LB TV Punjab

LB TV Punjab Punjab politics , Punjab Current Affairs , Punjabi Culture , Punjabi music . inspirational videos ,

05/02/2024

“ਚਮਕੀਲਾ”ਚਮਕੀਲਾ ਅਤੇ ਅਮਰਜੋਤ ਓਹੀ ਸੁਣਾਓਂਦੇ ਸੀ ਜੋ ਲੋਕ ਸੁਣਨਾ ਚਾਹੁੰਦੇ ਸੀ!ਪਿੰਡਾਂ ਚ ਚਮਕੀਲਾ ਮੋਟਰਾਂ ਅਤੇ ਟਰੈਕਟਰਾਂ ਉੱਤੇ ਆਮ ਵੱਜਦਾ ਸੀ ਪ...
04/14/2024

“ਚਮਕੀਲਾ”

ਚਮਕੀਲਾ ਅਤੇ ਅਮਰਜੋਤ ਓਹੀ ਸੁਣਾਓਂਦੇ ਸੀ ਜੋ ਲੋਕ ਸੁਣਨਾ ਚਾਹੁੰਦੇ ਸੀ!
ਪਿੰਡਾਂ ਚ ਚਮਕੀਲਾ ਮੋਟਰਾਂ ਅਤੇ ਟਰੈਕਟਰਾਂ ਉੱਤੇ ਆਮ ਵੱਜਦਾ ਸੀ ਪਰ ਔਰਤਾਂ/ ਕੁੜੀਆਂ
ਮੁਹਰੇ ਬੰਦ ਕਰ ਦਿੰਦੇ ਸੀ,

ਘਰਦਿਆ ਨੇ ਕੈਸਟਾਂ ਵੀ ਜਿੰਦੇ ਆਲੀ ਅਲਮਾਰੀ ਚ ਰੱਖਣੀਆਂ ,

ਪਰ ਭੋਲ਼ਿਆਂ ਨੂੰ ਏਹ ਨੀ ਪਤਾ ਸੀ ਕਿ ਬੀਬੀਆਂ ਦੀਆਂ ਬੋਲੀਆਂ ਚਮਕੀਲੇ ਨੂੰ
ਫੇਲ ਕਰ ਦਿੰਦੀਆ ਸੀ,

ਪਿੰਡਾਂ ਦੇ ਪੁਰਾਣੇ ਵਿਆਹਾਂ ਚ ਮੁੰਡੇ ਦੀ ਜੰਨ ਤੋਰ ਕੇ ਬੀਬੀਆਂ ਨੇ ਕੁੰਡੇ ਲਾ ਕੇ ਜੋ ਘੜਮੱਸ
ਪਾਓਣਾ ਓਥੇ ਥੋਡਾ ਚਮਕੀਲਾ ਤਾਂ ਕਿਤੇ ਪਿੱਛੇ ਰਹਿ ਜਾਂਦਾ ਸੀ 😀

ਜੇ ਬੀਬੀਆਂ ਸ਼ਰੇਆਮ ਓਹ ਬੋਲੀਆਂ ਪਾਓਂਦੀਆਂ ਸ਼ਾਇਦ ਓਨ੍ਹਾ ਨੂੰ ਪਿਆਰਿਆ ਮੁਹਰੇ
ਪੇਸ਼ ਹੋਣਾ ਪੈਂਦਾ 😂

ਬੀਬੀਆਂ ਐਡੀਆਂ ਵੀ ਭੋਲ਼ੀਆਂ ਨੀ ਹੁੰਦੀਆਂ ਓਹ ਵੀ same ਸਮਾਜ ਚ ਰਹਿੰਦੀਆਂ
ਜਿਹੜੇ ਚ ਮਰਦ ਰਹਿੰਦਾ!

ਚੱਕਵੀਆ ਬੋਲੀਆਂ ਪਾਓਣ ਆਲੀ ਬੀਬੀ ਨੂੰ ਚੁੱਲ੍ਹਾ ਨਿਓਂਦਾ ਹੁੰਦਾ ਸੀ ਥੋਨੂੰ ਕੀ ਲੱਗਦਾ
ਕਿ ਬੰਦੇ ਜੰਨ ਚ ਅਨੰਦ ਮਾਣਦੇ ਸੀ ਤੇ ਬੀਬੀਆਂ ਭਜਨ ਬੰਦਗੀ ਕਰਦੀਆਂ ਸੀ 😂

“ਨੀ ਨਾ ਛੇੜ ਪਤੰਦਰ ਨੂੰ ਮੰਜਾ ਖਿੱਚੇ ਅੰਦਰ ਨੂੰ” ਬੜੀ ਹਿੱਟ ਬੋਲੀ ਹੁੰਦੀ ਸੀ,
ਜਾਂ ਫੇਰ “ਫਲਾਣੇ ਨੂੰ ਹੱਥ ਕਰਗੀ ਨੀ ਐਡੇ ਐਡੇ ਨਰਮੇ ਦੇ ਵਿੱਚ ਵੜਗੀ”

ਚਮਕੀਲਾ ਤੇ ਅਮਰਜੋਤ ਇਸੇ ਸਮਾਜ ਚ ਜੰਮੇ ਪਲੇ ਸੀ ਤੇ ਪਰੋਸਿਆ ਵੀ ਓਹੀ ਐ
ਜਿਸਦੀ ਮੰਗ ਸੀ,

ਅੱਜ ਕੱਲ DJ ਆ ਗਏ ਤੇ ਸਾਰੇ ਰਿਸ਼ਤੇਦਾਰ ਜੰਨ ਵੀ ਚਲੇ ਜਾਂਦੇ ਐ, ਪਹਿਲਾਂ ਬੀਬੀਆਂ
ਪੂਰਾ ਰੰਗ ਬੰਨਦੀਆ ਸੀ ,ਚਮਕੀਲਾ ਵੀ ਗਾ ਲੈਂਦੀਆ ਸੀ ,

ਮਰਦ ਸ਼ਰੇਆਮ ਚਮਕੀਲਾ ਸੁਣਦਾ ਸੀ ਤੇ ਬੀਬੀਆਂ ਲੁਕ ਕੇ ਸੁਣਦੀਆਂ ਸੀ “ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ” 😂

ਸਮਾਂ ਤੇ ਖਿਆਲ ਬਦਲਦੇ ਗਏ ਤੇ ਚਮਕੀਲਾ ਵੀ ਆਮ ਹੋ ਗਿਆ, ਕਲਾ ਤਾਂ ਹੈਗੀ ਸੀ 👍
ਜੈਲਸ ਚੋਂ ਸਾਜਿਸ ਉਪਜੀ ਤੇ ਕਲਾਕਾਰ ਓਸੇ ਅੱਗ ਦੀ ਲਪੇਟ ਚ ਆ ਗਏ,

ਹੁਣ ਅੰਗ ਪ੍ਰਦਰਸ਼ਨ ਹੁੰਦਾ ਓਦੋ ਸਿਰਫ ਬੋਲ ਹੀ ਸੀ ,

ਕਹਿ ਸਕਦੇ ਆਂ ਕਿ ਨਿਡਰ ਸੀ ਚਮਕੀਲਾ ਜਿਨ੍ਹਾ ਦਿਨਾ ਚ ਸਾਹ ਲੈਣ ਉੱਤੇ ਵੀ ਪਬੰਦੀ
ਲੱਗ ਸਕਦੀ ਸੀ ਓਹ ਸ਼ਰੇਆਮ ਗਾ ਗਿਆ ਜੋ ਲੋਕਾਂ ਦੀ ਮਾਨਸਿਕਤਾ ਸੀ ।

ਸਿਮਰਨ ਕੌਰ

ਜੁਲਮ ਦੀ ਇੰਤਹਾ!! ਦੱਸ ਸਾਲ ਬਾਅਦ ਕੁੱਖ ਹਰੀ ਹੋਈ ਸੀ ਪਰ ........ਇਜ਼ਰਾਈਲ ਵੱਲੋਂ ਹਾਲ 'ਚ ਹੀ ਗਾਜ਼ਾ ਪੱਟੀ ਦੇ ' ਰਾਫਾਹ ' ਇਲਾਕੇ 'ਚ ਸ਼ਰਨ ਲਈ ...
03/11/2024

ਜੁਲਮ ਦੀ ਇੰਤਹਾ!! ਦੱਸ ਸਾਲ ਬਾਅਦ ਕੁੱਖ ਹਰੀ ਹੋਈ ਸੀ ਪਰ ........
ਇਜ਼ਰਾਈਲ ਵੱਲੋਂ ਹਾਲ 'ਚ ਹੀ ਗਾਜ਼ਾ ਪੱਟੀ ਦੇ ' ਰਾਫਾਹ ' ਇਲਾਕੇ 'ਚ ਸ਼ਰਨ ਲਈ ਬੈਠੇ ਆਮ ਲੋਕਾਂ 'ਤੇ ਅੰਨ੍ਹੇਵਾਹ ਬੰਬਾਰੀ ਕਰਨ ਤੋਂ ਬਾਅਦ ਸੈੰਕੜੇ ਆਮ ਲੋਕ ਮਾਰੇ ਗਏ।
ਉਕਤ ਔਰਤ ਬੰਬਾਰੀ 'ਚ ਮਾਰੇ ਗਏ ਆਪਣੇ ਪਤੀ ਅਤੇ ਦੋ ਬੱਚਿਆਂ ਲਈ ਰੋ ਰਹੀ ਹੈ । ਇਹ ਔਰਤ 10 ਸਾਲ ਦੇ ਇਲਾਜ਼ ਤੋਂ ਬਾਅਦ ਗਰਭਵਤੀ ਹੋਈ ਸੀ ਅਤੇ ਉਸਦੀ ਕੁੱਖ 'ਚ ਦੋ ਜੁੜਵਾਂ ਬੱਚੇ (ਭੈਣ-ਭਰਾ) ਪੈਦੇ ਹੋਏ । ਕੁਝ ਦਿਨ ਪਹਿਲਾਂ ਹੀ ਮਿਲੀ ਖੁਸ਼ੀ ਬਹੁਤਾ ਸਮਾਂ ਉਸ ਨੂੰ ਨਸੀਬ ਨਾ ਹੋਈ।
ਹਮਲੇ ਦੀ ਰਾਤ ਉਹ ਦੋਵੇਂ ਬੱਚਿਆਂ ਨੂੰ ਬਗਲ 'ਚ ਪਾ ਕਿ ਸੌਂ ਗਈ। ਪਰ ਇਜ਼ਰਾਈਲੀ ਫੌਜ ਵੱਲੋਂ ਕੀਤੀ ਅੰਨ੍ਹੇਵਾਹ ਬੰਬਾਰੀ ਕਾਰਨ ਉਸਦੇ ਦੋਵੇਂ ਬੱਚੇ ਮਾਰੇ ਗਏ ਅਤੇ ਪਤੀ ਵੀ ਮਾਰਿਆ ਗਿਆ।
ਅੱਜ ਦੁਨੀਆਂ ਭਰ ਦੇ ਮੁਲਖ ਫਲਸਤੀਨ ਲੋਕਾਂ 'ਤੇ ਹੋ ਰਿਹਾ ਜੁਲਮ ਦੇਖ ਰਹੇ ਹਨ ਪਰ ਕੋਈ ਵੀ ਹਾਅ ਦਾ ਨਾਅਰਾ ਨਹੀਂ ਮਾਰ ਰਿਹਾ।
(ਗੁਰਮੁੱਖ ਸਿੰਘ ਬਾਰੀਆ)।

https://www.facebook.com/100072128224732/posts/460791596335111/?mibextid=cr9u03
02/17/2024

https://www.facebook.com/100072128224732/posts/460791596335111/?mibextid=cr9u03

ਕਿਸਾਨ ਮੋਰਚੇ ਦੀ ਵੱਡੀ ਮੰਗ MSP = ਘੱਟੋ ਘੱਟ ਖਰੀਦ ਮੁੱਲ

ਮਤਲਬ ਕਿ ਕਿਸਾਨ ਪੰਜਾਬ ਹੇਠਲਾ ਪਾਣੀ ਬਚਾਉਣ ਲਈ ਕਣਕ-ਝੋਨੇ ਦੇ ਗੇੜ 'ਚੋਂ ਨਿਕਲਣ ਲਈ ਜੇ ਹੋਰ ਫਸਲਾਂ, ਤੇਲ ਵਾਲੇ ਬੀਜ, ਦਾਲਾਂ ਆਦਿ ਬੀਜੇ ਤਾਂ ਉਨ੍ਹਾਂ ਦਾ ਪਹਿਲਾਂ ਹੀ ਮੁੱਲ ਮਿੱਥਿਆ ਗਿਆ ਹੋਵੇ, ਜਿਵੇਂ ਹੁਣ ਕਣਕ-ਝੋਨੇ ਦਾ ਹੁੰਦਾ ਹੈ।

ਜਦੋਂ ਕਿਸਾਨ ਪੰਜਾਬ ਦਾ ਪਾਣੀ ਬਚਾਉਣ ਲਈ ਹੋਰ ਫਸਲਾਂ ਬੀਜ ਲੈਂਦਾ ਹੈ ਤਾਂ ਮਿੱਥਿਆ ਭਾਅ ਨਾ ਹੋਣ ਕਾਰਨ ਉਹ ਫਸਲਾਂ ਮੰਡੀ 'ਚ ਰੁਲ਼ ਜਾਂਦੀਆਂ ਹਨ, ਜਿਵੇਂ ਕਿ ਅੱਜਕੱਲ੍ਹ ਕਿੰਨੂ ਰੁਲ਼ ਰਿਹਾ।

ਇਸ ਤਰਾਂ ਜੇਕਰ MSP = ਘੱਟੋ ਘੱਟ ਖਰੀਦ ਮੁੱਲ ਕਿਸਾਨ ਨੂੰ ਮਿਲ ਜਾਂਦਾ ਤਾਂ ਕੋਈ ਵੀ ਫਸਲ ਰੁਲੇਗੀ ਨਹੀਂ, ਪੰਜਾਬ ਦਾ ਕਿਸਾਨ ਕਣਕ-ਝੋਨੇ ਦੇ ਚੱਕਰ 'ਚੋਂ ਨਿੱਕਲ ਜਾਂਦਾ, ਜਿਸ ਨਾਲ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਵੀ ਬਚ ਜਾਂਦਾ।

ਪਰ ਪੰਜਾਬ ਨੂੰ ਘਸਿਆਰਾ ਬਣਾਉਣਾ ਭਾਰਤੀ ਸਟੇਟ ਦੀ 1947 ਤੋਂ ਨੀਤੀ ਹੈ, ਇਸ ਲਈ ਜਾਣਬੁੱਝ ਕੇ ਪੰਜਾਬ ਨੂੰ ਬਰਬਾਦ ਕਰਨ ਲਈ ਕਿਸਾਨਾਂ ਨੂੰ ਉਸ ਰਾਹੇ ਪਾਇਆ ਗਿਆ, ਜਿੱਥੇ ਝੋਨਾ ਬੀਜਣ ਤੋਂ ਬਿਨਾ ਕੋਈ ਬਦਲ ਨਹੀਂ।

ਕਈ ਵਾਰ ਲੋਕ ਕਿਸਾਨ ਨੂੰ ਹੀ ਦੋਸ਼ ਦੇ ਦਿੰਦੇ ਹਨ ਕਿ ਇਹ ਝੋਨਾ ਬੀਜਣੋਂ ਨਹੀਂ ਹਟਦੇ ਪਰ ਇਸ ਪਿੱਛੇ ਮਜਬੂਰੀ ਨਹੀਂ ਸਮਝਦੇ। ਮਜਬੂਰੀ MSP = ਘੱਟੋ ਘੱਟ ਖਰੀਦ ਮੁੱਲ ਹੈ, ਜੇ ਹੋਰ ਫਸਲਾਂ ਦਾ ਮਿੱਥਿਆ ਭਾਅ ਮਿਲੇ ਤਾਂ ਕਿਸਾਨ ਨੂੰ ਝੋਨਾ ਬੀਜਣ ਦੀ ਲੋੜ ਹੀ ਨਾ ਪਵੇ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

https://www.facebook.com/100072128224732/posts/459639679783636/?mibextid=cr9u03
02/15/2024

https://www.facebook.com/100072128224732/posts/459639679783636/?mibextid=cr9u03

ਕਿਸਾਨ ਅੰਦੋਲਨ 2.0 ਦੀਆਂ ਹੁਣ ਤੱਕ ਦੀਆ ਮੁੱਖ ਖ਼ਬਰਾਂ

(1)ਕਿਸਾਨ ਆਗੂਆਂ ਨੂੰ ਗੱਲਬਾਤ ਲਈ ਅੱਜ ਸ਼ਾਮ 6 ਵਜੇ ਪੰਜਾਬ ਭਵਨ ਚੰਡੀਗੜ੍ਹ ਬੁਲਾਇਆ ਗਿਆ ਹੈ,ਜਿੱਥੋਂ ਉਹ ਵੀਡੀਓ ਕਾਨਫਰੰਸਿਗ ਜ਼ਰੀਏ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਨਗੇ।

(2)ਦਿੱਲੀ ਪੁਲਿਸ ਦਿੱਲੀ ਦੇ ਬਾਹਰਵਾਰ ਹਾਈਵੇਜ਼'ਤੇ NHAI ਵੱਲੋਂ ਲਗਾਏ ਗਏ 'ਦਿੱਲੀ ਤੁਹਾਡਾ ਸਵਾਗਤ ਕਰਦੀ ਹੈ' ਦੇ ਬੋਰਡ ਲੁਹਾ ਰਹੀ ਹੈ ਤਾਂ ਜੋ ਅੱਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਦਿੱਲੀ ਪਹੁੰਚਣ ਦੀ ਕੋਸ਼ਿਸ਼'ਚ ਬੇਰੋਕ-ਟੋਕ ਉਹਨਾਂ ਤੱਕ ਪਹੁੰਚ ਸਕਣ।

(3)ਪੰਜਾਬ ਸਰਕਾਰ ਨੇ ਅੰਦੋਲਨ ਦੌਰਾਨ ਫੱਟੜ ਕਿਸਾਨਾਂ ਦੇ ਇਲਾਜ ਦਾ ਖ਼ਰਚਾ ਚੁੱਕਣ ਦਾ ਐਲਾਨ ਕੀਤਾ ਹੈ।ਸਿਹਤ ਮੰਤਰੀ ਬਲਵੀਰ ਸਿੰਘ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਸਮੇਂ ਇਹ ਐਲਾਨ ਕੀਤਾ।

(4)ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ)ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ(ਧਨੇਰ)ਨੇ ਕਿਸਾਨ ਅੰਦੋਲਨ ਦੇ ਹੱਕ'ਚ ਅਲੱਗ-ਅਲੱਗ ਮੰਚਾਂ ਤੋਂ ਕੱਲ੍ਹ ਦੁਪਿਹਰ 12 ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਹੈ।

(5)ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ 'ਪੰਜਾਬ ਬਚਾਓ ਯਾਤਰਾ' ਰੱਦ ਕਰ ਦਿੱਤੀ ਹੈ।

(6)ਪ੍ਰਸਿੱਧ ਪੱਤਰਕਾਰ ਮਨਦੀਪ ਪੂਨੀਆ ਦਾ ਐਕਸ(ਟਵਿੱਟਰ)ਖਾਤਾ ਸਸਪੈਂਡ ਕਰ ਦਿੱਤਾ ਗਿਆ ਹੈ।ਉਹਨਾਂ ਦੇ ਯੂਟਿਊਬ ਚੈਨਲ 'ਗਾਓ ਸਵੇਰਾ' ਤੇ ਵੀ ਰੋਕ ਲਗਾ ਦਿੱਤੀ ਹੈ।ਕਿਸਾਨ ਆਗੂਆਂ ਡੱਲੇਵਾਲ ਤੇ ਕਾਕਾ ਕੋਟੜਾ ਦੇ ਫੇਸਬੁੱਕ ਪੇਜ ਵੀ ਬੈਨ ਕੀਤੇ ਗਏ ਹਨ।

(7)ਡਾਕਟਰ ਦਰਸ਼ਨ ਪਾਲ ਵਾਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਿਸਾਨ ਅੰਦੋਲਨ ਦੇ ਪੱਖ'ਚ ਪੰਜਾਬ ਭਰ'ਚ ਬਲਾਕ ਤੇ ਜ਼ਿਲ੍ਹਾ ਪੱਧਰ ਤੇ ਰੋਸ ਮੁਜ਼ਹਾਰੇ ਕਰ ਰਹੀ ਹੈ।ਸੰਯੁਕਤ ਕਿਸਾਨ ਮੋਰਚੇ ਦੀ ਰਾਸ਼ਟਰੀ ਤਾਲਮੇਲ ਕਮੇਟੀ ਦੇ ਮੈਂਬਰ ਦਰਸ਼ਨ ਪਾਲ ਨੇ ਕਿਹਾ ਉਹ ਮਸਲੇ ਨੂੰ SKM'ਚ ਵੀ ਵਿਚਾਰ ਰਹੇ ਹਨ
copy from Jacknama - ਜੈਕਨਾਮਾ
Jacknama - ਜੈਕਨਾਮਾ

https://www.facebook.com/61555555925261/posts/122119032902185197/?mibextid=cr9u03
02/03/2024

https://www.facebook.com/61555555925261/posts/122119032902185197/?mibextid=cr9u03

ਐਵੈਂ ਏਥੇ ਕੌਣ ਉਡੀਕਾਂ ਕਰਦਾ ਏ,
ਸੂਰਤ ਤਾਂ ਕੋਈ ਦੇਖੀ-ਭਾਲੀ ਹੁੰਦੀ ਏ,
ਕੋਈ ਤੇਰੇ ਵਰਗਾ ਮਿਲਜੇ ਮੇਰੇ ਵਰਗੇ ਨੂੰ,
ਹਰ ਇਕ ਨੇ ਹੀ ਹਸਰਤ ਪਾਲੀ ਹੁੰਦੀ ਏ...

Baba Beli (ਬਾਬਾ ਬੇਲੀ)

ਕੁੜੀਏ ਕਿਸਮਤ ਪੁੜੀਏ ..
02/03/2024

ਕੁੜੀਏ ਕਿਸਮਤ ਪੁੜੀਏ ..

ਵੇ ਮਾਹੀਆ : ਸ਼ਿਵ ਕੁਮਾਰ ਬਟਾਲਵੀਲੰਘ ਗਿਆ ਵੇ ਮਾਹੀਆਸਾਵਣ ਲੰਘ ਗਿਆਸਾਰੀ ਧਰਤ ਲਲਾਰੀਸਾਵੀ ਰੰਗ ਗਿਆ ।ਹਾਣ ਮੇਰੇ ਦੀਆਂ ਕੁੜੀਆਂ ਚਿੜੀਆਂ,ਬਾਗ਼ੀਂ ਪੀਂ...
02/03/2024

ਵੇ ਮਾਹੀਆ : ਸ਼ਿਵ ਕੁਮਾਰ ਬਟਾਲਵੀ

ਲੰਘ ਗਿਆ ਵੇ ਮਾਹੀਆ
ਸਾਵਣ ਲੰਘ ਗਿਆ
ਸਾਰੀ ਧਰਤ ਲਲਾਰੀ
ਸਾਵੀ ਰੰਗ ਗਿਆ ।

ਹਾਣ ਮੇਰੇ ਦੀਆਂ ਕੁੜੀਆਂ ਚਿੜੀਆਂ,
ਬਾਗ਼ੀਂ ਪੀਂਘਾਂ ਪਾਈਆਂ
ਮੈਂ ਤੱਤੜੀ ਪਈ ਯਾਦ ਤੇਰੀ ਸੰਗ
ਖੇਡਾਂ ਪੂਣ ਸਲਾਈਆਂ
ਆਉਣ ਤੇਰੇ ਦਾ ਲਾਰਾ
ਸੂਲੀ ਟੰਗ ਗਿਆ
ਲੰਘ ਗਿਆ ਵੇ ਮਾਹੀਆ…।

ਵੇਖ ਘਟਾਂ ਵਿਚ ਉਡਦੇ ਬਗਲੇ
ਨੈਣਾਂ ਛਹਿਬਰ ਲਾਈ
ਆਪ ਤਾਂ ਤੁਰ ਗਿਉਂ ਲਾਮਾਂ ਉੱਤੇ
ਜਿੰਦ ਮੇਰੀ ਕੁਮਲਾਈ
ਕਾਲਾ ਬਿਸ਼ੀਅਰ ਨਾਗ
ਹਿਜਰ ਦਾ ਡੰਗ ਗਿਆ
ਲੰਘ ਗਿਆ ਵੇ ਮਾਹੀਆ…।

ਕੰਤ ਹੋਰਾਂ ਦੇ ਪਰਤੇ ਘਰ ਨੂੰ
ਤੂੰ ਕਿਓਂ ਦੇਰਾਂ ਲਾਈਆਂ
ਤੇਰੇ ਬਾਝੋਂ ਪਿੱਪਲ ਸੁੱਕ ਗਏ
ਤ੍ਰਿੰਞਣੀ ਗ਼ਮੀਆਂ ਛਾਈਆਂ
ਵਰ੍ਹਦਾ ਬੱਦਲ ਸਾਥੋਂ
ਅੱਥਰੂ ਮੰਗ ਗਿਆ
ਲੰਘ ਗਿਆ ਵੇ ਮਾਹੀਆ…।

Ve Mahia : Shiv Kumar Batalviਵੇ ਮਾਹੀਆ : ਸ਼ਿਵ ਕੁਮਾਰ ਬਟਾਲਵੀਲੰਘ ਗਿਆ ਵੇ ਮਾਹੀਆਸਾਵਣ ਲੰਘ ਗਿਆਸਾਰੀ ਧਰਤ ਲਲਾਰੀਸਾਵੀ ਰੰਗ ਗਿਆ ।ਹਾਣ ਮੇਰੇ...
02/03/2024

Ve Mahia : Shiv Kumar Batalvi

ਵੇ ਮਾਹੀਆ : ਸ਼ਿਵ ਕੁਮਾਰ ਬਟਾਲਵੀ

ਲੰਘ ਗਿਆ ਵੇ ਮਾਹੀਆ
ਸਾਵਣ ਲੰਘ ਗਿਆ
ਸਾਰੀ ਧਰਤ ਲਲਾਰੀ
ਸਾਵੀ ਰੰਗ ਗਿਆ ।

ਹਾਣ ਮੇਰੇ ਦੀਆਂ ਕੁੜੀਆਂ ਚਿੜੀਆਂ,
ਬਾਗ਼ੀਂ ਪੀਂਘਾਂ ਪਾਈਆਂ
ਮੈਂ ਤੱਤੜੀ ਪਈ ਯਾਦ ਤੇਰੀ ਸੰਗ
ਖੇਡਾਂ ਪੂਣ ਸਲਾਈਆਂ
ਆਉਣ ਤੇਰੇ ਦਾ ਲਾਰਾ
ਸੂਲੀ ਟੰਗ ਗਿਆ
ਲੰਘ ਗਿਆ ਵੇ ਮਾਹੀਆ…।

ਵੇਖ ਘਟਾਂ ਵਿਚ ਉਡਦੇ ਬਗਲੇ
ਨੈਣਾਂ ਛਹਿਬਰ ਲਾਈ
ਆਪ ਤਾਂ ਤੁਰ ਗਿਉਂ ਲਾਮਾਂ ਉੱਤੇ
ਜਿੰਦ ਮੇਰੀ ਕੁਮਲਾਈ
ਕਾਲਾ ਬਿਸ਼ੀਅਰ ਨਾਗ
ਹਿਜਰ ਦਾ ਡੰਗ ਗਿਆ
ਲੰਘ ਗਿਆ ਵੇ ਮਾਹੀਆ…।

ਕੰਤ ਹੋਰਾਂ ਦੇ ਪਰਤੇ ਘਰ ਨੂੰ
ਤੂੰ ਕਿਓਂ ਦੇਰਾਂ ਲਾਈਆਂ
ਤੇਰੇ ਬਾਝੋਂ ਪਿੱਪਲ ਸੁੱਕ ਗਏ
ਤ੍ਰਿੰਞਣੀ ਗ਼ਮੀਆਂ ਛਾਈਆਂ
ਵਰ੍ਹਦਾ ਬੱਦਲ ਸਾਥੋਂ
ਅੱਥਰੂ ਮੰਗ ਗਿਆ
ਲੰਘ ਗਿਆ ਵੇ ਮਾਹੀਆ…।

ਸੁਬਹ ਸਵੇਰੇ ਜਦ ਬਾਗ਼ੀਂ ਮੈਂ ਜਾਨੀ ਆਂਚੁਣ ਚੁਣ ਮਰੂਆ ਚੰਬੇਲੇ ਮੈਂ ਲਿਆਨੀ ਆਂਨੀ ਉਹਦੇ ਸਾਹਾਂ ਦੀ ਸੁਗੰਧ ਆਉਂਦੀ ਜਾਪੇਹਾਏ ਨੀ ਮੁੰਡਾ ਲੰਬੜਾਂ ਦਾਨੀ...
02/03/2024

ਸੁਬਹ ਸਵੇਰੇ ਜਦ ਬਾਗ਼ੀਂ ਮੈਂ ਜਾਨੀ ਆਂ
ਚੁਣ ਚੁਣ ਮਰੂਆ ਚੰਬੇਲੇ ਮੈਂ ਲਿਆਨੀ ਆਂ
ਨੀ ਉਹਦੇ ਸਾਹਾਂ ਦੀ ਸੁਗੰਧ ਆਉਂਦੀ ਜਾਪੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ
ਮੈਨੂੰ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾਂ ਦਾ
ਨੀ ਮੁੰਡਾ ਲੰਬੜਾਂ ਦਾ ।

01/31/2024

ਆਪਣੀਆਂ ਸਕੀਮਾਂ ਦੇ ਪ੍ਰਚਾਰ ਲਈ ਕਰੋੜਾਂ ਰੁਪਏ ਪੰਜਾਬ ਦਾ ਬਰਬਾਦ ਕਰਨ ਜਾ ਰਹੀ ਹੈ ਪੰਜਾਬ ਸਰਕਾਰ,
ਪਿੰਡ ਪਿੰਡ ਜਾਣਗੇ 97 LED ਟਰੱਕ,,

ਢੂਡਤੇ ਰਹਿ ਜਾਓਗੇ..!             ਚਰਨਜੀਤ ਭੁੱਲਰਚੰਡੀਗੜ੍ਹ : ਖ਼ਿਆਲ ਉਡਾਰੀ ’ਚ ਮਕਬੂਲ ਅਭਿਨੇਤਾ ਰਾਜ ਕੁਮਾਰ ਤਸ਼ਰੀਫ਼ ਲਿਆਏ ਨੇ, ‘ਨਾ ਤਲਵਾਰ ਕੀ ...
09/28/2023

ਢੂਡਤੇ ਰਹਿ ਜਾਓਗੇ..!
ਚਰਨਜੀਤ ਭੁੱਲਰ
ਚੰਡੀਗੜ੍ਹ : ਖ਼ਿਆਲ ਉਡਾਰੀ ’ਚ ਮਕਬੂਲ ਅਭਿਨੇਤਾ ਰਾਜ ਕੁਮਾਰ ਤਸ਼ਰੀਫ਼ ਲਿਆਏ ਨੇ, ‘ਨਾ ਤਲਵਾਰ ਕੀ ਧਾਰ ਸੇ, ਨਾ ਗੋਲੀਆਂ ਕੀ ਬੁਛਾੜ ਸੇ, ਬੰਦਾ ਡਰਤਾ ਹੈ ਤੋ ਸਿਰਫ਼ ਪਰਵਰਦਿਗਾਰ ਸੇ’। ਪਿੰਡ ਬਾਦਲ ਦੇ ‘ਅਕਬਰੀ ਰਤਨ’, ਮੇਰੀ ਮੁਰਾਦ ਹਰ ਦਿਲ ਅਜ਼ੀਜ਼ ਮਨਪ੍ਰੀਤ ਬਾਦਲ ਤੋਂ ਹੈ, ਨਾ ਵਿਕੇ ਨੇ, ਨਾ ਕਦੇ ਝੁਕੇ ਨੇ, ਨਾ ਹੀ ਲਿਫੇ ਨੇ, ਸਿਵਾਏ ਉਸ ਅੱਲ੍ਹਾ ਦੀ ਕਚਹਿਰੀ ਤੋਂ। ਔਹ ਖ਼ੁਦ ਦੇਖ ਲਓ, ਕਿੰਨੂ ਦੇ ਬਾਗ਼ਾਂ ਚੋਂ ਇੰਜ ਫ਼ਰਮਾ ਰਹੇ ਨੇ, ‘ਤੁਸੀਂ ਮਨਪ੍ਰੀਤ ਦਾ ਮੂੰਹ ਨਾ ਖੁਲ੍ਹਾਓ, ਮੈਂ ਥੋਡੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ’।
ਬੋਝੇ ’ਚ ਸੱਚ ਹੋਵੇ, ਉਹ ਵੀ ਸੋਲ੍ਹਾਂ ਆਨੇ ਖਰਾ, ਫਿਰ ਡਰ ਕਾਹਦਾ। ਸਿਆਣੇ ਆਖਦੇ ਨੇ, ‘ਰੱਬ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ’। ਵਿਜੀਲੈਂਸ ਇੱਕ ਟੁੱਚਰ ਜੇਹਾ ਪਰਚਾ ਪਾ ਕੇ ਮਨਪ੍ਰੀਤ ਦੀ ਜੜ੍ਹ ਉਖਾੜਨ ਦੇ ਭਰਮ ’ਚ ਹੈ। ਆਪ’ ਸਰਕਾਰ ਵਹਿਮੋ ਗੁਮਾਨ ’ਚ ਹੈ ਕਿ ਉਸ ਫ਼ੱਕਰ ਨੂੰ ਜੇਲ੍ਹ ਦਿਖਾਉਣੀ ਐ। ਅਕਸ਼ੇ ਕੁਮਾਰ ਦਾ ਓਹ ਡਾਇਲਾਗ ਤਾਂ ਸੁਣਿਆ ਹੋਊ, ‘ਤੀਸ ਮਾਰ ਖ਼ਾਨ ਕੋ ਕੋਈ ਜੇਲ੍ਹ ਕੈਦ ਨਹੀਂ ਕਰ ਸਕਤਾ।’ ਵਿਜੀਲੈਂਸ ਅਫ਼ਸਰਾਂ ਨੇ ਕਈ ਸੂਬੇ ਛਾਣ ਮਾਰੇ ਨੇ। ਦਾਸ ਸੁਭਾਅ ਦਾ ਓਹ ਦਾਨਾ ਸੱਜਣ, ਚੀਕਣੀ ਮਿੱਟੀ ਦਾ ਬਣਿਐ, ਹੱਥ ਆਉਣਾ ਮੁਸ਼ਕਲ ਹੈ।
ਕੋਈ ਆਖਦਾ ਪਿਐ, ਮਨਪ੍ਰੀਤ ਦਾ ਚਿੜੀ ਦੇ ਬੱਚੇ ਜਿੱਡਾ ਦਿਲ ਐ, ਕਿਧਰੇ ਅਫ਼ਵਾਹ ਹੈ ਕਿ ਘੁੱਗੀ ਵਾਂਗੂ ਛੇਤੀ ਸਹਿਮ ਜਾਂਦੈ। ਭੋਲਿਓ ਪੰਛੀਓ! ਯਾਦ ਕਰੋ, ਜਦ ਖ਼ਜ਼ਾਨਾ-ਏ-ਪੰਜਾਬ ’ਤੇ ਭੀੜ ਪਈ ਸੀ, ਉਦੋਂ ਉਨ੍ਹਾਂ ਦੀ ਅਕਲ ਦੇ ਸਿਰ ’ਤੇ ਤਾਂ ਪੂਰੀ ਸਾਧ ਸੰਗਤ ਦਾ ਪ੍ਰਸ਼ਾਦਾ-ਪਾਣੀ ਚੱਲਿਐ। ਗੁਰੂ ਘਰ ਦੇ ਸੇਵਕ ਕੋਲ ਕੋਈ ਸੱਤ ਬਿਗਾਨਾ ਵੀ ਆਇਆ,ਉਨ੍ਹਾਂ ਵੱਡਾ ਦਿਲ ਦਿਖਾਇਆ। ਕਿਤੇ ਖ਼ਜ਼ਾਨਾ ਖ਼ਾਲੀ ਨਾ ਹੁੰਦਾ ਤਾਂ ਚਾਟਾ ਵੀ ਛਕਾਉਂਦੇ।
ਅਜ਼ੀਮ ਸਦਨ ’ਚ ਬਤੌਰ ਖ਼ਜ਼ਾਨਾ-ਏ-ਅਕਲ ਪਹਿਲੇ ਬਜਟ ਮੌਕੇ ਜਦ ਬੋਲੇ, ਅੱਖਾਂ ’ਚ ਹੰਝੂ ਤੇ ਗੱਚ ਭਰਿਆ ਹੋਇਆ ਸੀ, ‘ਮੁਅੱਜ਼ਜ਼! ਅਮਰਿੰਦਰ ਦੀ ਕਿਆਦਤ ਵਾਲੀ ਸਰਕਾਰ, ਪੰਜਾਬ ਦੀ ਅਜ਼ਮਤ ਬਹਾਲ ਕਰੇਗੀ, ਮੈਨੂੰ ਰੱਬ ’ਤੇ ਭਰੋਸੈ, ਤਰੱਕੀ ਦਾ ਸੂਰਜ ਜ਼ਰੂਰ ਚੜ੍ਹੇਗਾ।’ ਰੱਬ ਦੀ ਐਸੀ ਕਰਨੀ, ਸੂਰਜ ਕਿਤੇ ਚੜ੍ਹਨਾ ਭੁੱਲ ਗਿਆ, ਪੰਜਾਬ ’ਤੇ ਲੱਖ ਕਰੋੋੜ ਦਾ ਕਰਜ਼ਾ ਚੜ੍ਹ ਗਿਆ, ਉਹ ਵੀ ਨਾਕਾਬਿਲੇ ਬਰਦਾਸ਼ਤ। ਬਾਦਲ ਵਾਲੇ ਬਰਖ਼ੁਰਦਾਰ, ਸਰਜ਼ਮੀਨ-ਏ-ਪੰਜਾਬ ਨੂੰ ਰਾਖ ਦੀ ਢੇਰੀ ਚੋਂ ਕੱਢਣ ਲਈ ਕਦੇ ਕਾਂਗਰਸ ਦੇ ਵਿਹੜੇ ਅਤੇ ਕਦੇ ਭਾਜਪਾ ਦੀ ਡਿਉਢੀ ’ਚ ਤਸ਼ਰੀਫ਼ ਲਿਆਏ।
‘ਸਾਰੰਗੀ ਦਾ ਪਤਾ, ਉਸ ਦੇ ਸੁਰਾਂ ਤੋਂ ਲੱਗਦੈ’। ਖ਼ਜ਼ਾਨਾ ਖ਼ਾਲੀ ਦਾ ਰਾਗ ਕਿਹੋ ਜੇਹਾ ਲੱਗਿਆ, ਕੰਨ ’ਚ ਦੱਸਣਾ, ਕੰਧਾਂ ਦੇ ਵੀ ਕੰਨ ਹੁੰਦੇ ਨੇ। ਹਰਭਜਨ ਮਾਨ ਕਿਧਰੋਂ ਸਾਰੰਗੀ ਕੱਢ ਲਿਆਇਆ ਹੈ, ਅਖ਼ੇ ‘ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ’। ‘ਸਿੱਧਾ ਰਾਹ ਨਾ ਛੋੜੀਏ, ਭਾਵੇਂ ਹੋਵੇ ਦੂਰ’, ਅਸਾਂ ਦੀ ਇਹੋ ਗੁਜ਼ਾਰਿਸ਼ ਏ, ਫੱਕਰੋ! ਨੀਲੀ ਛੱਤਰੀ ਵਾਲਾ ਤੁਸਾਂ ਦੇ ਨਾਲ ਐ, ਜਿੱਥੇ ਮਰਜ਼ੀ ਚਲੇ ਜਾਣਾ, ਵਾਲ ਵਿੰਗਾ ਨਹੀਂ ਹੋਵੇਗਾ। ਵਿਜੀਲੈਂਸ ਦਾ ਡੀਐਸਪੀ ਕੁਲਵੰਤ ਲਹਿਰੀ ਅੱਕੀ ਪਲਾਹੀਂ ਹੱਥ ਮਾਰਦਾ ਫਿਰਦੈ। ਕਿਸੇ ਪਹਾੜਾ ਸਿੰਘ ਨੇ ਸਰਕਾਰ ਦੇ ਕੰਨ ਵਿਚ ਫ਼ੂਕ ਮਾਰੀ ਹੈ।
ਤਾਹੀਓਂ ਵਿਜੀਲੈਂਸ ਵਾਲੇ ਗੁਰਦਾਸ ਮਾਨ ਦੇ ਗਾਣੇ ਚੋਂ ਪੈੜ ਲੱਭਣ ਲੱਗੇ ਨੇ, ‘ਕੁੱਲੀ ਨੀ ਫ਼ਕੀਰ ਦੀ ਵਿੱਚੋਂ, ਅੱਲਾ ਹੂੰ ਦਾ ਆਵਾਜ਼ਾ ਆਵੇ।’ ਸਰਕਾਰ ਨੂੰ ‘ਅੱਲਾ ਹੂੰ’ ਦੀ ਆਵਾਜ਼ ਚੋਂ ਮਨਪ੍ਰੀਤ ਦਾ ਝਉਲਾ ਪੈਂਦੈ। ਏਹਦਾ ਤਾਂ ਪਤਾ ਨਹੀਂ, ਓਧਰ ਫ਼ਿਜ਼ਾ ’ਚ ਗੂੰਜੀ ਆਵਾਜ਼ ਜ਼ਰੂਰ ਸੁਣੀ ਸੁਣੀ ਲੱਗਦੀ ਐ,‘ ਸੋਏ ਹੂਏ ਸ਼ੇਰੋ ਕੋ ਜਗਾਨਾ ਨਹੀਂ ਅੱਛਾ, ਹਮ ਜੈਸੋ ਕੋ ਬੇਕਾਰ ਸਤਾਨਾ ਨਹੀਂ ਅੱਛਾ।’ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’, ਸਰਕਾਰ ਇੱਕ ਦਿਨ ਜ਼ਰੂਰ ਭੁਗਤੇਗੀ। ਫ਼ੱਕਰਾਂ ਦੀ ਹਾਅ ਪੱਥਰ ਕੀ ਨਾ ਚੀਰ ਦੇਵੇ। ਹੁੁਣ ਕਿਸ ਸੂਰਤ-ਏ-ਹਾਲ ’ਚ ਨੇ, ਬਹੁਤਾ ਪਤਾ ਨਹੀਂ ਪਰ ਇੰਜ ਲੱਗਦੈ ਕਿ ਓਹ ਕਿਰਪਾਲੂ ਸੱਜਣ ਜ਼ਰੂਰ ਅੱਲਾਮਾ ਇਕਬਾਲ ਦੀ ਮਜ਼ਾਰ ’ਤੇ ਤਪ ਕਰਦਾ ਪਿਆ ਹੋਵੇਗਾ।
ਸ਼ੋਅਲੇ ਫ਼ਿਲਮ ’ਚ ਗੱਬਰ ਦਾ ਗੱਜ ਰਿਹੈ, ‘ਜੋ ਡਰ ਗਿਆ, ਸਮਝੋ ਮਰ ਗਿਆ।’ ਵੈਸੇ ਸੌ ਹੱਥ ਰੱਸਾ, ਸਿਰੇ ’ਤੇ ਗੰਢ, ਮਨਪ੍ਰੀਤ ਦੀ ਪਿੱਠ ਪਈ ਸੁਣਦੀ ਏ, ਕਿਤੇ ਵਿਜੀਲੈਂਸ ਨੇ ਉਸ ਪੰਜਾਬ ਪੁੱਤਰ ਨੂੰ ਹੱਥ ਪਾ ਲਿਆ ਤਾਂ ਹਰ ਨਿਆਣਾ ਸਿਆਣਾ ਉਨ੍ਹਾਂ ਦੀ ਪਿੱਠ ’ਤੇ ਚਟਾਨ ਵਾਂਗੂ ਡਟ ਜਾਵੇਗਾ, ਪੰਜਾਬ ਦੇ ਸਾਰੇ ਮੁਲਾਜ਼ਮ ਤਾਂ ਸਤੌਜ ਦੀ ਇੱਟ ਨਾਲ ਇੱਟ ਖੜਕਾ ਦੇਣਗੇ। ਬਜ਼ੁਰਗ ਲੇਖਕ ਵੀ ਸਤੌਜ ’ਚ ਮੁਸ਼ਾਇਰਾ ਸਜਾਉਣਗੇ, ਜਿਨ੍ਹਾਂ ਦੀਆਂ ਦੀਆਂ ਪੈਨਸ਼ਨਾਂ ਉਸ ਰੱਬ ਦੇ ਬੰਦੇ ਨੇ ਦੁੱਗਣੀਆਂ ਕੀਤੀਆਂ ਸਨ।
ਕਿਸਾਨਾਂ ਤੇ ਮਜ਼ਦੂਰਾਂ ਦੀ ਦੁਆਵਾਂ ਇਸ ਦਾਨਸ਼ਮੰਦ ਨੂੰ ਢਾਰਸ ਦੇਣਗੀਆਂ, ਜਿਨ੍ਹਾਂ ਦੇ ਕਰਜ਼ੇ ’ਤੇ ਲੀਕ ਐਸੀ ਮਾਰ ਕੇ ਗਏ ਕਿ ਸਰ ਛੋਟੂ ਰਾਮ ਨੂੰ ਵੀ ਭੁਲਾ’ਤਾ। ਵਿਜੀਲੈਂਸ ਨੇ ਕਿਤੇ ਕੋਈ ਮੀਨ ਮੇਖ਼ ਕੀਤੀ, ਪੰਜਾਬ ਦੇ ਨੌਜਵਾਨ ਜੇਲ੍ਹਾਂ ਭਰ ਦੇਣਗੇ, ਜਿਨ੍ਹਾਂ ਨੂੰ ਘਰ ਬੈਠਿਆ ਰੁਜ਼ਗਾਰ ਮਿਲਿਆ ਸੀ। ਏਨੀਆਂ ਦੁਆਵਾਂ ਤੁਸਾਂ ਨੂੰ ਫੁੱਲ ਜਿੰਨੀ ਨਹੀਂ ਲੱਗਣ ਦੇਣਗੀਆਂ। ‘ਚੰਨ ਭਾਵੇਂ ਨਿੱਤ ਚੜ੍ਹਦਾ, ਸਾਨੂੰ ਸੱਜਣਾ ਦੇ ਬਾਝ ਹਨੇਰਾ।’ ਮਨਪ੍ਰੀਤ ਦੀ ਭੂਰੀ ’ਤੇ ’ਕੱਠ ਕਰਨ ਵਾਲਿਆਂ ਦੀਆਂ ਮਨ ਹੀ ਮਨ ’ਚ ਰਹਿ ਜਾਣੀਆਂ ਨੇ।
‘ਮੈਂ ਅੰਨ੍ਹਾ ਤੇ ਤਿਲ੍ਹਕਣ ਰਸਤੇ ਕੌਣ ਦੇਵੇ ਸੰਭਾਲਾ, ਧੱਕੇ ਦੇਵਣ ਵਾਲੇ ਲੱਖਾਂ, ਇੱਕ ਤੂੰ ਹੱਥ ਪਕੜਨ ਵਾਲਾ’। ਵਿਜੀਲੈਂਸ ਚਾਹੇ, ਜੇਮਜ਼ ਬਾਂਡ ਨੂੰ ਹਾਇਰ ਕਰ ਲਵੇ। ਪੁਰਾਣੇ ਸਮਿਆਂ ’ਚ ਦੂਰਦਰਸ਼ਨ ’ਤੇ ਸਰਫ਼ ਦੀ ਮਸ਼ਹੂਰੀ ਵੱਜਦੀ ਹੁੰਦੀ ਸੀ,‘ ਦਾਗ਼, ਢੂਡਤੇ ਰਹਿ ਜਾਓਗੇ।’ ਗੱਲ ਤਿਲਕ ਨਾ ਜਾਵੇ, ਇੱਕ ਸਾਬਕਾ ਕੇਂਦਰੀ ਭਾਜਪਾਈ ਮੰਤਰੀ ਨੇ ਸਟੇਜ ਤੋਂ ਗੱਲ ਕਹੀ ਸੀ, ਜਿਹੜੇ ਕਾਂਗਰਸ ਚੋਂ ਆਉਂਦੇ ਹਨ, ਉਨ੍ਹਾਂ ਵਾਸਤੇ ਭਾਜਪਾ ਨੇ ਇੱਕ ਵਾਸ਼ਿੰਗ ਮਸ਼ੀਨ ਰੱਖੀ ਹੋਈ ਐ, ਜਿਸ ’ਚ ਪਾ ਕੇ ਸਭ ਦਾਗ ਧੋ ਸੁੱਟਦੇ ਹਾਂ। ਜਦ ਹੁਣ ਕੋਈ ਦਾਗ਼ ਹੀ ਨਹੀਂ ਬਚਿਆ, ਵਿਜੀਲੈਂਸ ਨੇ ਆਪਣਾ ਰਾਂਝਾ ਰਾਜ਼ੀ ਕਰ ਕਰਨਾ ਹੈ ਤਾਂ ਬੇਸ਼ੱਕ ਕਰ ਲਵੇ।
ਭਲਾ ਤੁਸੀਂ ਦੱਸੋ, ਛੱਤ ਤਾਂ ਹਰ ਕਿਸੇ ਨੂੰ ਚਾਹੀਦੀ ਐ। ਮਨਪ੍ਰੀਤ ਹੋਰਾਂ ਨੇ ਸਿਰ ਢਕਣ ਲਈ ਬਠਿੰਡੇ ਸ਼ਹਿਰ ’ਚ ਛੋਟਾ ਜੇਹਾ ਢਾਰਾ ਕੀ ਲੈ ਲਿਆ, ਹਕੂਮਤ ਨੇ ਛੱਤ ਸਿਰ ’ਤੇ ਚੁੱਕ ਲਈ। ਏਹ ਨਵੇਂ ਬਣੇ ਕਾਮਰੇਡ ਤਾਂ ਇਹੋ ਸੋਚਦੇ ਨੇ ਕਿ ਬੰਦਾ ਸਾਰੀ ਉਮਰ ਬੁਝੇ ਹੋਏ ਕੋਇਲੇ ਵਾਂਗੂ ਠੇਡੇ ਖਾਂਦਾ ਫਿਰੇ। ਪਿੰਡ ਬਾਦਲ ਨੇ ਕਦੇ ਗਿੱਲੇ ਗੋਹੇ ’ਤੇ ਪੈਰ ਨਹੀਂ ਰੱਖਿਆ, ਲੋਕ ਫੇਰ ਨੀਂ ਖ਼ੁਸ਼। ਭੇਤੀ ਆਖਦੇ ਨੇ, ਜਿੰਨ੍ਹਾਂ ਦੀ ਰਾਜ ਭਾਗ ਸਮੇਂ ਕਾਟੋ ਫੁੱਲਾਂ ’ਤੇ ਖੇਡਦੀ ਸੀ, ਉਹ ਹੁਣ ਸਰਕਾਰ ਦੀ ‘ਕਾਟੋ’ ਤੋਂ ਡਰੀਂ ਜਾਂਦੇ ਨੇ।
ਪ੍ਰਭੂ ਦੀ ਲੀਲ੍ਹਾ ਬੇਅੰਤ ਹੈ। ਭਾਜਪਾ ਵਾਲੇ ਵੀ ਨਿਰਮੋਹੇ ਨਿਕਲੇ, ਇੱਕ ਫੋਕਾ ਹਾਅ ਦਾ ਨਾਅਰਾ ਨਹੀਂ ਸਰਿਆ। ਅਜਮੇਰ ਔਲਖ ਦੇ ਨਾਟਕ ‘ਸਿੱਧਾ ਰਾਹ, ਵਿੰਗਾ ਬੰਦਾ’ ’ਚ ਪਾਤਰ ਗਾਉਂਦੇ ਨੇ, ‘ਸਿੱਧਮ ਸਿੱਧਾ ਰਾਹ ਐ ਸਾਥੀ, ਵਿੰਗ ਕੋਈ ਨਾ ਵਲ, ਸਿੱਧੇ ਰਾਹ ’ਤੇ ਸਾਡੇ ਵਾਂਗੂ ,ਸਿੱਧਾ ਹੋ ਕੇ ਚੱਲ’। ਔਲਖ ਸਾਹਿਬ, ਆਪਣੀ ਛੱਡੋ, ਆਹ ਸੁਣੋ, ‘ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨ੍ਹੀਂ ਰਾਹੀਂ ਵੀ ਸਾਨੂੰ ਤੁਰਨਾ ਪਿਆ।’ ਅੱਜ ਕੱਲ੍ਹ ਤਾਂ ਨੇਤਾ ਗਣ ਤੁਰ ਫਿਰ ਕੇ ਮੇਲਾ ਦੇਖਦੇ ਨੇ। ਭਾਜਪਾ ਦੇ ਦੇਹਲੀ ’ਤੇ ਕੋਈ ਸ਼ੌਕ ਨੂੰ ਥੋੜ੍ਹਾ ਗਏ ਨੇ। ਓਹ ਤਾਂ ਭਾਜਪਾਈ ਅਹਿਸਾਨ ਫ਼ਰਾਮੋਸ਼ ਨਿਕਲੇ, ਜਿਨ੍ਹਾਂ ਦਾ ਝੋਲੇ ਆਲੇ ਫ਼ਕੀਰ ਬਾਦਲ ਦੇ ਫ਼ੱਕਰ ਨੂੰ ਇੱਕ ਥਾਪੜਾ ਵੀ ਨਾ ਦੇ ਸਕਿਆ।
ਬੰਦਾ ਨੀਤਾਂ ਠੀਕ ਰੱਖੇ, ਸਿੱਧਮ ਸਿੱਧਾ ਚੱਲੇ, ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਵਾਂਗੂ ਗੁਸਤਾਖ਼ ਬਣਕੇ, ਫੇਰ ਅਗਾਊ ਜ਼ਮਾਨਤਾਂ ਦੀ ਲੋੋੜ ਨਹੀਂ ਪੈਂਦੀ। ਮਹਾਰਾਜਾ ਰਣਜੀਤ ਸਿੰਘ ਰੋਜ਼ਾਨਾ ਸ਼ਾਮ ਨੂੰ ਸ਼ੀਸ਼ੇ ਮੂਹਰੇ ਖੜ੍ਹ ਕੇ ਦਿਨ ਭਰ ਦੇ ਕੰਮਾਂ ਦੀ ਪੜਚੋਲ ਕਰਦੇ ਸਨ। ਦਿਨੇ ਕੋਈ ਮਾੜਾ ਫ਼ੈਸਲਾ ਕੀਤਾ ਹੁੰਦਾ ਤਾਂ ਖ਼ੁਦ ਆਪਣੇ ਮੂੰਹ ’ਤੇ ਚਪੇੜ ਮਾਰ ਆਖਦੇ, ‘ਤੈਨੂੰ ਇਹ ਕਰਦਿਆਂ ਸ਼ਰਮ ਨਹੀਂ ਆਈ।’ ਬਾਕੀ ਮਨਪ੍ਰੀਤ ਜੀ, ਸੱਚਿਆਂ ’ਤੇ ਭੀੜਾਂ ਪੈਂਦੀਆਂ ਆਈਆਂ ਨੇ, ਜਦੋਂ ਦਿਲ ਡੋਲਣ ਲੱਗੇ ਤਾਂ ਪਹਿਲਾਂ ਦਿਲ ’ਤੇ ਹੱਥ ਰੱਖ ਲੈਣਾ, ਫਿਰ ਫ਼ਿਲਮ ‘ਥ੍ਰੀ ਈਡੀਅਟ’ ਵਾਲਾ ਗਾਣਾ ‘ਆਲ ਇਜ਼ ਵੈਲ’ ਧਿਆ ਲੈਣਾ।
(28 ਸਤੰਬਰ 2023)

09/28/2023

ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਦੀਆਂ ਤਸਵੀਰਾਂ ਸਵੇਰੇ 6:30 ਵਜੇ ਜਲਾਲਾਬਾਦ ਪੁਲਿਸ ਨੇ ਖਹਿਰਾ ਨੂੰ ਉਨਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਕੀਤਾ ਗ੍ਰਿਫਤਾਰ ਇੱਕ ਪੁਰਾਣੇ ਕੇਸ ਵਿੱਚ ਹੋਈ ਗ੍ਰਿਫਤਾਰੀ ।

ਪਿੰਡਾਂ ਦੇ ਲੋਕ
09/28/2023

ਪਿੰਡਾਂ ਦੇ ਲੋਕ

09/23/2023

ਜੋ ਵੀਡੀਓ ਜਾਂ ਫੋਟੋ ਤੁਸੀਂ ਕਲਿੱਕ ਕਰ ਲਓ ਸਮਝੋ ਉਹ ਤੁਹਾਡੇ ਹੱਥੋਂ ਗਈ ।
ਸੁਣੋ ਕਿਸ ਤਰਾਂ

09/23/2023

ਕੁੱਲ੍ਹੜ ਪੀਜਾ ਵਾਲੇ ਸਹਿਜ ਨੇ ਰੋਂਦੇ ਰੋਂਦੇ ਕੀਤੀ ਬੇਨਤੀ .. ਘਰ ਵਿੱਚ ਮਾਤਮ ਵਰਗਾ ਮਹੌਲ …

ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵੱਲ ਦੀਅੱਜ ਸਾਡੇ ਵੱਲ ਦੀ, ਪਤਾ ਨਹੀਂ ਕੱਲ੍ਹ ਦੀਬਦਲੇ ਜੇ ਕੱਲ੍ਹ ਵੀ ਤਾਂ ਕੋਈ ਗੱਲ ਨਹੀਂਚੱਕਰ ਜਵਾਂ ਨਹੀਂ, ਜਿੰਦਗੀ ...
09/23/2023

ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵੱਲ ਦੀ
ਅੱਜ ਸਾਡੇ ਵੱਲ ਦੀ, ਪਤਾ ਨਹੀਂ ਕੱਲ੍ਹ ਦੀ
ਬਦਲੇ ਜੇ ਕੱਲ੍ਹ ਵੀ ਤਾਂ ਕੋਈ ਗੱਲ ਨਹੀਂ
ਚੱਕਰ ਜਵਾਂ ਨਹੀਂ, ਜਿੰਦਗੀ ਐ ਚਲਦੀ

ਇਲੈਕਟ੍ਰੋਨਿਕਸ ਬ੍ਰਾਂਡ boAt ਨੇ ਕਿਹਾ ਕਿ ਉਸਨੇ ਕੈਨੇਡਾ-ਅਧਾਰਤ ਪੰਜਾਬੀ ਗਾਇਕ ਸ਼ੁਬਨੀਤ ਸਿੰਘ (Shubneet Singh) ਦੇ ਆਗਾਮੀ ਇੰਡੀਆ ਕੰਸਰਟ ਦੀ ...
09/21/2023

ਇਲੈਕਟ੍ਰੋਨਿਕਸ ਬ੍ਰਾਂਡ boAt ਨੇ ਕਿਹਾ ਕਿ ਉਸਨੇ ਕੈਨੇਡਾ-ਅਧਾਰਤ ਪੰਜਾਬੀ ਗਾਇਕ ਸ਼ੁਬਨੀਤ ਸਿੰਘ (Shubneet Singh) ਦੇ ਆਗਾਮੀ ਇੰਡੀਆ ਕੰਸਰਟ ਦੀ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਸ਼ੁਭ (Shubh)ਦੇ ਨਾਂ ਨਾਲ ਮਸ਼ਹੂਰ 26 ਸਾਲਾ ਕਲਾਕਾਰ 23 ਤੋਂ 25 ਸਤੰਬਰ ਤੱਕ ਮੁੰਬਈ ਵਿੱਚ ਕੋਰਡੇਲੀਆ ਕਰੂਜ਼ 'ਤੇ ਪ੍ਰਦਰਸ਼ਨ ਕਰਨ ਵਾਲਾ ਹੈ ਅਤੇ ਉਸਦਾ ਨਵੀਂ ਦਿੱਲੀ, ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਦੇ ਨਾਲ ਦੇਸ਼ ਵਿੱਚ ਇੱਕ ਟੂਰ ਵੀ ਤਿਆਰ ਹੈ।

ਹਾਲਾਂਕਿ ਗਾਇਕ ਨੂੰ ਮੁੰਬਈ ਵਿੱਚ ਆਪਣੇ ਨਿਰਧਾਰਤ ਸਮਾਰੋਹ ਤੋਂ ਪਹਿਲਾਂ ਨਾਕਾਰਾਤਮਕ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੰਗਲਵਾਰ ਨੂੰ boAt ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ ਕਿ ਉਹ ਇਸ ਸਾਲ ਦੇ ਸ਼ੁਰੂ ਵਿੱਚ ਕਲਾਕਾਰ ਦੁਆਰਾ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਕੈਨੇਡੀਅਨ ਗਾਇਕ ਦੇ ਭਾਰਤ ਦੌਰੇ ਦੀ ਆਪਣੀ ਸਪਾਂਸਰਸ਼ਿਪ ਵਾਪਸ ਲੈ ਰਹੇ ਹਨ।

ਜ਼ਿਕਰਯੋਗ ਹੈ ਕਿ ਸ਼ੁਭ ਨੇ ਇਸ ਤੋਂ ਪਹਿਲਾਂ ਭਾਰਤ ਦਾ ਕੱਟਿਆ ਹੋਇਆ ਨਕਸ਼ਾ ਸਾਂਝਾ ਕੀਤਾ ਸੀ ਜਿਸ ਲਈ ਉਸ 'ਤੇ ਵੱਖਵਾਦੀਆਂ ਦਾ ਸਮਰਥਨ ਕਰਨ ਦਾ ਕਥਿਤ ਦੋਸ਼ ਲਗਾਇਆ ਗਿਆ। ਨਕਸ਼ੇ ਵਿੱਚੋਂ ਪੰਜਾਬ ਸਮੇਤ ਜੰਮੂ ਕਸ਼ਮੀਰੀ ਕੱਟਿਆ ਹੋਇਆ ਸੀ ।

ਕੁਝ ਦਿਨ ਪਹਿਲਾਂ ਹੀ ਭਾਰਤੀ ਯੁਵਾ ਮੋਰਚਾ ਦੇ ਮੈਂਬਰਾਂ ਨੇ ਮੁੰਬਈ 'ਚ ਸ਼ੁਭ ਦੇ ਸੰਗੀਤ ਸਮਾਰੋਹ ਦਾ ਪ੍ਰਚਾਰ ਕਰਨ ਵਾਲੇ ਪੋਸਟਰ ਵੀ ਪਾੜ ਦਿੱਤੇ ਸਨ।

ਉਨ੍ਹਾਂ ਕਿਹਾ, "ਅਸੀਂ ਕੈਨੇਡੀਅਨ ਗਾਇਕ ਸ਼ੁਭ ਦਾ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪਵਿੱਤਰ ਧਰਤੀ, ਮੁੰਬਈ 'ਚ ਸੰਗੀਤ ਸਮਾਗਮ ਨਹੀਂ ਹੋਣ ਦੇਵਾਂਗੇ... ਜੇਕਰ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਪ੍ਰਬੰਧਕਾਂ ਨੂੰ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।"

ਜਿਸ ਮਗਰੋਂ ਭਾਰਤੀ ਕੰਪਨੀ boAt ਨੇ ਵੀ ਕਥਿਤ ਦੋਸ਼ਾਂ ਦੇ ਵਿਚਕਾਰ ਆਪਣੀ ਸਪਾਂਸਰਸ਼ਿਪ ਵਾਪਸ ਲੈ ਲਈ ਹੈ ਅਤੇ ਇਸ ਬਾਰੇ ਉਕਤ ਪੋਸਟ ਵੀ ਸਾਂਝੀ ਕੀਤੀ ਹੈ।

09/18/2023

ਪਿੰਡ ਢਿੱਲਵਾਂ ਦੇ ਮੁੰਡੇ ਪ੍ਰਭ ਦੀ ਪੋਸਟ ਜਰੂਰ ਪੜ੍ਹਿਉਪਤਾ ਨੀ ਗੱਲ ਲਿਖਣੀ ਚਾਹੀਦੀ ਐ ਜਾਂ ਨਹੀਂ  ਸਾਡੀਆਂ ਆਪਣੀਆਂ ਈ ਕੁੜੀਆਂ, ਪੰਜਾਬ ਦੀਆਂ ਧੀਆ...
09/18/2023

ਪਿੰਡ ਢਿੱਲਵਾਂ ਦੇ ਮੁੰਡੇ ਪ੍ਰਭ ਦੀ ਪੋਸਟ ਜਰੂਰ ਪੜ੍ਹਿਉ

ਪਤਾ ਨੀ ਗੱਲ ਲਿਖਣੀ ਚਾਹੀਦੀ ਐ ਜਾਂ ਨਹੀਂ
ਸਾਡੀਆਂ ਆਪਣੀਆਂ ਈ ਕੁੜੀਆਂ, ਪੰਜਾਬ ਦੀਆਂ ਧੀਆਂ ਭੈਣਾਂ ਪਰ ਮੇਰਾ ਦਿਲ ਕੀਤਾ ਤਾਂ ਲਿਖ ਦਿੱਤੀ, ਕਈ ਘਟਨਾਵਾਂ ਵਾਕਿਆ ਈ ਤੁਹਾਡੇ ਦਿਲ ਨੂੰ ਠੇਸ ਪਹੁੰਚਾ ਦਿੰਦੀਆਂ…
ਮੈਂ ਛੱਤਾਂ ਦੀ ਕੰਪਨੀ ਨਾਲ ਕੰਮ ਕਰਦਾਂ,ਸਾਦੇ ਸ਼ਬਦਾਂ ਵਿੱਚ ਛੱਤਾਂ ਪਾਉਣ ਵਾਲੀ ਕੰਪਨੀ ਨਾਲ ਦਿਹਾੜੀ ਜਾਨਾਂ। ਅੱਜ ਅਗਾਊਂ ਤੂਫਾਨ ਦੀ ਚੇਤਾਵਨੀ ਹੋਣ ਕਰਕੇ ਸਮਾਨ ਦੀ ਸਾਂਭ ਸੰਭਾਈ ਕਰਦੇ ਸੀ, ਲੀੜੇ ਕੱਪੜੇ ਵੱਧ ਲਿਬੜ ਗਏ। ਮੈਂ ਕੰਮ ਤੋੰ ਵਾਪਸ ਆ ਰਿਹਾ ਸੀ ਸੋਚਿਆ ਟਿੰਮ ਤੋੰ ਚਾਹ ਜਾਂ ਕੌਫੀ ਲੈ ਜਾਈਏ ਜਦੋਂ ਅੰਦਰ ਜਾਕੇ ਲਾਇਨ ਵਿੱਚ ਲੱਗਿਆ ਤਾਂ ਅੱਗੇ ਆਪਣੀ ਪੰਜਾਬੀ ਕੁੜੀ ਕਾਊਂਟਰ ਉੱਤੇ ਆਡਰ ਲੈ ਰਹੀ ਸੀ। ਮੇਰੀ ਆਦਤ ਐ ਆਪਣਾ ਬੰਦਾ ਦੇਖਕੇ ਅੰਗਰੇਜੀ ਨਈਂ ਬੋਲਦਾ,ਪੰਜਾਬੀ ਚ ਈ ਗੱਲ ਬਾਤ ਕਰਦਾਂ। ਇੱਕ ਤਾਂ ਅੰਗਰੇਜੀ ਚ ਵੈਸੇ ਹੱਥ ਤੰਗ ਐ ਤੇ ਦੂਜਾ ਪੰਜਾਬੀ ਚ ਆਡਰ ਦੇਣਾ ਸੌਖਾ ਜਾ ਲੱਗਦਾ। ਜਦੋਂ ਮੈਂ ਆਡਰ ਦੇਣ ਲੱਗਾ ਤਾਂ ਮੈਨੂੰ ਦੇਖਕੇ ਕੇ ਪੰਜਾਬੀ ਕੁੜੀ ਨੇ ਐਡਾ ਭੈੜਾ ਮੂੰਹ ਬਣਾਇਆ ਵੀ ਪੁੱਛੋਂ ਨਾ। ਜੇ
ਕਿਤੇ ਮੇਰੀ ਥਾਂ ਉੱਤੇ ਗੋਰਾ ਹੁੰਦਾ ਤਾਂ ਪੱਕਾ ਅੱਜ ਓਹਦੀ ਕੰਮ ਉੱਤੋਂ ਛੁੱਟੀ ਹੋ ਜਾਣੀ ਸੀ। ਪਤਾ ਨੀ ਮੇਰੇ ਲਿਬੜੇ ਕੱਪੜਿਆਂ ਕਰਕੇ ,ਪਤਾ ਨੀ ਪੰਜਾਬੀ ਬੋਲਣ ਕਰਕੇ ਜਾਂ ਕੋਈ ਹੋਰ ਕਾਰਨ ਸੀ। ਪਰ ਯਰ ਅੱਠ ਦਸ ਘੰਟੇ ਧੁੱਪੇ ਮੱਚੀਦਾ ਤੇ ਮਿਹਨਤ ਕਰਕੇ ਤਨਖਾਹ ਲਈਦੀ ਐ ਕੰਪਨੀ ਤੋੰ। ਸਮਝ ਨੀ ਆਉਂਦਾ ਆਪਣੀਆਂ ਕੁੜੀਆਂ ਪਤਾ ਨੀ ਕੀ ਸਮਝਦੀਆਂ ਸਾਡੇ ਵਰਗੇ ਦਿਹਾੜੀਦਾਰਾਂ ਨੂੰ। ਜੇਕਰ ਕਿਸੇ ਦੀ ਕੋਈ ਜਾਣਕਾਰ ਫੂਡ ਚ ਕੰਮ ਕਰਦੀ ਐ ਤਾਂ ਸਮਝਾਓ ਜਾਂ ਕੋਈ ਫੂਡ ਇੰਡਸਟਰੀ ਚ ਕੰਮ ਕਰਨ ਵਾਲੀ ਕੁੜੀ ਪੜ੍ਹ ਰਹੀ ਐ ਤਾਂ ਹੱਥ ਬੰਨ੍ਹਕੇ ਬੇਨਤੀ ਐ ਕਿ ਕੱਪੜੇ ਲਿਬੜੇ ਦੇਖਕੇ ਭੈੜੇ ਮੂੰਹ ਨਾ ਬਣਾਇਆ ਕਰੋ, ਜੇ ਹੱਸਕੇ ਨਈਂ ਬੁਲਾਉਣਾ ਤਾਂ। ਬਾਕੀ ਜੇ ਕੋਈ ਪੰਜਾਬੀ ਚ ਗੱਲ ਕਰਦਾ ਤਾਂ ਅਨਪੜ੍ਹ ਵੀ ਨਾ ਸਮਝਿਆ ਕਰੋ। ਅਸੀਂ ਵੀ ਤੁਹਾਡੇ ਵਾਂਗ ਬੇਬੇ ਬਾਪੂ ਤੋਂ ਦੂਰ ਆਂ। ਜੇ ਤੁਸੀਂ ਚੱਜ ਨਾਲ ਬੁਲਾ ਲਿਆਂ ਕਰੋਂ ਤਾਂ ਅਸੀਂ ਕੋਈ ਕਾਂਟੇ ਨੀ ਲਾਹ ਲੈਣੇ ਤੁਹਾਡੇ।

ਸੱਚ ਇੱਕ ਗੱਲ ਹੋਰ ਤੁਸੀਂ ਪਰਨੇ ਚ ਜਾਂ ਪੱਗ ਚ ਰੂਫਿੰਗ ਕੰਮ ਕਰ ਨਈਂ ਸਕਦੇ,ਏਹ ਹਾਰਡ ਹੈਟ ਆ ਏਸ ਬਿਨ੍ਹਾਂ ਤੁਹਾਡੀ ਕੰਮ ਉੱਤੇ ਹਾਜ਼ਰੀ ਨਈਂ ਲੱਗਦੀ ਕਿਉਂ ਮੇਰੀ ਸਟੇਟ ਦੇ ਕਾਨੂੰਨ ਮੁਤਾਬਕ ਏਹ ਤੁਹਾਡੀ ਸੇਫਟੀ ਲਈ ਜਰੂਰੀ ਐ।

ਆਹ ਜਿਹੜੀ ਫੋਟੋ ਪਾਈ ਐ ਏਸ ਘਟਨਾਂ ਤੋਂ ਬਾਦ ਚ ਈ ਖਿੱਚੀ ਐ
ਗਲਤੀ ਮੁਆਫ

09/01/2023
08/20/2023

ਗਦਰ 2 ਦੀ ਸਫਲਤਾ ਤੋਂ ਬਾਅਦ ਧਰਮਿੰਦਰ ਨੇ ਸੰਨੀ ਦਿਓਲ ਨੂੰ ਕੀ ਸਲਾਹ ਦਿੱਤੀ ? ਸੁਣੋ ਤਾਰਾਪਾਲ ਤੋਂ …

ਲੰਘੇ ਦਿਨੀਂ ਉਨਟਾਰੀਓ ਦੇ ਪੋਰਟ ਪੈਰੀ ਵਿਖੇ ਪਾਣੀ ਚ ਡੁੱਬ ਜਾਣ ਕਾਰਨ ਮਾਰੇ ਗਏ ਅੰਤਰ-ਰਾਸ਼ਟਰੀ ਵਿਦਿਆਰਥੀ ਅਕਾਸ਼ਦੀਪ ਸਿੰਘ (27) ਦੀ ਲਾਸ਼ ਪੁਲਿਸ ਵੱ...
08/08/2023

ਲੰਘੇ ਦਿਨੀਂ ਉਨਟਾਰੀਓ ਦੇ ਪੋਰਟ ਪੈਰੀ ਵਿਖੇ ਪਾਣੀ ਚ ਡੁੱਬ ਜਾਣ ਕਾਰਨ ਮਾਰੇ ਗਏ ਅੰਤਰ-ਰਾਸ਼ਟਰੀ ਵਿਦਿਆਰਥੀ ਅਕਾਸ਼ਦੀਪ ਸਿੰਘ (27) ਦੀ ਲਾਸ਼ ਪੁਲਿਸ ਵੱਲੋ ਬਰਾਮਦ ਕਰ ਲਈ ਗਈ ਹੈ, ਦੱਸਣਯੋਗ ਹੈ ਕਿ ਹਾਲੇ ਕੁੱਝ ਦਿਨ ਪਹਿਲਾ ਹੀ ਅਕਾਸ਼ਦੀਪ ਕੈਨੈਡਾ ਚ ਪੱਕਾ ਹੋਇਆ ਸੀ ਤੇ ਪੱਕੇ ਹੋਣ ਦਾ ਜਸ਼ਨ ਮਨਾਉਣ ਲਈ ਆਪਣੇ ਦੋਸਤਾ ਨਾਲ ਝੀਲ ਵਿਖੇ ਗਿਆ ਸੀ। ਪੁਲਿਸ ਇਸ ਸਾਰੇ ਘਟਨਾਕ੍ਰਮ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਵੱਖ-ਵੱਖ ਕਾਰਨਾਂ ਕਰਕੇ ਕੈਨੇਡਾ ਚ ਵਿਦਿਆਰਥੀਆ ਦੀਆਂ ਮੌਤਾ ਦਾ ਸਿਲਸਲਾ ਥੰਮਣ ਦਾ ਨਾਮ ਨਹੀਂ ਰਿਹਾ।

https://www.facebook.com/100070436725449/posts/329667576057797/?mibextid=cr9u03
08/05/2023

https://www.facebook.com/100070436725449/posts/329667576057797/?mibextid=cr9u03

ਚਰਨਜੀਤ ਭੁੱਲਰ
ਚੰਡੀਗੜ੍ਹ, 4 ਅਗਸਤ
ਵਿਜੀਲੈਂਸ ਰੇਂਜ ਬਠਿੰਡਾ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੇਨਾਮੀ ਜਾਇਦਾਦ ਤਲਾਸ਼ਣੀ ਸ਼ੁਰੂ ਕਰ ਦਿੱਤੀ ਹੈ। ਅਹਿਮ ਸੂਤਰਾਂ ਅਨੁਸਾਰ ਮਨਪ੍ਰੀਤ ਦੇ ਪੁਰਾਣੇ ਗੰਨਮੈਨ ਖ਼ਿਲਾਫ਼ ਘੇਰਾਬੰਦੀ ਕੀਤੀ ਜਾ ਰਹੀ ਹੈ ਜਿਸ ਦੀ ਸੰਪਤੀ ਦੇ ਵੇਰਵੇ ਵਿਜੀਲੈਂਸ ਨੇ ਇਕੱਠੇ ਕਰਨੇ ਸ਼ੁਰੂ ਕੀਤੇ ਹਨ। ਵਿਜੀਲੈਂਸ ਨੇ ਇਸ 12 ਸਾਲ ਪੁਰਾਣੇ ਗੰਨਮੈਨ ਦੀ ਵਪਾਰਕ, ਰਿਹਾਇਸ਼ੀ ਅਤੇ ਖੇਤੀ ਵਾਲੀ ਜਾਇਦਾਦ ਦਾ ਰਿਕਾਰਡ ਖੰਗਾਲਣਾ ਸ਼ੁਰੂ ਕੀਤਾ ਹੈ। ਬਠਿੰਡਾ ਰੇਂਜ ਨੇ ਦੋ ਪੜਤਾਲਾਂ ਵਿੱਢੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਪੜਤਾਲ ਸਾਬਕਾ ਵਿੱਤ ਮੰਤਰੀ ਬਾਦਲ ਵੱਲੋਂ ਖ਼ਰੀਦੇ ਦੋ ਰਿਹਾਇਸ਼ੀ ਪਲਾਟਾਂ ਨਾਲ ਸਬੰਧਤ ਹੈ।
ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੌਰਾਨ ਬਠਿੰਡਾ ਦੇ ਅਰਬਨ ਅਸਟੇਟ ਵਿਚ ਦੋ ਰਿਹਾਇਸ਼ੀ ਪਲਾਟ ਖ਼ਰੀਦੇ ਸਨ ਜਿਨ੍ਹਾਂ ਦੀ ਖ਼ਰੀਦੋ ਫ਼ਰੋਖ਼ਤ ’ਤੇ ਵਿਜੀਲੈਂਸ ਨੇ ਸ਼ੱਕ ਖੜ੍ਹੇ ਕੀਤੇ ਹਨ। ਬਠਿੰਡਾ ਵਿਕਾਸ ਅਥਾਰਿਟੀ (ਬੀਡੀਏ) ਨੇ 2018 ਵਿਚ ਬਿਨਾਂ ਨਕਸ਼ਾ ਅਪਲੋਡ ਕੀਤੇ ਪੰਜ ਪਲਾਟਾਂ ਦੀ ਬੋਲੀ ਕਰਾਈ ਸੀ ਜਿਸ ਵਿਚ ਕੋਈ ਬੋਲੀਕਾਰ ਨਹੀਂ ਆਇਆ ਸੀ। ਮੁੜ 17 ਸਤੰਬਰ 2021 ਨੂੰ ਤਿੰਨ ਪਲਾਂਟਾਂ ਦੀ ਆਨਲਾਈਨ ਬੋਲੀ ਖੋਲ੍ਹੀ ਗਈ ਜੋ ਕਿ 27 ਸਤੰਬਰ ਤੱਕ ਚੱਲਣੀ ਸੀ। ਦੋ ਰਿਹਾਇਸ਼ੀ ਪਲਾਟਾਂ ਜਿਨ੍ਹਾਂ ਦਾ ਰਕਬਾ ਹਜ਼ਾਰ ਗਜ਼ ਅਤੇ 560 ਗਜ਼ ਸੀ, ਦੀ ਆਨਲਾਈਨ ਬੋਲੀ ਵਿਚ ਤਿੰਨ ਵਿਅਕਤੀਆਂ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਨੇ ਹਿੱਸਾ ਲਿਆ। ਵਿਜੀਲੈਂਸ ਅਨੁਸਾਰ ਅਮਨਦੀਪ ਕਿਸੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਦਾ ਹੈ, ਨੇ ਦੋਵੇਂ ਪਲਾਟਾਂ ਦੀ ਬੋਲੀ ਵਿਚ ਹਿੱਸਾ ਲਿਆ। ਜਦੋਂ ਵਿਜੀਲੈਂਸ ਨੇ ਬੀਡੀਏ ਦੇ ਸਰਵਰ ਦੇ ਆਈਪੀ ਐਡਰੈਸਾਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਤਿੰਨੋਂ ਬੋਲੀਕਾਰਾਂ ਨੇ ਇੱਕੋ ਕੰਪਿਊਟਰ ਤੋਂ ਬੋਲੀ ਦਿੱਤੀ ਹੋਈ ਸੀ। ਵਿਜੀਲੈਂਸ ਨੇ ਪਾਇਆ ਕਿ ਇਹ ਬੋਲੀ ਪੂਲ ਕਰਕੇ ਦਿੱਤੀ ਗਈ। ਬੋਲੀ ’ਤੇ ਪਲਾਟ ਮਿਲਣ ਮਗਰੋਂ ਰਾਜੀਵ ਕੁਮਾਰ ਤੇ ਵਿਕਾਸ ਕੁਮਾਰ ਨੇ ਸਾਬਕਾ ਵਿੱਤ ਮੰਤਰੀ ਨਾਲ 30 ਸਤੰਬਰ ਨੂੰ ਦੋਵੇਂ ਪਲਾਟ ਵੇਚਣ ਦਾ ਐਗਰੀਮੈਂਟ ਵੀ ਕਰ ਲਿਆ ਅਤੇ ਬਦਲੇ ਵਿਚ ਸਾਬਕਾ ਮੰਤਰੀ ਨੇ ਕਰੀਬ ਇੱਕ ਕਰੋੜ ਦੀ ਅਦਾਇਗੀ ਵੀ ਦੋਵਾਂ ਦੇ ਖਾਤਿਆਂ ਵਿੱਚ ਕਰ ਦਿੱਤੀ।
ਵਿਜੀਲੈਂਸ ਅਨੁਸਾਰ ਰਾਜੀਵ ਤੇ ਵਿਕਾਸ ਨੇ 5 ਅਕਤੂਬਰ 2021 ਨੂੰ ਬੀਡੀਏ ਕੋਲ ਮੁੱਢਲੀ ਕਿਸ਼ਤ ਵਜੋਂ 25 ਫ਼ੀਸਦੀ ਰਾਸ਼ੀ ਵੀ ਭਰ ਦਿੱਤੀ। ਵਿਜੀਲੈਂਸ ਨੇ ਸੁਆਲ ਖੜ੍ਹਾ ਕੀਤਾ ਹੈ ਕਿ ਰਾਜੀਵ ਅਤੇ ਵਿਕਾਸ ਨੇ ਮੁੱਢਲੀ ਰਾਸ਼ੀ ਭਰਨ ਤੋਂ ਪਹਿਲਾਂ ਹੀ ਸਾਬਕਾ ਵਿੱਤ ਮੰਤਰੀ ਨਾਲ ਕਿਸ ਆਧਾਰ ’ਤੇ ਐਗਰੀਮੈਂਟ ਕੀਤਾ ਜਦੋਂ ਕਿ ਉਹ ਨਿਯਮਾਂ ਅਨੁਸਾਰ ਅਲਾਟਮੈਂਟ ਪੱਤਰ ਪ੍ਰਾਪਤ ਹੋਣ ਤੋਂ ਪਹਿਲਾਂ ਅਜਿਹਾ ਨਹੀਂ ਕਰ ਸਕਦੇ ਸਨ। ਵਿਜੀਲੈਂਸ ਨੇ ਇਹ ਵੀ ਉਂਗਲ ਉਠਾਈ ਹੈ ਕਿ ਜਦੋਂ ਬੀਡੀਏ ਨੇ ਰਾਜੀਵ ਤੇ ਵਿਕਾਸ ਨੂੰ ਰਿਹਾਇਸ਼ੀ ਪਲਾਟਾਂ ਦੀ ਹਾਲੇ ਅਲਾਟਮੈਂਟ ਕੀਤੀ ਹੀ ਨਹੀਂ ਸੀ ਤਾਂ ਇਨ੍ਹਾਂ ਦੋਵਾਂ ਨੇ ਸਾਬਕਾ ਮੰਤਰੀ ਨਾਲ ਕਿਸ ਆਧਾਰ ’ਤੇ ਐਗਰੀਮੈਂਟ ਕੀਤਾ।
ਵਿਜੀਲੈਂਸ ਵੱਲੋਂ ਬੀਡੀਏ ਦੇ ਅਧਿਕਾਰੀਆਂ ਨੂੰ ਵੀ ਘੇਰੇ ਵਿਚ ਲਿਆ ਜਾ ਰਿਹਾ ਹੈ ਅਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਬੀਡੀਏ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਅਜਿਹਾ ਸੰਭਵ ਹੋਇਆ ਹੋ ਸਕਦਾ ਹੈ। ਆਉਂਦੇ ਦਿਨਾਂ ਵਿਚ ਮਨਪ੍ਰੀਤ ਖ਼ਿਲਾਫ਼ ਵਿਜੀਲੈਂਸ ਸ਼ਿਕੰਜਾ ਹੋਰ ਕਸ ਸਕਦੀ ਹੈ ਅਤੇ ਇੱਕ ਵਾਰ ਪੁੱਛਗਿੱਛ ਲਈ ਮਨਪ੍ਰੀਤ ਵਿਜੀਲੈਂਸ ਕੋਲ ਪੇਸ਼ ਵੀ ਹੋ ਚੁੱਕੇ ਹਨ।

ਚਰਨਜੀਤ ਭੁੱਲਰਚੰਡੀਗੜ੍ਹ, 4 ਅਗਸਤਵਿਜੀਲੈਂਸ ਰੇਂਜ ਬਠਿੰਡਾ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੇਨਾਮੀ ਜਾਇਦਾਦ ਤਲਾਸ਼ਣੀ ਸ਼ੁਰੂ ਕਰ ਦ...
08/05/2023

ਚਰਨਜੀਤ ਭੁੱਲਰ
ਚੰਡੀਗੜ੍ਹ, 4 ਅਗਸਤ
ਵਿਜੀਲੈਂਸ ਰੇਂਜ ਬਠਿੰਡਾ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੇਨਾਮੀ ਜਾਇਦਾਦ ਤਲਾਸ਼ਣੀ ਸ਼ੁਰੂ ਕਰ ਦਿੱਤੀ ਹੈ। ਅਹਿਮ ਸੂਤਰਾਂ ਅਨੁਸਾਰ ਮਨਪ੍ਰੀਤ ਦੇ ਪੁਰਾਣੇ ਗੰਨਮੈਨ ਖ਼ਿਲਾਫ਼ ਘੇਰਾਬੰਦੀ ਕੀਤੀ ਜਾ ਰਹੀ ਹੈ ਜਿਸ ਦੀ ਸੰਪਤੀ ਦੇ ਵੇਰਵੇ ਵਿਜੀਲੈਂਸ ਨੇ ਇਕੱਠੇ ਕਰਨੇ ਸ਼ੁਰੂ ਕੀਤੇ ਹਨ। ਵਿਜੀਲੈਂਸ ਨੇ ਇਸ 12 ਸਾਲ ਪੁਰਾਣੇ ਗੰਨਮੈਨ ਦੀ ਵਪਾਰਕ, ਰਿਹਾਇਸ਼ੀ ਅਤੇ ਖੇਤੀ ਵਾਲੀ ਜਾਇਦਾਦ ਦਾ ਰਿਕਾਰਡ ਖੰਗਾਲਣਾ ਸ਼ੁਰੂ ਕੀਤਾ ਹੈ। ਬਠਿੰਡਾ ਰੇਂਜ ਨੇ ਦੋ ਪੜਤਾਲਾਂ ਵਿੱਢੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਪੜਤਾਲ ਸਾਬਕਾ ਵਿੱਤ ਮੰਤਰੀ ਬਾਦਲ ਵੱਲੋਂ ਖ਼ਰੀਦੇ ਦੋ ਰਿਹਾਇਸ਼ੀ ਪਲਾਟਾਂ ਨਾਲ ਸਬੰਧਤ ਹੈ।
ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੌਰਾਨ ਬਠਿੰਡਾ ਦੇ ਅਰਬਨ ਅਸਟੇਟ ਵਿਚ ਦੋ ਰਿਹਾਇਸ਼ੀ ਪਲਾਟ ਖ਼ਰੀਦੇ ਸਨ ਜਿਨ੍ਹਾਂ ਦੀ ਖ਼ਰੀਦੋ ਫ਼ਰੋਖ਼ਤ ’ਤੇ ਵਿਜੀਲੈਂਸ ਨੇ ਸ਼ੱਕ ਖੜ੍ਹੇ ਕੀਤੇ ਹਨ। ਬਠਿੰਡਾ ਵਿਕਾਸ ਅਥਾਰਿਟੀ (ਬੀਡੀਏ) ਨੇ 2018 ਵਿਚ ਬਿਨਾਂ ਨਕਸ਼ਾ ਅਪਲੋਡ ਕੀਤੇ ਪੰਜ ਪਲਾਟਾਂ ਦੀ ਬੋਲੀ ਕਰਾਈ ਸੀ ਜਿਸ ਵਿਚ ਕੋਈ ਬੋਲੀਕਾਰ ਨਹੀਂ ਆਇਆ ਸੀ। ਮੁੜ 17 ਸਤੰਬਰ 2021 ਨੂੰ ਤਿੰਨ ਪਲਾਂਟਾਂ ਦੀ ਆਨਲਾਈਨ ਬੋਲੀ ਖੋਲ੍ਹੀ ਗਈ ਜੋ ਕਿ 27 ਸਤੰਬਰ ਤੱਕ ਚੱਲਣੀ ਸੀ। ਦੋ ਰਿਹਾਇਸ਼ੀ ਪਲਾਟਾਂ ਜਿਨ੍ਹਾਂ ਦਾ ਰਕਬਾ ਹਜ਼ਾਰ ਗਜ਼ ਅਤੇ 560 ਗਜ਼ ਸੀ, ਦੀ ਆਨਲਾਈਨ ਬੋਲੀ ਵਿਚ ਤਿੰਨ ਵਿਅਕਤੀਆਂ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਨੇ ਹਿੱਸਾ ਲਿਆ। ਵਿਜੀਲੈਂਸ ਅਨੁਸਾਰ ਅਮਨਦੀਪ ਕਿਸੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਦਾ ਹੈ, ਨੇ ਦੋਵੇਂ ਪਲਾਟਾਂ ਦੀ ਬੋਲੀ ਵਿਚ ਹਿੱਸਾ ਲਿਆ। ਜਦੋਂ ਵਿਜੀਲੈਂਸ ਨੇ ਬੀਡੀਏ ਦੇ ਸਰਵਰ ਦੇ ਆਈਪੀ ਐਡਰੈਸਾਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਤਿੰਨੋਂ ਬੋਲੀਕਾਰਾਂ ਨੇ ਇੱਕੋ ਕੰਪਿਊਟਰ ਤੋਂ ਬੋਲੀ ਦਿੱਤੀ ਹੋਈ ਸੀ। ਵਿਜੀਲੈਂਸ ਨੇ ਪਾਇਆ ਕਿ ਇਹ ਬੋਲੀ ਪੂਲ ਕਰਕੇ ਦਿੱਤੀ ਗਈ। ਬੋਲੀ ’ਤੇ ਪਲਾਟ ਮਿਲਣ ਮਗਰੋਂ ਰਾਜੀਵ ਕੁਮਾਰ ਤੇ ਵਿਕਾਸ ਕੁਮਾਰ ਨੇ ਸਾਬਕਾ ਵਿੱਤ ਮੰਤਰੀ ਨਾਲ 30 ਸਤੰਬਰ ਨੂੰ ਦੋਵੇਂ ਪਲਾਟ ਵੇਚਣ ਦਾ ਐਗਰੀਮੈਂਟ ਵੀ ਕਰ ਲਿਆ ਅਤੇ ਬਦਲੇ ਵਿਚ ਸਾਬਕਾ ਮੰਤਰੀ ਨੇ ਕਰੀਬ ਇੱਕ ਕਰੋੜ ਦੀ ਅਦਾਇਗੀ ਵੀ ਦੋਵਾਂ ਦੇ ਖਾਤਿਆਂ ਵਿੱਚ ਕਰ ਦਿੱਤੀ।
ਵਿਜੀਲੈਂਸ ਅਨੁਸਾਰ ਰਾਜੀਵ ਤੇ ਵਿਕਾਸ ਨੇ 5 ਅਕਤੂਬਰ 2021 ਨੂੰ ਬੀਡੀਏ ਕੋਲ ਮੁੱਢਲੀ ਕਿਸ਼ਤ ਵਜੋਂ 25 ਫ਼ੀਸਦੀ ਰਾਸ਼ੀ ਵੀ ਭਰ ਦਿੱਤੀ। ਵਿਜੀਲੈਂਸ ਨੇ ਸੁਆਲ ਖੜ੍ਹਾ ਕੀਤਾ ਹੈ ਕਿ ਰਾਜੀਵ ਅਤੇ ਵਿਕਾਸ ਨੇ ਮੁੱਢਲੀ ਰਾਸ਼ੀ ਭਰਨ ਤੋਂ ਪਹਿਲਾਂ ਹੀ ਸਾਬਕਾ ਵਿੱਤ ਮੰਤਰੀ ਨਾਲ ਕਿਸ ਆਧਾਰ ’ਤੇ ਐਗਰੀਮੈਂਟ ਕੀਤਾ ਜਦੋਂ ਕਿ ਉਹ ਨਿਯਮਾਂ ਅਨੁਸਾਰ ਅਲਾਟਮੈਂਟ ਪੱਤਰ ਪ੍ਰਾਪਤ ਹੋਣ ਤੋਂ ਪਹਿਲਾਂ ਅਜਿਹਾ ਨਹੀਂ ਕਰ ਸਕਦੇ ਸਨ। ਵਿਜੀਲੈਂਸ ਨੇ ਇਹ ਵੀ ਉਂਗਲ ਉਠਾਈ ਹੈ ਕਿ ਜਦੋਂ ਬੀਡੀਏ ਨੇ ਰਾਜੀਵ ਤੇ ਵਿਕਾਸ ਨੂੰ ਰਿਹਾਇਸ਼ੀ ਪਲਾਟਾਂ ਦੀ ਹਾਲੇ ਅਲਾਟਮੈਂਟ ਕੀਤੀ ਹੀ ਨਹੀਂ ਸੀ ਤਾਂ ਇਨ੍ਹਾਂ ਦੋਵਾਂ ਨੇ ਸਾਬਕਾ ਮੰਤਰੀ ਨਾਲ ਕਿਸ ਆਧਾਰ ’ਤੇ ਐਗਰੀਮੈਂਟ ਕੀਤਾ।
ਵਿਜੀਲੈਂਸ ਵੱਲੋਂ ਬੀਡੀਏ ਦੇ ਅਧਿਕਾਰੀਆਂ ਨੂੰ ਵੀ ਘੇਰੇ ਵਿਚ ਲਿਆ ਜਾ ਰਿਹਾ ਹੈ ਅਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਬੀਡੀਏ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਅਜਿਹਾ ਸੰਭਵ ਹੋਇਆ ਹੋ ਸਕਦਾ ਹੈ। ਆਉਂਦੇ ਦਿਨਾਂ ਵਿਚ ਮਨਪ੍ਰੀਤ ਖ਼ਿਲਾਫ਼ ਵਿਜੀਲੈਂਸ ਸ਼ਿਕੰਜਾ ਹੋਰ ਕਸ ਸਕਦੀ ਹੈ ਅਤੇ ਇੱਕ ਵਾਰ ਪੁੱਛਗਿੱਛ ਲਈ ਮਨਪ੍ਰੀਤ ਵਿਜੀਲੈਂਸ ਕੋਲ ਪੇਸ਼ ਵੀ ਹੋ ਚੁੱਕੇ ਹਨ।

Address

Surrey, BC

Alerts

Be the first to know and let us send you an email when LB TV Punjab posts news and promotions. Your email address will not be used for any other purpose, and you can unsubscribe at any time.

Videos

Share

Category


Other TV Channels in Surrey

Show All