Amritsar News Headline

Amritsar News Headline Amritsar News Headlines is a public interest and live update page, We share the filtered news which
(3)

13/05/2024

GURJIT SINGH AUJLA NOMINATION FORM SUBMIT TO DC OFFICE IN CONGRESS WORKERS

05/05/2024
16/08/2022

ਪੰਜਾਬ ਨੈਸ਼ਨਲ ਬੈਂਕ ਦੀ ਆਂਚਲਿਕ ਬ੍ਰਾਂਚ ਵਿੱਖੇ ਦੇਸ਼ ਦੀ ਅਜ਼ਾਦੀ ਦੇ 76ਸਾਲ ਪੁਰੇ ਹੋਣ ਤੇ ਅਜ਼ਾਦੀ ਦਿਹਾੜੇ ਨੂੰ ਬੜੇ ਹਰਸ਼ੋ ਉਲਾਸ ਨਾਲ ਮਨਾਇਆ ਗਿਆ ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ZM ਸ਼੍ਰੀ ਪ੍ਰਵੀਨ ਕੁਮਾਰ ਗੋਇਲ ਵੱਲੋਂ ਦੇਸ਼ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।।

ਪੰਜਾਬ ਨੈਸ਼ਨਲ ਬੈਂਕ ਦੇ ਆਂਚਲਿਕ ਭਵਨ ਵਿਖੇ ਦੇਸ ਦੇ 75ਵੇ ਅਜ਼ਾਦੀ ਦਿਹਾੜੇ ਨੂੰ ਬੜੀ ਹਰਸ਼ੋ ਉਲਾਸ ਨਾਲ਼ ਮਨਾਇਆ ਗਿਆ ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ZM ਸ਼੍ਰੀ ਪ੍ਰਵੀਨ ਕੁਮਾਰ ਗੋਇਲ ਨੇ ਆਪਣੇ ਕਰਕਮਲਾਂ ਨਾਲ ਦੇਸ ਦਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜੌ ਅਜ਼ਾਦੀ ਸਾਨੂੰ ਮਿਲੀ ਹੈ ਉਸ ਨੂੰ ਪ੍ਰਾਪਤ ਕਰਨ ਲਈ ਸਾਡੇ ਸੁਤੰਤਰਤਾ ਸਨਾਨੀਆ ਨੇ ਆਪਣੀਆਂ ਜਾਨਾਂ ਦੀ ਆਹੂਤੀ ਦੇ ਕੇ ਸਾਨੂੰ ਇਹ ਅਜ਼ਾਦੀ ਦਵਾਈ ਹੈ ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਸਾਰਾ ਸਟਾਫ ਉਨ੍ਹਾਂ ਸੁਤੰਤਤਾ ਸਨਾਨਿਆ ਦੀ ਕੁਰਬਾਨੀ ਨੂੰ ਦਿਲੋਂ ਸ਼ਰਧਾ ਨਾਲ ਨਮਨ ਕਰਦਾ ਹੈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਇਸੇ ਲੜੀ ਦੇ ਤਹਿਤ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜੋਂ ਮੁਹਿੰਮ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਜਿਸ ਨਾਲ ਜਿਨ੍ਹਾਂ ਨੇ ਸਾਨੂੰ ਅਜ਼ਾਦੀ ਦਵਾਈ ਉਨ੍ਹਾਂ ਨੂੰ ਇਹ ਸ਼ਰਧਾਂਜਲੀ ਭੇਂਟ ਕੀਤੀ ਜਾ ਸਕੇ ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਜੋਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਬਾਰੇ ਸਾਰਿਆ ਨੂੰ ਦੱਸਿਆ ਗਿਆ ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਦੇ ਸਾਰੇ ਸਟਾਫ਼ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੰਗਾ ਰੰਗ ਕਰੀਆਕ੍ਰਮ ਪੇਸ਼ ਕੀਤੇ ਗਏ ਇਸ ਮੋਕੇ ਤੇ ਪੰਜਾਬ ਨੈਸ਼ਨਲ ਬੈਂਕ ਦੇ ZM ਸ਼੍ਰੀ ਪ੍ਰਵੀਨ ਕੁਮਾਰ ਗੋਇਲ ਵੱਲੋਂ ਸਬ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਸ ਗੁਰਿੰਦਰ ਸਿੰਘ ਬਾਠ, ਸ਼੍ਰੀ ਦੀਪਕ ਕਥੂਰੀਆ, ਆਦਿ ਸਮੇਤ ਆਂਚਲਿਕ ਭਵਨ ਦੇ ਸਾਰੇ ਪ੍ਰਬੰਧਕ ਅਤੇ ਸਟਾਫ਼ ਮੈਂਬਰ ਮੌਜੂਦ ਸਨ।

15/08/2022

ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡੋਕੇਟ ਸਸ਼ੀਵੀਰ ਸ਼ਰਮਾਂ ਨੇ ਅਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਨੂੰ ਅਜ਼ਾਦੀ ਦੇ ਦਿਹਾੜੇ ਦੀ ਦਿੱਤੀ ਲੱਖ ਲੱਖ ਵਧਾਈ।।

13/07/2022

ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵਾਇਬਸ ਦੀ ਜਿਮ ਕਪੂਰ ਨਗਰ ਸੁਲਤਾਨਵਿੰਡ ਰੋਡ ਵਿੱਖੇ ਵਾਈਬਸ ਦੀ ਜਿਮ ਦੇ ਓਵਨਰ ਤਰੁਨ ਮਨੋਚਾ ਅਤੇ ਮੋਹਿਤ ਬਾਹਰੀ ਵੱਲੋਂ ਨੌਜਵਨ ਪੀੜ੍ਹੀ ਨੂੰ ਪਰਿਰਤ ਕਰਨ ਲਈ ਅਤੇ ਨਸ਼ਿਆ ਤੋ ਦੂਰ ਰਹਿਣ ਲਈ ਵੇਟ ਲਿਫਟਿੰਗ ਕੰਪੀਟੀਸਨ ਕਰਵਾਇਆ ਗਿਆ ਅਤੇ ਇਸ ਮੌਕੇ ਤੇ ਜੇਤੂ ਨੌਜਵਨਾਂ ਨੂੰ ਸ਼ੀਲਡ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਕੰਮਪੀਟੀਸ਼ਨ ਵਿਚ ਨੋਜਵਾਨ ਪੀੜੀ ਵੱਲੋਂ ਵੱਧ ਚੜਕੇ ਭਾਗ ਲਿਆ ਗਿਆ ।

ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵਾਇਬਸ ਦੀ ਜਿਮ ਕਪੂਰ ਨਗਰ ਸੁਲਤਾਨਵਿੰਡ ਰੋਡ ਵਿੱਖੇ ਵਾਈਬਸ ਦੀ ਜਿਮ ਦੇ ਓਵਨਰ ਤਰੁਨ ਮਨੋਚਾ ਅਤੇ ਮੋਹਿਤ ਬਾਹਰੀ ਵੱਲੋਂ ਨੌਜਵਨ ਪੀੜ੍ਹੀ ਨੂੰ ਪਰਿਰਤ ਕਰਨ ਲਈ ਅਤੇ ਨਸ਼ਿਆ ਤੋ ਦੂਰ ਰਹਿਣ ਲਈ ਵੇਟ ਲਿਫਟਿੰਗ ਕੰਪੀਟੀਸਨ ਕਰਵਾਇਆ ਗਿਆ ਅਤੇ ਇਸ ਮੌਕੇ ਤੇ ਜੇਤੂ ਨੌਜਵਨਾਂ ਨੂੰ ਸ਼ੀਲਡ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਕੰਮਪੀਟੀਸ਼ਨ ਵਿਚ ਨੋਜਵਾਨ ਪੀੜੀ ਵੱਲੋਂ ਵੱਧ ਚੜਕੇ ਭਾਗ ਲਿਆ ਗਿਆ । ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਈਬਸ ਦੀ ਜਿਮ ਦੇ ਮਾਲਕ ਤਰੁਨ ਮਾਨੋਚਾ ਤੇ ਮੋਹਿਤ ਬਾਹਰੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਵੱਲੋਂ ਨੋਜਵਾਨ ਪੀੜੀ ਨੂੰ ਨਸ਼ਿਆ ਤੋ ਬਚਾਉਣ ਲਈ ਉਨ੍ਹਾਂ ਨੂੰ ਵੱਖ ਵੱਖ ਸ਼ਰੀਰਕ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਸਾਡਾ ਯੂਥ ਨਸ਼ਿਆ ਨੂੰ ਛੱਡ ਕੇ ਖੇਡਾਂ ਪ੍ਰਤੀ ਪ੍ਰੇਰਿਤ ਹੋ ਸਕੇ ਅਤੇ ਅਪਣੇ ਆਪ ਨੂੰ ਫਿੱਟ ਰੱਖ ਸਕਣ ਨਾਲ਼ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਹੋਰ ਵੀ ਕਰਵਾਏ ਜਾਣਗੇ

13/06/2022

ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਪ੍ਰਧਾਨ ਸੰਜੀਵ ਕੁਮਾਰ ਦੇ ਘਰ ਕੇਂਦਰੀ ਰਾਜ ਦੇ ਸਿੱਖਿਆ ਮੰਤਰੀ ਡਾਕਟਰ ਸੁਭਾਸ਼ ਸਰਕਾਰ ਪੁੱਜੇ।

ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਪ੍ਰਧਾਨ ਸੰਜੀਵ ਕੁਮਾਰ ਦੇ ਘਰ ਕੇਂਦਰੀ ਰਾਜ ਦੇ ਸਿੱਖਿਆ ਮੰਤਰੀ ਡਾਕਟਰ ਸੁਭਾਸ਼ ਸਰਕਾਰ ਪੁੱਜੇ। ਇਸ ਮੌਕੇ ਭਾਜਪਾ ਐਸ.ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਦੇ ਘਰ ਦੁਪਹਿਰ ਦਾ ਖਾਣਾ . ਖਾਣ ਤੋਂ ਬਾਅਦ ਚਾਟੀ ਦੀ ਨਮਕੀਨ ਲੱਸੀ ਵੀ ਪੀਤੀ। ਡਾ: ਸਰਕਾਰ ਨੇ ਆਮ ਆਦਮੀ ਵਾਂਗ ਜ਼ਮੀਨ 'ਤੇ ਬੈਠ ਕੇ ਖਾਣਾ ਖਾਧਾ। ਇਸ ਮੌਕੇ ਸੰਜੀਵ ਕੁਮਾਰ ਨੇ ਕੇਂਦਰੀ ਰਾਜ ਦੇ ਸਿੱਖਿਆ ਮੰਤਰੀ ਡਾ.ਸੁਭਾਸ਼ ਸਰਕਾਰ ਨੂੰ ਸਨਮਾਨਿਤ ਕੀਤਾ! ਅਤੇ ਮੰਗ ਪੱਤਰ ਦਿੱਤਾ

09/06/2022

ਦੇਸ਼ ਦੀ ਅਜ਼ਾਦੀ ਦੇ 75ਵੇ ਅਜ਼ਾਦੀ ਅੰਮ੍ਰਿਤ ਮਹਾਂ ਉੱਤਸਵ ਦੀ ਸ਼ੁਰੂਆਤ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਵਰਚੁਲ ਮੀਟਿੰਗ ਰਾਹੀਂ 6 ਵੱਖ ਵੱਖ ਸਕੀਮਾਂ ਦਾ ਕੀਤਾ ਉਦਘਾਟਨ ਜਿਸਦੇ ਚੱਲਦੇ ਇਸ ਦੀ ਸ਼ੁਰੂਆਤ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕਸਟਮ ਵਿਭਾਗ ਦੇ ਕਮਿਸ਼ਨਰ ਸ਼੍ਰੀ ਨਿਲੇਸ਼ ਗੁਪਤਾ ਅਤੇ ਜੁਆਇੰਟ ਕਮਿਸ਼ਨਰ ਸ਼੍ਰੀ ਨੀਰਜ ਜੀ ਵੱਲੋਂ ਕੀਤੀ ਗਈ।।

ਦੇਸ਼ ਦੀ ਅਜ਼ਾਦੀ ਦੇ 75ਵੇ ਅਜ਼ਾਦੀ ਅੰਮ੍ਰਿਤ ਮਹਾਂ ਉੱਤਸਵ ਦੀ ਸ਼ੁਰੂਆਤ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਵਰਚੁਲ ਮੀਟਿੰਗ ਰਾਹੀਂ 6 ਵੱਖ ਵੱਖ ਸਕੀਮਾਂ ਦਾ ਕੀਤਾ ਉਦਘਾਟਨ ਜਿਸਦੇ ਚੱਲਦੇ ਇਸ ਦੀ ਸ਼ੁਰੂਆਤ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕਸਟਮ ਵਿਭਾਗ ਦੇ ਕਮਿਸ਼ਨਰ ਸ਼੍ਰੀ ਨਿਲੇਸ਼ ਗੁਪਤਾ ਅਤੇ ਜੁਆਇੰਟ ਕਮਿਸ਼ਨਰ ਸ਼੍ਰੀ ਨੀਰਜ ਜੀ ਵੱਲੋਂ ਕੀਤੀ ਗਈਦੇਸ਼ ਦੀ ਅਜ਼ਾਦੀ ਦੇ 75ਵੇ ਅਜ਼ਾਦੀ ਦਾ ਅੰਮ੍ਰਿਤ ਮਹਾਂ ਉੱਤਸਵ ਦੇ ਰੁਪ ਵਿੱਚ ਜਿੱਥੇ ਪੁਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅਜ਼ਾਦੀ ਦਾ ਅੰਮ੍ਰਿਤ ਮਹਾਂ ਉੱਤਸਵ ਦੇ ਤਹਿਤ 6ਜੂਨ ਤੋਂ ਲੈਕੇ 12ਜੂਨ ਤੱਕ ਆਈਕੋਨ ਐਕਟਿਵੀਟੀ ਵੀਕ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਆਮ ਜਨਤਾ ਲਈ ਵੱਖ ਵੱਖ ਸਕੀਮਾਂ ਦਾ ਵਰਚੁਲ ਮੀਟਿੰਗ ਰਾਹੀਂ ਪੁਰੇ ਦੇਸ਼ ਵਿੱਚ ਉਦਘਾਟਨ ਕੀਤਾ ਗਿਆ

20/05/2022

ਭਾਜਪਾ ਤੋਂ ਅੰਮ੍ਰਿਤਸਰ ਦੇ ਐਸਸੀ ਮੋਰਚਾ ਪ੍ਰਧਾਨ ਸੰਜੀਵ ਕੁਮਾਰ ਨੂੰ ਸਾਬਕਾ ਗੈਂਗਸਟਰ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ ਨੇ ਦਿੱਤੀਆਂ ਧਮਕੀਆਂ - ਸੰਜੀਵ ਕੁਮਾਰ

ਮੈਂ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਨਹੀਂ ਦਿੱਤੀ ਕੋਈ ਧਮਕੀ - ਭੁਪਿੰਦਰ ਸਿੰਘ ਉਰਫ ਸੋਨੂੰ

ਭਾਜਪਾ ਦੇ ਐਸਸੀ ਮੋਰਚਾ ਅੰਮ੍ਰਿਤਸਰ ਦੇ ਪ੍ਰਧਾਨ ਸੰਜੀਵ ਕੁਮਾਰ ਸਿਰਫ ਕਰ ਰਹੇ ਹਨ ਮੇਰੇ ਨਾਮ ਤੇ ਰਾਜਨੀਤੀ - ਭੁਪਿੰਦਰ ਸਿੰਘ ਉਰਫ ਸੋਨੂੰ
ਪੰਜਾਬ ਵਿੱਚ ਇਸ ਸਮੇਂ ਲਾਈਨ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਦਿਖਾਈ ਦੇ ਰਹੀ ਹੈ ਇਕ ਪਾਸੇ ਜਿਥੇ ਲੁੱਟਖੋਹ ਦੀਆਂ ਵਾਰਦਾਤਾਂ ਸ਼ਰੇਆਮ ਹੁੰਦੀਆਂ ਦਿਖਾਈ ਦੇ ਰਹੀਆਂ ਉਥੇ ਦੂਸਰੇ ਪਾਸੇ ਹੁਣ ਸਾਬਕਾ ਗੈਂਗਸਟਰਾਂ ਦੇ ਵੱਲੋਂ ਰਾਜਨੀਤਿਕ ਲੀਡਰਾਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ ਤਾਜ਼ਾ ਮਾਮਲਾ ਏ ਅੰਮ੍ਰਿਤਸਰ ਦਾ ਜਿੱਥੇ ਭਾਜਪਾ ਦੇ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਸਾਬਕਾ ਗੈਂਗਸਟਰ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਪ੍ਰੈੱਸ ਕਾਨਫਰੰਸ ਕਰਦਿਆਂ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਭਾਜਪਾ ਤੋਂ ਜ਼ਿਲ੍ਹਾ ਅੰਮ੍ਰਿਤਸਰ ਐਸਸੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਹੈ ਅਤੇ ਉਨ੍ਹਾਂ ਵੱਲੋਂ ਵੱਲਾ ਮੰਡੀ ਅਤੇ ਭਗਤਾਂਵਾਲਾ ਦਾਣਾ ਮੰਡੀ ਵਿੱਚ ਸਾਲ ਦਾ ਟੈਂਡਰ ਭਰਦੇ ਸਨ ਅਤੇ ਜਿਸ ਵਿਚ ਕਿ ਐਸਸੀ ਕਮਿਸ਼ਨ ਦੇ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਦੇ ਭਤੀਜਾ ਦੀਪਕ ਵੇਰਕਾ ਅਤੇ ਜਲੰਧਰ ਤੋਂ ਰਾਜ ਕੁਮਾਰ ਹੰਸ ਵੱਲੋਂ ਜਾਅਲੀ ਕਾਗਜ਼ਾਤ ਬਣਾ ਕੇ ਨਕਲੀ ਫਰਮ ਖਡ਼੍ਹੀ ਕਰਕੇ ਉਨ੍ਹਾਂ ਨੂੰ ਟੈਂਡਰ ਭਰਨ ਤੋਂ ਰੋਕਿਆ ਜਾ ਰਿਹਾ ਇਸਦੇ ਨਾਲ ਹੀ ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਿਥੇ ਐਸਸੀ ਕਮਿਸ਼ਨ ਦੇ ਮੈਂਬਰ ਦੀਪਕ ਵੇਰਕਾ ਵੱਲੋਂ ਉਨ੍ਹਾਂ ਨੂੰ ਟੈਂਡਰ ਭਰਨ ਤੋਂ ਰੋਕਿਆ ਜਾ ਰਿਹਾ ਹੈ ਉੱਥੇ ਹੀ ਇਹ ਟੈਂਡਰ ਮੰਗਲਜੀਤ ਫਰਮ ਦੇ ਨਾਮ ਤੇ ਭਰਿਆ ਗਿਆ ਹੈ ਜਿਸ ਦੇ ਕਿ ਕਾਗਜ਼ਾਂ ਅਤੇ ਜਾਅਲੀ ਹਨ ਅਤੇ ਮੰਗਲਜੀਤ ਫਰਮ ਦੀ ਮਾਲਕੀਅਤ ਭੁਪਿੰਦਰ ਸਿੰਘ ਸੋਨੂੰ ਕੰਗਲਾ ਦੀ ਹੈ ਜਿਸ ਦਾ ਪਿਛੋਕੜ ਗੈਂਗਸਟਰ ਹੈ ਅਤੇ ਉਹ ਲਗਾਤਾਰ ਹੀ ਭਾਜਪਾ ਨੇਤਾ ਸੰਜੀਵ ਕੁਮਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ ਜਿਸ ਦੇ ਚਲਦੇ ਸੰਜੀਵ ਕੁਮਾਰ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਜਾਨ ਨੂੰ ਖਤਰਾ ਹੈ ਅਤੇ ਇਸ ਮਾਮਲੇ ਚ ਭੁਪਿੰਦਰ ਸਿੰਘ ਉਰਫ ਸੋਨੂੰ ਤੇ ਕਾਰਵਾਈ ਕੀਤੀ ਜਾਵੇ

ਦੂਜੇ ਪਾਸੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ ਨੇ ਕਿਹਾ ਕਿ ਮੇਰਾ ਪਿਛੋਕੜ ਗੈਂਗਸਟਰੀ ਦੇ ਨਾਲ ਜ਼ਰੂਰ ਸਬੰਧ ਰੱਖਦਾ ਹੈ ਲੇਕਿਨ ਮੈਂ ਹੁਣ ਇਕ ਸਮਾਜਸੇਵੀ ਹਾਂ ਅਤੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮੈਂ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਵੀ ਕੋਈ ਧਮਕੀ ਨਹੀਂ ਦਿੱਤੀ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਅਗਰ ਮੈਂ ਟੈਂਡਰ ਭਰ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਹਾਂ ਤਾਂ ਇਸ ਵਿਚ ਸੰਜੀਵ ਕੁਮਾਰ ਨੂੰ ਕੀ ਪ੍ਰੇਸ਼ਾਨੀ ਹੈ ਇਸਦੀ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਇਸ ਦੇ ਨਾਲ ਹੀ ਬੋਲਦੇ ਉਨ੍ਹਾਂ ਨੇ ਕਿਹਾ ਕਿ ਮੇਰੇ ਮਾਤਾ ਜੀ ਵੱਲੋਂ ਵਿਧਾਨ ਸਭਾ ਚੋਣਾਂ 2022 ਵਿੱਚ ਅੰਮ੍ਰਿਤਸਰ ਸੈਂਟਰਲ ਤੋਂ ਅਕਾਲੀ ਦਲ ਬਸਪਾ ਦੇ ਗੱਠਜੋੜ ਦੇ ਵਿੱਚ ਚੋਣ ਲੜੀ ਗਈ ਸੀ ਅਤੇ ਭਾਜਪਾ ਨੇਤਾ ਸੰਜੀਵ ਕੁਮਾਰ ਵੱਲੋਂ ਉਸੇ ਨੂੰ ਲੈ ਕੇ ਸਾਡੇ ਨਾਲ ਰੰਜਿਸ਼ਬਾਜ਼ੀ ਕੀਤੀ ਜਾਰੀ ਹੈ ਅਤੇ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੋ ਐਸਸੀ ਕਮਿਸ਼ਨ ਜ਼ਿਲਾ ਪ੍ਰਧਾਨ ਸੰਜੀਵ ਕੁਮਾਰ ਵੱਲੋਂ ਦੀਪਕ ਵੇਰਕਾ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਵੀ ਇਲਜ਼ਾਮ ਸਾਰੇ ਝੂਠੇ ਹਨ।

18/05/2022

ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਿਪਨ ਕੁਮਾਰ ਢੰਡ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਰੇ ਮੈਬਰਾਂ ਵੱਲੋਂ ਮਿਲਕੇ ਬਾਰ ਦੇ ਨਵੇਂ ਬਣੇ ਕੈਫੀਟੈਰੀਆ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਤੇ ਕੇਕ ਕੱਟਕੇ ਐਡਵੋਕੇਟ ਸ਼੍ਰੀ ਵਿਪਨ ਕੁਮਾਰ ਢੰਡ ਦੇ ਜਨਮਦਿਨ ਨੂੰ ਸੈਲੀਬ੍ਰੇਟ ਕੀਤਾ ।।

ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਿਪਨ ਕੁਮਾਰ ਢੰਡ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਰੇ ਮੈਬਰਾਂ ਵੱਲੋਂ ਮਿਲਕੇ ਬਾਰ ਦੇ ਨਵੇਂ ਬਣੇ ਕੈਫੀਟੈਰੀਆ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਤੇ ਕੇਕ ਕੱਟਕੇ ਐਡੋਕੇਟ ਸ਼੍ਰੀ ਵਿਪਨ ਕੁਮਾਰ ਢੰਡ ਦੇ ਜਨਮਦਿਨ ਨੂੰ ਸੈਲੀਬ੍ਰੇਟ ਕੀਤਾ ਗਿਆ ਇਸ ਮੌਕੇ ਤੇ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇੰਡੀਆ ਦੇ ਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀ ਹਰੀਸ਼ ਸ਼ਰਮਾਂ ਹੀਰਾ ਵੱਲੋਂ ਆਪਣੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਸਾਰੇ ਮੈਬਰਾਂ ਨੂੰ ਨਾਲ਼ ਲੈਕੇ ਆਏ ਅਤੇ ਉਨ੍ਹਾਂ ਵੱਲੋਂ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਵਿਪਨ ਕੁਮਾਰ ਢੰਡ ਦੇ ਜਨਮਦਿਨ ਨੂੰ ਕੇਕ ਕੱਟਕੇ ਮਨਾਇਆ ਅਤੇ ਇਸ ਮੌਕੇ ਤੇ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਮਿਲਕੇ ਸ਼੍ਰੀ ਢੰਡ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬਾਰ ਦੇ ਸੈਕਟਰੀ ਐਡਵੋਕੇਟ ਵਿੱਕੀ ਮਹਿਰਾ, ਜੁਆਇੰਟ ਸੈਕਟਰੀ ਐਡਵੋਕੇਟ ਰਾਜਦੀਪ ਸਿੰਘ ਘੁੰਮਣ, ਵਾਈਸ ਪ੍ਰੈਜ਼ੀਡੈਂਟ ਐਡਵੋਕੇਟ ਸਨਪ੍ਰੀਤ ਸਿੰਘ, ਐਡਵੋਕੇਟ ਰਾਜਨ ਕਟਾਰੀਆ, ਐਡਵੋਕੇਟ ਰਾਹੁਲ ਸਿੰਘ ਸੇਠੀ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਅਮਨਦੀਪ ਸ਼ਰਮਾਂ, ਐਡਵੋਕੇਟ ਲਵਲੀ ਸ਼ਰਮਾਂ, ਐਡਵੋਕੇਟ ਇੰਦਰਜੀਤ ਸਿੰਘ ਅੜੀ, ਐਡਵੋਕੇਟ ਮਾਨਵ ਚੰਦੇ, ਆਦਿ ਸਾਰੇ ਸੀਨੀਅਰ ਅਤੇ ਜੂਨੀਅਰ ਐਡਵੋਕੇਟਸ ਮੌਜੂਦ ਸਨ ।।

07/05/2022

ਦੀ ਰੇਵੀਨਿਊ ਪਟਵਾਰ ਯੂਨੀਅਨ ਵੱਲੋਂ ਮਲੇਰੋਟਲਾ ਦੇ ਇਕ ਪਟਵਾਰੀ ਉਪੱਰ ਵਿਜ਼ੀਲੈਂਸ ਵੱਲੋਂ ਪਰਚਾ ਦਰਜ਼ ਕੀਤੇ ਜਾਣ ਦੇ ਸੰਬੰਧ ਵਿੱਚ ਦੀ ਰੇਵੀਨਿਊ ਪਟਵਾਰ ਯੂਨੀਅਨ ਵੱਲੋਂ ਕੜਾ ਫ਼ੈਸਲਾ ਲੈਦੇ ਹੋਏ ਸਾਰੇ ਕੰਮ ਬੰਦ ਕਰਕੇ ਤਿਨ ਦਿਨ ਦੀ ਹੜਤਾਲ ਕੀਤੀ ਗਈ ਸ਼ੁਰੂ।।

ਦੀ ਰੈਵੀਨਿਊ ਕਾਨੂੰਗੋ/ਪਟਵਾਰੀ ਯੂਨੀਅਨ ਦੀ ਪੰਜਾਬ ਪੱਧਰੀ ਮੀਟਿੰਗ ਹੋਈ,ਜਿਸ ਵਿੱਚ ਦੀ ਰੈਵੀਨਿਊ ਪਟਵਾਰ ਯੂਨੀਅਨ ,ਜ਼ਿਲ੍ਹਾ ਸੰਗਰੂਰ/ਮਲੇਰਕੋਟਲਾ ਦੇ ਪ੍ਰਧਾਨ(ਸ ਦੀਦਾਰ ਸਿੰਘ ਛੋਕਰਾ ਪਟਵਾਰੀ)ਦੇ ਖਿਲਾਫ ਬਿਨਾਂ ਵਿਭਾਗੀ ਪੜਤਾਲ ਦੇ,ਵਿਜੀਲੈਂਸ ਵਿਭਾਗ ਵਲੋਂ ਨਜਾਇਜ਼ ਧੱਕੇਸ਼ਾਹੀ ਕਰਦਿਆਂ ਗਲਤ ਤਰੀਕੇ ਨਾਲ ਐਫ.ਆਈ.ਆਰ. ਨੰਬਰ 5 ਮਿਤੀ 26/4/2022 ਦਰਜ ਕੀਤੀ ਗਈ ਅਤੇ ਨਜਾਇਜ਼ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ,ਦੀ ਨਿਖੇਧੀ ਕੀਤੀ ਅਤੇ ਸਮੁੱਚੇ ਹਾਊਸ ਵਲੋਂ ਪਾਸ ਕੀਤਾ ਗਿਆ ਹੈ ਕਿ ਮਿਤੀ 4,5,6 ਮਈ 2022 ਅਤੇ ਮਿਤੀ 9 ਮਈ ਤੋਂ 15 ਮਈ 2022 ਤੱਕ ਸਮੂਹਿਕ ਛੁੱਟੀ ਲੈਣ ਦਾ ਫੈਸਲਾ ਕੀਤਾ ਗਿਆ।ਜੇਕਰ ਮਿਤੀ 15 ਮਈ 2022 ਤੱਕ ਸਰਕਾਰ ਵਲੋਂ ਕੋਈ ਗੱਲਬਾਤ ਕਰਨ ਲਈ ਨਹੀਂ ਬੁਲਾਇਆ ਗਿਆ,ਤਾਂ ਮਿਤੀ 16 ਮਈ 2022 ਨੂੰ ਦੋਵੇਂ ਜਥੇਬੰਦੀਆਂ ਕੋਈ ਹੋਰ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੀਆਂ ਇਸ ਮੌਕੇ ਤੇ ਜਨਰਲ ਸੈਕਟਰੀ ਪਟਵਾਰੀ ਜਲਵਿੰਦਰ ਸਿੰਘ ਔਲਖ, ਦੀ ਰੇਵੀਨਿਊ ਪਟਵਾਰ ਯੂਨੀਅਨ ਦੇ ਰੀਪੂਦਮਨ ਸਿੰਘ, ਪਟਵਾਰੀ ਰਜਿੰਦਰ ਸ਼ਰਮਾ, ਪਟਵਾਰੀ ਹਰਨੇਕ ਸਿੰਘ, ਪਟਵਾਰੀ ਰਣਜੀਤ ਸਿੰਘ ਪ੍ਰਧਾਨ ਦੀ ਰੇਵਿਨਿਊ ਪਟਵਾਰ ਯੂਨੀਅਨ, ਪਟਵਾਰੀ ਹਰਪਾਲ ਸਿੰਘ, ਪਟਵਾਰੀ ਰਸ਼ਪਾਲ ਸਿੰਘ, ਪਟਵਾਰੀ ਸੰਦੀਪ ਸਿੰਘ,ਪਟਵਾਰੀ ਜਸਵਿੰਦਰ ਸਿੰਘ, ਪਟਵਾਰੀ ਕੁਲਵੰਤ ਸਿੰਘ , ਪਟਵਾਰੀ ਚੰਨਣ ਸਿੰਘ , ਪਟਵਾਰੀ ਹਰਪ੍ਰੀਤ ਸਿੰਘ, ਪਟਵਾਰੀ ਤਰਸੇਮ ਸਿੰਘ ਅਤੇ ਸਾਰੇ ਮੈਬਰ ਮੌਜੂਦ ਸਨ।।

28/04/2022

ਐਡਵੋਕੇਟ ਮਾਨਵ ਚੰਦੇ ਨੂੰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੀ ਅਨੁਸ਼ਾਸਨੀ ਕਮੇਟੀ ਦੇ ਕੋ-ਆਪਟਿਡ ਮੈਂਬਰ ਵਜੋਂ ਨਿਯੁਕਤ ਕੀਤੇ ਜਾਣ ਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਿਪਨ ਕੁਮਾਰ ਢੰਡ ਅਤੇ ਉਨ੍ਹਾਂ ਦੀ ਸਾਰੀ ਟੀਮ ਨੇ ਮਿਲਕੇ ਐਡੋਕੇਟ ਮਾਨਵ ਚੰਦੇ ਨੂੰ ਦਿੱਤੀ ਵਧਾਈ।

ਐਡਵੋਕੇਟ ਮਾਨਵ ਚੰਦੇ ਨੂੰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੀ ਅਨੁਸ਼ਾਸਨੀ ਕਮੇਟੀ ਦੇ ਕੋ-ਆਪਟਿਡ ਮੈਂਬਰ ਵਜੋਂ ਨਿਯੁਕਤ ਕੀਤੇ ਜਾਣ ਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਿਪਨ ਕੁਮਾਰ ਢੰਡ ਅਤੇ ਉਨ੍ਹਾਂ ਦੀ ਸਾਰੀ ਟੀਮ ਨੇ ਮਿਲਕੇ ਐਡੋਕੇਟ ਮਾਨਵ ਚੰਦੇ ਨੂੰ ਦਿੱਤੀ ਵਧਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡੋਕੇਟ ਸ਼੍ਰੀ ਵਿਪਨ ਕੁਮਾਰ ਢੰਡ, ਸੈਕਟਰੀ ਐਡੋਕੇਟ ਵਿੱਕੀ ਮਹਿਰਾ, ਵਾਈਸ ਪ੍ਰੈਜ਼ੀਡੈਂਟ ਐਡੋਕੇਟ ਸਨਪ੍ਰੀਤ ਸਿੰਘ, ਜੋਇੰਟ ਸੈਕਟਰੀ ਐਡੋਕੇਟ ਰਾਜਦੀਪ ਸਿੰਘ ਘੁੰਮਣ, ਕੈਸ਼ੀਅਰ ਐਡੋਕੇਟ ਲਵਲੀ ਸ਼ਰਮਾਂ, ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਬਕਾ ਸੈਕਟਰੀ ਅਤੇ ਸੀਨੀਅਰ ਐਡੋਕੇਟ ਸ਼੍ਰੀ ਮੁਕੇਸ਼ ਨੰਦਾ ਵੱਲੋਂ ਐਡੋਕੇਟ ਮਾਨਵ ਚੰਦੇ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਾਰੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਢੰਡ ਅਤੇ ਸ਼੍ਰੀ ਮੁਕੇਸ਼ ਨੰਦਾ ਨੇ ਕਿਹਾ ਕਿ ਬਾਰ ਕਾਊਂਸਿਲ ਵੱਲੋਂ ਜੋਂ ਜ਼ਿੰਮੇਵਾਰੀ ਐਡੋਕੇਟ ਮਾਨਵ ਚੰਦੇ ਨੂੰ ਸੌਪੀ ਗਈ ਹੈ ਉਸ ਜ਼ਿੰਮੇਵਾਰੀ ਨੂੰ ਉਹ ਪੁਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੇ ਵਕੀਲ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਉਣਗੇ ਇਸ ਮੌਕੇ ਗੱਲਬਾਤ ਕਰਦਿਆਂ ਐਡੋਕੇਟ ਮਾਨਵ ਚੰਦੇ ਨੇ ਕਿਹਾ ਕਿ ਜੋਂ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਪੀ ਗਈ ਹੈ ਉਸਨੂੰ ਉਹ ਪੁਰੀ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਤੇ ਐਡੋਕੇਟ ਰਾਜਨ ਕਟਾਰੀਆ, ਐਡੋਕੇਟ ਅਮਨ ਸੈਣੀ, ਐਡੋਕੇਟ ਰਾਹੁਲ ਸਿੰਘ ਸੇਠੀ, ਐਡੋਕੇਟ ਅਕਸ਼ੈ ਜੈਨ, ਐਡੋਕੇਟ ਰਾਹੁਲ ਸ਼ਰਮਾ, ਐਡੋਕੇਟ ਅਮਨਦੀਪ ਸ਼ਰਮਾਂ ਅਤੇ ਸਾਰੇ ਬਾਰ ਮੈਬਰ ਅਤੇ ਐਡੋਕੇਟ ਮੌਜੂਦ ਸਨ।।

16/04/2022

ਐਡੋਕੇਟ ਰਾਹੁਲ ਕਲਿਆਣ ਵੱਲੋਂ advocates ਨੂੰ ਸਟ੍ਰੈੱਸ ਤੋਂ ਦੂਰ ਰੱਖਣ ਲਈ ਆਪਣੇ ਤੌਰ ਤੇ ਕਰਵਾਇਆ ਗਿਆ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਈਕੋ ਫਰੈਂਡਲੀ ਕ੍ਰਿਕਟ ਮੈਚਾਂ ਦਾ ਅੰਮ੍ਰਿਤਸਰ ਦੇ ਰਾਮਤੀਰਥ ਰੋਡ ਤੇ ਸਥਿਤ ਏ ਸਟਾਰ ਕ੍ਰਿਕਟ ਅੱਕੈਡਮੀ ਦੀ ਗਰਾਊਂਡ ਵਿੱਖੇ ਆਯੋਜਨ।।

15/04/2022

ਭਗਤਾਂ ਵਾਲਾ ਦਾਣਾ ਮੰਡੀ ਤੋਂ ਆੜਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਸ ਅਮਨਦੀਪ ਸਿੰਘ ਛੀਨਾ ਨੇ ਸਾਰੇ ਸ਼ਹਿਰਵਾਸੀਆਂ ਤੇ ਦੇਸ਼ਵਾਸੀਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਮੁਬਾਰਕਾਂ ਅਤੇ ਨਾਲ ਹੀ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ।।

14/04/2022

ਵਿਸਾਖੀ ਦੇ ਪਵਿੱਤਰ ਦਿਹਾੜੇ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਐਡੋਕੇਟ ਸਵਰਨਦੀਪ ਸਿੰਘ ਨੇ ਸਾਰੇ ਸ਼ਹਿਰਵਾਸੀਆਂ ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ।।

14/04/2022

ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਐਡੋਕੇਟ ਸਵਰਨਦੀਪ ਸਿੰਘ ਨੇ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਵਿਸਾਖੀ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਦਿੱਤੀਆਂ ਲੱਖ ਲੱਖ ਮੁਬਾਰਕਾਂ ਅਤੇ ਪ੍ਰਭੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।।

13/04/2022

ਦੀ ਰੇਵੀਨਿਊ ਪਟਵਾਰ ਯੂਨੀਅਨ ਦੇ ਜਨਰਲ ਸੈਕਟਰੀ ਸ ਰੀਪੁਦਮਨ ਸਿੰਘ ਨੇ ਦੀ ਰੇਵੀਨਿਊ ਪਟਵਾਰ ਯੂਨੀਅਨ ਦੀ ਸਾਰੀ ਟੀਮ ਦੇ ਮੈਬਰਾਂ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆ ਦਿੱਤੀਆ ਅਤੇ ਨਾਲ ਹੀ 13ਅਪ੍ਰੈਲ1919 ਨੂੰ ਜਲ੍ਹਿਆਂ ਵਾਲੇ ਬਾਗ਼ ਵਿੱਚ ਸ਼ਹੀਦ ਹੋਏ ਬੇਗੁਨਾਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਾਰੇ ਦੇਸ਼ ਅਤੇ ਪੰਜਾਬ ਵਾਸੀਆਂ ਦੀ ਚੜਦੀ ਕਲਾ ਦੀ ਅਰਦਾਸ ਵੀ ਕੀਤੀ ।।

13/04/2022

ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਿਪਨ ਕੁਮਾਰ ਢੰਡ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ।।

ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਿਪਨ ਕੁਮਾਰ ਢੰਡ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜਿੱਥੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਨੂੰ ਵਧਾਈ ਦਿੱਤੀ ਉਥੇ ਉਨ੍ਹਾਂ 13ਅਪ੍ਰੈਲ 1919ਨੂੰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਜਲ੍ਹਿਆਂ ਵਾਲਾ ਬਾਗ਼ ਵਿੱਖੇ ਪਵਿੱਤਰ ਵਿਸਾਖੀ ਦਾ ਦਿਹਾੜਾ ਮਨਉਂਦਿਆਂ ਨਿਹੱਥੇ ਲੋਕਾਂ ਉਪਰ ਜਨਰਲ ਡਾਇਰ ਵੱਲੋਂ ਹਜ਼ਾਰਾ ਲੋਕਾਂ ਉਪਰ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ ਉਨ੍ਹਾਂ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਨਾਲ਼ ਹੀ ਉਨ੍ਹਾਂ ਨੇ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮਦਿਨ ਦੀ ਮੁਬਾਰਕਬਾਦ ਵੀ ਦਿੱਤੀ ਅਤੇ ਹੀ ਸਾਰਿਆਂ ਨਾਮ ਲੇਵਾ ਸੰਗਤਾਂ ਨੂੰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 13ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸਦੀ ਵੀ ਵਧਾਈ ਦਿੱਤੀ ਅਤੇ ਨਾਲ਼ ਹੀ ਸਾਰਿਆਂ ਨੂੰ ਗੁਡ ਫਰਾਈਡੇ ਦੀਆਂ ਵੀ ਮੁਬਾਰਕਾਂ ਦਿੱਤੀਆਂ ਅਤੇ ਸਾਰੇ ਵਿਸ਼ਵ ਦੀ ਚੜ੍ਹਦੀ ਕਲਾ ਦੀ ਪ੍ਰਭੂ ਅੱਗੇ ਪ੍ਰਾਥਨਾ ਕੀਤੀ ਇਸ ਮੌਕੇ ਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਰੇ ਮੈਬਰ ਮੌਜੂਦ ਸਨ।।

11/04/2022

ਆਕਾਸ + ਬਾਯਜੂਸ ਨੇ ਮਾਰਚ ਅਕਾਦਮਿਕ ਕੈਲੰਡਰ ਲਈ ਸਹੀਦਾਂ ਦੇ ਬੱਚਿਆਂ ਲਈ 100 ਫੀਸਦੀ ਟਿਊਸਨ ਫੀਸ ਮੁਆਫੀ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ

--ਰੱਖਿਆ ਕਰਮਚਾਰੀਆਂ ਦੇ ਵਾਰਡਾਂ ਅਤੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ 10% ਸਕਾਲਰਸ਼ਿਪ

--2014 ਤੋਂ ਲਗਭਗ 70,000 ਵਿਦਿਆਰਥੀਆਂ ਨੂੰ ਲਾਭ ਹੋਇਆ

ਅੰਮ੍ਰਿਤਸਰ ਟੈਸਟ ਦੀ ਤਿਆਰੀ ਸੇਵਾਵਾਂ ਵਿੱਚ ਰਾਸਟਰੀ ਨੇਤਾ ਆਕਾਸ + ਬਾਯਜੂਸ ਨੇ ਸਮਾਜ ਪ੍ਰਤੀ ਅਪਣੇ ਫਰਜ ਨੂੰ ਸਮਝਦੇ ਹੋਏ ਰੱਖਿਆ ਕਰਮਚਾਰੀਆਂ ਦੇ ਵਾਰਡਾਂ ਦੀ ਸਿੱਖਿਆ ਦੀ ਸਹੂਲਤ ਦੇਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਮਾਰਚ 2022 ਤੋਂ ਸ਼ੁਰੂ ਹੋਣ ਵਾਲੇ ਅਗਲੇ ਅਕਾਦਮਿਕ ਕੈਲੰਡਰ ਲਈ ਸਹੀਦਾਂ ਦੇ ਬੱਚਿਆਂ ਲਈ ਤੋਂ 100% ਟਿਊਸ਼ਨ ਫੀਸ ਮੁਆਫੀ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। 8 ਸਾਲ ਪੁਰਾਣੀ ਪਰੰਪਰਾ ਨੂੰ ਅੱਗੇ ਲੈ ਕੇ, ਆਕਾਸ + ਬਾਯਜੂਸ ਨੇ ਇਸ ਤੋਂ ਇਲਾਵਾ, ਰੱਖਿਆ ਕਰਮਚਾਰੀਆਂ ਦੇ ਵਾਰਡਾਂ ਲਈ 10% ਸਕਾਲਰਸ਼ਿਪ ਵੀ ਜਾਰੀ ਰਹਿਣਗੇ। 2014 ਤੋਂ, ਸਕਾਲਰਸ਼ਿਪ ਪ੍ਰੋਗਰਾਮ ਨੇ 70,000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਪਹੁੰਚਾਇਆ ਹੈ। ਆਕਾਸ + ਬਾਯਜੂਸ ਵਲੋ ਕਰਵਾਏ ਗਏ ਸਮਾਗਮ ਚ ਭਾਰਤੀ ਫੌਜ ਦੇ ਰਿਟਾਰਡ ਕਰਨਲ ਹਰਕੀਰਤ ਸਿੰਘ ਆਕਾਸ + ਬਾਯਜੂਸ ਦੇ ਖੇਤਰੀ ਨਿਰਦੇਸ਼ਕ ਪਰਮੇਸਵਰ ਝਾਅ ਦੀ ਮੌਜੂਦਗੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। >ਇਸ ਮੌਕੇ ਰਿਟਾਰਡ ਕਰਨਲ ਹਰਕੀਰਤ ਸਿੰਘ ਨੇ ਕਿਹਾ, ਹਥਿਆਰਬੰਦ ਬਲਾਂ ਦੇ ਬਲਿਦਾਨ ਲਈ ਹਮੇਸਾ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਹ ਨਾਗਰਿਕਾਂ ਦੀ ਆਜਾਦੀ ਦੀ ਰਾਖੀ ਲਈ ਆਪਣੀਆਂ ਜਾਨਾਂ ਖਤਰੇ ਵਿਚ ਪਾਉਂਦੇ ਹਨ, ਇਹ ਬਹਾਦਰੀ ਦਾ ਨਿਰਸਵਾਰਥ ਕਾਰਜ ਹੈ ਜੋ ਬਦਲੇ ਵਿਚ ਬਿਨਾਂ ਕੁਝ ਮੰਗੇ ਕੀਤਾ ਜਾਂਦਾ ਹੈ। ਉਨਾਂ ਵਿੱਚੋਂ ਬਹੁਤਿਆਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਹਨ ਤਾਂ ਜੋ ਬਾਕੀ ਲੋਕ ਇੱਕ ਆਜਾਦ ਅਤੇ ਖੁਸ਼ਹਾਲ ਸਮਾਜ ਵਿੱਚ ਰਹਿ ਸਕਣ। ਉਹ ਆਕਾਸ + ਬਾਯਸ ' ਦੁਆਰਾ ਇਸ ਸੋਚੀ ਸਮਝੀ ਪਹਿਲ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਾਂ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ! ਅਸੀਂ ਉਸ ਵਿੱਤੀ ਸਹਾਇਤਾ ਲਈ ਸੁਕਰਗੁਜਾਰ ਹਾਂ ਜੋ ਆਕਾਸ + ਬਾਯਜੂਸ ਰੱਖਿਆ ਕਰਮਚਾਰੀਆਂ ਦੇ ਵਾਰਡਾਂ ਨੂੰ ਪ੍ਰਦਾਨ ਕਰ ਰਿਹਾ ਹੈ।2 + ਸਹੀਦਾਂ ਦੇ ਵਾਰਡਾਂ ਲਈ ਵਜੀਫੇ ਤੇ ਟਿੱਪਣੀ ਕਰਦੇ ਹੋਏ, ਪਰਮੇਸਵਰ ਝਾਅ, ਖੇਤਰੀ ਨਿਰਦੇਸ਼ਕ, ਆਕਾਸ + ਬਾਯਜੂਸ ਨੇ ਕਿਹਾ, ' ਆਕਾਸ + ਬਾਯਰੂਸ ਵਿਖੇ ਇਹ ਸਾਡੀ ਨਿਮਾਣੀ ਕੋਸ਼ਿਸ਼ ਹੈ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਸਾਡੇ ਦੇਸ ਨੂੰ ਪ੍ਰਦਾਨ ਕੀਤੀ ਗਈ ਨਿਰਸਵਾਰਥ ਸੇਵਾ ਦਾ ਧੰਨਵਾਦ ਕਰੀਏ। ਸਾਨੂੰ ਹਥਿਆਰਬੰਦ ਬਲਾਂ ਦੇ ਨਾਇਕਾਂ ਦੇ ਲਗਭਗ70,000 ਬੱਚਿਆਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਵਿੱਚ ਯੋਗਦਾਨ ਪਾਉਣ ਤੇ ਮਾਣ ਹੈ ਅਤੇ ਅਸੀਂ ਇਸ ਸਾਲ ਵੀ ਸਹੀਦ ਦੇ ਬੱਚਿਆਂ ਲਈ ਪੂਰੀ ਸਕਾਲਰਸ਼ਿਪ ਅਤੇ ਰੱਖਿਆ ਕਰਮਚਾਰੀਆਂ ਦੇ ਵਾਰਡਾਂ ਲਈ ਵਜੀਫਾ ਦੇਣ ਲਈ ਉਤਸਾਹਿਤ ਹਾਂ। ਅਸੀਂ ੨੦੧੪ ਤੋਂ ਇਹ ਪਹਿਲਕਦਮੀ ਕਰ ਰਹੇ ਹਾਂ ਅਤੇ ਹਰ ਸਾਲ ਇਹ ਇੱਕ ਬਹੁਤ ਵੱਡਾ ਤਜਰਬਾ ਹੁੰਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਭਾਵਨਾਤਮਕ ਤਾਰਾਂ ਨੂੰ ਛੂਹ ਲੈਂਦਾ ਹੈ।ਵਿਦਿਆਰਥੀਆਂ ਦੀ ਚੋਣ ਉਹਨਾਂ ਦੇ ਨਿੱਜੀ ਅਤੇ ਵਿਦਿਅਕ ਪਿਛੋਕੜ ਦੇ ਸਰਟੀਫਿਕੇਟਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ। ਉਨਾਂ ਨੂੰ ਦਾਖਲੇ ਲਈ ਕਿਸੇ ਯੋਗਤਾ ਪ੍ਰੀਖਿਆ ਲਈ ਹਾਜਰ ਹੋਣ ਦੀ ਲੋੜ ਨਹੀਂ ਹੈ ਜਿਵੇਂ ਕਿ ਬਾਕੀ ਵਿਦਿਆਰਥੀਆਂ ਦੀ ਸਥਿਤੀ ਹੈ। ਅਜਿਹੇ ਬਹੁਤ ਸਾਰੇ ਵਿਦਿਆਰਥੀ ਦੇਸ ਭਰ ਦੇ ਵੱਕਾਰੀ ਮੈਡੀਕਲ ਅਤੇ ਇੰਜਨੀਅਰਿੰਗ ਕਾਲਜਾਂ ਜਿਵੇਂ ਕਿ ਏਮਜ, ਜੇਆਈਪੀਐਮਈਆਰ, ਆਈਆਈਟੀ ਆਦਿ ਵਿੱਚ ਦਾਖਲਾ ਲੈਣ ਲਈ ਚਲੇ ਗਏ ਹਨ। ਆਕਾਸ+ ਬੀਵਾਈਜੇਯੂਐਸ ਬਾਰੇ+ ਆਕਾਸ+ ‘ਬੀਵਾਈਜੇਯੂਐਸ ਮੈਡੀਕਲ (ਨੀਟ) ਅਤੇ ਇੰਜੀਨੀਅਰਿੰਗ ਦਾਖਲਾ ਪ੍ਰੀਖਿਆਵਾਂ (ਜੇਈਈ, ਸਕੂਲ/ /ਬੋਰਡ ਪ੍ਰੀਖਿਆਵਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਕਿ ਐਨਟੀਐਸਈ,ਕੇਵਾਈਪੀਵਾਈ ਅਤੇ ਓਲੰਪੀਆਡਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਵਿਆਪਕ ਟੈਸਟ ਤਿਆਰੀ ਸੇਵਾਵਾਂ ਪ੍ਰਦਾਨ ਕਰਦਾ ਹੈ। ਆਕਾਸ ਬਾਂਡ ਗੁਣਵੱਤਾ ਭਰਪੂਰ ਕੋਚਿੰਗ ਅਤੇ ਵੱਖ-ਵੱਖ ਮੈਡੀਕਲ (ਨੀਟ) ਅਤੇ ਜੇਈਈ/ ਇੰਜੀਨੀਅਰਿੰਗ ਦਾਖਲਾ ਪ੍ਰੀਖਿਆਵਾਂ, ਸਕਾਲਰਸ਼ਿਪ ਪ੍ਰੀਖਿਆਵਾਂ ਅਤੇ ਓਲੰਪੀਆਡਜ ਵਿੱਚ ਇੱਕ ਸਾਬਤ ਵਿਦਿਆਰਥੀ ਚੋਣ ਟਰੈਕ ਰਿਕਾਰਡ ਨਾਲ ਜੁੜਿਆ ਹੋਇਆ ਹੈ।ਟੈਸਟ ਦੀ ਤਿਆਰੀ ਉਦਯੋਗ ਵਿੱਚ 33 ਸਾਲਾਂ ਤੋਂ ਵੱਧ ਦੇ ਆਪਰੇਸਨਲ ਅਨੁਭਵ ਦੇ ਨਾਲ, ਕੰਪਨੀ ਕੋਲ ਮੈਡੀਕਲ ਅਤੇ ਇੰਜੀਨੀਅਰਿੰਗ ਦਾਖਲਾ ਪ੍ਰੀਖਿਆਵਾਂ ਅਤੇ ਕਈ ਫਾਊਂਡੇਸਨ ਪੱਧਰ ਦੇ ਸਕਾਲਰਸ਼ਿਪ ਇਮਤਿਹਾਨਾਂ/ਓਲੰਪੀਆਡਸ, 250+ ਆਕਾਸ ਕੇਂਦਰਾਂ (ਫਰੈਂਚਾਇਜੀ ਸਮੇਤ) ਦਾ ਪੈਨ ਇੰਡੀਆ ਨੈੱਟਵਰਕ ਅਤੇ 2,75,000 ਤੋਂ ਵੱਧ ਦੀ ਸਾਲਾਨਾ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਗਿਣਤੀ ਵਿੱਚ ਚੋਣਾਂ ਹਨ। ਆਕਾਸ ਗਰੁੱਪ ਵਿੱਚ ਤਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੇ ਨਾਲ-ਨਾਲ ਵਿਸਵ ਦੀ ਸਭ ਤੋਂ ਵੱਡੀ ਨਿੱਜੀ ਇਕਵਿਟੀ ਫਰਮ ਬਲੈਕਸਟੋਨ ਵੱਲੋਂ ਵੀ ਨਿਵੇਸ ਕੀਤਾ ਗਿਆ ਹੈ।

11/04/2022

ਅਜ਼ਰ ਅਮਰ ਸ਼੍ਰੀ ਹਨੂੰਮਾਨ ਜੀ ਦਾ ਪੰਜਵਾਂ ਚਾਲੀਸਾ ਉੱਤਸਵ ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਵੱਲੋਂ ਵੱਡਾ ਹਨੂੰਮਾਨ ਮੰਦਿਰ ਵਿੱਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।।

ਅਜ਼ਰ ਅਮਰ ਸ਼੍ਰੀ ਹਨੂੰਮਾਨ ਜੀ ਦਾ ਪੰਜਵਾਂ ਚਾਲੀਸਾ ਉੱਤਸਵ ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਵੱਲੋਂ ਵੱਡਾ ਹਨੂੰਮਾਨ ਮੰਦਿਰ ਵਿੱਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼ਹਿਰ ਦੀਆਂ ਉੱਚ ਸਖਸ਼ੀਅਤਾਂ ਵੱਲੋਂ ਆਪਣੀ ਹਾਜ਼ਰੀ ਭਰੀ ਗਈ ਇਸ ਮੌਕੇ ਤੇ ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਵੱਲੋਂ ਆਇਆ ਹੋਇਆ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।।

11/04/2022

ਦੀ ਰੇਵਿਨਿਊ ਪਟਵਾਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਰੀਵਾਲ ਤੇ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਨਵਨਿੁਕਤ ਡੀ ਸੀ ਸ ਹਰਪ੍ਰੀਤ ਸਿੰਘ ਸੂਦਨ ਦੇ ਆਹੁਦਾ ਸੰਭਾਲਣ ਤੇ ਉਨ੍ਹਾਂ ਦਾ ਕੀਤਾ ਭਰਵਾਂ ਸਵਾਗਤ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਸਨਮਾਨਿਤ ।।

ਦੀ ਰੇਵਿਨਿਊ ਪਟਵਾਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਰੀਵਾਲ ਤੇ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਨਵਨਿੁਕਤ ਡੀ ਸੀ ਸ ਹਰਪ੍ਰੀਤ ਸਿੰਘ ਸੂਦਨ ਦੇ ਆਹੁਦਾ ਸੰਭਾਲਣ ਤੇ ਉਨ੍ਹਾਂ ਦਾ ਕੀਤਾ ਭਰਵਾਂ ਸਵਾਗਤ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਸਨਮਾਨਿਤ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਡੀ ਸੀ ਵੱਲੋਂ ਚਾਰਜ ਸੰਭਾਲ ਲਿਆ ਗਿਆ ਹੈ ਅਤੇ ਜਲਦੀ ਹੀ ਉਹ ਸਭ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਅਤੇ ਉਨ੍ਹਾਂ ਦੀਆਂ ਜੋ ਵੀ ਮੁਸ਼ਕਿਲਾਂ ਹਨ ਉਨ੍ਹਾਂ ਨੂੰ ਹੱਲ ਕਰਨਗੇ ਉਨ੍ਹਾਂ ਦੀ ਰੇਵੀਨਿਊ ਪਟਵਾਰ ਯੂਨੀਅਨ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀਆਂ ਜੋਂ ਵੀ ਮੁਸ਼ਕਿਲਾਂ ਹਨ ਉਨ੍ਹਾਂ ਨੂੰ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ ਇਸ ਮੌਕੇ ਤੇ ਪਟਵਾਰੀ ਰਿਪੁਦਮਨ ਸਿੰਘ, ਪਟਵਾਰੀ ਜਲਵਿੰਦਰ ਸਿੰਘ, ਪ੍ਰਧਾਨ ਪਟਵਾਰੀ ਰਣਜੀਤ ਸਿੰਘ, ਪਟਵਾਰੀ ਚੰਨਣ ਸਿੰਘ, ਪਟਵਾਰੀ ਹਰਨੇਕ ਸਿੰਘ, ਪਟਵਾਰੀ ਸੰਦੀਪ ਸਿੰਘ, ਪਟਵਾਰੀ ਦਲਵਿੰਦਰ ਸਿੰਘ, ਪਟਵਾਰੀ ਰਜਿੰਦਰ ਸ਼ਰਮਾ ਅਤੇ ਸਾਰੇ ਸਨਮਾਨ ਯੋਗ ਮੈਬਰ ਮੌਜੂਦ ਸਨ।।

08/04/2022

ਅੰਮ੍ਰਿਤਸਰ ਬਰ ਐਸੋਸ਼ੀਏਸ਼ਨ ਵੱਲੋਂ ਪ੍ਰਧਾਨ ਸ਼੍ਰੀ ਵਿਪਨ ਕੁਮਾਰ ਢੰਡ ਅਤੇ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਅੰਮ੍ਰਿਤਸਰ ਬਾਰ ਦੇ ਕੰਪਲੈਕਸ ਵਿੱਖੇ ਸਰਬੱਤ ਦੇ ਭਲੇ ਲਈ ਆਰੰਭ ਕਰਵਾਏ ਸ਼੍ਰੀ ਰਮਾਇਣ ਕਥਾ ਦੇ ਪਾਠ।।

05/04/2022

ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋ ਡਾਇਰੈਕਟਰ ਭੂ ਵਿਭਾਗ ਦੇ ਖਿਲਾਫ਼ ਤੇ ਆਪਣੀਆਂ ਹਕੀ ਮੰਗਾਂ ਨੂੰ ਲੈਕੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਦਗੀ ਬਲਾਕ ਵਿੱਖੇ ਅਣਮਿੱਥੇ ਸਮੇ ਦੀ ਭੁੱਖ ਹੜਤਾਲ ਦਾ ਕੀਤਾ ਐਲਾਨ |

ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋ ਡਾਇਰੈਕਟਰ ਭੂ ਵਿਭਾਗ ਦੇ ਖਿਲਾਫ਼ ਤੇ ਆਪਣੀਆਂ ਹਕੀ ਮੰਗਾਂ ਨੂੰ ਲੈਕੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਦਗੀ ਬਲਾਕ ਵਿੱਖੇ ਅਣਮਿੱਥੇ ਸਮੇ ਦੀ ਭੁੱਖ ਹੜਤਾਲ ਦਾ ਕੀਤਾ ਐਲਾਨ |ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ ਕੁਲਵੰਤ ਸਿੰਘ ਡੇਅਰੀਵਾਲ ਨੇ ਕਿਹਾ ਕਿ ਸਾਡੇ ਪਟਵਾਰੀਆਂ ਨਾਲ ਸਾਡੇ ਭੂ ਵਿਭਾਗ ਦੇ ਡਾਇਰੈਕਟਰ ਵੱਲੋ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਡੇ ਡਾਇਰੈਕਟਰ ਸਾਹਿਬ ਵੱਲੋ ਸਾਡੇ ਕੰਮ ਕਰ ਰਹੇ ਪਟਵਾਰੀਆਂ ਦੀਆ ਤਰੱਕੀਆਂ ਨੂੰ ਰੋਕਿਆਂ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਡੇ ਪਟਵਾਰੀ ਸਾਥੀ ਪਟਵਾਰੀ ਭਰਤੀ ਹੁੰਦੇ ਹਨ ਅਤੇ ਪਟਵਾਰੀ ਹੀ ਰਿਟਾਇਰ ਹੋ ਜਾਂਦੇ ਹਨ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਪਟਵਾਰੀਆਂ ਦੀਆਂ ਹੋਰ ਵੀ ਕਈ ਦਰਪੇਸ਼ ਮੰਗਾਂ ਹਨ ਉਨ੍ਹਾਂ ਕਿਹਾ ਕਿ ਅਜ ਅਸੀਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਜੇਕਰ ਕੋਈ ਹੱਲ ਨਹੀਂ ਨਿਕਲੀਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਂਗਾ ਇਸ ਮੌਕੇ ਤੇ ਪਟਵਾਰੀ ਰਜਿੰਦਰ ਸ਼ਰਮਾਂ ਖ਼ਜ਼ਾਨਚੀ, ਪਟਵਾਰੀ ਰਿਪੂਦਮਨ ਸਿੰਘ, ਪਟਵਾਰੀ ਜਲਵਿੰਦਰ ਸਿੰਘ ਔਲਖ,ਪਟਵਾਰੀ ਹਰਪਾਲ ਸਿੰਘ ਪਟਵਾਰੀ ਚੰਨਣ ਸਿੰਘ, ਪਟਵਾਰੀ ਹਰਨੇਕ ਸਿੰਘ, ਪਟਵਾਰੀ ਸੰਦੀਪ ਸਿੰਘ, ਪਟਵਾਰੀ ਰਣਜੀਤ ਸਿੰਘ ਪ੍ਰਧਾਨ, ਪਟਵਾਰੀ ਦਲਵਿੰਦਰ ਸਿੰਘ, ਆਦਿ ਸਭ ਸਾਥੀ ਮੌਜੂਦ ਸਨ.

04/04/2022

ਦੁੱਧ ਡੇਅਰੀ ਦੇ ਉਤਪਾਧਕਾ ਵੱਲੋ ਦੁੱਧ ਦੇ ਰੇਟਾਂ ਵਿੱਚ ਵਾਧੇ ਨੂੰ ਲੈਕੇ ਅੰਮ੍ਰਿਤਸਰ ਦੇ ਫਤਿਹਗ੍ਹੜ ਚੂੜੀਆਂ ਰੋਡ ਉੱਪਰ ਡੇਅਰੀਆ ਵਾਲਿਆਂ ਦੇ ਖਿਲਾਫ਼ ਡੇਅਰੀ ਐਸੋਸੀਐਸ਼ਨ ਦੇ ਪ੍ਰਧਾਨ ਸਰਪੰਚ ਰਣਜੀਤ ਸਿੰਘ ਲੋਹਾਰਕਾ ਤੇ ਮੇਜਰ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਪ੍ਰਦਰਸ਼ਨ ਕੀਤਾ ਗਿਆ,

ਗੂਰੂ ਨਗਰੀ ਅੰਮ੍ਰਿਤਸਰ ਵਿੱਖੇ ਦੁੱਧ ਡੇਅਰੀ ਦੇ ਉਤਪਾਧਕਾ ਵੱਲੋ ਦੁੱਧ ਦੇ ਰੇਟਾਂ ਵਿੱਚ ਵਾਧੇ ਨੂੰ ਲੈਕੇ ਅੰਮ੍ਰਿਤਸਰ ਦੇ ਫਤਿਹਗ੍ਹੜ ਚੂੜੀਆਂ ਰੋਡ ਉੱਪਰ ਡੇਅਰੀਆ ਵਾਲਿਆਂ ਦੇ ਖਿਲਾਫ਼ ਡੇਅਰੀ ਐਸੋਸੀਐਸ਼ਨ ਦੇ ਪ੍ਰਧਾਨ ਸਰਪੰਚ ਰਣਜੀਤ ਸਿੰਘ ਲੋਹਾਰਕਾ ਤੇ ਮੇਜਰ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅੱਗੇ ਹੀ ਮਹਿੰਗਾਈ ਦੀ ਮਾਰ ਨੂੰ ਝੱਲ ਰਹੇ ਹਾਂ ਜਿਸ ਕਾਰਨ ਸਾਨੂੰ ਸਾਡੇ ਦੁੱਧ ਦੀ ਪੁਰੀ ਕੀਮਤ ਨਹੀਂ ਮਿਲ ਰਹੀ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਜੱਥੇਬੰਦੀ ਦੇ ਨੁਮਾਂਦਿਆ ਨੂੰ ਨਾਲ ਲੈਕੇ ਇਸ ਸੰਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਨ੍ਹਾਂ ਕਿਹਾ ਕੇ ਜੇਕਰ ਸਾਡੇ ਦੁੱਧ ਦੇ ਰੇਟਾਂ ਵਿੱਚ ਜਲਦੀ ਹੀ ਵਾਧਾ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਂਗਾ ਇਸ ਮੌਕੇ ਤੇ ਅੰਮ੍ਰਿਤ ਹੁੰਦਲ, ਇਸ਼ਤੇਜ ਗੋਰਾਇਆ, ਅਮਨ ਸਰਪੰਚ, ਹੈਪੀ, ਪ੍ਰਿੰਸ, ਹੁਸਨ, ਬਿੱਟੂ ਹੌਲੈਂਡ, ਕੇਵਲ ਸਿੰਘ, ਅਤੇ ਸਮੂੰਹ ਡੇਅਰੀ ਫਾਰਮਰਜ਼ ਮੌਜੂਦ ਸਨ.

23/03/2022

ਅੰਮ੍ਰਿਤਸਰ ਦੇ ਇੰਡੀਆਂ ਗੇਟ ਦੇ ਨਜ਼ਦੀਕ ਦੋ ਦੁਕਾਨਾਂ ਦੇ ਕਬਜ਼ੇ ਨੂੰ ਲੈਕੇ ਦੋ ਪਾਰਟੀਆਂ ਹੋਇਆ ਆਹਮਣੇ ਸਾਹਮਣੇ ਮੌਕੇ ਤੇ ਥਾਣਾ ਘਰਿੰਡਾ ਦੇ SHO ਨੇ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈਕੇ ਮੋਕ ਤੇ ਮਾਮਲੇ ਨੂੰ ਕਰਵਾਇਆ ਸ਼ਾਂਤ ।।

ਅੰਮ੍ਰਿਤਸਰ ਦੇ ਇੰਡੀਆਂ ਗੇਟ ਦੇ ਨਜ਼ਦੀਕ ਦੋ ਦੁਕਾਨਾਂ ਦੇ ਕਬਜ਼ੇ ਨੂੰ ਲੈਕੇ ਦੋ ਪਾਰਟੀਆਂ ਹੋਇਆ ਆਹਮਣੇ ਸਾਹਮਣੇ ਮੌਕੇ ਤੇ ਥਾਣਾ ਘਰਿੰਡਾ ਦੇ SHO ਨੇ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈਕੇ ਮੋਕ ਤੇ ਮਾਮਲੇ ਨੂੰ ਕਰਵਾਇਆ ਸ਼ਾਂਤ ।।

22/03/2022

ਕਾਨੂੰਗੋ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਕਈ ਅਹਿਮ ਮੁਧਿਆਂ ਨੂੰ ਲੈਕੇ ਕੀਤਾ ਗਿਆ ਵਿਚਾਰ ਵਿਟਾਂਦਰਾ।।

ਕਾਨੂੰਗੋ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਕਈ ਅਹਿਮ ਮੁਧਿਆਂ ਨੂੰ ਲੈਕੇ ਕੀਤਾ ਗਿਆ ਵਿਚਾਰ ਵਿਟਾਂਦਰਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੋ ਸਾਰਾ ਰਿਕਾਰਡ ਹੈ ਉਸਨੂੰ ਕੰਪਿਊਟਰਰਾਇਜ਼ਡ ਕੀਤਾ ਜਾਵੇ ਅਤੇ ਸਾਰੀਆਂ ਪਟਵਾਰੀਆਂ ਤੇ ਕਾਨੂੰਗੋ ਨੂੰ ਕੰਪਿਊਟਰ ਲੈਣ ਲਈ ਕਿਹਾ ਗਿਆ ਉਸ ਦੇ ਅਧਾਰ ਤੇ ਅੱਜ ਇਹ ਅਹਿਮ ਮੀਟਿੰਗ ਕੀਤੀ ਗਈ ਹੈ ਅਤੇ ਕਾਨੂੰਗੋਆਂ ਨੂੰ ਹੋਰ ਵੀ ਜੋ ਮੁਸ਼ਕਿਲਾਂ ਆ ਰਹੀਆਂ ਹਨ ਉਨ੍ਹਾਂ ਉੱਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਉਨ੍ਹਾਂ ਸਾਰੇ ਕਾਨੂੰਗੋਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਆਪਣੇ ਕੰਪਿਊਟਰ ਲੈਕੇ ਤੇ ਆਪਣੇ ਸਾਰੇ ਰਿਕਾਰਡ ਨੂੰ ਕੰਪਿਊਟਰ ਰਾਇਜ਼ਡ ਕਰੀਏ ਤਾਂ ਜੋ ਸਾਡੇ ਕੋਲ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਨਾ ਹੋਵੇ ਇਸ ਮੌਕੇ ਤੇ

Address

House No. 9 , Gali No. 6 , Vishwakarma Gali
Amritsar
143001

Telephone

+919653549004

Website

Alerts

Be the first to know and let us send you an email when Amritsar News Headline posts news and promotions. Your email address will not be used for any other purpose, and you can unsubscribe at any time.

Contact The Business

Send a message to Amritsar News Headline:

Videos

Share


Other News & Media Websites in Amritsar

Show All