sawal jawab tv

sawal jawab tv ਇਸ ਚੈਨਲ ਤੇ ਹੱਕ ਤੇ ਸੱਚ ਦੀ ਗੱਲ ਕੀਤੀ ਜਾਵੇਗੀ .
(1)

ਕੱਲ੍ਹ ਚੰਡੀਗੜ੍ਹ ਹਵਾਈ ਅੱਡੇ ਤੇ CISF ਮੁਲਾਜਿਮ ਕੁੜੀ ਨੇ ਕਿਸਾਨ ਵਿਰੋਧੀ Kangna Ranaut de ਜੜਿਆ ਥੱਪੜ,
07/06/2024

ਕੱਲ੍ਹ ਚੰਡੀਗੜ੍ਹ ਹਵਾਈ ਅੱਡੇ ਤੇ CISF ਮੁਲਾਜਿਮ ਕੁੜੀ ਨੇ ਕਿਸਾਨ ਵਿਰੋਧੀ Kangna Ranaut de ਜੜਿਆ ਥੱਪੜ,

04/06/2024

30 ਹਜਾਰ ਵੋਟ ਨਾਲ ਭਾਈ ਅੰਮ੍ਰਿਤਪਾਲ ਅੱਗੇ।।

ਕੌਮ ਦੀ ਚੜਦੀਕਲਾ ਲਈ ਸਿੱਖ ਸੰਗਤ ਲਗਾਤਾਰ ਅਰਦਾਸ ਕਰ ਰਹੀ ਹੈ ।।

 #ਪਟਿਆਲਾ
31/05/2024

#ਪਟਿਆਲਾ

22/05/2024

ਕਦੇ ਵੀ ਕਿਸੇ ਮਜੂਦਾ ਪਾਰਟੀ ਦੀ ਏਨੀ ਬੇਜ਼ਤੀ ਨਹੀਂ ਹੋਈ, ਜਿੰਨੀ ਆਮ ਆਦਮੀ ਪਾਰਟੀ ਵਾਲਿਆ ਦੀ ਹੋਈ ਹੈ।

ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ।   #ਸਿੱਖ
22/05/2024

ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ।
#ਸਿੱਖ

22/05/2024

ਪੰਜਾਬ ਅਤੇ ਚੰਡੀਗੜ੍ਹ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ। ਗਰਮੀ ਕਰਕੇ ਹਰਿਆਣਾ ਦੇ 15 ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਜਦ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਿੱਖਿਆ ਵਿਭਾਗ ਨੇ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

21/05/2024

ਦਿੱਲੀ ਤੋਂ ਰਵਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਤੇ ਖਾਸ ਕਰਕੇ ਖੰਡੂਰ ਸਾਹਿਬ ਹਲਕੇ ਵਾਲਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵੋਟਾਂ ਭੁਗਤਾਂਵਣ ਦੀ ਅਪੀਲ ਕੀਤੀ ਤੇ ਨਾਲ ਹੀ ਦੇਖੋ ਕਿ ਕਹਿ ਦਿੱਤਾ ਅਕਾਲੀ ਦਲ ਆਮ ਤੇ ਕਾਂਗਰਸ ਪਾਰਟੀ ਬਾਰੇ ਸੁਣੋ ਉਹਨਾਂ ਦੀ ਸਾਰੀ ਗੱਲਬਾਤ ਨੂੰ।।

21/05/2024

ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੰਭੂ ਰੇਲਵੇ ਟਰੈਕ 'ਤੇ ਲਾਏ ਧਰਨੇ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਰੇਲਵੇ ਟਰੈਕ ਅੱਜ ਹੀ ਖਾਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਸ਼ੰਭੂ ਸੜਕ 'ਤੇ ਲੱਗਿਆ ਧਰਨਾ ਜਿਉਂ ਦਾ ਤਿਉਂ ਹੀ ਜਾਰੀ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਆਗੂਆਂ ਨੇ ਕਿਹਾ ਹੈ ਕਿ ਅਗਲੀ ਰਣਨੀਤੀ ਦਾ ਐਲਾਨ 22 ਤਰੀਕ ਨੂੰ ਬਾਰਡਰਾਂ 'ਤੇ ਲੱਗੇ ਧਰਨਿਆਂ 'ਚ ਵੱਡਾ ਇਕੱਠ ਕਰਕੇ ਕੀਤਾ ਜਾਵੇਗਾ।
#ਕਿਸਾਨ

ਪ੍ਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਹਨ ਅਤੇ ਇਸੀ ਦੌਰਾਨ ਉਹ 24 ਮਈ ਨੂੰ ਜਲੰਧਰ ਵਿੱਚ ਰੈਲੀ ਕਰਨਗੇ।ਸੁਰੱਖਿਆ ...
20/05/2024

ਪ੍ਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਹਨ ਅਤੇ ਇਸੀ ਦੌਰਾਨ ਉਹ 24 ਮਈ ਨੂੰ ਜਲੰਧਰ ਵਿੱਚ ਰੈਲੀ ਕਰਨਗੇ।ਸੁਰੱਖਿਆ ਏਜੰਸੀਆਂ ਨੇ ਰੈਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਥਾਨਕ ਪੁਲਿਸ ਪ੍ਰਸ਼ਾਸਨ ਨੇ ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸੁਰੱਖਿਆ ਨੂੰ ਪਹਿਲਾਂ ਨਾਲੋਂ ਵੀ ਵਧਾ ਦਿੱਤਾ ਹੈ।ਪੀਐਮ ਦੇ ਦੌਰੇ ਦੇ ਮੱਦੇਨਜ਼ਰ ਐਤਵਾਰ ਨੂੰ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਜਲੰਧਰ ਪਹੁੰਚੀਆਂ।
ਹਥਿਆਰਾਂ ਨਾਲ ਲੈਸ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧੀਨ ਕੰਮ ਕਰਨ ਲਈ ਬੀਤੇ ਦਿਨ ਰੇਲ ਗੱਡੀ ਰਾਹੀਂ ਸਿਟੀ ਰੇਲਵੇ ਸਟੇਸ਼ਨ 'ਤੇ ਪਹੁੰਚੀਆਂ। ਸੂਤਰਾਂ ਮੁਤਾਬਕ ਪੀਐਮ ਮੋਦੀ ਦੀ ਰੈਲੀ ਦੀ ਪੂਰੀ ਨਿਗਰਾਨੀ ਗੁਜਰਾਤ ਪੁਲਿਸ ਦੇ ਹੱਥ ਵਿੱਚ ਹੋਵੇਗੀ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਲਈ ਦੂਜੇ ਰਾਜਾਂ ਤੋਂ ਪੁਲਿਸ ਕੰਪਨੀਆਂ ਪੰਜਾਬ ਆ ਰਹੀਆਂ ਹਨ।

20/05/2024

ਪੰਜਾਬ ਸਰਕਾਰ ਦਾ ਇਕ ਅਹਿਮ ਫੈਸਲਾ ਗਰਮੀ ਦੀਆਂ ਛੁੱਟੀਆਂ ਵਜਾਏ ਜੂਨ ਦੇ 21 ਮਈ 2024 ਤੋਂ ਲਾਗੂ ਹੋਣਗੀਆਂ, ਪੰਜਾਬ ਸਰਕਾਰ ਦਾ ਇਹ ਫੈਸਲਾ ਵੱਧਦੀ ਗਰਮੀ ਨੂੰ ਦੇਖਦੇ ਹੋਏ ਲਿੱਤਾ ਗਿਆ ਹੈ।

20/05/2024

ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਲਈ ਉਸ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ। ਪੰਨੂੰ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਰੋਕਣ ਲਈ ਉਕਸਾਇਆ ਹੈ। ਇਸ ਦੇ ਨਾਲ ਹੀ ਉਸ ਨੇ ਅਜਿਹਾ ਕਰਨ ਲਈ ਉਨ੍ਹਾਂ ਨੂੰ 1 ਲੱਖ ਡਾਲਰ ਦੀ ਪੇਸ਼ਕਸ਼ ਵੀ ਕੀਤੀ ਹੈ।

18/05/2024

ਚੰਡੀਗੜ੍ਹ ਭਾਜਪਾ ਆਗੂ ਅਰੁਣ ਸੂਦ ਦੇ ਭਾਂਜੇ ਈਸ਼ਾਨ ਸੂਦ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਨੇੜੇ ਵਾਪਰਿਆ। ਚਾਰੇ ਮ੍ਰਿਤਕ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਸਨ। ਮ੍ਰਿਤਕਾਂ ਦੀ ਪਛਾਣ ਰੀਤ ਸੂਦ, ਈਸ਼ਾਨ ਸੂਦ, ਕੁਸ਼ਾਗਰ ਯਾਦਵ ਤੇ ਰਿਭੂ ਸਹਿਗਲ ਵਜੋਂ ਹੋਈ ਹੈ।

06/05/2024

ਜਿਹੜੇ ਕਹਿੰਦੇ ਸੀ ਸਾਡਾ ਮੁੰਡਾ ਨਾਜਾਇਜ਼ ਮਾਰਿਆ ਉਹ ਦੇਖ ਲੈਣ ..

ਕੱਲ ਪਿੰਡ ਬੰਡਾਲਾ ਜ਼ਿਲ੍ਹਾ ਫਿਰੋਜ਼ਪੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਆਈ ਸਹਾਮਣੇ। ਬਹੁਤ ਨਿੰਦਣਯੋਗ ਘਟਨਾ ਹੋਈ ਵਹਿਗੁਰੂ ਜੀ।।

04/05/2024

ਧੂਰੀ ਸ਼ਹਿਰ ਚ ਇੱਕ ਨੌਜਵਾਨ ਦੇ ਕਤਲ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਥਿਤ ਤੌਰ 'ਤੇ ਮੰਦਰ ਦੇ ਪੁਜਾਰੀਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਮੰਦਰ ਅੰਦਰ ਬਣੇ ਅਗਨੀ ਕੁੰਡ ਵਿੱਚ ਹੀ ਦੱਬ ਦਿੱਤਾ ਗਿਆ। ਇਸ ਸਬੰਧੀ ਥਾਣਾ ਸਿਟੀ ਧੂਰੀ ਵਿੱਚ ਗੁਰਵਿੰਦਰ ਕੁਮਾਰ ਪੁੱਤਰ ਜਗਦੀਸ਼ ਲਾਲ ਵਾਸੀ ਮਹੇਸ਼ ਨਗਰ ਧੂਰੀ ਵੱਲੋਂ ਦਰਜ਼ ਕਰਵਾਏ ਬਿਆਨਾਂ ਅਨੁਸਾਰ ਮੁਦੱਈ ਦਾ ਲੜਕਾ ਸੰਦੀਪ ਕੁਮਾਰ ਜੋ ਕਿ ਸ੍ਰੀ ਬੰਗਲਾ ਮੁਖੀ ਮੰਦਰ ਨੇੜੇ ਦੋਹਲਾ ਫਾਟਕ ਧੂਰੀ ਵਿਖੇ ਅਸ਼ੋਕ ਸ਼ਾਸਤਰੀ ਕੋਲ ਰਹਿੰਦਾ ਸੀ।
ਮੁਦੱਈ ਦੇ ਦੱਸਣ ਮੁਤਾਬਕ ਪਰਮਾਨੰਦ ਤੇ ਅਸ਼ੋਕ ਸ਼ਾਸਤਰੀ ਸੰਦੀਪ ਕੁਮਾਰ ਨਾਲ ਖਾਰ ਰੱਖਦੇ ਸੀ। ਜੋ ਉਸ ਨੂੰ ਮੰਦਰ ਵਿੱਚੋਂ ਜਾਣ ਲਈ ਕਹਿੰਦੇ ਸਨ, ਜੋ ਮੰਦਰ ਛੱਡ ਕੇ ਨਹੀਂ ਗਿਆ। ਫਿਰ ਉਹਨਾਂ ਨੇ ਸਾਜਿਸ਼ ਤਹਿਤ ਮਿਤੀ 2/3-05-2024 ਦੀ ਦਰਮਿਆਨੀ ਰਾਤ ਨੂੰ ਮੌਕਾ ਦੇਖ ਕੇ ਪਰਮਾਨੰਦ ਦੇ ਅਸ਼ੋਕ ਸ਼ਾਸਤਰੀ ਨੇ ਮਿਲ ਕੇ ਲੋਹਾ ਰਾੜ ਮਾਰ ਕੇ ਸੰਦੀਪ ਕੁਮਾਰ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਮੰਦਰ ਅੰਦਰ ਬਣੇ ਅਗਨੀ ਕੁੰਡ ਵਿੱਚ ਦਫਨਾ ਦਿੱਤਾ ਗਿਆ।
ਇਸ 'ਤੇ ਥਾਣਾ ਸਿਟੀ ਦੇ ਮੁੱਖ ਅਫਸਰ ਸੌਰਭ ਸੱਭਰਵਾਲ ਨੇ ਕਾਰਵਾਈ ਕਰਦੇ ਹੋਏ ਪਰਮਾਨੰਦ ਪੁੱਤਰ ਸਰੇਸ ਕੁਮਾਰ ਬਾਸੀ ਖਜੂਆ ਜ਼ਿਲ੍ਹਾ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਤੇ ਅਸ਼ੋਕ ਸ਼ਾਸਤਰੀ ਵਾਸੀ ਧੂਰੀ ਖਿਲਾਫ਼ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਮੌਕੇ 'ਤੇ ਬਰਾਮਦ ਕਰਵਾ ਕੇ ਮੋਰਚਾਰੀ ਸਿਵਲ ਹਸਪਤਾਲ ਧੂਰੀ ਵਿਖੇ ਰਖਵਾਈ ਗਈ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹਵਾਲਾਤ 'ਚ ਬੰਦ ਕੀਤਾ ਗਿਆ ਹੈ।

#ਧੂਰੀ

चंडीगढ़ में एक भयानक सड़क हादसा हुआ है। यह हादसा सुखना लेक से गवर्नर हाउस की तरफ जाने वाली सड़क पर बताया जा रहा है। यह ह...
04/05/2024

चंडीगढ़ में एक भयानक सड़क हादसा हुआ है। यह हादसा सुखना लेक से गवर्नर हाउस की तरफ जाने वाली सड़क पर बताया जा रहा है। यह हादसा SUV गाड़ी और ऑटो के बीच हुआ है। इसमेंएक छात्रा और ऑटो ड्राइवर की मौत हो गई है। वही चार अन्य छात्राएं घायल बताई जा रही है।

ਪਟਿਆਲਾ/ਚੰਡੀਗੜ੍ਹ  ਅਕਾਲੀ ਦਲ ਨੂੰ ਝਟਕਾ  ਕਈ ਆਗੂਆਂ ਨੇ ਫੜਿਆ ਆਪ ਦਾ ਪੱਲਾ  2 ਵਾਰ ਚੇਅਰਮੈਨ ਰਹੇ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ ਜਸ...
03/05/2024

ਪਟਿਆਲਾ/ਚੰਡੀਗੜ੍ਹ ਅਕਾਲੀ ਦਲ ਨੂੰ ਝਟਕਾ ਕਈ ਆਗੂਆਂ ਨੇ ਫੜਿਆ ਆਪ ਦਾ ਪੱਲਾ 2 ਵਾਰ ਚੇਅਰਮੈਨ ਰਹੇ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ ਸਾਬਕਾ ਕੌਸਲਰ ਕੰਵਲਜੀਤ ਗੋਨਾ ਅਤੇ ਜੋਨੀ ਕੋਹਲੀ ਆਪ ਚ ਸ਼ਾਮਲ..

01/05/2024

ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਇਕ ਵਿਵਾਦਤ ਬਿਆਨ ਵਾਇਰਲ ਹੋ ਰਿਹਾ ਹੈ।
ਇਸ ਵਿਚ ਉਨ੍ਹਾਂ ਕਿਹਾ ਕਿ 'ਪ੍ਰਭੂ ਯਿਸੂ ਮਸੀਹ ਵੱਡਾ ਭਰਾ ਤੇ ਸਿੱਖ ਸੱਭ ਤੋਂ ਛੋਟਾ ਬੱਚਾ' ਹੈ।
ਅੰਮ੍ਰਿਤਸਰ ਵਿਚ ਇਸਾਈ ਭਾਈਚਾਰੇ ਦੇ ਇਕ ਪ੍ਰੋਗਰਾਮ ਦੌਰਾਨ ਬੋਨੀ ਅਜਨਾਲ਼ਾ ਨੇ ਕਿਹਾ, '2024 ਦਾ ਸੱਭ ਤੋਂ ਵੱਡਾ ਧਰਮ ਮਸੀਹ ਭਾਈਚਾਰਾ ਹੈ। ਸੱਭ ਤੋਂ ਵੱਡਾ ਭਰਾ ਪ੍ਰਭੂ ਯਿਸ਼ੂ ਮਸੀਹ ਅਤੇ ਸੱਭ ਤੋਂ ਛੋਟਾ ਭਰਾ ਸਿੱਖ ਹੈ'। ਸਿੱਖ ਭਾਈਚਾਰੇ ਵਿਚ ਇਸ ਬਿਆਨ ਨੂੰ ਲੈ ਕੇ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬਿਆਨ ਦੀ ਨਿਖੇਧੀ ਹੋਣ ਮਗਰੋਂ ਭਾਜਪਾ ਆਗੂ ਨੇ ਮੁਆਫ਼ੀ ਵੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਸਾਬਕਾ ਕਾਂਗਰਸ ਵਿਧਾਇਕ ਦਲਵੀਰ ਗੋਲਡੀ ਆਪ ਚ ਸ਼ਾਮਲ 🎙️
01/05/2024

ਸਾਬਕਾ ਕਾਂਗਰਸ ਵਿਧਾਇਕ ਦਲਵੀਰ ਗੋਲਡੀ ਆਪ ਚ ਸ਼ਾਮਲ 🎙️

01/05/2024

ਦਲਵੀਰ ਸਿੰਘ ਗੋਲਡੀ ਖੰਗੂੜਾ ਸਾਬਕਾ ਐਮ ਐਲ ਏ ਧੂਰੀ ਨੇ ਦਿੱਤਾ ਕਾਂਗਰਸ ਪਾਰਟੀ ਤੋ ਅਸਤੀਫਾ।।
30/04/2024

ਦਲਵੀਰ ਸਿੰਘ ਗੋਲਡੀ ਖੰਗੂੜਾ ਸਾਬਕਾ ਐਮ ਐਲ ਏ ਧੂਰੀ ਨੇ ਦਿੱਤਾ ਕਾਂਗਰਸ ਪਾਰਟੀ ਤੋ ਅਸਤੀਫਾ।।

30/04/2024

ਜੈਪੂਰ,ਨਾਗਪੁਰ,ਕਾਨਪੁਰ,ਗੋਆ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਈਮੇਲ ਸੋਮਵਾਰ ਨੂੰ ਪ੍ਰਾਪਤ ਹੋਏ। ਨਾਗਪੁਰ ਏਅਰਪੋਰਟ ਪ੍ਰਸ਼ਾਸਨ ਮੁਤਾਬਕ, ਸੋਮਵਾਰ ਸਵੇਰੇ ਕਰੀਬ 10 ਵਜੇ ਧਮਕੀ ਭਰੀ ਈਮੇਲ ਮਿਲੀ। ਇਹ ਈਮੇਲ ਏਅਰਪੋਰਟ ਡਾਇਰੈਕਟਰ ਆਬਿਦ ਰੁਈ ਦੀ ਮੇਲ ਆਈਡੀ 'ਤੇ ਮਿਲੀ ਸੀ। ਹਵਾਈ ਅੱਡੇ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।

25/04/2024

ਨਿਹੰਗ ਸਿੰਘ ਬਾਣੇ ਵਾਲੇ ਇਕ ਪੁੱਤਰ ਨੇ ਆਪਣੇ ਮਾਂ-ਬਾਪ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਹੁਣ ਮਾਪਿਆਂ ਨੇ ਰੋਂਦੇ ਹੋਏ ਸਾਰੀ ਘਟਨਾ ਬਾਰੇ ਦੱਸਿਆ ਹੈ। ਪੀੜਤ ਮਾਪਿਆਂ ਨੇ ਆਪਣੇ ਪੁੱਤਰ ਨੂੰ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਅਤੇ ਉਸ ਉਤੇ ਕਈ ਦੋਸ਼ ਲਾਏ। ਮਾਪਿਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੋਂ ਹੀ ਜਾਨ ਨੂੰ ਖ਼ਤਰਾ ਹੈ।

24/04/2024

ਨਕਦੀ ਦੀ ਤੰਗੀ ਨਾਲ ਬੇਹਾਲ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਕਾਰਨ ਲਾਗੂ ਆਦਰਸ਼ ਚੋਣ ਜ਼ਾਬਤੇ ਦੌਰਾਨ 2500 ਰੁਪਏ ਦਾ ਨਵਾਂ ਕਰਜ਼ਾ ਲੈ ਰਹੀ ਹੈ। ਇਸ ਨਵੇਂ ਕਰਜ਼ੇ ਨੂੰ ਪੰਜਾਬ ਸਰਕਾਰ ਆਪਣੇਸਟਾਕ ਦੀ ਨਿਲਾਮੀ ਰਾਹੀਂ ਜੁਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਸਟਾਕਾਂ ਦੀ ਨੀਲਾਮੀ ਰਾਹੀਂ ਇਸ ਕਰਜ਼ੇ ਨੂੰ ਦੋ ਕਿਸ਼ਤਾਂ 'ਚ ਵੰਡਿਆ ਗਿਆ ਹੈ, ਜਿਸ ਵਿੱਚ ਸਮਾਂ ਮਿਆਦ 8 ਸਾਲ ਅਤੇ 13 ਸਾਲ ਹੋਵੇਗੀ ਅਤੇ ਇਹ 1000 ਕਰੋੜ ਰੁਪਏ ਤੇ 1500 ਕਰੋੜ ਰੁਪਏ ਦੇ ਹੋਣਗੇ।
#ਆਪਪੰਜਾਬ
Laliteshwar Singh Bedi

ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ 'ਤੇ ਗੁਰੂ ਚਰਨਾਂ 'ਚ ਸਾਦਰ ਪ੍ਰਣਾਮ।
22/04/2024

ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ 'ਤੇ ਗੁਰੂ ਚਰਨਾਂ 'ਚ ਸਾਦਰ ਪ੍ਰਣਾਮ।

21/04/2024

ਕੋਚ ਗੁਰਪ੍ਰੀਤ ਸਿੰਘ ਸੋਨੀ ਲੁਧਿਆਣਾ ਤੇ ਅਲੀ ਅਕਬਰ ਥਿੰਦ ਤੇ ਪੰਡਿਤ ਜੀ ਵਲੋ ਮਾਲੇਰਕੋਟਲਾ ਵਿਖੇ ਪਾਵਰ ਲਿਫਟਿੰਗ ਤੇ ਬੋਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਗਏ। ਦਸਣ ਯੋਗ ਹੈ ਕਿ ਇਸ ਮੁਕਾਬਲੇ ਚ ਜੌ ਵੀ ਖਿਡਾਰੀ ਜੇਤੂ ਰਿਹਾ ਉਸ ਨੂੰ ਕੈਸ਼ ਪ੍ਰਾਈਜ਼ ਤੇ ਟਰਾਫੀ ਦੇਕੇ ਸਨਮਾਨਿਤ ਕੀਤਾ ਗਿਆ।।।
ਨਿਊਜ਼:- ਲਾਲਿਤੇਸ਼ਵਰ ਸਿੰਘ ਬੇਦੀ Laliteshwar Singh Bedi

#ਲੁਧਿਆਣਾ #ਮਾਲੇਰਕੋਟਲਾ

19/04/2024
16/04/2024

ਛਤੀਸਗੜ੍ਹ ਦੇ ਕਾਂਕੇਰ ਵਿੱਚ ਇੱਕ ਵੱਡਾ ਨਕਸਲੀ ਮੁਕਾਬਲਾ ਹੋਇਆ ਹੈ। ਸੁਰੱਖਿਆ ਬਲਾਂ ਅਤੇ ਨਕਲੀ ਵਿਚਕਾਰ ਹੋਏ ਮੁਕਾਬਲੇ 'ਚ 18 ਮਾਓਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਮੁਕਾਬਲੇ 'ਚ ਦੋ ਜਵਾਨ ਜ਼ਖਮੀ ਵੀ ਹੋਏ ਹਨ। ਇੱਥੇ ਜਵਾਨਾਂ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਵਾਧੂ ਫੋਰਸ ਵੀ ਮੌਕੇ 'ਤੇ ਪਹੁੰਚ ਗਈ ਹੈ।

ਪਟਿਆਲਾ ਵਾਲਿਓ ਤੁਹਾਡੇ ਜਿਲ੍ਹੇ ਚ ਐਮ.ਪੀ ਦੀ ਚੋਣਾਂ ਵਿੱਚੋ  ਇਹਨਾਂ ਚੌ ਕਿਹੜਾ ਲੀਡਰ ਜਿੱਤੇਗਾ..?? #ਪਟਿਆਲਾ
15/04/2024

ਪਟਿਆਲਾ ਵਾਲਿਓ ਤੁਹਾਡੇ ਜਿਲ੍ਹੇ ਚ ਐਮ.ਪੀ ਦੀ ਚੋਣਾਂ ਵਿੱਚੋ ਇਹਨਾਂ ਚੌ ਕਿਹੜਾ ਲੀਡਰ ਜਿੱਤੇਗਾ..??

#ਪਟਿਆਲਾ

11/04/2024

11 ਅਪ੍ਰੈਲ 2024 - ਲੁਧਿਆਣਾ ਵਿੱਚ ਬੀਤੀ ਰਾਤ ਇੱਕ ਔਰਤ ਨੇ ਆਪਣੇ ਪਤੀ ਨੂੰ ਆਪਣੀ ਪ੍ਰੇਮਿਕਾ ਨਾਲ ਰੰਗ-ਰਲੀਆਂ ਮਨਾਉਂਦੇ ਹੋਏ ਫੜਿਆ। ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਪਤੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੇ ਮੱਥੇ ਅਤੇ ਅੱਖਾਂ 'ਤੇ ਕੜੇ ਅਤੇ ਚਾਕੂ ਨਾਲ ਵਾਰ ਕੀਤੇ। ਇਸ ਤੋਂ ਬਾਅਦ ਪਤੀ ਮੌਕੇ ਤੋਂ ਫਰਾਰ ਹੋ ਗਿਆ।

ਪੰਜਾਬ 'ਚ ਆਏ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਆਏ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਕਈ ਦਿਨਾਂ ਤੋਂ ਇੱਕ ਗ੍ਰੰ...
11/04/2024

ਪੰਜਾਬ 'ਚ ਆਏ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਆਏ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਕਈ ਦਿਨਾਂ ਤੋਂ ਇੱਕ ਗ੍ਰੰਥੀ ਦੀ ਮੰਦਭਾਗੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਪਾਠ ਕਰਦੇ ਸਮੇਂ ਨਸ਼ਾ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਇਸ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ।

Address

Chandigarh

Telephone

+919781554444

Website

Alerts

Be the first to know and let us send you an email when sawal jawab tv posts news and promotions. Your email address will not be used for any other purpose, and you can unsubscribe at any time.

Contact The Business

Send a message to sawal jawab tv:

Videos

Share


Other Media/News Companies in Chandigarh

Show All