APNA PUNJAB HOVE

APNA PUNJAB HOVE ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਦੀ ਇੱਕ ਝਲਕ, ਰੋਚਕ ਜਾਣਕਾਰੀਆਂ, ਮਨੋਰੰਜਨ ਭਰਭੂਰ ਮਸਾਲਾ ਅਤੇ ਦੁਨੀਆਂ ਦੇ ਰੰਗ ਕਰਾਂਗੇ ਪੇਸ਼।

ਵਿਆਹ ਦਾ ਕਾਰਡ ਕਰ ਸਕਦਾ ਹੈ ਤੁਹਾਡਾ ਬੈਂਕ ਖਾਤਾ ਖਾਲੀ। ਸਾਈਬਰ ਠੱਗਾਂ ਵੱਲੋਂ ਠੱਗੀ ਮਾਰਨ ਦਾ ਨਵਾਂ ਤਰੀਕਾ। APK ਫਾਈਲ ਦੇ ਰੂਪ ਚ ਤੁਹਾਡੇ ਵਟਸਐੱ...
29/11/2024

ਵਿਆਹ ਦਾ ਕਾਰਡ ਕਰ ਸਕਦਾ ਹੈ ਤੁਹਾਡਾ ਬੈਂਕ ਖਾਤਾ ਖਾਲੀ। ਸਾਈਬਰ ਠੱਗਾਂ ਵੱਲੋਂ ਠੱਗੀ ਮਾਰਨ ਦਾ ਨਵਾਂ ਤਰੀਕਾ।
APK ਫਾਈਲ ਦੇ ਰੂਪ ਚ ਤੁਹਾਡੇ ਵਟਸਐੱਪ ਤੇ ਭੇਜਦੇ ਨੇ ਵਿਆਹ ਦਾ ਕਾਰਡ ਅਤੇ ਕਾਰਡ ਖੋਲਦੇ ਹੀ ਤੁਹਾਡਾ ਫੋਨ ਕਰ ਲੈਂਦੇ ਨੇ ਹੈਕ।
ਸਾਵਧਾਨ ਰਹੋ ਅਤੇ ਜਾਣਕਾਰੀ ਸਾਂਝੀ ਕਰੋ।

ਯੂਪੀ ਦੇ ਬਰੇਲੀ 'ਚ ਅਧੂਰੇ ਪੁਲ ਤੋਂ ਨਦੀ 'ਚ ਡਿੱਗੀ ਕਾਰ, ਗੂਗਲ ਮੈਪਸ ਕਾਰਨ ਤਿੰਨ ਲੋਕਾਂ ਦੀ ਮੌਤ... ਇਸ ਖ਼ਬਰ ਤੋਂ ਸਿੱਖਣ ਨੂੰ ਮਿਲਦਾ ਕਿ ਟੈਕਨ...
28/11/2024

ਯੂਪੀ ਦੇ ਬਰੇਲੀ 'ਚ ਅਧੂਰੇ ਪੁਲ ਤੋਂ ਨਦੀ 'ਚ ਡਿੱਗੀ ਕਾਰ, ਗੂਗਲ ਮੈਪਸ ਕਾਰਨ ਤਿੰਨ ਲੋਕਾਂ ਦੀ ਮੌਤ... ਇਸ ਖ਼ਬਰ ਤੋਂ ਸਿੱਖਣ ਨੂੰ ਮਿਲਦਾ ਕਿ ਟੈਕਨੋਲੋਜੀ ਦੀ ਵਰਤੋਂ ਕਰੋ ਪਰ ਆਪਣੀਆਂ ਅੱਖਾਂ ਬੰਦ ਕਰਕੇ ਨਹੀਂ। ਰਾਤ ਸਮੇਂ ਸਫਰ ਕਰਦੇ ਸਮੇਂ ਕਦੇ ਵੀ ਸੁੰਨੇ ਰਸਤੇ ਤੇ ਨਾ ਚਲੋ ਹਮੇਸ਼ਾ ਜਿਆਦਾ ਆਵਾਜਾਈ ਵਾਲੇ ਰਸਤੇ ਰਾਹੀਂ ਸਫਰ ਕਰੋ।

27/11/2024

ਵਾਹ ਨੀ ਧਰਤ ਸੁਹਾਵੀਏ,
ਤੈਨੂੰ ਚੜ੍ਹਿਆ ਰੂਪ ਕਿਹਾ।।




  🙏
25/11/2024

🙏

ਮੈਡੀਕਲ ਸਾਇੰਸ ਦਾ ਪਹਿਲਾ ਅਨਪੜ੍ਹ ਉਸਤਾਦਹੈਮਿਲਟਨ ਨਾਕੀ  (26 ਜੂਨ 1926 - 29 ਮਈ 2005)        ਹੈਮਿਲਟਨ ਨਾਕੀ ਦਾ ਜਨਮ ਸਾਊਥ ਅਫਰੀਕਾ ਦੇ ਇੱਕ...
24/11/2024

ਮੈਡੀਕਲ ਸਾਇੰਸ ਦਾ ਪਹਿਲਾ ਅਨਪੜ੍ਹ ਉਸਤਾਦ

ਹੈਮਿਲਟਨ ਨਾਕੀ (26 ਜੂਨ 1926 - 29 ਮਈ 2005)

ਹੈਮਿਲਟਨ ਨਾਕੀ ਦਾ ਜਨਮ ਸਾਊਥ ਅਫਰੀਕਾ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਹੋਇਆ। ਘਰ ਵਿੱਚ ਗਰੀਬੀ ਹੋਣ ਕਾਰਣ ਹੈਮਿਲਟਨ ਨਾਕੀ ਸਿਰਫ 6 ਸਾਲ ਸਕੂਲ ਗਏ ਅਤੇ 14 ਸਾਲ ਦੀ ਉਮਰ ਵਿੱਚ ਕੇਪਟਾਊਨ ਸ਼ਹਿਰ ਆ ਗਏ ਜਿੱਥੇ ਯੂਨੀਵਰਸਿਟੀ ਇਮਾਰਤ 🏛️ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਨਾਕੀ ਨੇ ਉੱਥੇ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਯੂਨੀਵਰਸਿਟੀ ਦੀ ਉਸਾਰੀ ਪੂਰੀ ਹੋ ਜਾਣ ਉਪਰੰਤ ਨਾਕੀ ਨੂੰ ਯੂਨੀਵਰਸਿਟੀ ਵਿੱਚ ਹੀ ਮਾਲੀ ਦੇ ਤੌਰ ਤੇ ਨੌਕਰੀ ਮਿਲ ਗਈ।
ਇਕ ਦਿਨ ਯੂਨੀਵਰਸਿਟੀ ਦੀ ਪ੍ਰਯੋਗਸ਼ਾਲਾ ਵਿੱਚ ਪ੍ਰੋਫੈਸਰ ਰਾੱਬਰਟ ਗੋਇਟਜ਼ੇ ਇੱਕ ਜਿਰਾਫ਼🦒 ਨੂੰ ਬੇਹੋਸ਼ ਕਰਕੇ ਕੋਈ ਪ੍ਰਯੋਗ ਕਰ ਰਹੇ ਸਨ ਕੇ ਹੋਸ਼ ਆਉਣ ਕਾਰਣ ਜਿਰਾਫ਼ 🦒ਨੇ ਆਪਣਾ ਸਿਰ ਹਿਲਾਉਣਾ ਸ਼ੁਰੂ ਕਰ ਦਿੱਤਾ। ਕੋਲ ਕੋਈ ਮੱਦਦ ਕਰਨ ਵਾਲਾ ਨਾ ਹੋਣ ਕਾਰਨ ਨਾਕੀ ਨੂੰ ਪਾਰਕ ਚ ਕੰਮ ਕਰਦਾ ਦੇਖ ਪ੍ਰੋਫੈਸਰ ਨੇ ਨਾਕੀ ਨੂੰ ਪ੍ਰਯੋਗਸ਼ਾਲਾ ਵਿੱਚ ਆ ਕੇ ਜਿਰਾਫ਼ 🦒ਦੀ ਗਰਦਨ ਨੱਪ ਕੇ ਰੱਖਣ ਲਈ ਕਿਹਾ। ਨਾਕੀ ਨੇ ਬੇਝਿਜਕ ਸਾਰੇ ਅਪ੍ਰੇਸ਼ਨ ਦੌਰਾਨ ਜਿਰਾਫ਼🦒 ਦੀ ਗਰਦਨ ਨੱਪ ਕੇ ਰੱਖੀ ਤੇ ਅਪ੍ਰੇਸ਼ਨ ਹੁੰਦਾ ਦੇਖਦਾ ਰਿਹਾ। ਇਸ ਤੋਂ ਬਾਅਦ ਨਾਕੀ ਲਗਾਤਾਰ ਪ੍ਰੋਫ਼ੈਸਰ ਗੋਇਟਜ਼ੇ ਨਾਲ ਪ੍ਰਯੋਗਸ਼ਾਲਾ ਵਿੱਚ ਸਹਾਇਕ ਦੇ ਤੌਰ ਤੇ ਕੰਮ ਕਰਨ ਲੱਗੇ ਅਤੇ ਜਾਨਵਰਾਂ ਨੂੰ ਅਨੈਸਥੇਸਿਆ ( ਬੇਹੋਸ਼ ਕਰਨਾ) ਤੱਕ ਦੇਣ ਲੱਗ ਗਏ।
ਗੋਇਟਜ਼ੇ ਤੋਂ ਬਾਅਦ ਪ੍ਰੋਫੈਸਰ ਕ੍ਰਿਸਟੀਅਨ ਬਰਨਾਰਡ, ਜੋ ਕਿ ਦਿੱਲ ਨਾਲ ਸੰਬੰਧਤ ਸਰਜਰੀ ਤਕਨੀਕਾਂ ਵਿੱਚ ਮਾਹਿਰ ਸਨ, ਨਾਲ ਨਾਕੀ ਨੇ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਮ ਤੋਂ ਖੁੱਸ਼ ਹੋ ਕੇ ਪ੍ਰੋਫੈਸਰ ਨੇ ਨਾਕੀ ਨੂੰ ਪ੍ਰਯੋਗਸ਼ਾਲਾ ਦਾ ਪ੍ਰਮੁੱਖ ਬਣਾ ਦਿੱਤਾ।
ਮਾਹਿਰ ਪ੍ਰੋਫ਼ੈਸਰਾਂ ਨਾਲ ਕੰਮ ਕਰਦੇ-ਕਰਦੇ ਅਤੇ ਆਪਣੀ ਸਿੱਖਣ ਦੀ ਅਦਭੁੱਤ ਪ੍ਰਵਿਰਤੀ ਹੋਣ ਕਾਰਣ ਨਾਕੀ ਨੇ ਦੇਖ-ਦੇਖ ਕੇ ਹੀ ਮੈਡੀਕਲ ਸਾਇੰਸ ਦਾ ਪ੍ਰੈਕਟਿਕਲ ਤਜ਼ੁਰਬਾ ਹਾਸਿਲ ਕਰ ਲਿਆ ਅਤੇ ਇਥੋਂ ਤੱਕ ਨਿਪੁੰਨ ਹੋ ਗਿਆ ਕੇ ਇੱਕ ਦਿਨ ਪ੍ਰੋਫੈਸਰ ਬਰਨਾਰਡ ਦੁਆਰਾ ਜਾਨਵਰਾਂ ਵਿੱਚ ਦਿੱਲ❤️ ਟਰਾਂਸਪਲਾਂਟ ਕਰਨ ਦੇ ਪ੍ਰਯੋਗ ਦੌਰਾਨ ਨਾਕੀ ਨੇ ਆਪਣੇ ਤਜ਼ੁਰਬੇ ਅਨੁਸਾਰ ਇੱਕ ਐਸਾ ਨੁਸਖਾ ਸਾਂਝਾ ਕੀਤਾ ਕਿ ਅਪ੍ਰੇਸ਼ਨ ਕਾਮਯਾਬ ਹੋ ਗਿਆ। ਇਸ ਪ੍ਰਯੋਗ ਉਪਰੰਤ ਮਨੁੱਖੀ ਦਿੱਲ ਅਤੇ ਲਿਵਰ ਟ੍ਰਾਂਸਪਲਾਂਟ ਵਰਗੀਆਂ ਮਹੱਤਵਪੂਰਨ ਤਕਨੀਕਾਂ ਹੋਂਦ ਵਿੱਚ ਆਈਆਂ।
ਦਿੱਲ ਅਤੇ ਲਿਵਰ ਟ੍ਰਾਂਸਪਲਾਂਟ ਵਰਗੀਆਂ ਅਹਿਮ ਤਕਨੀਕਾਂ ਦੀ ਖੋਜ ਵਿੱਚ ਮਹੱਤਵਪੂਰਨ ਯੋਗਦਾਨ ਹੋਣ ਕਾਰਣ ਨਾਕੀ ਨੂੰ ਸਾਊਥ ਅਫਰੀਕਾ ਦੇ ਕਈ ਉੱਚ ਸਨਮਾਨਾਂ ਅਤੇ ਕੇਪਟਾਊਨ ਯੂਨੀਵਰਸਿਟੀ ਵਲੋਂ ਆਨਰੇਰੀ ਮਾਸਟਰ ਡਿਗਰੀ ਨਾਲ ਵੀ ਨਿਵਾਜਿਆ ਗਿਆ।
ਹੈਮਿਲਟਨ ਨਾਕੀ ਨੇ ਆਪਣੇ ਜੀਵਨਕਾਲ ਦੌਰਾਨ ਲੱਗਭਗ 30000 ਮੈਡੀਕਲ ਸਰਜਨਾਂ ਨੂੰ ਟ੍ਰੇਨਿੰਗ ਦਿੱਤੀ ਅਤੇ ਮੈਡੀਕਲ ਸਾਇੰਸ ਦੇ ਅਨਪੜ੍ਹ ਉਸਤਾਦ ਵਜੋਂ ਜਾਣੇ ਜਾਂਦੇ ਹਨ।

ਜਾਣਕਾਰੀ ਚੰਗੀ ਲੱਗੇ ਤਾਂ ਪੇਜ ਫਾਲੋ ਕਰੋ, ਕਮੈਂਟ ਕਰੋ, ਸ਼ੇਅਰ ਕਰੋ🙏

22/11/2024

ਖੁੱਲੇ ਆ ਦਰਵਾਜੇ, ਤੂਫ਼ਾਨ ਆਉਣ ਵਾਲੇ ਆ।
ਸੁਣਿਆ ਦੀਵਿਆਂ ਦੇ, ਇਮਤਿਹਾਨ ਆਉਣ ਵਾਲੇ ਆ।
ਥੋੜੀ ਦੂਰ ਹੋਰ ਚਲੋ, ਖਤਮ ਹੋਵੇਗੀ ਜ਼ਮੀਨ।
ਦੂਜੇ ਪਾਸਿਓਂ ਕਈ ਅਸਮਾਨ ਆਉਣ ਵਾਲੇ ਆ।

21/11/2024

ਜਵਾਈ ਦੀ ਆਪਣੇ ਸਹੁਰੇ ਕੋਲੋ ਮਾਫ਼ੀ 🤣

"ਦੁਨੀਆਂ ਦਾ ਸੱਭ ਤੋਂ ਖੁੱਸ਼ਕਿਸਮਤ ਆਦਮੀ "FRANE SELAK Frane Selak ਇੱਕ ਕਰੋਏਸ਼ੀਅਨ ਮੂਲ ਦਾ ਵਿਅਕਤੀ ਸੀ ਜਿਸਦਾ ਜਨਮ 14 ਜੂਨ 1929 ਨੂੰ ਹੋਇ...
16/11/2024

"ਦੁਨੀਆਂ ਦਾ ਸੱਭ ਤੋਂ ਖੁੱਸ਼ਕਿਸਮਤ ਆਦਮੀ "

FRANE SELAK

Frane Selak ਇੱਕ ਕਰੋਏਸ਼ੀਅਨ ਮੂਲ ਦਾ ਵਿਅਕਤੀ ਸੀ ਜਿਸਦਾ ਜਨਮ 14 ਜੂਨ 1929 ਨੂੰ ਹੋਇਆ। Frane ਪੇਸ਼ੇ ਵਜੋਂ ਇੱਕ ਮਿਊਜ਼ਿਕ ਅਧਿਆਪਕ ਸੀ। Frane ਨੇ ਮੌਤ ਨੂੰ ਇੱਕ ਵਾਰ ਨਹੀਂ ਸਗੋਂ ਕਈ ਮਾਤ ਦਿੱਤੀ, ਮੰਨ ਲਓ ਕੇ ਮੌਤ ਨੂੰ ਮਖੌਲਾਂ ਕਰਦਾ ਰਿਹਾ। ਜਨਵਰੀ 1962 ਵਿੱਚ ਇੱਕ ਰੇਲ ਹਾਦਸੇ ਦੌਰਾਨ ਰੇਲਗੱਡੀ ਇੱਕ ਨਦੀ ਵਿੱਚ ਡਿੱਗ ਗਈ ਅਤੇ ਇਸ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਪਰ Frane ਦਾ ਬਚਾਅ ਹੋ ਗਿਆ ਅਤੇ ਸਿਰਫ ਬਾਂਹ ਤੇ ਸੱਟ ਲੱਗੀ। ਅਗਲੇ ਸਾਲ Frane ਹਵਾਈ ਸਫਰ ਕਰ ਰਿਹਾ ਸੀ ਅਤੇ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿੱਚ 19 ਲੋਕਾਂ ਦੀ ਮੌਤ ਹੋ ਗਈ ਪਰ ਖੁੱਸ਼ਕਿਸਮਤੀ ਨਾਲ Frane ਦਾ ਬਚਾਅ ਹੋ ਗਿਆ। ਤਿੰਨ ਸਾਲ ਬਾਅਦ 1966 ਵਿੱਚ ਇੱਕ ਸਫਰ ਦੌਰਾਨ ਬੱਸ ਸੜਕ ਤੋਂ ਤਿਲਕ ਕੇ ਨਦੀ ਵਿੱਚ ਜਾ ਡਿੱਗੀ ਜਿਸ ਦੌਰਾਨ 4 ਲੋਕ ਡੁੱਬ ਗਏ ਪਰ Frane ਜਿਉਂਦਾ ਕਿਨਾਰੇ ਜਾ ਲੱਗਾ।
1970 ਵਿੱਚ Frane ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਪਰ ਇਸ ਤੋਂ ਪਹਿਲਾਂ ਕੇ ਕਾਰ ਵਿੱਚ ਧਮਾਕਾ ਹੁੰਦਾ Frane ਕਾਰ ਵਿੱਚੋਂ ਬਾਹਰ ਨਿੱਕਲਣ ਵਿੱਚ ਕਾਮਯਾਬ ਹੋ ਗਿਆ। ਤਿੰਨ ਸਾਲ ਬਾਅਦ ਇੱਕ ਵਾਰ ਫੇਰ ਕਾਰ ਦੇ ਇੰਜਣ ਵਿੱਚ ਅੱਗ ਲੱਗਣ ਕਰਕੇ ਕਾਰ ਦੇ ਏ. ਸੀ. Vents ਵਿੱਚੋਂ ਅੱਗ ਨਿੱਕਲਣ ਕਾਰਣ Frane ਦੇ ਵਾਲ ਸੜ ਗਏ।
1995 ਵਿੱਚ Frane ਨੂੰ ਬੱਸ ਨੇ ਟੱਕਰ ਮਾਰ ਦਿੱਤੀ ਪਰ ਉਸਨੂੰ ਸਿਰਫ ਮਾਮੂਲੀ ਸੱਟਾਂ ਹੀ ਲੱਗੀਆਂ। ਇੱਕ ਸਾਲ ਬਾਅਦ ਪਹਾੜੀ ਰਸਤੇ ਤੇ ਸੰਯੁਕਤ ਰਾਸ਼ਟਰ ਦੇ ਟਰੱਕ ਨਾਲ ਕਾਰ ਦੀ ਟੱਕਰ ਹੋਣ ਤੋਂ ਬਾਅਦ Frane ਕਾਰ ਵਿੱਚੋਂ ਬਾਹਰ ਡਿੱਗ ਗਿਆ ਤੇ ਉਸਦੀ ਕਾਰ ਦੇਖਦਿਆਂ ਹੀ ਦੇਖਦਿਆਂ 300 ਫੁੱਟ ਹੇਠਾਂ ਜਾ ਡਿੱਗੀ।
Frane Selan ਨੇ 900000 ਯੂਰੋ ਰਾਸ਼ੀ ਦੀ ਲਾਟਰੀ ਵੀ ਜਿੱਤੀ ਜਿੱਸ ਰਾਸ਼ੀ ਨਾਲ ਉਸਨੇ 2 ਘਰ ਖਰੀਦੇ ਅਤੇ 5 ਵਿਆਹ ਕਰਵਾਏ।
30 ਨਵੰਬਰ 2016 ਵਿੱਚ Frane Selak ਕਰੀਬ 87 ਸਾਲ ਦੀ ਉਮਰ ਭੋਗ ਕੇ ਕੁਦਰਤੀ ਮੌਤ ਉਪਰੰਤ ਦੁਨੀਆਂ ਨੂੰ ਅਲਵਿਦਾ ਆਖ ਗਿਆ।।

ਉੱਘੇ ਸਮਾਜ ਸੁਧਾਰਕ,ਤਰਕ ਦੇ ਧਾਰਨੀ ਅਤੇ ਇਨਕਲਾਬੀ ਬਾਬੇ ਨਾਨਕ  ਜੀ ਦੇ ਗੁਰਪੁਰਬ ਦੀਆਂ ਮੁਬਾਰਕਾਂ 🙏
15/11/2024

ਉੱਘੇ ਸਮਾਜ ਸੁਧਾਰਕ,ਤਰਕ ਦੇ ਧਾਰਨੀ ਅਤੇ ਇਨਕਲਾਬੀ ਬਾਬੇ ਨਾਨਕ ਜੀ ਦੇ ਗੁਰਪੁਰਬ ਦੀਆਂ ਮੁਬਾਰਕਾਂ 🙏

14/11/2024
02/05/2024
ਵਾਹਿਗੁਰੂ ਜੀ
07/02/2024

ਵਾਹਿਗੁਰੂ ਜੀ

Address

Amritsar
143001

Website

Alerts

Be the first to know and let us send you an email when APNA PUNJAB HOVE posts news and promotions. Your email address will not be used for any other purpose, and you can unsubscribe at any time.

Videos

Share