Meri Dharti Mere Lok ਮੇਰੀ ਧਰਤੀ ਮੇਰੇ ਲੋਕ

  • Home
  • India
  • Mohali
  • Meri Dharti Mere Lok ਮੇਰੀ ਧਰਤੀ ਮੇਰੇ ਲੋਕ

Meri Dharti Mere Lok ਮੇਰੀ ਧਰਤੀ ਮੇਰੇ ਲੋਕ Meri Dharti Mere Lok is dedicated to the best service of people to all humanity.

27/06/2024

ਕੋਈ ਦੋਸਤ ਜੋ ਯੂਟਿੳਬ ਚੈਨਲ ਅਤੇ ਫੇਸਬੁੱਕ ਪੇਜ ਨੂੰ ਮੋਨਿਟਾਈਜ਼ ਕਰਨ ਦੀ ਪੂਰੀ ਜਾਣਕਾਰੀ ਦੇ ਸਕਦਾ ਹੋਵੇ

13/06/2024

ਇੱਕ ਸਮਾਧ ਤੇ ਇੱਕ ਫਕੀਰ ਰਹਿੰਦਾ ਸੀ। ਸੈਂਕੜੇ ਸ਼ਰਧਾਲੂ ਉਸ ਸਮਾਧ 'ਤੇ ਆ ਕੇ ਦਾਨ ਭੇਂਟਾ ਚੜਾਉਂਦੇ ਸਨ। ਉਨ੍ਹਾਂ ਸ਼ਰਧਾਲੂਆਂ ਵਿੱਚ ਇੱਕ ਬੰਜਾਰਾ ਵੀ ਸੀ। ਉਹ ਬਹੁਤ ਗ਼ਰੀਬ ਸੀ, ਫਿਰ ਵੀ ਨੇਮ ਅਨੁਸਾਰ ਉਹ ਆ ਕੇ ਮੱਥਾ ਟੇਕਦਾ, ਫ਼ਕੀਰ ਦੀ ਸੇਵਾ ਕਰਦਾ ਅਤੇ ਫਿਰ ਆਪਣੇ ਕੰਮ 'ਤੇ ਜਾਂਦਾ, ਉਸ ਦਾ ਕੱਪੜੇ ਵੇਚਣ ਦਾ ਕੰਮ ਸੀ, ਮੋਢਿਆਂ 'ਤੇ ਕੱਪੜਿਆਂ ਦਾ ਭਾਰੀ ਡੱਗੀ (ਪੋਟਲੀ) ਚੁੱਕ ਕੇ ਸਵੇਰ ਤੋਂ ਸ਼ਾਮ ਤੱਕ ਗਲੀਆਂ ਵਿੱਚ ਫੇਰੀ ਲਗਾਉਂਦਾ ਸੀ।
ਇੱਕ ਦਿਨ ਫਕੀਰ ਨੂੰ ਉਸ ਉੱਤੇ ਤਰਸ ਆ ਗਿਆ ਤਾਂ ਉਸ ਨੇ ਆਪਣਾ ਗਧਾ ਉਸਨੂੰ ਭੇਂਟ ਕਰ ਦਿੱਤਾ। ਹੁਣ ਬੰਜਾਰੇ ਦੀਆਂ ਅੱਧੀਆਂ ਸਮੱਸਿਆਵਾਂ ਹੱਲ ਹੋ ਗਈਆਂ। ਉਹ ਸਾਰੇ ਕੱਪੜੇ ਗਧੇ 'ਤੇ ਲੱਦ ਦਿੰਦਾ ਸੀ ਅਤੇ ਜਦੋਂ ਉਹ ਤੁਰਦੇ ਤੁਰਦੇ ਥੱਕ ਜਾਂਦਾ ਤਾਂ ਖੁਦ ਵੀ ਗਧੇ 'ਤੇ ਬੈਠ ਜਾਂਦਾ।
ਕੁਝ ਮਹੀਨੇ ਇਸੇ ਤਰ੍ਹਾਂ ਸੁੱਖ ਦੇ ਲੰਘ ਗਏ ਪਰ ਇਕ ਦਿਨ ਗਧਾ ਮਰ ਗਿਆ। ਬੰਜਾਰਾ ਬਹੁਤ ਦੁਖੀ ਹੋਇਆ, ਉਸਨੇ ਉਸ ਨੂੰ ਇੱਕ ਟਿੱਲੇ ਤੇ ਚੰਗੀ ਜਿਹੀ ਥਾਂ ਦੇਖ ਕੇ ਦਫ਼ਨਾ ਦਿੱਤਾ ਤੇ ਉੱਥੇ ਉਸ ਦੀ ਕਬਰ ਬਣਾ ਕੇ ਫੁੱਟ-ਫੁੱਟ ਕੇ ਰੋਣ ਲੱਗਾ।
ਜਦੋਂ ਕੋਲੋਂ ਲੰਘ ਰਹੇ ਇੱਕ ਰਾਹਗੀਰ ਨੇ ਇਹ ਦ੍ਰਿਸ਼ ਦੇਖਿਆ ਤਾਂ ਉਸ ਨੇ ਸੋਚਿਆ ਕਿ ਜਰੂਰ ਇਹ ਕਿਸੇ ਪਹੁੰਚੇ ਹੋਏ ਫਕੀਰ ਦੀ ਸਮਾਧ ਹੋਵੇਗੀ ਅਤੇ ਇੱਥੇ ਬੈਠ ਕੇ ਰੋਣ ਵਾਲਾ ਇਹ ਬੰਦਾ ਜਰੂਰ ਉਸਦਾ ਚੇਲਾ ਹੈ ਜੋ ਆਪਣੇ ਗੁਰੂ ਦੇ ਦੁੱਖ 'ਚ ਰੋ ਰਿਹਾ ਹੈ। ਇਹ ਸੋਚ ਕੇ, ਉਸ ਆਦਮੀ ਨੇ ਕਬਰ 'ਤੇ ਮੱਥਾ ਟੇਕਿਆ, ਕੋਈ ਸੁੱਖਣਾ ਸੁੱਖੀ, ਕੁਝ ਪੈਸੇ ਭੇਟ ਕੀਤੇ ਅਤੇ ਉੱਥੋਂ ਚਲਾ ਗਿਆ।
ਕੁਦਰਤੀਂ ਕੁਝ ਦਿਨਾਂ ਬਾਅਦ ਉਸ ਆਦਮੀ ਦੀ ਇੱਛਾ ਪੂਰੀ ਹੋ ਗਈ। ਉਸ ਨੇ ਖੁਸ਼ੀ ਦੇ ਮਾਰੇ ਸਾਰੇ ਪਿੰਡ ਵਿੱਚ ਢੰਡੋਰਾ ਪਿੱਟ ਦਿੱਤਾ ਕਿ ਫਲਾਣੀ ਥਾਂ ਇੱਕ ਪਹੁੰਚੇ ਹੋਏ ਫਕੀਰ ਦੀ ਸਮਾਧ ਹੈ। ਉਥੇ ਜਾ ਕੇ ਜੋ ਵੀ ਅਰਦਾਸ ਕਰੋ, ਉਹ ਪੂਰੀ ਹੋ ਜਾਂਦੀ ਹੈ। ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।
ਉਸ ਦਿਨ ਤੋਂ ਹੀ ਉਸ ਕਬਰ 'ਤੇ ਭਗਤਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਦੂਰ-ਦੂਰ ਤੋਂ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਲੈ ਕੇ ਆਉਣ ਲੱਗੇ। ਬੰਜਾਰੇ ਦੀ ਚਾਂਦੀ ਹੋ ਗਈ, ਉਹ ਬਹੁਤ ਅਮੀਰ ਹੋ ਗਿਆ, ਬੈਠੇ ਬੈਠੇ ਉਸਨੂੰ ਕਮਾਈ ਦਾ ਸਾਧਨ ਲੱਭ ਗਿਆ ਸੀ।
ਇਕ ਦਿਨ ਉਹੀ ਫਕੀਰ ਜਿਸ ਨੇ ਆਪਣਾ ਖੋਤਾ ਬੰਜਾਰੇ ਨੂੰ ਭੇਟ ਕੀਤਾ ਸੀ, ਉਥੋਂ ਲੰਘ ਰਿਹਾ ਸੀ। ਬੰਜਾਰੇ ਨੇ ਉਸ ਨੂੰ ਦੇਖਦੇ ਹੀ ਉਸ ਦੇ ਪੈਰ ਫੜ ਲਏ ਅਤੇ ਬੋਲਿਆ, “ਤੁਹਾਡੇ ਗਧੇ ਨੇ ਮੇਰੀ ਜ਼ਿੰਦਗੀ ਬਣਾ ਦਿੱਤੀ ਹੈ, ਜਦੋਂ ਤੱਕ ਉਹ ਜਿਉਂਦਾ ਸੀ, ਉਸ ਨੇ ਮੇਰੇ ਕੰਮ ਵਿਚ ਮੇਰੀ ਮਦਦ ਕੀਤੀ ਅਤੇ ਮਰਨ ਤੋਂ ਬਾਅਦ ਮੇਰੀ ਰੋਜ਼ੀ-ਰੋਟੀ ਦਾ ਪੱਕਾ ਸਾਧਨ ਬਣ ਗਿਆ ਹੈ।"
ਫਕੀਰ ਹੱਸ ਕੇ ਬੋਲਿਆ, "ਭਗਤਾ! ਜਿਸ ਸਮਾਧ 'ਤੇ ਤੂੰ ਰੋਜ਼ ਮੱਥਾ ਟੇਕਣ ਆਉਂਦਾ ਸੀ, ਉਹ ਇਸ ਗਧੇ ਦੀ ਮਾਂ ਦੀ ਸਮਾਧ ਸੀ।"

27/05/2024

ਘੱਲੂਘਾਰਾ ਹਫਤੇ ਦੌਰਾਨ 4 ਜੂਨ ਨੂੰ ਲੋਕ ਸਭਾ ਦੇ ਨਤੀਜਿਆਂ ਦਾ ਐਲਾਨ ਇਕ ਸੰਯੋਗ ਜਾਂ ਸਾਜ਼ਿਸ਼?

20/05/2024

ਚੋਣਾਂ ਜਿੱਤਕੇ ਕਿਉਂ ਬਦਲ ਜਾਂਦੇ ਸਿਆਸੀ ਨੇਤਾ? ਵਜ੍ਹਾ ਜਾਣਕੇ ਹੋ ਜਾਵੋਗੇ ਹੈਰਾਨ ਪਰੇਸ਼ਾਨ l Meri Dharti Mere Lok l
Vaid Manjit Singh Contact No. +919463058686

14/05/2024

ਡੇਰੇਦਾਰ ਬਾਬੇ ਚੇਲਿਆਂ ਤੋਂ ਵਾਹਿਗੁਰੂ ਸ਼ਬਦ ਕਹਾ ਕੇ ਕਿਉਂ ਨਹੀਂ ਰਾਜ਼ੀ? ਸਚਾਈ ਸੁਣਕੇ ਪੈਰਾਂ ਹੇਠੋਂ ਜਮੀਨ ਖਿਸਕ ਜਾਏਗੀ!
#

12/05/2024

ਹਰ ਦਿਨ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਇਕ ਨਵਾਂ ਮੌਕਾ ਹੁੰਦਾ ਹੈ ਅਤੇ ਹਰ ਨਵਾਂ ਦਿਨ ਇਕ ਨਵੀਂ ਸ਼ੁਰੂਆਤ ਹੁੰਦੀ ਹੈ...

09/05/2024

ਹਾਲ ਹੀ ਵਿਚ ਕੈਨੇਡਾ ਤੋਂ ਪਰਤੇ ਇਸ ਕਿਸਾਨ ਨੇ ਕੀਤੇ ਅਹਿਮ ਖੁਲਾਸੇ

World Press Freedom Day 2024: ਹਰ ਸਾਲ 3 ਮਈ ਨੂੰ ਪੂਰੀ ਦੁਨੀਆ 'ਚ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਆਜ਼ਾਦ ਮੀਡੀਆ ਦ...
03/05/2024

World Press Freedom Day 2024:
ਹਰ ਸਾਲ 3 ਮਈ ਨੂੰ ਪੂਰੀ ਦੁਨੀਆ 'ਚ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਆਜ਼ਾਦ ਮੀਡੀਆ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਭਰ 'ਚ ਪੱਤਰਕਾਰਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵੀ ਹੈ। ਇਸ ਦਿਨ ਨੂੰ ਪਹਿਲੀ ਵਾਰ ਯੂਨੈਸਕੋ ਨੇ 1993 'ਚ ਮਨਾਇਆ ਸੀ।
ਅਸੀਂ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਬਾਰੇ ਅਕਸਰ ਚਰਚਾਵਾਂ ਵੇਖੀਆਂ ਹਨ। ਵਰਤਮਾਨ ਵਿੱਚ, ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਹਰ ਸਾਲ 3 ਮਈ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਭਾਰਤ ਦੇ ਨਾਲ-ਨਾਲ ਦੁਨੀਆ ਭਰ ਵਿੱਚ ਮੀਡੀਆ ਦੀ ਤਾਕਤ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਲੋਕਤੰਤਰ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਹਰ ਸਾਲ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਹ ਪਹਿਲੀ ਵਾਰ ਕਦੋਂ ਅਤੇ ਕਿਉਂ ਮਨਾਇਆ ਗਿਆ।
1991 ਵਿੱਚ ਪਹਿਲੀ ਵਾਰ ਅਫਰੀਕੀ ਪੱਤਰਕਾਰਾਂ ਨੇ ਪ੍ਰੈਸ ਦੀ ਆਜ਼ਾਦੀ ਲਈ ਮੁਹਿੰਮ ਚਲਾਈ। ਇਨ੍ਹਾਂ ਪੱਤਰਕਾਰਾਂ ਨੇ 3 ਮਈ ਨੂੰ ਪ੍ਰੈਸ ਦੀ ਆਜ਼ਾਦੀ ਦੇ ਸਿਧਾਂਤਾਂ ਬਾਰੇ ਬਿਆਨ ਜਾਰੀ ਕੀਤਾ ਸੀ, ਜਿਸ ਨੂੰ ਵਿੰਡਹੋਕ ਦਾ ਐਲਾਨਨਾਮਾ ਵੀ ਕਿਹਾ ਜਾਂਦਾ ਹੈ। ਇਸ ਤੋਂ ਠੀਕ ਦੋ ਸਾਲ ਬਾਅਦ, ਯਾਨੀ ਸਾਲ 1993 ਵਿੱਚ, ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਪਹਿਲੀ ਵਾਰ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਉਣ ਦਾ ਫੈਸਲਾ ਕੀਤਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਾਲ 3 ਮਈ ਨੂੰ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।
ਦੁਨੀਆ ਭਰ ਤੋਂ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਪੱਤਰਕਾਰੀ ਵੀ ਇੱਕ ਜੋਖਮ ਭਰਿਆ ਕੰਮ ਹੈ। ਪੱਤਰਕਾਰੀ ਦੇ ਦੌਰਾਨ ਕਈ ਵਾਰ ਪੱਤਰਕਾਰਾਂ 'ਤੇ ਹਮਲੇ ਵੀ ਹੁੰਦੇ ਹਨ। ਸਾਊਦੀ ਅਰਬ ਦਾ ਜਮਾਲ ਖਗੋਸ਼ੀ ਹੋਵੇ ਜਾਂ ਭਾਰਤ ਦੀ ਗੌਰੀ ਲੰਕੇਸ਼। ਸਮੇਂ-ਸਮੇਂ 'ਤੇ ਪੱਤਰਕਾਰਾਂ 'ਤੇ ਹਮਲੇ ਜਾਂ ਉਨ੍ਹਾਂ ਦੇ ਕਤਲਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਵੱਖ-ਵੱਖ ਤਾਕਤਾਂ ਵੱਲੋਂ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਾ ਜਾਵੇ, ਇਸੇ ਲਈ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।
1997 ਤੋਂ ਹਰ ਸਾਲ, 3 ਮਈ ਨੂੰ, ਯਾਨੀ ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ, ਯੂਨੈਸਕੋ ਗਿਲੇਰਮੋ ਕੈਨੋ ਵਿਸ਼ਵ ਪ੍ਰੈਸ ਆਜ਼ਾਦੀ ਪੁਰਸਕਾਰ ਦਿੰਦਾ ਹੈ। ਇਹ ਉਸ ਸੰਸਥਾ ਜਾਂ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਪ੍ਰੈੱਸ ਦੀ ਆਜ਼ਾਦੀ ਲਈ ਕੋਈ ਮਹਾਨ ਕੰਮ ਕੀਤਾ ਹੋਵੇ। ਨਾਲ ਹੀ, ਇਸ ਦਿਨ ਸਕੂਲ-ਕਾਲਜ ਵਿਚ ਇਸ ਦੀ ਚਰਚਾ ਅਤੇ ਬਹਿਸ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਸ਼ੇਸ਼ ਦਿਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਵੀ ਕਰਵਾਏ ਜਾਂਦੇ ਹਨ।

26/04/2024

ਇਥੇ ਕੋਈ ਸਰਕਾਰ ਨਹੀਂ ਕੋਈ ਪੁਲਸ ਨਹੀਂ ਸਭ ਤਮਾਸ਼ਬੀਨ ਹਨ, ਘਰ ਲੁੱਟਦੇ ਹਨ ਹਿੱਸੇ ਪਾਉਂਦੇ ਹਨ, ਐਨ.ਆਰ.ਆਈ ਔਰਤ ਦਾ ਛਲਕਿਆ ਦਰਦ
There is no government here, no police, the pain of the NRI woman is revealed.

18/04/2024

ਚਮਕੀਲੇ ਦੀ ਚੜ੍ਹਤ ਕਈਆਂ ਨੂੰ ਰਾਸ ਨਾ ਆਈ, ਸਰੋਤੇ ਜੋ ਚਾਹੁੰਦੇ ਗਾਇਕ ਵੀ ਉਹੀ ਗਾਉਂਦਾ-ਵੈਦ ਮਨਜੀਤ ਸਿੰਘ ਦੀ ਧਾਕੜ ਇੰਟਰਵਿਊ

12/04/2024

ਦਿਲਜੀਤ ਦੋਸਾਂਝ ਦੀ ਆਈ ਨਵੀਂ ਫਿਲਮ, ਚਮਕੀਲਾ ਅਤੇ ਅਮਰਜੋਤ ਦੇ ਮੁੰਡੇ
ਜੈਮਨ ਚਮਕੀਲਾ ਨੇ ਖੋਲ੍ਹੇ ਵੱਡੇ ਰਾਜ਼
Diljit Dosanjh's new movie, Chamkila and Amarjot's Son Jaiman Chamkila revealed big secrets

02/04/2024

ਗੰਭੀਰ ਇਲਜ਼ਾਮਾਂ ਤੋਂ ਬਾਅਦ ਇਸ ਕਿਸਾਨ ਜੱਥੇਬੰਦੀ ਨੇ ਪੰਜਾਬ ਪ੍ਰਧਾਨ ਤਰਨਜੀਤ ਸਿੰਘ ਨਿਮਾਣਾ ਨੂੰ ਕੀਤਾ ਮੁਅੱਤਲ

01/04/2024

ਭਗਵੰਤ ਮਾਨ ਸਰਕਾਰ ਦਾ ਇਹ ਨੋਟੀਫਿਕੇਸ਼ਨ ਕਰੇਗਾ ਕਿਸਾਨਾਂ ਦਾ ਵੱਡਾ ਨੁਕਸਾਨ - ਸੁਖਪਾਲ ਖਹਿਰਾ
t

01/03/2024

ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ SC ਪ੍ਰੀਵਾਰਾਂ ਨੂੰ ਕਿਉਂ ਨਹੀਂ ਮਿਲ ਰਿਹਾ ਰਿਜ਼ਰਵੇਸ਼ਨ ਦਾ ਫਾਇਦਾ?


11/02/2024

ਮੇਰਾ ਫੋਨ ਕੱਲ੍ਹ ਸ਼ਾਮ 7 ਵਜੇ ਦੇ ਕਰੀਬ ਗਵਾਚ ਗਿਆ ਹੈ

13/01/2024

Address

Mohali

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919814805761

Website

Alerts

Be the first to know and let us send you an email when Meri Dharti Mere Lok ਮੇਰੀ ਧਰਤੀ ਮੇਰੇ ਲੋਕ posts news and promotions. Your email address will not be used for any other purpose, and you can unsubscribe at any time.

Contact The Business

Send a message to Meri Dharti Mere Lok ਮੇਰੀ ਧਰਤੀ ਮੇਰੇ ਲੋਕ:

Videos

Share


Other Broadcasting & media production in Mohali

Show All