10/08/2023
#ਮਿੱਤਰਤਾਈ_ਦੁਸ਼ਮਣਤਾਈ
ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਢੁੱਕ-ਢੁੱਕ ਬਹਿੰਦੀ,
ਪਰਖੇ ਜਾਣ ਸੱਜਣ ਉਸ ਵੇਲੇ, ਜਦ ਬਾਜ਼ੀ ਪੁੱਠੀ ਪੈਂਦੀ।
ਮੁਸਲਮਾਨੀ ਰਾਜ ਦੌਰਾਨ ਹਿੰਦੂਆ ਤੇ ਬਹੁਤ ਜ਼ੁਲਮ ਕੀਤੇ ਗਏ। ਕਿਸੇ ਸਮੇਂ ਸਾਰਾ ਕਸ਼ਮੀਰ ਹੀ ਹਿੰਦੂ ਬਹੁਗਿਣਤੀ ਇਲਾਕਾ ਸੀ। ਪਰ ਬਾਦਸ਼ਾਹ ਜਹਾਂਗੀਰ ਦੇ ਵੇਲੇ ਅਤਿ ਘਿਨਾਉਣੇ ਜਾਲਮਾਨਾ ਤਰੀਕੇ ਵਰਤ ਹਿੰਦੂਆ ਨੂੰ ਮੁਸਲਮਾਨ ਬਣਾ ਲਿਆ ਗਿਆ। ਜਿਸ ਸਮੇ ਕਸ਼ਮੀਰ ਨੂੰ ਖਾਲਸਾ ਰਾਜ ਪ੍ਰਬੰਧ ਵਿੱਚ ਸ਼ਾਮਲ ਕਰ ਹਰੀ ਸਿੰਘ ਨਲੂਏ ਨੂੰ ਗਵਰਨਰ ਮੁਕੱਰਰ ਕੀਤਾ ਗਿਆ ਉਸ ਸਮੇਂ ਕਸ਼ਮੀਰ ਵਿੱਚ 93 ਫੀਸਦੀ ਮੁਸਲਮਾਨ ਸਨ ਤੇ ਕੇਵਲ 7% ਹਿੰਦੂ ਅਤੇ ਸਿੱਖ ਸਨ। ਜਦ ਹਰੀ ਸਿੰਘ ਨਲੂਏ ਦੀ ਸੁਰਤ ਵਿੱਚ ਜਬਰੀ ਮੁਸਲਮਾਨ ਬਣਾਏ ਗਏ ਨਿਰਦੋਸ਼ ਬੰਦਿਆ ਬਾਰੇ ਖਿਆਲ ਆਇਆ ਤਾਂ ਆਪ ਨੇ ਉਸੇ ਦਿਨ ਖ਼ਾਲਸਾ ਸਰਕਾਰ ਵੱਲੋਂ ਇਕ ਫੁਰਮਾਨ ਜਾਰੀ ਕਰ ਦਿੱਤਾ ਅਤੇ ਨਾਲ ਢੰਡੋਰਾ ਫਿਰਵਾ ਦਿੱਤਾ, ਜਿਸ ਵਿਚ ਸਾਫ਼ ਪ੍ਰਗਟਾ ਕੀਤਾ ਗਿਆ ਸੀ ਕਿ ਜਿਹੜਾ ਕੋਈ ਪੰਡਤ ਮੁੜ ਆਪਣੇ ਧਰਮ ਵਿਚ ਆਉਣਾ ਚਾਹੇ, ਉਸ ਲਈ ਕੋਈ ਰੁਕਾਵਟ ਨਾ ਪੈਦਾ ਕੀਤੀ ਜਾਏ। ਜੇ ਕਿਸੇ ਬਰਾਦਰੀ ਵੱਲੋਂ ਇਸ ਕੰਮ ਵਿਚ ਤੰਗ ਦਿਲੀ ਵਰਤੀ ਗਈ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ।
ਇਸ ਐਲਾਨ ਦਾ ਅਸਰ ਇਹ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਜੋ ਪੰਡਿਤ ਧੱਕੇ ਨਾਲ ਮੁਸਲਮਾਨ ਕੀਤੇ ਗਏ ਸਨ, ਮੁੜ ਸਿੱਖ ਅਤੇ ਹਿੰਦੂ ਧਰਮ ਵਿਚ ਮਿਲਾ ਲੀਤੇ ਗਏ, ਇਹਨਾਂ ਵਿਚੋਂ ਪੰਡਿਤ ਸੁਖਰਾਮ ਜਿਹੜਾ ਇਕ ਬਹੁਤ ਵੱਡਾ ਰਈਸ ਸੀ-ਦੋ ਸਾਲ ਮੁਸਲਮਾਨ ਰਹਿਣ ਦੇ ਉਪਰੰਤ ਸਹਿਜਧਾਰੀ ਸਿੱਖ ਬਣਾ ਲਿਆ ਗਿਆ . ਇਸੇ ਤਰ੍ਹਾਂ ਪੰਡਿਤ ਵੇਦਾ ਰਾਮ ਮੱਤੂ ਰਈਸ਼ ਆਜ਼ਮ ਰਹਨਾੜੀ ਆਦਿ ਹਜ਼ਾਰਾਂ ਨੇ ਇਸਲਾਮ ਤੋਂ ਖਲਾਸੀ ਪਾ ਕੇ ਮੁੜ ਆਪਣੇ ਧਰਮ ਵਿਚ ਪ੍ਰਵੇਸ਼ ਕਰਕੇ ਸੁਖ ਦਾ ਸਾਹ ਲਿਆ। ਅੰਦਾਜ਼ਾ ਕੀਤਾ ਜਾਂਦਾ ਸੀ ਕਿ ਸਰਦਾਰ ਹਰੀ ਸਿੰਘ ਦੀ ਦੋ ਸਾਲ ਦੀ ਗਵਰਨਰੀ ਦੇ ਸਮੇਂ ਵਿਚ ਕਸ਼ਮੀਰੀ ਲਗਭਗ ੫੦੦੦੦ ਦੇ ਨੇੜੇ ਮੁਸਲਮ, ਸਿੱਖ ਅਤੇ ਹਿੰਦੂ ਧਰਮ ਵਿਚ ਆ ਕੇ ਸ਼ੁੱਧ ਹੋਏ।
ਪਰ ਜਦੋਂ ਰਾਜ ਇਹਨਾਂ ਹਿੰਦੂਆ ਦਾ ਆਇਆ ਤਾਂ ਉਹ ਕਿਹੜਾ ਤਰੀਕਾ, ਜਿਹੜਾ ਇਹਨਾਂ ਨਾ ਵਰਤਿਆ ਹੋਵੇ ਸਾਨੂੰ (ਸਿੱਖਾਂ) ਮਿਟਾਉਣ ਲਈ, ਸਾਡੇ ਨਸਲਘਾਤ ਲਈ। ਅਕਤੂਬਰ 1947 ਵਿੱਚ ਜਰਾਇਮ ਪੇਸ਼ਾ ਦਾ ਲਕਬ, 19 ਸਾਲ ਪੰਜਾਬੀ ਸੂਬੇ ਲਈ ਸੰਘਰਸ਼, ਸਾਡੇ ਪਾਣੀਆਂ ਤੇ ਕਬਜ਼ਾ, ਰਹਾਨੀਅਤ ਦੇ ਕੇਂਦਰ ਦਰਬਾਰ ਸਾਹਿਬ ਤੇ ਹਮਲਾ ਤੇ 1984 ਵਿੱਚ ਸਮੂਹ ਭਾਰਤ ਵਿੱਚ ਸਿੱਖ ਕਤਲੇਆਮ ਉਪਰੰਤ 2 ਲੱਖ ਮੁੰਡਾ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ, ਕੀਟਨਾਸ਼ਕਾ ਅਤੇ ਨਸ਼ਿਆ ਰਾਹੀਂ ਇਸ ਨਸ਼ਲਕੁਸ਼ੀ ਨੂੰ ਜਾਰੀ ਰੱਖਣ ਦੇ ਯਤਨਾ ਨੇ ਬੇਸ਼ੱਕ ਪੰਜਾਬ ਨੂੰ ਕੱਖੋ ਹੌਲੇ ਕਰ ਦਿੱਤਾ। ਪਰ ਇੱਕ ਗੱਲ ਪੱਕੀ ਕਿ ਬਹੁਗਿਣਤੀ ਸਿੱਖਾਂ ਨੂੰ ਆਪਣੇ ਪਰਮ ਪਿਆਰੇ ਮਿੱਤਰ ਦੀ ਅਕ੍ਰਿਤਘਣਤਾ ਬਾਰੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ।
75176-30002
KAUR Khalsa - Media
Kaur Khalsa Gatka Group - Only Girls
www.kkgg.co.in