PB60 Wale

PB60 Wale contact for any promotion...!!
(5)

Thought of the day...!!(ਅੱਜ ਦਾ ਵਿਚਾਰ)
03/04/2024

Thought of the day...!!(ਅੱਜ ਦਾ ਵਿਚਾਰ)

ਕ੍ਰਿਪਾ ਕਰਕੇ ਆਪਣੇ ਬੱਚਿਆਂ ਦੀਆਂ ਕਿਤਾਬਾਂ ਨੂੰ ਰੱਦੀ ਵਿਚ ਵੇਚਣ ਦੀ ਬਜਾਏ। ਇਸ ਸੰਸਥਾ ਨਾਲ ਸੰਪਰਕ ਕਰਕੇ ਇਨ੍ਹਾਂ ਨੂੰ ਦਿਓ। ਤਾਂ ਜੋ ਕਿਸੇ ਲੋੜਵ...
02/04/2024

ਕ੍ਰਿਪਾ ਕਰਕੇ ਆਪਣੇ ਬੱਚਿਆਂ ਦੀਆਂ ਕਿਤਾਬਾਂ ਨੂੰ ਰੱਦੀ ਵਿਚ ਵੇਚਣ ਦੀ ਬਜਾਏ। ਇਸ ਸੰਸਥਾ ਨਾਲ ਸੰਪਰਕ ਕਰਕੇ ਇਨ੍ਹਾਂ ਨੂੰ ਦਿਓ। ਤਾਂ ਜੋ ਕਿਸੇ ਲੋੜਵੰਦ ਦੇ ਇਹ ਕਿਤਾਬਾਂ ਕੰਮ ਆ ਸਕਣ।

02/04/2024

( +ਮਿਹਨਤ ਦੀ ਕਮਾਈ+ ) :-ਪੰਜਾਬੀ ਕਹਾਣੀਆਂ ਵਿਚੋਂ ਅਸੀਂ ਅੱਜ ਬੱਚਿਆਂ ਵਾਸਤੇ ਮਿਹਨਤ ਦੀ ਕਮਾਈ ਕਹਾਣੀ ਲੈ ਕੇ ਆਏ ਹਨ। ਪੰਜਾਬੀ ਬਾਲ ਕਹਾਣੀਆ ਵਿਚੋਂ ਇਹ ਕਹਾਣੀ ਜੋ ਕਿ ਇਮਾਨਦਾਰੀ ਨਾਲ ਕਮਾਈ ਕਰਣ ਲਈ ਪ੍ਰੇਰਿਤ ਕਰਦੀ ਹੈ। ਇਨ੍ਹਾਂ ਬਾਲ ਕਹਾਣੀਆਂ ਤੋਂ ਸਾਨੂੰ ਚੰਗਾ ਜੀਵਨ ਜੀਣ ਦੀ ਸਿਖਿਆ ਮਿਲਦੀ ਹੈ।
ਨਾਹਨ ਪਿੰਡ ਵਿੱਚ ਸ਼ਾਮਾਂ ਨਾਂ ਦਾ ਚੋਰ ਰਹਿੰਦਾ ਸੀ। ਚੋਰੀ ਦੇ ਸਮਾਨ ਨਾਲ ਉਹ ਆਪਣਾ ਪਰਿਵਾਰ ਚਲਾਉਂਦਾ ਸੀ। ਉਸ ਕੋਲ ਖੇਤ ਸਨ ਪਰ ਉਹ ਫ਼ਸਲ ਪੈਦਾ ਕਰਨ ਲਈ ਸਖ਼ਤ ਮਿਹਨਤ ਕਰਨਾ ਪਸੰਦ ਨਹੀਂ ਕਰਦਾ ਸੀ। ਸ਼ਾਮਾਂ ਦਿਨ ਭਰ ਆਰਾਮ ਕਰਦਾ ਸੀ ਅਤੇ ਰਾਤ ਨੂੰ ਚੋਰੀ ਕਰਨ ਲਈ ਨਿਕਲ ਜਾਂਦਾ ਸੀ।

ਇੱਕ ਵਾਰ ਉਹ ਸ਼ਾਮਾਂ ਚੋਰੀ ਕਰਨ ਪਿੰਡ ਹਰੀਪੁਰ ਗਿਆ। ਰਸਤੇ ਵਿੱਚ ਇੱਕ ਮੰਦਰ ਸੀ। ਕਿਸ਼ਨ ਨਾਂ ਦਾ ਕਿਸਾਨ ਮੰਦਰ ਦੇ ਨੇੜੇ ਇਕ ਛੋਟੇ ਜਿਹੇ ਘਰ ਵਿਚ ਰਹਿੰਦਾ ਸੀ। ਕਿਸ਼ਨ ਦੀ ਇੱਕ ਧੀ ਭਾਵਨਾ ਸੀ। ਉਸਦਾ ਵਿਆਹ ਹੋਣ ਵਾਲਾ ਸੀ। ਕਿਸ਼ਨ ਨੇ ਵਿਆਹ ਲਈ ਪੈਸੇ ਇਕੱਠੇ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ। ਸ਼ਾਮਾਂ ਨੇ ਕਿਸ਼ਨ ਦੇ ਘਰੋਂ ਮਾਲ ਉਡਾਉਣ ਦਾ ਫੈਸਲਾ ਕੀਤਾ। ਅੱਧੀ ਰਾਤ ਨੂੰ ਇੱਕ ਸ਼ਾਮਾਂ ਕਿਸ਼ਨ ਦੇ ਘਰ ਦੇ ਪਿੱਛੇ ਕੰਧ ਤੋੜ ਕੇ ਅੰਦਰ ਵੜ ਗਿਆ ਅਤੇ ਕਿਸ਼ਨ ਦੀ ਜਮਾਂ ਪੂੰਜੀ ਵਾਲੀ ਸੰਦੂਕ ਲੈ ਕੇ ਤੁਰ ਪਿਆ।
ਬਾਹਰ ਹਨੇਰਾ ਸੀ। ਕਿਸ਼ਨ ਦੇ ਘਰ ਦੇ ਵਿਹੜੇ ਵਿੱਚ ਸੰਘਣੀ ਕੰਡਿਆਲੀਆਂ ਝਾੜੀਆਂ ਉਗੀਆਂ ਹੋਈਆਂ ਸਨ । ਉਥੋਂ ਭੱਜਣ ਦਾ ਕੋਈ ਰਾਹ ਨਹੀਂ ਸੀ। ਮੰਦਰ ਦੇ ਰਸਤੇ ਵਿੱਚ ਫੜੇ ਜਾਣ ਦਾ ਡਰ ਸੀ। ਹੁਣ ਸ਼ਾਮਾਂ ਦੀ ਸਿੱਟੀ ਪਿੱਟੀ ਗੁੰਮ ਹੋ ਗਈ ਹੈ। ਆਖ਼ਰਕਾਰ ਉਹ ਵਿਹੜੇ ਵਿਚ ਝਾੜੀਆਂ ਵਿਚ ਛੁਪ ਗਿਆ, ਸਵੇਰ ਹੋਣ ਦੀ ਉਡੀਕ ਵਿਚ। ਥੋੜ੍ਹੀ ਦੇਰ ਬਾਅਦ ਕਿਸ਼ਨ ਜਾਗਿਆ ਅਤੇ ਦੇਖਿਆ ਕਿ ਸੰਦੂਕ ਗਾਇਬ ਸੀ। ਕਿਸ਼ਨ ਉੱਚੀ-ਉੱਚੀ ਰੋਣ ਲੱਗਾ। ਕਿਸ਼ਨ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੀ ਪਤਨੀ ਅਤੇ ਬੇਟੀ ਜਾਗ ਗਈ । ਸਾਰੀ ਗੱਲ ਜਾਣ ਕੇ ਉਹ ਵੀ ਉੱਚੀ-ਉੱਚੀ ਰੋਣ ਲੱਗ ਪਈ। ਝਾੜੀਆਂ ਵਿੱਚ ਲੁੱਕਿਆ ਸ਼ਾਮਾਂ ਸਭ ਨੂੰ ਸੁਣ ਰਿਹਾ ਸੀ।

ਰੋਣ ਦੀ ਆਵਾਜ਼ ਸੁਣ ਕੇ ਨਾਲ ਦੇ ਮੰਦਰ ਦਾ ਪੁਜਾਰੀ ਘਨਸ਼ਿਆਮ ਉੱਠ ਗਿਆ। ਕਿਸ਼ਨ ਦਾ ਰੋਣਾ ਸੁਣ ਕੇ ਉਹ ਹਰੀਹਰ ਕੋਲ ਗਿਆ ਅਤੇ ਦਰਵਾਜ਼ਾ ਖੜਕਾਇਆ। ਕਿਸ਼ਨ ਨੇ ਦਰਵਾਜ਼ਾ ਖੋਲ੍ਹਿਆ। ‘ਮੈਂ ਹੁਣ ਕੀ ਕਰਾਂ, ਪੁਜਾਰੀ ਜੀ ? ਚੋਰ ਨੇ ਕਿਸ਼ਨ ਦੀ ਧੀ ਦਾ ਵਿਆਹ ਕਰਵਾਉਣ ਵਾਲੀ ਉਨ੍ਹਾਂ ਦੀ ਸਾਰੀ ਜਮ੍ਹਾ ਪੂੰਜੀ ਲੁੱਟ ਲਈ ਸੀ। ਕਿਸ਼ਨ ਘਨਸ਼ਿਆਮ ਨੂੰ ਦੇਖ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗਾ।

ਘਨਸ਼ਿਆਮ ਵੀ ਉਦਾਸ ਹੋਇਆ। ਉਹ ਜਾਣਦਾ ਸੀ ਕਿ ਕਿਸ਼ਨ ਨੇ ਆਪਣੀ ਧੀ ਦੇ ਵਿਆਹ ਲਈ ਪੈਸੇ ਇਕੱਠੇ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ। ਉਸ ਨੇ ਸਮਝਾਇਆ, ‘ਕਿਸ਼ਨ ਨੂੰ ਸ਼ਾਂਤ ਹੋ , ਚੋਰ ਪੈਸਾ ਚੋਰੀ ਕਰ ਸਕਦਾ ਹੈ, ਮਿਹਨਤ ਨਹੀਂ। ਤੁਸੀਂ ਆਪਣੇ ਸਮਰਪਣ ਨਾਲ ਸਮੇਂ ਸਿਰ ਆਪਣੀ ਧੀ ਦਾ ਵਿਆਹ ਜ਼ਰੂਰ ਕਰ ਸਕੋਗੇ। ਘਨਸ਼ਿਆਮ ਹਰੀਹਰ ਨੂੰ ਸਮਝਾ ਕੇ ਵਾਪਸ ਚਲਾ ਗਿਆ। ਸ਼ਾਮਾਂ ਉਸ ਦੀਆਂ ਗੱਲਾਂ ਸੁਣ ਰਿਹਾ ਸੀ। ਉਸ ਦੇ ਬੋਲ ਸ਼ਾਮਾਂ ਦੇ ਦਿਲ ਨੂੰ ਵਿੰਨ੍ਹ ਗਏ।

ਥੋੜ੍ਹੀ ਦੇਰ ਬਾਅਦ ਕਿਸੇ ਨੇ ਕਿਸ਼ਨ ਦੇ ਘਰ ਦਾ ਦਰਵਾਜ਼ਾ ਖੜਕਾਇਆ। ਕਿਸ਼ਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਸੰਦੂਕ ਦੇ ਨਾਲ ਸ਼ਾਮਾਂ ਦੇਖ ਕੇ ਹੈਰਾਨ ਰਹਿ ਗਿਆ। ਸ਼ਾਮਾਂ ਉਦਾਸ ਹੋ ਕੇ ਬੋਲਿਆ, ‘ਭਾਈ, ਮੈਨੂੰ ਮੁਆਫ਼ ਕਰ ਦਿਓ । ਮੈਂ ਸੱਚਮੁੱਚ ਤੁਹਾਡੀ ਮਿਹਨਤ ਨੂੰ ਚੋਰੀ ਨਹੀਂ ਕਰ ਸਕਦਾ। ਹੁਣ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਹਨ। ਅੱਜ ਤੋਂ ਮੈਂ ਆਪਣੀ ਮਿਹਨਤ ਦੀ ਕਮਾਈ ਕਰ ਕੇ ਹੀ ਜ਼ਿੰਦਗੀ ਚਲਾਵਾਂਗਾ।

ਸ਼ਾਮਾਂ ਦੀਆਂ ਗੱਲਾਂ ਸੁਣ ਕੇ ਕਿਸ਼ਨ ਦੰਗ ਰਹਿ ਗਿਆ। ਉਸ ਨੇ ਸ਼ਾਮੇ ਨੂੰ ਜੱਫੀ ਪਾ ਕੇ ਮਾਫ਼ ਕਰ ਦਿੱਤਾ। ਉਸ ਦਿਨ ਤੋਂ ਸ਼ਾਮਾਂ ਨੇ ਚੋਰੀ ਦਾ ਧੰਦਾ ਛੱਡ ਦਿੱਤਾ ਅਤੇ ਆਪਣੇ ਖੇਤਾਂ ਵਿੱਚ ਕੰਮ ਕਰਨ ਲੱਗ ਪਿਆ।

ਸਿੱਟਾ : ਮਿਹਨਤ ਦੀ ਕਮਾਈ ਵਿੱਚ ਹੀ ਬਰਕਤ ਹੁੰਦੀ ਹੈ। ਸਾਨੂੰ ਮਿਹਨਤ ਨਾਲ ਕਮਾਈ ਕਰਨੀ ਚਾਹੀਦੀ ਹੈ।

02/04/2024

ਮੱਕੀ ਨੂੰ ਪਾਣੀ ਲਾ ਰਹੇ ਸੀ। ਮੋਟਰ ਦਾ।

02/04/2024

#ਬਹੁਤ_ਜ਼ਰੂਰੀ_ਸੂਚਨਾ : ਪੰਜਾਬ ਸਰਕਾਰ ਦੇ ਬਿਜਲੀ ਬੋਰਡ PSPCL ਵੱਲੋਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ , ਜੇਕਰ ਤੁਹਾਨੂੰ ਕਿਤੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਜਾਂ ਨੀਵੀਆਂ ਤਾਰਾਂ ਜਾਂ ਸਪਾਰਕਿੰਗ ਕਰਦੀਆਂ ਤਾਰਾਂ ਵੇਖਣ ਨੂੰ ਮਿਲਣ ਤਾਂ ਤੁਰੰਤ ਉਸਦੀ ਫੋਟੋ ਖਿੱਚ ਕੇ ਤੇ ਲੋਕੇਸ਼ਨ WhatsApp ਨੰਬਰ 96461-06836 ਤੇ ਭੇਜ ਦਿਉ , ਇਸ ਤੋਂ ਇਲਾਵਾ ਤੁਸੀਂ ਇਹ ਸੂਚਨਾ PSPCL ਦੇ ਕੰਟਰੋਲ ਰੂਮ 96461-06835,96461-06836 ਤੇ 1912 ਨੰਬਰ ਤੇ ਕਾਲ ਕਰਕੇ ਵੀ ਦੇ ਸਕਦੇ ਹੋ , ਕਿਰਪਾ ਕਰਕੇ ਇਹ ਜਾਣਕਾਰੀ ਹਰ ਕਿਸਾਨ , ਹਰ ਪਿੰਡ ਤੇ ਹਰ ਪੰਜਾਬੀ ਤੱਕ ਪਹੁੰਚਾ ਦਿਉ ਤਾਂਕਿ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਅੱਗ ਕਾਰਨ ਬਰਬਾਦ ਹੋਣ ਤੋਂ ਬਚਾਈ ਜਾ ਸਕੇ..!!🙏🙏

01/04/2024

ਆਪਣੇ ਆਪਣੇ ਸ਼ਹਿਰ ਦਾ ਰਜਿਸਟ੍ਰੇਸ਼ਨ ਕੋਡ ਦੱਸੋ। ਲਵਾਓ ਕਮੈਂਟਾਂ ਵਿਚ ਹਾਜ਼ਰੀ।

ਆਪਣੇ ਸ਼ਹਿਰ ਗਿੱਦੜਬਾਹਾ ਤੋਂ ਜਾ ਰਹੀ ਬੱਸ ਯਾਤਰਾ ਲਈ। ਕਰੋ ਤਰੀਖ ਨੋਟ।
01/04/2024

ਆਪਣੇ ਸ਼ਹਿਰ ਗਿੱਦੜਬਾਹਾ ਤੋਂ ਜਾ ਰਹੀ ਬੱਸ ਯਾਤਰਾ ਲਈ। ਕਰੋ ਤਰੀਖ ਨੋਟ।

ਬਿਲਕੁਲ ਸਹੀ ਲਿਖਿਆ ਲੇਖ। ਆਪਾਂ ਨੂੰ ਕਿੰਨਾ ਚਾਅ ਹੁੰਦਾ ਸੀ। ਜਦੋਂ 31 ਮਾਰਚ ਨੂੰ ਨਤੀਜੇ ਆਉਣੇ।
31/03/2024

ਬਿਲਕੁਲ ਸਹੀ ਲਿਖਿਆ ਲੇਖ। ਆਪਾਂ ਨੂੰ ਕਿੰਨਾ ਚਾਅ ਹੁੰਦਾ ਸੀ। ਜਦੋਂ 31 ਮਾਰਚ ਨੂੰ ਨਤੀਜੇ ਆਉਣੇ।

ਕਰੋ ਵੀਰਾਂ ਨਾਲ ਸੰਪਰਕ। ਮਿੱਟੀ ਲਵਾਉਣ ਲਈ।
30/03/2024

ਕਰੋ ਵੀਰਾਂ ਨਾਲ ਸੰਪਰਕ। ਮਿੱਟੀ ਲਵਾਉਣ ਲਈ।

30/03/2024

ਮੀਂਹ ਹਨੇਰੀ ਕਿੱਥੇ ਕਿੱਥੇ ਸੀ ਰਾਤ। ਆਪਣੇ ਤਾਂ ਕਣਕਾਂ ਟੇਡੀਆਂ ਕਰਤੀਆਂ।

New Batch start from Moday.! Kindly visit for free demo class.!!
29/03/2024

New Batch start from Moday.! Kindly visit for free demo class.!!

28/03/2024

ਤੂੜੀ ਤੇ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ।

27/03/2024

ਤੂੜੀ ਦੇ ਘੇਰੇ ਲੋਟ ਪਾਣੀ ਛੱਡਿਆ। ਮਿੱਟੀ ਪਾ ਕੇ ਲਿਪਣੀ ਦੁਬਾਰਾ। ਮੌਸਮ ਵੀ ਮੀਂਹ ਵਾਲਾ ਹੋਇਆ ਪਿਆ।

25/03/2024

ਮੱਲੜ ਆਲੇ ਖੇਤ ਪਹੁੰਚ ਗਏ। ਸਪਰੇਅ ਕਰ ਰਹੇ ਸੀ।

25/03/2024

ਕਣਕ ਤੇ ਸਪਰੇਅ ਕਰ ਰਹੇ ਸੀ। ਆਖਰੀ। ਸੋਲਰ ਮੋਟਰ ਆਲੇ ਖੇਤ।

02/03/2024

ਦੁਬਾਰਾ ਫਿਰ ਵੱਡੇ ਵੱਡੇ। ਗੜੇ। ਗਿੱਦੜਬਾਹਾ।

02/03/2024

ਗੜਿਆਂ ਆਲਾ ਕੰਮ ਚੱਲ ਪਿਆ ਮੀਂਹ ਨਾਲ । ਗਿੱਦੜਬਾਹਾ।

26/02/2024

ਹਾਂ ਜੀ ਦੋਸਤੋ। ਕਿੱਥੇ ਕਿੱਥੇ ਭੂਚਾਲ ਦੇ ਝਟਕੇ ਮਹਿਸੂਸ ਹੋਏ। ਲਵਾਓ ਕਮੈਂਟਾਂ ਵਿਚ ਆਪਣੇ-ਆਪਣੇ ਇਲਾਕੇ ਦੀ ਹਾਜ਼ਰੀ।

26/02/2024

ਤੂੜੀ ਦੇ ਘੇਰੇ ਲੋਟ ਮਾਰ ਰਹੇ ਸੀ ਤਵੀਆਂ। ਦੁਬਾਰਾ ਲਿਪਣੀ ਤੂੜੀ। ਅਤੇ ਪੱਠਿਆਂ ਆਲਾ ਵਾਡਾ ਵੀ ਵਹਾਉਣਾਂ।

25/02/2024

ਗੰਡਿਆਂ ਨੂੰ ਪਾਣੀ ਲਾ ਰਹੇ ਸੀ।

24/02/2024

ਧਰਮ ਕੰਡੇ ਤੋਂ ਲਾਈਵ।

19/02/2024

ਮੀਂਹ ਆਲਾ ਮੌਸਮ ਕਿੱਥੇ ਕਿੱਥੇ ਬਣਿਆਂ।

27/01/2024

ਜੰਡ ਆਲੇ ਖੇਤ ਤੋਂ ਲਾਈਵ। ਕਣਕ ਤੇ ਸਪਰੇਅ ਕਰ ਰਹੇ ਸੀ।

26/01/2024

ਕਣਕ ਤੇ ਸਪਰੇਅ ਕਰ ਰਹੇ ਸੀ। ਕਾਫ਼ੀ ਦਿਨਾਂ ਬਾਅਦ ਚੰਗੀ ਧੁੱਪ ਲੱਗੀ।

21/01/2024
20/01/2024

ਲਾਮ ਗਿਆਂ ਦਾ ਤਰੱਕੀ ਕਰਕੇ ਵਤਨ ਪਰਤਣ ਦਾ ਸੁਪਨਾ ਬਿਆਨਦਾ ਗੁਲਾਬ ਸਿੱਧੂ ਦਾ 'ਮੁੜਾਂਗੇ ਪੰਜਾਬ'

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਬੁੱਕਲ'ਚ ਘੁੱਗ ਵਸਦੇ ਪਿੰਡ ਸ਼ੇਖਪੁਰੇ ਦੇ ਮਾਨਾਂ ਦੇ ਘਰਾਂ ਚੋਂ ਪੱਪੀ ਜਥੇਦਾਰ ਗੀਤ ਦੀਆਂ ਓਪਨਿਗ ਲਾਈਨਾਂ'ਚ ਜਦੋਂ ਕਹਿੰਦਾ ਹੈ ਕਿ ਉਸ ਨੇ ਆਪਣੇ ਮੁੰਡੇ ਨੂੰ ਬਾਹਰ(ਕੈਨੇਡਾ)ਜਾਣ ਤੋਂ ਪਹਿਲਾਂ ਕਿਹਾ ਸੀ ਕਿ ਉਸ ਨੇ ਜੇ ਜਾਣਾ ਜੀਅ ਸਦਕੇ ਜਾਵੇ,ਪਰ ਉਸਨੂੰ ਇਹ ਤੌਖਲਾ ਹੈ ਕਿ ਉਹ ਖੌਰੇ ਬੱਸ ਚਾਰ ਕੁ ਵਾਰ ਮੁੜ ਕੇ ਆਵੇਗਾ:-

ਪਹਿਲੀ ਵਾਰ ਉਸ ਦੇ(ਬਾਪ)ਮਰੇ ਤੋਂ
ਦੂਜੀ ਵਾਰ ਉਸ ਦੀ ਮਾਂ ਦੇ ਮਰੇ ਤੋਂ
ਤੀਜੀ ਵਾਰ ਵਿਆਹ ਕਰਵਾਉਣ
ਤੇ ਚੌਥੀ ਵਾਰ ਜ਼ਮੀਨ ਵੇਚਣ

ਇਹ ਸੁਣ ਕੇ ਮੇਰੇ ਕਾਲਜੇ'ਚੋਂ ਰੁੱਗ ਜਾ ਭਰਿਆ ਗਿਆ ਤੇ ਮੈਂ ਇਸ ਸ਼ਖ਼ਸ ਤੱਕ ਪਹੁੰਚਣ ਲਈ ਦੋ-ਤਿੰਨ ਦਿਨ ਲਗਾ ਦਿੱਤੇ।

ਪਿਛਲੇ ਇੱਕ ਅਰਸੇ ਤੋਂ ਰਿਵਰਸ ਮਾਇਗਰੇਸ਼ਨ'ਤੇ ਭਖਵਾਂ ਡਿਸਕੋਰਸ ਪੰਜਾਬੀ ਮੀਡੀਆ ਦਾ ਇੱਕ ਖਾਸਾ ਵੱਡਾ ਮੁੱਦਾ ਰਿਹਾ।ਕਈ ਨੇ ਇਸ ਨੂੰ ਦਰਨਿਕਾਰ ਕੀਤਾ ਤੇ ਕਈ ਨੇ ਰੱਜ ਕੇ ਸਵੀਕਾਰ।

ਵਿਦੇਸ਼ ਜਾਣ'ਤੇ ਸੈਂਕੜੇ ਗੀਤ ਪਿਢਲੇ ਢਾਈ ਕੁ ਦਹਾਕਿਆਂ'ਚ ਆਏ ਹਨ,ਪਰ ਇਸ ਗੀਤ ਦੀ ਖਾਸੀਅਤ ਹੈ ਕਿ ਇਹ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਤੋਂ ਆਉਣ ਨੂੰ ਪ੍ਰੇਰਦਾ ਹੈ।

ਨਵ ਗੜ੍ਹੀਵਾਲੇ ਦੇ ਲਿਖੇ ਤੇ ਰਾਜ ਢਿੱਲੋਂ ਦੁਆਰਾ ਸੰਗੀਤਬੱਧ ਇਸ ਗੀਤ'ਚ ਨਾ ਤਾਂ ਕੈਨੇਡਾ/ਆਸਟਰੇਲੀਆ ਤੇ ਪੱਛਮ ਨੂੰ ਭੰਡਿਆ ਗਿਆ ਹੈ ਤੇ ਨਾ ਹੀ ਇਸ ਮੁਕਾਬਲੇ ਪਿਛਲੇ ਦੀ ਅਸਾਧਾਰਨ ਤੇ ਜਾਅਲੀ ਜੀ ਉਪਮਾ ਕੀਤੀ ਗਈ ਹੈ।

ਇਸ ਸਭ ਦੇ ਉਲਟਾ ਸਹੀ ਸਮੇਂ ਫੜ੍ਹੀ ਬਾਂਹ ਤੇ ਸੋਹਣਾ ਪੈਰਾਂ-ਸਿਰ ਕਰਨ ਲਈ 'ਬੇਗਾਨੀ ਧਰਤ' ਦਾ ਧੰਨਵਾਦ ਕਰਦਿਆਂ ਇੱਕ ਪਿਆਰਾ ਜਾ courtesy note ਦਿੰਦਿਆਂ ਮੱਥਾ ਟੇਕ ਕੇ ਜਾਂਦਿਆਂ ਹੱਡ ਭੰਨਵੀਆਂ ਮਿਹਨਤਾਂ'ਤੇ ਮਾਣ ਕੀਤਾ ਗਿਆ ਹੈ।

ਸੰਦੀਪ ਸਿੰਘ ਮਾਨ ਦੁਆਰਾ ਭਾਵਪੂਰਤ ਬਣਾਏ ਇਸ ਵੀਡੀਓ'ਚ ਜੋ ਗੱਲ ਐਲਾਨੀਆ ਰੂਪ'ਚ ਕਹੀ ਗਈ ਹੈ,ਉੁਹ ਇਹ ਹੈ ਕਿ ਬੰਦਾ ਅੰਤ ਨੂੰ ਕੈਮਲੂਪਸ ਦੀਆਂ ਮੱਛੀਆਂ ਵਾਂਗ ਮੂਲ ਨੂੰ ਅਹੁਲਦਾ ਹੈ।

Links in the CB

Jacknama - ਜੈਕਨਾਮਾ

06/01/2024
05/01/2024

ਬਠਿੰਡਾ ਪੁਲਿਸ ਤੇ ਪ੍ਸ਼ਾਸਨ ਵੱਲੋਂ 21 ਜਨਵਰੀ ਨੂੰ ਬਠਿੰਡਾ ਦੇ ਸਟੇਡੀਅਮ ਵਿੱਚ ਪਤੰਗਬਾਜ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ , 15 ਜਨਵਰੀ ਆਖਿਰੀ ਤਾਰੀਖ ਰਜਿਸਟਰੇਸ਼ਨ ਕਰਵਾਉਣ ਲਈ.!

25/12/2023

Sant Kalyan Dev Ji
Vivek Aashram jandia Road Gidderbaha
Free Acupressure Camp
From. Swami Acupressure Centre & Mittar Mandli
Support. Grover Acupressure Centre, Malout
Time: 10am to 1pm
Date: 26.12.2023, Tuesday
Swami Narinder Bathla ji...!!

Address

Giddarbaha
152101

Alerts

Be the first to know and let us send you an email when PB60 Wale posts news and promotions. Your email address will not be used for any other purpose, and you can unsubscribe at any time.

Contact The Business

Send a message to PB60 Wale:

Videos

Share

Nearby media companies


Other Digital creator in Giddarbaha

Show All