Sat Samundro PaarTv

Sat Samundro PaarTv Sat Samundro Paar TV is dedicated to Serve it's best for the Punjabis who live all over the world.

07/06/2024

ਕੰਗਣਾ ਦੇ ਮੂੰਹ ਤੇ ਵੱਜੇ ਥੱਪੜ ਦੀ ਗੂੰਜ ਕਿੱਥੋਂ ਤੱਕ ਜਾਏਗੀ?

02/06/2024

ਯੂਪੀ ਵਿਚ ਬਲਾਤਕਾਰੀਆਂ ਦੇ ਘਰ ਢਾਉਣ ਵਾਲੇ ਬੁਲਡੋਜ਼ਰ ਹੁਣ ਕਿੱਥੇ ਗਏ?

27/05/2024

ਘੱਲੂਘਾਰਾ ਹਫਤੇ ਦੌਰਾਨ ਲੋਕ ਸਭਾ ਦੇ ਨਤੀਜਿਆਂ ਦਾ ਐਲਾਨ ਹੋਣਾ ਇਕ ਸੰਯੋਗ ਜਾਂ ਸਾਜ਼ਿਸ਼?

24/05/2024

ਕੈਨੇਡਾ ਵਸਦੇ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਦੀ ਕੀਤੀ ਅਪੀਲ

24/05/2024

ਹਲ਼ ਵਾਹੁਣ ਵੇਲੇ ਜੇਕਰ ਕੋਈ ਬਲਦ ਗੋਬਰ ਜਾਂ ਪਿਸ਼ਾਬ ਕਰਨ ਦੀ ਸਥਿਤੀ ਵਿੱਚ ਹੁੰਦਾ ਤਾਂ ਕਿਸਾਨ ਕੁਝ ਸਮੇਂ ਲਈ ਹਲ਼ ਵਾਹੁਣਾ ਬੰਦ ਕਰ ਦਿੰਦਾ ਅਤੇ ਬਲਦ ਦੇ ਪਿਸ਼ਾਬ ਨੂੰ ਛੱਡਣ ਤੱਕ ਖੜ੍ਹਾ ਰਹਿੰਦਾ ਤਾਂ ਜੋ ਬਲਦ ਇਹ ਰੋਜ਼ਾਨਾ ਕੰਮ ਆਰਾਮ ਨਾਲ ਕਰ ਸਕੇ।

ਇਹ ਇੱਕ ਆਮ ਵਰਤਾਰਾ ਸੀ.... ਅਸੀਂ ਬਚਪਨ ਵਿੱਚ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਹੈ.... ਇਹ ਸਭ 30-40 ਸਾਲ ਪਹਿਲਾਂ ਤੱਕ ਚੱਲਦਾ ਰਿਹਾ।

ਜੇਕਰ ਉਸ ਜ਼ਮਾਨੇ ਦੇ ਦੇਸੀ ਘਿਓ ਦੀ ਕੀਮਤ ਅੱਜ ਦੇ ਹਿਸਾਬ ਨਾਲ ਰੱਖੀ ਜਾਵੇ ਤਾਂ ਇਹ ਇੰਨਾ ਸ਼ੁੱਧ ਸੀ ਕਿ 2 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਵਿਕ ਸਕਦਾ ਸੀ। ਕਿਸਾਨ ਖਾਸ ਕੰਮ ਵਾਲੇ ਦਿਨ ਹਰ ਦੋ ਦਿਨਾਂ ਬਾਅਦ ਆਪਣੇ ਬਲਦਾਂ ਨੂੰ ਉਹ ਦੇਸੀ ਘਿਓ ਚਾਰਿਆ ਕਰਦਾ ਸੀ।

ਟਟੀਹਰੀ ਨਾਂ ਦਾ ਪੰਛੀ ਖੁੱਲ੍ਹੇ ਮੈਦਾਨ ਦੀ ਮਿੱਟੀ ਵਿੱਚ ਆਪਣੇ ਅੰਡੇ ਦਿੰਦਾ ਹੈ ਅਤੇ ਉਨ੍ਹਾਂ ਨੂੰ ਪ੍ਰਫੁੱਲਤ ਕਰਦਾ ਹੈ। ਹਲ ਵਾਹੁੰਦੇ ਸਮੇਂ ਜੇਕਰ ਕੋਈ ਤੁਤੜੀ ਉਸ ਦੇ ਸਾਹਮਣੇ ਰੌਲਾ ਪਾਉਂਦੀ ਨਜ਼ਰ ਆਉਂਦੀ ਤਾਂ ਕਿਸਾਨ ਇਸ਼ਾਰਾ ਸਮਝ ਕੇ ਹਲ ਵਾਹੇ ਬਿਨਾਂ ਹੀ ਉਸ ਅੰਡੇ ਵਾਲੀ ਥਾਂ ਨੂੰ ਖਾਲੀ ਛੱਡ ਦਿੰਦਾ। ਉਸ ਸਮੇਂ ਆਧੁਨਿਕ ਸਿੱਖਿਆ ਨਹੀਂ ਸੀ।

ਹਰ ਕੋਈ ਵਿਸ਼ਵਾਸੀ ਸੀ। ਦੁਪਹਿਰ ਵੇਲੇ ਜਦੋਂ ਕਿਸਾਨ ਕੋਲ ਆਰਾਮ ਕਰਨ ਦਾ ਸਮਾਂ ਹੁੰਦਾ ਤਾਂ ਉਹ ਪਹਿਲਾਂ ਬਲਦਾਂ ਨੂੰ ਪਾਣੀ ਪਿਲਾਉਂਦਾ ਅਤੇ ਫਿਰ ਆਪ ਕੁਝ ਖਾਂਦਾ , ਇਹ ਇੱਕ ਆਮ ਨਿਯਮ ਸੀ.

ਜਦੋਂ ਬਲਦ ਬੁੱਢਾ ਹੋ ਗਿਆ ਤਾਂ ਉਸ ਨੂੰ ਕਸਾਈਆਂ ਕੋਲ ਵੇਚਣਾ ਸ਼ਰਮਨਾਕ ਸਮਾਜਿਕ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਬੁੱਢਾ ਬਲਦ ਕਈ-ਕਈ ਸਾਲ ਖਾਲੀ ਬੈਠਾ ਚਾਰਾ ਖਾਂਦਾ ਰਹਿੰਦਾ ਸੀ, ਮਰਦੇ ਦਮ ਤੱਕ ਉਸ ਦੀ ਸੇਵਾ ਕੀਤੀ ਜਾਂਦੀ ਸੀ। ਉਸ ਸਮੇਂ ਦੇ ਅਖੌਤੀ ਅਨਪੜ੍ਹ ਕਿਸਾਨ ਦਾ ਮਨੁੱਖੀ ਤਰਕ ਸੀ ਕਿ ਏਨੇ ਸਾਲਾਂ ਤੱਕ ਮਾਂ ਦਾ ਦੁੱਧ ਪੀਤਾ ਤੇ ਉਸ ਦੀ ਕਮਾਈ ਖਾ ਗਿਆ, ਹੁਣ ਬੁਢਾਪੇ ਵਿੱਚ ਕਿਵੇਂ ਛੱਡੀਏ, ਕਸਾਈ ਨੂੰ ਖਾਣ ਲਈ ਕਿਵੇਂ ਦੇਵਾਂ??? ਜਦੋਂ ਬਲਦ ਦੀ ਮੌਤ ਹੋ ਗਈ, ਤਾਂ ਕਿਸਾਨ ਫੁੱਟ- ਫੁੱਟ ਕੇ ਰੋਇਆ ਅਤੇ ਉਨ੍ਹਾਂ ਭਾਰੀ ਦੁਪਹਿਰਾਂ ਨੂੰ ਯਾਦ ਕੀਤਾ ਜਦੋਂ ਇਹ ਵਫ਼ਾਦਾਰ ਦੋਸਤ ਹਰ ਮੁਸੀਬਤ ਵਿੱਚ ਉਸਦੇ ਨਾਲ ਸੀ। ਮਾਪਿਆਂ ਨੂੰ ਰੋਂਦੇ ਦੇਖ ਕਿਸਾਨ ਦੇ ਬੱਚੇ ਵੀ ਆਪਣੇ ਬੁੱਢੇ ਬਲਦ ਦੀ ਮੌਤ 'ਤੇ ਰੋਣ ਲੱਗ ਪਏ। ਆਪਣੀ ਬਾਕੀ ਦੀ ਜ਼ਿੰਦਗੀ ਲਈ, ਬਲਦ ਆਪਣੇ ਮਾਲਕ, ਕਿਸਾਨ ਦੀ ਚੁੱਪ ਭਾਸ਼ਾ ਨੂੰ ਸਮਝ ਸਕਦਾ ਸੀ, ਜਿਵੇਂ ਕਿ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ।

ਉਹ ਪੁਰਾਣਾ ਪੰਜਾਬ ਇੰਨਾ ਪੜ੍ਹਿਆ-ਲਿਖਿਆ ਭਾਵੇਂ ਬਹੁਤਾ ਨਹੀ ਸੀ ਪਰ ਸੱਭਿਆਚਾਰਿਕ ਕਦਰਾਂ ਪੱਖੋਂ ਬਹੁਤ ਅਮੀਰ ਸੀ ਕਿ ਉਹ ਆਪਣੇ ਜੀਵਨ ਵਿਚੋਂ ਮੇਰੇ ਜੀਵਨ ਲੱਭ ਲੈਂਦਾ ਸੀ। ਇਹ ਲੱਖਾਂ ਸਾਲ ਪੁਰਾਣਾ ਸੱਭਿਆਚਾਰ ਵਾਲਾ ਸ਼ਾਨਦਾਰ ਪੰਜਾਬ ਸੀ।

ਅਜੋਕੇ ਸਮੇਂ ਵਿੱਚ ਹਰ ਵਿਅਕਤੀ ਦੁਖੀ ਅਤੇ ਤਣਾਅਗ੍ਰਸਤ ਹੈ ਕਿਉਂਕਿ ਉਹ ਆਪਣੇ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਨੂੰ ਭੁੱਲ ਕੇ ਸੁਆਰਥ ਵਿੱਚ ਲਿਪਤ ਹੋ ਗਿਆ ਹੈ।
C&P

23/05/2024

ਗੁਰੂ ਅਮਰਦਾਸ ਜੀ ਦੇ ਜਨਮ ਦਿਹਾੜੇ ਰਾਗੀ ਭਾਈ ਤਰਨਵੀਰ ਸਿੰਘ ਰੱਬੀ ਸੈਕਟਰ 39 ਲੁਧਿਆਣਾ ਵਿਖੇ ਰਸਭਿੰਨਾ ਕੀਰਤਨ ਕਰਦੇ ਹੋਏ

12/05/2024

ਹਰ ਦਿਨ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਇਕ ਨਵਾਂ ਮੌਕਾ ਹੁੰਦਾ ਹੈ ਅਤੇ ਹਰ ਨਵਾਂ ਦਿਨ ਇਕ ਨਵੀਂ ਸ਼ੁਰੂਆਤ ਹੁੰਦੀ ਹੈ...

09/05/2024

ਮੋਗਾ ਦੇ ਡੀਸੀ ਵੱਲੋਂ ਖੁਦ ਬੱਸਾਂ ਵਿੱਚ ਸਵਾਰ ਹੋ, ਸਵਾਰੀਆਂ ਨੂੰ ਵੋਟ ਪਾਉਣ ਪ੍ਰਤੀ ਕੀਤਾ ਪ੍ਰੇਰਿਤ

World Press Freedom Day 2024: ਹਰ ਸਾਲ 3 ਮਈ ਨੂੰ ਪੂਰੀ ਦੁਨੀਆ 'ਚ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਆਜ਼ਾਦ ਮੀਡੀਆ ਦ...
03/05/2024

World Press Freedom Day 2024:
ਹਰ ਸਾਲ 3 ਮਈ ਨੂੰ ਪੂਰੀ ਦੁਨੀਆ 'ਚ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਆਜ਼ਾਦ ਮੀਡੀਆ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਭਰ 'ਚ ਪੱਤਰਕਾਰਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵੀ ਹੈ। ਇਸ ਦਿਨ ਨੂੰ ਪਹਿਲੀ ਵਾਰ ਯੂਨੈਸਕੋ ਨੇ 1993 'ਚ ਮਨਾਇਆ ਸੀ।
ਅਸੀਂ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਬਾਰੇ ਅਕਸਰ ਚਰਚਾਵਾਂ ਵੇਖੀਆਂ ਹਨ। ਵਰਤਮਾਨ ਵਿੱਚ, ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਹਰ ਸਾਲ 3 ਮਈ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਭਾਰਤ ਦੇ ਨਾਲ-ਨਾਲ ਦੁਨੀਆ ਭਰ ਵਿੱਚ ਮੀਡੀਆ ਦੀ ਤਾਕਤ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਲੋਕਤੰਤਰ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਹਰ ਸਾਲ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਹ ਪਹਿਲੀ ਵਾਰ ਕਦੋਂ ਅਤੇ ਕਿਉਂ ਮਨਾਇਆ ਗਿਆ।
1991 ਵਿੱਚ ਪਹਿਲੀ ਵਾਰ ਅਫਰੀਕੀ ਪੱਤਰਕਾਰਾਂ ਨੇ ਪ੍ਰੈਸ ਦੀ ਆਜ਼ਾਦੀ ਲਈ ਮੁਹਿੰਮ ਚਲਾਈ। ਇਨ੍ਹਾਂ ਪੱਤਰਕਾਰਾਂ ਨੇ 3 ਮਈ ਨੂੰ ਪ੍ਰੈਸ ਦੀ ਆਜ਼ਾਦੀ ਦੇ ਸਿਧਾਂਤਾਂ ਬਾਰੇ ਬਿਆਨ ਜਾਰੀ ਕੀਤਾ ਸੀ, ਜਿਸ ਨੂੰ ਵਿੰਡਹੋਕ ਦਾ ਐਲਾਨਨਾਮਾ ਵੀ ਕਿਹਾ ਜਾਂਦਾ ਹੈ। ਇਸ ਤੋਂ ਠੀਕ ਦੋ ਸਾਲ ਬਾਅਦ, ਯਾਨੀ ਸਾਲ 1993 ਵਿੱਚ, ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਪਹਿਲੀ ਵਾਰ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਉਣ ਦਾ ਫੈਸਲਾ ਕੀਤਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਾਲ 3 ਮਈ ਨੂੰ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।
ਦੁਨੀਆ ਭਰ ਤੋਂ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਪੱਤਰਕਾਰੀ ਵੀ ਇੱਕ ਜੋਖਮ ਭਰਿਆ ਕੰਮ ਹੈ। ਪੱਤਰਕਾਰੀ ਦੇ ਦੌਰਾਨ ਕਈ ਵਾਰ ਪੱਤਰਕਾਰਾਂ 'ਤੇ ਹਮਲੇ ਵੀ ਹੁੰਦੇ ਹਨ। ਸਾਊਦੀ ਅਰਬ ਦਾ ਜਮਾਲ ਖਗੋਸ਼ੀ ਹੋਵੇ ਜਾਂ ਭਾਰਤ ਦੀ ਗੌਰੀ ਲੰਕੇਸ਼। ਸਮੇਂ-ਸਮੇਂ 'ਤੇ ਪੱਤਰਕਾਰਾਂ 'ਤੇ ਹਮਲੇ ਜਾਂ ਉਨ੍ਹਾਂ ਦੇ ਕਤਲਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਵੱਖ-ਵੱਖ ਤਾਕਤਾਂ ਵੱਲੋਂ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਾ ਜਾਵੇ, ਇਸੇ ਲਈ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।
1997 ਤੋਂ ਹਰ ਸਾਲ, 3 ਮਈ ਨੂੰ, ਯਾਨੀ ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ, ਯੂਨੈਸਕੋ ਗਿਲੇਰਮੋ ਕੈਨੋ ਵਿਸ਼ਵ ਪ੍ਰੈਸ ਆਜ਼ਾਦੀ ਪੁਰਸਕਾਰ ਦਿੰਦਾ ਹੈ। ਇਹ ਉਸ ਸੰਸਥਾ ਜਾਂ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਪ੍ਰੈੱਸ ਦੀ ਆਜ਼ਾਦੀ ਲਈ ਕੋਈ ਮਹਾਨ ਕੰਮ ਕੀਤਾ ਹੋਵੇ। ਨਾਲ ਹੀ, ਇਸ ਦਿਨ ਸਕੂਲ-ਕਾਲਜ ਵਿਚ ਇਸ ਦੀ ਚਰਚਾ ਅਤੇ ਬਹਿਸ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਸ਼ੇਸ਼ ਦਿਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਵੀ ਕਰਵਾਏ ਜਾਂਦੇ ਹਨ।

01/05/2024

ਮਨੁੱਖੀ ਤਸਕਰੀ ਜਾਂ ਦੇਹ ਵਪਾਰ I Human Trafficking I Sat Samundro Paar Tv I

30/04/2024

ਪੰਜਾਬ, ਹਿਮਾਚਲ, ਚੰਡੀਗੜ੍ਹ ਦਾ ਸੁਮੇਲ ਇਕੋ ਜਗ੍ਹਾ, ਇਸ ਫਾਰਮ ਵਿਚ ਦਿਸਦੀ ਹੈ ਪੁਰਾਣੇ ਪੰਜਾਬ ਦੀ ਅਸਲੀ ਝਲਕ
# BestPreWeddingShootLocations

26/04/2024

ਸੰਤ ਬਣਦੇ ਨਹੀਂ ਪੈਦਾ ਕੀਤੇ ਜਾਂਦੇ ! ਪਹਿਲੀ ਵਾਰ ਸੁਣੋਗੇ ਅਜਿਹੀਆਂ ਗੱਲਾਂ

ਨੋਟ- ਇਹ ਪੋਸਟ ਮੇਰੇ ਵਿਚਾਰ ਹਨ, ਮੈਂਨੂੰ ਨਾਂ ਚਮਕੀਲਾ ਪਹਿਲਾ ਪਸੰਦ ਸੀ ਨਾ ਅੱਜ। ਮੇਰੀ ਨਜ਼ਰ ਚ ਉਹ ਪਹਿਲਾ ਵੀ ਗਲਤ ਸੀ ਤੇ ਅੱਜ ਵੀ ਗਲਤ ਹੈ ਕਿਉਂ...
17/04/2024

ਨੋਟ- ਇਹ ਪੋਸਟ ਮੇਰੇ ਵਿਚਾਰ ਹਨ, ਮੈਂਨੂੰ ਨਾਂ ਚਮਕੀਲਾ ਪਹਿਲਾ ਪਸੰਦ ਸੀ ਨਾ ਅੱਜ। ਮੇਰੀ ਨਜ਼ਰ ਚ ਉਹ ਪਹਿਲਾ ਵੀ ਗਲਤ ਸੀ ਤੇ ਅੱਜ ਵੀ ਗਲਤ ਹੈ ਕਿਉਂਕਿ ਔਰਤ ਨੂੰ ਵਸਤੂ ਮੰਨਣ ਵਾਲਾ ਮੇਰੀ ਨਜ਼ਰ ਸਦਾ ਗਲਤ ਹੀ ਰਹੇਗਾ ਫਿਰ ਉਹ ਉਸਨੂੰ ਮਜਬੂਰੀ ਮੰਨੇ ਜਾਂ ਕੁਝ ਵੀ। ਇਹ ਪੋਸਟ ਦਾ ਮਕਸਦ ਸਮਾਜ ਦੇ ਸੱਚ ਨੂੰ ਤੇ ਸਮਾਜ ਅੰਦਰ ਫੈਲੀ ਗੰਦਗੀ ਨੂੰ ਚਮਕੀਲੇ ਤੋਂ ਵੀ ਵੱਡਾ ਗੁਨਾਹਗਾਰ ਮੰਨਣਾ ਹੈ।
ਮੈਂ ਕਦੇ ਵੀ ਚਮਕੀਲਾ ਨਹੀਂ ਸੁਣਿਆ ਸਵਾਇ ਇੱਕ ਗੀਤ “ਲਾਲਕਾਰੇ ਦੇ” ਨਾਂ ਹੀ ਮੈਨੂੰ ਕਦੇ ਉਹ ਪਸੰਦ ਸੀ, ਪਰ ਪਹਿਲੀ ਵਾਰ ਪਤਾ ਲੱਗਾ ਕਿ ਨਾਮ ਜਪੁ ਲੇ ਨਿਮਾਣੀ ਜਿੰਦੇ ਮੇਰੀਏ ਜੋ ਬਹੁਤ ਵਾਰ ਸੁਣਿਆ ਚਮਕੀਲੇ ਦਾ ਹੀ ਗੀਤ ਸੀ।
ਦਲਜੀਤ ਦੀ ਫਿਲਮ ਹੋਣ ਕਾਰਨ ਮੈਂ ਫਿਲਮ ਜਰੂਰ ਦੇਖੀ ਤੇ ਦੇਖ ਕੇ ਇੱਕ ਗੱਲ ਤਾਂ ਪੱਕੀ ਹੋ ਗਈ ਚਮਕੀਲਾ ਉਹੀ ਗਾਉਂਦਾ ਸੀ ਜੋ ਲੋਕ ਚਾਹੁੰਦੇ ਸਨ।
ਇਹ ਫਿਲਮ ਬਹੁਤ ਸੋਹਣੀ ਹੈ ਅਤੇ ਸਮਾਜ ਦੇ ਦੋਹਰੇ ਚਰਿੱਤਰ ਨੂੰ ਬਾਕਮਾਲ ਤਰੀਕੇ ਨਾਮ ਪੇਸ਼ ਕੀਤਾ। ਸਾਡੇ ਵਿਆਹਾਂ ਤੇ ਸਾਡੀਆਂ ਬੀਬੀਆਂ ਜਿਵੇਂ ਲੱਚਰ ਬੋਲੀਆਂ ਪਾਉਂਦੀਆ, ਉਹੀ ਚਮਕੀਲਾ ਗਾਉਂਦਾ ਸੀ। ਜੋ ਹਰਕਤਾਂ ਕਰਦੇ ਉਹ ਸਮਾਜ ਨੂੰ ਦੇਖਦਾ ਸੀ, ਉਹੀ ਉਹ ਗਾਉਂਦਾ ਸੀ, ਫਿਰ ਉਹੀ ਸਮਾਜ ਉਹਨੂੰ ਨਿੰਦਦਾ ਵੀ ਹੈ।
ਸਾਡੇ ਸਮਾਜ ਦੀ ਅਸਲ ਅੰਦਰਲੀ ਤਸਵੀਰ ਹੈ ਜਿਥੇ ਲੋਕਾਂ ਦੀ ਆਪਣੀ ਕਾਮ ਵਾਸਨਾ ਤੇ ਕਾਬੂ ਨਹੀਂ ਹੈ ਅਤੇ ਉਹ ਸਮਾਜ ਜੋ ਬੱਚਿਆ ਨੂੰ ਤਾਂ ਥੱਪੜ ਮਾਰਦਾ ਸਮਝਾਉਣ ਦੀ ਜਗ੍ਹਾ ਪਰ ਖੁਦ ਚੋਰੀ ਚੋਰੀ ਕਾਮ ਵਾਸਨਾ ਦਾ ਸ਼ਿਕਾਰੀ ਬਣਿਆ ਰਹਿੰਦਾ। ਇਹੀ ਕਾਮ ਵਾਸਨਾ ਬਲਾਤਕਾਰ ਦਾ ਕਾਰਨ ਬਣਦੀ ਹੈ, ਇਹੀ ਕਾਮ ਬੱਚੇ ਬੱਚੀਆ ਨੂੰ ਨਹੀਂ ਛੱਡਦੀ, ਪਰ ਉਹ ਜਿਨ੍ਹਾ ਦਾ ਇਸ ਕਾਮ ਵਾਸਨਾ ਤੇ ਕਾਬੂ ਨਹੀਂ ਸਮਾਜ ਦੇ ਆਗੂ ਬਣ ਪ੍ਰਬਚਨ ਦਿੰਦੇ ਨੇ।
ਬੱਚੇ ਜੋ ਦੇਖਣ ਗੇ ਸੁਣਨਗੇ ਸਿਖਣਗੇ, ਪਰ ਇਸ ਗੱਲ ਨੂੰ ਸਮਝੇ ਬਿੰਨਾਂ ਸਮਾਜ ਬੱਚੇ ਨੂੰ ਸਹੀ ਸਿਖਿਆ ਦੇਣ ਦੀ ਥਾਂ ਥੱਪੜ ਮਾਰਦਾ ਜਿਸ ਕਾਰਨ ਬੱਚੇ ਅੰਦਰ ਰੁਚੀ ਜਾਗਦੀ ਉਸ ਬਾਰੇ ਸਿਖਣ ਦੀ ਅਤੇ ਬੱਚਾ ਗਲਤ ਰਾਹ ਤੂਰ ਪੈਂਦਾ। ਜਿਵੇਂ ਫਿਲਮ ਚ ਗਾਲਾਂ ਰਾਹੀਂ ਬੋਲੇ ਲੱਚਰ ਸ਼ਬਦਾਂ ਬਾਰੇ ਬਾਲ ਚਮਕੀਲਾ ਜਦੋਂ ਮਾਂ ਨੂੰ ਪੁਛਦਾ ਮਾਂ ਥੱਪੜ ਮਾਰਦੀ ਪਰ ਫਿਰ ਵਿਆਹ ਤੇ ਉਹੀ ਲੱਚਰ ਬੋਲਾਂ ਤੇ ਮਾਂ ਤਾਲੀ ਮਾਰ ਹੱਸਦੀ ਤੇ ਬਾਲ ਸਿਖਦਾ ਕਿ ਗੀਤਾਂ ਰਾਹੀ ਇਹ ਗੱਲ ਕਰਨੀ ਜਾਇਜ਼ ਹੈ। ਜਿੱਥੇ ਮਾਂ ਦਾ ਫਰਜ਼ ਹੈ ਬੱਚੇ ਨੂੰ ਨੇਤਿਕ ਸਿਖਿਆ ਦੇਣਾ ਪਰ ਨਾਲ ਹੀ ਖੁਦ ਉਸ ਲੱਚਰ ਮਹੋਲ ਤੋਂ ਬੱਚੇ ਨੂੰ ਬਚਾਉਣ ਲਈ ਖੁਦ ਵੀ ਉਹ ਮਹੌਲ ਨੂੰ ਤਿਆਗਣਾ ਨਾਂ ਕਿ ਖੁਦ ਤਾਲੀ ਮਾਰ ਹੱਸਣਾ।
ਫਿਰ ਸਾਡੇ ਸਮਾਜ ਚ ਪਿੰਡਾਂ ਚ ਸਭ ਨੇ ਇਹੋ ਜਿਹੇ ਘਟੀਆ ਲੋਕ ਦੇਖੇ ਹੋਣਗੇ ਜੋ ਆਪਣੀਆਂ ਭਾਬੀਆਂ, ਮਾਂਵਾਂ, ਭੈਣਾਂ ਅਤੇ ਸਾਲੀਆਂ ਨੂੰ ਗਲਤ ਨਜ਼ਰ ਨਾਲ ਦੇਖਦੇ।
ਜੀਜਾ ਭੈਣ ਦਾ ਪਤੀ ਤੇ ਅੰਗਰੇਜੀ ਚ ਭਰਾ ਹੁੰਦਾ ਕਾਨੂੰਨ ਅਨੁਸਾਰ ਪਰ ਇਸ ਭੈਣ ਭਰਾ ਵਰਗੇ ਪਵਿੱਤਰ ਰਿਸ਼ਤੇ ਨੂੰ ਜਿਵੇਂ ਸਮਾਜ ਨੇ ਗੰਦਾ ਪੇਸ਼ ਕੀਤਾ ਜੀਜਾ ਦੀ ਸਾਲੀ ਅੱਧੀ ਘਰਵਾਲੀ, ਇਹ ਸਮਾਜ ਅੰਦਰਲਾ ਗੰਦ ਹੀ ਦਿਖਾਉਂਦੀ ਜਦਕਿ ਸਾਲੀ ਤੇ ਭਾਬੀ ਦੋਨੋੰ ਭੈਣਾਂ ਜਾਂ ਇਹ ਕਹਿ ਲੋ ਵੱਡੀਆਂ ਮਾਂ ਬਰਾਬਰ ਤੇ ਛੋਟੀਆ ਧੀ ਬਰਾਬਰ ਹਨ। ਪਰ ਸਮਾਜ ਵਿੱਚ ਕੁਝ ਹੋਰ ਦੇਖਣ ਨੂੰ ਮਿਲਦਾ।
ਚਮਕੀਲਾ ਨੂੰ ਸਾਰੀ ਉਮਰ ਮੈਂ ਮਾੜਾ ਹੀ ਸਮਝਿਆ ਪਰ ਫਿਲਮ ਦੇਖਣ ਤੋੰ ਬਾਅਦ ਉਹ ਤਰਸ ਦਾ ਪਾਤਰ ਬਣਿਆ ਉਹ ਆਮ ਇਨਸਾਨ ਹੈ ਜਿਸਨੇ ਉਹ ਵੇਚਿਆ ਜੋ ਲੋਕਾਂ ਨੇ ਮੰਗਿਆ। ਉਹ ਬੱਚਾ ਹੈ ਜਿਸਨੂੰ ਮਾਂ ਨੇ ਅਧਿਆਪਕ ਨੇ ਥੱਪੜ ਤਾਂ ਮਾਰ ਦਿੱਤਾ ਕਿਉਂਕਿ ਉਹਨੇ ਸਵਾਲ ਪੁੱਛਿਆ ਪਰ ਉਸਦੀ ਜਗਿਆਸਾ ਖਤਮ ਕਰਕੇ ਉਸਨੂੰ ਸਹੀ ਸਿਖਿਆ ਨੀ ਦਿੱਤੀ। ਉਹ ਬੰਦਾ ਹੈ ਜਿਸ ਨਾਲ ਜਾਤੀ ਦੇ ਨਾਮ ਤੇ ਵਿਤਕਰਾ ਹੁੰਦਾ ਰਿਹਾ। ਉਹ ਪੰਜਾਬ ਦਾ ਆਮ ਵਾਸੀ ਸੀ ਜਿਸਨੇ ਪੰਜਾਬ ਦੀਆ ਲੋਕ ਬੋਲੀਆ ਦੇ ਗੀਤ ਬਣਾ ਲੋਕਾਂ ਵਿੱਚ ਵੇਚੇ ਕਿਉਂਕਿ ਲੋਕ ਉਹੀ ਸਨ ਤੇ ਉਸੇ ਤੇ ਨੱਚਦੇ ਸੀ।
ਪਰ ਉਹ ਮਾੜੇ ਕਿਰਦਾਰ ਦਾ ਇਨਸਾਨ ਸੀ ਜਿਸਨੇ ਆਪਣੀ ਪਹਿਲੀ ਪਤਨੀ ਤੇ ਬੱਚੀ ਇਸ ਲਈ ਛੱਡ ਦਿੱਤੀ ਕਿਉਂਕਿ ਉਸਨੂੰ ਆਪਣੀ ਮਾਰਕਿਟ ਪਿਆਰੀ ਸੀ ਤੇ ਉਸਨੇ ਦੋ ਔਰਤਾਂ ਨਾਲ ਧੋਖਾ ਕੀਤਾ। ਪੈਸੇ ਦੇਕੇ ਫਰਜ ਖਤਮ ਨੀ ਹੋ ਜਾਂਦੇ। ਉਹ ਬੰਦਾ ਜੋ ਸੋਚਦਾ ਔਰਤ ਸਿਰਫ ਬੱਚੇ ਜੰਮਣ ਵਾਲੀ ਤੇ ਦੂਜੀ ਔਰਤ ਨਾਲ ਕਮਾਈ ਦਾ ਸਾਧਨ, ਉਸਨੇ ਦੋਨਾਂ ਔਰਤਾਂ ਨੂੰ ਆਪਣੇ ਫਾਇਦੇ ਲਈ ਵਰਤ ਲਿਆ। ਤੇ ਸਿਰਫ ਪੈਸੇ ਦੇਕੇ ਪਹਿਲੀ ਤੋਂ ਕਿਨਾਰਾ ਕਰ ਲਿਆ।
ਕਿਸੇ ਨੂੰ ਮਾੜਾ ਕਹਿਣ ਵਾਲਾ ਸਮਾਜ ਚੋਰੀ ਚੋਰੀ ਉਹ ਸਭ ਕਰਦਾ ਜਿਸਦਾ ਉਹ ਸਮਾਜ ਵਿੱਚ ਵਿਰੋਧ ਕਰਦਾ। ਜੇਕਰ ਇਹ ਸਮਾਜ ਦਾ ਸੱਚ ਨਾਂ ਹੁੰਦਾ ਤਾਂ ਇਹ ਲੋਕ ਬੋਲੀਆਂ ਵੀ ਲੱਚਰ ਨਾਂ ਹੁੰਦੀਆਂ।
ਪਰ ਸ਼ੁਕਰ ਹੈ ਅੱਜ ਕਲ ਦੀ ਪੜੀ ਲਿਖੀ ਪੀੜੀ ਇਹੋ ਜਿਹੀਆ ਬੋਲੀਆਂ ਪਾਉਣ ਤੋੰ ਗੁਰੇਜ ਕਰਦੀ ਹੈ। ਹੁਣ ਤੱਕ ਇਹ ਸੁਧਾਰ ਤਾਂ ਅਸੀ ਸਭ ਨੇ ਦੇਖਿਆ ਹੋਵੇਗਾ, ਏਸੇ ਲਈ ਅੱਜ ਕੱਲ ਲੱਚਰ ਗਾਣੇ ਚਲਦੇ ਵੀ ਨਹੀਂ। ਔਰਤ ਵੀ ਜਾਗਰੁਕ ਹੈ ਉਹ ਖੁਦ ਨੂੰ ਗਲਤ ਪੇਸ਼ ਕਰਨ ਵਾਲੇ ਗੀਤਾਂ ਦਾ ਅੱਜ ਵਿਰੋਧ ਕਰਦੀ ਹੈ ਪਰ ਨਿਰੋਲ ਵਿਰੋਧ ਕਾਫੀ ਨਹੀਂ, ਜੇ ਅਸੀ ਵਿਰੋਧ ਕਰਨਾਂ ਤਾਂ ਉਸ ਦੀ ਮੰਗ ਬੰਦ ਕਰਨੀ ਪਵੇਗੀ ਮੰਗ ਬੰਦ ਹੋਵੇਗੀ ਤਾਂਹੀ ਸਪਲਾਈ ਬੰਦ ਹੋਵੇਗੀ। ਕਿਉਂਕਿ ਮਾਰਕਿਟ ਡਿਮਾਂਗ ਅਤੇ ਸਪਲਾਈ ਤੇ ਹੀ ਚਲਦੀ।
ਬਾਕੀ ਫਿਲਮ ਦੇਖ ਕੇ ਸਿੱਧੂ ਨਾਲ ਜੋ ਹੋਈ ਤੇ ਚਮਕੀਲੇ ਨਾਲ ਜੋ ਹੋਈ ਕਾਫੀ ਮਿਲਦੀ ਜੁਲਦੀ ਹੈ ਬਸ ਫਰਕ ਦੋਨਾਂ ਦੇ ਗੀਤਾ ਚ ਹੈ ਪਰ ਧੱਕੇ ਦੋਨਾਂ ਨੇ ਖਾਦੇ ਕਾਮਯਾਬੀ ਤੇ ਧਮਕੀਆ ਤੇ ਗੋਲੀ ਦੋਨਾਂ ਨੂੰ ਮਿਲੀ ਤੇ ਕਿਸਤੋ ਇਹ ਵੀ ਪਤਾ ਨਹੀੰ।
Simranjit Kaur Gill

16/04/2024

ਪੰਜਾਬ ਚ ਸਿੱਖਾਂ ਦੀ ਬਹੁਗਿਣਤੀ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੌਣ ਕਰਵਾ ਰਿਹਾ?- ਪਾਲ ਸਿੰਘ ਫਰਾਂਸ ਦਾ ਧਾਕੜ ਇੰਟਰਵਿਊ

13/04/2024

ਹੁਣ ਤੁਹਾਡਾ ਵੀ ਕੋਠੀ ਦੇ ਮਾਲਕ ਬਣਨ ਦਾ ਸੁਪਨਾ ਹੋਵੇਗਾ ਪੂਰਾ, ਸਸਤੀਆਂ ਜ਼ਮੀਨਾਂ, ਸ਼ੋਰੂਮ ਅਤੇ ਕੋਠੀਆਂ ਲਈ ਮਿਲੋ

06/04/2024

ਪ੍ਰਾਪਰਟੀ ਖਰੀਦਣ ਤੇ ਵੇਚਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਤੁਹਾਡਾ ਹੋ ਜਾਵੇਗਾ ਵੱਡਾ ਨੁਕਸਾਨ!
Before buying and selling property, keep these things in mind, otherwise you will suffer a big loss

05/04/2024

ਸੱਚੀ ਮੁਹੱਬਤ ਦੀ ਮਿਸਾਲ, ਪਤਨੀ ਦੀ ਯਾਦ ਵਿੱਚ ਬਣਾ’ਤਾ ਹਰਬਲ ਗਾਰਡਨ
# n

31/03/2024

ਦਿਲਜੀਤ ਦੋਸਾਂਝ ਦੀ ਆ ਰਹੀ ਫਿਲਮ ਅਮਰ ਸਿੰਘ ਚਮਕੀਲਾ ਬਾਰੇ ਬੇਟੇ ਜੈਮਨ ਚਮਕੀਲਾ ਨੇ ਖੋਲ੍ਹੇ ਕਈ ਰਾਜ਼?

28/03/2024

ਅ.ਫੀਮ, ਸ਼..ਰਾਬ, ਅਸਲਾ ਤੇ ਜੱਟ ਦੀ ਮੁੱ.ਛ ਜਿਹੀਆਂ ਡੀਂਗਾਂ ਮਾਰਨ ਵਾਲਿਆਂ ਨੂੰ ਬਾਪੂ ਬਲਕੌਰ ਸਿੰਘ ਨੇ ਲਾਈ ਫਿਟਕਾਰ
***m ******es ******esmoke ******es ***co **rs ******es **e ******esmoker

27/03/2024

ਹਾਈ ਬਲੱਡ ਪ੍ਰੈਸ਼ਰ ਹਾਈਪਰਟੈਨਸ਼ਨ ਦੇ ਪ੍ਰਬੰਧਨ ਦਾ ਤਰੀਕਾ Way to Managing High Blood Pressure Hypertension : Hero DMC Heart Institute

26/03/2024

ਨਾਮਧਾਰੀ ਪੰਥ ਨੇ ਇੰਝ ਮਨਾਇਆ ਹੋਲਾ ਮਹੱਲਾ

25/03/2024

ਖਾਓ, ਪੀਓ ਤੇ ਕਰੋ ਖਰੀਦਦਾਰੀ I A New Concept - Kayastra Fashion Cafe I Sat Samundro Paar Tv I
%BabbuManjinderSingh

23/03/2024

ਪੰਜਾਬ ਦਾ ਪਹਿਲਾ ਹੱਡੀਆਂ ਦਾ ਹਸਪਤਾਲ ਜਿੱਥੇ ਰੋਬਟ ਨਾਲ ਗੋਡਿਆਂ ਦਾ ਇਲਾਜ਼ ਕਰਨਾ ਹੋਇਆ ਆਸਾਨ
Punjab's first bone hospital where it is easy to treat knees with robots

20/03/2024

ਲੁਧਿਆਣਾ ਵਿਚ ਚੰਗੇ ਘਰ ਦੀ ਤਲਾਸ਼ ਵਿਚ ਹੋ? ਇੱਥੇ ਆਕੇ ਤੁਹਾਡੀ ਹਰ ਤਲਾਸ਼ ਖਤਮ ਹੋ ਜਾਵੇਗੀ I This is a Perfect Home for your Family I

14/03/2024

ਬਾਪੂ ਬਲਕੌਰ ਸਿੰਘ ਦੀ ਇਹ ਇੰਟਰਵਿਊ ਖੋਲ੍ਹ ਦੇਵੇਗੀ ਤੁਹਾਡੀਆਂ ਅੱਖਾਂ, ਤੰਬਾਕੂ ਕਿੱਥੋਂ ਆਇਆ ਤੇ ਇਸ ਦਾ ਜਨਮ ਦਾਤਾ ਕੌਣ?
**ah **ha **hatime **rs ***copipe **ahlounge **ahlife **d

07/03/2024

ਭਗਤ ਸਿਆਂ ਹੁਣ ਮੁੜਕੇ ਏਥੇ ਨਾ ਆਵੀਂ! Bhagat Singh, do not come here again!

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਸ਼ਾਂਤਮਈ ਸੰਦੇਸ਼,,, ਮਨਜੀਤ ਸਿੰਘ ਅਰੋੜਾ ਜਨਰਲ ਸਕੱਤਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ।ਭਾਰਤੀ ਕਿਸਾਨ ਮਜ਼ਦੂਰ ...
26/02/2024

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਸ਼ਾਂਤਮਈ ਸੰਦੇਸ਼,,, ਮਨਜੀਤ ਸਿੰਘ ਅਰੋੜਾ ਜਨਰਲ ਸਕੱਤਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ।

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਿੰਗ ਦੇ ਜਨਰਲ ਸਕੱਤਰ ਮਨਜੀਤ ਸਿੰਘ ਅਰੋੜਾ ਨੇ ਮੌਜੂਦਾ ਸਮੇਂ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਵਕਤਾ ਵਜੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ਮੂਲ ਰੂਪ ਵਿਉਪਾਰ ਨਾਲ ਸਬੰਧਤ ਅਦਾਰੇ ਨਾਲ ਸਬੰਧਤ ਇਨਸਾਨ ਹਾਂ। ਪਿਛਲੇ ਕਿਸਾਨ ਮੋਰਚੇ ਦੌਰਾਨ ਅਨੇਕਾਂ ਵਾਰ ਮੈਨੂੰ ਉਹਨਾਂ ਪ੍ਰਸਿਥਤੀਆਂ ਨੂੰ ਵਾਚਣਾ ਪਿਆ ਜਿਸ ਤੋਂ ਬਾਅਦ ਮਨ ਨੇ ਇਹ ਫੈਸਲਾ ਕਰ ਲਿਆ ਸੀ ਕਿ ਹਰ ਭਾਰਤੀ ਪੰਜਾਬੀ ਦੀ ਇਹ ਜ਼ਰੂਰਤ ਹੈ ਕਿ ਉਹ ਇਸ ਸਮਾਜ ਦੀ ਉਸਾਰੀ ਵਾਲੀ ਜੰਗ ਵਿੱਚ ਜੂਝਣ ਵਾਲਿਆਂ ਦਾ ਸਾਥ ਦੇਵੇ। ਇਸ ਸਾਲ ਦੀ ਇਸ ਸਵੈਮਾਣ ਲਈ ਸ਼ੁਰੂ ਕੀਤੀ ਜੰਗ ਵਿੱਚ ਅਸੀਂ ਹਰ ਮਰਹਲੇ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਅੰਗ ਸੰਗ ਖਲੋਤੇ ਹਾਂ। ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਦੇ ਪਹਿਲੇ ਕੀਤੇ ਕਾਰਜ ਬੇਹੱਦ ਗੰਭੀਰ ਨਤੀਜੇ ਵੱਲ ਰੁਚਿਤ ਹਨ। ਸਮੁੱਚੇ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਦੀ ਰਣਨੀਤੀ ਕਿਸੇ ਵੀ ਤਰ੍ਹਾਂ ਟਕਰਾਅ ਦੀ ਨਹੀਂ ਹੈ। ਆਪਣੀ ਗੱਲ ਨੂੰ ਸਹਿਜ ਸੁਭਾਅ ਕਹਿਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਸਰਕਾਰ ਨੇ ਟਕਰਾਅ ਦਾ ਰਸਤਾ ਅਪਨਾਇਆ ਹੈ। ਮਨਜੀਤ ਸਿੰਘ ਘੁਮਾਣਾ ਰਾਸ਼ਟਰੀ ਪ੍ਰਧਾਨ ਨੇ ਬਾਕੀ ਆਗੂਆਂ ਦੀ ਸਹਿਮਤੀ ਨਾਲ ਗੱਲਬਾਤ ਕਰਦਿਆਂ ਕਿਹਾ, ਅੰਦੋਲਨ ਸ਼ਾਂਤਮਈ ਰੂਪ ਵਿੱਚ ਚੱਲ ਰਿਹਾ ਹੈ। ਇਸ ਅੰਦਰ ਸ਼ਾਮਲ ਹੋ ਰਹੇ ਇਨਸਾਨ ਸਮਝਦੇ ਹਨ ਕਿ ਮੌਜੂਦਾ ਸਮੇਂ ਵਿੱਚ ਭਾਰਤੀ ਲੋਕਤੰਤਰ ਨੂੰ ਸਹੀ ਅਰਥਾਂ ਵਿੱਚ ਬਚਾਉਣ ਲਈ ਅਜਿਹੇ ਪਲੇਟਫਾਰਮ ਦੀ ਜ਼ਰੂਰਤ ਹੈ। ਲੱਖ ਦੀ ਗਿਣਤੀ ਵਿੱਚ ਹਾਜ਼ਰ ਇਨਸਾਨਾਂ ਦੀ ਜਥੇਬੰਦੀ ਇਹ ਸਪੱਸ਼ਟ ਸੁਨੇਹਾ ਹੈ ਕਿ ਦਿਨ ਰਾਤ ਇਸ ਦੇ ਪੈਰੋਕਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਹ ਦਿਨ ਦੂਰ ਨਹੀਂ ਜਦੋਂ ਹਰਿਆਣਾ ਤੇ ਯੂ ਪੀ ਦੀਆਂ ਵਿਭਿੰਨ ਜਥੇਬੰਦੀ ਤਾਕਤਾਂ ਇਸ ਅੰਦੋਲਨ ਨੂੰ ਹੋਰ ਗਹਿਰੇ ਅਰਥਾਂ ਵਿੱਚ ਲੈ ਜਾਣਗੀਆਂ। ਸਾਡਾ ਮਨੋਰਥ ਸਭ ਜੀਆਂ ਦੀ ਜ਼ਿੰਦਗੀ ਦੀ ਖੁਸ਼ਹਾਲੀ ਦਾ ਹੈ।
ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ, ਲੁਧਿਆਣਾ ਵਿਖੇ ਕਰਵਾਇਆ ਗਿਆ ਕੈਂਡਲ ਮਾਰਚ ਇਸ ਗੱਲ ਦਾ ਸਪੱਸ਼ਟ ਸੁਨੇਹਾ ਹੈ ਕਿ ਸਾਡਾ ਰਸਤਾ ਤਕਰਾਰ ਦਾ ਨਹੀਂ ਹੈ। ਪੰਜਾਬ ਸਰਕਾਰ ਨੂੰ ਕੇਸ ਰਜਿਸਟਰਡ ਕਰਨਾ ਚਾਹੀਦਾ ਹੈ। ਹਰ ਉਹ ਇਨਸਾਨ ਜਿਹੜਾ ਇਸ ਅੰਦੋਲਨ ਦਾ ਹਿੱਸਾ ਹੈ ਉਸ ਦੀ ਜਾਨ ਮਾਲ ਦੀ ਰਾਖੀ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਆਂ ਸਮੂਹ ਇਕਾਈਆਂ ਵਚਨਬੱਧ ਹਨ। ਮਨਜੀਤ ਸਿੰਘ ਅਰੋੜਾ ਨੇ ਕਿਹਾ, ਜਿਥੇ ਆਮ ਪਬਲਿਕ ਨੂੰ ਵਿਸ਼ੇਸ਼ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਮੂਹਿਕ ਵਸੀਲਿਆਂ ਅੰਦਰੋਂ ਤਨ ਮਨ ਧਨ ਨਾਲ ਸੇਵਾ ਕਰਨ। ਓਬਰਾਏ ਜੀ ਵਲੋਂ ਭੇਜੀ ਸੇਵਾ ਸ਼ੁਭ ਸੰਕੇਤ ਹੈ। ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਮਹਿਜ਼ ਤਸੱਲੀ ਦੀ ਗੱਲ ਹੀ ਕਰਦੀ ਨਜ਼ਰ ਆਵੇ। ਸਿਆਣੇ ਸੁਲੱਝੇ ਦਾਨਿਸ਼ਵਰ ਹਰ ਪਲ ਸਾਡੀ ਅਗਵਾਈ ਲਈ ਅੱਗੇ ਹਨ। ਸਮੁੱਚੇ ਰੂਪ ਵਿੱਚ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਸਾਡੀ ਸੋਚ ਸਾਕਾਰਾਤਮਕ ਭੂਮਿਕਾ ਵਾਲੀ ਗੱਲ ਕਰਨ ਦੀ ਹੈ। ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਸਮੂਹ ਇਕਾਈਆਂ ਭਾਰਤੀ ਹਨ। ਸਾਨੂੰ ਕਿਸੇ ਅਜਿਹੇ ਲੇਬਲ ਨਾ ਲਗਾਇਆ ਜਾਵੇ ਜਿਸ ਦਾ ਮਨੋਰਥ ਦੇਸ਼ ਧ੍ਰੋਹ ਕਰਨਾ ਹੋਵੇ। ਕਾਰਪੋਰੇਟ ਘਰਾਣਿਆਂ ਦੀ ਰਣਨੀਤੀ ਬਦਲੇ। ਇਸੇ ਸਮੇਂ ਦੌਰਾਨ ਹੀ ਇਹ ਫੈਸਲਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲਵੇ। ਭਾਰਤ ਇੱਕ ਜਨਸਮੂਹ ਹੈ

Address

Ludhiana

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919814805761

Website

Alerts

Be the first to know and let us send you an email when Sat Samundro PaarTv posts news and promotions. Your email address will not be used for any other purpose, and you can unsubscribe at any time.

Contact The Business

Send a message to Sat Samundro PaarTv:

Videos

Share