24/12/2024
ਹਰਿਆਣਾ ਕਮੇਟੀ ਵਲੋਂ ਅਨਾਜ ਮੰਡੀ ਕਾਲਾਂਵਾਲੀ ਵਿੱਚ ਸ਼ਫਰ-ਏ-ਸ਼ਹਾਦਤ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ
( ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਅਤੇ ਸ਼੍ਰੋਮਣੀ ਅਕਾਲੀ ਦਲ ਅਜ਼ਾਦ ਦੇ ਸਹਿਯੋਗ ਨਾਲ ਧੰਨ ਧੰਨ ਮਾਤਾ ਗੁਜ਼ਰ ਕੌਰ ਜੀ ਅਤੇ ਚਾਰ ਸ਼ਾਹਿਬਜਾਦੇ ਸਿੰਘ ਸ਼ਹੀਦਾਂ ਦੀ ਯਾਦ ਵਿੱਚ "ਸ਼ਫਰ - ਏ - ਸ਼ਹਾਦਤ" ਸਮਾਗਮ ਪੁਰਾਣੀ ਅਨਾਜ ਮੰਡੀ ਕਾਲਾਂਵਾਲੀ ਸਿਰਸਾ ਵਿਖੇ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਜੱਥਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਨਾਲ ਜੋੜਿਆ ਇਸ ਸਮੇਂ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਰਵਿੰਦਰ ਸਿੰਘ ਨੂਰ,ਪ੍ਰਸਿੱਧ ਕੀਰਤਨੀਏ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜਥਾ ਦਾਦੂ ਸਾਹਿਬ,ਪ੍ਰਸਿੱਧ ਕਥਾਵਾਚਕ ਗਿ: ਹਰਪ੍ਰੀਤ ਸਿੰਘ ਮਖੂ,ਪ੍ਰਸਿੱਧ ਢਾਡੀ ਗਿਆਨੀ ਸੁਖਵਿੰਦਰ ਸਿੰਘ ਸੁਤੰਤਰ,ਗੋਲਡ ਮੈਡਲਿਸਟ ਢਾਡੀ ਗਿ: ਗੁਰਜੀਤ ਸਿੰਘ ਜਾਂਗਲਾ ਨੇ ਹਾਜ਼ਰੀ ਭਰੀ ਇਸ ਸਮੇਂ ਇਲਾਕੇ ਦੀਆਂ ਧਾਰਮਿਕ ਸ਼ਖਸ਼ੀਅਤਾਂ ਸੰਤ ਜਗਤਾਰ ਸਿੰਘ ਕਾਰ ਸੇਵਾ ਸਿਰਸਾ,ਸੰਤ ਗੁਰਪਾਲ ਸਿੰਘ ਚੋਰਮਾਰ,ਸੰਤ ਬ੍ਰਹਮ ਦਾਸ ਸੰਘਰਸਾਧਾਂ,ਸੰਤ ਬਰਿੰਦਰ ਸਿੰਘ ਜਗਮਾਲਵਾਲੀ,ਬਾਬਾ ਗਾਂਧੀ ਜੀ ਕਾਰ ਸੇਵਾ ਕੇਵਲ,ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ,ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਅਤੇ ਚੇਅਰਮੈਨ ਧਰਮ ਪ੍ਰਚਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ,ਸਕੱਤਰ ਜਰਨਲ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ,ਜਰਨਲ ਸਕੱਤਰ ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ,ਜਰਨਲ ਸਕੱਤਰ ਜਥੇਦਾਰ ਸਤਿੰਦਰ ਸਿੰਘ ਮੰਟਾ ਰਸੀਦਾਂ,ਮੈਂਬਰ ਅਮਰਜੀਤ ਸਿੰਘ ਡਡਿਆਲਾ ਯਮੁਨਾਨਗਰ,ਮੈਂਬਰ ਸੁਰਿੰਦਰ ਸਿੰਘ ਵੈਦਵਾਲਾ ਸਿਰਸਾ,ਮੈਂਬਰ ਪਰਮਜੀਤ ਸਿੰਘ ਮਾਖਾ ਸਿਰਸਾ,ਮੈਂਬਰ ਮਲਕੀਤ ਸਿੰਘ ਪੰਨੀਵਾਲਾ ਮੋਰੀਕਾ ਸਿਰਸਾ,ਮੈਂਬਰ ਪ੍ਰਕਾਸ਼ ਸਿੰਘ ਸਾਹੂਵਾਲਾ ਸਿਰਸਾ,ਮੈਂਬਰ ਮਾਲਕ ਸਿੰਘ ਭਾਵਦੀਨ ਸਿਰਸਾ,ਮੈਂਬਰ ਗੁਰਪਾਲ ਸਿੰਘ ਗੋਰਾ ਐਲਨਾਬਾਦ ਸਿਰਸਾ,ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਸਕੱਤਰ ਸਰਬਜੀਤ ਸਿੰਘ ਜੰਮੂ,ਜਥੇਦਾਰ ਸਿਕੰਦਰ ਸਿੰਘ ਵਰਾਣਾ ਇੰਚਾਰਜ ਧਰਮ ਪ੍ਰਚਾਰ ਸਭ ਦਫਤਰ ਨਾਢਾ ਸਾਹਿਬ,ਗਿ:ਸੂਬਾ ਸਿੰਘ ਤਰਾਵੜੀ ਇੰਚਾਰਜ ਧਰਮ ਪ੍ਰਚਾਰ ਸਬ ਦਫਤਰ ਜੀਂਦ,ਭਾਈ ਬਲਵੰਤ ਸਿੰਘ ਗੋਪਾਲਾ ਇੰਚਾਰਜ ਧਰਮ ਪ੍ਰਚਾਰ ਸਬ ਦਫਤਰ ਸਿਰਸਾ,ਭਾਈ ਗੋਬਿੰਦ ਸਿੰਘ ਯਮੁਨਾਨਗਰ ਸਹਾਇਕ ਇੰਚਾਰਜ ਧਰਮ ਪ੍ਰਚਾਰ ਸਬ ਦਫ਼ਤਰ ਸਿਰਸਾ,ਡਾਕਟਰ ਦਵਿੰਦਰ ਸਿੰਘ ਪੀ ਐਚ ਡੀ,ਵਧੀਕ ਸਕੱਤਰ ਰਾਜਪਾਲ ਸਿੰਘ ਔਲਖ,ਮੀਤ ਸਕੱਤਰ ਸਤਪਾਲ ਸਿੰਘ ਡਾਚਰ,ਮੀਤ ਸਕੱਤਰ ਰੁਪਿੰਦਰ ਸਿੰਘ,ਪੀਏ ਪ੍ਰਧਾਨ ਬਲਜੀਤ ਸਿੰਘ,ਗਿ:ਇੰਦਰਪਾਲ ਸਿੰਘ ਪ੍ਰਚਾਰਕ,ਕਥਾਵਾਚਕ ਸ਼ੁਭਦੀਪ ਸਿੰਘ,ਗਿ:ਗੁਰਮੁੱਖ ਸਿੰਘ ਪ੍ਰਚਾਰਕ,ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਸਲਾਹਕਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਅਤੇ ਇਲਾਕੇ ਦੇ ਕਈ ਪੰਚ ਸਰਪੰਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਗ੍ਰੰਥੀ ਸਿੰਘ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ ਗੁਰੂ ਕਾ ਲੰਗਰ ਅਤੁੱਟ ਵਰਤਿਆ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਤਨ ਮਨ ਧਨ ਨਾਲ ਨਿਰੰਤਰ ਸੇਵਾ ਕੀਤੀ।