04/01/2026
ਫ਼ਰੀਦਕੋਟ ਦੀ ਧੀ ਬਣੀ ਪੰਜਾਬ ਦੀ ਕਪਤਾਨ
ਰਾਈਜ਼ਲ ਕੌਰ ਸੰਧੂ ਪੀ. ਸੀ. ਏ. ਅੰਡਰ-15 ਲਈ ਪੰਜਾਬ ਦੀ ਕਪਤਾਨ ਬਣੀ
ਫ਼ਰੀਦਕੋਟ ਦੇ ਪਿੰਡ ਰੁਪਈਆਂ ਵਾਲਾ ਦੀ ਰਾਈਜ਼ਲ ਕੌਰ ਸੰਧੂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਅੰਡਰ-15, ਇਕ ਦਿਨਾਂ ਟ੍ਰਾਫ਼ੀ ਐਲੀਟ 2025-26 ਕੱਪ ਵਾਸਤੇ ਪੰਜਾਬ ਦੀ ਕਪਤਾਨ ਚੁਣੀ ਗਈ ਹੈ। ਸ. ਲਖਵਿੰਦਰ ਸਿੰਘ ਦੀ ਸਪੁੱਤਰੀ ਰਾਈਜ਼ਲ ਕੌਰ ਸੰਧੂ ਪੰਜਾਬ ਅੰਡਰ 15 ਦੀ ਕਪਤਾਨ ਬਣਨ ਵਾਲੀ ਫ਼ਰੀਦਕੋਟ ਜ਼ਿਲ੍ਹੇ ਦੀ ਪਹਿਲੀ ਖਿਡਾਰਣ ਹੈ।
ਉਸ ਦੇ ਕੋਚ ਜੁਗਰਾਜ ਸਿੰਘ ਮਾਨ ਨੇ ਦੱਸਿਆ ਹੈ ਕਿ ਰਾਈਜ਼ਲ ਹੁਣ ਆਂਧਰਾ ਪ੍ਰਦੇਸ਼ ਵਿਜਾਗ ਕ੍ਰਿਕਟ ਸਟੇਡੀਅਮ ਵਿਖੇ ਵੱਖ-ਵੱਖ ਦੇਸ਼ਾਂ ਨਾਲ ਹੋਣ ਵਾਲੇ ਮੈਚਾਂ 'ਚ ਪੰਜਾਬ ਦੀ
ਅਗਵਾਈ ਕਰੇਗੀ।
ਰਾਈਜ਼ਲ ਕੌਰ ਸੰਧੂ ਨੇ ਆਪਣੀ ਸ਼ਾਨਦਾਰ ਖੇਡ ਸਦਕਾ ਜ਼ਿਲ੍ਹਾ ਜਲੰਧਰ ਵਲੋਂ ਖ਼ੇਡਦਿਆਂ ਇੰਟਰ ਡਿਸਟ੍ਰਿਕ ਜਲੰਧਰ ਵਲੋਂ ਸਭ ਤੋਂ ਵਿਕਟਾਂ ਤੇ ਦੌੜਾਂ ਬਣਾ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਕੈਂਪ 'ਚ ਆਪਣੀ ਥਾਂ ਪੱਕੀ ਕੀਤੀ।ਇੱਥੇ ਜ਼ਿਕਰਯੋਗ ਹੈ ਕਿ ਰਾਈਜ਼ਲ ਕੌਰ ਸੰਧੂ ਦੀ ਅਗਵਾਈ ਵਾਲੀ ਪੰਜਾਬ ਟੀਮ ਝਾਰਖੰਡ, ਬੜੌਦਾ, ਵਿਦਰਬਾਹਾ, ਹੈਦਰਾਬਾਦ, ਗੋਆ ਨਾਲ 10 ਜਨਵਰੀ ਤੱਕ ਮੈਚ ਖੇਡੇਗੀ।
ਭਾਰਤ ਦੀ ਟੀਮ 'ਚ ਖੇਡਣ ਦਾ ਸੁਪਨਾ ਲੈ ਕੇ ਨਿਰੰਤਰ
ਕਰੜੀ ਮਿਹਨਤ ਕਰ ਰਹੀ ਬੇਟੀ ਰਾਈਜ਼ਲ ਕੌਰ ਸੰਧੂ ਫ਼ਰੀਦਕੋਟ ਦੀ ਮੌੜ ਕ੍ਰਿਕਟ ਅਕੈਡਮੀ ਵਿਖੇ ਕੋਚ ਜੁਗਰਾਜ ਸਿੰਘ ਮਾਨ ਤੇ ਪੁਨੀਤ ਕੁਮਾਰ ਤੋਂ ਕ੍ਰਿਕਟ ਦੇ
ਗੁਰ ਸਿੱਖ ਰਹੀ ਹੈ।