04/01/2026
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਮਹੂਰੀ ਕਦਰਾਂ ਕੀਮਤਾਂ ਨੂੰ ਕੁਚਲ ਕੇ ਵੈਨੇਜ਼ੁਏਲਾ 'ਤੇ ਹਮਲਾ ਕਰਕੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਡੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਮਾਡੁਰੋ ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਅਮਰੀਕਾ ਲਿਜਾਇਆ ਗਿਆ।ਟਰੰਪ ਅਨੁਸਾਰ ਉਨ੍ਹਾਂ ਵਿਰੁੱਧ ਅਮਰੀਕਾ ਵਿੱਚ ਕੇਸ ਚਲਾਇਆ ਜਾਵੇਗਾ। ਰੂਸ,ਚੀਨ ਅਤੇ ਕੁੱਝ ਹੋਰ ਦੇਸ਼ਾਂ ਨੇ ਅਮਰੀਕੀ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਪਰ ਯੂਰਪੀ ਯੂਨੀਅਨ ਨੇ ਬਚ ਬਚਾ ਕੇ ਅਮਰੀਕਾ ਦੀ ਤਰਫਦਾਰੀ ਕੀਤੀ ਹੈ।
ਅਮਰੀਕਾ ਦੇ ਹਮਲੇ ਨੇ ਦਿਖਾ ਦਿੱਤਾ ਹੈ ਰਾਸ਼ਟਰਪਤੀ ਟਰੰਪ ਦੁਨੀਆਂ ਦਾ ਸਭ ਤੋਂ ਵੱਡਾ ਥਾਣੇਦਾਰ ਹੈ ਅਤੇ ਉਨ੍ਹਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ।ਉਹ ਕਿਸੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੂੰ ਜ਼ਬਰਦਸਤੀ ਗੱਡੀਓ ਲਾਹ ਸਕਦੇ ਹਨ।