Ludhiana 24 News

Ludhiana 24 News News & media website
(1)

ਬੰਦੀ ਸਿੰਘਾਂ ਲਈ ਲੜੀ ਲੰਮੀ ਲੜਾਈ ਲੜਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਜੀ ਇਸ ਦੁਨੀਆ ਨੂੰ ਕਹਿ ਗਏ ਅਲਵਿਦਾ,82 ਵਰ੍ਹਿਆਂ ਦੀ ਉਮਰ 'ਚ ਲਏ ਆਖਰੀ ਸਾ...
15/01/2025

ਬੰਦੀ ਸਿੰਘਾਂ ਲਈ ਲੜੀ ਲੰਮੀ ਲੜਾਈ ਲੜਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਜੀ ਇਸ ਦੁਨੀਆ ਨੂੰ ਕਹਿ ਗਏ ਅਲਵਿਦਾ,82 ਵਰ੍ਹਿਆਂ ਦੀ ਉਮਰ 'ਚ ਲਏ ਆਖਰੀ ਸਾਹ # #ਲੁਧਿਆਣਾ24ਨਿਊਜ਼

ਡੀ.ਸੀ ਨੇ ਰੈੱਡ ਕਰਾਸ ਬਾਲ ਭਵਨ ਵਿੱਚ ਲੋਹੜੀ ਮਨਾਈਰੈੱਡ ਕਰਾਸ ਸੋਸਾਇਟੀ ਨੂੰ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਾ ਭਰੋਸਾਲੁਧਿਆਣਾ ( ਮੋਹਣ ਸਿੰਘ) ...
13/01/2025

ਡੀ.ਸੀ ਨੇ ਰੈੱਡ ਕਰਾਸ ਬਾਲ ਭਵਨ ਵਿੱਚ ਲੋਹੜੀ ਮਨਾਈ

ਰੈੱਡ ਕਰਾਸ ਸੋਸਾਇਟੀ ਨੂੰ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ

ਲੁਧਿਆਣਾ ( ਮੋਹਣ ਸਿੰਘ) ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸੋਮਵਾਰ ਨੂੰ ਸਰਾਭਾ ਨਗਰ ਸਥਿਤ ਰੈੱਡ ਕਰਾਸ ਬਾਲ ਭਵਨ ਅਤੇ ਸੀਨੀਅਰ ਸਿਟੀਜ਼ਨ ਹੋਮ ਵਿਖੇ ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ।

ਸ੍ਰੀ ਜਤਿੰਦਰ ਜੋਰਵਾਲ ਨੇ ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਨਾਲ ਲਗਭਗ ਇੱਕ ਘੰਟਾ ਉੱਥੇ ਬਿਤਾਇਆ। ਉਨ੍ਹਾਂ ਨੂੰ ਮਠਿਆਈਆਂ, ਮੂੰਗਫਲੀਆਂ ਵੰਡੀਆਂ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਹ ਲੋਹੜੀ ਦੇ ਸ਼ੁਭ ਮੌਕੇ 'ਤੇ ਅੱਗ ਬਾਲਣ ਵਿੱਚ ਵੀ ਸ਼ਾਮਲ ਹੋਏ। ਉਨ੍ਹਾਂ ਨੇ ਉਨ੍ਹਾਂ ਨੂੰ ਇਸ ਪਵਿੱਤਰ ਮੌਕੇ 'ਤੇ ਵਧਾਈ ਵੀ ਦਿੱਤੀ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਹੜੀ ਸੂਬੇ ਦਾ ਰਵਾਇਤੀ ਤਿਉਹਾਰ ਹੈ ਜੋ ਪੰਜਾਬ ਦੇ ਹਰ ਕੋਨੇ-ਕੋਨੇ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਦੀ ਬਹੁਤ ਮਹੱਤਤਾ ਹੈ, ਇਸ ਲਈ ਉਨ੍ਹਾਂ ਨੇ ਉਨ੍ਹਾਂ ਨਾਲ ਤਿਉਹਾਰ ਦੀ ਖੁਸ਼ੀ ਸਾਂਝੀ ਕਰਨ ਲਈ ਨਿੱਜੀ ਤੌਰ 'ਤੇ ਇੱਥੇ ਆਉਣ ਦਾ ਫੈਸਲਾ ਕੀਤਾ।

ਡੀ.ਸੀ ਸ੍ਰੀ ਜਤਿੰਦਰ ਜੋਰਵਾਲ ਨੇ ਬਾਲ ਭਵਨ, ਸੀਨੀਅਰ ਸਿਟੀਜ਼ਨ ਹੋਮ, ਜੋ ਕਿ ਮਨੁੱਖਤਾ ਦੀ ਸੇਵਾ ਦਿਲੋਂ ਕਰ ਰਿਹਾ ਹੈ, ਦੇ ਸੁਚਾਰੂ ਕੰਮਕਾਜ ਲਈ ਰੈੱਡ ਕਰਾਸ ਸੋਸਾਇਟੀ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

12/01/2025

ਦੋ ਸਿੱਖ ਭਰਾਵਾਂ ਨੇ ਮਸਜਿਦ ਬਣਾਉਣ ਲਈ #ਲੁਧਿਆਣਾ24ਨਿਊਜ਼ ਮੁਸਲਮਾਨ ਭਾਈਚਾਰੇ ਨੂੰ ਆਪਣੀ ਜ਼ਮੀਨ ਕੀਤੀ ਦਾਨ।

11/01/2025

ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ 29ਵਾਂ ਧੀਆਂ ਦਾ ਲੋਹੜੀ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ #ਕਾਰੋਬਾਰ #ਰਾਜਨੀਤਿਕ #ਸਮਾਜਸੇਵੀ

ਮੁੱਖ ਮੰਤਰੀ ਵੱਲੋਂ ਵਿਧਾਇਕ ਗੋਗੀ ਦੇ ਦੇਹਾਂਤ 'ਤੇ ਅਫਸੋਸ ਦਾ ਪ੍ਰਗਟਾਵਾਵਿਛੜੀ ਆਤਮਾ ਦੇ ਅੰਤਿਮ ਸੰਸਕਾਰ ਮੌਕੇ ਸ਼ਿਰਕਤ ਕੀਤੀਵਿਧਾਇਕ ਗੋਗੀ ਦੀ ਮੌ...
11/01/2025

ਮੁੱਖ ਮੰਤਰੀ ਵੱਲੋਂ ਵਿਧਾਇਕ ਗੋਗੀ ਦੇ ਦੇਹਾਂਤ 'ਤੇ ਅਫਸੋਸ ਦਾ ਪ੍ਰਗਟਾਵਾ

ਵਿਛੜੀ ਆਤਮਾ ਦੇ ਅੰਤਿਮ ਸੰਸਕਾਰ ਮੌਕੇ ਸ਼ਿਰਕਤ ਕੀਤੀ

ਵਿਧਾਇਕ ਗੋਗੀ ਦੀ ਮੌਤ ਨੂੰ ਨਿੱਜੀ ਘਾਟਾ ਦੱਸਿਆ

ਲੁਧਿਆਣਾ ( ਮੋਹਣ ਸਿੰਘ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਦੁਖਦਾਈ ਅਤੇ ਬੇਵਕਤੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਜਿਨ੍ਹਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ।

ਮੁੱਖ ਮੰਤਰੀ ਅੱਜ ਇੱਥੇ ਵਿਧਾਇਕ ਦੇ ਸਸਕਾਰ ਵਿੱਚ ਸ਼ਾਮਲ ਹੋਏ। ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਗੋਗੀ ਨੂੰ ਮਿਹਨਤੀ, ਸਮਰਪਿਤ ਅਤੇ ਵਚਨਬੱਧ ਸਾਥੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਵੱਡਾ ਨਿੱਜੀ ਘਾਟਾ ਹੈ ਅਤੇ ਆਮ ਆਦਮੀ ਪਾਰਟੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ, ਕਿਉਂਕਿ ਗੋਗੀ ਪਾਰਟੀ ਦੇ ਸਮਰਪਿਤ ਸਿਪਾਹੀ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੋਗੀ ਨੇ ਲੋਕਾਂ ਖਾਸ ਕਰਕੇ ਆਪਣੇ ਹਲਕੇ ਦੇ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਗੋਗੀ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਮਰਹੂਮ ਆਗੂ ਨੇ 'ਆਪ' ਅਤੇ ਲੋਕਾਂ ਦੇ ਦਿਲਾਂ ਵਿੱਚ ਵੱਡਾ ਖਲਾਅ ਪੈਦਾ ਕੀਤਾ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਗੋਗੀ ਦੀ ਦੇਹ 'ਤੇ ਫੁੱਲਮਾਲਾ ਭੇਟ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
--------

11/01/2025
11/01/2025

ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਮੋਤ ਤੇ ਕੀ ਕਿਹਾ ਲੁਧਿਆਣਾ ਦੇ ਡੀਸੀਪੀ ਜਸਕਰਨ ਸਿੰਘ ਤੇਜਾ #ਕਾਰੋਬਾਰ #ਰਾਜਨੀਤਿਕ #ਸਮਾਜਸੇਵੀ #ਲੁਧਿਆਣਾ24ਨਿਊਜ਼ #ਲੁਧਿਆਣਾ

10/01/2025

District bar association Ludhiana celebrate Lohri #ਲੁਧਿਆਣਾ24ਨਿਊਜ਼
#ਲੁਧਿਆਣਾ24ਨਿਊਜ਼

10/01/2025

District bar association Ludhiana celebrate Happy Lohri

#ਲੁਧਿਆਣਾ24ਨਿਊਜ਼
#ਲੁਧਿਆਣਾ24ਨਿਊਜ਼

ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬੁੱਢੇ ਦਰਿਆ ਦਾ ਦੌਰਾ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਆਰ...
10/01/2025

ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬੁੱਢੇ ਦਰਿਆ ਦਾ ਦੌਰਾ

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਆਰੰਭੇ ਕਾਰਜਾਂ ਦੀ ਕੀਤੀ ਸ਼ਲਾਂਘਾ

ਆਰਜੀ ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾਂ ਨੂੰ ਲੈ ਕੇ ਆਰੰਭੇ ਕਾਰਜ ਮੁਕੰਮਲ; ਬਿਜਲੀ ਕਨੈਕਸ਼ਨ ਅਤੇ ਪੈਨਲ ਲੱਗਣੇ ਬਾਕੀ : ਸੰਤ ਸੀਚੇਵਾਲ

ਲੁਧਿਆਣਾ ( ਮੋਹਣ ਸਿੰਘ) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਗੁਰਦੁਆਰਾ ਗਊਘਾਟ ਦੇ ਕਰੀਬ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਮੁੜ ਤੋਂ ਪਵਿੱਤਰ ਕਰਨ ਲਈ ਸ਼ੁਰੂ ਕੀਤੇ ਕਾਰਜਾਂ ਨੂੰ ਦੇਖਣ ਲਈ ਲੁਧਿਆਣੇ ਪਹੁੰਚੇ। ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੀ ਮੌਜੂਦ ਸਨ।

ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉੱਥੇ ਸੰਤ ਸੀਚੇਵਾਲ ਵੱਲੋਂ ਪੰਪਿੰਗ ਸਟੇਸ਼ਨ ਦੇ ਬਦਲਵੇ ਪ੍ਰਬੰਧਾਂ ਨੂੰ ਲੈ ਕੇ ਆਰੰਭ ਕੀਤੇ ਕਾਰਜਾਂ ਨੂੰ ਦੇਖਿਆ ਅਤੇ ਕਾਰਸੇਵਕਾ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਹਨਾਂ ਦਾ ਵੱਡਾ ਉਦਮ ਹੈ ਕਿ ਉਹ ਕੜਾਕੇ ਦੀ ਠੰਡ ਵਿੱਚ ਵੀ ਦਿਨ ਰਾਤ ਇਸ ਬੁੱਢੇ ਦਰਿਆ ਨੂੰ ਮੁੜ ਤੋਂ ਪਵਿੱਤਰ ਬਣਾਉਣ ਲਈ ਲੱਗੇ ਹੋਏ ਹਨ।

ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਬੁੱਢੇ ਦਰਿਆ ਤੇ ਪਹੁੰਚਣ ਤੇ ਸਵਾਗਤ ਕੀਤਾ। ਸੰਤ ਸੀਚੇਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੱਸਿਆ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਦੀ ਕੀਤੀ ਗਈ ਕਾਰਸੇਵਾ ਦੇ ਤਰਜ ਤੇ ਕੀਤੇ ਜਾ ਰਹੇ ਹਨ। ਸੇਵਾਦਾਰਾਂ ਵੱਲੋਂ ਦਿਨ ਰਾਤ ਇੱਕ ਕਰਕੇ ਢਾਈ ਸਾਲਾਂ ਤੋਂ ਬੁੱਢੇ ਦਰਿਆ ਨੂੰ ਪਲੀਤ ਕਰ ਰਹੇ ਸ਼ਹਿਰ ਦੇ ਗੰਦੇ ਪਾਣੀ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ 31 ਦਸੰਬਰ ਤੋਂ ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾਂ ਨੂੰ ਲੈ ਕੇ ਜੋ ਕਾਰਜ ਆਰੰਭੇ ਗਏ ਸੀ ਉਹ ਮੁਕੰਮਲ ਹੋ ਗਏ ਹਨ। ਉਹਨਾਂ ਕਿਹਾ ਕਿ ਸ਼ਹਿਰ ਦੇ ਇਸ ਗੰਦੇ ਪਾਣੀ ਦੇ ਬੰਦ ਹੋਣ ਨਾਲ ਬੁੱਢੇ ਦਰਿਆ ਨੂੰ ਵੱਡੀ ਰਾਹਤ ਮਿਲੇਗੀ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਇਹ ਪਲੀਤ ਬੁੱਢਾ ਦਰਿਆ ਮੁੜ ਤੋਂ ਸਾਫ ਸੁਥਰਾ ਵਹੇ। ਜਿਸ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਹਨਾਂ ਸੰਤ ਸੀਚੇਵਾਲ ਨੂੰ ਭਰੋਸਾ ਦਿੱਤਾ ਕਿ ਇਸ ਕਾਰਜ ਲਈ ਉਹਨਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਸ ਕਾਰਜ ਲਈ ਸੰਤ ਸੀਚੇਵਾਲ ਦਾ ਹਰ ਤਰੀਕੇ ਨਾਲ ਸਹਿਯੋਗ ਕੀਤਾ ਜਾਵੇ ਤੇ ਪੰਪਿੰਗ ਸਟੇਸ਼ਨ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਜੋ ਬਿਜਲੀ ਕਨੈਕਸ਼ਨ ਅਤੇ ਪੈਨਲ ਦਿੱਤਾ ਜਾਣਾ ਹੈ ਉਸ ਨੂੰ ਜਲਦ ਤੋਂ ਜਲਦ ਦਿੱਤਾ ਜਾਵੇ। ਉਨ੍ਹਾਂ ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨਾਲ ਵੀ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਲੋੜੀਂਦੇ ਨਿਰਦੇਸ਼ ਜਾਰੀ ਕੀਤੇ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪਹਿਲਾਂ ਵੀ ਸੰਤ ਸੀਚੇਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਵੇਈਂ ਨੂੰ ਮੁੜ ਸੁਰਜੀਤ ਕਰਕੇ ਦੇਸ਼ ਅੱਗੇ ਇੱਕ ਵੱਡੀ ਮਿਸਾਲ ਰੱਖ ਚੁੱਕੇ ਹਨ।

10/01/2025

Ludhiana bar association celebrate Happy Lohri #ਲੁਧਿਆਣਾ24ਨਿਊਜ਼
#ਲੁਧਿਆਣਾ24ਨਿਊਜ਼

10/01/2025

Ludhiana bar association celebrate Happy Lohri

#ਲੁਧਿਆਣਾ24ਨਿਊਜ਼
#ਲੁਧਿਆਣਾ24ਨਿਊਜ਼

10/01/2025

Ludhiana bar association celebrate Happy Lohri

#ਲੁਧਿਆਣਾ24ਨਿਊਜ਼
#ਲੁਧਿਆਣਾ24ਨਿਊਜ਼

MCL Breakingਕਾਂਗਰਸ ਨੂੰ ਵੱਡਾ ਝਟਕਾ , ਕਾਂਗਰਸ ਦੇ ਕੌਂਸਲਰ ਜਗਮੀਤ ਨੋਨੀ ਤੇ ਪਰਮਿੰਦਰ ਸੋਮਾ ਆਮ ਆਦਮੀ ਪਾਰਟੀ ਚ ਸ਼ਾਮਲ  #ਲੁਧਿਆਣਾ24ਨਿਊਜ਼    ...
09/01/2025

MCL Breaking
ਕਾਂਗਰਸ ਨੂੰ ਵੱਡਾ ਝਟਕਾ , ਕਾਂਗਰਸ ਦੇ ਕੌਂਸਲਰ ਜਗਮੀਤ ਨੋਨੀ ਤੇ ਪਰਮਿੰਦਰ ਸੋਮਾ ਆਮ ਆਦਮੀ ਪਾਰਟੀ ਚ ਸ਼ਾਮਲ #ਲੁਧਿਆਣਾ24ਨਿਊਜ਼ #ਰਾਜਨੀਤਿਕ #ਸਮਾਜਸੇਵੀ

08/01/2025

ਸਰਦਾਰ ਸਰੂਪ ਸਿੰਘ ਡਾਇਰੈਕਟਰ ਗਰੀਨ ਵਰਡ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਵੱਲੋ ਸ਼ਰਧਾ ਦੇ ਫੁੱਲ ਭੇਟ, #ਕਾਰੋਬਾਰ #ਰਾਜਨੀਤਿਕ #ਸਮਾਜਸੇਵੀ #ਲੁਧਿਆਣਾ24ਨਿਊਜ਼ #ਲੁਧਿਆਣਾ

07/01/2025

Ludhiana Police Press conference

Address

Kot Mangal Singh. Street No27
Ludhiana
141003

Alerts

Be the first to know and let us send you an email when Ludhiana 24 News posts news and promotions. Your email address will not be used for any other purpose, and you can unsubscribe at any time.

Contact The Business

Send a message to Ludhiana 24 News:

Videos

Share