News9Moga

News9Moga Bagha Purana

09/10/2023

DC ਮੋਗਾ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਕੀਤੀ ਅਪੀਲ

24/09/2023

ਨਗਰ ਕੌਂਸਲ ਦੀਆਂ ਵੋਟਾਂ ਸਬੰਧੀ ਤੀਰਥ ਸਿੰਘ ਮਾਹਲਾ ਵੱਲੋ ਕੀਤੀ ਗਈ ਲੋਕਾਂ ਮੀਟਿੰਗ

*ਰੋਟਰੀ ਕਲੱਬ ਵੱਲੋ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ*ਬਾਘਾ ਪੁਰਾਣਾ, 6 ਸਤੰਬਰ 2023 (ਰਿੱਕੀ ਆਨੰਦ)ਅਧਿਆਪਕ ਦਿਵਸ ਦੇ ਮੌਕੇ ...
06/09/2023

*ਰੋਟਰੀ ਕਲੱਬ ਵੱਲੋ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ*

ਬਾਘਾ ਪੁਰਾਣਾ, 6 ਸਤੰਬਰ 2023 (ਰਿੱਕੀ ਆਨੰਦ)

ਅਧਿਆਪਕ ਦਿਵਸ ਦੇ ਮੌਕੇ ਕੀਤਾ ਗਿਆ ਵਿਸ਼ੇਸ਼ ਸਨਮਾਨ

ਰੋਟਰੀ ਕਲੱਬ ਬਾਘਾ ਪੁਰਾਣਾ ਦਾ ਨਾਮ ਆਪਣੇ ਸਮਾਜਿਕ ਸੇਵਾਵਾਂ ਵਿੱਚ ਹਮੇਸ਼ਾ ਮੋਹਰੀ ਤਾਂ ਰਹਿੰਦਾ ਹੀ ਹੈ ਨਾਲ ਨਾਲ ਸਮਾਜ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲਿਆ ਦਾ ਵੀ ਸਾਥ ਦਿੰਦਾ ਹੈ ।
ਇਸ ਲੜੀ ਨੂੰ ਬਰਕਰਾਰ ਰੱਖਦੇ ਹੋਏ ਅੱਜ ਅਧਿਆਪਕ ਦਿਵਸ ਦੇ ਮੌਕੇ ਰੋਟਰੀ ਕਲੱਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ । ਅਧਿਆਪਕ ਦਿਵਸ ਦੇ ਖ਼ਾਸ ਦਿਨ ਅਧਿਆਪਕਾਂ ਨੂੰ ਓਹਨਾਂ ਦੀਆਂ ਸਿੱਖਿਆ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਦੇ ਬਦਲੇ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿਮਲ ਕੁਮਾਰ ਵਿੱਕੀ ਨੇ ਦੱਸਿਆ ਕਿ ਰੋਟਰੀ ਕਲੱਬ ਬਾਘਾ ਪੁਰਾਣਾ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਹਮੇਸ਼ਾ ਪਹਿਲ ਦਿੱਤੀ ਹੈ ਅਤੇ ਅੱਗੇ ਵੀ ਜ਼ਾਰੀ ਰਹੇਗੀ। ਸਮਾਜ ਨੂੰ ਸੇਧ ਦੇਣ ਵਾਲਿਆਂ ਨੂੰ ਰੋਟਰੀ ਕਲੱਬ ਹਮੇਸ਼ਾ ਸਾਥ ਦਿੰਦਾ ਹੈ । ਓਥੇ ਹੀ ਸਨਮਾਨਿਤ ਕੀਤੇ ਗਏ ਅਧਿਆਪਕਾਂ ਨੇ ਰੋਟਰੀ ਕਲੱਬ ਦਾ ਧੰਨਵਾਦ ਕੀਤਾ ਅਤੇ ਸਿੱਖਿਆ ਖੇਤਰ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਪਣੇ ਤਨ ਮਨ ਨਾਲ ਤਿਆਰ ਹਨ । ਇਸ ਮੌਕੇ ਅਰੁਣ ਬਾਂਸਲ (ਪ੍ਰਧਾਨ)
ਰਾਕੇਸ਼ ਬਾਂਸਲ (ਸਕੱਤਰ)
ਪਿਆਰੇ ਲਾਲ (ਕੈਸ਼ੀਅਰ)
ਵਿਮਲ ਗਰਗ
ਰਣਦੀਪ ਗਰਗ
ਮੁਨੀਸ਼ ਗਰਗ ਸੁਖਰਾਜ ਸਿੰਘ ਰਾਜਾ
ਅਸ਼ੋਕ ਕਾਂਸਲ
ਰਾਜੀਵ ਮਿੱਤਲ ਹਾਜ਼ਿਰ ਰਹੇ ।

03/09/2023

ਕਿਉਂ ਬਾਘਾ ਪੁਰਾਣਾ ਪ੍ਰੈੱਸ ਕਲੱਬ (ਰਜਿ:) ਨੂੰ ਇਹ ਕੰਮ ਕਰਨਾ ਪਿਆ?

27/08/2023

DSP ਬਾਘਾ ਪੁਰਾਣਾ ਵਿੱਚ ਜਸਜਯੋਤ ਸਿੰਘ ਵੱਲੋ ਮੀਡੀਆ ਨੂੰ ਦਿੱਤੀ ਜਾਣਕਾਰੀ ਪਤਾ ਲੱਗਿਆ ।

ਬਾਘਾ ਪੁਰਾਣਾ: ਸੰਦੀਪ ਦੀਪੀ #ਰਿੱਕੀ ਆਨੰਦ

ਪਿੱਛਲੇ ਦਿਨੀ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਪਿੰਡ ਥਰਾਜ ਵਿੱਚ ਇੱਕ ਘਟਨਾ cctv ਦੇ ਰਾਹੀਂ ਸਾਹਮਣੇ ਆਈ ਸੀ ਜਿਸ ਵਿੱਚ ਕੁੱਝ ਲੋਕ ਇੱਕ ਘਰ ਉੱਪਰ ਪਥਰਾਵ ਕਰ ਰਹੇ ਸਨ ।
ਕੁੱਝ ਲੋਕਾਂ ਅਤੇ ਕੁੱਝ ਨਿਊਜ਼ ਚੈਨਲਾਂ,ਅਖਬਾਰਾਂ ਨੇ ਇਸ ਘਟਨਾ ਨੂੰ ਨਸ਼ਾ ਕਰ ਰਹੇ ਨੌਜਵਾਨਾਂ ਵੱਲੋ ਅੰਜ਼ਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ।
ਪਰ ਇਸ ਘਟਨਾ ਦੀ ਸੱਚਾਈ ਕੁੱਝ ਹੋਰ ਹੀ ਹੈ ਜਿਸ ਬਾਰੇ DSP ਬਾਘਾ ਪੁਰਾਣਾ ਜਸਜਯੋਤ ਸਿੰਘ ਵੱਲੋ ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਪਤਾ ਲੱਗਿਆ ਕਿ ਇਸ ਘਟਨਾ ਨੂੰ ਨਸ਼ਾ ਕਰਨ ਅਤੇ ਨਸ਼ਾ ਤਸਕਰਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਜੌ ਕਿ ਸੱਚ ਨਹੀਂ ਹੈ ।
ਦਰਅਸਲ ਇਹ ਘਟਨਾ ਇੱਕ ਆਪਸੀ ਰੰਜਿਸ਼ ਦਾ ਨਤੀਜ਼ਾ ਹੈ । ਜਦੋਂ ਪੁਲਿਸ ਕੋਲ ਇਸ ਸੰਬਧੀ ਸ਼ਿਕਾਇਤ ਆਈ ਤਾਂ ਥਾਣਾ ਬਾਘਾ ਪੁਰਾਣਾ ਦੇ SHO ਅਮਨ ਕੰਬੋਜ ਵੱਲੋ ਸਾਰੇ ਮਾਮਲੇ ਦੀ ਤਫਤੀਸ਼ ਕੀਤੀ ਗਈ । ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਕੁੱਝ ਵਿਅਕਤੀ ਪਿੰਡ ਵਿੱਚ ਬਣੀ ਧਰਮਸ਼ਾਲਾ ਵਿੱਚ ਤਾਸ਼ ਖੇਡ ਰਹੇ ਸਨ ਅਤੇ ਕਿਸੇ ਗੱਲ ਨੂੰ ਲੈਕੇ ਆਪਸ ਵਿੱਚ ਤਕਰਾਰ ਹੋ ਗਈ। ਇਸ ਤਕਰਾਰ ਤੋਂ ਤੋਂ ਬਾਅਦ ਕੁੱਝ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੇ ਘਰ ਉੱਪਰ ਪਥਰਾਵ ਕੀਤਾ ਗਿਆ । ਇਸ ਘਟਨਾ ਵਿੱਚ ਨਸ਼ੇ ਨਾਲ , ਨਸ਼ਾ ਕਰਨ ਵਾਲਿਆਂ ਨਾਲ ਅਤੇ ਨਸ਼ਾ ਤਸਕਰਾਂ ਸੰਬੰਧੀ ਕੋਈ ਤੱਥ ਸਾਹਮਣੇ ਨਹੀਂ ਆਇਆ ਬਾਕੀ ਪੁਲਿਸ ਦੀਆਂ ਟੀਮਾਂ ਇਸ ਉੱਪਰ ਲਗਾਤਾਰ ਕੰਮ ਕਰ ਰਹੀਆਂ ਹਨ ਜੌ ਕੋਈ ਵੀ ਦੋਸ਼ੀ ਹੋਏਗਾ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

16/08/2023

News9moga # 46 ਵਾਂ ਸਲਾਨਾ ਵਿਸ਼ਾਲ ਲੰਗਰ ਰਵਾਨਾ #ਜੈ ਮਾਤਾ ਚਿੰਤਪੁਰਨੀ ਲੰਗਰ ਟਰੱਸਟ ਬਾਘਾ ਪੁਰਾਣਾ #2023

18/07/2023

ਬਾਘਾ ਪੁਰਾਣਾ ਤੋਂ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਨੇ ਹੜ੍ਹ ਪੀੜਤਾ ਲਈ ਭੇਜੀ ਰਾਹਤ ਸਮਗਰੀ।

ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਨੱਥੂਵਾਲਾ ਪੁਲਸ ਚੌਂਕੀ ਦਾ ਕੀਤਾ ਉਦਘਾਟਨਪੁਲਸ ਚੌਂਕੀ ਦੀ ਇਮਾਰਤ ਦੀ ਉਸਾਰੀ ’ਚ ਸਹਿਯੋਗ ਕਰਨ ਵਾਲੀਆਂ ਸਖਸ਼ੀਅ...
20/02/2023

ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਨੱਥੂਵਾਲਾ ਪੁਲਸ ਚੌਂਕੀ ਦਾ ਕੀਤਾ ਉਦਘਾਟਨ
ਪੁਲਸ ਚੌਂਕੀ ਦੀ ਇਮਾਰਤ ਦੀ ਉਸਾਰੀ ’ਚ ਸਹਿਯੋਗ ਕਰਨ ਵਾਲੀਆਂ ਸਖਸ਼ੀਅਤਾਂ ਦਾ ਕੀਤਾ ਧੰਨਵਾਦ
ਬਾਘਾ ਪੁਰਾਣਾ, 20 ਫਰਵਰੀ (ਸੰਦੀਪ #ਦੀਪੀ) ਥਾਣਾ ਬਾਘਾ ਪੁਰਾਣਾ ਅਧੀਨ ਪੈਂਦੀ ਪੁਲਸ ਚੌਂਕੀ ਦੀ ਨਵੀਂ ਇਮਾਰਤ ਦਾ ਉਦਘਾਟਨ ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਪੁਲਸ ਚੌਂਕੀ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਜ਼ਿਲਾ ਪੁਲਸ ਮੁਖੀ ਦੇ ਨਾਲ ਡੀ.ਅੈਸ. ਪੀ ਬਾਘਾ ਪੁਰਾਣਾ ਜਸਜਯੋਤ ਸਿੰਘ, ਥਾਣਾ ਬਾਘਾ ਪੁਰਾਣਾ ਦੇ ਮੁਖੀ ਜਤਿੰਦਰ ਸਿੰਘ, ਨੱਥੂਵਾਲਾ ਗਰਬੀ ਪੁਲਸ ਚੌਂਕੀ ਦੇ ਇੰਚਾਰਜ਼ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਵੀ ਹਾਜ਼ਰ ਸਨ। ਉਦਘਾਟਨੀ ਸਮਾਰੋਹ ਦੌਰਾਨ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਦਾਨੀ ਵੀਰਾਂ ਦਾ ਧੰਨਵਾਦ ਕਰਦੇ ਹਨ, ਜਿੰਨ੍ਹਾਂ ਨੇ ਪੁਲਸ ਨੂੰ ਸਹਿਯੋਗ ਦੇ ਕੇ ਇਸ ਇਮਾਰਤ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਇਲਾਕੇ ਦੀ ਪਬਲਿਕ ਨੇ ਆਪਣੇ ਵਾਸਤੇ ਪੁਲਸ ਨੂੰ ਸਹਿਯੋਗ ਦਿੱਤਾ ਹੈ। ਇਸ ਮੌਕੇ ਸਰਪੰਚ ਗੁਰਮੇਲ ਸਿੰਘ ਨੇ ਜਿੱਥੇ ਆਏ ਹੋਏ ਅਫਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਉਨ੍ਹਾਂ ਦੀ ਪਹਿਲੀ ਸਰਪੰਚੀ ਸਮੇਂ ਹੀ ਚੌਂਕੀ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਦੂਸਰੀ ਸਰਪੰਚੀ ਦੀ ਪਾਰੀ ਸਮੇਂ ਚੌਕੀ ਦੀ ਇਮਾਰਤ ਮੁਕੰਮਲ ਹੋਈ ਹੈ, ਜੋ ਉਨ੍ਹਾਂ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਮੇਜਰ ਸਿੰਘ ਹਰੀਏਵਾਲਾ, ਗੁਰਤੇਜ ਸਿੰਘ, ਜੈਲਦਾਰ ਗੁਰਪ੍ਰੀਤ ਸਿੰਘ, ਕਪਤਾਨ ਸਿੰਘ ਲੰਗੇਆਣਾ ਆਪ ਆਗੂ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ, ਮਨਦੀਪ ਸਿੰਘ ਮਾਹਲਾ, ਬਿਕਰਮਜੀਤ ਵਿੱਕੀ, ਸੋਨੀ ਮਾੜੀ ਮੁਸਤਫਾ, ਗੁਰਪ੍ਰੀਤ ਲਧਾਈਕੇ, ਮਾਨ ਕੋਟਲਾ, ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਠ, ਗੁਰਪ੍ਰੀਤ ਸਿੰਘ ਮਾਹਲਾ ਖੁਰਦ, ਸੂਬਾਖਾਨ ਵੱਡਾਘਰ, ਜੱਗਾ ਡੇਮਰੂ ਖੁਰਦ, ਗੋਰਾ ਬਰਾੜ ਵੱਡਾਘਰ ਆਦਿ ਤੋਂ ਇਲਾਵਾ ਚੌਂਕੀ ਦਾ ਸਟਾਫ, ਪਤਵੰਤੇ, ਪੰਚ, ਸਰਪੰਚ ਹਾਜ਼ਰ ਸਨ।

25/01/2023
ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਕੀਤੇ ਹੋਏ ਉਸਾਰੂ ਕੰਮਾਂ ਨੂੰ ਦੇਖਦੇ ਹੋਏ ਪਿੰਡ ਸਮਾਧ ਭਾਈ ਦੀ ਦੀ ਪੰਚਾਇਤ ਦੇ ਸਰਪੰਚ ਨਿਰਮਲ ਸਿੰਘ, ਪ...
25/01/2023

ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਕੀਤੇ ਹੋਏ ਉਸਾਰੂ ਕੰਮਾਂ ਨੂੰ ਦੇਖਦੇ ਹੋਏ ਪਿੰਡ ਸਮਾਧ ਭਾਈ ਦੀ ਦੀ ਪੰਚਾਇਤ ਦੇ ਸਰਪੰਚ ਨਿਰਮਲ ਸਿੰਘ, ਪੰਚਾਇਤ ਨਾਨਕਸਰ ਦੇ ਸਰਪੰਚ ਗੁਰਚਰਨ ਸਿੰਘ, ਗੁਰਦੇਵ ਸਿੰਘ ਭਾਰੀ, ਗੁਰਪ੍ਰੀਤ ਸਿੰਘ ਨੰਬਰਦਾਰ ਅਤੇ ਸੁੱਖਾ ਭਾਈ ਆਪਣੇ ਸਾਥੀ ਪੰਚਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਹਨਾਂ ਦੋਨਾਂ ਹੀ ਸਰਪੰਚਾਂ ਨੂੰ ਐਮ ਐਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਸਪੈਸ਼ਲ ਗ੍ਰਾਟਾਂ ਦੇਣ ਦਾ ਐਲਾਨ ਕੀਤਾ ਅਤੇ ਦੋਨਾਂ ਹੀ ਸਰਪੰਚਾਂ ਨੂੰ ਜੀ ਆਇਆਂ ਕਿਹਾ ਇਸ ਵਕਤ ਜਿਲਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਯੋਜਨਾ ਕਮੇਟੀ ਹਰਮਨ ਬਰਾੜ ਦੀਦਾਰੇ ਵਾਲਾ, ਜਿਲਾ ਸੈਕਟਰੀ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਦੀਪਕ ਅਰੋੜਾ, ਪਿੰਡ ਸਮਾਧ ਭਾਈ ਦੇ ਵਾਲੰਟੀਅਰ ਡਾ ਪਵਨਦੀਪ, ਡਾ ਲਖਵੀਰ ਸਿੰਘ ਖੋਖਰ, ਜਸਵਿੰਦਰ ਰਾਜਾ, ਜਿੰਮੀ ਬਾਗੜੀ, ਡਾ ਸਤਨਾਮ ਸਿੰਘ, ਸੰਦੀਪ ਸਿੰਘ, ਰਾਜੂ ਭਿੰਡਰ, ਕਾਕਾ ਢਿੱਲੋਂ ਅਤੇ ਵਕੀਲ ਸਿੰਘ ਹਾਜਿਰ ਸਨ।

01/01/2023
01/01/2023

ਅਰਵਿੰਦ ਕੇਜਰੀਵਾਲ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਹੋਇਆ ਸਾਫ਼ - ਦੀਪਕ ਅਰੋੜਾ (ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ)

ਨਾਮ ਜਤਿੰਦਰ ਸਿੰਘ ਜੋਤੀ (ਪੋਲਟਰੀ ਫਾਰਮ ਵਾਲਾ) ਪਿੰਡ ਮਾੜੀ ਮੁਸਤਫ਼ਾ ਨੇੜੇ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ। ਇਹ ਲੜਕਾ ਕੱਲ੍ਹ ਦੁਪਹਿਰ ਕਰੀਬ 12:15...
21/12/2022

ਨਾਮ ਜਤਿੰਦਰ ਸਿੰਘ ਜੋਤੀ (ਪੋਲਟਰੀ ਫਾਰਮ ਵਾਲਾ) ਪਿੰਡ ਮਾੜੀ ਮੁਸਤਫ਼ਾ ਨੇੜੇ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ। ਇਹ ਲੜਕਾ ਕੱਲ੍ਹ ਦੁਪਹਿਰ ਕਰੀਬ 12:15 ਵਜੇ ਆਪਣੇ ਘਰ ਤੋਂ ਗਿਆ ਸੀ ਉਸ ਮਗਰੋਂ ਇਹਦੀ ਕੋਈ ਖ਼ਬਰ ਸਾਰ ਨਹੀਂ ਮਿਲੀ ਪਿੰਡ ਵਾਸੀ ਅਤੇ ਪਰਿਵਾਰਿਕ ਮੈਂਬਰ ਇਹਨੂੰ ਲੱਭ ਰਹੇ ਨੇ ਜੇਕਰ ਕਿਸੇ ਨੇ ਵੇਖਿਆ ਹੋਵੇ ਤਾਂ ਕਿਰਪਾ ਕਰਕੇ 9814620850 ਨੰਬਰ ਤੇ ਸੂਚਿਤ ਕੀਤਾ ਜਾਵੇ, ਪੋਸਟ ਨੂੰ ਸ਼ੇਅਰ ਕੀਤਾ ਜਾਵੇ|

ਡੀ.ਐੱਸ.ਪੀ ਦਫਤਰ ਤੇ ਰਿਹਾਇਸ਼ੀ ਜਗ੍ਹਾ ਨੂੰ ਨਵੀਨੀਕਰਨ ਕਰਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆਐੱਸ.ਐੱਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਕੀਤਾ ਉ...
10/12/2022

ਡੀ.ਐੱਸ.ਪੀ ਦਫਤਰ ਤੇ ਰਿਹਾਇਸ਼ੀ ਜਗ੍ਹਾ ਨੂੰ ਨਵੀਨੀਕਰਨ ਕਰਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਐੱਸ.ਐੱਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਕੀਤਾ
ਉਦਘਾਟਨ, ਹੋਰ ਅਧਿਕਾਰੀਆਂ ਵੱਡੇ ਪੱਧਰ ਤੇ ਕੀਤੀ ਸ਼ਮੂਲੀਅਤ
ਬਘਾ ਪੁਰਾਣਾ:10 ਦਸੰਬਰ 2022 (ਸੰਦੀਪ ਕੁਮਾਰ)
ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰਲੇ ਡੀ.ਐੱਸ.ਪੀ ਦਫਤਰ ਵਿਖੇ ਜਸਯਜੋਤ ਸਿੰਘ ਡੀ.ਐੱਸ.ਪੀ ਬਾਘਾ ਪੁਰਾਣਾ ਦੇ ਯਤਨਾਂ ਸਦਕਾ ਪਿਛਲੇ ਕਾਫੀ ਸਮੇਂ ਤੋਂ ਖਸਤਾ ਹਾਲਤ ਹੋਈ ਰਿਹਾਇਸ਼ੀ ਜਗ੍ਹਾ ਅਤੇ ਡੀ.ਐੱਸ.ਪੀ ਦਫਤਰ ਨੂੰ ਨਵੀਨੀਕਰਨ ਕਰਕੇ ਨਵੀਂ ਦਿੱਖ ਪ੍ਰਦਾਨ ਕੀਤੀ ਗਈ
,ਜਿਸਦਾ ਅੱਜ ਉਦਘਾਟਨ ਕੀਤਾ ਗਿਆ।ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਕੀਰਤਨੀ ਜਥੇ ਵਲੋਂ ਪੁੱਜੀਆਂ ਹੋਈਆ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।
ਇਸ ਪ੍ਰੋਗਰਾਮ ਵਿੱਚ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਗੁਲਨੀਤ ਸਿੰਘ ਖੁਰਾਣਾ ਜਿਲ੍ਹਾ ਪੁਲਿਸ ਮੁਖੀ ਮੋਗਾ ਨੇ ਵੀ ਉਚੇਚੇ ਤੌਰ ਤੇ ਹਾਜਰੀ ਲਗਵਾਈ।ਇਸ ਥਾਂ ਦੇ ਉਦਘਾਟਨ ਕਰਨ ਦੀ ਰਸਮ ਗੁਲਨੀਤ ਸਿੰਘ ਖੁਰਾਣਾ ਜਿਲ੍ਹਾ ਪੁਲਿਸ ਮੁਖੀ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ।
ਇਸ ਮੌਕੇ ਅਜੇਰਾਜ ਸਿੰਘ ਐੱਸ.ਪੀ (ਡੀ) ਮੋਗਾ,ਪਵਨ ਕੁਮਾਰ ਗੁਲਾਟੀ ਤਹਿਸੀਲਦਾਰ ਬਾਘਾ ਪੁਰਾਣਾ,ਹਰਿੰਦਰ ਸਿੰਘ ਡੋਡ ਡੀ.ਐੱਸ.ਪੀ (ਡੀ),ਮਨਜੀਤ ਸਿੰਘ ਢੇਸੀ ਡੀ.ਐੱਸ.ਪੀ ਨਿਹਾਲ ਸਿੰਘ ਵਾਲਾ,ਇੰਸਪੈਕਟਰ ਕਿੱਕਰ ਸਿੰਘ ਇੰਾਰਜ ਸੀ.ਆਈ.ਏ ਸਟਾਫ ਮਹਿਣਾ,ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾ ਪੁਰਾਣਾ,ਇੰਸਪੈਕਟਰ ਗੁਰਮੇਲ ਸਿੰਘ ਰੀਡਰ ਟੂ ਐੱਸ.ਐੱਸ.ਪੀ ਮੋਗਾ ਆਦਿ ਉੱਚ ਅਧਿਕਾਰੀ ਹਾਜਰ ਸਨ।
ਇੱਥੇ ਵਰਣਨਯੋਗ ਗੱਲ ਇਹ ਵੀ ਹੈ ਕਿ ਪਿਛਲੇ ਵਧੇਰੇ ਸਮੇਂ ਤੋਂ ਡੀ.ਐੱਸ.ਪੀ ਰਿਹਾਇਸ਼ ਦੀ ਹਾਲਤ ਬਹੁਤ ਹੀ ਖਸਤਾ ਬਣੀ ਹੋਈ ਸੀ ਅਤੇ ਜਿਆਦਾਤਰ ਅਫਸਰ ਇਸ ਜਗ੍ਹਾ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਸਨ ਅਤੇ ਨਾ ਹੀ ਕਿਸੇ ਅਫਸਰ ਨੇ ਇਸਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਮੌਜੂਦਾ ਜਸਯਜੋਤ ਸਿੰਘ ਡੀ.ਐੱਸ.ਪੀ ਵਲੋਂ ਉੱਦਮ ਕਰਕੇ ਇਸ ਥਾਂ ਨੂੰ ਰਹਿਣ ਦੇ ਯੋਗ ਬਣਾਇਆ ਗਿਆ ਹੈ।
ਡੀ.ਐੱਸ.ਪੀ ਜਸਯਜੋਤ ਦੇ ਇਸ ਉੱਦਮ ਦੀ ਜਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਅਤੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਬਹੁਤ ਹੀ ਪ੍ਰਸੰਸਾ ਕੀਤੀ ਅਤੇ ਅੱਜ ਤੱਕ ਇਸ ਦਫਤਰ ਵਿੱਚ ਕਦੇ ਵੀ ਧਾਰਮਿਕ ਪ੍ਰੋਗਰਾਮ ਨਹੀਂ ਕਰਵਾਇਆ ਗਿਆ ਸੀ,ਇਸ ਲਈ ਜੋ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਉਸਦੀ ਵੀ ਇਕੱਤਰਤਾ ਨੇ ਬਹੁਤ ਹੀ ਤਾਰੀਫ ਕੀਤੀ।ਇਸ ਮੌਕੇ ਐੱਸ.ਆਈ ਜਤਿੰਦਰ ਸਿੰਘ ਥਾਣਾ ਮੁਖੀ ਬਾਘਾ ਪੁਰਾਣਾ,ਐੱਸ.ਆਈ ਜਸਵਿੰਦਰ ਸਿੰਘ ਥਾਣਾ ਮੁਖੀ ਸਮਾਲਸਰ,ਐੱਸ.ਆਈ ਦਲਜੀਤ ਸਿੰਘ ਥਾਣਾ ਮੁਖੀ ਸਿਟੀ 1 ਮੋਗਾ,ਸਰਬਜੀਤ ਸਿੰਘ ਰੀਡਰ ਟੂ ਡੀ.ਐੱਸ.ਪੀ ਧਰਮਕੋਟ,ਜਗਦੇਵ ਸਿੰਘ ਰੀਡਰ ਟੂ ਡੀ.ਐੱਸ.ਪੀ ਬਾਘਾ ਪੁਰਾਣਾ,ਕੁਲਵੰਤ ਸਿੰਘ ਏ.ਐੱਸ.ਆਈ ਮੋਗਾ,ਹਰਦੀਪ ਸਿੰਘ ਆਦਿ ਨੇ ਹਾਜਰੀ ਭਰੀ

05/12/2022

ਪੱਤਰਕਾਰ ਰਵੀਸ਼ ਕੁਮਾਰ ਨੇ ਕਿਉਂ NDTV ਤੇ ਅਸਤੀਫਾ ਦਿੱਤਾ ਆਓ ਸੁਣਦੇ ਹਾਂ #

30/11/2022

ਅਸਲਾ ਰੱਖਣ ਵਾਲਿਆਂ ਨੂੰ ਕੀ ਕਿਹਾ ਐਸ. ਐਸ. ਪੀ. ਮੋਗਾ ਨੇ ਸੁਣੋ

10/11/2022

ਸਾਬਕਾ ਐਮ .ਐਲ.ਏ.ਬਾਘਾਪੁਰਾਣਾ 32 ਲੱਖ ਰੁਪਇਆ ਅਲੱਗ ਅਲੱਗ ਮਹਿਕਮਿਆਂ ਤੋਂ ਮਹੀਨੇ ਦਾ ਲੈ ਰਿਹਾ ਸੀ-- MLA. ਅੰਮ੍ਰਿਤਪਾਲ ਸਿੰਘ ਸੁਖਾਨੰਦ

10/11/2022

ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਅਤੇ ਮਾਪਿਆਂ ਨੇ ਕੀਤਾ ਚੌਕ ਜਾਮ

05/11/2022

छोटे-छोटे बच्चे अपना पेट भरने के लिए देखो क्या करते हैं ।

ਬਾਘਾ ਪੁਰਾਣਾ 'ਚ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ ਮਾਰ ਕੇ 31 ਨੌਜਵਾਨ ਛੁਡਵਾਏ 3 ਤੇ IPC ਦੀ ਧਾਰਾ 420 ਤਹਿਤ ਮੁਕ...
03/11/2022

ਬਾਘਾ ਪੁਰਾਣਾ 'ਚ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ ਮਾਰ ਕੇ 31 ਨੌਜਵਾਨ ਛੁਡਵਾਏ

3 ਤੇ IPC ਦੀ ਧਾਰਾ 420 ਤਹਿਤ ਮੁਕੱਦਮਾ ਦਰਜ ਮੈਨੇਜਰ ਕਾਬੂ, ਮਾਲਕ ਸਮੇਤ 2 ਫਰਾਰ

ਬਾਘਾ ਪੁਰਾਣਾ ਦੇ ਮੋਗਾ-ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਰਾਜੇਆਣਾ 'ਚ ਪਿਛਲੇ ਕਈ ਸਾਲਾਂ ਤੋਂ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਹੋਏ 31 ਨੌਜਵਾਨਾਂ ਨੂੰ ਪੁਲਸ ਨੇ ਬੁੱਧਵਾਰ ਰਾਤ ਕਰੀਬ 9 ਵਜੇ ਛਡਵਾ ਕਰ ਸਾਰੇ ਨੌਜਵਾਨਾਂ ਨੂੰ ਮੈਡੀਕਲ ਤੌਰ 'ਤੇ ਮੋਗਾ ਦੇ ਸਿਵਲ ਹਸਪਤਾਲ ਦੇ ਮੈਡੀਕਲ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ।
ਪੁਲੀਸ ਨੇ ਸੈਂਟਰ ਦੇ ਮੈਨੇਜਰ ਨੂੰ ਕਾਬੂ ਕਰਕੇ ਸੈਂਟਰ ਵਿੱਚੋਂ ਨੌਜਵਾਨਾਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਤੇ ਮਾਮਲਾ ਦਰਜ ਕਰ ਲਿਆ,ਸੰਚਾਲਕ ਅਤੇ ਉਸ ਦਾ ਰਿਸ਼ਤੇਦਾਰ ਫਰਾਰ ਹਨ।

ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ New-Way Drug counseling & Rehabilitation Centre ਨਾਮ ਦਾ ਨਸ਼ਾ ਛਡਾਊ ਕੇਂਦਰ ਕਾਫੀ ਲੰਬੇ ਸਮੇਂ ਤੋਂ ਬਿਨਾਂ ਲਾਇਸੈਂਸ ਰਾਜੇਆਣਾ ਵਿਖੇ ਚਲਾਇਆ ਜਾ ਰਿਹਾ ਸੀ ਤੇ ਹੁਣ ਇਸ ਨਸ਼ਾ ਛੁਡਾਊ ਕੇਂਦਰ ਨੂੰ ਪੁਲੀਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਅਤੇ 2 ਫਰਾਰ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਸੈਂਟਰ ਵਿੱਚ ਰੱਖੇ ਨੌਜਵਾਨਾਂ ਦੀ ਹਰ ਰੋਜ਼ ਕੁੱਟਮਾਰ ਕੀਤੀ ਜਾਂਦੀ ਸੀ।
ਚੀਕਣਾ ਸੁਣ ਕੇ ਸੈਂਟਰ ਦੇ ਬਾਹਰੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਡਾਇਰੈਕਟਰ ਸੁਖਵੰਤ ਸਿੰਘ ਬਰਾੜ, ਮੈਨੇਜਰ ਨੇਹਲ ਸਚਦੇਵਾ ਅਤੇ ਸੁਖਵੰਤ ਸਿੰਘ ਬਰਾੜ ਤੇ ਰਿਸ਼ਤੇਦਾਰ ਹਰਸਿਮਰਨ ਸਿੰਘ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ ਕਰ ਲਿਆ ਹੈ।

ਬਾਘਾ ਪੁਰਾਣਾ ਪੁਲਿਸ ਹੁਣ ਲੋਕਾਂ ਦੇ ਕੰਡੇ-ਵੱਟੇ ਚੱਕ ਕੇ ਰੁਜਗਾਰ ਖੋਹਣ ਤੇ ਹੋਈਸਥਾਨਕ ਸ਼ਹਿਰ ਅੰਦਰ ਲੋਕਾਂ ਨੂੰ ਲਗਾਤਾਰ ਪੁਲਿਸ ਦੀ ਧੱਕੇਸ਼ਾਹੀ ਦਾ ...
02/11/2022

ਬਾਘਾ ਪੁਰਾਣਾ ਪੁਲਿਸ ਹੁਣ ਲੋਕਾਂ ਦੇ ਕੰਡੇ-ਵੱਟੇ ਚੱਕ ਕੇ ਰੁਜਗਾਰ ਖੋਹਣ ਤੇ ਹੋਈ

ਸਥਾਨਕ ਸ਼ਹਿਰ ਅੰਦਰ ਲੋਕਾਂ ਨੂੰ ਲਗਾਤਾਰ ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ,ਕਈ ਵਾਰ ਰੌਲਾ ਰੱਪਾ ਪੈਣ ਤੇ ਮਸਲਾ ਬੰਦ ਵੀ ਹੋ ਜਾਂਦਾ ਹੈ ਪਰ ਅੱਜ ਫਿਰ ਇੱਕ ਤਾਜਾ ਮਾਮਲਾ ਪੁਲਿਸ ਦੀ ਧੱਕੇਸ਼ਾਹੀ ਦਾ ਸਾਹਮਣੇ ਆਇਆ ਹੈ ਜੋ ਕਿ ਸਥਾਨਕ ਸ਼ਹਿਰ ਦੇ ਮੁੱਖ ਬੱਸ ਸਟੈਂਡ ਵਿਚਲੀਆਂ ਦੁਕਾਨਾਂ ਅੱਗੇ ਲੱਗੇ ਫਲਾਂ ਦੇ ਅੱਡਿਆਂ ਤੋਂ ਹੈ,ਜਿੱਥੇ ਕਿ ਬਾਘਾ ਪੁਰਾਣਾ ਪੁਲਿਸ ਥਾਣੇ ਦੀ ਗੱਡੀ ਵਿੱਚ ਆਈ ਟੀਮ ਵਲੋਂ ਚੁੱਪ ਚਪੀਤੇ ਫਲਾਂ ਵਾਲੇ ਅੱਡੇ ਤੋਂ ਉਸਦਾ ਕੰਡਾ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਗਿਆ ਅਤੇ ਦੁਕਾਨਦਾਰ ਦੇਖਦਾ ਹੀ ਰਹਿ ਗਿਆ,ਦੁਕਾਨਦਾਰ ਵਲੋਂ ਮੋਹਤਵਾਰ ਪਤਵੰਤਿਆਂ ਰਾਹੀਂ ਪੁਲਿਸ ਨੂੰ ਸਿਫਾਰਿਸ਼ ਕਰਨ ਤੇ ਕੰਡਾ ਵਾਪਿਸ ਕਰਨ ਤੋਂ ਪੁਲਿਸ ਨੇ ਸਾਫ ਇਨਕਾਰ ਕਰ ਦਿੱਤਾ।
ਥਾਣਾ ਮੁਖੀ ਦਾ ਪੱਖ-ਇਸ ਸਬੰਧੀ ਜਦੋਂ ਪੁਲਿਸ ਥਾਣਾ ਬਾਘਾ ਪੁਰਾਣਾ ਦੇ ਮੁਖੀ ਜਤਿੰਦਰ ਸਿੰਘ ਨੂੰ ਫੋਨ ਰਾਹੀਂ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਅੱਜ ਕੁੱਲ ਦੋ ਕੰਡੇ ਚੁੱਕੇ ਗਏ ਹਨ,ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਕਾਰਵਾਈ ਕਿਸ ਕਾਨੂੰਨ ਦੇ ਅਧੀਨ ਕੀਤੀ ਗਈ ਹੈ ਤਾਂ ਉਹਨਾਂ ਨੇ ਸਾਫ ਤੌਰ ਤੇ ਦੱਸਣ ਤੋਂ ਮਨ੍ਹਾ ਕਰਦਿਆਂ ਆਪਣੇ ਮੂਡ ਚ’ ਕਿਹਾ ਕਿ ਕੋਈ ਨਾ ਇਹ ਵੀ ਦੱਸ ਦਿਆਂਗੇ।
ਇਸ ਸਬੰਧੀ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕਰਨ ਤੇ ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਥਾਣਾ ਮੁਖੀ ਨਾਲ ਗੱਲ ਕਰਨਗੇ ਅਤੇ ਜਿਸ ਕਿਸੇ ਦੀ ਗਲਤੀ ਪਾਈ ਗਈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

01/11/2022

ਸੁਵਾਮੀ ਰਾਮ ਤੀਰਥ ਜੀ ਹਰਿਦੁਆਰ ਵਾਲਿਆਂ ਨੇ ਗਊ ਭਗਤਾਂ ਨੂੰ ਕੀਤੀ ਅਪੀਲ

03/09/2022

ਗੁਰਦੁਆਰਾ ਪਾਤਸ਼ਾਹੀ ਛੇਵੀਂ (ਸੰਤ ਗੁਰਮੇਲ ਸਿੰਘ ਲੋਪੋ ਵਾਲੇ) ਬਾਘਾ ਪੁਰਾਣਾ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ

16 ਸਾਲ ਪੁਰਾਣੀ ਕਮੇਟੀ ਹੀ ਕਰੇਗੀ ਸੇਵਾ (ਸ.ਸੁਖਮੰਦਰ ਸਿੰਘ ਦੁਬਾਰਾ ਚੁਣੇ ਗਏ ਪ੍ਰਧਾਨ )

ਹੋਰ ਖਬਰਾਂ ਦੇਖਣ ਲਈ News9Moga ਚੈਨਲ ਨੂੰ Like,Shere & FolloW ਕਰੋ
Hargobindsar Sahib #

03/09/2022

ਸਰਪੰਚ ਦੇ ਹੱਕ ਵਿੱਚ ਆਏ ਕਾਂਗਰਸੀ ਵਰਕਰ ਅਤੇ ਪਿੰਡ ਦੇ ਲੋਕ

02/09/2022

ਅਕਾਲੀ ਦਲ ਨੂੰ ਕਰੀਬ 4 ਸਾਲ ਬਾਅਦ ਮਿਲਿਆ ਇਨਸਾਫ

ਲੰਗੇਆਣਾ ਨਵਾਂ ਦੇ ਸਰਪੰਚ ਦਾ ਕਾਰਜਕਾਲ ਕੀਤਾ ਖਤਮ

30/08/2022

ਸਬ-ਇੰਸਪੈਕਟਰ ਵੱਲੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਸ ਬਿਉਰੋ ਵੱਲੋਂ ਕੇਸ ਦਰਜ

ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਐਸ.ਆਈ. ਵੱਲੋਂ ਰਿਸ਼ਵਤ ਲੈਂਦੇ ਦੀ ਵੀਡਿਓ

ਬਾਘਾ ਪੁਰਾਣਾ:30 ਅਗਸਤ-(ਸੰਦੀਪ #ਦੀਪੀ) ਪੰਜਾਬ ਵਿਜੀਲੈਸ ਬਿਉਰੋ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਥਾਣਾ ਬਾਘਾਪੁਰਾਣਾ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ (ਐਸ.ਆਈ.) ਜਗਨਦੀਪ ਸਿੰਘ ਖਿਲਾਫ਼ 20,000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਅੱਜ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਉਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੀਤੀ ਮਿਤੀ 02.09.2021 ਨੂੰ ਉਕਤ ਐਸ.ਆਈ. ਜਗਨਦੀਪ ਸਿੰਘ ਦੀ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਈ ਵੀਡਿਓ ਕਲਿੱਪ ਸਬੰਧੀ ਬਿਓਰੋ ਵੱਲੋਂ ਤਿਆਰ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਇਹ ਮੁਕੱਦਮਾ ਦਰਜ ਹੋਇਆ ਹੈ। ਕੇਸ ਦੇ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਮਨਦੀਪ ਸਿੰਘ ਉਰਫ ਹੀਪਾ ਵਾਸੀ ਪਿੰਡ ਕੋਟਲਾ ਮੇਹਰ ਸਿੰਘ ਵਾਲਾ, ਜਿਲਾ ਮੋਗਾ ਪਾਸੋਂ 190 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਬਾਘਾਪੁਰਾਣਾ ਵਿਖੇ ਮੁਕੱਦਮਾ ਦਰਜ ਹੋਇਆ ਸੀ। ਇਸ ਮੁਕੱਦਮੇ ਵਿੱਚ ਸ਼ਾਮਲ ਦੋਸ਼ੀ ਮਨਦੀਪ ਸਿੰਘ ਦੀ ਮੱਦਦ ਕਰਨ ਬਦਲੇ ਐਸ.ਆਈ. ਜਗਨਦੀਪ ਸਿੰਘ ਵੱਲੋਂ ਦੋਸ਼ੀ ਦੇ ਭਰਾ ਅਮਨਦੀਪ ਸਿੰਘ ਪਾਸੋਂ 20,000 ਰੁਪਏ ਰਿਸ਼ਵਤ ਹਾਸਲ ਕੀਤੀ ਗਈ।
ਇਸ ਉਪਰੰਤ ਅਮਨਦੀਪ ਸਿੰਘ ਵਗੈਰਾ ਵੱਲੋਂ ਉਕਤ ਹਾਸਲ ਕੀਤੀ ਰਿਸ਼ਵਤ ਬਾਰੇ ਸਟਿੰਗ ਆਪਰੇਸ਼ਨ ਕਰਕੇ ਵੀਡਿਓ ਵਾਇਰਲ ਕੀਤੀ ਗਈ ਜਿਸ ਵਿੱਚ ਜਗਨਦੀਪ ਸਿੰਘ ਦੀ ਪਹਿਨੀ ਹੋਈ ਪੈਂਟ ਦੀ ਪਿਛਲੀ ਜੇਬ ਵਿੱਚੋਂ 20,000 ਰੁਪਏ ਰਿਸ਼ਵਤੀ ਕਰੰਸੀ ਨੋਟ ਕਢਵਾ ਕੇ ਪਹਿਲਾਂ ਤੋਂ ਫੋਟੋਸਟੇਟ ਕੀਤੇ ਨੋਟਾਂ ਦੇ ਨੰਬਰਾਂ ਨਾਲ ਮਿਲਾਨ ਕਰਵਾਇਆ ਗਿਆ ਅਤੇ ਵੀਡਿਓ ਵਿੱਚ ਉਕਤ ਐਸ.ਆਈ. ਵੱਲੋਂ ਆਪਣੀ ਗਲਤੀ ਮੰਨੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਬਤੌਰ ਜਨਸੇਵਕ ਹੁੰਦੇ ਹੋਏ ਅਜਿਹਾ ਕਰਕੇ ਦੋਸ਼ੀ ਐਸ.ਆਈ. ਜਗਨਦੀਪ ਸਿੰਘ ਵੱਲੋਂ ਭਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਜੁਰਮ ਅ/ਧ 7 ਕੀਤਾ ਗਿਆ ਹੈ ਜਿਸ ਕਰਕੇ ਉਸ ਖਿਲਾਫ਼ ਵਿਜੀਲੈਸ ਬਿਉਰੋ ਦੇ ਥਾਣਾ ਫ਼ਿਰੋਜ਼ਪੁਰ ਵਿਖੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

28/08/2022

ਨੌਜਵਾਨਾਂ ਨੇ ਗਊਆਂ ਦੀ ਬਿਮਾਰੀ ਦਾ ਹੱਲ ਕਰਨ ਲਈ ਕੀਤਾ ਇਹ ਵੱਡਾ ਕੰਮ

News9Moga ਚੈਨਲ ਨੂੰ Like,FolloW & Share ਕਰੋ

15/08/2022

ਬਾਘਾ ਪੁਰਾਣਾ ਵਿੱਚ ਮਨਾਇਆ ਗਿਆ 75 ਵਾਂ ਆਜ਼ਾਦੀ ਦਿਹਾੜਾ

Address

Giani Zail Singh Market
Bagha Purana
142038

Telephone

+18054061700

Website

Alerts

Be the first to know and let us send you an email when News9Moga posts news and promotions. Your email address will not be used for any other purpose, and you can unsubscribe at any time.

Contact The Business

Send a message to News9Moga:

Videos

Share