ਵਹਿੰਦੇ ਦਰਿਆ ਪੰਜਾਬੀ ਨਿਊਜ ਚੈਨਲ

  • Home
  • India
  • Faridkot
  • ਵਹਿੰਦੇ ਦਰਿਆ ਪੰਜਾਬੀ ਨਿਊਜ ਚੈਨਲ

ਵਹਿੰਦੇ ਦਰਿਆ ਪੰਜਾਬੀ ਨਿਊਜ ਚੈਨਲ ਅਸੀਂ ਤੁਹਾਨੂੰ ਨਿਰਪੱਖ ਖਬਰਾਂ ਤੇ ਫੀਚਰ ਵਿਖਾਉਣ ਲਈ ਹਮੇਸ਼ਾਂ ਤੱਤਪਰ ਹਾਂ।

03/02/2025

ਸਿਰੀਰਾਗੁ ਮਹਲਾ ੫ ॥ ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥ ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥ ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥ ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥ ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥ ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥ ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥ ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥ ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥ ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥ ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥ ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥ ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥ {ਪੰਨਾ 43}

ਪਦ ਅਰਥ: ਭਲਕੇ = ਨਿੱਤ, ਹਰ ਰੋਜ਼। ਉਠਿ = ਉੱਠ ਕੇ, ਉੱਦਮ ਨਾਲ। ਪਪੋਲੀਐ = ਪਾਲੀ ਪੋਸੀਦੀ ਹੈ। ਮੁਗਧ = ਮੂਰਖ। ਅਜਾਣਿ = ਬੇ-ਸਮਝ। ਚਿਤਿ = ਚਿੱਤ ਵਿਚ। ਛੁਟੈਗੀ = ਇਕੱਲੀ ਛੱਡ ਦਿੱਤੀ ਜਾਇਗੀ। ਬੇਬਾਣਿ = ਬੀਆਬਾਨਿ ਵਿਚ, ਜੰਗਲ ਵਿਚ, ਮਸਾਣਾਂ ਵਿਚ। ਸੇਤੀ = ਨਾਲ। ਰੰਗੁ = ਆਤਮਕ ਆਨੰਦ।1।

ਲਾਹਾ = ਲਾਭ। ਲੈਣਿ = ਲੈਣ ਵਾਸਤੇ। ਕਿਤੁ = ਕਿਸ ਵਿਚ? ਕੁਫਕੜੇ = ਫੱਕੜੀ ਪੈਣ ਵਾਲੇ ਕੰਮ ਵਿਚ, ਖ਼ੁਆਰੀ ਵਾਲੇ ਕੰਮ ਵਿਚ। ਰੈਣਿ = (ਉਮਰ ਦੀ) ਰਾਤ।1। ਰਹਾਉ।

ਕੁਦਮੁ = ਕਲੋਲ। ਪੰਖੀਆ = ਪੰਛੀ। ਕਾਲੁ = ਮੌਤ। ਓਤੈ ਸਾਥਿ = ਉਸੇ ਟੋਲੇ ਵਿਚ, ਉਸੇ ਤਰ੍ਹਾਂ ਦਾ। ਜਾਲਿ = ਜਾਲ ਵਿਚ। ਮੁਕਤੇ = (ਜਾਲ ਵਿਚੋਂ) ਆਜ਼ਾਦ। ਸੇਈ = ਉਹੀ ਬੰਦੇ। ਭਾਲੀਅਹਿ = ਮਿਲਦੇ ਹਨ। ਜਿ = ਜਿਹੜੇ।2।

ਤੁਧੁ = ਤੂੰ। ਚਿੰਤਾ = ਖ਼ਿਆਲ। ਪਾਹਿ = ਪੈਂਦੇ ਹਨ।3।

ਨ ਦਿਖਾਇ = ਨਹੀਂ ਦਿੱਸ ਆਉਂਦਾ। ਚਾਰੇ ਕੁੰਡਾ = ਚਾਰੇ ਪਾਸੇ, ਸਾਰੀ ਦੁਨੀਆ (ਕੁੰਡਾਂ) । ਸਚੈ ਪਾਤਿਸਾਹਿ = ਸੱਚੇ ਪਾਤਿਸ਼ਾਹ ਨੇ, ਸਤਿਗੁਰੂ ਨੇ।4।

ਅਰਥ: ਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ। ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ।1। ਰਹਾਉ।

ਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ ਪੋਸੀਦਾ ਹੈ, (ਜ਼ਿੰਦਗੀ ਦਾ ਮਨੋਰਥ) ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ। ਇਸ ਨੂੰ ਕਦੇ ਉਹ ਪਰਮਾਤਮਾ (ਜਿਸ ਨੇ ਇਸ ਨੂੰ ਪੈਦਾ ਕੀਤਾ ਹੈ) ਚੇਤੇ ਨਹੀਂ ਆਉਂਦਾ, ਤੇ ਆਖ਼ਰ ਇਹ ਮਸਾਣਾਂ ਵਿਚ ਸੁੱਟ ਦਿੱਤਾ ਜਾਇਗਾ।

(ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ) ਗੁਰੂ ਨਾਲ ਚਿੱਤ ਜੋੜ, ਤੇ (ਪਰਮਾਤਮਾ ਦਾ ਨਾਮ ਸਿਮਰ ਕੇ) ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ।1।

ਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ, (ਪਰ) ਮਨੁੱਖ ਭੀ ਉਸੇ ਹੀ ਸਾਥ ਵਿਚ (ਜਾ ਰਲਿਆ ਹੈ, ਪਸ਼ੂ ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਜਾਲ ਵਿਚ ਫਸਿਆ ਪਿਆ ਹੈ। ਮਾਇਆ ਦੇ ਜਾਲ ਤੋਂ ਬਚੇ ਹੋਏ ਉਹੀ ਬੰਦੇ ਦਿੱਸਦੇ ਹਨ, ਜੇਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿਚ ਵਸਾਂਦੇ ਹਨ।2।

(ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿਚ (ਪਿਆਰਾ) ਲੱਗ ਰਿਹਾ ਹੈ, ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ। (ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਪਏ ਹਨ, ਇਸ ਮੋਹ ਵਿਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ।3।

(ਪਰ ਮਾਇਆ ਦਾ ਮੋਹ ਹੈ ਹੀ ਬੜਾ ਪ੍ਰਬਲ, ਇਸ ਵਿਚੋਂ ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜੇਹੀ ਸਮਰਥਾ ਵਾਲਾ) ਕੋਈ ਨਹੀਂ ਦਿੱਸਦਾ। ਮੈਂ ਤਾਂ ਸਾਰੀ ਸ੍ਰਿਸ਼ਟੀ ਢੂੰਡ ਕੇ ਗੁਰੂ ਦੀ ਸਰਨ ਆ ਪਿਆ ਹਾਂ। ਹੇ ਨਾਨਕ (ਆਖ–) ਸੱਚੇ ਪਾਤਿਸ਼ਾਹ ਨੇ, ਗੁਰੂ ਨੇ ਮੈਨੂੰ (ਮਾਇਆ ਦੇ ਮੋਹ ਦੇ ਸਮੁੰਦਰ ਵਿਚ) ਡੁੱਬਦੇ ਨੂੰ ਕੱਢ ਲਿਆ ਹੈ।4।3। 73।

*ਫਰੀਦਕੋਟ ਪੁਲਿਸ ਦਾ ਸੰਗਠਿਤ ਅਪਰਾਧ ਖਿਲਾਫ ਇੱਕ ਹੋਰ ਵੱਡਾ ਐਕਸ਼ਨ,  ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ...
02/02/2025

*ਫਰੀਦਕੋਟ ਪੁਲਿਸ ਦਾ ਸੰਗਠਿਤ ਅਪਰਾਧ ਖਿਲਾਫ ਇੱਕ ਹੋਰ ਵੱਡਾ ਐਕਸ਼ਨ, ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 05 ਮੈਬਰਾ ਨੂੰ ਹਥਿਆਰਾ ਸਮੇਤ ਦਬੋਚਿਆਂ*

-- ਦੋਸ਼ੀਆਂ ਪਾਸੋ 02 ਖੰਡੇ, 01 ਕਾਪਾ, 01 ਕਰਪਾਨ, 01 ਦਾਹ, 09 ਮੋਬਾਇਲ ਅਤੇ 03 ਬਿਨਾ ਨੰਬਰੀ ਮੋਟਰਸਾਈਕਲ ਕੀਤੇ ਗਏ ਬਰਾਮਦ
-- ਗ੍ਰਿਫਤਾਰ ਦੋਸ਼ੀ ਖਿਲਾਫ਼ ਪਹਿਲਾ ਵੀ ਦਰਜ ਸਨ ਕਤਲ ਦੀ ਕੋਸ਼ਿਸ਼, ਲੜਾਈ ਝਗੜਾ , ਚੋਰੀ ਅਤੇ ਖੋਹ ਕਰਨ ਸਬੰਧੀ ਦਰਜ ਸਨ ਕੁੱਲ 06 ਮੁਕੱਦਮੇ
-- ਸੰਗਠਿਤ ਅਪਰਾਧ ਖਿਲਾਫ ਕਾਰਵਾਈ ਕਰਦੋ ਹੋਏ ਪਿਛਲੇ 06 ਮਹੀਨਿਆ ਦੌਰਾਨ 18 ਮੁਕੱਦਮੇ ਦਰਜ ਕਰਕੇ 87 ਦੋਸ਼ੀ ਕੀਤੇ ਜਾ ਚੁੱਕੇ ਹਨ ਗ੍ਰਿਫਤਾਰ
-- ਫਰੀਦਕੋਟ ਨੂੰ ਸੁਰੱਖਿਅਤ ਜਿਲ੍ਹਾ ਬਣਾਉਣ ਲਈ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾ ਵਚਨਬੱਧ
ਗੁਰਭੇਜ ਸਿੰਘ ਚੌਹਾਨ
ਫਰੀਦਕੋਟ 2 ਫਰਵਰੀ 2025
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਸੰਗਠਿਤ ਅਪਰਾਧਾ ਖਿਲਾਫ ਲਗਾਤਾਰ ਸਖਤ ਨਜਰ ਆ ਰਹੀ ਹੈ। ਜਿਸਦਾ ਅੰਦਾਜਾ ਇੱਥੋ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕਰੀਬ 06 ਮਹੀਨੇ ਦੌਰਾਨ ਸੰਗਠਿਤ ਅਪਰਾਧ ਖਿਲਾਫ ਕਾਰਵਾਈ ਕਰਦੋ ਹੋਏ 18 ਮੁਕੱਦਮੇ ਦਰਜ ਕਰਕੇ 87 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਰਹਿਨੁਮਾਈ ਅਤੇ ਸ਼੍ਰੀ ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਸਿਟੀ ਕੋਟਕਪੂਰਾ ਵੱਲੋਂ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 05 ਮੈਬਰਾ ਨੂੰ ਹਥਿਆਰਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਮਿਤੀ 01.02.2025 ਨੂੰ ਸ:ਥ: ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਜਲਾਲੇਆਣਾ ਰੋਡ ਕੋਟਕਪੂਰਾ ਮੌਜੂਦ ਸੀ ਤਾ ਉਹਨਾ ਨੂੰ ਇਤਲਾਹ ਮਿਲੀ ਕਿ ਇੱਕ ਗਿਰੋਹ ਜਲਾਲੇਆਣਾ ਰੋਡ ਪਰ ਬੇਅਬਾਦ ਜਗਾ ਪਰ ਲੁਕ ਛਿਪ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਨਾ ਪਾਸ ਕਾਪੇ ਕਰਪਾਨਾ ਖੰਡੇ ਟਾਈਪ ਹਥਿਆਰ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 21 ਮਿਤੀ 01.02.2025 ਅਧੀਨ ਧਾਰਾ 112(2) ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।
ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਅਤੇ ਇਸ ਗਿਰੋਹ ਦੇ 05 ਮੈਬਰਾਂ ਨੂੰ 02 ਖੰਡੇ, 01 ਕਾਪਾ, 01 ਕਰਪਾਨ, 01 ਦਾਹ, 09 ਮੋਬਾਇਲ ਅਤੇ 03 ਬਿਨਾ ਨੰਬਰੀ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ।
ਦੋਸ਼ੀਆਂ ਦੀ ਪਹਿਚਾਣ ਗੌਤਮ ਪੁੱਤਰ ਰਾਮ ਲਾਲ ਵਾਸੀ ਹਰੀ ਨੌ ਰੋਡ ਚੋਪੜਿਆਂ ਵਾਲਾ ਬਾਗ ਗਲੀ ਨੰਬਰ 12 ਕੋਟਕਪੂਰਾ, ਸੇਵਕ ਰਾਮ ਪੁੱਤਰ ਦਾਸ ਰਾਮ ਵਾਸੀ ਜਲਾਲੇਆਣਾਂ ਰੋਡ ਇੰਦਰਾ ਕਲੋਨੀ ਕੋਟਕਪੂਰਾ, ਇੰਦਰਦੀਪ ਸਿੰਘ ਉਰਫ ਬੱਬੂ ਪੁੱਤਰ ਜਗਸੀਰ ਸਿੰਘ ਵਾਸੀ ਕੋਠੇ ਹਜੂਰਾ ਸਿੰਘ ਵਾਲੇ ਢਿਲਵਾਂ ਕਲਾਂ, ਮਨਪ੍ਰੀਤ ਸਿੰਘ ਉਰਫ ਲੂੰਗਰ ਪੁੱਤਰ ਜਲੰਧਰ ਸਿੰਘ ਵਾਸੀ ਨੇੜੇ ਇੱਟਾਂ ਵਾਲਾ ਭੱਠਾ ਪਿੰਡ ਢਿਲਵਾਂ ਕਲਾਂ ਅਤੇ ਬੇਅੰਤ ਸਿੰਘ ਉਰਫ ਕਾਲਾ ਪੁੱਤਰ ਬਲਵੰਤ ਸਿੰਘ ਵਾਸੀ ਪੱਕੀ ਗਲੀ ਪਿੰਡ ਢਿਲਵਾਂ ਕਲਾਂ ਵਜੋ ਹੋਈ ਹੈ।
ਜਦ ਤਫਤੀਸ਼ ਦੌਰਾਨ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਹਨਾ ਵਿੱਚੋ 03 ਦੇ ਖਿਲਾਫ ਪਹਿਲਾ ਵੀ ਕਤਲ ਦੀ ਕੋਸ਼ਿਸ਼, ਚੋਰੀ ਅਤੇ ਖੋਹ ਦੇ ਮੁਕੱਦਮੇ ਦਰਜ ਰਜਿਸਟਰ ਹਨ
ਲੜੀ ਨੰ. ਦੋਸ਼ੀਆਂ ਦਾ ਵੇਰਵਾ ਪਹਿਲਾ ਦਰਜ ਮੁਕੱਦਮੇ
1) ਬੇਅੰਤ ਸਿੰਘ ਉਰਫ ਕਾਲਾ ਪੁੱਤਰ ਬਲਵੰਤ ਸਿੰਘ ਵਾਸੀ ਪੱਕੀ ਗਲੀ ਪਿੰਡ ਢਿਲਵਾਂ ਕਲਾਂ (1) ਮੁਕੱਦਮਾ ਨੰ. 150 ਮਿਤੀ 03.07.2021 ਅ/ਧ 379/411 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ
(2) ਮੁਕੱਦਮਾ ਨੰ. 10 ਮਿਤੀ 28.01.2022 ਅ/ਧ 457/380 ਆਈ.ਪੀ.ਸੀ ਥਾਣਾ ਸਦਰ ਕੋਟਕਪੂਰਾ
(3) ਮੁਕੱਦਮਾ ਨੰ. 76 ਮਿਤੀ 30.06.2022 ਅ/ਧ 379(ਬੀ) ਆਈ.ਪੀ.ਸੀ ਥਾਣਾ ਸਦਰ ਕੋਟਕਪੂਰਾ
2) ਗੌਤਮ ਪੁੱਤਰ ਰਾਮ ਲਾਲ ਵਾਸੀ ਹਰੀ ਨੌ ਰੋਡ ਚੋਪੜਿਆਂ ਵਾਲਾ ਬਾਗ ਗਲੀ ਨੰਬਰ 12 ਕੋਟਕਪੂਰਾ (1) ਮੁਕੱਦਮਾ ਨੰ. 72 ਮਿਤੀ 12.04.2022 ਅ/ਧ 307,323,148,149 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ
3) ਇੰਦਰਦੀਪ ਸਿੰਘ ਉਰਫ ਬੱਬੂ ਪੁੱਤਰ ਜਗਸੀਰ ਸਿੰਘ ਵਾਸੀ ਕੋਠੇ ਹਜੂਰਾ ਸਿੰਘ ਵਾਲੇ ਢਿਲਵਾਂ ਕਲਾਂ (1) ਮੁਕੱਦਮਾ ਨੰ. 82 ਮਿਤੀ 11.06.2021 ਅ/ਧ 379/411 ਆਈ.ਪੀ.ਸੀ ਥਾਣਾ ਸਦਰ ਕੋਟਕਪੂਰਾ
(2) ਮੁਕੱਦਮਾ ਨੰ. 13 ਮਿਤੀ 03.10.2023 ਅ/ਧ 379/411 ਆਈ.ਪੀ.ਸੀ ਥਾਣਾ ਸਦਰ ਕੋਟਕਪੂਰਾ

ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।

02/02/2025

ਸਿਰੀਰਾਗੁ ਮਹਲਾ ੫ ॥ ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥ ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ ॥੧॥ ਭਾਈ ਰੇ ਸੁਖੁ ਸਾਧਸੰਗਿ ਪਾਇਆ ॥ ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥ ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ ॥ ਧਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ ॥੨॥ ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥ ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ ॥੩॥ ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥ ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ ॥੪॥੨॥੭੨॥ {ਪੰਨਾ 42}

ਪਦ ਅਰਥ: ਮਨਿ = ਮਨ ਵਿਚ। ਬਿਲਾਸੁ = ਖੇਲ-ਤਮਾਸ਼ਾ। ਬਹੁ ਰੰਗੁ = ਕਈ ਰੰਗਾਂ ਦਾ। ਘਣਾ = ਬਹੁਤ। ਦ੍ਰਿਸਟਿ = ਨਜ਼ਰ, ਨਿਗਾਹ। ਭੂਲਿ = ਭੁੱਲ ਕੇ। ਛਤ੍ਰਧਾਰ ਬਾਦਿਸਾਹੀਆ = ਉਹ ਬਾਦਸ਼ਾਹੀਆਂ ਜਿਨ੍ਹਾਂ ਦੀ ਬਰਕਤਿ ਨਾਲ ਸਿਰ ਉੱਤੇ ਛਤਰ ਟਿਕੇ ਹੋਏ ਹੋਣ। ਸਹਸਾ = ਸਹਿਮ, ਫ਼ਿਕਰ।

ਸਾਧ ਸੰਗਿ = ਸਾਧ ਸੰਗ ਵਿਚ। ਤਿਨਿ = ਉਸ ਨੇ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਨਹਾਰ ਨੇ।1। ਰਹਾਉ।

ਥਾਨ ਥਨੰਤਰਾ = ਥਾਨ ਥਾਨ ਅੰਤਰਾ, ਧਰਤੀ ਦੇ ਹੋਰ ਹੋਰ ਥਾਂ, ਅਨੇਕਾਂ ਥਾਂ। ਭਵਿ ਆਇਆ = ਭਉਂ ਕੇ (ਵੇਖ) ਆਇਆ। ਧਨਪਾਤੀ = ਧਨਾਢ। ਭੂਮੀਆ = ਭੁਇਂ ਦਾ ਮਾਲਕ।2।

ਨਿਸੰਗ = ਝਾਕੇ ਤੋਂ ਬਿਨਾ। ਅਫਰਿਆ = ਆਫਰਿਆ ਹੋਇਆ, ਅਹੰਕਾਰੀ। ਸਭੁ ਕੋ = ਹਰੇਕ ਜੀਵ। ਵਸਗਤਿ = ਵੱਸ ਵਿਚ। ਲਇਓਨੁ = ਲਿਆ ਹੈ ਉਸ ਨੇ। ਖਾਕੁ = ਮਿੱਟੀ (ਵਿਚ) ।3।

ਕੋਟਿ ਤੇਤੀਸ = ਤੇਤੀ ਕ੍ਰੋੜ (ਦੇਵਤੇ) । ਦਰਿ = ਦਰ ਤੇ। ਗਿਰੰਬਾਰੀ = ਗਿਰਾਂ ਬਾਰੀ, ਭਾਰੀ ਜ਼ਿੰਮੇਵਾਰੀ ਵਾਲੀ। ਗਿਰਾਂ = ਭਾਰੀ। ਬਾਰ = ਬੋਝ, ਜ਼ਿੰਮੇਵਾਰੀ। ਸਾਹਬੀ = ਹਕੂਮਤਿ। ਥੀਆ = ਹੋ ਜਾਂਦਾ ਹੈ।4।

ਅਰਥ: ਹੇ ਭਾਈ! ਸਾਧ ਸੰਗਤਿ ਵਿਚ (ਹੀ) ਸੁਖ ਮਿਲਦਾ ਹੈ। ਉਸ ਅਕਾਲ ਪੁਰਖ ਸਿਰਜਨਹਾਰ ਨੇ (ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ) ਲੇਖ ਲਿਖ ਦਿੱਤਾ (ਉਸ ਨੂੰ ਸਤਸੰਗ ਮਿਲਦਾ ਹੈ ਤੇ ਉਸ ਦਾ) ਦੁੱਖ ਸਹਮ ਦੂਰ ਹੋ ਜਾਂਦਾ ਹੈ।1। ਰਹਾਉ।

ਜੇ ਕਿਸੇ ਮਨੁੱਖ ਦੇ ਮਨ ਵਿਚ ਕਈ ਕਿਸਮਾਂ ਦਾ ਬਹੁਤ ਚਾ-ਮਲ੍ਹਾਰ ਹੋਵੇ, ਜੇ ਉਸ ਦੀ ਨਿਗਾਹ (ਦੁਨੀਆ ਦੀਆਂ) ਖ਼ੁਸ਼ੀਆਂ ਵਿਚ ਹੀ ਭੁੱਲੀ ਰਹੇ, ਜੇ ਅਜੇਹੀਆਂ ਬਾਦਿਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ ਇਹ ਸਭ ਮੌਜਾਂ) ਸਹਮ ਵਿਚ ਪਾਈ ਰੱਖਦੀਆਂ ਹਨ।1।

ਧਰਤੀ ਦੇ ਜਿਤਨੇ ਭੀ ਸੋਹਣੇ ਸੋਹਣੇ ਥਾਂ ਹਨ (ਜੇ ਕੋਈ ਮਨੁੱਖ) ਉਹ ਸਾਰੇ ਹੀ ਥਾਂ ਭਉਂ ਭਉਂ ਕੇ ਵੇਖ ਆਇਆ ਹੋਵੇ, ਜੇ ਕੋਈ ਬਹੁਤ ਧਨਾਢ ਹੋਵੇ, ਬਹੁਤ ਭੁਇਂ ਦਾ ਮਾਲਕ ਹੋਵੇ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ) 'ਮੇਰੀ ਭੁਇਂ' ਆਖ ਆਖ ਕੇ ਦੁਖੀ ਰਹਿੰਦਾ ਹੈ।2।

ਜੇ ਕੋਈ ਮਨੁੱਖ ਡਰ-ਖ਼ਤਰਾ-ਝਾਕਾ ਲਾਹ ਕੇ (ਲੋਕਾਂ ਉੱਤੇ) ਆਪਣਾ ਹੁਕਮ ਚਲਾਏ, ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ, ਜੇ ਉਸ ਨੇ ਹਰੇਕ ਨੂੰ ਆਪਣੇ ਵੱਸ ਵਿਚ ਕਰ ਲਿਆ ਹੋਵੇ ਤਾਂ ਭੀ (ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਪਰਮਾਤਮਾ ਦੇ) ਨਾਮ ਤੋਂ ਬਿਨਾ (ਸੁਖ ਨਹੀਂ ਮਿਲਦਾ, ਤੇ ਆਖ਼ਰ) ਮਿੱਟੀ ਵਿਚ ਰਲ ਜਾਂਦਾ ਹੈ।3।

ਜੇ ਕੋਈ ਇਤਨੀ ਵੱਡੀ ਹਕੂਮਤਿ ਦਾ ਮਾਲਕ ਹੋ ਜਾਏ, ਕਿ ਭਾਰੀ ਜ਼ਿੰਮੇਵਾਰੀ ਭੀ ਮਿਲ ਜਾਏ, ਤੇ ਤੇਤੀ ਕ੍ਰੋੜ ਦੇਵਤੇ ਉਸ ਦੇ ਸੇਵਕ ਬਣ ਜਾਣ, ਸਿੱਧ ਤੇ ਸਾਧਿਕ ਉਸ ਦੇ ਦਰ ਤੇ ਖਲੋਤੇ ਰਹਿਣ, ਤਾਂ ਭੀ, ਹੇ ਨਾਨਕ! (ਸਾਧ ਸੰਗਤਿ ਤੋਂ ਬਿਨਾ ਸੁਖ ਨਹੀਂ ਮਿਲਦਾ, ਤੇ) ਇਹ ਸਭ ਕੁਝ (ਆਖ਼ਰ) ਸੁਪਨਾ ਹੀ ਹੋ ਜਾਂਦਾ ਹੈ।4।2। 72।

01/02/2025

ਸਿਰੀਰਾਗੁ ਮਹਲਾ ੫ ਘਰੁ ੧ ॥ ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥ ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥ ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥ ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥੧॥ ਮੇਰੇ ਮਨ ਸੁਖਦਾਤਾ ਹਰਿ ਸੋਇ ॥ ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥ ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥ ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥ ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥ ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥ ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥ ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥ ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥ ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥ ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ ॥ ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥ {ਪੰਨਾ 42}

ਪਦ ਅਰਥ: ਰਤਾ = ਰੱਤਾ, ਮਸਤ। ਭੋਗਹਿ = ਤੂੰ ਭੋਗਦਾ ਹੈਂ। ਅਪਾਰ = ਬੇਅੰਤ। ਫੁਰਮਾਇਸੀ = {ਲਫ਼ਜ਼ 'ਫੁਰਮਾਇਸਿ' ਤੋਂ ਬਹੁ-ਵਚਨ} ਹੁਕਮ। ਅਫਾਰ = ਅਹੰਕਾਰੀ, ਆਫਰਿਆ ਹੋਇਆ। ਚਿਤਿ = (ਤੇਰੇ) ਚਿੱਤ ਵਿਚ। ਆਵਈ = ਆਵਏ, ਆਵੈ, ਆਉਂਦਾ। ਮਨਮੁਖ = ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ! ਅੰਧ = ਹੇ ਅੰਨ੍ਹੇ! ਗਵਾਰ = ਹੇ ਮੂਰਖ!।1।

ਸੋਇ = ਉਹ ਹੀ। ਗੁਰੁ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਕਰਮਿ = {ਕਰਮੁ = ਬਖ਼ਸ਼ਸ਼} ਮਿਹਰ ਨਾਲ।1। ਰਹਾਉ।

ਕਪੜਿ = ਕੱਪੜੇ ਵਿਚ, ਕੱਪੜੇ ਹੰਢਾਣ ਵਿਚ। ਭੋਗਿ = ਭੋਗ ਵਿਚ, ਖਾਣ ਵਿਚ। ਲਪਟਾਇਆ = ਮਸਤ, ਫਸਿਆ ਹੋਇਆ। ਰੁਪਾ = ਰੁੱਪਾ, ਚਾਂਦੀ। ਖਾਕੁ = ਧਰਤੀ। ਹੈਵਰ = {hXvr} ਵਧੀਆ ਘੋੜੇ। ਗੈਵਰ = {gj vr} ਵਧੀਆ ਹਾਥੀ। ਬਹੁ ਰੰਗੇ = ਕਈ ਰੰਗਾਂ ਦੇ, ਕਈ ਕਿਸਮਾਂ ਦੇ। ਅਥਾਕ = ਅਥੱਕ, ਨਾਹ ਥੱਕਣ ਵਾਲੇ। ਪਾਵਹੀ = ਪਾਵਹਿ, ਤੂੰ ਪਾਂਦਾ, ਲਿਆਉਂਦਾ। ਸਾਕ = ਸਨਬੰਧੀ। ਸਿਰਜਣਹਾਰਿ = ਸਿਰਜਨਹਾਰ ਨੇ। ਨਾਪਾਕ = ਗੰਦਾ, ਮਲੀਨ, ਅਪਵਿਤ੍ਰ।2।

ਬਦ ਦੁਆਇ = ਬਦ ਅਸੀਸਾਂ। ਇਕਤ = ਇਕਤ੍ਰ, ਇਕੱਠੀ। ਜਿਸ ਨੋ = ਜਿਸ (ਕੁਟੰਬ) ਨੂੰ। ਪਤੀਆਇਦਾ = ਖ਼ੁਸ਼ ਕਰਦਾ ਹੈਂ। ਸਣੁ = ਸਮੇਤ। ਸਣੁ ਤੁਝੈ = ਤੇਰੇ ਸਮੇਤ। ਅਨਿਤ = ਨਾਹ ਨਿੱਤ ਰਹਿਣ ਵਾਲਾ, ਨਾਸਵੰਤ। ਵਿਆਪਿਆ = ਫਸਿਆ ਹੋਇਆ, ਦਬਾ ਵਿਚ ਆਇਆ ਹੋਇਆ। ਤਿਨਿ = ਉਸ ਨੇ। ਪ੍ਰਭ = ਪ੍ਰਭੂ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਪਤਿ = (ਦੁਨੀਆਵੀ) ਇੱਜ਼ਤ।3।

ਸਤਿਗੁਰਿ = ਸਤਿਗੁਰ ਨੇ। ਪੁਰਖਿ = ਪੁਰਖ ਨੇ। ਸਤਿਗੁਰਿ ਪੁਰਖਿ = ਅਕਾਲ ਪੁਰਖ ਦੇ ਰੂਪ ਗੁਰੂ ਨੇ। ਮਾਣਸ = (ਬਹੁ-ਬਚਨ) ਮਨੁੱਖ। ਰੋਇ = ਰੋਂਦਾ ਹੈ। ਦਰਿ = ਦਰ ਤੇ। ਫੇਰੁ = ਮੋੜਾ। ਰੰਗਿ = ਪ੍ਰੇਮ ਵਿਚ। ਚਾਨਣੁ = ਚਾਨਣ (-ਮੁਨਾਰਾ) ।4।

ਅਰਥ: ਹੇ ਮੇਰੇ ਮਨ! ਉਹ ਪਰਮਾਤਮਾ ਆਪ ਹੀ ਸੁਖਾਂ ਦਾ ਦੇਣ ਵਾਲਾ ਹੈ। (ਉਹ ਪਰਮਾਤਮਾ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ (ਆਪਣੀ ਹੀ) ਮਿਹਰ ਨਾਲ ਮਿਲਦਾ ਹੈ।1। ਰਹਾਉ।

ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਹੇ ਮੂਰਖ! ਤੂੰ (ਆਪਣੇ) ਪੁੱਤਰਾਂ ਨੂੰ ਵੇਖ ਕੇ (ਆਪਣੀ) ਇਸਤ੍ਰੀ ਦੇ ਹਾਵ-ਭਾਵ ਨੂੰ ਵੇਖ ਕੇ ਕਿਉਂ ਮਸਤ ਹੋ ਰਿਹਾ ਹੈਂ? ਤੂੰ (ਦੁਨੀਆ ਦੇ ਕਈ) ਰਸ ਭੋਗਦਾ ਹੈਂ, ਤੂੰ (ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਮਾਣਦਾ ਹੈਂ, ਤੂੰ ਅਨੇਕਾਂ (ਕਿਸਮ ਦੀਆਂ) ਮੌਜਾਂ ਮਾਣਦਾ ਹੈਂ। ਤੂੰ ਬੜੇ ਹੁਕਮ (ਭੀ) ਕਰਦਾ ਹੈਂ, ਤੂੰ ਅਹੰਕਾਰੀ ਹੋ ਕੇ (ਲੋਕਾਂ ਨਾਲ ਅਹੰਕਾਰ ਵਾਲਾ) ਵਰਤਾਉ ਕਰਦਾ ਹੈਂ। ਤੈਨੂੰ ਕਰਤਾਰ ਚੇਤੇ ਹੀ ਨਹੀਂ ਰਿਹਾ।1।

(ਹੇ ਮੂਰਖ!) ਤੂੰ ਖਾਣ ਵਿਚ ਹੰਢਾਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ ਚਾਂਦੀ ਧਰਤੀ ਇਕੱਠੀ ਕਰ ਰਿਹਾ ਹੈਂ। ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾਹ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ। (ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸਨਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਤੂੰ ਆਪਣੇ ਚਿੱਤ ਵਿਚ ਨਹੀਂ ਲਿਆਉਂਦਾ।

ਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ (ਆਤਮਕ ਜੀਵਨ ਵਿਚ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ।2।

(ਹੇ ਮੂਰਖ!) ਤੂੰ (ਧੱਕੇ ਧੋੜੇ ਕਰ ਕੇ) ਮਾਇਆ ਇਕੱਠੀ ਕਰਦਾ ਹੈਂ (ਜਿਸ ਕਰਕੇ ਲੋਕਾਂ ਦੀਆਂ) ਬਦ-ਅਸੀਸਾਂ ਲੈਂਦਾ ਹੈਂ। (ਪਰ) ਜਿਸ (ਪਰਵਾਰ) ਨੂੰ ਤੂੰ (ਇਸ ਮਾਇਆ ਨਾਲ) ਖ਼ੁਸ਼ ਕਰਦਾ ਹੈਂ ਉਹ ਤੇਰੇ ਸਮੇਤ ਹੀ ਨਾਸਵੰਤ ਹੈ। ਹੇ ਅਹੰਕਾਰੀ! ਤੂੰ ਆਪਣੇ ਮਨ ਦੀ ਮਤਿ ਦੇ ਦਬਾਉ ਹੇਠ ਆਇਆ ਹੋਇਆ ਹੈਂ ਤੇ (ਮਾਇਆ ਦਾ) ਮਾਣ ਕਰਦਾ ਹੈਂ।

ਜਿਸ (ਮੰਦ ਭਾਗੀ ਜੀਵ) ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ (ਪ੍ਰਭੂ ਦੀ ਹਜ਼ੂਰੀ ਵਿਚ) ਨਾਹ ਉਸ ਦੀ (ਉੱਚੀ) ਜਾਤਿ (ਮੁੱਲ ਪਾਂਦੀ ਹੈ) ਨਾਹ (ਦੁਨੀਆ ਵਾਲੀ ਕੋਈ) ਇੱਜ਼ਤ।3।

ਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ-ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਦੇ ਉਸ ਸੇਵਕ ਦਾ ਰਾਖਾ (ਹਰ ਥਾਂ) ਪ੍ਰਭੂ ਆਪ ਹੀ ਬਣਦਾ ਹੈ। ਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ। (ਪਰ ਆਪਣੀ) ਹਉਮੈ ਵਿਚ (ਫਸਿਆ ਮਨੁੱਖ) ਦੁਖੀ (ਹੀ) ਹੁੰਦਾ ਹੈ।

ਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ, ਪਰਮਾਤਮਾ ਉਹੀ ਕਰਦਾ ਹੈ। ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ। ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਾਰੇ ਜਗਤ ਵਿਚ ਚਾਨਣ(-ਮੁਨਾਰਾ) ਬਣ ਜਾਂਦਾ ਹੈ।4।1। 71

*ਚਾਈਨਾ ਡੋਰ ਦੀ ਵਿਕਰੀ ਤੇ ਰੋਕ ਲਗਾਉਣ ਲਈ ਫਰੀਦਕੋਟ ਪੁਲਿਸ ਪ੍ਰਸ਼ਾਸਨ ਨਜਰ ਆ ਰਿਹਾ ਪੂਰੀ ਤਰ੍ਹਾਂ ਮੁਸਤੈਦ, ਡਰੋਨ ਕੈਮਰਿਆਂ ਅਤੇ ਸਰਪ੍ਰਾਈਜ਼ ਚੈਕ...
31/01/2025

*ਚਾਈਨਾ ਡੋਰ ਦੀ ਵਿਕਰੀ ਤੇ ਰੋਕ ਲਗਾਉਣ ਲਈ ਫਰੀਦਕੋਟ ਪੁਲਿਸ ਪ੍ਰਸ਼ਾਸਨ ਨਜਰ ਆ ਰਿਹਾ ਪੂਰੀ ਤਰ੍ਹਾਂ ਮੁਸਤੈਦ, ਡਰੋਨ ਕੈਮਰਿਆਂ ਅਤੇ ਸਰਪ੍ਰਾਈਜ਼ ਚੈਕਿੰਗ ਰਾਹੀ ਚਾਈਨਾ ਡੋਰ ਦੀ ਵਰਤੋਂ ‘ਤੇ ਲਗਾਈ ਜਾ ਰਹੀ ਹੈ ਰੋਕ!*

— ਪਿਛਲੇ ਕੁਝ ਹੀ ਦਿਨਾਂ ਵਿੱਚ ਚਾਈਨਾ ਡੋਰ ਖਿਲਾਫ਼ ਕਾਰਵਾਈ ਕਰਦੇ ਹੋਏ 05 ਐਫ.ਆਈ.ਆਰ. ਦਰਜ, 102 ਚਾਈਨਾ ਡੋਰ ਗੱਟੂ ਬਰਾਮਦ।

— ਜਾਗਰੂਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਚਾਈਨਾ ਡੋਰ ਦੇ ਨੁਕਸਾਨ ਬਾਰੇ ਕੀਤਾ ਜਾ ਰਿਹਾ ਜਾਗਰੂਕ ।

— “ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ ” – ਐਸ.ਐਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ
ਗੁਰਭੇਜ ਸਿੰਘ ਚੌਹਾਨ
**ਫਰੀਦਕੋਟ, 31 ਜਨਵਰੀ 2025** – ਫਰੀਦਕੋਟ ਪੁਲਿਸ ਨੇ ਚਾਈਨਾ ਡੋਰ ਦੀ ਗੈਰਕਾਨੂੰਨੀ ਵਿਕਰੀ ਅਤੇ ਵਰਤੋਂ ‘ਤੇ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾ ਚੁੱਕਾ ਹੈ। ਇਸ ਮੁਹਿੰਮ ਵਿੱਚ ਪੁਲਿਸ ਨੇ ਡਰੋਨ ਤਕਨੀਕ ਦੀ ਮਦਦ ਲੈ ਕੇ ਸ਼ਹਿਰ ਅਤੇ ਪਿੰਡਾਂ ਵਿੱਚ ਨਿਗਰਾਨੀ ਨੂੰ ਹੋਰ ਤੀਬਰ ਬਣਾ ਦਿੱਤਾ ਹੈ। ਡਰੋਨ ਦੀ ਮਦਦ ਨਾਲ, ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਸ ਨਾਲ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਨੂੰ ਫੜਨਾ ਹੋਰ ਆਸਾਨ ਹੋ ਗਿਆ ਹੈ।

ਇਸ ਦੇ ਨਾਲ ਹੀ, ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਸਰਪ੍ਰਾਈਜ਼ ਚੈਕਿੰਗ ਵੀ ਸ਼ੁਰੂ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ ‘ਤੇ ਅਚਾਨਕ ਛਾਪੇ ਮਾਰ ਕੇ ਗੈਰਕਾਨੂੰਨੀ ਗਤੀਵਿਧੀਆਂ ‘ਤੇ ਨਿਗਰਾਨੀ ਰੱਖੀ ਹੈ। ਇਸ ਦੇ ਨਾਲ ਹੀ, ਪੁਲਿਸ ਨੇ ਆਮ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਲਈ ਜਾਗਰੂਕਤਾ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ, ਤਾਂ ਜੋ ਲੋਕਾਂ ਨੂੰ ਚਾਈਨਾ ਡੋਰ ਦੇ ਨੁਕਸਾਨ ਅਤੇ ਇਸਦੀ ਗੈਰਕਾਨੂੰਨੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

ਐਸ.ਐਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਨੇ ਹੁਣ ਤੱਕ 05 ਐਫ.ਆਈ.ਆਰ. ਦਰਜ ਕਰਕੇ ਚਾਈਨਾ ਡੋਰ ਦੇ 102 ਗੱਟੂ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ, ਪੁਲਿਸ ਟੀਮਾਂ ਨੇ ਸ਼ਹਿਰ ਅਤੇ ਪਿੰਡਾਂ ਵਿੱਚ ਗਿਣਤੀਬੱਧ ਥਾਵਾਂ ‘ਤੇ ਨਿਗਰਾਨੀ ਨੂੰ ਹੋਰ ਸਖ਼ਤ ਬਣਾਇਆ ਹੈ, ਤਾਂ ਜੋ ਇਸ ਗੈਰਕਾਨੂੰਨੀ ਗਤੀਵਿਧੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।

ਡਾ. ਜੈਨ ਨੇ ਇਹ ਵੀ ਦੱਸਿਆ ਕਿ ਡਰੋਨ ਤਕਨੀਕ ਦੀ ਵਰਤੋਂ ਨਾਲ ਪੁਲਿਸ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ‘ਤੇ ਤੁਰੰਤ ਕਾਰਵਾਈ ਕਰਨ ਵਿੱਚ ਮਦਦ ਮਿਲੀ ਹੈ। ਇਸ ਨਾਲ ਨਾ ਸਿਰਫ਼ ਗੈਰਕਾਨੂੰਨੀ ਗਤੀਵਿਧੀਆਂ ‘ਤੇ ਲਗਾਮ ਲੱਗੀ ਹੈ, ਬਲਕਿ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਵੀ ਮਜ਼ਬੂਤ ਹੋਈ ਹੈ।

ਜੇਕਰ ਤੁਹਾਨੂੰ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਵੇ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਫਰੀਦਕੋਟ ਪੁਲਿਸ ਦੀ ਇਹ ਮੁਹਿੰਮ ਸਾਡੇ ਸਮਾਜ ਨੂੰ ਸੁਰੱਖਿਅਤ ਅਤੇ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਿਤ ਹੋ ਰਹੀ ਹੈ।

ਫਰੀਦਕੋਟ ਪੁਲਿਸ ਵੱਲੋਂ ਭਗੌੜੇ ਵਿਅਕਤੀਆਂ ਖਿਲਾਫ ਲਗਾਤਾਰ ਸਖਤ ਕਾਰਵਾਈ, 02 ਭਗੋੜੇ ਅਪਰਾਧੀ ਕੀਤੇ ਸਲਾਖਾ ਪਿੱਛੇ -- ਦੋਸ਼ੀਆਂ ਖਿਲਾਫ ਪਹਿਲਾ ਵੀ ਨਸ਼...
31/01/2025

ਫਰੀਦਕੋਟ ਪੁਲਿਸ ਵੱਲੋਂ ਭਗੌੜੇ ਵਿਅਕਤੀਆਂ ਖਿਲਾਫ ਲਗਾਤਾਰ ਸਖਤ ਕਾਰਵਾਈ, 02 ਭਗੋੜੇ ਅਪਰਾਧੀ ਕੀਤੇ ਸਲਾਖਾ ਪਿੱਛੇ
-- ਦੋਸ਼ੀਆਂ ਖਿਲਾਫ ਪਹਿਲਾ ਵੀ ਨਸ਼ੇ, ਅਸਲੇ, ਕਤਲ ਦੀ ਕੋਸ਼ਿਸ਼ ਅਤੇ ਹੋਰ ਗੰਭੀਰ ਅਪਰਾਧਾ ਤਹਿਤ ਕੁੱਲ 11 ਮੁਕੱਦਮੇ ਹਨ ਦਰਜ
-- ਪਿਛਲੇ 06 ਮਹੀਨੇ ਦੌਰਾਨ ਅਲੱਗ-ਅਲੱਗ ਮੁਕੱਦਮਿਆਂ ਦੇ 42 ਭਗੋੜੇ ਅਪਰਾਧੀ ਕੀਤੇ ਗਏ ਹਨ ਗ੍ਰਿਫਤਾਰ
-- ਨਸ਼ਿਆਂ ਅਤੇ ਕ੍ਰਾਈਮ ਨੂੰ ਜੜ੍ਹ ਤੋ ਖਤਮ ਕਰਨ ਲਈ ਫਰੀਦਕੋਟ ਪੁਲਿਸ ਪੂਰੀ ਤਰ੍ਹਾ ਵਚਨਬੱਧ

ਗੁਰਭੇਜ ਸਿੰਘ ਚੌਹਾਨ
ਫਰੀਦਕੋਟ 31 ਜਨਵਰੀ 2025

ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਨੇ ਜਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਅਪਰਾਧਿਕ ਗਤੀਵਿਧੀਆਂ 'ਤੇ ਅੰਕੁਸ਼ ਲਗਾਉਣ ਲਈ ਸਖ਼ਤ ਕਾਰਵਾਈ ਜਾਰੀ ਰੱਖੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸਦੇ ਤਹਿਤ ਸ਼੍ਰੀ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਰਹਿਨੁਮਾਈ ਹੇਠ, ਪੀ.ਓ ਸਟਾਫ ਵੱਲੋਂ ਮਾੜੇ ਅਨਸਰਾਂ ਅਤੇ ਅਦਾਲਤ ਤੋਂ ਭਗੌੜੇ ਵਿਅਕਤੀਆਂ ਖਿਲਾਫ਼ ਕਾਰਵਾਈ ਕਰਦੇ ਹੋਏ 02 ਮੁੱਖ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ ਖੁਸ਼ਕਰਨ ਸਿੰਘ ਅਤੇ ਸੁੱਖਾ ਉਰਫ ਵਿੱਕੀ ਸ਼ਾਮਲ ਹਨ, ਜੋ ਕਿ ਕਈ ਗੰਭੀਰ ਮੁਕੱਦਮਿਆਂ ਵਿੱਚ ਦੋਸ਼ੀ ਹਨ।
ਪੀ.ਓ ਸਟਾਫ ਵੱਲੋਂ ਮੁੱਕਦਮਾ ਨੰਬਰ 08 ਮਿਤੀ 01.02.2023 ਅ/ਧ 21ਬੀ/29/61/85 ਐਨ.ਡੀ.ਪੀ.ਐਸ ਐਕਟ ਥਾਣਾ ਬਾਜਾਖਾਨਾ ਵਿੱਚ ਭਗੌੜੇ ਚੱਲ ਰਹੇ ਵਿਅਕਤੀ ਖੁਸਕਰਨ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਸਰਾਵਾ ਨੂੰ ਮਿਤੀ 31.01.2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸਦੇ ਨਾਲ ਹੀ ਇੱਕ ਹੋਰ ਮੁਕੱਦਮਾ ਨੰਬਰ 172 ਮਿਤੀ 04.08.2015 ਅ/ਧ 307,324,323,42/52 ਜੇਲ ਐਕਟ ਥਾਣਾ ਸਿਟੀ ਫਰੀਦਕੋਟ ਵਿੱਚ ਭਗੌੜੇ ਚੱਲ ਰਹੇ ਦੋਸ਼ੀ ਸੁੱਖਾ ਉਰਫ ਵਿੱਕੀ ਉਰਫ ਗੋਬਿੰਦ ਸਿੰਘ ਪੁੱਤਰ ਸੁਖੀਰਾਮ ਵਾਸੀ ਗਲੀ ਨੰ.02, ਸੁਖਚੈਨਪੁਰਾ, ਜੈਤੋ ਨੂੰ ਵੀ ਮਿਤੀ 31.01.2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹਨਾ ਦੋਨਾ ਅਪਰਾਧੀਆਂ ਦੇ ਖਿਲਾਫ ਪਹਿਲਾ ਵੀ ਕਈ ਗੰਭੀਰ ਮੁਕੱਦਮੇ ਦਰਜ ਰਜਿਸਟਰ ਹਨ:
ਲੜੀ ਨੰ. ਦੋਸ਼ੀ ਦਾ ਨਾਮ ਕ੍ਰਿਮੀਨਲ ਰਿਕਾਰਡ
1) ਖੁਸ਼ਕਰਨ ਸਿੰਘ ਉਰਫ ਕੱਦੂ ਪੁੱਤਰ ਨੈਬ ਸਿੰਘ ਵਾਸੀ ਪਿੰਡ ਸਰਾਵਾ, ਫਰੀਦਕੋਟ 1) ਮੁਕੱਦਮਾ ਨੰਬਰ 235 ਮਿਤੀ 04.05.2014 ਅ/ਧ 379/411 ਆਈ.ਪੀ.ਸੀ ਥਾਣਾ ਸਿਵਲ ਲਾਈਨ, ਅੰਮ੍ਰਿਤਸਰ
2) ਮੁਕੱਦਮਾ ਨੰਬਰ 71 ਮਿਤੀ 30.05.2015 ਅ/ਧ 21/22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ
3) ਮੁਕੱਦਮਾ ਨੰਬਰ 248 ਮਿਤੀ 06.11.2018 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਖੰਨਾ
4) ਮੁਕੱਦਮਾ ਨੰਬਰ 252 ਮਿਤੀ 09.08.2019 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਡਵੀਜਨ ਨੰ.05, ਲੁਧਿਆਣਾ
5) ਮੁਕੱਦਮਾ ਨੰਬਰ 23 ਮਿਤੀ 09.03.2020 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਰਾਏ ਅਮਾਨਤ ਖਾਨ (ਤਰਨਤਾਰਨ)
2) ਸੁੱਖਾ ਉਰਫ ਵਿੱਕੀ ਉਰਫ ਗੋਬਿੰਦ ਸਿੰਘ ਪੁੱਤਰ ਸੁਖੀਰਾਮ ਵਾਸੀ ਗਲੀ ਨੰ.02, ਸੁਖਚੈਨਪੁਰਾ, ਜੈਤੋ 1) ਮੁਕੱਦਮਾ ਨੰਬਰ 120 ਮਿਤੀ 13.10.2016 ਅ/ਧ 307,323, 148,149 ਆਈ.ਪੀ.ਸੀ ਥਾਣਾ ਜੈਤੋ
2) ਮੁਕੱਦਮਾ ਨੰਬਰ 122 ਮਿਤੀ 16.10.2016 ਅ/ਧ 399/402 ਆਈ.ਪੀ.ਸੀ ਥਾਣਾ ਜੈਤੋ
3) ਮੁਕੱਦਮਾ ਨੰਬਰ 124 ਮਿਤੀ 16.10.2016 ਅ/ਧ 25/54/59 ਅਸਲਾ ਐਕਟ ਥਾਣਾ ਜੈਤੋ
4) ਮੁਕੱਦਮਾ ਨੰਬਰ 59 ਮਿਤੀ 24.07.2018 ਅ/ਧ 25 ਅਸਲਾ ਐਕਟ 392/384/382/384/473/506/148/149/120ਬੀ ਆਈ.ਪੀ.ਸੀ 18/22/29 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਜਪੁਰਾ (ਪਟਿਆਲਾ)
5) ਮੁਕੱਦਮਾ ਨੰਬਰ 154 ਮਿਤੀ 16.12.2022 ਅ/ਧ 379ਬੀ/34 ਆਈ.ਪੀ.ਸੀ ਥਾਣਾ ਜੈਤੋ
6) ਮੁਕੱਦਮਾ ਨੰਬਰ 14 ਮਿਤੀ 11.02.2023 ਅ/ਧ 323/452/374/379ਬੀ/411/201/34 ਆਈ.ਪੀ.ਸੀ ਥਾਣਾ ਜੈਤੋ

31/01/2025

ਸਿਰੀਰਾਗੁ ਮਹਲਾ ੪ ॥ ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥ ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥ ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥ ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥ ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥ ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥ ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥ ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥ ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥ ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥ ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥ ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥ ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥ {ਪੰਨਾ 41-42}

ਪਦ ਅਰਥ: ਆਥਵੈ = ਡੁੱਬ ਜਾਂਦਾ ਹੈ। ਰੈਣਿ = ਰਾਤ। ਸਬਾਈ = ਸਾਰੀ। ਆਂਵ = ਉਮਰ। ਨਰੁ = ਮਨੁੱਖ। ਨਿਤਿ = ਸਦਾ। ਮੂਸਾ = ਚੂਹਾ। ਲਾਜੁ = {l^ju} ਰੱਸੀ। ਪਸਰਿਆ = ਖਿਲਰਿਆ ਹੋਇਆ ਹੈ, ਪ੍ਰਭਾਵ ਪਾ ਰਿਹਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਚੈ ਪਚਾਇ = ਖ਼ੁਆਰ ਹੁੰਦਾ ਹੈ।1।

ਮੈ = ਮੇਰੇ ਵਾਸਤੇ, ਮੇਰਾ। ਸਖਾ = ਸਾਥੀ, ਮਿੱਤਰ। ਕਲਤੁ = {kl>} ਇਸਤ੍ਰੀ, ਵਹੁਟੀ। ਬਿਖੁ = ਜ਼ਹਰ।1। ਰਹਾਉ।

ਉਬਰੇ = ਬਚ ਜਾਂਦੇ ਹਨ। ਅਲਿਪਤੁ = ਨਿਰਲੇਪ। ਓਨੀ = ਉਹਨਾਂ ਨੇ। ਨਿਹਾਲਿਆ = ਵੇਖ ਲਿਆ ਹੈ। ਪਤਿ = ਇੱਜ਼ਤ। ਮੰਨੀਅਹਿ = ਮੰਨੇ ਜਾਂਦੇ ਹਨ। ਗਲਿ = ਗਲ ਨਾਲ।2।

ਪੰਥੁ = ਰਸਤਾ। ਪਰਗਟਾ = ਸਾਫ਼। ਦਰਿ = ਦਰ ਤੇ। ਠਾਕ = ਰੁਕਾਵਟ। ਸਲਾਹਨਿ = ਸਲਾਹੁੰਦੇ ਹਨ। ਮਨਿ = ਮਨ ਵਿਚ। ਨਾਮਿੁ = ਨਾਮ ਵਿਚ। ਅਨਹਦ ਧੁਨੀ = ਇਕ-ਰਸ ਸੁਰ ਨਾਲ ਵੱਜਣ ਵਾਲੇ। ਅਨਹਦ = {Anwhq} ਬਿਨਾ ਵਜਾਏ ਵੱਜਣ ਵਾਲੇ। ਦਰਿ = (ਉਹਨਾਂ ਦੇ) ਦਰ ਤੇ, ਉਹਨਾਂ ਦੇ ਹਿਰਦੇ ਵਿਚ।3।

ਕਹੈ ਸਾਬਾਸਿ = ਸ਼ਾਬਾਸ਼ੇ ਆਖਦਾ ਹੈ, ਵਡਿਆਉਂਦਾ ਹੈ, ਆਦਰ ਦੇਂਦਾ ਹੈ। ਪ੍ਰਭ = ਹੇ ਪ੍ਰ੍ਰਭੂ! ਜਾਚਕਿ = ਮੰਗਤਾ। ਪਰਗਾਸਿ = ਪਰਗਾਸੇ, ਚਾਨਣ ਕਰਦਾ ਹੈ।4।

ਅਰਥ: ਹੇ ਭਾਈ! ਮੇਰੇ ਵਾਸਤੇ ਤਾਂ ਉਹ ਪਰਮਾਤਮਾ ਹੀ ਮਿੱਤਰ ਹੈ, ਸਾਥੀ ਹੈ। ਪੁੱਤਰ (ਦਾ) ਇਸਤ੍ਰੀ (ਦਾ) ਮੋਹ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ, ਅਤੇ ਪੁੱਤਰ ਇਸਤ੍ਰੀ ਆਦਿਕ ਵਿਚੋਂ) ਅੰਤ ਵੇਲੇ ਕੋਈ ਸਾਥੀ (ਭੀ) ਨਹੀਂ ਬਣਦਾ।1। ਰਹਾਉ।

ਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ, ਸਾਰੀ ਰਾਤ ਭੀ ਲੰਘ ਜਾਂਦੀ ਹੈ (ਇਸ ਕਰਕੇ ਤਰ੍ਹਾਂ ਸਹਜੇ ਸਹਜੇ) ਉਹ ਘਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ (ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਿਹਾ ਹੈ ਜਿਵੇਂ) ਚੂਹਾ ਸਦਾ ਰੱਸੀ ਨੂੰ ਟੁੱਕਦਾ ਜਾਂਦਾ ਹੈ। (ਜਿਵੇਂ) ਗੁੜ (ਜੀਵਾਂ ਨੂੰ) ਮਿੱਠਾ (ਲੱਗਦਾ ਹੈ, ਤਿਵੇਂ) ਮਾਇਆ ਦਾ ਮਿੱਠਾ ਮੋਹ ਪ੍ਰਭਾਵ ਪਾ ਰਿਹਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਮਿਠਾਸ ਵਿਚ ਫਸ ਕੇ ਖ਼ੁਆਰ ਹੁੰਦਾ ਹੈ ਜਿਵੇਂ ਮੱਖੀ ਗੁੜ ਉਤੇ ਚੰਬੜ ਕੇ ਮਰ ਜਾਂਦੀ ਹੈ।1।

(ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤਿ ਜੋੜਦੇ ਹਨ ਉਹ (ਇਸ ਮੌਤ ਤੋਂ) ਬਚ ਜਾਂਦੇ ਹਨ, ਪ੍ਰਭੂ ਦੀ ਸਰਨ ਪੈ ਕੇ ਉਹ ਨਿਰਲੇਪ ਰਹਿੰਦੇ ਹਨ। ਉਹਨਾਂ ਮਨੁੱਖਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਸਦਾ (ਸਾਹਮਣੇ) ਵੇਖਿਆ ਹੈ, ਉਹਨਾਂ ਨੇ ਪਰਮਾਤਮਾ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ ਇਕੱਠਾ ਕੀਤਾ ਹੈ ਤੇ (ਲੋਕ ਪਰਲੋਕ ਵਿਚ) ਇੱਜ਼ਤ ਪਾਈ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਪਰਮਾਤਮਾ ਆਪ ਉਹਨਾਂ ਨੂੰ ਆਪਣੇ ਗਲ ਲਾਂਦਾ ਹੈ।2।

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ (ਜੀਵਨ ਦਾ) ਰਸਤਾ ਸਾਫ਼ ਪੱਧਰਾ ਦਿੱਸਦਾ ਹੈ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਂਦਾ। ਉਹ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਰਹਿੰਦਾ ਹੈ, ਉਹ ਸਦਾ ਪ੍ਰਭੂ-ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ। ਉਹਨਾਂ ਦੇ ਅੰਦਰ ਇਕ-ਰਸ ਸੁਰ ਨਾਲ ਪ੍ਰਭੂ ਦੀ ਸਿਫ਼ਤਿ ਦੇ (ਮਾਨੋ, ਵਾਜੇ) ਵੱਜਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ।3।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ। ਹੇ ਪ੍ਰਭੂ! ਮੈਂ ਮੰਗਤੇ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਉਹਨਾਂ ਦੀ ਸੰਗਤਿ ਬਖ਼ਸ਼।

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਆਤਮਕ) ਚਾਨਣ ਪੈਦਾ ਕਰ ਦੇਂਦਾ ਹੈ।4। 33। 31।6। 70।

-ਬਲੀਦਾਨ ਦਿਵਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ- ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਸ਼ਰਧਾ ਦੇ ਫੁੱਲ ਭ...
30/01/2025

-ਬਲੀਦਾਨ ਦਿਵਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

- ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ


ਗੁਰਭੇਜ ਸਿੰਘ ਚੌਹਾਨ
ਫ਼ਰੀਦਕੋਟ 30 ਜਨਵਰੀ,2025 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਤੇ ਭਾਰਤ ਦੇ ਸੁੰਤਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲਿਆਂ ਸ਼ਹੀਦਾਂ ਦੀ ਯਾਦ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪੁਲਿਸ ਦੀ ਟੁੱਕੜੀ ਵੱਲੋਂ ਸੋਗ ਸਾਲਾਮੀ ਵੀ ਦਿੱਤੀ ਗਈ ।



ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਦੇਸ਼ ਭਗਤਾਂ ਦੀ ਕੁਰਬਾਨੀਆਂ ਸਦਕਾ ਹੀ ਅੱਜ ਅਸੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਉਨਾਂ ਕਿਹਾ ਕਿ ਸਾਨੂੰ ਵੀ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲੈਂਦਿਆਂ ਆਪਣੇ ਦੇਸ਼ ਦੀ ਤਰੱਕੀ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ।



ਇਸ ਮੌਕੇ ਐਸ.ਡੀ.ਐਮ.ਫ਼ਰੀਦਕੋਟ ਮੇਜਰ ਵਰੁਣ ਕੁਮਾਰ, ਸਿਵਲ ਸਰਜਨ ਡਾ.ਚੰਦਰ ਸ਼ੇਖਰ ਕੱਕੜ, ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਮਨਜੀਤ ਪੁਰੀ, ਡੀ.ਈ.ਓ ਐਲੀਮੈਂਟਰੀ ਅੰਜਨਾ ਕੌਂਸਲ, ਡਿਪਟੀ ਡੀ.ਈ.ਓ ਸ੍ਰੀ ਪਵਨ ਕੁਮਾਰ ਐਲੀਮੈਂਟਰੀ ਡਿਪਟੀ ਡੀ.ਈ.ਓ ਸ੍ਰੀ ਪ੍ਰਦੀਪ ਦਿਉੜਾ ਸੈਕੰਡਰੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

30/01/2025

ਸਿਰੀਰਾਗੁ ਮਹਲਾ ੪ ॥ ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥ ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥ ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥ ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥ ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥ ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥ ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥ ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥੨॥ ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥ ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ ॥ ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥੩॥ ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥ ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ ॥ ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥੪॥੫॥੬੯॥ {ਪੰਨਾ 41}

ਪਦ ਅਰਥ: ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਅਤਿ ਭਲਾ = ਬਹੁਤ ਚੰਗਾ। ਕਿਤੁ ਬਿਧਿ = ਕਿਸ ਤਰੀਕੇ ਨਾਲ? ਜਾਇ = ਜਾ ਕੇ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ, ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਨੇ ਖਸਮ-ਪ੍ਰਭੂ ਨੂੰ ਪ੍ਰਸੰਨ ਕਰ ਲਿਆ ਹੈ। ਕਿਉਕਰਿ = ਕਿਸ ਤਰ੍ਹਾਂ? ਓਇ = {ਲਫ਼ਜ਼ 'ਓਇ' ਲਫ਼ਜ਼ 'ਓਹ' ਤੋਂ ਬਹੁ-ਵਚਨ}। ਬੋਲਨੀ = ਬੋਲਨਿ, ਬੋਲਦੀਆਂ। ਮਲਿ = ਮਲ ਕੇ। ਤਿਨ ਪਾਇ = ਉਹਨਾਂ ਦੇ ਪੈਰ।1।

ਮਿਲਿ ਸਜਣ = ਸੱਜਣ (-ਗੁਰੂ) ਨੂੰ ਮਿਲ ਕੇ। ਸਾਰਿ = (ਹਿਰਦੇ ਵਿਚ) ਸੰਭਾਲ।1। ਰਹਾਉ।

ਗੁਰਮੁਖੀਆ = ਗੁਰੂ ਦੇ ਸਨਮੁਖ ਰਹਿਣ ਵਾਲੀਆਂ। ਮਨਿ = ਮਨ ਵਿਚ। ਦਇਆ = ਤਰਸ। ਰਤੰਨੁ = ਕੀਮਤੀ ਪਦਾਰਥ। ਜਾਣੀਅਹਿ = ਜਾਣੇ ਜਾਂਦੇ ਹਨ। ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ (ਰਹਿ ਕੇ) ।2।

ਵਣਿ = ਵਣ ਵਿਚ। ਤਿਣਿ = ਤਿਣ ਵਿਚ, ਤੀਲੇ ਵਿਚ। ਸਭਤੁ = ਹਰ ਥਾਂ। ਭਾਗਹੀਣ = ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਬਲਾਇ = ਆਫ਼ਤ।3।

ਆਪੇ = ਆਪਿ ਹੀ। ਦੇਵਸੀ = ਦੇਵੇਗਾ। ਗੁਰਮੁਖਿ = ਗੁਰੂ ਦੇ ਸਨਮੁਖ ਕਰ ਕੇ। ਚੋਇ = ਚੋ ਕੇ।4।

ਅਰਥ: ਹੇ ਭਾਈ! (ਗੁਰੂ-) ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲ। ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ।1। ਰਹਾਉ।

ਪਰਮਾਤਮਾ ਦਾ ਨਾਮ ਬੜਾ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਇਹ ਰਸ ਕਿਸ ਤਰ੍ਹਾਂ ਮਿਲ ਸਕਦਾ ਹੈ? ਕਿਵੇਂ ਕੋਈ ਮਨੁੱਖ ਇਹ ਰਸ ਖਾ ਸਕਦਾ ਹੈ? (ਜੇ ਇਹ ਭੇਤ ਸਮਝਣਾ ਹੈ ਤਾਂ ਹੇ ਭਾਈ!) ਉਹਨਾਂ ਜੀਵ-ਇਸਤ੍ਰੀਆਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ (ਉਹਨਾਂ ਨੂੰ ਪੁੱਛੋ ਕਿ ਤੁਹਾਨੂੰ) ਪ੍ਰਭੂ ਕਿਵੇਂ ਆ ਕੇ ਮਿਲਿਆ ਹੈ।

(ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ) ਉਹ (ਦੁਨੀਆ ਦੀ ਸੋਭਾ ਆਦਿਕ ਵਲੋਂ) ਬੇ-ਮੁਥਾਜ ਹੋ ਜਾਂਦੀਆਂ ਹਨ (ਇਸ ਵਾਸਤੇ ਉਹ ਬਹੁਤਾ) ਨਹੀਂ ਬੋਲਦੀਆਂ। ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਂਦੀ ਹਾਂ।1।

ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ, ਉਹੀ ਸੁਹਾਗ-ਭਾਗ ਵਾਲੀਆਂ ਹੋ ਜਾਂਦੀਆਂ ਹਨ (ਉਹਨਾਂ ਪਾਸੋਂ ਜੀਵਨ ਜੁਗਤਿ ਪੁੱਛਿਆਂ) ਉਹਨਾਂ ਦੇ ਮਨ ਵਿਚ ਤਰਸ ਆ ਜਾਂਦਾ ਹੈ (ਤੇ ਉਹ ਦੱਸਦੀਆਂ ਹਨ ਕਿ) ਸਤਿਗੁਰੂ ਦਾ ਬਚਨ (ਇਕ ਕੀਮਤੀ) ਰਤਨ ਹੈ, ਜੇਹੜਾ ਜੀਵ (ਗੁਰੂ ਦੇ ਬਚਨ ਉੱਤੇ) ਸਰਧਾ ਲਿਆਉਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਅਨੁਸਾਰ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ ਉਹ ਵੱਡੇ ਭਾਗਾਂ ਵਾਲੇ ਸਮਝੇ ਜਾਂਦੇ ਹਨ।2।

(ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ, ਤਿਵੇਂ) ਪਰਮਾਤਮਾ ਦਾ ਇਹ ਨਾਮ-ਰਸ ਵਣ-ਤ੍ਰਿਣ ਵਿਚ ਹਰ ਥਾਂ ਮੌਜੂਦ ਹੈ (ਤੇ ਸਾਰੀ ਸ੍ਰਿਸ਼ਟੀ ਦੀ ਜਿੰਦ ਦਾ ਆਸਰਾ ਹੈ) ਪਰ ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਇਸ ਨਾਮ-ਰਸ ਨੂੰ ਨਹੀਂ ਚੱਖਦੀ।

ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਨਾਮ-ਰਸ ਪ੍ਰਾਪਤ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਨਾਮ-ਰਸ ਤੋਂ ਵਾਂਜੇ ਰਹਿ ਕੇ) ਵਿਲਕਦੇ ਹੀ ਰਹਿੰਦੇ ਹਨ। ਉਹਨਾਂ ਦੇ ਅੰਦਰ ਕ੍ਰੋਧ ਆਫ਼ਤ ਟਿਕੀ ਰਹਿੰਦੀ ਹੈ, ਉਹ ਸਤਿਗੁਰੂ ਦੇ ਅੱਗੇ ਸਿਰ ਨਹੀਂ ਨਿਵਾਂਦੇ।3।

(ਪਰਮਾਤਮਾ ਤੇ ਪਰਮਾਤਮਾ ਦੇ ਨਾਮ-ਰਸ ਵਿਚ ਕੋਈ ਫ਼ਰਕ ਨਹੀਂ ਹੈ) ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਜਿੰਦ ਦਾ ਸਹਾਰਾ) ਰਸ ਹੈ।

ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਨਾਮ-ਰਸ ਦੇਂਦਾ ਹੈ (ਜਿਵੇਂ ਸ਼ਹਦ ਦੇ ਛੱਤੇ ਵਿਚੋਂ ਸ਼ਹਦ ਚੋਂਦਾ ਹੈ, ਤਿਵੇਂ) ਗੁਰੂ ਦੀ ਸਰਨ ਪਿਆਂ ਆਤਮਕ ਜੀਵਨ ਦੇਣ ਵਾਲਾ ਰਸ (ਜੀਵ ਦੇ ਅੰਦਰੋਂ) ਚੋਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ (ਨਾਮ-ਰਸ ਆ ਵੱਸਦਾ ਹੈ) ਉਸ ਦਾ ਸਾਰਾ ਸਰੀਰ, ਉਸ ਦਾ ਮਨ ਹਰਾ ਹੋ ਜਾਂਦਾ ਹੈ (ਖਿੜ ਪੈਂਦਾ ਹੈ) ।4।5। 69।

-7ਵੇਂ ਬਰਜਿੰਦਰਾ ਫੀਲਡ ਹਾਕੀ ਇੰਟਰ ਅਕੈਡਮੀ ਟੂਰਨਾਮੈਂਟ ਦੀ ਹੋਈ ਸ਼ੁਰੂਆਤ- ਐਮ.ਐਲ.ਏ ਸ.ਗੁਰਦਿਤ ਸਿੰਘ ਸੇਖੋਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰ...
29/01/2025

-7ਵੇਂ ਬਰਜਿੰਦਰਾ ਫੀਲਡ ਹਾਕੀ ਇੰਟਰ ਅਕੈਡਮੀ ਟੂਰਨਾਮੈਂਟ ਦੀ ਹੋਈ ਸ਼ੁਰੂਆਤ
- ਐਮ.ਐਲ.ਏ ਸ.ਗੁਰਦਿਤ ਸਿੰਘ ਸੇਖੋਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
-ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਰ ਰਹੀ ਹੈ ਲਗਾਤਾਰ ਉਪਰਾਲੇ
ਗੁਰਭੇਜ ਸਿੰਘ ਚੌਹਾਨ
ਫ਼ਰੀਦਕੋਟ 29 ਜਨਵਰੀ,2025

7ਵੇਂ ਬਰਜਿੰਦਰਾ ਫੀਲਡ ਹਾਕੀ ਇੰਟਰ ਅਕੈਡਮੀ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਐਸਟਰੋਟਰਫ ਹਾਕੀ ਸਟੇਡੀਅਮ, ਬਰਜਿੰਦਰਾ ਕਾਲਜ ਵਿਖੇ ਕੀਤੀ ਗਈ। ਜਿਸ ਵਿੱਚ ਐਮ.ਐਲ.ਏ.ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)ਸ੍ਰੀ ਓਜਸਵੀ ਅਲੰਕਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਐਮ.ਐਲ.ਏ ਸ. ਸੇਖੋ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੇਠਲੇ ਪੱਧਰ ਤੱਕ ਖਿਡਾਰੀਆਂ ਨੂੰ ਵਧੀਆ ਮੌਕੇ ਪ੍ਰਦਾਨ ਕਰ ਰਹੀ ਹੈ ਅਤੇ ਸੂਬੇ ਦੇ ਅਨੇਕਾਂ ਖਿਡਾਰੀਆਂ ਵਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਭਾਗ ਲੈ ਕੇ ਸੂਬੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜ ਰੋਜਾ ਟੂਰਨਾਮੈਂਟ 2 ਫਰਵਰੀ ਤੱਕ ਚੱਲੇਗਾ।

ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਦੇਸ਼ ਦਾ ਸਰਮਾਇਆ ਹੈ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾ ਕੇ ਪੰਜਾਬ ਵਿਚ ਖੇਡ ਸਭਿਆਚਾਰ ਨੂੰ ਹੋਰ ਪ੍ਰਫੁਲਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਹਰ ਵਰਗ ਦਾ ਵਿਅਕਤੀ ਆਪਣੀ ਮਨਪਸੰਦ ਖੇਡ ਨਾਲ ਜੁੜਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ।

ਜ਼ਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਹਾਕੀ ਦੇ ਮੁਕਾਬਲਿਆਂ ਵਿੱਚ ਪਹਿਲਾਂ ਮੈਚ ਮੋਗਾ ਅਤੇ ਫਰੀਦਕੋਟ ਦੀ ਟੀਮ ਵਿਚਕਾਰ ਹੋਇਆ ਜਿਸ ਵਿੱਚ ਫਰੀਦਕੋਟ ਦੀ ਟੀਮ ਜੇਤੂ ਰਹੀ। ਦੂਜਾ ਮੈਚ ਐਸ.ਜੀ.ਪੀ.ਸੀ ਅਕੈਡਮੀ ਅਤੇ ਫਿਰੋਜਪੁਰ ਵਿਚਕਾਰ ਹੋਇਆ, ਜਿਸ ਵਿੱਚ ਐਸ.ਜੀ.ਪੀ.ਸੀ ਦੀ ਟੀਮ ਜੇਤੂ ਰਹੀ। ਤੀਜਾ ਮੈਚ ਬਠਿੰਡਾ ਅਤੇ ਅੰਮ੍ਰਿਤਸਰ ਵਿਚਕਾਰ ਹੋਇਆ ਜੋ ਕਿ ਡਰਾਅ ਹੋਇਆ ਅਤੇ ਚੌਥਾ ਮੈਚ ਨਾਮਧਾਰੀ ਹਾਕੀ ਅਕੈਡਮੀ ਅਤੇ ਬਾਬਾ ਬਕਾਲਾ ਵਿਚਕਾਰ ਹੋਇਆ ਜਿਸ ਵਿੱਚ ਨਾਮਧਾਰੀ ਟੀਮ ਜੇਤੂ ਰਹੀ।

ਉਨ੍ਹਾਂ ਦੱਸਿਆ ਕਿ ਕੁੱਲ ਅੰਡਰ- 19 ਵਿੱਚ ਕੁੱਲ 12 ਟੀਮਾਂ ਅਤੇ ਅੰਡਰ-14 ਵਿੱਚ ਚਾਰ ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 71000 ਦੂਸਰਾ ਇਨਾਮ 51000 ਤੀਸਰਾ 41000 ਚੌਥਾ ਇਨਾਮ 31000 ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇੰਡੀਵਿਜਅਲ ਪ੍ਰਾਈਜ਼ ਦੇ ਨਾਲ ਨਾਲ ਹਰੇਕ ਮੈਚ ਦੇ ਵਿੱਚ ਦੋ ਬੈਸਟ ਪਲੇਅਰ ਕੱਢੇ ਜਾਣਗੇ ਅਤੇ ਦੋਨਾਂ ਗਰੁੱਪਾਂ ਦੇ ਵਿੱਚ ਪੰਜ-ਪੰਜ ਓਵਰ ਆਲ ਬੈਸਟ ਪਲੇਅਰ ਕੱਢੇ ਜਾਣਗੇ । ਉਨ੍ਹਾਂ ਦੱਸਿਆ ਕਿ ਸਾਰੀਆਂ ਟੀਮਾਂ ਨੂੰ ਆਉਣ ਜਾਣ ਦਾ ਕਿਰਾਇਆ, ਰਹਿਣ ਅਤੇ ਖਾਣ ਪੀਣ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸ.ਅਮਨਦੀਪ ਬਾਬਾ, ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਸ.ਰਮਨਦੀਪ ਮੁਮਾਰਾ, ਹਰਬੰਸ ਸਿੰਘ, ਪਰਮਪਾਲ ਸਿੰਘ, ਸੰਤ ਸਿੰਘ, ਚਰਨਬੀਰ ਸਿੰਘ, ਦਲਜੀਤ ਸਿੰਘ, ਦਲਜੀਤ ਕੌਰ, ਕਮਲਜੀਤ ਸਿੰਘ, ਰਜਿੰਦਰ ਪਾਂਡੇ ਤੋਂ ਇਲਾਵਾ ਵੱਖ-ਵੱਖ ਟੀਮਾਂ ਹਾਜ਼ਰ ਸਨ।

2 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ-ਸੇਂਖੋਂ-ਅਧਿਕਾਰੀਆਂ ਨੂੰ ਕੰਮ ਇਕ ਮਹੀਨੇ ਅੰਦਰ ਪੂਰਾ ਕਰਨ ਦੇ ਦਿੱਤ...
29/01/2025

2 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ-ਸੇਂਖੋਂ

-ਅਧਿਕਾਰੀਆਂ ਨੂੰ ਕੰਮ ਇਕ ਮਹੀਨੇ ਅੰਦਰ ਪੂਰਾ ਕਰਨ ਦੇ ਦਿੱਤੇ ਨਿਰਦੇਸ਼
ਗੁਰਭੇਜ ਸਿੰਘ ਚੌਹਾਨ
ਫਰੀਦਕੋਟ 28 ਜਨਵਰੀ 2025 ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਨਗਰ ਕੌਂਸਲ ਫਰੀਦਕੋਟ ਅਧੀਨ ਆਉਂਦੇ ਇਲਾਕਿਆਂ ਸਵਰਨ ਸਿਨੇਮਾਂ ਦੀ ਬੈਕ ਸਾਈਡ ਅਤੇ ਤਲਵੰਡੀ ਚੌਂਕ ਕੋਤਵਾਲੀ ਰੋਡ ਦੇ ਇੰਟਰਲਾਕ ਸੜਕ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ । ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ 2 ਕਰੋੜ ਰੁਪਏ ਦੀ ਰਾਸ਼ੀ ਦਾ ਖਰਚ ਆਵੇਗਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਦੱਸਿਆ ਕਿ ਇਹ ਸੜਕਾਂ ਇੰਟਰਲਾਕ ਸੜਕਾਂ ਹੋਣਗੀਆਂ ਅਤੇ ਇਹਨਾਂ ਦੀ ਪੰਜ ਸਾਲਾਂ ਮੈਨਟੀਨੈਂਸ ਦਾ ਕੰਮ ਵੀ ਉਸਾਰੀ ਕਰਨ ਵਾਲੇ ਠੇਕੇਦਾਰਾਂ ਵੱਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੜਕਾਂ ਦੇ ਨਿਰਮਾਣ ਨਾਲ ਸ਼ਹਿਰ ਵਾਸੀਆਂ ਅਤੇ ਹੋਰ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਰੋਡ ਦੇ ਹੇਠਾਂ ਗੈਸ ਪਾਈਪਾਂ ਅਤੇ 20 ਫੁੱਟ ਥੱਲੇ ਸੀਵਰੇਜ ਪਾਈਪਾਂ ਵੀ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਹਾਜ਼ ਗਰਾਉਂਡ ਵਾਲੀ ਸੜਕ ਦੀ ਉਸਾਰੀ ਤੋਂ ਇਲਾਵਾ ਸਾਈਕਲ ਸੈਰਗਾਹ ਦਾ ਕੰਮ ਵੀ ਜੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕੁਝ ਹੋਰ ਗਲੀਆਂ ਦਾ ਕੰਮ ਬਹੁਤ ਜਲਦ ਸ਼ੁਰੂ ਕਰਵਾਇਆ ਜਾਵੇਗਾ।

ਸ. ਸੇਖੋਂ ਨੇ ਕਿਹਾ ਕਿ ਸ਼ਹਿਰ ਅੰਦਰ ਬਣ ਰਹੀਆਂ ਸੜਕਾਂ ਨਾਲ ਆਵਾਜਾਈ ’ਚ ਸਹੂਲਤ ਮਿਲੇਗੀ ਤੇ ਸ਼ਹਿਰ ਵਿੱਚ ਚੱਲ ਰਹੇ ਹੋਰ ਵਿਕਾਸ ਕਾਰਜਾਂ ਨਾਲ ਸ਼ਹਿਰ ਨੂੰ ਹੋਰ ਖ਼ੂਬਸੂਰਤ ਦਿੱਖ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜਲਦ ਹੀ ਫਰੀਦਕੋਟ ਵਿੱਚ ਆਉਣਗੇ ਅਤੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣਗੇ ਅਤੇ ਲੋਕ ਅਰਪਣ ਕਰਨਗੇ।

ਇਸ ਮੌਕੇ ਅਮਨਦੀਪ ਸਿੰਘ (ਬਾਬਾ) ਚੇਅਰਮੈਨ ਮਾਰਕਿਟ ਕਮੇਟੀ, ਫਰੀਦਕੋਟ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ, ਰਿੰਕੂ ਸਮਾਧਾ ਵਾਲਾ, ਵਿਜੈ ਛਾਬੜਾ, ਗੁਰਲਾਲ ਸਿੰਘ ਨੰਬਰਦਾਰ, ਹਰਜੀਤ ਸਿੰਘ ਹੀਰਾ, ਬਲਜੀਤ ਸਿੰਘ ਸਰਪੰਚ, ਜਗਮੋਹਨ ਸਿੰਘ ਲੱਕੀ, ਲਵਕੇਸ਼ ਕੁਮਾਰ ਐਸ.ਡੀ.ਓ ਸੀਵਰੇਜ, ਜੇ.ਈ ਜਗਮੀਤ ਸਿੰਘ ਜੇ.ਈ ਪ੍ਰਵੇਸ਼ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਤੇ ਸ਼ਹਿਰ ਵਾਸੀ ਹਾਜ਼ਰ ਸਨ।

29/01/2025

ਸਿਰੀਰਾਗੁ ਮਹਲਾ ੪ ॥ ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥ ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥੧॥ ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥ ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥ ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥ ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ ॥ ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ ॥੨॥ ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥ ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ ॥ ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥੩॥ ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥ ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ ॥ ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥੪॥੪॥੬੮॥ {ਪੰਨਾ 41}

ਪਦ ਅਰਥ: ਹਉ = ਮੈਂ। ਪੰਥੁ = ਰਸਤਾ। ਦਸਾਈ = ਦਸਾਈਂ, ਪੁੱਛਦੀ ਹਾਂ। ਤਿਨਿ = ਉਸ ਦੀ ਰਾਹੀਂ, ਉਸ ਦੀ ਸਹੈਤਾ ਨਾਲ। ਜਾਉ = ਜਾਉਂ, ਮੈਂ ਜਾਵਾਂ। ਰਾਵਿਆ = ਮਾਣਿਆ। ਲਾਗਿ = ਲੱਗ ਕੇ। ਫਿਰਾਉ = ਫਿਰਉਂ। ਮਿੰਨਤਿ = ਤਰਲਾ। ਜੋਦੜੀ = ਸੇਵਾ-ਘਾਲ।1।

ਮੋ ਕਉ = ਮੈਨੂੰ। ਵਿਟਹੁ = ਤੋਂ। ਵਾਰਿਆ = ਸਦਕੇ। ਜਿਨਿ = ਜਿਸ ਨੇ।1। ਰਹਾਉ।

ਸਾਬਾਸਿ = ਆਦਰ। ਪਾਸਿ = ਨੇੜੇ ਹੀ।2।

ਨੋ = ਨੂੰ। ਸਭੁ ਕੋ = ਹਰੇਕ ਜੀਵ। ਜੇਤਾ = ਜਿਤਨਾ। ਥੀਐ = ਹੁੰਦਾ। ਭਾਗਹੀਣ = ਮੰਦ-ਭਾਗਣ ਜੀਵ-ਇਸਤ੍ਰੀ। ਬਹਿ = ਬੈਠ ਕੇ।3।

ਕਰਿ = ਕਰ ਕੇ। ਮੇਲਸੀ = ਮਿਲਾਵੇਗਾ। ਪਾਇ = ਪਾ ਕੇ। ਸਭੁ = ਹਰ ਥਾਂ। ਜਗਜੀਵਨੁ = ਜਗਤ ਦਾ ਜੀਵਨ। ਜਗਿ = ਜਗਤ ਵਿਚ। ਜਲਹਿ = ਜਲ ਹੀ, ਜਲ ਵਿਚ ਹੀ।4।

ਅਰਥ: ਹੇ ਮੇਰੇ ਭਰਾਵੋ! ਮੈਨੂੰ ਕੋਈ ਧਿਰ ਪਰਮਾਤਮਾ ਮਿਲਾ ਦਿਉ। (ਪਰ ਗੁਰੂ ਤੋਂ ਬਿਨਾ ਹੋਰ ਕੌਣ ਮਿਲਾ ਸਕਦਾ ਹੈ?) ਮੈਂ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਵਿਖਾਲ ਦਿੱਤਾ (ਭਾਵ, ਜੋ ਵਿਖਾਲ ਦੇਂਦਾ ਹੈ) ।1। ਰਹਾਉ।

ਮੈਂ ਸਦਾ (ਤਾਂਘ ਵਿਚ) ਖਲੋਤੀ ਹੋਈ (ਪਰਮਾਤਮਾ ਦੇ ਦੇਸ ਦਾ) ਰਾਹ ਪੁੱਛਦੀ ਹਾਂ (ਮੈਂ ਸਦਾ ਲੋਚਦੀ ਹਾਂ ਕਿ) ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ, ਤੇ ਉਸ ਦੀ ਰਾਹੀਂ (ਉਸ ਦੀ ਸਹੈਤਾ ਨਾਲ ਪ੍ਰਭੂ ਦੇ ਚਰਨਾਂ ਵਿਚ) ਪਹੁੰਚਾਂ। ਜਿਨ੍ਹਾਂ (ਸਤਿਸੰਗੀ ਸਹੇਲੀਆਂ) ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ ਮੈਂ ਉਹਨਾਂ ਅੱਗੇ ਤਰਲਾ ਕਰਾਂ ਉਹਨਾਂ ਦੀ ਸੇਵਾ ਕਰ ਕੇ ਉਹਨਾਂ ਦੇ ਪਿੱਛੇ ਲੱਗੀ ਫਿਰਾਂ, ਕਿਉਂਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਉ ਹੈ।1।

(ਮੇਰਾ ਮਨ ਲੋਚਦਾ ਹੈ ਕਿ) ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਿਗੁਰੂ ਦੇ ਚਰਨਾਂ ਉੱਤੇ ਡਿੱਗ ਪਵਾਂ। ਗੁਰੂ ਉਹਨਾਂ ਦਾ ਮਾਣ-ਆਸਰਾ ਹੈ, ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ, (ਨਿਮਾਣਿਆਂ ਨੂੰ) ਗੁਰੂ ਦਿਲਾਸਾ ਦੇਂਦਾ ਹੈ। ਗੁਰੂ ਦੀਆਂ ਵਡਿਆਈਆਂ ਕਰ ਕਰ ਕੇ ਮੇਰਾ ਮਨ ਰੱਜਦਾ ਨਹੀਂ ਹੈ। ਗੁਰੂ ਮੈਨੂੰ ਮੇਰੇ-ਪਾਸ-ਹੀ-ਵੱਸਦਾ ਪਰਮਾਤਮਾ ਮਿਲਾਣ ਦੇ ਸਮਰੱਥ ਹੈ।2।

ਜਿਤਨਾ ਇਹ ਸਾਰਾ ਜਗਤ ਹੈ ਹਰੇਕ ਜੀਵ ਸਤਿਗੁਰੂ ਨੂੰ ਮਿਲਣ ਲਈ ਤਾਂਘਦਾ ਹੈ, ਪਰ ਚੰਗੀ ਕਿਸਮਤ ਤੋਂ ਬਿਨਾ ਸਤਿਗੁਰੂ ਦਾ ਦਰਸ਼ਨ ਨਹੀਂ ਹੁੰਦਾ (ਗੁਰੂ ਦੀ ਕਦਰ ਨਹੀਂ ਪੈਂਦੀ) । (ਗੁਰੂ ਤੋਂ ਵਿੱਛੁੜ ਕੇ) ਮੰਦ-ਭਾਗਣ ਜੀਵ-ਇਸਤ੍ਰੀ ਬੈਠੀ ਦੁਖੀ ਹੁੰਦੀ ਹੈ। (ਪਰ ਜੀਵਾਂ ਦੇ ਭੀ ਕੀਹ ਵੱਸ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ।3।

ਪਰਮਾਤਮਾ ਆਪ ਹੀ ਸਤਿਗੁਰੂ ਮਿਲਾਂਦਾ ਹੈ (ਤੇ ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਮਿਲਾਂਦਾ ਹੈ। ਪ੍ਰਭੂ (ਜੀਵਾਂ ਨੂੰ) ਆਪ ਹੀ ਸਤਿਗੁਰੂ ਦੇ ਲੜ ਲਾ ਕੇ ਮਿਹਰ ਕਰ ਕੇ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ। ਹੇ ਨਾਨਕ! ਜਗਤ (ਦੇ-ਜੀਵਾਂ) -ਦਾ ਸਹਾਰਾ ਪਰਮਾਤਮਾ ਜਗਤ ਵਿਚ ਹਰ ਥਾਂ ਆਪ ਹੀ ਆਪ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿਚ ਇਕ-ਰੂਪ ਹੋ ਜਾਂਦਾ ਹੈ।4। 4। 68।

Address

Village Dhilwan Khurd
Faridkot
151212

Alerts

Be the first to know and let us send you an email when ਵਹਿੰਦੇ ਦਰਿਆ ਪੰਜਾਬੀ ਨਿਊਜ ਚੈਨਲ posts news and promotions. Your email address will not be used for any other purpose, and you can unsubscribe at any time.

Contact The Business

Send a message to ਵਹਿੰਦੇ ਦਰਿਆ ਪੰਜਾਬੀ ਨਿਊਜ ਚੈਨਲ:

Videos

Share