Thind pb22 Vlogs

Thind pb22 Vlogs Latest Punjabi vlogs and news updates in Punjabi

ਪਿੰਡ ਬੰਨਾਵਾਲਾ ਦੇ ਸੂਬੇਦਾਰ ਬਲਜਿੰਦਰ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌ-ਰਾ ਪੈਣ ਕਾਰਨ ਹੋਈ ਮੌ-ਤ- 26 ਜਨਵਰੀ ਨੂੰ ਮਿਲਣੀ ਸੀ ਵਿਭਾਗੀ ਤਰੱਕੀ-...
15/01/2025

ਪਿੰਡ ਬੰਨਾਵਾਲਾ ਦੇ ਸੂਬੇਦਾਰ ਬਲਜਿੰਦਰ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌ-ਰਾ ਪੈਣ ਕਾਰਨ ਹੋਈ ਮੌ-ਤ
- 26 ਜਨਵਰੀ ਨੂੰ ਮਿਲਣੀ ਸੀ ਵਿਭਾਗੀ ਤਰੱਕੀ
-
ਫ਼ਾਜ਼ਿਲਕਾ ਸੁਖਵਿੰਦਰ ਥਿੰਦ

15/01/2025

ਫਾਜਿਲਕਾ ਦੇ ਸਰਹੱਦੀ ਖੇਤਰਾਂ ਦੇ ਅੰਦਰ ਵਿਕਾਸ ਕਾਰਜਾਂ ਨੂੰ ਲੈ ਕੇ ਪਹੁੰਚੇ ਫਾਜਿਲਕਾ ਦੇ ਵਿਧਾਇਕ ਨਰਿੰਦਰ ਪਾਲ, ਇਸ ਪੇਜ ਨੂੰ ਫੋਲੋ ਜਰੂਰ ਕਰੋ

*ਉੱਘੇ ਲੇਖਕ 'ਤੇ ਸਮਾਜਸੇਵੀ ਮੁਹੰਮਦ ਹਨੀਫ਼ ਥਿੰਦ ਨੂੰ ਐਸ.ਐਸ.ਪੀ. ਓਲੰਪੀਅਨ ਗਗਨ ਅਜੀਤ ਸਿੰਘ ਵਲੋਂ ਕੀਤਾ ਗਿਆ ਸਨਮਾਨਿਤ**ਸਮਾਜ ਅੰਦਰ ਫੈਲੀਆਂ ਕੁ...
14/01/2025

*ਉੱਘੇ ਲੇਖਕ 'ਤੇ ਸਮਾਜਸੇਵੀ ਮੁਹੰਮਦ ਹਨੀਫ਼ ਥਿੰਦ ਨੂੰ ਐਸ.ਐਸ.ਪੀ. ਓਲੰਪੀਅਨ ਗਗਨ ਅਜੀਤ ਸਿੰਘ ਵਲੋਂ ਕੀਤਾ ਗਿਆ ਸਨਮਾਨਿਤ*

*ਸਮਾਜ ਅੰਦਰ ਫੈਲੀਆਂ ਕੁਰੀਤੀਆਂ 'ਤੇ ਹਰੇਕ ਮੈਦਾਨ 'ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਬਾਰੇ ਆਪਣੀ ਕਲ਼ਮ ਰਾਹੀਂ ਲਿਖਦਾ ਰਹਾਂਗਾ - ਮੁਹੰਮਦ ਹਨੀਫ਼ ਥਿੰਦ*

ਮਲੇਰਕੋਟਲਾ, 14 ਜਨਵਰੀ ()- ਓਲੰਪੀਅਨ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਜਨਾਬ ਗਗਨ ਅਜੀਤ ਸਿੰਘ ਦੀ ਰਹਿਨੁਮਾਈ ਹੇਠ ਪੁਲਿਸ ਲਾਈਨ ਮਲੇਰਕੋਟਲਾ ਵਿਖੇ ਸਾਂਝ ਕੇਂਦਰ ਮਲੇਰਕੋਟਲਾ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉੱਘੇ ਲੇਖਕ ਅਤੇ ਸਮਾਜਸੇਵੀ ਮੁਹੰਮਦ ਹਨੀਫ਼ ਥਿੰਦ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਉੱਘੇ ਲੇਖਕ ਦੇ ਤੌਰ 'ਤੇ ਲੋਈ ਨਾਲ਼ ਸਨਮਾਨਿਤ ਕੀਤਾ ਗਿਆ। ਉਪਰੋਕਤ ਜਾਣਕਾਰੀ ਦਿੰਦਿਆਂ ਲੇਖਕ ਮੁਹੰਮਦ ਹਨੀਫ਼ ਥਿੰਦ ਨੇ ਦੱਸਿਆ ਕਿ ਜ਼ਿਲ੍ਹਾ ਮਲੇਰਕੋਟਲਾ ਦੀ ਪੁਲਿਸ ਵਲੋਂ ਐਨੇ ਵੱਡੇ ਏਜਾਜ਼ ਨਾਲ਼ ਸਨਮਾਨਿਤ ਕਰਨ 'ਤੇ ਉਹਨਾਂ ਜ਼ਿਲ੍ਹਾ ਪੁਲਿਸ ਮੁਖੀ ਜਨਾਬ ਗਗਨ ਅਜੀਤ ਸਿੰਘ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਅੰਦਰ ਵੀ ਉਹ ਆਪਣੀ ਕਲਮ ਰਾਹੀਂ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨੂੰ ਉਜਾਗਰ ਕਰਦੇ ਰਹਿਣਗੇ ਅਤੇ ਹਰੇਕ ਮੈਦਾਨ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਬਾਰੇ ਆਪਣੀ ਕਲ਼ਮ ਨਾਲ ਸਮਾਜ ਸਾਹਮਣੇ ਲਿਆਉਣ ਦੀ ਕੋਸ਼ਿਸ਼ਾਂ ਨੂੰ ਲਗਾਤਾਰ ਜਾਰੀ ਰੱਖਣਗੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਜਨਾਬ ਗਗਨ ਅਜੀਤ ਸਿੰਘ ਵਲੋਂ ਸਕੂਲੀ ਵਿਦਿਆਰਥਣਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਨਾਬ ਵੈਭਵ ਸਹਿਗਲ ਐਸ.ਪੀ.ਡੀ ਮਲੇਰਕੋਟਲਾ, ਡੀ.ਐਸ.ਪੀ. ਕੁਲਦੀਪ ਸਿੰਘ ਸਬ-ਡਵੀਜ਼ਨ ਮਲੇਰਕੋਟਲਾ, ਡੀ.ਐਸ.ਪੀ. ਸਤੀਸ਼ ਕੁਮਾਰ ਨਾਰਕੋਟਿਕ ਸੈੱਲ, ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਇੰਸਪੈਕਟਰ ਸੁਰਿੰਦਰ ਕੁਮਾਰ ਭੱਲਾ, ਥਾਣਾ ਸਿਟੀ-2 ਦੇ ਮੁੱਖ ਅਫ਼ਸਰ ਇੰਸਪੈਕਟਰ ਹਰਸਿਮਰਨਜੀਤ ਸਿੰਘ, ਥਾਣਾ ਸੰਦੌੜ ਦੇ ਮੁੱਖ ਅਫ਼ਸਰ ਇੰਸਪੈਕਟਰ ਯਾਦਵਿੰਦਰ ਸਿੰਘ, ਥਾਣਾ ਸਾਈਬਰ ਸੈਲ ਮਲੇਰਕੋਟਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਮਨਪ੍ਰੀਤ ਸਿੰਘ, ਥਾਣਾ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੇ ਇੰਚਾਰਜ਼ ਇੰਸਪੈਕਟਰ ਹਰਜਿੰਦਰ ਸਿੰਘ, ਥਾਣਾ ਅਮਰਗੜ੍ਹ ਦੇ ਮੁੱਖ ਅਫ਼ਸਰ ਸ੍ਰੀਮਤੀ ਗੁਰਪ੍ਰੀਤ ਕੌਰ, ਥਾਣਾ ਸਦਰ ਅਹਿਮਦਗੜ੍ਹ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਸੁਖਵਿੰਦਰ ਸਿੰਘ, ਥਾਣਾ ਸਿਟੀ ਅਹਿਮਦਗੜ੍ਹ ਦੇ ਮੁੱਖ ਅਫ਼ਸਰ ਅਦਿੱਤਿਆ ਸ਼ਰਮਾ, ਥਾਣਾ ਸਾਂਝ ਕੇਂਦਰ ਮਲੇਰਕੋਟਲਾ ਦੇ ਮੁੱਖ ਅਫ਼ਸਰ ਏ.ਐਸ.ਆਈ. ਸੁਰਿੰਦਰਪਾਲ ਸਿੰਘ, ਇੰਸਪੈਕਟਰ ਕਮਲਜੀਤ ਕੌਰ, ਮੁਹੰਮਦ ਸ਼ਕੀਲ ਰੀਡਰ ਟੂ ਐਸ.ਐਸ.ਪੀ, ਸਬ-ਇੰਸਪੈਕਟਰ ਸਾਹਿਬ ਦੀਨ, ਪ੍ਰਭਜੋਤ ਸਿੰਘ ਮੀਡੀਆ ਵਿੰਗ ਇੰਚਾਰਜ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਸਾਂਝ ਕੇਂਦਰ ਮਲੇਰਕੋਟਲਾ ਅਤੇ ਸੀ.ਆਈ.ਏ.ਸਟਾਫ਼ ਮਾਹੋਰਾਣਾ ਦਾ ਸਟਾਫ਼ ਵੀ ਮੌਜੂਦ ਰਿਹਾ ਅਤੇ ਸਟੇਜ਼ ਦੀ ਕਾਰਵਾਈ ਸੀਨੀਅਰ ਪੱਤਰਕਾਰ ਜਨਾਬ ਮਹੇਸ਼ ਸ਼ਰਮਾ ਅਹਿਮਦਗੜ੍ਹ ਵਲੋਂ ਬਾਖ਼ੂਬੀ ਨਿਭਾਈ ਗਈ।
ਫੋਟੋ-14
ਕੈਪਸ਼ਨ- ਉਲੰਪੀਅਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਜਨਾਬ ਗਗਨ ਅਜੀਤ ਸਿੰਘ ਉੱਘੇ ਲੇਖਕ 'ਤੇ ਸਮਾਜਸੇਵੀ ਮੁਹੰਮਦ ਹਨੀਫ਼ ਥਿੰਦ ਨੂੰ ਲੋਹੜੀ ਦੇ ਤਿਉਹਾਰ ਮੌਕੇ ਲੋਈ ਨਾਲ਼ ਸਨਮਾਨਿਤ ਕਰਦੇ ਹੋਏ ਨਾਲ ਹੋਰ ਪੁਲਿਸ ਅਧਿਕਾਰੀ।

ਕੋਠੇ ਉਤੇ ਪਤੰਗ ਫੜਦੇ ਸਮੇਂ ਹਾਈ ਵੋਲ-ਟੇਜ ਦੇ ਕਰੰ-ਟ ਲੱਗਣ ਨਾਲ 6 ਸਾਲਾਂ ਬੱਚੇ ਦੀ ਮੌ-ਤ, ਦਿਲਜਾਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨ ਤਾਰਨ
14/01/2025

ਕੋਠੇ ਉਤੇ ਪਤੰਗ ਫੜਦੇ ਸਮੇਂ ਹਾਈ ਵੋਲ-ਟੇਜ ਦੇ ਕਰੰ-ਟ ਲੱਗਣ ਨਾਲ 6 ਸਾਲਾਂ ਬੱਚੇ ਦੀ ਮੌ-ਤ, ਦਿਲਜਾਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨ ਤਾਰਨ

ਕਿਸਾਨਾਂ ਨੂੰ ਖੁੱਲਾ ਪਾਣੀ ਦੇਣ ਵਾਲੀ ਪੰਜਾਬ ਦੇ ਅੰਦਰ ਪਹਿਲੀ ਬਣੀ ਸਰਕਾਰ ਆਮ ਆਦਮੀ ਪਾਰਟੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਸਾ...
14/01/2025

ਕਿਸਾਨਾਂ ਨੂੰ ਖੁੱਲਾ ਪਾਣੀ ਦੇਣ ਵਾਲੀ ਪੰਜਾਬ ਦੇ ਅੰਦਰ ਪਹਿਲੀ ਬਣੀ ਸਰਕਾਰ ਆਮ ਆਦਮੀ ਪਾਰਟੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ
ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ 5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਲਮੋਚੜ ਮਾਇਨਰ ਦੀ ਬੁਰਜੀ 0 ਤੋ 31900 ਤੱਕ ਦੀ ਕੰਕਰੀਟ ਲਾਈਨਿੰਗ ਦਾ ਰੱਖਿਆ ਨੀਂਹ ਪੱਥਰ
ਜਲਾਲਾਬਾਦ, 14 ਜਨਵਰੀ –ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਕੜੀ ਦੇ ਤਹਿਤ ਅੱਜ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਹਲਕੇ ਦੇ ਪਿੰਡ ਲਮੋਚੜ ਵਿਖੇ 5ਕਰੋੜ 50 ਲੱਖ ਦੀ ਲਾਗਤ ਨਾਲ ਮਾਇਨਰ ਦੀ ਬੁਰਜੀ ਨੰਬਰ 0 ਤੋ 31900 ਤੱਕ ਕੰਕਰੀਟ ਲਾਈਨਿੰਗ ਦਾ ਨੀਂਹ ਪੱਥਰ ਰੱਖ ਕੇ ਕਿਸਾਨਾਂ ਨੂੰ ਤੋਹਫਾ ਦਿੱਤਾ ਹੈ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਬੋਲਦੇ ਹੋਏ ਕਿਹਾ ਕਿ 10 ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਅੱਜ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਵਿਧਾਇਕ ਨੇ ਆਖਿਆ ਕਿ 10 ਕਿਲੋਮੀਟਰ ਨਾਲ ਲਮੋਚੜ ਮਾਇਨਰ ਦੀ ਬੁਰਜੀ ਦੇ ਰਾਹੀ ਪਿੰਡ ਚੱਕ ਭਾਬੜਾ,ਬੱਘੇ ਕੇ ਉਤਾੜ, ਚੱਕ ਸੋਹਣਾ ਸਾਂਦੜ, ਪੰਨੀਵਾਲਾ, ਲੱਧੂ ਵਾਲਾ ਹਿਠਾੜ, ਚੱਕ ਤੋਤੀਆ ਵਾਲੀ, ਚੱਕ ਸੁਖੇਰਾ ਬੋਦਲਾ, ਸੁਖੇਰਾ ਬੋਦਲਾ, ਚੱਕ ਲਮੋਚੜ , ਚੱਕ ਮੋਚਨ ਵਾਲਾ ਹੀਰੇ ਵਾਲਾ ਮਾਇਨਰ ਦਾ ਪਾਣੀ ਕਿਸਾਨਾਂ ਨੂੰ ਮਿਲਣਾ ਹੈ। ਉਨ੍ਹਾਂ ਆਖਿਆ ਕਿ ਪਹਿਲਾ ਬਹੁਤ ਹੀ ਕਿਸਾਨਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਕਿ ਪਹਿਲਾ ਟੇਲਾਂ ਦਾ ਪਾਣੀ ਪੂਰਾ ਨਹੀ ਹੁੰਦਾ ਸੀ ਅਤੇ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਿੰਚਾਈ ਵਿਭਾਗ ਦੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਅਤੇ ਇਹ ਮਾਇਨਰ ਦਾ ਕੰਮ ਲਗਭਗ 4 ਮਹੀਨੇ ’ਚ ਮੁਕੰਮਲ ਹੋ ਜਾਵੇਗਾ ਅਤੇ ਮੈਂਨੂੰ ਨਹੀ ਲੱਗਦਾ ਕਿ ਅਗਲੇ 40/50 ਸਾਲਾਂ ਤੱਕ ਟੇਲਾਂ ’ਤੇ ਪਾਣੀ ਦੀ ਕੋਈ ਪ੍ਰੇਸ਼ਾਨੀ ਆਵੇ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪਹਿਲਾ ਕਦੇਂ ਨਹੀ ਵੇਖਿਆ ਸੀ ਕਿ ਪਹਿਲਾ ਕਦੇਂ ਜਲਾਲਾਬਾਦ ’ਚ ਪਹਿਲਾ ਨਹਿਰਾਂ ਬਣਦੀਆਂ ਵੇਖੀਆ ਹੋਣ ਪਰ ਚੱਕ ਸੁਹਲੇ ਵਾਲਾ ਮਾਇਨਰ 40 ਸਾਲਾਂ ਬਾਅਦ ਕੰਮਪੀਲਟ ਹੁੰਦੀ ਵੇਖੀ ਹੈ ਅਤੇ ਜਲਦੀ ਹੀ ਉਸ ਦਾ ਵੀ ਉਦਘਾਟਨ ਕੀਤਾ ਜਾਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਅਗਲੇ ਮਹੀਨੇ ਅਰਨੀਵਾਲਾ ’ਚ ਚੌਧਰੀ ਮਾਇਨਰ ਦਾ ਨੀਂਹ ਪੱਥਰ ਰੱਖਣਾ ਹੈ । ਵਿਧਾਇਕ ਨੇ ਆਖਿਆ ਕਿ ਜਲਾਲਾਬਾਦ ਦੀ 90 ਫੀਸਦੀ ਨਹਿਰਾਂ ਕੰਮਪਲੀਟ ਹੋ ਜਾਣ ਗਿਆ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ 35/40 ਸਾਲਾਂ ਬਾਅਦ ਹੀ ਟੇਲਾਂ ਤੱਕ ਪਾਣੀ ਪੁੱਜਾ ਹੈ ।ਇਸ ਮੌਕੇ ਉਨ੍ਹਾਂ ਦੇ ਨਾਲ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਅਤੇ ਆਮ ਆਦਮੀ ਪਾਰਟੀ ਆਗੂ ਸਾਹਿਬਾਨ ਤੇ ਵਲੰਟੀਅਰ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।

ਕੀ ਕੋਈ ਨਵਾਂ ਕਾਂਗਰਸੀ ਲੀਡਰ ਸਾਹਮਣੇ ਆ ਸਕਦਾ ਹੈਇਹ ਤਸਵੀਰ ਬਿਆਨ ਕਰਦੀ ਹੈ ਕੀ ਫਾਜ਼ਿਲਕਾ ਅੰਦਰ ਕਾਂਗਰਸ ਵਿੱਚ ਮੁੜ ਤੋਂ ਕਾ:ਟੋ ਕਲੇ'ਸ਼ ਚੱਲ ਰਿਹ...
14/01/2025

ਕੀ ਕੋਈ ਨਵਾਂ ਕਾਂਗਰਸੀ ਲੀਡਰ ਸਾਹਮਣੇ ਆ ਸਕਦਾ ਹੈ
ਇਹ ਤਸਵੀਰ ਬਿਆਨ ਕਰਦੀ ਹੈ ਕੀ ਫਾਜ਼ਿਲਕਾ ਅੰਦਰ ਕਾਂਗਰਸ ਵਿੱਚ ਮੁੜ ਤੋਂ ਕਾ:ਟੋ ਕਲੇ'ਸ਼ ਚੱਲ ਰਿਹਾ ਹੈ ਕਾਂਗਰਸ ਦੇ ਲੀਡਰਾਂ ਨੇ ਬਣਾਏ ਪੋਸਟਰ ਤੋਂ ਘੁਬਾਇਆ ਪਰਿਵਾਰ ਦੀ ਤਸਵੀਰ ਕੀਤੀ ਗਾਇਬ

14/01/2025

ਸੀ-ਪਾਈਟ ਕੈਂਪ, ਕਾ.ਲਝਰਾਣੀ (ਬਠਿੰਡਾ) ਵੱਲੋਂ ਆਰਮੀ ਅਗ.ਨੀਵੀਰ ਭਰਤੀ ਰੈਲੀ ਏ.ਆਰ.ਓ. ਫਿਰੋਜ਼ਪੁਰ ਲਈ ਦਿੱਤੀ ਜਾਵੇਗੀ ਮੁਫਤ ਪੂਰਵ ਸਿਖਲਾਈ

ਸ਼ਹੀਦ ਦੇਸ ਰਾਜ ਦੀ ਯਾਦ ਵਿੱਚ ਲਗਵਾਲਿਆ ਗੇਟ ਪਿਛਲੇ ਸਾਲ ਸੜਕ ਹਾ-ਦਸੇ ਵਿੱਚ ਸ਼ਹੀਦ ਹੋ ਗਏ ਸਨ ਦੇਸ ਰਾਜ ਕੰਬੋਜ ਬੜੇ ਮਿੱਠ ਬੋਲੜੇ ਅਤੇ ਚੰਗੇ ਸੁਭ...
14/01/2025

ਸ਼ਹੀਦ ਦੇਸ ਰਾਜ ਦੀ ਯਾਦ ਵਿੱਚ ਲਗਵਾਲਿਆ ਗੇਟ ਪਿਛਲੇ ਸਾਲ ਸੜਕ ਹਾ-ਦਸੇ ਵਿੱਚ ਸ਼ਹੀਦ ਹੋ ਗਏ ਸਨ ਦੇਸ ਰਾਜ ਕੰਬੋਜ ਬੜੇ ਮਿੱਠ ਬੋਲੜੇ ਅਤੇ ਚੰਗੇ ਸੁਭਾਅ ਦੇ ਸਨ ਦੇਸ ਰਾਜ

14/01/2025

ਅਜਨਾਲੇ ਤੋਂ ਇੱਕ ਨੌਜਵਾਨ ਦੀ ਚਾਈ-ਨਾ ਡੋਰ ਦੇ ਨਾਲ ਹੋਈ ਮੌ--ਤ
ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਚਾਈ-ਨਾ ਡੋਰ ਨਾਲ ਨੇ ਵੱ-ਢ ਦਿੱਤਾ ਗ-ਲਾ

ਨਹੀਂ ਰਹੇ ਕਾਮਰੇਡ ਦਰਸ਼ਨ ਚੱਡਾ ਲਾਧੂਕਾ comment ਕਰਕੇ ਦਿਓ ਸ਼ਰਧਾਂਜਲੀ
13/01/2025

ਨਹੀਂ ਰਹੇ ਕਾਮਰੇਡ ਦਰਸ਼ਨ ਚੱਡਾ ਲਾਧੂਕਾ comment ਕਰਕੇ ਦਿਓ ਸ਼ਰਧਾਂਜਲੀ

12/01/2025

ਐਨਆਰਆਈ ਦੇ ਘਰ ਦੇ ਰਾਤ ਹੋਇਆ ਹਮ*ਲਾ ਇਕ ਬਜ਼ੁਰਗ ਔਰਤ ਦੀ ਕੀਤੀ ਹੱਤਿ--ਆ ਘਰ ਦਾ ਸਾਰਾ ਸਮਾਨ ਲੁੱ-ਟ ਕੇ ਲੈ ਗਏ ਪੁਲਿਸ ਜਾਂਚ ਵਿੱਚ ਜੁਟੀ/////ਪੇਜ ਨੂੰ ਫਾਲੋ ਜ਼ਰੂਰ ਕਰੋ

ਭੈਣ ਭਰਾ ਦੀ ਇੱਕ ਸੋਹਣੀ ਤਸਵੀਰ ਜੰਮੇ ਨਾਲ ਦੇ ਕਿਤੋਂ ਨੇ ਮੁੱਲ ਧਿਆਉਂਦੇ ਮੁੱਲ ਚੀਜ਼ ਮੁੱਲ ਵਿਕਦੀ ਤੁਸੀਂ ਵੀ ਆਪਣੇ ਬਜ਼ੁਰਗਾਂ ਦੀ ਤਸਵੀਰ ਭੇਜ ਸਕ...
12/01/2025

ਭੈਣ ਭਰਾ ਦੀ ਇੱਕ ਸੋਹਣੀ ਤਸਵੀਰ ਜੰਮੇ ਨਾਲ ਦੇ ਕਿਤੋਂ ਨੇ ਮੁੱਲ ਧਿਆਉਂਦੇ ਮੁੱਲ ਚੀਜ਼ ਮੁੱਲ ਵਿਕਦੀ

ਤੁਸੀਂ ਵੀ ਆਪਣੇ ਬਜ਼ੁਰਗਾਂ ਦੀ ਤਸਵੀਰ ਭੇਜ ਸਕਦੇ ਹੋ 8054003930

ਦੱਸੋ ਇਹ ਸਾਡਾ ਕਿਹੜਾ ਪੁਰਾਣਾ ਵਿਰਸਾ ਹੈ ਪ੍ਰੋਗਰਾਮ ਦੇ ਦੌਰਾਨ ਫਾਜ਼ਲਕਾ ਦੀ ਔਰਤਾਂ ਨੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਤੇ ਆਉਣ ਵਾਲੀ ਪੀੜੀ ਨੂੰ ...
12/01/2025

ਦੱਸੋ ਇਹ ਸਾਡਾ ਕਿਹੜਾ ਪੁਰਾਣਾ ਵਿਰਸਾ ਹੈ

ਪ੍ਰੋਗਰਾਮ ਦੇ ਦੌਰਾਨ ਫਾਜ਼ਲਕਾ ਦੀ ਔਰਤਾਂ ਨੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਤੇ ਆਉਣ ਵਾਲੀ ਪੀੜੀ ਨੂੰ ਜਾਗਰੂਕ ਕਰ ਰਹੀਆਂ ਹਨ।

11/01/2025

ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀ ਨੇ ਕੈਂਪ ਦੇ ਦੌਰਾਨ ਦਿੱਤੀ ਜਾਣਕਾਰੀ

11/01/2025

ਜਿਹੜੇ ਇਲਾਕੇ ਵਿੱਚ ਮੀਂਹ ਪੈ ਰਿਹਾ ਹੈ ਉਹ ਕਣਕਾਂ ਲਈ ਲਾਹੇਵੰਦ ਹੈ ਜਾਂ ਨੁਕਸਾ/ਨਦਾਇਕ ਕਮੈਂਟ ਬਾਕਸ ਦੇ ਵਿੱਚ ਦੱਸੋ ਪੇਜ ਨੂੰ ਫੋਲੋ ਜਰੂਰ ਕਰੋ

11/01/2025

ਅੱਜ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਦੱਸੋ

ਲੁਧਿਆਣਾ ਦੇ ਆਪ ਵਿਧਾਇਕ ਦੀ ਮੌ/ਤ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਦੀ ਮੌ/ਤ ਲਾਇਸੰਸੀ ਰਿਵਾ/ਲ/ਵਰ ਸਾਫ ਕਰਦੇ ਸਮੇਂ ਚੱਲੀ ਗੋਲੀ
11/01/2025

ਲੁਧਿਆਣਾ ਦੇ ਆਪ ਵਿਧਾਇਕ ਦੀ ਮੌ/ਤ
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਦੀ ਮੌ/ਤ ਲਾਇਸੰਸੀ ਰਿਵਾ/ਲ/ਵਰ ਸਾਫ ਕਰਦੇ ਸਮੇਂ ਚੱਲੀ ਗੋਲੀ

10/01/2025

ਘਰ ਚ ਕੀਤਾ ਸਾਰਾ ਸਮਾਨ ਤਿਆਰ
ਪੰਜਾਬੀ ਬੋਲੀ ਪੰਜਾਬੀ ਪਹਿਰਾਵਾ ਵੇਖ ਕੇ ਬਹੁਤ ਖੁਸ਼ੀ ਹੋਈ

Address

Fazilka

Website

Alerts

Be the first to know and let us send you an email when Thind pb22 Vlogs posts news and promotions. Your email address will not be used for any other purpose, and you can unsubscribe at any time.

Videos

Share