A Power of Media

A Power of Media A POWER OF MEDIA
AEK NAYA RAASTA
AAP SEB K LIYA

बलजीत सिंह आमंत्रित फाउंडेशन के वाइस चेयरमैन बने  चंडीगढ़  : (अरमान )आमंत्रित फाउंडेशन के डायरेक्टर राकेश कुमार की अगवाई...
05/12/2024

बलजीत सिंह आमंत्रित फाउंडेशन के वाइस चेयरमैन बने
चंडीगढ़ : (अरमान )
आमंत्रित फाउंडेशन के डायरेक्टर राकेश कुमार की अगवाई में एक विशेष मीटिंग बुलाई गई जिसमें बलजीत सिंह को वाइस चेयरमैन नियुक्त किया गया
यह नियुक्ति आमंत्रित फाउंडेशन एनजीओ के सभी सदस्यों की सहमति के साथ किया गया
फाउंडेशन के डायरेक्टर राकेश कुमार ने बताया कि बलजीत सिंह की यह नियुक्ति अभी 2 साल के लिए की गई है

03/12/2024
ਮੋਹਾਲੀ (24 ਨਵੰਬਰ) ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ (ਪੰਜਾਬ ਯੂਨਿਟ) ਦੀ ਮੀਟਿੰਗ ਪ੍ਰਧਾਨਗੀ ਮੰਡਲ ਅਮਰਦੀਪ ਸਿੰਘ ਧਾਰਨੀ, ਦਰਸ਼ਨ ਸਿੰਘ ਧਾਲੀਵਾਲ, ਨ...
24/11/2024

ਮੋਹਾਲੀ (24 ਨਵੰਬਰ) ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ (ਪੰਜਾਬ ਯੂਨਿਟ) ਦੀ ਮੀਟਿੰਗ ਪ੍ਰਧਾਨਗੀ ਮੰਡਲ ਅਮਰਦੀਪ ਸਿੰਘ ਧਾਰਨੀ, ਦਰਸ਼ਨ ਸਿੰਘ ਧਾਲੀਵਾਲ, ਨਵਲ ਕੁਮਾਰ ਛਿੱਬੜ ਤੇ ਸਨੇਹਪ੍ਰੀਤ ਸਿੰਘ ਦੀ ਰਹਿਨੁਮਾਈ ਵਿੱਚ ਹੋਈ। ਜਿਸ ਵਿੱਚ ਵਕੀਲਾਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਖਾਸ ਕਰਕੇ ਜਿਹੜੇ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਮਨੁੱਖੀ ਅਧਿਕਾਰਾਂ, ਔਰਤਾਂ, ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਮੌਜੂਦਾ ਸਰਕਾਰ ਵੱਲੋਂ ਨਵੇਂ ਕਾਨੂੰਨ ਬਣਾ ਕੇ ਤੇ ਪੁਲਿਸ ਤੇ ਕੇਂਦਰੀ/ਸਰਕਾਰੀ ਏਜੰਸੀਆਂ ਵੱਲੋਂ ਉਹਨਾਂ ਦੇ ਅਧਿਕਾਰਾਂ ਨੂੰ ਖਤਮ ਕਰਨਾ ਸ਼ਾਮਿਲ ਹਨ। ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਤੇ ਰਾਜ ਕਰ ਰਹੀ ਪਾਰਟੀ ਵੱਲੋ ਸੰਵਿਧਾਨ ਨੂੰ ਖਤਮ ਕਰਨ ਲਈ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਦੀ ਨਿਖੇਧੀ ਕੀਤੀ ਗਈ ਅਤੇ ਵਕੀਲ ਭਾਈਚਾਰੇ ਨੂੰ ਸੰਵਿਧਾਨ ਬਚਾਉਣ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਸੂਬਾ ਪ੍ਰਧਾਨ ਸ੍ਰੀ ਨਵਲ ਕੁਮਾਰ ਛਿੱਬੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਕੀਲਾਂ ਦੀ ਜੱਥੇਬੰਦੀ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰਾਂ ਵੱਲੋਂ ਟ੍ਰਿਬਿਉਨਲ ਬਣਾ ਕੇ ਨਿਆਂਪਾਲਿਕਾ ਦੀਆਂ ਸ਼ਕਤੀਆਂ, ਕਾਰਜਕਾਰੀ ਅਧਿਕਾਰੀਆਂ ਨੂੰ ਦੇ ਕੇ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਉਹ ਤੁਰੰਤ ਖਤਮ ਹੋਣਾ ਚਾਹੀਦਾ ਹੈ। ਜਿਸਦੀ ਤਾਜਾ ਉਦਾਹਰਣ ਇਲੈਕਸ਼ਨ ਪਟੀਸ਼ਨਾਂ ਦੀ ਸੁਣਵਾਈ ਹੁਣ ਇਲੈਕਸ਼ਨ ਟ੍ਰਿਬਿਊਨਲ ਕਰ ਰਹੇ ਹਨ, ਜੋ ਕਿ ਸਰਕਾਰ ਦੇ ਦਬਾਓ ਹੇਠਾਂ ਕਰਦੇ ਹਨ ਤੇ ਇਹਨਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਤੇ ਉਹਨਾਂ ਮੰਗ ਕੀਤੀ ਕਿ ਸਾਰੀਆਂ ਇਲੈਕਸ਼ਨ ਪਟੀਸ਼ਨਾਂ ਦੀ ਸੁਣਵਾਈ ਦੀਵਾਨੀ ਅਦਾਲਤਾਂ ਦੇ ਅਧਿਕਾਰ ਖੇਤਰ ਵਿੱਚ ਲਿਆਂਦੀ ਜਾਵੇ ਅਤੇ ਸਰਕਾਰ ਇਸ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ।
ਇਸ ਮੌਕੇ ਬੋਲਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪਾਲ ਸਿੰਘ ਦੱਪਰ ਨੇ ਦੱਸਿਆ ਕਿ ਮੋਜੂਦਾ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ ਉੱਤੇ ਜੋਰਦਾਰ ਹਮਲੇ ਕੀਤੇ ਜਾ ਰਹੇ ਹਨ ਤੇ ਸੰਵਿਧਾਨ ਨੂੰ ਬਦਲਣ ਦੀਆਂ ਸਾਜਿਸ਼ਾਂ ਰਾਜ ਕਰਦੀ ਪਾਰਟੀ ਦੇ ਵੱਡੇ ਲੀਡਰਾਂ ਵੱਲੋਂ ਗਲਤ ਪ੍ਰਚਾਰ ਕਰਕੇ ਸੰਵਿਧਾਨ ਨੂੰ ਬਦਲਣ ਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼ ਵਿੱਚ ਨਫਰਤ ਫੈਲਾਈ ਜਾ ਰਹੀ ਹੈ ਤੇ ਨਿਆਂਪਾਲਿਕਾ ਨੂੰ ਕਮਜੋਰ ਕਰਨ ਦੀਆਂ ਸਾਜਿਸ਼ਾਂ ਵੀ ਰਚੀਆਂ ਜਾ ਰਹੀਆਂ ਹਨ।
ਇਸ ਮੌਕੇ ਬੋਲਦੇ ਹੋਏ ਹਰਚੰਦ ਸਿੰਘ ਬਾਠ ਨੇ ਦੇਸ਼ ਦੀ ਰਾਜਨੀਤੀ ਬਾਰੇ ਚਾਨਣਾ ਪਾਇਆ ਅਤੇ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਉੱਤੇ ਸਰਾਕਾਰ ਵੱਲੋਂ ਪੂਰਨ ਤੌਰ ਤੇ ਕਬਜਾ ਕਰਨ ਦੀ ਨਿਖੇਧੀ ਕੀਤੀ । ਉਹਨਾਂ ਅੱਗੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿੱਚ ਲੋਕਾਂ ਦੀ ਅਵਾਜ ਦਬਾਉਣ ਲਈ ਨਵੇਂ-ਨਵੇਂ ਕਾਨੂੰਨ ਘੜੇ ਜਾ ਰਹੇ ਹਨ, ਜਿਸਦੀ ਮਿਸਾਲ ਭਾਰਤ ਵਿੱਚ ਯੂ.ਏ.ਪੀ.ਏ. ਅਤੇ ਐਨ.ਐਸ.ਏ. ਤਹਿਤ ਦੇਸ਼ ਦੇ ਜਮੂਹਰੀਅਤ ਪਸੰਦ ਲੋਕਾਂ ਦੀ ਅਵਾਜ ਦਬਾਉਣ ਲਈ ਨਵੇਂ ਨਵੇਂ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਇਸ ਮੌਕੇ ਬੋਲਦੇ ਹੋਏ ਦਰਸ਼ਨ ਸਿੰਘ ਧਾਲੀਵਾਲ ਨੇ ਐਸੋਸੀਏਸ਼ਨ ਦੇ ਪਿੱਛਲੇ ਕੰਮਾਂ ਦੀ ਰਿਪੋਟ ਪੇਸ਼ ਕੀਤੀ ਤੇ ਭਵਿੱਖ ਲਈ ਨਵੇਂ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇਸ ਗੱਲ ਤੇ ਜੋਰ ਦਿੱਤਾ ਕਿ ਪੰਜਾਬ ਦੇ ਲੋਕਾਂ ਨੂੰ ਜਲਦੀ ਨਿਆਂ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਉਹਨਾਂ ਕਿਹਾ ਕਿ ਨੋਜਵਾਨ ਵਕੀਲਾਂ ਨੂੰ ਪਹਿਲੇ ਪੰਜ ਸਾਲਾਂ ਲਈ 25 ਹਜਾਰ ਰੁਪਏ ਮਹੀਨਾ ਭੱਤਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਕਿੱਤੇ ਨੂੰ ਸਹੀ ਢੰਗ ਨਾਲ ਸ਼ੁਰੂ ਕਰ ਸਕਣ। ਨਵੇਂ ਵਕੀਲਾਂ ਲਈ ਕੇਰਲਾ ਸਰਕਾਰ ਦੀ ਤਰਜ ਤੇ ਉਹਨਾਂ ਮੁੱਢਲੀ ਟਰੇਨਿੰਗ ਲਈ ਜੂਡੀਸ਼ੀਅਲ ਅਕੈਡਮੀ ਤੁਰੰਤ ਸ਼ੁਰੂ ਕੀਤੀ ਜਾਵੇ। ਦੇਸ਼ ਵਿੱਚ ਗਰੀਬ ਲੋਕਾਂ ਨੂੰ ਸਸਤਾ ਨਿਆਂ ਦੇਣ ਲਈ ਦੇਸ਼ ਦੇ ਹਰ ਜੋਨ ਵਿੱਚ ਸੁਪਰੀਮ ਕੋਰਟ ਦੇ ਬੈਂਚ ਸਥਾਪਿਤ ਕੀਤੇ ਜਾਣ। ਉਹਨਾਂ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਚੋਣ ਪ੍ਰਨਾਲੀ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ, ਜਿਸ ਵਿੱਚ ਪੈਸੇ ਦੀ ਵਰਤੋਂ ਘੱਟ ਤੋਂ ਘੱਟ ਹੋਵੇ ਤਾਂ ਕਿ ਆਮ ਆਦਮੀ ਵੀ ਚੋਣ ਲੜ ਸਕੇ। ਉਹਨਾ ਅੱਗੇ ਕਿਹਾ ਕਿ ਪੰਜਾਬ ਵਿੱਚ ਜੂਆਂਇੰਟ ਡਿਵੈਲਪਮੈਂਟ ਕਮਿਸ਼ਨਰ ਦੀ ਅਦਾਲਤ ਪੰਜਾਬ ਦੀਆਂ ਪੰਜ ਡਵੀਜ਼ਨਾਂ ਵਿੱਚ ਅਲੱਗ-ਅਲੱਗ ਦਿਨ ਰੱਖ ਕੇ ਲਗਾਈਆਂ ਜਾਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਦੂਰ-ਦੂਰ ਦੇ ਜਿਲ੍ਹਿਆਂ ਤੋਂ ਮੋਹਾਲੀ ਨਾ ਆਉਣਾਂ ਪਵੇ।
ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਚੌਧਰੀ ਕਰਮਜੀਤ ਸਿੰਘ (ਸਕੱਤਰ ਬਾਰ ਕਾਉਂਸਲ ਪੰਜਾਬ ਅਤੇ ਹਰਿਆਣਾ), ਬਲਵੀਰ ਸਿੰਘ ਸੇਵਕ, ਹਾਕਮ ਸਿੰਘ ਬਰਨਾਲਾ, ਹਰਿੰਦਰ ਲਾਲੀ, ਪਰਮਜੀਤ ਸਿੰਘ ਖੰਨਾ, ਸੁਰਜੀਤ ਸਿੰਘ ਸਵੈਚ, ਲਵਨੀਤ ਠਾਕੁਰ, ਰੀਤੂ ਜੋਸ਼ੀ, ਸੁਲਖਣ ਸਿੰਘ ਅੰਮ੍ਰਿਤਸਰ ਅਤੇ ਅਮਰਜੀਤ ਸਿੰਘ ਲੋਂਗੀਆ ਵੀ ਹਾਜ਼ਰ

22/11/2024

ਮੋਹਾਲੀ ਛੇ ਫੇਸ ਹੋਸਪਿਟਲ ਅਮਰਜੰਸੀ ਵਾਰਡ ਕੋਲ ਐਬੂਲੈਂਸ ਦੇ ਅੱਗੇ ਗੱਡੀ ਕੋਈ ਲਗਾ ਕੇ ਚਲਾ ਗਿਆ ਜੇਕਰ ਐਮਰਜੰਸੀ ਵਾਰਡ ਦੇ ਅੱਗੇ ਕੋਈ ਘਟਨਾ ਵਾਪਰਦੀ ਹੈ ਉਹਦਾ ਜਿੰਮੇਵਾਰ ਕੌਣ ਹ...

ਮੋਹਾਲੀ, 13 ਨਵੰਬਰ 2024: ਪਾਰਕ ਗਰੇਸ਼ੀਅਨ ਹਸਪਤਾਲ ਨੇ ਅੱਜ ਆਪਣੇ ਨਵੇਂ ਇੰਸਟੀਚਿਊਟ ਆਈਐਮਏਆਰਐਸ (ਮਿਨੀਮਲ ਐਕਸੇਸ, ਐਡਵਾਂਸ ਸਰਜੀਕਲ ਸਾਇੰਸ ਅਤੇ ...
21/11/2024

ਮੋਹਾਲੀ, 13 ਨਵੰਬਰ 2024: ਪਾਰਕ ਗਰੇਸ਼ੀਅਨ ਹਸਪਤਾਲ ਨੇ ਅੱਜ ਆਪਣੇ ਨਵੇਂ ਇੰਸਟੀਚਿਊਟ ਆਈਐਮਏਆਰਐਸ (ਮਿਨੀਮਲ ਐਕਸੇਸ, ਐਡਵਾਂਸ ਸਰਜੀਕਲ ਸਾਇੰਸ ਅਤੇ ਰੋਬੋਟਿਕ ਸਰਜਰੀ) ਦੀ ਸ਼ੁਰੂਆਤ ਕੀਤੀ। ਇਸ ਇੰਸਟੀਚਿਊਟ ਦਾ ਮਕਸਦ ਸਰਜਰੀ ਦੇ ਖੇਤਰ ਵਿੱਚ ਸਭ ਤੋਂ ਅਧੁਨਿਕ ਸਹੂਲਤਾਂ ਅਤੇ ਤਕਨਾਲੋਜੀ ਮੁਹੱਈਆ ਕਰਵਾਉਣਾ ਹੈ।

ਪ੍ਰਸਿੱਧ ਸਰਜਨ ਪ੍ਰੋਫੈਸਰ (ਡਾ.) ਪਵਨਿੰਦਰ ਲਾਲ ਨੂੰ ਆਈਐਮਏਆਰਐਸ ਇੰਸਟੀਚਿਊਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਲਾਲ ਸਰਜੀਕਲ ਓਂਕੋਲੋਜੀ, ਲੈਪਰੋਸਕੋਪਿਕ ਸਰਜਰੀ ਅਤੇ ਗੈਸਟ੍ਰੋਇੰਟੈਸਟਾਈਨਲ ਸਰਜਰੀ ਦੇ ਮਾਹਿਰ ਹਨ। ਉਹਨੂੰ ਡਾਕਟਰ ਬੀ.ਸੀ. ਰਾਏ ਨੇਸ਼ਨਲ ਅਵਾਰਡ ਅਤੇ ਸਰਦਾਰ ਵੱਲਭ ਭਾਈ ਪਟੇਲ ਅਵਾਰਡ ਵਰਗੇ ਪ੍ਰਤਿਸ਼ਠਿਤ ਸਨਮਾਨ ਮਿਲ ਚੁੱਕੇ ਹਨ।

ਇਸ ਇੰਸਟੀਚਿਊਟ ਵਿੱਚ ਨਵੀਂ ਰੋਬੋਟਿਕ ਸਰਜਰੀ ਤਕਨਾਲੋਜੀ ਦਾ ਵਰਤੋਂ ਕੀਤਾ ਜਾਵੇਗਾ, ਜਿਸ ਨਾਲ ਕਠਨ ਓਪਰੇਸ਼ਨ ਵੀ ਵੱਧ ਸਟੀਕਤਾ ਅਤੇ ਆਸਾਨੀ ਨਾਲ ਕੀਤੇ ਜਾ ਸਕਣਗੇ। ਮਿਨੀਮਲੀ ਇਨਵੇਸਿਵ ਸਰਜਰੀ ਰਾਹੀਂ ਮਰੀਜ਼ਾਂ ਨੂੰ ਜਲਦੀ ਰਿਕਵਰੀ, ਘੱਟ ਦਰਦ ਅਤੇ ਛੋਟੇ ਨਿਸ਼ਾਨਾਂ ਦਾ ਲਾਭ ਮਿਲੇਗਾ।

ਪ੍ਰੋ. ਲਾਲ ਨੇ ਕਿਹਾ, "ਆਈਐਮਏਆਰਐਸ ਦਾ ਨੇਤ੍ਰਿਤਵ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ। ਸਾਡਾ ਲਕਸ਼ ਅਧੁਨਿਕ ਤਕਨਾਲੋਜੀ ਦਾ ਇਸਤੇਮਾਲ ਕਰਕੇ ਮਰੀਜ਼ਾਂ ਨੂੰ ਉੱਚ ਗੁਣਵੱਤਾ ਵਾਲਾ ਇਲਾਜ ਦੇਣਾ ਹੈ।"

ਪਾਰਕ ਗਰੇਸ਼ੀਅਨ ਹਸਪਤਾਲ ਦਾ ਇਹ ਕਦਮ ਰੋਬੋਟਿਕ ਸਰਜਰੀ ਅਤੇ ਆਧੁਨਿਕ ਚਿਕਿਤਸਾ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰੇਗਾ।

ਸਮਾਘ ਪਿੰਡ ਦਾ ਇਹ ਨੌਜਵਾਨ ਅਕਾਸ਼ਦੀਪ ਸਿੰਘ ਅੱਜ ਆਪਣੇ ਵਿਆਹ ਵਾਲੇ ਦਿਨ ਵੀ ਵੋਟ ਪਾਉਣ ਲਈ ਪਹੁੰਚਿਆ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸ...
21/11/2024

ਸਮਾਘ ਪਿੰਡ ਦਾ ਇਹ ਨੌਜਵਾਨ ਅਕਾਸ਼ਦੀਪ ਸਿੰਘ ਅੱਜ ਆਪਣੇ ਵਿਆਹ ਵਾਲੇ ਦਿਨ ਵੀ ਵੋਟ ਪਾਉਣ ਲਈ ਪਹੁੰਚਿਆ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਜਜ਼ਬੇ ਤੇ ਉਤਸ਼ਾਹ ਨਾਲ ਸਾਡਾ ਸਾਥ ਦਿੰਦੇ ਹੋ….

19/11/2024

ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸਤੀਫਿਆਂ ਨੂੰ ਤੇ ਪਾਰਟੀ ਛੱਡਣ ਦੀਆਂ ਅਫਵਾਵਾਂ ਨੂੰ ਪੰਜਾਬ ਦੇ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਕੀਤਾ ਜਸਟੀਫਾਈ......

ਪ੍ਰੈਸ ਨੋਟਗੁਰੂ ਨਾਨਕ ਦੇ ਦਰਸ਼ਾਏ ਹੋਏ ਮਾਰਗ ਤੇ ਚੱਲਣਾ ਸਮੇਂ ਦੀ ਮੰਗ:— ਕੰਗ।ਖਰੜ, 18—11—2024                   ਸ. ਜਗਮੋਹਨ ਸਿੰਘ ਕੰਗ, ਸਾ...
18/11/2024

ਪ੍ਰੈਸ ਨੋਟ
ਗੁਰੂ ਨਾਨਕ ਦੇ ਦਰਸ਼ਾਏ ਹੋਏ ਮਾਰਗ ਤੇ ਚੱਲਣਾ ਸਮੇਂ ਦੀ ਮੰਗ:— ਕੰਗ।
ਖਰੜ, 18—11—2024
ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਨੇ ਸਵ. ਸ. ਰਘੁਵੀਰ ਸਿੰਘ ਗਿੱਲ, ਐਮ.ਪੀ. (ਸਵ. ਗਿਆਨੀ ਜੈਲ ਸਿੰਘ ਜੀ ਦੇ ਸਾਥੀ) ਦੇ ਪਰਿਵਾਰ ਵਲੋਂ ਲਾਂਡਰਾ ਵਿਖੇ ਚਲਾਏ ਜਾ ਰਹੇ ਵਿੱਦਿਯਕ ਅਦਾਰੇ “ਗੁਰੂ ਨਾਨਕ ਐਜੂਕੇਸ਼ਨ ਸਕੂਲ ਅਤੇ ਕਾਲਜ਼” ਵਿਖੇ ਉਚੇਚੇ ਤੌਰ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਜਿੱਥੇ ਕਿ ਸਕੂਲ ਦੇ ਪ੍ਰਿੰਸੀਪਲ ਨਰਜ਼ੀਤ ਕੌਰ, ਚੇਅਰਮੈਨ ਸ. ਸੁਖਵੰਤ ਸਿੰਘ ਗਿੱਲ, ਸਕੂਲ ਦੇ ਸਮੂਹ ਸਟਾਫ ਦੀ ਅਗਵਾਈ ਹੇਠ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਾਏ ਹੋਏ ਮਾਰਗ ਨੂੰ ਉੱਜਾਗਰ ਕਰਦੇ ਹੋਏ, ਸਕੂਲ ਦੇ ਬੱਚਿਆ ਵਲੋਂ ਇੱਕ ਸਭਿਆਚਾਰਕ ਸ਼ਾਨਦਾਰ ਪ੍ਰੋਗਰਾਮ ਵੀ ਕਰਵਾਇਆ ਗਿਆ।
ਸ. ਕੰਗ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਸੱਚ—ਮੁੱਚ ਇਹ ਬਿੱਲਕੁੱਲ ਠੀਕ ਸਾਬਤ ਹੋਇਆ ਹੈ, ਕਿ “ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਧ ਜੱਗ ਚਾਨਣ ਹੋਆ”। ਸੈਕੜੇ ਸਾਲ ਪਹਿਲਾਂ ਸਿੱਖ ਧਰਮ ਦੀ ਪਹਿਲੀ ਪਾਤਸ਼ਾਹੀ ਧੰਨ—ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਉਚਾਰੇ ਸੀ, “ਨਾਨਕ ਨਾਲ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਅਤੇ “ਕਿਰਤ ਕਰੋ, ਨਾਮ ਜਪੋਂ ਤੇ ਵੰਡ ਕੇ ਛੱਕੋ”।। ਜੋ ਕਿ ਅੱਜ ਦੀ ਦੁਨੀਆਂ ਵਿੱਚ ਸਾਨੂੰ ਸਭ ਨੂੰ ਇਨ੍ਹਾਂ ਗੁਰੂ ਮਹਾਰਾਜ ਦੇ ਦਰਸ਼ਾਏ ਹੋਏ ਮਾਰਗ/ਵਚਨ ਤੇ ਸ਼ਰਧਾਂ ਅਤੇ ਸਤਿਕਾਰ ਸਹਿਤ ਚੱਲਣ ਦੀ ਲੋੜ ਹੈ। ਜਦੋਂ ਕਿ ਅੱਜ—ਕੱਲ ਕੁੱਝ ਸਿਆਸੀ ਪਾਰਟੀਆਂ/ਜੱਥੇਬੰਦੀਆਂ ਧਰਮ ਦੇ ਨਾਮ ਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਾਨੂੰ ਉਨ੍ਹਾਂ ਨੂੰ ਮੂੰਹ ਨਹੀਂ ਲਗਾਉਂਣਾ ਚਾਹੀਦਾ। ਗੁਰੂ ਨਾਨਕ ਸਾਹਿਬ ਦੇ ਸਦਭਾਵਨਾ ਅਤੇ ਸਰਬੱਤ ਦੇ ਭਲੇ ਨੂੰ ਮੁੱਖ ਰੱਖਦੇ ਹੋਏ, ਸੋਹਣੇ ਸਮਾਜ ਦੀ ਸਿਰਜ਼ਨਾ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਹਾਜ਼ਰੀਨ ਨੂੰ ਗੁਰਪੁਰਬ ਦੀਆਂ ਲੱਖ—ਲੱਖ ਵਧਾਈਆਂ ਅਤੇ ਸ਼ੁੱਭ ਇੱਛਾਂਵਾਂ ਦਿੰਦਿਆਂ, ਇਸ “ਗੁਰੂ ਨਾਨਕ ਐਜੂਕੇਸ਼ਨ ਸਕੂਲ ਅਤੇ ਕਾਲਜ਼” ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਕੂਲ ਸਿੱਖਿਆ ਦੇ ਖੇਤਰ ਵਿੱਚ ਆਪਣੀ ਅਹਿਮ ਭੁਮਿਕਾ ਨਿਭਾ ਰਿਹਾ ਹੈ।
A Power of Media

07/11/2024

ਕਾਲੇ ਸ਼ੀਸ਼ੇ ਕਰਕੇ ਮਾਰਦਾ ਸੀ ਗੇੜੀਆਂ
ਖਰੜ ਪੁਲਿਸ ਨੇ ਕਾਬੂ ਕਰਕੇ ਕੱਟ ਦਿੱਤਾ ਚਲਾਨ

04/11/2024

Address

Chandigarh

Alerts

Be the first to know and let us send you an email when A Power of Media posts news and promotions. Your email address will not be used for any other purpose, and you can unsubscribe at any time.

Videos

Share