Punjab live

Punjab live ਜੇ ਪਸੰਦ ਕਰਦੇ ਹੋ ਤਾਂ ਅੰਗੂਠਾ ਜਾ ਦੱਬਕੇ ਜਰੂਰ ਲਾਈਕ ਕਰੋ ਪੰਜਾਬ ਦੀ ਹਰ ਖਬਰ ਤਸਵੀਰਾਂ ਵੀਡੀਉਜ ਪੰਜਾਬੀਆਂ ਅਤੇ ਦੁਨੀਆਂ ਤੱਕ ਪਹੁੰਚਾਵਾਂਗੇ

ਪੰਜ ਸਿੰਘ ਸਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਧਾਰਮਿਕ ਤਨਖਾਹ ਲਗਾ ਦਿੱਤੀ ਹੈਬਾਦਲਾਂ ਨੇ ਸਾਰੇ ਗੁਨਾਹ ਆਪਣੀ ਝੋਲੀ ਪ...
07/12/2024

ਪੰਜ ਸਿੰਘ ਸਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਧਾਰਮਿਕ ਤਨਖਾਹ ਲਗਾ ਦਿੱਤੀ ਹੈ

ਬਾਦਲਾਂ ਨੇ ਸਾਰੇ ਗੁਨਾਹ ਆਪਣੀ ਝੋਲੀ ਪਵਾ ਲਏ ਪਰ ਪੰਜਾਬ ਦਾ ਮਹੌਲ ਬੜਾ ਹੀ ਅਜੀਬ ਬਣ ਗਿਆ ਹੈ ਤੇ ਗਲਤੀਆਂ ਤੇ ਗੁਨਾਹ ਮੰਨਣ ਦੇ ਬਾਵਜੂਦ ਅਕਾਲੀ ਖਿਲਾਫ ਮਾਹੌਲ ਬਰਕਰਾਰ ਹੈ।

ਸਿੱਖ ਕੌਮ ਅਤੇ ਪੰਥ ਦਾ ਵੱਡਾ ਹਿੱਸਾ ਅਕਾਲੀਆਂ ਖਾਸ ਕਰ ਬਾਦਲਾਂ ਨੂੰ ਮੁਆਫ਼ ਕਰਨ ਦੇ ਰੌਂਅ ਵਿੱਚ ਕਿਉਂ ਨਹੀ ਹੈ।

ਸੁਖਬੀਰ ਦਾ ਅਸਤੀਫਾ ਪ੍ਰਵਾਨ ਕਿਉਂ ਨਹੀਂ ਕੀਤਾ ਜਾ ਰਿਹਾ ?

ਇਸ ਸਾਰੇ ਵਰਤਾਰੇ ‘ਤੇ ਗੁਰਚਰਨ ਸਿੰਘ ਪੱਖੋਂ ਤੇ ਅੰਮ੍ਰਿਤ ਧਾਲੀਵਾਲ ਦੀ ਰਿਪੋਰਟ

ਬਾਦਲਾਂ ਨੂੰ ਮੁਆਫ਼ ਕਰਨ ਦੇ ਰੌਂਅ 'ਚ ਕਿਉਂ ਨਹੀਂ ਸਿੱਖ ਪੰਥ? | Sukhbir Badal || Arbide Punjab || ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾ ਮੰਨਣ ਦਾ ਭੇਤ ਕੀ ਹੈ ! ...

07/12/2024
07/12/2024

ਨਰਾਇਣ ਸਿੰਘ ਚੌੜਾ (ਨਰੈਣਾ) ਜਿਸ ਨੇ ਸੁੱਖੇ ਅਮਲੀ (ਸੁਖਬੀਰ ਬਾਦਲ) ਤੇ ਹਮਲਾ ਕੀਤਾ ਹੈ ਉਹ ਮੰਨਿਆ ਹੋਇਆ ਇੰਟੈਲੀਜੈਂਸ ਬਿਓਰੋ ਅਤੇ ਰਾਅ ਦਾ ਟਾਊਟ ਹੈ । ਨਰੈਣੇ ਤੇ ਕਈ ਖਾੜਕੂਆਂ ਨੂੰ ਫੜਾਉਣ ਦੇ ਇਲਜਾਮ ਲੱਗੇ ਹੋਏ ਹਨ।
90 ਵੇਂ ਦੇ ਖਾੜਕੂ ਦਹਾਕੇ ਦੌਰਾਨ ਨਰੈਣੇ ਨੇ ਆਪਣਾ ਨਾਂ ਕਪੂਰ ਸਿੰਘ ਜਮਰੌਦ ਰੱਖਿਆ ਹੁੰਦਾ ਸੀ ਅਤੇ ਆਪਣੇ ਅਖੌਤੀ ਗਰੂਪ (ਨਾਂ ਭੁੱਲ ਗਿਆ ਹਾਂ) ਦੇ ਨਾਂ ਤੇ ਜਿੰਮੇਵਾਰੀਆਂ ਅਤੇ ਪ੍ਰੈਸ ਬਿਆਨ ਵੀ ਜਾਰੀ ਕਰਿਆ ਕਰਦਾ ਸੀ।
ਨਰੈਣੇ ਦਾ ਪਿੰਡ ਚੌੜਾ ਸਾਡੇ ਪਿੰਡ ਤੋਂ ਨੇੜੇ ਹੀ ਪੈਂਦਾ ਹੈ ਅਤੇ ਇਲਾਕੇ ਵਿਚ ਇਹਦਾ ਨਾਂ ਨਰੈਣਾ ਹੀ ਚਲਦਾ ਹੈ।
ਸਰਹੱਦੀ ਪਿੰਡ ਹੋਣ ਕਰਕੇ ਇਹ 1984 ਦੇ ਦਰਬਾਰ ਸਾਹਿਬ ਤੇ ਹਮਲੇ ਮੌਕੇ ਨਰੈਣਾ ਅਤੇ ਅਮਰੀਕ ਸਿੰਘ ਸ਼ਾਹਪੁਰ ਗੁਰਾਇਆ ਪਾਕਿਸਤਾਨ ਖਿਸਕ ਗਏ ਸਨ ਅਤੇ ਪਰਤਣ ਉਪਰੰਤ ਇਹਨਾਂ ਨੇ ਖਾੜਕੂ ਜਥੇਬੰਦੀ ਅਕਾਲ ਫੈਡਰੇਸ਼ਨ ਬਣਾਈ ਸੀ।
ਉਪਰੰਤ ਇਹ ਅਜੈਂਸੀਆਂ ਦੇ ਝਾਂਸੇ ਵਿਚ ਆ ਗਏ। ਅਮਰੀਕ ਸਿੰਘ ਤਾਂ ਵਕਤ ਪਾ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਅਤੇ ਸ਼ਰੋਮਣੀ ਕਮੇਟੀ ਦਾ ਮੌਜੂਦਾ ਮੈਂਬਰ ਹੈ।
ਸਾਡਾ ਨਰੈਣੇ ਨਾਲ ਓਦੋਂ ਮੇਲ ਹੋਇਆ ਜਦੋਂ ਅਸੀ ਕਰਤਾਰਪੁਰ ਲਾਂਘੇ ਲਈ ਅਰਦਾਸਾਂ ਕਰਿਆ ਕਰਦੇ ਸਾਂ। ਇਕ ਦਿਨ ਨਰੈਣਾ ਵੀ ਅਰਦਾਸ ਵਿਚ ਸ਼ਾਮਲ ਹੋ ਗਿਆ ਅਤੇ ਸਾਨੂੰ ਸਮਝਾਉਣ ਲਗ ਪਿਆ ਕਿ ਲਾਂਘਾ ਤਾਂ ਖੁੱਲੇਗਾ ਜੇ ਕੋਈ ਜਣਾ ਸਰਹੱਦ ਟੱਪੇ। ਅਖੇ ਇਸ ਤਰਾਂ ਖਬਰ ਬਣੇਗੀ ਤੇ ਗਲ ਦਿੱਲੀ ਤਕ ਜਾਏਗੀ। ਅਸੀ ਨਰੈਣੇ ਨੂੰ ਬੇਨਤੀ ਕੀਤੀ ਕਿ ਇਹ ਨੇਕ ਕੰਮ ਤੁਹਾਡੇ ਤੋਂ ਸ਼ੁਰੂ ਹੋਣਾ ਚਾਹੀਦੈ। ਨਰੈਣਾ ਕਹਿਣ ਲੱਗਾ ਕਿ “ਵੇਖੋ ਜੀ ਲਾਂਘਾ ਤੁਸੀ ਮੰਗ ਰਹੇ ਹੋ ਮੈਂ ਤਾਂ ਨਹੀ ਜੱਦੋਜਹਿਦ ਕਰ ਰਿਹਾ ਇਸ ਵਾਸਤੇ।“
ਨਰੈਣੇ ਨੇ ਕੁਝ ਸਾਲ ਜੇਲ ਵਿਚ ਵੀ ਬਿਤਾਏ ਹਨ (ਅਜਿਹਾ ਕਿਹਾ ਜਾਂਦਾ ਹੈ) ਕਿਉਕਿ ਨਰੈਣਾ ਪੰਥ ਦੇ ਹੀਰਿਆਂ ਜਿੰਨਾਂ ਬੇਅੰਤੇ ਬੁੱਚੜ ਨੂੰ ਗੱਡੀ ਚਾੜਿਆ ਸੀ ਉਹਨਾਂ ਨਾਲ ਜੇਲ ਵਿਚ ਸਬੰਧ ਬਣਾਉਦਾ ਰਿਹਾ ਅਤੇ ਉਹਨਾਂ ਦੀਆਂ ਕੁਝ ਜਰੂਰਤਾਂ ਦੀ ਪੂਰਤੀ ਕਰਿਆ ਕਰਦਾ ਸੀ।
ਕਿਉਕਿ ਟਾਊਟ ਲੋਕ ਅਗਲਿਆਂ ਦੇ ਅੰਦਰ ਵੜ੍ਹ ਜਾਂਦੇ ਹਨ ਇਹੋ ਕਾਰਨ ਬਣਿਆ ਕਿ ਜਗਤਾਰ ਸਿੰਘ ਤਾਰਾ ਅਗਲਿਆਂ ਦੂਰ ਥਾਈਲੈਂਡ ਤੋਂ ਜਾ ਫੜਿਆ ਸੀ। ਟਾਊਟ ਲੋਕ ਅਕਸਰ ਲੋਕਾਂ ਨੂੰ ਜੁਰਮ ਕਰਨ ਲਈ ਹੌਸਲਾ ਅਫਜਾਈ ਦਿੰਦੇ ਹਨ ਅਤੇ ਬਾਦ ਵਿਚ ਆਪ ਹੀ ਫੜਾ ਦਿੰਦੇ ਹਨ। ਪੜ੍ਹ ਕੇ ਹੈਰਾਨ ਹੋਵੋਗੇ ਕਿ ਅਕਸਰ ਹੀ ਟਾਊਟ ਮੁਜਰਮ ਨੂੰ ਹਥਿਆਰ ਤਕ ਵੀ ਮੁਹੱਈਆ ਕਰਦੇ ਹਨ।
ਹੁਣ ਤੁਹਾਨੂੰ ਬੁੜੈਲ ਜੇਲ ਵਿਚੋਂ ਸੁਰੰਗ ਪੁੱਟੇ ਜਾਣ ਦੀ ਅਸਲੀਅਤ ਵੀ ਸਮਝ ਆ ਜਾਏਗੀ। ਭੁੱਲਣਾ ਨਾਂ ਜੇਲ ਵਿਚੋਂ ਭੱਜਣ ਵਾਲੇ ਹੀਰਿਆ ਨੂੰ ਅਗਲਿਆਂ ਜੇਲ ਵਿਚ ਹੀ ਬੇੜੀਆਂ ਵੀ ਪਾਈਆਂ ਹੋਈਆਂ ਹਨ ਅਤੇ ਜੀਣਾ ਮੁਸ਼ਕਲ ਹੋਇਆ ਪਿਆ ਉਹਨਾਂ ਦਾ।
ਕਿਉਕਿ ਪ੍ਰਦੇਸਾਂ ਵਿਚ ਟਾਊਟਾਂ ਦੀ ਭਰਮਾਰ ਹੈ ਅਤੇ ਅਨੇਕਾਂ ਗੁਰਦੁਆਰਿਆਂ ਅਤੇ ਹੋਰ ਸੰਸਥਾਵਾਂ ਟਾਊਟਾਂ ਦੇ ਕੰਟਰੋਲ ਵਿਚ ਹਨ ਜਿਸ ਕਰਕੇ ਬਾਹਰੀ ਟਾਊਟ ਨਰੈਣੇ ਜਿਹੇ ਬੰਦਿਆ ਨੂੰ ਮਾਇਆ ਭੇਜਦੇ ਰਹਿੰਦੇ ਹਨ ਤਾਂ ਕਿ ਉਹ ਮਾਰੇ ਗਏ ਖਾੜਕੂਆਂ ਦੇ ਪ੍ਰਵਾਰਾਂ ਨੂੰ ਥੋੜੀ ਬਹੁਤ ਰਕਮ ਦੇ ਦੇਣ। ਅਮੂਮਨ ਇਹ ਬਹੁਤ ਮਾਮੂਲੀ ਜਿਹੀ ਰਕਮ ਹੁੰਦੀ ਹੈ ਅਤੇ ਇਕ ਤਰਾਂ ਨਾਲ ਭੀਖ ਦੇ ਰਹੇ ਹੁੰਦੇ ਹਨ।
ਪਰ ਇਸ ਤਰਾਂ ਨਰੈਣੇ ਜਿਹੇ ਟਾਊਟਾਂ ਦਾ ਟੌਹਰ ਅਤੇ ਭਰਮ ਭੁਲੇਖਾ ਬਣਿਆ ਰਹਿੰਦਾ ਹੈ।
ਜਿਸ ਤਰਾਂ ਅੱਜ ਸੁੱਖੇ ਤੇ ਹਮਲਾ ਹੋਇਆ ਹੈ ਇਹ ਦਰ ਅਸਲ ਸੁੱਖੇ ਦੀ ਸਕਿਓਰਿਟੀ ਨੂੰ ਚੁੱਸਤ ਕਰਨ ਵਾਸਤੇ ਕੀਤਾ ਗਿਆ ਹੈ। ਅਤੇ ਸੁਨੇਹਾ ਦਿੱਤਾ ਗਿਆ ਹੈ ਕਿ ਸੁੱਖੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਅਜਿਹੇ ਕੇਸਾਂ ਵਿਚ ਅਮੂਮਨ ਖਿਡੌਣਾ ਪਸਤੌਲ ਹੀ ਵਰਤਿਆ ਜਾਂਦਾ ਹੈ ਤਾਂ ਕਿ ਕਿਤੇ ਟਾਊਟ ਨੂੰ ਸਖਤ ਸਜਾ ਨਾ ਹੋ ਜਾਏ। ਵਾਰਦਾਤ ਮੌਕੇ ਅਕਸਰ ਟਾਊਟ ਹਾਜਰ ਰਹਿੰਦੇ ਹਨ ਤਾਂ ਕਿ ਕਿਤੇ ਕੋਈ ਨਰੈਣੇ ਜਿਹੇ ਬੰਦੇ ਨੂੰ ਗੋਲੀ ਹੀ ਨਾ ਮਾਰ ਦੇਵੇ। ਪੜ੍ਹ ਕੇ ਹੈਰਾਨ ਹੋਵੋਗੇ ਕਿ ਕੋਰਟ ਕਚਿਹਰੀ ਦੇ ਕੇਸਾਂ ਵਿਚ ਅਜੈਂਸੀਆਂ ਨੂੰ ਬਹੁਤ ਤੰਗੀ ਹੁੰਦੀ ਹੈ ਕਿਉਕਿ ਅਸੂਲਨ ਉਹਨਾਂ ਨੂੰ ਛੁਪ ਕੇ ਕੰਮ ਕਰਨਾਂ ਹੁੰਦਾ ਹੈ ਜਦੋਂ ਕਿ ਵਕੀਲ ਹਰ ਕੇਸ ਦੀ ਚੀਰ ਪਾੜ ਕਰਦੇ ਹਨ।
ਅੱਜ ਮੈਂ ਦੇਖ ਰਿਹਾ ਹਾਂ ਪੰਜਾਬ ਵਿਚ ਜਿੰਨੇ ਵੀ ਲੀਡਰ ਐਕਟਿਵ ਹਨ ਸਭ ਅਜੈਂਸੀਆਂ ਦੇ ਕਰਿੰਦੇ ਹਨ। ਲੁਧਿਆਣੇ ਵੀ ਜੋ ਕੁਝ ਚਲ ਰਿਹਾ ਹੈ ਉਹ ਵੀ ਅਜੈਂਸੀਆਂ ਦੀ ਖੇਡ ਹੈ। ਇਹਨੂੰ ਅਜੈਂਸੀਆਂ ਦੀ ਹਿੱਟ ਬਿਫੋਰ ਹਿੱਟ ਪਹੁੰਚ ਕਿਹਾ ਜਾਂਦਾ ਹੈ।
ਪੰਜਾਬ ਨੂੰ ਹੱਥੋਂ ਖੁਸਦਾ ਦੇਖ ਭਾਰਤ ਦੀ ਫਿਰਕੂ ਸਰਕਾਰ ਅੱਜ ਆਖਰੀ ਹਥਿਆਰਾਂ ਤੇ ਆ ਗਈ। -ਭਬੀਸ਼ਨ ਸਿੰਘ ਗੁਰਾਇਆ।

ਰਾਤ ਦੇ 11.30 ਵੱਜੇ ਸਨ । ਸੁਨਸਾਨ ਪਏ ਪਲਾਜੇ ਵਿੱਚ Subway ਤੇ ਇੱਕ ਮਾਸੂਮ ਜਿਹੀ ਕੁੜੀ ਨੇ ਮੇਰੇ ਲਈ ਸੈਂਡਵਿਚ ਬਣਾਇਆ । ਪੇ ਕਰਨ ਵੇਲੇ ਮੈਂ ਪੁੱ...
06/12/2024

ਰਾਤ ਦੇ 11.30 ਵੱਜੇ ਸਨ । ਸੁਨਸਾਨ ਪਏ ਪਲਾਜੇ ਵਿੱਚ Subway ਤੇ ਇੱਕ ਮਾਸੂਮ ਜਿਹੀ ਕੁੜੀ ਨੇ ਮੇਰੇ ਲਈ ਸੈਂਡਵਿਚ ਬਣਾਇਆ । ਪੇ ਕਰਨ ਵੇਲੇ ਮੈਂ ਪੁੱਛ ਲੈਨਾਂ ਹੁੰਦਾ ਕਿ ਟਿਪ ਮਿਲਦੀ ਵੀ ਹੈ ? ਕਹਿੰਦੀ ਨਹੀਂ ।

ਮੈਂ ਹਮੇਸ਼ਾਂ ਕੋਲ ਪੰਜਾਹ ਸੌਅ ਦੇ ਪੰਜ ਪੰਜ ਵਾਲੇ ਕਨੇਡੀਅਨ ਡਾਲਰ ਰੱਖਦਾ ਹੁੰਦਾ ਤੇ ਟਿੱਪ ਜਰੂਰ ਦੇਂਦਾ ਖਾਸਕਰਕੇ ਗੁੱਡੀਆਂ ਨੂੰ । ਮੈਂ ਪੰਜ ਡਾਲਰ ਕੈਸ਼ ਫੜਾਇਆ ਤਾਂ ਲਵੇ ਨਾ, ਮੈਂ ਸਿਰ ਤੇ ਹੱਥ ਰੱਖਿਆ ਤਾਂ ਰੋਅ ਪਈ। ਮੇਰੀ ਬੇਟੀ ਵੀ ਨਾਲ ਸੀ ।

ਮੈਂ ਕਿਹਾ ਕੋਈ ਨਾ ਪੁੱਤ ਸਾਰੇ ਏਦਾਂ ਹੀ ਸਟਾਰਟ ਕਰਦੇ ਹਨ ,ਸ਼ੁਕਰ ਕਰ,ਤੇਰੇ ਕੋਲ ਕੰਮ ਹੈ ।ਅਸੀਂ ਵੀ ਏਦਾਂ ਹੀ ਕੀਤਾ ਸੀ। ਕਹਿੰਦੀ ਅੰਕਲ ਬਹੁਤ ਕਰਜਾ ਚੜ੍ਹਿਆ ਪਿੱਛੇ, ਦਿਸੰਬਰ ਵਿੱਚ ਪੜਾਈ ਖਤਮ ਹੋ ਰਹੀ ,ਹੁਣ ਪਤਾ ਨਹੀਂ ਵਰਕ ਪਰਮਿੱਟ ਮਿਲਦਾ ਕਿ ਨਹੀਂ! ਤੇ ਘਰਦੇ ਮੇਰੇ ਤੋਂ ਆਸ ਲਾਈ ਬੈਠੇ ਹਨ ਕਿ ਪੜਾਈ ਖਤਮ ਹੋਣ ਤੋਂ ਬਾਅਦ ਸ਼ਾਇਦ ਖਣੀਂ ਹਾਲਾਤ ਸੁਧਰ ਜਾਣਗੇ ਤੇ ਏਧਰ ਵਾਪਸੀ ਟਿਕਟ ਯੋਗੇ ਨਹੀਂ ਬਣਦੇ ।

ਮੈਂ ਕਿਹਾ ਕੋਈ ਨਾ ਪੁੱਤ ਦਿਲ ਹੌਲਾ ਨਾ ਕਰ ਘਰ ਘਰ ਇਹੀ ਕਹਾਣੀ ਹੈ । ਕੋਈ ਨਹੀਂ ਵਾਹਿਗੁਰੂ ਤੇ ਭਰੋਸਾ ਰੱਖ ਮਾਰਚ ਅਪ੍ਰੈਲ ਤੱਕ PR ਹੋਣ ਲਈ ਨਵਾਂ ਪ੍ਰੋਗਰਾਮ ਆ ਹੀ ਜਾਣਾ । ਪਤਾ ਨਹੀਂ ਮੈਂ ਹੋਰ ਉਸਨੂੰ ਕੀ ਕਹਿੰਦਾ । ਘਰ ਆਉਣ ਤੱਕ ਮੈਂ ਤੇ ਮੇਰੀ ਬੇਟੀ ਚੁੱਪ ਸੀ ਪਰ ਸਭ ਕੁਝ ਸਮਝਦੀ ਮੇਰੀ ਬੇਟੀ ਨੇ ਮੈਨੂੰ ਗੱਡੀ ਵਿੱਚ ਹੀ ਮੋਢੇ ਲੱਗਕੇ ਜਦੋਂ ਕਿਹਾ ਕਿ Thnx Papa ਤਾਂ ਇੰਝ ਜਾਣਿਓ ਜਿਵੇਂ ਮਣਾ ਮੂੰਹੀ ਭਾਰ ਲਹਿ ਗਿਆ ਹੋਵੇ ।

Avtar Singh Dhaliwal

Keetu ਟਰੱਕ ਯੂਨੀਅਨਾਂ ਉੱਤੇ ਕਿਵੇ। ਕਬ.ਜ਼ੇ ਕਰਦਾ ਸੀ।ਕੀਤੂ ਲੋਕਾਂ ਨੂੰ ਪੈਸਾ ਵੰਡਦਾ ਸੀ ਪਰ ਇਹ ਪੈਸਾ ਆਉਂਦਾ ਕਿੱਥੋਂ ਸੀਕੀਤੂ ਕਿਸ ਤਰ੍ਹਾਂ ਦੇ ...
05/12/2024

Keetu ਟਰੱਕ ਯੂਨੀਅਨਾਂ ਉੱਤੇ ਕਿਵੇ। ਕਬ.ਜ਼ੇ ਕਰਦਾ ਸੀ।

ਕੀਤੂ ਲੋਕਾਂ ਨੂੰ ਪੈਸਾ ਵੰਡਦਾ ਸੀ ਪਰ ਇਹ ਪੈਸਾ ਆਉਂਦਾ ਕਿੱਥੋਂ ਸੀ

ਕੀਤੂ ਕਿਸ ਤਰ੍ਹਾਂ ਦੇ ਗ਼ੈ.ਰ ਕੰਮਾਂ ‘ਚ ਸ਼ਾਮਲ ਸੀ?

ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਿਸ ਨੂੰ ਲਾਹ ਕੇ ਕੀਤੂ ਪ੍ਰਧਾਨ ਬਣਿਆ ਸੀ ਦੀ ਜ਼ੁਬਾਨੀ ਸੁਣੋਂ ਅਹਿਮ ਗੱਲਾਂ

Keetu MLA- ਟਰੱਕ ਯੂਨੀਅਨਾਂ ‘ਤੇ ਕਿਵੇਂ ਕਰਦਾ ਸੀ ਕਬਜ਼ੇ, ਮਾਇਆ ਦੇ ਖੁੱਲ੍ਹੇ ਗੱਫੇ ਕਿੱਥੋਂ ਆਉਂਦੇ ਸੀ Arbide Punjab ...

https://www.youtube.com/watch?v=QD2_WZrRerc  Punjab ਦੇ ਸਿਆਸੀ, ਸਮਾਜਿਕ ਤੇ ਅਪਰਾਧਿਕ ਖੇਤਰ ਵਿੱਚ ਰੌਬਿਨ ਹੁੱਡ ਵਜੋਂ ਮਸ਼ਹੂਰ MLA ਮਲਕ...
04/12/2024

https://www.youtube.com/watch?v=QD2_WZrRerc Punjab ਦੇ ਸਿਆਸੀ, ਸਮਾਜਿਕ ਤੇ ਅਪਰਾਧਿਕ ਖੇਤਰ ਵਿੱਚ ਰੌਬਿਨ ਹੁੱਡ ਵਜੋਂ ਮਸ਼ਹੂਰ MLA ਮਲਕੀਤ ਸਿੰਘ ਕੀਤੂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਖਾਸ ਤੇ Exclusive ਗੱਲਾਂ ਸਾਂਝੀਆਂ ਕਰ ਰਹੇ ਹਾਂ…

Keetu ਟਰੱਕ ਯੂਨੀਅਨਾਂ ਉੱਤੇ ਕਿਵੇ। ਕਬਜ਼ੇ ਕਰਦਾ ਸੀ।

ਕੀਤੂ ਲੋਕਾਂ ਨੂੰ ਪੈਸਾ ਵੰਡਦਾ ਸੀ ਪਰ ਇਹ ਪੈਸਾ ਆਉਂਦਾ ਕਿੱਥੋਂ ਸੀ

ਕੀਤੂ ਕਿਸ ਤਰ੍ਹਾਂ ਦੇ ਗ਼ੈਰਕਾਨੂੰਨੀ ਕੰਮਾਂ ‘ਚ ਸ਼ਾਮਲ ਸੀ?

ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਿਸ ਨੂੰ ਲਾਹ ਕੇ ਕੀਤੂ ਪ੍ਰਧਾਨ ਬਣਿਆ ਸੀ ਦੀ ਜ਼ੁਬਾਨੀ ਸੁਣੋਂ ਅਹਿਮ ਗੱਲਾਂ…

ਦੋਸਤੋ ਜਦੋਂ ਦੀ ਇਹ ਫੋਟੋ ਸੋਸ਼ਲ ਮੀਡੀਆ ਤੇ ਆਈ ਹੈ ਇਸ ਤੇ ਤਰਾਂ ਤਰਾਂ ਦੇ ਕਮੈਂਟ ਆ ਰਹੇ ਨੇ ਕੁਝ ਲੋਕ ਚੰਗਾ ਕੁਝ ਮਾੜਾ ਕਹਿ ਰਹੇ ਨੇਪਰ ਦੋਸਤੋ ਇਹ...
04/12/2024

ਦੋਸਤੋ ਜਦੋਂ ਦੀ ਇਹ ਫੋਟੋ ਸੋਸ਼ਲ ਮੀਡੀਆ ਤੇ ਆਈ ਹੈ ਇਸ ਤੇ ਤਰਾਂ ਤਰਾਂ ਦੇ ਕਮੈਂਟ ਆ ਰਹੇ ਨੇ ਕੁਝ ਲੋਕ ਚੰਗਾ ਕੁਝ ਮਾੜਾ ਕਹਿ ਰਹੇ ਨੇ
ਪਰ ਦੋਸਤੋ ਇਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਦਰ ਹੈ ਇੱਥੇ ਆ ਕੇ ਵੱਡੇ ਤੋਂ ਵੱਡਾ ਗੁਨਾਹਗਾਰ ਮਾਫੀ ਮੰਗ ਸਕਦਾ ਹੈ ਆਪਣੇ ਗੁਨਾਹਾਂ ਦਾ ਪਛਤਾਵਾ ਕਰ ਸਕਦਾ ਹੈ। ਗੁਰੂ ਸਾਹਿਬ ਜਾਣੀ ਜਾਣ ਹਨ ।
ਤੁਸੀਂ ਕਮੈਂਟ ਬਾਕਸ ਵਿੱਚ ਆਪੋ ਆਪਣੇ ਵਿਚਾਰ ਰੱਖ ਸਕਦੇ ਹੋ
ਵਾਹਿਗੁਰੂ ਜੀ 🙏🙏

ਪੁਰਾਣੇ ਬਲੈਕ ਕੈਟ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤਾ ਹਮਲਾ
04/12/2024

ਪੁਰਾਣੇ ਬਲੈਕ ਕੈਟ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤਾ ਹਮਲਾ

ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਥਕ ਇਕੱਤਰਤਾ ਤੇ ਮਾਫ਼ੀਨਾਮੇ ਨੂੰ ਬਹੁਤੇ ਲੋਕ ਨਕਾਰ ਵੀ ਦੇਣਗੇ ਤੇ ਡਰਾਮਾ ਕਰਾਰ ਵੀ ਦੇ ਦੇਣਗੇ।ਪਰ ਓਹਨਾਂ ਬੇਗਰਤਾ...
04/12/2024

ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਥਕ ਇਕੱਤਰਤਾ ਤੇ ਮਾਫ਼ੀਨਾਮੇ ਨੂੰ ਬਹੁਤੇ ਲੋਕ ਨਕਾਰ ਵੀ ਦੇਣਗੇ ਤੇ ਡਰਾਮਾ ਕਰਾਰ ਵੀ ਦੇ ਦੇਣਗੇ।
ਪਰ ਓਹਨਾਂ ਬੇਗਰਤਾਂ ਨੂੰ ਪੁਛਿਓ ਜਰੂਰ ਕਿ ਕੀ ਅਕਾਲੀ ਲੀਡਰਸ਼ਿਪ ਦੇ ਗੁਨਾਹ ਕਾਂਗਰਸ ਨਾਲੋਂ ਜਿਆਦਾ ਬੱਜਰ ਸਨ। ਕਾਂਗਰਸੀਆਂ ਨੇ ਸਾਡੀ ਨਸਲਕੁਸ਼ੀ ਕੀਤੀ ਤੇ ਸਾਡੇ ਤਖਤ ਨੂੰ ਢਹਿ-ਢੇਰੀ ਕਰਕੇ ਵੀ ਢੰਗ ਨਾਲ ਕੋਈ ਮਾਫ਼ੀ ਨੀ ਮੰਗੀ ਅੱਜ ਤੱਕ, ਪਰ ਫੇਰ ਵੀ ਪਤਾ ਨੀ ਕਿਉਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪੰਜਾਬ ਵਿੱਚ ।ਸਾਨੂੰ ਪੰਥਕ ਪਾਰਟੀ ਬਹੁਤ ਜ਼ਰੂਰਤ ਹੈ, ਓਹਦਾ ਆਕਾਰ ਕੀ ਹੋਵੇਗਾ ਇਹ ਵਕਤ ਦੱਸੇਗਾ। ਅੱਜ ਦੇ ਦੌਰ ਵਿੱਚ ਜਥੇਦਾਰ ਸਾਹਿਬ ਦਾ ਐਨਾ ਸਖਤ ਫੈਸਲਾ ਲੈਣਾ ਤੇ ਪੂਰੀ ਨਿਮਰਤਾ ਨਾਲ ਉਸ ਫ਼ੈਸਲੇ ਨੂੰ ਸਵੀਕਾਰ ਕਰਨਾ ਕੋਈ ਛੋਟੀ ਘਟਨਾ ਨਹੀਂ

ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਸਿਰ ਮੱਥੇ ਗੁਰੂ ਘਰ ਦੀ ਸੇਵਾ ਕਰਦੇ ਹੋਏ ਦੋ ਸਬਦ ਲਿਖੋ
03/12/2024

ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਸਿਰ ਮੱਥੇ ਗੁਰੂ ਘਰ ਦੀ ਸੇਵਾ ਕਰਦੇ ਹੋਏ ਦੋ ਸਬਦ ਲਿਖੋ

ਚੁੱਲਿਆਂ ਦਾ ਰਿਵਾਜ ਵੀ ਖਤਮ ਹੁੰਦਾ ਜਾ ਰਿਹਾ ਦਿਨੋ ਦਿਨ
03/12/2024

ਚੁੱਲਿਆਂ ਦਾ ਰਿਵਾਜ ਵੀ ਖਤਮ ਹੁੰਦਾ ਜਾ ਰਿਹਾ ਦਿਨੋ ਦਿਨ

ਪੰਜਾਬੀਆਂ ਨੂੰ ਖਿੱਚ ਪਾਉਣ ਵਾਲੇ ਕਨੇਡਾ ਵਿੱਚ ਆ ਰਹੇ ਬਦਲਾਅ ਦਾ ਪੰਜਾਬੀਆਂ ਤੇ ਅਸਰhttps://youtu.be/PVn9Jh5mxwI?si=sAcAgUb8-270uZnl
01/12/2024

ਪੰਜਾਬੀਆਂ ਨੂੰ ਖਿੱਚ ਪਾਉਣ ਵਾਲੇ ਕਨੇਡਾ ਵਿੱਚ ਆ ਰਹੇ ਬਦਲਾਅ ਦਾ ਪੰਜਾਬੀਆਂ ਤੇ ਅਸਰhttps://youtu.be/PVn9Jh5mxwI?si=sAcAgUb8-270uZnl

ਕੈਨੇਡਾ ਇੱਕ ਮਿੱਠੀ ਜੇਲ੍ਹ, ਪੰਜਾਬੀਆਂ ਲਈ ਸਵਰਗ ਜਾਂ ਨਰਕ || Arbide Punjab || AW Media || ...

2016 ਵਿੱਚ ਮਲੇਰਕੋਟਲਾ ਵਿਖੇ 'ਕੁਰਾਨ ਸ਼ਰੀਫ' ਦੀ ਬੇਅਦਬੀ ਮਾਮਲੇ 'ਚ ਆਪ ਵਿਧਾਇਕ ਨਰੇਸ਼ ਯਾਦਵ ਨੂੰ ਉਸੇ ਸਮੇਂ ਨਾਮਜ਼ਦ ਕੀਤਾ ਗਿਆ ਸੀ। ਬਾਵਜੂਦ ਇ...
01/12/2024

2016 ਵਿੱਚ ਮਲੇਰਕੋਟਲਾ ਵਿਖੇ 'ਕੁਰਾਨ ਸ਼ਰੀਫ' ਦੀ ਬੇਅਦਬੀ ਮਾਮਲੇ 'ਚ ਆਪ ਵਿਧਾਇਕ ਨਰੇਸ਼ ਯਾਦਵ ਨੂੰ ਉਸੇ ਸਮੇਂ ਨਾਮਜ਼ਦ ਕੀਤਾ ਗਿਆ ਸੀ। ਬਾਵਜੂਦ ਇਸਦੇ, ਨਾ ਤਾਂ ਉਸ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਤੇ ਨਾ ਹੀ ਕੋਈ ਸਖਤ ਕਾਰਵਾਈ ਹੋਈ। ਇਥੋਂ ਤੱਕ ਕਿ 2020 ਵਿੱਚ ਉਸਨੂੰ ਦੁਬਾਰਾ ਟਿਕਟ ਵੀ ਦਿੱਤੀ ਗਈ।

ਹੁਣ ਅਦਾਲਤ ਨੇ ਨਰੇਸ਼ ਯਾਦਵ ਨੂੰ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਇਸ ਮਾਮਲੇ 'ਤੇ ਆਪਣਾ ਸਪੱਸ਼ਟੀਕਰਨ ਦੇਣ। ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਪ੍ਰਧਾਨ ਅਮਨ ਅਰੋੜਾ ਤੋਂ ਵੀ ਜਵਾਬਦੇਹੀ ਦੀ ਉਮੀਦ ਹੈ।

ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਜਿੰਨਾ ਗੰਭੀਰ ਮਸਲਾ ਹੈ, ਉਸ ਤੇ ਮੌਨ ਕਿਉਂ?

Arvind Kejriwal Bhagwant Mann Aman Arora

30/11/2024

ਲੱਖੇ ਸਿਧਾਣੇ ਦੀਆਂ ਕੌੜੀਆਂ ਪਰ ਸੱਚੀਆਂ ਨੇ ਤੁਹਾਨੂੰ ਕਿਵੇਂ ਲੱਗੀਆਂ

ਆਹ ਸਮਾਂ ਕਿਸ ਕਿਸ ਨੇ ਦੇਖਿਆ
30/11/2024

ਆਹ ਸਮਾਂ ਕਿਸ ਕਿਸ ਨੇ ਦੇਖਿਆ

ਕਿਸਦੀ ਲਵ ਲਾਇਫ ਹੋਵੇਗੀ ਰੋਮਾਂਟਿਕ, ਆਪਣੇ ਪਾਰਟਰ ਨਾਲ ਵਧੇਗਾ ਪਿਆਰ, ਜਾਣੋ ਅੱਜ ਦੇ ਰਾਸ਼ੀਫਲ ਦੇ ਨਾਲ
30/11/2024

ਕਿਸਦੀ ਲਵ ਲਾਇਫ ਹੋਵੇਗੀ ਰੋਮਾਂਟਿਕ, ਆਪਣੇ ਪਾਰਟਰ ਨਾਲ ਵਧੇਗਾ ਪਿਆਰ, ਜਾਣੋ ਅੱਜ ਦੇ ਰਾਸ਼ੀਫਲ ਦੇ ਨਾਲ

ਕਿਸਦੀ ਲਵ ਲਾਇਫ ਹੋਵੇਗੀ ਰੋਮਾਂਟਿਕ, ਆਪਣੇ ਪਾਰਟਰ ਨਾਲ ਵਧੇਗਾ ਪਿਆਰ, ਜਾਣੋ ਅੱਜ ਦੇ ਰਾਸ਼ੀਫਲ ਦੇ ਨਾਲ today Leave a Comment on ਕਿਸਦੀ ਲਵ ਲਾਇਫ ਹੋਵੇਗੀ ਰ....

Address

Ludhiana
<<NOT-APPLICABLE>>

Website

Alerts

Be the first to know and let us send you an email when Punjab live posts news and promotions. Your email address will not be used for any other purpose, and you can unsubscribe at any time.

Videos

Share