24/12/2024
Aasra welfare foundation
ਅੱਜ ਸਾਡੀ ਟੀਮ ਨੂੰ ਸੇਵਾ ਕਰਦੇ 9 ਸਾਲ ਦਾ ਸਫ਼ਰ ਪੂਰਾ ਹੋ ਗਿਆ,
ਇਸ ਸਫ਼ਰ ਚ ਜਿਸ ਦਿਨ ਸਾਡੀ ਟੀਮ ਨੇ ਪਹਿਲਾ ਕਦਮ ਰੱਖਿਆ ਸੀ ਬਹੁਤ ਰੁਕਾਵਟਾਂ ਆਈਆਂ,
ਪਰ ਸੱਚੇ ਪਾਤਸ਼ਾਹ ਨੇ ਅੰਗ ਸੰਗ ਹੋ ਕੇ ਸਾਡੀ ਟੀਮ ਦੇ ਸਿਰ ਤੇ ਹੱਥ ਰੱਖ ਸਾਨੂੰ ਸੇਵਾ ਕਰਨ ਦਾ ਬੱਲ ਬਖਸ਼ਿਆ Aasra Welfare Foundation Reg. ਸ੍ਰੀ ਅੰਮ੍ਰਿਤਸਰ ਦੀ ਟੀਮ 9 ਸਾਲਾ ਚ 138 ਖੂਨ ਦਾਨ ਕੈੰਪ, ਹਜਾਰਾਂ ਦੀ ਗਿਣਤੀ ਚ ਖੂਨ ਦਾਨੀਆਂ ਵੱਲੋਂ ਸੈੱਲ ਦਾਨ, ਹਜਾਰਾਂ ਹੀ ਲੋੜਵੰਦਾਂ ਲਈ ਰਾਸ਼ਨ ਦੀ ਸੇਵਾ,ਸੈਂਕੜੇ ਮਰੀਜਾਂ ਨੂੰ ਹਸਪਤਾਲਾਂ ਚ ਇਲਾਜ ਕਰਵਾਉਣ ਲਈ ਪੈਸਿਆਂ ਦੀ ਮਦਦ, ਵਿਧਵਾ ਭੈਣਾਂ ਨੂੰ ਘਰ ਬਣਵਾ ਕੇ ਦੇਣ,ਲੋੜਵੰਦ ਬੱਚਿਆਂ ਲਈ ਸਕੂਲ ਦੀ ਫੀਸ ਕਿਤਾਬਾਂ ਦੀ ਸੇਵਾ, ਕੈਂਸਰ ਦੇ ਮਰੀਜਾਂ ਲਈ ਲਗਾਤਾਰ ਬਲੱਡ ਅਤੇ ਸੈੱਲ ਦੀ ਸੇਵਾ, ਕਰੋਨਾ ਮਹਾਮਾਰੀ ਦੌਰਾਨ ਦਸ ਹਜਾਰ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ, ਠੰਡ ਵਾਲੇ ਮੌਸਮ ਚ ਲੋੜਵੰਦ ਰਿਕਸ਼ੇ ਵਾਲੇ ਬਜ਼ੁਰਗਾਂ ਲਈ ਗਰਮ ਕਪੜੇ, ਜੇਕਟਾਂ ਅਤੇ ਬੂਟਾਂ ਦੀ ਸੇਵਾ,
ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਨਿਰਸਵਾਰਥ ਸੇਵਾ ਲਈ ਸਰਕਾਰ ਵੱਲੋਂ #ਸਟੇਟ_ਅਵਾਰਡ ਨਾਲ ਨਿਵਾਜ ਕੇ ਸਾਡੀ ਸਮੁੱਚੀ ਟੀਮ ਦੀ ਹੋਂਸਲਾ ਅਫ਼ਜਾਈ ਕੀਤੀ ਗਈ, ਵਾਹਿਗੁਰੂ ਦੇ ਚਰਨਾਂ ਚ ਬੇਨਤੀ ਹੈ ਆਪਣੇ ਬੱਚਿਆਂ ਨੂੰ ਹੋਰ ਵੀ ਸੇਵਾ ਕਰਨ ਦਾ ਬੱਲ ਬਖਸ਼ਣਾ ਜੀ,
ਇਹ ਸਫ਼ਰ ਚ ਉਹਨਾਂ ਖੂਨ ਦਾਨੀਆਂ ਅਤੇ ਸਾਡੇ ਸਹਿਯੋਗੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੇਵਾ ਜਾਰੀ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਖੁਸ਼ੀਆਂ ਅਤੇ ਤੰਦਰੁਸਤੀ ਬਖਸ਼ੇ ਜੀ,
🙏🙇♂️🙇♂️🙇♂️🙇♂️🙇♂️🙇♂️🙏
Aasra Welfarefoundation Reg
Vicky Babra
Aasra welfare foundation
Vicky babra