Naaz Punjabi Tv

Naaz Punjabi Tv ਸਤਿ ਸ੍ਰੀ ਆਕਾਲ ਜੀ
ਨਾਜ਼ ਪੰਜਾਬੀ ਟੀਵੀ ਵਿੱਚ ਤੁਹਾਡਾ ਸਵਾਗਤ ਹੈ।

16/04/2024
13/04/2024

ਨਾਜ਼ ਪੰਜਾਬੀ ਟੀਵੀ ਚੈਨਲ ਦਾ ਵਿਸ਼ੇਸ਼ ਬੁਲੇਟਿਨ

13/04/2024

ਅਦਾਰਾ ਨਾਜ਼ ਪੰਜਾਬੀ ਟੀਵੀ ਵੱਲੋਂ ਵਿਸਾਖੀ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਅਤੇ ਦੂਰ ਦਰਾਡੇ ਬੈਠੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ

13/04/2024
11/04/2024

ਰਾਜਨੀਤੀ ਨਹੀਂ ਬਦਲੀ ਪਰ ਸਿਆਸਤਦਾਨ ਬਦਲ ਗਏ ਹਨ - ਰਜਨੀਸ਼ ਧੀਮਾਨ

ਲੁਧਿਆਣਾ, 11 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) ਸ਼ਿਵਪੁਰੀ ਮੰਡਲ ਵਿੱਚ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਜ ਕੁਮਾਰ ਆਨੰਦ ਨੇ ਬੁੱਧਵਾਰ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਉਨ੍ਹਾਂ ਆਮ ਆਦਮੀ ਪਾਰਟੀ ਵੀ ਛੱਡ ਦਿੱਤੀ ਸੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅਸਤੀਫਾ ਸੌਂਪਣ ਤੋਂ ਬਾਅਦ ਉਨ੍ਹਾਂ ਦੇ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਹੈ ਅਤੇ ਉਹ ਆਪਣਾ ਨਾਂ ਭ੍ਰਿਸ਼ਟਾਚਾਰ ਨਾਲ ਨਹੀਂ ਜੋੜਨਾ ਚਾਹੁੰਦੇ। ਮੰਤਰੀ ਨੇ ਕਿਹਾ ਕਿ ਉਹ ਦਿੱਲੀ ਸਰਕਾਰ ਦੇ ਇਕੱਲੇ ਦਲਿਤ ਮੰਤਰੀ ਹਨ। ਉਨ੍ਹਾਂ ਦੇ ਮੰਤਰੀ ਰਾਜ ਕੁਮਾਰ ਨੇ ਇਹ ਵੀ ਦੋਸ਼ ਲਾਇਆ ਕਿ ਪਾਰਟੀ ਦਲਿਤ ਪ੍ਰਤੀਨਿਧਤਾ ਦੇ ਮਾਮਲੇ ਵਿੱਚ ਹਮੇਸ਼ਾ ਪਛੜ ਜਾਂਦੀ ਹੈ ਅਤੇ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਇਸ ਪਾਰਟੀ ਵਿੱਚ ਕੰਮ ਕਰਨਾ ਮੇਰੇ ਲਈ ਅਸਹਿਜ ਹੋ ਗਿਆ ਹੈ। ਮੈਂ ਇਸ ਪਾਰਟੀ, ਇਸ ਸਰਕਾਰ ਅਤੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਨਾਂ ਇਨ੍ਹਾਂ ਭ੍ਰਿਸ਼ਟ ਕੰਮਾਂ ਨਾਲ ਜੁੜਿਆ ਹੋਵੇ।
ਭਾਜਪਾ ਪ੍ਰਧਾਨ ਧੀਮਾਨ ਨੇ ਕਿਹਾ ਕਿ ਮੰਤਰੀ ਰਾਜਕੁਮਾਰ ਆਨੰਦ ਕੋਲ ਐਸਸੀ, ਐਸਟੀ ਅਤੇ ਸਮਾਜ ਕਲਿਆਣ ਮੰਤਰੀ ਦੇ ਵਿਭਾਗ ਹਨ। ਉਨ੍ਹਾਂ ਦੋਸ਼ ਲਾਇਆ ਕਿ ਅੰਨਾ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰਾਜਨੀਤੀ ਬਦਲੇਗੀ ਤਾਂ ਦੇਸ਼ ਬਦਲ ਜਾਵੇਗਾ। ਪਰ ਸਿਆਸਤ ਨਹੀਂ ਬਦਲੀ ਸਗੋਂ ਸਿਆਸਤਦਾਨ ਬਦਲ ਗਏ ਹਨ। ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਵਿੱਚੋਂ ਹੋਇਆ ਸੀ ਪਰ ਅੱਜ ਇਹ ਪਾਰਟੀ ਖੁਦ ਅਤੇ ਇਸ ਦੇ ਵੱਡੇ ਆਗੂ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸੇ ਹੋਏ ਹਨ। ਜ਼ਿਲ੍ਹਾ ਪ੍ਰਧਾਨ ਧੀਮਾਨ ਨੇ ਕਿਹਾ ਕਿ ਜੇਕਰ ਥੋੜ੍ਹੀ ਜਿਹੀ ਵੀ ਨੈਤਿਕਤਾ ਬਚੀ ਹੈ ਤਾਂ ਕੇਜਰੀਵਾਲ ਨੂੰ ਤੁਰੰਤ ਉਸ ਨੂੰ ਪਾਰਟੀ ਤੋਂ ਹਟਾ ਦੇਣਾ ਚਾਹੀਦਾ ਹੈ।
ਇਸ ਮੌਕੇ ਭਾਜਪਾ ਦੀ ਸੀਨੀਅਰ ਆਗੂ ਉਮਾ ਦੱਤ ਸ਼ਰਮਾ, ਸਾਬਕਾ ਭਾਜਪਾ ਕੌਂਸਲਰ ਪਾਰਟੀ ਆਗੂ ਸੁਨੀਤਾ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਹਰਸ਼ ਸ਼ਰਮਾ, ਜ਼ਿਲ੍ਹਾ ਸਕੱਤਰ ਸੁਮਿਤ ਟੰਡਨ, ਪ੍ਰੈਸ ਸਕੱਤਰ ਡਾ: ਸਤੀਸ਼ ਕੁਮਾਰ, ਬੁਲਾਰੇ ਸੰਜੀਵ ਚੌਧਰੀ, ਮੰਡਲ ਪ੍ਰਧਾਨ ਅਸ਼ੋਕ ਰਾਣਾ, ਦੀਪੂ. ਸ਼ਰਮਾ.ਰਾਜਨ ਦਾਦੇ, ਮਨਦੀਪ ਸਿੰਘ, ਰਾਜਨ ਸ਼ਰਮਾ ਆਦਿ ਹਾਜ਼ਰ ਸਨ।

10/04/2024

ਹਰਨਾਮਪੁਰਾ ਵਿਖੇ ਉੱਘੇ ਲੇਖਕ ਗਾਇਕ ਕਰਮਜੀਤ ਸਿੰਘ ਗਰੇਵਾਲ ਦਾ ਰੂ ਬਰੂ ਰੂ ਪ੍ਰੋਗਰਾਮ ਕਰਵਾਇਆ ਗਿਆ।

ਲੁਧਿਆਣਾ 10 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) ਹਲਕਾ ਗਿੱਲ ਅਧੀਨ ਪੈਂਦੇ ਪਿੰਡ ਹਰਨਾਮਪੁਰਾ ਦੇ ਸਰਕਾਰੀ ਹਾਈ ਸਕੂਲ ਹਰਨਾਮਪੁਰਾ ਵਿਖੇ ਪ੍ਰਸਿੱਧ ਲੇਖਕ ਗੀਤਕਾਰ ਕਰਮਜੀਤ ਸਿੰਘ ਗਰੇਵਾਲ ਦਾ ਬੱਚਿਆਂ ਨਾਲ ਰੂ ਬੂ ਰੂ ਪ੍ਰੋਗਰਾਮ ਸਵੇਰੇ 10ਵਜੇ ਤੋਂ 11ਵਜੇ ਤੱਕ ਕਰਵਾਇਆ ਗਿਆ।ਇਸ ਮੋਕੇ ਬੱਚਿਆਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਹਿਤ,ਸਿਹਤ ਅਤੇ ਬੌਧਿਕ ਵਿਕਾਸ ਦੇ ਵਿਸੇ ਤੇ ਵਿਸ਼ੇਸ਼ ਵਿਚਾਰ ਗੋਸ਼ਟੀ ਕਰਵਾਈ ਗਈ । ਇਸ ਦੌਰਾਨ ਵਿਸ਼ੇਸ ਮਹਿਮਾਨ ਵਜੋਂ ਪੁੱਜੇ ਕਰਮਜੀਤ ਸਿੰਘ ਗਰੇਵਾਲ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਚੰਗ਼ਾ ਭੋਜਨ ਖਾਵਾਂਗੇ ਤਾਂ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਇਸੇ ਤਰ੍ਹਾਂ ਜੇਕਰ ਚੰਗੇ ਸਾਹਿਤ ਦੀਆਂ ਕਿਤਾਬਾਂ ਪੜਾਂਗੇ ਤਾਂ ਅਸੀਂ ਹਰ ਵਿਅਕਤੀ ਨਾਲ ਮਿਲਵਰਤਣ ਦੀ ਭਾਵਨਾ ਰੱਖਾਂਗੇ। ਇਸੇ ਤਰ੍ਹਾਂ ਚੰਗੀ ਸੋਚ ਰੱਖਣ ਨਾਲ ਸਾਡਾ ਬੌਧਿਕ ਵਿਕਾਸ ਵੀ ਹੋਵੇਗਾ। ਉਨ੍ਹਾਂ ਆਪਣੇ ਪ੍ਰਸਿੱਧ ਗੀਤ ਮੁਹਾਰਨੀ ਆਦਿ ਗਾ ਕੇ ਬੱਚਿਆਂ ਨੂੰ ਮੰਤਰ ਮੁਗਧ ਕੀਤਾ। ਇਸ ਤਰ੍ਹਾਂ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕਾਂ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ। ਇਸ ਮੌਕੇ ਹਾਜ਼ਰ ਅਧਿਆਪਕਾਂ ਬੱਚਿਆਂ ਅਤੇ ਸਮਾਜ ਸੇਵੀ ਸੋਮਨਾਥ ਆਦਿ ਨੇ ਇਸ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ। ਇਸ ਤਰ੍ਹਾਂ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।

Address

DABA Road OPP ST NO 13
Ludhiana
141003

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919888882602

Alerts

Be the first to know and let us send you an email when Naaz Punjabi Tv posts news and promotions. Your email address will not be used for any other purpose, and you can unsubscribe at any time.

Contact The Business

Send a message to Naaz Punjabi Tv:

Videos

Share