Bittu Shankaria writer

Bittu Shankaria writer sat
sri akaal ji sab nu . Owner-bittu shankeria(writter) ____ ਨਜ਼ਾਰੇ ਲਓ ਜ਼ਿੰਦਗੀ ਦੇ ਬਾਬਿਓ ♥️

10/01/2025

ਆਹ ਗੁਰਜੀਤ ਸਿੰਘ ਖਾਲਸਾ ਜੀ ਦੀ ਗੱਲ ਵੀ ਸੁਣੋ ਸਾਰੇ ਭਾਈ ਜੋ ਸਮਾਣੇ ਬੀ ਐਸ ਐਨ ਐਲ ਦੇ ਟਾਵਰ ਤੇ ਮੋਰਚਾ ਲਾਕੇ ਬੈਠੇ ਨੇਂ

07/01/2025
07/01/2025

ਖੌਰੇ ਹਰ ਸਾਲ ਕਿਓਂ ਬਦਲ ਦਿੰਦੇ ਪ੍ਰਕਾਸ਼ ਪੁਰਬ ਇਹ ਬਾਜਾਂ ਵਾਲੇ ਦਾ

04/01/2025

ਸਤਿ ਸ੍ਰੀ ਆਕਾਲ ਜੀ ਸਾਡੇ ਸ਼ੰਕਰ ਨਗਰ ਮੇਨ ਰੋਡ ਤੇ ਕੁੱਝ ਖੱਡੇ ਏਨੇ ਵੱਡੇ ਹੋ ਗਏ ਸਨ ਕਿ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਸੀ ਕਈਆਂ ਬੰਦਿਆਂ ਦੇ ਏਥੇ ਡਿੱਗ ਕੇ ਸੱਟਾਂ ਲੱਗੀਆਂ ਕਈ ਤਾਂ ਵਿਚਾਰੇ ਹਸਪਤਾਲ ਪਹੁੰਚ ਗਏ ਮਸ਼ੀਨਰੀਆਂ ਦਾ ਨੁਕਸਾਨ ਸੋ ਅਲੱਗ ,
ਇਹਨਾਂ ਖੱਡਿਆਂ ਵੱਲ ਕਿਸੇ ਸਰਕਾਰੀ ਅਧਿਕਾਰੀ ਦਾ ਧਿਆਨ ਨਹੀਂ ਜਾ ਰਿਹਾ ,
ਸੋ ਅੱਜ ਅੱਕਕੇ ਸਾਡੇ ਵੀਰ ਉੱਗੇ ਸਮਾਜ ਸੇਵੀ ਤੇ ਗੁਰੂ ਨਾਨਕ ਸਪੋਰਟਸ ਕਲੱਬ ਦੇ ਅਹੁੱਦੇਦਾਰ ਡਾਕਟਰ ਗੁਰਜੀਤ ਸਿੰਘ ਗਰਚਾ ਹਰਬੰਸ ਸਿੰਘ ਸਬਜ਼ੀ ਵਾਲੇ ਸੋਨੂੰ ਜਵੰਦਾ ਤੇ ਜਸਪ੍ਰੀਤ ਸਿੰਘ ਕਲਸ ਇਹਨਾਂ ਵੀਰਾਂ ਵੱਲੋਂ ਉੱਦਮ ਕੀਤਾ ਗਿਆ ਗਰਚਾ ਵੀਰ ਨੇਂ ਆਪਣੇਂ ਘਰ ਪਈਆਂ ਇੱਟਾਂ ਖੱਡਿਆਂ ਦੇ ਵਿੱਚ ਸੁੱਟਕੇ ਖੱਡੇ ਭਰੇ ,
ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਤੋਂ ਟਾਇਮ ਕੱਢਕੇ ਇਹ ਸੇਵਾ ਕੀਤੀ,
ਬਿੱਟੂ ਸ਼ੰਕਰੀਆ ✍️

04/01/2025

ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ

ਗੁਰਬਾਣੀ ਆਖਦੀ ਕਿ ਮਾਤ ਲੋਕ ਵਿੱਚੋਂ, ਇੱਕ ਦਿਨ ਸੱਭਨੇ ਹੀ ਛੱਡ ਸਰੀਰ ਜਾਣਾਪੂੰਜੀ ਸਵਾਸਾਂ ਦੀ ਸਤਿਗੁਰ ਤੋਂ ਮਿਲੀ ਜਿੰਨੀ, ਭੋਗ ਸਭਨਾਂ ਨੇ ਹੀ ਤੁਰ...
02/01/2025

ਗੁਰਬਾਣੀ ਆਖਦੀ ਕਿ ਮਾਤ ਲੋਕ ਵਿੱਚੋਂ, ਇੱਕ ਦਿਨ ਸੱਭਨੇ ਹੀ ਛੱਡ ਸਰੀਰ ਜਾਣਾ

ਪੂੰਜੀ ਸਵਾਸਾਂ ਦੀ ਸਤਿਗੁਰ ਤੋਂ ਮਿਲੀ ਜਿੰਨੀ, ਭੋਗ ਸਭਨਾਂ ਨੇ ਹੀ ਤੁਰ ਅਖੀਰ ਜਾਣਾ

ਜੇ ਮਨਮੁਖ ਜਾਣਗੇ ਹੋਣਗੇੇ ਖੁਸ਼ ਲੋਕੀ, ਜੇ ਗੁਰਮੁਖ ਜਾਣਗੇ ਤਾਂ ਕਲੇਜਾ ਚੀਰ ਜਾਣਾ

ਬਿੱਟੂ ਸ਼ੰਕਰੀਆ ਜੀ ਆਪਣੇ ਹੀ ਹੱਥ ਹੁੰਦਾ, ਕਿ ਬਣਕੇ ਸੈਤਾਨ ਜਾਣਾ ਜਾਂ ਬਣਕੇ ਫ਼ਕੀਰ ਜਾਣਾ

ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਤੇ ਦਾਸ ਵਲੋਂ ਬੋਲਾਂ ਦੀ ਸੇਵਾ ਪਿੰਡ ਸ਼ੰਕਰ

ਦੋ ਚਾਰ ਦਿਨਾਂ ਦੀ ਗੱਲ ਅਜੇ,ਜੋ ਸਾਡੇ ਲੰਘੇ ਸ਼ਹੀਦੀ ਹਫ਼ਤੇ ਨੇਂ,ਨਵੇਂ ਸਾਲ ਨੂੰ ਕਹਿਣ ਮਨਾਉਣਾ ਏ,ਜੀ ਸਾਡੀ ਸੋਚ ਚ ਕਿੰਨੇ ਵਕਫੇ ਨੇਂ,ਅੰਬਾਨੀ ਅੰਡ...
31/12/2024

ਦੋ ਚਾਰ ਦਿਨਾਂ ਦੀ ਗੱਲ ਅਜੇ,
ਜੋ ਸਾਡੇ ਲੰਘੇ ਸ਼ਹੀਦੀ ਹਫ਼ਤੇ ਨੇਂ,
ਨਵੇਂ ਸਾਲ ਨੂੰ ਕਹਿਣ ਮਨਾਉਣਾ ਏ,
ਜੀ ਸਾਡੀ ਸੋਚ ਚ ਕਿੰਨੇ ਵਕਫੇ ਨੇਂ,
ਅੰਬਾਨੀ ਅੰਡਾਨੀ ਰੱਖੀ ਅੱਖ ਫਿਰਦੇ,
ਮਿਹਨਤਕਸ਼ ਲੋਕਾਂ ਦੀਆਂ ਮੜਕਾਂ ਤੇ,
ਓਏ ਕਿੰਝ ਦੱਸ ਮਨਾਈਏ ਸਾਲ ਨਵਾਂ,
ਓਏ ਸਾਡੇ ਬਾਪੂ ਰੁਲਦੇ ਸੜਕਾਂ ਤੇ,,,,,,,,

ਝੱਲ ਚੜਿਆ ਝੱਲੇ ਲੋਕਾਂ ਨੂੰ ਇਹ ਝੱਲੇ ਲੋਕ ਕੋਈ ਬਹੁਤੇ ਸਿਆਣੇ ਨਹੀਂ
ਆਉਣ ਵਾਲੇ ਟਾਇਮ ਨੂੰ ਸਮਝਣ ਨਾਂ ਇਹ ਬਿੱਟੂ ਆ ਏਨੇ ਵੀ ਨਿਆਣੇ ਨਹੀਂ ,
ਇਹ ਕਾਰਪੋਰੇਟ ਪਿਆ ਮੱਚਦਾ ਏ,
ਖੁਸ਼ ਹੁੰਦੇ ਹੋਏ ਸਾਡੀਆਂ ਬੜਕਾਂ ਤੇ,
ਓਏ ਕਿੰਝ ਦੱਸ ਮਨਾਈਏ ਸਾਲ ਨਵਾਂ,
ਓਏ ਸਾਡੇ ਬਾਪੂ ਰੁਲਦੇ ਸੜਕਾਂ ਤੇ,,,,,,,,,,,,

ਇੱਕ ਕਮਲਾ ਕਹਿੰਦਾ ਸੁਣਿਆਂ ਮੈਂ,
ਕਿ ਮੈਂ ਕੋਠੇ ਤੇ ਕਣਕ ਨੂੰ ਬੀਜ ਲਊਂ,
ਤੇਲ ਨਮਕ ਪਿਆਜ਼ ਤੇ ਲਸਣਾਂ ਨੂੰ,
ਓਹ ਫਿਰ ਕਿੱਥੋਂ ਦੱਸੋ ਖਰੀਦ ਲਊ,
ਸਾਨੂੰ ਸੱਭ ਤੋਂ ਵੱਧ ਅਫਸੋਸ ਹੋਊ,
ਮਜ਼ਦੂਰਾਂ ਦੀਆਂ ਬਾਈ ਤੜਫਾਂ ਤੇ ,
ਓਏ ਕਿੰਝ ਦੱਸ ਮਨਾਈਏ ਸਾਲ ਨਵਾਂ,
ਓਏ ਸਾਡੀਆਂ ਮਾਵਾਂ ਰੁਲਦੀਆਂ ਸੜਕਾਂ ਤੇ,,,,,,,,

ਕਿਰਪਾ ਕਰਕੇ ਮੈਨੂੰ ਕੋਈ ਨਵੇਂ ਸਾਲ ਦੀ ਵਧਾਈ ਨਾਂ ਭੇਜਿਓ ਜੀ ਧੰਨਵਾਦ ਸ਼ੁਕਰਾਨੇ

ਜਲਦੀ ਜਲਦੀ ਵਿੱਚ ਲਿਖੀ ਗਈ ਲਿਖਤ

ਉਂਝ ਲੋਕ ਭਰੇ ਪਏ ਗਲ ਤੱਕ ਦੌਲਤਾਂ ਦੇ ,ਜਿਗਰੇ ਬਿਨਾਂ ਨਹੀਂ ਬਿੱਟੂ ਆ ਦਾਨ ਹੁੰਦਾ ,ਭਗਤ ਸੂਰਮੇ ਦਾਨੀ ਜੱਗ ਜਿਓਣ ਤਿੰਨੇ ,ਰੁਤਬਾ ਤਿੰਨਾਂ ਦਾ ਬਹੁਤ...
31/12/2024

ਉਂਝ ਲੋਕ ਭਰੇ ਪਏ ਗਲ ਤੱਕ ਦੌਲਤਾਂ ਦੇ ,
ਜਿਗਰੇ ਬਿਨਾਂ ਨਹੀਂ ਬਿੱਟੂ ਆ ਦਾਨ ਹੁੰਦਾ ,

ਭਗਤ ਸੂਰਮੇ ਦਾਨੀ ਜੱਗ ਜਿਓਣ ਤਿੰਨੇ ,
ਰੁਤਬਾ ਤਿੰਨਾਂ ਦਾ ਬਹੁਤ ਮਹਾਨ ਹੁੰਦਾ ,

ਸ਼ੰਕਰ ਵਾਲਿਆ ਜੱਗ ਤੇ ਦਾਨੀਆਂ ਦਾ,
ਰਹਿੰਦੀ ਦੁਨੀਆਂ ਤੱਕ ਰਹਿੰਦਾ ਨਿਸ਼ਾਨ ਹੁੰਦਾ,

ਖੁਸ਼ ਰਹੋ ਦੁਆਵਾਂ ਨੇਂ 🌹 ਬਾਈ Honey Sethi bro

ਕਿਸਾਨ ਮਜ਼ਦੂਰ ਸੰਘਰਸ਼ ਚੜਦੀ ਕਲਾਂ ਚ ਰਹਵੇ ਇਸ ਤਹਿਤ ਸਾਡੇ ਵਲੋ ਛੋਟੀ ਜਹੀ ਸੇਵਾ ਠੰਡ ਵਿੱਚ ਬੈਠੇ ਬਜ਼ੁਰਗ ਬੇਬੇ ਬਾਪੂਆ ਵਾਸਤੇ 🙏🙏

ਖਨੌਰੀ ਬੋਰਡਰ 2/1/2025 🙏🙏🙏

singh
singh Parvana ji
singh Gardiwal sewa
Baba Deep Singh Sewa Dal Garhdiwala ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ

I've just reached 27K followers! Thank you for continuing support. I could never have made it without each one of you. 🙏...
31/12/2024

I've just reached 27K followers! Thank you for continuing support. I could never have made it without each one of you. 🙏🤗🎉

30/12/2024

ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਲਿਖਤ ਲੇਖਕ ਦਰਸ਼ਨ ਸਿੰਘ ਸਲੇਮਗੜ ਜੀ ਤੇ ਆਵਾਜ਼ ਬਿੱਟੂ ਸ਼ੰਕਰੀਆ ✍️🎤

ਸੱਚੇ ਪਾਤਸ਼ਾਹ ਜੀ ਜੋਦੜੀ ਕਰੇ ਬਿੱਟੂ,ਰਹਿਮਤ ਬਣਾਈ ਰੱਖੀਂ ਸਦਾ ਗਰੀਬ ਉਤੇ,ਕਾਮਯਾਬੀ ਦੀ ਸੁਨਹਿਰੀ ਪਰਤ ਸੋਹਣੀ,ਰੱਖੀਂ ਮਾਲਕਾ ਚੜ੍ਹਾਕੇ ਮੇਰੇ ਨਸੀਬ...
26/12/2024

ਸੱਚੇ ਪਾਤਸ਼ਾਹ ਜੀ ਜੋਦੜੀ ਕਰੇ ਬਿੱਟੂ,
ਰਹਿਮਤ ਬਣਾਈ ਰੱਖੀਂ ਸਦਾ ਗਰੀਬ ਉਤੇ,

ਕਾਮਯਾਬੀ ਦੀ ਸੁਨਹਿਰੀ ਪਰਤ ਸੋਹਣੀ,
ਰੱਖੀਂ ਮਾਲਕਾ ਚੜ੍ਹਾਕੇ ਮੇਰੇ ਨਸੀਬ ਉੱਤੇ,

ਕਲਮ ਨੂੰ ਸੁੱਚੇ ਲਫ਼ਜ਼ਾਂ ਦੀ ਦਾਤ ਬਖਸ਼ੀਂ,
ਮਿਠਾਸ ਬਣੀ ਰਹੇ ਸਦਾ ਮੇਰੀ ਜੀਭ ਉੱਤੇ,

ਤੇਰੇ ਦਰ ਦਾ ਰਹੇ ਸ਼ੰਕਰੀਆ ਬਣ ਕੂਕਰ,
ਬੈਠਾ ਸਦਾ ਰਹੇ ਤੇਰੀ ਦਹਿਲੀਜ਼ ਉੱਤੇ,

ਕੱਲ ਮੇਰੇ ਜਨਮਦਿਨ ਤੇ ਦੁਆਵਾਂ ਅਸੀਸਾਂ ਵਧਾਈਆਂ ਦੇਣ ਲਈ ਸਾਰੇ ਵੀਰਾਂ ਭੈਣਾਂ ਦਾ ਬਹੁਤ ਧੰਨਵਾਦ ਸ਼ੁਕਰਾਨੇ ਪਿਆਰ ਸਤਿਕਾਰ ਅਪਣੱਤ ਮੁਹੱਬਤਾਂ

ਗੱਲਾਂ ਚੰਗੀਆਂ ਹੀ ਕਰੂਗਾ ਸਦਾ ਓਹੋ,ਸੰਗਤ ਕਰਦਾ ਜੋ ਬੰਦੇ ਸਿਆਣਿਆਂ ਦੀ,ਕਾਮਯਾਬੀ ਦਾ ਟਿਕਾਣੇ ਹੀ ਸਦਾ ਤੀਰ ਲੱਗੇ,ਲੱਖ ਦੂਰੀ ਤੇ ਹੋਵੇ ਭਾਵੇਂ ਰੇਂਜ...
23/12/2024

ਗੱਲਾਂ ਚੰਗੀਆਂ ਹੀ ਕਰੂਗਾ ਸਦਾ ਓਹੋ,
ਸੰਗਤ ਕਰਦਾ ਜੋ ਬੰਦੇ ਸਿਆਣਿਆਂ ਦੀ,

ਕਾਮਯਾਬੀ ਦਾ ਟਿਕਾਣੇ ਹੀ ਸਦਾ ਤੀਰ ਲੱਗੇ,
ਲੱਖ ਦੂਰੀ ਤੇ ਹੋਵੇ ਭਾਵੇਂ ਰੇਂਜ ਟਿਕਾਣਿਆਂ ਦੀ ,

ਬੰਦੇ ਸਿਆਣੇ ਦੀ ਗੱਲ ਦਾ ਕੱਢ ਲੈਣ ਮਤਲਬ,
ਹੁੰਦੀ ਸਮਰੱਥਾ ਕਿੱਥੋਂ ਸ਼ੰਕਰੀਆ ਨਿਆਣਿਆਂ ਦੀ,

ਮੋਹ ਮੁਹੱਬਤ ਵਿੱਚ ਹੁੰਦੀ ਐ ਮਿਠਾਸ ਐਨੀ ,
ਜੀ ਮਿਠਾਸ ਹੁੰਦੀ ਐ ਜਿੰਨੀ ਮਖਾਣਿਆਂ ਦੀ,

ਰੱਬਾ ਪੱਪੀ ਫੁੱਲਾਂਵਾਲੀਏ ਦੀ ਹੋਵੇ ਉਮਰ ਏਨੀ ,
ਜਿੰਨੀ ਉਮਰ ਸਿੱਧੂ ਮੂਸੇਵਾਲੀਏ ਦੇ ਗਾਣਿਆਂ ਦੀ,

ਜਨਮਦਿਨ ਮੁਬਾਰਕ ਘੈਂਟ ਭਰਾ ਘੈਂਟ ਇਨਸਾਨ ਕਬੱਡੀ ਕੋਚ ਪੱਪੀ ਬੁੱਟਰ ਫੁੱਲਾਂਵਾਲ ਬਾਈ ਲਵ ਯੂ

ਅੱਜ ਗੁਰੂ ਨਾਨਕ ਸਪੋਰਟਸ ਕਲੱਬ ਸ਼ੰਕਰ ਦੇ ਕੈਸ਼ੀਅਰ ਤੇ ਸਾਡੇ ਭਰਾ ਦਾ ਜਨਮ ਦਿਨ ਆ ਦਿਓ ਮੁਬਾਰਕਾਂ ਅਸੀਸਾਂ ਪਿਆਰਿਓ ❤️🙏 One man army aa ਸਾਡਾ ...
21/12/2024

ਅੱਜ ਗੁਰੂ ਨਾਨਕ ਸਪੋਰਟਸ ਕਲੱਬ ਸ਼ੰਕਰ ਦੇ ਕੈਸ਼ੀਅਰ ਤੇ ਸਾਡੇ ਭਰਾ ਦਾ ਜਨਮ ਦਿਨ ਆ ਦਿਓ ਮੁਬਾਰਕਾਂ ਅਸੀਸਾਂ ਪਿਆਰਿਓ ❤️🙏
One man army aa ਸਾਡਾ ਭਰਾ ਸ਼ੰਕਰ ਕਬੱਡੀ ਕੱਪ ਦੀ ਸ਼ਾਨ ਬਹੁਤ ਉੱਦਮੀ ਬੰਦਾ ਸਮਾਜਸੇਵੀ ਵੀ ਬਹੁਤ ਵਧੀਆ ਲਵ ਯਾਰਾ
ਜਨਮਦਿਨ ਮੁਬਾਰਕ ਛੋਟੇ ਵੀਰ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪ੍ਰੀਵਾਰ ਨੂੰ ਚੜਦੀਕਲਾ ਬਖ਼ਸ਼ਣ ਖੁਸ਼ ਰਹੋ ਦੁਆਵਾਂ ਨੇਂ 🌹♥️

18/12/2024

ਕਿਰਤ ਕਮਾਕੇ ਖਾਅ ਤੂੰ ਜਾਣਾ ਛੱਡਦੇ ਡੇਰੇ ਨੂੰ
ਲਿਖਤ ਰਾਮਫਲ ਰਾਜਲਹੇੜੀ ਜੀ ਆਵਾਜ਼ ਬਿੱਟੂ ਸ਼ੰਕਰੀਆ

17/12/2024

ਖ਼ੈਰ ਰੱਖੀਂ ਖੈਰ ਰੱਖੀਂ ਵਾਹਿਗੁਰੂ ਜੀ ਖੈਰ ਰੱਖੀਂ,

Address

Ludhiana

Telephone

919876106765

Website

Alerts

Be the first to know and let us send you an email when Bittu Shankaria writer posts news and promotions. Your email address will not be used for any other purpose, and you can unsubscribe at any time.

Videos

Share