Singh Gurvinder

Singh Gurvinder first know me.......... than say anything about me..........

10/12/2023

ਏਕ ਪਵਿੱਤਰ ਰੂਹ ਦੇ ਅਕਾਲ ਚਲਾਣੇ ਤੇ ਠਹਾਕੇ ਲਾਕੇ ਹਸੇ ਸੀ
ਦੂਜੀ ਰੂਹ ਨੂੰ ਧੱਕੇ ਨਾਲ ਜੇਲ ਭੇਜਿਆ ਸੀ ਯਾਦ ਰੱਖੀ ਝੰਡਿਆਂ ਐਂਡ ਭੇਡੋ ਇਹਨੂੰ ਅਸੀ ਕਲਾ ਵਰਤਣਾ ਆਖਦੇ ਹਾਂ ਰੱਬ ਦੂਰ ਨਹੀਂ ਸਾਥੋਂ

10/12/2023

ਛੋਟਾ ਝੰਡਾ ਆਉਣ ਵਾਲਾ ਹੈ ਪੰਜੀਰੀ ਕਿਸ ਕਿਸ ਨੇ ਖਾਣੀ
ਕੁਮੇਟ ਕਰੋ!
ਉਸ ਹਿਸਾਬ ਨਾਲ ਆਡਰ ਦੇਵਾਂ!
😂😂

10/12/2023

ਗੁਰੂ ਪਿਤਾ ਵਲੋਂ ਬਖਸ਼ੀ ਮੇਰੇ ਵਲੋਂ ਸਵੇਰ ਦੀ ਫਤਹਿ ਪ੍ਰਵਾਨ ਕਰੋ
ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਹਿ

09/12/2023

ਵੈਸੇ ਭਗਵੰਤ ਮਾਨ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਆ ਜਿਸਦਾ ਉਸਦੇ ਬੱਚੇ ਹੀ ਜਲੂਸ ਕੱਢ‌ ਰਹੇ ਹਨ

09/12/2023

ਭਗਵੰਤ ਮਾਨ ਨੂੰ ਉਸੇ ਦੀ ਧੀ ਨੇ ਸੁਣਾਈਆਂ ਖਰੀਆਂ ਖਰੀਆਂ ਜੋ ਆਪਣੇ ਬੱਚਿਆਂ ਦਾ ਨਹੀਂ ਹੋ ਸਕਿਆ ਉਹ ਪੰਜਾਬ ਦਾ ਕੀ ਹੋਉ

ਮੈਨੂੰ ਸਮਝ ਨਹੀਂ ਆਉਂਦੀ,,ਇਹ ਕੂਚੀ ਵਾਲੇ ਕੀ ਸਾਬਤ ਕਰਨਾ ਚਾਹੁੰਦੇ ਐ,,,ਜੋ ਵੀ ਸਿੱਖੀ ਧਰਮ ਦੀ ਗੱਲ ਜਾਂ ਨਸ਼ੇ ਛੁਡਾਉਣ ਦੀ ਗੱਲ ਕਰਦਾ,,, ਉਹ ਨੂੰ...
18/07/2023

ਮੈਨੂੰ ਸਮਝ ਨਹੀਂ ਆਉਂਦੀ,,ਇਹ ਕੂਚੀ ਵਾਲੇ ਕੀ ਸਾਬਤ ਕਰਨਾ ਚਾਹੁੰਦੇ ਐ,,,ਜੋ ਵੀ ਸਿੱਖੀ ਧਰਮ ਦੀ ਗੱਲ ਜਾਂ ਨਸ਼ੇ ਛੁਡਾਉਣ ਦੀ ਗੱਲ ਕਰਦਾ,,, ਉਹ ਨੂੰ ਚਕ ਕੇ ਜੇਲ੍ਹਾਂ ਵਿੱਚ,,, ਇਹ ਕਿਹੜੀ ਮੁਹਿੰਮ ਚਲਾਈ ਇਹਨਾਂ ਲਾਹਣਤੀ ਆ ਨੇ,,,??
ਪੰਜਾਬੀ ਓ ਜਾਗ ਕੇ ਸੁੱਤੇ,,,???

15/07/2023

ਤੁਹਾਡੇ ਹਿਸਾਬ ਨਾਲ ਪੰਜਾਬ ਸਰਕਾਰ ਨਸ਼ੇ ਖਿਲਾਫ ਹੈ ਜਾਂ ਨਸ਼ੇ ਰੋਕਣ ਵਾਲਿਆਂ ਖਿਲਾਫ ਹੈ ?

10/07/2023

ਪ੍ਰਸ਼ਾਸਨ ਕਹਿੰਦਾ ਹੜ੍ਹ ਪ੍ਰਭਾਵਿਤ ਲੋਕਾਂ ਦਾ ਪ੍ਰਬੰਧ ਗੁਰਦਵਾਰਾ ਸਾਹਿਬ ਕਰ ਰਹੇ ਆ,
ਪਰ ਕੋਈ ਅਮਲੀ ਕਹਿੰਦਾ ਸੀ ਕਿ ਗੁਰੂ ਘਰਾਂ ਚੋਂ ਗੋਲਕਾਂ ਚੁੱਕਾ ਦਿਓ❔

ਕੈਨੇਡਾ ਵਿੱਚ, ਪੰਜਾਬੀ ਸੰਸਥਾਵਾਂ ਵੱਲੋਂ ਗੁਰਦਾਸ ਮਾਨ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ।
10/07/2023

ਕੈਨੇਡਾ ਵਿੱਚ, ਪੰਜਾਬੀ ਸੰਸਥਾਵਾਂ ਵੱਲੋਂ ਗੁਰਦਾਸ ਮਾਨ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ।

10/07/2023

ਜਦੋ ਇਹੀ ਗੱਲਾਂ ਸਾਡੇ ਬੱਚੇ ਬੱਚੇ ਦੇ ਬੋਲਾਂ ਚ ਆ ਗਈਆਂ ਦੁਨੀਆ ਦੀ ਕੋਈ ਤਾਕਤ ਨੀ ਜੋ ਸਾਨੂੰ ਆਪਣੇ #ਕੋਮੀ ਘਰ #ਖਾਲਸਾ #ਰਾਜ ਦੀ ਪ੍ਰਪਾਤੀ ਤੋ ਰੋਕ ਸਕੇ ⛳️

BIGG BREAKINGਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵੱਲੋਂ ਡਿਬਰੂਗੜ੍ਹ ਜੇਲ੍ਹ ਵਿਚ ਭੁੱਖ ਹੜਤਾਲ ਸ਼ੁਰੂ...👉 ਜੇਲ੍ਹ ਸ਼ਾਸਨ ਕਰ ਰਿਹੈ ਤੰਗ ਪ...
29/06/2023

BIGG BREAKING
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵੱਲੋਂ ਡਿਬਰੂਗੜ੍ਹ ਜੇਲ੍ਹ ਵਿਚ ਭੁੱਖ ਹੜਤਾਲ ਸ਼ੁਰੂ...

👉 ਜੇਲ੍ਹ ਸ਼ਾਸਨ ਕਰ ਰਿਹੈ ਤੰਗ ਪਰੇਸ਼ਾਨ, ਫੋਨ ’ਤੇ ਪਰਿਵਾਰਾਂ ਨਾਲ ਨਹੀਂ ਕਰਵਾਈ ਜਾ ਰਹੀ ਗੱਲ

ਅੰਮ੍ਰਿਤਸਰ: ‘ਵਾਰਿਸ ਪੰਜਾਬ ਦੇ’ ਜੰਥੇਬੰਦੀ ਦੇ ਮੁਖੀ ਅਤੇ ਨੌਜਵਾਨ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਜਿਨਾਂ ਨੂੰ ਭਾਰਤ ਸਰਕਾਰ ਵੱਲੋਂ ਸਾਥੀ ਸਿੰਘਾਂ ਸਣੇ ਕਾਲੇ ਕਨੂੰਨ ਐਨ.ਐਸ.ਏ. ਤਹਿਤ ਪੰਜਾਬ ਤੋਂ ਦੂਰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ, ਨੇ ਸਾਥੀਆਂ ਸਣੇ ਜੇਲ੍ਹ ਅੰਦਰ ਵੱਖ-ਵੱਖ ਮਸਲਿਆਂ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਭਾਈ ਸਾਹਿਬ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਨੇ ਦਿੱਤੀ ਹੈ। ਉਹਨਾਂ ਵੱਲੋਂ ਜਾਰੀ ਕੀਤਾ ਗਿਆ ਪ੍ਰੈਸ ਨੋਟ ਮੁਤਾਬਿਕ
“ਹਰ ਹਫਤੇ ਮੈੰ ਅਮ੍ਰਿਤਪਾਲ ਸਿੰਘ ਜੀ ਨੂੰ ਮਿਲਣ ਅਸਾਮ ਦੀ ਡਿਬਰੂਗੜ ਜੇਲ ਜਾਂਦੀ ਹਾਂ, ਹਰ ਹਫਤੇ ਵਾਂਗ ਅਜ ਦੀ ਮੁਲਾਕਾਤ ਦਾ ਸਮਾਂ ਵੀ ਬਹੁਤ ਛੇਤੀ ਲੰਘ ਗਿਆ। ਅਜ ਦੀ ਮੁਲਾਕਾਤ ਤੋੰ ਮੈਂਨੂੰ ਪੱਤਾ ਲੱਗਾ ਹੈ ਕਿ ਅਮ੍ਰਿਤਪਾਲ ਸਿੰਘ ਜੀ ਸਮੇਤ ਬਾਕੀ ਸਿੰਘ ਭੁਖ ਹੜਤਾਲ ਤੇ ਹਨ, ਇਸ ਦੇ ਕੁਝ ਕਾਰਨ ਹਨ, ਜਿਨ੍ਹਾਂ ਵਿੱਚੋ ਇੱਕ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਫੋਨ ਕਾਲ ਲਈ ਡਿਬਰੂਗੜ ਜੇਲ ਨੂੰ ਪੰਜਾਬ ਸਰਕਾਰ ਇਜਾਜਤ ਨਈ ਦੇ ਰਹੀ, ਇਸ ਵਜ੍ਹਾ ਕਾਰਨ ਪਰਿਵਾਰਾਂ ਨਾਲ ਗੱਲ ਨਈ ਹੁੰਦੀ, ਜੇਕਰ ਇਹ ਸਹੂਲਤ ਜੋ ਕੀ ਹਰ ਜੇਲ ਵਿੱਚ ਲਾਜਿਮ ਹੁੰਦੀ ਹੈ ਦਿੱਤੀ ਜਾਵੇ ਤਾਂ 20-25,000 ਜੋ ਕੀ ਇੱਕ ਇੰਨਸਾਨ ਦਾ ਇੱਕ ਮੁਲਾਕਾਤ ਲਈ ਲੱਗਦਾ ਹੈ ਉਹ ਨਈ ਲੱਗੇਗਾ, ਹਰ ਪਰਿਵਾਰ ਇਹ ਖਰਚਾ ਨਈ ਚੁਕ ਸਕਦਾ। ਫੋਨ ਦੀ ਸਹੂਲਤ ਨਾਲ ਅੰਦਰ ਜੋ ਸਿੰਘ ਹਨ ਅਤੇ ਉਨ੍ਹਾਂ ਦੇ ਪਰਿਵਾਰਾ ਦੀ ਮਾਨਸਿਕ ਹਲਾਤ ਠੀਕ ਰਹਿ ਸਕਦੀ ਹੈ। ਸਬ ਤੋੰ ਜਰੂਰੀ ਗੱਲ ਇਹ ਹੈ ਕੇ ਫੋਨ ਦੀ ਸਹੂਲਤ ਨਾਂ ਮਿਲਨ ਕਾਰਨ ਵੱਕੀਲਾਂ ਨਾਲ ਗੱਲ ਬਾਤ ਵੀ ਨਈ ਹੋ ਪਾਉੰਦੀ ਜਿਸ ਵਜ੍ਹਾਂ ਕਰ ਕੇ ਵਕੀਲਾਂ ਨੂੰ ਨਾ ਹੀ ਕੁਝ ਦਸਿਆ ਜਾ ਸਕਦਾ ਹੈ ਤੇ ਨਾਂ ਹੀ ਪੁਛਿਆ, ਇਸ ਕਾਰਨ ਕੇਸ ਲੜਨ ਵਿੱਚ ਬਹੁਤ ਰੁਕਾਵਟ ਆੳ ਰਹੀ ਹੈ ਅਤੇ ਸੱਹੀ ਗਲਤ ਦਾ ਪਤਾ ਨਈ ਚਲ ਰਿਹਾ। ਦੂਜੀ ਗੱਲ ਇਹ ਹੈ ਕਿ ਜੇਲ ਵਿੱਚ ਖਾਣ ਪੀਣ ਦਾ ਪਰਬੰਦ ਠੀਕ ਨਈ ਹੈ, ਕਈ ਵਾਰ ਦਾਲ ਸਬਜੀ ਵਿੱਚ ਨੱਮਕ ਹੀ ਨਈ ਪਾਉੰਦੇ ਤੇ ਕਈ ਵਾਰ ਰੋਟੀਆ ਜੋ ਖਾਣ ਲਾਇਕ ਨਈ ਹੁੰਦੀਆ ਉਨ੍ਹਾਂ ਵਿੱਚ ਤਬਾਕੂ ਮਿਲਦਾ ਹੈ, ਜੋ ਵੀ ਖਾਣਾ ਬਣਾਉੰਦਾ ਹੈ ਉਹ ਤਬਾਕੂ ਦੀ ਵਰਤੋੰ ਕਰਦਾ ਹੈ, ਉਨ੍ਹਾਂ ਹੱਥਾਂ ਨਾਲ ਹੀ ਸਿੰਘਾ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਕਈ ਵਾਰ ਇਹ ਕਹਿ ਕੇ ਸਾਰ ਦਿੰਦੇ ਹਨ ਕੇ ਸਾਨੂੰ ਤੁਹਾਡੀ ਸਮਝ ਨਈ ਆ ਰਹੀ, ਨਾਂ ਹੀ ਕੋਈ ਇੰਟਰਪਰੇਟਰ ਹੈ ਜੋ ਸੱਮਝਾ ਸਕੇ। ਕੁਝ ਕੁ ਸਿੰਘਾਂ ਨੂੰ ਅਜਿਹੇ ਪਰੈਸ਼ਰ ਕਾਰਨ ਮਾਨਸਿਕ ਤੰਗੀਆ ਵੀ ਆ ਰਹੀਆ ਹਨ ਜਿਸ ਕਾਰਨ ਸਿਹਤ ਤੇ ਬਹੁਤ ਫਰਕ ਪੈ ਰਿਹਾ ਹੈ। ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਮਸਲਿਆਂ ਦਾ ਹਲ ਕਰਨਾ ਪੈਣਾਂ ਹੈ, ਇਹ ਕੇਵਲ ਆਮ ਸਹੂਲਤਾਂ ਦੀ ਮੰਗ ਹੈ ਨਾਂ ਹੀ ਕੋਈ ਵੀ ਆਈ ਪੀ ਟਰੀਟਮੰਟ ਦੀ ਡਿਮਾਂਡ। ਅਜ ਤੋੰ ਮੈਂ ਵੀ ਇਸ ਭੁਖ ਹੜਤਾਲ ਵਿੱਚ ਆਪਣੇ ਸਰਦਾਰ ਜੀ ਦੇ ਨਾਲ ਸ਼ਾਮਿਲ ਹਾਂ।"
news source

ਬੀਤੇ ਕੱਲ ਕਨੇਡਾ ਦੇ ਸ਼ਹਿਰ ਸਰੀ ਵਿਚ ਭਾਰਤੀ ਹਕੂਮਤ ਵਲੋਂ ਸ਼ਹੀਦ ਕੀਤੇ ਗਏ ਸਿੰਘ ਸ਼ਹੀਦ ਭਾਈ ਹਰਜੀਤ ਸਿੰਘ ਨਿਝਰ ਦੀ ਅੰਤਿਮ ਯਾਤਰਾ ਵਿਚ ਇਕ ਭਾਰਤੀ ਜ...
27/06/2023

ਬੀਤੇ ਕੱਲ ਕਨੇਡਾ ਦੇ ਸ਼ਹਿਰ ਸਰੀ ਵਿਚ ਭਾਰਤੀ ਹਕੂਮਤ ਵਲੋਂ ਸ਼ਹੀਦ ਕੀਤੇ ਗਏ ਸਿੰਘ ਸ਼ਹੀਦ ਭਾਈ ਹਰਜੀਤ ਸਿੰਘ ਨਿਝਰ ਦੀ ਅੰਤਿਮ ਯਾਤਰਾ ਵਿਚ ਇਕ ਭਾਰਤੀ ਜਸੂਸ ਕਾਬੂ ਕੀਤਾ ਗਿਆ ਜੋ ਓਥੇ ਹਾਜਰ ਹੋਏ ਸਿਖਾਂ ਦੀਆਂ ਵੀਡੀਓਜ਼ ਤੇ ਫੋਟੋਆਂ ਖਿੱਚ ਕੇ ਭਾਰਤ ਵਿਚ ਬੈਠੇ ਆਪਣੇ ਆਕਾਵਾਂ ਨੂੰ ਭੇਜ ਰਿਹਾ ਸੀ

19/06/2023

ਚੋਰ ਰਾਸ਼ਟਰ ਦੀਆਂ ਮਕਾਰ ਏਜੇਂਸੀਆਂ ਸਿੱਖਾਂ ਉੱਤੇ ਭਾਜੀ ਤੇ ਭਾਜੀ ਚਾੜ੍ਹ ਰਹੀਆਂ ਹੈ ਪਹਿਲਾਂ ਦੀਪ ਸਿੱਧੂ,ਹਰਪ੍ਰੀਤ PHD, ਭਾਈ ਪੰਜਵੜ,ਅਵਤਾਰ ਸਿੰਘ ਖੰਡਾ,ਤੋਂ ਬਾਅਦ ਹੁਣ ਹਰਦੀਪ ਸਿੰਘ ਨੀਜਰ ਨੂੰ ਗੋਲੀਆਂ ਮਾਰਕੇ ਸ਼ਹੀਦ ਕਰ ਦੇਣਾ ਖਾਲਿਸਤਾਨੀ ਲਹਿਰ ਦੀਆਂ ਉੱਚੀਆਂ ਸੁਚੀਆਂ ਹਸਤੀਆਂ ਨੂੰ ਖਤਮ ਕਰਕੇ ਖਾਲਸਤਾਨ ਦੀ ਲਹਿਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਕੌਮ ਘੂਕ ਵਟਕੇ ਸੁਤੀ ਹੋਈ ਹੈ ਕੀ ਵਾਕਿਆ ਹੀ ਪੰਜਾਬ ਦਾ DNA ਬਦਲ ਚੁੱਕਾ ਹੈ ? ਇਹ ਸਾਡੇ ਸਭ ਉਤੇ ਬੋਹਤ ਵੱਡਾ ਸਵਾਲ ਹੈ

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸਿੱਖਸ ਫਾਰ ਜਸਟਿਸ ਦੇ ਕੈਨੇਡਾ ‘ਚ ਆਗੂ ਭਾਈ ਹਰਦੀਪ ਸਿੰਘ ਨਿੱਝਰ ਨੂੰ ਦੋ  ਨੌਜਵਾਨਾਂ...
19/06/2023

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸਿੱਖਸ ਫਾਰ ਜਸਟਿਸ ਦੇ ਕੈਨੇਡਾ ‘ਚ ਆਗੂ ਭਾਈ ਹਰਦੀਪ ਸਿੰਘ ਨਿੱਝਰ ਨੂੰ ਦੋ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਹੀ ਅੰਨ੍ਹੇਵਾਹ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਹੈ। ਕਰਾਉਣ ਵਾਲੀਆਂ ਚੋਰ ਰਾਸ਼ਟਰ ਦੀਆਂ ਮਕਾਰ ਏਜੇਂਸੀਆਂ

16/06/2023

ਖੰਡਾ ਬਾਈ ਮਹਾਰਾਜਾ ਦਲੀਪ ਸਿੰਘ ਦੀ ਕਬਰ ਤੇ ਅਕਸਰ ਜਾਂਦਾ ਰਹਿੰਦਾ ਸੀ ਤੇ ਸਤਿਕਾਰ ਵਜੋਂ ਨੰਗੇ ਪੈਰੀਂ ਨਸਤਮਕ ਹੁੰਦਾ ਸੀ। ਸਾਡਾ ਮਹਾਰਾਜਾ ਵੀ ਪੰਜਾਬ ਮੁੜਕੇ ਪੰਜਾਬ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਸੀ ਅਤੇ ਖੰਡਾ ਬਾਈ ਵੀ ਉਹਨਾਂ ਅਹਿਸਾਸਾਂ ਚੋਂ ਲੰਘਦਾ ਸੀ ਤੇ ਸ਼ਾਇਦ ਬਾਈ ਨੂੰ ਉੱਥੇ ਜਾ ਕੇ ਸਕੂਨ ਮਿਲਦਾ ਹੋਣਾ ਤੇ ਮਹਾਰਾਜੇ ਨਾਲ ਗੱਲਾਂ ਵੀ ਕਰਦਾ ਹੋਣਾ ਕਿ ਤੁਹਾਡਾ ਮਿਸ਼ਨ ਡੇਢ ਸੌ ਸਾਲ ਬਾਅਦ ਵੀ ਜਾਰੀ ਹੈ। ਅੱਜ ਭਾਵੇਂ ਭਾਰਤ ਸਰਕਾਰ ਵੀ ਖੰਡੇ ਬਾਈ ਦੇ ਸਰੀਰ ਨੂੰ ਪੰਜਾਬ ਦੀ ਮਿੱਟੀ ਤੇ ਨਾ ਮੁੜਨ ਦੇਵੇ ਪਰ ਮਹਾਰਾਜੇ ਦਲੀਪ ਸਿੰਘ ਦੇ ਵਾਰਿਸ ਉਸਦੇ ਖ਼ਵਾਬ ਨੂੰ ਇੱਕ ਦਿਨ ਜ਼ਰੂਰ ਪੂਰਾ ਕਰਨਗੇ। ਅੱਜ ਉਹਨਾਂ ਨੇ ਸਾਡਾ ਇੱਕ ਹੋਰ ਹੀਰਾ ਖੋਹਿਆ ਪਰ ਬਾਈ ਵਰਗੇ ਹਜ਼ਾਰਾਂ ਹੀ ਹੀਰੇ ਇਹੀ ਖ਼ਵਾਬ ਸੀਨੇ ਚ ਮੜੀ ਫਿਰਦੇ ਨੇ ਤੇ ਚਾਹੇ ਮਰ ਮਰ ਕੇ ਦੁਬਾਰਾ ਆਉਣਾ ਪਵੇ ਇਹ ਖ਼ਵਾਬ ਇੱਕ ਦਿਨ ਜ਼ਰੂਰ ਪੂਰਾ ਕਰਨਗੇ।

ਟਵੀਟਰ ਦੀ ਕੰਧ ਤੋਂ
ਉਹ ਪੰਜਾਬ ਦੀਆਂ ਸੜਕਾਂ , ਨਹਿਰਾਂ ਕੰਡੇ ਘੁੰਮਣ ਤੇ ਮਾੰ ਦੀ ਗੋਦੀ ਦੇ ਨਿੱਘ ਦੀ ਤਾੰਗ ਚੇ ਇਹ ਦੁਨੀਆ ਨੂੰ ਅਲਵਿਦਾ ਆਖ ਗਿਆ। ਗੁਲਾਮੀ ਦੀ ਇਸਤੋੰ ਮਾੜੀ ਮਾਰ ਹੋਰ ਕੀ ਹੋ ਸਕਦੀ।

ਚੜਦੀ ਕਲਾ

ਭਾਰਤੀ ਏਜੇਂਸੀਆਂ ਨੇ ਜੇਹਰ ਦੇਕੇ ਸ਼ਹੀਦ ਕਰ ਦਿਤਾ ਕੌਮ ਦਾ ਹੀਰਾ ਅਵਤਾਰ ਸਿੰਘ ਖੰਡਾ ਵਾਹਿਗੁਰੂ ਹੋਰ ਕਿੰਨੇ ਸਿਰ ਲੈਨੋ ਨੇ ਕੌਮ ਕੋਲੋ 😪😪
15/06/2023

ਭਾਰਤੀ ਏਜੇਂਸੀਆਂ ਨੇ ਜੇਹਰ ਦੇਕੇ ਸ਼ਹੀਦ ਕਰ ਦਿਤਾ ਕੌਮ ਦਾ ਹੀਰਾ ਅਵਤਾਰ ਸਿੰਘ ਖੰਡਾ ਵਾਹਿਗੁਰੂ ਹੋਰ ਕਿੰਨੇ ਸਿਰ ਲੈਨੋ ਨੇ ਕੌਮ ਕੋਲੋ 😪😪

ਅਣਖੀ ਸਿੱਖ ਕਿਰਦਾਰ ਸਰਦਾਰ ਸ਼ੁਭਦੀਪ ਸਿੰਘ ਮੂਸੇਵਾਲੇ Sidhu Moose Wala ਦੀ ਫੋਟੋ ਅਖੌਤੀ ਭਾਰਤੀ ਤੰਤਰ ਦੀ ਇਕ ਜੇਹਰ ਵੇਚਦੀ ਕੰਪਨੀ ਨੇ ਆਪਣੇ  ਗੁ...
12/06/2023

ਅਣਖੀ ਸਿੱਖ ਕਿਰਦਾਰ ਸਰਦਾਰ ਸ਼ੁਭਦੀਪ ਸਿੰਘ ਮੂਸੇਵਾਲੇ Sidhu Moose Wala ਦੀ ਫੋਟੋ ਅਖੌਤੀ ਭਾਰਤੀ ਤੰਤਰ ਦੀ ਇਕ ਜੇਹਰ ਵੇਚਦੀ ਕੰਪਨੀ ਨੇ ਆਪਣੇ ਗੁਟਕੇ ਦੇ ਪੈਕੇਟ ਉਤੇ ਲਗਾਉਣ ਦੀ ਗੰਦੀ ਹਰਕਤ ਕੀਤੀ

07/06/2023

ਤੁਹਾਡੇ ਘਰੋਂ ਕੋਈ ਸਮਾਨ ਚੋਰੀ ਕਰਨ ਵਾਲੇ ਨੂੰ ਤੁਸੀਂ ਹਮੇਸ਼ਾ ਚੋਰ ਹੀ ਆਖਦੇ ਹੋ ਇਸੇ ਲਈ ਸਾਡੀ ਸਿੱਖ ਰੈਫਰੈਂਸ ਲਾਇਬਰੇਰੀ ਚੋਰੀ ਕਰਨ ਵਾਲੀ ਭਾਰਤੀ ਫੌਜ ਨੂੰ ਵੀ ਅਸੀਂ ਚੋਰ ਤੋਂ ਵੱਧ ਕੁਝ ਨਹੀਂ ਸਮਝਦੇ

01/06/2023

rahul gandhi was strongly opposed by sikhs in sen fransisco california

28/05/2023

ਅਖੌਤੀ ਭਾਰਤ ਵਿਚ ਇਕੱਲੇ ਸਿੱਖ ਜ਼ਾ ਮੁਸਲਿਮ ਹੀ ਜ਼ੁਲਮ ਦਾ ਸ਼ਿਕਾਰ ਨਹੀਂ ਏਥੇ ਉਹ ਸਭ ਲੋਕ ਸ਼ਿਕਾਰ ਨੇ ਜੋ ਹਕੂਮਤ ਖਿਲਾਫ ਬੋਲਣ ਦੀ ਜ਼ੁਰਅਤ ਕਰਦੇ ਨੇ

28/05/2023

ਅਸੀਂ ਇਸੇ ਕਰਕੇ ਬਾਦਲਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਉਹ ਹਮੇਸ਼ਾ ਹਿੰਦੂਤਵੀ ਤਾਕਤਾਂ ਤੇ RSS ਦੇ ਹੱਥਾਂ ਵਿਚ ਖੇਡਦੇ ਰਹੇ ਨੇ

ਦਿਬਰੂਗੜ੍ਹ ਜੇਲ ਵਿਚੋਂ ਆਈ ਭਾਈ ਅਮ੍ਰਿਤਪਾਲ ਸਿੰਘ ਜੀ ਦੀ  ਚਿੱਠੀ ਕੌਮ ਦੇ ਨਾਮ ਅਹਿਮ ਸੰਦੇਸ਼  ਜਰੂਰ ਪੜ੍ਹੋ ਤੇ ਅਗੇ ਸ਼ੇਅਰ ਕਰੋ
27/05/2023

ਦਿਬਰੂਗੜ੍ਹ ਜੇਲ ਵਿਚੋਂ ਆਈ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਚਿੱਠੀ ਕੌਮ ਦੇ ਨਾਮ ਅਹਿਮ ਸੰਦੇਸ਼ ਜਰੂਰ ਪੜ੍ਹੋ ਤੇ ਅਗੇ ਸ਼ੇਅਰ ਕਰੋ

24/05/2023

ਮੈਂ ਕਿਸੇ ਪਾਰਟੀ ਦਾ ਜਾ ਲੀਡਰ ਦਾ ਸਮਰਥਕ ਨਹੀਂ ਹਾਂ
ਪਰ ਪੰਜਾਬ ਦੇ ਮੁੱਖ ਮੰਤਰੀ ਚਾਹੇ ਪ੍ਰਕਾਸ਼ ਸਿਓਂ ਚਾਹੇ ਅਮਰਿੰਦਰ ਸਿਓਂ ਸੀ ਉਹਨਾਂ ਨੇ ਜੋ ਕੌਮ ਤੇ ਪੰਜਾਬ ਨਾਲ ਕੀਤਾ ਕਦੇ ਇਸ ਤਰ੍ਹਾਂ ਗੁਰੂ ਸਾਹਿਬ ਸਾਹਮਣੇ ਖੜ੍ਹ ਕਿ ਅਰਦਾਸ ਨਹੀਂ ਕੀਤੀ

23/05/2023

ਕੋਈ ਅਜਿਹੀ ਸਿੱਖ ਸੰਸਥਾ ਹੈ ਜੋ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਸ਼੍ਰੁਰੁ ਕਰਨ ਲਈ ਘੱਟ ਵਿਆਜ ਉਤੇ ਲੋਣ ਦੇਂਦੀ ਹੋਵੇ ?

ਸ਼ਹੀਦੀ ਅਸਥਾਨ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਪੰਚਮ ਪਾਤਸ਼ਾਹ  ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
23/05/2023

ਸ਼ਹੀਦੀ ਅਸਥਾਨ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ

"ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ 24 ਮਈ, 2023 ਨੂੰ ਕਵਾਡ ਲੀਡਰਾਂ ਦੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਵੀ ਪਹੁੰਚ ਰਿਹਾ।ਇ...
22/05/2023

"ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ 24 ਮਈ, 2023 ਨੂੰ ਕਵਾਡ ਲੀਡਰਾਂ ਦੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਵੀ ਪਹੁੰਚ ਰਿਹਾ।

ਇਸ ਸਬੰਧੀ ਆਸਟ੍ਰੇਲੀਅਨ ਸਿੱਖ ਕਾਊਂਸਲ ਵੱਲੋ ਨੱਥੀ ਕੀਤੀ ਪ੍ਰੈੱਸ ਰਿਲੀਜ਼ ਮੋਦੀ ਦੀਆਂ ਕਾਰਗੁਜ਼ਾਰੀਆਂ ਦਾ ਕੱਚਾ-ਚਿੱਠਾ ਖੋਲ੍ਹਿਆ ਗਿਆ ਹੈ। ਇਸ ਵਿੱਚ ਥੋੜ੍ਹੇ ਕੁ ਸ਼ਬਦਾਂ ਵਿੱਚ ਦੱਸਿਆ ਗਿਆ ਕਿ ਕਿਵੇਂ ਉਸ ਦੇ ਗੁਜਰਾਤ ਦੇ ਮੁੱਖ਼ ਮੰਤਰੀ ਕਾਰਜ ਦੌਰਾਨ 50,000 ਸਿੱਖਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਬੇਦਖ਼ਲ ਕਰਣ ਦੇ ਹਰ ਕੋਝੇ ਵਰਤਾਰੇ ਵਰਤਾਏ ਗਏ ਅਤੇ ਸਿੱਖਾਂ ਨਾਲ ਦੁਸ਼ਮਣੀ ਨਿਭਾਉਣ ਲਈ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਹੋਣ ਵਾਲੀ ਸਰਕਾਰੀ ਛੁੱਟੀ ਤੱਕ ਵੀ ਗੁਜਰਾਤ ਵਿੱਚ ਬੰਦ ਕਰ ਦਿੱਤੀ ਸੀ। ਇਸ ਤੋਂ ਛੁੱਟ ਕਿਵੇਂ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲ਼ੇਆਮ ਕੀਤਾ ਗਿਆ ਜਿਸ ਵਿੱਚ 2,000 ਤੋਂ ਵੱਧ ਮੁਸਲਮਾਨ ਮਾਰੇ ਗਏ, ਅਨੇਕਾਂ ਜ਼ਖ਼ਮੀ ਹੋਏ ਅਤੇ ਮੁਸਲਿਮ ਬੀਬੀਆਂ ਨਾਲ ਜ਼ਬਰ-ਜਿਨਾਹ ਕੀਤੇ ਗਏ।

ਇੱਥੋਂ ਤੱਕ ਕੇ ਆਸਟ੍ਰੇਲੀਅਨ ਮੂਲ ਦੇ ਈਸਾਈ ਮਿਸ਼ਨਰੀ ਡਾ. ਗ੍ਰਾਹਮ ਸਟੇਨਜ਼ ਅਤੇ ਉਹਦੇ ਦੋ ਬੇਟਿਆਂ ਫ਼ਿਲਿੱਪ (10 ਸਾਲ) ਅਤੇ ਟਿਮੋਥੀ (7 ਸਾਲ) ਨੂੰ ਉੜੀਸਾ ਦੇ ਪਿੰਡ ਮਨੋਹਰਪੁਰ ਵਿੱਚ ਜਨਵਰੀ 22-23, 1999 ਨੂੰ ਹਿੰਦੂਤਵੀਆਂ ਨੇ ਜਿਊਂਦੇ ਜੀਅ ਸਾੜ੍ਹ ਦਿੱਤਾ ਸੀ। ਇਹੀ ਨਹੀਂ ਸਗੋਂ ਮੁੱਖ਼ ਦੋਸ਼ੀ ਪ੍ਰਤਾਪ ਸਾਰੰਗੀ ਨੂੰ ਬਾਇੱਜ਼ਤ ਬਰੀ ਵੀ ਕਰ ਦਿੱਤਾ।

ਇਸੇ ਲੜ੍ਹੀ ਵਿੱਚ 24 ਸਾਲਾ ਹਿੰਦੂਸ਼ੈਤਾਨੀ ਵਿਸ਼ਾਲ ਜੂਡ ਨਾਮੀ ਵਿਦਿਆਰਥੀ ਨੂੰ ਨਿਊ ਸਾਊਥ ਵੇਲਜ਼ ਪੁਲਿਸ ਨੇ ਸਿੱਖਾਂ ਵਿਰੁੱਧ ਹਿੰਸਾ ਅਤੇ ਨਫ਼ਰਤ ਦੇ ਕੀਤੇ ਜ਼ੁਰਮਾਂ ਲਈ ਕਈ ਸੰਗੀਨ ਦੋਸ਼ਾਂ ਅਧੀਨ ਫ਼ੜ੍ਹਿਆ ਸੀ। ਆਸਟ੍ਰੇਲੀਆ ਤੋਂ ਦੇਸ-ਨਿਕਾਲੇ ਬਾਅਦ ਹਿੰਦੂਤਵੀਆਂ ਨੇ ਉਸ ਦਾ ਕਿਵੇਂ ਇੱਕ ਨਾਇਕ ਵਾਂਗ ਸਵਾਗਤ ਕੀਤਾ। ਸਿਡਨੀ ਮੌਰਨਿੰਗ ਹੇਰਾਲਡ ਦੀ ਅਪ੍ਰੈਲ 2023 ਦੀ ਖ਼ਬਰ ਮੁਤਾਬਿਕ ਬਾਲੇਸ਼ ਧਨਕਰ ਨਾਮੀ ਇੱਕ ਹੋਰ 43 ਸਾਲਾ ਹਿੰਦੂਤਵੀ ਸ਼ਰੀਰਕ ਸ਼ੋਸ਼ਣ ਦੇ ਦੋਸ਼ਾਂ ਹੇਠ ਦੋਸ਼ੀ ਪਾਇਆ ਗਿਆ। ਇਹ ਉਹੀ ਧਨਕਰ ਹੈ ਜਿਸ ਨੇ ਮੋਦੀ ਦਾ 2004 ਵਿੱਚ ਸਵਾਗਤ ਕੀਤਾ ਸੀ, ਆਸਟ੍ਰੇਲੀਅਨ ਹਿੰਦੂ ਕਾਊਂਸਲ ਦਾ ਕਰਤਾ-ਧਰਤਾ, ਓਵਰਸੀਜ਼ ਫ਼੍ਰੈਂਡਜ਼ ਆਫ਼ ਬੀਜੇਪੀ, ਸਿਡਨੀ ਆਸਟ੍ਰੇਲੀਆ ਦਾ ਸੰਸਥਾਪਕ ਵੀ ਹੈ।

ਮੋਦੀ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਕਿਵੇਂ ਚਾਣਕਿਆ ਨੀਤੀ ਦਾ ਸਹਾਰਾ ਲੈਂਦੇ ਹੋਏ ਹਿੰਦੂਤਵ ਨੂੰ ਭਗਵਾਕਰਣ ਕਰਨ ਦੇ ਨਾਮ ਹੇਠ ਨਾਜ਼ੀਵਾਦ, ਫ਼ਾਸ਼ੀਵਾਦ ਦੀਆਂ ਨੀਤੀਆਂ ਤੇ ਤੋਰਿਆ ਜਾ ਰਿਹਾ। ਯਾਦ ਰਹੇ ਇਹਨਾਂ ਨੀਤੀਆਂ ਤਹਿਤ ਹੀ ਇੰਦਰਾ ਗਾਂਧੀ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ ਦਰਬਾਰ ਸਾਹਿਬ ਅਤੇ 62 ਹੋਰ ਗੁਰਦੁਆਰਿਆਂ ਤੇ ਜੂਨ, 1984 ਵਿੱਚ ਹਿੰਦੂਸ਼ੈਤਾਨੀ ਫ਼ੌਜ ਤੋਂ ਹਮਲਾ ਕਰਵਾ ਸਿੱਖਾਂ ਦੀ ਨਸਲ਼ਕੁਸ਼ੀ ਕੀਤੀ।

ਹਿੰਦੂਤਵੀਆਂ ਦੀਆਂ ਫ਼ਾਸ਼ੀਵਾਦੀ ਨੀਤੀਆਂ ਤਹਿਤ ਸਿੱਖਾਂ ਵਿਰੁੱਧ ਨਸਲੀ ਨਫ਼ਰਤੀ ਹਮਲੇ ਜਨਤਕ ਰੂਪ ਅਤੇ ਸੋਸ਼ਲ ਮੀਡੀਆ ਵਿੱਚ ਵੀ 7 ਦਸੰਬਰ, 2022 ਤੋਂ ਲੈ ਹੁਣ ਤਾਈਂ ਜਾਰੀ ਹਨ ਜਿਹਨਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ।

ਆਸਟ੍ਰੇਲੀਅਨ ਸਿੱਖ ਸੰਗਤਾਂ ਅਤੇ ਗੁਰਦੁਆਰਿਆਂ ਦੀਆ ਪ੍ਰਬੰਧਕ ਕਮੇਟੀਆਂ ਨੂੰ ਆਗਾਹ ਕੀਤਾ ਕਿ ਇਹੋ ਜਿਹੇ ਫ਼ਾਸ਼ੀਵਾਦੀ, ਕਾਤਲ਼, ਜ਼ਬਰ-ਜਿਨਾਹ ਅਤੇ ਨਸਲ਼ਕੁਸ਼ੀ ਕਰਣ ਵਾਲੇ ਹਿੰਦੂਤਵੀਆਂ ਦੇ ਆਗੂ ਅਤੇ ਉਸ ਦੇ ਪ੍ਰਾਪੇਗੰਡੇ ਲਈ ਸਿੱਖ ਸਮਾਜ ਅਤੇ ਗੁਰਦੁਆਰਿਆਂ ਵਿੱਚ ਕੋਈ ਜਗ੍ਹਾ ਨਹੀਂ ਕਿਉਂ ਕਿ ਸਾਡੀ ਵਫ਼ਾਦਾਰੀ ਸਾਹਿਬ ਗੁਰੂ ਗਰੰਥ ਸਾਹਿਬ ਜੀ ਅਤੇ ਗੁਰੂ ਪੰਥ ਨਾਲ ਹੈ।

ਆਸਟ੍ਰੇਲੀਆ ਦੀਆਂ ਸਮੂੰਹ ਸਿੱਖ ਸੰਗਤਾਂ ਅਤੇ ਸਿੱਖ ਜੱਥੇਬੰਦੀਆਂ, ਸੰਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇੱਕਜੁੱਟਤਾ ਅਤੇ ਇੱਕਮੁੱਠਤਾ ਨਾਲ ਮੋਦੀ ਦਾ ਬਾਇਕਾਟ ਕਰਦੇ ਹਾਂ ਅਤੇ ਕਿਸੇ ਵੀ ਹਾਲ ਮੋਦੀ ਨੂੰ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਆਉਣ ਦਿੱਤਾ ਜਾਊ, ਨਾ ਹੀ ਕੋਈ ਕਿਸੇ ਤਰ੍ਹਾਂ ਦੀ ਸ਼ਾਬਾਸ਼ੀ ਦਿੱਤੀ ਜਾਊ ਜਾਂ ਸਵਾਗਤ ਕੀਤਾ ਜਾਊ! ਜੇਕਰ ਆਸਟ੍ਰੇਲੀਆ ਦਾ ਕੋਈ ਵੀ ਗੁਰਦੁਆਰਾ ਸਾਹਿਬ ਇੰਞ ਕਰਦਾ ਹੈ ਜਾਂ ਕਿਸੇ ਵੀ ਰੂਪ ਵਿੱਚ ਹਿੰਦੂਸ਼ੈਤਾਨ ਦੇ ਹਿੱਤਾਂ ਵਿੱਚ ਭੁਗਤਦਾ ਹੈ ਤਾਂ ਉਸ ਨੂੰ ਪੰਥ ਦਾ ਗਦਾਰ ਐਲਾਨਿਆ ਜਾਊ ਅਤੇ ਪੰਥ ਵਿੱਚੋਂ ਵੀ ਛੇਕਿਆ ਜਾਊ।

ਅੰਤ ਵਿੱਚ ਸਤਿਗੁਰੂ ਸੱਚੇ ਪਾਤਿਸ਼ਾਹ ਸਨਮੁੱਖ ਸਿੱਖ ਬੰਦੀ ਸਿੰਘਾਂ; ਹਿੰਦੂਸ਼ੈਤਾਨੀ ਸਰਕਾਰ, ਬੀਜੇਪੀ ਅਤੇ ਹਿੰਦੂਤਵ ਵੱਲੋਂ ਕੀਤੇ ਕਤਲ਼, ਜ਼ਬਰ-ਜਿਨਾਹ ਦੇ ਸ਼ਿਕਾਰ ਮਨੁਖਾਂ ਦੀ ਚੜ੍ਹਦੀ ਕਲ੍ਹਾ ਦੀ ਅਰਦਾਸ ਕਰਦੇ ਹਾਂ। ਅਕਾਲ ਪੁਰਖ਼ ਵਾਹਿਗੁਰੂ ਜੀ ਬਖ਼ਸ਼ਿਸ਼ ਕਰਣ ਅਤੇ ਸਿੱਖਾਂ ਨੂੰ ਆਪਣੇ ਘਰ ਖ਼ਾਲਿਸਤਾਨ ਦੀ ਆਜ਼ਾਦੀ ਬਖ਼ਸ਼ਣ ਤਾਂ ਜੋ ਸਿੱਖਾਂ ਅਤੇ ਹੋਰ ਸੰਸਾਰ ਦੀ ਲੋਕਾਈ ਵਿਰੁੱਧ ਹੋ ਰਹੇ ਜ਼ੁਲ਼ਮ ਨੂੰ ਮੇਟ ਸਕੀਏ।"

20/05/2023

ਮਈ 2023 ਵਿਚ ਮਥੁਰਾ ਵਿਚ ਵਿਸ਼ਵ ਹਿੰਦੂ ਪਰਿਸ਼ਦ, ਅਖਿਲ ਭਾਰਤੀ ਬੌਧਿਕ ਮੰਚ, ਬਜਰੰਗ ਦਲ ਤੇ ਹੋਰ ਹਿੰਦੂ ਕੱਟੜਪੰਥੀ ਜਥੇਬੰਦੀਆਂ ਦੇ 350 ਦੇ ਕਰੀਬ ਬੁੱਧੀਜੀਵੀਆਂ ਦੀ ਹੋਈ ਮੀਟਿੰਗ ਵਿਚ ਸਿੱਖਾਂ ਦੀ ਪਹਿਚਾਣ ਮਿਟਾਉਣ ਸੰਬੰਧੀ ਕਈ ਸਾਲਾਂ ਤੋਂ ਚਲ ਰਹੀ ਵਿਉਂਤਬੰਦੀ ਸੰਬੰਧੀ ਆਡੀਓ ਹੋਈ ਲੀਕ
ਕੀ ਅਜੋਕੇ ਸਮੇ ਵਿਚ ਹੋ ਰਹੀਆਂ ਬੇਅਦਬੀਆਂ ਵੀ ਕੀਤੇ ਇਹਨਾਂ ਸਭ ਸਾਜਿਸ਼ਾਂ ਦਾ ਹਿਸਾ ਤੇ ਨਹੀਂ ?
ਆਡੀਓ ਸੁਣੋ ਤੇ ਅਗੇ ਜਰੂਰ ਸ਼ੇਅਰ ਕਰੋ

19/05/2023

ਸੁਲਤਾਨਪੁਰ ਲੋਧੀ ਗੁਰਦੁਆਰਾ ਹਟ ਸਾਹਿਬ ਵਿੱਚ ਦੁਸ਼ਟ ਨੇ ਤਾਬਿਆ ਬੈਠੇ ਗ੍ਰੰਥੀ ਸਿੰਘ ਉਤੇ ਹਮਲਾ ਬੋਲਿਆ।ਦੁਸ਼ਟ ਕਾਬੂ। ਸੰਗਤ ਵਿਚ ਰੋਹ।
😡😡😡

ਸੰਗਤ ਦੀਆ ਭਰਪੂਰ ਲਾਹਨਤਾਂ  ਤੇ ਨੌਜਵਾਨੀ ਉਤੇ ਹੋਏ ਤਸ਼ੱਦਦ ਦੇ ਦੋਸ਼ੀਆਂ ਦੀਆਂ ਦਾਵਤਾਂ ਖਾਣ ਮਗਰੋਂ ਹੈਪੀ ਭਾਜੀ Singh Sahib Giani Harpreet Si...
19/05/2023

ਸੰਗਤ ਦੀਆ ਭਰਪੂਰ ਲਾਹਨਤਾਂ ਤੇ ਨੌਜਵਾਨੀ ਉਤੇ ਹੋਏ ਤਸ਼ੱਦਦ ਦੇ ਦੋਸ਼ੀਆਂ ਦੀਆਂ ਦਾਵਤਾਂ ਖਾਣ ਮਗਰੋਂ ਹੈਪੀ ਭਾਜੀ Singh Sahib Giani Harpreet Singh ਆਖਿਰਕਾਰ ਪੁਹੰਚ ਹੀ ਗਏ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਘਰ ਉਹਨਾਂ ਦੇ ਪਰਿਵਾਰ ਨਾਲ ਆਪਣਾ ਨਕਲੀ ਦੁਖ ਸਾਂਝਾ ਕਰਨ

18/05/2023

ਸੁਣਿਆ ਹਕੂਮਤ ਦੇ ਚਮਚੇ ਨਵਾਂ ਜਥੇਦਾਰ ਲਗਾਉਣ ਦੇ ਚੱਕਰ ਵਿਚ ਨੇ ਪਰ ਕੌਮ ਹੁਣ ਆਪਣਾ ਏਕਾ ਵਖਾਵੇ ਤੇ ਸੋਸ਼ਲ ਮੀਡੀਆ ਉਤੇ ਹਨੇਰੀ ਲਿਆਵੇ ਕੇ ਕੌਮ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿਰਫ ਤੇ ਸਿਰਫ ਭਾਈ ਜਗਤਾਰ ਸਿੰਘ ਜੀ ਹਵਾਰਾ ਹੀ ਨੇ ਹੋਰ ਕੋਈ ਕੌਮ ਨੂੰ ਮਨਜ਼ੂਰ ਨਹੀਂ

18/05/2023

ਬੇਅਦਬੀ ਦੇ ਦੋਸ਼ੀ ਦੀ ਸਜਾ ਬਾਰੇ ਦੀਪ ਬਾਈ ਦੇ ਵਿਚਾਰ ਜਰੂਰ ਸੁਣੋ ਤੇ ਅਗੇ ਸ਼ੇਅਰ ਵੀ ਜਰੂਰ ਕਰੋ

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਓਹਨਾ ਦੇ  ਜਨਮ ਦਿਨ ਦੇ ਮੌਕੇ ਢੇਰਾਂ ਢੇਰ ਮੁਬਾਰਕਾਂ ਆਓ ਅਰਦਾਸ ਕਰੀਏ ਕਿ ਭਾਈ ...
16/05/2023

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਓਹਨਾ ਦੇ ਜਨਮ ਦਿਨ ਦੇ ਮੌਕੇ ਢੇਰਾਂ ਢੇਰ ਮੁਬਾਰਕਾਂ ਆਓ ਅਰਦਾਸ ਕਰੀਏ ਕਿ ਭਾਈ ਸਾਹਿਬ ਜਲਦੀ ਤੋੰ ਜਲਦੀ ਅਜਾਦ ਹੋ ਕੇ ਸੰਗਤ ਵਿਚ ਵਿਚਰਨ ਤੇ ਗੁਲਾਮੀ ਭੋਗ ਰਹੀ ਕੌਮ ਨੂੰ ਆਜ਼ਾਦੀ ਦਾ ਰਾਹ ਵਖਾਉਣ

15/05/2023

ਪਟਿਆਲੇ ਸੋਧਾ ਲਾਉਣ ਵਾਲਾ ਸ਼ੇਰ ਨਿਰਮਲਜੀਤ ਸਿੰਘ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕਰਨ ਵੇਲੇ ਦਾ ਦ੍ਰਿਸ਼
ਭਾਈ ਸਾਹਿਬ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ
ਵੀਡੀਓ ਦੇਖੋ ਤੇ ਵੱਧ ਤੋੰ ਵੱਧ ਸ਼ੇਅਰ ਕਰੋ ਤੇ ਸਿੰਘ ਸਾਹਿਬ ਦਾ ਹਰ ਪੱਖੋਂ ਸਾਥ ਜਰੂਰ ਦਿਓ

ਸਰੋਵਰ ਕੰਡੇ ਬਹਿਕੇ ਦਾਰੂ ਪੀ ਰਹੀ ਦੁਸ਼ਟ ਪਾਪਣ ਦਾ ਸੋਧਾ ਲਾਉਣ ਵਾਲੇ ਭਾਈ ਨਿਰਮਲਜੀਤ ਸਿੰਘ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਲੁਟੀ ਸੇਵਾਜਾਗਦੀ ਜ਼ਮੀ...
15/05/2023

ਸਰੋਵਰ ਕੰਡੇ ਬਹਿਕੇ ਦਾਰੂ ਪੀ ਰਹੀ ਦੁਸ਼ਟ ਪਾਪਣ ਦਾ ਸੋਧਾ ਲਾਉਣ ਵਾਲੇ ਭਾਈ ਨਿਰਮਲਜੀਤ ਸਿੰਘ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਲੁਟੀ ਸੇਵਾ
ਜਾਗਦੀ ਜ਼ਮੀਰ ਵਾਲੇ
ਅਕਾਲ ਹੀ ਅਕਾਲ 🙏🙏🙏

15/05/2023
ਨੌਜਵਾਨੀ ਦੇ ਕਾਤਲਾਂ ਦੀ ਮਹਿਫ਼ਿਲ ਹੋਵੇ ਤੇ ਕੌਮ ਦਾ ਸਿਰਮੌਰ ਆਗੂ  ਮਹਿਮਾਨ ਹੋਵੇ ਉਸਦੇ ਸਾਹਮਣੇ ਗੁਰ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਹੋਣ ਤੇ...
14/05/2023

ਨੌਜਵਾਨੀ ਦੇ ਕਾਤਲਾਂ ਦੀ ਮਹਿਫ਼ਿਲ ਹੋਵੇ ਤੇ ਕੌਮ ਦਾ ਸਿਰਮੌਰ ਆਗੂ ਮਹਿਮਾਨ ਹੋਵੇ ਉਸਦੇ ਸਾਹਮਣੇ ਗੁਰ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਹੋਣ ਤੇ ਜਥੇਦਾਰ ਤਮਾਸ਼ਾ ਵੇਖ ਕੇ ਖਾ ਪੀ ਕੇ ਆ ਗਿਆ ਹੋਵੇ ਇਹਨੂੰ ਕੌਮ ਦੀ ਬਦਕਿਸਮਤੀ ਕਹੀਏ ਜਾਂ ਬੇਵਕੂਫੀ ਕੇ ਇਹੋ ਜਿਹੇ ਸਾਡੇ ਸਿਰਮੌਰ ਲੀਡਰ ਨੇ

ਜਿਨ੍ਹਾਂ ਮਹੀਨਾ ਪਹਿਲਾ ਕੌਮ ਦੇ ਅੰਮ੍ਰਿਤ ਸੰਚਾਰ ਕਰਾਉਂਦੇ ਬੇਦੋਸ਼ੇ ਨੌਜਵਾਨਾ ਦੀ ਫੜੋ ਫੜੀ ਕਰਕੇ ਉਹਨਾਂ  ਉਤੇ NSA ਜੇਹੋ ਐਕਟ ਲਗਾਕੇ ਜੇਲੇ ਸੁਟਿਆ...
13/05/2023

ਜਿਨ੍ਹਾਂ ਮਹੀਨਾ ਪਹਿਲਾ ਕੌਮ ਦੇ ਅੰਮ੍ਰਿਤ ਸੰਚਾਰ ਕਰਾਉਂਦੇ ਬੇਦੋਸ਼ੇ ਨੌਜਵਾਨਾ ਦੀ ਫੜੋ ਫੜੀ ਕਰਕੇ ਉਹਨਾਂ ਉਤੇ NSA ਜੇਹੋ ਐਕਟ ਲਗਾਕੇ ਜੇਲੇ ਸੁਟਿਆ ਹੋਵੇ ਅਤੇ ਮੀਡਿਆ ਰਾਹੀਂ ਕੌਮ ਦੀ ਅਤਿ ਦੀ ਬਦਨਾਮੀ ਕੀਤੀ ਹੋਵੇ ਤੇ ਉਸੇ ਕੌਮ ਦੇ ਸੁਪਰੀਮ ਲੀਡਰ ਅਖਵਾਉਣ ਵਾਲੇ Giani Harpreet Singh ਉਹਨਾ ਦੀਆਂ ਪਾਰਟੀਆਂ ਦਾ ਆਨੰਦ ਮਾਣ ਰਹੇ ਨੇ ਇਹੋ ਜਿਹੀ ਦੁਰ ਦ੍ਰਿਸ਼ਟੀ ਅਤੇ ਗੈਰਤ ਵਾਲੇ ਲੀਡਰਾਂ ਦਾ ਹੋਣਾ ਕੌਮ ਦੀ ਬਦਕਿਸਮਤੀ ਸਮਝੀਏ ਜ਼ਾ ਕੌਮ ਦਾ ਇਕ ਹੋਰ ਵਪਾਰਕ ਸੋਦਾ ?

13/05/2023

1984 ਦੇ ਸਿੱਖ ਕਤਲੇਆਮ ਤੋਂ ਖੁਸ਼ ਹੋ ਕੇ ਬਹੁਗਿਣਤੀ ਨੇ ਕਾਂਗਰਸ ਨੂੰ 403 ਸੀਟਾਂ ਦਿਤੀਆਂ ਸ਼ਨ
ਉਸੇ ਤਰਾਂ ਲਤੀਫ਼ਪੂਰੇ ਦੇ ਉਜੜੇ ਸਿਖਾਂ ਨੂੰ ਵੇਖਕੇ ਭਾਈ ਅਮ੍ਰਿਤਪਾਲ ਉਤੇ ਹੋਈ ਕਾਰਵਾਈ ਦੇਖਕੇ ਬਹੁਗਿਣਤੀ ਨੇ ਖੁਸ਼ ਹੋ ਕੇ ਨੌਜਵਾਨੀ ਦੇ ਘਾਣ ਕਰਨ ਵਾਲਿਆਂ ਨੂੰ ਭਰਪੂਰ ਵੋਟਾਂ ਪਾਈਆਂ
ਇਸ ਬਾਰੇ ਤੁਹਾਡੇ ਕੀ ਵਿਚਾਰ ਨੇ?

Address

Ludhiana

Website

Alerts

Be the first to know and let us send you an email when Singh Gurvinder posts news and promotions. Your email address will not be used for any other purpose, and you can unsubscribe at any time.

Videos

Share