Sikh Virsa Council

Sikh Virsa Council ਆਓ ਆਪਣੇ ਅਮੀਰ ਅਤੇ ਗੌਰਵਮਈ ਵਿਰਸੇ ਨੂੰ ਸਾਂਭਣ ਲਈ ਲਾਮਬੰਦ ਹੋਈਏ. Let us Mobilize to preserve our wealthy and b

ਸਿੱਖ ਵਿਰਸਾ ਕੌਂਸਲ (SVC) ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਕਿ "ਮੀਰੀ-ਪੀਰੀ" ਦੇ ਸਿਧਾਂਤ 'ਤੇ ਆਧਾਰਿਤ ਹੈ, ਇੱਕ ਸਿੱਖ ਸਿਧਾਂਤ ਜਿਸ ਦੇ ਅਸਥਾਈ ਅਤੇ ਅਧਿਆਤਮਿਕ ਟੀਚੇ ਹਨ। ਸਿੱਖ ਵਿਰਸਾ ਕੌਂਸਲ ਦੀ ਸਥਾਪਨਾ 6 ਜੂਨ 2010 ਨੂੰ ਸਿੱਖ ਪੰਥ ਲਈ ਕੁਰਬਾਨੀਆਂ ਦੇਣ ਵਾਲੇ ਪੁਰਾਤਨ ਗੁਰਸਿੱਖਾਂ ਅਤੇ ਮਹਾਂਪੁਰਖਾਂ ਦੀ ਪ੍ਰੇਰਨਾ ਤੋਂ ਕੀਤੀ ਗਈ ਸੀ। ਸਿੱਖ ਇਤਿਹਾਸ, ਅਮੀਰ ਸਿੱਖ ਵਿਰਸਾ ਅਤੇ ਸਿੱਖ ਸੰਤਾਂ ਦੇ ਸਿਧਾਂਤ ਹਮੇਸ਼ਾ ਸਾਡੇ ਲਈ ਪ੍ਰੇਰਨਾਦਾਇਕ ਹਨ ਅਤੇ ਸਾਨੂੰ ਸਮੁੱਚੀ ਮਾਨਵਤਾ ਦੀ ਨਿਰਸਵਾਰਥ ਸੇਵ

ਾ ਕਰਨ ਲਈ ਪ੍ਰੇਰਦੇ ਹਨ ਅਤੇ ਗੁਰਬਾਣੀ ਦੇ ਹਵਾਲੇ ਵਜੋਂ "ਸਬ ਕੋ ਮੀਤ ਹਮ ਆਪਨ, ਕਿਨਾ ਹਮ ਸਭਨਾ ਕੇ ਸਾਜਨ"। ਸਿੱਖ ਵਿਰਸਾ ਕੌਂਸਲ ਦੇ ਮੁੱਖ ਕਾਰਜ ਖੇਤਰ ਹੇਠ ਲਿਖੇ ਅਨੁਸਾਰ ਹਨ:- ਸਿੱਖ ਧਰਮ, ਫਲਸਫੇ ਅਤੇ ਸਿੱਖ ਜੀਵਨ ਜਾਚ ਦਾ ਪ੍ਰਚਾਰ ਕਰਨਾ - ਸਿੱਖ ਭਾਈਚਾਰੇ ਦੇ ਅੰਦਰ ਅਤੇ ਸਥਾਨਕ ਅਤੇ ਹੋਰ ਸਿੱਖ ਕਾਰਜਕਾਰੀ ਸੰਸਥਾਵਾਂ ਨਾਲ ਕੰਮ ਕਰਨਾ। ਸਾਡਾ ਮੁੱਖ ਫੋਕਸ ਸਿੱਖ ਮਾਰਸ਼ਲ ਆਰਟ ਗੱਤਕਾ ਅਤੇ ਵਿਦਿਅਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੇ ਨਾਲ-ਨਾਲ ਸਿੱਖ ਜੀਵਨ ਢੰਗ ਨਾਲ ਸਿੱਧੇ ਤੌਰ 'ਤੇ ਜੁੜੇ ਸੰਬੰਧਿਤ ਸੱਭਿਆਚਾਰਕ ਮੁੱਦਿਆਂ ਨੂੰ ਉਤਸ਼ਾਹਿਤ ਕਰਨਾ ਹੈ। -ਸਰਕਾਰੀ ਸੰਸਥਾਵਾਂ ਅਤੇ ਸਿਆਸਤਦਾਨ। ਜਾਗਰੂਕਤਾ ਦਾ ਪ੍ਰਚਾਰ ਕਰਨਾ ਅਤੇ ਮੌਲਿਕ ਮਨੁੱਖੀ ਅਧਿਕਾਰਾਂ ਵਿੱਚ ਵਿਸ਼ਵਾਸ ਨੂੰ ਮਜ਼ਬੂਤ ​​ਕਰਨਾ ਅਤੇ ਇੱਕ ਮਨੁੱਖ ਵਜੋਂ ਮਾਣ-ਸਨਮਾਨ। ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣ, ਸ਼ਾਂਤੀ ਅਤੇ ਸੁਰੱਖਿਆ ਦੀ ਸਥਾਪਨਾ, ਅਤੇ "ਸਰਬੱਤ" ਦੇ ਮੂਲ ਸਿੱਖ ਸਿਧਾਂਤ ਨੂੰ ਅੱਗੇ ਵਧਾਉਣ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਹਿਯੋਗ ਕਰਨਾ।
ਸਰਬੱਤ ਦਾ ਭਲਾ"

23/12/2024

ਆਮ ਗੁਰਸਿੱਖ ਮਾਂ ਦੇ ਦਿਲ 'ਚ ਗੁਰੂ ਦਾ ਪਿਆਰ

Full video available on Youtube Channel

ਗਿਆਨੀ ਰਣਜੀਤ ਸਿੰਘ ਗੌਹਰ ਜੋ ਬੀਤੇ ਕੁਝ ਦਿਨਾਂ ਤੋਂ ਪੰਥਕ ਮੁੱਦਿਆਂ ਤੇ ਵਿਚਾਰ ਸੋਸਲ ਮੀਡੀਆ ਅਤੇ ਮੀਡੀਆ 'ਚ ਆਪਣੇ ਵਿਚਾਰ ਰੱਖ ਰਹੇ। ਜੋ ਗਿਆਨੀ ਹ...
23/12/2024

ਗਿਆਨੀ ਰਣਜੀਤ ਸਿੰਘ ਗੌਹਰ ਜੋ ਬੀਤੇ ਕੁਝ ਦਿਨਾਂ ਤੋਂ ਪੰਥਕ ਮੁੱਦਿਆਂ ਤੇ ਵਿਚਾਰ ਸੋਸਲ ਮੀਡੀਆ ਅਤੇ ਮੀਡੀਆ 'ਚ ਆਪਣੇ ਵਿਚਾਰ ਰੱਖ ਰਹੇ। ਜੋ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਹੇ ਉਹ ਖੁਦ ਪੰਥ 'ਚੋ ਸਦਾ ਲਈ ਛੇਕੇ ਹੋਏ ਹਨ।
ਇਹ ਜਾਣਕਾਰੀ ਅੱਜ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਨੇ ਦਿੱਤੀ।

23/12/2024

ਹਕੀਮ ਅੱਲਾ ਯਾਰ ਖਾਂ ਜੋਗੀ ਜਿਨ੍ਹਾਂ ਨੂੰ ਆਪਣੇਂ ਇਸਲਾਮ ਧਰਮ ਵਿਚੋਂ ਛੇਕ ਦਿਤਾ ਗਿਆ ਅਤੇ ਕਾਫ਼ਰ ਕਹਿ ਕੇ 30 ਸਾਲ ਮਸਜਿਦ ਦੀ ਪੋੜੀਆ ਤਕ ਨਾ ਚੱੜਨ ...
23/12/2024

ਹਕੀਮ ਅੱਲਾ ਯਾਰ ਖਾਂ ਜੋਗੀ ਜਿਨ੍ਹਾਂ ਨੂੰ ਆਪਣੇਂ ਇਸਲਾਮ ਧਰਮ ਵਿਚੋਂ ਛੇਕ ਦਿਤਾ ਗਿਆ ਅਤੇ ਕਾਫ਼ਰ ਕਹਿ ਕੇ 30 ਸਾਲ ਮਸਜਿਦ ਦੀ ਪੋੜੀਆ ਤਕ ਨਾ ਚੱੜਨ ਦਿੱਤਾ ਗਿਆ। ਉਹਨਾਂ ਦਾ ਕਸੂਰ ਇਹ ਕੱਡਿਆ ਗਿਆ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ।
"ਸ਼ਹੀਦਾਨ-ਏ-ਵਫ਼ਾ" ਵਿਚ ਛੋਟੇ ਸਾਹਿਬਜ਼ਾਦਿਆਂ ਅਤੇ "ਗੰਜ-ਏ-ਸ਼ਹੀਦਾਂ" ਵਿੱਚ ਵਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ ਟੁੰਬਵਾਂ ਵਰਨਣ ਕੀਤਾ। ਜ਼ਿੰਦਗੀ ਦੇ ਆਖਰੀ ਸਾਹਾਂ ਵਿੱਚ ਜਦੋਂ ਜੋਗੀ ਜੀ ਕੋਲ ਇਕ ਮੋਲਵੀ ਆਇਆ ਤੇ ਕਿਹਾ ਕਿ ਆਪਣੀਂ ਲਿਖਤਾਂ ਦੀ ਗਲਤੀ ਮੰਨ ਕੇ ਭੁੱਲ ਬਖਸ਼ਵਾ ਲੈ ਤਾਂ ਕਿ ਬਹਿਸ਼ਤ ਵਿੱਚ ਜਗ੍ਹਾ ਪਾ ਸਕੇਂ ਤਦ ਜੋਗੀ ਜੀ ਬੇਬਾਕ ਬੋਲੇ "ਮੈਂ ਕਾਫ਼ਰ ਸੋੜੀ ਸੋਚ ਵਾਲੇ ਮੁਤਸਬੀਆਂ ਵਾਸਤੇ ਹਾਂ ਪਰ ਇਸ ਲਿਖਤ ਸਦਕਾ ਹੀ ਮੈਂ 'ਗੁਰੂ ਗੋਬਿੰਦ ਸਿੰਘ ਜੀ' ਦੀ ਛਾਤੀ ਲਗਕੇ ਬਹਿਸ਼ਤ ਵਿੱਚ ਵੱਸਾਂਗਾ" ।
ਜੋਗੀ ਜੀ ਨੇ" ਗੁਰੂ ਗੋਬਿੰਦ ਸਿੰਘ ਜੀ" ਲਈ ਸ਼ਰਧਾ ਦੀ ਭਾਵਨਾ ਵਿੱਚ ਇਥੇ ਤਕ ਕਹਿ ਦਿੱਤਾ ਕਿ
"ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ,
ਕਹਿ ਦੇ ਕਿ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ।।
ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ,
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ"।

23/12/2024


23/12/2024

ਲੱਖਾ ਸਿਧਾਣਾ ਵਲੋਂ ਪਾਈ ਵੀਡੀਓ ਤੋਂ ਬਾਅਦ ਪਿੰਡਾਂ ਚ ਭੜਥੂ ਪੈ ਗਿਆ ਕਿ ਸਕੂਲਾਂ ਚ ਅਧਾਰ ਕਾਰਡ ਨਹੀਂ ਦੇਣੇ. ...ਅਪਾਰ id ਲਈ ਦਿਤੇ ਗਏ ਅਧਾਰ ਕਾਰਡ ਤੋਂ ਤੁਹਾਡਾ data ਚੋਰੀ ਕਰਕੇ. ..ਪਤਾ ਨਹੀਂ ਕੀ ਕੁੱਝ ਕਰਨਗੇ .....ਵੈਸੇ ਸਮਝਣ ਵਾਲੀ ਗੱਲ ਆ .....ਬਈ ਅਧਾਰ ਕਾਰਡ ਦਾ data save ਕਿੰਨਾ ਕੋਲ ਆ. .ਔਰ ਦੂਸਰੀ ਗੱਲ ਹਰ ਸਕੂਲ ਚ ਅਧਾਰ ਕਾਰਡ ਜੁਆਕ ਦੇ ਦਾਖਲੇ ਵੇਲੇ ਹੀ ਲੈ ਲਿਆ ਜਾਂਦਾ ਹੈ. ...:

ਦੁਨੀਆਂ ਦੇ ਵਿੱਚ ਹਰ ਦੇਸ਼ ਆਪਣੇ ਲੋਕਾਂ ਨੂੰ ਇਕ unique id ਦਿੰਦਾ ਹੈ. ....ਇਸੇ ਤਰਜ ਤੇ ਉੱਚੀ ਸੋਚ ਰੱਖਣ ਵਾਲਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ 28 ਜਨਵਰੀ 2009 ਵਿੱਚ ਭਾਰਤ ਚ ਏਹ ਪ੍ਰੋਜੈਕਟ Adhaar.....UIDAI ( unique identification authority of India) ਦੇ ਅਧੀਨ ਸ਼ੁਰੂ ਕੀਤਾ. ....Nilkanth Mishra ਨੂੰ UIDAI ਦਾ ਚੇਅਰਮੈਨ ਥਾਪਿਆ ਗਿਆ. ..ਏਹ ਪ੍ਰੋਜੈਕਟ 10 ਸਾਲਾਂ ਖ਼ਤਮ ਕਰਕੇ ਮਤਲਬ 2019 ਤੱਕ ਹਰ ਭਰਤੀ ਨੂੰ adhaar card ਦੇਣ ਦੀ ਜਿੰਮੇਵਾਰੀ ਨਾਲ 11366 ਕਰੋੜ ਦੀ ਗਰਾਂਟ release ਕੀਤੀ ਗਈ. ...

29 september 2009 ਨੂੰ ਟੈਂਬੀ ਮਹਾਰਾਸ਼ਟਰ ਦੇ ਇਕ ਪਿੰਡ ਵਿੱਚ ਪਹਿਲਾ ਅਧਾਰ ਕਾਰਡ ਡਾਕਟਰ ਮਨਮੋਹਨ ਸਿੰਘ ਜੀ ਨੇ ਖੁਦ ਦਿੱਤਾ. ....ਅੱਜ 15 ਸਾਲਾਂ ਚ ਕਿੰਨੇ ਕੁ ਲੋਕਾਂ ਨਾਲ ਭਰਤੀ ਸਰਕਾਰ ਨੇ ਅਧਾਰ ਕਾਰਡ ਦੇ ਅਧਾਰ ਤੇ ਵਿਤਕਰਾ ਕੀਤਾ ਹੈ. ..ਸੋਚਣਾ ਬਣਦਾ ਹੈ

ਹੁਣ ਗੱਲ ਕਰਦੇ ਹਾਂ APAAR id ਦੀ
AUTOMATED PERMANNENT ACADEMIC ACCOUNT REGISTERY

ONE NATION ONE STUDENT ਦੇ ਅਧਾਰ ਤੇ ਇਕ id ਤਿਆਰ ਕੀਤੀ ਜਾ ਰਹੀ ਹੈ. ...ਜੋ ਹਰ ਵਿਦਿਆਰਥੀ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੀ ਪ੍ਰਾਪਤੀ ਹਮੇਸ਼ਾ ਲਈ ਸਾਂਭ ਕੇ ਰੱਖੇਗੀ ਤੇ ਨਾਲ ਹੀ ਇਸਦੇ ਅਧਾਰ ਤੇ Digilocker ਚ ਸਾਰਾ data store ਰਹੇਗਾ. ....ਵਿਦਿਆਰਥੀ ਜਿਥੇ ਚਾਹੇ ਜਦੋਂ ਚਾਹੇ ਆਪਣੀ ਡਿਗਰੀ ਡਿਪਲੋਮਾ ਦੇ ਸਰਟੀਫਿਕੇਟ avail ਕਰ ਸਕਦਾ ਹੈ. ....ਆਉਣ ਵਾਲੇ ਸਮੇਂ ਚ ਭਾਰਤ ਸਰਕਾਰ ਵਲੋਂ ਜੋ ਵੀ ਵਿਦਿਆਰਥੀਆਂ ਲਈ ਕੋਈ scheme ਜਾਰੀ ਕੀਤੀ ਜਾਵੇਗੀ ਓਸ scheme ਦੇ ਲਾਭ ਪ੍ਰਾਪਤ ਕਰਨ ਲਈ Apaar Id ਜਰੂਰੀ ਹੋਵੇਗੀ. ....
ਅਖੀਰਲੀ ਗੱਲ ਵਿਸ਼ੇ ਤੋਂ ਬਾਹਰ ......ਕੋਈ ਤਿੰਨ ਲੀਡਰ ਲੱਭ ਲੋ ਜਾਂ ਚੁਣ ਲੋ ਜਾਂ ਮਿਨਤ ਤਰਲਾ ਕਰਲੋ ਜੋ Phd in Economics, Phd in Finance and Phd in Agriculture ਹੋਣ ਤਾਂ ਜੋ ਹਨੇਰੇ ਟੱਕਰਾਂ ਮਾਰਦੇ ਪੰਜਾਬੀਆਂ ਨੂੰ ਰਾਹ ਦਿਖਾ ਸਕਣ. ...ਰੱਬ ਵੀ ਰਾਖਾ ਕਿਸੇ ਹੱਦ ਤੱਕ ਹੀ ਹੁੰਦਾ. ..
ਧੰਨਵਾਦ

ਧੰਨ ਧੰਨ ਜੋਰਾਵਰ ਸਿੰਘ ਜੀਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਸਫਰ ਏ ਸ਼ਹਾਦਤ 8 ਪੋਹ - 23 ਦਸੰਬਰ
23/12/2024

ਧੰਨ ਧੰਨ ਜੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਿਹ ਸਿੰਘ ਜੀ
ਧੰਨ ਧੰਨ ਮਾਤਾ ਗੁਜਰੀ ਜੀ
ਸਫਰ ਏ ਸ਼ਹਾਦਤ
8 ਪੋਹ - 23 ਦਸੰਬਰ

ਬਹੁਤ ਵਧੀਆ ਕਦਮ ਚੁੱਕਿਆ MP ਦੀ ਸਰਕਾਰ ਨੇ           ਪੰਜਾਬ ਸਰਕਾਰ ਚ  ਹਿੰਮਤ ਹੈਨੀ ਇਹ ਕੁਝ ਕਰਨ ਦੀਪੰਜਾਬ ਵਾਲਿਆ ਨੂੰ ਸ਼ਰਮ ਆਉਣੀ ਚਾਹੀਦੀ
22/12/2024

ਬਹੁਤ ਵਧੀਆ ਕਦਮ ਚੁੱਕਿਆ MP ਦੀ ਸਰਕਾਰ ਨੇ
ਪੰਜਾਬ ਸਰਕਾਰ ਚ ਹਿੰਮਤ ਹੈਨੀ ਇਹ ਕੁਝ ਕਰਨ ਦੀ
ਪੰਜਾਬ ਵਾਲਿਆ ਨੂੰ ਸ਼ਰਮ ਆਉਣੀ ਚਾਹੀਦੀ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਡਟੀ ਸ੍ਰੀ ਮੁਕਤਸਰ ਸਾਹਿਬ ਦੀ ਸੰਗਤ ਅੱਜ ਮਿਤੀ 22/12/2024 ਸ਼੍ਰੀ ਮੁਕਤਸਰ ਸਾਹਿਬ ਦੀਆਂ ਧਾਰਮਿਕ...
22/12/2024

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਡਟੀ ਸ੍ਰੀ ਮੁਕਤਸਰ ਸਾਹਿਬ ਦੀ ਸੰਗਤ

ਅੱਜ ਮਿਤੀ 22/12/2024 ਸ਼੍ਰੀ ਮੁਕਤਸਰ ਸਾਹਿਬ ਦੀਆਂ ਧਾਰਮਿਕ, ਸਮਾਜਿਕ ਜੱਥੇਬੰਦੀਆਂ ਅਤੇ ਸਮੂਹ ਸਾਧ ਸੰਗਤ ਦੀ ਇੱਕਤਰਤਾ ਹੋਈ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ 17 ਸਾਲ ਸ਼੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਕਥਾ ਵਿਚਾਰ ਕੀਤੀ ।
ਉਹਨਾਂ ਖਿਲਾਫ ਰਚੀ ਸਾਜਿਸ਼ ਦੀ ਨਿੰਦਾ ਕੀਤੀ ਜਾਂਦੀ ਹੈ ।
ਸ੍ਰੀ ਮੁਕਤਸਰ ਸਾਹਿਬ ਵਿਖੇ ਉਹਨਾਂ ਦੀ ਇਮਾਨਦਾਰੀ, ਸਿਦਕ ਅਤੇ ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਨਾਲ ਕੀਤੀ ਗੁਰੂ ਘਰ ਦੀ ਕੀਤੀ ਸੇਵਾ ਲਈ ਹਮੇਸ਼ਾਂ ਸ਼੍ਰੀ ਮੁਕਤਸਰ ਸਾਹਿਬ ਦੀ ਸੰਗਤ ਉਹਨਾਂ ਨਾਲ ਰਹੇਗੀ । ਸਤਾਰਾਂ ਸਾਲਾਂ ਦੌਰਾਨ ਕਦੇ ਵੀ ਉਹਨਾਂ ਦੇ ਕਿਰਦਾਰ ਬਾਰੇ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ ।
ਉਹਨਾਂ ਦੀ ਕਿਰਦਾਰਕੁਸ਼ੀ ਗਿਣੀ ਮਿਥੀ ਸਾਜਿਸ਼ ਹੈ ਜਿਸ ਵਿੱਚ ਕੁਝ ਅਕਾਲੀ ਆਗੂਆਂ ਦਾ ਹੱਥ ਹੈ ।
ਅੱਜ ਦੀ ਇਕੱਤਰਤਾ ਕੋਈ ਇਕੱਠ ਨਹੀਂ ਬਲਕਿ ਸੰਕੇਤਕ ਪ੍ਰੋਗਰਾਮ ਸੀ
ਅਸੀਂ ਸਮੂਹ ਸਾਧ ਸੰਗਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਜਿਹੜੇ ਪੰਥ ਲਈ ਖੜੇ ਹਨ ਉਹਨਾਂ ਨਾਲ ਹਮੇਸ਼ਾਂ ਖੜਾਂਗੇ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

22/12/2024

ਜੱਥੇਦਾਰ ਹਰਪ੍ਰੀਤ ਸਿੰਘ ਦੇ ਹੱਕ 'ਚ ਡਟਿਆ ਖਾਲਸਾ ਪੰਥ
ਸ੍ਰੀ ਮੁਕਤਸਰ ਸਾਹਿਬ 'ਚ ਸੰਗਤ ਦੀ ਇਕੱਤਰਤਾ

ਸ਼ਹੀਦਾਂ ਦੀ ਯਾਦ 'ਚ ਠੰਡ 'ਚ ਨੰਗੇ ਪੈਰੀਂ ਸੰਗਤਾਂ ਪਾਰ ਕਰ ਰਹੀਆਂ ਸਰਸਾ ਨਦੀ
22/12/2024

ਸ਼ਹੀਦਾਂ ਦੀ ਯਾਦ 'ਚ ਠੰਡ 'ਚ ਨੰਗੇ ਪੈਰੀਂ ਸੰਗਤਾਂ ਪਾਰ ਕਰ ਰਹੀਆਂ ਸਰਸਾ ਨਦੀ

ਬਹੁਤ ਦੁਖਦਾਈ ਭਾਣਾ ਵਾਪਰਿਆ ਵੀਰ ਇੰਦਰਜੀਤ ਸਿੰਘ ਪੂਰੇ ਹੋ ਗਏ ਵੀਰ ਬਹੁਤ ਚੰਗੇ ਸੁਭਾਅ ਦਾ ਮਾਲਕ ਸੀ ਸਿੱਖੀ ਭਾਵਨਾ ਵਾਲਾ ਮਿਹਨਤੀ ਸਿੰਘ ਸੀ ਪਿਛਲੇ...
22/12/2024

ਬਹੁਤ ਦੁਖਦਾਈ ਭਾਣਾ ਵਾਪਰਿਆ ਵੀਰ ਇੰਦਰਜੀਤ ਸਿੰਘ ਪੂਰੇ ਹੋ ਗਏ
ਵੀਰ ਬਹੁਤ ਚੰਗੇ ਸੁਭਾਅ ਦਾ ਮਾਲਕ ਸੀ ਸਿੱਖੀ ਭਾਵਨਾ ਵਾਲਾ ਮਿਹਨਤੀ ਸਿੰਘ ਸੀ
ਪਿਛਲੇ ਕੁਝ ਸਮੇਂ ਪਹਿਲਾਂ ਹੀ ਲੀਵਰ ਕੈਂਸਰ ਦੀ ਜਾਣਕਾਰੀ ਮਿਲਣ ਉਪਰੰਤ ਇਲਾਜ ਦੌਰਾਨ ਅੱਜ ਆਖਰੀ ਸਾਹ ਲਏ
ਅਰਦਾਸ ਹੈ ਕਿ ਅਕਾਲ ਪੁਰਖ ਜੀ ਇੰਦਰਜੀਤ ਸਿੰਘ ਦੀਆਂ 3 ਨਿੱਕੀਆਂ ਧੀਆਂ ਤੇ ਪਤਨੀ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਅਤੇ ਗੁਰਮੁਖ ਰੂਹ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣ

ਧੰਨ ਧੰਨ ਅਜੀਤ ਸਿੰਘ ਜੀਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸਫਰ ਏ ਸ਼ਹਾਦਤ  - 8 ਪੋਹ - 22 ਦਸੰਬਰ
22/12/2024

ਧੰਨ ਧੰਨ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ

ਸਫਰ ਏ ਸ਼ਹਾਦਤ - 8 ਪੋਹ - 22 ਦਸੰਬਰ

Address

Naka Number 4, Malout Road, Gonia Mohalla, Sri Muktsar Sahib
Muktsar
152026

Website

Alerts

Be the first to know and let us send you an email when Sikh Virsa Council posts news and promotions. Your email address will not be used for any other purpose, and you can unsubscribe at any time.

Contact The Business

Send a message to Sikh Virsa Council:

Videos

Share