16/01/2025
ਅੱਜ ਸਾਹਨੀ ਪਰਿਵਾਰ ਵੱਲੋਂ ਮਾਤਾ ਗੁਰਜੀਤ ਕੌਰ ਜੀ (74 ਸਾਲਾਂ) ਦੇ ਅਕਾਲ ਚਲਾਣਾ ਕਰਨ ਉਪਰੰਤ ਅੱਖਾਂ ਦਾਨ ਕੀਤੀਆਂ ਗਈਆਂ। ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਇਹ ਅੱਖਾਂ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਭੇਜੀਆਂ ਗਈਆਂ। ਪਰਿਵਾਰ ਦੇ ਇਸ ਉਪਰਾਲੇ ਨਾਲ ਦੋ ਵਿਅਕਤੀਆਂ ਨੂੰ ਅੱਖਾਂ ਦੀ ਰੋਸ਼ਨੀ ਮਿਲੇਗੀ। ਅਸੀਂ ਪੂਰੇ ਪਰਿਵਾਰ ਖ਼ਾਸ ਕਰਕੇ Prabhjott Singh Jaswinder Singh Sahni ਜੀ ਦੇ ਧੰਨਵਾਦੀ ਹਾਂ। ਇਸ ਕੰਮ ਵਿੱਚ ਗੁਪਤਾ ਹਸਪਤਾਲ ਦਾ ਵੀ ਸੰਸਥਾ ਨੂੰ ਸਹਿਯੋਗ ਮਿਲਿਆ। ਅੱਖਾਂ ਦਾ ਦਾਨ ਇੱਕ ਬਹੁਤ ਵੱਡਾ ਦਾਨ ਹੈ। ਸਭ ਨੂੰ ਇਸ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਤੁਸੀਂ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ।
ਟੀਮ ਨੇਕੀ
087603 71000
8558971000