ਸਿੱਖ ਸਿਕਲੀਗਰ ਪੰਜਾਬ Sikh sikligar punjab

  • Home
  • India
  • Khanna
  • ਸਿੱਖ ਸਿਕਲੀਗਰ ਪੰਜਾਬ Sikh sikligar punjab

ਸਿੱਖ ਸਿਕਲੀਗਰ ਪੰਜਾਬ Sikh sikligar punjab sikh sikhligar

10/12/2023

ਦੁਨੀਆਂ ਦੀ ਸਭ ਤੋਂ ਅਨੋਖੀ ਜੰਗ ਸਾਕਾ-ਏ-ਚਮਕੌਰ।

💯💯💯💯
29/11/2023

💯💯💯💯

17/11/2023
ਵਾਹਿਗੁਰੂ ਜੀ🙏🙏
15/10/2023

ਵਾਹਿਗੁਰੂ ਜੀ🙏🙏

Share pls
02/10/2023

Share pls

Waheguru ji🙏🙏
30/09/2023

Waheguru ji🙏🙏

09/09/2023

ਜੇ ਸੰਤੋਖ ਵੱਡਾ ਤਾਂ ਗਰੀਬੀ ਕੁਝ ਵੀ ਨਹੀਂ

ਜੇ ਸੰਤੋਖ ਛੋਟਾ ਤਾਂ ਅਮੀਰੀ ਕੁਝ ਵੀ ਨਹੀਂ।

19/08/2023

ਭਗਤ ਨਾਮਦੇਵ ਜੀ ਨੇ ਪਰਮਾਤਮਾ ਨੂੰ ਪ੍ਰਗਟ ਕਰਕੇ ਦੁਧ ਪਿਲਾਇਆ।।

ਵਾਹਿਗੁਰੂ ਜੀ🙏
17/08/2023

ਵਾਹਿਗੁਰੂ ਜੀ🙏

ਸੰਸਾਰ ਦੇ ਉੱਤੇ ਸੁੰਦਰਤਾ ਦਾ ਕੋਈ  ਪਮਾਨਾ ਨਹੀਂ ਹੈਗਾ ਸੁੰਦਰਤਾ ਦਾ ਪਮਾਨਾਂ ਤਾਕਤਵਾਰ ਧਿਰ ਤੈਅ ਕਰਦੀ ਹੈ ਕੀ ਕੌਣ ਸੁੰਦਰ ਹੈ ਅਤੇ ਕੌਣ ਮਾੜਾ ਹੈ ...
25/07/2023

ਸੰਸਾਰ ਦੇ ਉੱਤੇ ਸੁੰਦਰਤਾ ਦਾ ਕੋਈ ਪਮਾਨਾ ਨਹੀਂ ਹੈਗਾ ਸੁੰਦਰਤਾ ਦਾ ਪਮਾਨਾਂ ਤਾਕਤਵਾਰ ਧਿਰ ਤੈਅ ਕਰਦੀ ਹੈ ਕੀ ਕੌਣ ਸੁੰਦਰ ਹੈ ਅਤੇ ਕੌਣ ਮਾੜਾ ਹੈ ਦੁਨੀਆਂ ਭਰ ਵਿੱਚ ਸੁੰਦਰ ਉਹ ਮੰਨਿਆ ਜਾਂਦਾ ਜਿਸ ਕੋਲ ਤਾਕਤ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਅੱਖ ਤੋਂ ਕਾਣਾ ਸੀ ਕੱਦ ਵੀ ਦਰਮਿਆਨਾ ਸੀ ਪਤਲਾ ਸਰੀਰ ਪਰ ਦੁਨੀਆਂ ਭਰ ਦੇ ਵਿਚ ਉਸ ਦੀ ਸੁੰਦਰਤਾ ਦੇ ਚਰਚੇ ਸੀ ਕਿਉਂਕਿ ਉਸ ਦੇ ਕੋਲ ਤੇਗ ਦੀ ਤਾਕਤ ਸੀ ਉਸ ਦੇ ਕੋਲ ਰਾਜ ਭਾਗ ਸੀ

23/07/2023

ਮਾਨਸਾ ਅੱਜ ਜੋ ਚਿੱਟੇ ਨਾਲ ਇੱਕ ਨੌਜਵਾਨ ਦੀ ਮੌਤ😡 ਹੋਈ ਹੈ। ਪਰਿਵਾਰ ਨੇ ਲਾਸ ਦਾ ਸੰਸਕਾਰ ਕਰਨ ਤੋਂ ਕੀਤਾ ਇਨਕਾਰ

23/07/2023

ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਵਿਚ 36 ਮਹਾਪੁਰਸ਼ਾਂ ਦੀ ਬਾਣੀ

ਗੁਰਮਤਿ ਗਿਆਨ ਸਿੱਖਲਾਈ ਕੈਂਪ 2023 ਦੀ ਸਮਾਪਤੀ ਤੇ ਬੱਚਿਆ ਵੱਲੋ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸੰਗਤ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ।🙏
09/07/2023

ਗੁਰਮਤਿ ਗਿਆਨ ਸਿੱਖਲਾਈ ਕੈਂਪ 2023 ਦੀ ਸਮਾਪਤੀ ਤੇ ਬੱਚਿਆ ਵੱਲੋ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸੰਗਤ ਦੇ
ਸਹਿਯੋਗ ਲਈ ਧੰਨਵਾਦ ਕਰਦੇ ਹਾਂ।🙏

26/06/2023

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏
ਵਾਹਿਗੁਰੂ ਜੀ ਪੇਜ ਨੂੰ ਲਾਈਕ ਤੇ ਫੋਲੋ ਜਰੂਰ ਕਰੋ ਸਾਧ ਸੰਗਤ ਜੀ🙏

22/06/2023

ਸਿੱਖ ਸ਼ਿਕਲੀਗਰ ਪੰਜਾਬ ਖੰਨਾ

14/04/2023

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਹਿਬ, ਗੁਰੂ ਨਾਨਕ ਨਗਰ ਵਾਰਡ ਨੰ : 2-29 ਖੰਨਾ

ਖਾਲਸਾ ਪੰਥ ਦੇ ਸਾਜਨਾਂ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ।ਖਾਲਸਾ ਨਾਮ ਹੀ ਕਿਉ ਚੁਣਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ  ਇਹ ਖਾਲਸਾ ਸ...
13/04/2023

ਖਾਲਸਾ ਪੰਥ ਦੇ ਸਾਜਨਾਂ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਖਾਲਸਾ ਨਾਮ ਹੀ ਕਿਉ ਚੁਣਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਖਾਲਸਾ ਸ਼ਬਦ ਭਗਤ ਕਬੀਰ ਜੀ ਵਰਗੇ ਮਹਾਨ ਭਗਤ ਤੇ ਵੱਡੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਹੀ ਸੋਚ ਸੀ ਬਾਣੀ ਵਿੱਚ ਭਗਤ ਕਬੀਰ ਜੀ ਦਾ ਸਲੋਕ ਆਉਦਾ ਹੈ ।

ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥

ਭਾਈ ਗੁਰਦਾਸ ਜੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਬਾਰੇ ਆਪਣੀ ਵਾਰ ਵਿੱਚ ਲਿਖਦੇ ਹਨ ।

ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।

ਖਾਲਸ ਦਾ ਭਾਵ ਹੁੰਦਾ ਹੈ ਸੁਧ ਮਿਲਾਵਟ ਤੋ ਰਹਿਤ , ਨਿਰਮਲ ਦਾ ਮਤਲਬ ਵੀ ਸੁਧ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਨਿਰਮਲ, ਸੁਧ , ਖਾਲਸ ਪੰਥ ਚਲਾਉਣ ਦੀ ਸੁਰੂਆਤ ਕੀਤੀ ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 29 ਮਾਰਚ 1699 ਨੂੰ ਵਿਸਾਖ ਦੀ ਸੰਗਰਾਦ ਨੂੰ ਇਹ ਕਾਰਜ ਪੂਰਾ ਕੀਤਾ । ਕਈ ਸੋਚਦੇ ਹੋਣਗੇ ਵਿਸਾਖ ਦੀ ਸੰਗਰਾਦ ਤੇ 13 ਜਾ 14 ਅਪ੍ਰੈਲ ਨੂੰ ਆਉਦੀ ਹੈ ਪਰ 1699 ਦੀ ਵਿਸਾਖੀ 29 ਮਾਰਚ ਨੂੰ ਆਈ ਸੀ ਕਈ ਇਤਿਹਾਸਕਾਰ 30 ਮਾਰਚ ਵੀ ਲਿਖਦੇ ਹਨ । ਜਿਸ ਦਿਨ ਵਿਸਾਖੀ ਦਾ ਦਿਹਾੜਾ ਆਇਆ ਉਸ ਸਮੇ ਦਸਦੇ ਹਨ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਕੇਸਗੜ ਸਾਹਿਬ ਵਾਲੇ ਅਸਥਾਨ ਤੇ 80 ਹਜਾਰ ਦੇ ਕਰੀਬ ਸੰਗਤ ਇਕੱਠੀ ਹੋਈ ਸੀ । ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਨੂੰ ਹੱਥ ਵਿੱਚ ਫੜ ਕੇ ਸਟੇਜ ਤੇ ਆਏ ਅੱਜ ਕੋਈ ਉਪਦੇਸ਼ ਨਹੀ ਦਿੱਤਾ ਬਸ ਆਉਦਿਆ ਆਖਿਆ ਗੁਰੂ ਨਾਨਕ ਸਾਹਿਬ ਤੋ ਲੈ ਕੇ ਅੱਜ ਤਕ ਤੁਸੀ ਉਪਦੇਸ਼ ਸੁਣਦੇ ਆ ਰਹੇ ਹੋ ਅੱਜ ਕਮਾਉਣ ਦਾ ਸਮਾਂ ਆ ਗਿਆ ਹੈ । ਅੱਜ ਕੋਈ ਸਿੱਖ ਉਠੇ ਤੇ ਗੁਰੂ ਨੂੰ ਆਪਣਾ ਸਿਰ ਭੇਟ ਕਰੇ ਇਹ ਸੁਣ ਕੇ ਸਾਰੇ ਪਾਸੇ ਚੁੱਪ ਪਸਰ ਗਈ । ਸਾਰੇ ਹੈਰਾਨ ਹੋ ਗਏ ਗੁਰੂ ਜੀ ਨੇ ਇਹ ਕਿਹੋ ਜਹੀ ਮੰਗ ਕਰ ਲਈ ਸਾਰੀ ਸੰਗਤ ਇਕ ਦੂਸਰੇ ਵੱਲ ਵੇਖਣ ਲੱਗੀ । ਏਨੇ ਨੂੰ 80 ਹਜਾਰ ਦੇ ਇਕੱਠ ਵਿੱਚੋ ਇਕ ਸਿੱਖ ਉਠਿਆ ਤੇ ਗੁਰੂ ਜੀ ਵੱਲ ਤੁਰ ਪਿਆ ਸਾਰੀ ਸੰਗਤ ਹੈਰਾਨ ਰਹਿ ਗਈ । ਗੁਰੂ ਜੀ ਦੇ ਕੋਲ ਪਹੁੰਚ ਕੇ ਉਸ ਸਿਖ ਨੇ ਆਪਣਾ ਸਿਰ ਝੁਕਾ ਦਿੱਤਾ ਗੁਰੂ ਜੀ ਨੇ ਪੁੱਛਿਆ ਕੀ ਨਾਮ ਹੈ ਸਿੱਖਾ ਤੇਰਾ , ਕਹਿਣ ਲੱਗਾ ਗੁਰੂ ਜੀ ਦਇਆ ਰਾਮ ਗੁਰੂ ਜੀ ਖੁਸ਼ ਹੋ ਕੇ ਆਖਣ ਲੱਗੇ ਜੇ ਸਭ ਤੋ ਪਹਿਲਾ ਦਇਆ ਆਈ ਹੈ ਤਾ ਸਮਝੋ ਸਭ ਕੁਝ ਆ ਗਿਆ। ਇਹ ਆਖ ਕੇ ਗੁਰੂ ਜੀ ਭਾਈ ਦਇਆ ਰਾਮ ਜੀ ਨੂੰ ਨਾਲ ਲੱਗੇ ਤੰਬੂ ਵਿੱਚ ਲੈ ਗਏ ਤੇ ਇਕੋ ਝੱਟਕੇ ਨਾਲ ਸਿਰ ਧੜ ਤੋ ਵੱਖ ਕਰ ਦਿੱਤਾ । ਗੁਰੂ ਜੀ ਖੂਨ ਨਾਲ ਭਿੱਜੀ ਤਲਵਾਰ ਲੈ ਕੇ ਫੇਰ ਸਟੇਜ ਤੇ ਆਏ ਤੇ ਆਖਣ ਲੱਗੇ ਇਕ ਸਿਰ ਹੋਰ ਚਾਹੀਦਾ ਹੈ । ਕੁਝ ਸਿੱਖ ਉਠ ਕੇ ਮਾਤਾ ਗੁਜਰੀ ਜੀ ਕੋਲ ਪਹੁੰਚ ਕੇ ਆਖਣ ਲੱਗੇ ਮਾਤਾ ਜੀ ਗੁਰੂ ਜੀ ਨੂੰ ਰੋਕੋ ਉਹ ਇਕ ਇਕ ਕਰਕੇ ਸਾਰੇ ਸਿੱਖ ਮਾਰ ਦੇਣਗੇ । ਮਾਤਾ ਜੀ ਨੇ ਆਖਿਆ ਉਹ ਗੁਰੂ ਹਨ ਜੋ ਉਹਨਾਂ ਦੀ ਮੌਜ ਹੈ ਉਹੋ ਕਰਨਗੇ ਮੈ ਨਹੀ ਰੋਕ ਸਕਦੀ ਇਹ ਸੁਣ ਕੇ ਸਿੱਖ ਫੇਰ ਵਾਪਸ ਦੀਵਾਨ ਵਿੱਚ ਆ ਗਏ। ਏਨੇ ਨੂੰ ਦੂਸਰਾ ਸਿੱਖ ਭਾਈ ਧਰਮ ਚੰਦ ਉਠਿਆ ਤੇ ਗੁਰੂ ਜੀ ਕੋਲ ਪਹੁੰਚ ਗਿਆ। ਗੁਰੂ ਜੀ ਨੇ ਨਾਮ ਪੁਛਿਆ ਆਖਣ ਲੱਗਾ ਸਤਿਗੁਰੂ ਜੀ ਧਰਮ ਚੰਦ ਨਾਮ ਹੈ ਆਪ ਜੀ ਦੇ ਸਿੱਖ ਦਾ , ਗੁਰੂ ਜੀ ਨੇ ਆਖਿਆ ਬਹੁਤ ਖੂਬ ਤੇ ਕਹਿਣ ਲੱਗੇ ਜਿਥੇ ਦਇਆ ਹੋਵੇਗੀ ਉਥੇ ਧਰਮ ਜਰੂਰ ਹੋਵੇਗਾ । ਜਪੁਜੀ ਸਾਹਿਬ ਵਿੱਚ ਵੀ ਵੱਡੇ ਗੁਰੂ ਸਾਹਿਬ ਜੀ ਨੇ ਦਰਜ ਕੀਤਾ ਹੈ ।

ਧੌਲ ਧਰਮੁ, ਦਇਆ ਕਾ ਪੂਤੁ ॥

ਇਹ ਆਖ ਕੇ ਗੁਰੂ ਜੀ ਧਰਮ ਚੰਦ ਨੂੰ ਵੀ ਤੰਬੂ ਵਿੱਚ ਖੜ ਕੇ ਸੀਸ ਧੜ ਨਾਲੋ ਵੱਖ ਕਰ ਦਿੱਤਾ । ਗੁਰੂ ਜੀ ਫੇਰ ਖੂਨ ਨਾਲ ਭਿੱਜੀ ਤਲਵਾਰ ਲੈ ਕੇ ਸਟੇਜ ਤੇ ਆਏ ਤੇ ਇਕ ਹੋਰ ਸਿਰ ਦੀ ਮੰਗ ਕੀਤੀ ਇਹ ਵੀ ਗੁਰੂ ਜੀ ਦਾ ਪਰਚਾ ਸੀ ਇਕ ਇਕ ਸਿਰ ਮੰਗ ਰਹੇ ਸਨ ਇਕੋ ਵਾਰ ਪੰਜ ਨਹੀ ਮੰਗੇ ਗੁਰੂ ਜੀ ਨੂੰ ਪਤਾ ਸੀ ਜੇ ਇਕੋ ਵਾਰ ਪੰਜ ਮੰਗ ਲਏ ਸੰਗਤ ਦੀ ਪਰਖ ਨਹੀ ਹੋਵੇਗੀ । ਤੀਜੀ ਵਾਰ ਭਾਈ ਹਿੰਮਤ ਰਾਏ ਗੁਰੂ ਪਾਸ ਪਹੁੰਚ ਗਿਆ ਗੁਰੂ ਜੀ ਨੇ ਨਾਮ ਪੁਛਿਆ ਸਿੱਖ ਨੇ ਆਖਿਆ ਜੀ ਹਿੰਮਤ ਰਾਏ ਨਾਮ ਹੈ ਜੀ , ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਖਾਲਸੇ ਵਿੱਚ ਹਿੰਮਤ ਬਹੁਤ ਜਰੂਰੀ ਸੀ ਹੁਣ ਹਿੰਮਤ ਵੀ ਆ ਗਈ । ਤੰਬੂ ਵਿੱਚ ਖੜ ਕੇ ਗੁਰੂ ਜੀ ਨੇ ਤੀਸਰਾ ਸਿਰ ਵੀ ਧੜ ਤੋ ਵੱਖ ਕਰ ਦਿੱਤਾ । ਚੌਥੀ ਵਾਰ ਗੁਰੂ ਜੀ ਫੇਰ ਸਟੇਜ ਤੇ ਆਏ ਤੇ ਇਕ ਸਿਰ ਹੋਰ ਮੰਗਿਆ ਇਹ ਵੇਖ ਕੇ ਬਹੁਤੀ ਸੰਗਤ ਖਿਸਕਣੀ ਚਾਲੂ ਹੋ ਗਈ ਇਕ ਇਕ ਕਰਕੇ ਸਾਡੀ ਵੀ ਵਾਰੀ ਆਈ ਸਮਝੋ । ਚੌਥੀ ਵਾਰ ਭਾਈ ਮੋਹਕਮ ਚੰਦ ਉਠਿਆ ਤੇ ਗੁਰੂ ਜੀ ਅੱਗੇ ਜਾ ਕੇ ਸਿਰ ਭੇਟ ਕਰ ਦਿੱਤਾ ਗੁਰੂ ਜੀ ਨੇ ਨਾਮ ਪੁਛਿਆ ਸਿੱਖ ਨੇ ਦਸਿਆ ਗੁਰੂ ਜੀ ਮੋਹਕਮ ਚੰਦ ਨਾਮ ਹੈ ਜੀ ਗੁਰੂ ਜੀ ਨੇ ਆਖਿਆ ਮੋਹ - ਕਮ ਸਾਡੇ ਖਾਲਸੇ ਦਾ ਵਾਹਿਗੁਰੂ ਵੱਲ ਧਿਆਨ ਜਿਆਦਾ ਤੇ ਸੰਸਰ ਵਲੋ ਮੋਹ ਕਮ ਹੋਵੇਗਾ । ਇਹ ਆਖ ਕੇ ਗੁਰੂ ਜੀ ਮੋਹਕਮ ਚੰਦ ਨੂੰ ਵੀ ਤੰਬੂ ਵਿੱਚ ਲੈ ਗਏ ਤੇ ਸਿਰ ਧੜ ਤੋ ਵੱਖ ਕਰ ਦਿੱਤਾ । ਗੁਰੂ ਜੀ ਪੰਜਵੀ ਵਾਰ ਸਟੇਜ ਤੇ ਆਏ ਤੇ ਫੇਰ ਇਕ ਸਿਰ ਦੀ ਮੰਗ ਕੀਤੀ ਪੰਡਾਲ ਵਿੱਚ ਸੰਗਤ ਦੀ ਗਿਣਤੀ ਬਹੁਤ ਘੱਟ ਰਹਿ ਗਈ ਕਈ ਤੇ ਇਹ ਵੇਖਣ ਵਾਸਤੇ ਹੀ ਬੈਠੇ ਰਹੇ ਆਖਿਰ ਗੁਰੂ ਜੀ ਕੀ ਕਰਨਗੇ । ਏਨੇ ਨੂੰ ਪੰਜਵੀ ਅਵਾਜ਼ ਤੇ ਭਾਈ ਸਾਹਿਬ ਦਾਸ ਜੀ ਗੁਰੂ ਜੀ ਅੱਗੇ ਹਾਜਰ ਹੋਏ , ਗੁਰੂ ਜੀ ਦੇ ਨਾਮ ਪੁਛਿਆ ਤੇ ਸਿੱਖ ਨੇ ਸਾਹਿਬ ਦੱਸਿਆ ਗੁਰੂ ਜੀ ਆਖਣ ਲੱਗੇ ਜਿਸ ਸਿੱਖ ਵਿੱਚ ਦਇਆ ਹੋਵੇਗੀ ਉਹ ਧਰਮੀ ਹੋਵੇਗਾ ਜੋ ਧਰਮੀ ਹੋਵੇਗਾ ਉਹ ਹਿੰਮਤੀ ਵੀ ਜਰੂਰ ਹੋਵੇਗਾ ਜਿਸ ਵਿਚ ਵਿਕਾਰਾ ਨਾਲ ਲੜਨ ਦੀ ਹਿੰਮਤ ਹੋਵੇਗੀ ਉਹ ਵਾਹਿਗੁਰੂ ਦੇ ਨੇੜੇ ਹੋਵੇਗਾ ਤੇ ਸੰਸਾਰ ਵੱਲੋ ਉਸ ਦਾ ਮੋਹ ਕਮ ਹੋਵੇਗਾ ਜਿਸ ਵਿੱਚ ਇਹ ਚਾਰੇ ਗੁਣ ਆ ਜਾਵਣਗੇ ਉਸ ਨੂੰ ਸਾਹਿਬ ਦੀ ਪ੍ਰਾਪਤੀ ਹੋ ਜਾਵੇਗੀ । ਅਕਾਲ ਪੁਰਖ ਦਾ ਹੁਣ ਉਹ ਖਾਲਸਾ ਸਾਜਾਗਾ ਜਿਸ ਵਿੱਚ ਇਹ ਪੰਜੇ ਗੁਣ ਹੋਵਗੇ । ਗੁਰੂ ਜੀ ਭਾਈ ਸਾਹਿਬ ਦਾਸ ਨੂੰ ਵੀ ਅੰਦਰ ਤੰਬੂ ਦੇ ਅੰਦਰ ਲੈ ਗਏ ਤੇ ਸੀਸ ਧੜ ਤੋ ਵੱਖ ਕੀਤਾ । ਗੁਰੂ ਜੀ ਨੇ ਫੇਰ ਸਟੇਜ ਤੇ ਆਣ ਕੇ ਸਰਬ ਲੋਹ ਦੇ ਬਾਟੇ ਵਿੱਚ ਜਲ ਪਾਇਆ ਤੇ ਹੱਥ ਵਿੱਚ ਖੰਡਾ ਫੜ ਕੇ ਬੀਰ ਆਸਣ ਵਿੱਚ ਬੈਠੇ । ਏਨੇ ਚਿਰ ਨੂੰ ਮਾਤਾ ਜੀਤੋ ਜੀ ਪਤਾਸਿਆ ਦੀ ਭਰੀ ਝੋਲੀ ਲੈ ਕੇ ਗੁਰੂ ਜੀ ਕੋਲ ਪਹੁੰਚ ਗਏ ਇਹ ਵੇਖ ਕੇ ਗੁਰੂ ਜੀ ਬਹੁਤ ਖੁਸ਼ ਹੋਏ ਤੇ ਆਖਣ ਲੱਗੇ ਮੇਰੇ ਖਾਲਸੇ ਵਿੱਚ ਮਿਠਾਸ ਵੀ ਆ ਗਈ । ਪਤਾਸੇ ਜਲ ਵਿੱਚ ਪਾ ਕੇ ਗੁਰੂ ਜੀ ਨੇ ਜਪੁਜੀ ਸਾਹਿਬ , ਜਾਪ ਸਾਹਿਬ , ਤਵਪ੍ਸਾਦਿ ਸਵਿਯੈ , ਚੌਪਈ ਸਾਹਿਬ ਤੇ ਅਨੰਦ ਸਾਹਿਬ ਦੀ ਬਾਣੀ ਪੜ ਕੇ ਫੇਰ ਉਠ ਕੇ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਅੰਮ੍ਰਿਤ ਤਿਆਰ ਹੋਇਆ । ਤੰਬੂ ਵਿੱਚ ਬਾਟਾ ਖੜ ਕੇ ਲੱਥੇ ਸਿਰ ਵਾਲੇ ਸਿੱਖਾਂ ਤੇ ਅੰਮ੍ਰਿਤ ਦਾ ਛਿੱਟਾ ਮਾਰਿਆ ਪੰਜੇ ਮੁੜ ਸੁਰਜੀਤ ਕੀਤੇ ਅੰਮ੍ਰਿਤ ਛਕਾਉਣ ਦੀ ਪਰਕਿਰਿਆ ਪੂਰੀ ਕਰ ਕੇ ਗੁਰੂ ਜੀ ਪੰਜਾਂ ਨੂੰ ਸਟੇਜ ਤੇ ਲੈ ਕੇ ਆਏ ਜਦੋ ਸੰਗਤਾਂ ਨੇ ਪੰਜਾਂ ਨੂੰ ਦੇਖਿਆ ਉਹਨਾ ਤੇ ਇਕ ਇਲਾਹੀ ਨੂਰ ਪੈ ਰਿਹਾ ਸੀ ਕਿਸੇ ਦੀ ਵੀ ਅੱਖ ਉਹਨਾਂ ਤੇ ਨਹੀ ਟਿਕ ਰਹੀ ਸੀ । ਸਾਰੀ ਸੰਗਤ ਹੈਰਾਨ ਰਹਿ ਗਈ ਤੇ ਮੁੱਖ ਤੋ ਧੰਨ ਗੁਰੂ ਧੰਨ ਗੁਰੂ ਕਹਿਣ ਲੱਗੀ । ਗੁਰੂ ਜੀ ਨੇ ਉਹਨਾਂ ਨੂੰ ਸਿੰਘ ਦਾ ਖਿਤਾਬ ਦਿੱਤਾ ਤੇ ਸਾਰਿਆ ਦੇ ਨਾਮ ਨਾਲ ਸਿੰਘ ਜੋੜ ਦਿੱਤਾ । ਫੇਰ ਗੁਰੂ ਜੀ ਨੇ ਬੇਨਤੀ ਕਰਕੇ ਆਪ ਵੀ ਅੰਮ੍ਰਿਤ ਛੱਕਿਆ ਤੇ ਗੁਰੂ ਚੇਲੇ ਦੀ ਪ੍ਰਥਾ ਵੀ ਖਤਮ ਕੀਤੀ । ਫੇਰ ਬੇਅੰਤ ਸੰਗਤਾ ਤੇ ਗੁਰੂ ਪਰਿਵਾਰ ਨੇ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ । ਇਹ ਸੀ ਇਤਿਹਾਸ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦਾ ਇਕ ਵਾਰ ਫੇਰ ਸਾਰੀ ਸੰਗਤ ਨੂੰ ਖਾਲਸਾ ਪੰਥ ਦੇ ਸਿਰਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ।

☬ ਤੇਗ਼ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ !!ਸਭ ਥਾਈਂ ਹੋਇ ਸਹਾਇ !!☬ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪ...
11/04/2023

☬ ਤੇਗ਼ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ !!ਸਭ ਥਾਈਂ ਹੋਇ ਸਹਾਇ !!☬
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ

ਆਉ-੧ ਵੈਸਾਖ ਨੂੰ ਖਾਲਸਾ ਸਾਜਨਾ ਦਿਵਸ ਵਜੋਂ ਮਨਾਕੇ। ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨੀਏ,ਬਿਨਾ ਅੰਮ੍ਰਿਤ ਛਕੇ ਸੱਚੇ ਹੋਣ ਦਾ ਦਾਅਵਾ ਵੀ ਨਾ ਕਰੀ...
10/04/2023

ਆਉ-੧ ਵੈਸਾਖ ਨੂੰ ਖਾਲਸਾ ਸਾਜਨਾ ਦਿਵਸ ਵਜੋਂ ਮਨਾਕੇ।
ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨੀਏ,ਬਿਨਾ ਅੰਮ੍ਰਿਤ ਛਕੇ ਸੱਚੇ ਹੋਣ ਦਾ ਦਾਅਵਾ ਵੀ ਨਾ ਕਰੀਏ, ਅੰਮ੍ਰਿਤ ਛਕਕੇ ਝੂਠ ਵੀ ਨਾ ਬੋਲੀਏ,,ਅੰਮ੍ਰਿਤ ਛਕੀਏ ਸਿੰਘ ਸੱਜੀਏ,ਸਭ ਤੋਂ ਸੋਹਣੇ ਪੂਰਨ ਮਨੁੱਖ ਸਿੱਖ ਬਣੀਏ।

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਬਾਬਾ ਜੁਝਾਰ ਸਿੰਘ ਜੀ ਦੀ ਮੈਦਾਨ-ਏ-ਜੰਗ 'ਚ ਦਿਖਾਈ ਸੂ...
09/04/2023

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਬਾਬਾ ਜੁਝਾਰ ਸਿੰਘ ਜੀ ਦੀ ਮੈਦਾਨ-ਏ-ਜੰਗ 'ਚ ਦਿਖਾਈ ਸੂਰਬੀਰਤਾ ਅਤੇ ਦ੍ਰਿੜਤਾ ਸਾਡੇ ਮਨਾਂ ਵਿੱਚ ਜ਼ੁਲਮ ਖ਼ਿਲਾਫ਼ ਲੜਨ ਦਾ ਜਜ਼ਬਾ ਉਜਾਗਰ ਕਰਦੀ ਹੈ।

ਸਿੱਦਕ, ਤਿਆਗ ਅਤੇ ਦਇਆ ਦੀ ਮੂਰਤ ਨੌਵੇਂ ਪਾਤਸ਼ਾਹ, ਧੰਨ-ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।...
05/04/2023

ਸਿੱਦਕ, ਤਿਆਗ ਅਤੇ ਦਇਆ ਦੀ ਮੂਰਤ ਨੌਵੇਂ ਪਾਤਸ਼ਾਹ, ਧੰਨ-ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਗੁਰੂ ਸਾਹਿਬ ਜੀ ਦੀ ਧਰਮ ਹੇਤ ਦਿੱਤੀ ਲਾਸਾਨੀ ਸ਼ਹਾਦਤ ਸਦਾ ਸਾਡੇ ਅੰਦਰ ਜ਼ੁਲਮ ਖ਼ਿਲਾਫ਼ ਲੜਨ ਦਾ ਜਜ਼ਬਾ ਭਰਦੀ ਰਹੇਗੀ।

Address

Khanna

Alerts

Be the first to know and let us send you an email when ਸਿੱਖ ਸਿਕਲੀਗਰ ਪੰਜਾਬ Sikh sikligar punjab posts news and promotions. Your email address will not be used for any other purpose, and you can unsubscribe at any time.

Videos

Share