20/01/2025
ਮਾਤਾ ਰਤਨ ਕੌਰ ਵਾਂਦਰ ਦਾ ਸਰਧਾਂਜਲੀ ਸਮਾਗਮ ਪੰਥਕ ਇਕੱਠ ਹੋ ਨਿਬੜਿਆ ਮੋਗਾ, 20 ਜਨਵਰੀ(ਰਾਜਿੰਦਰ ਸਿੰਘ ਕੋਟਲਾ)
-ਸੇਵਾ ਸਿਮਰਨ,ਬਾਣੀ ਬਾਣੇ ਦੇ ਧਾਰਨੀ ਸਨ ਮਾਤਾ ਰਤਨ ਕੌਰ ਵਾਂਦਰ ਦੀ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤ ਪਹੁੰਚੀਆਂ ਪਿੰਡ ਵਾਂਦਰ ਇਤਿਹਾਸਿਕ ਅਸਥਾਨ ਪਾਤਸ਼ਾਹੀ ਦਸਵੀਂ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ ਮਾਤਾ ਰਤਨ ਕੌਰ ਜੀ ਦੇ ਜੀਵਨ ਬਾਰੇ ਵੱਖ- ਵੱਖ ਸ਼ਖਸੀਅਤਾਂ ਨੇ ਚਾਨਣਾ ਪਾਇਆ ਅਤੇ ਕਵੀਰਾਜ ਗਿਆਨੀ ਗੁਰਚਰਨ ਸਿੰਘ ਜੀ ਵੈਦ ਉਨਾਂ ਦੀ ਧਰਮ ਪਤਨੀ ਮਾਤਾ ਰਤਨ ਕੌਰ ਜਿਨਾਂ ਦਾ ਪਿੰਡ ਵਿੱਚ ਧਾਰਮਿਕ ਤੌਰ ਅਤੇ ਸਮਾਜਿਕ ਤੌਰ ਤੇ ਅਹਿਮ ਰੁਤਬਾ ਰੱਖਦੇ ਹਨ ਜਿਨਾਂ ਨੇ ਲੰਬਾ ਸਮਾਂ ਸੰਤ ਕੁਟੀ ਵਾਲੇ ਤੋਂ ਧਾਰਮਿਕ ਵਿਦਿਆ ਪ੍ਰਾਪਤ ਕਰਕੇ ਪਿੰਡ ਦੇ ਵਿੱਚ ਅਨੇਕਾਂ ਹੀ ਗ੍ਰੰਥੀ ਸਿੰਘ ਅਤੇ ਕਵੀਸ਼ਰੀ ਜਥੇ ਬਣਾਏ ਅਤੇ ਪਿੰਡ ਦੇ ਵਿੱਚ ਸਾਂਝੇ ਕੰਮਾਂ ਨੂੰ ਪਹਿਲ ਦਿੱਤੀ ਅਤੇ ਮਾਤਾ ਜੀ ਨੇ ਵੀ 97 ਸਾਲ ਦੀ ਉਮਰ ਭੋਗ ਕੇ ਆਪਣਾ ਜੀਵਨ ਬਤੀਤ ਕੀਤਾ ਮਾਤਾ ਜੀ ਦੇ ਚਾਰ ਸਪੁੱਤਰ ਪ੍ਰੀਤਮ ਸਿੰਘ, ਗੋਬਿੰਦ ਸਿੰਘ, ਨਾਨਕ ਸਿੰਘ, ਗੋਪਾਲ ਸਿੰਘ, ਅਤੇ ਪੋਤਰੇ ਅਤੇ ਪੜਪੋਤੇ ਸਾਰਾ ਪਰਿਵਾਰ ਪੰਥਕ ਪਰਿਵਾਰ ਅਤੇ ਕੇਸਾਧਾਰੀ ਅਤੇ ਸਿੱਖੀ ਦੇ ਨਾਲ ਜੁੜਿਆ ਹੋਇਆ ਹੈ। ਇਸ ਬਾਰੇ ਚਾਨਣਾ ਪਾਉਂਦਿਆਂ ਸਿੰਘ ਸਹਿਬਾਨ ਭਾਈ ਅਮਰੀਕ ਸਿੰਘ ਅਜਨਾਲਾ ਨੇ ਸ਼ੋਕ ਸੰਦੇਸ਼ ਭੇਜਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬਾਨ ਭਾਈ ਧਿਆਨ ਸਿੰਘ ਮੰਡ,ਨੇ ਆਖਿਆ ਕਿ ਪੰਥਕ ਸਫਾ ਦੇ ਵਿੱਚ ਭਾਈ ਰਣਜੀਤ ਸਿੰਘ ਵਾਂਦਰ ਜਿਨਾਂ ਦਾ ਵੱਡਾ ਯੋਗਦਾਨ ਅਹਿਮ ਰੁਤਬਾ ਪੰਥ ਦੇ ਵਿੱਚ ਰੱਖਦੇ ਹਨ। ਜਿਨਾਂ ਨੇ ਲੰਬੇ ਸਮੇਂ ਤੋਂ ਪੰਥ ਕੌਮ ਅਣਖ ਆਜ਼ਾਦੀ ਦੀ ਲੜਾਈ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਲੜਦੇ ਆ ਰਹੇ ਨੇ ਇਸ ਸਮੇਂ ਸ਼ਰਧਾ ਦੀ ਫੁੱਲ ਭੇਟ ਕਰਦਿਆਂ ਹੋਇਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਸ਼ੇਰੇ ਪੰਜਾਬ ਅਕਾਲੀ ਦਲ ਅਤੇ ਭਾਈ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ ਫ਼ਤਿਹ ਪਰਮਿੰਦਰ ਸਿੰਘ ਵਾਲਿਆਂਵਾਲੀ ਪ੍ਰਧਾਨ ਜ਼ਿਲ੍ਹਾ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਰਮਜੀਤ ਸਿੰਘ ਸਹੋਲੀ, ਪ੍ਰਧਾਨ ਸਤੰਤਰ ਅਕਾਲੀ ਦਲ ਬਾਬਾ ਚਮਕੌਰ ਸਿੰਘ,ਭਾਈ ਰੂਪਾ ਜਗਸੀਰ ਸਿੰਘ, ਕਾਲੇਕੇ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ, ਦਲੇਰ ਸਿੰਘ ਡੋਡ, ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ, ਬਾਬਾ ਸੁਖਪ੍ਰੀਤ ਸਿੰਘ ਡੇਰਾ ਰਾਜੇਆਣਾ ਝਿੜੀ ਵਾਲੇ,ਸੰਤ ਕਮਲਜੀਤ ਸਿੰਘ ਜੀ ਸ਼ਾਸਤਰੀ ਡੇਰਾ ਸੁਖਾਨੰਦ ਵਾਲੇ, ਸੰਤ ਓਂਕਾਰ ਦਾਸ ਜੀ ਆਸ਼ਰਮ ਵਾਲੇ, ਸੰਤ ਬਲਕਾਰ ਸਿੰਘ ਜੀ ਘੋਲੀਆ, ਵਾਲੇ ਸੁਖਰਾਜ ਸਿੰਘ ਜੀ ਨਿਆਮੀ ਵਾਲਾ,ਬਾਬਾ ਰੇਸ਼ਮ ਸਿੰਘ ਜੀ ਖਖਰਾਣਾ, ਬਾਬਾ ਸਤਪਾਲ ਸਿੰਘ ਜੀ ਮੋਗਾ, ਗੱਤਕਾ ਅਖਾੜਾ, ਜਸਵਿੰਦਰ ਸਿੰਘ ਸਾਹੋਕੇ,ਪੰਥਕ ਸੇਵਾ ਲਹਿਰ ਦਾਦੂਵਾਲ ਬਾਬਾ ਮੋਹਣ ਦਾਸ ਜੀ ਬਰਗਾੜੀ ਵਾਲੇ, ਪ੍ਰਿੰਸ ਸਿੰਘ ਦਸਤਾਰ ਕੋਚ ਬੁਰਜ ਥਰੋੜ ,ਬਰਲਾਜ ਸਿੰਘ ਪ੍ਰਧਾਨ ਮੋਗਾ ਜ਼ਿਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹਰਪਾਲ ਸਿੰਘ ਕੁੱਸਾ ਸੀਨੀਅਰ ਆਗੂ ਸਤਨਾਮ ਸਿੰਘ ਬਿਲਾਸਪੁਰ,ਬਾਬਾ ਬਲਜਿੰਦਰ ਸਿੰਘ ਲੱਛਾ, ਬੁੱਢਾ ਦਲ ਜਗਜੀਤ ਸਿੰਘ ਖੋਸਾ, ਆਗੂ ਦਲ ਖਾਲਸਾ ਕਮਲਜੀਤ ਸਿੰਘ ਬਰਾੜ, ਭੋਲਾ ਸਿੰਘ ਬਰਾੜ ਸਮਾਧ ਭਾਈ ,ਸੀਨੀਅਰ ਆਗੂ ਗੁਰਪ੍ਰੀਤ ਸਿੰਘ ਥਰਾਜ, ਪ੍ਰਧਾਨ ਮੋਗਾ ਯੂਥ ਆਗੂ ਕੁਲਵੰਤ ਸਿੰਘ ਬਾਜਾਖਾਨਾ, ਡਾਕਟਰ ਬਲਵੀਰ ਸਿੰਘ ਸਰਾਵਾਂ, ਪ੍ਰਧਾਨ ਫਰੀਦਕੋਟ ਦੀਪ ਅਰੋੜਾ, ਚੇਅਰਮੈਨ ਸਰਜੀਤ ਸਿੰਘ ਸਰਪੰਚ, ਸੁਖਾਨਾ ਲਖਵੀਰ ਸਿੰਘ, ਸਰਪੰਚ ਚੰਨੂਵਾਲਾ, ਰਾਜਾ ਸਿੰਘ ਸਰਪੰਚ ਮਲਕੀ, ਮਾਸਟਰ ਕਪਤਾਨ ਸਿੰਘ ਲੰਘਿਆਣਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਬਲਵਿੰਦਰ ਸਿੰਘ ਮਾਲਾ, ਨਾਰ ਸਿੰਘ ਕਾਲੇ ਕੇ, ਨਹਿੰਗ ਸਿੰਘ ਸੂਬੇਦਾਰ ਬਲਦੇਵ ਸਿੰਘ ਸੁਖਾਨੰਦ ,ਸਿਮਰਜੋਤ ਸਿੰਘ, ਪ੍ਰਧਾਨ ਬਠਿੰਡਾ ਯੂਥ ਆਗੂ ਚਮਕੌਰ ਸਿੰਘ ਸਾਹੋਕੀ ਬਲਾਕ ਪ੍ਰਧਾਨ, ਸਾਹਿਬ ਸਿੰਘ ਸਰਪੰਚ ਸਮਾਲਸਰ, ਗੁਰਜੰਟ ਸਿੰਘ ਸਮਾਲਸਰ, ਜਗਤਾਰ ਸਿੰਘ ਰੋਡੇ, ਮੈਂਬਰ ਸ਼੍ਰੋਮਣੀ ਕਮੇਟੀ ਬਾਬਾ ਬੂਟਾ ਸਿੰਘ ,ਜੋਧਪੁਰੀ ਭਾਈ ਅਮਰਜੀਤ ਸਿੰਘ ਮਰਿਯਾਦਾ ਦਮਦਮੀ ਟਕਸਾਲ, ਜਤਿੰਦਰ ਸਿੰਘ ਅਕਾਲੀ ਸ੍ਰੀ ਅੰਮ੍ਰਿਤਸਰ ਸਾਹਿਬ, ਜਗਮੋਹਣ ਸਿੰਘ ਸਰਪੰਚ ਬੰਬੀਹਾ ਭਾਈ, ਜਥੇਦਾਰ ਤਰਸਨ ਸਿੰਘ ਬੁੱਢਾ ਦਲ ,ਨਿਆਮੀ ਵਾਲਾ ਕੁਲਦੀਪ ਸਿੰਘ, ਸਰਪੰਚ ਡੋਡ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਸਾਹਿਲ ਸਿੰਘ ਸਖਤਾ,ਖੇੜਾ ਬਲਵਿੰਦਰ ਸਿੰਘ, ਬਾਗੀ ਨਹਿੰਗ ਬੋੜ ਸਿੰਘ,ਸਾਬਕਾ ਸਰਪੰਚ ਜਸਪਾਲ ਸਿੰਘ ਸਾਬਕਾ, ਸਰਪੰਚ ਡਾਕਟਰ ਬਲਵੀਰ ਸਿੰਘ, ਸੀਨੀਅਰ ਆਗੂ ਪ੍ਰਿਥੀ ਸਿੰਘ ਪ੍ਰਧਾਨ, ਚਰਨਜੀਤ ਸਿੰਘ ਪ੍ਰਧਾਨ, ਅੰਗਰੇਜ ਸਿੰਘ ਗੋਰਾ ਪ੍ਰਧਾਨ ਠਾਕੁਰ ਕਲੱਬ, ਹੈਡ ਗ੍ਰੰਥੀ ਪ੍ਰਦੀਪ ਸਿੰਘ ,ਡਾਕਟਰ ਜੋਰਾ ਸਿੰਘ ਸਰਪੰਚ, ਸੁਰਜੀਤ ਸਿੰਘ ਕੋਠਾ ਗੁਰੂ ਕਾ, ਡਾਕਟਰ ਸੁਖਦੀਪ ਸਿੰਘ ਸੀਪਾ, ਸੁਰਜੀਤ ਸਿੰਘ ਗੁਮਟੀ,ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਕੋਟਲਾ,ਬਲਵੰਤ ਸਿੰਘ ਜੈਮਲ ਵਾਲਾ ਜਿਲਾ ਇਨਚਾਰਜ ਦੇਸ ਸੇਵਕ ਮੋਗਾ, ਜਗ ਨਰਾਇਣ ਸਿੰਘ, ਗੁਰਸੇਵਕ ਸਿੰਘ, ਦਲਜੀਤ ਸਿੰਘ, ਗੁਰਦਰਸ਼ਨ ਸਿੰਘ, ਹਰੀ ਸਿੰਘ, ਆਦ ਹਾਜ਼ਰ ਸਨ।ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਧਾਰਮਿਕ ਸ਼ਖਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਗਿਆਨੀ ਜੀ ਦੇ ਵਿਦਿਆਰਥੀ ਸਿੰਘਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਧਾਰਮਿਕ ਸੇਵਾਵਾਂ ਪਰਿਵਾਰ ਵੱਲੋਂ ਜਾਰੀ ਰੱਖੀਆਂ ਜਾਣਗੀਆਂ।