16/01/2023
ਅੱਜ ਦਾ ਵਿਚਾਰ (16 ਜਨਵਰੀ) ਦੁਬਿਧਾ ਤੇ ਦੁਚਿੱਤੀ ਵਿੱਚ ਫਸਿਆਂ ਵਿਅਕਤੀ ਆਪਣੀ ਮੰਜਲ ਤੇ ਨਹੀਂ ਪਹੁੰਚ ਸਕਦਾ ਜਦ ਕਿ ਫੈਸਲਾ ਲੈ ਕੇ ਦਿਰੜਤਾ ਨਾਲ ਆਪਣੇ ਨਿਸ਼ਾਨੇ ਤੇ ਵੱਧਣ ਵਾਲਾ ਵਿਅਕਤੀ ਸਹਿਜੇ ਹੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ।
ਅੱਜ ਦੇ ਦਿਨ:16-1-1493 ਸਪੇਨ ਦਾ ਕਿਰਸਟੋਫਰ ਕੋਲਬੰਸ ਨਵੇਂ ਸੰਸਾਰ ਦੀ ਖੋਜ ਲਈ ਤੁਰਿਆ।1761 ਬਰਤਾਨੀਆ ਨੇ ਪਾਂਡੀਚਿਰੀ ਸਟੇਟ ਨੂੰ ਫਰਾਂਸ ਤੋਂ ਖੋਹਕੇ ਭਾਰਤ ਵਿੱਚ ਸ਼ਾਮਲ ਕੀਤਾ।1793 ਫਰਾਂਸ ਦੇ ਲੂਈਸ ਪੰਦਰਾਂ ਨੂੰ ਮੌਤ ਦੀ ਸ਼ਜਾ ਦਿੱਤੀ ਗਈ।1930 ਬਬਰਾਂ ਨੇ ਬਦਮਾਸ਼ ਝੋਲੀ ਚੁੱਕ ਜਗਤ ਸਿੰਘ ਕੰਡਿਆਨਾ ਨੂੰ ਸੋਧਿਆ।1946 ਅਦਾਕਾਰ ਕਬੀਰ ਬੇਦੀ ਦਾ ਜਨਮ।1970 ਘਰੇਲੂ ਜੰਗ ਵਿੱਚ ਕਰਨਲ ਮੁਆਮਰ ਗੱਦਾਫੀ ਨੇ ਸੱਤਾ ਸੰਭਾਲੀ।1985 ਹਿੰਦੀ ਦੇ ਪ੍ਰਸਿੱਧ ਨਾਵਲਕਾਰ ਗੁਲਸ਼ਨ ਨੰਦਾ ਦਾ ਦਿਹਾਂਤ।2003 ਸਪੇਸ਼ ਸ਼ਟਲ ਕੋਲੰਬੀਆ, ਕਲਪਨਾ ਚਾਵਲਾ ਤੇ ਉਸ ਦੇ ਪੁਲਾੜ ਸਾਥੀਆਂ ਨੂੰ ਲੈ ਕੇ ਪੁਲਾੜ ਵੱਲ ਰਵਾਨਾ।
*RSVP* ਅੱਜ ਕੱਲ ਜਿੰਨੇ ਵਿਆਹ ਦੇ ਕਾਰਡ ਪੜਨ ਨੂੰ ਮਿਲਦੇ ਹਨ ਉਨਾਂ ਵਿੱਚੋਂ ਅੱਧ ਤੋਂ ਵੱਧ ਕਾਰਡਾਂ ਦੇ ਖੱਬੇ ਪਾਸੇ ਹੇਠਾਂ ਨੁੱਕਰ ਵਿੱਚ ਅੰਗਰੇਜ਼ੀ ਦਾ ਸ਼ਬਦ 'RSVP' ਹੁੰਦਾ ਹੈ।ਇਸ ਦੇ ਅਰਥ ਬਾਰੇ 99%ਨੂੰ ਲੋਕਾਂ ਨੂੰ ਪਤਾ ਨਹੀ ਹੁੰਦਾ।ਕਾਰਡ ਛਾਪਣ ਜਾਂ ਛਪਵਾਉਣ ਵਾਲੇ ਨੂੰ ਕੋਈ ਪਤਾ ਨਹੀਂ। ਕਾਰਡ ਉਪਰ ਜੋ ਵੀ ਛਪਵਾਉਣਾ ਹੋਵੇ ਉਨਾਂ ਦੇ ਅਰਥਾਂ ਬਾਰੇ ਪਤਾ ਹੋਣਾ ਚਾਹੀਦਾ।ਇਹ ਫਰੈਂਚ ਭਾਸ਼ਾ ਦਾ ਸ਼ਬਦ ਹੈ।ਜਿਸ ਦਾ ਭਾਵ (Repondezs' il vous Plait) Please reply ਕਿਰਪਾ ਕਰਕੇ ਜੁਆਬ ਦੇਵੋ।(ਕੁਝ ਲੋਕ ਮਜਾਕ ਵਿੱਚ ਇਸ ਨੂੰ "ਰੋਣਗੇ ਸਾਰੇ ਵਿਆਹ ਪਿਛੋਂ" ਕਹਿੰਦੇ ਹਨ।ਇਕ ਹਰ ਰਿਵਾਜ ਤੁਰਿਆ ਵੇਖੋ ਵੇਖੀ ਲੋਕ ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਭਾਸ਼ਾ ਵਿੱਚ ਕਾਰਡ ਛਪਾ ਰਹੇ ਹਨ ਨਾ ਤਾਂ ਬਹੁਤੇ ਕਾਰਡ ਛਪਾਉਣ ਵਾਲੇ ਤੇ ਨਾ ਬਹੁਤੇ ਪੜਨ ਵਾਲਿਆਂ ਨੂੰ ਪੜਨੇ ਆਉਦੇ ਹਨ ਜੋ ਮਾੜਾ ਰੁਝਾਨ ਹੈ ।ਇਸੇ ਤਰਾਂ ਬੋਲ ਚਾਲ ਸਮੇ ਅੰਗਰੇਜ਼ੀ ਸ਼ਬਦ "Ok" ਵਰਤਦੇ ਹਾਂ।1840 ਵਿੱਚ ਅਮਰੀਕਾ ਦੇ ਬਣੇ ਰਾਸ਼ਟਰਪਤੀ ਮਾਰਟਿਨ ਵੈਨ ਬੁਰੇਨ ਦਾ ਜਨਮ ਸਥਾਨ ਉਲਡ ਕਿੰਡਰ ਹੁਕ ਜੋ ਨਿਉਯਾਰਕ ਦੇ ਨੇੜੇ ਹੈ।ਜਦੋਂ ਇਹ ਪ੍ਰਚਾਰ ਕਰਦਾ ਸੀ ਤਾਂ ਲੋਕਾਂ ਨੇ ਪਿੰਡ ਦੇ ਨਾਂ ਤੇ ਇਸਦੀ ਪਾਰਟੀ ਨੂੰ ਓ ਕੇ ਕਹਿਣਾ ਸ਼ੁਰੂ ਕਰ ਦਿੱਤਾ।ਕਈ ਲੋਕ ਓ ਕੇ ਦੀ ਥਾਂ All Correct ਸ਼ਬਦ ਵਰਤਦੇ ਹਨ। ਹੁਣ ਇਸਦੀ ਵਰਤੋਂ ਜਿਆਦਾਤਰ ਕਿਸੇ ਕੰਮ ਜਾਂ ਗੱਲ ਤੇ ਪੂਰਾ ਹੋਣ ਜਾਂ ਮਨਜੂਰੀ ਲਈ ਕੀਤੀ ਜਾਂਦੀ ਹੈ।ਪਹਿਲੀ ਵਾਰ 23-3-1839 ਨੂੰ Best Morning Post ਦੇ ਦੂਜੇ ਪੇਜ ਤੇ ਇਹ ਸ਼ਬਦ ok ਲਿਖਿਆ ਗਿਆ ਸੀ।ਅੰਗਰੇਜ਼ੀ ਦੇ ਅਗਲੇ ਵਾਕ 'ਚ ਇੰਗਲਸ਼ ਦੇ ਸਾਰੇ 26 ਅੱਖਰ ਵਰਤੇ ਹਨ।The Quick brown Fox jumps over the lazy dog.* *ਵਟਸਐਪ* ਨੇ ਆਪਣਾ ਹੋਮਵਰਕ ਚੰਗੀ ਤਰ੍ਹਾਂ ਕੀਤਾ ਹੈ ਅਤੇ ਇਹੀ ਵਜ੍ਹਾ ਹੈ ਕਿ ਉਹ ਭਾਰਤ ਵਿੱਚ ਆਪਣੇ ਪੈਰ ਤੇਜ਼ੀ ਨਾਲ ਪਸਾਰਨਾ ਚਾਹੁੰਦਾ ਹੈ ਕਿਉਂਕਿ ਭਾਰਤੀਆਂ ਦਾ ਨਿੱਜੀ ਡੇਟਾ ਇਕੱਠਾ ਕਰਨ ਅਤੇ ਉਸ ਨੂੰ ਥਰਡ ਪਾਰਟੀ ਤੱਕ ਪਹੁੰਚਾਉਣ ਲਈ ਉਸ ਨੂੰ ਕਿਸੇ ਤਰ੍ਹਾਂ ਦੀ ਰੋਕ-ਟੋਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ।"
WhatsApp ਵੱਲੋਂ ਨਵੀਂ ਡਾਟਾ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ। ਪਾਲਿਸੀ ਵਿੱਚ ਫੇਸਬੁੱਕ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨਾਲ ਆਪਣੇ ਯੂਜਰਜ਼ ਦਾ ਡੇਟਾ ਸ਼ੇਅਰ ਕਰਨ ਦੀ ਗੱਲ ਦਾ ਸਾਫ਼ ਤੌਰ 'ਤੇ ਜ਼ਿਕਰ ਕੀਤਾ ਹੈ :
ਵਟਸਐਪ ਆਪਣੇ ਯੂਜਰਜ਼ ਦਾ ਇੰਟਰਨੈੱਟ ਪ੍ਰੋਟੋਕੋਲ ਅਡਰੈੱਸ (ਆਈਪੀ ਅਡਰੈੱਸ) ਫੇਸਬੁੱਕ, ਇੰਸਟਾਗ੍ਰਾਮ ਜਾਂ ਕਿਸੇ ਹੋਰ ਥਰਡ ਪਾਰਟੀ ਨੂੰ ਦੇ ਸਕਦਾ ਹੈ।ਵਟਸਐਪ ਹੁਣ ਤੁਹਾਡੀ ਡਿਵਾਇਸ ਤੋਂ ਬੈਟਰੀ ਲੈਵਲ, ਸਿਗਨਲ ਸਟਰੈਂਥ, ਐਪ ਵਰਜ਼ਨ, ਬ੍ਰਾਊਜ਼ਰ ਨਾਲ ਜੁੜੀਆਂ ਜਾਣਕਾਰੀਆਂ, ਭਾਸ਼ਾ, ਟਾਈਮ ਜ਼ੋਨ, ਫੋਨ ਨੰਬਰ, ਮੋਬਾਇਲ ਅਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀ ਵਰਗੀਆਂ ਜਾਣਕਾਰੀਆਂ ਵੀ ਇਕੱਠਾ ਕਰੇਗਾ। ਪੁਰਾਣੀ ਪ੍ਰਾਈਵੇਸੀ ਪਾਲਿਸੀ ਵਿੱਚ ਇਨ੍ਹਾਂ ਦਾ ਜ਼ਿਕਰ ਨਹੀਂ ਸੀ।
ਜੇਕਰ ਤੁਸੀਂ ਆਪਣੇ ਮੋਬਾਇਲ ਤੋਂ ਸਿਰਫ਼ ਵਟਸਐਪ ਡਿਲੀਟ ਕਰਦੇ ਹੋ ਅਤੇ 'ਮਾਈ ਅਕਾਊਂਟ' ਸੈਕਸ਼ਨ ਵਿੱਚ ਜਾ ਕੇ 'ਇਨ-ਐਪ ਡਿਲੀਟ' ਦਾ ਬਦਲ ਨਹੀਂ ਚੁਣਦੇ ਹੋ ਤਾਂ ਤੁਹਾਡਾ ਪੂਰਾ ਡੇਟਾ ਵਟਸਐਪ ਕੋਲ ਰਹਿ ਜਾਵੇਗਾ। ਯਾਨਿ ਫੋਨ ਤੋਂ ਸਿਰਫ਼ ਵਟਸਐਪ ਡਿਲੀਟ ਕਰਨਾ ਕਾਫ਼ੀ ਨਹੀਂ ਹੋਵੇਗਾ।
ਨਵੀਂ ਪ੍ਰਾਈਵੇਸੀ ਪਾਲਿਸੀ ਵਿੱਚ ਵਟਸਐਪ ਨੇ ਸਾਫ਼ ਕਿਹਾ ਹੈ ਕਿ ਕਿਉਂਕਿ ਉਸ ਦਾ ਹੈੱਡਕੁਆਰਟਰ ਅਤੇ ਡੇਟਾ ਸੈਂਟਰ ਅਮਰੀਕਾ ਵਿੱਚ ਹੈ, ਇਸ ਲਈ ਜ਼ਰੂਰਤ ਪੈਣ 'ਤੇ ਯੂਜਰਜ਼ ਦੀਆਂ ਨਿੱਜੀ ਜਾਣਕਾਰੀਆਂ ਨੂੰ ਉੱਥੇ ਟਰਾਂਸਫਰ ਕੀਤਾ ਜਾ ਸਕਦਾ ਹੈ।
ਸਿਰਫ਼ ਅਮਰੀਕਾ ਹੀ ਨਹੀਂ ਬਲਕਿ ਜਿਨ੍ਹਾਂ ਵੀ ਦੇਸ਼ਾਂ ਵਿੱਚ ਵਟਸਐਪ ਅਤੇ ਫੇਸਬੁੱਕ ਦੇ ਦਫ਼ਤਰ ਹਨ, ਲੋਕਾਂ ਦਾ ਡੇਟਾ ਉੱਥੇ ਭੇਜਿਆ ਜਾ ਸਕਦਾ ਹੈ।
ਨਵੀਂ ਪਾਲਿਸੀ ਮੁਤਾਬਿਕ ਬੇਸ਼ੱਕ ਤੁਸੀਂ ਵਟਸਐਪ ਦੇ 'ਲੋਕੇਸ਼ਨ' ਫੀਚਰ ਦੀ ਵਰਤੋਂ ਨਾ ਕਰੋ, ਤੁਹਾਡੇ ਆਈਪੀ ਅਡਰੈੱਸ, ਫੋਨ ਨੰਬਰ, ਦੇਸ਼ ਅਤੇ ਸ਼ਹਿਰ ਵਰਗੀਆਂ ਜਾਣਕਾਰੀਆਂ ਵਟਸਐਪ ਕੋਲ ਹੋਣਗੀਆਂ।
ਜੇਕਰ ਤੁਸੀਂ ਵਟਸਐਪ ਦਾ ਬਿਜ਼ਨਸ ਅਕਾਊਂਟ ਉਪਯੋਗ ਕਰਦੇ ਹੋ ਤਾਂ ਤੁਹਾਡੀ ਜਾਣਕਾਰੀ ਫੇਸਬੁੱਕ ਸਮੇਤ ਉਸ ਬਿਜ਼ਨਸ ਨਾਲ ਜੁੜੇ ਕਈ ਹੋਰ ਪੱਖਾਂ ਤੱਕ ਪਹੁੰਚ ਸਕਦੀ ਹੈ।
ਵਟਸਐਪ ਨੇ ਭਾਰਤ ਵਿੱਚ ਪੇਮੈਂਟ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਅਜਿਹੇ ਵਿੱਚ ਜੇਕਰ ਤੁਸੀਂ ਇਸ ਦਾ ਪੇਮੈਂਟ ਫੀਚਰ ਉਪਯੋਗ ਕਰਦੇ ਹੋ ਤਾਂ ਵਟਸਐਪ ਤੁਹਾਡਾ ਕੁਝ ਹੋਰ ਨਿੱਜੀ ਡੇਟਾ ਇਕੱਠਾ ਕਰੇਗਾ। ਜਿਵੇਂ ਕਿ ਤੁਹਾਡਾ ਪੇਮੈਂਟ ਅਕਾਊਂਟ ਅਤੇ ਟਰਾਂਜੈਸਕਸ਼ਨ ਨਾਲ ਜੁੜੀਆਂ ਜਾਣਕਾਰੀਆਂ।
ਭਾਰਤ ਦੇ ਮੌਜੂਦਾ ਕਾਨੂੰਨ ਵਟਸਐਪ ਦੇ ਨਿਯਮਾਂ 'ਤੇ ਰੋਕ ਲਗਾਉਣ ਵਿੱਚ ਪੂਰੀ ਤਰ੍ਹਾਂ ਕਾਰਗਰ ਨਹੀਂ ਹਨ।
"ਵਟਸਐਪ ਜਾਣਦਾ ਹੈ ਕਿ ਭਾਰਤ ਉਸ ਲਈ ਕਿੰਨਾ ਵੱਡਾ ਬਾਜ਼ਾਰ ਹੈ। ਇਸ ਦੇ ਨਾਲ ਹੀ ਵਟਸਐਪ ਇਹ ਵੀ ਜਾਣਦਾ ਹੈ ਕਿ ਭਾਰਤ ਵਿੱਚ ਸਾਈਬਰ ਸੁਰੱਖਿਆ ਅਤੇ ਨਿੱਜਤਾ ਨਾਲ ਜੁੜੇ ਠੋਸ ਕਾਨੂੰਨਾਂ ਦੀ ਅਣਹੋਂਦ ਹੈ।
ਸਟੈਟਿਸਟਾ ਮੁਤਾਬਕ ਜੁਲਾਈ 2019 ਤੱਕ ਭਾਰਤ ਵਿੱਚ ਵਟਸਐਪ ਦੇ 40 ਕਰੋੜ ਤੋਂ ਵੱਧ ਯੂਜਰਜ਼ ਸਨ।
*ਮੁਖਵਿੰਦਰ ਚੋਹਲਾ ਮਰਹੂਮ*
*ਚਲੰਤ ਜਸਪਾਲ ਬਾਸਰਕੇ*