Vismad TV

Vismad TV Bhai harsimran Singh is a Sikh scholar and an author of 12 books written on religious, historical, p

16/03/2023

ਸ਼੍ਰੋਮਣੀ ਕਮੇਟੀ ਲਈ ਇਕ ਪਾਰਲੀਮੈਂਟ ਵਾਂਗ ਕੰਮ ਕਰਨ ਦਾ ਢੁੱਕਵਾਂ ਸਮਾਂ- ਇਜਲਾਸਾਂ ਦੇ ਏਜੰਡੇ
ਭਾਈ ਹਰਿਸਿਮਰਨ ਸਿੰਘ
ਇਸ ਵਿਚਾਰ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਪਿਛਲੇ ਦਹਾਕਿਆਂ ਵਿਚ ਹੋਈਆਂ ਕਈ ਦੁਖਦ ਘਟਨਾਵਾਂ ਕਾਰਨ ਪੰਜਾਬ ਅਤੇ ਸਿੱਖ ਪੰਥ ਕਈ ਤਰ੍ਹਾਂ ਦੀਆਂ ਉਲਝਣਾਂ ਅਤੇ ਸਮੱਸਿਆਵਾਂ ਵਿਚ ਘਿਰਆ ਹੋਇਆ ਹੈ। ਪੰਥ ਦੇ ਸੰਵੇਦਨਸ਼ੀਲ ਅਤੇ ਫਿਕਰਮੰਦ ਹਲਕਿਆਂ ਚੱਲੋਂ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਈ ਪਲੇਟਫਾਰਮਾਂ ਅਤੇ ਜਥੇਬੰਦੀਆਂ ਦੇ ਮੰਚਾਂ ਤੋਂ ਯਤਨ ਤਾਂ ਹੋ ਰਹੇ ਹਨ, ਪਰ ਕੀ ਕਾਰਨ ਹਨ ਕਿ ਇਤਨੇ ਲੰਮੇ ਸਮੇਂ ਤੋਂ ਵੱਖ-ਵੱਖ ਮੁੱਦਿਆਂ ਬਾਰੇ ਲਗਾਤਾਰ ਸੰਘਰਸ਼ ਲੜਨ ਦੇ ਬਾਵਜੂਦ ਕੋਈ ਸਾਰਥਿਕ ਨਤੀਜੇ ਨਹੀਂ ਨਿਕਲ ਰਹੇ। ਆਖਰ ਸਿੱਖਾਂ ਵਿਚ ਪਸਰੀ ਇਸ ਬੇਚੈਨੀ ਦੇ ਕੀ ਕਾਰਨ ਹਨ? ਸਿੱਖਾਂ ਨਾਲ ਜੁੜੇ ਰਾਜਸੀ, ਧਾਰਮਿਕ, ਆਰਥਿਕ, ਪਾਣੀਆਂ, ਬੇਅਦਬੀਆਂ, ਕਿਸਾਨੀ, ਬੰਦੀ ਸਿੰਘਾਂ ਅਤੇ ਸਮੇਤ ਸਿੱਖ ਅਧਿਕਾਰਾਂ ਦਾ ਇਤਨੇ ਸੰਘਰਸ਼ ਲੜਨ ਤੇ ਲੜੇ ਜਾ ਰਹੇ ਸੰਘਰਸ਼ਾਂ ਦੇ ਬਾਵਜੂਦ ਮਸਲਿਆਂ ਦਾ ਨਿਪਟਾਰਾ ਕਿਉਂ ਨਹੀਂ ਕੀਤਾ ਜਾ ਰਿਹਾ? ਸਪੱਸ਼ਟ ਹੈ ਕਿ ਜਦੋਂ ਤੱਕ ਕਿਸੇ ਮਸਲੇ ਦੇ ਪੈਦਾ ਹੋਣ ਵਾਲੇ ਕਾਰਨਾਂ ਨੂੰ ਖਤਮ ਨਹੀਂ ਕੀਤਾ ਜਾਂਦਾ, ਉਹ ਮਸਲੇ ਅਤੇ ਸਮੱਸਿਆਵਾਂ ਸਗੋਂ ਹੋਰ ਪੇਚੀਦਾ ਬਣ ਜਾਂਦੇ ਹਨ। ਸੋ ਮੂਲ ਮੁੱਦਾ ਪੰਥ, ਪੰਜਾਬ ਅਤੇ ਸੰਘਰਸ਼ ਨਾਲ ਜੁੜੇ ਮੁੱਦਿਆਂ ਬਾਰੇ ਗੰਭੀਰ, ਸੰਵੇਦਨਸ਼ੀਲ ਅਤੇ ਸਿਰਜਣਾਤਮਿਕ ਪਹੁੰਚ ਅਪਨਾ ਕੇ ਅਤੇ ਸੰਜੀਦਗੀ ਨਾਲ ਆਪਸੀ ਸੰਵਾਦ ਰਚਾ ਕੇ ਸਾਰੀਆਂ ਧਿਰਾਂ ਦੀ ਸੰਤੁਸ਼ਟੀ ਤੱਕ ਕਿਸੇ ਨਤੀਜੇ ਉੱਤੇ ਪਹੁੰਚਣ ਲਈ ਨਵੇਂ ਰਾਹ ਤਲਾਸ਼ਣ ਦਾ ਬਣ ਗਿਆ ਹੈ।
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਆਪਣਾ ਜੋ ਵੀ ਏਜੰਡਾ ਹੈ ਅਤੇ ਇਸ ਦੀਆਂ ਜੋ ਵੀ ਧਾਰਨਾਵਾਂ ਬਣੀਆਂ ਹੋਈਆਂ ਹਨ, ਉਨ੍ਹਾਂ ਅਨੁਸਾਰ ਇਹ ਸਰਕਾਰ ਕੇਂਦਰ ਦੀ ਬੀ.ਜੇ.ਪੀ. ਸਰਕਾਰ ਨਾਲ ਨਜਿੱਠ ਰਹੀ ਹੈ ਅਤੇ ਜਿਵੇਂ ਵੀ ਹੈ ਪੰਜਾਬ ਦਾ ਪ੍ਰਸ਼ਾਸਨ ਚਲਾ ਰਹੀ ਹੈ। ਪਰ ਸਵਾਲ ਹੈ ਕਿ ਸਿੱਖ ਪੰਥ ਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲਾਂ, ਪੰਥਕ ਧਿਰਾਂ ਸਮੇਤ ਭਾਈ ਅੰਮ੍ਰਿਤਪਾਲ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਗਤਾਰ ਸਿੰਘ ਹਵਾਰਾ, ਸ. ਗਜਿੰਦਰ ਸਿੰਘ ਦਲ ਖਾਲਸਾ, ਕੌਮੀ ਇਨਸਾਫ਼ ਮੋਰਚਾ ਅਤੇ ਪੰਥਕ-ਧਿਰਾਂ ਆਦਿ ਆਗੂਆਂ ਦੀ ਕਿਹੜੀ ਸੋਚ, ਪਹੁੰਚ ਅਤੇ ਵਿਚਾਰਧਾਰਕ ਦਿਸ਼ਾਵਾਂ ਹਨ, ਜਿਸ ਨਾਲ ਉਹ ਪੰਜਾਬ ਅਤੇ ਸਮੁੱਚੇ ਵਿਸ਼ਵ ਵਿਚ ਫੈਲੇ ਸਿੱਖ ਪੰਥ ਅਤੇ ਕੌਮ ਨੂੰ ਕਿਸੇ ਨਵੇਂ ਸਿਰਜਣਾਤਮਿਕ ਨਤੀਜਾ-ਕੇਂਦਰਿਤ ਸਥਿਤੀਆਂ ਵਿਚ ਲੈ ਕੇ ਜਾਣ ਵਿਚ ਸਫ਼ਲ ਹੋਣ। ਜ਼ਾਹਿਰ ਹੈ ਕਿ ਇਨ੍ਹਾਂ ਅਸਾਧਾਰਨ ਸਥਿਤੀਆਂ ਵਿਚ ਹਰ ਸਬੰਧਿਤ ਧਿਰ ਵੱਲੋਂ ਅਸਾਧਾਰਨ ਫੈਸਲੇ ਲੈ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ।
ਆਮ ਤੌਰ ‘ਤੇ ਸਿੱਖ ਧਿਰਾਂ ਵਿਚ ਪਈਆਂ ਦੂਰੀਆਂ ਅਤੇ ਫੁੱਟ ਅਤੇ ਹੋਰ ਕਮਜ਼ੋਰੀਆਂ ਆਦਿ ਨੂੰ ਸਿੱਖ ਤਰਾਸਦੀ ਦਾ ਵੱਡਾ ਕਾਰਨ ਸਮਝਿਆ ਜਾਂਦਾ ਹੈ। ਪਰ ਸਵਾਲ ਹੈ ਕਿ ਜੇਕਰ ਇਹ ਫੁੱਟ ਖ਼ਤਮ ਨਹੀਂ ਹੁੰਦੀ ਅਤੇ ਸਮਾਂ ਵੀ ਅਜਾਈ ਜਾ ਰਿਹਾ ਜੈ ਤਾਂ ਕੀ ਮਿਸਲਾਂ ਦੇ ਸਮੇਂ ਅਪਨਾਈ ਜਾਂਦੀ “ਸਰਬੱਤ ਖਾਲਸਾ” ਪਹੁੰਚ ਨੂੰ ਵਰਤਮਾਨ ਸਥਿਤੀਆਂ ਅਨੁਸਾਰ ਨਵ-ਵਿਆਖਿਆ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਿਖਰੇ ਹੋਏ ਮਣਕਿਆਂ ਨੂੰ ਇਕ ਧਾਗੇ ਅਤੇ ਮੇਰੂ ਦੇ ਮਣਕੇ ਵਾਂਗ ਨਹੀਂ ਪਰੋਅ ਸਕਦੇ। ਪਰ ਅਠਾਰਵ੍ਹੀਂ ਸਦੀ ਵਾਲੇ ਸਿੰਘਾਂ ਵਰਗੀ ਪਹੁੰਚ ਅਤੇ ਕਿਰਦਾਰ ਕਿਥੋਂ ਲੈ ਕੇ ਆਈਏ? ਜੇਕਰ ਜਥੇਦਾਰ ਸਾਹਿਬ ਅਜਿਹਾ ਕੁਝ ਨਹੀਂ ਕਰਦੇ ਤਾਂ ਫਿਰ ਕੀ ਕਿਸੇ ਹੋਰ “ਰਣਜੀਤ ਸਿੰਘ” ਦੇ ਉਭਾਰ ਦੀ ਇੰਤਜ਼ਾਰ ਕੀਤੀ ਜਾਵੇ ? ਸਿੱਖ ਮਾਨਸਿਕਤਾ ਸਥਿਤੀਆਂ ਨੂੰ ਉਸ ਦਿਸ਼ਾ ਵੱਲ ਕਿਵੇਂ ਵਧਾਵੇ? ਪਰ ਇਕ ਵਿਚਾਰ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਹੁਣ ਸਥਿਤੀਆਂ ਭਵਿੱਖ ਦੇ ਸਿੱਖ ਇਤਿਹਾਸ ਦੀ ਸਿਰਜਣਾ ਬੇਤਰਤੀਬੀ ਵਾਲੀ ਪਹੁੰਚ ਨਾਲ ਨਹੀਂ ਸਗੋਂ ਇਕ ਕਾਰਗਰ ਯੋਜਨਾਬੰਦੀ ਦੀ ਮੰਗ ਕਰਦੀਆਂ ਹਨ। ਅਜਿਹੇ ਯਤਨਾਂ ਲਈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸਮਾਦੀ-ਪੂਰਬੀ ਚਿੰਤਨ ਅਤੇ ਆਦਰਸ਼ਕ ਸਿੱਖ-ਵਿਸ਼ਵ ਇਤਿਹਾਸ ਵਿਚਾਰਧਾਰਕ ਦਿਸ਼ਾ ਦਿੰਦੇ ਹਨ।
ਪਰ ਬਿੱਲੀ ਗੱਲ ਘੰਟੀ ਕੌਣ ਬੰਨੇ? ਇਹੀ ਉਹ ਵੱਡਾ ਪ੍ਰਸ਼ਨ ਹੈ ਜੋ ਪੰਥਕ ਵਿਦਵਾਨਾਂ ਅਤੇ ਆਗੂਆਂ ਨੂੰ ਨਹੀਂ ਸਮਝ ਲਗ ਰਿਹਾ ਲੀਡਰਸ਼ਿਪ ਦੇ ਮਸਲੇ ਵਿਚ 15 ਸਾਲ ਸੱਤਾ ਵਿਚ ਰਹਿਣ ਦੇ ਬਾਵਜੂਦ ਹਾਲਾਤ, ਸਥਿਤੀਆਂ ਅਤੇ ਸੱਤ੍ਹਾ ਹੇਠ ਚਲ ਰਹੀ ਹਲਚਲ ਨੇ ਭਾਈ ਅੰਮ੍ਰਿਤਪਾਲ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਪੰਥਕ ਮੰਚ ਉੱਤੇ ਉਭਰਿਆ ਹੈ ਤਾਂ ਬਜਾਇ ਇਨ੍ਹਾਂ ਸਥਿਤੀਆਂ ਦਾ ਸਾਕਾਰਾਤਮਕ ਵਿਸ਼ਲੇਸ਼ਣ ਕਰਨ ਦੇ ਵਧੇਰੇ ਵਿਦਵਾਨ ਤੇ ਆਗੂ ਆਦਿ ਇਨ੍ਹਾਂ ਆਗੂਆਂ ਦਾ ਪੰਥਕ ਪ੍ਰਸੰਗ ਵਿਚ ਵਿਸ਼ਲੇਸ਼ਣ ਨਹੀਂ ਕਰ ਰਹੇ। ਸਪੱਸ਼ਟ ਹੈ ਕਿ ਜਦ ਤੱਕ ਇਨ੍ਹਾਂ ਸਾਰੇ ਹਾਲਾਤ ਦਾ ਸਿੱਖ ਵਿਚਾਰਧਾਰਾ, ਪੰਜਾਬ ਦੇ ਸੱਭਿਆਚਾਰ, ਸਿੱਖੀ ਪਰੰਪਰਾਵਾਂ, ਇਤਿਹਾਸ ਅਤੇ ਵਰਤਮਾਨ ਦੀਆਂ ਲੋੜਾਂ ਆਦਿ ਅਨੁਸਾਰ ਉਸਾਰੂ ਵਿਸ਼ਲੇਸ਼ਣ ਕਰਕੇ ਸਥਿਤੀਆਂ ਤੋਂ ਪਾਰ ਨਹੀਂ ਵੇਖਿਆ ਜਾਏਗਾ, ਤਾਂ ਨਾ ਕੋਈ ਸਾਕਾਰਾਤਮਿਕ ਏਜੰਡਾ ਅਤੇ ਨਾ ਹੀ ਕੋਈ ਦਿਸ਼ਾ ਮਿਲ ਸਕੇਗੀ। ਹਾਲਾਤ ਦੀ ਇਸ ਤਰਾਸਦੀ ਅਤੇ ਗਰਦਿਸ਼ ਵਿਚ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਨੰਦਪੁਰ ਸਾਹਿਬ ਦਿੱਤੇ ਗਏ ਸੰਦੇਸ਼ਨੁਮਾ ਵਿਚਾਰਾਂ ਨੂੰ ਵੇਖਣਾ ਹੋਏਗਾ।
ਵਰਤਮਾਨ ਵਿਚ ਤਤਕਾਲੀ ਕੇਂਦਰ ਸਰਕਾਰ ਅਤੇ ਮੀਡੀਆ ਆਦਿ ਵੱਲੋਂ ਪਹਿਲਾਂ ਵਾਂਗ ਸਿੱਖ ਸੰਸਥਾਵਾਂ, ਵਿਸ਼ੇਸ਼ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ-ਪੰਥਕ ਰਾਜਨੀਤੀ ਤੇ ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਇਕ ਨਿਯਮਿਤ ਏਜੰਡਾ ਚੱਲ ਰਿਹਾ ਹੈ। ਸੰਨ 2000 ਤੋਂ ਪਹਿਲਾਂ ਵੀ ਇਹ ਯਤਨ ਹੁੰਦੇ ਸਨ, ਪਰ ਉਦੋਂ ਸੁਭਾਗਵੱਸ ਸਾਡੀਆਂ ਇਹ ਸੰਸਥਾਵਾਂ ਖੁਦ ਸ਼ਕਤੀਸ਼ਾਲੀ ਸਨ, ਪਰ ਹੁਣ ਜਦੋਂ ਵਧੇਰੇ ਕਰਕੇ ਸਿੱਖ ਪੰਥ ਦੇ ਅੰਦਰੂਨੀ ਰਾਜਸੀ ਕਾਰਨਾਂ ਕਰਕੇ ਇਹ ਸੰਸਥਾਵਾਂ ਕਮਜ਼ੋਰ ਹੋ ਗਈਆਂ ਹਨ ਅਤੇ ਸਮੁੱਚੇ ਅਕਾਲੀ ਅਤੇ ਪੰਥਕ ਆਗੂ ਕਈ ਤਰ੍ਹਾਂ ਦੀਆਂ ਉਲਝਣਾਂ ਵਿਚ ਫਸੇ ਹੋਏ ਹਨ। ਗਿਆਨੀ ਹਰਪ੍ਰੀਤ ਸਿੰਘ ਖੁਦ ਭਲੀ ਭਾਂਤ ਜਾਣਦੇ ਹਨ ਕਿ ਕਿਹਨਾਂ ਅੰਦਰੂਨੀ ਕਾਰਨਾਂ ਕਰਕੇ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ, ਪਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦੇ ਤੇਜ ਅਤੇ ਗੌਰਵ ਨੂੰ ਇਸ ਸਬੰਧੀ ਨਹੀਂ ਵਰਤ ਰਹੇ। ਪਰ ਇਹ ਵਿਚਾਰ ਸਪੱਸ਼ਟ ਹੈ ਕਿ ਜਦ ਤੱਕ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਹੋਣ ਦਾ ਖੁਦ ਕੋਈ ਠੋਸ ਬਾਨਣੂੰ ਨਹੀਂ ਬੰਨਿਆ ਜਾਏਗਾ, ਉਨ੍ਹਾਂ ਦਾ ਬਿਆਨ ਇਤਿਹਾਸ ਦੇ ਵਰਕਿਆਂ ਵਿਚ ਗੁਆਚ ਜਾਏਗਾ।
ਸਵਾਲ ਹੈ ਕਿ ਆਖਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਪੰਥ ਦੀ ਸੰਸਦ ਵਾਂਗ ਕਿਉਂ ਨਹੀਂ ਚਲਾਇਆ ਜਾ ਸਕਦਾ? ਮੈਂ ਮਹਿਸੂਸ ਕਰਦਾ ਹਾਂ ਕਿ ਇਕ ਸਸ਼ਕਤੀਕ੍ਰਿਤ ਯੋਜਨਾਬੰਧੀ ਅਤੇ ਪੰਥਕ ਏਜੰਡੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਜੇਕਰ ਇਕ ਪ੍ਰਤੀਨਿਧ ਖਾਲਸਾ ਸਦਨ ਵਾਂਗ ਚਲਾਉਣ ਲਈ ਅੰਤ੍ਰਿੰਗ ਕਮੇਟੀ ਦਾ ਮਤਾ ਪਾ ਕੇ ਇਕ ਵੱਡੀ ਸ਼ੁਰੂਆਤ ਕਰ ਲਈ ਜਾਏ, ਤਾਂ ਨਵੀਆਂ ਪੰਥਕ ਪ੍ਰਾਪਤੀਆਂ ਕਰਨ ਲਈ ਇਹ ਵੱਡੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਕਮਜ਼ੋਰ ਵਿਕਟ ‘ਤੇ ਖੜੋ ਕੇ ਜੰਗਾਂ ਨਹੀਂ ਜਿੱਤੀਆਂ ਜਾ ਸਕਦੀਆਂ। ਸਮਾਂ ਅਤੇ ਇਤਿਹਾਸ ਸਿੰਘ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਕ ਵੱਡੀ ਸਿੰਘ ਗਰਜ ਵਾਲੀ ਪਹਿਲਕਦਮੀ ਦੀ ਆਸ ਰੱਖਦੇ ਹਨ।
ਇਨ੍ਹਾਂ ਅਤੇ ਹੋਰ ਸਰੋਕਾਰਾਂ ਨਾਲ ਸਬੰਧਿਤ ਮੁੱਦਿਆਂ ਬਾਰੇ ਵਿਚਾਰ ਕਰਦਿਆਂ ਮੈਂ ਮਹਿਸੂਸ ਕਰਦਾ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਸਾਲ ਵਿਚ ਘੱਟੋ-ਘੱਟ ਤਿੰਨ ਵੱਡੇ ਅਸਲ ਸੈਸ਼ਨ ਬੁਲਾਉਣੇ ਜ਼ਰੂਰੀ ਹਨ। ਇਨ੍ਹਾਂ ਸੈਸ਼ਨਾਂ ਵਿਚ ਇਸ ਸਦਨ ਦੇ ਮੈਂਬਰ ਖਾਲਸਾ ਪੰਥ ਦੇ ਕੁਝ ਵਿਚਾਰਵਾਨਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਮੁੱਦਿਆਂ ਬਾਰੇ ਏਜੰਡੇ ਨੂੰ ਵਿਚਾਰ ਕਰਨ ਲਈ ਪੇਸ਼ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ‘ਤੇ ਹੋਣ ਵਾਲਾ ਸੈਸ਼ਨ ਸਿੱਖ ਧਰਮ ਪ੍ਰਚਾਰ-ਪ੍ਰਸਾਰ, ਗੁਰਦੁਆਰਾ ਪ੍ਰਬੰਧ, ਸੰਚਾਰ ਸੰਸਥਾ, ਪੰਜਾਬੀ ਬੋਲੀ ਅਤੇ ਸਾਹਿਤ ਦੇ ਵਿਕਾਸ ਤੇ ਸਿੱਖ ਵਿੱਦਿਆ ਦੀ ਸੰਸਥਾ ਆਦਿ ਬਾਰੇ ਵਿਚਾਰ ਕਰੇ। ਇਸ ਸੈਸ਼ਨ ਵਿਚ ਹੀ ਸਿੱਖ ਕਲਾ, ਸਿੱਖ ਮਨੁੱਖੀ ਵਸੀਲੇ ਸਿਰਜਣ ਤੇ ਉਨ੍ਹਾਂ ਦੀਆਂ ਸੇਵਾਵਾਂ ਲੈਣ ਦੀ ਜੁਗਤਿ ਤੇ ਸਿੱਖ ਸਿਹਤ ਸੇਵਾਵਾਂ ਦੇ ਵਿਕਾਸ ਆਦਿ ਬਾਰੇ ਵਿਚਾਰ ਵਟਾਂਦਰਾ ਕਰਕੇ ਗੁਰਮਤਾ ਰੂਪ ਵਿਚ ਫੈਸਲੇ ਲਵੇ ਅਤੇ ਉਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਸਬੰਧਿਤ ਧਿਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਹੋਣ ਵਾਲੇ ਸੈਸ਼ਨ ਵਿਚ ਸਿੱਖ ਰਾਜਨੀਤੀ, ਸਿੱਖ ਸੱਤਾ, ਭੂ-ਰਾਜਸੀ ਸਥਿਤੀ ਸਿੱਖ ਬੌਧਿਕਤਾ ਤੇ ਵਿਸ਼ਵ ਸਾਹਿਤ ਵਿਕਾਸ, ਸਿੱਖ ਸੱਭਿਆਚਾਰ, ਪੰਥਕ ਮੀਡੀਆ, ਸਿੱਖ ਜੁਗਤਿ, ਪ੍ਰਬੰਧ ਅਤੇ ਸਿੱਖ ਖੇਡ ਸੱਭਿਆਚਾਰ, ਵਾਤਾਵਰਨ ਆਦਿ ਵਿਿਸ਼ਆਂ ਬਾਰੇ ਮੁੱਖ ਤੌਰ ‘ਤੇ ਵਿਚਾਰ ਕੀਤਾ ਜਾਵੇ ਅਤੇ ਗੁਰਮਤੇ ਸੋਧੇ ਜਾਣ।ਵਿਸਾਖੀ ਸਮੇਂ ਬੁਲਾਏ ਜਾਣ ਵਾਲੇ ਸੈਸ਼ਨ ਵਿਚ ਸਿੱਖ ਆਰਥਿਕਤਾ, ਸਿੱਖ ਭੂਗੋਲਿਕ ਵਿਸਥਾਰ, ਬਦਲਦੀਆਂ ਸਿੱਖ ਤੇ ਵਿਸ਼ਵ ਪ੍ਰਸਥਿਤੀਆਂ ਬਾਰੇ ਵਿਚਾਰਾਂ ਕਰਨ ਦੇ ਨਾਲ-ਨਾਲ ਸਮੁੱਚੀ ਸਿੱਖ ਸ਼ਕਤੀ ਦੀਆਂ ਗਲੋਬਲ ਜ਼ਿੰਮੇਵਾਰੀਆਂ ਵਿਚ ਆਪਸੀ ਤਾਲਮੇਲ, ਸਹਿਯੋਗ ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਚਾਰ ਕਰਕੇ ਗੁਰਮਤੇ ਹੋਣ। ਇਹ ਸੈਸ਼ਨ ਜਿਥੇ ਸਿੱਖ ਪੰਥ ਦੀਆਂ ਸਮੁੱਚੀਆਂ ਪ੍ਰਾਪਤੀਆਂ ਦੀ ਸਮੀਖਿਆ ਕਰੇ, ਉਥੇ ਨਾਲ ਹੀ ਸਿੱਖ ਪੰਥ ਅਤੇ ਮਾਨਵ ਜਾਤੀ ਦੇ ਨਵੇਂ ਭਵਿੱਖ ਅਤੇ ਗੁਰੂ ਪ੍ਰਤੀ ਪ੍ਰਤੀਬੱਧਤਾ ਨੂੰ ਵੀ ਦ੍ਰਿੜ੍ਹ ਕਰੇ। ਕੁਝ ਵਿਸ਼ੇਸ਼ ਪ੍ਰਸਥਿਤੀਆਂ ਵਿਚ ਇਹ ਸੈਸ਼ਨ ਉਪਰੋਕਤ ਮੌਕਿਆਂ ਤੋਂ ਬਿਨਾਂ ਵੀ ਬੁਲਾਏ ਜਾ ਸਕਦੇ ਹਨ, ਜਿਸ ਲਈ ਵਿਸ਼ੇਸ਼ ਵਿਧੀ ਅਪਨਾਈ ਜਾਣੀ ਜ਼ਰੂਰੀ ਹੋਵੇਗੀ।
ਮੁਖੀ, ਸੈਂਟਰ ਫ਼ਾਰ ਪੰਥਕ ਕ੍ਰਿਏਟੀਵਿਟੀ, ਸ੍ਰੀ ਅਨੰਦਪੁਰ ਸਾਹਿਬ। ਮੋ. 9872591713

ਸਿੱਖ ਪੰਥ ਨੂੰ ਥੱਕ ਚੁੱਕੇ ਅਕਾਲੀ ਰਾਜਨੀਤਿਕ - ਧਾਰਮਿਕ ਸਭਿਆਚਾਰ ਅਤੇ ਕਈ ਹੋਰ ਕਾਰਨਾਂ ਕਰਕੇ ਲੀਡਰਸ਼ਿਪ ਦੇ ਮਾਡਲ ਦੇ ਸੰਕਟ ਦਾ ਸਾਹਮਣਾ ਹੈ । ਨਵ...
16/03/2023

ਸਿੱਖ ਪੰਥ ਨੂੰ ਥੱਕ ਚੁੱਕੇ ਅਕਾਲੀ ਰਾਜਨੀਤਿਕ - ਧਾਰਮਿਕ ਸਭਿਆਚਾਰ ਅਤੇ ਕਈ ਹੋਰ ਕਾਰਨਾਂ ਕਰਕੇ ਲੀਡਰਸ਼ਿਪ ਦੇ ਮਾਡਲ ਦੇ ਸੰਕਟ ਦਾ ਸਾਹਮਣਾ ਹੈ । ਨਵੀਆਂ ਊਬਰ ਰਹੀਆਂ ਸ਼ਕਤੀਆਂ ਅਤੇ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਅਤੇ ਸੰਜੁਗਤ ਪੰਥਿਕ ਏਜੰਡੇ ਬਾਰੇ ਪੰਥਿਕ ਵਿਦਵਾਨਾਂ ਨੂੰ ਇਕ ਗੰਭੀਰ ਬਹਿਸ ਚਲਾਉਣੀ ਚਾਹੀਦੀ ਹੈ । - ਭਾਈ ਹਰਿਸਿਮਰਨ ਸਿੰਘ

🛑 *ਅੰਮ੍ਰਿਤਪਾਲ ਸਿੰਘ ਦੇ ਏਜੰਡੇ 'ਚ ਬਾਦਲ UNFIT ?*

🛑 *ਅੰਮ੍ਰਿਤਪਾਲ ਸਿੰਘ 'ਤੇ FOCUS ਕਰਨਾ ਮਜਬੂਰੀ ?*

🛑 ਅੰਮ੍ਰਿਤਪਾਲ ਸਿੰਘ ਦੇ ਏਜੰਡੇ 'ਚ ਬਾਦਲ UNFIT ?🛑 ਅੰਮ੍ਰਿਤਪਾਲ ਸਿੰਘ 'ਤੇ FOCUS ਕਰਨਾ ਮਜਬੂਰੀ ?Official Punjabi News Channel- Est. 2007Like, comment, subscribe for mor...

🛑 *ਓਟ ਆਸਰਾ ਤੋਂ ਢਾਲ ਤੱਕ ਕੌਣ-ਕੌਣ ਘਿਰਿਆ ?*🛑 *ਜਥੇਦਾਰ ਦੀ ਕਮੇਟੀ ਅੱਗੇ ਕੌਣ-ਕੌਣ ਲਵਾਏਗਾ ਹਾਜ਼ਰੀ ?*
02/03/2023

🛑 *ਓਟ ਆਸਰਾ ਤੋਂ ਢਾਲ ਤੱਕ ਕੌਣ-ਕੌਣ ਘਿਰਿਆ ?*

🛑 *ਜਥੇਦਾਰ ਦੀ ਕਮੇਟੀ ਅੱਗੇ ਕੌਣ-ਕੌਣ ਲਵਾਏਗਾ ਹਾਜ਼ਰੀ ?*

🛑 ਓਟ ਆਸਰਾ ਤੋਂ ਢਾਲ ਤੱਕ ਕੌਣ-ਕੌਣ ਘਿਰਿਆ ?🛑 ਜਥੇਦਾਰ ਦੀ ਕਮੇਟੀ ਅੱਗੇ ਕੌਣ-ਕੌਣ ਲਵਾਏਗਾ ਹਾਜ਼ਰੀ ?Official Punjabi News Channel- Est. 2007Like, comment, subscribe for mor...

🔴 *ਅੰਮ੍ਰਿਤਪਾਲ ਦੀਆਂ ਲੱਤਾਂ ਨਾ ਖਿੱਚੋ। ਹੋ ਸਕਦੈ ਵੱਡਾ ਨੁਕਸਾਨ! ਵਿਰੋਧੀਆਂ ਨੂੰ ਸਿੱਖ ਵਿਦਵਾਨ ਦੀ ਨਸੀਹਤ। Amritpal Singh Sikh Politics*
01/03/2023

🔴 *ਅੰਮ੍ਰਿਤਪਾਲ ਦੀਆਂ ਲੱਤਾਂ ਨਾ ਖਿੱਚੋ। ਹੋ ਸਕਦੈ ਵੱਡਾ ਨੁਕਸਾਨ! ਵਿਰੋਧੀਆਂ ਨੂੰ ਸਿੱਖ ਵਿਦਵਾਨ ਦੀ ਨਸੀਹਤ। Amritpal Singh Sikh Politics*

ੰਜਾਬEditor - Sukhwinder Singh AnchorGuest - Bhai Harsimran Singh, Anandpur SahibQuery: +91-94632-41235ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾ...

Multi-cultural, multi-religious, multi-lingual and multi-national India and position of the Sikhs - A brief note by Bhai...
28/02/2023

Multi-cultural, multi-religious, multi-lingual and multi-national India and position of the Sikhs - A brief note by Bhai Harsimran Singh.

In this video we talked about the background of activist movements including Sikh, ULFA, Naga movement and similarities between those movement not from histo...

Strategic Warfare ਦੇ ਇਸ ਜ਼ਮਾਨੇ ਵਿਚ ਸਿੱਖ ਪੰਥ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਰਾਜਨੀਤਕ ਅਤੇ ਜ਼ਮੀਨੀ ਸੰਘਰਸ਼ ਲੜਨ ਦੇ ਨਾਲ ਨਾਲ ਨਵੀ...
23/02/2023

Strategic Warfare ਦੇ ਇਸ ਜ਼ਮਾਨੇ ਵਿਚ ਸਿੱਖ ਪੰਥ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਰਾਜਨੀਤਕ ਅਤੇ ਜ਼ਮੀਨੀ ਸੰਘਰਸ਼ ਲੜਨ ਦੇ ਨਾਲ ਨਾਲ ਨਵੀਂ ਭਵਿੱਖ - ਦ੍ਰਿਸ਼ਟੀ ਅਨੁਸਾਰ ਇਕ ਸਪੱਸ਼ਟਤਾ ਨਾਲ ਬੌਧਿਕ , ਰਣਨੀਤਿਕ , ਕੂਟਨੀਤਿਕ , ਆਰਥਿਕ , ਮਨੋਵਿਗਿਆਨਿਕ ਅਤੇ ਮੀਡੀਆ ਸੰਘਰਸ਼ ਵੀ ਲੜਨੇ ਹੋਣਗੇ । - ਭਾਈ ਹਰਿਸਿਮਰਨ ਸਿੰਘ । ਜਾਣੋ ਅਤੇ ਅੱਗੇ ਸਾਂਝਾ ਕਰੋ ਜੀ ।

🛑 *ਅੰਮ੍ਰਿਤਪਾਲ ਸਿੰਘ ਨੇ ਹੁਣ ਤੱਕ ਕੀ ਕੀਤਾ...ਅੱਗੇ ਕੀ ਕਰਨ ਦੀ ਲੋੜ ?*

🛑 *ਗੁਰਤੇਜ ਸਿੰਘ IAS, ਮਾਲਵਿੰਦਰ ਸਿੰਘ ਮਾਲੀ ਤੇ ਹਰਸਿਮਰਨ ਸਿੰਘ ਨੂੰ ਸੁਣੋ*

🛑 ਅੰਮ੍ਰਿਤਪਾਲ ਸਿੰਘ ਨੇ ਹੁਣ ਤੱਕ ਕੀ ਕੀਤਾ...ਅੱਗੇ ਕੀ ਕਰਨ ਦੀ ਲੋੜ ?🛑 ਗੁਰਤੇਜ ਸਿੰਘ IAS, ਮਾਲਵਿੰਦਰ ਸਿੰਘ ਮਾਲੀ ਤੇ ਹਰਸਿਮਰਨ ਸਿੰਘ ਨੂੰ ਸੁਣ...

24/02/2021

' ਨਾਨਕ ਲੀਲ੍ਹਾ ਵਿਯੂਅਲ ਆਰਟਸ ' ਸੰਸਥਾ ਇਕ ਨਵਾਂ ਕਲਾ ਸਬਿਆਚਾਰ ਸਿਰਜੇਗੀ - ਪ੍ਰੋ. ਮਨਜੀਤ ਸਿੰਘ
। ਵਿਚਾਰ ਚਰਚਾ ਭਾਈ ਹਰਿਸਿਮਰਨ ਸਿੰਘ ਵਿਸਮਾਦ ਟੀ ਵੀ ।

Address

Sri Anandpur Sahib , Mohala Anandgarh , Academy Road , Near Virast-E-Khalsa , Hotel Paramount Lodge
Anandpur Sahib
140118

Telephone

+919872591713

Website

Alerts

Be the first to know and let us send you an email when Vismad TV posts news and promotions. Your email address will not be used for any other purpose, and you can unsubscribe at any time.

Contact The Business

Send a message to Vismad TV:

Videos

Share

Category


Other Anandpur Sahib media companies

Show All