AbTak Punjab

AbTak Punjab ਪੰਜਾਬ ਦਾ ਨਿਡਰ, ਨਿਰਪੱਖ ਤੇ ਬੇਬਾਕ Media Channel ਜੋ
(1)

ਪੰਜਾਬ ਦਾ ਨਿਡਰ, ਨਿਰਪੱਖ ਤੇ ਬੇਬਾਕ Media Channel ਜੋ ਤੁਹਾਨੂੰ ਦਿਖਾਏਗਾ ਪੰਜਾਬ ਦਾ ਹਰ ਪੱਖ ਤੇ ਸੱਚ।
AbTak News Channel ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਅਸੀਂ ਤੁਹਾਡਾ ਭਰੋਸਾ ਨਿਰਪੱਖਤਾ ਤੇ ਨਿਡਰਤਾ ਨਾਲ ਬਰਕਰਾਰ ਰੱਖਾਂਗੇ

04/10/2023
नगर कौंसिल जीरकपुर की तरफ से सड़कों पर रेहड़ी , फड़ी वालों द्वारा किए गए नाजायज कब्जों को हटाने के लिए नोटिस जारी,हुकम आ...
04/10/2023

नगर कौंसिल जीरकपुर की तरफ से सड़कों पर रेहड़ी , फड़ी वालों द्वारा किए गए नाजायज कब्जों को हटाने के लिए नोटिस जारी,हुकम आज से हो गए लागू

*सेवा भारती जीरकपुर ने लाजपत राय नेचरोथेरेपी के साथ मिलकर एक नेचरोथेरेपी का दो दिवसीय कैंप( इलाज व प्रशिक्षण) का आयोजन क...
04/10/2023

*सेवा भारती जीरकपुर ने लाजपत राय नेचरोथेरेपी के साथ मिलकर एक नेचरोथेरेपी का दो दिवसीय कैंप( इलाज व प्रशिक्षण) का आयोजन किया गया , मोतिया सिटी जीरकपुर में महात्मा गांधी व लाल बहादुर शास्त्री जी की जयंती के उपलक्ष मैं लगाया गया कैंप

कैंप में प्रमुख नेचरोथेरेपिस्ट श्री अजय गांधी जी ने बताया कि हम नेचुरल थेरेपी के द्वारा सर्वाइकल,शुगर, बीपी , बैक पेन, घुटनों में दर्द, सरदर्द, पाइल्स, कोलेस्ट्रॉल , माइग्रेन, अस्थमा तथा बहुत सारे अन्य रोगों का बिना किसी दवाई के इलाज कर सकते हैं। हम एक छोटी सी थेरेपी रोज करके अपने लीवर को ठीक रख सकते हैं ।
कैंप में लगभग 100 लोगों ने थेरेपी ली तथा इसका प्रशिक्षण भी लिया ताकि वह अपना इलाज घर पर ही कर सकें और इन रोगों से अपने आप को ठीक कर सके या बचा सके।
इस अवसर पर सेवा भारती पंजाब प्रांत महामंत्री अजय गांधी, चंडीगढ़ महामंत्री राज कुमार शर्मा,
सेवा भारती जीरकपुर से सुरेंद्र कश्यप, सुनहरी लाल अग्रवाल, विनोद शर्मा, sk दुआ, सुमित आहूजा, प्रवीण कुमार , हरिकृष्ण शास्त्री, गुरशरण ढींगरा, रमणीक शर्मा, गुरविंदर कौर, लक्ष्य, एडवोकेट मुस्कान शर्मा, काव्य , रिया।

प्रदीप जैन, अर्श अग्रवाल , डॉक्टर उषा शर्मा, एडवोकेट पवन गर्ग, निहारिका, एडवोकेट रजनीकांत, आदि गणमान्य लोग उपस्थित थे।

04/10/2023

आम आदमी पार्टी के बड़े लीडर के घर E D की रेड

ਮੰਤਰੀ ਅਨਮੋਲ ਗਗਨ ਮਾਨ ਨੇ ਕੁਰਾਲੀ ਦੇ ਸਰਬਪੱਖੀ ਵਿਕਾਸ ਨੂੰ ਰਫ਼ਤਾਰ ਦੇਣ ਲਈ ਐਮ ਸੀ ਦਫਤਰ ਕੁਰਾਲੀ ਦਾ ਦੌਰਾ ਕੀਤਾਭਗਵੰਤ ਸਿੰਘ ਮਾਨ ਸਰਕਾਰ ਦੀ ਲ...
03/10/2023

ਮੰਤਰੀ ਅਨਮੋਲ ਗਗਨ ਮਾਨ ਨੇ ਕੁਰਾਲੀ ਦੇ ਸਰਬਪੱਖੀ ਵਿਕਾਸ ਨੂੰ ਰਫ਼ਤਾਰ ਦੇਣ ਲਈ ਐਮ ਸੀ ਦਫਤਰ ਕੁਰਾਲੀ ਦਾ ਦੌਰਾ ਕੀਤਾ

ਭਗਵੰਤ ਸਿੰਘ ਮਾਨ ਸਰਕਾਰ ਦੀ ਲੋਕਾਂ ਦੀ ਭਲਾਈ ਲਈ ਵਚਨਬੱਧਤਾ ਨੂੰ ਦੁਹਰਾਇਆ

ਇੱਕ ਇੱਕ ਪੈਸਾ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਖਰਚ ਕੀਤਾ ਜਾਵੇ

ਨਗਰ ਕੌਂਸਲ ਅਧਿਕਾਰੀਆਂ ਨੂੰ ਡਿਫਾਲਟਰ ਗੈਰ-ਕਾਨੂੰਨੀ ਕਾਲੋਨਾਈਜ਼ਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼

ਕੁਰਾਲੀ, 3 ਅਕਤੂਬਰ:
ਪੰਜਾਬ ਦੇ ਕੈਬਿਨਟ ਮੰਤਰੀ ਅਤੇ ਹਲਕਾ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਨਗਰ ਕੌਂਸਲ ਦਫਤਰ ਕੁਰਾਲੀ ਦਾ ਦੌਰਾ ਕੀਤਾ ਅਤੇ ਕੁਰਾਲੀ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰੀ ਲੋਕਲ ਬਾਡੀਜ਼ ਅਧਿਕਾਰੀਆਂ ਦੀ ਇੱਕ ਮੈਰਾਥਨ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਸਵੱਛਤਾ ਦੇ ਵਹਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਡਰਾਇੰਗ ਮੁਕਾਬਲੇ ਅਤੇ ਸਵੱਛਤਾ ਮੁਹਿੰਮ ਵਿੱਚ ਹਿੱਸਾ ਲਿਆ। ਰਾਮ ਰਾਏ ਪਬਲਿਕ ਸਕੂਲ ਕੁਰਾਲੀ ਦੇ ਵਿਦਿਆਰਥੀਆਂ ਨੂੰ 'ਵੇਸਟ ਟੂ ਯੂਜ਼' ਗਤੀਵਿਧੀ ਵਿੱਚ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ ਜਦੋਂ ਕਿ ਆਈ ਪੀ ਐਸ ਪਬਲਿਕ ਸਕੂਲ ਨੇ 'ਪਲਾਸਟਿਕ ਡਰਾਈਵ' ਗਤੀਵਿਧੀ ਵਿੱਚ ਭਾਗ ਲੈਣ ਲਈ ਸਨਮਾਨ ਹਾਸਲ ਕੀਤਾ। ਇਸੇ ਤਰ੍ਹਾਂ ਹਰਕਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੇਂਟਿੰਗ ਗਤੀਵਿਧੀ ਲਈ ਇਨਾਮ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਡੀ.ਏ.ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਸਫ਼ਾਈ ਅਭਿਆਨ ਵਿੱਚ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ। ਨਗਰ ਕੌਂਸਲ ਕੁਰਾਲੀ ਦੇ ਸਫਾਈ ਕਰਮਚਾਰੀ ਪੱਪੂ ਨੂੰ ਵਧੀਆ ਕਾਰਗੁਜ਼ਾਰੀ ਵਾਲੇ ਕਰਮਚਾਰੀ ਵਜੋਂ ਸਨਮਾਨਿਤ ਕੀਤਾ ਗਿਆ।
ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਵਿਕਾਸ ਪ੍ਰੋਜੈਕਟਾਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਮੰਤਰੀ ਨੇ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਨੂੰ ਸਾਰੀਆਂ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਕੁਰਾਲੀ ਦੇ ਸਰਵਪੱਖੀ ਵਿਕਾਸ ਲਈ 4 ਕਰੋੜ ਰੁਪਏ ਦੇ ਕੰਮਾਂ ਦੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਜਦਕਿ 14 ਕਰੋੜ ਰੁਪਏ ਦੇ ਕੰਮ ਟੈਂਡਰਿੰਗ ਪ੍ਰਕਿਰਿਆ ਵੱਲ ਵੱਧ ਰਹੇ ਹਨ।
ਕੰਮਾਂ ਦੀ ਗੁਣਵੱਤਾ ਬਰਕਰਾਰ ਰੱਖਣ 'ਤੇ ਜ਼ੋਰ ਦਿੰਦਿਆਂ ਮੰਤਰੀ ਨੇ ਨਗਰ ਨਿਗਮ ਦੇ ਸਟਾਫ਼ ਨੂੰ ਸਮੱਗਰੀ ਦੇ ਨਮੂਨਿਆਂ ਦੀ ਜਾਂਚ ਕਰਕੇ ਕੰਮਾਂ ਦੀ ਪ੍ਰਗਤੀ 'ਤੇ ਨਜ਼ਰ ਰੱਖਣ ਲਈ ਕਿਹਾ।
ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੈਰ-ਕਾਨੂੰਨੀ ਕਾਲੋਨਾਈਜ਼ਰਾਂ ਤੋਂ ਈ.ਡੀ.ਸੀਜ਼ ਦੀ ਵਸੂਲੀ ਲਈ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਨਗਰ ਕੌਂਸਲ ਅਧਿਕਾਰੀਆਂ ਨੇ ਦੱਸਿਆ ਕਿ 60 ਦੇ ਕਰੀਬ ਅਜਿਹੀਆਂ ਕਲੋਨੀਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।
ਮੰਤਰੀ ਨੇ ਨਗਰ ਕੌਸਲ ਨੂੰ ਪੌਦੇ ਲਗਾਉਣ ਲਈ ਕਿਹਾ ਤਾਂ ਜੋ ਸ਼ਹਿਰ ਵਿੱਚ ਹਰਿਆਲੀ ਵਧਾਉਣ ਦੇ ਨਾਲ ਨਾਲ ਸੜਕਾਂ ਨੂੰ ਸੁੰਦਰ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਫੇਰ ਦੌਰਾ ਕਰਕੇ ਪ੍ਰਗਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਵੀ ਸਫਾਈ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।
ਮੰਤਰੀ ਅਨਮੋਲ ਗਗਨ ਮਾਨ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਨਤਕ ਸਮੱਸਿਆਵਾਂ ਜਿਵੇਂ ਕਿ ਜਲ ਸਪਲਾਈ, ਸਟਰੀਟ ਲਾਈਟਾਂ ਅਤੇ ਸੈਨੀਟੇਸ਼ਨ ਦੇ ਮੁੱਦਿਆਂ 'ਤੇ ਨਜ਼ਰ ਰੱਖਣ ਅਤੇ ਬੁਨਿਆਦੀ ਲੋੜਾਂ ਦੀ ਸਹੂਲਤ ਲੈਣ ਲਈ ਕੋਈ ਵੀ ਵਿਅਕਤੀ ਅਣਗੌਲਿਆ ਮਹਿਸੂਸ ਨਾ ਕਰੇ।
ਇਸ ਮੌਕੇ ਈ.ਓ ਪਰਮਿੰਦਰ ਸਿੰਘ ਭੱਟੀ ਅਤੇ ਨਗਰ ਕੌਂਸਲ ਦਾ ਹੋਰ ਇੰਜੀਨੀਅਰਿੰਗ ਸਟਾਫ਼ ਹਾਜ਼ਰ ਸੀ।

03/10/2023
ਪਰਾਲੀ ਸਾੜਨ ਦੇ ਖ਼ਤਰਿਆਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਜ਼ਮੀਨੀ ਪੱਧਰ 'ਤੇ ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਉਪਲਬਧ...
03/10/2023

ਪਰਾਲੀ ਸਾੜਨ ਦੇ ਖ਼ਤਰਿਆਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਜ਼ਮੀਨੀ ਪੱਧਰ 'ਤੇ

ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਉਪਲਬਧ

ਡੀ ਸੀ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਕੀਤੀ ਅਪੀਲ

ਐਸ.ਏ.ਐਸ.ਨਗਰ, 3 ਅਕਤੂਬਰ:

ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਕਮਰ ਕੱਸ ਲਈ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਲੰਘੇ ਸ਼ਨੀਵਾਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਨ ਉਪਰੰਤ ਅੱਜ ਉਪ ਮੰਡਲ ਮੈਜਿਸਟਰੇਟਾਂ ਅਤੇ ਹੋਰ ਅਧਿਕਾਰੀਆਂ ਨੂੰ ਫੀਲਡ ਵਿੱਚ ਭੇਜਿਆ ਤਾਂ ਜੋ ਸੁਸਾਇਟੀਆਂ ਅਤੇ ਕਿਸਾਨਾਂ ਕੋਲ ਉਪਲਬਧ ਪਰਾਲੀ ਪ੍ਰਬੰਧਨ (ਸੀ.ਆਰ.ਐਮ) ਮਸ਼ੀਨਰੀ ਦੀ ਸੁਚੱਜੀ ਵਰਤੋਂ ਲਈ ਪ੍ਰੇਰਿਤ ਕਰਨ ਤੋਂ ਇਲਾਵਾ ਉਨ੍ਹਾਂ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਿਸਾਨਾਂ ਨਾਲ ਤਾਲਮੇਲ ਕੀਤਾ ਜਾ ਸਕੇ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਲਾਟ ਦੇ ਡਰਾਅ ਤੋਂ ਬਾਅਦ ਪਰਾਲੀ ਪ੍ਰਬੰਧਨ ਮਸ਼ੀਨਰੀ ਮਨਜ਼ੂਰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ, "ਅਸੀਂ ਕਿਸਾਨਾਂ ਨੂੰ ਜਨਤਕ ਅਤੇ ਵਾਤਾਵਰਨ ਹਿੱਤ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦੇ ਆ ਰਹੇ ਹਾਂ। ਇਸ ਤੋਂ ਇਲਾਵਾ, ਅਸੀਂ ਜ਼ਿਲ੍ਹੇ ਵਿੱਚ ਉਪਲਬਧ, ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਵਾਸਤੇ ਉਪਲਬਧ ਮਸ਼ੀਨਰੀ ਦੀ ਢੁਕਵੀਂ ਵਰਤੋਂ ਲਈ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ।"
ਉਸਨੇ ਅੱਗੇ ਕਿਹਾ ਕਿ ਅਸੀਂ ਜ਼ਿਲੇ ਦੇ ਚਾਰ ਮੋਹਰੀ ਉਦਯੋਗਾਂ ਨਾਲ ਗੱਠਜੋੜ ਕੀਤਾ ਹੈ ਜੋ ਪਰਾਲੀ ਦੀ ਬਾਇਓਫਿਊਲ ਵਜੋਂ ਖਪਤ ਕਰਦੇ ਹਨ। ਆਸ਼ਿਕਾ ਜੈਨ ਨੇ ਅੱਗੇ ਕਿਹਾ ਕਿ ਕਿਉਂਕਿ ਉਹਨਾਂ ਇਕਾਈਆਂ ਨੂੰ ਖਰੀਦੀ ਗਈ ਪਰਾਲੀ ਦੇ ਲੰਬੇ ਸਮੇਂ ਲਈ ਸਟੋਰੇਜ ਦੀ ਲੋੜ ਹੈ, ਅਸੀਂ ਹੁੰਗਾਰੇ ਵਿੱਚ ਉਹਨਾਂ ਨੂੰ ਆਰਜ਼ੀ ਸਟੋਰੇਜ ਲਈ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਯੂਨਿਟਾਂ ਤੋਂ 87 ਏਕੜ ਆਰਜ਼ੀ ਸਟੋਰੇਜ ਸਾਈਟ ਦੀ ਮੰਗ ਪ੍ਰਾਪਤ ਹੋਈ ਹੈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਉਨ੍ਹਾਂ ਦੀ ਮੰਗ ਅਨੁਸਾਰ ਜ਼ਮੀਨ ਦਾ ਪ੍ਰਬੰਧ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਪਰਾਲੀ ਦੇ ਪ੍ਰਬੰਧਨ ਲਈ ਢੁਕਵੇਂ ਉਪਾਅ ਪ੍ਰਦਾਨ ਕਰਨ ਲਈ, ਅਸੀਂ ਪਰਾਲੀ ਦੀਆਂ ਗੰਢਾਂ ਬਣਾਉਣ ਲਈ ਕਈ ਬੇਲਰਾਂ ਦਾ ਪ੍ਰਬੰਧ ਕੀਤਾ ਹੈ। ਹਾਲਾਂਕਿ, ਪਰਾਲੀ ਸਾੜਨ ਦੀਆਂ ਘਟਨਾਵਾਂ ਦੀਆਂ ਕੁਝ ਕੁ ਰਿਪੋਰਟਾਂ ਹਨ ਪਰ ਅਸੀਂ ਪਰਾਲੀ ਨੂੰ ਅੱਗ ਲਗਾਉਣ ਦੀ ਮਾੜੀ ਪ੍ਰਥਾ ਨੂੰ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਅੱਜ ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ ਨੇ ਰਾਮਗੜ੍ਹ ਉਰਫ ਬੂਟਾ ਸਿੰਘ ਵਾਲਾ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੀਟਿੰਗ ਕੀਤੀ, ਐਸ.ਡੀ.ਐਮ ਖਰੜ ਰਵਿੰਦਰ ਸਿੰਘ ਫਤਿਹਪੁਰ ਥੇੜ੍ਹੀ ਦੇ ਕਿਸਾਨ ਅਵਤਾਰ ਸਿੰਘ ਵੱਲੋਂ ਨਵੀਂ ਖਰੀਦੀ ਬੇਲਰ ਮਸ਼ੀਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਦੌਰਾ ਕੀਤਾ। ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਪਰਾਗਪੁਰ ਦਾ ਦੌਰਾ ਕੀਤਾ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡੇਵੀ ਗੋਇਲ ਦੀ ਨੇ ਪੰਡਵਾਲਾ ਅਤੇ ਨਚੀਕੇਤਾ ਯੂਨਿਟ ਵਿਖੇ ਅਸਥਾਈ ਸਟੋਰੇਜ ਲਈ ਡੰਪਿੰਗ ਸਾਈਟ ਅਤੇ ਮਿਲ ਚ ਜਾ ਰਹੀ ਪਰਾਲੀ ਦਾ ਜਾਇਜ਼ਾ ਲਿਆ।
ਇਸ ਤੋਂ ਇਲਾਵਾ 38 ਕਲੱਸਟਰ ਅਫ਼ਸਰਾਂ ਦੀ ਨਿਗਰਾਨੀ ਹੇਠ 98 ਨੋਡਲ ਅਫ਼ਸਰਾਂ ਨੂੰ ਸਾੜ-ਫੂਕ ਦੀਆਂ ਘਟਨਾਵਾਂ ਦੀ ਰੋਕਥਾਮ ਦੇ ਮੱਦੇਨਜ਼ਰ ਜ਼ਿਲ੍ਹੇ ਦੀ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਦੀ ਬਜਾਏ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਮਦਦ ਨਾਲ ਇਨ-ਸੀਟੂ ਜਾਂ ਐਕਸ-ਸੀਟੂ ਪ੍ਰਕਿਰਿਆਵਾਂ ਦੀ ਵਰਤੋਂ ਕਰਕੇ ਇਸ ਦਾ ਨਿਪਟਾਰਾ ਕਰਨ।

जीरकपुर के डोर टू डोर गार्बेज कलेक्टर मजदूरो के साथ अधक्ष सुलतान सिंह द्वारा नगर परिषद जीरकपुर के ई.ओ.रवनीत सिंह जी को ग...
03/10/2023

जीरकपुर के डोर टू डोर गार्बेज कलेक्टर मजदूरो के साथ अधक्ष सुलतान सिंह द्वारा नगर परिषद जीरकपुर के ई.ओ.रवनीत सिंह जी को गार्बेज ई रिक्शा के विरोध में दिया पत्र
बता दे की 1 अक्टूबर को जीरकपुर नगर परिषद के द्वारा यह कहा गया था कि घर घर से कूड़ा कचरा ई रिक्शा द्वारा द्वारा उठाया जाएगा जब यह सारी खबर अखबार के माध्यम से डोर टू डोर गार्बेज कलेक्टरो को पता चली तो सभी डोर टू डोर कर्मचारी भरी गिनती में नगर परिषद कार्यालय में पहुंचे और.. ई ओ.. रवनीत सिंह जी से मिले आपसी चर्चा के माध्यम से पता किया की जो नगर परिषद जीरकपुर के द्वारा ई-रिक्शा मंगवाए गए है क्या वह रिक्शा घर-घर से कूड़ा कचरा उठाने का काम करेंगे अगर ई रिक्शा द्वारा नगर परिषद जीरकपुर घर-घर से कूड़ा कचरा उठाने का काम करती है तो भारी मात्रा में सभी डोर टू डोर कर्मचारी लंबी हड़ताल पर चले जाएंगे क्योंकि सभी डोर टू डोर कर्मचारी पिछले 15-20 सालों से घर-घर से कूड़ा कचरा उठाने का काम करते हैं इस काम के बदले हमारे को हर घर से महीने पर पैसा भी मिलता है
जिससे हमारे गरीब कर्मचारियों के परिवार का पालन पोषण होता है अगर ई रिक्शा द्वारा कूड़ा कचरा घरों से उठाया जाता है तो हमारा रोजगार निजी ठेकेदार के हाथों में चला जाएगा जिस कारण रोजगार से वंचित होकर हम भुखमरी की कगार पर चले जाएंगे
नगर परिषद जीरकपुर अपने अंडर यह काम लेना चाहती है तो ले सकती है पर हमारे मजदूर साथियों को नगर परिषद द्वारा सरकारी तौर पर परमानेंट पक्का किया जाए और सरकारी कर्मचारी वाली तनख्वाह भी लागू की जाए अगर ऐसा नहीं होता और नगर परिषद जबरन मजदूरों के साथ धक्का साही जबरदस्ती करके डोर टू डोर मजदूरों का काम निजी हाथों में देने की कोशिश करती है तो पंजाब भर से सभी डोर टू डोर कर्मचारी इकट्ठा होकर
लंबा संघर्ष और विरोध करने के लिए मजबूर हो जाएंगे जिसकी पूरी जिम्मेदारी नगर परिषद जीरकपुर की होगी यह सभी बातें सुनने के बाद ई.ओ. रावनीत सिंह जी ने कहा कि ऐसा कुछ भी नहीं है जो ई रिक्शा मंगवाए गए हैं वह ई रिक्शा किसी भी डोर टू डोर कर्मचारियों के काम पर नहीं जाएगा ना ही किसी का काम छिना जाएगा आप जिस प्रकार पहले से अपना काम तसल्ली बख्श करते हो उसी प्रकार करते रहो आपको किसी को भी चिंता करने की जरूरत नहीं है
आपके काम पर कोई भी ठेकेदारी सिस्टम नहीं किया जाएगा पर आप सभी कर्मचारी जो जीरकपुर में डोर टू डोर गार्बेज क्लेक्टर कार्यरत हैं को अपना डाटा नगर परिषद जीरकपुर में जमा करना होगा जिससे हम पहचान कर सके कि यह कर्मचारी जीरकपुर में ही काम करता है क्योंकि बहुत बड़ी तादात में बाहरी लोग गैर टाइम आकर डंपिंग ग्राउंड में कूड़ा कचरा गिराते हैं
जिस कारण काफी मुश्किलों का सामना करना पड़ता है कई कर्मचारियों द्वारा अपने एरिया के अंदर समय पर काम नहीं किया जाता कई कर्मचारी बगैर किसी कारण अपने काम पर से गैर हाजर रहते हैं लंबे समय के लिए गैर हाजर होने के कारण घरों में कूड़े कचरे के ढेर लग जाते हैं जिस करके जीरकपुर के लोगों की बहुत ज्यादा कंप्लेंट हमारे पास आती है आप सभी लोग अपने काम पर बराबर आते रहें आप सभी के कामों पर ना ही कोइ ई रिक्शा लगाया जाएगा और ना ही ठेकेदारी सिस्टम किया जाएगा. ई.ओ.. रवनीत जी की सभी बातें सुनने के बाद अध्यक्ष सुल्तान सिंह जनरल सेक्रेटरी जितेंद्र पुहाल चेयर मेन जय सिंह केसियर रविंदर कुमार व सभी कर्मचारियों ने रवनीत जी का धन्यवाद किया और विश्वास दिलाया कि सभी कर्मचारी अपने कामों पर बराबर आएंगे पूरी ईमानदारी से काम करेंगे

विधायक रंधावा ने गांव दयालपुरा सोढियां में आयोजित दंगल प्रतियोगिता में विशेष तौर पहुचेमान सरकार खेल संस्कृति को बढ़ावा द...
03/10/2023

विधायक रंधावा ने गांव दयालपुरा सोढियां में आयोजित दंगल प्रतियोगिता में विशेष तौर पहुचे
मान सरकार खेल संस्कृति को बढ़ावा देने के लिए लगातार प्रयासरत: रंधावा
जीरकपुर, 3 अक्टूबर
स्थानीय गांव दयालपुरा सोढियां में गुरुनानक छिंज क्लब ने सभी स्थानीय निवासियों के सहयोग से एक विशाल कुश्ती दंगल का आयोजन किया, जिसमें डेराबस्सी हलके के विधायक कुलजीत सिंह रंधावा ने मुख्य अतिथि के रूप में भाग लिया। इस संबंध में कोच दिलबाग सिंह पन्नू ने जानकारी देते हुए बताया कि इस छिंज मेले में झंडा कुश्ती अश्विनदर सिंह दिल्ली भारत केसरी और सोनू कांगड़ा हिमाचल केसरी के बीच हुई। जिसमें झंडी की कुश्ती अश्विंदर सिंह और सोनू कांगड़ा के बीच हुई, जो बहुत ही तीखा मुकाबला रहा 20 मिनट की कुश्ती हुई, अंकों के आधार पर 5 मिनट की कुश्ती हुई। जिसमें दोनों पहलवान अंक हासिल करने में असफल रहे। आयोजकों ने दोनों पहलवानों को संयुक्त विजेता घोषित किया। हलका विधायक कुलजीत सिंह रंधावा ने खिलाड़ियों को प्रेरित करते हुए कहा कि सरकार खेल संस्कृति को बढ़ावा देने के लिए लगातार प्रयास कर रही है। क्योंकि मुख्यमंत्री पंजाब भगवंत मान के कुशल नेतृत्व में 'खेडा वतन पंजाब दीआ' लगातार दूसरे वर्ष आयोजित किया जा रहा है। जिससे खिलाड़ियों एवं युवाओं पर प्रभावी प्रभाव के सार्थक परिणाम आये हैं। रंधावा ने 1962 के जकार्ता एशियाई खेलों के बाद हांग्जो एशियाई खेलों में पांच स्वर्ण पदक जीतने के लिए भारतीय टीम को बधाई दी। उन्होंने कहा कि वर्तमान एशियाई खेलों में प्रदेश के खिलाड़ी अपना उत्कृष्ट प्रदर्शन जारी रखे हुए हैं। उन्होंने खिलाड़ियों को शुभकामनाएं दीं और उम्मीद जताई कि ये खिलाड़ी देश का नाम रोशन करेंगे। इस मौके पर विधायक कुलजीत सिंह रंधावा ने 21 हजार और वार्ड 26 के पार्षद नवजोत सिंह ने 11 हजार की राशि आयोजन समिति को दी और विधायक रंधावा ने विभिन्न आयोजन समितियों को कुश्ती दंगल के आयोजन के लिए प्रोत्साहित किया। इस कार्यक्रम में विशेष रूप से आये पहलवानों एवं मुख्य अतिथियों को सम्मान चिन्ह देकर सम्मानित किया गया। विजेता खिलाड़ियों को 50-50 हजार रूपये का नकद पुरस्कार देकर सम्मानित किया गया। इस मौके पर गुरदीप सिंह सुखदेव सिंह, जरनैल सिंह, इंद्रजीत सिंह, हैरी, बलबीर सिंह, आम आदमी पार्टी के सदस्य और बड़ी संख्या में ग्रामीण मौजूद थे।

03/10/2023

फिजियोथैरेपी है क्या, आईए जानते हैं डॉक्टर शिवाली जी से

अगर आप भी डॉक्टर साहब से अपॉइंटमेंट लेना चाहते हैं तो नीचे दिए गए नंबर पर संपर्क कर सकते हैं 6239514493,9023942598

03/10/2023

NOC मामले पर हल्का डेराबस्सी के पूर्व विधायक एन के शर्मा ने किए खुलासे

03/10/2023

क्या आपने भी महसूस किया भूचाल के झटके

03/10/2023

क्या हो गया मेरे शहर को, विकास की रफ्तार कछुए जैसी
और गैर कानूनी कामों की रफ्तार खरगोश जैसी
@जीरकपुर

स्वच्छता ईश्वर का दूसरा नाम आज गांधी जयंती के मौके पर गांधी जी को सच्ची श्रद्धांजलि देने के लिए सफाई अभियान चलाया गया,एम...
02/10/2023

स्वच्छता ईश्वर का दूसरा नाम
आज गांधी जयंती के मौके पर गांधी जी को सच्ची श्रद्धांजलि देने के लिए सफाई अभियान चलाया गया,
एम एस एनक्लेव में शिव मंदिर के आस पास और पार्क की सफाई की गई
ज्यादा जानकारी देते हुए श्रीमती मनीषा सौरब ने बताया के एम एस एनक्लेव के लोगों ने स्वच्छता दिवस राष्ट्यपिता महात्मा गांधी जी के जन्मदिन और श्री स्वर्गीय पूर्व प्रधानमंत्री लाल बहादुर शास्त्री जी के जन्म दिवस के शुभ अवसार पर यह संकल्प लिये है कि, हम अपने मोहल्ले को श्रमदान करेंगे और यह अच्छी शुरुआत है। इससे हमारे आसपास के लोगों में भी जागरूकता पैदा होगी और हम हर रविवार को अपने आसपास जहां भी मंदिर है,पार्क है,रास्ते मे जहाँ सफाई की बहुत जरूरी है। उसका ध्यान रखा करेंगे,
श्रीमती मनीषा सौरब ने बताया के आज हमारे इस अभियान में बहुत सारे लोग शामिल हुए , इस कार्यकर्म मे एम एस एनक्लेव निवासी श्री मति नीलम सैनी जी ,श्री दिनेश मिश्रा जी ,जितेंद्र सैनी जी, श्रीपाल सिंह जी, श्री जगदिश चन्द्र पौल जी ,संतोष कुमार जी, नरेश सिंगला जी, राय सिंह जी,बलदेव जी, विश्राम मोरिया जी, और भी कई सदस्यो ने भी कार्यकर्म मे उपस्थित रहे !
मनीषा सौरब जी ने कहा कि हमारे लिए बहुत खुशी और गर्व की बात है और हमें इसी तरह के कार्य आगे भी करते रहना है।

ਖੇਡਾਂ ਵਤਨ ਪੰਜਾਬ ਦੀਆਂ 2023 ਦੇ ਚੌਥੇ ਦਿਨ ਫੁੱਟਬਾਲ, ਚੈਸ, ਵਾਲੀਬਾਲ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਗਏਐੱਸ ਏ ਐੱਸ ਨਗਰ, 2 ਅਕਤੂਬਰ:ਖੇ...
02/10/2023

ਖੇਡਾਂ ਵਤਨ ਪੰਜਾਬ ਦੀਆਂ 2023 ਦੇ ਚੌਥੇ ਦਿਨ ਫੁੱਟਬਾਲ, ਚੈਸ, ਵਾਲੀਬਾਲ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਗਏ

ਐੱਸ ਏ ਐੱਸ ਨਗਰ, 2 ਅਕਤੂਬਰ:
ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਅੱਜ ਚੌਥੇ ਦਿਨ ’ਚ ਦਾਖਲ ਹੋ ਗਈਆਂ। ਬਹੁ-ਮੰਤਵੀ ਖੇਡ ਭਵਨ ਸੈਕਟਰ–78, ਮੋਹਾਲੀ ਅਤੇ ਖੇਡ ਭਵਨ ਸੈਕਟਰ–63, ਮੋਹਾਲੀ ਵਿਖੇ ਕਾਰਵਾਈਆਂ ਗਈਆਂ ਹਨ।
ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਚੌਥੇ ਦਿਨ ਹੋਏ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
ਫੁੱਟਬਾਲ-ਅੰਡਰ-21 ਲੜਕੇ ’ਚ ਕੋਚੀੰਗ ਸੈਂਟਰ 78 ਨੇ ਸਵੀਫਟਰ ਅਕੈਡਮੀ ਨੂੰ 3 – 0 ਸਕੋਰ ਨਾਲ ਹਰਾਇਆ। ਸਰਬਤ ਦਾ ਭਲਾ ਅਕੈਡਮੀ ਵਲੋਂ ਸਵੀਫਟਰ ਅਕੈਡਮੀ ਨੂੰ 3 – 0 ਤੋਂ ਹਰਾਇਆ ਗਿਆ। ਫੁੱਟਬਾਲ- ਅੰਡਰ 31 -40 ਮਰਦਾਂ ਦੇ ਵਰਗ ’ਚ ਨਵਾਂ ਗਾਂਵ ਨੇ ਪਿੰਡ ਤਿਊੜ ਨੂੰ 1 – 0 ਤੋਂ ਹਰਾ ਕੇ ਬਾਜੀ ਮਾਰੀ। ਉਥੇ ਹੀ ਤੀਜੇ ਸਥਾਨ ਲਈ ਮੁੰਡਿਆਂ ਦੇ ਹੋਏ ਅੰਡਰ 14 ਵਰਗ ਦਿਲਚਸਪ ਮੁਕਾਬਲੇ ਵਿੱਚ ਸ਼ੈਮਰਾਕ ਸਕੂਲ ਨੇ ਅਤੇ ਅੰਡਰ 17 ਵਰਗ 'ਚ ਤੀਜੇ ਸਥਾਨ ਚ ਚੰਡੋ ਨੇ ਬਾਜੀ ਮਾਰੀ।

​ਵਾਲੀਬਾਲ-ਅੰਡਰ-14 ਲੜਕੇ ’ਚ ਸੈਕਟਰ 78 ਬੀ ਟੀਮ ਨੇ ਸੈਂਟ ਜੇਵੀਅਰ ਨੂੰ 35 – 16 ਸਕੋਰ ਨਾਲ ਹਰਾਇਆ। ਸੈਕਟਰ 78 ਏ ਟੀਮ ਵਲੋਂ ਓਕਰੀਜ ਇੰਟਰਨੈਸ਼ਨਲ ਨੂੰ 26 - 02 ਤੋਂ ਪਾਇੰਟਸ ਨਾਲ ਹਰਾਇਆ ਗਿਆ। ਅੰਡਰ-17 ਲੜਕੇ ਦੇ ਵਰਗ ’ਚ ਕਮਾਂਡੋ ਕੰਪਲੈਕਸ ਨੇ ਪਿੰਡ ਬਾਲ ਨੈਸ਼ਟ ਏਸੀ ਨੂੰ 19 - 03 ਸਕੋਰ ਨਾਲ ਅਤੇ ਓਕਰੀਜ ਇੰਟਰਨੈਸ਼ਨਲ ਨੇ ਸ਼ੈਮਰਾਕ ਸਕੂਲ ਨੂੰ 14 -04 ਹਰਾ ਕੇ ਬਾਜੀ ਮਾਰੀ।
ਦਿਮਾਗੀ ਖੇਡ ਚੈਸ ’ਚ 31 ਤੋਂ 40 ਮਰਦ ਵਰਗ ਵਿੱਚ ਸਾਹਿਲ ਨੇ ਪਹਿਲਾ ਸਥਾਨ, ਗੋਰਵ ਸੂਦ ਨੇ ਦੂਜਾ ਸਥਾਨ ਅਤੇ ਵਾਰੁਣ ਕਮੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਖੇਡ ਦੇ ਅੰਡਰ 21-30 ਲੜਕੇ ਵਰਗ 'ਚ​ ਭੋਮਿਕ ਜੈਨ ਨੇ ਪਹਿਲਾ ਸਥਾਨ, ਗੋਰਵ ਨੇ ਦੂਜਾ ਸਥਾਨ ਅਤੇ ਅਮਨ ਰਾਜ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 17 ਲੜਕੀਆਂ ਚ ਰੁਬਾਇਨਾ ਨੇ ਪਹਿਲਾ ਸਥਾਨ , ਗੁਨਿਕਾ ਨੇ ਦੂਜਾ ਸਥਾਨ, ਰਿਸ਼ੀਤਾ ਬਾਂਸਲ ਨੇ ਤੀਜਾ ਸਥਾਨ ਹਾਸਲ ਕੀਤਾ।
​ ਇੰਨਡੋਰ ਦੀ ਰੋਮਾਂਚਕ ਖੇਡ ਟੇਬਲ ਟੈਨੀਸ ਦੇ ਹੋਏ ਮੁਕਾਬਲਿਆਂ ਦੇ ਵੱਖ – ਵੱਖ ਵਰਗ ਵਿੱਚ ਨਤੀਜੇ ਇਸ ਪ੍ਰਕਾਰ ਰਹੇ। ਅੰਡਰ 17 ਲੜਕੇ ਵਰਗ ਵਿੱਚ ਪ੍ਰਿਤੀਸ਼ ਸੂਦ ਨੇ ਪਹਿਲਾ ਸਥਾਨ, ਪ੍ਰਭਨੂਰ ਸਿੰਘ ਨੇ ਦੂਜਾ ਸਥਾਨ ਅਤੇ ਈਸ਼ਾਨ ਵਸ਼ਿਸ਼ਟ ਨੇ ਤੀਜਾ ਸਥਾਨ ਪ੍ਰਾਪਤ ਕਰ ਅਪਣੀ ਪ੍ਰਤੀਭਾ ਵਿਖਾਈ। ਅੰਡਰ 21-30 ਲੜਕੇ ਵਰਗ ਵਿੱਚ ਰਿਤੇਸ਼ ਜਨਵੇਜਾ ਨੇ ਪਹਿਲਾ ਸਥਾਨ, ਜਿਤੇਂਦਰ ਸਿੰਘ ਨੇ ਦੂਜਾ ਸਥਾਨ ਅਤੇ ਅਭਿਸ਼ੇਕ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ​ਅੰਡਰ 21 ਲੜਕੀਆਂ ਚ ਹਰਨੂਰ ਕੌਰ ਨੇ ਪਹਿਲਾ ਸਥਾਨ , ਰਾਜਿੰਦਰ ਕੌਰ ਨੇ ਦੂਜਾ ਸਥਾਨ , ਕੌਮਲ ਪ੍ਰੀਤ ਨੇ ਤੀਜਾ ਸਥਾਨ ਲਿਆ। ਅੰਡਰ 14 ਲੜਕੇ ਚ ਦੀਵਪ੍ਰਤਾਪ ਸਿੰਘ ਦਾ ਪਹਿਲਾ ਸਥਾਨ, ਅਦਿਤਿਆ ਗੁਪਤਾ ਦਾ ਦੂਜਾ ਸਥਾਨ, ਆਰੀਆਮਨ ਤਨੇਜਾ ਦਾ ਤੀਜਾ ਸਥਾਨ ਰਿਹਾ।

02/10/2023

नवीन सागवान की अध्यक्षता में भाजपा कार्यकर्ताओं ने चलाया सफाई अभियान, लोहगढ़ पार्क मैं की सफाई

02/10/2023

हल्का डेराबस्सी के पूर्व विधायक एन के शर्मा से खास बातचीत

02/10/2023

*प्रेस कॉन्फ्रेंस कर हल्का डेराबस्सी के पूर्व विधायक एनके शर्मा ने आम आदमी पर पार्टी पर साधे निशाने,
*नक़ली एनओसी लगाकर की गई रजिस्टयों के मुद्दे पर सरकार को घेरा
*एनआरआई महिला द्वारा लगाए गए इल्जामों पर सरकार से मांगा जवाब

02/10/2023

गांधी जयंती के उपलक्ष में आज माया गार्डन फेज 3 में चलाया गया स्वच्छता अभियान,
छोटे-छोटे नन्हे बच्चों ने सोनू गुप्ता जी की अध्यक्षता में स्वच्छता का मैसेज देते हुए पूरी सोसाइटी में चलाया सफाई अभियान

02/10/2023

आज गांधी जयंती के मौके गांधी जी को सच्ची श्रद्धांजलि देने के लिए आए सभी अपनी अपनी इच्छा के हिसाब से आज समाज की बेहतरी के लिए कुछ ना कुछ प्रयास करें

जीरकपुर मैं आज हुए सफाई अभियान की अलग-अलग जगह से आ रही तस्वीरें
01/10/2023

जीरकपुर मैं आज हुए सफाई अभियान की अलग-अलग जगह से आ रही तस्वीरें

*ਨਿਵੇਕਲੀ ਪਹਿਲਕਦਮੀ:**ਝੋਨੇ ਦੀ ਪਰਾਲੀ ਨੂੰ ਸਾੜਨ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਲਈ ਡੀ ਸੀ ਵੱਲੋਂ ਕਿਸਾਨਾਂ ਨਾਲ ਓਪਨ ਹਾਊਸ ਸੈਸ਼ਨ**ਜ਼ਿਲ੍ਹੇ...
01/10/2023

*ਨਿਵੇਕਲੀ ਪਹਿਲਕਦਮੀ:*

*ਝੋਨੇ ਦੀ ਪਰਾਲੀ ਨੂੰ ਸਾੜਨ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਲਈ ਡੀ ਸੀ ਵੱਲੋਂ ਕਿਸਾਨਾਂ ਨਾਲ ਓਪਨ ਹਾਊਸ ਸੈਸ਼ਨ*

*ਜ਼ਿਲ੍ਹੇ ਵਿੱਚ ਉਪਲਬਧ ਇਨ-ਸੀਟੂ ਅਤੇ ਐਕਸ-ਸੀਟੂ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ*

*ਜ਼ਿਲ੍ਹੇ ਵਿੱਚ ਉਦਯੋਗਾਂ ਵਿੱਚ ਬਾਇਓ ਫਿਊਲ ਵਜੋਂ 1.5 ਲੱਖ ਮੀਟਰਕ ਟਨ ਪਰਾਲੀ ਦਾ ਪ੍ਰਬੰਧਨ ਕਰਨ ਦੀ ਸਮਰੱਥਾ ਉਪਲਬਧ*

*ਪਰਾਲੀ ਦੀਆਂ ਗੰਢਾਂ ਬਣਾਉਣ ਲਈ ਲੋੜੀਂਦੀ ਮਾਤਰਾ ਵਿੱਚ ਬੇਲਰਾਂ ਦਾ ਪ੍ਰਬੰਧ*

ਐਸ.ਏ.ਐਸ.ਨਗਰ, 1 ਅਕਤੂਬਰ:
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇੱਕ ਨਿਵੇਕਲੀ ਪਹਿਲਕਦਮੀ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਇੱਕ ਓਪਨ ਹਾਊਸ ਸੈਸ਼ਨ ਦੌਰਾਨ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀ ਸਮੱਸਿਆ ਦੇ ਹੱਲ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਕੱਲ੍ਹ ਅਸੀਂ ਵਾਤਾਵਰਣ ਹੀ ਨਹੀਂ, ਅਸੀਂ ਆਪਣੀਆਂ ਕੀਮਤੀ ਮਨੁੱਖੀ ਜਾਨਾਂ ਤੋਂ ਇਲਾਵਾ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਵੀ ਦਾਅ 'ਤੇ ਲਗਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਵਿਅਕਤੀਗਤ ਤੌਰ ਤੇ ਕਿਸਾਨਾਂ ਨੂੰ ਸਬਸਿਡੀ 'ਤੇ ਇਨ-ਸੀਟੂ (ਖੇਤ ਚ ਹੀ ਪਰਾਲੀ ਪ੍ਰਬੰਧਨ) ਅਤੇ ਐਕਸ-ਸੀਟੂ ( ਖੇਤ ਤੋਂ ਬਾਹਰ ਪਰਾਲੀ ਪ੍ਰਬੰਧਨ) ਤਰੀਕਿਆਂ ਨਾਲ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਮਸ਼ੀਨਰੀ ਦਾ ਪ੍ਰਬੰਧ ਕਰਕੇ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਸੀਜ਼ਨ ਦੌਰਾਨ, ਇੱਕ ਨਵੀਂ ਪੇਸ਼ ਕੀਤੀ ਗਈ ਸੀ ਆਰ ਐਮ ਮਸ਼ੀਨ ਸਰਫੇਸ ਸੀਡਰ ਪੰਚਾਇਤਾਂ ਅਤੇ ਸੁਸਾਇਟੀਆਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ ਜੋ ਛੋਟੇ ਹਾਰਸ ਪਾਵਰ ਟਰੈਕਟਰਾਂ ਨਾਲ ਚਲਾਈ ਜਾ ਸਕਦੀ ਹੈ। ਜ਼ਿਲ੍ਹੇ ਵਿੱਚ ਪੰਚਾਇਤਾਂ, ਸਭਾਵਾਂ ਅਤੇ ਕਿਸਾਨਾਂ ਸਮੇਤ ਕੁੱਲ 184 ਸਰਫੇਸ ਸੀਡਰ ਦਿੱਤੇ ਜਾ ਰਹੇ ਹਨ ਅਤੇ 20 ਨਵੇਂ ਬੇਲਰ ਅਤੇ ਰੇਕਰਾਂ ਸਮੇਤ 168 ਹੋਰ ਸੀ.ਆਰ.ਐਮ. ਮਸੀਨਰੀ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਪਰਾਲੀ ਦੇ ਪ੍ਰਬੰਧਨ ਸਬੰਧੀ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਦਿਆਂ ਉਨ੍ਹਾਂ ਦੇ ਠੋਸ ਹੱਲ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਦਲਵੇਂ ਪ੍ਰਬੰਧ ਕਰਕੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਬਸਿਡੀ 'ਤੇ ਸੀ ਆਰ ਐਮ ਮਸ਼ੀਨਰੀ ਮੁਹੱਈਆ ਕਰਵਾਉਣ ਤੋਂ ਇਲਾਵਾ ਪ੍ਰਸ਼ਾਸਨ ਨੇ, ਜਿੱਥੇ, ਵਾਢੀ ਦਾ ਸੀਜ਼ਨ ਹਾਲੇ ਹੈ, ਉੱਥੋਂ ਨੇੜਲਿਆਂ ਇਲਾਕਿਆਂ ਵਿੱਚੋਂ ਅਗਾਉਂ ਵਾਢੀ ਵਾਲੇ ਇਲਾਕਿਆਂ ਲਈ ਬੇਲਰਾਂ ਦਾ ਵੀ ਪ੍ਰਬੰਧ ਕੀਤਾ ਹੈ।
ਇਸ ਤੋਂ ਇਲਾਵਾ, ਜ਼ਿਲ੍ਹੇ ਨੇ ਬਾਇਓ-ਮਾਸ ਈਂਧਨ ਵਜੋਂ ਪਰਾਲੀ ਦੀ ਵਰਤੋਂ ਕਰਨ ਲਈ ਕੁਝ ਉਦਯੋਗਾਂ ਦੇ ਬਾਇਲਰਾਂ ਚ ਬਦਲਾਅ ਕਰਵਾ ਕੇ 1.5 ਲੱਖ ਮੀਟਰਕ ਟਨ ਪਰਾਲੀ ਦੀ ਆਪਣੀ ਖਪਤ ਦਾ ਪ੍ਰਬੰਧ ਕੀਤਾ ਹੈ। ਇਸੇ ਤਰ੍ਹਾਂ, ਇੱਟ-ਭੱਠਿਆਂ ਲਈ ਪੈਲੇਟਾਂ ਨੂੰ ਬਾਲਣ ਵਜੋਂ ਵਰਤਣਾ ਲਾਜ਼ਮੀ ਕਰਨ ਤੋਂ ਬਾਅਦ ਪੈਲੇਟ ਯੂਨਿਟਾਂ ਦੀ ਸਥਾਪਤੀ ਵੀ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਦੀਆਂ ਗੰਢਾਂ ਇਕੱਠੀਆਂ ਕਰਨ ਦੇ ਮੁੱਦੇ ਨੂੰ ਤੁਰੰਤ ਹੱਲ ਕਰਨ ਲਈ, ਜ਼ਿਲ੍ਹੇ ਨੇ ਸਰਕਾਰੀ ਜ਼ਮੀਨਾਂ ਨੂੰ ਬਹੁਤ ਮਾਮੂਲੀ ਕਿਰਾਏ 'ਤੇ ਗੰਢਾਂ ਦੇ ਅਰਜ਼ੀ ਭੰਡਾਰਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਪੇਸ਼ਕਸ਼ ਕੀਤੀ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਿੱਥੇ ਕਿਸਾਨਾਂ ਨੂੰ ਜ਼ਿਲੇ 'ਚੋਂ ਪਰਾਲੀ ਸਾੜਨ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ, ਉੱਥੇ ਹੀ ਜ਼ਿਲੇ ਨੂੰ ਝੋਨੇ ਦੀ ਪਰਾਲੀ ਦੇ ਧੂੰਏਂ ਤੋਂ ਮੁਕਤ ਬਣਾਉਣ ਲਈ ਉਨ੍ਹਾਂ ਦੇ ਸਬਰ ਅਤੇ ਸਹਿਯੋਗ ਦੀ ਮੰਗ ਕੀਤੀ।
ਓਪਨ ਹਾਊਸ ਵਿਚ ਭਾਗ ਲੈਣ ਵਾਲੇ ਕਿਸਾਨ, ਭਾਰਤੀ ਕਿਸਾਨ ਯੂਨੀਅਨਾਂ ਦੇ ਵੱਖ-ਵੱਖ ਧੜਿਆਂ ਜਿਵੇਂ ਕਿ ਲੱਖੋਵਾਲ, ਏਕਤਾ, ਪੁਆਰ, ਡਕੌਂਦਾ, ਸਿੱਧੂਪੁਰ, ਭੁਪਿੰਦਰ ਮਾਨ, ਕਾਦੀਆਂ ਅਤੇ ਰਾਜੇਵਾਲ ਆਦਿ ਦੀ ਨੁਮਾਇੰਦਗੀ ਕਰ ਰਹੇ ਸਨ ਅਤੇ ਕਿਸਾਨਾਂ ਦੀ ਫੀਡਬੈਕ ਲੈਣ ਲਈ ਓਪਨ ਹਾਊਸ ਦਾ ਆਯੋਜਨ ਕੀਤਾ ਗਿਆ। ਡੀ ਸੀ ਨੇ ਆਖਿਰ ਵਿੱਚ ਉਹਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨਾਂ ਪ੍ਰਬੰਧਨ ਵਿੱਚ ਪ੍ਰਸ਼ਾਸਨ ਦਾ ਸਮਰਥਨ ਕਰਨ ਲਈ ਆਖਿਆ।

*ਬੈਂਕਾਂ ਨੇ "ਸਵੱਛਤਾ ਹੀ ਸੇਵਾ" ਮੁਹਿੰਮ ਵਿੱਚ ਹਿੱਸਾ ਲਿਆ*ਐਸ.ਏ.ਐਸ.ਨਗਰ, 1 ਅਕਤੂਬਰ:ਅੱਜ ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਦੀਆਂ ਹਦਾਇਤ...
01/10/2023

*ਬੈਂਕਾਂ ਨੇ "ਸਵੱਛਤਾ ਹੀ ਸੇਵਾ" ਮੁਹਿੰਮ ਵਿੱਚ ਹਿੱਸਾ ਲਿਆ*

ਐਸ.ਏ.ਐਸ.ਨਗਰ, 1 ਅਕਤੂਬਰ:
ਅੱਜ ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੁਹਾਲੀ ਵਿੱਚ ਵੱਖ-ਵੱਖ ਬੈਂਕਾਂ ਵੱਲੋਂ "ਸਵੱਛਤਾ ਹੀ ਸੇਵਾ" ਦੇ ਨਾਂ 'ਤੇ ਇੱਕ ਮੈਗਾ ਸਫਾਈ ਅਭਿਆਨ ਦਾ ਆਯੋਜਨ ਸੁਚੱਜੇ ਢੰਗ ਨਾਲ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਡ ਜ਼ਿਲ੍ਹਾ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਟੀਮ ਐਸਬੀਆਈ ਨੇ ਜ਼ੀਰਕਪੁਰ ਵਿਖੇ ਇਸ ਸਮਾਗਮ ਦਾ ਆਯੋਜਨ ਜੈਪੁਰੀਆ ਗ੍ਰੀਨ ਸੋਸਾਇਟੀ ਵੀਆਈਪੀ ਰੋਡ ਜ਼ੀਰਕਪੁਰ ਵਿਖੇ ਆਪਣੀਆਂ ਸਾਰੀਆਂ ਨੇੜਲੀਆਂ ਬ੍ਰਾਂਚਾਂ ਦੇ ਸਹਿਯੋਗ ਦੁਆਰਾ ਕੀਤਾ ਗਿਆ, ਜਿੱਥੇ ਸੁਸਾਇਟੀ ਵਿੱਚ ਮੈਗਾ ਸਫਾਈ ਅਭਿਆਨ ਚਲਾਇਆ ਗਿਆ। ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਸਫਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮਾਗਮ ਵਿੱਚ ਸ਼੍ਰੀਮਤੀ ਅਰੁਣਾ ਠਾਕੁਰ ਡੀ ਜੀ ਐਮ ਐਸ ਬੀ ਆਈ ਮੋਹਾਲੀ, ਸ਼੍ਰੀ ਰੋਹਿਤ ਕੱਕੜ ਖੇਤਰੀ ਮੈਨੇਜਰ ਐਸ ਬੀ ਆਈ ਮੋਹਾਲੀ, ਸ਼੍ਰੀ ਐਮ ਕੇ ਭਾਰਦਵਾਜ ਐਲ ਡੀ ਐਮ ਮੋਹਾਲੀ ਨੇ ਸ਼ਿਰਕਤ ਕੀਤੀ। ਇਸ ਮੌਕੇ ਐਸਬੀਆਈ ਜ਼ੀਰਕਪੁਰ ਦੀਆਂ ਸਾਰੀਆਂ ਬਰਾਂਚਾਂ ਦੇ ਮੁਖੀ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।
ਇਸੇ ਤਰ੍ਹਾਂ ਟੀਮ ਪੀ.ਐਨ.ਬੀ ਨੇ ਵੀ ਆਪਣੇ ਬ੍ਰਾਂਚ ਮੁਖੀਆਂ ਅਤੇ ਸਟਾਫ਼ ਮੈਂਬਰਾਂ ਨਾਲ ਲਾਲੜੂ ਚੰਡੀਗੜ੍ਹ ਰੋਡ ਵਾਲੇ ਪਾਸੇ ਸਮਾਗਮ ਦਾ ਆਯੋਜਨ ਕੀਤਾ।ਟੀਮ ਪੀਐਨਬੀ ਫੇਜ਼ 9 ਮੁਹਾਲੀ ਨੇ ਵੀ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਲਿਤ ਕੀਤਾ। ਟੀਮ ਪੀਐਨਬੀ ਖਰੜ ਵੱਲੋਂ ਖਰੜ ਦੇ ਬੱਸ ਸਟੈਂਡ ਇਲਾਕੇ ਵਿੱਚ ਵੀ ਸਫਾਈ ਅਭਿਆਨ ਚਲਾਇਆ ਗਿਆ। ਟੀਮ ਬੈਂਕ ਆਫ ਬੜੌਦਾ ਮੋਹਾਲੀ ਨੇ ਵੀ ਫੇਜ਼ 9 ਮੋਹਾਲੀ ਦੀ ਮਾਰਕੀਟ ਸਾਈਡ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਮਾਗਮ ਦਾ ਆਯੋਜਨ ਕੀਤਾ। ਇਸ ਦੇ ਸ਼ਾਖਾ ਮੁਖੀ ਸ੍ਰੀ ਹਿਤੇਸ਼ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਤੋਂ ਇਲਾਵਾ, ਟੀਮ ਦਿਹਾਤੀ ਸਵੈ ਰੋਜਗਾਰ ਸਿਖਲਾਈ ਸੰਸਥਾ ਪੀ ਐਨ ਬੀ ਨੇ ਆਪਣੇ ਨਿਰਦੇਸ਼ਕ ਅਮਨਦੀਪ ਸਿੰਘ ਦੀ ਅਗਵਾਈ ਹੇਠ ਵਿਕਾਸ ਭਵਨ ਮੋਹਾਲੀ ਵਿਖੇ ਵੀ ਸਫਾਈ ਅਭਿਆਨ ਚਲਾਇਆ ਅਤੇ ਇਹ ਯਕੀਨੀ ਬਣਾਇਆ ਕਿ ਉਹਨਾਂ ਦੇ ਨੇੜਲੇ ਖੇਤਰ ਨੂੰ ਕੂੜਾ ਮੁਕਤ ਰੱਖਿਆ ਜਾਵੇ।
ਐਮ ਕੇ ਭਾਰਦਵਾਜ, ਲੀਡ ਜ਼ਿਲ੍ਹਾ ਮੈਨੇਜਰ (ਐਲਡੀਐਮ) ਮੁਹਾਲੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਇਸ ਦੇਸ਼ ਵਿਆਪੀ ਸੱਦੇ ਨੂੰ ਮੋਹਾਲੀ ਜ਼ਿਲੇ ਦੇ ਸਾਰੇ ਬੈਂਕਾਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਹੁੰਗਾਰਾ ਦਿੱਤਾ।

हलका विधायक कुलजीत सिंह रंधावा जी द्वारा सेवक सभा जीरकपुर को दिए सम्मान के लिए धन्यवाद,सेवक सभा पिछले 2 साल से लगातार सम...
01/10/2023

हलका विधायक कुलजीत सिंह रंधावा जी द्वारा सेवक सभा जीरकपुर को दिए सम्मान के लिए धन्यवाद,
सेवक सभा पिछले 2 साल से लगातार समाज सेवा के कार्य करती आ रही है और आगे भी यही प्रयास रहेगा कि समाज की बेहतरी के लिए जितना काम किया जा सकता है उससे ज्यादा करें : संदीप परुथी,प्रधान,सेवक सभा जीरकपुर

अब तक पंजाब की टीम को मिला एक और सम्मान, अब तक पंजाब लगातार समाज के मुद्दों को उठता रहा है और उठाता रहेगा
01/10/2023

अब तक पंजाब की टीम को मिला एक और सम्मान, अब तक पंजाब लगातार समाज के मुद्दों को उठता रहा है और उठाता रहेगा

30/09/2023

वीआईपी रोड के सीवरेज की सफाई का काम लगभग पूरा होने पर है, सिंहपुरा रोड पर चल रहा काम

गांधी जयंती के उपलक्ष में कल 1 अक्टूबर को 10 से 11:00 बजे तक सभी सफाई अभियान के लिए आमंत्रित हैं आए सभी मिलकर अपने शहर क...
30/09/2023

गांधी जयंती के उपलक्ष में कल 1 अक्टूबर को 10 से 11:00 बजे तक सभी सफाई अभियान के लिए आमंत्रित हैं आए सभी मिलकर अपने शहर को स्वच्छ बनाएं: निवेदक:संदीप परुथी प्रधान सेवक सभा जीरकपुर

30/09/2023

जीरकपुर शहर में पहली महफिल लाइव
बाबा मुराद शाह जी, बाबा लाडी शाह जी का गुणगान करने पहुंचे हैं रोबिन राज(जालंधर) और राजा हीर(मोहाली)

ਢਕੋਲੀ ਰੇਲਵੇ ਕਰਾਸਿੰਗ ਅੰਡਰ ਪਾਸ:ਡੀ ਸੀ ਜੈਨ ਨੇ ਟੈਂਡਰ ਤੋਂ ਪਹਿਲਾਂ ਦੀਆਂ ਰਸਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਰੇਲਵੇ ਅਧਿਕਾਰੀਆਂ ਨਾਲ ਮੀਟ...
30/09/2023

ਢਕੋਲੀ ਰੇਲਵੇ ਕਰਾਸਿੰਗ ਅੰਡਰ ਪਾਸ:

ਡੀ ਸੀ ਜੈਨ ਨੇ ਟੈਂਡਰ ਤੋਂ ਪਹਿਲਾਂ ਦੀਆਂ ਰਸਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਰੇਲਵੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਰੇਲਵੇ ਨੇ 13.70 ਕਰੋੜ ਰੁਪਏ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ

ਸੂਬਾ ਉਸਾਰੀ ਖਰਚਿਆਂ ਦਾ ਅੱਧਾ ਸਹਿਣ ਕਰੇਗਾ

ਬਲਟਾਣਾ ਆਰ ਯੂ ਬੀ ਲਈ ਰਾਹ ਪੱਧਰਾ ਕਰਨ ਲਈ ਭੂਮੀ ਗ੍ਰਹਿਣ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਯੂ ਟੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇਗਾ

ਐਸ.ਏ.ਐਸ.ਨਗਰ, 20 ਜੂਨ, 2023:
ਢਕੋਲੀ ਰੇਲਵੇ ਕਰਾਸਿੰਗ 'ਤੇ ਜ਼ੀਰਕਪੁਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਰੇਲਵੇ ਅਧਿਕਾਰੀਆਂ ਵੱਲੋਂ ਰੇਲਵੇ ਨੂੰ ਵਿਸਥਾਰਤ ਪ੍ਰੋਜੈਕਟ ਰਿਪੋਰਟ ਸੌਂਪਣ ਨਾਲ ਵੱਡਾ ਹੁਲਾਰਾ ਮਿਲਿਆ ਹੈ।
ਸ਼ਨੀਵਾਰ ਨੂੰ ਆਪਣੇ ਦਫ਼ਤਰ ਵਿਖੇ ਰੇਲਵੇ ਅਧਿਕਾਰੀਆਂ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਕੰਗ ਮਾਨ ਅਤੇ ਕਾਰਜਕਾਰੀ ਅਧਿਕਾਰੀ ਜ਼ੀਰਕਪੁਰ ਨਗਰ ਨਿਗਮ ਰਵਨੀਤ ਸਿੰਘ ਨਾਲ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ, ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਉਮੀਦ ਪ੍ਰਗਟਾਈ ਕਿ ਪ੍ਰੀ-ਟੈਂਡਰਿੰਗ ਪ੍ਰਕਿਰਿਆ ਦੀ ਪਹਿਲੀ ਸ਼ਰਤ ਡੀ.ਪੀ.ਆਰ. ਦੇ ਤਿਆਰ ਹੋਣ ਅਤੇ ਰੇਲਵੇ ਅਧਿਕਾਰੀਆਂ ਨੂੰ ਭੇਜੇ ਜਾਣ ਨਾਲ ਪੂਰੀ ਹੋ ਗਈ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਰੇਲਵੇ ਅਥਾਰਟੀਜ਼ ਨੂੰ ਜਮ੍ਹਾਂ ਕਰਵਾਈ ਗਈ ਡੀ ਪੀ ਆਰ ਨੂੰ ਰਾਜ/ਸ਼ਹਿਰੀ ਸਥਾਨਕ ਸੰਸਥਾ ਦੇ ਵਿੱਤੀ ਹਿੱਸੇ ਲਈ ਮਨਜ਼ੂਰੀ ਲੈਣ ਲਈ ਈ ਓ ਦੁਆਰਾ ਐਮ ਸੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ੀਰਕਪੁਰ ਵਿਖੇ ਕਾਲਕਾ-ਅੰਬਾਲਾ ਟੀ ਪੁਆਇੰਟ 'ਤੇ ਆਵਾਜਾਈ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਢਕੋਲੀ ਕਰਾਸਿੰਗ 'ਤੇ ਪ੍ਰਸਤਾਵਿਤ ਰੇਲਵੇ ਅੰਡਰ ਬ੍ਰਿਜ ਬਣਾਉਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਡੀ.ਪੀ.ਆਰ. ਵਿੱਚ ਉਸਾਰੀ ਦੀ ਅਨੁਮਾਨਿਤ ਰਾਸ਼ੀ 13.70 ਕਰੋੜ ਰੁਪਏ ਰੱਖੀ ਗਈ ਹੈ, ਜਿਸ ਵਿੱਚੋਂ 50 ਫੀਸਦੀ ਹਿੱਸਾ ਰਾਜ ਨੂੰ ਸਹਿਣਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਏ.ਡੀ.ਸੀ.(ਯੂ.ਡੀ.) ਅਤੇ ਈ.ਓ. ਨੂੰ ਕਿਹਾ ਕਿ ਢਕੋਲੀ ਕਰਾਸਿੰਗ 'ਤੇ ਟ੍ਰੈਫਿਕ ਜਾਮ ਦੀ ਭਿਆਨਕ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਜਨਰਲ ਹਾਊਸ ਨਾਲ ਸਬੰਧਤ ਰਸਮੀ ਕਾਰਵਾਈਆਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।
ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਰੇਲਵੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਆਪਣੇ ਉੱਚ ਅਧਿਕਾਰੀਆਂ ਤੋਂ ਡੀ.ਪੀ.ਆਰ. ਦੀ ਪ੍ਰਵਾਨਗੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਤਾਂ ਜੋ ਇਸ ਖੇਤਰ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਸਮਾਂਬੱਧ ਢੰਗ ਨਾਲ ਹੱਲ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ੀਰਕਪੁਰ ਦੇ ਬਲਟਾਣਾ ਵਿੱਚ ਇੱਕ ਹੋਰ ਰੇਲਵੇ ਅੰਡਰ ਬ੍ਰਿਜ ਨੂੰ ਵੀ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਯੂ ਟੀ ਅਧਿਕਾਰੀਆਂ ਨਾਲ ਸੰਪਰਕ ਕਰਕੇ, ਜਲਦ ਬਣਾਇਆ ਜਾਵੇਗਾ। ਉਸਨੇ ਕਿਹਾ ਕਿ ਪ੍ਰਸਤਾਵਿਤ ਰੇਲੇਵ ਅੰਡਰ ਬ੍ਰਿਜ ਪ੍ਰੋਜੈਕਟ ਜੋ ਟੈਂਡਰ ਪੜਾਅ ਦੇ ਐਨ ਨੇੜੇ ਹੈ, ਅਧਿਗ੍ਰਹਿਣ ਪ੍ਰਕਿਰਿਆ ਦੇ ਮੁਕੰਮਲ ਹੋਣ ਦੀ ਉਡੀਕ ਕਰ ਰਿਹਾ ਹੈ।
ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੂੰ ਯੂ ਟੀ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਆਰ ਯੂ ਬੀ ਦੇ ਟੈਂਡਰ ਲਈ ਰਾਹ ਪੱਧਰਾ ਕਰਨ ਲਈ ਜ਼ਮੀਨ ਅਧਿਗ੍ਰਹਿਣ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

30/09/2023

कुछ ही देर बाद लाइव
जीरकपुर शहर में पहली महफिल, जहां बाबा मुराद शाह जी, बाबा लाडी शाह जी का गुणगान करने पहुंच रहे हैं रोबिन राज(जालंधर) और राजा हीर(मोहाली)

Address

First Floor, Bansal Plaza, VIP Road, Zirakpur Zirakpur
Chandigarh
140603

Alerts

Be the first to know and let us send you an email when AbTak Punjab posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Media/News Companies in Chandigarh

Show All