11/11/2024
ਕੱਲ੍ਹ ਬਿਜਲੀ ਸਪਲਾਈ ਬੰਦ ਰਹੇਗੀ"
132 ਕੇਵੀ ਗ੍ਰਿਡ ਸਬ- ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ 11 ਕੇ ਵੀ ਬਸ- ਬਾਰ ਦੀ ਜ਼ਰੂਰੀ ਮੁਰੰਮਤ ਕਾਰਨ ਸਬ- ਸਟੇਸ਼ਨ ਤੋਂ ਚੱਲਦੇ ਸਾਰੇ 11 ਕੇਵੀ ਫੀਡਰਾਂ ਆਨੰਦਪੁਰ ਸਾਹਿਬ ਸ਼ਹਿਰੀ-1 ਅਤੇ ਸ਼ਹਿਰੀ-2, ਸਿਵਲ ਹੋਸਪਿਟਲ, ਢੇਰ, ਢਾਹੇ, ਲਮਲਹਿੜੀ, ਅਗੰਮਪੁਰ, ਚੰਡੇਸਰ, ਦਸਮੇਸ਼ ਅਕੈਡਮੀ ਅਤੇ ਕੋਟਲਾ ਫੀਡਰ ਦੀ ਸਪਲਾਈ ਮਿਤੀ 12.11.2024 ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ । ਜਿਸ ਕਰਕੇ ਆਨੰਦਪੁਰ ਸਾਹਿਬ ਸ਼ਹਿਰ, ਮੇਨ ਬਾਜ਼ਾਰ, ਵੀਆਈਪੀ ਰੋਡ, ਸਹੋਟਾ, ਮਟੌਰ, ਅਗੰਮਪੁਰ, ਗਰਾ, ਘਨਾਰੂ, ਲੋਧੀਪੁਰ, ਬੁਰਜ, ਨਿੱਕੂਵਾਲ, ਖਮੇੜਾ, ਮਹੈਣ, ਲਮਲੈਹੜੀ, ਬਣੀ, ਰਾਮਪੁਰ ਜੱਜਰ, ਮੋਹੀਵਾਲ ਝਿੰਜੜੀ, ਦਸਮੇਸ਼ ਅਕੈਡਮੀ, ਢੇਰ, ਗੰਗੂਵਾਲ ਮੋੜ, ਮਾਂਗੇਵਾਲ, ਗੰਭੀਰਪੁਰ, ਸਜਮੌਰ, ਬਾਸੋਵਾਲ,ਸੂਰੇਵਾਲ, ਢਾਹੇ , ਮਹਿਰੌਲੀ, ਚੰਡੇਸਰ, ਖਮੇੜਾ, ਹਰਸਾ ਬੇਲਾ, ਕ੍ਰਸ਼ਰ ਜ਼ੋਨ ਆਦਿ ਏਰੀਏ ਦੀ ਸਪਲਾਈ ਪ੍ਰਭਾਵਿਤ ਹੋਵੇਗੀ । ਕੰਮ ਅਨੁਸਾਰ ਇਹ ਸਮਾਂ ਘੱਟ - ਵੱਧ ਵੀ ਸੱਕਦਾ ਹੈ। ਇਸ ਲਈ ਖਪਤਕਾਰਾਂ ਵੱਲੋਂ ਲੋੜੀਂਦੇ ਬਦਲਵੇਂ ਪ੍ਰਬੰਧ ਆਪਣੇ ਤੌਰ ਤੇ ਕਰ ਲਏ ਜਾਣ।
ਇਹ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ ਸੀ.ਐਲ. ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਇਸ ਦੌਰਾਨ ਪਬਲਿਕ ਕੋਲੋਂ ਸਹਿਯੋਗ ਦੀ ਅਪੀਲ ਕੀਤੀ ਗਈ।