ਦਿਲ ਦਾ ਦਰਦ

ਦਿਲ ਦਾ ਦਰਦ I just want to share something about my own dairy with my fnds and some others heartache patient.i h

22/12/2024
10/11/2024

ਦਿਲ ਦਾ ਦਿਲ ਨੂੰ ਰਾਹ ਹੁੰਦਾ ਏ
ਤੇਰਾ ਜ਼ਿਕਰ ਤਾਂ, ਤਾਂ ਹੁੰਦਾ ਏ

ਗੱਲਾਂ ਵਿੱਚ ਆ ਜਾਨਾ ਜਲਦੀ
ਫ਼ਿਕਰ ਤੇਰਾ ਮੈਨੂੰ ਤਾਂ ਹੁੰਦਾ ਏ

ਕੋਇਲ ਕੁੰ ਕੁੰ ਕਰਦੀ ਫਿਰਦੀ
ਕਾਂ ਕਾਂ ਕਰਦਾ ਕਾਂ ਹੁੰਦਾ ਏ

ਜੇ ਤੂੰ ਪੁੱਛੇ ਦੁੱਖ ਨਹੀਂ ਹੁੰਦਾ
ਮੈਂ ਅਹਨਾ ਵਾਂ ਹਾਂ ਹੁੰਦਾ ਏ

ਤੈਨੂੰ ਲੱਗਦਾ ਦੂਰ ਤੂੰ ਮੈਥੋਂ
ਮੇਰੇ ਲਈ ਹਰ ਥਾਂ ਹੁੰਦਾ ਏ

ਅਹਿਸਾਨ

ਮੈਨੂੰ ਕਹਿੰਦੀ ਤੈਨੂੰ ਪਤਾ  ਕੁੱਝ ਲੋਕ ਦੁਨੀਆ ਤੇ  ਟਿਮਟਿਮਾਉਂਦੇ ਨੇ... ਤਾਰਿਆਂ ਤੇ ਉਹਨਾਂ ਦਾ ਪਰਛਾਵਾਂ ਪੈਂਦਾ ਤੇ ਲੋਕ ਸਮਝਦੇ ਨੇ ਤਾਰੇ ਟਿਮਟਿ...
04/11/2024

ਮੈਨੂੰ ਕਹਿੰਦੀ ਤੈਨੂੰ ਪਤਾ
ਕੁੱਝ ਲੋਕ
ਦੁਨੀਆ ਤੇ ਟਿਮਟਿਮਾਉਂਦੇ ਨੇ...
ਤਾਰਿਆਂ ਤੇ ਉਹਨਾਂ ਦਾ
ਪਰਛਾਵਾਂ ਪੈਂਦਾ ਤੇ
ਲੋਕ ਸਮਝਦੇ ਨੇ ਤਾਰੇ
ਟਿਮਟਿਮਾਉਂਦੇ ਨੇ...
ਮੈਂ ਕਿਹਾ ਉਹ ਕਿਹੜੇ
ਲੋਕ ਨੇ ਕਹਿੰਦੀ ਜਿਹੜੇ
ਲੋਕ ਰੱਬ ਦੇ ਬਹੁਤ ਨੇੜੇ ਹੁੰਦੇ ਨੇ...
ਮੈਂ ਕਿਹਾ ਰੱਬ ਦੇ ਨੇੜੇ
ਕਿਹੜੇ ਲੋਕ ਹੂੰਦੇ ਨੇ...
ਕਹਿੰਦੀ ਜਿੰਨੇ ਦੇ ਦਿਲ
ਸਾਫ਼ ਹੂੰਦੇ ਨੇ ਮੰਨ ਸੱਚੇ ਹੁੰਦੇ ਨੇ..
ਮੈਂ ਕਿਹਾ ਫਿਰ ਤਾਂ ਰੱਬ
ਦਾ ਸ਼ੁਕਰ ਐ ਕੇ ਮੈਂ
ਰੱਬ ਦੇ ਨੇੜੇ ਹਾਂ
ਕਹਿੰਦੀ ਤੂੰ ਕਿਵੇਂ
ਰੱਬ ਦੇ ਨੇੜੇ ਹੋਇਆ ?
ਮੈਂ ਓਹਦੇ ਵੱਲ ਨੀਝ ਲਾ ਕੇ ਤੱਕਿਆ
ਤੇ ਓਹਦੇ ਚਿਹਰੇ ਤੇ ਹਲਕੀ
ਜਹੀ ਮੁਸਕੁਰਾਹਟ
ਜਹੀ ਆ ਗਈ ਜਿਵੇਂ ਸਮਝ
ਗਈ ਹੋਵੇ ਕੇ ਮੈਂ ਕੀ ਕਹਿਣਾ
ਚਾਹੁੰਦਾ ਹਾਂ.... ਤੇ
ਓਹਦਾ ਮੂੰਹ ਚੜ੍ਹਦੀ ਸਵੇਰ
ਵਾਂਗ ਲਾਲ ਜਿਹਾ ਹੋ ਗਿਆ
ਤੇ ਹੱਸ ਕੇ ਕਹਿੰਦੀ
ਕਮਲਿਆ ਤੈਨੂੰ ਸਾਰੀ
ਜਿੰਦਗੀ ਅਕਲ ਨਹੀਂ ਆਉਣੀ....😊

ਅਹਿਸਾਨ

ਪੈੜ ਮੇਰੀ ਕਿਉੰ ਦੱਬੇ ਕੋਈ                                ਰਾਤਾਂ ਦੇ ਵਿੱਚ ਲੱਭੇ ਕੋਈ ਵੇਖਾਂ ਜਦ ਮੈਂ ਝਾਤ ਮਾਰਕੇ                     ...
08/08/2024

ਪੈੜ ਮੇਰੀ ਕਿਉੰ ਦੱਬੇ ਕੋਈ
ਰਾਤਾਂ ਦੇ ਵਿੱਚ ਲੱਭੇ ਕੋਈ

ਵੇਖਾਂ ਜਦ ਮੈਂ ਝਾਤ ਮਾਰਕੇ
ਸੱਜੇ ਨਾ ਹੀ ਖੱਬੇ ਕੋਈ

ਹਲਕੀ ਹਲਕੀ ਬਿੜਕ ਜਹੀ ਏ
ਪਿੱਛੇ ਨਾ ਹੀ ਅੱਗੇ ਕੋਈ

ਸੁਪਨਾ ਨਹੀਂ ਹਕੀਕਤ ਲੱਗੇ
ਹੰਝੂ ਜਦ ਵੀ ਵੱਗੇ ਕੋਈ

ਚਾਰ ਚੁਫੇਰੇ ਘੁੱਪ ਹਨੇਰਾ
ਕਿਤੇ ਤਾਂ ਦੀਵਾ ਜੱਗੇ ਕੋਈ

ਮੈਨੂੰ ਮੇਰਾ ਸਾਥ ਵੀ ਨਹੀਂ
ਅਪਣਾ ਕਿੱਥੋਂ ਲੱਗੇ ਕੋਈ

ਜੋ ਹੈ ਲਿਖਿਆ ਮਿਲਕੇ ਰਹਿਣਾ
ਕਿਸਮਤ ਨਾਲ ਕਿਉੰ ਯੱਬੇ ਕੋਈ

ਗੱਲ੍ਹ ਫ਼ਕੀਰੀ ਫ਼ੱਕਰ ਬੰਦਾ
ਮੇਰੇ ਲਈ ਕਿਉੰ ਫੱਬੇ ਕੋਈ

ਮਰ ਮੁੱਕ ਜਾਵਾਂ ਟੋਟੇ ਕਰ ਦਈਂ
ਜਿਉਂਦੇ ਜੀਅ ਕਿਉੰ ਦੱਬੇ ਕੋਈ

ਅਹਿਸਾਨ ਫ਼ਰਾਮੋਸ਼

ਇਹ ਮੇਰੀ ਸਾਰੀਆਂ ਕਹਾਣੀਆਂ ਵਿਚੋਂ ਲਿਖੀ ਗਈ ਪਸੰਦੀਦਾ ਕਹਾਣੀ ਹੈ ਮੈਂ ਹੱਥ ਜੋੜਕੇ ਬੇਨਤੀ ਕਰਦਾ ਹਾਂ ਮੇਰੀ ਇਸ ਕਹਾਣੀ ਨੂੰ ਮੇਰੇ ਨਾਮ ਤੋਂ ਬਿਨਾ ਕ...
13/07/2024

ਇਹ ਮੇਰੀ ਸਾਰੀਆਂ ਕਹਾਣੀਆਂ ਵਿਚੋਂ ਲਿਖੀ ਗਈ ਪਸੰਦੀਦਾ ਕਹਾਣੀ ਹੈ ਮੈਂ ਹੱਥ ਜੋੜਕੇ ਬੇਨਤੀ ਕਰਦਾ ਹਾਂ ਮੇਰੀ ਇਸ ਕਹਾਣੀ ਨੂੰ ਮੇਰੇ ਨਾਮ ਤੋਂ ਬਿਨਾ ਕਾਪੀ ਪੇਸਰ ਨਾ ਕੀਤਾ ਜਾਵੇ 🙏
ਕਹਾਣੀ (ਰਾਜੀ)

ਨਛੱਤਰ ਸਿੰਘ ਨੂੰ ਬਹੁਤ ਖੁਸ਼ੀ ਹੋਈ ਘਰ ਵਿੱਚ ਤਿੰਨ ਪੁੱਤਰਾਂ ਤੋਂ ਬਾਅਦ ਇਕ ਧੀ ਨੇ ਵਾਹਿਗੁਰੂ ਦੀ ਸੋਗਾਤ ਹੋਕੇ ਜਨਮ ਲਿਆ।ਨਛੱਤਰ ਨੂੰ ਖੁਸ਼ ਵੇਖ ਕੇ ਰਾਜੀ ਦੀ ਮਾਂ ਦੀ ਜਣੇਪੇ ਦੀ ਪੀੜ ਪਤਾ ਨਹੀ ਕਿਧਰੇ ਨਿੱਕਲ ਤੁਰੀ ਸਾਰਾ ਪਰਿਵਾਰ ਰਾਜੀ ਨੂੰ ਚੁੱਕੀ ਫਿਰਦਾ।ਮਾਂ ਦੀ ਲੋਰੀ ਭਰਾਵਾਂ ਦੀ ਕੁੱਛੜ ਤੇ ਪਿੳ ਦੀਆਂ ਪਲਕਾਂ ਨੇ ਰਾਜੀ ਨੂੰ ਕਦੇ ਭੰਗੂੜੇ ਦੀ ਘਾਟ ਮਹਿਸੂਸ ਹੀ ਨਹੀ ਹੋਣ ਦਿੱਤੀ।ਰਾਜੀ ਦੇ ਹੋਣ ਦੀ ਸੱਭ ਤੋਂ ਜਿਆਦਾ ਖੁਸ਼ੀ ਨਛੱਤਰ ਸਿੰਘ ਨੂੰ ਹੀ ਸੀ ਜੀਹਨੇ ਧੀ ਦੇ ਜਨਮ ਤੇ ਸਾਥੀ ਕਰਮਚਾਰੀਆਂ ਵਿੱਚ ਲੱਡੂ ਵੀ ਵੰਡੇ।ਕੁੱਝ ਲੋਕ ਤਾਂ ਇਹ ਸੋਚਕੇ ਅਚੰਭਿਤ ਸੀ ਕੇ ਕੁੜੀ ਦੇ ਹੋਣ ਦੀ ਏਨੀ ਖੁਸ਼ੀ? ਨਛੱਤਰ ਦਾ ਆਥਣੇ ਨੂੰ ਘਰ ਪਰਤੇ ਦਾ ਸਾਰਾ ਥਕੇਵਾਂ ਰਾਜੀ ਦੀਆਂ ਕਿਲਕਾਰੀਆਂ ਸੁੁੱਣਕੇ ਲਹਿ ਜਾਂਦਾ ਖੁਸ਼ੀ ਨਾਲ ਛਾਤੀ ਫੁੱਲ ਫੁੱਲ ਆਉਂਦੀ।ਥੋੜੀ ਜਹੀ ਵੱਡੀ ਹੋਈ ਰਾਜੀ ਨੂੰ ਪੜਨੇ ਪਾ ਦਿੱਤਾ ਗਿਆ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਚੜਦਿਆਂ ਵਰਿਆਂ ਨੇ ਰਾਜੀ ਨੂੰ ਆਪਣੀ ਦਹਲੀਜ ਤੇ ਪੈਰ ਧਰਨ ਦਾ ਸੱਦਾ ਘੱਲਣਾ ਸ਼ੁ਼ਰੂ ਕਰ ਦਿੱਤਾ ਜਵਾਨੀ ਦੀਆਂ ਤਰੰਗਾਂ ਰਾਜੀ ਦੇ ਇਰਧ ਗਿਰਧ ਫਿਰਨ ਲੱਗੀਆਂ।ਸੋਹਣੇ ਤਰਾਸ਼ੇ ਮੀਰਾ ਕਾਰੀ ਜਹੇ ਨੈਣ ਨਕਸ਼ ਕਰੂੰਬਲਾਂ ਵਾਂਗ ਪਲਣ ਲੱਗ ਪਏ ਵੇਖਦੇ ਵੇਖਦਿਆਂ ਰਾਜੀ ਮੰਜਲ ਤੋਂ ਮਹਿਲ ਹੋ ਨਿੱਕਲੀ।ਫੁੱਲਾਂ ਵਾਂਗ ਖਿੜੀ ਖਿੜੀ ਤਬੀਅਤ ਹੱਸਦਾ ਸੁਗੰਧੀਆਂ ਮਹਿਕਾਉਂਦਾ ਗੋਲ ਮਟੋਲ ਜਿਹਾ ਜਵਾਨੀ ਦੇ ਸਿਦਕ ਨਾਲ ਭਰਿਆ ਖੂਬਸੂਰਤ ਚਿਹਰਾ ਅੱਖਾਂ ਵਿੱਚ ਸੁਰਮਈ ਸ਼ਰਾਰਤਾਂ ,ਡੁੱਲ ਡੁੱਲ ਪੈਂਦੀਆਂ ਸੰਗਾਂ ਸ਼ਰਮਾਂ,ਬੁੱਲ ਗੁਲਾਬ ਦੀਆਂ ਪੰਖੜੀਆਂ ਤੇ ਭਰਮੀ ਜਹੀ ਗੁੰਦਵੀਂ ਦੇਹ ਸਿਰ ਤੇ ਚੁੰਨੀ ਲੱਠੇ ਦਾ ਸੂਟ ਜਦੋਂ ਮੜਕ ਨਾਲ ਤੁਰਦੀ ਲੱਕ ਦੇ ਹੁਲਾਰਿਆਂ ਨਾਲ ਝੂਲਦੀ ਭਾਰੀ ਸਲਵਾਰ ਵਿਚੋਂ ਜਵਾਨੀ ਦੀਆਂ ਤੈਹਾਂ ਖੁੱਲ ਖੁੱਲ ਜਾਂਦੀਆਂ ਰਾਜੀ ਤੇ ਜਦੋਂ ਜਵਾਨੀ ਦੀ ਅੰਗੜਾਈ ਨੇ ਮਟਕਦੇ ਅੰਗਾਂ ਨਾਲ ਝੂਟਾ ਖਾਦਾ ਤਾਂ ਅੰਗੜਾਈ ਦੀਪ ਨਾਮ ਦੇ ਗੱਭਰੂ ਤੇ ਆਣ ਟੁੱਟੀ।ਉਮਰੋਂ ਪਹਿਲਾਂ ਹੋਈ ਜਵਾਨ ਰਾਜੀ ਆਪਣੀਆਂ ਸਹੇਲੀਆਂ ਵਿੱਚੋਂ ਸਿਰ ਕੱਢਵੀਂ ਸੀ ਫਿਰ ਸੋਨੇ ਦੀ ਟੱਕਰ ਵਿੱਚ ਹੀਰਾ ਹੀ ਹੋਊ ਚਾਂਦੀ ਪਿੱਤਲ ਦਾ ਭਲਾਂ ਕੀ ਕੰਮ।ਦੀਪ ਵੀ ਮੁੰਡਿਆਂ ਵਿੱਚੋਂ ਮੋਹਰੀ ਮੁੱਛ ਫੁੱਟ ਜਵਾਨ ਚੋਬਰ ਸੀ ਸਿਹਤ ਦਾ ਵੀ ਹੁੰਦੜਹੇਲ ਤੇ ਢਿੱਲੀਆਂ ਹੋਈਆਂ ਮੁੱਛਾਂ ਨੂੰ ਬਿੰਦ ਕ ਪਿਛੋਂ ਵੱਟ ਚਾੜਨ ਵਾਲਾ।ਦੋਹਾਂ ਦੀਆਂ ਅੱਖਾਂ ਨੇ ਕੁੱਝ ਦਿਨ ਗੱਲਾਂ ਕਰਨ ਤੋਂ ਬਾਅਦ ਬੁੱਲਾਂ ਦੀ ਹਰਕਤ ਨੇ ਵੀ ਆਪਣੇ ਹੋਣ ਦਾ ਸਬੂਤ ਦਿੱਤਾ।ਰਾਜੀ ਨੂੰ ਵੀ ਦੀਪ ਦੇ ਪਿਆਰ ਦਾ ਨਿਓਤਾ ਚੰਗਾਂ ਲੱਗਾ।ਥੋੜੇ ਸਮੇਂ ਵਿੱਚ ਹੀ ਦੋਹਾਂ ਦਾ ਅਥਾਹ ਮੋਹ ਪੈ ਗਿਆ ਯਾਰੀ ਚੰਗੀ ਨਿਭਦੀ ਗਈ ਸਮੇਂ ਤੋਂ ਪਹਿਲਾਂ ਸਕੂਲ ਪਹੁੰਚਕੇ ਮੁਲਾਕਾਤਾਂ ਹੋਣ ਲੱਗੀਆਂ ਤੇ ਰਾਤ ਨੂੰ ਫੋਨ ਤੇ ਗੱਲਾਂ ਦਾ ਜੋਰ ਲੁਕਾਉਣ ਵਾਲੀ ਕੋਈ ਸੈਂਅ ਹੁੰਦੀ ਤਾਂ ਲੁੱਕ ਵੀ ਜਾਂਦੀ ਇਸ਼ਕ ਨੇ ਅੰਨਾ ਹੋਣ ਦੀ ਹਾਮੀ ਤਾਂ ਭਰਨੀ ਹੀ ਸੀ ਨਿੱਕਲਦੀ ਨਿੱਕਲਦੀ ਗੱਲ ਨੇ ਰਾਜੀ ਦੇ ਪਿੳ ਨਛੱਤਰ ਸਿਉਂ ਦਿਆਂ ਕੰਨਾਂ ਦੀ ਦਹਿਲੀਜ ਤੇ ਪੈਰ ਜਾ ਧਰਿਆ।ਇਹ ਸੱਭ ਸੁਣਕੇ ਨਛੱਤਰ ਦੇ ਪੈਰ ਘੁਮਲਾ ਗਏ ਅੱਖਾਂ ਧੁੰਦਲਾ ਗਈਆਂ।ਜਦੋਂ ਰਾਜੀ ਨੂੰ ਇਹ ਸੱਭ ਬਾਰੇ ਪੁਛਿਆ ਗਿਆ ਰਾਜੀ ਨੇ ਸੱਭ ਕੁੱਝ ਸਾਫ਼ ਸਾਫ਼ ਆਪਣੇ ਪਿਤਾ ਨੂੰ ਦੱਸ ਛੱਡਿਆ।ਨਛੱਤਰ ਨੂੰ ਸੁੱਕਣੇ ਧੱਕਾ ਵੱਜਾ ਜਾਪਿਆ ਜਿਵੇਂ ਕਿਸੇ ਨੇ ਉਸ ਨੂੰ ਖੂਹ ਵਿੱਚ ਲਮਕਾ ਦਿੱਤਾ ਹੋਵੇ ਤੇ ਇਹੋ ਜਿਹਾ ਹਾਲ ਰਾਜੀ ਦੀ ਮਾਂ ਦਾ ਵੀ ਸੀ।ਰਾਜੀ ਨੇ ਸਾਰੇ ਪਰਿਵਾਰ ਅੱਗੇ ਆਪਣਾ ਫੈਂਸਲਾ ਹਿੱਕ ਥਾਪੜ ਕੇ ਸੁਣਾ ਛੱਡਿਆ ਮੈਂ ਦੀਪ ਨੂੰ ਪਿਆਰ ਕਰਦੀ ਹਾਂ ਤੇ ਵਿਆਹ ਵੀ ਉਸੇ ਨਾਲ ਹੀ ਕਰਵਾਵਾਂਗੀ ਨਹੀ ਤਾਂ ਕੁੰਝ ਫੱਕ ਕੇ ਪਰਾਣ ਤਿਆਗਣੇ ਮਨਜ਼ੂਰ।ਕੁੱਝ ਚਿਰ ਦੀ ਜੱਦੋਜਹਿਦ ਤੋਂ ਬਾਅਦ ਘਰਦਿਆਂ ਨੇ ਔਲਾਦ ਦੀ ਖੁਸ਼ੀ ਮੂਹਰੇ ਹੱਥਿਆਰ ਸੁੱਟ ਛੱਡੇ।ਨਛੱਤਰ ਨੇ ਹਾਂ ਵਿੱਚ ਹਾਮੀ ਤਾਂ ਭਰ ਦਿੱਤੀ ਵਿਚੋਂ ਉਹ ਖੁਸ਼ ਨਹੀ ਸੀ ਉਹ ਆਪਣੀ ਇਕੋ ਇਕ ਧੀ ਦਾ ਵਿਆਹ ਧੂਮਧਾਮ ਨਾਲ ਕਰਕੇ ਲੋਕਾਂ ਨੂੰ ਵਿਖਾਉਣਾ ਚਾਹੁੰਦਾ ਸੀ ਕੇ ਇਸ ਤਰਾਂ ਧੀ ਵਿਆਹੀ ਦੀ ਹੈ ਗਹਿਣਾ ਗੱਟਾ ਪਹਿਲਾਂ ਤੋਂ ਹੀ ਬਣਾਉਣਾ ਸ਼ੁਰੂ ਕਰ ਚੁੱਕਾ ਸੀ ਪਰ ਰਾਜੀ ਨੇ ਉਸ ਦੇ ਚਾਵਾਂ ਨੂੰ ਪੈਰਾਂ ਵਿੱਚ ਕੁਚਲ ਸੁੱਟਿਆ ਰੱਬ ਦੇ ਬੰਦੇ ਨੇ ਭਾਣਾ ਮੰਨਣ ਵਿੱਚ ਹੀ ਭਲਾ ਸਮਝਿਆ।ਰਾਜੀ ਨੇ ਦੀਪ ਨੂੰ ਵੀ ਆਪਣੇ ਘਰਦਿਆਂ ਨਾਲ ਗੱਲ ਕਰਨ ਲਈ ਕਿਹਾ।ਅਸਲ ਵਿੱਚ ਦੀਪ ਵੀ ਖੁਸ਼ ਸੀ ਆਖਿਰ ਦੋਵੇਂ ਇਕ ਦੂਜੇ ਨੂੰ ਪਿਆਰ ਜੋ ਕਰਦੇ ਸੰਨ।ਨਾਹ ਨੁੱਕਰ ਕਰਨ ਤੋਂ ਬਾਅਦ ਦੀਪ ਦੇ ਘਰਦੇ ਵੀ ਮੰਨ ਗਏ ਤੇ ਚੜਦੇ ਮਹੀਨੇ ਦੋਵੇਂ ਵਿਆਹ ਦੇ ਰਿਸ਼ਤੇ ਵਿੱਚ ਬੰਨੇ ਗਏ।ਰਾਜੀ ਘਰ ਦੀ ਜੂਹ ਤੋਂ ਵਿਦਾ ਹੋਕੇ ਸੌਹਰਿਆਂ ਘਰ ਪਹੁੰਚ ਗਈ।ਦੀਪ ਤੇ ਰਾਜੀ ਹੱਸਦੇ ਖੇਡਦੇ ਜਿੰਦਗੀ ਦੀਆਂ ਪੈੜਾਂ ਨੂੰ ਨਾਪਦੇ ਚਲਦੇ ਗਏ।ਸਾਲ ਕ ਨੂੰ ਵਾਹਿਗੁਰੂ ਦੀ ਮਿਹਰ ਸਕਦਾ ਘਰ ਵਿੱਚ ਧੀ ਦਾ ਤੋਹਫਾ ਕਬੂਲ ਹੋਇਆ।ਰਾਜੀ ਦੇ ਜਨਮ ਸਮੇਂ ਜਿਸ ਤਰਾਂ ਰਾਜੀ ਦਾ ਪਿਓ ਰਾਜੀ ਨੂੰ ਵੇਖ ਵੇਖ ਨਹੀ ਰੱਜਦਾ ਸੀ ਉਸੇ ਤਰਾਂ ਦੀਪ ਨੂੰ ਵੀ ਆਪਣੀ ਧੀ ਗੁੱਗੀ ਦਾ ਮੋਹ ਡੁੱਲ ਡੁੱਲ ਆਉਂਦਾ ਦੀਪ ਨਰਮ ਜਹੇ ਸ਼ਾਂਤ ਸੁਭਾਅ ਦਾ ਗੱਲ ਨੂੰ ਸੁਣਨ ਤੇ ਸਮਝਣ ਵਾਲਾ ਖੁਸ਼ਦਿਲ ਇਨਸਾਨ ਸੀ ਇਸੇ ਲਈ ਰਾਜੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਸੀ ਤੇ ਮਨੋ ਮੰਨ ਆਖਦੀ ਰੱਬਾ ਹਰ ਕੁੜੀ ਦੇ ਭਾਗਾਂ ਵਿੱਚ ਦੀਪ ਜਿਹਾ ਹੀ ਮੁੰਡਾ ਹੋਵੇ।ਧੀ ਦੀ ਖੁਸ਼ੀ ਦਾ ਇਕ ਕਾਰਨ ਇਹ ਵੀ ਸੀ ਦੀਪ ਹੋਣੀ ਚਾਰ ਭਰਾ ਸੀ ਘਰ ਵਿੱਚ ਕੋਈ ਕੁੜੀ ਨਾ ਹੋਣ ਕਰਕੇ ਦੀਪ ਨੂੰ ਗੁੱਗੀ ਦਾ ਚਾਅ ਚੜਿਆ ਪਿਆ ਸੀ ਸ਼ਾਇਦ ਏਹੀ ਕਾਰਨ ਸੀ ਜੋ ਰਾਜੀ ਵੀ ਦੀਪ ਨੂੰ ਜਾਨ ਤੋਂ ਜਿਆਦਾ ਪਿਆਰੀ ਸੀ।ਦੀਪ ਨੂੰ ਇਸ ਤਰਾਂ ਖੁਸ਼ ਵੇਖਕੇ ਰਾਜੀ ਦੇ ਵੀ ਖੰਭ ਨਿੱਕਲ ਆਏ ।ਰਾਜੀ ਘਰ ਦੇ ਕੰਮ ਤੇ ਗੁੱਗੀ ਨਾਲ ਸਾਰਾ ਦਿਨ ਆਹਰੇ ਲੱਗੀ ਰਹਿੰਦੀ ਤੇ ਦੀਪ ਆਪਣੇ ਕੰਮ ਵਿੱਚ।ਗੁਗੀ ਥੋੜ੍ਹੀ ਜਹੀ ਵੱਡੀ ਹੋਈ ਤਾਂ ਸਕੂਲ ਵਾਲਾ ਪੜਾਅ ਸ਼ੁ਼ਰੂ ਹੋ ਗਿਆ ਦੀਪ ਸਵੇਰੇ ਅੱਠ ਵਜੇ ਆਫਿਸ ਜਾਂਦਾ ਤੇ ਤਰਕਾਲਾਂ ਨੂੰ ਦੇਰ ਨਾਲ ਪਰਤਦਾ।ਪਿੱਛੋਂ ਰਾਜੀ ਘਰ ਦਾ ਕਾਰ ਵਿਹਾਰ ਕਰਦੀ ਗੁੱਗੀ ਨੂੰ ਸਾਂਭਦੀ ਸਵਾਰਦੀ ਤੇ ਵਿਹਲੀ ਹੋਕੇ ਕੇ ਥੋੜਾ ਬਹੁਤ ਸੌਂ ਲਿਆ ਕਰਦੀ।ਇਸ ਤਰਾਂ ਇਕ ਦੂਜੇ ਦਾ ਹੱਥ ਫੜੀ ਦੀਪ ਤੇ ਰਾਜੀ ਦੀ ਜਿੰਦਗੀ ਚਲਦੀ ਜਾ ਰਹੀ ਸੀ ਰਾਜੀ ਰੋਜ ਗੁੱਗੀ ਨੂੰ ਸਕੂਲ ਛੱਡਣ ਜਾਂਦੀ ਤੇ ਲੈਣ ਜਾਂਦੀ।ਸਕੂਲ ਜਿਆਦਾ ਦੂਰ ਨਾ ਹੋਣ ਕਰਕੇ ਤੁਰਕੇ ਜਾਣ ਵਿੱਚ ਕੋਈ ਔਖ਼ ਨਹੀ ਸੀ।ਰਾਜੀ ਦੇ ਰੋਜ ਦੇ ਕਾਰ ਵਿਹਾਰ ਏਹੀ ਸੀ ਗੁੱਗੀ ਨੂੰ ਛੱਡਣਾ ਲਿਆਉਣਾ ਰੋਟੀ ਟੁੱਕ ਤੇ ਦੁਪਹਿਰੇ ਸੌਂ ਲੈਣਾ।ਰੋਜ ਰੋਜ ਰਾਜੀ ਨੂੰ ਇਹ ਭੰਬਲਭੂਸਾ ਅਕਾਊ ਜਿਹਾ ਜਾਪਣ ਲੱਗਾ।ਕਦੇ ਕਦੇ ਰਾਜੀ ਗੁੱਸੇ ਦੀ ਮਾਰੀ ਭੱਖ ਜਾਂਦੀ।ਇਕ ਦਿਨ ਰਾਜੀ ਸੋਚਣ ਲੱਗ ਪਈ ਕੀ ਸਾਰੀ ਜਿੰਦਗੀ ਹੁਣ ਇਸੇ ਤਰਾਂ ਹੀ ਨਿਕਲੇਗੀ?ਕੀ ਮੈਂ ਘਰ ਬੈਠੀ ਏਹੀ ਜੁੱਲੀ ਭਾਂਡਿਆਂ ਨਾਲ ਮੱਥਾ ਮਾਰਦੀ ਰਹਾਂਗੀ ਆਪ ਮੁਹਾਰੇ ਉਸਦੇ ਮੂੰਹੋਂ "ਨਹੀ" ਨਿਕਲਿਆ।ਮੈਂ ਰੋਜ ਸਵੇਰੇ ਸ਼ਾਮ ਰੋਟੀ ਬਣਾਉਣ ਭਾਂਡੇ ਮਾਂਝਣ ਗੁੱਗੀ ਨੂੰ ਸਕੂਲਾਂ ਲੈ ਆਈ ਛੱਡ ਆਈ ਨਹੀ ਕਰਦੀ ਰਹਾਂਗੀ ਹਾਲੇ ਮਾਰੀ ਉਮਰ ਹੀ ਕੀ ਏ ਇਸ ਤਰਾਂ ਜਿੰਦਗੀ ਨੂੰ ਤੁੰਨੀ ਰੱਖਣਾ ਕੋਈ ਸਿਆਣਪ ਵਾਲੀ ਗੱਲ ਤਾਂ ਨਹੀ ਇਸੇ ਤਰਾਂ ਦੇ ਖਿਆਲ ਰਾਜੀ ਦੇ ਦਿਮਾਗ ਵਿੱਚ ਫੇਰੇ ਪਾਉਣ ਲੱਗ ਪਏ ਅਥਵਾ ਦੀਪ ਨਾਲ ਸ਼ਿਕਵੇ ਰਹਿਣ ਲੱਗੇ ਕੇ ਬਾਹਰ ਕਦੇ ਕਿਤੇ ਲੈਕੇ ਨਹੀ ਜਾਂਦੇ ਕੈਦੀਆਂ ਵਾਂਗ ਘਰ ਬੰਨਕੇ ਬਿਠਾ ਰੱਖਿਆ

ਦੀਪ---ਹਾਲੇ ਛੇ ਕੁ ਮਹੀਨੇ ਪਹਿਲਾਂ ਤਾਂ ਪਹਾੜ ਤੇ ਜਾਕੇ ਆਏ ਹਾਂ!ਆਪਾਂ ਨੂੰ ਹੁਣ ਏਹੀ ਕੰਮ ਤਾਂ ਨਹੀ ਰਹਿ ਗਿਆ ਜੋ ਹਰ ਘੜੀ ਕਿਸੇ ਨਾ ਕਿਸੇ ਪਾਸੇ ਤੁਰੇ ਹੀ ਰਹੀਏ। ਸੋ ਘਰ ਦੇ ਖਰਚੇ ਗੁੱਗੀ ਦੀ ਪੜਾਈ ਏਹੀ ਵਾਹਿਗੁਰੂ ਦਾ ਬੜਾ ਸ਼ੁਕਰ ਏ ਕੇ ਸੱਭ ਕੁੱਝ ਭਲਾ ਚੱਲ ਰਿਹਾ "ਰਾਜੀ ਨੂੰ ਸਮਝਾਉਣ ਦੇ ਇਰਾਦੇ ਵਜੋਂ ਦੀਪ ਨੇ ਕਿਹਾ"
ਰਾਜੀ---ਜਿੰਦਗੀ ਨਾਮ ਦੀ ਵੀ ਤਾਂ ਕੋਈ ਚੀਜ਼ ਹੁੰਦੀ ਏ।ਘਰ ਵਿੱਚ ਭਲਾ ਕੋਈ ਕਿੰਨੀ ਕੁ ਦੇਰ ਡੱਕਿਆ ਰਹੇ ਸਵੇਰੇ ਸ਼ਾਮ ਓਹੀ ਸਿਆਪਾ ਰੋਟੀ ਟੁੱਕ, ਬੋਕਰ, ਪੋਚੇ ਸਾਫ ਸਫਾਈ ਮੈਨੂੰ ਤਾਂ ਸਮਝ ਨਹੀ ਆਂਉਦੀ ਮੈਂ ਨੌਕਰਾਣੀ ਹਾਂ ਜਾਂ ਘਰ ਵਾਲੀ "ਰਾਜੀ ਨੇ ਮੂੰਹ ਫੇਰਦੇ ਹੋਏ ਕਿਹਾ"
ਦੀਪ---ਇਸੇ ਤਰਾਂ ਹੀ ਤਾਂ ਘਰ ਚੱਲਦੇ ਨੇ।ਇਸੇ ਤਰਾਂ ਹੀ ਤਾਂ ਦੁਨੀਆ ਵੱਸ ਰਹੀ ਏ ਸਾਰੇ ਏਹੀ ਢੰਗ ਅਪਣਾਉਂਦੇ ਨੇ ਘਰ ਨੂੰ ਘਰ ਬਣਾਈ ਰੱਖਣ ਦਾ,ਜਨਾਨੀ ਦੀ ਕਿਰਤ ਏ ਘਰ ਨੂੰ ਸਾਂਭਣਾ ਸਵਾਰਾਂ ਅਥਵਾ ਘਰ ਨੂੰ ਅੱਗੇ ਪਾਲਣਾ ਤੇ ਅੱਗੇ ਵਧਾਉਣਾ ਬੰਦੇ ਦਾ ਫਰਜ਼।ਆਪਾਂ ਦੋਵੇਂ ਆਪੋ ਆਪਣਾ ਫਰਜ਼ ਨਿਭਾ ਰਹੇ ਹਾਂ ਹੋਰ ਤੂੰ ਕੀ ਭਾਲਦੀ ਏ? "ਦੀਪ ਨੇ ਲੱਕ ਤੱਕ ਦੋਵੇਂ ਹੱਥ ਚੱਕ ਕੇ ਤਲੀਆਂ ਅੱਡੀਆਂ"
ਰਾਜੀ---ਗੱਲਾਂ ਕਰਨੀਆਂ ਤੇ ਕੰਮ ਨੂੰ ਅਮਲੀ ਰੂਪ ਵਿੱਚ ਕਰਨਾ ਇਹਨਾ ਦੋਵਾਂ ਗੱਲਾਂ ਵਿੱਚ ਫਰਕ ਹੁੰਦਾਂ ਏ ਜੇ ਤੁਹਾਨੂੰ ਮੇਰੇ ਕੰਮ ਕਰਨੇ ਪੈਣ ਫਿਰ ਪਤਾ ਲੱਗੇ ਆਪ ਤਾਂ ਘਰੋਂ ਨਿੱਕਲ ਜਾਂਦੇ ਨੇ ਰੋਜ ਤੇ ਪਿੱਛੋਂ ਜਨਾਨੀ ਮਰਦੀ ਖੱਪਦੀ ਰਹੇ ਭਾਂਡਿਆਂ ਟੀਡਿੰਆਂ ਨਾਲ
"ਕੰਭਲ ਨੂੰ ਤੈਹ ਕਰਦੇ ਹੋਏ ਦੀਪ ਵੱਲ ਪਿੱਠ ਕੀਤੇ ਹੋਇਆਂ ਰਾਜੀ ਨੇ ਆਖਿਆ"
ਦੀਪ---ਸਾਰੀਆਂ ਤੀਵੀਆਂ ਅਜਿਹਾ ਹੀ ਤਾਂ ਕਰਦੀਆਂ ਨੇ ਤੂੰ ਕੋਈ ਕੱਲੀ ਤਾਂ ਨਹੀ ਨਾਲੇ ਮੈਂ ਕੋਈ ਸੈਰ ਸਪਾਟੇ ਜਾਂ ਕਿਸੇ ਪਿਕਨਿਕ ਲਈ ਨਹੀ ਜਾਂਦਾ ਤੇ ਇਹ ਵੀ ਹੋ ਸਕਦਾ ਉੱਥੇ ਤੇਰੇ ਤੋਂ ਵੀ ਜਿਆਦਾ ਖੱਪਦਾ ਹੋਵਾਂ।ਮੈਂ ਤਾਂ ਕਦੇ ਸ਼ਿਕਵਾ ਕੀਤਾ ਨਹੀ ਕਰਾਂ ਵੀ ਤੇ ਕੀਹਨੂੰ? ਜਿਹੜਾ ਕੰਮ ਸਾਡੇ ਹੀ ਭਲੇ ਲਈ ਹੈ ਉਸ ਦਾ ਸ਼ਿਕਵਾ ਵੀ ਕਿਉਂ?
ਚਾਹ ਦਾ ਕੱਪ ਦੇ ਤੇ ਮੈਂ ਜਾਵਾਂ ਰੋਜ ਰੋਜ ਏਹੋ ਜਿਹੀਆਂ ਗੱਲਾਂ ਨਹੀ ਸੋਭਦੀਆਂ "ਗੱਲ ਮੁਕਾਉਂਦੇ ਹੋਏ ਦੀਪ ਨੇ ਕਿਹਾ"
ਰਾਜੀ ਨੂੰ ਇਹ ਸੱਭ ਚੋਝ ਜਿਹਾ ਜਾਪਣ ਲੱਗਾ।

ਰੂਪ ਦੱਸਵੀਂ ਪਾਸ ਕਰਨ ਤੋਂ ਬਾਅਦ ਆਪਣੇ ਆਪ ਨੂੰ ਅਜਾਦ ਮਿਜ਼ਾਜ ਕਿਆਸਣ ਲੱਗਾ ।ਘਰ ਵਿੱਚ ਸੱਭ ਤੋਂ ਛੋਟਾ ਹੋਣ ਕਰਕੇ ਰੂਪ ਤੇ ਘਰ ਦੀ ਕੋਈ ਖਾਸ ਜਿੰਮੇਵਾਰੀ ਵੀ ਨਹੀ ਸੀ ਦਾਣਾ ਪਾਣੀ ਚੰਗਾਂ ਪੁੱਗਦਾ ਹੋਣ ਕਰਕੇ ਘਰੋਂ ਵੀ ਸੌਖਾ ਸੀ ਸਾਰਾ ਦਿਨ ਯਾਰਾਂ ਮਿੱਤਰਾਂ ਨਾਲ ਜੂਹ ਦੇ ਗੇੜੇ ਦਿੰਦਾ ਫਿਰਦਾ ਜਵਾਨੀ ਨੇ ਤਾਜੀ ਤਾਜੀ ਦਸਤਕ ਗੱਲਾਂ ਦੀਆਂ ਫਿਨਸੀਆਂ ਨਾਲ ਆਣ ਧਰੀ ਸੀ ਦਾੜੀ ਮੁੱਛਾਂ,ਤੇ ਮੁੱਛਾਂ ਦਾੜੀ ਨਾਲੋਂ ਵਿੱਥ ਪਾ ਪਾ ਤੇ ਚੋਰੀ ਨਿੱਕਲ ਰਹੀਆਂ ਸਨ ਦਰਮਿਆਨਾ ਜਿਹਾ ਕੱਦ ਚੋੜਾ ਮੂੰਹ ਚਪਟਾ ਮੱਥਾ ਖਿੜੇ ਖਿੜੇ ਨਕਸ਼ ਫਬਵਾਂ ਮੁਹਾਂਦਰਾ ਚੋੜੀ ਪੱਧਰੀ ਛਾਤੀ ਕਬੱਡੀ ਦਾ ਖਿਡਾਰੀ ਹੋਣ ਕਰਕੇ ਪੱਟਾਂ ਤੇ ਪਿੰਨੀਆਂ ਵਿਚਾਲੇ ਢਾਲ ਵਾਂਗ ਜੜੇ ਹੋਏ ਗੋਡੇ ਜਵਾਨੀ ਨੂੰ ਮਾਨਣ ਵਿੱਚ ਵਿਅਸਤ ਸੀ ਜਿਆਦਾ ਫਾਸਲੇ ਤੇ ਨਾ ਰਹਿੰਦੇ ਹੋਣ ਕਰਕੇ ਰਾਜੀ ਤੇ ਰੂਪ ਦੀਆਂ ਅੱਖਾਂ ਅਕਸਰ ਚਾਰ ਹੋ ਜਾਇਆ ਕਰਦੀਆਂ।ਰੂਪ ਦੀਪ ਨੂੰ ਜਿਆਦਾ ਤਾਂ ਨਹੀ ਪਰ ਮੂੰਹ ਲਿਹਾਜ਼ੇ ਜਾਣਦਾ ਸੀ ਕਿਉਂਕਿ ਦੀਪ ਤੇ ਰੂਪ ਦਾ ਵੱਡਾ ਭਰਾ ਕਿਸੇ ਵਕਤ ਚੰਗੇਂ ਮਿੱਤਰ ਰਹਿ ਚੁੱਕੇ ਸਨ ਉਦੋਂ ਰੂਪ ਹਾਲੇ ਗੋਦੀ ਵਿੱਚ ਖੇਡਦਾ ਹੁੰਦਾਂ ਸੀ ਹੋਲੀ ਹੋਲੀ ਰਾਜੀ ਰੂਪ ਦੀ ਤੱਕਣੀ ਦਾ ਅਸਰ ਮੰਨਣ ਲੱਗ ਪਈ ਤੇ ਰੂਪ ਵੀ ਚੋਰੀ ਦਾ ਗੁੜ ਖਾਣ ਦੇ ਸੁਪਨੇ ਸਜਾਉਣ ਲੱਗਾ। ਬਦਲਦੇ ਸਮੇਂ ਦੇ ਨਾਲ ਰਾਜੀ ਨੂੰ ਵੀ ਪਤਾ ਨਾ ਲੱਗਾ ਕਦੋਂ ਉਸ ਦਾ ਦਿਲ ਦੀਪ ਵੱਲੋਂ ਬਦਲ ਕੇ ਪੁੱਠੇ ਹੱਥ ਵਾਂਗ ਰੂਪ ਵੱਲ ਸਿੱਧਾ ਹੋ ਗਿਆ ਰਾਜੀ ਨੂੰ ਵੀ ਇਹ ਸੱਭ ਚੰਗਾਂ ਲੱਗਾ।ਦੇਰ ਨਾ ਕਰਦੇ ਹੋਏ ਦੋਵਾਂ ਨੇ ਮੋਬਾਇਲ ਨੰਬਰ ਦਾ ਵੱਟਾ ਸੱਟਾ ਕਰ ਲਿਆ ਤੇ ਗੱਲਾਂ ਬਾਤਾਂ ਹੋਣੀਆਂ ਸ਼ੁ਼ਰੂ ਹੋ ਗਈਆਂ।ਹੁਣ ਰਾਜੀ ਨੂੰ ਦੀਪ ਨਾਲ ਕੋਈ ਸ਼ਿਕਵਾ ਨਾ ਰਹਿਣ ਲੱਗਾ।ਦੀਪ ਆਪਣੇ ਕੰਮ ਵਿੱਚ ਮਸਤ ਤੇ ਰਾਜੀ ਵਿੱਚ ਮਚਲੀ ਹੋਈ ਜਵਾਨੀ ਫਿਰ ਉਬਾਲ਼ਾ ਖਾ ਉੱਠੀ।ਹੁਣ ਰਾਜੀ ਵਾਅ ਲੱਗਦੇ ਆਨੀ ਬਹਾਨੀ ਘਰੋਂ ਵੀ ਬਾਹਰ ਨਿਕਲਣ ਲੱਗ ਪਈ।ਗੁਆਂਢ ਵਿੱਚ ਰਹਿਣ ਵਾਲੀ ਗੈਰ ਪੰਜਾਬਣ ਕਰਾਏਦਾਰਨੀ ਦਾ ਸਹਿਯੋਗ ਮਿਲ ਗਿਆ।ਕਦੇ ਬਜਾਰ ਕਦੇ ਸਬਜੀ ਮੰਡੀ ਤੇ ਕਦੇ ਕੋਈ ਹੋਰ ਲੋੜੀਂਦੀ ਵਸਤੂ ਲਈ ਬਹਾਨੇ ਸਦਕਾ ਰਾਜੀ ਦੇ ਪੈਰ ਘਰੋਂ ਬਾਹਰ ਜਾਣ ਨੂੰ ਕਾਹਲ਼ੇ ਪੈਣ ਲੱਗੇ।ਪਹਿਲਾਂ ਕੋਈ ਵੀ ਲੋੜੀਂਦੀ ਵਸਤੂ ਖਰੀਦਣ ਜਾਂ ਹੋਰ ਸਾਧਾਰਣ ਘਰੇਲੂ ਕੰਮ ਸੱਭ ਦੀਪ ਦੇ ਜਿੱਮੇ ਹੀ ਹੁੰਦੇ ਪਰ ਹੁਣ ਦੀਪ ਨੂੰ ਵੀ ਇਸ ਵਿੱਚ ਕੁੱਝ ਗਲਤ ਨਾ ਜਾਪਿਆ ਕਿਉਂਕਿ ਦੀਪ ਰਾਜੀ ਨੂੰ ਪਹਿਲਾਂ ਨਾਲੋ ਸਿਆਣੀ ਤੇ ਜਿੰਮੇਵਾਰ ਹੋਈ ਸਮਝਣ ਲੱਗਾ।ਆਪਣਿਆਂ ਦੀਆਂ ਗਲਤੀਆਂ ਦਾ ਉਦੋਂ ਤੱਕ ਪਤਾ ਨਹੀ ਲੱਗਦਾ ਜਦੋਂ ਤੱਕ ਧੁੰਮਾਂ ਨਾ ਪੈ ਜਾਣ।ਆਨੀ ਬਹਾਨੀ ਰਾਜੀ ਦੀਆਂ ਰੂਪ ਨਾਲ ਮੁਲਾਕਾਤਾਂ ਵਧਣ ਲੱਗੀਆਂ ਕਦੇ ਬਜਾਰ ਕਦੇ ਸਬਜ਼ੀ ਮੰਡੀ ਕੇ ਕਦੇ ਪੀਰਾਂ ਦੀ ਦਰਗਾ ਦੇ ਰਾਹ,ਤੇ ਕਦੇ ਕਿਸੇ ਮਿਥੇ ਥਾਈਂ।ਭਰਦਾ ਭਰਦਾ ਘੜਾ ਜਦੋਂ ਥੋੜਾ ਜਿਹਾ ਉੱਲਰਿਆ ਬਦਨਾਮੀ ਦੇ ਪਾਣੀ ਦੀਆਂ ਕੁੱਝ ਕੁ ਛਿੱਟਾਂ ਦੀਪ ਦੇ ਮੂੰਹ ਤੇ ਆਣ ਵੱਜੀਆਂ ਦੀਪ ਅੱਭੜਵਾਹਾ ਜਾਗਿਆ ਜਿਵੇਂ ਕਿਸੇ ਨੇ ਸੁੱਤੇ ਪਏ ਦੇ ਮੂੰਹ ਤੇ ਪਾਣੀ ਛਿੜਕਿਆ ਹੋਵੇ ।ਜੀਹਦੇ ਵੱਲੋਂ ਇਹ ਸੱਭ ਕੁੱਝ ਸੁਣ ਨੂੰ ਮਿਲਿਆ ਦੀਪ ਨੇ ਹੱਸਕੇ ਦੱਸਣ ਵਾਲੇ ਨੂੰ ਆਪਣੇ ਆਪ ਵਿੱਚ ਮੂਰਖ ਜਾਣਕੇ ਗੱਲ ਨੂੰ ਅਣਗੌਲਿਆ ਕਰ ਛੱਡਿਆ।ਦੀਪ ਲਈ ਇਹ ਇਕ ਬੇ ਨੁਕਤੀ ਜਹੀ ਗੱਲ ਸੀ।ਹੁੰਦਾਂ ਵੀ ਇਸੇ ਤਰਾਂ ਹੀ ਹੈ ਜਦੋਂ ਦੂਰ ਦੂਰ ਤੱਕ ਅਸੀਂ ਕਦੇ ਸੋਚਿਆ ਹੀ ਨਹੀ ਹੁੰਦਾਂ ਕੇ ਸਾਡਾ ਕੋਈ ਆਪਣਾ ਸਾਡੀ ਪਿੱਠ ਪਿੱਛੇ ਕਿਹੜੀਆਂ ਵਿਉਂਤਾਂ ਨੂੰ ਅੰਜਾਮ ਦੇ ਰਿਹਾ ਹੁੰਦਾਂ ਹੈ ਫਿਰ ਕੁੱਝ ਕੁ ਚਿਰ ਪਿੱਛੋਂ ਦੀਪ ਨੂੰ ਦੁਬਾਰਾ ਭਿਣਕ ਲੱਗੀ ਤਾਂ ਦੀਪ ਨੇ ਚੇਤੰਨ ਹੋਕੇ ਰਾਜੀ ਨੂੰ ਅੱਖਾਂ ਛੋਟੀਆਂ ਕਰਕੇ ਤਾੜਨਾ ਸ਼ੁ਼ਰੂ ਕਰ ਦਿੱਤਾ।ਫਿਰ ਕੀ ਸੀ ਉਹੀ ਗੱਲ "ਸੋ ਦਿਨ ਚੋਰ ਦੇ ਤੇ ਇਕ ਦਿਨ ਸਾਧ ਦਾ" ਦੀਪ ਨੇ ਜਿਆਦਾ ਦੇਰ ਨਾ ਕਰਦੇ ਹੋਏ ਸੱਭ ਕੁੱਝ ਸਿੱਧੇ ਤੇ ਸਾਫ਼ ਸਾਫ਼ ਲਫਜ਼ਾਂ ਵਿੱਚ ਰਾਜੀ ਕੋਲੋਂ ਆਣ ਪੁਛਿਆ ਤੇ ਮਨੋ ਮੰਨ ਕਹਿ ਰਿਹਾ ਸੀ ਰੱਬ ਕਰੇ ਸੱਭ ਝੂਠ ਹੀ ਹੋਵੇ ਅਫਵਾਹ ਹੀ ਹੋਵੇ।ਰਾਜੀ ਦੀ ਦੇਹ ਵਿੱਚ ਇਹ ਸੱਭ ਕੁੱਝ ਸੁਣਕੇ ਝਰਨਾਹਟ ਫਿਰ ਗਈ ਸੁਚੇਤ ਹੋ ਕੇ ਤੇ ਅਣਜਾਣ ਬਣਦੇ ਹੋਏ ਰਾਜੀ ਨੇ ਆਪਣੀ ਤੀਬਰਤਾ ਜਤਾਈ ਇਹ ਸੱਭ ਸੁਣਕੇ ਦੀਪ ਨੂੰ ਥੋੜਾ ਜਿਹਾ ਸੋਖਾ ਸਾਂਹ ਤਾਂ ਆਇਆ ਪਰ ਉਸ ਨੂੰ ਰਾਜੀ ਦੀ ਪੇਸ਼ਗੀ ਜਚੀ ਨਹੀ।ਜੀਹਨੂੰ ਅਸੀਂ ਕਦੇ ਹੱਦੋਂ ਵੱਧ ਚਾਹਿਆ ਹੋਵੇ ਜਾਂ ਚਾਹੁੰਦੇ ਹੋਈਏ ਕੱਠਿਆਂ ਨੇ ਦਿਨ ਰਾਤ ਬਿਤਾਏ ਹੋਣ ਉਹਦੀਆਂ ਰਗਾਂ ਵਿੱਚ ਵਹਿੰਦਾ ਲਹੁ ਵੀ ਸਾਡਾ ਵਾਕਫ ਹੋ ਜਾਂਦਾ ਏ।ਇਸ ਦੌਰਾਨ ਬੋਲਿਆ ਹੋਇਆ ਝੂਠ ਵੀ ਸਾਡੇ ਤੋਂ ਆਪਣਾ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰਦਾ ਏ ਤੇ ਅੰਤ ਬੇ ਨਕਾਬ ਹੋਕੇ ਹੀ ਰਹਿੰਦਾ ਏ।ਫਿਰ ਇਕ ਦਿਨ ਆਪਣੀ ਧੀ ਗੁੱਗੀ ਦੇ ਜਿਦ ਕਰਨ ਤੇ ਐਤਵਾਰ ਵਾਲੇ ਦਿਨ ਘੁੰਮਣ ਵਾਲੀ ਗੁੱਡੀ ਦਿਵਾਉਣ ਲਈ ਘਰੋਂ ਨਿਕਲਿਆ ਤਾਂ ਜੂਹ ਦੇ ਨੇੜੇ ਪਹੁੰਚ ਕੇ ਰੂਪ ਨੂੰ ਦੂਰੋਂ ਆਉਂਦਾ ਵੇਖ ਗੁੱਗੀ ਦੀਪ ਦੀ ਉਂਗਲੀ ਛੁਡਵਾ ਕੇ ਰੂਪ ਦੀਆਂ ਲੱਤਾਂ ਨਾਲ ਜਾ ਲਿਪਟੀ ਤੇ ਚਾਕਲੇਟ ਵਾਲੀਆਂ ਟੋਫੀਆਂ ਦੀ ਮੰਗ ਕਰਨ ਲੱਗੀ ਦੀਪ ਨੂੰ ਇਹ ਸੱਭ ਵੇਖਕੇ ਅਚੰਭਾ ਹੋਇਆ ਕਿਉਂਕਿ ਗੁੱਗੀ ਆਪਣੇ ਸੁਭਾਅ ਅਨੁਸਾਰ ਕਿਸੇ ਹੋਰ ਕੋਲ ਤਾਂ ਜਾਂਦੀ ਹੀ ਨਹੀ ਸੀ ਫਿਰ ਇਹ ਅੱਜ ਕਿਵੇਂ. ........
ਫਿਰ ਦੁਬਾਰਾ ਦੀਪ ਨੇ ਰਾਜੀ ਤੇ ਨਜ਼ਰਾਂ ਗੱਡੀਆਂ ਤੇ ਰਾਜੀ ਦੇ ਮੋਬਾਇਲ ਵਿੱਚੋਂ ਸਿਮ ਕੱਢਕੇ ਆਪਣੇ ਮੋਬਾਇਲ ਵਿੱਚ ਰਾਜੀ ਨੂੰ ਬਿਨਾਂ ਦੱਸੇ ਪਾ ਲਿਆ ਤੇ ਘਰੋਂ ਨਿਕਲ ਗਿਆ।ਉਧਰ ਰਾਜੀ ਘਰ ਦਾ ਨਿੱਕ ਸੁੱਕ ਸਵਾਰਕੇ ਹਟੀ ਤੇ ਨੋਹਾਂ ਨੂੰ ਇਹ ਸੋਚਕੇ ਰੰਗਣ ਲੱਗੀ ਕੇ ਕਦੋਂ ਰੂਪ ਦਾ ਮੈਸਿਜ ਆਵੇ ਤੇ ਕਦੋਂ ਗੱਲ ਹੋਵੇ।ਦੋਵਾਂ ਦੇ ਮਿੱਥੇ ਅਨੁਸਾਰ ਰੂਪ ਫੋਨ ਕਰਨ ਤੋਂ ਪਹਿਲਾਂ ਮੈਸਿਜ ਹੀ ਕਰਿਆ ਕਰਦਾ ਸੀ ਆਦਤਨ ਰੂਪ ਦੇ ਮੈਸਿਜ ਕਰਨ ਦੀ ਦੇਰ ਸੀ ਮੈਸਿਜ ਵੇਖਦਿਆਂ ਹੀ ਦੀਪ ਨੂੰ ਜਮੀਨ ਖਿਸਕਦੀ ਪ੍ਰਤੀਤ ਹੋਈ ਹੋਸ਼ ਸੰਭਾਲਦਿਆਂ ਹੀ ਰਾਜੀ ਉਹਦੇ ਅੱਖੋਂ ਵਹਿਣ ਲੱਗੀ।ਦੀਪ ਦੇ ਮੋਬਾਇਲ ਤੇ ਕਾਜਲ ਨਾਮ ਤੇ ਸੇਵ ਹੋਇਆ ਨੰਬਰ ਰੂਪ ਬਣਕੇ ਸਾਹਮਣੇ ਆਇਆ ਦੀਪ ਨੇ ਰੂਪ ਦਾ ਨੰਬਰ ਪਹਿਲਾਂ ਹੀ ਪਤਾ ਕਰਕੇ ਰੱਖ ਲਿਆ ਸੀ ਇਸ ਤੋਂ ਪਹਿਲਾਂ ਕੀ ਦੀਪ ਕਿਸੇ ਟਿਕਾਣੇ ਤੇ ਬੈਠਕੇ ਰਾਜੀ ਦੇ ਸਿਮ ਦੀ ਸੂਚੀ ਪੜਤਾਲਦਾ ਰਾਹ ਵਿੱਚ ਹੀ ਰੂਪ ਦੇ ਮੈਸਿਜ ਨੇ ਉਸ ਦੇ ਗੋਡੇ ਥਿੜਕਾ ਸੁੱਟੇ।ਦੀਪ ਦੀ ਦੁਨੀਆਂ ਦੀਪ ਦੀਆਂ ਅੱਖਾਂ ਅੱਗੇ ਭੁਆਟਣੀਆਂ ਮਾਰਨ ਲੱਗ ਪਈ ਸੋਚਣ ਲੱਗਾ ਰਾਜੀ ਇਸ ਤਰਾਂ? ਰਾਜੀ ਨੇ ਇਹ ਸੱਭ ਕਿਵੇਂ? ਰਾਜੀ ਰਾਜੀ ਤੇ ਰਾਜੀ......ਦੀਪ ਨੂੰ ਜਾਪਿਆ ਜਿਵੇਂ ਸਾਰੀ ਦੁਨੀਆਂ ਉਸ ਦੇ ਇਕ ਕੰਨ ਵਿੱਚ ਰਾਜੀ ਰਾਜੀ ਚੀਕ ਰਹੀ ਹੋਵੇ ਤੇ ਦੂਜੇ ਕੰਨ ਵਿੱਚ ਰੂਪ ਰੂਪ ।ਜਿਵੇਂ ਉਹਦੇ ਉੱਪਰੋਂ ਟਹਿਲਦੇ ਪੰਛੀਂ ਆਪਣੀ ਭਾਸ਼ਾ ਵਿੱਚ ਉਸ ਨੂੰ ਚਿੜਾ ਰਹੇ ਹੋਣ ਦੀਪ ਚਾਹੁੰਦਾ ਸੀ ਹੁਣੇ ਜਮੀਨ ਵਿੱਚੋਂ ਕੋਈ ਵੱਡਾ ਸਾਰਾ ਮੂੰਹ ਖੁੱਲੇ ਤੇ ਉਸ ਨੂੰ ਸਾਰੇ ਦਾ ਸਾਰਾ ਅੰਦਰ ਨਿਗਲ ਲਵੇ।ਦੀਪ ਕੋਲੋਂ ਇਹ ਸੱਭ ਜਰ ਨਾ ਹੋਇਆ ਘਰ ਪਰਤਦੇ ਹੀ ਦੀਪ ਨੇ ਰਾਜੀ ਤੇ ਅਥਾਹ ਸਵਾਲਾਂ ਦਾ ਟੋਕਰਾ ਕੱਢ ਮਾਰਿਆ।ਨਾਹ ਨੁੱਕਰ ਕਰਨ ਤੋਂ ਬਾਅਦ ਰਾਜੀ ਕੋਲ ਕਹਿਣ ਲਈ ਕੁੱਝ ਨਾ ਬਚਿਆ ਰਾਜੀ ਦੀਆਂ ਝੁਕੀਆਂ ਹੋਈਆਂ ਅੱਖਾਂ ਦੇ ਜਵਾਬ ਨੇ ਦੀਪ ਨੂੰ ਧਰਤੀ ਵਿੱਚ ਗੱਡ ਛੱਡਿਆ। ਦੀਪ---ਤੂੰ ਮੇਰੇ ਨਾਲ ਇਹ ਸੱਭ ਕਿਉਂ ਕੀਤਾ? ਆਖਿਰ ਕੀ ਕਮੀ ਰਹਿ ਗਈ ਸੀ ਮੇਰੇ ਵਿੱਚ?ਕਿਹੜੀ ਖੁਸ਼ੀ ਮੈਂ ਤੈਨੂੰ ਨਹੀ ਦੇ ਸਕਿਆ।ਮੇਰੀ ਅੱਖਾਂ ਵਿੱਚ ਘੱਟਾ ਭੁੱਕਦੀ ਰਹੀ ਮੇਰੀ ਪਿੱਠ ਚ ਛੁਰਾ ਮਾਰਦੀ ਰਹੀ ਕਿਉਂ ਕਿਉਂ ਕਿਉਂ? ??"ਭਰੇ ਪੀਤੇ ਦੀਪ ਨੇ ਵਹਿੰਦੇ ਹੋਏ ਹੰਝੂਆਂ ਨਾਲ ਪੁਛਿਆ"
ਰਾਜੀ ਬਿਨਾਂ ਬੋਲੇ ਮੂੰਹ ਲਮਕਾਈ ਖੜੀ ਰਹੀ ਉਸ ਨੂੰ ਦੀਪ ਦੇ ਦੁੱਖ ਨਾਲ ਕੋਈ ਹਮਦਰਦੀ ਨਹੀ ਸੀ ਰਾਜੀ ਦਾ ਸੱਭ ਕੁੱਝ ਹੁਣ ਰੂਪ ਜੋ ਹੋ ਗਿਆ ਸੀ ਰੂਪ ਹੀ ਉਸ ਦੀ ਵੱਡੀ ਆਸ ਬਣ ਗਿਆ ਸੀ ਰਾਜੀ ਨੂੰ ਆਪਣਾ ਪਿਆਰ ਰੂਪ ਦੀਆਂ ਅੱਖਾਂ ਵਿੱਚ ਹੀ ਦਿਸਣ ਲੱਗ ਪਿਆ ਸੀ।ਵਿੱਚੋਂ ਰਾਜੀ ਸੋਚ ਰਹੀ ਸੀ ਚੱਲ ਇਹ ਵੀ ਚੰਗਾਂ ਹੀ ਹੋਇਆ ਜੋ ਦੀਪ ਨੂੰ ਸੱਭ ਪਤਾ ਲੱਗ ਗਿਆ ਆਖਿਰ ਕਦੋਂ ਕ ਤੱਕ ਇਹ ਸੱਭ ਲੁਕਿਆ ਰਹਿੰਦਾ ਕਦੇ ਤਾਂ ਸਾਹਮਣੇ ਆਉਣਾ ਹੀ ਸੀ ਰਾਜੀ ਨੂੰ ਚੁੱਪ ਵੇਖਕੇ ਦੀਪ ਨਾ ਜਿਆਦਾ ਗੱਲ ਨਾ ਕਰਦੇ ਹੋਏ ਰਿਸ਼ਤੇ ਦਾ ਫਾਹਾ ਵੱਢਣ ਦੀ ਸੋਚਣ ਲੱਗ ਪਿਆ। ਦੀਪ ਕੋਲ ਸਵਾਲਾਂ ਦਾ ਖੂਹ ਸੀ ਜਿੰਨਾ ਦੇ ਜਵਾਬ ਉਹ ਰਾਜੀ ਕੋਲੋਂ ਕਿਆਸਦਾ ਸੀ ਪਰ ਰਾਜੀ ਬੋਲੇ ਤਾਂ ਕੀ ਬੋਲੇ।
ਦੀਪ ਨੇ ਇਕ ਵਾਰ ਫਿਰ ਮੂੰਹ ਖੋਹਲਿਆ ਰਾਜੀ,ਕੀ ਤੈਨੂੰ ਹੁਣ ਮੇਰੇ ਨਾਲ ਪਿਆਰ ਨਹੀ ਰਿਹਾ?ਕੀ ਮੈਂ ਅੱਜ ਏਨਾ ਮਾੜਾ ਹੋ ਗਿਆ?"ਦੀਪ ਨੇ ਝੁਕ ਕੇ ਰਾਜੀ ਦੀਆਂ ਅੱਖਾਂ ਵਿੱਚ ਅੱਖਾਂ ਗੱਡਕੇ ਆਖਿਆ"
ਰਾਜੀ---ਨਹੀ ਇਸ ਤਰਾਂ ਦੀ ਕੋਈ ਗੱਲ ਨਹੀ "ਰਾਜੀ ਨੇ ਚੁੱਪ ਨਾ ਰਹਿਣ ਨਾਲੋਂ ਕੁੱਝ ਫਜ਼ੂਲ ਜਿਹਾ ਬੋਲਣਾ ਜਰੂਰੀ ਸਮਝਿਆ ਤੇ ਪਾਸਾ ਜਿਹਾ ਫੇਰਕੇ ਦੀਪ ਦੇ ਸਾਰੇ ਸਵਾਲ ਕੋਢੀ ਕਰ ਸੁੱਟੇ"
ਇਹ ਸੁਣਕੇ ਦੀਪ ਪੈਰ ਧਰੂੰਦਾਂ ਘਰੋਂ ਬਾਹਰ ਨਿਕਲ ਗਿਆ ਉਸ ਦਾ ਤਾਂ ਅੱਜ ਰੱਬ ਹੀ ਮਰ ਗਿਆ ਸੀ ਸੋਚ ਰਿਹਾ ਸੀ ਕੋਈ ਇਸ ਤਰਾਂ ਕਿਵੇਂ ਕਰ ਸਕਦਾ ਹੈ ਪ੍ਰੇਮ ਵਿਆਹ ਕਰ ਕੇ,ਵਾਧੇ ਕਰਕੇ,ਨਾਲ ਸੌਂ ਕੇ,ਇਕੋ ਥਾਲੀ ਵਿੱਚ ਖਾ ਕੇ ਕੋਈ ਕਿਵੇਂ ਕਿਸੇ ਨੂੰ ਮੋਤ ਦੇ ਖੂਹ ਵਿੱਚ ਧੱਕ ਸਕਦਾ ਹੈ ਦੀਪ ਨੂੰ ਦੁਨੀਆ ਤੇ ਆਪਣਾ ਆਪ ਫਾਲਤੂ ਜਿਹਾ ਜਾਪਣ ਲੱਗਾ ਹੰਝੂ ਭਰੀਆਂ ਅੱਖਾਂ ਨਾਲ ਦੁਨੀਆਂ ਕੰਭਦੀ ਦਿਸ ਰਹੀ ਸੀ ਉਹਦੀਆਂ ਆਪਣੀਆਂ ਸੋਚਾਂ ਨੇ ਤਲਾਕ ਤੇ ਪੁੱਜਕੇ ਗੱਲ ਮੁਕਾਈ।ਤਲਾਕ ਦੀ ਗੱਲ ਜ਼ਿਹਨ ਚ ਆਉਂਦੇ ਹੀ ਹੰਝੂਆਂ ਨੇ ਅੱਖਾਂ ਦੇ ਛੱਪਰਾਂ ਨੂੰ ਨਿਚੋੜ ਸੁੱਟਿਆ।ਆਪਣੇ ਆਪ ਨੂੰ ਮਰਦ ਹੋਣ ਦਾ ਦਿਲਾਸਾ ਦਿੰਦੇ ਹੋਏ ਵੀ ਭੁੱਬਾਂ ਮਾਰਨੋ ਨਾ ਰਹਿ ਸਕਿਆ ਮੱਲੋ ਮੱਲੀ ਹੌਂਕਿਆਂ ਨੇ ਆਪਣਾ ਰਾਹ ਬਣਾ ਲਿਆ।ਰਾਜੀ ਦਾ ਸੱਭ ਕੁੱਝ ਭਾਂਵੇਂ ਰੂਪ ਹੋਗਿਆ ਸੀ ਪਰ ਦੀਪ ਦਾ ਸੱਭ ਕੁੱਝ ਤਾਂ ਰਾਜੀ ਹੀ ਸੀ ਆਥਣੇ ਸ਼ਰਾਬ ਨਾਲ ਰੱਜਿਆ ਦੀਪ ਘਰ ਪਹੁੰਚਿਆ ਆਪੇ ਤੋਂ ਬਾਹਰ ਹੋ ਕੇ ਰਾਜੀ ਤੇ ਹੱਥ ਵੀ ਚੁੱਕਿਆ ਏਨਾ ਦੁੱਖ ਰਾਜੀ ਨੂੰ ਨਹੀ ਹੋਇਆ ਜਿੰਨਾ ਦੀਪ ਨੂੰ ਰਾਜੀ ਤੇ ਹੱਥ ਚੁੱਕਣ ਦਾ ਹੋਇਆ ਅੱਜ ਦਾ ਦਿਨ ਸੀ ਜਦੋਂ ਦੀਪ ਨੇ ਰਾਜੀ ਤੇ ਪਹਿਲੀ ਵਾਰ ਹੱਥ ਚੁੱਕਿਆ ਸੀ।ਬਥੇਰਾ ਰੋਇਆ ਕਲਪਿਆ ਫਿਰ ਲਾਚਾਰ ਹਇਆ ਸੋਚਣ ਲੱਗਾ ਹੁਣ ਇਹ ਸੱਭ ਦਾ ਕੀ ਲਾਭ ਜਦੋਂ ਡੋਰ ਹੱਥੋਂ ਨਿਕੱਲ ਹੀ ਗਈ ਫਿਰ ਪਤੰਗ ਨੂੰ ਵੇਖ ਵੇਖ ਮਰਨ ਦਾ ਕੀ ਝੋਰਾ।ਹੰਝੂ ਵਹਾਉਂਦੇ ਦੀ ਨਜ਼ਰ ਆਪਣੀ ਸੁੱਤੀ ਹੋਈ ਧੀ ਗੁੱਗੀ ਤੇ ਪਈ ਜਿਹੜੀ ਦੀਪ ਨੂੰ ਜਾਨ ਤੋਂ ਜਿਆਦਾ ਪਿਆਰੀ ਸੀ ਸੁੱਤੀ ਪਈ ਕੁੜੀ ਨੂੰ ਚੱਕ ਕੇ ਦੀਪ ਨੇ ਮੋਢੇ ਨਾਲ ਲਾ ਲਿਆ ਬੱਚਿਆਂ ਵਾਂਗ ਗੋਡਿਆਂ ਭਾਰ ਹੋਇਆ ਜੋਰ ਨਾਲ ਭੁੱਬਾਂ ਮਾਰ ਮਾਰ ਰੋਣ ਲੱਗਾ ਉਸ ਦੇ ਦਿਮਾਗ ਵਿੱਚ ਧੀ ਦਾ ਭਵਿੱਖ ਟੱਕਰਾਂ ਮਾਰਨ ਲੱਗ ਪਿਆ ਸੋਚਣ ਲੱਗਾ ਆਖਿਰ ਇਸ ਰੱਬ ਦੇ ਨੰਨੇ ਜਹੇ ਜੀਅ ਦਾ ਕੀ ਕਸੂਰ ਜੇਕਰ ਤਲਾਕ ਹੋ ਵੀ ਗਿਆ ਤਾਂ ਗੁੱਗੀ ਨੂੰ ਕੋਣ ਸਾਂਭੇਗਾ ਮੇਰੇ ਨਾਲ ਰਹੇ ਜਾਂ ਰਾਜੀ ਨਾਲ ਪਰ ਤਲਾਕ ਦਾ ਬੁਰਾ ਅਸਰ ਗੁੱਗੀ ਤੇ ਜਰੂਰ ਪਵੇਗਾ l ਤੇ ਕਿਸੇ ਇਕ ਦੇ ਪਿਆਰ ਤੋਂ ਵਾਂਝੀ ਰਹਿ ਜਾਵੇਗੀ ਦੀਪ ਇਹ ਸੋਚ ਕੇ ਕੰਭ ਉੱਠਿਆ ਨਹੀ ਨਹੀ ਮੈਂ ਅਜਿਹਾ ਕੁੱਝ ਨਹੀ ਕਰਾਂਗਾ ਕਿਸੇ ਵੀ ਹਾਲਤ ਵਿੱਚ ਆਪਣੀ ਧੀ ਦੀ ਜਿੰਦਗੀ ਤੇ ਕੋਈ ਵੀ ਬੁਰਾ ਅਸਰ ਨਹੀ ਪੈਣ ਦਿਆਂਗਾ।ਫਿਰ ਡੂੰਘਾ ਜਿਹਾ ਸਾਂਹ ਭਰ ਕੇ ਨੁੱਕਰੇ ਲੱਗੀ ਰਾਜੀ ਵੱਲ ਵੇਖਿਆ ਤੇ ਕੌੜਾ ਘੁੱਟ ਭਰਨ ਦਾ ਫੈਂਸਲਾ ਕਰ ਲਿਆ ਦੀਪ ਪੀੜ ਨਾਲ ਵਿੰਨਿਆ ਜਾ ਚੁੱਕਾ ਸੀ ਦਿਲ ਬਾਹਰ ਕੱਢਕੇ ਦੋਵੇਂ ਹੱਥਾਂ ਨਾਲ ਨਿਚੋੜ ਸੁੱਟਣਾ ਚਾਹੁੰਦਾ ਸੀ ਫਰਕਦੇ ਬੁੱਲਾਂ ਨੇ ਹਰਕਤ ਕੀਤੀ ਠਰੰਮੇ ਨਾਲ ਰਾਜੀ ਤੋਂ ਪੁਛਿਆ ਕੀ ਇਹ ਸੱਭ ਕੁੱਝ ਕਰਨ ਤੋਂ ਪਹਿਲਾਂ ਮੇਰਾ ਚਿਹਰਾ ਤੇਰੀਆਂ ਅੱਖਾਂ ਅੱਗੇ ਨਹੀ ਆਇਆ? ਤੈਨੂੰ ਮੇਰੇ ਤੇ ਤਰਸ ਵੀ ਨਾ ਆਇਆ?ਤੂੰ ਸੋਚਿਆ ਹੀ ਨਾ ਕੇ ਦੀਪ ਦਾ ਕੀ ਬਣੇਗਾ?ਤੂੰ ਆਪਣਾ ਰਾਹ ਵੱਖਰਾ ਲੱਭਿਆ ਤੇ ਤੁਰ ਪਈ ਪਿਛੋਂ ਦੀਪ ਮਰੇ ਖਪੇ ਤੈਨੂੰ ਕੋਈ ਫਰਕ ਨਹੀ ਪੈਂਦਾ? ਕੰਬਦੇ ਬੁੱਲਾਂ ਦਾ ਪੱਖ ਪੂਰਨ ਹੰਝੂ ਉਪਰੋਂ ਭੱਜੇ ਆਏ।
ਰਾਜੀ ਬੋਲਣੋਂ ਅਸਮਰੱਥ ਡੁੱਨ ਵੱਟਾ ਬਣਕੇ ਸੱਭ ਸੁਣਦੀ ਰਹੀ ਇਕ ਪਾਸੇ ਪਏ ਗੁੱਗੀ ਦੇ ਖਿਡੋਣੇ ਨੂੰ ਬਿਨਾਂ ਅੱਖ ਝਪਕਾਏ ਵੇਖਦੀ ਰਹੀ।
ਦੀਪ ਫਿਰ ਬੋਲਿਆ ਚੱਲ ਜੋ ਹੋਗਿਆ ਚੰਗਾਂ ਹੋ ਗਿਆ ਬਹੁਤ ਬਹੁਤ ਮਿਹਰਬਾਨੀ ਤੇਰੀ ਮੈਨੂੰ ਮੇਰੀ ਅੋਕਾਤ ਵਿਖਾਉਣ ਲਈ ਜੇ ਕੋਈ ਹੋਰ ਨਹੀ ਵੇਖਦਾ ਤਾਂ ਰੱਬ ਤਾਂ ਜਰੂਰ ਵੇਖਦਾ ਏ।ਮੈਂ ਤਾਂ ਏਨਾ ਮਜ਼ਬੂਰ ਹਾਂ ਕੇ ਰੱਬ ਕੋਲੋਂ ਤੇਰਾ ਬੁਰਾ ਵੀ ਨਹੀ ਮੰਗ ਸਕਦਾ ਜਾਣਦੀ ਏ ਕਿਉਂ? (ਇਹ ਕਹਿਕੇ ਦੀਪ ਨੇ ਤਲੀਆਂ ਨਾਲ ਹੰਝੂ ਪੂੰਝੇ)ਕਿਉਂਕਿ ਤੇਰੇ ਨਾਲ ਬੁਰੇ ਹੋਏ ਦਾ ਦੁੱਖ ਵੀ ਮੈਨੂੰ ਹੀ ਹੋਵੇਗਾ ਪਰ ਆਪਣੀਆਂ ਕਰਨੀਆਂ ਭੁਗਤਣੀਆਂ ਜਰੂਰ ਪੈਂਦੀਆਂ ਨੇ ਜੇ ਤੂੰ ਸੋਚਦੀ ਏ ਮੇਰੀ ਪਿੱਠ ਚ ਖੰਜਰ ਧੁੱਪ ਕੇ ਤੂੰ ਸੁੱਖ ਪਾਵੇਂਗੀ ਤਾਂ ਇਹ ਤੇਰੀ ਗਲਤਫਹਿਮੀ ਏ ਇਹ ਦੁਨੀਆ ਉਸੇ ਤਰਾਂ ਹੀ ਗੋਲ ਨਹੀ,ਇਸੇ ਤਰਾਂ ਵੀ ਗੋਲ ਹੈ।ਪਹਿਲਾਂ ਤੂੰ ਮੇਰੇ ਲਈ ਆਪਣੇ ਘਰਦਿਆਂ ਨੂੰ ਛੱਡਿਆ ਫਿਰ ਕਿਸੇ ਹੋਰ ਪਿੱਛੇ ਮੈਨੂੰ, ਉਹਵੀ ਦਿਨ ਦੂਰ ਨਹੀ ਜਦੋਂ ਤੂੰ ਕਿਸੇ ਹੋਰ ਪਿੱਛੇ ਕਿਸੇ ਹੋਰ ਨੂੰ ਵੀ ਛੱਡ ਜਾਵੇਂਗੀ ਫਿਰ ਇਕ ਦਿਨ ਅਜਿਹਾ ਆਉ ਸਾਰੇ ਤੈਨੂੰ ਛੱਡ ਜਾਣਗੇ ਓਦੋਂ ਤੈਨੂੰ ਇਹ ਦੀਪ ਦੁਬਾਰਾ ਯਾਦ ਆਵੇਗਾ ਜਿਹੜਾ ਬਸ ਤੇਰਾ ਹੀ ਸੀ "ਅੱਖਾਂ ਤੇ ਭਾਰ ਪਾ ਕੇ ਦੀਪ ਨੇ ਰਹਿੰਦੇ ਹੰਝੂ ਅੱਖਾਂ ਵਿੱਚੋਂ ਵਿਦਾ ਕੀਤੇ ਤੇ ਗੁਗੀ ਨੂੰ ਪਹਿਲਾਂ ਦੀ ਤਰਾਂ ਹੀ ਲਿਟਾ ਦਿੱਤਾ l
ਉੱਧਰ ਰਾਜੀ ਨੇ ਜਲਦੀ ਹੀ ਰੂਪ ਕੋਲੋਂ ਗੁਆਂਢਣ ਕਿਰਾਏਦਾਰਨੀ ਦੀ ਮੱਦਦ ਨਾਲ ਨਵਾਂ ਨੰਬਰ(ਸਿਮ)ਫੜ ਲਿਆ ਤੇ ਚੁਕੰਨੀ ਹੋਕੇ ਪਹਿਲਾਂ ਦੀ ਤਰਾਂ ਮੋਹ ਹਨੇਰੇ ਗੱਲਾਂ ਫਿਰ ਸ਼ੁ਼ਰੂ ਹੋ ਗਈਆਂ।ਆਖਿਰ ਦੀਪ ਹਮੇਸ਼ਾ ਹੀ ਰਾਜੀ ਦੀ ਰਾਖੀ ਬੈਠਣੋਂ ਤਾਂ ਰਿਹਾ।ਰਾਜੀ ਨੇ ਸੱਭ ਹੋਇਆ ਬੀਤਿਆ ਰੂਪ ਅੱਗੇ ਖੋਲ ਛੱਡਿਆ ਰੂਪ ਨੇ ਹਮਦਰਦੀ ਜਤਾਉਂਦਿਆਂ ਪੁਛਿਆ ਆਪਾਂ ਮਿਲ ਤਾਂ ਸਕਾਂਗੇ ਨਾ???
ਰਾਜੀ ਨੇ ਰੂਪ ਨੂੰ ਕੁੱਝ ਦਿਨ ਜਰੇਂਦ ਕਰਨ ਲਈ ਕਿਹਾ।ਏਧਰ ਰਾਜੀ ਆਪਣੇ ਆਪ ਨੂੰ ਪੂਰੀ ਤਰਾਂ ਰੂਪ ਦੀ ਮੰਨ ਬੈਠੀ ਸੀ ਫਿਰ ਦੀਪ ਦੇ ਛੁੱਟਣ ਦਾ ਉਸ ਨੂੰ ਦੁੱਖ ਕਿਉਂ ਹੁੰਦਾਂ ਰੂਪ ਜੋ ਉਸ ਨੂੰ ਆਪਣਾ ਹਮਸਫਰ ਨਜਰ ਆਉਣ ਲੱਗ ਪਿਆ ਸੀ
ਸਾਰੀ ਦੁਨੀਆ ਤੋਂ ਵੱਖ ਹੋਇਆ ਦੀਪ ਸੋਚ ਰਿਹਾ ਸੀ ਇਕ ਔਰਤ ਜਿਸ ਨੇ ਪਹਿਲਾਂ ਮੈਨੂੰ ਅਪਣਾਇਆ ਫਿਰ ਉਸ ਨੂੰ ਕਿਸੇ ਦੂਜੇ ਨਾਲ ਲਗਾਵ ਹੋ ਗਿਆ ਕੀ ਉਹ ਦੁਬਾਰਾ ਮੈਨੂੰ ਕਦੇ ਅਪਣਾਏਗੀ? ਕੀ ਪਿਆਰ ਤਿੰਨ ਤਿੰਨ ਵਾਰ ਹੁੰਦਾਂ ਏ?ਕੀ ਏਹੀ ਪਿਆਰ ਹੈ?ਕੀ ਇਸੇ ਪਿਆਰ ਪਿੱਛੇ ਲੋਕ ਜਾਨ ਵੀ ਦਿੰਦੇਂ ਨੇ ?ਦੀਪ ਸਮਝਦਾ ਸੀ ਜਿਵੇਂ ਲੰਘਿਆ ਹੋਇਆ ਪਾਣੀ,ਕਮਾਨੋ ਨਿਕਲਿਆ ਤੀਰ,ਮੂੰਹੋਂ ਨਿੱਕਲੇ ਬੋਲ ਕਦੇ ਨਹੀ ਮੁੜ ਸਕਦੇ ਉਸੇ ਤਰਾਂ ਪਿਆਰ ਵੀ ਦੁਬਾਰਾ ਨਹੀ ਹੋ ਸਕਦਾ।ਕੀਤਾ ਤਾਂ ਸਮਝੋਤਾ ਜਾਂਦਾ ਏ ਪਰ ਪਿਆਰ ਤਾਂ ਹੁੰਦਾਂ ਹੈ ਉਹਵੀ ਇਕ ਵਾਰ ਪਹਿਲੀ ਵਾਰ।ਰਾਜੀ ਦੀਪ ਦੀ ਹੋਕੇ ਵੀ ਕਦੇ ਦੀਪ ਦੀ ਨਹੀ ਹੋ ਸਕਦੀ।ਜੀਹਦੇ ਅੰਦਰ ਓਪਰਾ ਪਿਆਰ ਜਨਮ ਲੈਣ ਦੀ ਥਾਂ ਹੈ ਉਸ ਦੇ ਅੰਦਰ ਕਿਸੇ ਤੀਜੇ ਦੇ ਪਿਆਰ ਦੀ ਥਾਂ ਵੀ ਜਰੂਰ ਹੋ ਸਕਦੀ ਹੈ ਲੋੜ ਪੈਣ ਤੇ ਬਣਾਈ ਜਾ ਸਕਦੀ ਹੈ ਖੈਰ ਸੱਭ ਕੁੱਝ ਪਹਿਲਾਂ ਜਿਹਾ ਤਾਂ ਨਹੀ ਹੋ ਸਕਦਾ ਪਰ ਹਾਂ ਇਹ ਤਾਂ ਹੋ ਸਕਦਾ ਕੇ ਰਾਜੀ ਰੂਪ ਦਾ ਖਿਆਲ ਦਿਲੋਂ ਕੱਢ ਦਵੇ ਆਖਿਰ ਏਨਾ ਸੱਭ ਕੁੱਝ ਜੋ ਹੋ ਚੁੱਕਿਆ ਏ ਇਸ ਨਾਲ ਭਾਵੇਂ ਮੈਨੂੰ ਕੋਈ ਲਾਭ ਨਹੀ ਪਰ ਰਹਿੰਦੀ ਖੂੰਹਦੀ ਇੱਜਤ ਤਾਂ ਬਚ ਹੀ ਜਾਵੇਗੀ ਅਸਲ ਵਿੱਚ ਗੁਆਂਢ ਸ਼ਰੀਕੇ ਵਿੱਚ ਸੱਭ ਨੂੰ ਸੱਭ ਕੁੱਝ ਪਤਾ ਹੋਣ ਕਰਕੇ ਦੀਪ ਆਪਣੀ ਅੱਤ ਦੀ ਹੱਕਤ ਮੰਨਣ ਲੱਗ ਪਿਆ ਸੀ ਇਹ ਸੂਲਾਂ ਹਮੇਸ਼ਾ ਉਹਦੇ ਦਿਲ ਵਿੱਚ ਖੁੱਬਦੀਆਂ ਰਹਿੰਦੀਆਂ।ਇਕ ਦੀਪ ਹੀ ਸੀ ਜਿਸ ਨੂੰ ਇਹ ਸੱਭ ਕੁੱਝ ਸੱਭ ਤੋਂ ਬਾਅਦ ਪਤਾ ਲੱਗਿਆ ਸੀ ਲੋਕਾਂ ਦੇ ਮੂੰਹ ਤਾਂ ਬਹੁਤ ਪਹਿਲਾਂ ਹੀ ਵੱਜਣ ਲੱਗ ਪਏ ਸਨ ਤੇ ਇਹ ਸੱਭ ਰੂਪ ਦੀ ਬਦੌਲਤ ਹੀ ਸੀ ਰੂਪ ਆਪਣੇ ਯਾਰਾਂ ਵਿੱਚ ਆਪਣੀ ਚੜਤ ਸਮਝਦਿਆਂ ਹੋਇਆਂ ਰਾਜੀ ਨਾਲ ਹੋਈ ਮੁਲਾਕਾਤ ਦਾ ਸਾਰਾ ਵੇਰਵਾ ਹੂਬਹੂ ਆਪਣੇ ਯਾਰਾਂ ਕੋਲ ਚਟਖਾਰੇ ਲਾਕੇ ਕਰਦਾ ਅਸਲ ਵਿੱਚ ਰਾਜੀ ਦੀ ਹੋਈ ਖਰੂਦ(ਭੰਡੀ)ਦਾ ਕਾਰਨ ਰੂਪ ਹੀ ਸੀ ਰੂਪ ਦੇ ਮੂੰਹੋਂ ਨਿਕਲੀਆਂ ਗੱਲਾਂ ਕਿੰਨਿਆਂ ਦੇ ਕੰਨੀ ਜਾ ਝੂਟਦੀਆਂ ਇਸ ਗੱਲ ਦਾ ਅੰਦਾਜ਼ਾ ਰੂਪ ਨੂੰ ਖੁਦ ਵੀ ਨਹੀ ਸੀ।
ਦੀਪ ਨੇ ਕਿਸੇ ਵੀ ਤਰਾਂ ਦੀ ਗੱਲ ਰਾਜੀ ਦੇ ਪਰਿਵਾਰ ਨਾਲ ਨਾ ਕੀਤੀ ਕਿਉਂਕਿ ਦੀਪ ਇਸ ਵਿੱਚ ਵੀ ਆਪਣੀ ਹੱਕਤ ਸਮਝਦਾ ਸੀ ਛਾਤੀ ਠੋਕ ਕੇ ਪ੍ਰੇਮ ਵਿਆਹ ਜੋ ਕਰਵਾਇਆ ਸੀ ਕਿਵੇਂ ਕਿਸੇ ਕੋਲੋਂ ਸੁਣ ਲੈਂਦਾ ਕੇ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਸੀ ਹੁਣ ਭੁਗਤ ਵੀ ਆਪੇ ਇਸ ਤਰਾਂ ਦੇ ਰੋਲੇ ਰੱਪੇ ਨਾਲ ਉਹ ਆਪਣੀ ਧੀ ਦੀ ਜਿੰਦਗੀ ਤੇ ਵੀ ਮਾੜਾ ਪ੍ਰਭਾਵ ਪੈਣਾ ਕਿਆਸਦਾ ਸੀ ਪਹਿਲਾਂ ਹੀ ਦੀਪ ਨੂੰ ਇਹ ਗੱਲ ਵੱਢ ਵੱਢ ਖਾਂਦੀ ਸੀ ਕੇ ਰਾਜੀ ਆਪਣੀ ਧੀ ਨੂੰ ਨਾਲ ਲੈਕੇ ਰੂਪ ਨਾਲ ਭਰੇ ਬਜ਼ਾਰ ਖੈਹ ਖਾਂਦੀ ਫਿਰਦੀ ਸੀ ਗੁੱਗੀ ਦਾ ਰੂਪ ਦੀਆਂ ਲੱਤਾਂ ਨਾਲ ਜਾ ਚਿੰਬੜਨਾ ਇਹ ਗੱਲ ਸਾਬਤ ਕਰ ਚੁੱਕਿਆ ਸੀ
ਹੁਣ ਰਾਜੀ ਤੇ ਦੀਪ ਦੀ ਗੱਲ ਕਿਸੇ ਜਰੂਰੀ ਮਤਲਬ ਵਜੋਂ ਹੀ ਹੁੰਦੀ ਦੀਪ ਫਾਸਲਾ ਰੱਖਣ ਲੱਗ ਪਿਆ ਸੀ ਇਸ ਵਿੱਚ ਉਸ ਦੀ ਗਲਤੀ ਨਹੀ ਸੀ ਦੀਪ ਦਾ ਅੰਦਰ ਦੀਪ ਨੂੰ ਇਜਾਜ਼ਤ ਹੀ ਨਹੀ ਦਿੰਦਾ ਸੀ ਆਪ ਹੀ ਗੁੱਗੀ ਨੂੰ ਸਕੂਲ ਛੱਡਕੇ ਆਉਂਦਾ ਤੇ ਆਫਿਸ ਤੋਂ ਸਮਾਂ ਕੱਢਕੇ ਗੁਗੀ ਨੂੰ ਸਕੂਲੋਂ ਲੈ ਕੇ ਵੀ ਆਉਂਦਾ। ਦੀਪ ਰਾਜੀ ਵੱਲੋਂ ਹੁਣ ਉੱਕਾ ਹੀ ਮੂੰਹ ਫੇਰ ਚੁੱਕਾ ਸੀ।ਗੁੱਗੀ ਕੋਲ ਤੇ ਆਪਣੇ ਨੇੜੇ ਤੇੜੇ ਫਿਰਦੀ ਰਾਜੀ ਦੀਪ ਨੂੰ ਕੋਈ ਓਪਰੀ ਜਹੀ ਅੋਰਤ ਜਾਪਦੀ ਜਿਵੇਂ ਕੋਈ ਹੋਰ ਹੀ ਆਣ ਉਸ ਦੇ ਘਰ ਰਹਿਣ ਲੱਗ ਪਿਆ ਹੋਵੇ।ਉਹ ਸੋਚਦਾ ਜਿਹੜੀ ਅੋਰਤ ਆਪਣੇ ਖਾਂਵਦ ਨੂੰ ਛੱਡਕੇ ਕਿਸੇ ਹੋਰ ਨੂੰ ਦਿਲ ਵਿੱਚ ਵਸਾ ਸਕਦੀ ਹੈ ਕੱਲ ਉਹ ਕੀ ਨਹੀ ਕਰ ਸਕਦੀ? ਕੀ ਉਸ ਨੂੰ ਆਪਣੇ ਖਾਂਵਦ ਜਿਹੜਾ ਕੀ ਸਮਾਜੀ ਨਿਯਮਾਂ ਅਨੁਸਾਰ ਉਸ ਦਾ ਪਤੀ ਦੇਵ ਹੈ ਚੰਗਾ ਲੱਗਦਾ ਹੋਵੇਗਾ?ਕੀ ਇਸ ਤਰਾਂ ਅੋਰਤ ਆਪਣੇ ਮਰਦ ਨੂੰ ਜਾਨੋਂ ਵੀ ਮਾਰ ਸਕਦੀ ਹੈ?ਕੀ ਇਕ ਅੋਰਤ ਅਜਿਹਾ ਕਰ ਲੈਂਦੀ ਹੈ? ਇਸ ਤਰਾਂ ਦੇ ਖਿਆਲ ਆਨੀ ਬਹਾਨੀ ਦੀਪ ਨੂੰ ਚੱਕਰਾਂ ਵਿੱਚ ਪਾਈ ਰੱਖਦੇ ਇਸੇ ਲਈ ਦੀਪ ਨੂੰ ਹੁਣ ਰਾਜੀ ਤੇ ਉੱਕਾ ਹੀ ਭਰੋਸਾ ਨਹੀ ਸੀ ਰੋਟੀ ਵੀ ਖਾਦਾਂ ਤਾਂ ਵਿੱਚੋਂ ਡਰਦਾ ਹੀ ਰਹਿੰਦਾ ਕਿਤੇ ਰਾਜੀ ਰੂਪ ਨਾਲ ਗੰਢ-ਤੁੱਪ ਕਰਕੇੇ ਸਾਲਣ ਵਿੱਚ ਕੁੱਝ ਰਲਾ ਕੇ ਮੇਰਾ ਪੱਕਾ ਹੀ ਨਾ ਘੁੱਗੂ ਠੱਪ ਕਰ ਸੁੱਟੇ।ਆਪ ਤਾਂ ਭਾਵੇਂ ਦੀਪ ਪਹਿਲਾਂ ਹੀ ਮਰਿਆ ਮੁੱਕਿਆ ਪਿਆ ਸੀ ਪਰ ਉਸ ਨੂੰ ਫਿਕਰ ਆਪਣੀ ਧੀ ਦੀ ਸੀ ਨਾ ਕੇ ਆਪਣੀ ਉਹ ਸੋਚਦਾ ਜੇ ਮੈਨੂੰ ਕੁੱਝ ਹੋ ਗਿਆ ਪਿੱਛੋਂ ਮੇਰੀ ਧੀ ਦਾ ਕੀ ਬਣੁ।
ਕੁੱਝ ਦਿਨ ਬੀਤ ਜਾਣ ਮਗਰੋਂ ਰੂਪ ਰਾਜੀ ਨੂੰ ਮਿਲਣ ਲਈ ਦਬਾਅ ਪਾਉਣ ਲੱਗ ਪਿਆ ਰਾਜੀ ਦੇ ਸਮਝਾਉਂਦਿਆਂ ਵੀ ਰੂਪ ਆਪਣੀ ਜਿੱਦ ਤੇ ਅੜਿਆ ਰਿਹਾ।

ਰਾਜੀ---ਕੀ ਤੂੰ ਇਹ ਚਾਹੁੰਦਾਂ ਏ ਕੇ ਦੀਪ ਮੈਨੂੰ ਘਰੋਂ ਬਾਹਰ ਕੱਢ ਸੁੱਟੇ?
ਰੂਪ---ਆਖਿਰ ਕਿੰਨੀ ਕੁ ਦੇਰ ਮੈਂ ਉਡੀਕਦਾ ਰਹਾਂਗਾ ਉਂਝ ਵੀ ਜੋ ਹੋਣਾ ਸੀ ਉਹ ਤਾਂ ਹੋ ਹਟਿਆ ਤੈਨੂੰ ਘਰੋਂ ਬਾਹਰ ਆਉਣੋਂ ਕੋਣ ਰੋਕਦਾ ਏ ਆਖਿਰ ਥੋੜੇ ਜਹੇ ਸਮੇਂ ਲਈ ਤਾਂ ਮਿਲਿਆ ਜਾ ਹੀ ਸਕਦਾ ਏ?"ਰੂਪ ਨੇ ਰੋਅਬ ਨਾਲ ਕਿਹਾ)
ਰਾਜੀ---ਕੀ ਤੈਨੂੰ ਮੇਰੀ ਕੋਈ ਪਰਵਾਹ ਨਹੀ? ਤੈਨੂੰ ਤਾਂ ਭਲਾਂ ਆਪ ਆਖਣਾ ਚਾਹੀਦਾ ਹੈ ਕੇ ਥੋੜੇ ਦਿਨਾਂ ਲਈ ਆਪਾਂ ਨੂੰ ਮਿਲਣੋਂ ਅਟਕਣਾ ਚਾਹੀਦਾ ਏ ਪਰ ਤੂੰ ਤਾਂ ਹਲਕੇ ਕੁੱਤੇ ਵਾਂਗ ਭੂਤਰਿਆ ਫਿਰਦਾ ਏ " ਰਾਜੀ ਨੇ ਪੈਂਦੀ ਸੱਟੇ ਰੂਪ ਦੇ ਗਿੱਟੇ ਠੋਕ ਸੁੱਟੇ"
ਰੂਪ---ਫਾਲਤੂ ਦੀ ਬਕਵਾਸ ਨਾ ਕਰ ਭੈਣ.......ਮਿਲਨਾ ਤਾਂ ਮਿਲ ਨਈ ਤਾਂ ਸਿੱਧਾ ਜਵਾਬ ਦੇ ਤੇ ਸਿਆਪਾ ਮੁੱਕਦਾ ਕਰ"ਰੂਪ ਨੇ ਗੰਦੀਆਂ ਗਾਲ੍ਹਾਂ ਦੀ ਬੁਛਾੜ ਨਾਲ ਰਾਜੀ ਨੂੰ ਹੇਠੀ ਵਿਖਾਉਂਦਿਆਂ ਕਿਹਾ"
ਰਾਜੀ---ਅੱਜ ਤੱਕ ਮੈਨੂੰ ਦੀਪ ਨੇ ਕਦੇ ਇਸ ਤਰਾਂ ਦੇ ਬੋਲ ਨਹੀ ਬੋਲੇ ਸੀ ਜਿਹਾ ਤੂੰ ਕੁਫ਼ਰ ਤੋਲਣ ਲੱਗਾਂ ਏ ਮੇਰੇ ਸੱਚੇ ਪਿਆਰ ਦਾ ਤੂੰ ਭਰਪੂਰ ਲਾਭ ਚੁੱਕਿਆ ਏ, ਕੀ ਨਹੀ ਕੀਤਾ ਮੈਂ ਤੇਰੇ ਲਈ?ਕੀ ਸੀ ਤੇ ਕੀ ਬਣਕੇ ਰਹਿ ਗਈ ਹਾਂ ਇਕ ਤੇਰੇ ਲਈ।ਪਹਿਲਾਂ ਲੋਕਾਂ ਵਿੱਚ ਭੰਡੀ ਕਰਵਾਈ ਫਿਰ ਦੀਪ ਦੇ ਮੂੰਹੋਂ ਵੀ ਲੱਥੀ ਤੇ ਹੁਣ ਤੂੰ ਸਿਆਪਾ ਮੁਕਾਉਣ ਦੀ ਗੱਲ ਕਰਦਾਂ ਏ ਇਹਦਾ ਭਾਵ ਇਹ ਕੇ ਤੈਨੂੰ ਮੇਰੇ ਨਾਲ ਨਹੀ ਮੇਰੇ ਚੰਮ ਨਾਲ ਪਿਆਰ ਸੀ ਹਵਸ ਦੇ ਭੁੱਖੇ ਵਹਿਸ਼ੀ ਦਰਿੰਦੇ "ਰਾਜੀ ਨੇ ਸੱਭ ਕੁੱਝ ਖੁੱਸਿਆ ਮਹਿਸੂਸ ਕਰਦਿਆਂ ਗੁੱਸੇ ਦਾ ਜਵਾਲਾਮੁਖੀ ਉਗਲਿਆ"
ਰੂਪ---ਪਿਆਰ???ਕਿਹੜਾ ਪਿਆਰ? ਤੇਰੀ ਮੱਤ ਟਿਕਾਣੇ ਆ ਕੇ ਨਹੀ ? ਕਿਹੜੇ ਸੱਚੇ ਪਿਆਰ ਦੀ ਗੱਲ ਕਰਦੀ ਏ ਜਿਹੜੇ ਮਾਂ ਬਾਪ ਨੂੰ ਤੂੰ ਦੀਪ ਲਈ ਛੱਡਿਆ ਸੀ ਕੀ ਉਹਨਾ ਦਾ ਪਿਆਰ ਝੂਠਾ ਸੀ? ਜਿਹੜਾ ਦੀਪ ਤੈਨੂੰ ਕਰਦਾ ਸੀ ਕੀ ਉਹ ਪਿਆਰ ਝੂਠਾ ਸੀ? ਤੈਨੂੰ ਤਾਂ ਸਗੋਂ ਮੇਰਾ ਅਹਿਸਾਨ ਮੰਨਣਾ ਚਾਹੀਦਾ ਤੇਰੀ ਕਾਮ ਤ੍ਰਿਪਤੀ ਜੋ ਪੂਰਦਾ ਸੀ ਮੈਂ।ਜਿਹੜੀ ਤੇਰੇ ਸਿਰ ਚੜ੍ਹ ਬੋਲਦੀ ਸੀ ਉੰਝ ਵੀ ਜੇਕਰ ਤੂੰ ਮੈਨੂੰ ਮਿਲਣਾ ਹੀ ਨਹੀ ਮੈਨੂੰ ਤੇਰਾ ਕੀ ਲਾਭ ਮੈਂ ਕਿਹੜਾ ਤੇਰੇ ਨਾਲ ਵਿਆਹ ਕਰਾਉਣਾ ਸੀ ਇਹ ਤਾਂ ਓਹੀਓ ਗੱਲ ਸੀ "ਚੋਰ ਨਾਲੋਂ ਪੰਢ ਕਾਹਲੀ"ਤੇ ਦੂਜੀ ਗੱਲ ਮੰਨਿਆ ਕੇ ਇਨਸਾਨ ਨੂੰ ਪਿਆਰ ਵੀ ਹੋ ਜਾਂਦਾ ਏ ਪਹਿਲਾਂ ਇਹ ਤਾਂ ਦੱਸ ਤੈਨੂੰ ਪਿਆਰ ਹੋਣਾ ਕਿੰਨੀ ਕੁ ਵਾਰ ਏ?ਪਹਿਲਾਂ ਤੂੰ ਪ੍ਰੇਮ ਵਿਆਹ ਕਰਵਾਇਆ ਉਸ ਤੋਂ ਬਾਅਦ ਹੋਰ ਪਤਾ ਨਹੀ ਕੰਨਿਆ ਕ ਦੇ ਬਿਸਤਰੇ ਗਰਮ ਕੀਤੇ ਹੋਣੇ ਤੇ ਹੁਣ ਮੈਂ।ਇਕ ਅੋਰਤ ਜਿਹੜੀ ਸ਼ਾਦੀਸ਼ੁਦਾ ਹੋਵੇ ਤੇ ਉੱਤੋਂ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾਇਆ ਹੋਵੇ ਫਿਰ ਕਿਸੇ ਬੇਗਾਨੇ ਨਾਲ ਸੰਬੰਧ ਰੱਖਣ ਦਾ ਕੀ ਕਾਰਨ ਹੋ ਸਕਦਾ ਏ?ਉੰਝ ਫਰਜ਼ੀ ਜਹੇ ਕਾਰਨ ਤਾਂ ਬਹੁਤ ਹੋ ਸਕਦੇ ਨੇ ਜਿਵੇਂ ਪਿਆਰ,ਮੁਹੱਬਤ,ਖਿੱਚ,ਤਾਂਗ ਪਰੰਤੂ ਅੰਦਰੋਂ ਇਕੋ ਕਾਰਨ ਹੀ ਹੁੰਦਾ ਏ ਜੀਹਨੂੰ ਕਾਮ ਕਹਿੰਦੇ ਨੇ ਫਿਰ ਤੇਰੇ ਦੱਸੇ ਅਨੁਸਾਰ ਦੀਪ ਵਿੱਚ ਕੋਈ ਸਰੀਰਿਕ ਘਾਟ ਵੀ ਤਾਂ ਨਹੀ ਸੀ ਤੈਨੂੰ ਕਾਮ ਦੀ ਭੁੱਖ ਸੀ ਤੇ ਮੇਰੇ ਕੋਲ ਆ ਕੇ ਤੇਰੀ ਭੁੱਖ ਲਹਿੰਦੀ ਸੀ ..ਸਾਲੀ ਗੱਲਾਂ ਕਰਦੀ ਪਿਆਰ ਦੀਆਂ "ਰੂਪ ਨੇ ਛਾਤੀ ਠੋਕ ਠੋਕ ਚੋਟਾਂ ਮਾਰੀਆਂ" ਰੂਪ ਦੀਆਂ ਖਰੀਆਂ ਖਰੀਆਂ ਸੁਣਕੇ ਰਾਜੀ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਰਾਜੀ ਕੋਲ ਆਪਣੀ ਭੜਾਸ ਕੱਢਣ ਲਈ ਬਹੁਤ ਕੁੱਝ ਸੀ ਪਰ ਰੂਪ ਦੀਆਂ ਗੱਲਾਂ ਦਾ ਢੁਕਵਾਂ ਜਵਾਬ ਕੋਈ ਨਹੀ ਸੀ ਰਾਜੀ ਕਹਿਣਾ ਚਾਹੁੰਦੀ ਸੀ ਦੁਸ਼ਮਣਾ,ਬੇ ਕਦਰਾ,ਬੇ ਸਬਰਿਆ ਇਹ ਮੁੱਲ ਮੋੜਿਆ ਤੂੰ ਮੇਰੀ ਮੁਹੱਬਤ ਦਾ ਏਹੋ ਜਹੇ ਸ਼ਿਕਵੇ ਰਾਜੀ ਹੋਰ ਵੀ ਕਰਨਾ ਚਾਹੁੰਦੀ ਸੀ ਪਰੰਤੂ ਰੂਪ ਦੀਆਂ ਗੱਲਾਂ ਨੇ ਰਾਜੀ ਨੂੰ ਧੁਰ ਅੰਦਰ ਤੱਕ ਲਹੂ ਲੁਹਾਣ ਕਰ ਸੁੱਟਿਆ।
ਰਾਜੀ ਨੇ ਵਗਾਵਾਂ ਮੋਬਾਇਲ ਇਕ ਪਾਸੇ ਪਈ ਅਲਮਾਰੀ ਦੇ ਸ਼ੀਸ਼ੇ ਤੇ ਮਾਰਿਆ ਰੋਂਦੀਆ ਅੱਖਾਂ ਸਾਹਮਣੇ ਕੰਧ ਤੇ ਗੱਡੀਆਂ ਗਈਆਂ ਜਿੱਥੇ ਇਕ ਨਿੱਕੀ ਜਹੀ ਤਿਤਲੀ ਨੂੰ ਕਿਰਲੀ ਨੇ ਧਰ ਦਬੋਚਿਆ ਰਾਜੀ ਨੇ ਬੈਡ ਦੀ ਆੜ ਨਾਲ ਢਾਸ ਲਾਈ ਬੈਠੀ ਨੇ ਆਪਣਾ ਸਿਰ ਆਪਣੇ ਹੱਥਾਂ ਵਿੱਚ ਬੋਚ ਲਿਆ ਉਹਦੇ ਦਿਲ ਤੇ ਰੁੱਗ ਭਰਿਆ ਗਿਆ ਜਿਵੇਂ ਕੋਈ ਉਸ ਦੇ ਅੰਦਰ ਨੋਂਦਰਾਂ ਮਾਰ ਰਿਹਾ ਹੋਵੇ ਰਾਜੀ ਧਰਤੀ ਵਿੱਚ ਦਫਨ ਹੋ ਜਾਣਾ ਚਾਹੁੰਦੀ ਸੀ ਦਿਲ ਅੰਦਰੋਂ ਕੱਦੂਕਸ਼ ਹੋ ਰਿਹਾ ਸੀ
ਭੂਤਰੇ ਖਿਆਲਾਂ ਵਿੱਚ ਗਵਾਚੀ ਰਾਜੀ ਪਤਾ ਨਹੀ ਕਿਹੜੇ ਖਿਆਲ ਦੀ ਤੈਹ ਨਾਲੋਂ ਦੀਪ ਨੂੰ ਕੱਢ ਲਿਆਈ ਰਾਜੀ ਨੂੰ ਅੱਜ ਦੀਪ ਦੇ ਦੁੱਖਾਂ ਦਾ ਅਹਿਸਾਸ ਹੋਣ ਲੱਗਾ ਜੀਹਦਾ ਪਹਿਲਾਂ ਰਾਜੀ ਨੂੰ ਅੰਦਾਜ਼ਾ ਵੀ ਨਹੀ ਸੀ ਹੁਣ ਦੀਪ ਦੇ ਪਿਆਰ ਨੇ ਆਣ ਰਾਜੀ ਦਾ ਹੱਥ ਬੋਚ ਲਿਆ ਦੀਪ ਨਾਲ ਬਿਤਾਏ ਨਿੱਕੇ ਨਿੱਕੇ ਪਲ ਭੰਬੀਰੀ ਵਾਂਗ ਰਾਜੀ ਦੇ ਚਾਰ ਚੁਫੇਰੇ ਘੁੰਮਣ ਲੱਗੇ।ਸ਼ਰਾਰਤੀ ਜਹੀ ਮੋਹ ਭਿੱਜੀ ਲੜਾਈ,ਇਕ ਦੂਜੇ ਦੀ ਚਾਹ ਦਾ ਘੁੱਟ ਭਰਨਾ,ਜਾਣਦੇ ਹੋਏ ਵੀ ਕੇ ਚਾਹ ਇਕੋ ਪਤੀਲੀ ਵਿੱਚ ਬਣੀ ਹੈ ਰਾਜੀ ਵਿਖਾਈਂ ਤਾਂ ਜਰਾ ਤੇਰੀ ਚਾਹ ਕਿਹੋ ਜਹੀ ਏ ਮਿੱਠਾ ਜਾਂਚਾ,ਮੈਂ ਕਿਉਂ ਵਿਖਾਵਾਂ ਪਹਿਲਾਂ ਆਪਣੀ ਵਿਖਾਓ,ਦੀਪ ਦੀ ਛਾਤੀ ਤੇ ਸਿਰ ਧਰਕੇ ਦੇਰ ਰਾਤ ਤੱਕ ਗੱਲਾਂ ਕਰਨੀਆਂ,ਦੀਪ ਦਾ ਗੁੱੱਗੀ ਨੂੰ ਪਿਆਰ ਕਰਨਾ ਇਹ ਸੱਭ ਯਾਦ ਕਰ ਰਾਜੀ ਲਹੂ ਦੇ ਹੰਝੂ ਰੋਣ ਲੱਗ ਪਈ ਦੋਵੇਂ ਹੱਥਾਂ ਨਾਲ ਆਪਣਾ ਆਪ ਝੰਜੋੜ ਸੁੱਟਿਆ ਮੂੰਹ ਤੇ ਨੋਦਰਾਂ ਮਾਰੀਆਂ ਆਪਣਾ ਝਾਟਾ ਝੰਜੋੜ ਵਲੂੰਧਰਿਆ ਉਸ ਨੂੰ ਦੀਪ ਦਾ ਉਹ ਚਿਹਰਾ ਯਾਦ ਆਇਆ ਜਦੋਂ ਦੀਪ ਕਦੇ ਕਦੇ ਰਾਜੀ ਦੀ ਗੁੱਤ ਗੁੰਦਿਆ ਕਰਦਾ ਸੀ ਤੇ ਰਾਜੀ ਉਸ ਨੂੰ ਸ਼ੀਸ਼ੇ ਵਿੱਚੀਂ ਵੇਖਿਆ ਮੁਸਕਾਇਆ ਕਰਦੀ ਸੀ ਰਾਜੀ ਨੇ ਅੱਜ ਵਾਂਗ ਪਹਿਲਾਂ ਕਦੇ ਅਜਿਹਾ ਦੁੱਖ ਨਹੀ ਮਹਿਸੂਸਿਆ ਸੀ ਇਹ ਸੱਭ ਰਾਜੀ ਨੂੰ ਅੰਦਰੋਂ ਮਰੋੜਨ ਲੱਗ ਪਿਆ ਅੱਜ ਰਾਜੀ ਨੂੰ ਅਹਿਸਾਸ ਹੋਇਆ ਕੇ ਦੀਪ ਉਸ ਦੇ ਲਈ ਕੀ ਸੀ।ਰਾਜੀ ਨੂੰ ਆਪਾ ਗੁਨਾਹਗਾਰ ਜਾਪਣ ਲੱਗਾ ਤੇ ਦੀਪ ਦੀ ਕਹੀ ਗੱਲ ਯਾਦ ਆਈ"ਜਦੋਂ ਤੈਨੂੰ ਸਾਰੇ ਛੱਡ ਜਾਣਗੇ ਉਦੋਂ ਤੈਨੂੰ ਇਹ ਦੀਪ ਯਾਦ ਆਵੇਗਾ"ਰਾਜੀ ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਤੇ ਪਛਤਾਉਣ ਲੱਗੀ ਉਹਦੇ ਦੁੱਖ ਪੀੜ ਬਣਕੇ ਉਹਦੀਆਂ ਰਗਾਂ ਵਿਚੋਂ ਵਹਿ ਤੁਰੇ ਦੁੱਖਾਂ ਦਾ ਕੋਈ ਅੰਤ ਨਾ ਰਿਹਾ ਸੋਚਣ ਲੱਗੀ ਆਖਿਰ ਮੈਂ ਅਜਿਹਾ ਕੀ ਕਰਾਂ ਜੋ ਦੁਬਾਰਾ ਪਹਿਲਾਂ ਵਾਂਗ ਬਣ ਸਕਾ।ਆਪਣੇ ਦੀਪ ਦੀ ਬਸ ਮੇਰੇ ਦੀਪ ਦੀ ਰਾਜੀ,ਰਾਜੀ ਨੂੰ ਅੱਜ ਦੀਪ ਕੋਈ ਦੇਵਤਾ ਮਹਾਂਪੁਰਖ ਜਾਪਣ ਲੱਗ ਪਿਆ।
ਉੱਧਰ ਦੀਪ ਸੋਚਾਂ ਵਿੱਚ ਖੁੱਭਿਆ ਕੰਮਕਾਰ ਦੀ ਸੁੱਧ ਬੁੱਧ ਭੁੱਲ ਬੈਠਾ ਸੀ ਚੱਤੋਪਹਿਰ ਆਪਣੇ ਵਿੱਚ ਕਮੀਆਂ ਹੀ ਲੱਭਦਾ ਰਹਿੰਦਾ।ਸੋਚਾਂ ਫਿਕਰਾਂ ਨੇ ਸ਼ਰੀਰ ਅੱਧਾ ਕਰਕੇ ਰੱਖ ਸੁੱਟਿਆ l ਰਾਜੀ ਦੀ ਬੇ ਵਫ਼ਾਈ ਦੀਪ ਨੂੰ ਘੁਣ ਵਾਂਗ ਨਿਗਲ ਗਈ।ਖਿਆਲਾਂ ਵਿੱਚ ਗਵਾਚਿਆ ਕਿਸੇ ਇਕ ਥਾਂ ਤੇ ਨਜ਼ਰ ਕੇਂਦਰਿਤ ਕਰਕੇ ਕਦੇ ਕੁੱਝ ਸੋਚਦਾ ਤੇ ਕਦੇ ਕੁੱਝ ਸੋਚਦਾ ਰਹਿੰਦਾ ।ਕਦੇ ਆਪਣੇ ਆਪ ਨੂੰ ਨਾ ਮਰਦ ਸੋਚਦਾ ਫਿਰ ਬਿਰਤੀ ਤੋੜਕੇ ਆਪ ਹੀ ਬਦਲ ਜਾਂਦਾ ਨਹੀ ਨਹੀ ਮੈਂ ਨਿਪੁੰਸਕ ਨਹੀ ਹਾਂ ਮੇਰੇ ਸਰੀਰ ਵਿੱਚ ਅਜਿਹੀ ਕੋਈ ਵੀ ਘਾਟ ਨਹੀ ਜੋ ਰਾਜੀ ਦੀ ਕਿਸੇ ਵੀ ਉਮੀਦ ਤੇ ਮੈਂ ਖਰਾ ਨਾ ਉੱਤਰ ਸਕਾਂ ਫਿਰ ਸੋਚਦਾ ਜੇਕਰ ਮੇਰੇ ਵਿੱਚ ਕੋਈ ਕਮੀ ਨਹੀ ਫਿਰ ਕਿਉਂ ਰਾਜੀ ਮੈਨੂੰ ਮੋਤ ਦੇ ਹਨੇਰੇ ਖੂਹ ਵਿੱਚ ਸੁੱਟ ਤੁਰੀ।ਜੇਕਰ ਇਨਸਾਨ ਦੁਨਿਆਵੀ ਜਰੂਰਤਾਂ ਦੀ ਪੂਰਤੀ ਲਈ ਰੁਝੇਵਿਆਂ ਵਿੱਚ ਰੁੱਝਿਆ ਆਪਣੀ ਹਮਸਾਥਣ ਨੂੰ ਸਮਾਂ ਨਾ ਦੇ ਸਕੇ ਕੀ ਇਸ ਦਾ ਭਾਵ ਇਹ ਹੋਇਆ ਕੇ ਅੋਰਤ ਕਿਸੇ ਗੈਰ ਮਰਦ ਨੂੰ ਚੁਣ ਲਵੇ?ਕੀ ਆਪਣੇ ਬੱਚਿਆਂ ਦੀਆਂ ਸਕੂਲੀ ਫੀਸਾਂ,ਮੂੰਹ ਕੱਢਵੇਂ ਘਰਾਂ ਦੇ ਖਰਚ,ਕਬੀਲਦਾਰੀ ਵਿੱਚ ਵਿਅਸਤ ਬੰਦਾਂ ਥੱਕਿਆ ਟੁੱਟਿਆ ਘਰਵਾਲੀ ਕੋਲ ਨਾ ਬੈਠ ਸਕੇ ਕੀ ਘਰਵਾਲੀ ਕਿਸੇ ਹੋਰ ਦੇ ਸਰਾਹਣੇ ਜਾ ਬੈਠੇ?ਕੀ ਇਹ ਦੁਨੀਆ ਇਸੇ ਤਰ੍ਹਾਂ ਦੀ ਹੈ?ਕੀ ਇਹ ਸੱਭ ਕੁਝ ਸਹੀ ਹੁੰਦਾਂ ਹੈ?ਕਦੇ ਕਦੇ ਸੋਚਦਾ ਕੀ ਇਕ ਮਰਦ ਜਾਂ ਇਕ ਅੋਰਤ ਦੀ ਕਾਮ ਸ਼ਕਤੀ ਏਨੀ ਵੀ ਹੋ ਸਕਦੀ ਹੈ ਕੇ ਉਸ ਲਈ ਇਕ ਮਰਦ ਜਾਂ ਇਕ ਔਰਤ ਘੱਟ ਹੋਵੇ?ਹਾਂ ਹੋ ਕਿਉਂ ਨਹੀ ਸਕਦਾ ਕਈਆਂ ਵਿੱਚ ਗੁੱਸਾ ਜਿਆਦਾ ਹੁੰਦਾ ਹੈ ਕਈਆਂ ਵਿੱਚ ਅਸਹਿਣਸ਼ੀਲਤਾ ਜਿਆਦਾ ਹੁੰਦੀ ਹੈ ਫਿਰ ਕਾਮ ਜਿਆਦਾ ਕਿਉਂ ਨਹੀ ਹੋ ਸਕਦਾ ਆਖਿਰ ਬਾਬੇ ਨਾਨਾਕ ਨੇ ਵੀ ਤਾਂ ਕਿਹਾ ਹੈ
"ਹੇ ਕਾਮ ਨਰਕ ਬਿਸਾ੍ਮੰ ਬਹੁ ਜੋਨੀ ਭ੍ਮਾਵਣਹ।।ਚਿੱਤ ਹਰਣੰ ਤੈ੍ ਲੋਕ ਗੰਮ੍ੰ ਜਪ ਤਪ ਸੀਲ ਬਿਦਾਰਣਹ।।ਅਲਪ ਸੁੱਖ ਅਵਿਤ,ਚੰਚਲ,ਉੂਚ ਨੀਚ ਸਮਾਵਣਹ।।ਤਵ ਭੈ ਬਿਮੁੰਚਿਤ ਸਾਧ "
ਅਰਥ- --ਹੇ ਕਾਮ!ਤੂੰ ਜੀਵਾਂ ਨੂੰ ਆਪਣੇ ਵੱਸ ਵਿੱਚ ਕਰਕੇ ਨਰਕ ਵਿੱਚ ਅਪੜਾਉਣ ਵਾਲਾ ਹੈ।ਅਤੇ ਕਈ ਜੂਨਾ ਵਿੱਚ ਭਟਕਾਉਣ ਵਾਲਾ ਹੈ।ਤੂੰ ਜੀਵਾਂ ਦੇ ਮੰਨ ਭਰਮਾਂ ਲੈਂਦਾ ਹੈ।ਤਿੰਨ ਲੋਕਾਂ ਵਿੱਚ ਤੇਰੀ ਪਹੁੰਚ ਹੈ।ਤੂੰ ਜੀਵਾਂ ਦੇ ਸੁੱਧ ਆਚਰਣ ਦਾ ਨਾਸ ਕਰਦਾ ਹੈ,ਹੇ ਚੰਚਲ ਕਾਮ ਤੂੰ ਸੁੱਖ ਤਾਂ ਥੋੜਾ ਹੀ ਦਿੰਦਾ ਹੈ ਪਰ ਜੀਵਾਂ ਨੂੰ ਉਹਨਾ ਦੇ ਆਚਰਣ ਤੋਂ ਸੱਖਣਾ ਕਰ ਦਿੰਦਾ ਹੈ,ਜੀਵ ਉੱਚੇ ਹੋਣ ਜਾਂ ਨੀਵੇਂ ਤੂੰ ਸਭਨਾ ਅੰਦਰ ਪਹੁੰਚਦਾ ਹੈ।"

ਕਦੇ ਕਦੇ ਦੀਪ ਦੇ ਮੰਨ ਵਿੱਚ ਜਾਤਪਾਤ ਦੀ ਸ਼ੰਕਾ ਵੀ ਉਠ ਖਲੋਂਦੀ ਕਿਤੇ ਇਸ ਪਿੱਛੇ ਕੋਈ ਜਾਤਪਾਤ ਦਾ ਕਾਰਨ ਤਾਂ ਨਹੀ ਕਿਉਂ ਦੀਪ ਦਾ ਪ੍ਰੇਮ ਵਿਆਹ ਉਸ ਦੀ ਜਾਤ ਤੋਂ ਬਾਹਰਾ ਸੀ।ਫਿਰ ਆਪ ਹੀ ਆਪਣੀ ਗੱਲ ਦਾ ਵਿਰੋਧ ਵੀ ਕਰਦਾ ਨਹੀ ਨਹੀ ਚੰਗਾ ਮਾੜਾ ਤਾਂ ਕੋਈ ਵੀ ਹੋ ਸਕਦਾ ਹੈ ਜਾਤਪਾਤ ਦਾ ਇਹਦੇ ਵਿੱਚ ਕੀ ਲੈਣਾ ਦੇਣਾ "ਮਾਨਸ ਕੀ ਜਾਤ ਸਬੇ ਏਕੇ ਪਹਚਾਨਬੋ"ਇਸ ਤਰ੍ਹਾਂ ਦੇ ਖਿਆਲਾਂ ਸਵਾਲਾਂ ਨੇ ਦੀਪ ਨੂੰ ਨੂੜ ਸੁੱਟਿਆ ਦੀਪ ਚਾਹੁੰਦਾ ਸੀ ਰੱਬ ਕਰੇ ਮੇਰੇ ਵਿੱਚ ਹੀ ਕੋਈ ਘਾਟ ਹੋਵੇ ਅਖਿਰ ਰਾਜੀ ਨੂੰ ਬੇਵਫਾ ਕਹਾਂ ਤਾਂ ਕਿੰਜ ਕਹਾਂ ਏਨਾ ਸਾਰਿਆਂ ਖਿਆਲਾਂ ਵਿੱਚੋਂ ਬਾਹਰ ਨਿੱਕਲਕੇ ਦੀਪ ਨੂੰ ਜਦੋਂ ਰੂਪ ਦਾ ਚੇਤਾ ਆਉਂਦਾ ਤਾਂ ਆਪੇ ਤੋਂ ਬਾਹਰ ਹੋਇਆ ਦੀਪ ਰੂਪ ਦੀ ਧੌਣ ਵੱਢ ਸੁੱਟਣੀ ਚਾਹੁੰਦਾ ਕਈ ਵਾਰ ਪਹਿਲਾਂ ਅਜਿਹਾ ਕਰਨਾ ਸੋਚ ਵੀ ਚੁੱਕਿਆ ਸੀ ਫਿਰ ਸੋਚਦਾ " ਜਦੋਂ ਆਪਣੇ ਕੱਪੜੇ ਵਿੱਚ ਕਾਣ ਹੋਵੇ ਫਿਰ ਦਰਜੀ ਨਾਲ ਕਾਹਦਾ ਗਿਲਾ"ਰੂਪ ਤਾਂ ਉਮਰ ਵਿੱਚ ਛੋਟਾ ਸੀ ਰਾਜੀ ਤੋਂ ਕਿਤੇ ਛੋਟਾ ਫਿਰ ਜੇਕਰ ਮੈਂ ਰੂਪ ਨੂੰ ਫਾਹੇ ਲਾ ਵੀ ਦੇਵਾਂ ਰਾਜੀ ਨੇ ਅੱਗੋਂ ਕੋਈ ਹੋਰ ਦਰਜੀ ਲੱਭ ਲਿਆ ਫ਼ਿਰ ? ਕਈ ਵਾਰ ਬਦਨਾਮ ਹੋਇਆ ਇਨਸਾਨ ਸੋਚ ਲੈਂਦਾ ਹੈ ਬਦਨਾਮ ਤਾਂ ਹੋਏ ਹੀ ਹਾਂ ਫਿਰ ਕਿਉਂ ਨਾ ਬਦਨਾਮੀ ਦੇ ਬਦਾਮਾਂ ਦਾ ਸਵਾਦ ਲਿਆ ਜਾਵੇ "ਜੀਹਨੇ ਕੋਠਾ ਟੱਪਣ ਲੱਗੇ ਨਹੀ ਸੋਚਿਆ ਉਹ ਕੰਧ ਟੱਪਣ ਲੱਗੇ ਕਿੰਨਾ ਕੁ ਸੋਚੁ।
ਰਾਜੀ ਦੀ ਜਿੰਦਗੀ ਵਿੱਚ ਹਨੇਰਾ ਛਾ ਗਿਆ ਰੂਪ ਵਾਲਾ ਪੰਨਾ ਮਲੀਆਮੇਟ ਹੋ ਚੁੱਕਾ ਸੀ ਉੰਝ ਵੀ ਰੂਪ ਰਾਜੀ ਨੂੰ ਮੂਲ ਨਹੀ ਵਿਆਜ਼ ਸਮਝਕੇ ਭੋਗ ਰਿਹਾ ਸੀ ਦੀਪ ਨੇ ਹੁਣ ਘਰ ਰਹਿਕੇ ਵੀ ਰਾਜੀ ਵੱਲ ਕਦੇ ਮੂੰਹ ਨਾ ਕੀਤਾ ਰਾਜੀ ਨੇ ਦੀਪ ਨਾਲ ਆਪਣੇ ਸੰਬੰਧ ਪਹਿਲਾਂ ਜਹੇ ਗੰਢਣ ਦੀ ਧਾਰ ਲਈ ਹਰ ਤਰ੍ਹਾਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਪੂਰਾ ਜੋਰ ਲਾ ਛੱਡਿਆ ਮੋਬਾਇਲ ਨੂੰ ਪੂਰੀ ਤਰ੍ਹਾਂ ਤਿਆਗ ਛੱਡਿਆ ਘਰੋਂ ਪੈਰ ਪੁੱਟਣਾ ਤਾਂ ਭੁੱਲ ਗਿਆ ਸਵੇਰੇ ਸ਼ਾਮ ਪਾਠ ਕਰਨਾ,ਗੁੱਗੀ ਨਾਲ ਆਹਰੇ ਲੱਗੇ ਰਹਿਣਾ,ਸਿਲਾਈ ਮਸ਼ੀਨ ਤੇ ਆਂਢ-ਗੁਆਂਢ ਦੇ ਸੂਟ ਸਿਉਣੇ ਰਾਜੀ ਨੇ ਉੱਜੜੇ ਘਰ ਨੂੰ ਸੰਵਾਰਨ ਦੀ ਪੂਰੀ ਵਾ ਲਾ ਛੱ

ਲੋਕਾਂ ਦੀ ਸ਼ਾਇਰੀ ਵਿੱਚੋਂ ਆਪਣੇ ਲਈ ਸਕੂਨ ਲੱਭਦਾ ਹਾਂ ਆਪਣੀ ਸ਼ਾਇਰੀ ਵਾਲਾ ਭਾਂਡਾ ਹੁਣ ਖਾਲੀ ਜਿਹਾ ਹੋਗਿਆਕਸਮਾਂ ਵਾਅਦੇ ਪਿਆਰ ਮੁਹੱਬਤ ਲਬਿਆਂ ਵੀ...
09/05/2024

ਲੋਕਾਂ ਦੀ ਸ਼ਾਇਰੀ ਵਿੱਚੋਂ
ਆਪਣੇ ਲਈ ਸਕੂਨ ਲੱਭਦਾ ਹਾਂ
ਆਪਣੀ ਸ਼ਾਇਰੀ ਵਾਲਾ
ਭਾਂਡਾ ਹੁਣ ਖਾਲੀ ਜਿਹਾ ਹੋਗਿਆ

ਕਸਮਾਂ ਵਾਅਦੇ ਪਿਆਰ ਮੁਹੱਬਤ
ਲਬਿਆਂ ਵੀ ਹੁਣ ਲੱਭਦੇ ਨਹੀਂ
ਫੋਕਾ ਫੋਕਾ ...ਸਭਕੁਝ ...ਇੱਥੇ
..ਜਾਲੀ ....ਜਿਹਾ .ਹੋਗਿਆ

ਜਵਾਨੀ ਵਾਲੀ ...ਰੌਣਕ ਮੂੰਹ
ਤੇ ਧੁੱਖਦੀ ਧੁੱਖਦੀ ਦਿਸਦੀ ਐ
ਪਤਝੜ ਦੇ ਵਿੱਚ ਸੁਕਿਆ
ਟੁੰਡ ਟਾਹਲੀ .ਜਿਹਾ ਹੋਗਿਆ

ਤੇਰੇ ਹੁੰਦਿਆ ਕਿੰਨਾ ਖੁਸ਼ ..ਸੀ
ਭਰਿਆ ..ਭਰਿਆ ਰਹਿੰਦਾ ਸੀ
ਜਾਣ ਤੇਰੇ ਦੇ ਮਗਰੋਂ ..ਮੈਂ
ਹੁਣ ਖ਼ਾਲੀ ...ਜਿਹਾ ਹੋਗਿਆ

ਅਹਿਸਾਨ ਫਰਮੋਸ਼

Address

Street No. 9
Ludhiana
141002

Website

Alerts

Be the first to know and let us send you an email when ਦਿਲ ਦਾ ਦਰਦ posts news and promotions. Your email address will not be used for any other purpose, and you can unsubscribe at any time.

Videos

Share