Apna khayal

Apna khayal ��

ਕੀ ਇਸ ਬੱਚੀ ਨੂੰ ਇੰਨਸਾਫ ਮਿਲੇਗਾ...❓15 ਸਾਲਾ SC ਬੱਚੀ ਨਾਲ ਜਬਰ+ਜਨਾਹ ਪਿੰਡ ਧਿਮਾਨਾ ਜਿਲਾ ਰੋਪੜ੍ਹ, ਪਰਿਵਾਰ 3 ਦਿਨਾਂ ਤੋਂ ਬੱਚੀ ਦੀ ਲਾਸ਼ ਰੱ...
03/01/2024

ਕੀ ਇਸ ਬੱਚੀ ਨੂੰ ਇੰਨਸਾਫ ਮਿਲੇਗਾ...❓
15 ਸਾਲਾ SC ਬੱਚੀ ਨਾਲ ਜਬਰ+ਜਨਾਹ ਪਿੰਡ ਧਿਮਾਨਾ ਜਿਲਾ ਰੋਪੜ੍ਹ, ਪਰਿਵਾਰ 3 ਦਿਨਾਂ ਤੋਂ ਬੱਚੀ ਦੀ ਲਾਸ਼ ਰੱਖ ਕੇ ਇਨਸਾਫ਼ ਲਈ ਤਰਲੇ ਪਾ ਰਿਹਾ
#ਰੋਪੜ #ਸਮਾਜਸੇਵੀ **e
Ninderpal Machaki

ਕੀ ਇਸ ਬੱਚੀ ਨੂੰ ਇੰਨਸਾਫ ਮਿਲੇਗਾ...❓
15 ਸਾਲਾ SC ਬੱਚੀ ਨਾਲ ਜਬਰ+ਜਨਾਹ ਪਿੰਡ ਧਿਮਾਨਾ ਜਿਲਾ ਰੋਪੜ੍ਹ, ਪਰਿਵਾਰ 3 ਦਿਨਾਂ ਤੋਂ ਬੱਚੀ ਦੀ ਲਾਸ਼ ਰੱਖ ਕੇ ਇਨਸਾਫ਼ ਲਈ ਤਰਲੇ ਪਾ ਰਿਹਾ
#ਰੋਪੜ #ਸਮਾਜਸੇਵੀ **e
Ninderpal Machaki

02/01/2024

ਪਹਿਲਾਂ ਮੁਸਲਮਾਨ ਫਿਰ ਕਿਸਾਨ, ਜਵਾਨ, ਪਹਿਲਵਾਨ ਤੇ ਹੁਣ ਡਰਾਈਵਰ
ਨੰਬਰ ਸਭ ਦਾ ਲੱਗੇਗਾ।
ਆਪਣੀ ਵਾਰੀ ਦਾ ਇੰਤਜਾਰ ਕਰੋ, ਕਿਉਂਕਿ ਮੂਰਖ ਹੈ ਤਾਂ ਮੁਮਕਿਨ ਹੈ। । ਮੋਦੀ ਸਰਕਾਰ ਮੁਰਦਾਬਾਦ

ਬੰਗਲੌਰ ਕਰਨਾਟਕ ਵਿੱਚ ਕਿਸਾਨਾਂ ਨੇ ਆਪਣਾ ਸੁਪਰ ਮਾਰਕੀਟ ਸ਼ੁਰੂ ਕੀਤਾ ਆਕਰਸ਼ਤ ਵੀ.ਐਸ.ਕੁਡੰਬਰ ਜੀ, ਜੋ ਕਿ ਕੁਰਮੀ ਸਮਾਜ ਤੋਂ ਆਉਂਦੇ ਹਨ, ਨੇ ਸਮਾਜ...
29/12/2023

ਬੰਗਲੌਰ ਕਰਨਾਟਕ ਵਿੱਚ ਕਿਸਾਨਾਂ ਨੇ ਆਪਣਾ ਸੁਪਰ ਮਾਰਕੀਟ ਸ਼ੁਰੂ ਕੀਤਾ
ਆਕਰਸ਼ਤ
ਵੀ.ਐਸ.ਕੁਡੰਬਰ ਜੀ, ਜੋ ਕਿ ਕੁਰਮੀ ਸਮਾਜ ਤੋਂ ਆਉਂਦੇ ਹਨ, ਨੇ ਸਮਾਜ ਨੂੰ ਮਜ਼ਬੂਤ ​​ਕਰਨ ਲਈ ਕਿਸਾਨ ਬੈਂਕ ਦੀ ਸਥਾਪਨਾ ਕੀਤੀ ਅਤੇ ਸਮਾਜ ਦੇ ਹਰ ਵਰਗ ਨੂੰ ਰੁਜ਼ਗਾਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।
ਅਸੀਂ ਸਾਰੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਸਮਾਜ ਲਈ ਮਾਣ ਵਾਲੀ ਗੱਲ ਹੈ।
ਧਰੁਵਰਾਜ ਗੋਦਾਰਾ

ਲਕਸ਼ਮੀ ਡੇਟਸ ਫਾਰਮ

28/12/2023

🙏🙏

🙏🙏
28/12/2023

🙏🙏

ਰਵਿਦਾਸੀਆਂ ਸਮਾਜ ਦਾ ਮਹਾਨ ਸ਼ਹੀਦ ਜੈ ਸਿੰਘ ਖਲਕਟ

ਸਰਹਿੰਦ ਦੇ ਫੌਜਦਾਰ ਅਬਦੁਸਸਮਦ ਖਾਂ ਦੇ ਹੁਕਮ ਅਨੁਸਾਰ ਪਿੰਡ ਮੁਗਲ ਮਾਜਰਾ ਪਟਿਆਲਾ ਵਿਖੇ:

ਸਿੱਖ ਕੌਮ ਦਾ ਇਤਿਹਾਸ ਵਿਲੱਖਣ ਕੁਰਬਾਨੀਆਂ ਨਾਲ ਭਰਿਆ ਪਿਆ। ਇਸੇ ਤਰ੍ਹਾਂ ਸਿੱਖ ਕੌਮ ਆਪਣੀ ਅਰਦਾਸ ਵਿੱਚ ਪੁੱਠੀਆਂ ਖੱਲਾਂ ਲਾਉਣ ਵਾਲੇ ਸੂਰਮਿਆਂ ਸਿੱਖ ਵੀਰਾਂ ਨੂੰ ਹਮੇਸ਼ਾਂ ਪਿਆਰ ਤੇ ਸਤਿਕਾਰ ਨਾਲ ਯਾਦ ਕਰਦੀ ਆ ਰਹੀ ਹੈ। ਇਹ ਮਹਾਨ ਸੂਰਮਾਂ ਬਾਬਾ ਜੈ ਸਿੰਘ ਖਲਕਟ ਸਨ ਬਾਬਾ ਜੈ ਸਿੰਘ ਖਲਕਟ ਦਾ ਜਨਮ ਪਿੰਡ ਬਾਰਨ ਪੁਰਾਣਾ ਨਾਮ ਮੁਗਲ ਮਾਜਰਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਆਪ ਜੀ ਦੇ ਪਿਤਾ ਨੇ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕੀਤਾ ਸੀ। ਆਪ ਜੀ ਦੀ ਪਤਨੀ ਬੀਬੀ ਧੰਨ ਕੌਰ ਜੀ ਵੀ ਪੂਰਣ ਗੁਰਸਿੱਖ ਸਨ ਤੇ ਆਪ ਜੀ ਦੇ ਦੋ ਪੁੱਤਰ ਸਨ ਭਾਈ ਕੜਾਕਾ ਸਿੰਘ ਤੇ ਭਾਈ ਖੜਕ ਸਿੰਘ। 1753 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਸਰਹਿੰਦ ਦਾ ਨਵਾਂ ਫੌਜਦਾਰ ਅਬਦੁਸਸਮਦ ਖਾਂ ਨੂੰ ਨਿਯੁਕਤ ਕੀਤਾ ਤੇ 1753 ਨੂੰ ਅਬਦੁਸਸਮਦ ਖਾਂ ਸਰਹਿੰਦ ਤੋਂ ਆਪਣੇ ਕੋਤਵਾਲ ਨਜਾਮੁਦੀਨ ਨੂੰ ਨਾਲ ਲੈਕੇ ਆਪਣੀ ਸੈਨਾ ਨਾਲ ਪਿੰਡ ਮੁਗਲ ਮਾਜਰਾ ਵਿਖੇ ਪਹੁੰਚਿਆ ਤੇ ਹੁਕਮ ਜਾਰੀ ਕੀਤਾ ਕਿ ਜੇਕਰ ਕੋਈ ਸਿੱਖ ਮਿਲੇ ਤਾਂ ਫੜ੍ਹਕੇ ਪੇਸ਼ ਕੀਤਾ ਜਾਵੇ,ਇਤਿਹਾਸ ਮੁਤਾਬਕ ਇਸ ਸਮੇ ਬਾਬਾ ਜੈ ਸਿੰਘ ਖਲਕਟ ਇੱਕ ਖੂਹ ਤੇ ਇਸਨਾਨ ਕਰ ਰਹੇ ਸਨ। ਬਾਬਾ ਜੈ ਸਿੰਘ ਖਲਕਟ ਨੂੰ ਫੜ੍ਹਕੇ ਅਬਦੁਸਸਮਦ ਖਾਂ ਸਾਹਮਣੇ ਪੇਸ਼ ਕੀਤਾ ਗਿਆ ਪਰ ਇਸ ਬਹਾਦਰ ਸਿੰਖ ਨੇ ਫੌਜਦਾਰ ਨੂੰ ਕੋਈ ਸਲਾਮ ਨਾ ਕੀਤੀ ਤੇ ਇਸ ਗੱਲ ਤੋਂ ਨਿਰਾਜ਼ ਹੋ ਕੇ ਆਪਣਾ ਹੁੱਕਾ ਚੁੱਕਣ ਦਾ ਹੁਕਮ ਦਿੱਤਾ ਜੋ ਬਾਬਾ ਜੈ ਸਿੰਘ ਖਲਕਟ ਨੇ ਮਨ੍ਹਾਂ ਕਰ ਦਿੱਤਾ ਕਿ ਮੈ ਇੱਕ ਸਿੱਖ ਹਾਂ ਤੇ ਮੰਬਾਕੂ ਨੂੰ ਹੱਥ ਨਹੀਂ ਲਗਾ ਸਕਦਾ, ਇਸ ਸਮੇਂ ਅਬਦੁਸਸਮਦ ਖਾਂ ਨੇ ਕਿਹਾ ਕਿ ਜੇਕਰ ਤੂੰ ਮੇਰਾ ਹੁਕਮ ਨਹੀਂ ਮੰਨੇਗਾ ਤਾਂ ਤੇਰੀ ਪੁੱਠੀ ਖੱਲ ਉਤਾਰ ਦਿੱਤੀ ਜਾਵੇਗੀ ਤੁਰੰਤ ਪਿੰਡ ਮੁਗਲ ਮਾਜਰਾ ਦੇ ਦੋ ਕਸਾਈ ਬੁਲਾਕੇ,ਇਸੇ ਪਿੰਡ ਦੇ ਪਿੱਪਲ ਦੇ ਰੁੱਖ ਨਾਲ ਪੁੱਠਾ ਲਟਕਾ ਕੇ ਬਾਬਾ ਜੈ ਸਿੰਘ ਖਲਕਟ ਦੀ ਪੈਰ ਦੇ ਅੰਗੂਠੇ ਤੋ- ਲੈ ਕੇ ਸਾਰੇ ਸਰੀਰ ਦੀ ਪੁੱਠੀ ਖੱਲ ਉਤਾਰਣ ਦਾ ਫੁਰਮਾਨ ਜਾਰੀ ਕਰ ਦਿੱਤਾ ਤੇ ਕਸਾਈ ਨੇ ਵੀ ਹੁਕਮ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਬਾ ਜੈ ਸਿੰਘ ਖਲਕਟ ਸ਼ਹੀਦੀ ਜਾਮ ਪੀ ਗਏ, ਇਸ ਤੋਂ ਬਾਅਦ ਬਾਬਾ ਜੈ ਸਿੰਘ ਖਲਕਟ ਦਾ ਸਾਰਾ ਪਰਿਵਾਰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਸਾਰੀਆਂ ਲਾਸਾਂ ਨੂੰ ਲਵਾਰਸ਼ ਛੱਡਕੇ ਵਾਪਸ ਸਰਹਿੰਦ ਅਬਦੁਸਸਮਦ ਖਾਂ ਵਾਪਸ ਆ ਗਿਆ,ਸਿੰਘਾਂ ਨੂੰ ਜਦੋਂ ਪਤਾ ਲੱਗਾ ਤਾਂ ਸਾਰਾ ਪਿੰਡ ਸਿੰਘਾਂ ਨੇ ਉਜਾੜ ਦਿੱਤਾ ਤੇ ਦੋਸ਼ੀਆਂ ਨੂੰ ਸਖ਼ਤ ਸਜ੍ਹਾਂ ਦਿੱਤਾ ਤੇ ਨਵਾਂ ਪਿੰਡ ਵਸਾਇਆ ਜਿਸ ਦਾ ਨਾਮ ਬਾਰਨ ਹੈ, ਸਿੱਖ ਇਤਿਹਾਸ ਵਿੱਚ ਸ਼ਹੀਦ ਭਾਈ ਗੁਲਜ਼ਾਰ ਸਿੰਘ ਨੂੰ ਵੀ ਪੁੱਠੀ ਗੱਲ ਲਾਹਕੇ ਸ਼ਹੀਦ ਕੀਤਾ ਗਿਆ।

28/12/2023

ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ
ਲੰਗਰ ਦੀ ਸੇਵਾ ਗੁਰੂ ਰਵਿਦਾਸ ਸਭਾ ਨਗਲਾ ਮਹੱਲਾ ਮਨੀਮਾਜਰਾ ਚੰਡੀਗੜ੍ਹ

💯👍
28/12/2023

💯👍

26/12/2023

Bio khad 👌

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਵਿੱਚ ਰਹਿੰਦਿਆਂ ਸਾਡੇ ਕਈ ਰਿਸ਼ਤੇ ਬਣਦੇ ਨੇ| ਕੁਝ ਰਿਸ਼ਤੇ ਸਾਨੂੰ ਪਰਮਾਤਮਾ ਵੱਲੋਂ ਮਿਲਦੇ ਨੇ ਜਿਵੇਂ ਕ...
26/12/2023

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਵਿੱਚ ਰਹਿੰਦਿਆਂ ਸਾਡੇ ਕਈ ਰਿਸ਼ਤੇ ਬਣਦੇ ਨੇ| ਕੁਝ ਰਿਸ਼ਤੇ ਸਾਨੂੰ ਪਰਮਾਤਮਾ ਵੱਲੋਂ ਮਿਲਦੇ ਨੇ ਜਿਵੇਂ ਕਿ ਮਾਂ -ਪਿਓ , ਭੈਣ - ਭਰਾ ਆਦਿ| ਪਰ ਕੁਝ ਅਸੀਂ ਆਪ ਬਣਾਉਂਦੇ ਹਾਂ ਜਿਸ ਦੀ ਸਭ ਤੋਂ ਪਿਆਰੀ ਉਦਾਹਰਣ ਹੈ ਦੋਸਤੀ ਦਾ ਰਿਸ਼ਤਾ|
ਜਾਇਜ਼ ਹੈ ਕਿ ਰਿਸ਼ਤਿਆਂ ਨੂੰ ਪਿਆਰ, ਸਤਿਕਾਰ ਤੇ ਜਿੰਮੇਵਾਰੀਆਂ ਨਾਲ ਨਿਭਾਇਆ ਜਾਂਦਾ ਹੈ| ਰਿਸ਼ਤਾ ਕੋਈ ਵੀ ਹੋਵੇ ਜੇਕਰ ਨਿਭਾਉਣ ਦੀ ਨੀਅਤ ਦੋਹਾਂ ਬੰਨਿਆਂ ਤੋਂ ਹੋਵੇਗੀ ਤਾਂ ਹੀ ਰਿਸ਼ਤੇ ਦੀ ਗੱਡੀ ਸੁਖਾਲੀ ਤੇ ਲੰਮੇ ਸਫਰ ਲਈ ਚੱਲ ਪਾਵੇਗੀ|
ਪਰ ਅਫਸੋਸ ਕੀ ਬਦਲਦੇ ਸਮੇਂ ਨਾਲ ਰਿਸ਼ਤਿਆਂ ਦੀ ਉਮਰ ਵੀ ਛੋਟੀ ਹੋਣ ਲੱਗ ਗਈ| ਹਰ ਇਨਸਾਨ ਆਪਣੀ ਨਿੱਜਤਾ ਵੱਲ ਜਿਆਦਾ ਦੇਖਣ ਲੱਗ ਗਿਆ ਤੇ ਦੂਸਰੇ ਦੀ ਪਰਿਸਥਿਤੀ ਤੇ ਭਾਵਨਾਵਾਂ ਨੂੰ ਅਣਗੌਲਿਆ ਕਰਨ ਲੱਗ ਪਿਆ|
ਇਸ ਸੁਭਾਵਿਕ ਹੈ ਕਿ ਅਸੀਂ ਰਿਸ਼ਤਿਆਂ ਵਿੱਚ ਇੱਕ ਦੂਜੇ ਤੋਂ ਕਈ ਆਸਾਂ , ਉਮੀਦਾਂ ਲਗਾਉਂਦੇ ਹਾਂ| ਇੱਕ ਦੂਸਰੇ ਦੀ ਬਾਂਹ ਫੜਨਾ ਚੰਗੇ ਮਾੜੇ ਵਕਤ ਸਾਥ ਦੇਣਾ ਇਹ ਚੀਜ਼ਾਂ ਰਿਸ਼ਤੇ ਨੂੰ ਹੋਰ ਵੀ ਖੂਬਸੂਰਤ ਬਣਾਉਂਦੀਆਂ ਨੇ| ਹੌਲੀ- ਹੌਲੀ ਇਨਸਾਨ ਅੰਦਰ ਪਦਾਰਥਵਾਦ ਵੱਧ ਰਿਹਾ ਤੇ ਅਹਿਸਾਸਾਂ ਭਾਵਨਾਵਾਂ ਦਾ ਕਤਲ ਹੋ ਰਿਹਾ|

ਪਰ ਕੁਝ ਇਨਸਾਨ ਕਹਿ ਲਓ ਕਿ ਕੁਦਰਤ ਵੱਲੋਂ ਹੀ ਬਹੁਤੇ ਭੋਲੇ ਹੁੰਦੇ ਨੇ ਜਾਂ ਉਹਨਾਂ ਅੰਦਰ ਭਾਵਨਾਵਾਂ ਬਹੁਤੀਆਂ ਹਾਵੀ ਹੁੰਦੀਆਂ ਨੇ| ਅਜਿਹੇ ਲੋਕ ਬਹੁਤ ਜਲਦ ਅਗਲੇ ਨਾਲ ਦਿਲੋਂ ਜੁੜ ਜਾਂਦੇ ਨੇ ਤੇ ਹਮੇਸ਼ਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ ਕਿ ਰਿਸ਼ਤੇ ਨੂੰ ਹਰ ਪੱਖੋਂ ਖੂਬਸੂਰਤ ਬਣਾਇਆ ਜਾਵੇ| ਪਰ ਜਦੋਂ ਅਜਿਹੇ ਲੋਕਾਂ ਨਾਲ ਅੱਗੋਂ ਕੋਈ ਚਲਾਕੀ ਕਰ ਜਾਂਦਾ ਜਾਂ ਫਿਰ ਅਗਲਾ ਇਹਨਾਂ ਦੀਆਂ ਭਾਵਨਾਵਾਂ ਅਹਿਸਾਸਾਂ ਨੂੰ ਨਹੀਂ ਸਮਝਦਾ| ਮੁਸੀਬਤ ਵੇਲੇ ਸਾਥ ਨਹੀਂ ਦਿੰਦਾ ਤਾਂ ਅਜਿਹੇ ਲੋਕ ਅੰਦਰੋਂ ਟੁੱਟ ਜਾਂਦੇ ਨੇ|
ਵਪਾਰ ਵਿੱਚ ਹੋਇਆ ਘਾਟਾ - ਵਾਧਾ ਸ਼ਾਇਦ ਅਜਿਹੇ ਲੋਕਾਂ ਲਈ ਇਨਾਂ ਦੁੱਖਮਈ ਨਹੀਂ ਹੁੰਦਾ , ਜਿੰਨਾ ਕਿ ਕਿਸੇ ਆਪਣੇ ਵੱਲੋਂ ਕੀਤਾ ਵਿਸ਼ਵਾਸਘਾਤ| ਅਸਲ ਵਿੱਚ ਅਜਿਹੇ ਲੋਕ ਦੂਸਰਿਆਂ ਤੋਂ ਵੀ ਉਵੇਂ ਦੀ ਹੀ ਉਮੀਦ ਕਰਦੇ ਨੇ ਜਿਹੋ ਜਿਹਾ ਵਰਤਾਓ ਇਹ ਆਪ ਦੂਸਰਿਆਂ ਨਾਲ ਕਰਦੇ ਨੇ| ਪਰ ਜਦੋਂ ਇਹ ਆਸ ਉਮੀਦ ਟੁੱਟਦੀ ਹੈ ਤਾਂ ਦੁੱਖ ਤਕਲੀਫ ਵਿੱਚੋਂ ਗੁਜ਼ਰਦੇ ਨੇ|
ਮੈਂ ਅਕਸਰ ਅਜਿਹੀ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ " ਮੈਂ ਹਰ ਵਾਰ ਅਗਲੇ ਦਾ ਸਾਥ ਦਿੱਤਾ ਹਰ ਮੁਸੀਬਤ ਵਿੱਚ ਨਾਲ ਖੜਿਆਂ ਪਰ ਉਸਨੇ ਮੇਰੇ ਵਾਰੀ ਅਜਿਹਾ ਕੁਝ ਨਹੀਂ ਕੀਤਾ।"

ਡੂੰਗਾਈ ਨਾਲ ਦੇਖਿਆ ਜਾਵੇ ਤਾਂ ਸਾਡੀ ਆਸ ਸਾਡੀ ਆਪਣੀ ਹੀ ਉਮੀਦ ਹੈ ਜੋ ਸਾਨੂੰ ਤਕਲੀਫ ਦੇ ਰਹੀ ਹੈ| ਅਸੀਂ ਕਿਸੇ ਲਈ ਕੁਝ ਕਰਦੇ ਹਾਂ ਕਿਉਂਕਿ ਸਾਡਾ ਸੁਭਾਵ ਹੈ| ਸਾਨੂੰ ਕਿਸੇ ਦਾ ਸਾਥ ਦੇ ਕੇ ਜਾਂ ਮਦਦ ਕਰਕੇ ਚੰਗਾ ਲੱਗਦਾ ਹੈ| ਪਰ ਅਸੀਂ ਉਸੇ ਤਰ੍ਹਾਂ ਦੀ ਆਸ ਜੇਕਰ ਅਗਲੇ ਤੋਂ ਵੀ ਰੱਖ ਰਹੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੈ|

ਮੇਰਾ ਮੰਨਣਾ ਹੈ ਕਿ ਜ਼ਿੰਦਗੀ ਚ ਹਮੇਸ਼ਾ ਨਿਸਵਾਰਥ ਹੋ ਕੇ ਚੱਲਣਾ ਚਾਹੀਦਾ ਹੈ | ਕਿਸੇ ਲਈ ਕੁਝ ਕਰਨਾ ਤੇ ਬਦਲੇ ਵਿੱਚ ਵੀ ਉਸ ਤੋਂ ਉਮੀਦ ਕਰਨੀ ਸੁਆਰਥ ਦੀ ਭਾਵਨਾ ਲੈ ਕੇ ਆਉਂਦਾ ਹੈ| ਪਰ ਬਹੁਤੇ ਭਾਵਨਾਤਮਕ ਲੋਕ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ ਤੇ ਆਪਣੇ ਆਪ ਨੂੰ ਹੋਰ ਤਕਲੀਫ, ਦੁੱਖ , ਪਰੇਸ਼ਾਨੀ ਦਿੰਦੇ ਨੇ| ਅਗਲੇ ਇਨਸਾਨ ਨੂੰ ਤਾਂ ਭਾਵੇਂ ਸਾਡੇ ਨਾਲ ਕੋਈ ਮਤਲਬ ਵੀ ਨਾ ਹੋਵੇ| ਪਰ ਅਸੀਂ ਸੋਚ ਸੋਚ ਕੇ ਹੀ ਆਪਣੇ ਆਪ ਨੂੰ ਪਰੇਸ਼ਾਨ ਕਰ ਲੈਂਦੇ ਹਾਂ ਤੇ ਅਜਿਹੀਆਂ ਪਰੇਸ਼ਾਨੀਆਂ ਕਦੇ ਕਦੇ ਬਹੁਤਾਤ ਵਿੱਚ ਮਾਨਸਿਕ ਪਰੇਸ਼ਾਨੀ ਦਾ ਰੂਪ ਧਾਰਨ ਕਰ ਲੈਂਦੀਆਂ ਨੇ|

ਮੈਂ ਜਾਣਦੀ ਹਾਂ ਕਿ ਆਸ ਨਾ ਲਗਾਉਣਾ ਇੰਨਾ ਵੀ ਸੌਖਾ ਕੰਮ ਨਹੀਂ| ਪਰਮਾਤਮਾ ਵੱਲੋਂ ਹੀ ਸਾਡੇ ਵਿੱਚ ਅਹਿਸਾਸ , ਭਾਵਨਾਵਾਂ ਪਾਈਆਂ ਗਈਆਂ ਨੇ| ਪਰ ਹਰ ਚੀਜ਼ ਦਾ ਸੰਤੁਲਨ ਬਣਾ ਕੇ ਚੱਲਣਾ ਹੀ ਸਮਝਦਾਰੀ ਹੈ|
ਹੌਲੀ ਹੌਲੀ ਆਪਣੇ ਆਪ ਨੂੰ ਸਮਝਾਇਆ ਜਾ ਸਕਦਾ ਹੈ| ਨਿਸਵਾਰਥ ਚੱਲਣ ਵਿੱਚ ਬਹੁਤ ਅਨੰਦ , ਖੇੜਾ ਹੈ| ਅਸੀਂ ਉਵੇਂ ਹੀ ਕਰੀਏ ਜੋ ਸਾਡਾ ਸੁਭਾਵ ਹੈ| ਪਿਆਰ ਵੰਡਣਾ , ਦੁਖ - ਤਕਲੀਫ ਵਿੱਚ ਖੜਨਾ ਜੇ ਸਾਨੂੰ ਚੰਗਾ ਲੱਗਦਾ ਹੈ ਤਾਂ ਸਾਨੂੰ ਇਹ ਜਰੂਰ ਕਰਨਾ ਚਾਹੀਦਾ ਹੈ| ਬਦਲੇ ਵਿੱਚ ਅਗਲੇ ਤੋਂ ਆਪਣੇ ਮਾੜੇ ਵਕਤ ਨਾਲ ਖੜਨ ਦੀ ਆਸ ਨਾ ਰੱਖੋ| ਕੁਦਰਤ ਸਭ ਜਾਣਦੀ ਹੈ| ਨੀਅਤਾਂ ਨੂੰ ਮੁਰਾਦਾ ਜਰੂਰ ਪੈਂਦੀਆਂ ਨੇ|
ਸਬਰ `ਚ, ਸ਼ੁਕਰਾਨੇ `ਚ ਰਹੋਗੇ ਤਾਂ ਹਰ ਗੱਲ ਹਰ ਘੜੀ ਜ਼ਿੰਦਗੀ ਦੇ ਹਰ ਮੌਸਮ ਨੂੰ ਮਾਣਿਆ ਤੇ ਕੁਝ ਨਵਾਂ ਸਿੱਖਿਆ ਜਾ ਸਕਦਾ ਏ| ਇਸ ਤਰ੍ਹਾਂ ਅਸੀਂ ਜ਼ਿੰਦਗੀ ਦੀ ਖੂਬਸੂਰਤੀ ਵੱਲ ਵਧਾਂਗੇ| ਨਹੀਂ ਤਾਂ ਜ਼ਿੰਦਗੀ ਬੋਝ ਤੇ ਭਾਰੀ ਲੱਗਣ ਲੱਗ ਪਵੇਗੀ| ਜੋ ਕਿ ਮਾਨਸਿਕ ਪਰੇਸ਼ਾਨੀਆਂ ਨੂੰ ਆਵਾਜ਼ ਮਾਰਨਾ ਏ| ਤਕਲੀਫਾਂ ਦਾ ਵੀ ਆਨੰਦ ਲਓ| ਜ਼ਿੰਦਗੀ ਸੰਘਰਸ਼ ਹੈ ਤੇ ਜੋ ਸੰਘਰਸ਼ ਕਰਦਾ ਹੈ ਉਸਦੀ ਜਿੱਤ ਹੁੰਦੀ ਹੈ|
ਕਿਰਨ ਕੌਰ|

26/12/2023

❤🙏

ਅਸਾਡੇ ਪਿਆਰ ਦੇ ਬੀਜਾਂ ਤਾਂ ਸਦੀਆਂ ਤੀਕ ਖਿਲਣਾ ਹੈਮੈਂ ਉੱਥੇ ਆ ਰਿਹਾਂ ਅੰਮ੍ਰਿਤ ਤੂੰ ਜਿੱਥੇ "ਫੇਰ ਮਿਲਣਾ ਹੈ"ਮੈਂ ਰੰਗਾਂ ਨੂੰ ਸਜਾਵਾਂਗਾ, ਤੇਰੀ ...
23/12/2023

ਅਸਾਡੇ ਪਿਆਰ ਦੇ ਬੀਜਾਂ ਤਾਂ ਸਦੀਆਂ ਤੀਕ ਖਿਲਣਾ ਹੈ
ਮੈਂ ਉੱਥੇ ਆ ਰਿਹਾਂ ਅੰਮ੍ਰਿਤ ਤੂੰ ਜਿੱਥੇ "ਫੇਰ ਮਿਲਣਾ ਹੈ"

ਮੈਂ ਰੰਗਾਂ ਨੂੰ ਸਜਾਵਾਂਗਾ, ਤੇਰੀ ਤਸਵੀਰ ਉਤਰੇਗੀ
ਤੇਰੀ ਉਂਗਲ ਮੇਰੀ ਪਿੱਠ 'ਤੇ, ਮੁਹੱਬਤੀ ਨਜ਼ਮ ਉਕਰੇਗੀ
ਇਹਨਾਂ ਰੰਗਾਂ ਤੇ ਨਜ਼ਮਾਂ ਨੂੰ ਅਸਾਂ ਕੈਨਵਸ 'ਤੇ ਮਲਣਾ ਹੈ
ਮੈਂ ਉੱਥੇ ਆ ਰਿਹਾਂ ਮਾਜਾ ਤੂੰ ਜਿੱਥੇ ਫੇਰ ਮਿਲਣਾ ਹੈ

ਜਿੱਥੇ ਇਸ਼ਕ ਨਾ ਸੰਸਕਾਰ ਦਾ ਮੁਹਤਾਜ ਹੋਵੇਗਾ
ਹੁਨਰ ਦਾ ਮਾਣ ਹੋਵੇਗਾ, ਕਲਾ ਦਾ ਰਾਜ ਹੋਵੇਗਾ
ਇਹ ਸੀਨੇ ਅੱਗ ਜੋ ਬਲ਼ਦੀ ਹੈ ਇਸ ਨੇ ਹੋਰ ਬਲ਼ਣਾ ਹੈ
ਮੈਂ ਉੱਥੇ ਆ ਰਿਹਾਂ ਆਸ਼ੀ ਤੂੰ ਜਿੱਥੇ ਫੇਰ ਮਿਲਣਾ ਹੈ

ਜਿੱਥੇ ਵਾਰਿਸ ਵੀ ਬੋਲਣਗੇ ਤੇ ਪੰਨੇ ਆਪ ਫ਼ੋਲਣਗੇ
ਤੇਰੀ ਚਾਨਣ ਦੀ ਫੁਲਕਾਰੀ ਦੇ ਤੋਪੇ ਗੀਤ ਛੋਹਲਣਗੇ
ਅਸਾਡੇ ਇਸ਼ਕ ਦੀ ਇੱਕ ਬੂੰਦ ਨੇ ਹੁਣ ਫ਼ੇਰ ਰਲ਼ਣਾ ਹੈ
ਮੈਂ ਉੱਥੇ ਆ ਰਿਹਾਂ ਪ੍ਰੀਤਮ ਤੂੰ ਜਿੱਥੇ ਫੇਰ ਮਿਲਣਾ ਹੈ

ਹੋਵੇ ਆਜ਼ਾਦ ਦਿਲ ਜਿੱਥੇ ਮੇਰੇ ਰਹਿਬਰ ਬਣਾਵਾਂਗੇ
ਕਿ ਹੋਜ਼-ਏ-ਖ਼ਾਸ ਵਰਗਾ ਕਹਿਕਸ਼ਾਂ ਵਿੱਚ ਘਰ ਬਣਾਵਾਂਗੇ
ਤੇਰੇ ਦੁਆਲੇ ਮੈਂ ਘੁੰਮਣਾ ਹੈ, ਸਾਰਾ ਸੰਸਾਰ
ਵਲਣਾ ਹੈ
ਮੈਂ ਉੱਥੇ ਆ ਰਿਹਾਂ ਬਰਕਤ ਤੂੰ ਜਿੱਥੇ ਫੇਰ ਮਿਲਣਾ ਹੈ

ਤੂੰ ਸੱਚ ਕਹਿੰਦੀ ਹੈਂ ਓ ਪਿਆਰੀ ਜਨਮ ਹਰ ਨਾਲ਼ ਤੁਰਦਾ ਹੈ
ਜਿਸਮ ਜੇ ਮੁੱਕ ਵੀ ਜਾਵੇ ਨਾ ਰੂਹ ਦਾ ਸਾਕ ਮੁੱਕਦਾ ਹੈ
ਆ ਅਗਲੇ ਸਫ਼ਰ 'ਤੇ ਰਲ਼ਕੇ ਇੱਕਠਿਆਂ ਹੋਰ ਚਲਣਾ ਹੈ
ਮੈਂ ਉੱਥੇ ਆ ਰਿਹਾਂ ਅੰਮ੍ਰਿਤ ਤੂੰ ਜਿੱਥੇ ਫੇਰ ਮਿਲਣਾ ਹੈ
ਮੈਂ ਉੱਥੇ ਆ ਰਿਹਾਂ ਅੰਮ੍ਰਿਤ....

ਸਿਮਰਨ ਅਕਸ

ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ।ਟੁੱਭੀ ਮਾਰ ਕੇ 'ਸਰਸਾ' ਦੇ ਰੋੜ੍ਹ ਅੰਦਰ,ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ...
22/12/2023

ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ।
ਟੁੱਭੀ ਮਾਰ ਕੇ 'ਸਰਸਾ' ਦੇ ਰੋੜ੍ਹ ਅੰਦਰ,
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ।

ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ ।
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ ।

ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ ।

ਬਾਪੂ ! ਸੱਚੇ ਇਕ ਕੌਮੀ ਸਰਦਾਰ ਤਾਈਂ,
ਪੀਰ ਉੱਚ ਦਾ ਵੀ ਬਣਨਾ ਪੈ ਸਕਦੈ ।
ਖ਼ੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ,
ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦੈ ।

(ਪਰ) ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ,
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ।
ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ।

ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ,
ਜੇਕਰ ਅੱਗ 'ਤੇ ਚੜ੍ਹੇ ਤਾਂ ਚੜ੍ਹਨ ਦੇਵੀ ।
ਸਾਡੀ ਮੜ੍ਹੀ 'ਤੇ ਉੱਗੇ ਹੋਏ ਘਾਹ ਅੰਦਰ,
ਠਾਹਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ ।

ਐਪਰ ਜਬਰ ਅੱਗੇ ਕਿੱਦਾਂ ਸਬਰ ਕਰੀਏ,
ਅਸੀ ਇਹੋ ਜੀ ਜ਼ਹਿਰ ਨਾ ਪੀ ਸਕਦੇ ।
ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸਨੂੰ,
ਅਸੀ ਜੂਨ ਅਜਿਹੀ ਨਾ ਜੀ ਸਕਦੇ.................................ਸੰਤ ਰਾਮ ਉਦਾਸੀ

20/12/2023
Waheguru
03/12/2023

Waheguru

31/10/2023

ਚੜਾ ਦਿੱਤਾ ਚੰਨ

😂ਹਾਸਾ ਉਹਨਾਂ ਤੇ ਆਉਂਦਾ ਜਿਹੜੇ ਇਹਨਾ ਲੀਡਰਾਂ ਪਿੱਛੇ ਲੱਗ ਕੇ ਮਰਨ ਮਰਾਉਣ ਤੱਕ ਜਾਂਦੇ ਨੇ, ਤੇ ਉਹਨਾਂ ਤੇ ਤਰਸ ਆਉਂਦਾ ਜਿਹੜੇ ਇਹਨਾ ਦੇ ਭਾਸ਼ਣ ਤੋ...
31/10/2023

😂ਹਾਸਾ ਉਹਨਾਂ ਤੇ ਆਉਂਦਾ ਜਿਹੜੇ ਇਹਨਾ ਲੀਡਰਾਂ ਪਿੱਛੇ ਲੱਗ ਕੇ ਮਰਨ ਮਰਾਉਣ ਤੱਕ ਜਾਂਦੇ ਨੇ,
ਤੇ ਉਹਨਾਂ ਤੇ ਤਰਸ ਆਉਂਦਾ ਜਿਹੜੇ ਇਹਨਾ ਦੇ ਭਾਸ਼ਣ ਤੋਂ ਪ੍ਰਭਾਵਤ ਹੋ ਕੇ ਜੇਲ੍ਹਾਂ ਚ ਬੈਠੇ ਨੇ।

27/10/2023

ਜੇ ਪ੍ਰਸ਼ਾਸਨ ਇਹਨਾਂ ਤੇ ਪਰਚਾ ਕਰਦੀ ਫਿਰ ਕਹਿਣ ਗਿਆ ਕੇ ਕਿਸਾਨਾਂ ਨਾਲ ਧੱਕਾ ਹੁੰਦਾ ਹੈ 😡 ਕਿਉ ਕਿਸੇ ਦੀ ਜ਼ਿੰਦਗੀ ਨਾਲ ਖੇਡ ਦੇ ਹੋ

20/10/2023

😂😂

Address

Akalgarh
148033

Website

Alerts

Be the first to know and let us send you an email when Apna khayal posts news and promotions. Your email address will not be used for any other purpose, and you can unsubscribe at any time.

Contact The Business

Send a message to Apna khayal:

Videos

Share

Nearby media companies


Other Akalgarh media companies

Show All