News 13 Punjab

News 13 Punjab News 13 Punjab is a Government Ministry of Micro, Small & Medium Enterprises & ISO Official Verified Page of News 13 Punjab

ਖੂਨਦਾਨ ਕਰਕੇ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ - ਹੇਮਾ ਗੁਪਤਾਮਾਨਸਾ (ਆਸ਼ੂ ਕੁਮਾਰ) ਸਰਕਾਰੀ ਸਕੂਲ ਜੋਗਾ ਦੇ ਅਧਿਆਪਕ ਹਰਦੀਪ ਸਿੰਘ ਨੇ ਬਲੱ...
11/01/2024

ਖੂਨਦਾਨ ਕਰਕੇ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ - ਹੇਮਾ ਗੁਪਤਾ

ਮਾਨਸਾ (ਆਸ਼ੂ ਕੁਮਾਰ) ਸਰਕਾਰੀ ਸਕੂਲ ਜੋਗਾ ਦੇ ਅਧਿਆਪਕ ਹਰਦੀਪ ਸਿੰਘ ਨੇ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕਰਕੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਹ ਜਾਣਕਾਰੀ ਦਿੰਦਿਆਂ ਖੂਨਦਾਨ ਪ੍ਰੇਰਕ ਹੇਮਾ ਗੁਪਤਾ ਨੇ ਦੱਸਿਆ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਉਹਨਾਂ ਖਾਸਕਰ ਔਰਤਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਦੇ ਖੇਤਰ ਵਿੱਚ ਔਰਤਾਂ ਨੂੰ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਖੂਨਦਾਨ ਕਰਨ ਉਪਰੰਤ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਮਹਿਸੂਸ ਨਹੀਂ ਹੋਈ ਅਤੇ ਉਹ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ।ਇਸ ਮੌਕੇ ਅਧਿਆਪਕ ਅਮਿਤ ਕੁਮਾਰ, ਮੈਡਮ ਮਨਦੀਪ ਕੌਰ ਅਤੇ ਬਲੱਡ ਬੈਂਕ ਦੇ ਪਰਗਟ ਸਿੰਘ ਹਾਜ਼ਰ ਸਨ।

ਨਵ-ਜਨਮੀਆਂ ਧੀਂਆਂ ਦੀ ਲੋਹੜੀ ਦੇ ਸਮਾਗਮ ਦਾ ਪੋਸਟਰ ਰੀਲੀਜ਼ ਧੂਰੀ (ਪ੍ਰਵੀਨ ਗਰਗ) ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ ਬੁਗਰਾ ਵੱਲੋਂ ਨਵ-ਜਨਮੀ...
08/01/2024

ਨਵ-ਜਨਮੀਆਂ ਧੀਂਆਂ ਦੀ ਲੋਹੜੀ ਦੇ ਸਮਾਗਮ ਦਾ ਪੋਸਟਰ ਰੀਲੀਜ਼

ਧੂਰੀ (ਪ੍ਰਵੀਨ ਗਰਗ) ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ ਬੁਗਰਾ ਵੱਲੋਂ ਨਵ-ਜਨਮੀਆਂ ਧੀਂਆਂ ਦੀ 11ਵੀਂ ਲੋਹੜੀ ਦਾ ਸਮਾਗਮ 10 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਨਵ-ਜਨਮੀਆਂ ਧੀਂਆਂ ਦੇ ਲੋਹੜੀ ਦੇ ਇਸ ਸਮਾਗਮ ਦਾ ਪੋਸਟਰ ਰੀਲੀਜ਼ ਕਰਦਿਆਂ ਐਸ.ਪੀ. ਸ਼੍ਰੀ ਯੋਗੇਸ਼ ਸ਼ਰਮਾਂ ਅਤੇ ਡੀ.ਐਸ.ਪੀ. ਧੂਰੀ ਸ਼੍ਰੀ ਤਲਵਿੰਦਰ ਸਿੰਘ ਗਿੱਲ ਨੇ ਸੁਸਾਇਟੀ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਧੀਂਆਂ ਸਮਾਜ ਦੇ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ ਅਤੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਧੀਂਆਂ ਨੇ ਵੱਡੀਆਂ ਮੱਲਾਂਹ ਮਾਰ ਕੇ ਖੂਬ ਨਾਮਨਾ ਖੱਟਿਆ ਹੈ ਅਤੇ ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ ਹੋਣ ਵਾਲੇ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ, ਧਰਮ ਪਤਨੀ ਡਾ. ਗੁਰਪ੍ਰੀਤ ਕੌਰ, ਓ.ਐਸ.ਡੀ. ਪ੍ਰੋ. ਓਂਕਾਰ ਸਿੰਘ, ਐਸ.ਡੀ.ਐਮ. ਧੂਰੀ ਸ਼੍ਰੀ ਅਮਿਤ ਕੁਮਾਰ, ਐਸ.ਪੀ. ਸ਼੍ਰੀ ਯੋਗੇਸ਼ ਸ਼ਰਮਾਂ, ਡੀ.ਐਸ.ਪੀ. ਧੂਰੀ ਸ਼੍ਰੀ ਤਲਵਿੰਦਰ ਸਿੰਘ, ਆਲ ਇੰਡੀਆ ਐਫ.ਸੀ.ਆਈ. ਐਗਜੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਤੇ ਆਪ ਆਗੂ ਸ਼੍ਰੀ ਸਤਿੰਦਰ ਸਿੰਘ ਚੱਠਾ, ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਸ਼੍ਰੀ ਪ੍ਰਸ਼ੋਤਮ ਦਾਸ ਗਰਗ ਅਤੇ ਸ਼੍ਰੀ ਵਿਕਾਸ ਜੈਨ ਆਦਿ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਨਵ-ਜਨਮੀਆਂ ਧੀਂਆਂ ਨੂੰ ਆਸ਼ੀਰਵਾਦ ਦੇਣਗੇ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚਣ ਵਾਲੇ ਬਾਬਾ ਰਾਮਗਿਰੀ ਜੀ ਹਸਨਪੁਰ ਵਾਲੇ, ਬਾਬਾ ਪੂਰਨ ਦਾਸ ਜੀ ਸੁਲਤਾਨਪੁਰ ਵਾਲੇ ਰੁੱਖ ਤੇ ਕੁੱਖ ਦੀ ਸੰਭਾਲ ਬਾਰੇ ਸੰਗਤ ਨੂੰ ਜਾਗਰੂਕ ਕਰਨਗੇ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਨਿੱਕਾ ਸਿੰਘ ਬੁਗਰਾ, ਨਵਿੰਦਰ ਗਿੱਲ ਅਤੇ ਪ੍ਰਵੀਨ ਗਰਗ ਆਦਿ ਵੀ ਮੌਜੂਦ ਸਨ।

ਨਵੇਂ ਸਾਲ ਦੀ ਸ਼ੁਰੂਆਤ ਤੇ ਮਾਤਾ ਦੇ ਜੈਕਾਰਿਆਂ ਨਾਲ ਗੂੰਜਿਆ ਕੱਟੜੇ ਦਾ ਗੀਤਾ ਭਵਨ।ਮਾਨਸਾ (ਆਸ਼ੂ ਕੁਮਾਰ) ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ...
02/01/2024

ਨਵੇਂ ਸਾਲ ਦੀ ਸ਼ੁਰੂਆਤ ਤੇ ਮਾਤਾ ਦੇ ਜੈਕਾਰਿਆਂ ਨਾਲ ਗੂੰਜਿਆ ਕੱਟੜੇ ਦਾ ਗੀਤਾ ਭਵਨ।

ਮਾਨਸਾ (ਆਸ਼ੂ ਕੁਮਾਰ) ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵਲੋਂ ਹਰ ਸਾਲ ਦੀ ਤਰ੍ਹਾਂ ਇੰਚਾਰਜ ਪ੍ਰਵੀਨ ਟੋਨੀ ਸ਼ਰਮਾਂ ਦੀ ਅਗਵਾਈ ਹੇਠ ਨਵੇਂ ਸਾਲ ਨੂੰ ਜੀ ਆਇਆਂ ਨੂੰ ਕਹਿਣ ਲਈ ਇੱਕ ਵਿਸ਼ਾਲ ਚੌਂਕੀ ਦਾ ਆਯੋਜਨ ਸ਼੍ਰੀ ਬਾਨ ਗੰਗਾ ਕੱਟੜਾ ਵਿਖੇ ਮਾਤਾ ਭੁਵਨੇਸ਼ਵਰੀ ਦੇਵੀ ਜੀ ਦੇ ਆਸ਼ਰਮ ਗੀਤਾ ਭਵਨ ਵਿਖੇ ਕੀਤਾ ਗਿਆ।

ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਹਰ ਸਾਲ ਸ਼੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਮਾਨਸਾ ਵਲੋਂ ਐਡਵੋਕੇਟ ਸੁਨੀਲ ਬਾਂਸਲ ਦੀ ਅਗਵਾਈ ਹੇਠ ਚਾਰ ਦਿਨਾਂ ਲਈ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਮਾਤਾ ਜੀ ਦਾ ਗੁਣਗਾਣ ਕਰਨ ਲਈ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਨੂੰ ਲਿਜਾਇਆ ਜਾਂਦਾ ਹੈ ਬਹੁਤ ਹੀ ਸ਼ਰਧਾ ਅਤੇ ਲਗਨ ਨਾਲ ਲਗਾਏ ਗਏ ਇਸ ਭੰਡਾਰੇ ਅਤੇ ਚੌਂਕੀ ਦਾ ਹਜ਼ਾਰਾ ਦੀ ਗਿਣਤੀ ਵਿੱਚ ਪੰਜਾਬ ਸਮੇਤ ਬਾਹਰਲੇ ਸੂਬਿਆਂ ਤੋਂ ਆਏ ਲੋਕ ਆਨੰਦ ਮਾਣਦੇ ਹਨ।

ਸੁਨੀਲ ਬਾਂਸਲ ਨੇ ਦੱਸਿਆ ਕਿ ਅਗਲੇ ਸਾਲ ਤੋਂ ਇਹ ਭੰਡਾਰਾ ਜੋ ਕਿ ਸਿਰਫ ਸਵੇਰੇ ਛੇ ਵਜੇ ਤੋਂ ਰਾਤ ਅੱਠ ਵਜੇ ਤੱਕ ਚਲਦਾ ਸੀ ਚਾਰ ਦਿਨ ਰਾਤ ਚੋਵੀ ਘੰਟੇ ਚਲਦਾ ਰਿਹਾ ਕਰੇਗਾ। ਮੁਕੇਸ਼ ਬਾਂਸਲ ਨੇ ਦੱਸਿਆ ਕਿ ਮੰਡਲ ਦੇ ਮੈਂਬਰਾਂ ਦੇ ਨਾਲ ਸ਼ਹਿਰ ਦੇ ਹੋਰ ਮਾਤਾ ਦੇ ਭਗਤਾਂ ਨੂੰ ਵੀ ਲਿਜਾਣ ਲਈ ਬੱਸ ਦਾ ਪ੍ਰੰਬਧ ਕੀਤਾ ਜਾਂਦਾ ਹੈ।

ਪਿਛਲੇ ਤਿੰਨ ਸਾਲਾਂ ਤੋਂ ਇਸ ਯਾਤਰਾ ਦਾ ਹਿੱਸਾ ਬਣ ਰਹੇ ਡੀ.ਸੀ.ਐਫ.ਏ. ਅਸ਼ਵਨੀ ਜਿੰਦਲ ਨੇ ਇਸ ਯਾਤਰਾ ਸੰਬੰਧੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਇਹ ਇੱਕ ਨਾ ਭੁੱਲਣ ਯੋਗ ਯਾਤਰਾ ਹੈ ਯਾਤਰਾ ਲਈ ਬੜੇ ਹੀ ਸੁਚੱਜੇ ਪ੍ਰਬੰਧ ਪ੍ਰਵੀਨ ਟੋਨੀ ਸ਼ਰਮਾਂ ਦੀ ਟੀਮ ਵਲੋਂ ਕੀਤੇ ਜਾਂਦੇ ਹਨ ਅਤੇ ਭੰਡਾਰੇ ਲਈ ਪੁਖਤਾ ਪ੍ਰਬੰਧ ਐਡਵੋਕੇਟ ਸੁਨੀਲ ਬਾਂਸਲ ਦੀ ਟੀਮ ਵਲੋਂ ਬੜੀ ਹੀ ਸ਼ਰਧਾ ਅਤੇ ਲਗਨ ਨਾਲ ਕੀਤੇ ਜਾਂਦੇ ਹਨ ਉਹਨਾਂ ਦੱਸਿਆ ਕਿ ਅਮਨ ਗੁਪਤਾ ਵਲੋਂ ਰਿਹਾਇਸ਼ ਦੇ ਪ੍ਰਬੰਧ ਕਰਨ ਲਈ ਜ਼ਿਮੇਵਾਰੀ ਬਾਖੂਬੀ ਨਿਭਾਈ ਜਾਂਦੀ ਹੈ ਇਸ ਮੌਕੇ ਸ਼ਰਾਈਨ ਬੋਰਡ ਦੇ ਸੀ.ਈ.ਓ. ਅੰਸ਼ੁਲ ਗਰਗ ਜੀ ਦਾ ਉਨ੍ਹਾਂ ਵੱਲੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਆੳਣ ਵਾਲੇ ਸ਼ਰਧਾਲੂਆਂ ਲਈ ਕੀਤੇ ਗਏ ਸ਼ਲਾਘਾਯੋਗ ਪ੍ਰਬੰਧਾਂ ਲਈ ਦੋਨਾਂ ਸੰਸਥਾ ਵਲੋਂ ਵਿਸ਼ੇਸ਼ ਤੌਰ ਤੇ ਨਿਹਾਰਿਕਾ ਭਵਨ ਕੱਟੜਾ ਵਿਖੇ ਜਾ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ਬਲਜੀਤ ਸ਼ਰਮਾਂ, ਪਵਨ ਕੁਮਾਰ ਸੁਪਰਡੈਂਟ, ਰਾਧੇ ਸ਼ਿਆਮ, ਸੰਜੀਵ ਬੋਬੀ, ਮਾਸਟਰ ਸਤੀਸ਼ ਗਰਗ, ਜੀਵਨ ਜੁਗਨੀ, ਰਵੀ ਫਲਾਵਰ, ਵਿਨੋਦ ਚੌਧਰੀ, ਵਿਕਾਸ ਸ਼ਰਮਾ, ਗੋਰਵ ਬਜਾਜ, ਵਿੱਕੀ ਸ਼ਰਮਾਂ, ਅੰਗਰੇਜ਼ ਲਾਲ ਸਮੇਤ ਮੈਂਬਰ ਹਾਜ਼ਰ ਸਨ।

ਛੋਟੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿੱਤ ਪੱਤਰਕਾਰ ਭਾਈਚਾਰੇ ਨੇ ਲਗਾਇਆ ਲੰਗਰ, ਮਹੀਨਾ ਭਰ ਚੱਲਣ ਵਾਲੇ ਲੰਗਰ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਦਿੱ...
31/12/2023

ਛੋਟੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿੱਤ ਪੱਤਰਕਾਰ ਭਾਈਚਾਰੇ ਨੇ ਲਗਾਇਆ ਲੰਗਰ, ਮਹੀਨਾ ਭਰ ਚੱਲਣ ਵਾਲੇ ਲੰਗਰ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਸਹਿਯੋਗ

ਧੂਰੀ (ਪ੍ਰਵੀਨ ਕੁਮਾਰ ਗਰਗ) ਛੋਟੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿੱਤ ਹਰ ਸਾਲ ਸਬਜੀ ਮੰਡੀ ਲੰਗਰ ਕਮੇਟੀ ਧੂਰੀ ਅਤੇ ਪ੍ਰੋਪਰਟੀ ਡੀਲਰਜ਼ ਵੱਲੋਂ ਪੋਹ ਦੇ ਮਹੀਨੇ ਦੌਰਾਨ ਲਗਾਏ ਜਾਣ ਵਾਲੇ ਲੰਗਰ ਵਿੱਚ ਅੱਜ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਸੇਵਾ ਲੈ ਕੇ ਲੰਗਰ ਵਰਤਾਇਆ ਗਿਆ। ਸ਼ਹਿਰ ਦੇ ਹਿੰਦੂ ਭਰਾਵਾਂ ਵੱਲੋਂ ਕਰੀਬ ਮਹੀਨਾ ਭਰ ਚਲਾਏ ਜਾਣ ਵਾਲੇ ਇਸ ਲੰਗਰ ਵਿੱਚ ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਲਹਿਰੀ, ਜਨਰਲ ਸਕੱਤਰ ਹਰਦੀਪ ਸਿੰਘ ਸੋਢੀ, ਸੰਯੁਕਤ ਸਕੱਤਰ ਦਵਿੰਦਰ ਖੀਪਲ, ਖਜਾਨਚੀ ਪੁਸ਼ਪਿੰਦਰ ਅੱਤਰੀ ਅਤੇ ਜਾਵੇਦ ਅੰਜੁਮ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ ਅਜਿਹੇ ਮਨੁੱਖਤਾ-ਪੱਖੀ ਕੰਮ ਰਲ਼-ਮਿਲ਼ ਕੇ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਨਿਊਜ਼ 13 ਪੰਜਾਬ ਦੇ ਐਮ.ਡੀ. ਨਵਦੀਪ ਸ਼ਰਮਾ, ਸੰਜੀਵ ਜੈਨ, ਰਾਜੇਸ਼ਵਰ ਪਿੰਟੂ, ਹਰਜੀਤ ਸਿੰਘ ਢੀਂਗਰਾ, ਪਵਨ ਵਰਮਾ, ਨਰੇਸ਼ ਅੱਤਰੀ, ਕੁਲਵਿੰਦਰ ਸਿੰਘ ਮਿੰਟੂ, ਰਵਿੰਦਰ ਜੌਲੀ, ਵਿਨੋਦ ਵਰਮਾ, ਵਿਕਾਸ ਸੇਠ, ਅਮਨਦੀਪ ਗਰਗ, ਪ੍ਰਵੀਨ ਗਰਗ, ਸੰਦੀਪ ਸਿੰਗਲਾ, ਧਰਮਵੀਰ ਸਿੰਘ, ਬਿੰਨੀ ਗਰਗ, ਅਮਿਤ ਗੁਪਤਾ, ਜਸਵੀਰ ਮਾਨ, ਸੁਰਿੰਦਰ ਕੁਮਾਰ ਗਰਗ, ਸੁਰਿੰਦਰ ਬਾਂਸਲ, ਵਿਕਾਸ ਵਰਮਾ, ਮਨੋਹਰ ਸਿੰਘ ਸੱਗੂ, ਰਾਜੇਸ਼ ਟੋਨੀ, ਡਾ. ਗਗਨ ਗਰਗ, ਡਾ. ਸੁਭਾਸ਼ ਸ਼ਰਮਾ, ਕ੍ਰਿਸ਼ਨ ਕੁਮਾਰ, ਅਸ਼ੀਸ਼ ਢੰਡ, ਕ੍ਰਿਸ਼ਨ ਕੁਮਾਰ ਕਾਲਾ, ਮਾਧੀ, ਬਬਲੂ, ਸਤਿੰਦਰ ਗੋਇਲ, ਕ੍ਰਿਸ਼ਨ ਕੁਮਾਰ ਕੁੱਕ ਅਤੇ ਭੁਪਿੰਦਰ ਠਾਕੁਰ ਆਦਿ ਹਾਜ਼ਰ ਸਨ।

ਸਫ਼ਰ ਕਰਦੇ ਸਮੇ ਰਸਤੇ ਵਿੱਚ ਮਾਣਯੋਗ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ Gajendra Singh Shekhawat ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ Dr. Su...
29/12/2023

ਸਫ਼ਰ ਕਰਦੇ ਸਮੇ ਰਸਤੇ ਵਿੱਚ ਮਾਣਯੋਗ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ Gajendra Singh Shekhawat ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ Dr. Subhash Sharma ਨਾਲ ਜ਼ਿਲ੍ਹਾ ਪ੍ਰਧਾਨ ਸੰਗਰੂਰ Randeep Singh Deol ਨੇ ਕੌਫੀ ਦਾ ਕੱਪ ਸਾਂਝਾ ਕੀਤਾ।

ਨਵੇਂ ਸਾਲ ਦੀ ਖੁਸ਼ੀ ਧਾਰਮਿਕ ਸਥਾਨਾਂ ਤੇ ਮਣਾਉਣ ਦਾ ਰੁਝਾਨ ਵਧਿਆ।ਮਾਨਸਾ (ਆਸ਼ੂ ਕੁਮਾਰ) ਨਵੇਂ ਸਾਲ ਦੀ ਖੁਸ਼ੀ ਮਣਾਉਣ ਲਈ ਸ਼੍ਰੀ ਦੁਰਗਾ ਕੀਰਤਨ ਮੰ...
29/12/2023

ਨਵੇਂ ਸਾਲ ਦੀ ਖੁਸ਼ੀ ਧਾਰਮਿਕ ਸਥਾਨਾਂ ਤੇ ਮਣਾਉਣ ਦਾ ਰੁਝਾਨ ਵਧਿਆ।

ਮਾਨਸਾ (ਆਸ਼ੂ ਕੁਮਾਰ) ਨਵੇਂ ਸਾਲ ਦੀ ਖੁਸ਼ੀ ਮਣਾਉਣ ਲਈ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਦਾ ਇੱਕ ਪਰਿਵਾਰਾਂ ਸਮੇਤ ਸਰਧਾਲੂਆਂ ਦਾ ਇੱਕ ਜਥਾ ਪ੍ਰਵੀਨ ਟੋਨੀ ਸ਼ਰਮਾਂ ਦੀ ਅਗਵਾਈ ਹੇਠ ਮਾਨਸਾ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ।

ਧਾਰਮਿਕ ਰਸਮਾਂ ਅਨੁਸਾਰ ਨਾਰੀਅਲ ਦੀ ਰਸਮ ਗਊਭਗਤ ਅਕਾਉਂਟਸ ਅਫਸਰ ਜ਼ਿਲਾ ਪ੍ਰੀਸ਼ਦ ਸ਼੍ਰੀ ਪਵਨ ਕੁਮਾਰ ਅਤੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਦੀ ਰਸਮ ਅਪੈਕਸ ਕਲੱਬ ਮਾਨਸਾ ਦੇ ਸਰਪ੍ਰਸਤ ਸੁਰੇਸ਼ ਬੰਟੀ ਖਿਆਲਾ ਨੇ ਅਦਾ ਕੀਤੀ।

ਇਸ ਮੌਕੇ ਮੰਡਲ ਦੇ ਵਾਇਸ ਪ੍ਰਧਾਨ ਮੁਕੇਸ਼ ਬਾਂਸਲ ਨੇ ਦੱਸਿਆ ਕਿ ਹਰ ਸਾਲ ਇਸੇ ਤਰ੍ਹਾਂ ਸ਼ਰਧਾਲੂਆਂ ਦੀ ਇੱਕ ਬੱਸ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਲਿਜਾਈ ਜਾਂਦੀ ਹੈ ਮਾਤਾ ਜੀ ਦੇ ਦਰਸ਼ਨ ਕਰਨ ਉਪਰੰਤ ਇੱਕਤੀ ਤਾਰੀਖ ਦੀ ਰਾਤ ਨੂੰ ਮਾਤਾ ਭੁਵਨੇਸ਼ਵਰੀ ਦੇਵੀ ਜੀ ਦੇ ਆਸ਼ਰਮ ਗੀਤਾ ਭਵਨ ਵਿਖੇ ਮਾਤਾ ਜੀ ਦੀ ਚੌਂਕੀ ਲਗਾਉਂਦਿਆਂ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਆਖਿਆ ਜਾਂਦਾ ਹੈ।
ਇਸ ਮੌਕੇ ਅਸ਼ਵਨੀ ਜਿੰਦਲ ਡਿਪਟੀ ਕੰਟਰੋਲਰ ਫਾਇਨਾਂਸ ਐਂਡ ਅਕਾਉਂਟਸ ਜੋ ਕਿ ਪਿਛਲੇ ਸਾਲਾਂ ਤੋਂ ਇਸ ਯਾਤਰਾ ਦਾ ਹਿੱਸਾ ਬਣ ਰਹੇ ਹਨ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਧਾਰਮਿਕ ਸਥਾਨਾਂ ਤੇ ਜਾ ਕੇ ਨਵਾਂ ਸਾਲ ਮਣਾਉਣ ਦਾ ਰੁਝਾਨ ਵਧਿਆ ਹੈ ਪਹਿਲਾਂ ਜ਼ਿਆਦਾਤਰ ਲੋਕ ਕਲੱਬਾਂ, ਹੋਟਲਾਂ ਆਦਿ ਚ ਜਾ ਕੇ ਨਵਾਂ ਸਾਲ ਮਣਾਉਦੇ ਸਨ।

ਸੁਰੇਸ਼ ਜਿੰਦਲ ਨੇ ਇਸ ਮੌਕੇ ਮੰਡਲ ਦੇ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਮੰਡਲ ਵੱਲੋਂ ਜਿੱਥੇ ਲੋਕਾਂ ਨੂੰ ਜਾਗਰਣ ਕਰਕੇ ਲੋਕਾਂ ਨੂੰ ਧਰਮ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਹੀ ਸਮਾਜਸੇਵੀ ਕੰਮਾਂ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ।

ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਮੰਡਲ ਵਲੋਂ ਸ਼ਹਿਰ ਵਿਚ ਲੋਕਾਂ ਦੇ ਸਮਾਜਿਕ ਪੋ੍ਗਰਾਮ ਕਰਨ ਇੱਕ ਅਪਨਾ ਭਵਨ ਨਾਂ ਦੇ ਭਵਨ ਦਾ ਵੀ ਨਿਰਮਾਣ ਕੀਤਾ ਹੋਇਆ ਹੈ ਜਿੱਥੇ ਕਿ ਲੋਕ ਬਹੁਤ ਘੱਟ ਰੇਟਾਂ ਵਿੱਚ ਖੁਸ਼ੀ ਗਮੀ ਦੇ ਪ੍ਰੋਗਰਾਮ ਕਰ ਸਕਦੇ ਹਨ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਸਾਰੇ ਪ੍ਰਬੰਧ ਸ਼ਿਵ ਭਗਤ ਅਮਨ ਗੁਪਤਾ ਵਲੋਂ ਬਾਖੂਬੀ ਕੀਤੇ ਜਾਂਦੇ ਹਨ।

ਇਸ ਮੌਕੇ ਅਮਨ ਗੁਪਤਾ, ਖੂਨਦਾਨੀ ਬਲਜੀਤ ਸ਼ਰਮਾਂ, ਪ੍ਰਧਾਨ ਸੁਖਪਾਲ ਬਾਂਸਲ, ਮਹੰਤ ਵਿਜੇ ਕਮਲ, ਮਨੋਜ ਅਰੋੜਾ, ਜੁਗਨੀ, ਗੋਰਵ ਬਜਾਜ, ਵਿਕਾਸ ਸ਼ਰਮਾ, ਵਿਨੋਦ ਚੌਧਰੀ, ਅੰਗਰੇਜ਼ ਲਾਲ, ਵਿੱਕੀ ਸ਼ਰਮਾਂ, ਰੁਪੇਸ਼ ਕੁਮਾਰ, ਸੱਤਪਾਲ ਅਰੋੜਾ, ਮੋਹਨ ਸੋਨੀ, ਅਪੈਕਸਿਅਨ ਸਤੀਸ਼ ਗਰਗ ਸਮੇਤ ਮੈਂਬਰ ਹਾਜ਼ਰ ਸਨ।

ਨਕਲੀ ਦੁੱਧ, ਪਨੀਰ, ਘੀ ਅਤੇ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਕੇ ਕਰਾਂਗੇ ਕਾਰਵਾਈ – ਸਿਵਲ ਸਰਜਨ ਕੜਾਕੇ ਦੀ ਧੁੰਦ ਵਿੱਚ ਸਿਵਲ ...
27/12/2023

ਨਕਲੀ ਦੁੱਧ, ਪਨੀਰ, ਘੀ ਅਤੇ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਕੇ ਕਰਾਂਗੇ ਕਾਰਵਾਈ – ਸਿਵਲ ਸਰਜਨ

ਕੜਾਕੇ ਦੀ ਧੁੰਦ ਵਿੱਚ ਸਿਵਲ ਸਰਜਨ ਨੇ ਸਵੇਰੇ 9 ਵਜੇ ਧੂਰੀ ਹਸਪਤਾਲ ਦੀ ਕੀਤੀ ਅਚਾਨਕ ਚੈਕਿੰਗ

ਧੂਰੀ (ਪ੍ਰਵੀਨ ਕੁਮਾਰ ਗਰਗ) ਅੱਜ ਸਵੇਰੇ ਕਰੀਬ 9 ਵਜੇ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਵੱਲੋਂ ਸਿਵਲ ਹਸਪਤਾਲ ਧੂਰੀ ਦੀ ਅਚਾਨਕ ਚੈਕਿੰਗ ਕਰਦਿਆਂ ਹਸਪਤਾਲ ਦੇ ਸਟਾਫ ਦੀ ਹਾਜਰੀ ਚੈੱਕ ਕੀਤੀ ਗਈ ਅਤੇ ਸਿਵਲ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਦਾ ਜਾਇਜਾ ਲੈਣ ਉਪਰੰਤ ਡਾਕਟਰਾਂ ਦੇ ਓ.ਪੀ.ਡੀ. ਕਮਰਿਆਂ ਦੇ ਬਾਹਰ ਬੈਠੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਹਸਪਤਾਲ ਵਿੱਚੋਂ ਮਿਲਣ ਵਾਲੀਆਂ ਸਿਹਤ ਸਹੂਲਤਾਂ ਅਤੇ ਦਵਾਈਆਂ ਆਦਿ ਬਾਰੇ ਪੁੱਛਿਆ ਗਿਆ। ਇਸ ਮੌਕੇ ਸਿਵਲ ਹਸਪਤਾਲ ਧੂਰੀ ਦੇ ਪ੍ਰਬੰਧਾਂ ਅਤੇ ਸਟਾਫ ਦੀ ਹਾਜਰੀ ਨੂੰ ਲੈ ਕੇ ਤਸੱਲੀ ਪ੍ਰਗਟਾਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਹਸਪਤਾਲ ਦੇ ਸਟਾਫ ਦੀ ਹਾਜਰੀ ਨੂੰ ਸਮੇਂ ਸਿਰ ਯਕੀਨੀ ਬਨਾਉਣ ਲਈ ਉਹਨਾਂ ਵੱਲੋਂ ਇਹ ਅਚਾਨਕ ਚੈਕਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਬਨਾਉਣ ਅਤੇ ਵੇਚਣ ਵਾਲੇ ਲੋਕਾਂ ਦੇ ਨਾਲ-ਨਾਲ ਨਸ਼ੀਲੀਆਂ ਮੈਡੀਕਲ ਦਵਾਈਆਂ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਅਜਿਹੇ ਲੋਕਾਂ ਵਿਰੁੱਧ ਮੁਕੱਦਮੇ ਦਰਜ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਜੇਕਰ ਇਲਾਕੇ ਵਿੱਚ ਕੋਈ ਵਿਅਕਤੀ ਨਕਲੀ ਦੁੱਧ, ਪਨੀਰ, ਘਿਉ ਅਤੇ ਨਸ਼ੀਲੀਆਂ ਦਵਾਈਆਂ ਆਦਿ ਵੇਚਣ ਦਾ ਕਾਰੋਬਾਰ ਕਰਦਾ ਹੈ ਤਾਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ, ਪਤਾ ਗੁਪਤ ਰੱਖਣ ਦੇ ਨਾਲ-ਨਾਲ ਅਜਿਹੇ ਵਿਅਕਤੀਆਂ ਨੂੰ ਸਿਹਤ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਸਿਵਲ ਹਸਪਤਾਲ ਦੀ ਨਵੀਂ ਬਨਣ ਜਾ ਰਹੀ ਬਿਲਡਿੰਗ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸ਼ਹਿਰ ਹੋਣ ਕਾਰਨ ਸਿਵਲ ਹਸਪਤਾਲ ਧੂਰੀ ਦੀ ਬਿਲਡਿੰਗ ਉੱਪਰ ਕਰੀਬ 18 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਖਰਚੇ ਜਾ ਰਹੇ ਹਨ ਜਿਸ ਨਾਲ ਸਿਵਲ ਹਸਪਤਾਲ ਦੀ ਨੁਹਾਰ ਬਦਲਣ ਜਾ ਰਹੀ ਹੈ। ਇਸ ਮੌਕੇ ਕਾਰਜਕਾਰੀ ਐਸ.ਐਮ.ਓ. ਡਾ. ਰਚਿਤਾ, ਡਾ. ਕੰਵਰਪ੍ਰੀਤ ਸਰਾਂ, ਡਾ. ਮਨਿੰਦਰ ਸਿੰਘ, ਨਰਸਿੰਗ ਸਿਸਟਰ ਨਰਿੰਦਰ ਕੌਰ, ਲੈਬ ਇੰਚਾਰਜ ਪ੍ਰੇਮ ਕੁਮਾਰ, ਪ੍ਰਦੀਪ ਕੁਮਾਰ ਆਦਿ ਵੱਲੋਂ ਨਵ-ਨਿਯੁੱਕਤ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੂੰ ਪਹਿਲੀ ਵਾਰ ਧੂਰੀ ਆਉਣ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਦਫਤਰ ਦੇ ਸਟੈਨੋ ਬੂਟਾ ਸਿੰਘ, ਅਸ਼ੋਕ ਕੁਮਾਰ ਅਤੇ ਲਖਵਿੰਦਰ ਕੁਮਾਰ ਆਦਿ ਵੀ ਹਾਜਰ ਸਨ।

ਬਠਿੰਡਾ ( ਸਿਮਰਪਾਲ ਕੌਰ ਬਠਿੰਡਾ) ਰਾਸ਼ਟਰੀ ਕਾਵਿ ਸਾਗਰ ਨੇ ਦਸੰਬਰ ਮਹੀਨੇ ਦੀ ਕਾਵਿ ਗੋਸ਼ਠੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ। ਇਸ ਕਾਵਿ ਦਰਬਾ...
26/12/2023

ਬਠਿੰਡਾ ( ਸਿਮਰਪਾਲ ਕੌਰ ਬਠਿੰਡਾ) ਰਾਸ਼ਟਰੀ ਕਾਵਿ ਸਾਗਰ ਨੇ ਦਸੰਬਰ ਮਹੀਨੇ ਦੀ ਕਾਵਿ ਗੋਸ਼ਠੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ। ਇਸ ਕਾਵਿ ਦਰਬਾਰ ਦੇ ਮੁੱਖ ਮਹਿਮਾਨ ਡਾਕਟਰ ਤਰਲੋਚਨ ਲੋਚੀ ਅਤੇ ਡਾਕਟਰ ਸੁਰੇਸ਼ ਨਾਇਕ ਸਨ। ਇਸ ਸੰਸਥਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਭ ਕਵੀਆਂ ਦਾ ਸਵਾਗਤ ਕੀਤਾ ,ਤੇ ਸੰਸਥਾ ਦੀਆਂ ਗਤੀ ਵਿਧੀਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ,ਕੇ ਇਸ ਸੰਸਥਾ ਦੇ ਮੈਂਬਰ ਅਲੱਗ ਅਲੱਗ ਜਗ੍ਹਾ ਤੇ ਕਵਿਤਾ ਪਾਠ ਦੇ ਪ੍ਰੋਗਰਾਮ ਉਲੀਕ ਕੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰ ਰਹੇ ਨੇ। ਓਹਨਾ ਦਸਿਆ ਇਹ ਇਸ ਮਹੀਨੇ ਦਾ ਸੱਤਵਾਂ ਪ੍ਰੋਗਰਾਮ ਹੈ।ਓਹਨਾ ਗੁਰੂਆਂ ਬਾਰੇ ਚਾਨਣਾ ਪਾਉਂਦੇ ਕਿਹਾ, ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਸਾਰ ਵਿੱਚ ਜ਼ੁਲਮ ਦੀ ਦਾਸਤਾਨ ਦੁਹਰਾਉਂਦੀ ਰਹੇਗੀ। ਸਾਨੂੰ ਗੁਰੂਆਂ ਦੀ ਸ਼ਹਾਦਤ ਤੋਂ ਸੇਧ ਲੈਣੀ ਚਾਹੀਦੀ ਹੈ। ਡਾਕਟਰ ਉਮਾ ਸ਼ਰਮਾ ਨੇ ਬਹੁਤ ਵਧੀਆ ਮੰਚ ਸੰਚਾਲਨ ਕੀਤਾ। ਇਸ ਕਾਵਿ ਗੋਸ਼ਠੀ ਵਿਚ ਪੈਂਤੀ ਕਵੀਆਂ ਨੇ ਭਾਗ ਲਿਆ। ਹਰ ਇਕ ਨੇ ਬਹੁਤ ਮਾਰਮਿੱਕ ਕਵਿਤਾ ਸੁਣਾਈ ,ਤੇ ਗੁਰੂਆਂ ਦੇ ਸੰਘਰਸ਼ ਨੂੰ ਯਾਦ ਕੀਤਾ ਗਿਆ। ਇਸ ਵਿਚ ਭਾਗ ਲੈਣ ਵਾਲੇ ਕਵੀ ਸਨ ਡਾਕਟਰ ਇੰਦਰਪਾਲ, ਸੁਖਦੇਵ ਸਿੰਘ, ਸੀਮਾ ਸ਼ਰਮਾ ਜਗਦੀਸ਼ ਕੌਰ, ਜਗਤਾਰ ਸਿੰਘ, ਪ੍ਰੀਤਮ ਕੌਰ, ਤਰਲੋਚਨ ਕੌਰ, ਸੰਤੋਸ਼ ਕੁਮਾਰ ਮਾਧਵ, ਡਾਕਟਰ ਦੀਪ ਸ਼ਿਖਾ, ਪਰਕਾਸ਼ ਕੌਰ ਪਾਸਨ੍ਹ, ਵੀਰਪਾਲ ਕੌਰ, ਡਾਕਟਰ ਰਵਿੰਦਰ ਭਾਟੀਆ, ਡਾਕਟਰ ਸੁਨੀਤ ਮਦਾਨ, ਸੁਖਵਿੰਦਰ ਸਿੰਘ, ਨੀਰਜਾ ਸ਼ਰਮਾ, ਹਰਜਿੰਦਰ ਕੌਰ, ਡਾਕਟਰ ਹਰਜੀਤ ਸੱਧਰ, ਅਵਿਨਾਸ਼ ਕੌਰ, ਹਰਮਿੰਦਰ ਕੌਰ, ਡਾਕਟਰ ਸੁਦੇਸ਼ ਚੁਗ, ਤੇਜਸ ਕੁਮਾਰ, ਪੋਲੀ ਬਰਾੜ। ਅਨੀਤਾ ਰਲਹਣ, ਪਰਮਜੀਤ ਕੌਰ ਜੈਸਵਾਲ, ਸਿਮਰਪਾਲ ਕੌਰ ਬਠਿੰਡਾ, ਡਾਕਟਰ ਸਤਿੰਦਰ ਬੁੱਟਰ, ਸੋਨੀਆ ਭਾਰਤੀ, ਕਿਰਨ ਸਿੰਗਲਾ, ਪਰਵੀਨ ਕੌਰ, ਡਾਕਟਰ ਤਰਲੋਚਨ ਲੋਚੀ, ਡਾਕਟਰ ਸੁਰੇਸ਼ ਨਾਇਕ , ਡਾਕਟਰ ਉਮਾ ਅਤੇ ਆਸ਼ਾ ਸ਼ਰਮਾ। ਆਖਿਰ ਵਿਚ ਡਾਕਟਰ ਸੁਰੇਸ਼ ਨੇ ਸਭ ਦਾ ਵਿਸ਼ਲੇਸ਼ਣ ਕੀਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾਕਟਰ ਤਰਲੋਚਨ ਲੀਚੀ ਨੇ ਵੀ ਆਪਣੇ ਵਿਚਾਰ ਰੱਖੇ। ਆਸ਼ਾ ਸ਼ਰਮਾ ਤੇ ਡਾਕਟਰ ਉਮਾ ਨੇ ਸਭ ਕਵੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਸੁਹਿਰਦ ਪੂਰਵਕ ਸੰਪੂਰਨ ਹੋਇਆ।

ਰੋਟਰੀ ਕਲੱਬ ਮਾਨਸਾ ਵੱਲੋ ਲੋੜਵੰਦਾ ਨੂੰ ਰੇਹੜੀਆ ਦਾਨਮਾਨਸਾ (ਆਸ਼ੂ ਕੁਮਾਰ ) ਰੋਟਰੀ ਕਲੱਬ ਮਾਨਸਾ ਵੱਲੋਂ ਰੋਟਰੀ ਇੰਟਰਨੈਸ਼ਨਲ ਜਿਲਾ 3090 ਵੱਲੋਂ ਗ੍...
26/12/2023

ਰੋਟਰੀ ਕਲੱਬ ਮਾਨਸਾ ਵੱਲੋ ਲੋੜਵੰਦਾ ਨੂੰ ਰੇਹੜੀਆ ਦਾਨ

ਮਾਨਸਾ (ਆਸ਼ੂ ਕੁਮਾਰ ) ਰੋਟਰੀ ਕਲੱਬ ਮਾਨਸਾ ਵੱਲੋਂ ਰੋਟਰੀ ਇੰਟਰਨੈਸ਼ਨਲ ਜਿਲਾ 3090 ਵੱਲੋਂ ਗ੍ਰਾਂਟ ਚੋਂ ਆਈਆ ਦੋ ਹੱਥ ਰੇਹੜੀਆ ਕਲੱਬ ਦੇ ਸੀਨੀਅਰ ਮੈਂਬਰ ਅਤੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ ਦੀ ਹਾਜਰੀ ਵਿੱਚ ਦੋ ਲੋੜਵੰਦ ਵਿਅਕਤੀਆ ਨੂੰ ਸਪੁਰਦ ਕੀਤੀਆ ਗਈਆ। ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਦੱਸਿਆ ਕਿ ਰੋਟਰੀ ਸਾਰੇ ਸੰਸਾਰ ਚ ਸਮਾਜਿਕ ਕਾਰਜ ਕਰਨ ਵਾਲੀ ਸੰਸਥਾ ਹੈ ਅਤੇ ਸਮੇਂ ਸਮੇਂ ਤੇ ਲੋਕਾਂ ਨੂੰ ਰੋਟਰੀ ਦੁਆਰਾ ਵੱਖ ਵੱਖ ਖੇਤਰਾ ਚ ਸਹਿਯੋਗ ਦਿੱਤਾ ਜਾਂਦਾ ਹੈ। ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ ਕੇ ਬੀ ਜਿੰਦਲ ਨੇ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਹੋਰ ਸਮਾਜਿਕ ਕਾਰਜਾ ਵਿੱਚ ਤੇਜੀ ਲਿਆਂਦੀ ਜਾ ਰਹੀ ਹੈ। ਰੋਟਰੀ ਕਲੱਬ ਦੇ ਸੈਕਟਰੀ ਰਵੀ ਸਿੰਗਲਾ ਨੇ ਕਿਹਾ ਕਿ ਠੰਡ ਨੂੰ ਦੇਖਦੇ ਹੋਏ ਗਰੀਬ ਵਿਅਕਤੀਆ ਲਈ ਲੋੜੀਂਦੇ ਸਮਾਨ ਦੇ ਕੈਂਪ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਕੈਂਪ ਆਉਣ ਵਾਲੇ ਕੁਝ ਦਿਨਾ ਚ ਹੀ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਕਲੱਬ ਦੇ ਸੀਨੀਅਰ ਮੈਂਬਰ ਹੇਮ ਰਾਜ ਗਰਗ, ਡਾ. ਰਾਹੁਲ ਭਾਰਦਵਾਜ, ਅਸਿਸਟੈਂਟ ਗਵਰਨਰ ਐਡਵੋਕੇਟ ਅਮਨ ਮਿੱਤਲ, ਵਿਨੇ ਮਿੱਤਲ, ਪਰਮਜੀਤ ਸਦਿਓੜਾ, ਰੋਹਿਤ ਤਾਮਕੋਟ ਅਤੇ ਸਮਾਜ ਸੇਵੀ ਐਡਵੋਕੇਟ ਧਰਮਵੀਰ ਵਾਲੀਆ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ।

ਮਾਨਸਾ (ਆਸ਼ੂ ਕੁਮਾਰ) ਇਨਰਵਹੀਲ ਕਲੱਬ ਮਾਨਸਾ ਗ੍ਰੇਟਰ ਨੇ ਲਗਾਏ ਰਿਫਲੈਕਟਰ।ਸੰਘਣੀ ਧੁੰਦ ਵਿੱਚ ਪਿੱਛੇ ਲਾਈਟ ਨਾ ਹੋਣ ਕਾਰਨ ਐਕਸੀਡੈਂਟਾਂ ਦਾ ਕਾਰਨ ਬ...
26/12/2023

ਮਾਨਸਾ (ਆਸ਼ੂ ਕੁਮਾਰ) ਇਨਰਵਹੀਲ ਕਲੱਬ ਮਾਨਸਾ ਗ੍ਰੇਟਰ ਨੇ ਲਗਾਏ ਰਿਫਲੈਕਟਰ।

ਸੰਘਣੀ ਧੁੰਦ ਵਿੱਚ ਪਿੱਛੇ ਲਾਈਟ ਨਾ ਹੋਣ ਕਾਰਨ ਐਕਸੀਡੈਂਟਾਂ ਦਾ ਕਾਰਨ ਬਣ ਰਹੀਆਂ ਰੇਹੜੀਆਂ, ਟਰਾਲੀਆਂ ਤੇ ਇਨਰਵਹੀਲ ਕਲੱਬ ਮਾਨਸਾ ਗ੍ਰੇਟਰ ਦੀਆਂ ਔਰਤਾਂ ਨੇ ਰਿਫਲੈਕਟਰ ਲਗਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ।

ਇਹ ਜਾਣਕਾਰੀ ਦਿੰਦਿਆਂ ਕਲੱਬ ਦੀ ਸਕੱਤਰ ਮੀਨੂੰ ਜਿੰਦਲ ਨੇ ਦੱਸਿਆ ਕਿ ਕਲੱਬ ਵੱਲੋਂ ਸਮੇਂ ਸਮੇਂ ਤੇ ਸਮਾਜਸੇਵੀ ਕੰਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਰੇਹੜੀਆਂ, ਟਰਾਲੀਆਂ ਅਤੇ ਹੋਰ ਵਾਹਨਾਂ ਜਿਨ੍ਹਾਂ ਦੇ ਪਿਛਲੇ ਹਿੱਸੇ ਤੇ ਲਾਈਟ ਦਾ ਪ੍ਰਬੰਧ ਨਹੀਂ ਸੀ ਤੇ ਰਿਫਲੈਕਟਰ ਲਗਾਏ ਗਏ ਅਤੇ ਪ੍ਰਧਾਨ ਸੁਨੀਤਾ ਗਰਗ ਦੀ ਅਗਵਾਈ ਅਤੇ ਟਰੈਫਿਕ ਜਾਗਰੂਕਤਾ ਅਭਿਆਨ ਦੇ ਇੰਚਾਰਜ ਸੁਰੇਸ਼ ਕੁਮਾਰ ਦੇ ਸਹਿਯੋਗ ਨਾਲ ਸ਼ਹਿਰ ਦੇ ਭਗਤ ਸਿੰਘ ਚੌਕ ਵਿਖੇ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਹਨ। ਇਸ ਮੌਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦਿਆਂ ਸੁਰੇਸ਼ ਕੁਮਾਰ ਨੇ ਕਿਹਾ ਕਿ ਧੁੰਦ ਵਿੱਚ ਜ਼ਿਆਦਾਤਰ ਐਕਸੀਡੈਂਟ ਟਰਾਲੀਆਂ ਪਿਛੇ ਰਿਫਲੈਕਟਰ ਨਾ ਹੋਣ ਕਾਰਨ ਹੁੰਦੇ ਹਨ ਅਜਿਹੇ ਵਾਹਨ ਚਾਲਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਗੱਡੀਆਂ ਦੇ ਪਿਛੇ ਲਾਈਟ ਦਾ ਸਹੀ ਪ੍ਰਬੰਧ ਕਰ ਕੇ ਰੱਖਣ ਅਤੇ ਗੱਡੀਆਂ ਨੂੰ ਸੜਕ ਦੇ ਥੱਲੇ ਉਤਾਰ ਕੇ ਪਾਰਕ ਕੀਤਾ ਜਾਵੇ ਅਤੇ ਰਾਤ ਸਮੇਂ ਡਿਪਰ ਦਾ ਸਹੀ ਇਸਤੇਮਾਲ ਕੀਤਾ ਜਾਵੇ ਉਨ੍ਹਾਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਪ੍ਰਧਾਨ ਸੁਨੀਤਾ ਗਰਗ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਲੱਬ ਵਲੋਂ ਲੋਕ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਕੀਤਾ ਜਾਵੇ। ਇਸ ਮੌਕੇ ਮਨੀਸ਼ਾ ਕੱਕੜ, ਆਸ਼ਾ ਗਰਗ, ਉਸ਼ਾ ਗਰਗ, ਪੂਨਮ ਮਿੱਤਲ, ਅੰਜੂ ਜਿੰਦਲ,ਰੰਜੂ ਸਿੰਗਲਾ, ਸੁਨੀਤਾ ਜਿੰਦਲ ਸਮੇਤ ਮੈਂਬਰ ਹਾਜ਼ਰ ਸਨ।

ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਹੋਏ ਵਿਦਿਆਰਥੀਆਂ ਦੇ ਰੂਬਰੂਬਠਿੰਡਾ (ਸਿਮਰਪਾਲ ਕੌਰ ਬਠਿੰਡਾ) 19 ਦਸੰਬਰ:  ਸਮਰੱਥ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖ...
23/12/2023

ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਹੋਏ ਵਿਦਿਆਰਥੀਆਂ ਦੇ ਰੂਬਰੂ

ਬਠਿੰਡਾ (ਸਿਮਰਪਾਲ ਕੌਰ ਬਠਿੰਡਾ) 19 ਦਸੰਬਰ: ਸਮਰੱਥ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ.)ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਇਥੋਂ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੁਰਜ ਗਿੱਲ, ਜ਼ਿਲਾ ਬਠਿੰਡਾ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ।

ਰੂਬਰੂ ਪ੍ਰੋਗਰਾਮ ਦੇ ਆਰੰਭ ਵਿੱਚ ਸਕੂਲ ਦੇ ਪ੍ਰਿੰਸੀਪਲ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਹਾਰਦਿਕ ਜੀ ਆਇਆਂ ਕਹਿੰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਵਿਦਿਆਰਥੀ ਜੀਵਨ ਤੋਂ ਹੀ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਸੁਰਿੰਦਰਪ੍ਰੀਤ ਘਣੀਆਂ ਦੀਆਂ ਰਚਨਾਵਾਂ ਪੜਦੇ ਆ ਰਹੇ ਹਨ। ਉਹਨਾਂ ਦੱਸਿਆ ਸ਼੍ਰੀ ਘਣੀਆਂ ਦੀ ਸ਼ਾਇਰੀ ਵਿੱਚ ਜਿੱਥੇ ਪੀੜਤ ਲੋਕਾਈ ਦਾ ਦਰਦ ਹੈ, ਉੱਥੇ ਇਸ ਪੀੜਾ ਲਈ ਜਿੰਮੇਵਾਰ ਧਿਰਾਂ ਦੇ ਖਿਲਾਫ ਰੋਹ- ਵਿਦਰੋਹ ਵੀ ਦਿਖਾਈ ਦਿੰਦਾ ਹੈ।

ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸੁਰਿੰਦਰਪ੍ਰੀਤ ਘਣੀਆਂ ਨੇ ਦੱਸਿਆ ਕਿ ਉਸ ਦੀ ਸਿਰਜਣਾ ਦਾ ਆਧਾਰ ਉਨਾਂ ਵੱਲੋਂ ਤੀਸਰੀ ਜਮਾਤ ਵਿੱਚ ਪੜ੍ਹਦਿਆਂ ਮਿਲਟਰੀ ਵਿੱਚ ਸੇਵਾ ਕਰਦੇ ਆਪਣੇ ਚਾਚਾ ਕੈਪਟਨ ਪ੍ਰੀਤਮ ਸਿੰਘ ਲਹਿਰੀ ਨੂੰ ਲਿਖੀਆਂ ਚਿੱਠੀਆਂ ਹਨ। ਇਸ ਉਪਰੰਤ ਉਹਨਾਂ ਨੌਵੀਂ ਜਮਾਤ ਵਿੱਚ ਪੜਦਿਆਂ ਪਹਿਲਾ ਗੀਤ ਸ਼ਹੀਦ ਭਗਤ ਸਿੰਘ ਬਾਰੇ ਲਿਖਿਆ। ਇਸ ਉਪਰੰਤ ਉਹਨਾਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਦੱਸਿਆ ਕਿ ਕੋਈ ਰਚਨਾ ਕਿਹੜੇ ਕਿਹੜੇ ਪੜਾ ਤਹਿ ਕਰਕੇ ਕਾਗਜ਼ 'ਤੇ ਉੱਤਰਦੀ ਹੈ ਤੇ ਫਿਰ ਪਾਠਕਾਂ ਅਤੇ ਸਰੋਤਿਆਂ ਤੱਕ ਪੁੱਜਦੀ ਹੈ। ਆਪਣੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਉਹਨਾਂ ਦੱਸਿਆ ਕਿ ਉਹ ਹੁਣ ਤੱਕ ਦੋ ਮੌਲਿਕ ਗ਼ਜ਼ਲ ਸੰਗ੍ਰਹਿ, ਹਰਫ਼ਾਂ ਦੇ ਪੁਲ਼ ਅਤੇ ਟੂਮਾਂ, ਇੱਕ ਸੰਪਾਦਿਤ ਪੁਸਤਕ ਪ੍ਰੋ. ਰੁਪਿੰਦਰ ਮਾਨ: ਜੀਵਨ ਤੇ ਚੋਣਵੀਂ ਰਚਨਾ ਅਤੇ ਇੱਕ ਅਨੁਵਾਦਿਤ ਪੁਸਤਕ 'ਫੁੱਲ ਅਤੇ ਸ਼ਹਿਦ ਦੀ ਮੱਖੀ' ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਥਾਨਕ ਸਾਹਿਤ ਸੰਗਠਨਾਂ ਦੇ ਨਾਲ ਨਾਲ 2006 ਈ. ਤੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਵੱਖ-ਵੱਖ ਅਹੁਦਿਆਂ 'ਤੇ ਕਾਰਜਸ਼ੀਲ ਹੋ ਕੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਸਾਹਿਤ ਆਦਿ ਦੀ ਪ੍ਰਫੁੱਲਤਾ ਲਈ ਨਿਰੰਤਰ ਯਤਨ ਕਰਦੇ ਆ ਰਹੇ ਹਨ। ਸ੍ਰੀ ਘਣੀਆਂ ਨੇ ਇਸ ਮੌਕੇ ਆਪਣੀਆਂ ਚੋਣਵੀਆਂ ਰਚਨਾਵਾਂ ਸਾਂਝੀਆਂ ਕਰਨ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਆਪਣੇ ਉਣਤਾਲੀ ਸਾਲਾਂ ਦੇ ਅਧਿਆਪਨ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇੱਕ ਅਧਿਆਪਕ ਨੂੰ ਕਦੇ ਵੀ ਕਿਸੇ ਵਿਦਿਆਰਥੀ ਲਈ ਨਲਾਇਕ ਜਾਂ ਇਸ ਤਰ੍ਹਾਂ ਦੇ ਹੋਰ ਵਿਸ਼ੇਸ਼ਣ ਨਹੀਂ ਵਰਤਣੇ ਚਾਹੀਦੇ ਅਤੇ ਨਾ ਹੀ ਕੇਵਲ ਵੱਧ ਅੰਕ ਪ੍ਰਾਪਤ ਕਰਨ ਦੀ ਦੌੜ ਵਿੱਚ ਪਾਉਣਾ ਚਾਹੀਦਾ ਹੈ ਬਲਕਿ ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤੀ ਲਈ ਇੱਕ ਜਗਿਆਸੂ ਬਿਰਤੀ ਦਾ ਬਣਾ ਕੇ ਜ਼ਿੰਦਗੀ ਦੇ ਰਾਹਾਂ ਤੇ ਆਪਣੇ ਰਾਹ ਖੁਦ ਤਲਾਸ਼ਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨਾਲ ਗੱਲ ਕਰਦਿਆਂ ਉਹਨਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਪ੍ਰੀਖਿਆ ਵਿੱਚੋਂ ਵੱਧ ਅੰਕ ਹਾਸਲ ਕਰਨ ਲਈ ਨਕਲ ਜਾਂ ਹੋਰ ਅਣਉਚਿਤ ਸਾਧਨਾਂ ਦਾ ਸਹਾਰਾ ਨਾ ਲੈਣ ਸਗੋਂ ਉਹ ਕੁਦਰਤ ਵੱਲੋਂ ਬਖਸ਼ੀ ਆਪਣੀ ਅੰਦਰਲੀ ਯੋਗਤਾ ਨੂੰ ਪਛਾਣ ਕੇ ਉਸ ਦਾ ਵਿਕਾਸ ਕਰਨ ਲਈ ਸਖ਼ਤ ਮਿਹਨਤ ਕਰਦਿਆਂ ਹਮੇਸ਼ਾ ਅੱਗੇ ਵਧਦੇ ਰਹਿਣ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਮਨਦੀਪ ਕੌਰ, ਜੈਸਮੀਨ, ਅਮਨਦੀਪ ਕੌਰ ਅਤੇ ਜੋਗਿੰਦਰ ਕੌਰ ਨੇ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।

ਸਕੂਲ ਵੱਲੋਂ ਸੁਰਿੰਦਰਪ੍ਰੀਤ ਘਣੀਆਂ ਅਤੇ ਉਹਨਾਂ ਦੀ ਸਪਤਨੀ ਜਸਵਿੰਦਰ ਕੌਰ ਘਣੀਆਂ ਨੂੰ ਯਾਦਗਾਰੀ ਚਿੰਨ ਅਤੇ ਕਿਤਾਬਾਂ ਦੇ ਸੈੱਟ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਟਾਫ ਵਿੱਚੋਂ ਸ਼੍ਰੀਮਤੀ ਪਰਮਜੀਤ ਕੌਰ ਪੰਜਾਬੀ ਅਧਿਆਪਕਾ, ਮਮਤਾ ਰਾਣੀ ਹਿੰਦੀ ਅਧਿਆਪਕਾ, ਸੁਮਨਪ੍ਰੀਤ ਕੌਰ ਸਾਇੰਸ ਅਧਿਆਪਕਾ, ਗੀਤਾ ਰਾਣੀ ਗਣਿਤ ਅਧਿਆਪਕਾ, ਸਕੁੰਤਲਾ ਰਾਣੀ ਐਸ.ਐਸ.ਅਧਿਆਪਕਾ, ਬਲਜਿੰਦਰ ਸਿੰਘ ਐਸ. ਐਸ. ਮਾਸਟਰ, ਧਰਮਿੰਦਰ ਸਿੰਘ ਕੰਪਿਊਟਰ ਅਧਿਆਪਕ, ਬਲਦੇਵ ਸਿੰਘ ਡੀਪੀਈ, ਹਰਪ੍ਰਿੰਸ ਸਿੰਘ ਆਦਿ ਵੀ ਹਾਜ਼ਰ ਸਨ। ਇਸ ਰੂਬਰੂ ਸਮਾਗਮ ਦਾ ਮੰਚ ਸੰਚਾਲਨ ਸਕੂਲ ਦੀ ਪੰਜਾਬੀ ਅਧਿਆਪਕਾ ਸ੍ਰੀਮਤੀ ਸਰਬਜੀਤ ਕੌਰ ਨੇ ਕਾਵਿਕ ਲਹਿਜੇ ਵਿੱਚ ਕਰਦਿਆਂ ਭਾਵਪੂਰਤ ਟਿੱਪਣੀਆਂ ਵੀ ਕੀਤੀਆਂ।

ਸ਼ਾਨਦਾਰ ਰਿਹਾ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦਾ ਤ੍ਰੈਭਾਸ਼ੀ ਕਵੀ ਦਰਬਾਰ ।ਬਠਿੰਡਾ (ਸਿਮਰਪਾਲ ਕੌਰ ਬਠਿੰਡਾ) ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ...
23/12/2023

ਸ਼ਾਨਦਾਰ ਰਿਹਾ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦਾ ਤ੍ਰੈਭਾਸ਼ੀ ਕਵੀ ਦਰਬਾਰ ।

ਬਠਿੰਡਾ (ਸਿਮਰਪਾਲ ਕੌਰ ਬਠਿੰਡਾ) ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਤ੍ਰੈਭਾਸ਼ੀ ਕਵੀ ਦਰਬਾਰ, 16 ਦਿਸੰਬਰ 2023 ਦਿਨ ਸ਼ਨੀਵਾਰ ਨੂੰ ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸੰਸਥਾਪਕ / ਪ੍ਰਧਾਨ ਡਾ ਰਵਿੰਦਰ ਕੌਰ ਭਾਟੀਆ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।

ਡਾ. ਰਵਿੰਦਰ ਕੌਰ ਭਾਟੀਆ ਨੇ ਆਪਣੇ ਮੋਹ ਭਿੱਜੇ ਸ਼ਬਦਾਂ ਨਾਲ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਸਾਹਿਤ ਸਭਾ ਦੀ ਮੁੱਖ ਸਲਾਹਕਾਰ ਮੀਤਾ ਖੰਨਾ ਨੇ ਅਤੇ ਸਰਬਜੀਤ ਹਾਜ਼ੀਪੁਰ ਨੇ ਬੜੇ ਹੀ ਉਮਦਾ ਅਤੇ ਕਾਵਿ ਮਈ ਢੰਗ ਨਾਲ ਕੀਤਾ।

ਪ੍ਰੋਗਰਾਮ ਦਾ ਆਗਾਜ਼ ਸੁਰੀਲੀ ਆਵਾਜ਼ ਦੀ ਮਲਿਕਾ ਮੀਤਾ ਖੰਨਾ ਨੇ ਕੀਤਾ। ਸੰਸਥਾ ਦੀ ਪ੍ਰਧਾਨ ਅਤੇ ਸੰਸਥਾਪਕ ਡਾਕਟਰ ਰਵਿੰਦਰ ਕੌਰ ਭਾਟੀਆ ਨੇ ਸਾਰਿਆਂ ਦਾ ਰਸਮੀਂ ਤੌਰ ਤੇ ਸਵਾਗਤ ਕੀਤਾ ਅਤੇ ਲਹਿੰਦੇ ਪੰਜਾਬ ਦੀ ਸ਼ਾਨ, ਗ਼ਜ਼ਲਗੋ ਹਾਫਿਜ਼ ਫ਼ਿਦਾ ਨੂੰ ਉਹਨਾਂ ਦੇ ਪਲੇਠੇ ਗ਼ਜ਼ਲ ਸੰਗ੍ਰਹਿ "ਵਾਹ" ਦੇ ਲੋਕ ਅਰਪਣ ਤੇ ਵਧਾਈ ਦਿੱਤੀ। ਤਜਿੰਦਰ ਸਿੰਘ ਅੰਜਾਨਾ ਵੱਲੋਂ ਹਾਫਿਜ਼ ਫਿ਼ਦਾ ਦੀ ਪੁਸਤਕ ਤੇ ਬਹੁਤ ਹੀ ਸੰਜ਼ੀਦਾ ਢੰਗ ਨਾਲ ਪਰਚਾ ਪੜ੍ਹਿਆ ਗਿਆ। ਲਹਿੰਦੇ ਪੰਜਾਬ ਤੋਂ ਡਾ ਰਜ਼ਾਕ ਸ਼ਾਹਿਦ, ਡਾ. ਅਨੀਸ਼ ਗਰਗ, ਰੇਖਾ ਮਹਾਜਨ, ਸੁਦੇਸ਼ ਨੂਰ, ਤਨਵੀਰ ਹਾਮਿਦ ਹਮੀਦੀ, ਪਰਮਪ੍ਰੀਤ ਕੌਰ ਬਾਘਾ, ਬਲਵਿੰਦਰ ਦਿਲਦਾਰ , ਮਨਪ੍ਰੀਤ ਕੌਰ ਸੰਧੂ, ਬਲਜਿੰਦਰ ਕੌਰ ਸ਼ੇਰਗਿੱਲ ਅਤੇ ਵੰਦਨਾ ਠਾਕੁਰ ਨੇ ਆਪਣੀਆਂ ਰਚਨਾਵਾਂ ਨਾਲ ਸਭ ਦਾ ਮਨ ਮੋਹ ਲਿਆ। ਅੰਜੂ ਅਮਨਦੀਪ ਗਰੋਵਰ, ਮੀਤਾ ਖੰਨਾ, ਸਰਬਜੀਤ ਹਾਜ਼ੀਪੁਰ ਅਤੇ ਡਾ ਰਵਿੰਦਰ ਭਾਟੀਆ ਨੇ ਆਪਣੇ ਖੂਬਸੂਰਤ ਸ਼ਬਦਾਂ ਨਾਲ ਮਹਿਫ਼ਿਲ ਵਿਚ ਰੰਗ ਬੰਨ੍ਹਿਆ ਅਤੇ ਸਭ ਤੋਂ ਵਾਹ ਵਾਹ ਖੱਟੀ। ਅੰਤ ਵਿਚ ਸਭਾ ਦੇ ਸਰਪ੍ਰਸਤ/ ਪ੍ਰਧਾਨ ਡਾ ਰਵਿੰਦਰ ਭਾਟੀਆ , ਮੁੱਖ ਸਲਾਹਕਾਰ ਮੀਤਾ ਖੰਨਾ ਅਤੇ ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਨੇ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਦਾ ਤੇ ਕਵੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਅੱਗੋਂ ਤੋਂ ਵੀ ਮਾਂ ਬੋਲੀ ਦੀ ਸੇਵਾ ਵਿਚ ਨਿਰੰਤਰ ਯੋਗਦਾਨ ਪਾਉਣ ਲਈ ਵਾਅਦਾ ਕੀਤਾ। ਇਸ ਮੁਸ਼ਾਇਰੇ ਵਿੱਚ ਸਭਾ ਦੇ ਜਰਨਲ ਸਕੱਤਰ ਅਮਨਵੀਰ ਸਿੰਘ ਧਾਮੀ ਦੀ ਗੈਰ ਹਾਜ਼ਰੀ ਸਭ ਨੂੰ ਖਲੀ ਅਤੇ ਉਹਨਾਂ ਦਾ ਤਕਨੀਕੀ ਯੋਗਦਾਨ ਲਈ ਡਾ. ਰਵਿੰਦਰ ਕੌਰ ਭਾਟੀਆ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦੀ ਇਹ ਤ੍ਰੈਭਾਸ਼ੀ ਕਾਵਿ - ਗੋਸ਼ਟੀ ਬਹੁਤ ਸਫ਼ਲ ਰਹੀ।

ਰੋਟਰੀ ਕਲੱਬ ਮਾਨਸਾ ਵੱਲੋ ਲਗਾਏ ਗਏ ਮੁਫਤ ਅੱਖਾ ਦੇ ਕੈਂਪ ਵਿੱਚ 210 ਮਰੀਜਾ ਦਾ ਚੈੱਕਅਪ ਮਾਨਸਾ (ਆਸ਼ੂ ਕੁਮਾਰ) ਰੋਟਰੀ ਕਲੱਬ ਮਾਨਸਾ ਵੱਲੋਂ ਆਸਰਾ ਫ...
21/12/2023

ਰੋਟਰੀ ਕਲੱਬ ਮਾਨਸਾ ਵੱਲੋ ਲਗਾਏ ਗਏ ਮੁਫਤ ਅੱਖਾ ਦੇ ਕੈਂਪ ਵਿੱਚ 210 ਮਰੀਜਾ ਦਾ ਚੈੱਕਅਪ

ਮਾਨਸਾ (ਆਸ਼ੂ ਕੁਮਾਰ) ਰੋਟਰੀ ਕਲੱਬ ਮਾਨਸਾ ਵੱਲੋਂ ਆਸਰਾ ਫਾਊਂਡੇਸ਼ਨ ਨਾਲ ਮਿਲ ਕੇ ਸਥਾਨਕ ਖਾਲਸਾ ਹਾਈ ਸਕੂਲ ਵਿਚ ਲੋਕਾ ਲਈ ਫਰੀ ਅੱਖਾ ਦਾ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 210 ਮਰੀਜਾ ਨੂੰ ਚੈਕਅੱਪ ਕਰਕੇ ਮੌਕੇ ਤੇ ਦਵਾਈਆ ਅਤੇ ਐਨਕਾ ਫਰੀ ਦਿੱਤੀਆ ਗਈਆ। ਜਿਹੜੇ ਮਰੀਜਾ ਦੀਆ ਮੌਕੇ ਤੇ ਐਨਕਾ ਨਹੀ ਬਣੀਆ ਉਹਨਾ ਨੂੰ 20 ਦਿਨਾ ਵਿਚ ਐਨਕਾ ਬਣਾ ਕੇ ਭੇਜੀਆ ਜਾਣਗੀਆ। ਗਰੀਬਾ ਰੇਖਾ ਤੋਂ ਨੀਚੇ ਮਰੀਜ ਜਿੰਨਾ ਦੀ ਸਰਜਰੀ ਹੋਣੀ ਹੈ ਉਹਨਾ ਦੀ ਸਰਜਰੀ ਵੀ ਆਉਣ ਵਾਲੇ 30 ਦਿਨਾ ਬਾਅਦ ਫ੍ਰੀ ਕੀਤੀ ਜਾਵੇਗੀ। ਰੋਟਰੀ ਕਲੱਬ ਦੇ ਫਾਊਂਡਰ ਮੈਂਬਰ ਅਤੇ ਖਾਲਸਾ ਸਕੂਲ ਦੇ ਡਾਇਰੈਕਟਰ ਪ੍ਰੋ. ਸੁਖਦੇਵ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਪਿਛਲੇ 50 ਸਾਲਾ ਤੋਂ ਅੱਖਾ ਦੇ ਕੈਂਪ ਲਗਾਏ ਜਾ ਰਹੇ ਹਨ। ਅਸਿਸਟੈਂਟ ਗਵਰਨਰ ਐਡਵੋਕੇਟ ਅਮਨ ਮਿੱਤਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿੱਲੀ ਦੇ ਡਾਕਟਰਾ ਦੀ ਟੀਮ ਵਿਜ਼ਨ ਸਪਰਿੰਗ ਵੱਲੋਂ ਮਰੀਜਾ ਦੀ ਰਜਿਸਟ੍ਰੇਸ਼ਨ ਕਰਕੇ ਚੈਕਅੱਪ ਕੀਤਾ ਗਿਆ ਹੈ। ਕਲੱਬ ਦੇ ਪ੍ਰਧਾਨ ਕੇ ਬੀ ਜਿੰਦਲ ਅਤੇ ਸੈਕਟਰੀ ਰਵੀ ਸਿੰਗਲਾ ਨੇ ਕੈਂਪ ਵਿੱਚ ਆਏ ਹਰੇਕ ਮਰੀਜ ਅਤੇ ਗੈਸਟਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਲੱਬ ਦੇ ਸੀਨੀਅਰ ਮੈਂਬਰ ਅਤੇ ਪ੍ਰੋਜੈਕਟ ਚੇਅਰਮੈਨ ਹੇਮ ਰਾਜ ਗਰਗ, ਡਾ. ਰਾਹੁਲ ਭਾਰਦਵਾਜ, ਰੋਹਿਤ ਤਾਮਕੋਟ, ਰੋਹਿਤ ਬਾਂਸਲ, ਪਰਮਜੀਤ ਸਦਿਓੜਾ, ਭੁਪੇਸ਼ ਕੁਮਾਰ, ਰੋਹਿਤ ਗਰਗ, ਵਨੀਤ ਕੁਮਾਰ, ਅੰਕੁਰ ਸਿੰਗਲਾ ਭੋਲਾ, ਵਿਨੇ ਮਿੱਤਲ, ਨਗਰ ਕੌਸਲਰ ਪ੍ਰੇਮ ਸਾਗਰ ਭੋਲਾ, ਨੇਮ ਚੰਦ ਚੌਧਰੀ, ਪ੍ਰਵੀਨ ਗਰਗ ਟੋਨੀ, ਚੰਦਰਸ਼ੇਖਰ ਨੰਦੀ, ਸੰਦੀਪ ਸ਼ਰਮਾ ਅਤੇ ਰਾਜ ਰਾਣੀ ਫਾਊਂਡੇਸ਼ਨ ਦੇ ਪ੍ਧਾਨ ਮੁਕੇਸ਼ ਕੁਮਾਰ ਅਤੇ ਸੈਕਟਰੀ ਰਮਨੀਕ ਗਰਗ ਲਾਲੀ, ਪ੍ਰੇਮ ਅੱਗਰਵਾਲ, ਰਾਜੇਸ਼ ਕੁਮਾਰ, ਸੁਰਿੰਦਰ ਪਿੰਟਾ, ਸਾਹਿਲ ਕੁਮਾਰ ਡੀ ਆਰ ਆਰ, ਜਤਿੰਦਰ ਵੀਰ ਗੁਪਤਾ, ਆਰ ਸੀ ਗੋਇਲ ਐਡਵੋਕੇਟ, ਸਕੂਲ ਦਾ ਸਟਾਫ ਮੌਜੂਦ ਸੀ।

ਸੰਗਰੂਰ ਅਨਾਜ ਮੰਡੀ ਵਿਖੇ ਨਵੀਂ ਗੱਡੀ ਦੇ ਟਾਇਰ ਹੋਏ ਚੋਰੀਧੂਰੀ (ਹਰਬੰਸ ਸਿੰਘ) ਪ੍ਰਾਪਤ ਜਾਣਕਾਰੀ ਅਨੁਸਾਰ 19 ਤਾਰੀਖ ਦੀ ਰਾਤ ਜੋ ਕਿ ਇੱਕ ਇਹ ਗੱਡ...
20/12/2023

ਸੰਗਰੂਰ ਅਨਾਜ ਮੰਡੀ ਵਿਖੇ ਨਵੀਂ ਗੱਡੀ ਦੇ ਟਾਇਰ ਹੋਏ ਚੋਰੀ

ਧੂਰੀ (ਹਰਬੰਸ ਸਿੰਘ) ਪ੍ਰਾਪਤ ਜਾਣਕਾਰੀ ਅਨੁਸਾਰ 19 ਤਾਰੀਖ ਦੀ ਰਾਤ ਜੋ ਕਿ ਇੱਕ ਇਹ ਗੱਡੀ ਕਿਸੇ ਬੈਂਕ ਕਰਮਚਾਰੀ ਦੀ ਹੈ ਰੂਟੀਨ ਦੀ ਤਰਹਾਂ ਗੱਡੀ ਨੂੰ ਪਾਰਕ ਕੀਤਾ ਹੋਇਆ ਸੀ ਜਦੋਂ ਸਵੇਰੇ ਉੱਠ ਕੇ ਦੇਖਿਆ ਤਾ ਗੱਡੀ ਦੇ ਚਾਰੋ ਟਾਇਰ ਗਾਇਬ ਹੋ ਗਏ ਸੀ ਗੱਡੀ ਨੂੰ ਇੱਟਾਂ ਦੇ ਸਹਾਰੇ ਖੜਾ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ

ਹਰਬੰਸ ਸਿੰਘ ਧੂਰੀ ਵੱਲੋਂ ਆਮ ਆਦਮੀ ਪਾਰਟੀ ਦੇ ਵਖ ਬੋਰਡ ਦੇ ਮੈਂਬਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁਲੀ ਨੂੰ ਕੀਤਾ ਗਿਆ ਸਨਮਾਨਿ...
19/12/2023

ਹਰਬੰਸ ਸਿੰਘ ਧੂਰੀ ਵੱਲੋਂ ਆਮ ਆਦਮੀ ਪਾਰਟੀ ਦੇ ਵਖ ਬੋਰਡ ਦੇ ਮੈਂਬਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁਲੀ ਨੂੰ ਕੀਤਾ ਗਿਆ ਸਨਮਾਨਿਤ

ਧੂਰੀ (ਹਰਬੰਸ ਸਿੰਘ) ਅੱਜ ਧੂਰੀ ਦੇ ਵਾਰਡ ਨੰਬਰ 12 ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਰਬੰਸ ਸਿੰਘ ਬਲਵਿੰਦਰ ਸਿੰਘ ਮੁਹੰਮਦ ਸਲੀਮ ਜਸਵੀਰ ਸਿੰਘ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮਿਲੀ ਨਵੀਂ ਜਿੰਮੇਵਾਰੀ ਨੂੰ ਧੂਰੀ ਸ਼ਹਿਰ ਦੇ ਜੁਝਾਰੂ ਆਗੂ ਡਾਕਟਰ ਅਨਵਰ ਭਸੌੜ ਜਿਨਾਂ ਨੂੰ ਪਾਰਟੀ ਵੱਲੋਂ ਵੱਖ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਸਰਦਾਰ ਰਾਜਵੰਤ ਸਿੰਘ ਘੁਲੀ ਚੇਅਰਮੈਨ ਮਾਰਕੀਟ ਕਮੇਟੀ ਨੂੰ ਘਰ ਬੁਲਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਵਿਸ਼ੇਸ਼ ਟੀਮ ਦੇ ਮੈਂਬਰ ਬਾਈ ਅਮਰਦੀਪ ਸਿੰਘ ਧਾਂਦਰਾ ਸਤਿੰਦਰ ਸਿੰਘ ਚੱਠਾ ਹਾਜ਼ਰ ਸਨ।

ਹੁਸਨਜੋਤ ਕੌਰ ਨੂੰ ਇਨਰਵਹੀਲ ਗ੍ਰੇਟਰ ਕਲੱਬ ਨੇ ਦਿੱਤਾ ਟੈਬਮਾਨਸਾ (ਆਸ਼ੂ ਕੁਮਾਰ) ਇਨਰਵਹੀਲ ਕਲੱਬ ਮਾਨਸਾ ਗ੍ਰੇਟਰ ਵਲੋਂ ਪਿੰਡ ਨੰਗਲ ਕਲਾਂ ਦੀ ਰਹਿਣ ...
19/12/2023

ਹੁਸਨਜੋਤ ਕੌਰ ਨੂੰ ਇਨਰਵਹੀਲ ਗ੍ਰੇਟਰ ਕਲੱਬ ਨੇ ਦਿੱਤਾ ਟੈਬ

ਮਾਨਸਾ (ਆਸ਼ੂ ਕੁਮਾਰ) ਇਨਰਵਹੀਲ ਕਲੱਬ ਮਾਨਸਾ ਗ੍ਰੇਟਰ ਵਲੋਂ ਪਿੰਡ ਨੰਗਲ ਕਲਾਂ ਦੀ ਰਹਿਣ ਵਾਲੀ ਬੀ.ਏ.ਬੀ.ਐਡ.ਕੰਬਾਈਨਡ ਕੋਰਸ ਭਾਗ ਪਹਿਲਾ ਦੀ ਵਿਦਿਆਰਥਣ ਹੁਸਨਜੋਤ ਕੌਰ ਨੂੰ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਟੈਬ ਦਿੱਤਾ ਗਿਆ।

ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਮੀਨੂੰ ਜਿੰਦਲ ਨੇ ਦੱਸਿਆ ਕਿ ਇਨਰਵਹੀਲ ਇੰਟਰਨੈਸ਼ਨਲ ਵਲੋਂ ਲੋੜਵੰਦ ਹੁਸ਼ਿਆਰ ਵਿਦਿਆਰਥੀਆਂ ਦੀ ਸਮੇਂ ਸਮੇਂ ਤੇ ਮੱਦਦ ਕਰਨ ਦੇ ਮਕਸਦ ਨਾਲ ਪੜਾਈ ਲਈ ਲੋੜੀਂਦੀ ਸਮੱਗਰੀ ਭੇਜੀ ਜਾਂਦੀ ਹੈ ਇਸੇ ਲੜੀ ਤਹਿਤ ਇਨਰਵਹੀਲ ਇੰਟਰਨੈਸ਼ਨਲ ਵਲੋਂ ਮਾਨਸਾ ਇਕਾਈ ਨੂੰ ਲੋੜਵੰਦ ਵਿਦਿਆਰਥੀ ਦੀ ਚੋਣ ਕਰਕੇ ਦੇਣ ਲਈ ਟੈਬ ਭੇਜਿਆ ਗਿਆ ਸੀ ਜੋ ਕਿ ਸਮਾਜਸੇਵੀ ਸੰਜੀਵ ਪਿੰਕਾ ਦੇ ਸਹਿਯੋਗ ਨਾਲ ਪੜਾਈ ਵਿੱਚ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥਣ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਬੀ.ਏ.ਬੀ.ਐਡ ਕੰਬਾਈਨਡ ਕੋਰਸ ਭਾਗ ਪਹਿਲਾਂ ਦੀ ਪੜ੍ਹਾਈ ਕਰ ਰਹੀ ਹੁਸਨਜੋਤ ਕੌਰ ਨੂੰ ਦਿੱਤਾ ਗਿਆ ਹੈ ਤਾਂ ਕਿ ਉਸਨੂੰ ਪੜਾਈ ਵਿੱਚ ਇੰਟਰਨੈਟ ਦੀ ਵਰਤੋਂ ਕਰਕੇ ਮੱਦਦ ਮਿਲ ਸਕੇ ਉਨ੍ਹਾਂ ਦੱਸਿਆ ਕਿ ਹੁਸਨਜੋਤ ਕੌਰ ਨੇ ਬਾਰਵੀਂ ਜਮਾਤ ਵਿੱਚ ਪੰਜਾਬ ਭਰ ਚੌ ਦੱਸਵਾਂ ਸਥਾਨ ਹਾਸਲ ਕੀਤਾ ਸੀ।

ਕਲੱਬ ਦੇ ਪ੍ਰਧਾਨ ਸੁਨੀਤਾ ਗਰਗ ਨੇ ਦੱਸਿਆ ਕਿ ਉਹਨਾਂ ਦੇ ਕਲੱਬ ਵੱਲੋਂ ਸਮੇਂ ਸਮੇਂ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿਤਾਬਾਂ ਆਦਿ ਵੀ ਮੁੱਹਈਆ ਕਰਵਾਈਆਂ ਜਾਂਦੀਆਂ ਹਨ।

ਇਸ ਮੌਕੇ ਕਲੱਬ ਦੇ ਮੈਂਬਰਾਂ ਅੰਜੂ ਗਰਗ, ਮੋਨਾ ਵਾਲੀਆ,ਕੋਮਲ ਮਿੱਤਲ, ਉਸ਼ਾ ਗਰਗ, ਸੁਲੇਖਾ ਜਿੰਦਲ, ਪੂਨਮ ਮਿੱਤਲ ਸਮੇਤ ਮੈਂਬਰ ਹਾਜ਼ਰ ਸਨ।

ਧੂਰੀ (ਸੋਹਨ ਲਾਲ) ਮਿਤੀ 17 ਦਸੰਬਰ 2023 ਦਿਨ ਐਤਵਾਰ ਨੂੰ ਸਮਾਜ ਸੇਵੀ ਸੰਸਥਾ ਸਟੈਪ ਆਨ ਸੋਸਾਇਟੀ ਧੂਰੀ ਦੇ ਜਨਮਦਿਨ ਤੇ ਗਊ ਧਾਮ ਹਸਪਤਾਲ ਵੱਲੋਂ ਗ...
19/12/2023

ਧੂਰੀ (ਸੋਹਨ ਲਾਲ) ਮਿਤੀ 17 ਦਸੰਬਰ 2023 ਦਿਨ ਐਤਵਾਰ ਨੂੰ ਸਮਾਜ ਸੇਵੀ ਸੰਸਥਾ ਸਟੈਪ ਆਨ ਸੋਸਾਇਟੀ ਧੂਰੀ ਦੇ ਜਨਮਦਿਨ ਤੇ ਗਊ ਧਾਮ ਹਸਪਤਾਲ ਵੱਲੋਂ ਗਊਆਂ ਵਿੱਚ ਫੈਲ ਰਹੀ ਮੂੰਹ ਖੁਰ (ਲਾਗ) ਦੀ ਬਿਮਾਰੀ ਰੋਕਣ ਲਈ ਨਵੀਂ ਅਨਾਜ ਮੰਡੀ ਵਿਖੇ ਵੈਕਸੀਨੇਸ਼ਨ ਅਤੇ ਟੀਕਾਕਰਨ ਕੀਤਾ ਗਿਆ, ਇਸ ਕੈਂਪ ਦੀ ਸ਼ੁਰੂਆਤ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਲੱਖਾ ਵੱਲੋਂ ਕੀਤੀ ਗਈ ਅਤੇ ਸਰਕਾਰੀ ਡਾਕਟਰ ਟੀ.ਪੀ ਸਿੰਘ, ਡਾਕਟਰ ਸੁਰਿੰਦਰ ਆਹੂਜਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਦੌਰਾਨ ਗਊ ਧਾਮ ਹਸਪਤਾਲ ਦੀ ਪੂਰੀ ਟੀਮ ਪ੍ਰਧਾਨ ਰੋਮੀ ਢੰਡ, ਜਨਰਲ ਸਕੱਤਰ ਹਰਿੰਦਰ ਸ਼ਰਮਾ, ਕਾਕਾ ਚੌਧਰੀ, ਪ੍ਰੈਸ ਸਕੱਤਰ ਰਿੰਕੂ ਬਾਂਸਲ, ਅਰੁਣ ਗੁਪਤਾ, ਜੋਲੀ ਗਰਗ, ਸ਼ੌਂਕੀ ਸਿੰਗਲਾਂ, ਸ਼ੈਂਕੀ ਸਿੰਘਲਾ ਅਤੇ ਸਾਗਰ ਕੁਮਾਰ ਆਦਿ ਹਾਜ਼ਰ ਰਹੇ।

ਧੂਰੀ (ਪ੍ਰਵੀਨ ਗਰਗ) ਐਜੂਕੇਸ਼ਨ ਐਂਡ ਸਪੋਰਟਸ ਪ੍ਰਮੋਸ਼ਨ ਫਾਊਂਡੇਸ਼ਨ ਇੰਡੀਆ ਵਲੋਂ ਪਹਿਲਾ ਡਾ. ਬੀ.ਆਰ ਅੰਬੇਡਕਰ ਕ੍ਰਿਕਟ ਕੱਪ ਕਰਵਾਇਆ ਜਾ ਰਿਹਾ ਹੈ...
17/12/2023

ਧੂਰੀ (ਪ੍ਰਵੀਨ ਗਰਗ) ਐਜੂਕੇਸ਼ਨ ਐਂਡ ਸਪੋਰਟਸ ਪ੍ਰਮੋਸ਼ਨ ਫਾਊਂਡੇਸ਼ਨ ਇੰਡੀਆ ਵਲੋਂ ਪਹਿਲਾ ਡਾ. ਬੀ.ਆਰ ਅੰਬੇਡਕਰ ਕ੍ਰਿਕਟ ਕੱਪ ਕਰਵਾਇਆ ਜਾ ਰਿਹਾ ਹੈ ਜੋ ਕਿ 24 ਦਸੰਬਰ ਤੋਂ 27 ਦਸੰਬਰ ਤੱਕ ਲਾਂਡਰਾ (ਮੋਹਾਲੀ) ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਉਮਰ ਵਰਗ 14, 17 ਅਤੇ 19 ਰਖਿਆ ਗਿਆ ਹੈ ਜਿਸ ਵਿਚ ਵੱਖ ਵੱਖ ਰਾਜਿਆ ਦਾ ਯੋਗਦਾਨ ਹੈ.

14/12/2023

ਸੈਂਕੜੇ ਸਲੰਸਰਾਂ ਉੱਤੇ ਚਲਾਇਆ ਬੁਲਡੋਜ਼ਰ ਅਤੇ ਦਿੱਤੀ ਮਨਚਲਿਆਂ ਤੇ ਮੋਡੀਫਾਈ ਕਰਨ ਵਾਲਿਆਂ ਨੂੰ ਚੇਤਾਵਨੀ, ਨਹੀਂ ਹਟੇ ਤਾਂ ਪਰਚਾ ਦੇਕੇ ਕਰਾਂਗੇ ਬੰਦ Live

ਬਠਿੰਡਾ (ਸਿਮਰਪਾਲ ਕੌਰ ਬਠਿੰਡਾ) ਦਿਸੰਬਰ 10,2023 ਨੂੰ ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਵੱਲੋਂ ਅੰਤਰਰਾਸ਼ਟਰੀ ਸਾਹਿਤਕ ਸਮਾਗਮ ਬਠਿੰਡਾ ਵਿਖੇ ‘...
12/12/2023

ਬਠਿੰਡਾ (ਸਿਮਰਪਾਲ ਕੌਰ ਬਠਿੰਡਾ) ਦਿਸੰਬਰ 10,2023 ਨੂੰ ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਵੱਲੋਂ ਅੰਤਰਰਾਸ਼ਟਰੀ ਸਾਹਿਤਕ ਸਮਾਗਮ ਬਠਿੰਡਾ ਵਿਖੇ ‘ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ’ ਵਿੱਚ ਇਕ ਪ੍ਰਭਾਵਸ਼ਾਲੀ ‘ਅੰਤਰਰਾਸ਼ਟਰੀ ਸਾਹਿਤਕ ਸਮਾਗਮ’ ਆਯੋਜਿਤ ਕੀਤਾ।ਪੁੰਗਰਦੇ ਹਰਫ਼ ਦੀ ਸੰਸਥਾਪਿਕਾ ਰਮਨਦੀਪ ਕੌਰ ਰੰਮੀ,ਪ੍ਰਧਾਨ ਅਮਨਬੀਰ ਸਿੰਘ ਧਾਮੀ (ਸਾਊਥ ਕੋਰੀਆ) ਅਤੇ ਸਲਾਹਕਾਰ ਵਿਅੰਗਕਾਰ ਮੰਗਤ ਕੁਲਜਿੰਦ ਨੇ ਇਸ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ।ਇਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ, ਪੁੰਗਰਦੇ ਹਰਫ਼ ਗਰੁੱਪ ਦੇ ਮੈਂਬਰਜ਼ ਆਪਣੀਆਂ ਵੱਖੋ ਵੱਖਰੇ ਰੰਗ ਦੀਆਂ ਰਚਨਾਵਾਂ ਲੈ ਕੇ ਪਹੁੰਚੇ।ਇਟਲੀ ਤੋਂ ਵਿਸ਼ੇਸ਼ ਤੌਰ ਤੇ ਆਏ, ਸ਼ਬਦਾਂ ਦੇ ਜਾਦੂਗਰ ਦਲਜਿੰਦਰ ਰਹਿਲ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸਨ ਜਦੋਂ ਕਿ ਕੈਨੇਡਾ ਤੋਂ ਆਏ ਬਹੁ-ਵਿਧਾਵੀ ਲੇਖਕ ਬਿਕਰਮਜੀਤ ਨੂਰ ਜੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।

ਇਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸਰਵ ਸ਼੍ਰੀ ਪ੍ਰਿੰ.ਤਸ਼ਵਿੰਦਰ ਸਿੰਘ ਮਾਨ, (ਦਸ਼ਮੇਸ਼ ਪਬਲਿਕ ਸੀ.ਸੈ.ਸਕੂਲ ਬਠਿੰਡਾ),ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ, ਅਮਰਜੀਤ ਸਿੰਘ ਪੇਂਟਰ ਸਟੇਟ ਐਵਾਰਡੀ, ਕਹਾਣੀਕਾਰ ਜਸਪਾਲ ਮਾਨਖੇੜਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਠਿੰਡਾ,ਪ੍ਰਿੰ.ਡਾ.ਕਮਲਪ੍ਰੀਤ ਕੌਰ ਸੰਧੂ ਮੰਚ ਦੇ ਸਲਾਹਕਾਰ, ਸੁਸ਼ੋਭਿਤ ਸਨ।ਪ੍ਰਧਾਨਗੀ ਮੰਡਲ ਵੱਲੋਂ ਸ਼ਮਾ ਰੋਸ਼ਨ ਕਰਨ ਤੋਂ ਬਾਅਦ ਸਟੇਜ ਸੰਚਾਲਿਕਾ ਕਿਰਨਜੀਤ ਕੌਰ ਨੇ ਮੰਚ ਦੀ ਸੰਸਥਾਪਿਕਾ ਨੂੰ ਆਏ ਹੋਏ ਕਵੀ-ਕਵਿੱਤਰੀਆਂ ਅਤੇ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿਣ ਦਾ ਸੱਦਾ ਦਿੱਤਾ।ਖੂਬਸੂਰਤ ਸ਼ਬਦਾਂ ਦੀ ਵਾਕ-ਲੜੀ ਨਾਲ ਆਏ ਹੋਏ ਮਹਿਮਾਨਾਂ ਦੇ ਕਦਮਾਂ ਨੂੰ ਸਿਰ ਮੱਥੇ ਪ੍ਰਵਾਣ ਕਰਦਿਆਂ ਰਮਨਦੀਪ ਕੌਰ ਰੰਮੀ ਨੇ ਮੰਚ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਅੱਜ ਦੇ ਸਮਾਗਮ ਦੇ ਮੁੱਖ-ਆਕਰਸ਼ਣ ‘ਅੰਤਰ ਰਾਸ਼ਟਰੀ ਕਵੀ ਦਰਬਾਰ’ ਵਿੱਚ- ਲੱਕੀ ਕਮਲ ਲੁਧਿਆਣਾ, ਗ਼ਜ਼ਲਗੋ ਅਮਰਜੀਤ ਸਿੰਘ ਜੀਤ ਬਠਿੰਡਾ, ਕੁਲਦੀਪ ਸਿੰਘ ਬੰਗੀ ਬਠਿੰਡਾ, ਡਾ.ਗੁਰਸ਼ਰਨ ਸਿੰਘ ਅੰਮ੍ਰਿਤਸਰ, ਮਾਸਟਰ ਜਗਨ ਨਾਥ ਬਠਿੰਡਾ, ਜਸਵਿੰਦਰ ਕੌਰ ਜੱਸੀ, ਮਨਦੀਪ ਕੌਰ ਭਦੌੜ, ਸਿਮਰਪਾਲ ਕੌਰ ਬਠਿੰਡਾ,ਰਾਜਦੇਵ ਕੌਰ ਬਠਿੰਡਾ, ਕਿਰਨਜੀਤ ਕੌਰ ਜੈਤੋ, ਮਨਦੀਪ ਸਿਧੂ, ਰਾਜਿੰਦਰ ਗੰਢੂਆ, ਕਸ਼ਮੀਰ ਸਿੰਘ ਸਰਾਵਾਂ, ਰਣਜੀਤ ਗੌਰਵ ਸਕੱਤਰ ਪੰ.ਸਾ.ਸਭਾ ਬਠਿੰਡਾ, ਕਿਰਨਜੀਤ ਕੌਰ, ਅੰਜੂ ਅਮਨਦੀਪ ਗਰੋਵਰ ਅਤੇ ਕੁਲਵੰਤ ਕੌਰ ਆਦਿ ਨੇ ਆਪਣੀਆਂ ਕਾਵਿਕ ਰਚਨਾਵਾਂ ਰਾਹੀਂ ਭਾਵਨਾਵਾਂ ਅਤੇ ਜ਼ਜਬਾਤਾਂ ਦੀ ਸਾਂਝ ਪਾਈ।ਬਿਕਰਮਜੀਤ ਨੂਰ ਜੀ ਨੇ ਮਿਲ ਬੈਠ ਅਜਿਹੇ ਪ੍ਰੋਗਰਾਮ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਸ਼ਬਦਾਂ ਸੰਗ ਸਾਂਝ ਪਾਉਣ ਦੀ ਵਕਾਲਤ ਕੀਤੀ ਅਤੇ ਆਪਣੀ ਨਜ਼ਮ ਸਰੋਤਿਆਂ ਨਾਲ ਸਾਂਝੀ ਕੀਤੀ। ਜਸਪਾਲ ਮਾਨਖੇੜਾ ਜੀ ਨੇ ਕਵੀ ਦਰਬਾਰ ਦਾ ਹਿੱਸਾ ਬਣਦਿਆਂ ਲੇਖਕਾਂ ਨੂੰ ‘ਪਰ’ ਦੀ ਗੱਲ ਕਰਨ ਦੇ ਆਪਣੇ ਫ਼ਰਜ਼ਾਂ ਦੀ ਯਾਦ ਦਿਲਾਈ। ਸੁਖਦਰਸ਼ਨ ਗਰਗ ਨੇ ਆਪਣੀਆ ਮਜ਼ਾਹੀਆਂ ਰੰਗ ਦੀਆਂ ਰੁਬਾਈਆਂ ਨਾਲ ਮਾਹੌਲ ਨੂੰ ਹਲਕਾ ਕੀਤਾ। ਸਦਾ ਹੀ ਬੁਰਸ਼ੀ-ਰੰਗਾਂ ਨਾਲ ਅਠਖੇਲੀਆਂ ਕਰਦੇ ਰਹਿਣ ਵਾਲੇ ਅਮਰਜੀਤ ਸਿੰਘ ਪੇਂਟਰ ਨੇ ਅੱਜ ਕਾਵਿ ਵਿੱਚ ਵੀ ਰੰਗ ਭਰਿਆ। ਯੁਗਾਂ ਯੁਗਾਂ ਤੋਂ ਚੱਲਦੇ ਆਉਂਦੇ ਪ੍ਰਵਾਸ ਦੇ ਵਹਿਣਾਂ ਦੀ ਗੱਲ ਕਰਦਿਆਂ ਦਲਜਿੰਦਰ ਰਹਿਲ ਜੀ ਨੇ ਮਾਂ ਬੋਲੀ ਪੰਜਾਬੀ ਨੂੰ ਨਾ ਭੁੱਲਣ ਦੀ ਕਸਮ ਪਾਉਣ ਅਤੇ ਸ਼ਬਦ-ਸ਼ਕਤੀ ਸੰਗ ਚਿੰਤਕ ਬਣਕੇ ਵਿਚਰਨ ਦੀ ਗੱਲ ਕੀਤੀ। ‘ਪੰਜਾਬੀ ਸਦਾ ਜਿਉਂਦੀ ਰਹੇਗੀ’ ਦੇ ਸਮਰਥਕ ਰਹਿਲ ਜੀ ਨੇ ਤਿੰਨ ਕਵਿਤਾਵਾਂ ‘ਪੰਜਾਬ’, ‘ਪਿਆਸ’ ਅਤੇ ‘ਪ੍ਰਵਾਸ’ ਦੇ ਅਦਬੀ ਸ਼ਬਦਾਂ ਦੀ ਮਹਿਕ ਵੰਡੀ। ਜਿੱਥੇ ਕਸ਼ਮੀਰ ਸਿੰਘ ਸਰਾਵਾਂ ਨੇ ਕਵੀਸ਼ਰੀ ਦੀ ਤਰਜ਼ ਤੇ ਰੰਗ ਬੰਨਿਆ ਤੇ ਮਲਵਈ ਗਿੱਧੇ ਦੀਆਂ ਕੁਝ ਬੋਲੀਆਂ ਸੁਣਾਈਆਂ ਉਥੇ ਰਮਨਦੀਪ ਰੰਮੀ ਨੇ ਆਪਣੀ ਚਰਚਿਤ ਗ਼ਜ਼ਲ ‘ਬਹੁਤੇ ਦੁੱਖ ਤੇ ਘੱਟ ਹਿਯਾਤੀ ਹੋ ਗੀ ਵੱਟੋ ਵਟ ਹਿਯਾਤੀ’ ਨੂੰ ਆਵਾਜ਼ ਦਿੱਤੀ। ਮਨੁੱਖੀ ਜ਼ਿੰਦਗੀ ਵਿੱਚ ਲੋੜੋਂ ਵੱਧ ਘੁਸਪੈਠ ਕਰ ਬੈਠੇ ਫੋਨ ਦੇ ਦੁਸ਼-ਪ੍ਰਭਾਵਾਂ ਦਾ ਜ਼ਿਕਰ ਮੰਗਤ ਕੁਲਜਿੰਦ ਨੇ ਆਪਣੇ ਕਾਵਿ-ਵਿਅੰਗ ‘ਸਮਾਰਟ ਫੋਨ’ ਵਿੱਚ ਕੀਤਾ ਅਤੇ ਨਾਲ ਦੀ ਨਾਲ ਉਹਨਾਂ ਬਾਹਰੋਂ ਆਏ ਮਹਿਮਾਨਾਂ ਦੀ ਜਾਣ-ਪਛਾਣ ਸਰੋਤਿਆਂ ਨੂੰ ਕਰਵਾਈ।ਆਪਣੀ ਬੁਲੰਦ ਆਵਾਜ਼ ਅਤੇ ਸੁਝਾਰੂ ਸ਼ਬਦਾਂ ਨਾਲ ਸਟੇਜ ਸੰਚਾਲਨ ਦੇ ਕੰਮ ਨੂੰ ਸਿਰੇ ਪਹੁੰਚਾਉਂਦਿਆਂ ਕਿਰਨਜੀਤ ਕੌਰ ਨੇ ਸਮੇਂ ਸਮੇਂ ਲੋੜ ਮੁਤਾਬਿਕ ਸ਼ੇਅਰ ਬੋਲੇ ਉਥੇ ਉਸਨੇ ਆਪਣੇ ਲਿਖੇ ਕਬਿਤ ਰਾਹੀਂ ਹਿੱਸਾ ਪਾਇਆ।

ਇਸ ਕਵੀ ਦਰਬਾਰ ਵਿੱਚ ਕਵੀਆਂ ਨੂੰ ਸ਼ੁਭ ਇਛਾਵਾਂ ਦੇਣ ਲਈ ਆਪਣੇ ਕੀਮਤੀ ਸਮੇਂ `ਚੋਂ ਸਮਾਂ ਕੱਢ ਕੇ ਆਏ ਕੈਨੇਡਾ ਵਾਸੀ ਸ੍ਰ.ਦਲਜੀਤ ਸਿੰਘ ਗੈਦੂ (ਚੇਅਰਮੈਨ ਸਰਵ ਸਾਂਝਾਂ ਕਵੀ ਦਰਬਾਰ) ਵੀ ਪਹੁੰਚੇ। ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਆਪਣੇ ਪਰਿਵਾਰ ਸਮੇਤ ਪਹੁੰਚੀ ਅੰਜੂ ਗਰੋਵਰ ਅਤੇ ਆਪਣੇ ਪਰਿਵਾਰ ਸੰਗ ਪਹੁੰਚੇ ਲੱਕੀ ਕਮਲ ਨੇ, ਪ੍ਰਬੰਧਕਾਂ ਨੂੰ ਸਫਲ ਪ੍ਰੋਗਰਾਮ ਲਈ ਵਧਾਈ ਦਿੰਦਿਆਂ, ਉਹਨਾਂ ਦਾ ਸਨਮਾਨ ਕੀਤਾ।ਪ੍ਰਧਾਨਗੀ ਭਾਸ਼ਨ ਵਿੱਚ ਬਿਕਰਮਜੀਤ ਨੂਰ ਜੀ ਨੇ ਪੇਸ਼ ਕਵਿਤਾਵਾਂ ਦੀ ਸੰਖੇਪ ਸਮੀਖਿਆ ਕੀਤੀ।

ਤਜਿੰਦਰ ਝੀਡੇਕਲਾਂ, ਕਰਨਦੀਪ ਸਿੰਘ ਗਿੱਲ,ਜਸਵੀਰ ਸਿੰਘ, ਗੁਰਮੀਤ ਸਿੰਘ, ਪਰਮਿੰਦਰ ਸਿੰਘ, ਭੁਪਿੰਦਰ ਕੌਰ, ਮਨਰਾਜ ਕੌਰ, ਸੁਨੀਤਾ ਰਾਨੀ, ਕਮਲ ਦੀਪ ਕੌਰ, ਰਮਨਦੀਪ ਬਾਜਾਖਾਨਾ ਆਦਿ ਦੀ ਹਾਜ਼ਰੀ ਵੀ ਸਮਾਗਮ ਦੀ ਸ਼ੋਭਾ ਵਧਾ ਰਹੀ ਸੀ।

ਕਵੀ ਕਵਿਤਰੀਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਅਤੇ ਲੇਖਕਾਂ ਦੀਆਂ ਨਵੀਆਂ ਛਪੀਆਂ ਪੁਸਤਕਾਂ ਭੇੱਟ ਕੀਤੀਆਂ ਗਈਆਂ। ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣੀਆਂ ਸਾਰੀਆਂ ਸ਼ਖਸੀਅਤਾਂ ਦਾ ਅੰਤ ਵਿੱਚ ਅਦਬੀ ਸ਼ਬਦਾਂ ਨਾਲ ਧੰਨਵਾਦ ਕੀਤਾ ਗਿਆ। ਮੰਚ ਦੇ ਚੇਅਰਮੈਨ ਬਲਿਹਾਰ ਸਿੰਘ ਲਹਿਲ ਸਿਆਟਲ ਅਤੇ ਮੰਚ ਦੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਸਾਊਥ ਕੋਰੀਆ ਨੇ ਵੀ ਸੋਸ਼ਲ ਮੀਡੀਏ ਰਾਹੀਂ ਸ਼ਮੂਲੀਅਤ ਕੀਤੀ। ਸਾਰੇ ਸਮਾਗਮ ਨੂੰ ਜੀ.ਟੀ.ਵੀ.ਨੈਟਵਰਕ ਅਤੇ ਜੀਵਨ ਟੀ.ਵੀ. ਤੇ ਪੇਸ਼ ਕਰਨ ਲਈ ਇਸ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕਰਨ ਦੀ ਡਿਊਟੀ ਕਿਰਨਜੀਤ ਕੌਰ ਨੇ ਨਿਭਾਈ।ਚਾਹ ਪਾਣੀ ਅਤੇ ਲੰਗਰ ਲਈ ਸੁਖਦੇਵ ਰਾਮ ਸ਼ਰਮਾ ਜੀ ਦੀਆਂ ਸੇਵਾਵਾਂ ਹਾਜ਼ਰ ਸਨ।

ਮਾਨਸਾ (ਆਸ਼ੂ ਕੁਮਾਰ) ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਸੱਭਿਆਚਾਰ ਨੂੰ ਮ...
11/12/2023

ਮਾਨਸਾ (ਆਸ਼ੂ ਕੁਮਾਰ) ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਾਚਾਰੀ ਮੰਤਰੀ ਪੰਜਾਬ ਮਿਸ ਅਨਮੋਲ ਗਗਨ ਮਾਨ ਨੇ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਕਰਵਾਏ ਜਾ ਰਹੇ ਟਿੱਬਿਆਂ ਦੇ ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਲਹਿਰਾਗਾਗਾ ਸ੍ਰੀ ਵਰਿੰਦਰ ਗੋਇਲ ਨੇ ਵੀ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਮੂਲੀਅਤ ਕੀਤੀ।
ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਮਹਾਨ ਨਾਟਕਕਾਰ ਸ੍ਰ ਅਜਮੇਰ ਔਲਖ ਅਤੇ ਹੋਰ ਕਲਾਕਾਰ ਮਾਨਸਾ ਦੀ ਧਰਤੀ ’ਤੇ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਦੇ ਲੋਕ ਕੁਦਰਤ ਨਾਲ ਮੇਲ ਮਿਲਾਪ, ਚੰਗੇ ਸੁਭਾਅ, ਹੱਕ ਸੱਚ ਮਿਹਨਤ ਦੀ ਕਮਾਈ ਕਰਨ ਵਾਲੇ ਇਮਾਨਦਾਰ ਅਤੇ ਸੰਘਰਸ਼ੀਲ ਹਨ, ਮੇਰੀ ਖੁਸ਼ਕਿਸਮਤੀ ਹੋਵੇਗੀ ਕਿ ਮੈਂ ਮਾਨਸਾ ਦੀ ਧਰਤੀ ਲਈ ਕੁੱਝ ਕਰ ਸਕਾਂ ਅਤੇ ਮਾਨਸਾ ਦੇ ਲੋਕਾਂ ਦੀ ਆਵਾਜ਼ ਬਣ ਸਕਾਂ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਨਿੱਜੀ ਤੌਰ ’ਤੇ ਮੇਲੇ ’ਚ ਲੱਗੀਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਮੇਲੇ ’ਚ ਪਹੁੰਚੇ ਕਾਸ਼ਤਕਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਮਾਨਸਾ ਵਿਖੇ ਕਰਵਾਏ ਜਾ ਰਹੇ ਟਿੱਬਿਆਂ ਦੇ ਮੇਲੇ ਦੀ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਵੱਖ ਵੱਖ ਜ਼ਿਲਿ੍ਹਆਂ ਵਿਚ ਅਜਿਹੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਤਰਨਤਾਰਨ ਵਿਖੇ “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ-2023”ਤਹਿਤ ਕੁਸ਼ਤੀ ਮੁਕਾਬਲੇ ਕਰਵਾਏ ਗਏ ਹਨ ਅਤੇ ਅਗਲਾ ਮੇਲਾ ਮਲੇਰਕੋਟਲਾ ਵਿਖੇ ਸੂਫੀ ਫੈਸਟੀਵਲ ਦੇ ਤੌਰ ’ਤੇ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ’ਚ ਭਵਿੱਖ ਵਿਚ ਹਰੇਕ ਜ਼ਿਲ੍ਹੇ ਦੇ ਸੱਭਿਆਚਾਰ ਨੂੰ ਉਜਾਗਰ ਕਰਦੇ ਮੇਲੇ ਲਗਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਟੂਰਿਜ਼ਮ ਵਿਭਾਗ ਦੀ ਪੂਰੀ ਤਿਆਰੀ ਹੈ ਕਿ ਜਲਦ ਹੀ ਨਾਟਕਕਾਰ ਅਜਮੇਰ ਔਲਖ ਜੀ ਦੇ ਨਾਮ ’ਤੇ ਮਾਨਸਾ ’ਚ ਕਲਾ ਕੇਂਦਰ ਸਥਾਪਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਨਵਰੀ ਮਹੀਨੇ ਵਿੱਚ ਮੁਕਤਸਰ ਸਾਹਿਬ ਵਿਖੇ ਮਾਘੀ, ਫਿਰੋਜ਼ਪੁਰ ਵਿਖੇ ਬਸੰਤ ਉਤਸਵ ਅਤੇ ਰੰਗਲਾ ਪੰਜਾਬ ਮੇਲਾ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਪੂਰਥਲਾ ਹੈਰੀਟੇਜ ਫੈਸਟੀਵਲ, ਬਠਿੰਡਾ ਵਿਚ ਵਿਸਾਖੀ ਮੇਲਾ, ਪਟਿਆਲਾ ਹੈਰੀਟੇਜ ਫੈਸਟੀਵਲ, ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਅਤੇ ਲੁਧਿਆਣਾ ਵਿਚ ਕਿਲ੍ਹਾ ਰਾਏਕੋਟ ਪੇਂਡੂ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ, ਜਿੱਥੇ ਪੰਜਾਬੀ ਸਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਟਿੱਬਿਆਂ ਦੇ ਮੇਲੇ ਦੇ ਆਖ਼ਰੀ ਦਿਨ ਗਾਇਕ ਕੰਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਮੇਲੇ ’ਚ ਆਏ ਦਰਸ਼ਕਾਂ ਨੂੰ ਝੂੰਮਣ ’ਤੇ ਮਜ਼ਬੂਰ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ‘ਜੇ ਸਾਹਮਣੇ ਹੋਏ ਯਾਰ ਤਾਂ ਨੱਚਣਾ ਪੈਂਦਾ ਏ, ਬੇਪਰਵਾਹ ਦੇ ਨਾਲ ਅੱਖ ਲੜ ਗਈ, ਵਾਹ ਵਾਹ ਮੌਜ ਫਕੀਰਾਂ ਦੀ, ਦੇਖ ਬਾਈ ਬੱਲਿਆ ਰੰਗ ਕਰਤਾਰ ਦੇ, ਮਸਤ ਬਣਾ ਦੇਣਗੇ ਬੀਬਾ ਨਾ ਜਾਈਂ ਮਸਤਾ ਦੇ ਵਿਹੜੇ, ਤੂੰਬਾ ਮੈਂ ਤੇਰੀ ਤੂੰਬੀ ਅਤੇ ਰਮਜਾ ਯਾਰ ਦੀਆਂ’ ਸਮੇਤ ਕਈ ਗੀਤ ਸੁਣਾ ਕੇ ਲੋਕਾਂ ਨੂੰ ਪੰਜਾਬ ਦੀ ਸੰਸਕ੍ਰਿਤੀ ਨਾਲ ਜੋੜਦੇ ਹੋਏ ਉਨ੍ਹਾਂ ਦਾ ਭਰਪੂਰ ਮਨੋਰੰਜਨ ਕੀਤਾ।

ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕਿਹਾ ਕਿ ਮੇਲੇ ’ਚ ਆਏ ਕਲਾਕਾਰਾਂ ਨੇ ਆਪਣੀ ਸੰਸਕ੍ਰਿਤੀ ਨਾਲ ਸਬੰਧਤ ਜੋ ਕਲਾ ਪੇਸ਼ ਕੀਤੀ ਹੈ, ਉਸ ਨਾਲ ਸਾਨੂੰ ਦੇਸ਼ ਦੀ ਮਹਾਨ ਸੰਸਕ੍ਰਿਤੀ ਤੋਂ ਜਾਣੂ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਤਿੰਨ ਰੋਜ਼ਾ ਟਿੱਬਿਆਂ ਦੇ ਮੇਲੇ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਇਸ ਨਾਲ ਜੁੜੇ ਅਧਿਕਾਰੀਆਂ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਮੇਲੇ ਵਿਚ ਆਉਣ ਵਾਲੇ ਲੋਕਾਂ ਦਾ ਵਿਵਸਥਾ ਬਣਾਏ ਰੱਖਣ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਐਸ.ਐਸ.ਪੀ. ਡਾ. ਨਾਨਕ ਸਿੰਘ, ਵਧੀਕ ਡਾਇਰੈਕਟਰ ਟੂਰਿਜ਼ਮ ਵਿਭਾਗ ਪੰਜਾਬ ਸ੍ਰੀ ਰਾਕੇਸ਼ ਪੋਪਲੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ੍ਰ ਗੁਰਪ੍ਰੀਤ ਸਿੰਘ ਭੁੱਚਰ ਸਮੇਤ ਹੋਰ ਆਗੂ ਤੇ ਅਧਿਕਾਰੀ ਹਾਜਰ ਸਨ।

ਧੁੰਦ ਵਿੱਚ ਐਕਸੀਡੈਂਟਾਂ ਤੋਂ ਬਚਾਉਣ ਚ ਸਹਾਈ ਹੁੰਦੇ ਹਨ ਰਿਫਲੈਕਟਰ - ਅਸ਼ਵਨੀ ਜਿੰਦਲਮਾਨਸਾ (ਆਸ਼ੂ ਕੁਮਾਰ) ਅਪੈਕਸ ਕਲੱਬ ਮਾਨਸਾ ਵਲੋਂ ਅੱਜ ਮੈਂਬਰ ...
09/12/2023

ਧੁੰਦ ਵਿੱਚ ਐਕਸੀਡੈਂਟਾਂ ਤੋਂ ਬਚਾਉਣ ਚ ਸਹਾਈ ਹੁੰਦੇ ਹਨ ਰਿਫਲੈਕਟਰ - ਅਸ਼ਵਨੀ ਜਿੰਦਲ

ਮਾਨਸਾ (ਆਸ਼ੂ ਕੁਮਾਰ) ਅਪੈਕਸ ਕਲੱਬ ਮਾਨਸਾ ਵਲੋਂ ਅੱਜ ਮੈਂਬਰ ਧਰਮਪਾਲ ਸਿੰਗਲਾ ਦੇ ਜਨਮਦਿਨ ਮੌਕੇ ਰੇਹੜੀਆਂ ਅਤੇ ਟਰਾਲੀਆਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਹਰੇਕ ਮੈਂਬਰ ਦੇ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ ਮੌਕੇ ਖੂਨਦਾਨ ਕੈਂਪ ਜਾਂ ਕੋਈ ਹੋਰ ਸਮਾਜਸੇਵੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸੇ ਲੜੀ ਤਹਿਤ ਅੱਜ ਇਹ ਰਿਫਲੈਕਟਰ ਲਗਾਏ ਗਏ ਹਨ। ਇਸ ਮੌਕੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦਿਆਂ ਕਲੱਬ ਮੈਂਬਰ ਅਸ਼ਵਨੀ ਜਿੰਦਲ ਨੇ ਕਿਹਾ ਕਿ ਧੁੰਦਾਂ ਦੇ ਸਮੇਂ ਅਤੇ ਰਾਤ ਦੇ ਹਨੇਰੇ ਵਿੱਚ ਜ਼ਿਆਦਾਤਰ ਐਕਸੀਡੈਂਟ ਹੋਣ ਦਾ ਕਾਰਨ ਰੇਹੜੀਆਂ ਅਤੇ ਟਰਾਲੀਆਂ ਪਿਛੇ ਲਾਈਟ ਦਾ ਨਾ ਹੋਣਾ ਹੁੰਦਾ ਹੈ ਇਸ ਲਈ ਕਲੱਬ ਵੱਲੋਂ ਇਹ ਰਿਫਲੈਕਟਰ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰੇਕ ਵ੍ਹੀਕਲ ਦੇ ਪਿੱਛੇ ਸਹੀ ਢੰਗ ਨਾਲ ਲਾਈਟ ਹੋਵੇ ਅਤੇ ਹਰੇਕ ਵਾਹਨ ਚਾਲਕ ਰਾਤ ਸਮੇਂ ਡਿਪਰ ਦੀ ਸਹੀ ਵਰਤੋਂ ਕਰੇ।

ਸੰਜੀਵ ਪਿੰਕਾ ਨੇ ਦੱਸਿਆ ਕਿ ਅਪੈਕਸ ਕਲੱਬ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਆਲਾ ਦੁਆਲਾ ਸਾਫ ਸੁਥਰਾ ਰੱਖਣ, ਖੂਨਦਾਨ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ ਅਤੇ ਕਲੱਬ ਮੈਂਬਰਾਂ ਵਲੋਂ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਵੀ ਕੀਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਅੱਜ 200 ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸੇਵਾ ਦੇ ਕੰਮ ਜਾਰੀ ਰਹਿਣਗੇ। ਇਸ ਮੌਕੇ ਸੁਰੇਸ਼ ਜਿੰਦਲ ਖਿਆਲਾ, ਨਰਿੰਦਰ ਜੋਗਾ, ਮਾਸਟਰ ਸਤੀਸ਼ ਗਰਗ, ਧਰਮਪਾਲ ਸਿੰਗਲਾ, ਕਮਲ ਜੋਗਾ, ਸੰਜੀਵ ਪਿੰਕਾ, ਅਸ਼ਵਨੀ ਜਿੰਦਲ ਹਾਜ਼ਰ ਸਨ।

Address

Dhuri
Dhuri
148024

Alerts

Be the first to know and let us send you an email when News 13 Punjab posts news and promotions. Your email address will not be used for any other purpose, and you can unsubscribe at any time.

Videos

Share


Other Dhuri media companies

Show All