Akaal Channel UK

Akaal Channel UK Welcome, We deliver the latest Sikh news, and educational content globally.

24/12/2024

25 ਦਸੰਬਰ ਦੀ ਸਿੱਖਾਂ ਲਈ ਅਹਿਮੀਅਤ ਕਿਓਂ ?

20/12/2024

ਦਿੱਲੀ ਦਰਬਾਰ ਦੀ ਚਾਪਲੂਸੀ ਕਰ ਕੀ ਸਾਬਤ ਕਰਨਾ ਚਾਹੁੰਦੇ ਇਹ ਲੋਕ ! Dr. Kiranpreet Kaur

19/12/2024

ਸਿੱਖਾਂ ਦੇ ਇੱਕ ਜਿਉਂਦੇ ਇਤਿਹਾਸ ਵਿੱਚ
ਕਿੱਥੋਂ ਆਇਆ GROOMING ਦਾ ਖ਼ਤਰਾ !
Bhai Avtar Singh Khanda ਬਾਰੇ ਸੁਣੋ ਕੀ ਕਿਹਾ Dr. Kiranpreet Kaur ਨੇ...

18/12/2024

ਕਿਸਾਨ ਜਥੇਬੰਦੀਆਂ ਨੇ ਰੇਲ ਟਰੈਕ ਤੇ ਸਰਕਾਰਾਂ ਨੂੰ ਸੁਣਾਈਆਂ ਖਰੀਆਂ ਖਰੀਆਂ।
C.M. ਭਗਵੰਤ ਮਾਨ ਨੂੰ ਕਿਸਾਨ ਆਗੂਆਂ ਨੇ ਲਿਆ ਕਰੜੇ ਹੱਥੀ।
ਡੱਲੇਵਾਲ ਦਾ ਵਿਰੋਧ ਕਰਨ ਵਾਲਿਆਂ ਨੂੰ ਕੀ ਕਿਹਾ। ਸੁਣੋ..

18/12/2024

ਪੰਜਾਬ ਭਰ 'ਚ ਕਿਸਾਨਾਂ ਨੇ ਰੋਕੀਆਂ ਰੇਲਾਂ
ਯਾਤਰੀ ਹੋਏ ਪ੍ਰੇਸ਼ਾਨ ,ਕਿਹਾ ਸਾਡਾ ਕੀ ਕਸੂਰ
ਕਿਸਾਨਾਂ ਵੱਲੋਂ 12 ਵਜੇ ਤੋਂ 3 ਵਜੇ ਤੱਕ ਰੋਕੀਆਂ ਗਈਆਂ ਰੇਲਾਂ

ARTICLE TITLE: ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ ਪੰਥ’ ਦੀ ਸਾਜਨਾ ਤੋਂ ਬਾਅਦ ਅਨੰਦਪੁਰ ਨੂੰ ਖ਼ਾਲਸੇ ਦਾ ਨਗਰ ਰਾਜ (CITY STATE) ਐਲਾਨ ਕਰ ...
17/12/2024

ARTICLE TITLE: ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ ਪੰਥ’ ਦੀ ਸਾਜਨਾ ਤੋਂ ਬਾਅਦ ਅਨੰਦਪੁਰ ਨੂੰ ਖ਼ਾਲਸੇ ਦਾ ਨਗਰ ਰਾਜ (CITY STATE) ਐਲਾਨ ਕਰ ਦਿੱਤਾ। ਮੁਗ਼ਲ ਸਾਮਰਾਜ ਦੇ ਗੁਲਾਮ ਬਾਈ ਧਾਰ ਦੇ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਜਾਨੋ ਮਰਵਾਉਣ ਦੀ ਕੋਸ਼ਿਸ਼ ਕੀਤੀ, ਜੰਗਾਂ ਲੜੀਆਂ ਤੇ ਹਾਰੀਆਂ।

ਪੰਜਾਬ ਦੀਆਂ ਤਤਕਾਲੀ ਪਹਾੜੀ ਰਿਆਸਤਾਂ ਵਿੱਚ ਬਾਈ ਧਾਰ ਦੇ ਹਿੰਦੂ ਰਾਜਿਆਂ ਦਾ ਜ਼ਿਕਰ ਆਉਂਦਾ ਹੈ। ‘ਧਾਰ’ ਦਾ ਮਤਲਬ ਇੱਕ ਪਹਾੜੀ ਝਰਨੇ ਤੋਂ ਹੈ। ਇਸ ਤਰ੍ਹਾਂ ਮੋਟੇ ਰੂਪ ਵਿੱਚ ਹਰ ਧਾਰ ਜਾਂ ਹਰ ਪਹਾੜੀ ਝਰਨੇ ਦੀ ਇੱਕ ਵੱਖਰੀ ਰਿਆਸਤ ਹੁੰਦੀ ਸੀ। ਇਸ ਤਰ੍ਹਾਂ ਕੁਲ ਬਾਈ ਧਾਰਾਂ ਸਨ ਅਤੇ ਬਾਈ ਧਾਰਾਂ ਦੁਆਲੇ ਹੀ ਬਾਈ ਰਿਆਸਤਾਂ ਸਥਾਪਿਤ ਹੋ ਗਈਆਂ।” ਬਾਈਧਾਰ ਦੀਆਂ ਬਾਈ ਰਿਆਸਤਾਂ ਭਾਵੇਂ ਮੁਗ਼ਲ ਸਾਮਰਾਜ ਦੇ ਅਧੀਨ ਸਨ ਪਰ ਅੰਦਰੂਨੀ ਤੌਰ ਤੇ ਇਹ ਸੁਤੰਤਰ ਸਨ। ਵੈਸੇ ਮੁਗ਼ਲ ਬਾਦਸ਼ਾਹਾਂ ਨੇ ਇਹਨਾਂ ਪਹਾੜੀ ਰਿਆਸਤਾਂ ਨੂੰ ਇਸ ਤਰ੍ਹਾਂ ਕਾਬੂ ਕੀਤਾ ਹੋਇਆ ਸੀ ਕਿ ਬਹੁਤ ਹੀ ਘੱਟ ਹਾਲਾਤ ਵਿੱਚ ਬਾਗੀ ਹੋ ਸਕਦੀਆਂ ਸਨ। ਨਾ ਹੀ ਇਹਨਾਂ ਨੂੰ ਨਗਾਰਾ ਵਜਾਉਣ ਦੀ ਇਜਾਜ਼ਤ ਸੀ ਅਤੇ ਨਾ ਹੀ ਇਹਨਾਂ ਨੂੰ ਆਪਣਾ ਸਿੱਕਾ ਲਾਗੂ ਕਰਨ ਦੀ ਇਜਾਜ਼ਤ ਸੀ। ਇਥੋਂ ਤੱਕ ਕਿ ਪਹਾੜੀ ਰਾਜਿਆਂ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕਰਨ ਲਈ ਅੰਤਮ ਮਨਜ਼ੂਰੀ ਬਾਦਸ਼ਾਹ ਕੋਲੋਂ ਲੈਣੀ ਪੈਂਦੀ ਸੀ।

ਮੁਗਲ ਬਾਦਸ਼ਾਹਾਂ ਦੀ ਮੁੱਖ ਦਿਲਚਸਪੀ ਇਹਨਾਂ ਰਿਆਸਤਾਂ ਵਿੱਚੋਂ ਸਲਾਨਾ ਜਾ ਛਿਮਾਹੀ ਮਾਮਲਾ ਉਗਰਾਹੁਣ ਅਤੇ ਨਜ਼ਰਾਨੇ ਲੈਣ ਤੱਕ ਹੀ ਸੀਮਤ ਸੀ। ਅੰਦਰੂਨੀ ਤੌਰ ਤੇ ਇਹ ਰਿਆਸਤਾਂ ਸੁਤੰਤਰ ਸਨ। ਇਹ ਆਪਣੀ ਮਰਜ਼ੀ ਮੁਤਾਬਕ ਕਿਲ੍ਹੇ ਉਸਾਰ ਸਕਦੀਆਂ ਸਨ। ਆਪਣੀ ਜਨਤਾ ਲਈ ਆਪਣੀ ਲੋੜ ਅਨੁਸਾਰ ਕਨੂੰਨ ਬਣਾ ਸਕਦੀਆਂ ਸਨ *(ਇਹ ਕਨੂੰਨ ਮਨੁਸਿਮਰਤੀ ਦੇ ਵਿਧਾਨ ਅਨੁਸਾਰ ਬਣਦੇ ਸਨ)*। ਜੇ ਇੱਕ ਰਿਆਸਤ ਦੂਸਰੀ ਰਿਆਸਤ ਤੇ ਹਮਲਾ ਕਰਦੀ ਸੀ ਤਾਂ ਇਸ ਵਿੱਚ ਵੀ ਮੁਗ਼ਲ ਬਾਦਸ਼ਾਹ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ, ਭਾਵ ਕਿ ਇਹ ਆਪਸ ਵਿੱਚ ਲੜ-ਭਿੜ ਕੇ ਮਰ ਸਕਦੀਆਂ ਸਨ। ਬਾਦਸ਼ਾਹ ਦੀ ਇਹਨਾਂ ਵਿੱਚ ਕੋਈ ਦਖ਼ਲ ਅੰਦਾਜੀ ਨਹੀਂ ਸੀ ਹੁੰਦੀ। ਪਹਾੜੀ ਰਿਆਸਤਾਂ ਦੇ ਸੈਨਿਕ ਵੀ ਮੈਦਾਨੀ ਸੈਨਿਕਾਂ ਦੇ ਮੁਕਾਬਲੇ ਤੇ ਕਮਜ਼ੋਰ ਹੀ ਹੁੰਦੇ ਸਨ। ਸੈਨਿਕਾਂ ਵਿੱਚ ਵੀ ਸਿਰਫ ਰਾਜਪੂਤ ਜਾਂ ਖੱਤਰੀ ਲੋਕ ਹੀ ਹੁੰਦੇ ਸਨ। ਸਮਾਜ ਦਾ ਦਲਿਤ ਵਰਗ ਫ਼ੌਜ ਵਿੱਚ ਭਰਤੀ ਨਹੀਂ ਸੀ ਕੀਤਾ ਜਾਂਦਾ। ਅਨੰਦਪੁਰ ਸਾਹਿਬ ਕਹਿਲੂਰ ਦੀ ਰਿਆਸਤ ਵਿੱਚ ਸਥਿਤ ਸੀ। ਕਹਿਲੂਰ ਇਸ ਰਿਆਸਤ ਦਾ ਭੂਗੋਲਕ ਨਾਂਅ ਸੀ। ਕਿਉਂਕਿ ਇਸ ਦੀ ਰਾਜਧਾਨੀ ਬਿਲਾਸਪੁਰ ਸੀ ਇਸ ਕਰਕੇ ਇਸ ਨੂੰ ਬਿਲਾਸਪੁਰ ਦੀ ਰਿਆਸਤ ਵੀ ਕਹਿ ਦਿੱਤਾ ਜਾਂਦਾ ਸੀ। ਸਤਲੁਜ ਦਰਿਆ ਕਹਿਲੂਰ ਅਤੇ ਮੁਗ਼ਲ ਰਾਜ ਦੀ ਸਾਂਝੀ ਹੱਦ ਸੀ। ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਮੌਤ ਹੋ ਗਈ। ਬਿਲਾਸਪੁਰ ਦੀ ਵਿਧਵਾ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਰਾਜੇ ਦੀਪ ਚੰਦ ਦੀ 17ਵੀਂ ਦੀ ਰਸਮ ਤੇ ਪਹੁੰਚਣ ਲਈ ਸੱਦਾ ਭੇਜਿਆ, ਜੋ 15ਜੇਠ ਸੰਮਤ 1722 ਈ: ਮੁਤਾਬਕ 13ਮਈ 1665 ਨੂੰ ਹੋਈ ਸੀ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਵਿਧਵਾ ਰਾਣੀ ਚੰਪਾ ਦਾ ਸੱਦਾ ਪਰਵਾਨ ਕਰ ਲਿਆ ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਰਾਜਾ ਦੀਪ ਚੰਦ ਉਸ ਰਾਜਾ ਤਾਰਾ ਚੰਦ ਦਾ ਪੁੱਤਰ ਸੀ ਜਿਹੜਾ ਤਾਰਾ ਚੰਦ ਉਹਨਾਂ 52 ਹਿੰਦੂ ਰਾਜਿਆਂ ਵਿੱਚੋਂ ਇੱਕ ਸੀ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ ਸੀ। ਭੋਗ ਦੀ ਰਸਮ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਧਵਾ ਰਾਣੀ ਚੰਪਾ ਨਾਲ ਕਹਿਲੂਰ ਦੀ ਰਿਆਸਤ ਵਿੱਚ ਜਮੀਨ ਖਰੀਦ ਕੇ ‘ਖ਼ਾਲਸੇ’ ਦਾ ਨਗਰ ਵਸਾਉਣ ਦੀ ਗੱਲ ਕੀਤੀ ਤਾਂ ਰਾਣੀ ਨੇ ਮਾਖੋਵਾਲ ਦਾ ਪਿੰਡ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਂਟ ਕਰਨਾ ਚਾਹਿਆ ਪਰ ਗੁਰੂ ਸਾਹਿਬ ਨੇ ਸਿੱਖ ਨੀਤੀ ਅਤੇ ਆਉਣ ਵਾਲੇ ਹਾਲਾਤ ਨੂੰ ਮੁੱਖ ਰੱਖਦਿਆਂ ਬਗੈਰ ਮੁੱਲ ਤਾਰੇ ਥਾਂ ਲੈਣ ਤੋਂ ਇਨਕਾਰ ਕਰ ਦਿੱਤਾ।

ਸ੍ਰੀ ਗੁਰੂ ਪ੍ਰਤਾਪ ਸੂਰਜ ਦੇ ਕਰਤਾ ਅਨੁਸਾਰ: *ਜਰ ਖਰੀਦ ਕਰ ਪਟੇ ਲਿਖਾਏ। ਲੈ ਸਤਿਗੁਰ ਨਿਜ ਨਿਕਟ ਰਖਾਏ।*

ਗੁਰੂ ਸਾਹਿਬ ਨੇ ‘ਖ਼ਾਲਸੇ’ ਦਾ ਨਗਰ ਵਸਾਉਣ ਲਈ ਜਿਸ ਥਾਂ ਦੀ ਚੋਣ ਕੀਤੀ ਉਸ ਨੂੰ ਉਸ ਵੇਲੇ ਲੋਦੀਪੁਰ, ਮੀਆਂਪੁਰ ਅਤੇ ਸਹੋਟੇ ਪਿੰਡਾਂ ਦੀ ਸਾਂਝੀ ਜੂਹ ਦੇ ਤੌਰ ਤੇ ਮਾਖੋਵਾਲ ਦਾ ਥੇਹ ਕਿਹਾ ਜਾਂਦਾ ਸੀ। ਇਸ ਦਾ ਯੋਗ ਮੁੱਲ ਦੇ ਦਿੱਤਾ ਗਿਆ ਅਤੇ 21ਹਾੜ ਸੰਮਤ 1722ਈ: ਮੁਤਾਬਕ 19 ਜੂਨ 1665 ਈ: ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਦੇ ਵੰਸ਼ਜ ਬਾਬਾ ਗੁਰਦਿੱਤਾ ਜੀ ਰੰਧਾਵਾ ਵੱਲੋਂ ਨਵੇਂ ਨਗਰ ਦੀ ਮੋੜੀ ਗੱਡੀ ਗਈ। ਇਸ ਦਾ ਨਾਂ ਗੁਰੂ ਜੀ ਦੀ ਮਾਤਾ ਨਾਨਕੀ ਜੀ ਦੇ ਨਾਂ ਤੇ 'ਚੱਕ ਨਾਨਕੀ’ ਰੱਖਿਆ ਜਿਹੜਾ ਮਗਰੋਂ ‘ਅਨੰਦਪੁਰ ਸਾਹਿਬ’ ਨਾਲ ਪ੍ਰਸਿੱਧ ਹੋਇਆ।

ਇਸੇ ‘ਅਨੰਦਪੁਰ’ ਨੂੰ 1699 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਖ਼ਾਲਸੇ ਦਾ ਨਗਰ ਰਾਜ (CITY STATE) ਐਲਾਨ ਕਰਕੇ ਖ਼ਾਲਸਾਈ ਗਣਤੰਤਰ ਸਥਾਪਤ ਕੀਤਾ ਸੀ। ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਖ਼ਾਲਸੇ ਦਾ ਨਗਰ (ਅਨੰਦਪੁਰ) ਵਸਾਉਣ ਲਈ ਬਿਲਾਸਪੁਰ ਦੀ ਰਾਣੀ ਕੋਲੋਂ ਮੁੱਲ ਤਾਰ ਕੇ ਜਮੀਨ ਖਰੀਦੀ ਸੀ ਤਾਂ ਫਿਰ ਇਹ ਵੀ ਸਪਸ਼ਟ ਕਰਨਾ ਜਰੂਰੀ ਹੋ ਜਾਂਦਾ ਹੈ ਕਿ: ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੁਰੂ ਕੀ ਸੰਗਤ ਨੂੰ ਗੁਰੂ ਦਾ ਖ਼ਾਲਸਾ ਆਖਕੇ ਹੀ ਸੰਬੋਧਨ ਕੀਤਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਖ਼ਾਲਸਾ ਸ਼ਬਦ ਆਪਣੇ ਹੁਕਮਨਾਮਿਆਂ ਵਿੱਚ ਗੁਰੂ ਦੀ ਸੰਗਤ ਲਈ ਵਰਤਿਆ ਹੈ। ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਲਿਖਦੇ ਹਨ: ਪੂਰਬ ਕੀ ਸੰਗਤ ਗੁਰੂ ਕਾ ਖ਼ਾਲਸਾ ਹੈ”। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਲਿਖਦੇ ਹਨ: ਪਟਨਾ ਦੀ ਸੰਗਤ ਸ੍ਰੀ ਗੁਰੂ ਜੀ ਦਾ ਖ਼ਾਲਸਾ ਹੈ। (ਦੇਖੋ ਹੁਕਮਨਾਮੇ ਨੰਬਰ 3 ਅਤੇ 8, ਸ੍ਰੀ ਗੁਰੂ ਸੋਭਾ ਪੰਨਾ 20)। ਇਸੇ ਤਰ੍ਹਾਂ ਨਗਰ ਵਸਾਉਣਾ ਸਟੇਟ ਅੰਦਰ ਸਟੇਟ ਵਸਾਉਣ ਦੀ ਕਲਾ, ਗੁਰੂ ਨਾਨਕ ਦੇ ਘਰ ਅਤੇ ਗੱਦੀ ਦੀ ਪਰੰਪਰਾ ਰਹੀ ਹੈ, ਇਸ ਵਿਸ਼ੇ ਦੀ ਵਿਆਖਿਆ ਬਹੁਤ ਲੰਬੀ ਚੌੜੀ ਹੈ ਕਿਤੇ ਸਮਾਂ ਮਿਲਿਆ ਤਾਂ ਗੁਰੂ ਦੀ ਕਿਰਪਾ ਅਨੁਸਾਰ ਸਟੇਟ ਅੰਦਰ ਸਟੇਟ ਨਗਰ ਵਸਾਉਣ ਦੀ ਕਲਾ ਬਾਰੇ ਵਿਸਥਾਰ ਨਾਲ ਲਿਖਾਂਗਾ ।

ਹੱਥਲੇ ਲੇਖ ਵਿੱਚ ਕੁਝ ਨੁਕਤੇ ਹੀ ਪਾਠਕਾਂ ਨਾਲ ਸਾਂਝੇ ਕਰਨੇ ਹਨ। ‘ਕਰਤਾ’ ਨਾਲ ਗੁਰੂ ਨਾਨਕ ਸਰਕਾਰ ਦੀ ਸੰਗਤ ਸੀ ਉਹਨਾਂ ਨੇ ਕਰਤਾਰਪੁਰ ਵਸਾਇਆ। ਗੁਰੂ ਰਾਮਦਾਸ ਪਾਤਸ਼ਾਹ ਨੇ ਤੁੰਗ ਪਿੰਡ ਦੇ ਜ਼ਿਮੀਦਾਰਾਂ ਤੋਂ 700 ਅਕਬਰੀ ਰੁਪਏ ਦੀ 500 ਬਿਘੇ ਜਮੀਨ ਮੁੱਲ ਖਰੀਦ ਕੇ ਗੁਰੂ ਕਾ ਚੱਕ ਰਾਮਦਾਸਪੁਰ, ਅੰਮ੍ਰਿਤਸਰ ਸ਼ਹਿਰ ਵਸਾਇਆ।

ਗੁਰੂ ਹਰਗੋਬਿੰਦ ਪਾਤਸ਼ਾਹ ਨੇ 1609 ਈ: ਵਿੱਚ ਸਿੱਖ ਕੌਮ ਨੂੰ ਪਾਤਸ਼ਾਹੀ ਦੀ ਪ੍ਰਭੂਤਾ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਹਿਰ (ਰਾਜਧਾਨੀ ਵਜੋਂ) ਸ੍ਰੀ ਅੰਮ੍ਰਿਤਸਰ ਵਿੱਖੇ ਦਿੱਤੀ ਤੇ ਸਿੱਖ ਪ੍ਰਭੂਤਾ ਦੀ ਪ੍ਰਭੂ ਸੱਤਾ ਦੀ ਰਾਜਧਾਨੀ ਵਿੱਚ ਅਕਾਲ ਸੱਤਾ ਦੀ ਰਾਜ ਪ੍ਰਣਾਲੀ ਦੀ ਪ੍ਰਭੂਤਾ ਦੀ ਰੱਖਿਆ ਲਈ ਕਿਲ੍ਹਾ ਲੋਹਗੜ ਦਾ ਨਿਰਮਾਣ ਕਰਵਾਇਆ। ਅਕਾਲ ਦੀ ਸਿਆਸੀ ਸੱਤਾ ਦੀ ਪ੍ਰਭੂ ਸੱਤਾ ਅਤੇ ਸੁਤੰਤਰਤਾ ਦੀ ਰੱਖਿਆ ਲਈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵਕਤ ਦੀ ਮੁਗ਼ਲ ਹਕੂਮਤ ਨਾਲ ਚਾਰ ਯੁੱਧ ਵੀ ਲੜੇ ਅਤੇ ਚਾਰਾਂ ਵਿੱਚ ਹੀ ਫ਼ਤਿਹ ਹਾਸਲ ਕੀਤੀ। ਨਾਨਕ ਸਰਕਾਰ ਦੇ ਸਿੱਖ ਦੇ ਨਾਮ ਤੇ ‘ਭਾਈ ਰੂਪਾ ਨਗਰ’ ਵਸਾਇਆ (ਹਵਾਲਾ- ਨਾਨਕ ਦੀ ਨਾਨਕਸ਼ਾਹੀ ਸਿੱਖੀ, ਪੰਨਾ 184 ਤੋਂ 185)

ਅਨੰਦਪੁਰ 1699 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਸ ਸਮੇਂ ਬਾਈਧਾਰ ਦੇ ਹਿੰਦੂ ਰਾਜਿਆਂ ਨੂੰ ਬਹੁਤ ਤਕੜਾ ਧੱਕਾ ਵੱਜਾ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖ਼ਾਲਸਾ ਸਾਜ ਕੇ ਉੱਚੀਆਂ ਜਾਤਾਂ ਵਾਲੇ ਬ੍ਰਾਹਮਣਾਂ, ਖੱਤਰੀਆਂ ਅਤੇ ਨੀਵੀਆਂ ਜਾਤਾਂ ਵਾਲੇ ਵੈਸ਼ਾ, ਸ਼ੂਦਰਾਂ ਦਾ ‘ਖੰਡੇ ਦੀ ਪਾਹੁਲ’ ਦੀ ਮਰਿਆਦਾ ਅਨੁਸਾਰ ਭਿੰਨ-ਭੇਦ ਹੀ ਮਿਟਾ ਦਿੱਤਾ ਅਤੇ ਇਹਨਾਂ ਸਾਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ, ਖਾਣਾ ਪੀਣਾ ਸਾਂਝਾ ਕਰਕੇ ਬਿਲਕੁਲ ਹੀ ਅਭੇਦ ਕਰ ਦਿੱਤਾ ਜੋ ਅੱਜ ਤੱਕ ਪਹਿਲਾਂ ਹੋਰ ਕਿਸੇ ਨੇ ਨਹੀਂ ਸੀ ਕੀਤਾ। ਇਸ ਨਾਲ ਖ਼ਾਲਸਾ ਪੰਥ ਦੀ ਜਥੇਬੰਦੀ ਹੋਰ ਵੀ ਮਜਬੂਤ ਹੋ ਗਈ। ਬਾਈਧਾਰ ਦੇ ਹਿੰਦੂ ਰਾਜਿਆਂ ਨੂੰ ਸਭ ਤੋਂ ਵੱਧ ਤਕਲੀਫ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਹਨਾਂ ਉਪਦੇਸ਼ਾਂ ਦੀ ਹੋਈ ਜਿਹੜੇ ਉਹਨਾਂ ਨੇ ‘ਚਹੂੰ ਵਰਨਾ ਨੂੰ ਇਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਉਣ ਤੋਂ ਬਾਅਦ ਦਿੱਤੇ।

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ‘ਪਾਹੁਲਧਾਰੀਆਂ’ ਨੂੰ ਉਪਦੇਸ਼ ਦਿੱਤਾ: ਹਿੰਦੂ ਸ਼ਾਸਤਰਾਂ ਵਿੱਚ 'ਵਰਣ ਆਸ਼ਰਮ' ਧਰਮ ਦੀ ਸੰਸਥਾ ਵਿੱਚ ਸ਼ਾਮਲ ਚਾਰ ਹਿੰਦੂ ਵਰਣਾਂ ਲਈ ਨਿਸ਼ਚਿਤ ਕੀਤੇ ਗਏ ਵਿਭਿੰਨ ਨਿਯਮਾਂ ਦਾ ਪੂਰੀ ਤਰ੍ਹਾਂ ਤਿਆਗ ਕਰੋ। ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੋ। ਰਾਮ, ਕ੍ਰਿਸ਼ਨ, ਬ੍ਰਹਮਾ ਤੇ ਦੁਰਗਾ ਆਦਿ ਦੇਵੀ ਦੇਵਤਿਆਂ ਦੀ ਕੋਈ ਪੂਜਾ ਨਾ ਕਰੇ ਅਤੇ ਗੁਰੂ ਨਾਨਕ ਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਵਿੱਚ ਯਕੀਨ ਕਰੋ। ਚਾਰ ਵਰਣਾਂ ਦੇ ਵਿਅਕਤੀ ਸਾਰੇ ‘ਦੋ ਧਾਰੇ ਖੰਡੇ ਦੀ ਪਾਹੁਲ’ ਲਉ, ਇੱਕੋ ਬਰਤਨ ਵਿੱਚੋਂ ਛਕੋ ਅਤੇ ਕਿਸੇ ਤੋਂ ਅਡਰੇ ਮਹਿਸੂਸ ਨਾ ਕਰੋ ਤੇ ਨਾ ਹੀ ਇੱਕ ਦੂਜੇ ਨੂੰ ਨਫ਼ਰਤ ਕਰੋ। (ਹਵਾਲਾ: ਪੁਸਤਕ ਖ਼ਾਲਸੇ ਦੀ ਸਿਰਜਣਾ, ਸੰਕਲਪ, ਸਰੂਪ ਅਤੇ ਸਿਧਾਂਤ, ਲੇਖਕ: ਡਾ ਗੁਰਚਰਨ ਸਿੰਘ ਔਲਖ, ਇਸ ਕਿਤਾਬ ਵਿੱਚ ਔਰੰਗਜ਼ੇਬ ਦੇ ਖ਼ਬਰ ਲੇਖਕ ਦੀ ਫ਼ਾਰਸੀ ਦੀ ਰਿਪੋਰਟ ਹੂ ਬ ਹੂ ਛਾਪੀ ਗਈ ਹੈ, ਜਿਸ ਡਾ ਤਰਜਮਾ ਪੰਜਾਬੀ ਵਿੱਚ ਕੀਤਾ ਹੈ, ਪੜ੍ਹੋ ਪੰਨਾ: 172)

ਕਹਿਲੂਰ ਦੇ ਰਾਜੇ ਅਜਮੇਰ ਚੰਦ ਦੀ ਅਗਵਾਈ ਵਿੱਚ ਬਾਈਧਾਰ ਦੇ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਛੱਡ ਦੇਣ ਲਈ ਕਿਹਾ ਅਤੇ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ, ਅਗਲੇ ਹਫ਼ਤੇ ਪੜੋ ਜੀ .….

ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ।
ਜਥੇਦਾਰ ਮਹਿੰਦਰ ਸਿੰਘ UK

13/12/2024

ਬੁੱਢਾ ਨਾਲਾ ਮਾਮਲੇ ਤੇ ਲੱਖਾ ਸਿਧਾਣਾ ਨੇ ਸਰਕਾਰ ਨੂੰ ਸੁਣਾਈਆਂ ਤੱਤੀਆਂ ਤੱਤੀਆਂ
ਕਾਲੇ ਪਾਣੀਆਂ ਦਾ ਰਾਖਾ ਭਗਵੰਤ ਮਾਨ : ਲੱਖਾ ਸਿਧਾਣਾ

11/12/2024

LOK SOCH
ਸ਼੍ਰੋਮਣੀ ਕਮੇਟੀ ਨੇ ਮਤਾ ਪਾ ਕੇ ਜਥੇਦਾਰ ਅਕਾਲ ਤਖ਼ਤ ਨੂੰ ਕਿਹਾ ਕਿ “ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਵੇ l” ਕੀ ਭਾਈ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਜਾਂ ਜਿਨ੍ਹਾਂ ਰਾਜਨੀਤੀਵਾਨਾਂ ਨੇ ਵੱਡੇ ਗੁਨਾਹ ਕੀਤੇ ਹਨ ਉਨ੍ਹਾਂ ਨੂੰ ? ਆਪਣੇ ਵਿਚਾਰ ਦਿਓ ਜੀ !

08/12/2024

1984 ਸਾਕੇ ਦੇ ਹੋਏ 40 ਸਾਲ ਪੂਰੇ
ਗੁਰਦੁਆਰਾ ਸਾਹਿਬਾਨਾਂ 'ਚ ਵਿਸ਼ੇਸ਼ ਪ੍ਰਦਰਸ਼ਨੀ

07/12/2024

ਸੁਖਬੀਰ ਸਿੰਘ ਬਾਦਲ ਨੇ ਸ੍ਰੀ ਫਤਿਹਗੜ੍ਹ ਸਾਹਿਬ ਕੀਤੀ ਸੇਵਾ
ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਵੀ ਰਹੇ ਮੌਜੂਦ
ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤੀ ਗਈ ਧਾਰਮਿਕ ਸੇਵਾ

07/12/2024

ਇਨਸਾਨ ਦੇ ਝੂਠ ਬੋਲਣ ਦਾ ਇਹ ਹੈ ਇੱਕ ਵੱਡਾ ਕਾਰਣ
ਕੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ
ਪੰਜਾਬ ਆਉਣ ਦਾ ਵੱਡਾ ਕਰਨ.. Dr. Kiranpreet Kaur

06/12/2024

ਭਾਰਤ ਮਾਲਾ ਪ੍ਰੋਜ਼ੈਕਟ ਦੇ ਤਹਿਤ ਜ਼ਮੀਨ ਕੀਤੀ ਐਕਵਾਇਰ
ਮਹਿਲਾ ਵੱਲੋਂ ਜ਼ਮੀਨ ਦਾ ਸਹੀ ਭਾਅ ਨਾ ਮਿਲਣ ਦਾ ਕੀਤਾ ਗਿਆ ਵਿਰੋਧ

06/12/2024

ਖਨੌਰੀ ਬਾਰਡਰ ਤੇ ਪੁਲਿਸ ਪੂਰੀ ਮੁਸਤੈਦ :ਐਸ.ਡੀ.ਐਮ
13 ਕੰਪਨੀਆਂ ਦੀਆਂ ਟੁਕੜੀਆਂ ਬਾਰਡਰ ਤੇ ਤੈਨਾਤ

05/12/2024

Kanwar Pal Singh ਵੱਲੋਂ ਮੌਜੂਦਾ ਹਾਲਾਤ ਤੇ ਚਿੰਤਾ ਪ੍ਰਗਟਾਈ ਸਾਨੂੰ ਸਾਡੇ ਹੱਕ ਹਕੂਕ ਨਹੀਂ ਮਿਲ ਰਹੇ

03/12/2024

PUNJABI VIRSA

03/12/2024

'ਗੱਡੀ ਦੇ ਸ਼ੀਸ਼ੇ ਭੰਨ ਕੇ ਫੜ੍ਹਿਆ, ਸਰਕਾਰ ਚਾਹੁੰਦੀ ਮਾਹੌਲ ਖ਼ਰਾਬ ਹੋਵੇ, ਧਰਨੇ ਵੀ ਨਹੀਂ ਲੱਗਣ ਦੇ ਰਹੇ'

28/11/2024

LIVE: MUDHE

28/11/2024

ਅੰਮ੍ਰਿਤਧਾਰੀ Sikh ਨੂੰ ਕਿਰਪਾਨ ਸਮੇਤ Delhi Metro ਸਟੇਸ਼ਨ ਜਾਣ ਤੋਂ ਰੋਕਿਆ

Address

68-82 Soho Hill
Birmingham
B191AA

Alerts

Be the first to know and let us send you an email when Akaal Channel UK posts news and promotions. Your email address will not be used for any other purpose, and you can unsubscribe at any time.

Contact The Business

Send a message to Akaal Channel UK:

Videos

Share