13/10/2023
ਸਿਆਸਤ ਕਦੇ ਵੀ ਕੰਮੀਂ ਕੰਮੀਂਣ ਲੋਕਾਂ ਦੀ ਖੇਡ ਨਹੀਂ ਹੁੰਦੀ .... ਹੋ ਹੀ ਨਹੀਂ ਸਕਦੀ ..., ਜਦੋਂਕਿ ਕਿ ਪਤਾ ਹੁੰਦਾ ...ਅਗਲੇ ਦਿਨ ਦੀ ਰੋਟੀ ਇਸ ਮਾਲਕ ਦੇ ਹੱਥ ਹੈ.... ਸਿਆਸਤ ..... ਕਦੇ ਵੀ ਉਹ ਲੋਕ ਖੇਡ ਹੀ ਨਹੀਂ ਸਕਦੇ,.....ਜ਼ੋ ਘਰੋਂ ਹੀ ਹਾਰ ਕੇ ਚਲਦੇ ਹੋਣ.....ਅਤੇ ਬਾਹਰਲੇ ਬੂਹੇ ਦੀ ਸਰਦਲ ਤੇ ਡਿੱਗ ਪੈਂ ਕੇ ਏਹ ਸੋਚਦੇ ਹੋਣ ਕਿ ਪਤਾ ਨਹੀਂ ਅੱਜ ਦਿਹਾੜੀ ਮਿਲਣੀ ਜਾਂ ਨਹੀਂ...ਤੇ ਸਿਆਸਤ.... ਵੀ ...ਉਹ ਲੋਕ ...ਕਰ ਹੀ ਨਹੀਂ ਸਕਦੇ ... ਜਿਨ੍ਹਾਂ ਦੇ ਪੈਰ ਸਿਰਫ ਤੁਹਾਡੀ ਬਦੌਲਤ ਹੀ ਇਸ ਧਰਤ ਤੇ ਹੁੰਦੇ ਨੇ.. ਨਹੀਂ ਤਾਂ ਤੁਹਾਡਾ ਲਿਖਿਆ ਇਕ ਸ਼ਬਦ ਅਗਲਿਆਂ ਦੀਆਂ ਪੀੜ੍ਹੀਆਂ ਤਬਾਹ ਕਰ ਦਿੰਦਾ...ਗਾਲ ਦਿੰਦਾ .... ਤੇ ਆਪਾਂ ...... ਇਸਨੂੰ ਹੀ ਸਦੀਵੀ ਸੱਚ ਮਨ ਹੌਸਲਾ ਕਰ ਬੈਠ ਜਾਂਦੇ....
ਕਈ ਕੋਟਿ ਕੀਏ ਧਨਵੰਤ
ਕਈ ਕੋਟਿ ਮਾਹ ਮਹਿ ਚਿੰਤ
ਜਹਿ ਜਹਿ ਭਾਣੇ ਤਹਿ ਤਹਿ ਰਾਖੇ
ਨਾਨਕ ਸਭਿ ਕਿਛੁ ਪ੍ਰਭ ਕੇ ਹਾਥੈ
ਬਾਕੀ.........?