23/12/2024
#ਵਹਿਮ_ਕੱਢਤੇ
ਆਮ ਅਹੀਂ ਏਹੀ ਪੜਿਆ ਸੁਣਿਆ ਕੇ ਸਰਸਾ ਦੇ ਕੰਢੇ ਗੁਰਦੇਵ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਦਿਨ ਚੜਿਆ ਤੇ ਪਰਿਵਾਰ ਵਿਛੋੜਾ ਹੋ ਗਿਆ ਪਰ ਗੱਲ ਏਨੀ ਕ ਨੀ ਏਸ ਵੇਲੇ ਬੜਾ ਕੁਝ ਹੋਇਆ ਜਿਸ ਚੋਂ ਇੱਕ ਪੱਖ ਏ ਆ
ਆਸਾ ਦੀ ਵਾਰ ਤੋਂ ਬਾਦ ਬਾਜਾਂਵਾਲੇ ਪਿਤਾ ਨੇ ਖੁਦ ਸਰਸਾ ਦੇ ਕੰਢੇ ਬੜਾ ਭਾਰੀ ਯੁਧ ਕੀਤਾ ਖੁਦ ਭਗੌਤੀ ਨਾਲ ਏਨੀ ਵਾਢ ਕੀਤੀ ਕੇ ਲੋਥਾਂ ਦੇ ਅੰਬਾਰ ਲਾ ਦਿੱਤੇ ਸਾਰੇ ਰਾਜਪੂਤ ਪਹਾੜੀਏ ਜੋ ਏ ਵਹਿਮ ਪਾਲੀ ਬੈਠੇ ਸੀ ਕੇ ਗੁਰੂ ਕਿਲ੍ਹਿਆ ਕਰਕੇ ਹਥ ਨੀ ਆਉਂਦਾ ਇੱਕ ਵਾਰ ਬਾਹਰ ਆਇਆ ਤੇ ਬਸ ਐਈ ਸੱਜ ਵਿਆਈ ਵਾਂਗੂੰ ਬਾਂਹ ਤੋਂ ਫੜ ਲੈ ਜਾਣਾ ਪਰ ਜਦੋਂ ਮਰਦ ਅਗੰਮੜੇ ਨਾਲ ਵਾਹ ਪਿਆ ਤਾਂ ਮੁਗਲਾਂ ਨੂੰ ਡੋਲੇ ਦੇਣ ਵਾਲਿਆਂ ਨੂੰ ਭੱਜਦਿਆਂ ਨੂੰ ਥਾਂ ਨੀ ਸੀ ਲਭਦੀ ਜਿਥੇ ਓ ਸਿਰ ਲਕੋ ਲੈਣ ਛੱਕੇ ਛੁਡਾ ਤੇ ਰਾਜਿਆਂ ਤੇ ਵੱਡੇ ਖੱਬੀ ਖਾਨਾਂ ਦੇ
ਦੂਜੇ ਪਾਸੇ ਜੇੜੇ ਮੁਗਲ ਸਮਝਦੇ ਸੀ ਓ ਅਨੰਦਪੁਰ ਆਲਾ ਗੁਰੂ ਫ਼ਕੀਰ ਜਿਆ ਹੋਣਾ ਊਈ ਫੜ ਲਵਾਂਗੇ ਆਖਿਰ ਸਾਡੀ ਹਕੂਮਤ ਆ ਚੜਦੇ ਤੋਂ ਚੜਦੇ ਜਰਨੈਲ ਸਾਡੇ ਕੋਲ ਆ ਜ਼ਬਰਦਸਤ ਖਾਂ ਵਰਗੇ ਜੋਗੀ ਜੀ ਕਹਿੰਦੇ ਮੁਗਲਾਂ ਏ ਸਾਰੇ ਵਹਿਮ ਸਰਸਾ ਕੰਢੇ ਹੀ ਕੱਢ ਦਿੱਤੇ ਸੀ ਦਸਮੇਸ਼ ਜੀ ਨੇ ਔਰੰਗੇ ਦੇ ਜਰਨੈਲੀ ਲਾਣੇ ਦੀ ਸਭ ਅਣਖ ਗੈਰਤ ਰਣਨੀਤੀ ਸਭ ਸਰਸਾ ਦੇ ਵਹਿਣ ਚੀ ਰੁੜ ਗੲਈ ਸੀ
ਸਤਿਗੁਰੂ ਨੇ ਰਾਜਪੂਤੋਂ ਕੇ ਛੱਕੇ ਛੁਡਾ ਦੀਏ
ਮੁਗਲੋਂ ਕੇ ਵਲਵਲੇ ਭੀ ਜੋ ਥੇ ਸਭ ਮਿਟਾ ਦੀਏ
ਏਦਾਂ ਦੇ ਵਹਿਮ ਹੀ ਭਾਰਤੀ ਹਕੂਮਤ ਪਾਲੀ ਫਿਰਦੀ ਸੀ ਜੇੜੇ 84 ਵੇਲੇ ਮੁਠੀ ਭਰ ਖਾਲਸੇ ਨੇ ਕੱਢ ਤੇ ਤੀ
ਮੇਜਰ ਸਿੰਘ