24/06/2024
ਮਾਰਚ ਮਹੀਨੇ ਦੇ ਅਖੀਰ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬੀਬਾ ਭੈਣ ਸਰਬਜੀਤ ਸਿੰਘ ਜਰਮਨੀ ਜਦੋਂ ਉਹ ਪ੍ਰਦੇਸ਼ ਜਾ ਰਹੇ ਸਨ, ਤਾ ਉਹ ਆਪਣੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਸਾਨੂੰ ਗਿਫ਼ਟ ਕਰ ਘਰ ਹੀ ਰੱਖ ਗਏ ,
ਫਿਰ ਉਹਨਾਂ ਕਿਤਾਬਾਂ ਨੂੰ ਲਿਆਉਣ ਲਈ ਕੋਈ ਇਤਫ਼ਾਕ ਨਾ ਬਣ ਸਕਿਆ, ਕਈ ਮਹੀਨੇ ਲੰਘ ਗਏ
ਪਿੱਛੇ ਜੇ ਅਚਾਨਕ ਸਬੱਬ ਬਣ ਹੀ ਗਿਆਂ ਅਸੀ ਜਲੰਧਰ ਕੋਲ ਪਿੰਡ ਗੁਣਾਚੌਰ ਜਾਣਾ ਸੀ, ਮੇਲੇ ਨੂੰ ਕਵਰਜ ਕਰਨ ਲਈ ਸੋਚਿਆਂ ਨਾਲ ਹੀ ਨਵਾਂ ਸ਼ਹਿਰ ਹੈ, ਕਿਉਂ ਨਾ ਅੱਜ ਭੈਣ ਸਰਬਜੀਤ ਸਿੰਘ ਜਰਮਨੀ ਦੇ ਘਰੋਂ ਉਹ ਕਿਤਾਬਾਂ ਲੈ ਚਲੀਏ ਮੈ ਅਪਣੇ ਮਨ ਨਾਲ ਫੈਸਲਾ ਕੀਤਾ, ਮੇਲੇ ਵਿੱਚ ਤਿਰਕਾਲਾਂ ਪੈ ਚਲੀਆਂ ਸੀ, ਪੈਂਦੀ ਬਾਜ਼ੀ ਵਿਚੇ ਛੱਡ ਮੈ ਬੰਗੇ ਤੋਂ ਬੱਸ ਰਾਹੀਂ ਨਵਾਂ ਸ਼ਹਿਰ ਦਿਨ ਦੇ ਛਿਪਾ ਨਾਲ ਪੁਹੰਚ ਗਿਆਂ ਨਾਲ ਹੀ ਸਿਰਸਾ ਕਾਲੋਨੀ ਵਿੱਚ ਘਰ ਸੀ
ਮੈ ਬਾਪੂ ਜੀ ਨੂੰ ਫ਼ੋਨ ਦੀ ਘੰਟੀ ਕੀਤੀ ਅੱਗੋ ਬੜੀ ਰਸਮੀ ਅਵਾਜ਼ ਆਈ ਆ ਜਾਉ ਸਾਹਮਣੇ ਵਾਲੀ ਗਲੀ ਅਖੀਰ ਵਿੱਚ ਕਾਲਾ ਗੇਟ ਦਿਸ ਰਿਹਾ ਨਾ
ਦੇਸ਼ ਪ੍ਰਦੇਸ਼ ਸਾਈਕਲ ਤੇ ਘੁੰਮਣ ਕਰਕੇ ਮੈਨੂੰ ਕੋਈ ਘਰ ਲੱਭਣ ਵਿੱਚ ਦਿੱਕਤ ਨਾ ਆਈ ਕਾਲੇ ਗੇਟ ਕੋਲ਼ ਬਾਪੂ ਜੀ ਹੱਸ ਕੇ ਆ ਮਿਲੇ 'ਤੇ ਅਸਾਂ ਸਾਂਝੀ ਸਤਿ ਸ੍ਰੀ ਆਕਾਲ ਬੁਲਾਈ ਜਿਵੇਂ ਪਹਿਲਾ ਤੋਂ ਹੀ ਜਾਣਦੇ ਹੋਈਏ , ਬਾਪੂ ਮੈਨੂੰ ਘਰ ਅੰਦਰ ਲੈ ਆਏ ਤੇ ਬੇਬੇ ਜੀ ਵੀ ਆ ਕੇ ਸਿਰ ਪਲੋਸ ਪਿਆਰ ਦਿੱਤਾ, ਚਾਹ ਦੀ ਜਗ੍ਹਾ ਦੁੱਧ ਬਿਸਕੁਟ ਨਾਲ ਬੇਬੇ ਜੀ ਨੇ ਅੱਗੇ ਲਿਆਂ ਰੱਖਿਆ ਦੁੱਧ ਪੀਂਦਿਆਂ ਮੈ 'ਸੋਚਿਆਂ ਕਿਤਾਬਾਂ ਲੈਕੇ ਵਾਪਸ ਜਲੰਧਰ ਕਿਸੇ ਮਿੱਤਰ ਕੋਲ ਰੁੱਕ ਜਵਾਗਾ ਤੇ ਸੁਭਾ ਆਪਣੇ ਪਿੰਡ 'ਤੁਹਾਡੇ ਵੱਲੋ ਰੱਖੀਆਂ ਕਿਤਾਬਾਂ ਵਾਕਿਆਂ ਹੀ ਇਤਜ਼ਾਰ ਕਰ ਰਹੀਆਂ ਸਨ, ਸਭ ਤੋਂ ਪਹਿਲਾ ਅੰਦਰ ਰੱਖੀਆਂ ਉਹਨਾਂ ਕਿਤਾਬਾਂ ਦੀ ਪੈਕਿੰਗ ਵੱਲ ਨਜ਼ਰ ਗਈ ਜਿਸ ਉਪਰਲੇ ਸਿਰੇ ਤੇ ਸਾਫ਼ ਕਾਗ਼ਜ਼ ਤੇ "ਸੰਬੋਧਨ ਲਿਖਿਆ ਸੀ ਸਾਗਰ ਵੀਰ ਲਈ,, ਪੜ੍ਹ ਕੇ ਪਿੰਡੇ ਤੇ ਲੂਅ ਕੰਢੇ ਉੱਭਰਦੇ ਮਹਿਸੂਸ ਹੋਏ, ਕੀ ਕੋਈ ਅਜਨਬੀ ਭੈਣ ਭਰਾਂ ਲਈ ਐਨੀ ਫੀਲਿੰਗ ਵੀ ਰੱਖ ਸੱਕਦਾ, ਇਹ ਮੇਰੇ ਜਜ਼ਬਾਤ ਹੀ ਸਨ, ਸਾਰਾ ਘਰ ਬਹੁਤ ਹੀ ਵੱਡਾ ਤੇ ਸਾਫ਼ ਸੁਥਰਾ ਹਰ ਸ਼ੈ ਅਪਣੀ ਜਗ੍ਹਾ ਮੁਸਕਰਾ ਰਹੀ ਪ੍ਰਤੀਤ ਹੋਈ ਇੱਕ ਅਲਮਾਰੀ ਵਿੱਚ ਪਿੱਤਲ ਦੇ ਪੁਰਾਣੇ ਭਾਂਡਿਆਂ ਅੱਜ ਵੀ ਅਪਣੀ ਸਰਦਾਰੀ ਕਾਇਮ ਰੱਖੀ ਹੋਈ ਸੀ, ਸਾਰੇ ਭਾਂਡੇ ਜਿਵੇਂ ਇਕੋ ਪਰਿਵਾਰ ਦੇ ਜੀਵ ਹੋਣ ਤੇ ਕਿਸੇ ਦੇ ਆ ਜਾਣ ਦੀ ਉਡੀਕ ਕਰ ਰਹੇ ਹੋਣ, ਪਰ ਅਫ਼ਸੋਸ ਅਸਾਂ ਇਹਨਾਂ ਨੂੰ ਵਿਸਾਰ ਦਿੱਤਾ ਮੈ ਆਪਣੇ ਖਿਆਲਾਂ ਵਿੱਚ ਗੁਆਚ ਗਿਆ ਬਾਪੂ ਅਚਾਨਕ ਕਿਹਾ ਦੁੱਧ ਹੱਥ ਵਿਚ ਫੜੀ ਬੈਠੇ ਹੋ ਪੀ ਕਿਉ ਨੀ ਰਹੇ, ਜਾ ਫਿੱਕਾ ਪੀਣਾ ਸੀ, ਨਹੀਂ ਅਜਿਹੀ ਕੋਈ ਗੱਲ ਨਹੀਂ ,ਮੈ ਫਟਾਫਟ ਦੁੱਧ ਪੀ ਤੇ ਜਾਣ ਲਈ ਇਜਾਜਤ ਮੰਗੀ ਹਨੇਰਾ ਵੀ ਹੋ ਚੱਲਿਆ ਸੀ ਬਾਪੂ ਬੇਬੇ ਮੇਰੇ ਦੁਵਾਲੇ ਹੋ ਗਏ ਕਹਿੰਦੇ ਹੁਣ ਅਸੀ ਨਹੀਂ ਜਾਣ ਦੇਣਾ ਇੱਥੇ ਹੀ ਰਹੋ ਉਹਨਾਂ ਦੀਆਂ ਅੱਖਾ ਵਿੱਚ ਪਿਆਰ ,ਸਤਿਕਾਰ ਤੇ ਅਪਣੱਤ ਉਮੜਿਆ ਵੇਖ ਮੇਰੇ ਜਾਣ ਦਾ ਵਿਚਾਰ ਵਿੱਚੇ-ਵਿੱਚ ਦਮ ਤੋੜ ਗਿਆਂ ਤੇ ਜਾਣ ਦਾ ਖ਼ਿਆਲ ਮਨੋ ਕੱਢ ਦਿੱਤਾ, ਰੋਟੀ ਪਾਣੀ ਛੱਕ ਅਸੀ ਸੌਣ ਲਈ ਬਿਸਤਰ ਤੇ ਆ ਗਏ ਵੱਡੀ ਲਾਈਟ ਬੰਦ ਕਰ ਛੋਟੀ ਸ਼ੈਸਰ ਵਾਲੀ ਲਾਈਟ ਜਗ੍ਹਾ ਲਈ ਤੇ ਫਿਰ ਕਬੀਲਦਾਰੀ ਦੀਆਂ ਗਲਾਂ ਕਰਦਿਆਂ ਅੱਧੀ ਰਾਤ ਲੰਘ ਗਈ ਗੱਲਾਂ ਕਰਦਿਆਂ ਲੱਗਿਆਂ ਜਿਵੇਂ ਅਸੀ ਜੁੱਗੜਿਆਂ ਦੇ ਯਾਰ ਹੋਈਏ ਬਾਪੂ ਦੀ ਸਿਧਾਂਤਕ ਸੋਚ ਨੇ ਮੈਨੂੰ ਵਾਵਾਂ ਭਰਵਾਵਿਤ ਕੀਤਾ, ਬਾਪੂ ਗੱਲਾਂ ਕਰਦਾ ਭੁੱਟ-ਭੁ਼ੱਟ ਉਧੜੀ ਗਿਆਂ ਜਿਵੇਂ ਉਹਨੂੰ ਦਿਲ ਦੀਆਂ ਕਹਿਣ ਦਾ ਮਸੀ ਮੌਕਾ ਮਿਲਿਆ ਹੋਵੇ, ਗੱਲਾਂ ਕਰਦੇ ਸਾਡੇ ਹੁੰਗਾਰੇ ਬੰਦ ਹੋ ਗਏ ਸੁਭਾ ਬਾਪੂ ਸਵਖਤੇ ਹੀ ਉੱਠ ਇਸਨਾਨ ਕਰ ਜਾਗ ਗਏ ਸਵੇਰ ਦੀ ਚਾਹ ਪੀ ਅਸੀ ਸ਼ੈਰ ਤੇ ਨਿਕਲ ਗਏ ਤੇ ਵਾਪਿਸ ਆ ਦੁਵਾਰਾ ਚਾਹ ਪੀਕੇ ਅਸੀ ਟਰੱਕ ਯੂਨੀਅਨ ਵੱਲ ਨਿੱਕਲ ਗਏ ਜੋਂ ਘਰ ਤੋਂ ਬਹੁਤੀ ਦੂਰ ਨਹੀਂ ਸੀ ਜਵਾਨੀ ਵੇਲੇ ਬਾਪੂ ਦੇ ਕਰਮਾ ਦੀ ਕੀਤੀ ਨੇਕ ਕਮਾਈ ਦੀ ਭਗਤੀ ਸਾਹਮਣੇ ਉੱਸਰੇ ਸ਼ੋ ਰੂਮ ਵੇਖ ਮਨ ਹੁਲਾਸ ਪੈਦਾ ਹੋਇਆ ਜਿੱਥੇ ਬਾਪੂ ਤਕਰੀਬਨ ਸਾਰੀ ਉੱਮਰ ਕੰਮ ਕੀਤਾ ਸੀ ਖੂਬਸੂਰਤ ਬਣੀ ਇਮਾਰਤ ਵਿੱਚ ਡਾਕਟਰ,ਵਿਦੇਸ਼ ਭੇਜਣ ਵਾਲੇ, ਸੁੰਦਰਤਾ ਦੇ ਕੋਰਸ ਕਰਵਾਉਣ ਵਾਲੇ ਆਪਣੇ - ਆਪਣੇ ਕਾਰੋਬਾਰ ਚਲਾ ਰਹੇ ਸਨ, ਉਪਰਲੀ ਮੰਜ਼ਿਲ ਤੇ ਇੱਕ ਪਰਵਾਸੀ ਕਾਮਾ ਤੇ ਉਹਦਾ ਪਰਵਾਰ ਕਈ ਸਾਲਾਂ ਤੋਂ ਰਹਿ ਰਹੇ ਨੇ ਉਹ ਕਦੇ ਬਾਪੂ ਨਾਲ ਥੋੜ੍ਹਾ ਕੰਮ ਕਾਰ 'ਚ ਹੱਥ ਵਟਾ ਦੇਂਦੇ ਨੇ ਤੇ ਉਨ੍ਹਾਂ ਤੋਂ ਕੋਈ ਭਾੜਾ ਨਹੀਂ ਲਿਆਂ ਜਾਂਦਾ, ਇਥੋਂ ਅਸੀ ਫਿਰ ਘਰ ਵੱਲ ਚੱਲ ਪਏ ਘਰ ਦੇ ਅੱਗੇ ਬਹੁਤ ਸੋਹਣੇ ਫੁੱਲਾਂ ਵਾਲੇ ਦਰੱਖਤ ਲੱਗੇ ਹੋਏ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਖ਼ਾਸ ਕੁੱਦਰਤ ਪ੍ਰੇਮੀ ਦਾ ਘਰ ਹੋਵੇ,ਘਰ ਅੰਦਰ ਬੀਬੀ ਜੀ ਦਾ ਖਿੜਿਆ ਚਿਹਰਾ ਵੇਖ ਮੇਰੀਆਂ ਅੱਖਾ ਝੁੱਕ ਗਈਆਂ ਬੇਬੇ ਫਿਰ ਸਾਨੂੰ ਚਾਈ ਚਾਈ ਨਾਸਤਾਂ ਕਰਵਾਇਆ ਬੇਬੇ ਨਾਸਤਾਂ ਕਰਵਾਦਿਆਂ ਇਕ ਗੱਲ ਕਹੀ ਜੋਂ ਕਦੇ ਨੀ ਭੁੱਲਣੀ "ਥੋੜ੍ਹਾ ਕੜਾਹ ਬਣਾ ਦੇਵਾਂ,ਉਸ ਵਿਚ ਸਦੀਆਂ ਪੁਰਾਣਾਂ ਸਹਿਚਾਰ ਹਾਲੇ ਵੀ ਜਿਉਂਦਾ ਸੀ,,
ਮੈ ਵਾਪਸ ਆਉਣ ਲਈ ਤਿਆਰ ਹੋਣ ਲੱਗਾ ਤਾਂ ਬੇਬੇ ਕੋਲ ਆਕੇ ਕਿਹਾ ਬੇਟੇ ਅੱਜ ਦਾ ਦਿਨ ਹੋਰ ਰੁੱਕ ਜਾਵੋ, ਮੈਨੂੰ ਕੋਈ ਚੱਜ ਦਾ ਜੁਵਾਬ ਨਾਂ ਔੜਿਆ ਤੇ ਮੈ ਸੁਭਾਵਿਕ ਕਿਹਾ ਬੇਬੇ ਖੇਤ ਦਾ ਕੰਮ ਪਿਆ ,, ਕਦੇ ਫਿਰ ਸਹੀ,
ਬਾਪੂ ਮੈਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ ਜੱਦੀ ਘਰ ਵਿਖਾਉਣ ਲਈ ਗੱਡੀ ਕੱਢ ਸਟਾਰਟ ਕਰ ਲਈ ਤੇ ਕਿਤਾਬਾਂ ਦਾ ਝੋਲਾ ਰੱਖਦਿਆਂ ਅਸੀ ਜਾਣ ਲਈ ਤਿਆਰ ਹੋ ਗਏ ਸਾਨੂੰ ਜਾਂਦਿਆਂ ਵੇਖ ਬੇਬੇ ਦਾ ਮਨ ਥੋੜ੍ਹਾ ਹੁੰਦਾ ਮੈ ਮਹਿਸੂਸ ਕੀਤਾ, ਮੈ ਬੇਬੇ ਨੂੰ ਕਿਹਾ ਤੁਸੀ ਵੀ ਆ ਜਾਉ ਇਕੱਠੇ ਚੱਲਦੇ ਹਾਂ ਕੋਈ ਬਹੁਤੀ ਦੂਰ ਤਾਂ ਹੈਣੀ ਹੁਣੇ ਆ ਜਾਂਦੇ ਹਾਂ, ਬੇਬੇ ਝੱਟ ਤਿਆਰ ਹੋ ਗੱਡੀ ਵਿੱਚ ਆ ਬੈਠੇ ਜਿਵੇਂ ਆਹੀ ਉਡੀਕ ਰਹੇ ਹੋਣ, ਗੱਡੀ ਛੋਟੇ ਮੋੜ ਕੱਟਦੀ ਵੱਡੇ ਰੋਡ ਤੇ ਆ ਚੜੀ ਚਲਦਿਆਂ ਪਤਾ ਨਾ ਲੱਗਾ ਕਦੋਂ ਖ਼ਟਕਲ ਕਲਾਂ ਪਿੰਡ ਆ ਗਿਆਂ ਸੜਕ ਦੇ ਨਾਲ ਹੀ ਬਣੇ ਪਾਰਕ ਦੀ ਇਕ ਪਾਸੇ ਗੱਡੀ ਰੋਕ ਅਸੀ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਬਣੇ ਸਟੈਚੂ ਅੱਗੇ ਆ ਨਸਤਮਿਕ ਹੋਏ, ਫਿਰ ਅਜੈਬ ਘਰ ਵੇਖ ਅਸੀ ਗੱਡੀ ਵਿੱਚ ਆ ਬੈਠੇ ਬਾਪੂ ਫਿਰ ਕਿਹਾ ਹੋਰ ਕਿਤੇ ਘੁੰਮਣ ਜਾਣਾ ਤਾਂ ਦੱਸ ਘੁੰਮ ਆਉਂਦੇ ਹਾਂ, ਮੈ ਕਿਹਾ ਨਹੀਂ ਬਾਪੂ ਆਪਸ ਵਿੱਚ ਅਸੀ ਐਨਾ ਘੁਲ਼ ਮਿਲ ਗਏ ਕੇ ਬਾਪੂ ਜੀ ਵਾਲਾ ਸਬੋਧਨ ਭੁੱਲ ਹੀ ਗਏ ਬਸ ਬਾਪੂ ਹੀ ਰਹਿ ਗਿਆ,ਗੱਡੀ ਬੈਠ ਅਸੀ ਨਵਾਂ ਸ਼ਹਿਰ ਬਸ ਅੱਡੇ ਤੇ ਆਕੇ ਗੱਡੀ ਇੱਕ ਪਾਸੇ ਰੋਕ ਬਾਪੂ ਕਿਤਾਬਾਂ ਦਾ ਝੋਲ਼ਾ ਮੋਢੇ ਰੱਖ ਬੱਸ ਵਿੱਚ ਲਿਆਂ ਰੱਖਿਆ, ਤੇ ਬੱਸ ਵੀ ਮੈਨੂੰ ਸਿੱਧੀ ਬਠਿੰਡੇ ਜਾਣ ਵਾਲੀ ਮਿਲ ਗਈ, ਸਵਾਰੀਆਂ ਲੈਂਦੀ ਬੱਸ ਚੱਲ ਪਈ, ਅੱਡੇ ਵਿੱਚੋ ਨਿਕਲਦਿਆਂ ਵੇਖਿਆਂ ਬੇਬੇ ਜੀ ਦੋਵੇਂ ਹੱਥ ਉੱਪਰ ਚੁੱਕ ਸਤਿਕਾਰ ਵਜੋਂ ਹਿਲਾਏ,,ਬਾਪੂ ਬੇਬੇ ਦੇ ਸਾਂਝੇ ਹਿਲਦੇ ਹੱਥ ਵੇਖ ਮੇਰੀਆਂ ਅੱਖਾਂ ਵਿੱਚ ਵੀ ਪਾਣੀ ਵਹਿ ਤੁਰਿਆ ਖਿੜੀ ਦੁਪਹਿਰ ਮੈਨੂੰ ਧੁੰਦਲਾ - ਧੁੰਦਲਾ ਦਿਖਾਈ ਦੇਦੇਆਂ ਪਤਾ ਹੀ ਨਾ ਲੱਗਾ ਗੱਡੀ ਤੇ ਬੱਸ ਕਦੋਂ ਆਪਣੇ - ਆਪਣੇ ਰਾਹ ਪੈ ਗਈਆ,ਦੋ ਪੰਛੀਆਂ ਵਾਂਗ ਉੱਡਦੀਆਂ ਜਾਂਦੀਆਂ ਹਕੀਕਤਾਂ ਪਲਾਂ ਛਣਾਂ ਵਿੱਚ ਅੱਖੋ ਉਹਲੇ ਹੋ ਗਈਆਂ ਫਿਰ ਉਹ ਪਰਛਾਵੇਂ ਯਾਦਾਂ ਦੇ ਕਾਫ਼ਲੇ ਬਣ ਸਾਰੇ ਰਾਹ ਬਾਰੀ ਵਿੱਚ ਬਾਹਰਲੇ ਦ੍ਰਿਸ਼ਾਂ ਵਾਂਗ ਕਦੇ ਕੋਈ ਤੇ ਕਦੇ ਕੋਈ ਅੱਗੜ ਪਿੱਛੜ ਕਤਾਰਾਂ ਬੰਨ੍ਹ ਸਾਰੇ ਰਾਹ ਗੁਜ਼ਰਦੇ ਆਏ,,
ਘਰ ਆ ਸਭ ਤੋਂ ਵੱਧ ਖੁਸ਼ੀ ਤੁਹਾਡੇ ਘਰ ਜਾਣ ਦੀ ਤੁਹਾਡੀ ਭਾਬੀ ਨੂੰ ਹੋਈ ,ਉਹ ਛੋਟੀਆਂ ਛੋਟੀਆਂ ਗੱਲਾਂ ਪੁੱਛਦੇ ਰਹੇ,,
ਘਰ ਪਿਛਲੀਆਂ ਕਿਤਾਬਾਂ ਪੜ੍ਹਨੀਆਂ ਰੋਕ ਤੁਹਾਡੀਆਂ ਲਿਖੀਆਂ ਕਿਤਾਬ ਹੱਡ ਬੀਤੀਆਂ, ਤੂੰ ਹੀ ਤੂੰ, ਤੇ ਅਮੀਰ ਪੰਜਾਬੀ ਵਿਰਸਾ, ਤਿੰਨ ਬੈਠਕਾਂ ਵਿੱਚ ਪੜ੍ਹ ਲਈਆਂ
ਦਿਲ ਦੇ ਵਲਵਲਿਆਂ ਦਾ ਪ੍ਰਗਟਾਵਾ ਅਥਾਹ ਸ਼ਰਧਾ ਜਤਾ ਗਿਆਂ
ਤਾਰੀਫ਼ ਲਈ ਸ਼ਬਦ ਥੋੜੇ ਪੈ ਗਏ,,
ਤੁਹਾਡੀਆਂ ਕਿਤਾਬਾਂ ਪੜ ਇੱਕ ਗੱਲ ਸਰਬਜੀਤ ਵੀਰੇ ਆਖਦਾ ਹਾਂ, ਬਸ ਲਿਖਣਾ ਨਾ ਛੱਡੀ ਤੁਹਾਡੀ ਵਾਰਤਿਕ ਦਿਲ ਹਿਲਾਊ ਤੇ ਨਾਵਲ ਵਾਲੀ ਹੈ,,,
ਆਉਣ ਵਾਲੀ ਨਵੀਂ ਪੀਹੜੀ ਦਾ ਤੁਸੀ ਲਿਖਤਾਂ ਰਾਹੀਂ ਮਾਰਗ ਦਰਸ਼ਨ ਕਰਨਾ ਹੈ,ਸਮਾਜੀ ਵਿੰਗੇ ਟੇਡੇ ਪਥਰੀਲੇ,ਕਕਰੀਲੇ ਰਸਤਿਆਂ ਤੇ ਪਏ ਕੰਡਿਆਂ ਪੱਥਰਾਂ ਨੂੰ ਚੁਗ ਪਾਸੇ ਹਟਾਉਣੇ ਨੇ ਤਾਂ ਜੋਂ ਇਹਨਾਂ ਰਸਤਿਆਂ ਤੇ ਚੱਲਣ ਵਾਲੀ ਕੋਈ ਅਨਜਾਣ ਧੀ ਭੈਣ ਠਿੱਡੇ ਖ਼ਾ ਲਹੂ ਲੁਹਾਣ ਹੋ ਕੋਈ ਹੋਰ ਨਾ ਡਿੱਗੇ,,,