Akaal channel

Akaal channel Akaal Channel is available to view on Sky channel 770 online at www.AkaalChannel.tv, and our mobile and tablet apps.

Akaal Channel broadcasting on Sky 770 in UK, Europe and worldwide on www.akaalchannel.tv Since 2nd September 2013. Akaal Channel primarily provides religious, cultural and entertainment programming for Sikhs and non Sikhs alike. This channel is basically targeting Youth to get knowledge about Sikhi. This is the first channel ever under Sidhant of Sri Akal Takhat Sahib.

08/09/2024

ਲੁੱ,+ਟ ਦੀ ਵਾਰਦਾਤ ਦਾ ਡਰਾਮਾ ਰਚ ਕੇ ਕਲਯੁਗੀ ਪੁੱਤ ਨੇ ਕ,+ਤਲ ਕੀਤਾ ਪਿਓ,
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 24 ਘੰਟੇ ਅੰਦਰ ਸੁਲਝਾਇਆ ਕੇਸ

08/09/2024

Sikh ਕੋਈ ਚਾਰਾ ਨਹੀਂ ਜੋ ਚਰ ਜਾਓਗੇ, ਜੇ ਗਲ਼ੇ 'ਚ ਫ਼ਸ ਗਏ ਤਾਂ ਕੱਢੇ ਨਹੀਂ ਜਾਣੇ: Giani Harpreet Singh
ਹਰਿਆਣਾ ਸਿੱਖ ਸੰਮੇਲਨ 'ਚ ਜਥੇ: ਗਿਆਨੀ ਹਰਪ੍ਰੀਤ ਸਿੰਘ ਨੇ ਰਗੜੇ ਪੰਥ ਦੋਖੀ

ਸ ਗਜਿੰਦਰ ਸਿੰਘ ਦੇ ਲੇਖ ਸੰਗ੍ਰਹਿ 'ਲਕੀਰ' ਦੇ ਕੁਝ ਚੋਣਵੇਂ ਲੇਖਾਂ 'ਤੇ ਇਕ ਪੰਛੀ ਝਾਤਜਿਹਨਾਂ ਦਾ ਸੰਬੰਧ ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਬ-ਉਚ...
07/09/2024

ਸ ਗਜਿੰਦਰ ਸਿੰਘ ਦੇ ਲੇਖ ਸੰਗ੍ਰਹਿ 'ਲਕੀਰ' ਦੇ ਕੁਝ ਚੋਣਵੇਂ ਲੇਖਾਂ 'ਤੇ ਇਕ ਪੰਛੀ ਝਾਤ
ਜਿਹਨਾਂ ਦਾ ਸੰਬੰਧ ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਬ-ਉਚਤਾ ਨਾਲ ਹੈ
ਸ: ਗਜਿੰਦਰ ਸਿੰਘ ਦਾ ਨਾਂਅ ਕਿਸੇ ਜਾਣ ਪਛਾਣ ਦਾ ਮਥਾਜ ਨਹੀਂ ਹੈ । ਹਾਲੇ ਥੋੜ੍ਹੇ ਹਫ਼ਤੇ ਹੀ ਪਹਿਲਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਵਿਸ਼ਵ ਭਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਨੇ ਉਨ੍ਹਾਂ ਦੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਏ ਹਨ । ਜਦੋਂ ਵੀ ਕੋਈ ਦੁਸ਼ਮਨ ਤਾਕਤ ਕਿਸੇ ਕੌਮ ਨੂੰ ਬਰਬਾਦ ਕਰਨਾ ਜਾਂ ਗੁਲਾਮ ਬਣਾਉਣਾ ਚਾਹੁੰਦੀ ਹੈ, ਉਹ ਸਭ ਤੋਂ ਪਹਿਲਾਂ, ਉਸ ਕੌਮ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਜਾਂ ਤਾਂ ਤਬਾਹ ਕਰ ਦਿੰਦੀ ਹੈ, ਜਾਂ (ਅਤੇ) ਉਨ੍ਹਾਂ ਦਾ ਮੌਲਿਕ ਸਰੂਪ ਬਦਲ ਦੇਂਦੀ ਹੈ, ਜਾਂ ਉਨ੍ਹਾਂ ‘ਤੇ ਕਬਜ਼ਾ ਕਰ ਲੈਂਦੀ ਹੈ । ਇਹ ਕਬਜ਼ਾ ਕਰਨ ਦੀ ਕਾਰਵਾਈ ਸਮੇਂ ਅਤੇ ਹਾਲਾਤ ਦੀ ਲੋੜ ਮੁਤਾਬਕ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਕਦੇ ਤਾਕਤ ਦੀ ਸਿੱਧੀ ਵਰਤੋਂ ਕਰਕੇ, ਕਦੇ ਵਿੱਚ ਘੁਸਪੈਠ ਕਰਕੇ ਅਤੇ ਸਭ ਤੋਂ ਖ਼ਤਰਨਾਕ ਤਰੀਕਾ ਉਸ ਕੌਮ ਦੇ ਆਗੂਆਂ ਨੂੰ ਵੱਸ ਵਿੱਚ ਕਰਕੇ । ਹਿੰਦੂਤਵੀ ਸ਼ਕਤੀਆਂ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹਸਤੀ ਮਿਟਾਉਣ ਲਈ ਕਿਵੇਂ ਬਾਨਣੂ ਬੰਨ ਰਹੀਆਂ ਹਨ, ਸ: ਗਜਿੰਦਰ ਸਿੰਘ ਨੇ ਆਪਣੇ ਲੇਖ ਸੰਗ੍ਰਹਿ ਲਕੀਰ ਵਿੱਚ ਜਿਥੇ ਹਿੰਦੂਤਵੀਆਂ ਦੇ ਉਕਤ ਹਮਲਿਆਂ ਤੋਂ ਬਚਣ ਲਈ ਪੰਥ ਨੂੰ ਕੁਝ ਸੁਝਾਅ ਦਿੱਤੇ ਹਨ, ਉਥੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਵੀ ਪ੍ਰਗਟਾਈ ਹੈ । ਸ: ਗਜਿੰਦਰ ਸਿੰਘ ਨੇ ਇਹ ਲੇਖ ਸੰਗ੍ਰਹਿ : ਧਰਤੀ ਉਤੇ ਪਹਿਲੀ ਖ਼ਾਲਸਈ ਹਕੂਮਤ ਕਰਨ, ਨਾਨਕਸ਼ਾਹੀ ਸਿੱਕੇ ਜਾਰੀ ਕਰਨ ਅਤੇ ਗੁਰੂ ਦੇ ਨਾਂ ਦੀ ਮੋਹਰ ਚਲਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕੀਤਾ ਹੈ । ਲਕੀਰ ਲੇਖ ਸੰਗ੍ਰਿਹ ਦੇ ਦੱਸ ਪੰਨਿਆਂ ਦਾ ਬਹੁਤ ਹੀ ਭਾਵ ਪੂਰਤ ਮੁੱਖ ਬੰਦ ਮਾਣਯੋਗ ਕਰਮਜੀਤ ਸਿੰਘ ਪੱਤਰਕਾਰ ਚੰਡੀਗੜ੍ਹ ਨੇ ਲਿਖਿਆ ਹੈ । ਦਾਸ ਨੇ ਹੱਥਲੇ ਲੇਖ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ, ਪਹਿਲੇ ਹਿੱਸੇ ਵਿੱਚ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਦੇ ਨਾਂ ਖੁੱਲ੍ਹਾ ਖ਼ਤ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ, ਬਿਪਰ ਸੰਸਕਾਰ ਅਤੇ ਸਿੱਖ ਸਿਆਸਤ - ਸਾਡਾ ਦ੍ਰਿਸ਼ਟੀਕੋਣ, ਲੇਖਾਂ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕੀਤੇ ਜਾਣਗੇ ਅਤੇ ਦੂਜੇ ਹਿੱਸੇ ਵਿੱਚ ਮੁੱਖ ਬੰਦ ਵਿੱਚੋਂ ਕੁਝ ਮਹੱਤਵਪੂਰਨ ਅੰਸ਼, ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕੀਤੇ ਜਾਣਗੇ । ਜਿਨ੍ਹਾਂ ਲੇਖਾਂ ਦਾ ਦਾਸ ਨੇ ਉੱਪਰ ਜ਼ਿਕਰ ਕੀਤਾ ਹੈ, ਉਨ੍ਹਾਂ ਦਾ ਕੇਵਲ ਸਾਰ ਅੰਸ਼ (ਸਮੁੱਚਾ ਲੇਖ ਨਹੀਂ) ਹੀ ਲਿਖਿਆ ਜਾਵੇਗਾ ।
ਸਿੰਘ ਸਾਹਿਬ ਭਾਈ ਜਸਬੀਰ ਸਿੰਘ ਦੇ ਨਾਂ ਖੁੱਲ੍ਹਾ ਖ਼ਤ
ਮਾਰਚ 1988
ਸਿੰਘ ਸਾਹਿਬ ਜੀੳ, ਪੰਥ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਜ਼ਿੰਮੇਵਾਰੀਆਂ ਸੰਭਾਲਣ ਉੱਤੇ ਸਾਡੀ ਮੁਬਾਰਕਬਾਦ ਕਬੂਲ ਕਰੋ ।
ਆਪ ਜੀ ਹੁਣ ਸਮੁੱਚੇ ਪੰਥ ਲਈ ਸਾਂਝੀ ਸ਼ਖ਼ਸੀਅਤ ਹੋ । ਸਭ ਤੋਂ ਪਹਿਲੀ ਬੇਨਤੀ ਤਾਂ ਮੈਂ ਇਹੀ ਕਰਨੀ ਚਾਹਾਂਗਾ ਕਿ ਜਥੇਦਾਰ ਅਕਾਲ ਤਖ਼ਤ ਦੀ ਪਛਾਣ ਕਿਸੇ ਜਥੇ ਜਾਂ ਜਥੇਬੰਦੀ ਨਾਲ ਉਨ੍ਹਾਂ ਦੇ ਸਬੰਧਾਂ ਦੇ ਆਧਾਰ ‘ਤੇ ਨਹੀਂ ਰਹਿਣੀ ਚਾਹੀਦੀ । ਅਕਾਲ ਤਖ਼ਤ ਸਭ ਲਈ ਸਾਂਝਾ ਹੈ । ਸੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਇਕ ਸੰਪਰਦਾ ਜਾਂ ਧਿਰ ਦੇ ਵਿਚਾਰਾਂ ਜਾਂ ਫੈਸਲਿਆਂ ਨਾਲ ਨਹੀਂ ਜੁੜਨਾ ਚਾਹੀਦਾ । ਸੰਘਰਸ਼ ਕਰਦੀਆਂ ਜਥੇਬੰਦੀਆਂ ਦੇ ਸਮੇਂ ਦੀਆਂ ਸਰਕਾਰਾਂ ਨਾਲ ਸਮਝੌਤੇ ਹੁੰਦੇ ਅਤੇ ਟੁੱਟਦੇ ਰਹਿੰਦੇ ਹਨ ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਜਥੇਬੰਦੀ ਜਾਂ ਜਥੇਬੰਦੀਆਂ ਵੱਲੋਂ ਕੀਤੇ ਹੋਏ ਸਮਝੌਤੇ ਵਿੱਚ ਸ਼ਾਮਿਲ ਹੋਣ ਜਾਂ ਉਸ ਉੱਤੇ ਤਈਦੀ ਦਸਤਖ਼ਤ ਹਰਗਿਜ਼ ਨਹੀਂ ਕਰਨੇ ਚਾਹੀਦੇ । ਜਥੇਦਾਰ ਸਾਹਿਬ ਨੂੰ ਲੋੜ ਪੈਣ ‘ਤੇ ਸਮੁੱਚੇ ਪੰਥਕ ਹਿੱਤਾਂ ਵਿੱਚ ਅਗਵਾਈ ਜਰੂਰ ਦੇਣੀ ਚਾਹੀਦੀ ਹੈ, ਪਰ ਕਿਸੇ ਧਿਰ ਜਾਂ ਧਿਰ ਵੱਲੋਂ ਕੀਤੇ ਹੋਏ ਸਮਝੌਤੇ ਦਾ ਪਾਬੰਦ ਨਹੀਂ ਹੋਣਾ ਚਾਹੀਦਾ ।
ਪੰਥ ਵਿੱਚ ਧਰਮ ਅਤੇ ਸਿਆਸਤ ਦਾ ਸੁਮੇਲ, ਪੰਥ ਦੇ ਆਗੂਆਂ ਨੂੰ ਕਿਸੇ ਵੀ ਹੋਰ ਕੌਮ ਦੇ ਆਗੂਆਂ ਨਾਲੋਂ ਵਧੇਰੇ ਜ਼ਿੰਮੇਵਾਰ ਬਣਾਉਂਦਾ ਹੈ । ਸਿਆਸਤ ਵਿੱਚ ਪਏ ਹੋਏ ਵੱਖਰੇਵਿਆਂ ਨੂੰ ਮੇਟਣਾ ਸੌਖਾ ਹੁੰਦਾ ਹੈ । ਪਰ ਧਰਮ-ਕਰਮ ਵਿੱਚ ਪਏ ਹੋਏ ਵੱਖਰੇਵੇਂ ਇਕ ਵਾਰ ਜੜ੍ਹ ਫੜ ਜਾਣ ਤਾਂ ਉਨ੍ਹਾਂ ਨੂੰ ਮੇਟਣਾ ਬਹੁਤ ਔਖਾ ਹੁੰਦਾ ਹੈ ।
ਅੰਤ ਵਿੱਚ ਮੈਂ ਇਹ ਵੀ ਸਪੱਸ਼ਟ ਕਰ ਦੇਣਾ ਆਪਣਾ ਫਰਜ਼ ਸਮਝਦਾ ਹਾਂ ਕਿ ਦਲ ਖ਼ਾਲਸਾ ਖਾਲਿਸਤਾਨ ਲਈ ਵਚਨਬੱਧ ਹੈ ਪਰ ਆਪਣੇ ਤੋਂ ਵੱਖ ਵਿਚਾਰ ਰੱਖਣ ਵਾਲਿਆਂ ਨੂੰ ਪੰਥ ਵਿਰੋਧੀ ਜਾਂ ਗ਼ਦਾਰ ਨਹੀਂ ਸਮਝਦਾ । ਅਸੀਂ ਪੰਥ ਦੀ ਪ੍ਰਵਾਨਤ ਮਰਿਯਾਦਾ ਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਵਿੱਚ ਦ੍ਰਿੜ ਯਕੀਨ ਰੱਖਦੇ ਹਾਂ । ਮੇਰੀ ਅਤੇ ਮੇਰੇ ਸਾਥੀਆਂ ਦੀ ਅਦਬ ਸਤਿਕਾਰ ਸਾਹਿਤ ਫ਼ਤਹਿ ਕਬੂਲ ਕਰੋ ।
ਗਜਿੰਦਰ ਸਿੰਘ
ਲਕੀਰ - ਪੰਨਾ 49-50-51
ਅਕਾਲ ਤਖ਼ਤ ਸਾਹਿਬ ਦੇ ਜਥੇਦਾਰੀ ਦੀ ਨਾਮਜ਼ਦਗੀ
ਅਪ੍ਰੈਲ 1993
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ ਦਾ ਮਸਲਾ ਪਿਛਲੇ ਕਾਫੀ ਸਮੇਂ ਤੋਂ ਸਿੱਖ ਹਲਕਿਆਂ ਵਿੱਚ ਵਾਦ-ਵਿਵਾਦ ਦਾ ਵਿਸ਼ਾ ਬਣਿਆ ਆ ਰਿਹਾ ਹੈ । ਸਿੱਖਾਂ ਦੀਆਂ ਜਮਹੂਰੀ ਤੇ ਜੁਝਾਰੂ ਜਥੇਬੰਦੀਆਂ ਦੇ ਰੋਜ਼ ਹੀ ਨਵੇਂ ਬਿਆਨ ਅਤੇ ਸਿੱਖ ਲੇਖਕਾਂ ਦੇ ਲੇਖ ਇਸ ਵਿਸ਼ੇ ਤੇ ਪੜ੍ਹਨ ਨੂੰ ਮਿਲਦੇ ਹਨ । ਚੱਲ ਰਹੇ ਵਾਦ-ਵਿਵਾਦ ਦੇ ਦੌਰਾਨ ਹੀ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਐਕਟਿੰਗ ਜਥੇਦਾਰ ਵੀ ਨਾਮਜ਼ਦ ਕਰ ਦਿੱਤਾ ਗਿਆ ਹੈ । ਇਸ ਨਾਮਜ਼ਦਗੀ ਦਾ ਭਾਵੇਂ ਕੋਈ ਤਿੱਖਾ ਵਿਰੋਧ ਤਾਂ ਨਹੀਂ ਹੋਇਆ, ਪਰ ਅਸਹਿਮਤੀ ਦੀਆਂ ਸੁਰਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਸੁਣਾਈ ਦਿੰਦੀਆਂ ਹਨ ।
ਵਾਦ-ਵਿਵਾਦ ਦੇ ਇਸ ਵਿਸ਼ੇ ਸਬੰਧੀ ਜੋ ਨੁਕਤੇ ਉਠਾਏ ਜਾ ਰਹੇ ਹਨ, ਉਨ੍ਹਾਂ ਵਿੱਚ ਮੁੱਖ ਨੁਕਤਾ ਇਹ ਹੈ ਕਿ, ਕੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਾਮਜ਼ਦ ਕਰਨ ਦਾ ਅਧਿਕਾਰ ਹੈ ? ਬਾਕੀ ਦੇ ਸਾਰੇ ਨੁਕਤੇ ਇਸ ਮੁੱਖ ਨੁਕਤੇ ਨਾਲ ਜੁੜੇ ਹੋਏ ਹਨ, ਜਿਵੇਂ ਕਿ ਕੀ ਸਰਬੱਤ ਖ਼ਾਲਸਾ ਵੱਲੋਂ ਜਥੇਦਾਰਾਂ ਦੀ ਨਾਮਜ਼ਦਗੀ ਦੀ ਕੋਈ ਚੱਲੀ ਆ ਰਹੀ ਪਰੰਪਰਾ ਹੈ ? ਅਤੇ ਅੱਜ ਦੇ ਹਾਲਾਤ ਵਿੱਚ ਜਥੇਦਾਰ ਦੀ ਚੋਣ ਤੇ ਨਾਮਜ਼ਦਗੀ ਕਿਵੇਂ ਕੀਤੀ ਜਾਵੇ ? ਆਦਿ ਆਦਿ । 1984 ਦੇ ਘੱਲੂਘਾਰੇ ਦੌਰਾਨ ਦਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤੇ ਨੇਤਾਵਾਂ ਦਾ ਸ਼ੱਕੀ ਤੇ ਕਮਜ਼ੋਰ ਕਿਰਦਾਰ ਹੈ । 1984 ਦੇ ਘੱਲੂਘਾਰੇ ਤੋਂ ਪਹਿਲਾਂ ਤੱਕ ਸਿੱਖ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਵਉੱਚਤਾ ਰਹੀ ਹੈ ਅਤੇ ਧਾਰਮਿਕ ਮਾਮਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਰਬਉੱਚਤਾ ਨੂੰ ਆਪਣੇ ਘਰ ਬੈਠਕੇ ਭਾਵੇਂ ਕੋਈ ਮੰਨਣੋਂ ਇਨਕਾਰੀ ਹੋਇਆ ਹੋਵੇ ਪਰ ਖੁੱਲੇ੍ਹ-ਆਮ ਕਦੇ ਕਿਸੇ ਨੇ ਚੈਲਿੰਜ ਨਹੀਂ ਸੀ ਕੀਤਾ । ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਦਾ 1984 ਦੇ ਘੱਲੂਘਾਰੇ ਦੌਰਾਨ ਕਿਰਦਾਰ ਸਿੱਖ ਇਤਿਹਾਸ ਦੇ ਮਾਣਮੱਤੇ ਮਿਆਰ ਤੋਂ ਬਹੁਤ ਕਮਜ਼ੋਰ, ਬਹੁਤ ਨੀਵਾਂ ਰਿਹਾ ਹੈ । ਇਸ ਲੀਡਰਸ਼ਿੱਪ ਦੇ ਇਸੇ ਕਿਰਦਾਰ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਅਤੇ ਸਤਿਕਾਰ ਵਿੱਚ ਬਹੁਤ ਭਾਰੀ ਕਮੀ ਆਈ ਹੈ, ਪਰ ਜਿਥੋਂ ਤੱਕ ਜ਼ਮੀਨੀ ਸੱਚਾਈ ਦੀ ਗੱਲ ਹੈ । 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ 1986 ਤੱਕ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿੱਧ ਸੰਸਥਾ ਵਜੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਨਾਮਜ਼ਦਗੀ ਪੰਥਕ ਸੰਸਥਾਵਾਂ ਦੀ ਰਾਏ ਨਾਲ ਬਿਨਾਂ ਰੋਕ-ਟੋਕ ਕਰਦੀ ਆ ਰਹੀ ਹੈ । ਪਰ 1986 ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪੰਥ ਦੀ ਰਾਏ ਲੈਣੀ ਛੱਡ ਦਿੱਤੀ ਅਤੇ ਹੌਲੀ ਹੌਲੀ ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਤੱਕ ਸੀਮਤ ਹੋ ਕੇ ਰਹਿ ਗਿਆ ।
ਅੱਜ ਦੀ ਸਥਿਤੀ ਦਾ ਦੂਜਾ ਸੱਚ ਇਹ ਵੀ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਵਿੱਚ ਭਾਵੇਂ ਕਾਫੀ ਕਮੀ ਆ ਚੁੱਕੀ ਹੈ, ਪਰ ਗੁਰਦੁਆਰਾ ਪ੍ਰਬੰਧ ਅਤੇ ਧਾਰਮਿਕ ਰਹਿਤ ਮਰਿਯਾਦਾ ਵਿੱਚ ਇਕਸੁਰਤਾ ਰੱਖਣ ਦੇ ਪੱਖ ਤੋਂ ਇਸ ਦੀ ਲਾਭਦਾਇਕਤਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਤੇ ਹਾਲੇ ਸਾਡੇ ਕੋਲ ਇਸ ਦਾ ਕੋਈ ਇਸ ਤੋਂ ਬਿਹਤਰ ਬਦਲ ਵੀ ਨਹੀਂ ਹੈ । ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ ਪੰਥਕ ਸੰਸਥਾਵਾਂ ਦੀ ਰਾਏ ਨਾਲ ਪਹਿਲਾਂ ਦੀ ਤਰ੍ਹਾਂ ਹੀ ਹੋਣੀ ਚਾਹੀਦੀ ਹੈ । ਸਮੇਂ ਦੇ ਰਾਹਾਂ ਉੱਤੇ ਵਿੱਛੀਆਂ ਸੂਲਾਂ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀਆਂ ਕਿ ਇਕ ਦੂਜੇ ਨੂੰ ਰੱਦ ਕਰਨ ਦੇ ਦਮਗਜੇ ਮਾਰੇ ਜਾਣ ਜਾਂ ਛੁਟਿਆਣ ਦੀਆਂ ਗੱਲਾਂ ਕੀਤੀਆਂ ਜਾਣ, ਸਗੋਂ ਸਿਆਣਪ ਇਕ ਦੂਜੇ ਨੂੰ ਸਤਿਕਾਰ ਦੇਣ ਵਿੱਚ ਹੈ ।
ਲਕੀਰ ਪੰਨਾ - 122-127
ਸਿੱਖ ਸਿਆਸਤ - ਸਾਡਾ ਦ੍ਰਿਸ਼ਟੀ ਕੋਣ ਅਕਤੂਬਰ 2003 ਸਿੱਖ ਸਿਆਸਤ ਅੱਜ ਇੰਨੀ ਖਿੰਡੀ ਅਤੇ ਦਿਸ਼ਾਹੀਣ ਹੈ, ਜਿੰਨੀ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਸੀ । ਸਿੱਖ ਸਿਆਸਤ ਦੀ ਨੁਮਾਇੰਦਗੀ ਪਿਛਲੇ ਪੰਜਾਹ ਕੁ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਕੋਲ ਚੱਲੀ ਆ ਰਹੀ ਹੈ । ਹਾਲਾਤ ਇਸ ਹੱਦ ਵੀ ਪਹੁੰਚ ਚੁੱਕੇ ਹਨ ਕਿ ਸਿੱਖਾਂ ਦੀ ਬਹੁ-ਗਿਣਤੀ ਪੇਂਡੂ ਵੱਸੋਂ ਅਕਾਲੀ ਦਲ ਅਤੇ ਪੰਥ ਦਾ ਫਰਕ ਹੀ ਭੁੱਲ ਗਈ ਹੈ । ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਭਾਵੇਂ ਕਿੰਨੀ ਵੀ ਅਹਿਲ ਕਿਉਂ ਨਾ ਰਹੀ ਹੋਵੇ ਉਸ ਨੇ ਭੋਲੀ-ਭਾਲੀ ਸਿੱਖ ਜਨਤਾ ਦੀ ਇਸ ਨਾ ਸਮਝੀ ਦਾ ਭਰਪੂਰ ਲਾਭ ਉਠਾਇਆ ਹੈ । ਪੰਥ ਦੇ ਨਾਂ ‘ਤੇ ਵੋਟਾਂ ਲੈ ਕੇ ਰਾਜ ਭਾਗ ਦੇ ਮਾਲਿਕ ਬਣਨ ਵਾਲੇ ਪੰਥ ਨੂੰ ਵੇਚ ਵੇਚ ਖਾਂਦੇ ਰਹੇ ਹਨ । ਜਿਹੜੇ ਪੰਥ ਨੇ ਇਨ੍ਹਾਂ ਨੂੰ ਸਰਦਾਰੀਆਂ ਬਖ਼ਸ਼ੀਆਂ ਉਸੇ ਪੰਥ ਦੀਆਂ ਜੜ੍ਹਾਂ ‘ਤੇ ਆਰੀ ਚਲਾਉਣ ਵਾਲੀ ਭਾਜਪਾ ਨਾਲ ਇਨ੍ਹਾਂ ਭਾਈਵਾਲੀ ਪਾਈ ਹੋਈ ਹੈ । ਪਰ ਪੰਥ ਇਕ ਖਾਮੋਸ਼ ਦਰਸ਼ਕ ਵਾਂਗ ਬੈਠਾ ਇਹ ਸਭ ਕੁਝ ਤੱਕਦਾ ਆ ਰਿਹਾ ਹੈ (ਨੋਟ- ਸ: ਗਜਿੰਦਰ ਸਿੰਘ ਨੇ ਇਹ ਲੇਖ 2003 ਵਿੱਚ ਲਿਖਿਆ ਜਦੋਂ ਅਕਾਲੀ-ਭਾਜਪਾ ਗੱਠਜੋੜ ਸੀ, ਪਰ ਅੱਜ ਜਦੋਂ ਅਕਾਲੀ-ਭਾਜਪਾ ਗੱਠਜੋੜ ਟੁੱਟ ਚੁੱਕਾ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਘ ਬਾਦਲ ਹਰ ਰੋਜ਼ ਇਹ ਬਿਆਨ ਦੇ ਰਹੇ ਹਨ ਕਿ ਆਰ।ਐੱਸ।ਐੱਸ। ਤੇ ਭਾਜਪਾ ਸਾਡੀਆਂ ਧਾਰਮਿਕ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ, ਭਾਵ ਸਾਡੀ ਲੱਗਦੀ ਕਿਸੇ ਨਾ ਦੇਖੀ ਟੁੱਟਦੀ ਨੂੰ ਜੱਗ ਜਾਣਦਾ)
ਅੱਜ ਅਸੀਂ ਇਸ ਮੋੜ ਉੱਤੇ ਪੱੁਜ ਗਏ ਹਾਂ ਕਿ ਸਾਡੀ ਸਿਧਾਂਤਕ ਵਿੱਚੋਂ ਸਾਡੀ ਪਰੰਪਰਾ, ਇਤਿਹਾਸ, ਧਾਰਮਿਕ ਹਸਤੀ ਤੇ ਵੱਖਰੀ ਪਹਿਚਾਣ ਦਾ ਅਹਿਸਾਸ ਖ਼ਤਮ ਕਰਨ ਲਈ ਰਾਜਸੀ ਚਾਲ ਚੱਲੀ ਜਾ ਰਹੀ ਹੈ, ਸ: ਪ੍ਰਕਾਸ਼ ਸਿੰਘ ਬਾਦਲ (ਤੇ ਹੁਣ ਸੁਖਬੀਰ ਸਿੰਘ ਬਾਦਲ) ਦੀ ਅਗਵਾਈ ਵਾਲਾ ਅਕਾਲੀ ਦਲ ਇਸ ਸਾਜਿਸ਼ ਦਾ ਸ਼ਿਕਾਰ ਹੋ ਚੁੱਕਾ ਹੈ । ਸਿੱਖ ਸੰਸਥਾਵਾਂ ਦੇ ਬੁਨਿਆਦੀ ਆਦਰਸ਼ਾਂ ਤੇ ਪਰੰਪਰਾਵਾਂ ਨੂੰ ਬਾਦਲ ਪਰਿਵਾਰ ਨੇ ਤਹਿਸ-ਨਹਿਸ ਕਰ ਦਿੱਤਾ ਹੈ । ਸਿੱਖ ਸੰਸਥਾਵਾਂ ਦੀਆਂ ਮੂਲ ਪਰੰਪਰਾਵਾਂ ਅਤੇ ਮਰਿਯਾਦਾਵਾਂ ਨੂੰ ਬਹਾਲ ਕਰਨ ਅਤੇ ਕਾਇਮ ਰੱਖਣ ਲਈ ਪੰਥਕ ਆਗੂਆਂ ਨੂੰ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ, ਨਹੀਂ ਤਾਂ ਅਜਿਹੀ ਅਵਸਥਾ ਵਿੱਚ ਪੰਥਕ ਧਿਰਾਂ ਵੱਲੋਂ ਅਵੇਸਲੇ ਹੋਣਾ ਆਪਣੀ ਕੌਮੀ ਹਸਤੀ ਨੂੰ ਗੁਆਉਣ ਅਤੇ ਮੌਤ ਨੂੰ ਅਵਾਜ਼ਾਂ ਮਾਰਨਾ ਹੈ ।
ਸਾਡੀ ਪਹਿਲੀ ਲੋੜ ਸਿੱਖ ਰਾਜਨੀਤੀ ਦੀ ਬੁਨਿਆਦੀ ਪਰਿਭਾਸ਼ਾ ਨੂੰ ਸਪੱਸ਼ਟ ਕਰਨਾ ਤੇ ਉਸ ਉੱਤੇ ਦ੍ਰਿੜ ਵਿਸ਼ਵਾਸ ਕਰਨਾ ਹੈ । ਮੇਰੇ ਵਿਚਾਰ ਅਨੁਸਾਰ ਸਿੱਖਾਂ ਦਾ ਰਾਜਸੀ ਨਿਸ਼ਾਨਾ ਕੌਮ ਦੀ ਅੱਡਰੀ ਤੇ ਵੱਖਰੀ ਹਸਤੀ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਦੇਸ਼-ਕਾਲ ਅਥਵਾ ਖਾਲਿਸਤਾਨ ਦੀ ਸਥਾਪਨਾ ਕਰਨਾ ਹੈ ਜਿਥੇ ਖ਼ਾਲਸਾ ਜੀ ਦੇ ਬੋਲ-ਬਾਲੇ ਹੋ ਸਕਣ ਅਤੇ ਸਿੱਖੀ ਵੱਧ ਫੁੱਲ ਸਕੇ । ਨਿੱਤ ਅਰਦਾਸ ਵਿੱਚ ਰਾਜ ਕਰੇਗਾ ਖ਼ਾਲਸਾ ਦਾ ਦੋਹਰਾ ਪੜ੍ਹਨ ਵਾਲੀ ਸਿੱਖ ਕੌਮ ਕੁਝ ਅਰਸੇ ਲਈ ਅਵੇਸਲੀ ਤਾਂ ਹੋ ਸਕਦੀ ਹੈ, ਪਰ ਇਸ ਨੂੰ ਛੱਡ ਨਹੀਂ ਸਕਦੀ ।
ਅਜਿਹੇ ਹਾਲਾਤ ਵਿੱਚ ਸਿੱਖ ਰਾਸ਼ਟਰ ਦੀ ਗੱਲ ਨਿੱਖੜਵੇਂ ਤੇ ਖੁੱਲੇ੍ਹ ਰੂਪ ਵਿੱਚ ਸੰਜੀਦਗੀ ਨਾਲ ਅਪਨਾਉਣ ਵਾਲੀ ਪਾਰਟੀ ਹੀ ਪੰਥ ਨੂੰ ਮੰਜ਼ਿਲ ਤੱਕ ਲੈ ਜਾ ਸਕਦੀ ਹੈ ।
ਗਜਿੰਦਰ ਸਿੰਘ, ਲਕੀਰ ਪੰਨਾ 158-160
ਬਿਪਰ ਸੰਸਕਾਰ - ਲਕੀਰ ਪੰਨਾ 135
ਬਿਪਰ ਸੰਸਕਾਰ ਦੇ ਸਿਰਲੇਖ ਹੇਠ ਸ: ਗਜਿੰਦਰ ਸਿੰਘ ਜੀ ਲਿਖਦੇ ਹਨ : ਅੱਜ ਕੱਲ੍ਹ ਮੈਂ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ, ਸਹਿਜੇ ਰਚਿੳ ਖ਼ਾਲਸਾ ਪੜ੍ਹ ਰਿਹਾ ਹਾਂ । ਮਹਿਬੂਬ ਸਾਹਿਬ, ਸਹਿਜੇ ਰਚਿੳ ਖ਼ਾਲਸਾ ਦੇ ਸਫ਼ਾ 696 ਉੱਤੇ ਲਿਖਦੇ ਹਨ, ਬਿਪਰ ਸੰਸਕਾਰ ਨੇ ਆਪਣੇ ਪੈਦਾ ਕੀਤੇ ਕਰਮ ਕਾਂਡ, ਦ੍ਰਿਸ਼ਟੀਕੋਣ ਅਤੇ ਇਤਿਹਾਸ ਰਾਹੀਂ ਸਿੱਖ ਜੀਵਨ ਨੂੰ ਇਸ ਹੱਦ ਤੱਕ ਜਕੜਿਆ ਹੋਇਆ ਹੈ ਕਿ ਸਿੱਖ ਚੇਤਨਾ ਦੀ ਧਾਰਾ ਪੁਰਾਣਿਕ ਪਦਾਰਥਵਾਦ ਅਤੇ ਉਸ ਉੱਤੇ ਬਣੇ ਹੋਰ ਵਹਿਮ, ਵਰਣ ਵੰਡ ਦੇ ਮਾਹੌਲ ਤੋਂ ਬਾਹਰ ਨਾ ਨਿਕਲ ਸਕੀ । ਮਹਿਬੂਬ ਸਾਹਿਬ ਬਚਿੱਤਰ ਨਾਟਕ ਨੂੰ ਦਮਮ ਪਾਤਸ਼ਾਹ ਦੀ ਬਾਣੀ ਨਹੀਂ ਮੰਨਦੇ ਅਤੇ ਇਸ ਸਬੰਧੀ ਉਨ੍ਹਾਂ ਦਾ ਤਰਕ ਬਹੁਤ ਪ੍ਰਭਾਵਿਤ ਕਰਨ ਵਾਲਾ ਹੈ ।
ਬਚਿੱਤਰ ਨਾਟਕ ਵਿੱਚ ਜਿਵੇਂ ਸਿੱਖ ਗੁਰੂ ਸਾਹਿਬਾਂ ਨੂੰ ਬੇਦੀ ਸੋਢੀ ਕੁੱਲ ਦੇ ਆਧਾਰ ‘ਤੇ ਰਾਮ ਚੰਦਰ ਜੀ ਦੇ (ਕਖਾਂ ਤੋਂ ਬਣਾਏ ਪੁੱਤ) ਪੁੱਤਰਾਂ ਲਵ ਕੁਸ਼ ਨਾਲ ਜੋੜਿਆ ਗਿਆ ਹੈ, ਇਸ ਨਾਲ ਗੁਰੂ ਸਾਹਿਬਾਂ ਦੇ ਸਤਿਕਾਰ ਵਿੱਚ ਵਾਧਾ ਨਹੀਂ ਹੋਇਆ ਸਗੋਂ ਅਪਮਾਨ ਕੀਤਾ ਗਿਆ ਮਹਿਸੂਸ ਹੁੰਦਾ ਹੈ ।
ਕੁਝ ਸਿੱਖ ਸੰਸਥਾਵਾਂ ਅੱਜ ਵੀ ਗੁਰੂ ਸਾਹਿਬਾਂ ਦੇ ਇਸ ਤਰ੍ਹਾਂ ਦੇ ਅਪਮਾਨ ਵਿੱਚ ਭਾਗੀਦਾਰ ਬਣ ਰਹੀਆਂ ਹਨ ।
ਕਨੇਡੀਅਨ ਟਾਈਮਜ਼ 23 ਫ਼ਰਵਰੀ 1990 ਦੇ ਅੰਕ ਵਿੱਚ, ਬਾਬਰੀ ਮਸਜਿਦ ‘ਤੇ ਕਬਜ਼ਾ ਘੱਟ-ਗਿਣਤੀਆਂ ਨੂੰ ਹੜੱਪਣ ਦਾ ਢੰਗ ਨਾਮੀ ਲੇਖ ਦੇ ਇਹ ਲਫਜ਼ ਸਿੱਖ ਜਗਤ ਦੇ ਧਿਆਨ ਦੀ ਮੰਗ ਕਰਦੇ ਹਨ ਕਿਉਂਕਿ ਬਾਬਰੀ ਮਸਜਿਦ ਦੇ ਮਸਲੇ ਵਿੱਚ ਤੀਜੀ ਧਿਰ ਸਿੱਖਾਂ ਨੂੰ ਬਣਾਇਆ ਜਾ ਰਿਹਾ ਹੈ । ਦਿੱਲੀ ਦੇ ਇਕ ਸਿੱਖ ਪਾਰਲੀਮੈਂਟ ਮੈਂਬਰ ਦੇ ਬਿਆਨ ਨੂੰ ਬੜਾ ਉਛਾਲਿਆ ਜਾ ਰਿਹਾ ਹੈ ਕਿ ਇਸ ਮਸਲੇ ਵਿੱਚ (ਭਾਵ ਬਾਬਰੀ ਮਸਜਿਦ ਰਾਮ ਜਨਮ ਭੂਮੀ) ਸਿੱਖਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ । ਉਸ ਨੇਤਾ ਦਾ ਬਿਆਨ ਹੈ ਕਿ ਸਿੱਖਾਂ ਦਾ ਸਬੰਧ ਲਵ-ਕੁਸ਼ ਨਾਲ ਮੰਨਿਆ ਜਾਂਦਾ ਹੈ, ਇਸ ਲਈ ਇਸ ਮਸਲੇ ‘ਤੇ ਸਿੱਖਾਂ ਦੀ ਰਾਏ ਲੈਣੀ ਬਹੁਤ ਜਰੂਰੀ ਹੈ । ਕਿਸੇ ਸਿੱਖ ਪਾਰਲੀਮੈਂਟ ਦਾ ਬਿਆਨ ਆਪਣੇ ਆਪ ਵਿੱਚ ਕੋਈ ਇਕੱਲੀ ਅਵਾਜ਼ ਨਹੀਂ । ਬਿਪਰ ਸੰਸਕਾਰਾਂ ਦੇ ਪ੍ਰਭਾਵ ਹੇਠ ਇਸ ਵਿਸ਼ਵਾਸ ਦੀਆਂ ਜੜ੍ਹਾਂ ਸਿੱਖਾਂ ਦੇ ਇਕ ਵਰਗ ਵਿੱਚ ਕਾਫੀ ਡੂੰਘੀਆਂ ਲੱਗੀਆਂ ਹੋਈਆਂ ਹਨ । ਮੈਂ ਇਥੇ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਣਾ, ਜਿਹੜੇ ਵੀਰ ਵਿਸਥਾਰ ਨਾਲ ਪੜ੍ਹਨਾ ਚਾਹੁੰਦੇ ਹੋਣ ਉਨ੍ਹਾਂ ਨੂੰ ਮੈਂ ਸਹਿਜੇ ਰਚਿੳ ਖ਼ਾਲਸਾ ਦਾ ਬਿਪਰ ਸੰਸਕਾਰ ਵਾਲਾ ਭਾਗ ਪੜ੍ਹਨ ਦੀ ਸਲਾਹ ਦਿਆਂਗਾ । ਮੈਂ ਇਥੇ ਏਨੀ ਹੀ ਅਰਜ਼ ਕਰਨੀ ਹੈ ਕਿ ਬਿਪਰ ਸੰਸਕਾਰਾਂ ਤੋਂ ਮੁਕਤ ਹੋਣ ਲਈ ਬਹੁਤ ਤਕੜਾ ਹੰਭਲਾ ਮਾਰਨ ਦੀ ਲੋੜ ਹੈ (ਭਾਵ ਬੌਧਿਕ ਲੜਾਈ ਲੜਨ ਦੀ ਲੋੜ ਹੈ) ।
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਸਿੱਖ ਗੁਰੂ ਸਾਹਿਬਾਨ ਨੂੰ ਰਾਮ ਚੰਦਰ ਦੀ ਔਲਾਦ ਵਿੱਚੋਂ ਸਾਬਤ ਕਰਕੇ ਅਸੀਂ ਕਿਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੂੰ ਬਾਬਰੀ ਮਸਜਿਦ ਤੋਂ ਬਾਅਦ ਹਰਿਮੰਦਰ ਸਾਹਿਬ ਯਾਨੀ ਦਰਬਾਰ ਸਾਹਿਬ ਉੱਤੇ ਕਬਜ਼ਾ ਕਰਨ ਲਈ ਸੱਦਾ ਤਾਂ ਨਹੀਂ ਦੇ ਰਹੇ ?
ਸ: ਗਜਿੰਦਰ ਸਿੰਘ ਜੀ ਅੰਤ ਵਿੱਚ ਲਕੀਰ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ : ਏਕਤਾ ਦੋ ਬਰਾਬਰ ਦਿਆਂ ਵਿੱਚ ਹੁੰਦੀ ਹੈ ਅਤੇ ਇਕ ਦੂਜੇ ਦਿਆਂ ਹੱਕਾਂ ਦਾ ਸਤਿਕਾਰ ਕਰਕੇ ਹੁੰਦੀ ਹੈ । ਹਿੰਦੂ-ਸਿੱਖ ਕੌਮਾਂ ਵਿੱਚ ਅਮਨ ਤੇ ਚੰਗੇ ਸਬੰਧ ਸਥਾਈ ਰੂਪ ਵਿੱਚ ਤਾਂ ਹੀ ਰਹਿ ਸਕਦੇ ਹਨ ਜੇਕਰ ਦੋਹਾਂ ਵਿੱਚਲੀ ਲਕੀਰ ਨੂੰ ਪ੍ਰਵਾਨ ਕੀਤਾ ਜਾਵੇ । ਇਹ ਲਕੀਰ ਪਾਣੀ ਵਿੱਚ ਵਾਹੀ ਹੋਈ ਨਹੀਂ ਹੈ । ਇਹ ਲਕੀਰ ਅਕਾਲ ਪੁਰਖ ਦੇ ਹੁਕਮ ਨਾਲ ਦੱਸ ਗੁਰੂ ਸਾਹਿਬਾਨ ਨੇ ਵਾਹੀ ਹੈ । ਸਦੀਆਂ ਲੰਮੇ ਸੰਘਰਸ਼ਾਂ ਵਿੱਚ ਸਿੰਘਾਂ ਦੇ ਡੁੱਲੇ੍ਹ ਲਹੂ ਨੇ ਇਸ ਲਕੀਰ ਨੂੰ ਇੰਨਾਂ ਪੱਕਾ ਕਰ ਦਿੱਤਾ ਹੈ ਕਿ ਦੁਨੀਆਂ ਦੀ ਕੋਈ ਤਾਕਤ ਇਸ ਨੂੰ ਮਿਟਾ ਨਹੀਂ ਸਕਦੀ॥॥। ਗਜਿੰਦਰ ਸਿੰਘ
ਭਾਗ ਦੂਜੇ ਵਿੱਚ ਅਗਲੇ ਹਫ਼ਤੇ ਪੜੋ੍ਹ : ਗੁਰਬਾਣੀ ਦੀ ਇਕ ਇਲਾਹੀ ਵਿਸ਼ੇਸ਼ਤਾ ਹੈ ਕਿ ਇਹ ਮਨੁੱਖ ਨੂੰ ਇਤਿਹਾਸ ਵੱਲ ਧੱਕਦੀ ਹੈ ਅਤੇ ਇਤਿਹਾਸ ਦੀ ਜਾਗ ਲਾਉਂਦੀ ਹੈ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ, ਯੂ।ਕੇ।

07/09/2024

ਭਾਈ ਖਾਲੜਾ ਅਤੇ ਹੋਰਨਾਂ ਸ਼ਹੀਦ ਸਖਸ਼ੀਅਤਾਂ ਦੀ ਯਾਦ 'ਚ ਜਸਕਰਨ ਸਿੰਘ ਕਾਹਨਸਿੰਘ ਵਾਲਾ ਵੱਲੋਂ ਅਰਦਾਸ,
ਹਰੀਕੇ ਨਹਿਰ 'ਤੇ ਕਾਹਨਸਿੰਘ ਵਾਲਾ ਤੇ ਸੰਗਤਾਂ ਨੇ ਬਿਆਨੇ ਜਜ਼ਬਾਤ

07/09/2024

ਕਿਉਂ Ram Rahim ਨੂੰ 6 ਵਾਰ ਪੈਰੋਲ ਦੇਣ ਵਾਲੇ ਜੇਲ ਅਧਿਕਾਰੀ ਨੂੰ BJP ਨੇ ਦਿੱਤੀ ਟਿਕਟ
Sukhdev Singh Phagwara ਨਾਲ ਖਾਸ ਗੱਲਬਾਤ !

06/09/2024

6 ਸਤੰਬਰ 1995 ਅਤੇ Bhai Jaswant Singh Khalra !
Sukhbir Singh Badal ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਅੱਗੇ ਕੀ ਹੋਵੇਗਾ ?
ਕੌਮ ਰਹੇ ਸਾਵਧਾਨ !
Kunwar Vijay Pratap Singh ਨੇ ਚੁੱਕਿਆ ਬੇਅਦਬੀ ਦਾ ਮੁੱਦਾ !
ਸਿੱਖਾਂ ਬਾਰੇ ਨਫਰਤੀ ਮੁਹਿੰਮ ? NEWS POINT

05/09/2024

ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਵਰਗਾ ਕਿਸਨੇ ਬਣਾਇਆ ਗਣਪਤੀ ਪੂਜਾ ਲਈ ਮਾਡਲ ?
ਕੀ ਇਸ ਤਰ੍ਹਾਂ ਦੀਆਂ ਹਰਕਤਾਂ ਲਈ ਕਾਨੂੰਨ ਹੋਣੇ ਚਾਹੀਦੇ ਸਖ਼ਤ ?
ਸਿੱਖਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਕੀ ਕਰਨਾ ਚਾਹੀਦਾ ?

05/09/2024

KHABAR TE NAJAR

05/09/2024

UK ਤੋਂ ਵਿਦਵਾਨ ਬੀਬੀ ਜੀ ਨੇ ਗਿਆਨੀ ਸ਼ੇਰ ਸਿੰਘ ਦੀ ਹਰ ਗੱਲ ਦਾ ਦਿੱਤਾ ਜਵਾਬ !
ਸਿੱਖੀ ਅਤੇ ਸਨਾਤਨ 'ਚ ਸਾਂਝ ??
ਕੀ ਗੁਰੂ ਕੇ ਸਿੱਖ ਨੂੰ ਕਿਸੇ ਹੋਰ ਪਾਸੇ ਜਾਣ ਦੀ ਲੋੜ ਹੈ ?

04/09/2024

LOK SOCH
ਕੀ ਜਥੇਦਾਰ ਅਕਾਲ ਤੱਖਤ ਸਾਹਿਬ ਅਕਾਲੀ ਦਲ ਬਾਦਲ ਤੇ ਬਾਗੀਆਂ ਦੇ ਸਹੀ ਫ਼ੈਸਲਾ ਕਰਣਗੇ ਜਾਂ ਜਥੇਦਾਰ ਦੇ ਅਹੁਦੇ ਨੂੰ ਢਾਹ ਲਗੇਗੀ?
ਆਪਣੇ ਵੀਚਾਰ ਦਿਉ ਜੀ

04/09/2024
04/09/2024

ਕੀ ਤੁਸੀਂ ਜਾਣਦੇ ਹੋ ਕਿ ਆਦਿ ਗ੍ਰੰਥ ਦੇ ਕਿੰਨੇ ਅੰਗ ਸਨ ?
ਤੇ ਗ੍ਰੰਥੀ ਸਿੰਘ ਦੀ ਮਰਿਯਾਦਾ ਦੀ ਸ਼ੁਰੂਆਤ ਕਿਸ ਦਿਨ ਹੋਈ ?
ਸੁਣੋ ਅੱਜ ਦੇ ਦਿਨ ਦੀ ਸਿੱਖ ਧਰਮ ਵਿੱਚ ਕੀ ਆ ਖਾਸ ਮਹੱਤਤਾ ।

03/09/2024

PUNJABI VIRSA

03/09/2024

KAUMI CHETNA

03/09/2024

Nihang Raja Raj Singh ਨੇ ਬਾਦਲਾਂ ਦੇ ਨਾਲ਼ ਨਾਲ਼ ਬਾਗੀ ਧੜੇ ਨੂੰ ਦੀ ਦੱਸਿਆ ਗੁਨਾਹਗਾਰ !
ਅਕਾਲੀ ਦਲ 'ਚ ਚੱਲਦੀ ਖਿੱਚੋਤਾਣ ਨੂੰ ਲੈ ਕੇ ਚੈਨਲ 'ਤੇ ਖੁੱਲ੍ਹ ਕੇ ਬੋਲੇ Raja Raj Singh

01/09/2024

ਕੀ ਇਹ ਅੱਜ ਸਫਾਈਆਂ ਦੇਣ ਵਾਲੇ
ਓਹੀ ਪੁਲਿਸ ਵਾਲੇ ਨੇ ਜਿਹਨਾਂ
ਸਾਡੇ ਨਾਲ ਕੀਤੇ ਸੀ ਆਹ ਕਾਰੇ !

01/09/2024

ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਨਾ ਮਿਲਣ 'ਤੇ ਰੋਸ ਪ੍ਰਦਰਸ਼ਨ

01/09/2024

"ਮੌੜ ਬੰਬ ਕਾਂਡ ਅਤੇ ਬਰਗਾੜੀ ਬੇਅਦਬੀ ਦੇ ਤਾਰ ਸਿਰਸੇ ਵਾਲੇ ਰਾਮ ਰਹੀਮ ਨਾਲ਼ ਜੁੜਦੇ"
"ਅਜਿਹੇ ਸਾਰੇ ਡੇਰੇਦਾਰ ਵੱਡੀਆਂ ਏਜੰਸੀਆਂ ਦੇ ਏਜੰਟ ਨੇ, ਜਿਨ੍ਹਾਂ ਨੂੰ ਸਰਕਾਰ ਸਾਂਭਦੀ ਐ"
ਸੁਖਜੀਤ ਸਿੰਘ ਖੋਸਾ ਅਤੇ ਹੋਰਨਾਂ ਸਿੱਖ ਆਗੂਆਂ ਨੇ ਦਿੱਤੇ ਵੱਡੇ ਬਿਆਨ

31/08/2024

ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਦੇ ਦੇਣਾ ਚਾਹੀਦਾ ਅਸਤੀਫਾ ਅਤੇ ਉਸ ਸਮੇਂ ਦੀ ਕੈਬਨਿਟ ਨੂੰ ਹੋ ਜਾਣਾ ਚਾਹੀਦਾ ਰਾਜਨੀਤੀ ਤੋਂ ਪਾਸੇ।
ਅਕਾਲ ਤਖ਼ਤ ਨੂੰ ਸੁਤੰਤਰ ਰੱਖਣ ਲਈ ਵੀ ਸਿੰਘ ਸਾਹਿਬਾਨਾਂ ਨੂੰ ਪੰਥ ਨਾਲ ਕਰਨੀ ਚਾਹੀਦੀ ਸਲਾਹ।

30/08/2024

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਅਕਾਲ ਚੈਨਲ ਦੀ 10 ਵੀਂ ਵਰ੍ਹੇਗੰਢ ਦੀ ਖੁਸ਼ੀ ਵਿੱਚ ਅਖੰਡ ਪਾਠ ਸਾਹਿਬ

29/08/2024

AAP 'ਚ ਸ਼ਾਮਿਲ ਹੋਣ ਮਗਰੋਂ Hardeep Singh Dimpy Dhillon ਦਾ ਵੱਡਾ ਬਿਆਨ,
"ਪਹਿਲਾਂ ਦੀ ਤਰ੍ਹਾਂ ਹੀ ਮੈਂ ਗਿੱਦੜਬਾਹਾ ਦੇ ਲੋਕਾਂ ਦੀ ਕਰਦਾ ਰਹਾਂਗਾ ਸੇਵਾ"

29/08/2024

"ਆਖ਼ਿਰ ਕੀ ਸੀ ਪੁਰਾਣੇ ਜਥੇਦਾਰਾਂ ਦੀਆਂ ਮਜਬੂਰੀਆਂ, ਸੁਖਬੀਰ ਸਿੰਘ ਬਾਦਲ ਖੁਦ ਦੱਸਣ"
ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੇ ਸਿੱਖ ਆਗੂ ਦਾ ਵੱਡਾ ਬਿਆਨ

29/08/2024

ਕਾਹਨੂੰਵਾਨ ਦੀ ਛੰਭ ਨੂੰ ਬਚਾਉਣ ਲਈ ਇੱਕ ਸਕੂਲੀ ਅਧਿਆਪਕ ਦਾ ਲੱਗਿਆ ਹੋਇਆ ਅੱਡੀ ਚੋਟੀ ਦਾ ਜੋਰ।
ਗੁਰਦਾਸਪੁਰ ਸ਼ਹਿਰ ਦਾ ਕੂੜਾ ਸੁੱਟਣ ਲਈ ਅਕਾਲੀ ਸਰਕਾਰ ਵੇਲੇ ਪਿੰਡ ਦੀ ਸਹਿਮਤੀ ਬਿਨਾਂ ਹੀ ਪਾ ਲਿਆ ਸੀ ਮਤਾ।
ਬੀਬੀਆਂ ਅੱਗੇ ਹੋ ਇਤਿਹਾਸਿਕ ਥਾਂ ਨੂੰ ਬਚਾਉਣ ਲਈ ਕਰ ਰਹੀਆਂ ਨੇ ਅਗਵਾਈ।

29/08/2024

ਪੰਜਾਬ ਦੇ ਸਾਰੇ ਆੜ੍ਹਤੀਆਂ ਨੇ ਸਰਕਾਰ ਵਿਰੁੱਧ ਕੀਤੀ ਰੋਸ ਰੈਲੀ,
"ਕੇਂਦਰ ਸਰਕਾਰ CM ਭਗਵੰਤ ਮਾਨ ਤੋਂ ਲੋਕ ਮਾਰੂ ਨੀਤੀਆਂ ਕਰਵਾ ਰਹੀ ਲਾਗੂ"

29/08/2024

Land Aquire ਕਰਨ ਆਈ Police ਅਤੇ Farmer ਜਥੇਬੰਦੀਆਂ ਆਹਮੋ ਸਾਹਮਣੇ,
ਗੁੱਸੇ 'ਚ ਆਏ ਕਿਸਾਨਾਂ ਨੇ ਪੁਲਿਸ ਅਤੇ ਸਰਕਾਰਾਂ ਨੂੰ ਦੇ ਦਿੱਤੀ ਚੇਤਾਵਨੀ

28/08/2024

LOK SOCH
ਭਾਜਪਾ ਦੀ MP ਕੰਗਣਾ ਰਣੌਤ ਨਫਰਤ ਦੀ ਰਾਜਨੀਤੀ ਖੇਡ ਰਹੀ ਹੈ, ਕਦੇ ਸਿੱਖਾਂ ਕਦੇ ਕਿਸਾਨਾਂ ਲਈ ਨਫਰਤ ਤੇ ਹੁਣ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਦੀਆਂ ਧਮਕੀਆਂ ?
ਕੀ ਭਾਜਪਾ ਜਾਣ ਬੁੱਝ ਕੇ ਕਰਵਾ ਰਹੀ ਹੈ ? ਜੇ ਨਹੀਂ ਫੇਰ ਕਾਰਵਾਈ ਕਿਉਂ ਨਹੀਂ ?
ਆਪਣੇ ਵਿਚਾਰ ਦਿਓ ਜੀ !

28/08/2024

Kamala Harris ਨੂੰ ਲੈ ਕੇ ਨਾ ਖੁਸ਼ ਹੋਣ ਭਾਰਤੀ !
ਜਾਣੋ ਕੀ ਹੈ ਵੱਡੀ ਨੀਤੀ !
ਭਾਰਤ 'ਚ ਰਾਜਨੀਤੀਵਾਨਾਂ ਨੂੰ ਲੈ ਕੇ ਵੱਡੀ ਰਿਪੋਰਟ ! ਅਹਿਮ ਖ਼ੁਲਾਸੇ !

28/08/2024

Kangana ਦੀ Emergency ਫਿਲਮ ਨੂੰ ਲੈ ਕੇ Karnail Singh Panjoli ਭੜਕੇ
ਪੰਜਾਬ ਵਾਸੀਆਂ ਨੂੰ ਘਰ ਘਰ ਵਿੱਚ ਸੰਤਾਂ ਦੀ ਫੋਟੋ ਲਾਣੀ ਚਾਹੀਦੀ ਆ।

Address

68/82 Kooner House Soho Hill
Hockley
B191AA

Alerts

Be the first to know and let us send you an email when Akaal channel posts news and promotions. Your email address will not be used for any other purpose, and you can unsubscribe at any time.

Contact The Business

Send a message to Akaal channel:

Videos

Share

Category

Our Story

We are pleased to announce that Akaal Channel will start broadcasting on Sky 770 in UK, Europe and worldwide on www.akaalchannel.tv on 2nd September 2013. Akaal Channel will primarily provide religious, cultural and entertainment programming for Sikhs and non Sikhs alike. This channel will basically target Youth to get knowledge about Sikhi. This is the first channel ever under Sri Akal Takht.