Radio Sanjhe Bol

Radio Sanjhe Bol ਆਨਲਾਈਨ ਪੰਜਾਬੀ ਰੇਡੀਓ

https://youtu.be/bm9N1AHGmV0
08/06/2022

https://youtu.be/bm9N1AHGmV0

ੁਲਦਸਤਾ ਰੇਡੀਓ ਸਾਂਝੇ ਬੋਲ ਦੇ youtube ਚੈਨਲ ਤੇ ਸੋਮਵਾਰ ਤੋਂ ਸ਼ੁੱਕਰਵਾਰ ਤਕ ਸ਼ਾਮ 7 ਵਜੇ LIVE ਪੇਸ਼ ਕੀਤਾ ਜਾਂਦਾ ਹੈ. ਇਸ ਵਿਚ ਤੁਸੀ.....

24/04/2022
https://youtu.be/tR0jEr13oBoਚੈਨਲ ਨੂੰ SUBSCRIBE ਜ਼ਰੂਰ ਕਰੋ ਜੀ
24/04/2022

https://youtu.be/tR0jEr13oBo

ਚੈਨਲ ਨੂੰ SUBSCRIBE ਜ਼ਰੂਰ ਕਰੋ ਜੀ

ਕਵੀਰਾਜ ਸਾਧੂ ਸਿੰਘ ਸਰਦ ਦੀ ਰਚਨਾ ਦੌਲਤ ਸਿੰਘ ਅਪਪੜ੍ਹ ਦੀ ਆਵਾਜ਼ ਵਿੱਚ

https://youtu.be/drMTVpr2svA
16/04/2022

https://youtu.be/drMTVpr2svA

ਪੰਜਾਬ ਸਰਕਾਰ ਦਾ ਐਲਾਨ ਹਰ ਮਹੀਨੇ ਮਿਲੂ 300 ਯੂਨਿਟ ਬਿਜਲੀ ਮੁਫ਼ਤ ਪਰ...

https://youtu.be/j56GVZCYNOk
29/03/2022

https://youtu.be/j56GVZCYNOk

ਰੇਡੀਓ ਸਾਂਝੇ ਬੋਲ ਦਾ ਸਿਲਸਿਲਾ 'ਸਮਕਾਲੀ ਚਿੰਤਨ' ਅਖਬਾਰਾਂ ਦੀ ਰਾਇ 'ਤੇ ਅਧਾਰਤ ਹੈ

https://youtu.be/cFuZpVxcHuc
23/03/2022

https://youtu.be/cFuZpVxcHuc

ਕੋਈ ਰਿਸ਼ਵਤ ਮੰਗੇ ਤਾਂ ਇਸ ਵੱਟਸਐਪ ਨੰਬਰ 'ਤੇ ਭੇਜੋ ਸ਼ਿਕਾਇਤ 'Anti-Corruption Action Line released by Bhagwant Mann

13/02/2022

ਵਿਸ਼ਵ ਰੇਡੀਓ ਦਿਵਸ ਦੀਆਂ ਆਪ ਸਭ ਨੂੰ ਵਧਾਈਆਂ
Happy world Radio Day

ਅਲਵਿਦਾ ਲਤਾ ਮੰਗੇਸ਼ਕਰ ਜੀਭਾਰਤੀ ਸੰਗੀਤ ਜਗਤ ਦੀ ਮਹਾਨ ਹਸਤੀ ਲਤਾ ਮੰਗਾਸ਼ਕਰ ਦਾ 92 ਸਾਲਾਂ ਦੀ ਉਮਰ 'ਚ ਦੇਹਾਂਤ
06/02/2022

ਅਲਵਿਦਾ ਲਤਾ ਮੰਗੇਸ਼ਕਰ ਜੀ

ਭਾਰਤੀ ਸੰਗੀਤ ਜਗਤ ਦੀ ਮਹਾਨ ਹਸਤੀ ਲਤਾ ਮੰਗਾਸ਼ਕਰ ਦਾ 92 ਸਾਲਾਂ ਦੀ ਉਮਰ 'ਚ ਦੇਹਾਂਤ

*ਮਾਤਾ ਤੇਜ ਕੌਰ ਯਾਦਗਾਰੀ ਅਵਾਰਡ ਕਹਾਣੀਕਾਰ ਮੁਖਤਿਆਰ ਸਿੰਘ ਨੂੰ*ਸਾਲ 2021 ਦਾ 'ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਅਵਾਰਡ' ਕਹਾਣੀਕਾਰ ਮੁਖਤਿਆਰ ਸ...
03/02/2022

*ਮਾਤਾ ਤੇਜ ਕੌਰ ਯਾਦਗਾਰੀ ਅਵਾਰਡ ਕਹਾਣੀਕਾਰ ਮੁਖਤਿਆਰ ਸਿੰਘ ਨੂੰ*
ਸਾਲ 2021 ਦਾ 'ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਅਵਾਰਡ' ਕਹਾਣੀਕਾਰ ਮੁਖਤਿਆਰ ਸਿੰਘ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਲੇਖਕਾਂ ਨੂੰ ਯੋਗ ਨਾਂ ਸੁਝਾਉਣ ਦੀ ਬੇਨਤੀ ਕੀਤੀ ਗਈ ਸੀ। ਲੇਖਕਾਂ ਦੀਆਂ ਰਾਵਾਂ ਨੂੰ ਮੁੱਖ ਰੱਖਦਿਆਂ ਇਨਾਮ ਚੋਣ ਕਮੇਟੀ ਨੇ ਇਹ ਸਨਮਾਨ ਮੁਖਤਿਆਰ ਸਿੰਘ ਨੂੰ ਦੇਣ ਦਾ ਫੈਸਲਾ ਕੀਤਾ ਹੈ।
ਮੁਖਤਿਆਰ ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਸਾਹਿਤ ਸਿਰਜਣਾ ਨਾਲ ਜੁੜਿਆ ਹੋਇਆ ਹੈ। ਤਿਕੜਮਬਾਜ਼ੀਆਂ ਤੋਂ ਦੂਰ, ਉਸਨੇ ਚੁੱਪ-ਚਾਪ ਕਲਮ ਨਾਲ ਆਪਣਾ ਨਾਤਾ ਬਣਾਇਆ ਹੋਇਆ ਹੈ। ਉਸਦੀਆਂ ਹੁਣ ਤੱਕ ਗਿਆਰਾਂ ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿਚ ਛੇ ਕਹਾਣੀ ਸੰਗ੍ਰਹਿ ਵੀ ਸ਼ਾਮਲ ਹਨ।
ਇਸ ਸਨਮਾਨ ਵਿਚ ਲੋਈ, ਯਾਦਗਾਰੀ ਚਿੰਨ੍ਹ ਅਤੇ ਮਾਣ ਪੱਤਰ ਤੋਂ ਬਿਨਾ ਨਕਦ ਰਾਸ਼ੀ ਵੀ ਸ਼ਾਮਲ ਹੁੰਦੀ ਹੈ। ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਸੰਘੇੜਾ ਪਰਿਵਾਰ ਵੱਲੋਂ 2016 ਤੋਂ ਆਰੰਭ ਕੀਤਾ ਇਹ ਸਨਮਾਨ ਹੁਣ ਤੱਕ ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, ਗੁਰਦੇਵ ਸਿੰਘ ਰੁਪਾਣਾ, ਅਤਰਜੀਤ ਅਤੇ ਓਮ ਪ੍ਰਕਾਸ਼ ਗਾਸੋ ਨੂੰ ਦਿੱਤਾ ਜਾ ਚੁੱਕਿਆ ਹੈ।
- ਭੋਲਾ ਸਿੰਘ ਸੰਘੇੜਾ

18/01/2022
08/01/2022

ਗ਼ਜ਼ਲ
ਉਲ਼ਝਣਾ ਦੁਸ਼ਵਾਰੀਆਂ ਦਾ ਹੱਲ ਕਰਕੇ ਦੇਖਦੇ ਹਾਂ
ਆ ਜਾ ਸੱਜਣਾ ਬਹਿ ਕੇ ਕੱਲੇ ਗੱਲ ਕਰਕੇ ਦੇਖਦੇ ਹਾਂ

ਅੱਕ ਜੇ' ਚੱਲੇ ਹਾਂ ਹੁਣ ਇੱਕ ਦੂਸਰੇ ਦਾ ਖਿਆਲ ਰੱਖ ਕੇ
ਆ ਕਿ ਇਕ ਦੂਜੇ ਦੇ ਸੀਨੇ ਸੱਲ ਕਰਕੇ ਦੇਖਦੇ ਹਾਂ

ਪਿਆਸ ਕੀ ਤੇ ਪਾਣੀ ਕੀ ਹੈ..? ਦੇਖਣਾ ਹੈ ਸੱਚੀਓਂ ਜੇ
ਰੁਖ ਜ਼ਰਾ ਮਾਰੂਥਲਾਂ ਦੇ ਵੱਲ ਕਰਕੇ ਦੇਖਦੇ ਹਾਂ

ਮਾਰ ਲੈਣਾ ਅੰਤ ਇਹਨਾਂ ਸਾਫਗੋਈਆਂ ਸਿਆਣਪਾਂ ਨੇ
ਆ ਕੇ ਇੱਕ ਦੂਜੇ ਨਾ' ਥੋੜ੍ਹਾ ਛੱਲ ਕਰਕੇ ਦੇਖਦੇ ਹਾਂ

ਹੈ ਤਾਂ ਅੌਖਾ ਖੁਦ ਨੂੰ ਅੱਗ ਵਿੱਚ ਸਾੜ ਕੇ ਕਰਨਾ ਸਵਾਹ ਪਰ
ਜੇ ਤੂੰ ਚਾਹੁੰਨਾ ਏਂ ਤਾਂ ਚੰਗਾ, ਚੱਲ ਕਰਕੇ ਦੇਖਦੇ ਆਂ।

ਮਨਜੀਤ ਪੁਰੀ

ਤੁਹਾਡੀ ਉਡੀਕ ਰਹੇਗੀ
04/01/2022

ਤੁਹਾਡੀ ਉਡੀਕ ਰਹੇਗੀ

ਪਿਆਰੇ ਦੋਸਤੋ,ਸਤਿ ਸ੍ਰੀ ਅਕਾਲ।ਸਾਲ 2021 ਦੇ ਆਖਰੀ ਦਿਹਾੜੇ ਤੁਹਾਡੇ ਲਈ ਦੁਆਗੋ ਹਾਂ ਕਿ ਆਉਂਦਾ ਸਾਲ ਤੁਹਾਡੇ ਅਤੇ ਤੁਹਾਡੇ ਆਪਣਿਆਂ ਲਈ ਖੁਸ਼ੀਆਂ ਖੇ...
31/12/2021

ਪਿਆਰੇ ਦੋਸਤੋ,
ਸਤਿ ਸ੍ਰੀ ਅਕਾਲ।
ਸਾਲ 2021 ਦੇ ਆਖਰੀ ਦਿਹਾੜੇ ਤੁਹਾਡੇ ਲਈ ਦੁਆਗੋ ਹਾਂ ਕਿ ਆਉਂਦਾ ਸਾਲ ਤੁਹਾਡੇ ਅਤੇ ਤੁਹਾਡੇ ਆਪਣਿਆਂ ਲਈ ਖੁਸ਼ੀਆਂ ਖੇੜਿਆਂ ਦੀ ਸੌਗਾਤ ਲੈ ਕੇ ਆਵੇ।
ਸ਼ਾਲਾ ! ਆਉਂਦਾ ਵਰ੍ਹਾ ਨਵੀਆਂ ਉਮੰਗਾਂ ਦੇ ਕਰਵਟ ਲੈਣ ਅਤੇ ਪੂਰੇ ਹੋਣ ਦਾ ਵਰ੍ਹਾ ਹੋਵੇ!

ਇਸੇ ਮੌਕੇ ਆਪ ਜੀ ਨਾਲ ਇਕ ਚੰਗੀ ਖਬਰ ਸਾਂਝੀ ਕਰਨ ਜਾ ਰਿਹਾ ਹਾਂ। ਰੇਡੀਓ ਸਾਂਝੇ ਬੋਲ ਦੇ ਯੂਟਿਊਬ ਚੈਨਲ 'ਤੇ ਤੁਹਾਡੇ ਲਈ ਕੁੱਝ ਲਾਇਵ ਪ੍ਰੋਗਰਾਮ ਸ਼ੁਰੂ ਕਰ ਰਿਹਾ ਹਾਂ। ਇਸ ਸਿਲਸਿਲੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪ੍ਰੋਗਰਾਮ 'ਗੁਲਦਸਤਾ' ਪੇਸ਼ ਕਰਾਂਗੇ। ਇਹ ਪ੍ਰੋਗਰਾਮ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਪੇਸ਼ ਕੀਤਾ ਜਾਇਆ ਕਰੇਗਾ। ਤੁਸੀਂ ਇਸ ਵਿਚ ਫੋਨ ਕਾਲ ਰਾਹੀਂ ਆਪਣੀਆਂ ਲਿਖੀਆਂ ਜਾਂ ਆਪਣੀ ਪਸੰਦ ਦੀਆਂ ਕਾਵਿ ਰਚਨਾਵਾਂ/ਮਿੰਨੀ ਕਹਾਣੀਆਂ/ਚੰਗੇ ਵਿਚਾਰ/ਬੋਧ ਕਥਾਵਾਂ ਲੈ ਕੇ ਹਾਜ਼ਰ ਹੋ ਸਕਦੇ ਹੋ।
ਜੇਕਰ ਤੁਹਾਨੂੰ ਗਾਉਣ ਦਾ ਸ਼ੌਂਕ ਤਾਂ ਇਹ ਮੰਚ ਤੁਹਾਡੇ ਵਾਸਤੇ ਵੀ ਹੈ।
ਇਸ ਲਿੰਕ ਤੋਂ ਤੁਸੀਂ ਚੈਨਲ Subscribe ਕਰ ਲਵੋ ਤੇ ਨੋਟੀਫਿਕੇਸ਼ਨ ਹਾਸਲ ਕਰਨ ਲਈ ਘੰਟੀ ਵਾਲਾ ਬਟਨ ਵੀ ਦਬਾਅ ਦਿਓ।
ਤੁਹਾਡੇ ਭਰਪੂਰ ਹੁੰਘਾਰੇ ਦੀ ਉਮੀਦ ਨਾਲ
ਹਰਮੇਲ ਪਰੀਤ

https://youtube.com/channel/UCW9RtwH2w2AVgGGA8AhknUQ

Share your videos with friends, family and the world

ਖੇਤੀ ਕਾਨੂੰਨਾਂ ਨੂੰ ਖੇਤੀ ਮਾਹਿਰ ਨਹੀਂ ਸਮਝ ਸਕੇ ਪਰ ਕਿਸਾਨ ਸਮਝ ਗਏ- ਦਵਿੰਦਰ ਸ਼ਰਮਾਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚੌਥੇ ਪੀਪਲਜ਼ ਲਿਟਰੇ...
25/12/2021

ਖੇਤੀ ਕਾਨੂੰਨਾਂ ਨੂੰ ਖੇਤੀ ਮਾਹਿਰ ਨਹੀਂ ਸਮਝ ਸਕੇ ਪਰ ਕਿਸਾਨ ਸਮਝ ਗਏ- ਦਵਿੰਦਰ ਸ਼ਰਮਾ

ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚੌਥੇ ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਆਗਾਜ਼

ਲਿਟਰੇਰੀ ਫੈਸਟੀਵਲ ਸਮਾਜਿਕ ਬੌਧਿਕਤਾ ਨੂੰ ਵਿਸ਼ਾਲ ਕਰਦੇ ਹਨ- ਸੁਰਜੀਤ ਪਾਤਰ

ਬਠਿੰਡਾ : ਚੌਥੇ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਉਦਘਾਟਨੀ ਸ਼ੈਸਨ ਵਿਚ ਆਪਣੇ ਕੁੰਜੀਵਤ ਭਾਸ਼ਣ ਵਿੱਚ ਅੰਤਰਰਾਸ਼ਟਰੀ ਖੇਤੀ, ਖੁਰਾਕ ਅਤੇ ਵਪਾਰ ਨੀਤੀ ਵਿਸ਼ਲੇਸ਼ਕ ਡਾ. ਦਵਿੰਦਰ ਸ਼ਰਮਾ ਨੇ ਕਿਹਾ ਕਿ ਜਿਹੜੇ ਖੇਤੀ ਕਾਨੂੰਨਾਂ ਦੇ ਜ਼ਾਇਕੇ ਨੂੰ ਖੇਤੀ ਕਾਨੂੰਨ ਮਾਹਿਰ ਵੀ ਨਹੀਂ ਸਮਝ ਸਕੇ ਉਹ ਕਿਸਾਨਾਂ ਸਮਝ ਵਿਚ ਝੱਟ ਆ ਗਏ ਸਿਟੇ ਵਜੋਂ ਭਾਰਤ ਸਕਰਾਰ ਨੂੰ ਕਿਸਾਨ ਦਬਾਅ ਅੱਗੇ ਝੁਕਦਿਆਂ ਮਜ਼ਬੂਰਨ ਇਹ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨੇ ਪਏ। ‘ਖੇਤੀ ਦੀ ਪੁਨਰ ਸੁਰਜੀਤੀ ਵਿਸ਼ੇ ‘ਤੇ ਆਪਣੇ ਕੁੰਜੀਵਤ ਭਾਸ਼ਣ ਵਿਚ ਸੰਬੋਧਨ ਕਰਦਿਆ ਉਹਨਾਂ ਜਾਣਕਾਰੀ ਦਿੱਤੀ ਕਿ ਅਮਰੀਕਾ ਵਿਚ ਜੇ ਕਿਸਾਨਾਂ ਨੂੰ ਸਬਸਿਡੀ ਨਾ ਮਿਲੇ ਤਾਂ ਉਹ ਖੇਤੀ ਛੱਡ ਜਾਣਗੇ। ਅਮਰੀਕੀ ਕਿਸਾਨਾਂ ਸਿਰ ਵੀ ਕਰਜ਼ਾ ਹੈ। ਹਰੇਕ ਪੱਛਮੀ ਅਤੇ ਵਿਕਸਿਤ ਮੁਲਕ ਵਿਚ ਭਾਵੇਂ ਬਹੁਤ ਘੱਟ ਕਿਸਾਨ ਖੇਤੀ ਵਿਚ ਰਹਿ ਗਏ ਹਨ ਪਰ ਨਾ ਉਹਨਾਂ ਦੀ ਆਮਦਨ ਵਧੀ ਹੈ, ਨਾ ਹੀ ਕਰਜ਼ਾ ਘਟਿਆ ਹੈ ਅਤੇ ਨਾ ਹੀ ਖੁਦਕੁਸ਼ੀਆਂ ਰੁਕੀਆਂ ਹਨ। ਦੁਨੀਆਂ ਦੇ ਹੋਰ ਦੇਸ਼ਾਂ ਦੇ ਫੇਲ ਖੇਤੀ ਮਾਡਲ ਭਾਰਤ ਵਿਚ ਵੀ ਨਹੀਂ ਕਾਮਯਾਬ ਹੋਣਗੇ। ਉਹਨਾਂ ਆਖਿਆ ਪੈਦਾਵਾਰ ਦਾ ਵਧਣਾ ਖੇਤੀ ਸੰਕਟ ਦਾ ਕਾਰਨ ਨਹੀਂ ਅਸਲ ਕਾਰਨ ਖੇਤੀ ਵਿਚ ਮੈਚ ਫਿਕਸਿੰਗ ਹੈ। ਮੁੱਖ ਮਹਿਮਾਨ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਖੇਤੀ ਸੈਕਟਰੀਆਂ ਦੀ ਮੀਟਿੰਗ ਵਿਚ ਮੈਂ ਖੇਤੀ ਕਾਨੂੰਨਾਂ ਬਾਰੇ ਪਹਿਲੇ ਪੰਜਾਂ ਮਿੰਟਾਂ ਵਿਚ ਵਿਰੋਧ ਦਰਜ ਕਰਵਾ ਦਿੱਤਾ ਸੀ। ਮੇਰਾ ਵਿਰੋਧ ਸੀ ਕਿ ਖੇਤੀ ਸਟੇਟ ਸਬਜੈਕਟ ਹੈ ਅਤੇ ਇਹ ਤਿੰਨ ਕਾਨੂੰਨ ਏ ਪੀ ਐਮ ਐਸ ਦਾ ਡਾਂਚਾ ਇੱਕ ਸਟਰੋਕ ਨਾਲ ਹੀ ਖਤਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਾਡੇ ਰਾਜਸੀ ਲੀਡਰਾਂ ਦਾ ਆਈ. ਕਿਊ. ਬਹੁਤ ਹੇਠਾਂ ਚਲਾ ਗਿਆ ਹੈ ਅਤੇ ਸਾਡੀ ਅਫਸਰਸ਼ਾਹੀ ਲੋਕਾਂ ਨਾਲੋਂ ਟੁੱਟੀ ਜਮਾਤ ਬਣ ਗਈ ਹੈ। ਅੱਜ ਸਾਡੇ ਵੋਟ ਮੁੱਦੇ ਅਤੇ ਲੋਕ ਮੁੱਦੇ ਅਲੱਗ ਅਲੱਗ ਹਨ। ਸ੍ਰੀ ਪੰਨੂ ਨੇ ਆਪਣੀ ਗੱਲ ਇਕ ਸ਼ਿਅਰ ਨਾਲ ਖ਼ਤਮ ਕੀਤੀ.....।
ਬਣਾ ਬਣਾ ਕੇ ਇਹ ਦੁਨੀਆਂ ਮਿਟਾਈ ਜਾਤੀ ਹੈ,
ਕਿਤੇ ਕੋਈ ਕਮੀ ਹੈ ਜੋ ਪਾਈ ਜਾਤੀ ਹੈ।ਸੰਸਥਾ
ਵਿਸ਼ੇਸ਼ ਮਹਿਮਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਕਿ ਮੇਰੇ ਸਾਰੇ ਫਿਕਰ ਰੰਗਮੰਚ ਰਾਹੀਂ ਸਾਂਝੇ ਹੁੰਦੇ ਹਨ। ਉਹਨਾਂ ਨੇ ਕਿਸਾਨ ਮੋਰਚੇ ਵਿਚ ਖੇਡੇ ਜੋਗਿੰਦਰ ਬਾਹਰਲੇ ਦਾ ਨਾਟਕ ‘ਹਾੜੀਆਂ-ਸੌਣੀਆਂ’ ਦਾ ਵਿਸ਼ੇਸ਼ ਜ਼ਿਕਰ ਕੀਤਾ। ਪੰਜਾਬ ਕਲਾ ਪਰੀਸ਼ਦ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਪੀਪਲਜ਼ ਲਿਟਰੇਰੀ ਫੈਸਟੀਵਲ ਵਿਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਪਦਮਸ਼੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਤਿੰਨ ਕਾਨੂੰਨ ਵਾਪਸ ਕਰਵਾ ਕੇ ਇਵੇਂ ਹੈ ਜਿਵੇਂ ਅਸੀਂ ਆਪਣੇ ਜ਼ਖਮਾਂ ਤੋਂ ਲੂਣ ਨੂੰ ਪਰੇ ਕਰ ਦਿੱਤਾ ਹੋਵੇ ਪਰ ਜ਼ਖਮ ਤਾਂ ਹਾਲੇ ਉਵੇਂ ਜਿਵੇਂ ਹਨ।
ਅਜਿਹੇ ਉਤਸਵਾਂ ਦੀ ਮਹੱਤਤਾ ਦਾ ਜ਼ਿਕਰ ਕਰਦੀਆਂ ਪਾਤਰ ਨੇ ਸ਼ਿਅਰ ਕਿਹਾ.....!!!
ਐਦੂੰ ਵਧੀਆ ਕਿਤੇ ਹਥਿਆਰ ਮਿਲਦੇ ਨੇ,
ਜਿਥੇ ਸਾਡੇ ਐਨਿਆਂ ਦੇ ਵਿਚਾਰ ਮਿਲਦੇ ਨੇ।
ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੀਪਲਜ਼ ਲਿਟਰੇਰੀ ਫੈਸਟੀਵਲ ਸਮਕਾਲੀ ਸਰੋਕਾਰਾਂ ਅਤੇ ਸਾਹਿਤਕ ਮਸਲਿਆਂ ‘ਤੇ ਸੰਵਾਦ ਦਾ ਮੰਚ ਹੈ। ਅਤੇ ਸੰਸਥਾ ਦੇ ਜਨਰਲ ਸਕੱਤਰ ਸਟਾਲਿਨਜੀਤ ਬਰਾੜ ਨੇ ਮੰਚ ਸੰਚਾਲਨ ਕੀਤਾ। ਇਸ ਤੋਂ ਪਹਿਲਾਂ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਫੈਸਟੀਵਲ ਸ਼ੁਰੂਆਤ ਜੰਗਨਾਮਾ ਸ਼ਾਹ ਮੁਹੰਮਦ ਦੇ ਗਾਇਨ ਨਾਲ ਰਮਨਦੀਪ ਸਿੰਘ ਦਿਉਣ ਅਤੇ ਸਾਥੀਆਂ ਨੇ ਕੀਤੀ। ਲਿਟਰੇਰੀ ਫੈਸਟੀਵਲ ਦੇ ਗੁਰਦੇਵ ਰੁਪਾਣਾ ਅਤੇ ਮੋਹਨ ਭੰਡਾਰੀ ਦੀ ਯਾਦ ਨੂੰ ਸਮਰਪਿਤ ਦੂਜੇ ਸ਼ੈਸ਼ਨ ‘ਮਜਲਿਸ’ ਵਿਚ ਬਲਬੀਰ ਪਰਵਾਨਾ, ਗੁਰਮੀਤ ਕੜਿਆਲਵੀ ਅਤੇ ਨਿੰਦਰ ਘੁਗਿਆਣਵੀ ਨੇ ਪਾਠਕਾਂ ਨਾਲ ਆਪਣੇ ਸਾਹਿਤਕ ਜੀਵਨ ਦੇ ਤਜ਼ਰਬੇ ਸਰੋਤਿਆਂ ਨਾਲ ਸਾਂਝੇ ਕੀਤੇ। ਗੁਰਮੀਤ ਕੜਿਆਲਵੀ ਨੇ ਕਿਹਾ ਕਿ ਲੇਖਕ ਤੇ ਦਬਾਅ ਬਹੁਤ ਹੁੰਦੇ ਹਨ ਪਰ ਲੇਖਕ ਦੀ ਕਲਾ ਇਸ ਗੱਲ ਚ ਪਈ ਹੁੰਦੀ ਹੈ ਕਿ ਆਪਣੀ ਗੱਲ ਨੂੰ ਇਹਨਾਂ ਦਬਾਵਾਂ ਤੋਂ ਬਚਾਅ ਕੇ ਕਿਵੇਂ ਸੱਚ ਕਹਿੰਦਾ ਹੈ । ਬਲਬੀਰ ਪਰਵਾਨਾ ਨੇ ਕਿਹਾ ਕਿ ਲੇਖਕ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਸਹੀ ਅਰਥਾਂ ਵਿਚ ਲੇਖਕ ਬਣਦਾ ਹੈ । ਨਿੰਦਰ ਘੁਗਿਆਣਵੀ ਨੇ ਆਖਿਆ ਕਿ ਸਮਾਜ ਦੇ ਅਣਗੌਲੇ ਅਤੇ ਅਣਹੋਏ ਕਲਾਕਾਰਾਂ ਲੇਖਕਾਂ ਨੂੰ ਸ਼ਬਦਾਂ ਵਿਚ ਗੁੰਦਕੇ ਸਦਾ ਲਈ ਸੰਭਾਲ ਲਿਆ ਹੈ । ਇਸ ਤੋਂ ਪਹਿਲਾਂ ਕਰਨਲ ਬਲਬੀਰ ਸਿੰਘ ਸਰਾਂ ਦੀ ਪੁਸਤਕ ‘1971-ਕਹਾਣੀ ਇੱਕ ਜੰਗ ਦੀ’ ‘ਵੱਡਾ ਜੰਗ ਯੂਰਪ’, ਕੇਵਲ ਧਾਲੀਵਾਲ ਦੀ ਨਾਟ ਪੁਸਤਕ ‘ਕਹਿੰਦੇ ਨੇ ਨੈਣਾ’, ਚਰਨਜੀਤ ਭੁੱਲਰ ਦੀ ਪੁਸਤਕ ‘ਪੰਜਾਬ ਐਂਡ ਸੰਨਜ਼’ ,ਸੁਰਿੰਦਰਪ੍ਰੀਤ ਘਣੀਆਂ ਦੀ ਪੁਸਤਕ ‘ਟੂਮਾਂ’ ,ਸਰਦਾਰਾ ਸਿੰਘ ਮਾਹਲ ਅਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਪੁਸਤਕ ‘ਕਿਸਾਨ ਅੰਦੋਲਨ:ਇਤਿਹਾਸ ਦੇ ਅੰਗ ਸੰਗ’, ਅਰਸ਼ ਵੱਲੋਂ ਅਨੁਵਾਦਿਤ ਪੁਸਤਕ ‘ਕਾਮਰੇਡਾਂ ਨਾਲ ਤੁਰਦਿਆਂ’ ,ਬਲਬੀਰ ਪਰਵਾਨਾ ਦੁਆਰਾ ਅਨੁਵਾਦਿਤ ਨਾਵਲ ‘ਯੁੱਧ ਦਾ ਗੀਤ’ ਅਤੇ ‘ਤਾਸਮਨ’ ਮੈਗਜ਼ੀਨ ਦਾ ਨਾਰੀ ਵਿਸ਼ੇਸ਼ ਅੰਕ ਜਾਰੀ ਕੀਤੇ ਗਏ। ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਪੁਸਤਕ ਪ੍ਰਦਸ਼ਨੀ ਵਿਚ ਪੰਜਾਬੀ, ਹਿੰਦੀ ਅਤੇ ਅੰਗਰਜ਼ੀ ਭਾਸ਼ਾ ਦੇ 15 ਪ੍ਰਕਾਸ਼ਕਾਂ ਵੱਲੋਂ ਆਪਣੀਆਂ ਪੁਸਤਕਾਂ ਪ੍ਰਦਸ਼ਿਤ ਕੀਤੀਆਂ ਗਈਆਂ ਹਨ। ਪਾਠਕਾਂ ਵੱਲੋਂ ਨਵੀਆਂ ਪ੍ਰਕਾਸ਼ਿਤ ਪੁਸਤਕਾਂ ਵਿਚ ਡੂੰਘੀ ਦਿਲਚਸਪੀ ਦਿਖਾਈ ਗਈ। ਪੀਪਲਜ਼ ਲਿਟਰੇਰੀ ਫੈਸਟੀਵਲ ਵਿਚ ਬਰਗਾੜੀ ਗੁੜ, ਅਮਰੂਦ ਬਰਫੀ, ਸ਼ਹਿਦ ਦੀਆਂ ਸਟਾਲਾਂ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਜਗਤਾਰ ਸੋਖੀ ਅਤੇ ਦੀਪ ਮਲੂਕਪੁਰ ਵੱਲੋਂ ਆਪਣੀ ਚਿੱਤਰ ਪ੍ਰਦਸ਼ਨੀ ਲਗਾਈ ਗਈ। ਜੰਗਪਾਲ ਸਿੰਘ ਕੋਟਕਪੂਰਾ ਵੱਲੋਂ ਪੁਰਾਤਨ ਦਸਤਾਵੇਜ਼ ਦੀ ਪ੍ਰਦਰਸ਼ਨੀ ਵਿਚ ਵੀ ਲੋਕਾਂ ਨੇ ਡੂੰਘੀ ਦਿਲਚਸਪੀ ਵਿਖਾਈ । ਇਸ ਮੌਕੇ ਅਨੇਕਾਂ ਲੋਕਾਂ ਵੱਲੋਂ ਫੱਟੀਆਂ ‘ਤੇ ਕਲਮ ਸਿਆਹੀ ਨਾਲ ਗੁਰਮੁਖੀ ਵਰਣਮਾਲਾ ਲਿਖੀ ਗਈ। ਸਮੁੱਚੇ ਰੂਪ ਵਿਚ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦਾ ਪਹਿਲਾ ਦਿਨ ਵਿਚਾਰ ਚਰਚਾ ਦੇ ਪਰਵਾਹ ਨੂੰ ਭਰਵਾਂ ਉਤਸ਼ਾਹ ਦੇ ਗਿਆ।

ਚਾਰ ਰੋਜ਼ਾ 'ਪੀਪਲਜ਼ ਲਿਟਰੇਰੀ ਫੈਸਟੀਵਲ' 25 ਤੋਂ 28 ਦਸੰਬਰ ਤੱਕ ਕਿਸਾਨ ਅੰਦੋਲਨ ਦੇ ਸ਼ਹੀਦਾਂ ਸਮਰਪਿਤ ਹੋਵੇਗਾਸਾਹਿਤਕ ਅਤੇ ਸਮਕਾਲੀ ਸਰੋਕਾਰਾਂ ਤੇ ...
18/12/2021

ਚਾਰ ਰੋਜ਼ਾ 'ਪੀਪਲਜ਼ ਲਿਟਰੇਰੀ ਫੈਸਟੀਵਲ'
25 ਤੋਂ 28 ਦਸੰਬਰ ਤੱਕ
ਕਿਸਾਨ ਅੰਦੋਲਨ ਦੇ ਸ਼ਹੀਦਾਂ ਸਮਰਪਿਤ ਹੋਵੇਗਾ
ਸਾਹਿਤਕ ਅਤੇ ਸਮਕਾਲੀ ਸਰੋਕਾਰਾਂ ਤੇ ਵਿਚਾਰ ਚਰਚਾ ਅਤੇ ਪੁਸਤਕ ਪ੍ਰਦਰਸ਼ਨੀਆਂ
ਡਾ. ਸਵੈਮਾਨ ਸਿੰਘ ਦਾ ਸਨਮਾਨ ਹੋਵੇਗਾ

ਸੰਸਥਾ ਪੀਪਲਜ਼ ਫੋਰਮ (ਰਜਿ.) ਬਰਗਾੜੀ,ਪੰਜਾਬ ਵੱਲੋਂ ਚੌਥਾ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫੈਸਟੀਵਲ 25 ਤੋਂ 28 ਦਸੰਬਰ 2021 ਤੱਕ ਟੀਚਰਜ਼ ਹੋਮ , ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ । ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਜਨਰਲ ਸਕੱਤਰ ਸਟਾਲਿਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਕਲਾ ਪ੍ਰੀਸ਼ਦ ,ਚੰਡੀਗੜ੍ਹ ਦੇ ਸਹਿਯੋਗ ਨਾਲ ਇਸ ਸਾਲ ਪੀਪਲਜ਼ ਲਿਟਰੇਰੀ ਫੈਸਟੀਵਲ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। 25 ਦਸੰਬਰ ਨੂੰ ਉਦਘਾਟਨੀ ਸ਼ੈਸ਼ਨ ਦੇ ਮੁੱਖ ਮਹਿਮਾਨ ਕਾਹਨ ਸਿੰਘ ਪੰਨੂੰ ( ਅੈਡਵਾਈਜ਼ਰ, ਨੈਸ਼ਨਲ ਹਾਈਵੇਅ ਅਥਾਰਟੀ ,ਭਾਰਤ) ਹੋਣਗੇ । ਸ਼੍ਰੀ ਸੁਰਜੀਤ ਪਾਤਰ (ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ) ਪ੍ਰਧਾਨਗੀ ਕਰਨਗੇ । ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਣਗੇ । ਪਹਿਲੇ ਦਿਨ ਦਾ ਕੁੰਜੀਵਤ ਭਾਸ਼ਨ ‘ ਖੇਤੀ ਦੀ ਪੁਨਰਸੁਰਜੀਤੀ - ਭਾਰਤੀ ਅਾਰਥਿਕਤਾ ਦਾ ਸ਼ਕਤੀ ਕੇੰਦਰ ਕਿਵੇਂ ਬਣੇ’ ਵਿਸ਼ੇ ਤੇ ਡਾ. ਦਵਿੰਦਰ ਸ਼ਰਮਾਂ ( ਖੇਤੀ ,ਖੁਰਾਕ ਅਤੇ ਵਪਾਰ ਨੀਤੀ ਵਿਸ਼ਲੇਸ਼ਕ ) ਦੇਣਗੇ । ਦੂਜੇ ਸ਼ੈਸ਼ਨ ਵਿਚ ਗੁਰਦੇਵ ਰੁਪਾਣਾ ਅਤੇ ਮੋਹਨ ਭੰਡਾਰੀ ਨੂੰ ਸਮਰਪਿਤ 'ਲੇਖਕ ਮਜਲਿਸ' ਵਿਚ ਬਲਬੀਰ ਪਰਵਾਨਾ (ਨਾਵਲਕਾਰ) ਗੁਰਮੀਤ ਕੜਿਆਲਵੀ (ਕਹਾਣੀਕਾਰ) ਨਿੰਦਰ ਘੁਗਿਆਣਵੀ (ਵਾਰਤਕਕਾਰ) ਨਾਲ ਰੂਬਰੂ ਹੋਵੇਗਾ । ਚਿੰਤਕ ਰੇਅਮੰਡ ਵਿਲੀਅਮਜ਼ ਨੂੰ ਸਮਰਪਿਤ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਪਹਿਲੇ ਸ਼ੈਸ਼ਨ ਵਿਚ ਅਦਾਰਾ 23 ਮਾਰਚ ਵੱਲੋਂ ‘ਪੰਜਾਬ ਵਿਚ ਆਧੁਨਿਕਤਾ ਦਾ ਸੁਆਲ -ਲੋਕ ਸੁਰਤ ਬਨਾਮ ਸੰਸਥਾਈ ਪੈੜ ’ ਵਿਸ਼ੇ ਤੇ ਪੁਸ਼ਪਿੰਦਰ ਸਿਆਲ ( ਪੰਜਾਬ ਯੂਨੀਵਰਸਿਟੀ ,ਚੰਡੀਗਡ਼੍ਹ )ਅਤੇ ਪ੍ਰੋ. ਸੁਖਦੇਵ ਸਿੰਘ ਸੋਹਲ (ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ) ਸੰਬੋਧਤ ਹੋਣਗੇ । ਪਰਮਜੀਤ ਸਿੰਘ ਰੋਮਾਣਾ, ਨਵਦੀਪ ਕੌਰ ,ਲਖਵੀਰ ਸਿੰਘ ਸਿੱਧੂ ਮਨਪ੍ਰੀਤ ਮਹਿਨਾਜ਼ ਵਿਚਾਰ ਚਰਚਾ ਕਰਨਗੇ। ਦੂਜੇ ਸ਼ੈਸ਼ਨ ਵਿਚ ‘ਆਧੁਨਿਕਤਾ ਦੇ ਗੇੜ ਵਿੱਚ- ਇੱਕ ਪੀੜ੍ਹੀ ਦਾ ਕਾਵਿ-ਅਨੁਭਵ ’ ਗੁਰਤੇਜ ਕੋਹਾਰਵਾਲਾ ਵਿਚਾਰ ਕਰਨਗੇ । ਵਾਹਿਦ ਸੁਖਜਿੰਦਰ ,ਗੁਰਦੀਪ ਸਿੰਘ ਢਿੱਲੋਂ ਵਿਚਾਰ ਚਰਚਾ ਕਰਨਗੇ। ਸੁਮੇਲ ਸਿੰਘ ਸਿੱਧੂ ਸਾਰੀ ਵਿਚਾਰ ਚਰਚਾ ਦੇ ਸੂਤਰਧਾਰ ਹੋਣਗੇ। ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿਚ 'ਪੰਜਾਬ ਦੀ ਵੰਡ ਦੀ ਗਾਥਾ' ਵਿਸ਼ੇ ਤੇ ਡਾ. ਅਨਿਰੁੱਧ ਕਾਲਾ ਦੀ 'ਲਾਹੌਰ ਦਾ ਪਾਗਲਖ਼ਾਨਾ' ਪੁਸਤਕ ਦੇ ਪ੍ਰਸੰਗ ਅਤੇ ਸਾਂਵਲ ਧਾਮੀ ਦੀ ਪੁਸਤਕ 'ਦੁੱਖੜੇ ਸੰਨ ਸੰਤਾਲੀ ਦੇ' ਪ੍ਰਸੰਗ ਨਾਲ ਪੰਜਾਬ ਦੀ ਵੰਡ ਦੇ ਸਮਾਜਿਕ ਸੱਭਿਆਚਾਰਕ ਪ੍ਰਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕੁਲਵੀਰ ਗੋਜਰਾ ਇਸ ਸੈਸ਼ਨ ਦੀ ਵਿਚਾਰ ਚਰਚਾ ਦੇ ਸੂਤਰਧਾਰ ਹੋਣਗੇ । ਇਸ ਦਿਨ ਦੇ ਦੂਜੇ ਸੈਸ਼ਨ 'ਮੈਂ ਤੇ ਮੇਰੀ ਕਵਿਤਾ' ਵਿਚ ਜਗਵਿੰਦਰ ਜੋਧਾ (ਮੈਂ-ਅਮੈਂ) ਵਿਜੈ ਵਿਵੇਕ (ਛਿਣ ਭੰਗਰ ਵੀ ਕਾਲਾਤੀਤ ਵੀ) ਅਤੇ ਸਵਾਮੀ ਅੰਤਰ ਨੀਰਵ (ਨਹੀਂ) ਨਾਲ ਨੀਤੂ ਵੱਲੋਂ ਸੰਵਾਦ ਰਚਾਇਆ ਜਾਵੇਗਾ । ਇਸ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਧਾਨਗੀ ਡਾ. ਰਾਜਿੰਦਰ ਪਾਲ ਸਿੰਘ ਬਰਾੜ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਕਰਨਗੇ । ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਆਖ਼ਰੀ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ । ਵਿਚਾਰ ਚਰਚਾ ਦੇ ਸ਼ੈਸ਼ਨ ਵਿਚ ਕੁੰਜੀਵਤ ਭਾਸ਼ਣ ‘ਪੰਜਾਬ ਦੀ ਸੰਘਰਸ਼ਸ਼ੀਲ ਲੋਕ ਵਿਰਾਸਤ ’ ਵਿਸ਼ੇ ਤੇ ਸੁਵਰਨ ਸਿੰਘ ਵਿਰਕ,ਸਿਰਸਾ ਅਤੇ ‘ ਕਿਸਾਨ ਅੰਦੋਲਨ ਅਤੇ ਮੀਡੀਏ ਦੀ ਭੂਮਿਕਾ ’ ਵਿਸ਼ੇ ਤੇ ਮਨਦੀਪ ਪੂਨੀਆ, ਦਿੱਲੀ ਦੇਣਗੇ । ਕਿਸਾਨ ਅੰਦੋਲਨ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੇ ਡਾ ਸਵੈਮਾਨ ਸਿੰਘ, ਕੈਲੇਫੋਰਨੀਆ ਨੂੰ ਸਨਮਾਨਤ ਕੀਤਾ ਜਾਵੇਗਾ । ਇਸ ਸ਼ੈਸ਼ਨ ਦੇ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਸਿਰਸਾ (ਪੰਜਾਬ ਯੂਨੀਵਰਸਟੀ , ਚੰਡੀਗੜ੍ਹ ਹੋਣਗੇ ਅਤੇ ਜਸ ਮੰਡ , ਜਲੰਧਰ ਪ੍ਰਧਾਨਗੀ ਕਰਨਗੇ ।
ਸੰਸਥਾ ਦੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬੀ ਦੇ ਦਸ ਨਾਮਵਰ ਪ੍ਰਕਾਸ਼ਕ ਪੁਸਤਕ ਪ੍ਰਦਰਸ਼ਨੀ ਵਿਚ ਨਵੀਆਂ ਪ੍ਰਕਾਸ਼ਤ ਪੁਸਤਕਾਂ ਨਾਲ ਸ਼ਾਮਲ ਹੋਣਗੇ। ਰਮਨਦੀਪ ਸਿੰਘ ਦਿਓਣ, ਗਿਆਨੀ ਜਗਦੀਪ ਸਿੰਘ ਜਾਚਕ, ਮੁਕਤਸਰ ,ਤਰਸੇਮ ਚੰਦ ਕਲਹਿਰੀ ਅਤੇ ਸਾਥੀਆਂ ਵੱਲੋਂ ਢਾਡੀ ਅਤੇ ਫੋਕ ਆਰਕੈਸਟਰਾ ਦੀ ਪੇਸ਼ਕਾਰੀ ਕੀਤੀ ਜਾਵੇਗੀ । ਜੰਗਪਾਲ ਸਿੰਘ ,ਕੋਟਕਪੂਰਾ ਵੱਲੋਂ ਵਿਰਾਸਤੀ ਦਸ਼ਤਾਵੇਜ਼ ਦੀ ਨੁਮਾਇਸ਼ ਹੋਵੇਗੀ । ਚਿੱਤਰਕਾਰ ਜਗਤਾਰ ਸਿੰਘ ਸੋਖੀ, ਮੁੱਦਕੀ ਅਤੇ ਦੀਪ ਮਲੂਕਪੁਰ , ਅਬੋਹਰ ਵੱਲੋਂ ਆਪਣੇ ਪੋਸਟਰਾਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ। ਨਾਟਿਅਮ ਰੰਗਮੰਚ , ਬਠਿੰਡਾ ਵੱਲੋਂ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ। ਗੁੜ,ਸ਼ਹਿਦ ਅਤੇ ਫਲਾਂ ਦੀ ਪ੍ਰਦਰਸ਼ਨੀ ਵੀ ਹੋਵੇਗੀ।

11/12/2021

ਲੱਖ ਲੱਖ ਨੇ ਵਧਾਈਆਂ ਦੇਸ਼ ਵਾਸੀਓ,
ਦਿਨ ਖੁਸ਼ੀ ਦਾ ਕਿਸਾਨੀ ਸਾਡੀ ਜਿੱਤ ਗਈ।
ਗਾਇਕਾ.. ਮਨਦੀਪ ਕੌਰ ਮਾਛੀਵਾੜਾ
ਗੀਤਕਾਰ.. ਚੰਨੀ ਰੁੜਕੀ ਹੀਰਾਂ

Address

Jaitu
151202

Alerts

Be the first to know and let us send you an email when Radio Sanjhe Bol posts news and promotions. Your email address will not be used for any other purpose, and you can unsubscribe at any time.

Contact The Business

Send a message to Radio Sanjhe Bol:

Videos

Share

Category


Other Jaitu media companies

Show All