Panj Pani News

Panj Pani News ਪੰਜ ਪਾਣੀ ਨਿਊਜ਼

ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਪਾਣੀਆਂ ਸਬੰਧੀ ਕੀਤਾ ਸੈਮੀਨਾਰ। ਪੰਜਾਬ ਦੇ ਪਾਣੀਆਂ ਸਬੰਧੀ ਨਿੱਠ ਕੇ ਵਿਚਾਰ ਚਰਚਾ ਹੋਈ ਅਤੇ ਮਤੇ ਕੀਤੇ ਗਏ ਪ...
22/06/2024

ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਪਾਣੀਆਂ ਸਬੰਧੀ ਕੀਤਾ ਸੈਮੀਨਾਰ।
ਪੰਜਾਬ ਦੇ ਪਾਣੀਆਂ ਸਬੰਧੀ ਨਿੱਠ ਕੇ ਵਿਚਾਰ ਚਰਚਾ ਹੋਈ ਅਤੇ ਮਤੇ ਕੀਤੇ ਗਏ ਪਾਸ।
ਚੰਡੀਗੜ੍ਹ 22 ਜੂਨ -ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਪਾਣੀਆਂ ਸਬੰਧੀ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ। ਇਸ ਵਿੱਚ ਪੰਜਾਬ ਦੀਆਂ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਸੈਮੀਨਾਰ ਨੂੰ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਡਾਕਟਰ ਅਜਮੇਰ ਸਿੰਘ ਬਰਾੜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਡਾਕਟਰ ਕਾਹਨ ਸਿੰਘ ਪੰਨੂ, ਡਾਕਟਰ ਰਾਜੇਸ਼ ਵਿਸ਼ਿਸ਼ਟ ਟੈਕਨੀਕਲ ਐਡਵਾਈਜਰ ਅਤੇ ਸਾਬਕਾ ਡਾਇਰੈਕਟਰ ਐਗਰੀਕਲਚਰ ਪੰਜਾਬ ਨੇ ਸੰਬੋਧਨ ਕੀਤਾ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਸਾਰੇ ਬੁਲਾਰਿਆਂ ਨੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਤੇ ਚਿੰਤਾ ਪ੍ਰਗਟ ਕੀਤੀ ਅਤੇ ਦਰਿਆਈ ਪਾਣੀਆਂ ਦੇ ਸੰਵਿਧਾਨਕ ਹੱਕਾਂ ਬਾਰੇ ਚਰਚਾ ਕੀਤੀ। ਮੀਂਹ ਦੇ ਪਾਣੀ ਦੀ ਠੀਕ ਸਾਂਭ ਸੰਭਾਲ ਅਤੇ ਪਾਣੀ ਦੀ ਠੀਕ ਵਰਤੋਂ ਤੇ ਜ਼ੋਰ ਦਿੱਤਾ ਗਿਆ।

ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਬੋਲਦਿਆਂ ਹੋਇਆਂ ਪੰਜਾਬ ਦੇ ਪਾਣੀਆਂ ਦੇ ਸਾਰੇ ਮਸਲੇ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਨਾਲ ਪਾਣੀਆਂ ਦੇ ਮਸਲੇ ਵਿੱਚ ਧੱਕਾ ਹੋਇਆ ਹੈ। ਪੰਜਾਬ ਦੇ ਪਾਣੀਆਂ ਦੇ ਫੈਸਲੇ ਨਾ ਤਾਂ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਅਨੁਸਾਰ ਹੋਏ ਹਨ ਅਤੇ ਨਾ ਹੀ ਰਿਪੇਰੀਅਨ ਸਿਧਾਂਤ ਅਨੁਸਾਰ। ਇਸ ਲਈ ਸਿਆਸਤ ਨੂੰ ਮੁੱਖ ਰੱਖਦੇ ਹੋਏ ਸਮੇਂ ਸਮੇਂ ਤੇ ਅਵਾਰਡ ਅਤੇ ਸਮਝੌਤੇ ਕੀਤੇ ਗਏ ਜੋ ਕਿ ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ ਹਨ।
ਇਸੇ ਤਰ੍ਹਾਂ ਡਾਕਟਰ ਕਾਹਨ ਸਿੰਘ ਪੰਨੂ ਨੇ ਵੀ ਪਾਣੀਆਂ ਦੇ ਮਸਲੇ ਤੇ ਬਹੁਤ ਸਾਰੀ ਕੀਮਤੀ ਜਾਣਕਾਰੀ ਦਿੱਤੀ। ਡਾਕਟਰ ਰਾਜੇਸ਼ ਵਿਸ਼ਿਸ਼ਟ ਜੀ ਅਤੇ ਡਾਕਟਰ ਅਜਮੇਰ ਸਿੰਘ ਬਰਾੜ ਜੀ ਨੇ ਦੱਸਿਆ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਲੈਵਲ ਕਿਸ ਤਰ੍ਹਾਂ ਘੱਟ ਰਿਹਾ ਹੈ ਅਤੇ ਕਿਸ ਤਰ੍ਹਾਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਉਹਨਾਂ ਨੇ ਪਾਣੀ ਦੀ ਬੱਚਤ ਬਾਰੇ ਬਹੁਤ ਸਾਰੇ ਤਰੀਕੇ ਕਿਸਾਨਾਂ ਨੂੰ ਸੁਝਾਏ ।
ਇਹ ਸਾਰੀ ਵਿਚਾਰ ਚਰਚਾ ਬੜੇ ਵਧੀਆ ਮਾਹੌਲ ਵਿੱਚ ਹੋਈ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਸੈਮੀਨਾਰ ਬਹੁਤ ਗਿਆਨ ਵਰਧਕ ਰਿਹਾ। ਉਪਰੰਤ ਇਕੱਠ ਨੇ ਸਰਬ ਸੰਮਤੀ ਨਾਲ ਹੇਠ ਲਿਖੇ ਮਤੇ ਪਾਸ ਕੀਤੀ।
1) ਪੰਜਾਬ ਰਿਪੇਰੀਅਨ ਸੂਬਾ ਹੋਣ ਕਾਰਨ ਪਾਣੀਆਂ ਦਾ ਕੁਦਰਤੀ ਮਾਲਕ ਹੈ। ਰਿਪੇਰੀਅਨ ਸਿਧਾਂਤ ਅਨੁਸਾਰ ਪਾਣੀਆਂ ਦੀ ਮਾਲਕੀ ਤੇ ਪੰਜਾਬ ਦਾ ਹੱਕ ਬਹਾਲ ਕੀਤਾ ਜਾਵੇ।
2) ਉਪਰੋਕਤ ਵਾਸਤੇ ਪਹਿਲਾਂ ਹੋਏ ਸਾਰੇ ਸਮਝੌਤੇ ਅਤੇ ਅਵਾਰਡ,ਜੋ ਕਿ ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ ਹਨ, ਰੱਦ ਕੀਤੇ ਜਾਣ।
3) ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਰੱਦ ਕੀਤੀਆਂ ਜਾਣ। ਸੰਵਿਧਾਨ ਦੀ ਧਾਰਾ 17 (2) ਅਨੁਸਾਰ ਪਾਣੀ ਸਟੇਟ ਸਬਜੈਕਟ ਹੈ।
4) ਜੇਕਰ ਪੰਜਾਬ ਕੋਲ ਪਾਣੀ ਵਾਧੂ ਹੋਵੇ ਤਾਂ ਕਿਸੇ ਰਾਜ ਨੂੰ ਦਿੱਤਾ ਜਾ ਸਕਦਾ ਹੈ। ਮੌਜੂਦਾ ਦੌਰ ਵਿੱਚ ਕਿੰਨਾ ਪਾਣੀ ਉਪਲਬਧ ਹੈ, ਇਹ ਮਾਪਿਆ ਜਾਣਾ ਚਾਹੀਦਾ ਹੈ। ਇਹ ਇਸ ਦੇ ਸਾਰੇ ਹੱਕ ਰਿਪੇਰੀਅਨ ਸੂਬਾ ਹੋਣ ਕਾਰਨ ਪੰਜਾਬ ਕੋਲ ਸੁਰੱਖਿਅਤ ਹੋਣੇ ਚਾਹੀਦੇ ਹਨ। ਜਿਸ ਰਾਜ ਨੇ ਪਾਣੀ ਲੈਣਾ ਹੈ ਉਹ ਪੰਜਾਬ ਨਾਲ ਕੰਟਰੈਕਟ ਕਰ ਕੇ ਕੀਮਤ ਦੇ ਕੇ ਲੈ ਸਕਦਾ ਹੈ।
5) ਪੰਜਾਬ ਅੰਦਰ ਉਪਲਬਧ ਪਾਣੀ ਦੀ ਠੀਕ ਸੰਭਾਲ ਅਤੇ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਅਜਾਈਂ ਜਾ ਰਹੇ ਪਾਣੀ ਨੂੰ ਬਚਾਉਣ ਵਾਸਤੇ ਡੈਮਾਂ ਦੇ ਗੇਟਾਂ ਦੀ ਮੁਰੰਮਤ ਕੀਤੀ ਜਾਵੇ।
6) ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਨਵੀਆਂ ਨਹਿਰਾਂ ਕੱਢੀਆਂ ਜਾਣ ਅਤੇ ਨਹਿਰੀ ਸਿਸਟਮ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇ। ਹਰ ਘਰ ਨੂੰ ਪੀਣ ਵਾਸਤੇ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ। ਅਜਾਈਂ ਜਾ ਰਹੇ ਪਾਣੀ ਦੀ ਠੀਕ ਸੰਭਾਲ ਕੀਤੀ ਜਾਵੇ।
7) ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ।
8) ਪਾਣੀਆਂ ਨੂੰ ਜ਼ਹਿਰੀਲਾ ਕਰ ਰਹੀਆਂ ਫੈਕਟਰੀਆਂ ਅਤੇ ਸੀਵਰੇਜ ਵਗੈਰਾ ਦਾ ਪਾਣੀ ਦਰਿਆਵਾਂ ਅਤੇ ਨਹਿਰਾਂ ਵਿੱਚ ਪੈਣਾ ਬੰਦ ਕੀਤਾ ਜਾਵੇ।
9) ਪਾਣੀ ਬਚਾਉਣ ਲਈ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਵਾਸਤੇ ਸਾਰੀਆਂ ਫਸਲਾਂ ਦੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ -2 + 50% ਅਨੁਸਾਰ ਐਸਪੀ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ।
ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਰਮਿੰਦਰ ਸਿੰਘ ਪਟਿਆਲਾ, ਹਰਜਿੰਦਰ ਸਿੰਘ ਟਾਂਡਾ, ਬੋਘ ਸਿੰਘ ਮਾਨਸਾ, ਅੰਗਰੇਜ਼ ਸਿੰਘ ਭਦੌੜ, ਪ੍ਰੇਮ ਸਿੰਘ ਭੰਗੂ, ਡਾ.ਸਤਨਾਮ ਸਿੰਘ ਅਜਨਾਲਾ, ਸੁਖ ਗਿੱਲ ਮੋਗਾ, ਅਵਤਾਰ ਸਿੰਘ ਮਹਿਮਾਂ, ਬਿੰਦਰ ਸਿੰਘ ਗੋਲੇਵਾਲਾ, ਨਛੱਤਰ ਸਿੰਘ ਜੈਤੋ, ਗੁਰਮੀਤ ਸਿੰਘ ਭੱਟੀਵਾਲ, ਅਵਤਾਰ ਸਿੰਘ ਮੇਹਲੋਂ , ਹਰਦੇਵ ਸਿੰਘ ਸੰਧੂ, ਸੁਖਦੇਵ ਸਿੰਘ ਰਾਈਆਂ ਵਾਲਾ, ਨਛੱਤਰ ਸਿੰਘ ਜੈਤੋ, ਬਲਦੇਵ ਸਿੰਘ ਨਿਹਾਲਗੜ੍ਹ, ਵੀਰ ਸਿੰਘ ਬੜਵਾ ਹਾਜਰ ਸਨ ।
#ਪੰਜਾਬ #ਦਾ #ਪਾਣੀ #ਹੱਕ #ਰਾਇਪੇਰੀਅਨ #ਕਨੂੰਨ #ਦਰਿਆਈ #ਧਰਤੀ #ਨਹਿਰੀ #ਸਿਸਟਮ #ਖੇਤ #ਕਿਸਾਨ #ਖੇਤੀ #ਬਿਜਲੀ #ਮੋਗਾ #किसान #किसानी

ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸਨ ਬਲਾਕ ਮਾਨਸਾ ਦੀ ਹੋਈ ਅਹਿਮ ਮੀਟਿੰਗ  ,,,, ਨਵਨਿਯੁਕਤ ਸੰਸਦ ਮੈਂਬਰਾਂ ਨੂੰ  ਜਥੇਬੰਦੀ ਦੀਆਂ ਚਿਰਾਂ ਤੋਂ ਲਟਕਦੀ...
22/06/2024

ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸਨ ਬਲਾਕ ਮਾਨਸਾ ਦੀ ਹੋਈ ਅਹਿਮ ਮੀਟਿੰਗ ,,,,
ਨਵਨਿਯੁਕਤ ਸੰਸਦ ਮੈਂਬਰਾਂ ਨੂੰ ਜਥੇਬੰਦੀ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਲੋਕ ਸਭਾ ਚ' ਯਤਨ ਕਰਨ ਦੀ ਕੀਤੀ ਅਪੀਲ - ਗੋਇਲ
ਮਾਨਸਾ 16 ਜੂਨ ( ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਮਾਨਸਾ ਦੀ ਮਹੀਨਾਵਰ ਮੀਟਿੰਗ ਬਲਾਕ ਪ੍ਰਧਾਨ ਡਾ. ਪ੍ਰੇਮ ਗਰਗ ਦੀ ਅਗਵਾਈ ਹੇਠ ਸਥਾਨਕ ਅਮਰ ਰੀਜ਼ੋਰਟ ਮਾਨਸਾ ਵਿਖੇ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਜਿਲ੍ਹਾ ਪ੍ਰੈਸ ਸਕੱਤਰ ਡਾ. ਮੈਂਗਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਬਲਾਕ ਪ੍ਰਧਾਨ ਡਾ. ਪ੍ਰੇਮ ਗਰਗ ਨੇ ਸਾਰੇ ਮੈਂਬਰਾਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਦੀ ਅਪੀਲ ਕਰਦਿਆਂ ਮੀਟਿੰਗ ਵਿੱਚ ਪਹੁੰਚੇ ਸਾਥੀਆਂ ਦਾ ਸਵਾਗਤ ਕਰਨ ਤੋਂ ਇਲਾਵਾ ਜਥੇਬੰਦੀ ਦੀ ਮਜ਼ਬੂਤੀ ਲਈ ਹੋਰ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ । ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਸੂਬਾ ਕਮੇਟੀ ਵੱਲੋਂ ਉਲੀਕੇ ਕਾਰਜਾਂ ਪ੍ਰਤੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਸਾਡੇ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ, ਵਾਅਦੇ ਪੂਰੇ ਕਰਵਾਉਣ ਲਈ ਸਾਨੂੰ ਜਥੇਬੰਦੀ ਦੀ ਹੋਰ ਮਜ਼ਬੂਤੀ ਅਤੇ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਨ ਦੀ ਜ਼ਰੂਰਤ ਹੈ। ਲੋਕ ਸਭਾ ਦੀਆਂ ਚੋਣਾਂ ਵਿੱਚੋਂ ਜਿੱਤ ਪ੍ਰਾਪਤ ਕਰਨ ਵਾਲੇ ਮੈਂਬਰ ਸਹਿਬਾਨ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਚੋਣ ਮੁਹਿੰਮ ਦੌਰਾਨ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਲੋਕ ਸਭਾ ਵਿੱਚ ਪੇਸ਼ ਕਰਕੇ ਭਾਰਤ ਭਰ ਦੇ ਵੱਡੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦਵਾਉਣ ਦੀ ਤਨਦੇਹੀ ਨਾਲ ਖੇਚਲਕਰਨ । ਪੰਜਾਬ ਸਰਕਾਰ ਤੋਂ ਵੀ ਚੋਣ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ।ਇਸ ਮੌਕੇ ਬਲਾਕ ਜ਼ਿਲ੍ਹਾ ਪ੍ਰੈਸ ਸਕੱਤਰ , ਬਲਾਕ ਸਕੱਤਰ ਮੈਂਗਲ ਸਿੰਘ, ਜਗਸੀਰ ਸਿੰਘ ਭੈਣੀ ਬਾਘਾ, ਕੈਸ਼ੀਅਰ ਲਾਭ ਸਿੰਘ, ਡਾ. ਸੁਖਦਰਸ਼ਨ ਸਿੰਘ ਖਾਰਾ , ਵੈਦ ਸਿਕੰਦਰਜੀਤ ਸਿੰਘ , ਡਾ ਸਤਪਿੰਦਰ ਸਿੰਘ ਵੱਲੋਂ ਵੀ ਪੈ ਰਹੀ ਅੱਤ ਦੀ ਗਰਮੀ ਪ੍ਰਤੀ ਧਿਆਨ ਦਿਵਾਉਂਦਿਆਂ ਪੰਛੀਆਂ ਲਈ ਪਾਣੀ ਅਤੇ ਖੁਰਾਕ ਦੇ ਪ੍ਰਬੰਧ ਲਈ ਪ੍ਰੇਰਦਿਆਂ ਪੌਦੇ ਲਗਾਉਣ ਵੱਲ ਵੀ ਧਿਆਨ ਦਵਾਇਆ। ਪ੍ਰੈੱਸ ਸਕੱਤਰ ਡਾ. ਗੁਰਪ੍ਰੀਤ ਕੋਟ ਧਰਮੂ, ਡਾ. ਚਿਮਨ ਲਾਲ ਗਰਗ, ਡਾ.ਅਜਮੇਰ ਸਿੰਘ , ਡਾ. ਰਿਕੀ , ਡਾ.ਸੁਖਪ੍ਰੀਤ ਖਿੱਲਣ ,ਡਾ. ਮਨੋਜ ਖਿਆਲਾ , ਡਾ.ਹਰਪਾਲ ਸਿੰਘ ਮਾਘੀ, ਡਾ. ਸੁਖਪਾਲ ਸਿੰਘ ਚਕੇਰੀਆਂ, ਡਾ.ਸੱਤ ਪਾਲ ਸਿੰਘ ਡੇਲੂਆਣਾ ਆਦਿ ਵੱਡੀ ਗਿਣਤੀ ਮੈਂਬਰ ਸਾਥੀ ਸ਼ਾਮਿਲ ਸਨ। ਇਸ ਸਮੇਂ ਪ੍ਰੈਗਮਾ ਹਸਪਤਾਲ ਦੇ ਮਾਹਿਰ ਡਾ. ਸਹਿਬਾਨਾਂ ਵੱਲੋਂ ਈ.ਐਨ.ਟੀ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ।
#ਪੰਜਾਬ #ਡਾਕਟਰ #ਮੈਡੀਕਲ #ਪੰਜਾਬੀ

ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਬਾਰੇ ਬੇਤੁਕੀ ਅਤੇ ਭੱਦੀ ਸ਼ਬਦਾਂਵਲੀ ਦੀ ਸਖਤ ਨਿੰਦਾ : ਸੂਬਾ ਕਮੇਟੀ( ਸੁਖਵੀਰ ਸਿੰਘ ) ਮੈਡੀਕਲ ਪ੍ਰੈਕਟੀਸ਼...
21/06/2024

ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਬਾਰੇ ਬੇਤੁਕੀ ਅਤੇ ਭੱਦੀ ਸ਼ਬਦਾਂਵਲੀ ਦੀ ਸਖਤ ਨਿੰਦਾ : ਸੂਬਾ ਕਮੇਟੀ
( ਸੁਖਵੀਰ ਸਿੰਘ ) ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਪੰਜਾਬ ਵੱਲੋਂ ਪੰਜਾਬੀ ਰੋਜ਼ਾਨਾ ਪੰਜਾਬੀ ਜਾਗਰਣ 'ਚ 18 ਜੂਨ ਨੂੰ ਸਰਹੱਦੀ ਇਲਾਕਿਆਂ ਵਿੱਚ ' ਝੋਲਾ ਛਾਪ ਡਾਕਟਰਾਂ ਦੀ ਭਰਮਾਰ ' ਸਿਰਲੇਖ ਹੇਠ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਜਿਸ ਵਿੱਚ ਸ਼ਹਿਰੀ ਗਰੀਬ ਬਸਤੀਆਂ ਅਤੇ ਪਿੰਡਾਂ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਬਾਰੇ ਬੇਤੁਕੀ ਅਤੇ ਝੋਲਾ ਛਾਪ ਵਰਗੀ ਘਟੀਆ ਸ਼ਬਦਾਂਵਲੀ ਦੀ ਵਰਤੋ ਕੀਤੀ ਗਈ ਹੈ,ਜਿਸ ਦੀ ਜਥੇਬੰਦੀ ਵੱਲੋਂ ਸਖ਼ਤ ਨਿੰਦਾ ਕੀਤੀ ਜਾਂਦੀ ਹੈ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਸਕੱਤਰ ਗੁਰਮੇਲ ਸਿੰਘ ਮਾਛੀਕੇ , ਵਿੱਤ ਸਕੱਤਰ ਐਚ ਐਸ ਰਾਣੂ ਬਠਿੰਡਾ , ਸਹਾਇਕ ਸਕੱਤਰ ਨਛੱਤਰ ਸਿੰਘ ਚੀਮਾ ਅਤੇ ਜ਼ਿਲ੍ਹਾ ਤਰਨਤਾਰਨ ਦੇ ਆਗੂ ਸੁਖਚੈਨ ਸਿੰਘ ਵਲਟੋਹਾ, ਸ਼ਮਸ਼ੇਰ ਸਿੰਘ ਅਤੇ ਜ਼ਿਲ੍ਹਾ ਅਮ੍ਰਿੰਤਸਰ ਦੇ ਪ੍ਰਧਾਨ ਅਰਜਿੰਦਰ ਸਿੰਘ ਕੋਹਾਲੀ , ਮੁਖਤਿਆਰ ਸਿੰਘ ਚੇਤਨਪੁਰਾ, ਗੁਰਪ੍ਰਤਾਪ ਸਿੰਘ ਕੱਕੜ , ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸੱਤ ਪਾਲ ਰਿਸ਼ੀ ਆਦਿ ਆਗੂਆਂ ਨੇ ਕਿਹਾ ਕਿ ਉਪਰੋਕਤ ਸ਼ਬਦਾਂਵਲੀ ਵਰਤਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਿਹਤ ਸੇਵਾਵਾਂ ਦੇ ਅੰਕੜੇ ਅਤੇ ਗਰੀਬ ਮਜਦੂਰਾਂ ਤੇ ਕਿਸਾਨਾਂ ਦੀਆਂ ਆਰਥਿਕ ਹਾਲਤਾਂ ਬਾਰੇ ਜਰੂਰ ਜਾਣ ਲੈਣਾ ਚਾਹੀਂਦਾ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਤਕਰੀਬਨ 13000 ਪਿੰਡਾਂ ਅਤੇ ਸੈਂਕੜੇ ਜਿਲਾ, ਤਹਿਸੀਲਾਂ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਪਿਛਲੇ 77 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਪੰਛੀ ਝਾਤ ਮਾਰੀਏ ਤਾ ਹਾਲਤ ਚਿੱਟੇ ਦਿਨ ਸਾਫ ਹੋ ਜਾਣਗੇ। ਸਰਕਾਰ ਵੱਲੋਂ ਜਿਲਾ ਪੱਧਰ ਤੇ 23 ਹਸਪਤਾਲ, ਤਹਿਸੀਲ ਪੱਧਰ ਤੇ 41 ਕਮਿਊਨਿਟੀ ਸੈਂਟਰ ,162 ਪੀ ਐਚ ਸੀ , ਸਬ ਸੈਂਟਰ 441 ਹੋਮਿਓਪੈਥਿਕ ਡਿਸਪੈਂਸਰੀਆਂ 111 , ਆਯੁਰਵੈਦਿਕ ਤੇ ਯੂਨਾਨੀ ਡਿਸਪੈਂਸਰੀਆਂ 567 ਅਤੇ ਐਲੋਪੈਥਿਕ ਡਿਸਪੈਂਸਰੀਆਂ 2989 ਹਨ । ਇਨ੍ਹਾਂ ਡਿਸਪੈਂਸਰੀਆਂ ਵਿੱਚੋਂ 1188 ਜਿਲਾ ਪਰੀਸ਼ਦ ਅਧੀਨ ਕਰ ਦਿੱਤੀਆਂ ਉਹਨਾਂ ਵਿੱਚੋਂ 500 ਦੇ ਕਰੀਬ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਹੋ ਚੁਕੀਆਂ ਹਨ ‌। 10000 ਦੀ ਅਬਾਦੀ ਪਿੱਛੇ ਇੱਕ ਕੁਆਲੀਫਾਈਡ ਡਾਕਟਰ ਅਤੇ 50000 ਦੀ ਅਬਾਦੀ ਪਿੱਛੇ ਇੱਕ ਹਸਪਤਾਲ ਹੈ। ਹਸਪਤਾਲਾਂ ਵਿੱਚ ਵੱਡੀ ਪੱਧਰ ਮਾਹਿਰ ਡਾਕਟਰਾਂ ਦੀਆਂ ਅਸਾਮੀਆ ਖਾਲੀ ਪਈਆਂ ਹਨ। ਦਵਾਈਆਂ ਅਤੇ ਲੋੜੀਂਦੇ ਸਾਜ਼ੋ ਸਮਾਨ ਦੀ ਵੀ ਦੀ ਬੇਹੱਦ ਕਮੀ ਪਾਈ ਜਾ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇੰਨੀਆਂ ਸਿਹਤ ਸੇਵਾਵਾਂ ਨਾਲ ਸਿਰਫ਼ 20% ਲੋਕਾ ਨੂੰ ਹੀ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ। ਬਾਕੀ 80% ਲੋਕ ਜਾ ਤਾਂ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਉਦੇ ਹਨ। ਜਾਂ ਫਿਰ ਵੱਡੀ ਪੱਧਰ ਤੇ ਇਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਹੀ ਇਲਾਜ ਕਰਵਾਉਦੇ ਹਨ ਇਨ੍ਹਾਂ ਦੁਆਰਾ ਦਿੱਤੀਆਂ ਸਿਹਤ ਸੇਵਾਵਾਂ ਤੋ ਲੋਕ ਸੰਤੁਸ਼ਟ ਵੀ ਹਨ। ਵਧ ਰਹੀ ਮਹਿੰਗਾਈ ਬੇਰੁਜ਼ਗਾਰੀ ਅਤੇ ਖੇਤੀ ਖੇਤਰ ਦੇ ਘਾਟੇ ਕਾਰਣ ਕਿਸਾਨਾਂ ਮਜਦੂਰਾਂ ਦੀਆਂ ਹਾਲਤਾਂ ਬਦ ਤੋਂ ਬਦਤਰ ਹਨ। ਗਰੀਬ ਵਰਗ ਪ੍ਰਾਈਵੇਟ ਹਸਪਤਾਲਾਂ ਦੇ ਮਹਿੰਗੇ ਇਲਾਜ਼ ਕਰਵਾਉਣ ਤੋ ਅਸਮਰਥ, ਬਿਨਾਂ ਇਲਾਜ ਤੋਂ ਮਰਨ ਲਈ ਮਜਬੂਰ ਹਨ । ਪੰਜਾਬ ਵਿੱਚ ਹੋਰ ਸੂਬਿਆਂ ਨਾਲੋਂ ਇਲਾਜ ਮਹਿੰਗਾ ਹੈ। ਪੰਜਾਬ ਵਿੱਚ ਅੱਤਵਾਦ ਸਮੇਂ ਜਦੋਂ ਫਿਰਕਾਪ੍ਰਸਤੀ , ਦਹਿਸ਼ਤਗਰਦੀ ਅਤੇ ਸਰਕਾਰੀ ਦਹਿਸ਼ਤਗਰਦੀ ਦੀ ਲਹਿਰ ਜੋਰਾਂ ਤੇ ਸੀ। ਕੋਈ ਵੀ ਰਾਤਾਂ ਨੂੰ ਘਰਾਂ ਤੋਂ ਬਾਹਰ ਪੈਰ ਰੱਖਣ ਲਈ ਤਿਆਰ ਨਹੀਂ ਸੀ ਉਸ ਸਮੇਂ ਇਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਦੁੱਖ ਦੀ ਘੜੀ ਵਿੱਚ ਸਾਥ ਦਿੱਤਾ। ਕਰੋਨਾ ਕਾਲ ਸਮੇਂ, ਜਦੋਂ ਪਾ੍ਈਵੇਟ ਹਸਪਤਾਲਾਂ ਨੇ ਆਮ ਲੋਕਾਂ ਲਈ ਬੂਹੇ ਬੰਦ ਕਰ ਲਏ ਸਨ ਤਾਂ ਇਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਹੀ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ। ਉਕਤ ਆਗੂਆਂ ਨੇ ਜ਼ੋਰ ਦੇਕੇ ਕਿਹਾ ਕਿ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਕੋਈ ਵੀ ਮੈਂਬਰ ਨਸ਼ਾ ਅਤੇ ਭਰੂਣ ਹੱਤਿਆਂ ਵਰਗੇ ਗੈਰ ਸਮਾਜੀ ਕੰਮ 'ਚ ਸ਼ਾਮਲ ਨਹੀਂ ਹੋ ਸਕਦਾ। ਸਗੋਂ ਨਸ਼ੇ ਅਤੇ ਭਰੂਣ ਹੱਤਿਆਂ ਸਬੰਧੀ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੀ ਹੈ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੂਬਾ ਪੱਧਰੀ ਕਨਵੈਨਸ਼ਨਾਂ ਅਤੇ ਰੈਲੀਆਂ ਵਿੱਚ ਵੀ ਉਚੇਚੇ ਤੌਰ ਤੇ ਸਹਿਯੋਗ ਕਰਦਿਆਂ ਹੱਕ ਮੰਗਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਸਿਹਤ ਸੇਵਾਵਾਂ ਦੇ ਕੈਂਪ ਲਗਾਕੇ ਅਤੇ ਸ਼ਮੂਲੀਅਤ ਕਰਕੇ ਵਡਮੁੱਲਾ ਯੋਗਦਾਨ ਪਾਉਂਦੀ ਆ ਰਹੀ ਹੈ । ਸੋ ਅਸੀਂ ਪੱਤਰਕਾਰ ਭਾਈਚਾਰੇ ਅਤੇ ਸਮਾਜ ਚਿੰਤਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਸੰਸਥਾ ਜਾਂ ਵਿਅਕਤੀ ਸਬੰਧੀ ਬਿਆਨ ਬਾਜੀ਼ ਕਰਨ ਤੋਂ ਪਹਿਲਾਂ ਉਸਦੀ ਹਾਂ ਪੱਖੀ ਭੂਮਿਕਾ ਸਬੰਧੀ ਜਰੂਰ ਜਾਣ ਲੈਣਾ ਚਾਹੀਦਾ ਹੈ, ਅਜਿਹਾ ਨਾ ਹੋਣ ਦੀ ਸੂਰਤ 'ਚ ਜਥੇਬੰਦੀ ਨੂੰ ਮਜਬੂਰਨ ਭਵਿੱਖ ਚ ਸਖ਼ਤ ਫ਼ੈਸਲੇ ਲੈਣੇ ਪੈਣਗੇ ਜਿਸ ਦੀ ਜ਼ਿੰਮੇਵਾਰੀ ਉਹਨਾਂ ਦੀ ਆਪਣੀ ਹੋਵੇਗੀ ।
#ਡਾਕਟਰ #ਪੇਂਡੂ #ਮੈਡੀਕਲ #ਪ੍ਰੈਟੀਸ਼ਨਰਜ਼ #ਮੁਹੱਲਾ #ਕਲੀਨਿਕ # #ਮੋਗਾ #ਪੰਜਾਬ #ਪੰਜਾਬੀ #ਕਿਸਾਨ #ਸਾਹਿਤਕ #ਸਾਹਿਤਕ #ਮਾਨਸਾ #ਬਰਨਾਲਾ

ਪੰਜਾਬ ਸਰਕਾਰ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦੇ ਕੇ ਵਾਅਦਾ ਪੂਰਾ ਕਰੇ - ਮਨਜੀਤ ਧਨੇਰ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਅਤੇ ਹਰਨੇ...
21/06/2024

ਪੰਜਾਬ ਸਰਕਾਰ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦੇ ਕੇ ਵਾਅਦਾ ਪੂਰਾ ਕਰੇ - ਮਨਜੀਤ ਧਨੇਰ
ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਅਤੇ ਹਰਨੇਕ ਸਿੰਘ ਮਹਿਮਾ ਨੂੰ ਤੁਰੰਤ ਰਿਹਾਅ ਕਰੋ - ਗੁਰਦੀਪ ਰਾਮਪੁਰਾ।
(ਬਰਨਾਲਾ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਹੈ ਕਿ ਉਹ ਲਾਰਿਆਂ ਅਤੇ ਟਿੱਚਰਾਂ ਨਾਲ ਹੀ ਦਿਨ ਟਪਾਉਣ ਦੀ ਕੋਸ਼ਿਸ਼ ਕਰਦੀ ਹੋਈ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਟਾਲ ਮਟੋਲ ਕਰਦੀ ਆ ਰਹੀ ਹੈ। ਉਹਨਾਂ ਨੇ ਦੱਸਿਆ ਕਿ ਦਿੱਲੀ ਦੇ ਇਤਿਹਾਸਕ ਕਿਸਾਨ ਘੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਕਾਂਗਰਸ ਸਰਕਾਰ ਸਮੇਂ ਕਾਫੀ ਨੌਕਰੀਆਂ ਮਿਲ ਗਈਆਂ ਸਨ। ਬਾਕੀ ਰਹਿੰਦੇ ਲੱਗਭੱਗ 550 ਪਰਿਵਾਰਾਂ ਵਿੱਚੋਂ 270 ਕੇਸ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਦੇ ਤਿਆਰ ਪਏ ਹਨ। ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਇਹ ਮਸਲਾ ਉਠਾਇਆ ਸੀ ਤਾਂ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਸਾਰੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦੇ ਦਿੱਤੀਆਂ ਜਾਣਗੀਆਂ। ਪਰੰਤੂ ਹੁਣ ਤੱਕ ਉਹ ਫਾਈਲਾਂ ਮੁੱਖ ਮੰਤਰੀ ਦੀ ਪ੍ਰਵਾਨਗੀ ਉਡੀਕ ਰਹੀਆਂ ਹਨ। ਸੂਬਾ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹੀਦਾਂ ਦੇ ਵਾਰਸਾਂ ਨੂੰ ਇਸ ਤਰਾਂ ਖੱਜਲ ਖੁਆਰ ਕਰਨਾ ਬੱਜਰ ਗੁਨਾਹ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਾਣ ਬੁੱਝ ਕੇ ਇਸ ਕੰਮ ਵਿੱਚ ਦੇਰੀ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਵਾਰਸਾਂ ਨੂੰ ਨੌਕਰੀਆਂ ਨਾ ਦਿੱਤੀਆਂ ਗਈਆਂ ਤਾਂ ਜਥੇਬੰਦੀ ਸ਼ਹੀਦ ਕਿਸਾਨ ਪਰਿਵਾਰਾਂ ਵੱਲੋਂ ਪਹਿਲਾਂ ਵਾਂਗੂ ਸ਼ੁਰੂ ਕੀਤੇ ਕਿਸੇ ਵੀ ਘੋਲ ਦਾ ਡਟ ਕੇ ਸਮਰਥਨ ਕਰੇਗੀ ਅਤੇ ਸੰਯੁਕਤ ਕਿਸਾਨ ਮੋਰਚਾ ਵੀ ਇਸ ਗੱਲ ਦਾ ਸਖਤ ਨੋਟਿਸ ਲਵੇਗਾ।

ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਇਸੇ ਤਰ੍ਹਾਂ ਪਿੰਡ ਕੁੱਲਰੀਆਂ ਦੇ ਕਿਸਾਨਾਂ ਦੇ ਜ਼ਮੀਨ ਦੇ ਮਾਲਕੀ ਹੱਕ ਬਹਾਲ ਕਰਨ ਅਤੇ ਦੋਸ਼ੀ ਸਰਪੰਚ ਨੂੰ ਗ੍ਰਿਫਤਾਰ ਕਰਨ ਵਗੈਰਾ ਦੀਆਂ ਮੰਗਾਂ ਤੇ ਜਥੇਬੰਦੀ ਬੜੇ ਚਿਰ ਤੋਂ ਸ਼ਾਂਤਮਈ ਸੰਘਰਸ਼ ਲੜ ਰਹੀ ਹੈ। ਪੰਜਾਬ ਦੇ ਅਨੇਕਾਂ ਮੰਤਰੀਆਂ ਨੇ ਇਸ ਸਬੰਧੀ ਜਥੇਬੰਦੀ ਨਾਲ ਵਾਅਦੇ ਕੀਤੇ ਸਨ ਪਰੰਤੂ ਉਹਨਾਂ ਵਿੱਚੋਂ ਅੱਜ ਤੱਕ ਇੱਕ ਵੀ ਪੂਰਾ ਨਹੀਂ ਕੀਤਾ ਗਿਆ।
ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਦੱਸਿਆ ਕਿ ਇਸੇ ਤਰ੍ਹਾਂ ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਭਾਜਪਾ ਦਾ ਵਿਰੋਧ ਕਰਨ ਬਦਲੇ ਗਿਰਫਤਾਰ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਪ੍ਰਸ਼ਾਸਨ ਕਈ ਵਾਰ ਜਥੇਬੰਦੀ ਨਾਲ ਸਹਿਮਤੀ ਜਾਹਰ ਕਰ ਚੁੱਕਿਆ ਹੈ ਕਿ ਹਰਨੇਕ ਸਿੰਘ ਮਹਿਮਾ ਨੂੰ ਰਿਹਾਅ ਕਰਵਾਇਆ ਜਾਵੇਗਾ ਪ੍ਰੰਤੂ ਹਾਲੇ ਤੱਕ ਇਹ ਵਾਅਦਾ ਵੀ ਵਫਾ ਨਹੀਂ ਹੋਇਆ।
ਦੂਜੇ ਪਾਸੇ ਜਗਰਾਉਂ ਇਲਾਕੇ ਵਿੱਚ ਪਿੰਡ ਅਖਾੜਾ, ਭੂੰਦੜੀ, ਘੁੰਗਰਾਲੀ ਰਾਜਪੂਤਾਂ, ਮੁਸ਼ਕਾਬਾਦ ਅਤੇ ਹੋਰ ਪਿੰਡਾਂ ਦੇ ਲੋਕ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਦੇ ਖਿਲਾਫ ਲਗਾਤਾਰ ਸੰਘਰਸ਼ ਕਰ ਰਹੇ ਹਨ। ਇੱਥੋਂ ਤੱਕ ਕਿ ਕਈ ਪਿੰਡਾਂ ਨੇ ਵੋਟਾਂ ਦਾ ਮੁਕੰਮਲ ਬਾਈਕਾਟ ਵੀ ਕੀਤਾ ਪ੍ਰੰਤੂ ਫਿਰ ਵੀ ਸਰਕਾਰ ਡੰਗ ਟਪਾਊ ਪਹੁੰਚ ਅਪਣਾ ਰਹੀ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਪਾਣੀ, ਮਿੱਟੀ ਅਤੇ ਹਵਾ ਪਹਿਲਾਂ ਹੀ ਬਹੁਤ ਪ੍ਰਦੂਸ਼ਿਤ ਹੋ ਚੁੱਕੇ ਹਨ। ਇਹਨਾਂ ਨੂੰ ਹੋਰ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਸਰਕਾਰ ਖੇਤੀ ਉਪਜਾਂ ਤੇ ਅਧਾਰਤ ਕਾਰਖਾਨੇ ਲਾਵੇ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਲਾਉਣੀਆਂ ਤੁਰੰਤ ਬੰਦ ਕਰੇ।
#ਸ਼ਹੀਦ #ਕਿਸਾਨ #ਧਰਨਾ #ਪ੍ਰਦੂਸ਼ਣ #ਫੈਕਟਰੀ #ਬਿਜਲੀ #ਮੋਗਾ #ਪੰਜਾਬੀ #ਪੰਜਾਬ #ਮਾਨਸਾ #ਬਰਨਾਲਾ

ਪ੍ਰਸਿੱਧ ਪੱਤਰਕਾਰ ਹਰਜਿੰਦਰ ਸਿੰਘ ਬੱਡੂਵਾਲ਼ੀਆ ਦਾ ਜਨਮ ਦਿਨ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ (218) ਪੰਜਾਬ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾ ਵੱ...
20/06/2024

ਪ੍ਰਸਿੱਧ ਪੱਤਰਕਾਰ ਹਰਜਿੰਦਰ ਸਿੰਘ ਬੱਡੂਵਾਲ਼ੀਆ ਦਾ ਜਨਮ ਦਿਨ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ (218) ਪੰਜਾਬ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੱਤ ਰੋਡ ਮੋਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਮਨਾਇਆ ਗਿਆ ਜਿਸ ਵਿਚ ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ ਸਰਦਾਰ ਨਗਰ, ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ ਭਾਈ ਹਰਜੀਤ ਸਿੰਘ, ਜਨਰਲ ਸਕੱਤਰ ਭਾਈ ਮੰਗਲ ਸਿੰਘ ਸਲਾਹਕਾਰ ਭਾਈ ਵਜ਼ੀਰ ਸਿੰਘ, ਸਟੇਜ ਸੈਕਟਰੀ ਭਾਈ ਸ਼ਿੰਦਰ ਸਿੰਘ ਨਾਮਦੇਵ ਭਵਨ ਅਤੇ ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਰਜਿ ਮੋਗਾ,ਪ੍ਰਧਾਨ ਭਾਈ ਗੁਰਜੰਟ ਸਿੰਘ ਸਾਹੋਕੇ, ਮੈਂਬਰ ਸਤਨਾਮ ਸਿੰਘ ਸੱਤੀ ਹਾਜ਼ਰ ਸਨ, ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਵਲੋਂ ਸਿਰੋਪਾਓ ਭੇਂਟ ਕੀਤੇ ਗਏ- ਰਾਜਿੰਦਰ ਸਿੰਘ ਬੱਡੂਵਾਲੀਆ ਇਸ ਸਮੇਂ ਮਹਿਕ ਵਤਨ ਦੀ,ਫਿਰੋਜ਼ਪੁਰ ਦੀ ਅਵਾਜ਼, ਪ੍ਰੈਸ ਸਕੱਤਰ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ, ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਰਜਿ ਮੋਗਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। "Panj Pani News" ਵਲੋਂ ਰਾਜਿੰਦਰ ਸਿੰਘ ਨੂੰ ਮੁਬਾਰਕਾਂ🙏🏻
#ਜਨਮ #ਦਿਨ #ਮੁਬਾਰਕ #ਮੋਗਾ

ਪਿੰਡ ਛੱਤੇਆਣਾ ਵਿਖੇ  ਵਣ ਮੰਡਲ ਮੁਕਤਸਰ  ਦੇ ਸਹਿਯੋਗ ਨਾਲ਼ "ਵਿਸ਼ਵ ਮਾਰੂਥਲ ਰੋਕੋ" ਦਿਵਸ ਮਨਾਇਆ।   #ਵਿਸ਼ਵ  #ਮਾਰੂਥਲ  #ਰੋਕੋ  #ਦਿਵਸ  #ਮੁਕਤ...
20/06/2024

ਪਿੰਡ ਛੱਤੇਆਣਾ ਵਿਖੇ ਵਣ ਮੰਡਲ ਮੁਕਤਸਰ ਦੇ ਸਹਿਯੋਗ ਨਾਲ਼ "ਵਿਸ਼ਵ ਮਾਰੂਥਲ ਰੋਕੋ" ਦਿਵਸ ਮਨਾਇਆ।
#ਵਿਸ਼ਵ #ਮਾਰੂਥਲ #ਰੋਕੋ #ਦਿਵਸ #ਮੁਕਤਸਰ #ਪੰਜਾਬ #ਪੰਜਾਬੀ #ਵਾਤਾਵਰਣ #ਰੁੱਖ #ਦਰੱਖਤ #ਜੰਗਲ # #ਮੋਗਾ #ਕਿਸਾਨ #ਗਰਮੀ

ਬਿਜਲੀ ਦੀ ਸਪਲਾਈ ਨੂੰ ਲੈ ਕੇ ਬਾਘਾਪੁਰਾਣਾ ਐਕਸੀਅਨ ਦਫਤਰ ਅੱਗੇ ਦੋ ਘੰਟੇ ਦਾ ਧਰਨਾ।                                                  ਕ...
19/06/2024

ਬਿਜਲੀ ਦੀ ਸਪਲਾਈ ਨੂੰ ਲੈ ਕੇ ਬਾਘਾਪੁਰਾਣਾ ਐਕਸੀਅਨ ਦਫਤਰ ਅੱਗੇ ਦੋ ਘੰਟੇ ਦਾ ਧਰਨਾ। ਕਿਸਾਨਾਂ ਨੂੰ ਨਿਰੰਤਰ ਬਿਜਲੀ ਨਾ ਦਿੱਤੀ ਤਾਂ ਵਿੱਢਾਂਗੇ ਸੰਘਰਸ਼ ÷ਜਸਮੇਲ ਰਾਜਿਆਣਾ। ਬਾਘਾਪੁਰਾਣਾ (ਸੁਖਵੀਰ ਸਿੰਘ) ਅੱਜ ਝੋਨੇ ਦੇ ਸੀਜਨ ਨੂੰ ਮੁੱਖ ਰੱਖਦਿਆ ਬਿਜਲੀ ਦੀ ਮਾੜੀ ਸਪਲਾਈ ਕਾਰਨ ਬਿਜਲੀ ਵਿਭਾਗ ਦੇ ਐਕਸੀਅਨ ਦਫ਼ਤਰ ਮੂਹਰੇ ਕਿਸਾਨ ਜੱਥੇਬੰਦੀਆ ਵੱਲੋਂ ਦੋ ਘੰਟੇ ਦਾ ਧਰਨਾ ਲਗਾਇਆ ਗਿਆ, ਜਿਸਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਨੇ ਕੀਤੀ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ,ਕਾਦੀਆਂ ਦੇ ਬਲਾਕ ਪ੍ਰਧਾਨ ਮੇਜਰ ਸਿੰਘ ਕਾਲੇਕੇ,ਬੀਕੇਯੂ ਖੋਸਾ ਦੇ ਗੁਰਦਰਸ਼ਨ ਸਿੰਘ ਕਾਲੇਕੇ ਨੇ ਸਾਂਝੇ ਰੂਪ ਵਿੱਚ ਪ੍ਰੈੱਸ ਬਿਆਨ ਜਾਰੀ ਕਰਦਿਆ ਆਖਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜ ਵਿਧਾਨ ਸਭਾ ਹਲਕਿਆਂ ਦੇ ਚੋਣ ਸਟੰਟ ਖੇਡਦਿਆਂ ਝੋਨੇ ਦੀ ਸੀਜਨ ਨੂੰ ਲੈਕੇ ਬਿਜਲੀ ਸਪਲਾਈ 15 ਜੂਨ ਤੋਂ ਲਗਾਤਾਰ ਅੱਠ ਘੰਟੇ ਨਿਰੰਤਰ ਦੇਣ ਦਾ ਐਲਾਨ ਕੀਤਾ, ਜੋ ਕਿ ਬਿਲਕੁੱਲ ਠੁੱਸ ਸਾਬਿਤ ਹੋਇਆ। ਕੇਕੇਯੂ ਦੇ ਯੂਥ ਆਗੂ ਬਲਕਰਨ ਸਿੰਘ ਵੈਰੋਕੇ,ਅਤੇ ਬੀਕੇਯੂ ਖੋਸਾ ਦੇ ਕੋਮਲ ਆਲਮਵਾਲਾ ਨੇ ਆਖਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ 20 ਜੂਨ ਨੂੰ ਬਿਜਲੀ ਸਪਲਾਈ ਬਹਾਲ ਕੀਤੀ ਸੀ, ਅਤੇ ਬਰਸਾਤ ਵੀ ਪੈ ਗਈ ਸੀ, ਪਰ ਐਤਕੀਂ ਨਾ ਤਾ ਬਰਸਾਤ ਪਈ ਤੇ ਪੰਜਾਬ ਸਰਕਾਰ ਨੇ ਵੀ ਚੋਣ ਜੁਮਲਾ ਖੇਡਿਆ। ਆਗੂਆ ਨੇ ਆਖਿਆ ਕਿ ਜੋ ਅੱਠ ਘੰਟੇ ਸਪਲਾਈ ਦੇ ਵਾਅਦੇ ਕੀਤੇ ਗਏ, ਉਹ ਸਿਰਫ ਦਫ਼ਤਰੀ ਵਾਅਦੇ ਸਾਬਿਤ ਹੋਏ,ਡਬਲ ਵਾਰੀ ਸੋਲਾਂ ਘੰਟੇ ਵੀ ਮਹਿਜ ਚਾਰ ਘੰਟੇ ਹੀ ਆਉਂਦੀ ਹੈ, ਉਹ ਵੀ ਕੱਟ ਲਗਾ ਕੇ,ਬਿਜਲੀ ਵਿਭਾਗ ਲਗਾਤਾਰ ਨਿਰੰਤਰ ਸਪਲਾਈ ਨਹੀ ਦੇ ਰਿਹਾ,ਜਿਸ ਨਾਲ ਕਿਸਾਨ ਬੜੇ ਹੀ ਦੁਚਿੱਤੀ ਵਿੱਚ ਫਸੇ ਹੋਏ ਹਨ, ਬਿਜਲੀ ਵਿਭਾਗ ਤੇ ਪੰਜਾਬ ਸਰਕਾਰ ਨਾਲ ਗੁੱਸੇ ਦੇ ਰੌਅ ਵਿੱਚ ਦਿਖਾਈ ਦੇ ਰਹੇ ਹਨ,ਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਅੱਜ ਜਦ ਕਿਸਾਨ ਜੱਥੇਬੰਦੀਆ ਦੀ ਅਗਵਾਈ ਹੇਠ ਕਿਸਾਨਾਂ ਨੇ ਧਰਨਾ ਲਗਾਇਆ ਤਾਂ ਬਿਜਲੀ ਵਿਭਾਗ ਦੇ ਆਲਾ ਅਧਿਕਾਰੀ ਐਸਡੀਓ ਤੇ ਐਕਸੀਅਨ ਪੱਲਾ ਝਾੜਦੇ ਨਜ਼ਰ ਆਏ ਤੇ ਕਹਿਣ ਲੱਗੇ ਕਿ ਪਟਿਆਲੇ ਤੋਂ ਸਪਲਾਈ ਚਲਦੀ ਹੈ, ਸਾਡੇ ਖੇਮੇ ਤੋਂ ਬਾਹਰ ਦੀ ਗੱਲ ਹੈ, ਜੱਥੇਬੰਦੀਆ ਵਲੋਂ ਥੋੜੀ ਸਖਤਾਈ ਕਰਨ ਤੇ ਪੀਸੀਐਲ ਪਟਿਆਲਾ ਨੂੰ ਲੈਟਰ ਜਾਰੀ ਕੀਤਾ ਤੇ ਲਗਾਤਾਰ ਅੱਠ ਘੰਟੇ ਸਪਲਾਈ ਦੇਣ ਲਈ ਕਿਹਾ।ਕਿਸਾਨ ਜੱਥੇਬੰਦੀਆ ਨੇ ਚਿਤਾਵਨੀ ਦਿੰਦਿਆ ਆਖਿਆ ਕਿ ਬਿਜਲੀ ਦੀ ਸਪਲਾਈ ਦਾ ਜੇਕਰ ਇਹੀ ਹਾਲ ਰਿਹਾ ਤਾਂ ਬਾਘਾਪੁਰਾਣਾ ਹਲਕੇ ਦੀਆਂ ਸਾਰੀਆ ਸੜਕਾਂ, ਮੇਨ ਚੌਕਾਂ,ਅਤੇ ਪਟਿਆਲੇ ਦੇ ਪੀਸੀਐਲ ਦਫ਼ਤਰ ਤੱਕ ਧਰਨੇ ਲਗਾਏ ਜਾਣਗੇ ਤੇ ਬਿਜਲੀ ਸਪਲਾਈ ਤੇ ਬਿਜਲੀ ਵਿਭਾਗ ਦੇ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਦੌਰਾਨ ਕੁਲਵੰਤ ਸਿੰਘ, ਬਲਜਿੰਦਰ ਸਿੰਘ ਭੀਮਾ,ਗੁਰਮੀਤ ਸਿੰਘ ਗੁਰਮੇਲ ਸਿੰਘ, ਪ੍ਰਿਸੀਪਲ ਮਨਜੀਤ ਸਿੰਘ, ਸਰਪੰਚ ਮੇਜਰ ਸਿੰਘ, ਅਮਰਜੀਤ ਸਿੰਘ,ਜਗਦੇਵ ਸਿੰਘ,ਤਾਰੀ,ਮਨਦੀਪ, ਗੋਪੀ,ਤੇਜਾ ਰਾਜਿਆਣਾ,ਅੰਗਰੇਜ ਸਿੰਘ, ਜਗਸੀਰ ਸਿੰਘ, ਹਰਜਿੰਦਰ,ਮਲਕੀਤ ਵੈਰੋਕੇ,ਗੁਰਦਾਸ ਸਿੰਘ ਸੇਖਾ,ਬੀਕੇਯੂ ਕਾਦੀਆ ਜਿਲ੍ਹਾ ਆਗੂ ਨਿਰਮਲ ਸਿੰਘ, ਜਗਦਰਸ਼ਨ ਸਿੰਘ, ਮਲਕੀਤ ਸਿੰਘ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਬਲਦੇਵ ਸਿੰਘ ਆਦਿ ਕਿਸਾਨ ਹਾਜ਼ਰ ਹੋਏ। ਜ #ਬਿਜਲੀ #ਮੋਗਾ #ਕਿਸਾਨ #ਪੰਜਾਬੀ #ਝੋਨਾ #ਪੰਜਾਬ Kirti kisan Union Moga Kirti Kisan Union Punjab/ਕਿਰਤੀ ਕਿਸਾਨ ਯੂਨੀਅਨ ਪੰਜਾਬ

ਸਰਕਾਰ ਵੱਲੋਂ ਝੋਨੋ ਲਈ 8 ਘੰਟੇ ਬਿਜਲੀ ਨਾ ਮਿਲਣ ਕਰਕੇ ਕਿਸਾਨ ਖਫਾਂ।ਮੋਗਾ (ਸੁਖਵੀਰ ਸਿੰਘ )ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾ ਨੂੰ ਆ ਰਹੀ ਮੁ...
19/06/2024

ਸਰਕਾਰ ਵੱਲੋਂ ਝੋਨੋ ਲਈ 8 ਘੰਟੇ ਬਿਜਲੀ ਨਾ ਮਿਲਣ ਕਰਕੇ ਕਿਸਾਨ ਖਫਾਂ।

ਮੋਗਾ (ਸੁਖਵੀਰ ਸਿੰਘ )ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾ ਨੂੰ ਆ ਰਹੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਫੁਟਕਾਰ ਪਾਈ । ਇਸ ਸਾਲ ਸਰਕਾਰ ਵੱਲੋ 15 ਜੂਨ ਦਿੱਤੀ ਗਈ ਸੀ ਝੋਨੇ ਦੀ ਬਿਜਾਈ ਲਈ ਪਰੰਤੂ ਸਰਕਾਰ ਦਾ ਤੰਤਰ ਕਿਸਾਨਾ ਨੂੰ ਨਹਿਰੀ ਪਾਣੀ ਤੇ ਬਿਜਲੀ ਦੇਣ ਵਿੱਚ ਫੇਲ ਸਾਬਤ ਹੋ ਰਿਹਾ ਹੈ । ਕਿਉਕੀ ਬਿਜਲੀ ਦੀ ਸਪਲਾਈ 3 ਤੋਂ 4 ਘੰਟੇ ਹੀ ਮਿਲ ਰਹੀ ਹੈ ।
ਇਸ ਮੌਕੇ ਜਿਲ੍ਹਾਂ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ ਅਤੇ ਯੂਥ ਕਨਵੀਨਰ ਤੀਰਥਵਿੰਦਰ ਸਿੰਘ ਘੱਲ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋ ਵੱਡੇ-ਵੱਡੇ ਫਲਿੱਕਸ ਬੋਰਡ ਲਾ ਕੇ ਮਸਹੂਰੀ ਤਾ ਕੀਤੀ ਜਾ ਰਹੀ ਹੈ । ਪਰੰਤੂ ਜਮੀਨੀ ਹਕੀਕਤ ਤੇ ਸਰਕਾਰ ਬਿੱਲ ਕੁੱਲ ਫੇਲ ਸਾਬਤ ਹੋ ਰਹੀ ਹੈ ਕਿਉਕੀ ਕਿਸਾਨਾ ਨੂੰ ਨਾ ਬਿਜਲੀ ਸਪਲਾਈ ਮਿਲ ਰਹੀ ਹੈ ਨਾ ਹੀ ਨਹਿਰਾ ਵਿੱਚ ਹਜੇ ਤੱਕ ਫੁੱਲ ਪਾਣੀ ਆ ਰਿਹਾ ਹੈ । ਉੱਪਰੋ ਮੌਸਮ ਦੀ ਵੀ ਬਹੁਤ ਵੱਡੀ ਮਾਰ ਪੈ ਰਹੀ ਹੈ ਜੋ ਕਿ 47 ਡਿਗਰੀ ਤਾਪਮਾਨ ਚੱਲ ਰਿਹਾ ਹੈ ਅਤੇ ਲੰਬੇ ਸਮੇ ਤੋ ਔੜ ਚੱਲ ਰਹੀ ਹੈ । ਜਿਸ ਕਰਕੇ ਕਿਸਾਨਾ ਦੀਆ ਮੁਸ਼ਕਲਾ ਵੱਧ ਰਹੀਆ ਹਨ । ਜੇਕਰ ਸਰਕਾਰ ਬਿਜਲੀ ਦੀ ਸਪਲਾਈ ਨਹੀ ਦਿੱਤੀ ਜਾਦੀ ਤਾ ਇਸ ਵਾਰ ਝੋਨਾ ਲਾਉਣਾ ਮੁਸ਼ਕਲ ਹੋ ਜਾਵੇਗਾ ਅਤੇ ਖੇਤਾ ਵਿੱਚ ਵਿੱਹਲੇ ਹੋਏ ਕਿਸਾਨ ਅਤੇ ਮਜਦੂਰ ਸੜਕਾ ਤੇ ਆਉਣ ਲਈ ਮਜਬੂਰ ਹੋ ਜਾਣਗੇ । ਜਿਸ ਲਈ ਕਿਰਤੀ ਕਿਸਾਨ ਯੂਨੀਅਨ ਵੱਲੋ ਬਿਜਲੀ ਦੀ ਸਪਲਾਈ ਨਿਰਵਿਘਣ ਛੱਡਣ ਦੀ ਮੰਗ ਕਰ ਰਹੀ ਹੈ । ਜੇਕਰ ਸਰਕਾਰ ਇਸ ਵੱਲ ਧਿਆਨ ਨਹੀ ਦਿੰਦੇ ਤਾ ਤਿੱਖਾ ਸੰਘਰਸ਼ ਸਰਕਾਰ ਦੇ ਖਿਲਾਫ ਸੁਰੂ ਕੀਤਾ ਜਾਵੇਗਾ ।
ਇਸ ਮੌਕੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ , ਬਲਾਕ ਮੀਤ ਪ੍ਰਧਾਨ ਕੁਲਦੀਪ ਸਿੰਘ ਖੁਖਰਾਣਾ , ਪਰਮਿੰਦਰ ਸਿੰਘ , ਲਵਪ੍ਰੀਤ ਸਿੰਘ , ਸੁਖਰਾਜ ਸਿੰਘ , ਰਾਮ ਸਿੰਘ , ਸੁਖਦੇਵ ਸਿੰਘ ,ਕੁਲਵੰਤ ਸਿੰਘ, ਪਰਮਪਾਲ ਸਿੰਘ , ਗੁਰਜੰਟ ਸਿੰਘ , ਲਖਵਿੰਦਰ ਸਿੰਘ ,ਹਰਪਿੰਦਰ ਸਿੰਘ, ਨਵਨੀਤ ਸਿੰਘ ਆਦਿ ਹਾਜਰ ਸਨ ।
#ਬਿਜਲੀ #ਪੰਜਾਬ #ਪੰਜਾਬੀ #ਕਿਸਾਨ #ਝੋਨਾ #ਗਰਮੀ #ਬਿਜਲੀ #ਮੋਗਾ Kirti kisan Union Moga Kirti Kisan Union Punjab/ਕਿਰਤੀ ਕਿਸਾਨ ਯੂਨੀਅਨ ਪੰਜਾਬ

ਨਵਦੀਪ ਸਿੰਘ ਪਟਵਾਰੀ ਹਲਕਾ ਕਿਸ਼ਨਪੁਰਾ ਤੇ ਦਿਲਖੁਸ਼ ਕੁਮਾਰੀ ਵਾਸੀ ਕਿਸ਼ਨਪੁਰਾ ਦੇ ਬਰਖਿਲਾਫ ਕ੍ਰੋੜਾ ਰੁਪਇਆ ਦਾ ਫ੍ਰਾਡ ਕਰਨ ਤੇ ਐਫ ਆਰ ਆਈ ਥਾਣਾ ਧਰਮ...
19/06/2024

ਨਵਦੀਪ ਸਿੰਘ ਪਟਵਾਰੀ ਹਲਕਾ ਕਿਸ਼ਨਪੁਰਾ ਤੇ ਦਿਲਖੁਸ਼ ਕੁਮਾਰੀ ਵਾਸੀ ਕਿਸ਼ਨਪੁਰਾ ਦੇ ਬਰਖਿਲਾਫ ਕ੍ਰੋੜਾ ਰੁਪਇਆ ਦਾ ਫ੍ਰਾਡ ਕਰਨ ਤੇ ਐਫ ਆਰ ਆਈ ਥਾਣਾ ਧਰਮਕੋਟ ਵਿਖੇ ਹੋਈ ਦਰਜ !
ਮੋਗਾ 17 ਜੂਨ (ਰਾਜਿੰਦਰ ਸਿੰਘ ਕੋਟਲਾ, ਰਸ਼ਪਾਲ ਸਿੰਘ ਗੋਗੀ ਬੱਧਨੀ )-ਪੁਲੀਸ ਸਟੇਸ਼ਨ ਧਰਮਕੋਟ ਵਿਖੇ ਨਵਦੀਪ ਸਿੰਘ ਪਟਵਾਰੀ ਹਲਕਾ ਕਿਸ਼ਨਪੁਰਾ ਕਲਾਂ ਤੇ ਦਿਲਖੁਸ਼ ਕੁਮਾਰੀ ਵਾਸੀ ਕਿਸ਼ਨਪੁਰਾ ਬਰਖਿਲਾਫ ਵਿਜੀਲੈਂਸ ਇੰਨਕੁਆਰੀ ਨੰਬਰ 2 ਮਿਤੀ 27-12-2022 ਫਿਰੋਜ਼ਪੁਰ ਅਨੁਸਾਰ ਸੀਨੀਅਰ ਕਪਤਾਨ ਪੁਲਿਸ ਮੋਗਾ ਨੰਬਰ 457 ਮਿਤੀ 11-06-2024 ਅਨੁਸਾਰ ਐਫ ਆਰ ਆਈ ਨੰਬਰ 101 ਮਿਤੀ 16-06-2024 ਨੂੰ ਦਰਜ ਹੋ ਚੁੱਕੀ ਹੈ। ਪਿੰਡ ਆਦਰਾਮਾਨ ਮਾਨ ਬੇ ਚਿਰਾਗ ਦਾ ਫਰਜੀ ਇੰਤਕਾਲ ਨੰਬਰ 326 ਤਿਆਰ ਕਰਕੇ ਸਰਕਾਰ ਦੇ ਮਾਲਕੀ ਵਾਲੇ ਰਕਬੇ ਨੰਬਰ ਖਸਰਾ 15//21,18/2, 39//22 ਦੇ ਨੈਸ਼ਨਲ ਹਾਈਵੇਅ 703 ਵਿੱਚ ਆਏ ਰਕਬੇ ਨੂੰ ਦਿਲਖੁਸ਼ ਕੁਮਾਰੀ ਦੀ ਮਾਲਕੀ ਤਿਆਰ ਕਰਕੇ 10065724 ਰੁਪਏ ਮੁਆਵਜ਼ਾ ਦਿਲਖੁਸ਼ ਕੁਮਾਰੀ ਪੁਤਰੀ ਕ੍ਰਿਸ਼ਨ ਲਾਲ ਵਾਸੀ ਕਿਸ਼ਨਪੁਰਾ ਤਹਿਸੀਲ ਧਰਮਕੋਟ ਜਿਲ੍ਹਾ ਮੋਗਾ ਦਾ ਅਸੈੱਸਮੈਂਟ ਰਜਿਸਟਰਡ ਤੇ ਏ ਰੋਲ ਰਜਿਸਟਰਡ ਤਿਆਰ ਕਰਵਾਉਣ ਤੋ ਬਾਅਦ ਮੁਆਵਜ਼ਾ ਦਿਵਾਇਆ ਗਿਆ। ਇਹ ਇੰਤਕਾਲ ਫਰਜੀਵਾੜੇ'ਚ ਤਿਆਰ ਕਰਕੇ ਮਰ ਚੁੱਕੇ ਸ਼ਿੰਦਾ ਸਿੰਘ ਪਟਵਾਰੀ ਤੇ ਗੁਰਮੀਤ ਸਿੰਘ ਨਾਇਬ ਤਹਿਸੀਲਦਾਰ ਤੇ ਸੁਰਜੀਤ ਸਿੰਘ ਰਿਟਾਇਰਡ ਕਾਨੂੰਨਗੋ ਦੇ ਫਰਜੀ ਦਸਤਖ਼ਤ ਕੀਤੇ ਗਏ। ਇਸ ਸਬੰਧੀ ਪਤਾ ਲੱਗਣ ਤੇ ਗੁਰਮੀਤ ਸਿੰਘ ਰਿਟਾਇਰਡ ਤਹਿਸੀਲਦਾਰ ਤੇ ਸੁਰਜੀਤ ਸਿੰਘ ਰਿਟਾਇਰਡ ਕਾਨੂੰਨਗੋ ਨੇ ਆਪਣੀਆ ਦਰਖਾਸਤਾ ਉਚ ਅਧਿਕਾਰੀਆ ਨੂੰ ਭੇਜ ਕੇ ਕਿਸੇ ਨਿਰਪੱਖ ਅਧਿਕਾਰੀ ਤੋ ਜਾਂਚ ਪੜਤਾਲ ਕਰਵਾਉਣ ਦੀ ਮੰਗ ਕੀਤੀ ਗਈ। ਜਿਸ ਦੀ ਪੜਤਾਲ ਵਿਜੀਲੈਂਸ ਵਿਭਾਗ ਫਿਰੋਜ਼ਪੁਰ ਵੱਲੋ ਕੀਤੀ ਗਈ। ਪੜਤਾਲ ਦੌਰਾਨ ਇਹ ਫਰਜੀਵਾੜਾ ਸਾਹਮਣੇ ਆਇਆ ਤੇ ਫਰਜੀਵਾੜੇ'ਚ ਕੀਤੇ ਦਸਤਖ਼ਤ ਦੀ ਸ਼ਨਾਖਤ ਕਰਵਾਉਣ ਤੇ ਇਸ ਗੋਰਖਧੰਦੇ ਤੋ ਪਰਦਾ ਚੁੱਕਿਆ ਗਿਆ। ਜਿਸ ਵਿੱਚ ਨਵਦੀਪ ਸਿੰਘ ਪਟਵਾਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਬਰਖਿਲਾਫ ਅ/ਧ 420,465,467,471,120 ਤਹਿਤ ਮੁਕੱਦਮਾ ਪੁਲੀਸ ਸਟੇਸ਼ਨ ਧਰਮਕੋਟ ਦਰਜ ਕੀਤਾ ਗਿਆ। ਮੁਲਾਜ਼ਮਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਗੋਰਖਧੰਦੇ ਵਿੱਚ ਤਹਿਸੀਲ ਧਰਮਕੋਟ ਦੇ ਹੋਰ ਕਰਮਚਾਰੀ ਤੇ ਅਧਿਕਾਰੀ ਵੀ ਸ਼ਾਮਲ ਹਨ ਜਿੰਨਾ ਨੇ ਸ਼ਾਫਟ ਵੇਅਰ ਰਾਹੀ ਕੰਪਿਊਟਰ ਵਿੱਚ ਰਿਕਾਰਡ ਫੀਡ ਕੀਤਾ ਹੈ ਤੇ ਵੰਡੇ ਗਏ ਮੁਆਵਜ਼ੇ ਦੇ ਰਜਿਸਟਰਾ ਦੀ ਤਸਦੀਕ ਤੇ ਪੜਤਾਲ ਕੀਤੀ ਹੈ ਕਿਉਂਕਿ ਮੁਆਵਜ਼ੇ ਵਾਲੇ ਰਜਿਸਟਰਡ ਤਿਆਰ ਹੋਣ ਸਮੇਂ ਸਬੰਧਤ ਕਾਨੂੰਨਗੋ ਤੇ ਤਹਿਸੀਲਦਾਰ 100% ਪੜਤਾਲ ਦੇ ਜੁਮੇਂਵਾਰ ਹੁੰਦੇ ਹਨ। ਧਰਮਕੋਟ ਤਹਿਸੀਲ ਵਿੱਚ ਨੈਸ਼ਨਲ ਹਾਈਵੇਅ 703 ਸਬੰਧੀ ਵੰਡੀ ਗਈ ਰਾਸ਼ੀ ਵਿੱਚ ਹੋਰ ਵੀ ਬਹੁਤ ਸਾਰੇ ਵੱਡੇ ਪੱਧਰ ਤੇ ਫਰਾੜ ਹੋਏ ਹਨ ਉਨ੍ਹਾ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ। ਕਈ ਹੋਰ ਨਵਦੀਪ ਸਿੰਘ ਪਟਵਾਰੀ ਤੇ ਦਿਲਖੁਸ਼ ਕੁਮਾਰੀ ਵਰਗੇ ਇੰਨਾ ਘਪਲਿਆ ਦੀ ਲਪੇਟ ਵਿੱਚ ਆ ਸਕਦੇ ਹਨ।
#ਧਰਮਕੋਟ #ਘਪਲਾ #ਪੰਜਾਬ #ਪੰਜਾਬੀ #ਮੋਗਾ #किसान

18/06/2024

ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਬਨਣ ਤੋਂ ਬਾਅਦ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ, ਬਰਨਾਲਾ ਸੀਟ ਖਾਲੀ ਹੋਵੇਗੀ ਜ਼ਿਮਨੀ ਚੋਣ

ਜਦੋਂ ਮੈਂ ਵਿਦਵਾਨ ਬਣਿਆ !ਡਾਕਟਰ ਤਲਵਾਰ ਦੀ ਕ੍ਰਿਪਾ ਦੇ ਨਾਲ ਮੈਂ ਵੀ ਪੀ-ਐਚ. ਡੀ. ਦੀ ਡਿੱਗਰੀ ਲੈ ਕੇ ਆਪਣੇ ਨਾਂ ਅੱਗੇ ਡਾਕਟਰ ਪਿਆਜ਼ ਦਾਸ ਲਿਖਣ ਲ...
18/06/2024

ਜਦੋਂ ਮੈਂ ਵਿਦਵਾਨ ਬਣਿਆ !
ਡਾਕਟਰ ਤਲਵਾਰ ਦੀ ਕ੍ਰਿਪਾ ਦੇ ਨਾਲ ਮੈਂ ਵੀ ਪੀ-ਐਚ. ਡੀ. ਦੀ ਡਿੱਗਰੀ ਲੈ ਕੇ ਆਪਣੇ ਨਾਂ ਅੱਗੇ ਡਾਕਟਰ ਪਿਆਜ਼ ਦਾਸ ਲਿਖਣ ਲੱਗ ਪਿਆ ਸੀ। ਮੈਂ ਆਪਣੀ ਕੋਠੀ ਦੇ ਅੱਗੇ ਵੀ ਨੇਮ ਪਲੇਟ ਉਤੇ ਮੋਟੇ ਅੱਖਰਾਂ ਵਿੱਚ ਡਾ.ਪਿਆਜ਼ ਦਾਸ ਲਿਖਵਾ ਲਿਆ ਸੀ। ਹੁਣ ਜਿਹੜਾ ਵੀ ਵਿਅਕਤੀ ਮੇਰੀ ਕੋਠੀ ਦੇ ਅੱਗੋਂ ਦੀ ਲੰਘਦਾ ਤਾਂ ਮੇਰਾ ਨਾਂ ਪੜ੍ਹ ਕੇ ਕੋਠੀ ਵੱਲ ਵੇਖਦਾ। ਉਹ ਕੀ ਸੋਚਦਾ ਹੋਵੇਗਾ ?
ਮੈਨੂੰ ਡਾਕਟਰ ਬਣਿਆਂ ਅਜੇ ਬਹੁਤੀ ਦੇਰ ਨਹੀਂ ਸੀ ਹੋਈ ਤਾਂ ਸਾਰੇ ਮੁਹੱਲੇ ਵਿੱਚ ਮੇਰੀਆਂ ਧੂੰਮਾਂ ਪੈ ਗਈਆਂ। ਹਰ ਕੋਈ ਮੇਰੇ ਨਾਲ ਹੱਥ ਮਿਲਾਉਣਾ ਤੇ ਮੈਨੂੰ ਮੁਬਾਰਕਾਂ ਦੇਣੀਆਂ ਆਪਣਾ ਫ਼ਖਰ ਸਮਝਦਾ ਸੀ। ਕਿਉਂ ਕਿ ਮੈਂ ਵਿਦਵਾਨ ਬਣ ਗਿਆ ਸੀ!
ਮੇਰੀ ਹਾਲਤ ਉਸ ਚੂਹੇ ਵਰਗੀ ਸੀ, ਜਿਸਨੂੰ ਅਦਰਕ ਦੀ ਗੱਠੀ ਲੱਭ ਗਈ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ ਸੀ।
ਮੁੱਲ ਦੀ ਡਿਗਰੀ ਨੇ ਤੇ ਨਿਗਰਾਨ ਦੀ ਸਿਫਾਰਸ਼ ਨੇ ਮੈਨੂੰ ਨੌਕਰੀ ਤਾਂ ਸਥਾਨਕ ਕਾਲਜ ਵਿੱਚ ਦਿਵਾ ਦਿੱਤੀ ਸੀ, ਪਰ ਜਦੋਂ ਮੈਂ ਕਾਲਜ ਵਿੱਚ ਜਾਂਦਾ ਸੀ ਤਾਂ ਸਿਆਲ ਮਹੀਨੇ ਮੈਨੂੰ ਪਸੀਨਾ ਆਉਂਦਾ, ਗਰਮੀਆਂ ਮੌਕੇ ਮੈਨੂੰ ਠੰਡ ਲੱਗਣ ਲੱਗ ਪੈਂਦੀ। ਮੇਰੀ ਇਸ ਤਰਾਂ ਅਜੀਬ ਜਿਹੀ ਸਥਿਤੀ ਬਣ ਗਈ ਸੀ।
ਕਦੇ-ਕਦੇ ਮੈਨੂੰ ਸੱਚੀ-ਮੁੱਚੀ ਲੱਗਦਾ ਕਿ ਸਾਹਿਤ ਦਾ ਡਾਕਟਰ ਬਣ ਗਿਆ ਹਾਂ, ਲੋਕ ਮੈਨੂੰ ਵਿਦਵਾਨ ਸਮਝਦੇ ਹਨ। ਉਦੋਂ ਤਾਂ ਮੈਂ ਹੋਰ ਵੀ ਗੁਬਾਰੇ ਵਾਂਗ ਫੁੱਲ ਗਿਆ, ਜਦੋਂ ਕੋਈ ਅਜਨਬੀ ਮੈਨੂੰ ਡਾਕਟਰ ਸਾਹਿਬ ਕਹਿ ਕੇ ਬੁਲਾਉਂਦਾ।
ਇੱਕ ਦਿਨ ਬੜੀ ਅਜੀਬ ਸਥਿਤੀ ਬਣ ਗਈ । ਮੈਂ ਘਰ ਵਿੱਚ ਹੀ ਸੀ। ਮੇਰੇ ਰਿਸ਼ਤੇਦਾਰ ਵੀ ਘਰ ਹੀ ਆਏ ਹੋਏ ਸਨ। ਅਸੀਂ ਸਾਰਿਆਂ ਰਲ ਕੇ ਇੱਕ ਸਮਾਗਮ ਉੱਤੇ ਜਾਣ ਸੀ। ਅਸੀਂ ਜਾਣ ਦੀ ਤਿਆਰੀ ਵਿੱਚ ਸੀ। ਟੈਕਸੀ ਦੀ ਉਡੀਕ ਕਰ ਰਹੇ ਸਾਂ ਤਾਂ ਇੱਕ ਪੇਂਡੂ ਜਿਹਾ ਬੰਦਾ ਧੁੱਸ ਦਿੰਦਾ ਅੰਦਰ ਆ ਵੜਿਆ। ਮਗਰ ਇੱਕ ਭਈਆ, ਮੱਝ ਤੇ ਕੱਟਾ ਆ ਵੜੇ।
'ਡਾਕਟਰ ਸਾਹਿਬ! ਆ ਮੇਰੀ ਮੱਝ ਨੂੰ ਦੇਖਿਓ, ਇਹ ਕਈ ਦਿਨਾਂ ਤੋਂ ਬਿਨ੍ਹਾਂ ਕੁੱਝ ਖਾਧੇ ਪੀਤੇ ਦੁੱਧ ਦੇਈ ਜਾ ਰਹੀ ਹੈ। ਅਸੀਂ ਤਾਂ ਹੈਰਾਨ ਹੋ ਗਏ। ਇਹ ਮਾਜਰਾ ਕੀ ਐ ? '
'ਆ ਦੇਖਿਓ।''
ਉਹ ਮੈਨੂੰ ਧੂਹ ਕੇ ਮੱਝ ਕੋਲ ਲੈ ਗਿਆ। ਉਸਨੇ ਮੈਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ। ਮੇਰੀ ਹਾਲਤ ਉਸ ਬਿੱਲੇ ਵਰਗੀ ਹੋ ਗਈ, ਜਿਸ ਦੇ ਸਾਹਮਣੇ ਤਾਂ ਚੂਹਾ ਹੈ ਤੇ ਮਗਰ ਕੁੱਤਾ ਜੀਭ ਕੱਢੀ ਖੜ੍ਹਾ ਹੈ। ਮੈਂ ਜਦੋਂ ਆਪਣੇ ਟੱਬਰ ਵੱਲ ਵੇਖਿਆ ਤਾਂ ਉਹ ਹੱਸ ਹੱਸ ਕੇ ਦੂਹਰੇ-ਤੀਹਰੇ ਹੋਈ ਜਾ ਰਹੇ ਸਨ। ਕਈਆਂ ਨੂੰ ਤਾਂ ਹੱਸਦਿਆਂ ਹੁੱਥੂ ਵੀ ਆ ਗਏ ਸਨ।
ਨਾ ਤਾਂ ਮੈਨੂੰ ਕੁੱਝ ਸਮਝ ਆ ਰਿਹਾ ਸੀ ਤੇ ਨਾ ਹੀ ਉਸ ਪੇਂਡੂ ਨੂੰ, ਉਹ ਮੇਰੇ ਸਾਹਮਣੇ ਹੱਥ ਜੋੜੀ ਖੜਾ ਸੀ।
"ਡਾਕਟਰ ਸਾਹਿਬ ਕਰੋ ਕੋਈ ਹੀਲਾ।''
ਮੈਂ ਉਸਨੂੰ ਕਿਹਾ ਕਿ ''ਭਾਈ ਸਾਹਿਬ ਮੈਂ ਡੰਗਰਾਂ ਦਾ ਨਹੀਂ, ਕਿਤਾਬਾਂ ਦਾ ਡਾਕਟਰ ਹਾਂ। ਡੰਗਰ ਡਾਕਟਰ ਪਹਿਲਾਂ ਕਦੇ ਇੱਥੇ ਰਹਿੰਦਾ ਸੀ। ਹੁਣ ਉਹ ਵਿਦੇਸ਼ ਚਲੇ ਗਿਆ ਹੈ ਤੇ ਉਸਦੀ ਕੋਠੀ ਮੈਂ ਖ਼ਰੀਦ ਲਈ ਹੈ। ਉਹ ਡਾਕਟਰ ਗੱਧਾ ਮਲ ਸੀ। ਮੇਰਾ ਨਾਂ ਡਾਕਟਰ ਪਿਆਜ਼ ਦਾਸ ਹੈ।'' ਮੈਂ ਉਸਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ।
ਉਹ ਮੇਰੇ ਵੱਲ ਇਉਂ ਦੇਖ ਰਿਹਾ ਸੀ, ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ। ਉਹ ਫੇਰ ਮੇਰੇ ਕੋਲ ਆ ਕੇ ਕਹਿੰਦਾ,
''ਡਾਕਟਰ ਸਾਹਿਬ ਤੁਸੀਂ ਮਜ਼ਾਕ ਬਹੁਤ ਵਧੀਆ ਕਰਦੇ ਹੋ, ਲੱਗਦੈ ਤੁਸੀਂ ਜ਼ਰੂਰ ਕਮੇਡੀਅਨ ਹੋ। ਹਾਸੇ ਨਾਲ ਹਾਸਾ ਰਿਹਾ, ਤੁਸੀਂ ਮੱਝ ਨੂੰ ਦੇਖੋ।'' ਉਸਨੇ ਗੰਭੀਰ ਹੁੰਦਿਆਂ ਕਿਹਾ।
ਮੈਂ ਫਿਰ ਮਾਫ਼ੀ ਮੰਗਦਿਆਂ ਕਿਹਾ,
''ਜਨਾਬ ਮੈਂ ਡਾਕਟਰ ਨਹੀਂ। ਮੈਂ ਤਾਂ ਵਿਦਵਾਨ ਹਾਂ।''
''ਮੈਂ ਵੀ ਸੋਚਾਂ ਕਿ ਇਹ ਜੇ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋਣਗੇ। ਵੈਦ ਜੀ ਤੁਸੀਂ ਤਾਂ ਮੱਝ ਦਾ ਦੇਸੀ ਇਲਾਜ ਕਰ ਸਕਦੇ ਹੋ। ਨਾਲੇ ਦੇਸੀ ਇਲਾਜ ਦਾ ਕੋਈ ਵੀ ਨੁਕਸਾਨ ਨਹੀਂ ਹੁੰਦੈ। ਮੈਂ ਤਾਂ ਤੁਹਾਡਾ ਮਸਤਕ ਦੇਖ ਕੇ ਸਮਝ ਗਿਆ ਸੀ ਕਿ ਤੁਸੀਂ ਜੇ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋ। ਇਹ ਤੁਸੀਂ ਆਪ ਹੀ ਦੱਸ ਦਿੱਤਾ।''
ਪੇਂਡੂ ਨੇ ਆਪਣਾ ਨਵਾਂ ਰਿਕਾਟ ਲਾ ਲਿਆ।
ਮੈਂ ਕਿਹਾ ''ਭਾਈ ਸਾਹਿਬ, ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ। ਨਾ ਮੈਂ ਡਾਕਟਰ ਹਾਂ ਤੇ ਨਾ ਹੀ ਕੋਈ ਵੈਦ। ਮੈਂ ਤਾਂ ਵਿਦਵਾਨ ਹਾਂ। ਜੇ ਤੁਸੀ ਮੇਰੀ ਕੋਈ ਗੱਲ ਨਹੀਂ ਮੰਨਦੇ ਤਾਂ ਫਿਰ ਮੈਂ ਤੁਹਾਡੀ ਮੱਝ ਦਾ ਇਲਾਜ ਕਰ ਦਿੰਨਾ ਹਾਂ, ਫੇਰ ਤੁਸੀਂ ਮੇਰਾ ਖਹਿੜਾ ਛੱਡ ਸਕਦੇ ਹੋ?''
''ਸਾਡੀ ਮੱਝ ਠੀਕ ਹੋਣੀ ਚਾਹੀਦੀ ਐ, ਅਸੀਂ ਹੋਰ ਕੀ ਚਾਹੁੰਦੇ ਹਾਂ।'' ਉਸਨੇ ਤਸੱਲੀ ਨਾਲ ਸਿਰ ਹਿਲਾਉਂਦਿਆਂ ਕਿਹਾ।
''ਪਾਈਆ ਮਿੱਠਾ ਸੋਡਾ, ਗੁੜ ਵਿੱਚ ਲਪੇਟ ਕੇ ਦਿਹਾੜੀ ਵਿੱਚ ਦੋ-ਤਿੰਨ ਵਾਰ ਦੇਣਾ।'' ਮੈਂ ਇਹ ਨੁਕਸਾ ਕਿਸੇ ਪੇਂਡੂ ਤੋਂ ਸੁਣਿਆ ਹੋਇਆ ਸੀ, ਉਹ ਉਸਨੂੰ ਦੱਸ ਦਿੱਤਾ। ਉਸਨੇ ਮੇਰੀ ਦਵਾਈ ਸੁਣ ਕੇ ਪੰਜਾਹ ਦਾ ਨੋਟ ਜੇਬ ਵਿੱਚੋਂ ਕੱਢਿਆ ਤੇ ਮੇਰੀ ਤਲੀ ਉੱਤੇ ਟਿਕਾ ਦਿੱਤਾ।
''ਜੇ ਵੈਦ ਜੀ ਮੱਝ ਠੀਕ ਹੋ ਗਈ ਤਾਂ ਅਗਲੇ ਸੂਏ ਦਾ ਜਾਨਵਰ ਤੁਹਾਡਾ।'' ਉਹ ਇੰਨੀ ਗੱਲ ਕਰਕੇ ਬਾਹਰ ਨਿਕਲੇ। ਮੈਨੂੰ ਸੁੱਖ ਦਾ ਸਾਹ ਆਇਆ।
ਮੈਂ ਪਹਿਲਾਂ ਅੰਦਰ ਗਿਆ, ਫੇਰ ਬਾਹਰ ਆ ਕੇ ਨੇਮ ਪਲੇਟ ਪੱਟ ਕੇ ਖੜ ਗਿਆ। ਆਪਣੇ ਨਾਂ ਨਾਲੋਂ ਡਾਕਟਰ ਸ਼ਬਦ ਹਟਾਉਣ ਲੱਗ ਪਿਆ। ਇੱਕ ਦਿਨ ਇਉਂ ਹੀ ਕਾਲਜ ਵਿੱਚ ਹੋਇਆ। ਸਾਡੇ ਡਿਪਾਰਟਮੈਂਟ ਵਿੱਚ ਹਰ ਕੋਈ ਇੱਕ-ਦੂਜੇ ਨੂੰ ਡਾਕਟਰ ਕਹਿ ਕੇ ਸੰਬੋਧਨ ਕਰਦੇ ਹਨ, ਨਾਂ ਕੋਈ ਇੱਕ-ਦੂਜੇ ਦਾ ਨਹੀਂ ਲੈਂਦਾ। ਇੱਕ ਦਿਨ ਅਸੀਂ ਕੰਟੀਨ ਬੈਠੇ ਸੀ ਤਾਂ ਪਤਾ ਨਹੀਂ ਕਾਲਜ ਵਿੱਚ ਉਹ ਕੁੱਤਾ ਕਿਧਰੋਂ ਆਇਆ ਤੇ ਕੰਟੀਨ ਵਿੱਚ ਆ ਵੜਿਆ। ਕੰਟੀਨ ਦਾ ਮਾਲਕ ਨੇ ਜਦ ਕੁੱਤਾ ਦੇਖਿਆ ਤਾਂ ਆਪਣੇ ਨੌਕਰ ਨੂੰ ਬੋਲਿਆ " ਓ ਕੈਲਿਆ ਆ ਡਾਕਟਰ ਸਾਹਿਬ ਨੂੰ ਕੱਢ ਬਾਹਰ ?" ਕੈਲਾ ਨੇ ਸੋਟੀ ਚੱਕੀ, ਕੁੱਤੇ ਦੇ ਢੂੰਹੇਂ ਉਪਰ ਮਾਰੀ ਤੇ ਉਹ ਚਊਂ ਚਊ ਕਰਦਾ ਭੱਜ ਗਿਆ । ਅਸੀਂ ਸਭ ਇੱਕ ਦੂਜੇ ਵੱਲ ਦੇਖ ਕੇ ਹੱਸਦੇ ਬਾਹਰ ਨਿਕਲ ਗਏ ।
ਜਦ ਮੈਂ ਕਲਾਸ ਵਾਲੇ ਕਮਰੇ ਵੱਲ ਨੂੰ ਗਿਆ ਤਾਂ ਕੀ ਹੋਇਆ ?
''ਡਾਕਟਰ ਸਾਹਿਬ! ਆ ਰਚਨਾ, ਵਿਚਰਨਾ, ਸਰੰਚਨਾ ਰੂਪਵਾਦ, ਰੁਮਾਂਸਵਾਦ ਤੇ ਮਾਰਕਸਵਾਦ ਇਹ ਕੀ ਬਲਾ ਹੁੰਦੀ ਹੈ?'' ਦੋ-ਤਿੰਨ ਵਿਦਿਆਰਥੀਆਂ ਨੇ ਮੈਨੂੰ ਇਉਂ ਘੇਰ ਲਿਆ, ਜਿਵੇਂ ਕੁੱਤਿਆਂ ਨੇ ਬਿੱਲੀ ਘੇਰੀ ਹੁੰਦੀ ਐ। ਮੈਨੂੰ ਸਮਝ ਨਾ ਲੱਗੇ ਮੈਂ ਕੀ ਜਵਾਬ ਦੇਵਾਂ, ਮੈਂ ਪੇਸ਼ਾਬ ਕਰਨ ਦੇ ਬਹਾਨੇ ਉੱਥੋਂ ਖਿਸਕ ਗਿਆ ਤੇ ਆਪਣਾ ਅਸਤੀਫ਼ਾ ਲਿਖ ਕੇ ਹੈੱਡ ਨੂੰ ਦੇ ਆਇਆ। "
ਮੇਰਾ ਅਸਤੀਫ਼ਾ ਤਾਂ ਮਨਜੂਰ ਨਾ ਹੋਇਆ, ਸਗੋਂ ਦਿੱਲੀ ਦੀ ਇਕ ਫਰਮ ਨੇ ਇਕ ਰਸਾਲੇ ਦੇ ਨਾਟਕ ਉੱਤੇ ਅੰਕ ਕੱਢਣ ਲਈ ਮੈਨੂੰ ਆਨਰੇਰੀ ਸੰਪਾਦਕ ਨਿਯੁਕਤ ਕਰ ਦਿੱਤਾ। ਬੱਸ ਫਿਰ ਕੀ ਸੀ। ਆਪਾਂ ਡਾਕਟਰ ਤਲਵਾਰ ਵਾਲੀ ਵਿਧੀ ਨਾਲ ਰਸਾਲਾ ਮਹੀਨੇ ਵਿਚ ਤਿਆਰ ਕਰਕੇ ਫਰਮ ਤੋਂ ਚੈਕ ਲੈ ਕੇ ਬੈਂਕ ਵਿਚ ਜਮਾਂ ਕਰਵਾ ਦਿੱਤਾ।
ਹੁਣ ਮੇਰੇ ਵਿਭਾਗ ਦੇ ਸਾਥੀ ਮੇਰੇ ਵਿਦਵਾਨ ਹੋਣ ਤੋਂ ਖਾਰ ਖਾਂਦੇ ਹਨ। ਕਈ ਤਾਂ ਮੇਰੇ ਖ਼ਿਲਾਫ਼ ਸਾਜਿਸ਼ਾਂ ਵੀ ਘੜਦੇ ਹਨ, ਪਰ ਮੈਨੂੰ ਪਤਾ ਹੈ ਕਿ ਮੈਨੂੰ ਇਕ ਫਰਮ ਨੇ ਵਿਦਵਾਨ ਸਵੀਕਾਰ ਕਰ ਲਿਆ ਹੈ। ਆਪਾਂ ਆਪੇ ਬਣੇ ਵਿਦਵਾਨ ਹਾਂ । ਮੇਰੇ ਵਰਗੇ ਹੋਰ ਵੀ ਕਈ ਸੈਕੜੇ ਹਨ । ਜਿਹੜੇ ਆਪਣੀ ਵਿਦਵਤਾ ਦੇ ਝੰਡੇ ਝੁਲਾ ਰਹੇ ਹਨ । ਆਪਾਂ ਮੋਟੀ ਤਨਖਾਹ ਕੁੱਟੀ ਦੀ ਆ । ਸਾਹਿਤ ਤੇ ਸਿੱਖਿਆ ਆਪਾਂ ਡਿਪਾਰਮੈਂਟ ਤੋਂ ਕੀ ਲੈਣਾ? ਆਪਾਂ ਤਾਂ ਵਿਦਵਾਨ ਹਾਂ। ਹੁਣ ਆਪਾਂ ਯੂਟਿਊਬਰ ਵਿਦਵਾਨ ਆ, ਹਰ ਰੋਜ਼ ਗੁਰੂਆਂ, ਫ਼ਕੀਰਾਂ ਦੀ ਸਾਖੀਆਂ ਨੂੰ ਲਿਸ਼ਕਾ ਕੇ ਸੁਣਾਈ ਦਾ ਐ। ਲੋਕ ਮੇਰਾ ਪ੍ਰਕਾਸ਼ ਕੀਤਾ ਦਾੜ੍ਹਾ ਸਾਹਿਬ ਵੇਖ ਕੇ ਘਰਾਂ ਵਿੱਚ ਚਰਨ ਪਵਾਉਣ ਲੱਗੇ ਹਨ। ਲੋਕ ਮੈਨੂੰ ਮੱਥਾ ਟੇਕ ਖੁਸ਼ੀਆਂ ਖਰੀਦ ਰਹੇ ਹਨ। ਆਪਣੀ ਦੁਕਾਨਦਾਰੀ ਵਧੀਆ ਰੁੜ ਗਈ। ਜਮਾਂ ਹੋ ਭਗਵੰਤ ਮਾਨ ਦੀ ਸਰਕਾਰ ਵਾਂਗ। ਕਮਾਈ ਦੀ ਕੋਈ ਕਮੀਂ ਨਹੀਂ ਐ। ਜੇ ਕੋਈ ਕਮੀਂ ਐ, ਉਹ ਇਹ ਐ ਦੁਨੀਆਂ ਮੂਰਖਾਂ ਦੀ ਐ। ਲੋਕ ਭੇਡਾਂ ਬੱਕਰੀਆਂ ਨੇ ਇਹਨਾਂ ਮੁੰਨਣਾ ਕਿਵੇਂ ਐਂ, ਇਹਦਾ ਤਰੀਕਾ ਆਉਣਾ ਚਾਹੀਦਾ ਐ। ਉਸ ਵਿੱਚ ਆਪਾਂ ਮਾਹਿਰ ਆ। ਹੁਣ ਤਾਂ ਮੈਂ ਦੋ ਯੂਨੀਵਰਸਿਟੀਆਂ ਦਾ ਵਿਜ਼ਟਰ ਪ੍ਰੋਫੈਸਰ ਤੇ ਡਾਇਰੈਕਟਰ ਆਂ। ਜੇ ਤੁਸੀਂ ਵਿਦਵਾਨ ਬਨਣਾ ਤਾਂ ਮੇਰੇ ਨਾਲ ਸਿਧਾ ਸੰਪਰਕ ਕਰ ਲਵੋ।
ਬੁੱਧ ਸਿੰਘ ਨੀਲੋਂ(ਧੰਨਵਾਦ ਸਾਹਿਤ) #ਵਿਦਵਾਨ #ਡਾਕਟਰ #ਪੰਜਾਬੀ #ਪੰਜਾਬ Budh Singh Neelon #ਸਾਹਿਤ #ਸਾਹਿਤਕ #ਡਿਗਰੀ

ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਰੇਲ ਯਾਤਰਾ ਦਾ ਸਪੈਸ਼ਲ ਪ੍ਰੋਗਰਾਮ,, ਜਿਸ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵ...
17/06/2024

ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਰੇਲ ਯਾਤਰਾ ਦਾ ਸਪੈਸ਼ਲ ਪ੍ਰੋਗਰਾਮ,, ਜਿਸ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ,ਸਰਹੰਦ, ਤਖ਼ਤ ਸ੍ਰੀ ਆਕਾਲ ਤਖਤ ਸਾਹਿਬ ਜੀ ਵਿਖੇ ਸੰਪੂਰਨ ਹੋਵੇਗੀ। #ਤਖ਼ਤ #ਸ੍ਰੀ #ਹਜੂਰਸਹਿਬ #ਅਨਾਦਪੁਰਸਹਿਬ #ਅਕਾਲਤਖਤ #ਅੰਮ੍ਰਿਤਸਰ #ਸਿੱਖ #ਸਿੱਖੀ #ਸਿੰਘ #ਪੰਜਾਬੀ #ਪੰਜਾਬ #ਖਾਲਸਾ #ਪੰਥ #किसान #ਵਾਹਿਗੁਰੂ #सिख #सिंह #खालसा #नांदेड़ #साहिब #यात्रा

ਅਰੁੰਧਤੀ ਰਾਏ ਅਤੇ ਡਾ. ਸ਼ੇਖ ਸ਼ੌਕਤ ਹੁਸੈਨ ਖ਼ਿਲਾਫ਼ ਯੂਏਪੀਏ ਤਹਿਤ ਮੁਕੱਦਮਾ ਚਲਾਉਣ ਦੀ ਇਜਾਜ਼ਤ ਖ਼ਿਲਾਫ਼ ਵਿਰੋਧ ਪ੍ਰਗਟਾਓ-ਇਨਕਲਾਬੀ ਕੇਂਦਰ ਪੰਜ...
17/06/2024

ਅਰੁੰਧਤੀ ਰਾਏ ਅਤੇ ਡਾ. ਸ਼ੇਖ ਸ਼ੌਕਤ ਹੁਸੈਨ ਖ਼ਿਲਾਫ਼ ਯੂਏਪੀਏ ਤਹਿਤ ਮੁਕੱਦਮਾ ਚਲਾਉਣ ਦੀ ਇਜਾਜ਼ਤ ਖ਼ਿਲਾਫ਼ ਵਿਰੋਧ ਪ੍ਰਗਟਾਓ-ਇਨਕਲਾਬੀ ਕੇਂਦਰ ਪੰਜਾਬ

ਬਰਨਾਲਾ 17 ਜੂਨ ਦਿੱਲੀ ਦੇ ਉੱਪ-ਰਾਜਪਾਲ ਨੇ ਪ੍ਰਸਿੱਧ ਲੇਖਕਾ ਅਤੇ ਸਮਾਜਿਕ ਕਾਰਕੁੰਨ ਅਰੁੰਧਤੀ ਰਾਏ ਅਤੇ ਕਸ਼ਮੀਰ ਸੈਂਟਰਲ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਡਾ. ਸ਼ੇਖ ਸ਼ੌਕਤ ਹੁਸੈਨ ਦੇ ਖ਼ਿਲਾਫ਼ 14 ਸਾਲ ਪੁਰਾਣੇ ਭਾਸ਼ਣ ਦੇ ਮਾਮਲੇ ਵਿੱਚ 'ਗ਼ੈਰ-ਕਨੂੰਨੀ ਸਰਗਰਮੀਆਂ ਰੋਕੂ ਕਨੂੰਨ (ਯੂਏਪੀਏ)' ਦੇ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਤੇ ਇਨਕਲਾਬੀ ਕੇਂਦਰ, ਪੰਜਾਬ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਰੁੰਧਤੀ ਰਾਏ ਅਤੇ ਡਾ ਸ਼ੇਖ ਸ਼ੌਕਤ ਹੁਸੈਨ ਦੁਆਰਾ ਨਵੰਬਰ 2010 ਵਿੱਚ ਇੱਕ ਪ੍ਰੋਗਰਾਮ ਦੌਰਾਨ ਕਸ਼ਮੀਰ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਅਧਾਰ 'ਤੇ ਸੁਸ਼ੀਲ ਪੰਡਿਤ ਦੁਆਰਾ ਮੁਕੱਦਮਾ ਦਰਜ਼ ਕਰਵਾਇਆ ਗਿਆ ਸੀ ਜਿਸ 'ਤੇ 14 ਸਾਲਾਂ ਬਾਅਦ ਯੂਏਪੀਏ ਲਾਇਆ ਜਾ ਰਿਹਾ ਹੈ। ਅਸਲ ਵਿੱਚ ਇਹ ਘਟਨਾਕ੍ਰਮ ਦੇਸ਼ ਦੇ ਲੋਕ-ਪੱਖੀ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ ਦੀ ਜ਼ੁਬਾਨਬੰਦੀ ਕਰਨ ਅਤੇ ਬਿਨਾਂ ਕਿਸੇ ਟਰਾਇਲ ਦੇ ਸਾਲਾਂ ਬੱਧੀ ਜੇਲ੍ਹਾਂ ਵਿੱਚ ਸਾੜ ਦੇਣ ਦੀ ਫ਼ਾਸੀਵਾਦੀ ਕਵਾਇਦ ਦਾ ਹੀ ਹਿੱਸਾ ਹੈ ਜਿਸ ਦੇ ਤਹਿਤ ਭੀਮਾ ਕੋਰੇਗਾਓਂ ਮਾਮਲੇ ਵਿੱਚ ਅਨੇਕਾਂ ਸਮਾਜਿਕ ਸਿਆਸੀ ਕਾਰਕੁਨਾਂ ਅਤੇ ਦਿੱਲੀ ਦੰਗਿਆਂ ਵਿੱਚ ਉਮਰ ਖਾਲਿਦ ਜਿਹੇ ਲੋਕ ਜੇਲ੍ਹਾਂ ਵਿੱਚ ਬੰਦ ਹਨ।ਇਸ ਕਾਰਵਾਈ ਰਾਹੀਂ ਮੋਦੀ ਸਰਕਾਰ ਇਹ ਸੰਕੇਤ ਦੇਣਾ ਚਾਹੁੰਦੀ ਹੈ ਕਿ ਲੋਕਾਂ ਦੇ ਪੱਖ ਵਿੱਚ ਉੱਠਣ ਵਾਲ਼ੀਆਂ ਅਵਾਜ਼ਾਂ ਉੱਪਰ ਜਬਰ ਦਾ ਸਿਲਸਿਲਾ ਮੋਦੀ ਦੇ ਤੀਜੇ ਕਾਰਜਕਾਲ ਵਿੱਚ ਬਦਸਤੂਰ ਜਾਰੀ ਰਹੇਗਾ। ਇਹ ਵੀ ਧਿਆਨ ਦੇਣ ਯੋਗ ਹੈ ਕਿ ਜਦੋਂ ਇੱਕ ਪਾਸੇ ਜੰਮੂ-ਕਸ਼ਮੀਰ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ ਅਤੇ ਮੋਦੀ ਸਰਕਾਰ ਦੇ ਧਾਰਾ 370 ਖ਼ਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਅੰਦਰ "ਸ਼ਾਂਤੀ" ਅਤੇ "ਕਨੂੰਨ ਵਿਵਸਥਾ" ਬਹਾਲ ਹੋਣ ਦੇ ਸਾਰੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਜੰਮੂ ਕਸ਼ਮੀਰ ਦੇ ਲੋਕਾਂ ਕੋਲੋਂ ਪੂਰਨ ਰਾਜ ਦਾ ਦਰਜਾ ਖੋਹਕੇ ਕੇਂਦਰ ਸ਼ਾਸਿਤ ਰਾਜ ਭਾਵ ਫਾਸ਼ੀ ਕੇਂਦਰੀ ਹਕੂਮਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਵਿਕਾਸ ਦੇ ਨਾਂ ਹੇਠ ਕਸ਼ਮੀਰ ਵਾਦੀ ਦੇ ਕੁਦਰਤੀ ਸੋਮਿਆਂ ਨੂੰ ਦੇਸੀ ਬਦੇਸ਼ੀ ਕਾਰਪੋਰੇਟ ਲੁਟੇਰਿਆਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ। ਅਰੁੰਧਤੀ ਰਾਏ ਅਤੇ ਡਾ ਸ਼ੇਖ ਸ਼ੌਕਤ ਹੁਸੈਨ ਦੇ ਇਸ ਮਾਮਲੇ ਨੂੰ ਚੁੱਕ ਕੇ ਮੋਦੀ ਸਰਕਾਰ ਆਪਣੇ ਕੁਕਰਮਾਂ ਦੀ ਪਰਦਾਪੋਸ਼ੀ ਕਰਨਾ ਚਾਹੁੰਦੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਜਗਜੀਤ ਲਹਿਰਾ, ਮੁਖਤਿਆਰ ਪੂਹਲਾ ਅਤੇ ਜਸਵੰਤ ਜੀਰਖ ਨੇ ਮੋਦੀ ਸਰਕਾਰ ਦੇ ਫ਼ਾਸੀਵਾਦੀ ਜਬਰ ਦੇ ਇਸ ਬੁਲਡੋਜਰ ਨੂੰ ਜੁਝਾਰੂ ਲੋਕ ਇੱਕ-ਜੁੱਟਤਾ ਰਾਹੀਂ ਹੀ ਰੋਕਿਆ ਜਾ ਸਕਦਾ ਹੈ। ਅੱਜ ਮੁਲਕ ਦੇ ਸਾਰੇ ਸੰਜੀਦਾ ਲੋਕਾਂ ਨੂੰ ਯੂਏਪੀਏ ਜਿਹੇ ਜਾਬਰ ਲੋਕ-ਵਿਰੋਧੀ ਕਨੂੰਨਾਂ ਨੂੰ ਰੱਦ ਕਰਨ ਅਤੇ ਇਹਨਾਂ ਕਾਨੂੰਨਾਂ ਤਹਿਤ ਜੇਲ੍ਹਾਂ ਅੰਦਰ ਡੱਕੇ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਜ਼ੋਰਦਾਰ ਅਵਾਜ਼ ਉਠਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
#ਕਨੂੰਨ #ਸਿਆਸੀ #ਕੈਦੀ #ਜਾਬਰ #ਲੋਕ #ਵਿਰੋਧੀ #ਪੰਜਾਬ #ਪੰਜਾਬੀ #ਅਰੁੰਧਤੀ #ਰਾਏ

ਮਿਸਲ ਸਤਲੁਜ ਵੱਲੋਂ ਸ੍ਰ ਦਵਿੰਦਰ ਸਿੰਘ ਸੰਗੋਵਾਲ ਨੂੰ ਜਥੇਬੰਦੀ ਹਲਕਾ ਨਕੋਦਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।  ਇਸ ਮੌਕੇ  ਸ੍ਰ ਅਜੈਪਾਲ ਸਿੰਘ ਬਰਾ...
17/06/2024

ਮਿਸਲ ਸਤਲੁਜ ਵੱਲੋਂ ਸ੍ਰ ਦਵਿੰਦਰ ਸਿੰਘ ਸੰਗੋਵਾਲ ਨੂੰ ਜਥੇਬੰਦੀ ਹਲਕਾ ਨਕੋਦਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸ੍ਰ ਅਜੈਪਾਲ ਸਿੰਘ ਬਰਾੜ ਨੇ ਕਿਹਾ,"ਮਿਸਲ ਸਤਲੁਜ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਵਚਨਬੱਧ ਹੈ ।ਪੰਥ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਮਿਸਲ ਸਤਲੁੱਜ ਦੇ ਮੈਂਬਰ ਬਣੋ।"

#ਟੀਚੇਅਤੇਮਨੋਰਥ2024 #ਸਿੱਖ #ਖਾਲਸਾ #ਪੰਥ Devinder Singh Sekhon ਅਜੇਪਾਲ ਸਿੰਘ ਬਰਾੜ

ਕਿਰਤੀ ਕਿਸਾਨ ਯੂਨੀਅਨ ਵੱਲੋਂ ਬਲਾਕ ਮੋਗਾ 2 ਦੇ ਕਿੰਗਵਾਹ ਰਜਬਾਹੇ ਦੀਆ ਟੇਲਾ ਤੇ ਪਾਣੀ ਪੂਰਾ ਨਾ ਪਹੁੰਚਣ ਪਾਈ ਸਰਕਾਰ ਨੂੰ ਫੁੱਟਕਾਰ ।ਮੋਗਾ (ਸੁਖਵ...
17/06/2024

ਕਿਰਤੀ ਕਿਸਾਨ ਯੂਨੀਅਨ ਵੱਲੋਂ ਬਲਾਕ ਮੋਗਾ 2 ਦੇ ਕਿੰਗਵਾਹ ਰਜਬਾਹੇ ਦੀਆ ਟੇਲਾ ਤੇ ਪਾਣੀ ਪੂਰਾ ਨਾ ਪਹੁੰਚਣ ਪਾਈ ਸਰਕਾਰ ਨੂੰ ਫੁੱਟਕਾਰ ।

ਮੋਗਾ (ਸੁਖਵੀਰ ਸਿੰਘ ਮੋਗਾ)ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਗਾ ਬਲਾਕ 2 ਦੇ ਕਿੰਗਵਾਹ ਰਜਬਾਹੇ ਅਤੇ ਇਸ ਦੇ ਬਲਾਕ ਦੇ ਬਾਕੀ ਮਾਈਨਰ ਦੇ ਹਾਲਤਾ ਬਾਰੇ ਯੂਥ ਕਨਵੀਨਰ ਤੀਰਥਵਿੰਦਰ ਸਿੰਘ ਘੱਲ ਕਲਾਂ ਨੇ ਜਾਣਕਾਰੀ ਦਿੰਦੇ ਦਸਿਆ ਕਿ ਸਰਕਾਰ ਵੱਲੋਂ ਝੋਨੇ ਲਈ ਮਿੱਥੀ ਹੋਈ ਤਰੀਕ 15 ਜੂਨ ਵੀ ਲੰਘ ਚੁੱਕੀ ਹੈ । ਪਰੰਤੂ ਹਜੇ ਤੱਕ ਰਜਬਾਹੇ ਅਤੇ ਕਈ ਮਾਈਨਾਰ ਸੁੱਕਿਆ ਵਰਗੇ ਹੀ ਜਾਪ ਰਹੇ ਹਨ , ਕਿਉਕੀ ਉਹਨਾਂ ਵਿੱਚ ਪਾਣੀ ਹੀ 1 ਜਾ 2 ਫੁੱਟ ਤੱਕ ਵਗ ਰਿਹਾ ਹੈ । ਜੋ ਕਿ ਕਿੰਗਵਾਹ ਰਜਬਾਹੇ ਦੀ ਪਾਣੀ ਦੀ ਸ਼ਮਤਾ 250 ਕਿਉਸਿਕ ਦੀ ਸੀ ਪਿਛਲੇ ਕੁੱਝ ਸਾਲਾ ਤੋ ਉਸ ਨੂੰ ਘੱਟ ਕਰਕੇ 220 ਕਿਉਸਿਕ ਕਰ ਦਿੱਤਾ ਹੈ । ਪਰੰਤੂ ਅੱਜ ਇਸ ਵਿੱਚ ਸਿਰਫ਼ 150 ਕਿਉਸਿਕ ਪਾਣੀ ਹੀ ਚੱਲ ਰਿਹਾ ਹੈ ।ਉਥੇ ਹੀ ਭਗਵੰਤ ਮਾਨ ਦਾ ਟੇਲਾਂ ਤੇ ਪਾਣੀ ਪਹੁੰਚਾਉਣ ਦਾ ਦਾਅਵਾ ਨਿਕਲਿਆ ਫੋਕਾ ਕਿਉਕੀ ਟੇਲਾਂ ਤੋਂ ਪਿੱਛੇ ਹੀ ਝੋਨਾ ਲਾਉਣ ਲਈ ਪਿੰਡ ਵਾਲੇ ਨਹਿਰੀ ਪਾਣੀ ਨੂੰ ਤਰਸੇ ਪਏ ਹਨ ।
ਇਸ ਮੌਕੇ ਜਿਲ੍ਹਾਂ ਪ੍ਰਧਾਨ ਪਰਗਟ ਸਿੰਘ ਸਾਫੀਵਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋ ਪਿੰਡ-ਪਿੰਡ ਨਹਿਰੀ ਵਿਭਾਗ ਦੀਆ ਟੀਮਾ ਖਾਲੇ ਪਵਾਉਣ ਤਾ ਆਈਆ ਪਰ ਪਿੱਛੋ ਪਾਣੀ ਵਧਾਉਣ ਲਈ ਕੋਈ ਵੀ ਉਪਰਾਲਾ ਨਹੀ ਕੀਤਾ ਕਿਉਕੀ ਇਸੇ ਰਜਬਾਹੇ ਦੇ ਮੋਘਾ ਬੁਰਜੀ ਨੰਬਰ 74000L ਜਿਸ ਦਾ ਰਕਬਾ 231 ਏਕੜ ਰਕਬੇ ਵਿੱਚ ਕੇਵਲ 31 ਏਕੜ ਨੂੰ ਪਾਣੀ ਲੱਗਦਾ ਹੈ ਜੋ ਕਿ 2019-2020 ਦੀ ਗਰਦਾਵਰੀ ਵਿੱਚ ਦਰਜ ਹੈ ਜੋ ਕਿ ਪਿਛਲੇ ਸਾਲ 70 ਏਕੜ ਗਰਦਾਵਰੀ ਕਰ ਦਿੱਤੀ ਪਰੰਤੂ ਇਸ ਮੋਘੇ ਦਾ ਪਾਣੀ ਅਸਲੀਅਤ ਵਿੱਚ 30 ਏਕੜ ਤੱਕ ਹੀ ਸੀਮਤ ਹੈ ।ਪੰਜਾਬ ਦੇ ਸੰਚਾਈ ਵਿਭਾਗ ਦੇ ਸਕੱਤਰ ਕਿ੍ਰਸ਼ਨ ਕੁਮਾਰ ਵੱਲੋਂ ਸਰਕਾਰ ਦੀ ਸ਼ਹਿ ਤੇ ਨਹਿਰੀ ਪਟਵਾਰੀਆ ਨੂੰ 100% ਨਹਿਰੀ ਸੰਚਾਈ ਦੀਆ ਗਰਦਾਵਰੀਆ ਪੇਸ਼ ਕਰਨ ਲਈ ਮਜਬੂਰ ਕਰ ਰਿਹਾ ਹੈ । ਜੋ ਕਿ ਹਲਾਤਾ ਅਨੁਸਾਰ ਸਿਰਫ਼ 20% ਰਕਬੇ ਨੂੰ ਕੇਵਲ ਝੋਨੇ ਦੇ ਸੀਜਨ ਵਿੱਚ ਹੀ ਪਾਣੀ ਪਹੁੰਚਦਾ ਹੈ । ਇਸ ਵਾਰ ਤਾ ਉਹ ਪਾਣੀ ਮਿਲਣ ਦੀ ਆਸ ਵੀ ਨਹੀ ਬੱਝ ਰਹੀ ਜੋ ਕਿ ਇੱਕ ਸਾਜਸ਼ ਅਧੀਨ ਚੱਲ ਰਿਹਾ ਹੈ । ਜਿਸ ਲਈ ਕਿਰਤੀ ਕਿਸਾਨ ਯੂਨੀਅਨ ਵੱਲੋ ਨਹਿਰੀ ਪਾਣੀ ਪੂਰਾ ਛੱਡਣ ਅਤੇ ਮੋਘਿਆ ਦੇ ਸਾਇਜ ਵੱਡੇ ਅਤੇ ਨੀਵੇਂ ਕਰਨ ਦੀ ਮੰਗ ਕਰ ਰਹੀ ਹੈ । ਜੇਕਰ ਸਰਕਾਰ ਇਸ ਵੱਲ ਧਿਆਨ ਨਹੀ ਦਿੰਦੇ ਤਿੱਖਾ ਸੰਘਰਸ਼ ਸਰਕਾਰ ਦੇ ਖਿਲਾਫ ਸੁਰੂ ਕੀਤਾ ਜਾਵੇਗਾ
ਇਸ ਮੌਕੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ , ਬਲਾਕ ਮੀਤ ਪ੍ਰਧਾਨ ਕੁਲਦੀਪ ਸਿੰਘ ਖੁਖਰਾਣਾ , ਪਰਮਿੰਦਰ ਸਿੰਘ , ਲਵਪ੍ਰੀਤ ਸਿੰਘ , ਸੁਖਰਾਜ ਸਿੰਘ , ਰਾਮ ਸਿੰਘ , ਸੁਖਦੇਵ ਸਿੰਘ , ਪਰਮਪਾਲ ਸਿੰਘ , ਗੁਰਜੰਟ ਸਿੰਘ , ਲਖਵਿੰਦਰ ਸਿੰਘ ,ਨਵਨੀਤ ਸਿੰਘ ਆਦਿ ਹਾਜਰ ਸਨ ।
#ਨਹਿਰੀ #ਪਾਣੀ #ਪੰਜਾਬ #ਪੰਜਾਬੀ # #ਪੰਜਾਬੀ #किसान #ਮੋਗਾ

Address

Moga
142001

Alerts

Be the first to know and let us send you an email when Panj Pani News posts news and promotions. Your email address will not be used for any other purpose, and you can unsubscribe at any time.

Videos

Share