Radio Punjab Today

Radio Punjab Today To listen Radio Punjab Today plz download
appp https://play.google.com/store/apps/details?id=com.mehramedia.radiopunjabtoday2015
(372)

Radio Punjab today is a mission against drugs and corruption and bring all Punjabis on one platform. To listen Please dial in USA 712-432-7719 to contact us E- Mail at [email protected] or +91-9780141741 our StudioPhone
number is +919216410666, Downloas app from below links
1 Anroid

https://play.google.com/store/apps/details?id=com.mehramedia.radiopunjabtoday2015

Apple
https://apps.apple.com/us/app/radio-punjab-today/id926815218

15/01/2025

ਪੰਜਾਬ ‘ਚ ਨਹੀਂ ਰੁਕ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ,
ਦਾਨ ਸਿੰਘ ਵਾਲਾ ਮਾਮਲਾ, ਹੁਣ ਹੋਵੇਗਾ ਜਨਤਕ ਇੱਕਠ,
ਸੁਨੀਲ ਜਾਖੜ ਦੀ ਪ੍ਰਧਾਨ ਮੰਤਰੀ ਨਾਲ ਹੋਈ ਮੁਲਾਕਾਤ

15/01/2025

15 JAN ਖਨੌਰੀ ਬਾਰਡਰ ਤੇ 111 ਕਿਸਾਨਾਂ ਦਾ ਜੱਥਾ ਬੈਠਾ ਭੁੱਖ ਹੜਤਾਲ ‘ਤੇ,
ਆਪਰੇਸ਼ਨ ਬਲਿਊ ਸਟਾਰ 'ਚ ਬਰਤਾਨੀਆਂ ਪ੍ਰਧਾਨ ਮੰਤਰੀ ਦੀ ਕੀ ਸ਼ਮੂਲੀਅਤ ਸੀ?
ਸੁਖਪਾਲ ਖਹਿਰਾ ਨੂੰ ਰਾਹਤ, ਤੇ ਕੇਜਰੀਵਾਲ ਕੜੁਕੀ 'ਚ,
8 ਸਾਲ ਤੋਂ ਭੁੱਖ ਹੜਤਾਲ ਕਰਨ ਵਾਲਾ ਸੂਰਤ ਸਿੰਘ ਨਹੀਂ ਰਹੇ

15/01/2025

ਮੀਡੀਆ ਸਾਹਮਣੇ ਕਬੂਲ ਲਿਆ ਆਪਣਾ ਗੁ,ਨਾਹ ਕਿਉਂ ਲਾਈ ਸੀ ਘਰਾਂ ਨੂੰ ਅੱ/ਗ

ਫਿਰੋਜ਼ਪੁਰ ਪੁਲਿਸ ਨੂੰ ਕੁੰਭਕਰਨੀ ਨੀਂਦੋਂ ਜਗਾਉਣ ਲਈ ਪੱਤਰਕਾਰ ਭਾਈਚਾਰਾ ਦੂਸਰੀ ਵਾਰ ਉਤਰਿਆ ਸੜਕਾਂ 'ਤੇਫਿਰੋਜ਼ਪੁਰ ਛਾਉਣੀ ਦੇ ਬਜ਼ਾਰਾਂ ਵਿੱਚ ਕੀ...
15/01/2025

ਫਿਰੋਜ਼ਪੁਰ ਪੁਲਿਸ ਨੂੰ ਕੁੰਭਕਰਨੀ ਨੀਂਦੋਂ ਜਗਾਉਣ ਲਈ ਪੱਤਰਕਾਰ ਭਾਈਚਾਰਾ ਦੂਸਰੀ ਵਾਰ ਉਤਰਿਆ ਸੜਕਾਂ 'ਤੇ

ਫਿਰੋਜ਼ਪੁਰ ਛਾਉਣੀ ਦੇ ਬਜ਼ਾਰਾਂ ਵਿੱਚ ਕੀਤਾ ਰੋਸ ਪ੍ਰਦਰਸ਼ਨ

ਪੁਲਿਸੀਆ ਕਾਰਗੁਜ਼ਾਰੀ ਤੋਂ ਮਾਯੂਸ ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੀਤਾ ਸਵਾਗਤ

ਫਿਰੋਜ਼ਪੁਰ 15 ਜਨਵਰੀ (ਗੁਰਨਾਮ ਸਿੱਧੂ/ ਗੁਰਦਰਸ਼ਨ ਸੰਧੂ) - ਫਿਰੋਜ਼ਪੁਰ ਪੁਲਿਸ ਦੀ ਨਸ਼ਾ ਤਸਕਰਾਂ, ਲੁਟੇਰਿਆਂ ਤੇ ਚੋਰਾਂ ਨਾਲ ਗੰਢਤੁੱਪ ਦੇ ਚੱਲਦਿਆਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਅਮਲ ਵਿੱਚ ਲਿਆਉਣ ਦੀ ਬਜਾਏ ਉਲਟਾ ਪੀੜਤ ਲੋਕਾਂ ਨੂੰ ਦਬਾਉਣ ਅਤੇ ਪੀੜਤ ਲੋਕਾਂ ਦੀ ਆਵਾਜ਼ ਬਣਦੇ ਪੱਤਰਕਾਰ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੇ ਵਿਰੋਧ ਵਿੱਚ ਅੱਜ ਸਮੁੱਚਾ ਪੱਤਰਕਾਰ ਭਾਈਚਾਰਾ ਦੂਸਰੀ ਵਾਰ ਸੜਕਾਂ 'ਤੇ ਉੱਤਰਿਆ ਅਤੇ ਫਿਰੋਜ਼ਪੁਰ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਫਿਰੋਜ਼ਪੁਰ ਛਾਉਣੀ ਦੇ ਬਜ਼ਾਰਾਂ ਵਿੱਚ ਜ਼ਬਰਦਸਤ ਰੋਸ ਮੁਜ਼ਾਹਰਾ ਕਰਦਿਆਂ ਲਾਈਟਾਂ ਵਾਲੇ ਚੌਕ ਵਿੱਚ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ। ਸਤਲੁੱਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਸੱਦੇ 'ਤੇ ਫਿਰੋਜ਼ਪੁਰ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕੀਤੀ ਦੂਸਰੀ ਪੋਲ ਖੋਲ੍ਹ ਰੈਲੀ ਵਿੱਚ ਜ਼ਿਲ੍ਹੇ ਭਰ ਦੀਆਂ ਪ੍ਰੈਸ ਕਲੱਬਾਂ ਤੋਂ ਪੱਤਰਕਾਰ ਭਾਈਚਾਰੇ, ਪੁਲਿਸ ਦੀਆਂ ਵਧੀਕੀਆਂ ਤੋਂ ਪੀੜਤਾਂ, ਵੱਖ ਵੱਖ ਮੁਲਾਜ਼ਮ ਜੱਥੇਬੰਦੀਆਂ, ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ, ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਨਿੱਤ ਦਿਹਾੜੇ ਲੁੱਟਾਂ ਖੋਹਾਂ ਦਾ ਸ਼ਿਕਾਰ ਹੋ ਰਹੇ ਅਤੇ ਪੁਲਿਸੀਆ ਕਾਰਗੁਜ਼ਾਰੀ ਤੋਂ ਮਾਯੂਸ ਫਿਰੋਜ਼ਪੁਰ ਛਾਉਣੀ ਦੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨਕਾਰੀ ਪੱਤਰਕਾਰ ਭਾਈਚਾਰੇ ਦੀ ਹਮਾਇਤ ਵਿੱਚ ਉੱਤਰਦਿਆਂ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ। ਸਤਲੁੱਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਤੇ ਚੇਅਰਮੈਨ ਵਿਜੇ ਸ਼ਰਮਾ ਦੀ ਅਗਵਾਈ ਵਿੱਚ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਲਾਈਟਾਂ ਵਾਲੇ ਚੌਕ ਵਿੱਚ ਕੀਤੀ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਫਿਰੋਜ਼ਪੁਰ ਵਿੱਚ ਵਧੀਆਂ ਲੁੱਟਾਂ ਖੋਹਾਂ, ਨਸ਼ਿਆਂ ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਇਨਸਾਫ਼ ਲੈਣ ਲਈ ਪੁਲਿਸ ਦਰਬਾਰ ਪਹੁੰਚਦੇ ਪੀੜਤਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰੀ ਅਧਿਕਾਰੀਆਂ, ਕਰਮਚਾਰੀਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪੱਤਰਕਾਰ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਕਾਰਜਸ਼ੈਲੀ ਵਿੱਚ ਸੁਧਾਰ ਲਿਆਉਣਾ ਅਤੇ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਨਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਣ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਜਿਹੜਾ ਕਿ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪੱਤਰਕਾਰ ਭਾਈਚਾਰੇ ਨੂੰ ਫੀਲਡ ਵਿੱਚ ਦਰਪੇਸ਼ ਸਮੱਸਿਆਵਾਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਅਤੇ ਪੁਲਿਸ ਵਧੀਕੀਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਅੱਕੇ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਵੱਲੋਂ ਵੱਖ ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਇਸ ਤੋਂ ਪਹਿਲਾਂ ਵੀ ਬੀਤੀ 12 ਦਸੰਬਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਪੱਤਰਕਾਰ ਭਾਈਚਾਰੇ ਨੂੰ ਸੜਕਾਂ 'ਤੇ ਉੱਤਰਣਾ ਪਿਆ ਹੈ। ਬੁਲਾਰਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਵੀ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਅਤੇ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਐੱਸ ਐੱਸ ਪੀ ਫਿਰੋਜ਼ਪੁਰ ਦਫ਼ਤਰ ਦਾ ਘੇਰਾਓ ਕਰਨ ਦੇ ਨਾਲ ਨਾਲ ਸੜਕੀ ਆਵਾਜਾਈ ਠੱਪ ਕੀਤੀ ਜਾਵੇਗੀ, ਜਿਸ ਦੀ ਨਿਰੋਲ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਫਿਰੋਜ਼ਪੁਰ ਦੀਆਂ ਪ੍ਰੈਸ ਕਲੱਬਾਂ ਤੋਂ ਇਲਾਵਾ ਮਮਦੋਟ, ਗੁਰਹਰਸਹਾਏ, ਜੀਰਾ, ਤਲਵੰਡੀ ਭਾਈ, ਮੱਖੂ, ਮੱਲਾਂਵਾਲਾ, ਮੁੱਦਕੀ ਆਦਿ ਕਸਬਿਆਂ ਦੀਆਂ ਪ੍ਰੈਸ ਕਲੱਬਾਂ, ਐੱਨ.ਆਰ.ਐੱਮ.ਯੂ, ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਮਲਟੀਪਰਪਲਜ਼ ਹੈਲਥ ਮੇਲ-ਫੀਮੇਲ ਵਰਕਰ ਯੂਨੀਅਨ, ਟੀ.ਐੱਸ.ਯੂ, ਨੀਮਾ ਯੂਨੀਅਨ, ਵਪਾਰ ਮੰਡਲ ਫ਼ਿਰੋਜ਼ਪੁਰ ਛਾਉਣੀ, ਬ੍ਰਹਾਮਣ ਸਭਾ ਫ਼ਿਰੋਜ਼ਪੁਰ ਛਾਉਣੀ, ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ, ਸਬਜ਼ੀ ਮੰਡੀ ਫ਼ਿਰੋਜ਼ਪੁਰ ਛਾਉਣੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੀ.ਐੱਸ.ਟੀ.ਯੂ
ਆਦਿ ਜੱਥੇਬੰਦੀਆਂ ਦੇ ਨੁੰਮਾਇੰਦਿਆਂ ਤੋਂ ਇਲਾਵਾ ਫਿਰੋਜ਼ਪੁਰ ਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

15/01/2025

ਪਿੰਡ ਦਾਨਸਿੰਘ ਵਾਲੇ ਮਾਮਲੇ ਦੇ ਮੁੱਖ ਦੋ/ਸ਼ੀ ਸਮੇਤ ਚਾਰ ਹੋਰ ਦੋ/ਸ਼ੀ ਗ੍ਰਿਫ਼'ਤਾਰ

15/01/2025

50 ਗੁੱਟੇ ਚਾਈਨਾ ਡੋ/ਰ ਸਮੇਤ ਇੱਕ ਨੌਜਵਾਨ ਕਾ,ਬੂ, ਚਾਈਨਾ ਡੋਰ ਖਰੀਦਣ ਤੇ ਵੇਚਣ ਵਾਲਿਆਂ ਨੂੰ ਬਠਿੰਡਾ ਪੁਲਿਸ ਦੀ ਚੇ,ਤਾ/ਵਨੀ

15/01/2025

ਬਠਿੰਡਾ ਪੁਲਿਸ ਨੇ ਆਮ ਲੋਕਾਂ ਨੂੰ Road safety ਬਾਰੇ ਕੀਤਾ ਜਾਗਰੂਕ, SSP ਬਠਿੰਡਾ ਨੇ ਵੰਡੇ helmat 🪖

15/01/2025
ਸੂਰਤ ਸਿੰਘ ਖਾਲਸਾ ਨਹੀਂ ਰਹੇ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 16/1/2015 ਤੋਂ ਭੁੱਖ ਹੜਤਾਲ 'ਤੇ  ਸਨ ।
15/01/2025

ਸੂਰਤ ਸਿੰਘ ਖਾਲਸਾ ਨਹੀਂ ਰਹੇ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 16/1/2015 ਤੋਂ ਭੁੱਖ ਹੜਤਾਲ 'ਤੇ ਸਨ ।

14/01/2025

ਪੰਜਾਬ 'ਚ ਇਕ ਹੋਰ ਅਕਾਲੀ ਦਲ, ਮਾਘੀ ਮੌਕੇ ਸਿਆਸੀ ਦੰਗਲ ਤੇ ਚਰਚਾ,
ਕੀ ਰਾਹੁਲ ਗਾਂਧੀ, ਕੇਜਰੀਵਾਲ ਨੂੰ ਪੁੱਠਾ ਬੋਲਿਆ ਹੈ,
ਮਾਮਲਾ MLA ਸੁੱਖੀ ਦਾ

14/01/2025

14 JAN NEWS SHOW LIVE ਅਕਾਲੀ ਦਲ ਬਾਦਲ ਨੇ ਫਖਰੇ ਏ ਕੌਮ ਵਾਪਸ ਮੰਗਿਆ,ਪਰ ਕਿਸਾਨੀ ਮੁੱਦਾ ਨਾ ਛੇੜਿਆ,
ਅਕਾਲੀ ਦਲ ਵਾਰਿਸ ਦਾ ਗਠਨ, ਕੀ ਹੈ ਅੱਗੇ ਦੀ ਰਣਨੀਤੀ,
ਭਾਰਤੀ ਸੰਸਦ 'ਚ 151 MP ਕਿਸਾਨੀ ਪਿਛੋਕੜ ਵਾਲੇ ਪਰ ਡੱਲੇਵਾਲ ਨੂੰ ਵਿਸਾਰਿਆ

14/01/2025

ਮੁਕਤਸਰ ਸਹਿਬ ਵਿਖੇ ਮਾਘੀ ਮੌਕੇ ਨਵੀਂ ਪਾਰਟੀ ਅਕਾਲੀ ਦਲ ਵਾਰਿਸ ਦਾ ਇਕੱਠ

14/01/2025

ਪ੍ਰਧਾਨਗੀ ਨਹੀਂ ਪਰ ਜਰਨੈਲੀ ਕਾਇਮ ਹੈ ਸੁਖਬੀਰ ਬਾਦਲ ਦੀ

14/01/2025

ਜੈਕਾਰਿਆਂ ਦੀ ਗੂੰਜ 'ਚ ਐਲਾਨਿਆ ਨਵੀਂ ਖੇਤਰੀ ਪਾਰਟੀ ਦਾ ਨਾਮ, ਇਹ ਹਨ 15 ਮਤੇ

ਸੁਖਬੀਰ ਬਾਦਲ ਦਾ ਭਾਸ਼ਣਇਸ ਧਰਤੀ ਅਸੀਂ ਹਰ ਸਾਲ ਇਕੱਠੇ ਹੁੰਦੇ ਹਾਂ। ਸਾਨੂੰ ਇਥੋਂ ਸ਼ਕਤੀ ਮਿਲਦੀ। ਸਿੱਖ ਕੌਮ ਦਾ ਸ਼ਹਾਦਤਾਂ, ਕੁਰਬਾਨੀ ਵਾਲਾ ਇਤਿਹ...
14/01/2025

ਸੁਖਬੀਰ ਬਾਦਲ ਦਾ ਭਾਸ਼ਣ
ਇਸ ਧਰਤੀ ਅਸੀਂ ਹਰ ਸਾਲ ਇਕੱਠੇ ਹੁੰਦੇ ਹਾਂ। ਸਾਨੂੰ ਇਥੋਂ ਸ਼ਕਤੀ ਮਿਲਦੀ। ਸਿੱਖ ਕੌਮ ਦਾ ਸ਼ਹਾਦਤਾਂ, ਕੁਰਬਾਨੀ ਵਾਲਾ ਇਤਿਹਾਸ ਹੈ।‌ ਉਨ੍ਹਾਂ ਪਿਛਲੇ ਦਸ ਸਾਲ ਵਿੱਚ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਦੇ ਹਮਲੇ ਹੁੰਦੇ ਰਹੇ। ਜਦ ਉਹ ਦੁਨੀਆਂ ਵਿੱਚ ਨਹੀਂ ਰਹੇ ਤਾਂ ਉਨ੍ਹਾਂ ਨੇ ਮੈਨੂੰ ਆਪਣਾ ਸ਼ਿਕਾਰ ਬਣਾ ਲਿਆ। ਏਜੰਸੀ ਨੇ ਮੇਰੇ ਖਿਲਾਫ ਸਾਜ਼ਿਸ਼ਾਂ ਰਚੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਆਖਿਆ ਕਿ ਬਾਪੂ ਬਾਦਲ ਦਾ ਗੁਨਾਹ ਕੀ ? ਲੋਕ ਉਨ੍ਹਾਂ ਨੂੰ ਚੰਗੀ ਤਰਾਂ ਜਾਣਦੇ ਹਨ। ਪਿਛਲੇ,70 ਸਾਲ ਉਨ੍ਹਾਂ ਨੇ‌ ਸੇਵਾ ਕਰਦੇ ਹਨ। ਏਜੰਸੀ ਦੇ ਲੋਕਾਂ ਸਾਡੇ ਖਿਲਾਫ ਝੂਠਾ ਪਰਚਾ ਕਰਦੇ ਹਨ।‌ਸਾਡੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ।‌ਸਾਡੇ ਬੱਚੇ ਘਰੋਂ ਅਰਦਾਸ ਕਰਕੇ ਨਿਕਲਦੇ ਹਨ। ਸਾਡਾ ਗੁਨਾਹ ਇਹ ਅਸੀਂ ਸੂਬੇ ਦੀ ਲੜਾਈ ਲੜੀ ਪਰ ਏਜੰਸੀਆਂ ਦੇ ਇਹ ਲੋਕ ਗੱਦਾਰ ਹਨ। ਇਨ੍ਹਾਂ ਦਾ ਸਿਰ ਏਜੰਸੀ ਦੇ ਸਿਰ ਝੁਕਦਾ ਹੈ। ਇਹਨਾਂ ਵਿਚੋਂ ਇੱਕ ਲੀਡਰ ਬਾਦਲ ਸਾਹਿਬ ਵਰਗਾ ਲੀਡਰ ਦੱਸੋ? ਕੱਸੀਆਂ ਬਣਾਉਣ ਮ, ਸਕੂਲ, ਹਸਪਤਾਲ ਬਣਾਉਣ, ਗਰੀਬ ਨੂੰ ਪੈਨਸ਼ਨ ਦੇਣਾ, ਪੰਜਾਬ ਨੂੰ ਬਣਾਉਣ, ਸੜਕ ਬਣਾਉਣ, ਅਮਨ ਸ਼ਾਂਤੀ ਬਣਾਉਣ ਦਾ ਗੁਨਾਹ। ਬਾਦਲ ਨੇ ਅਮਨ ਸ਼ਾਂਤੀ ਲਈ ਹਰ ਕੁਰਬਾਨੀ ਲਈ ਤਿਆਰ ਸੀ। ਅਕਾਲੀ ਦਲ ਦੀ ਸੋਚ ਆਪਣਾ ਘਰ ਬਚਾਉਣਾ, ਕੇਨੈਡਾ ਨੇ ਬੰਦ ਕਰਤਾ, ਆਸਟ੍ਰੇਲੀਆ ਬੰਦ ਕਰ ਰਿਹਾ ਹੈ। ਤਾਕਤਾਂ ਲੱਗੀਆਂ ਹਨ ਕਿ ਪੰਜਾਬ‌ਤੇ ਕਾਬਜ਼ ਤਾਂ ਹੋਵਾਂਗੇ ਅਕਾਲੀ ਦਲ ਨੂੰ ਖਤਮ‌ਕਰ ਦਈਏ।‌ਸਾਰੀ ਪਾਰਟੀ ਨੇ ਸਾਰਾ ਕੁੱਝ ਆਪਣੀ ਝੋਲੀ ਪਾਏ ਲਿਆ। ਫੇਰ ਮਾਰਨ ਦੀ ਕੋਸ਼ਿਸ਼ ਕੀਤੀ। ਮਗਰੋਂ ਤਾਕਤਾਂ ਕਹਿੰਦੀਆਂ ਕਿ ਹਮਲਾ ਕਰਨ ਵਾਲੇ ਨੂੰ ਫਖਕੇ ਕੌਮ ਦੇ ਦਿਓ।

ਜਿਸ ਪਾਰਟੀ ਨੇ ਟੈਂਕਾਂ, ਤੋਪਾਂ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਕਾਂਗਰਸ 35 ਸੀਟਾਂ ਜਿੱਤੀਆਂ। ਅਕਾਲੀ ਦਲ ਦੇ ਰਾਜ ਵਿੱਚ ਬੇਦਅਬੀ ਹੋ ਗਈ। ਪਹਿਲੀ ਵਾਰ ਸਿੰਘ ਸਾਹਿਬ ਨੂੰ ਚਿੱਠੀ ਲਿਖ ਕੇ ਅਫਸੋਸ ਜਾਹਿਰ ਕੀਤੀ। ਇਹ ਲੋਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਮੰਨਦੇ ਨਹੀਂ।

14/01/2025

ਖਿਦਰਾਣੇ ਦੀ ਢਾਬ ਸ੍ਰੀ ਮੁਕਤਸਰ ਸਾਹਿਬ ਤੋਂ ਨਵੇਂ ਅਕਾਲੀ ਦਲ ਦਾ ਐਲਾਨ ਪਾਰਟੀ ਦਾ ਨਾਉ "ਅਕਾਲੀ ਦਲ ਵਾਰਿਸ" ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਵਾਰ ਪ੍ਰਧਾਨ ਥਾਪਿਆ

14/01/2025

ਪੰਜਾਬ ਨੂੰ ਮਿਲੀ ਇੱਕ ਨਵੀਂ ਖੇਤਰੀ ਪਾਰਟੀ, ਅਕਾਲੀ ਦਲ ਵਾਰਿਸ

14/01/2025

ਨਵੀਂ ਸਿਆਸੀ ਪਾਰਟੀ ਦਾ ਨਾਉਂ "ਅਕਾਲੀ ਦਲ ਵਾਰਿਸ ਪੰਜਾਬ ਦੇ"
ਭਾਈ ਅੰਮ੍ਰਿਤਪਾਲ ਸਿੰਘ ਪ੍ਰਧਾਨ

Address

100 Feet Road
Bathinda
151001

Alerts

Be the first to know and let us send you an email when Radio Punjab Today posts news and promotions. Your email address will not be used for any other purpose, and you can unsubscribe at any time.

Contact The Business

Send a message to Radio Punjab Today:

Videos

Share