AAB TV

AAB TV Journalist

03/09/2023

ਦੌਲਤਪੁਰ ਵਿਖੇ ਬਬੇਲੀ ਸਾਕੇ ਦੇ ਸ਼ਹੀਦ ਬੱਬਰਾਂ ਦੀ ਸ਼ਤਾਬਦੀ ਮਨਾ ਕੇ ਕੀਤਾ ਯਾਦ

08/08/2023

ਮਢਿਆਣੀ ਰੋਡ ਦੇ ਵਸਨੀਕਾਂ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਦੁਕਾਨਦਾਰ ਵੱਲੋਂ ਸੜਕ ਵਿੱਚ ਲਗਵਾਈ ਨਾਜਾਇਜ਼ ਲੋਕ ਟਾਇਲ ਪਟਵਾਈ

ਅਨਮੋਲ ਵਿਚਾਰ ।।
30/07/2023

ਅਨਮੋਲ ਵਿਚਾਰ ।।

28/07/2023

ਕਨੇਡਾ ਗਏ ਨੋਜਵਾਨ ਦੀ ਹੋਈ ਦਰਦਨਾਕ ਮੌਤ

ਮੌਤ ਦੀ ਖ਼ਬਰ ਸੁਣ ਕੇ ਮਾਂ ਨੇ ਵੀ ਤਿਆਗੇ ਸਵਾਸ

ਮਾਂ-ਪੁੱਤ ਦੋਵਾਂ ਦਾ ਹੋਵੇਗਾ ਕੱਠਿਆ ਅੰਤਿਮ ਸੰਸਕਾਰ

26/07/2023

ਅਕਾਲੀ ਆਗੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਨੇ ਦਿਤਾ ਮੋੜਵਾਂ ਜਵਾਬ

ਆਪ ਵਿੱਚ ਸ਼ਾਮਲ ਹੋਏ ਲੋਕਾਂ ਨੇ ਕੀਤਾ ਅਕਾਲੀ ਆਗੂ ਉੱਤੇ ਪਲਟਵਾਰ

ਅਕਾਲੀ ਆਗੂ ਨੇ ਆਪਣੇ ਸਮਰਥਕਾਂ ਤੋਂ ਇਨਕਾਰੀ ਹੋ ਕੇ ਛੇੜੀ ਨਵੀਂ ਮੁਸੀਬਤ

08/07/2023

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਸਰਕਾਰ ਨੂੰ ਦਿੱਤਾ ਯਾਦ ਪੱਤਰ

ਡਿਪਟੀ ਸਪੀਕਰ ਦੇ ਖੇਤਰੀ ਦਫ਼ਤਰ ਪਹੁੰਚ ਕੇ ਅਲਖ ਜਗਾਈ

ਆਪ ਸਰਕਾਰ ਵਲੋਂ ਕੀਤਾ ਵਾਅਦਾ ਪੂਰਾ ਕਰਨ ਦੀ ਕੀਤੀ ਮੰਗ

06/07/2023

ਬਰਸਾਤ ਤੋਂ ਪਹਿਲਾਂ ਪਹਿਲੇ ਮੀਂਹ ਨੇ ਹੀ ਖੋਲੀ ਸਰਕਾਰੀ ਕਾਰਗੁਜ਼ਾਰੀ ਦੀ ਪੋਲ

ਸਰਕਾਰ ਦਾ ਕੰਮ ਬੋਲਦਾ ਪੋਸਟਰਾਂ ਤੋਂ ਉਤਰ ਕੇ ਸਕੜਾ 'ਤੇ ਆਇਆ

ਵਿਧਾਇਕ ਦੀ ਰਿਹਾਇਸ਼ ਅੱਗੇ ਵੀ ਪਾਣੀ ਹੋਇਆ ਓਵਰ ਫਲੋ

ਰਾਹਗੀਰ ਖ਼ਾਸ ਕਰਕੇ ਸਕੂਲੀ ਬੱਚੇ ਹੋ ਰਹੇ ਨੇ ਪਰੇਸ਼ਾਨ

ਮੌਤ ਨੂੰ ਮਾਸੀਤਿੰਨ - ਚਾਰ ਦਿਨ ਹੋ ਗਏ ਹਨ ਇੱਕ ਹਿਰਦੇਵੇਦਕ ਘਟਨਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਗੋਰਿਆਂ ਵਾਸਤੇ ਐਡਵੈਂਚਰ ਪਰ ਸਾ...
24/06/2023

ਮੌਤ ਨੂੰ ਮਾਸੀ

ਤਿੰਨ - ਚਾਰ ਦਿਨ ਹੋ ਗਏ ਹਨ ਇੱਕ ਹਿਰਦੇਵੇਦਕ ਘਟਨਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਗੋਰਿਆਂ ਵਾਸਤੇ ਐਡਵੈਂਚਰ ਪਰ ਸਾਡੇ ਵਾਸਤੇ ਅਜੀਬੋ ਗਰੀਬ, ਪਾਣੀ ਦੇ ਹੇਠ ਦੀ ਯਾਤਰਾ (Voyage) ਦੀ ਕਹਾਣੀ ਹੈ ਇਹ।
ਪਾਕਿਸਤਾਨੀ ਮੂਲ ਦਾ ਬ੍ਰਿਟਿਸ਼ ਅਰਬਪਤੀ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਆਪਣੇ ਉੱਨੀਆਂ ਸਾਲਾਂ ਦੇ ਮੁੱਛ ਫੁੱਟ ਮੁੰਡੇ ਦੀ ਡੁੱਬੇ ਟਾਈਟੈਨਿਕ ਵੇਖਣ ਦਿ ਹਿੰਢ ਪੁਗਾਉਣ ਚੱਲ ਪੈਂਦਾ ਹੈ। ਉਸਦੇ ਮੁੰਡੇ ਸੁਲੇਮਾਨ ਨੇ ਇੰਟਰਨੈੱਟ ਤੋਂ ਇਸ ਯਾਤਰਾ ਦੀ ਤਕਰੀਬਨ ਤਕਰੀਬਨ ਜਾਣਕਾਰੀ ਹਾਸਲ ਕਰ ਲਈ ਹੈ। ਪਾਣੀ ਦੀ ਯਾਤਰਾ ਕਰਵਾਉਣ ਵਾਲੀ ਕੰਪਨੀ ਦਾ ਨਾਮ Ocean gate ਹੈ ਅਤੇ ਇਹ ਪ੍ਰਾਈਵੇਟ ਕੰਪਨੀ ਅਮਰੀਕਾ ਦੇ ਸ਼ਹਿਰ ਐਵੇਰੈੱਟ, ਵਾਸ਼ਿੰਗਟਨ ਵਿਖੇ ਸਥਿਤ ਹੈ। ਸ਼ਹਿਜਾਦਾ ਦਾਊਦ ਕੰਪਨੀ ਦੇ ਸੀ ਈ ਓ ਸਟਾਕਟਨ ਰਸ਼ ਨਾਲ ਰਾਬਤਾ ਕਰਦਾ ਹੈ। ਸੀ ਈ ਓ ਉਸਨੂੰ ਸਾਰੀ ਯਾਤਰਾ ਦਾ ਵੇਰਵਾ ਦਿੰਦਾ ਹੈ ਅਤੇ ਦੱਸਦਾ ਹੈ ਕਿ ਕੁੱਲ ਚਾਰ ਦਿਨ ਲੱਗਣੇ ਹਨ ਅਤੇ ਭੁੰਝੇ ਬਹਿਕੇ ਜਾਣਾ ਪੈਣਾ ਹੈ ਅਤੇ ਢਾਈ ਲੱਖ ਡਾਲਰ (ਭਾਰਤੀ ਦੋ ਕ੍ਰੋੜ ) ਪ੍ਰਤੀ ਬੰਦੇ ਦੀ ਟਿਕਟ ਹੈ। ਅਣਮੰਨੇ ਮਨ ਨਾਲ ਉਹ ਟਿਕਟਾਂ ਲੈ ਲੈਂਦਾ ਹੈ, ਉੱਥੋਂ ਹੀ ਉਸਨੂੰ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਸਫਰ ਤੇ ਜਾਣ ਵਾਲਿਆਂ ਵਿੱਚ ਬ੍ਰਿਟਿਸ਼ ਕਾਰੋਬਾਰੀ ਹਾਮਿਸ਼ ਹਾਰਡਿੰਗ, ਫਰਾਂਸ ਦਾ ਮਸ਼ਹੂਰ ਗੋਤਾਖੋਰ ਪਾਲ ਹੈਨਰੀ ਅਤੇ ਓਸ਼ਨਗੇਟ ਕੰਪਨੀ ਦਾ CEO ਸਟਾਕਟਨ ਰਸ਼ ਖੁੱਦ ਸ਼ਾਮਿਲ ਹੈ।

ਦਾਊਦ ਆਪਣੇ ਇੱਕਲੌਤੇ ਮੁੰਡੇ ਬਾਰੇ ਸੋਚ ਰਿਹਾ ਹੈ ਕਿ ਸੁਖ ਸਹੂਲਤਾਂ ਵਿੱਚ ਜੰਮਿਆ ਪਲਿਆ ਸੁਲੇਮਾਨ ਚਾਰ ਦਿਨ ਦਾ ਇਹ ਥਕਾ ਦੇਣ ਵਾਲਾ ਸਫ਼ਰ ਕਿਵੇਂ ਕਰੇਗਾ ? ਜਦੋਂ ਉਹ ਪਾਕਿਸਤਾਨ ਵਿੱਚ ਹੁੰਦਾ ਸੀ ਤਾਂ ਨਿੱਕੇ ਹੁੰਦਿਆਂ ਕਈ ਵਾਰ ਉਹ ਟਰਾਲੀ ਵਿੱਚ ਸੁੱਟੀ ਪਰਾਲੀ ਤੇ ਇਵੇਂ ਬਹਿਕੇ ਲਾਹੌਰ ਮੇਲੇ ਵੇਖਣ ਚਲੇ ਜਾਇਆ ਕਰਦਾ ਸੀ।

ਕੁਝ ਚਿਰ ਵਾਸਤੇ ਇਹ ਬਾਈ ਫੁੱਟੀ ਪਣਡੁੱਬੀ ਵੀ ਉਸਨੂੰ ਪਿੰਡ ਆਪਣੇ ਟਰੈਕਟਰ ਪਿੱਛੇ ਪਾਈ ਹੋਈ ਟਰਾਲੀ ਹੀ ਲੱਗੀ। ਫਰਕ ਸਿਰਫ ਇੰਨਾ ਸੀ ਕਿ ਪਰਾਲੀ ਦੀ ਜਗ੍ਹਾ ਹੇਠਾਂ ਗੱਦਾ ਡਾਇਆ ਹੈ। ਟਰੈਕਟਰ ਦੇ ਸਟੇਰਿੰਗ ਦੀ ਜਗ੍ਹਾ ਇਸਨੂੰ ਬੱਚਿਆਂ ਦੀ ਵੀਡੀਓ ਗੇਮ ਖੇਡਣ ਵਾਲਾ ਕੰਟਰੋਲਰ ਹੀ ਖੱਬੇ ਸੱਜੇ ਮੋੜੇਗਾ ਅਤੇ ਅੱਗੇ ਪਿੱਛੇ ਲੈਕੇ ਜਾਵੇਗਾ। ਉੱਥੇ ਟਰਾਲੀ ਡੱਕ ਕੇ ਜੰਗਲ ਪਾਣੀ ਚਲੇ ਜਾਣਾ ਸੀ ਇੱਥੇ ਨੁੱਕਰ ਚ ਲੱਗੀ ਟਾਇਲਟ ਸੀਟ ਤੇ ਬੈਠਕੇ ਸਾਰਨਾ ਪੈਣਾ ਹੈ। ਇੱਕ ਛੋਟਾ ਜਿਹਾ ਪਰਦਾ ਲੱਗਾ ਹੈ ਜੋ ਰਾਹੀਆਂ ਤੋਂ ਅੱਖ ਬਚਾਉਣ ਦੇ ਕੰਮ ਆਵੇਗਾ। ਸਾਰਾ ਸਫਰ ਵੀ ਬੈਠੇ ਬੈਠੇ ਹੀ ਕਰਨਾ ਹੈ ਅਤੇ ਨਾ ਖਲੋਤੇ ਜਾਣਾ ਹੈ ਤੇ ਨਾਹੀ ਲੰਮੇ ਪਿਆ ਜਾਣਾ ਹੈ। ਟਾਈਟੈਨਿਕ ਜਹਾਜ਼ ਦੇ ਹਿੱਸੇ ਵੀ ਸਿਰਫ ਦੂਰਬੀਨ ਵਰਗੇ ਕੈਮਰੇ ਨਾਲ ਹੀ ਵੇਖਣੇ ਹਨ ਜੋ ਪਣਡੁੱਬੀ ਵਿੱਚ ਲੱਗੀ ਹੋਈ ਆਮ ਐਲਸੀਡੀ ਵਰਗੀ ਸਕਰੀਨ ਤੇ ਵੇਖਣੇ ਹਨ। ਇੰਨੇ ਲੰਮੇ, ਅਕੇਵੇਂ ਅਤੇ ਥਕੇਵੇਂ ਵਾਲੇ ਸਫਰ ਦਾ ਹਾਸਿਲ ਸਿਰਫ ਇਹੀ ਹੈ ਕਿ 32 ਇੰਚ ਸਕਰੀਨ ਤੇ ਉਸਨੂੰ ਵੇਖਣਾ ਹੈ।

ਆਮ ਪੰਜਾਬੀਆਂ ਵਰਗੇ ਸੁਭਾਅ ਦਾ ਮਾਲਕ ਬਾਪ ਸੋਚ ਸੋਚ ਪਰੇਸ਼ਾਨ ਹੋ ਰਿਹਾ ਹੈ ਕਿ ਦਸ ਕਰੋੜ ਰੁਪਏ ਖਰਚ ਕੇ ਸਕਰੀਨ ਤੇ ਜਹਾਜ਼ ਦਾ ਮਲਬਾ ਵੇਖਣ ਜਾਣਾ ਹੈ, ਘਰੇ ਵੀ ਟੀਵੀ ਲੱਗੇ ਹਨ, ਇੱਥੇ ਵੇਖ ਲੈਂਦੇ। ਹਾਲਾਂਕਿ ਇੰਨੇ ਪੈਸੇ ਉਹਦੇ ਵਾਸਤੇ ਕੋਈ ਗੱਲ ਨਹੀਂ ਸੀ ਪਰ ਇੰਨੀ ਅਵਾਜ਼ਾਰੀ ਝੱਲਕੇ ਤੇ ਅੰਨੇ ਰੁਪਏ ਖਰਚ ਕੇ ਹਾਸਿਲ ਕੱਖ ਨਹੀਂ ਸੀ ਹੋ ਰਿਹਾ ਪਰ ਬੇਟੇ ਦੀ ਜਿੱਦ ਅੱਗੇ ਬੇਬੱਸ ਸੀ।

ਖੈਰ! ਸਾਰੇ ਬੰਦੋਬਸਤ ਕਰ ਲਏ ਜਾਂਦੇ ਹਨ। ਮੁਸਾਫਰਾਂ ਨੂੰ ਮੁੱਢਲੀ ਟਰੇਨਿੰਗ ਦੇ ਦਿੱਤੀ ਜਾਂਦੀ ਹੈ ਤੇ ਅਖੀਰ
ਇਹ ਸਾਰੇ 16 ਜੂਨ ਨੂੰ ਕਨੇਡਾ ਦੇ ਸੂਬੇ ਨਿਊਫਾਊਂਡਲੈਂਡ ਤੋਂ ਆਪਣੇ ਸਫਰ ਦੀ ਸ਼ੁਰੂਆਤ ਕਰਦੇ ਹਨ। ਪਹਿਲਾਂ ਇਹ ਸਾਰੇ ਇੱਕ ਜ਼ਹਾਜ਼ ਰਾਹੀਂ ਅਟਲਾਂਟਿਕ ਮਹਾਂਸਾਗਰ ਵਿੱਚ ਉਸ ਜਗ੍ਹਾ ਪਹੁੰਚ ਦੇ ਹਨ ਜਿੱਥੇ ਟਾਈਟੈਨਿਕ ਜਹਾਜ਼ ਦਾ ਮਲਬਾ ਮੌਜੂਦ ਹੈ। ਪਣਡੁੱਬੀ ਬਿਲਕੁਲ ਤਿਆਰ ਸੀ, ਉਸ ਵਿੱਚ ਬਕਾਇਦਾ 96 ਘੰਟੇ ਦੀ ਆਕਸੀਜਨ ਮੌਜੂਦ ਸੀ। ਫਿਰ 18 ਜੂਨ ਨੂੰ ਸਵੇਰੇ 9 ਵਜੇ ਇਹ ਸਾਰੇ ਮੁਸਾਫ਼ਿਰ ਪਣਡੁੱਬੀ ਰਾਹੀਂ ਪਾਣੀ ਦੀ ਉਪਰਲੀ ਸਤਹ ਤੋਂ ਹੇਠਲੀ ਸਤਹ ਵੱਲ ਨੂੰ ਚੱਲ ਪਏ। ਜਿੱਥੋਂ ਸ਼ਾਮ ਨੂੰ 6:15 ਤੇ ਪੂਰੇ ਸਵਾ ਨੌਂ ਘੰਟੇ ਬਾਅਦ ਵਾਪਿਸ ਪਰਤ ਆਉਣਾ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। 11:47 am ਤੇ ਹੀ ਪਣਡੁੱਬੀ ਦਾ ਸੰਪਰਕ ਟੁੱਟ ਗਿਆ। ਮਿੱਥੇ ਹੋਏ ਸਮੇਂ ਤੇ ਜਦੋਂ ਇਹ ਵਾਪਿਸ ਨਾ ਆਏ ਤਾਂ ਸਾਰਿਆਂ ਦੇ ਘਰ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਰਾਂਸ ਅਤੇ ਇੰਗਲੈਂਡ ਦੇ ਚੋਟੀ ਅਮੀਰ ਇਸ ਹਾਦਸੇ ਦਾ ਸ਼ਿਕਾਰ ਸਨ ਸੋ ਅਮਰੀਕਾ, ਕਨੇਡਾ, ਇੰਗਲੈਂਡ ਅਤੇ ਫਰਾਂਸ ਦਾ ਸਾਰਾ ਅਮਲਾ ਫੈਲਾ ਇਹਨਾਂ ਨੂੰ ਲੱਭਣ ਵਿੱਚ ਜੁੱਟ ਗਿਆ। ਟੋਹੀ ਜਹਾਜ਼ ਅਸਮਾਨ ਵਿੱਚੋਂ ਟੋਹ ਲਾ ਰਹੇ ਹਨ ਤੇ ਫਰਾਂਸ ਦੇ ਰੋਬੋਟ ਪਾਣੀ ਹੇਠਾਂ ਖੋਜ ਕਰ ਰਹੇ ਹਨ। ਪਰ ਭਾਣਾ ਵਾਪਰ ਚੁੱਕਾ ਸੀ। ਹੱਥਾਂ ਵਿੱਚੋਂ ਰੇਤ ਕਿਰ ਚੁੱਕੀ ਸੀ। ਦਾਊਦ ਦਾ ਹੱਸਦਾ ਵੱਸਦਾ ਪਰਿਵਾਰ ਪਲ੍ਹਾਂ ਵਿੱਚ ਤਬਾਹ ਹੋ ਗਿਆ ਸੀ। ਉਸਦੀ ਘਰ ਵਾਲੀ ਤੇ ਧੀ ਅਰਧ ਪਾਗਲ ਹਾਲਤ ਵਿੱਚ ਅਮਰੀਕੀ ਫੌਜੀਆਂ ਦੇ ਜਹਾਜ਼ ਵਿੱਚ ਇਸ ਆਸ ਵਿੱਚ ਬੈਠੀਆਂ ਹਨ ਕਿ ਮ੍ਰਿਤਕ ਦੇਹਾਂ ਹੀ ਮਿਲ ਜਾਵਣ ਪਰ ਇਹ ਨਾਮੁਮਕਿਨ ਹੈ।
ਕਿਸੇ ਮਾਹਿਰ ਨੇ ਦੱਸਿਆ ਹੈ ਕਿ implosion ਹੋਇਆ ਹੈ। ਸਰੀਰ ਬੋਟੀ ਬੋਟੀ ਹੋ ਗਏ ਹੋਣਗੇ। explosion ਉਹ ਧਮਾਕਾ ਹੁੰਦਾ ਹੈ ਜਿਸ ਵਿੱਚ ਚੀਜ਼ ਅੰਦਰੋਂ ਬਾਹਰ ਵੱਲ ਨੂੰ ਫਟਦੀ ਹੈ ਪਰ implosion ਵਿੱਚ ਬਿਲਕੁਲ ਇਸ ਤੋਂ ਉਲਟ ਹੁੰਦਾ ਹੈ। ਬਾਹਰੋਂ ਦਬਾਅ ਨਾਲ ਚੀਜ਼ ਅੰਦਰ ਨੂੰ ਫਟਦੀ ਹੈ। ਤਬਾਹੀ ਦਾ ਕੀ ਮੰਜ਼ਰ ਰਿਹਾ ਹੋਵੇਗਾ ਇਸਦਾ ਅੰਦਾਜਾ ਤੁਸੀਂ ਆਪ ਹੀ ਲਾ ਲਵੋ।
ਕੁੱਲ ਮਿਲਾਕੇ ਬਹੁਤ ਹੀ ਮਾੜਾ ਹੋਇਆ, ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ !!!

ਜ਼ਿੰਦਗੀ ਜਿੰਦਾਬਾਦ ਅਮਰੀਕਾ 'ਚ ਸੰਨ੍ਹ 1946 'ਚ ਜਨਮਿਆ ਪਾਲ ਅਲੈਗਜੈਂਡਰ, ਪੋਲਿਓ ਦੀ ਨਾਮੁਰਾਦ ਬੀਮਾਰੀ ਤੋਂ ਪੀੜ੍ਹਤ ਸੀ।6 ਸਾਲ ਦੀ ਉਮਰ 'ਚ ਉਹ ਬ...
23/06/2023

ਜ਼ਿੰਦਗੀ ਜਿੰਦਾਬਾਦ

ਅਮਰੀਕਾ 'ਚ ਸੰਨ੍ਹ 1946 'ਚ ਜਨਮਿਆ ਪਾਲ ਅਲੈਗਜੈਂਡਰ, ਪੋਲਿਓ ਦੀ ਨਾਮੁਰਾਦ ਬੀਮਾਰੀ ਤੋਂ ਪੀੜ੍ਹਤ ਸੀ।6 ਸਾਲ ਦੀ ਉਮਰ 'ਚ ਉਹ ਬੱਚਿਆਂ ਨਾਲ ਖੇਡ ਰਿਹਾ ਸੀ।ਗਰਦਨ ਤੇ ਸੱਟ ਲੱਗੀ ਤੇ ਸਿਰ ਪਾਟ ਗਿਆ,ਦਰਅਸਲ ਪੋਲਿਓ ਦੀ ਬੀਮਾਰੀ ਨੇ ਉਸ ਦੇ ਸ਼ਰੀਰ ਤੇ ਜਬਰਦਸਤ ਅਟੈਕ ਕਰ ਦਿੱਤਾ ਸੀ।ਹਸਪਤਾਲ ਲੈ ਕੇ ਗਏ ਤਾਂ ਉਸ ਦੇ ਫੇਫੜੇ ਜਵਾਬ ਦੇ ਗਏ,ਸਾਰਾ ਸ਼ਰੀਰ ਲਕਵਾਗ੍ਰਸਤ ਹੋ ਗਿਆ।ਉਹ ਸਿਰਫ ਮੂੰਹ, ਗਰਦਨ ਤੇ ਸਿਰ ਹੀ ਹਿਲਾ ਸਕਦਾ ਸੀ।ਡਾਕਟਰਾਂ ਨੇ ਉਸਦੀ ਜਾਨ ਬਚਾਉਣ ਲਈ ਉਦੋਂ 1952 'ਚ ਉਸ ਨੂੰ ਲੋਹੇ ਦੇ ਫੇਫੜੇ ਵਾਲੀ ਖਾਸ ਮਸ਼ੀਨ 'ਚ ਫਿੱਟ ਕਰ ਦਿੱਤਾ।ਜਿਸ 'ਚ ਬੱਚੇ ਨੂੰ ਲਗਭਗ 20 ਸਾਲ ਦੀ ਉਮਰ ਤੱਕ ਰੱਖਿਆ ਜਾਂਦਾ ਹੈ।ਦਰਅਸਲ ਇਸ ਮਸ਼ੀਨ 'ਚ ਫਿਟ ਹੋਣ ਵਾਲੇ ਲੋਕ ਜਿਆਦਾ ਸਮਾਂ ਨਹੀਂ ਕੱਢਦੇ ਸਨ,ਉਹ ਹਿਮੰਤ ਹਾਰ ਜਾਂਦੇ ਸਨ ਪਰ ਅਲੈਗਜੈਂਡਰ ਲਗਾਤਾਰ ਅਭਿਆਸ ਨਾਲ ਇਛੱਕ ਸਾਹ ਲੈਣਾ ਸਿਖ ਗਿਆ ਤੇ ਫੇਰ ਕੁੱਝ ਦੇਰ ਮਸ਼ੀਨ ਤੋਂ ਬਾਹਰ ਰਹਿਣਾ ਵੀ ਸੰਭਵ ਹੋਣ ਲੱਗ ਪਿਆ।ਉਹ 20 ਸਾਲ ਦਾ ਹੋ ਕੇ ਵੀ ਠੀਕ ਨਾ ਹੋਇਆ ਤਾਂ ਡਾਕਟਰਾਂ ਨੇ ਦੱਸ ਦਿੱਤਾ ਕਿ ਹੁਣ ਉਸਨੂੰ ਸਾਰੀ ਜਿੰਦਗੀ ਮਸ਼ੀਨ ਚ ਰਹਿਣਾ ਪੈਣੈ ਪਰ ਪਾਲ ਦਾ ਹੌਂਸਲਾ ਫਿਰ ਵੀ ਨਾ ਟੁੱਟਿਆ,ਉਹ ਵਕਾਲਤ ਦੀ ਪੜ੍ਹਾਈ ਕਰ ਵਕੀਲ ਬਣਿਆ। "ਥ੍ਰੀ ਮਿਨਿਟਸ ਫਾਰ ਏ ਡਾਗ: ਮਾਈ ਲਾਈਫ ਇਨ ਏ ਆਇਰਨ ਲੰਗ" ਨਾਮ ਤੋਂ ਆਪਣੀ ਭਾਵੁਕ ਸਵੈਜੀਵਨੀ ਉਸਨੇ ਲਗਾਤਾਰ ਅੱਠ ਸਾਲ ਮਿਹਨਤ ਕਰਕੇ ਲਿਖੀ ਜੋ 2020 'ਚ ਪ੍ਰਕਾਸ਼ਿਤ ਹੋਈ।ਉਹ ਪਿਛਲੇ 70 ਸਾਲਾਂ ਤੋਂ ਲਗਾਤਾਰ ਮਸ਼ੀਨ ਅੰਦਰ ਜ਼ਿੰਦਾਦਿਲੀ ਨਾਲ ਜੀ ਰਿਹਾ ਹੈ,ਜਦਕਿ ਉਸਨੂੰ ਪਤਾ ਹੈ ਕਿ ਉਹ ਮਰਦੇ ਦਮ ਤੱਕ ਇਸ ਮਸ਼ੀਨ 'ਚ ਕੈਦ ਰਹੇਗਾ।ਤੁਹਾਡੀ ਜੀਣ ਲਈ ਇਹ ਤਾਂਘ ਲੋਕਾਈ ਦੇ ਜੀਵਨ 'ਚ ਆਉਂਦੀਆਂ ਔਕੜਾਂ ਸਾਹਮਣੇ ਖੜੋਣ ਲਈ ਸਜੀਵ ਪ੍ਰੇਰਣਾ ਹੈ ਸੈਲਯੂਟ ਹੈ ਪਾਲ ਅਲੈਗਜੈਂਡਰ ਜੀ, ਜਿੰਦਗੀ ਜਿੰਦਾਬਾਦ.....

ਨਵਨੀਤ ਸੰਧੂ

09/06/2023

ਲੈਮਰਿਨ ਯੂਨੀਵਰਸਿਟੀ ਲੋੜਮੰਦ ਹੋਣਹਾਰ ਵਿਦਿਆਰਥੀਆਂ ਨੂੰ ਕਰੇਗੀ ਹੁਨਰਮੰਦ

ਕਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਦਾ ਯੂਨੀਵਰਸਿਟੀ ਵਿੱਚ ਹੀ ਲੱਗੇਗਾ ਵਰਕ ਪਰਮਿਟ

ਭਾਰਤ ਸਰਕਾਰ ਵਲੋਂ ਕਰਵਾਏ ਜਾਂਦੇ ਫਰੀ ਕੋਰਸ ਵੀ ਕਰਵਾਏਗੀ ਯੂਨੀਵਰਸਿਟੀ

7 ਜੂਨ 1984 ਰਾਮਗੜ੍ਹ ਵਿੱਚ ਸਿੱਖ ਰੈਜੀਮੈਂਟ ਨੇ ਬਗ਼ਾਵਤ ਕਰ ਦਿੱਤੀ ਸੀ, ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਜਾਂਦੇ ਬਹੁਤ ਸਾਰੇ ਧਰਮੀ ਫ਼ੌਜੀ ਸ...
07/06/2023

7 ਜੂਨ 1984 ਰਾਮਗੜ੍ਹ ਵਿੱਚ ਸਿੱਖ ਰੈਜੀਮੈਂਟ ਨੇ ਬਗ਼ਾਵਤ ਕਰ ਦਿੱਤੀ ਸੀ, ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਜਾਂਦੇ ਬਹੁਤ ਸਾਰੇ ਧਰਮੀ ਫ਼ੌਜੀ ਸ਼ਹੀਦ ਕੀਤੇ ਗਏ।

7 ਜੂਨ 1943 ਨੂੰ ਅਕਾਲੀ ਦਲ ਨੇ ਆਜ਼ਾਦ ਪੰਜਾਬ ਦਾ ਮਤਾ ਪਾਸ ਕੀਤਾ।
07/06/2023

7 ਜੂਨ 1943 ਨੂੰ ਅਕਾਲੀ ਦਲ ਨੇ ਆਜ਼ਾਦ ਪੰਜਾਬ ਦਾ ਮਤਾ ਪਾਸ ਕੀਤਾ।

7 ਜੂਨ 1775  ਯੂਨਾਈਟਡ ਕਲੋਨੀਜ਼ (UC) ਦਾ ਨਾਂ ਬਦਲ ਕੇ ਯੂਨਾਈਟਡ ਸਟੇਟਸ ਆਫ਼ ਅਮਰੀਕਾ (USA) ਰੱਖ ਦਿਤਾ ਗਿਆ।
07/06/2023

7 ਜੂਨ 1775 ਯੂਨਾਈਟਡ ਕਲੋਨੀਜ਼ (UC) ਦਾ ਨਾਂ ਬਦਲ ਕੇ ਯੂਨਾਈਟਡ ਸਟੇਟਸ ਆਫ਼ ਅਮਰੀਕਾ (USA) ਰੱਖ ਦਿਤਾ ਗਿਆ।

06/06/2023

ਬਾਜਵਾ ਦਾ ਆਪ ਆਗੂਆਂ ਨੇ ਬਲਾਚੌਰ ਚੌਂਕ ਵਿੱਚ ਫੂਕਿਆ ਪੁਤਲਾ

ਫੁੱਲ ਚੁਗਣ ਅਤੇ ਆਤਮਾ ਦੀ ਸ਼ਾਤੀ ਲਈ ਭੋਗ ਦੀ ਰਸਮ ਅਦਾ ਕਰਨ ਦਾ ਕੀਤਾ ਐਲਾਨ

ਬਾਜਵਾ ਨੂੰ ਮਾਫੀ ਮੰਗਣ ਜਾਂ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ


ਜ਼ਿਲਾ ਲੁਧਿਆਣਾ ਜਗਰਾਉਂ ਤੋਂ ਡਾ. ਹਰਦਿਆਲ ਸਿੰਘ ਸੈਂਬੀ, ਧਰਤੀ ‘ਤੇ ਸਭ ਤੋਂ ਪੜ੍ਹੇ ਲਿਖੇ ਵਿਅਕਤੀ ਹਨ. 10 ਜੂਨ, 1942 ਨੂੰ ਲੁਧਿਆਣਾ ਜ਼ਿਲ੍ਹੇ ਦ...
27/05/2023

ਜ਼ਿਲਾ ਲੁਧਿਆਣਾ ਜਗਰਾਉਂ ਤੋਂ ਡਾ. ਹਰਦਿਆਲ ਸਿੰਘ ਸੈਂਬੀ, ਧਰਤੀ ‘ਤੇ ਸਭ ਤੋਂ ਪੜ੍ਹੇ ਲਿਖੇ ਵਿਅਕਤੀ ਹਨ. 10 ਜੂਨ, 1942 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ ਵਿੱਚ ਜਨਮੇ ਡਾ ਹਰਦਿਆਲ ਸਿੰਘ ਜਿਨ੍ਹਾਂ ਕੋਲ 17 ਪੋਸਟ-ਗ੍ਰੈਜੂਏਟ ਡਿਗਰੀਆਂ ਸਮੇਤ 35 ਡਿਗਰੀਆਂ ਹਨ, ਜਿਸ ਦੀ ਸੂਚੀ ਇਸ ਪ੍ਰਕਾਰ ਹੈ –
1. MA (English)
2. MA (Punjabi)
3. MA (Economics)
4. MA (Public Administration)
5. MA (Philosophy)
6. MA (Gandhian and Peace Studies)
7. MA (Political Science)
8. MA (History)
9. MA (Defence and Strategy)
10. MA (Ancient Hstory, Culture and Archeology)
11. MA (Sociology)
12. MA (Sikh Studies)
13. MA (Religious Studies)
14. MA (Women Studies)
15. MA (Hindi)
16. MA (Journalism and Mass Communication)
17. Post Graduate Diploma (PGD) in Gandhian Studies
18. PGD in Adi Granth Acharya,
19. PGD in Population Education,
20. PGD in Mass Communication
21. PGD in Human Rights and Duties
22. LLB
23. Diploma in Guru Granth Studies,
24. Diploma of Office Organization and Procedures
25. Diploma in Civil Engineering
26. AMIE
27. AMISE
28. Shiksha Visharad (Equivalent to B.Ed.)
29. Diploma in Medicine and Homeopathy (Gold Medalist)
30. RMP (Homeopathy)
31. RMP (Arurved)
32. Ayurved Rattan (Equivalent to BAMS)
33. Gyani
34. Vidwan
35. Junior Management Course
ਉਸ ਕੋਲ ਨਾ ਸਿਰਫ 21 ਪੋਸਟ-ਗ੍ਰੈਜੂਏਟ ਡਿਗਰੀਆਂ ਹਨ, ਸਗੋਂ 14 ਡਿਗਰੀਆਂ ਗ੍ਰੈਜੂਏਟ ਪੱਧਰ ਦੀਆਂ ਹਨ. ਇਹ ਦੱਸਣਾ ਜਰੂਰੀ ਹੈ ਕਿ ਭਾਰਤ ਵਿਚ ਇਕ ਆਈ ਏ ਐਸ ਜਾਂ ਆਈ.ਪੀ.ਐਸ. ਅਧਿਕਾਰੀ ਹੋਣ ਲਈ ਕਿਸੇ ਕੋਲ ਸਿਰਫ ਇਕ ਗ੍ਰੈਜੂਏਟ ਪੱਧਰ ਦੀ ਡਿਗਰੀ ਹੋਣੀ ਚਾਹੀਦੀ ਹੈ ਅਤੇ ਇਕ ਯੂਨੀਵਰਸਿਟੀ ਵਿਚ ਮਾਹਿਰ ਜਾਂ ਪ੍ਰੋਫ਼ੈਸਰ ਦੀ ਨੌਕਰੀ ਪ੍ਰਾਪਤ ਕਰਨ ਦੇ ਲਈ ਇੱਕ ਪੀ.ਜੀ. ਡਿਗਰੀ ਚਾਹੀਦੀ ਹੈ ਪਰ ਏਨਾਂ ਨੇ ਕੁੱਲ 35 ਡਿਗਰੀਆਂ ਹਾਸਲ ਕੀਤੀਆਂ ਜੋ ਕਿ ਬੱਚੇ ਦੀ ਖੇਡ ਨਹੀਂ ਹੈ ਖਾਸ ਤੌਰ ਤੇ ਕਿਸੇ ਉਸ ਵਿਅਕਤੀ ਲਈ, ਜਿਸ ਦੇ ਮਾਪੇ ਅਣਪੜ੍ਹ ਹੋਣ ਅਤੇ ਜਿਸ ਨੂੰ ਕਾਲਜ ਜਾਣ ਲਈ ਆਪਣੇ ਮਾਤਾ-ਪਿਤਾ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਿਆ ਹੋਵੇ, ਪੇਂਡੂ ਪਿਛੋਕੜ ਅਤੇ ਇਕ ਬਹੁਤ ਹੀ ਨਿਮਰ ਆਰਥਿਕ ਸਥਿਤੀ ਹੋਣ ਦੇ ਬਾਵਜੂਦ ਡਾ. ਐਚ ਐਸ ਸੈਂਬੀ ਨੇ ਸੁਪਰਹੀਰੋ ਦੀ ਤਰ੍ਹਾਂ ਡਿਗਰੀ ਤੋਂ ਬਾਅਦ ਡਿਗਰੀ ਤੋਂ ਬਾਅਦ ਡਿਗਰੀ ਹਾਸਲ ਕੀਤੀ, ਜੋ ਪਹਿਲਾਂ ਜ਼ਿਲ੍ਹੇ ਦਾ ਸਭ ਤੋਂ ਵੱਧ ਡਿਗਰੀ ਹੋਲਡਰ ਬਣੇ, ਫਿਰ ਪੰਜਾਬ ਦੇ ਬਣੇ, ਫਿਰ ਉਸ ਤੋਂ ਬਾਅਦ ਭਾਰਤ ਦੇ ਅਤੇ ਫਿਰ ਵਿਸ਼ਵ ਦੇ ਸੱਭ ਤੋਂ ਵੱਧ ਡਿਗਰੀਆਂ ਪ੍ਰਾਪਤ ਕਰਨ ਵਾਲੇ ਸ਼ਖਸ ਬਣੇ,ਉਨ੍ਹਾਂ ਨੇ ਆਪਣੀ ਮਿਹਨਤ, ਲਗਾਤਾਰ ਫੋਕਸ ਅਤੇ ਦਲੇਰ ਰਵੱਈਏ ਦੀ ਬਦੌਲਤ ਡਿਗਰੀਆਂ ਦੇ ਸੰਸਾਰ ਨੂੰ ਜਿੱਤ ਲਿਆ.

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਾਬਕਾ ਕੇਂਦਰੀ ਮੰਤਰੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ!ਮੋਹਾਲੀ ਦੇ ਫੋਰਟਿਸ ਹਸਪਤਾਲ...
25/04/2023

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਾਬਕਾ ਕੇਂਦਰੀ ਮੰਤਰੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ!

ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਲਏ ਆਖਰੀ ਸਾਹ ।।

Address

Gahoon
Balachour
144521

Alerts

Be the first to know and let us send you an email when AAB TV posts news and promotions. Your email address will not be used for any other purpose, and you can unsubscribe at any time.

Contact The Business

Send a message to AAB TV:

Videos

Share

Category

Nearby media companies


Other Balachour media companies

Show All