Pendu Canada ਪੇਂਡੂ ਕੇਨੈਡਾ

Pendu Canada ਪੇਂਡੂ ਕੇਨੈਡਾ We try to provides an opinion of Global Punjabis
(1)

ਵਾਹਿਗੁਰੂ ਤੇਰਾ ਸ਼ੁਕਰ ਹੈ।
03/17/2024

ਵਾਹਿਗੁਰੂ ਤੇਰਾ ਸ਼ੁਕਰ ਹੈ।

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ਕੌਮਾਂਤਰੀ ਮਹਿਲਾ ਦਿਵਸ ‘ਤੇ ਸਿੱਖ ਇਤਿਹਾਸ ਦੀਆਂ ਮਹਾਨ ਔਰਤਾਂ ਨੂੰ ਸਲਾਮ
03/08/2024

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਕੌਮਾਂਤਰੀ ਮਹਿਲਾ ਦਿਵਸ ‘ਤੇ ਸਿੱਖ ਇਤਿਹਾਸ ਦੀਆਂ ਮਹਾਨ ਔਰਤਾਂ ਨੂੰ ਸਲਾਮ

ਇਸ ਮਹਾਂ ਪੁਰਸ਼ ਦਾ ਕਥਨ ਸੀ - ਦੇਸ਼ ਚ ਜੇ ਰਾਮ ਮੰਦਿਰ ਹੈ ਤਾਂ ਹਸਪਤਾਲ਼ ਦੀ ਲੋੜ ਨਹੀਂ
02/04/2024

ਇਸ ਮਹਾਂ ਪੁਰਸ਼ ਦਾ ਕਥਨ ਸੀ - ਦੇਸ਼ ਚ ਜੇ ਰਾਮ ਮੰਦਿਰ ਹੈ ਤਾਂ ਹਸਪਤਾਲ਼ ਦੀ ਲੋੜ ਨਹੀਂ

02/04/2024

ਝਾੜੂ ਵਾਲੇ ਠੀਕ ਕਹਿੰਦੇ ਸੀ ਕਿ ਇਨਕਲਾਬ ਆਊਂਗਾ ਬੱਸ ਹੋਰ 2 ਮਹੀਨਿਆਂ ਦੀ ਗੱਲ ਆ ਇਨਕਲਾਬ ਦਾ ਜਨਮ ਹੋਣ ਵਾਲਾ ਜਿਸ ਦਾ ਨਾਮ ਹੋਵੇਗਾ ਕਾਕਾ ਇਨਕਲਾਬ ਮਾਨ!

02/04/2024

ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਘੜੰਮ ਚੌਧਰੀਆਂ ਦੀ ਸਪੀਡ ਚੈੱਕ ਕਰੋ। ਇਹਨਾਂ ਨੇ ਪੰਜਾਬ ਦੇ ਮੁੰਡੇ, ਕਿਸਾਨ, ਪੱਤਰਕਾਰ ਨਜਾਇਜ਼ ਚੁੱਕਣੇ ਸ਼ੁਰੂ ਕਰ ਦਿੱਤੇ ਨੇ

ਪਹਿਲਾਂ 2018 ‘ਚ 7 ਸਾਲ ਦਾ ਪੁੱਤ ਕੈਂਸਰ ਕਾਰਨ ਗਵਾਇਆ। ਹੁਣ ਨਵਦੀਪ ਕੌਰ ਕੈਂਸਰ ਦੀ ਚੌਥੀ ਸਟੇਜ ਤੇ। ਪਿੱਛੇ ਇੱਕ 5 ਸਾਲ ਦੀ ਬੇਟੀ ਸਾਹਿਬ ਕੌਰ ਹੈ...
02/03/2024

ਪਹਿਲਾਂ 2018 ‘ਚ 7 ਸਾਲ ਦਾ ਪੁੱਤ ਕੈਂਸਰ ਕਾਰਨ ਗਵਾਇਆ। ਹੁਣ ਨਵਦੀਪ ਕੌਰ ਕੈਂਸਰ ਦੀ ਚੌਥੀ ਸਟੇਜ ਤੇ। ਪਿੱਛੇ ਇੱਕ 5 ਸਾਲ ਦੀ ਬੇਟੀ ਸਾਹਿਬ ਕੌਰ ਹੈ। ਕੈਨੇਡਾ ਵਾਲਿਆਂ ਦੇ ਜਵਾਬ ਦੇਣ ਤੋਂ ਬਾਅਦ ਅਮਰੀਕਾ ਤੋਂ ਇਲਾਜ ਚੱਲ ਰਿਹਾ ਬਿੱਲ ਸੱਤ ਲੱਖ ਡਾਲਰ ਤੱਕ ਪਹੁੰਚ ਗਿਆ। ਪਰਿਵਾਰ ਨੂੰ ਮਦਦ ਦੀ ਸਖ਼ਤ ਲੋੜ। ਲਿੰਕ ਖੋਲ ਕੇ ਦਾਨ ਕਰ ਸਕਦੇ ਹੋ ਨਹੀਂ ਤੇ ਸ਼ੇਅਰ ਕਰਕੇ ਵੀ ਯੋਗਦਾਨ ਪਾ ਸਕਦੇ ਹੋ।

Earlier in 2018, She lost her 7-year-old son due to cancer. Now, Navdeep Kaur is in the fourth stage of cancer. She is survived by a 5-year-old daughter, Sahib Kaur. After heard no for the treatment in Canada ,She is getting treatment in US currently. The ongoing treatment bill from the US reached seven hundred thousand dollars. Family in dire need of help. You can donate by opening the link or you can also contribute by sharing.

I’m Gulzar Singh Nirman, and I want to share this story with you. My co… Gulzar Singh Nirman needs your support for Help Navdeep receive her treatment Please

02/01/2024

ਬਰੇਕਿੰਗ ਨਿਊਜ਼ਃ
ਬੀਤੀ ਰਾਤ ਤਕਰੀਬਨ 1:20 ਵਜੇ ਸਾਊਥ ਸਰੀ ਰਹਿੰਦੇ ਇੱਕ ਸਿੱਖ ਦੇ ਘਰ ‘ਤੇ ਤਕਰੀਬਨ 22 ਗੋਲੀਆਂ ਮਾਰੀਆਂ ਗਈਆਂ, ਜੋ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਬਹੁਤ ਕਰੀਬੀ ਰਿਹਾ ਹੈ।

ਉਸਨੇ ਦੱਸਿਆ ਕਿ ਕਈ ਵਾਰ ਸ਼ੱਕੀ ਬੰਦੇ ਉਸਦੀ ਗੱਡੀ ਦਾ ਪਿੱਛਾ ਕਰਦੇ ਸਨ। ਗੋਲੀਆਂ ਮਾਰਨ ਵਾਲੇ ਦੋ ਨਕਾਬਪੋਸ਼ ਸਨ। ਖੁਸ਼ਨਸੀਬੀ ਨਾਲ ਕਿਸੇ ਦੇ ਵੀ ਗੋਲੀ ਲੱਗੀ ਨਹੀਂ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਅੱਜ ਮਾਨ ਵੱਲੋਂ ਭਾਨਾ ਸਿੱਧੂ ਦੇ ਹੱਕ ਚ ਧੂਰੀ...
02/01/2024

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਅੱਜ ਮਾਨ ਵੱਲੋਂ ਭਾਨਾ ਸਿੱਧੂ ਦੇ ਹੱਕ ਚ ਧੂਰੀ ਵਿੱਚ ਰੇਲਾਂ ਰੋਕਣ ਦਾ ਸੱਦਾ ਦਿੱਤਾ ਸੀ।




#ਵਾਹਿਗੁਰੂ_ਜੀ

ਕਦੇ ਇਹਨਾਂ ਸਿੰਘਾਂ ਦੇ ਲਈ ਵੀ ਇੱਕਠ ਹੋਊਗਾ ?ਕਿ ਇਹਨਾਂ ਸਿੰਘਾਂ ਨੂੰ ਵੀ ਪੰਜਾਬ ਲਿਆਂਦਾ ਜਾਊ ?ਕਿ ਇਹ ਪੰਜਾਬ ਦੇ ਪੁੱਤ ਨਹੀਕਿ ਇਹ ਸਾਡੀ ਸਿੱਖ ਕੌ...
01/31/2024

ਕਦੇ ਇਹਨਾਂ ਸਿੰਘਾਂ ਦੇ ਲਈ ਵੀ ਇੱਕਠ ਹੋਊਗਾ ?
ਕਿ ਇਹਨਾਂ ਸਿੰਘਾਂ ਨੂੰ ਵੀ ਪੰਜਾਬ ਲਿਆਂਦਾ ਜਾਊ ?
ਕਿ ਇਹ ਪੰਜਾਬ ਦੇ ਪੁੱਤ ਨਹੀ
ਕਿ ਇਹ ਸਾਡੀ ਸਿੱਖ ਕੌਮ ਲਈ ਨਹੀ ਜੇਲ੍ਹਾਂ ਵਿੱਚ ਗਏ ????🙏

*ਕਿਸਾਨੀ ਮੋਰਚੇ ਸਮੇਂ ਬਿਆਨ- ਦੀਪ ਸਿੱਧੂ ਨੂੰ ਸਾਡੀ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਊਗਾ। ਅੱਜ ਦੇ ਬਿਆਨ - ਸਾਡਾ ਪੁੱਤ ਦੀਪ ਕਹਿੰਦਾ ਹ...
01/31/2024

*ਕਿਸਾਨੀ ਮੋਰਚੇ ਸਮੇਂ ਬਿਆਨ- ਦੀਪ ਸਿੱਧੂ ਨੂੰ ਸਾਡੀ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਊਗਾ।

ਅੱਜ ਦੇ ਬਿਆਨ - ਸਾਡਾ ਪੁੱਤ ਦੀਪ ਕਹਿੰਦਾ ਹੁੰਦਾ ਸੀ, ਇਹ ਨਸਲ਼ਾਂ ਦੀ ਲੜਾਈ ਆ…ਆਪਾਂ ਉਸ ਆਪਣੇ ਪੁੱਤ ਦੀ ਗੱਲ਼ ਤੇ ਪਹਿਰਾ ਦੇਣਾ 5 ਤਰੀਕ ਨੂੰ।

01/31/2024

ਅਮਰੀਕਾ ਦੀ ਸਰਕਾਰ ਵੱਲੋ ਭਾਰਤ ਨੂੰ ਤਿੰਨ ਬਿਲੀਅਨ ਡਾਲਰ ਦੇ 31 MQ-9A Sea Guardian ਅਤੇ Sky Guardian ਡ੍ਰੋਨ ਦੀ ਸਪਲਾਈ ਰੋਕ ਦਿੱਤੀ ਹੈ, ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਜਦੋਂ ਤੱਕ ਗੁਰਪਤਵੰਤ ਪੰਨੂ ਦੇ ਮਾਮਲੇ ਚ ਸਹੀ ਜਾਂਚ ਨਹੀਂ ਕੀਤੀ ਜਾਂਦੀ ਉਦੋਂ ਤੱਕ ਭਾਰਤ ਨੂੰ ਡ੍ਰੋਨ ਦੀ ਸਪਲਾਈ ਨਹੀਂ ਹੋਵੇਗੀ

01/31/2024

France ਵਿੱਚ ਕਿਸਾਨਾਂ ਦਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ

01/30/2024

ਭਾਜਪਾ ਨੇ ਚੰਡੀਗੜ ਦੇ ਮੇਅਰ ਦੀ ਚੋਣ ਲੁਟਕੇ ਵਿਖਾ ਦਿੱਤਾ ਕਿ ਉਸਨੂੰ ਕੋਈ ਵੱਖਰੀ ਧਿਰ ਮਨਜ਼ੂਰ ਨਹੀਂ ਹੈ। ਪਰ ਪੰਜਾਬ ਸਰਕਾਰ ਨੇ ਕਿੰਨੀਆਂ ਮਿਊਂਸਪਿਲ ਕਮੇਟੀਆਂ ਤੇ ਨਗਰ ਨਿਗਮ ਬਿਨਾ ਚੋਣ ਕਰਵਾਏ ਹੀ ਲੁੱਟੇ ਹਨ? ਜਿਸਦਾ ਜਿੱਥੇ ਦਾਅ ਲੱਗਦਾ ਤਾਂ ਲਾਉਂਦੇ ਨੇ!!

01/30/2024

ਚੰਡੀਗੜ੍ਹ ‘ਚ ਫਿਰ ਭਾਜਪਾ ਦਾ ਮੇਅਰ ।
ਭਾਜਪਾ ਨੂੰ 16 ਤੇ ਆਪ ਨੂੰ 12 ਵੋਟਾਂ ਪਈਆਂ ।
ਆਪ ਤੇ ਕਾਂਗਰਸ ਗਠਜੋੜ ਕਰਕੇ ਵੀ ਹਾਰੀਆਂ ।ਗਠਜੋੜ ਦੀਆਂ 08 ਵੋਟਾਂ ਰੱਦ ਹੋਣ ਤੇ ਸਾਰੇ ਹੈਰਾਨ

ਪ੍ਰੋਪੇਨ ਟੈਂਕ ਫਟਣ ਨਾਲ ਗੁਰਦਵਾਰਾ ਸਾਹਿਬ ਬਰਾਡਸ਼ਾਹ ਸੈਕਰਾਮੈਂਟੋ ਦੀ ਪੁਰਾਣੀ ਇਮਾਰਤ ਨੂੰ ਨੁਕਸਾਨ ਪੁੱਜਾ, ਵਾਹਿਗੁਰੂ ਦੀ ਕਿਰਪਾ ਨਾਲ ਕੋਈ ਜਾਨੀ ...
01/30/2024

ਪ੍ਰੋਪੇਨ ਟੈਂਕ ਫਟਣ ਨਾਲ ਗੁਰਦਵਾਰਾ ਸਾਹਿਬ ਬਰਾਡਸ਼ਾਹ ਸੈਕਰਾਮੈਂਟੋ ਦੀ ਪੁਰਾਣੀ ਇਮਾਰਤ ਨੂੰ ਨੁਕਸਾਨ ਪੁੱਜਾ, ਵਾਹਿਗੁਰੂ ਦੀ ਕਿਰਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ

01/29/2024

ਭਾਨੇ ਸਿੱਧੂ ਤੇ ਚੌਥਾ ਪਰਚਾ ਮੁਹਾਲੀ ਚ ਹੋਇਆ ਪਰਚਾ ਦਰਜ

01/26/2024

ਅੱਜ ਲੁਧਿਆਣੇ ਸਤੌਜ ਵਾਲੇ ਮਹਿੰਦਰ ਮਾਸਟਰ ਦਾ ਮੁੰਡਾ ਕਹਿੰਦਾ ਕਿ ਜਵਾਨ ਧੀ ਪੁੱਤ ਹੋਣ ਦੇ ਬਾਵਜੂਦ ਉਸਨੇ ਨਵੇਂ ਵਿਆਹ ਤੋਂ ਹੋਣ ਵਾਲੇ ਬੱਚੇ ਦਾ ਲਿੰਗ ਟੈਸਟ ਨਹੀ ਕਰਵਾਇਆ! ਤੂੰ ਕਰਵਾ ਹੀ ਨਹੀ ਸਕਦਾ ਇਹ ਕਾਨੂੰਨੀ ਤੌਰ ‘ਤੇ ਜੁਰਮ ਹੈ

26 ਜਨਵਰੀ ਦੀ ਪਰੇਡ ਵਿਚ ਸਿੱਖ ਰੈਜੀਮੈਂਟ ਹਿੱਸਾ ਲੈਂਦੀ ਹੈ ਜਾਂ ਨਹੀਂ, ਪਰ ਜਦੋਂ ਵੀ 26 ਜਨਵਰੀ ਦਾ ਜ਼ਿਕਰ ਹੋਵੇਗਾ, ਉਥੇ ਸਿੱਖਾਂ ਵੱਲੋਂ ਖਾਲਸਾਈ...
01/26/2024

26 ਜਨਵਰੀ ਦੀ ਪਰੇਡ ਵਿਚ ਸਿੱਖ ਰੈਜੀਮੈਂਟ ਹਿੱਸਾ ਲੈਂਦੀ ਹੈ ਜਾਂ ਨਹੀਂ, ਪਰ ਜਦੋਂ ਵੀ 26 ਜਨਵਰੀ ਦਾ ਜ਼ਿਕਰ ਹੋਵੇਗਾ, ਉਥੇ ਸਿੱਖਾਂ ਵੱਲੋਂ ਖਾਲਸਾਈ ਨਿਸ਼ਾਨ ਲਹਿਰਾਉਣ ਦੀ ਗੱਲ ਜ਼ਰੂਰ ਕੀਤੀ ਜਾਵੇਗੀ ਅਤੇ ਦੀਪ ਸਿੱਧੂ ਦਾ ਜ਼ਿਕਰ ਜ਼ਰੂਰ ਕੀਤਾ ਜਾਵੇਗਾ।

ਕੰਗਨਾ ਰਣੌਤ ਅਜੇ ਤੱਕ ਸਿੱਖਾਂ ਨਾਲ ਪੰਗੇ ਲੈਣੇ ਬੰਦ ਨਹੀਂ ਕੀਤੇ। ਹੁਣ ਉਹ ਸਿੱਖ ਵਿਰੋਧੀ ਫਿਲਮ "Emergency" ਵਿੱਚ ਇੰਦਰਾ ਗਾਂਧੀ ਦਾ ਰੋਲ ਕਰ ਰਹ...
01/25/2024

ਕੰਗਨਾ ਰਣੌਤ ਅਜੇ ਤੱਕ ਸਿੱਖਾਂ ਨਾਲ ਪੰਗੇ ਲੈਣੇ ਬੰਦ ਨਹੀਂ ਕੀਤੇ। ਹੁਣ ਉਹ ਸਿੱਖ ਵਿਰੋਧੀ ਫਿਲਮ "Emergency" ਵਿੱਚ ਇੰਦਰਾ ਗਾਂਧੀ ਦਾ ਰੋਲ ਕਰ ਰਹੀ ਹੈ। ਸਾਡੇ ਜ਼ਖਮਾਂ ਤੇ ਨਮਕ ਪਾਉਣ ਲਈ ਇਹ ਫਿਲਮ ੧੪ ਜੂਨ ੨੦੨੪ ਨੂੰ ਰਿਲੀਜ਼ ਹੋਵੇਗੀ ਜਦੋਂ ਸਿੱਖ ਭਾਰਤੀ ਫੌਜ ਦੁਆਰਾ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦਾ ਸੋਗ ਮਨਾ ਰਹੇ ਹੋਣਗੇ।

ਬੇਹੱਦ ਅਫਸੋਸਨਾਕ: ਬੀਚ 'ਤੇ ਤੈਰਨ ਗਏ ਚਾਰ ਪੰਜਾਬੀ ਮੂਲ ਦੇ ਵਿਅਕਤੀਆਂ ਦੀ ਮੌਤਮੈਲਬੌਰਨ ਵੱਸਦਾ ਭਾਈਚਾਰਾ ਹਾਲੇ 11 ਦਿਨ ਪਹਿਲਾਂ ਨੌਜਵਾਨ ਲੜਕੇ ਸਾ...
01/25/2024

ਬੇਹੱਦ ਅਫਸੋਸਨਾਕ: ਬੀਚ 'ਤੇ ਤੈਰਨ ਗਏ ਚਾਰ ਪੰਜਾਬੀ ਮੂਲ ਦੇ ਵਿਅਕਤੀਆਂ ਦੀ ਮੌਤ

ਮੈਲਬੌਰਨ ਵੱਸਦਾ ਭਾਈਚਾਰਾ ਹਾਲੇ 11 ਦਿਨ ਪਹਿਲਾਂ ਨੌਜਵਾਨ ਲੜਕੇ ਸਾਹਿਲ ਦੇ ਸਮੁੰਦਰੀ ਪਾਣੀ 'ਚ ਵਹਿ ਜਾਣ ਦੀ ਘਟਨਾ ਭੁੱਲਿਆ ਨਹੀਂ ਸੀ ਕਿ ਬੁੱਧਵਾਰ ਦੁਪਿਹਰੇ ਕੁਝ ਅਜਿਹਾ ਵਾਪਰਿਆ, ਜੋ ਵਿਕਟੋਰੀਆ ਸੂਬੇ ਨੇ ਪਿਛਲੇ 20 ਸਾਲਾਂ ਵਿਚ ਨਹੀਂ ਵੇਖਿਆ।

Phillip Island ਦਾ Forrest Caves Beach ਜਿਆਦਾਤਰ unpatrolled ਰਹਿੰਦਾ। ਬੀਤੀ ਸਿਖਰ ਦੁਪਿਹਰ ਵੀ ਅਜਿਹਾ ਹੀ ਸੀ। ਪਰ ਭਾਰਤੀ ਪਰਿਵਾਰ ਦੇ ਲੋਕ ਇਸ ਬੀਚ 'ਤੇ ਆਨੰਦ ਮਾਣਨ ਗਏ ਸੀ। ਪਰ ਪਾਣੀ ਦਾ ਵਹਾਅ ਐਨਾ ਤੇਜ਼ ਆਇਆ ਕਿ ਆਪਣੀ ਉਮਰ ਦੇ 20ਵਿਆਂ 'ਚ ਤਿੰਨ ਲੜਕੀਆਂ ਅਤੇ ਇੱਕ 40 ਸਾਲ ਦਾ ਪੁਰਸ਼ ਵਹਿ ਤੁਰੇ। ਅਚਾਨਕ ਓਥੋਂ ਇੱਕ off duty lifesaver ਨੇ ਉਹਨਾਂ ਨੂੰ ਦੇਖਿਆ ਅਤੇ ਮਦਦ ਕੀਤੀ। ਇੱਕ ਲੜਕੀ ਨੂੰ airlift ਕਰਕੇ The Alfred ਹਸਪਤਾਲ ਲਿਜਾਇਆ ਗਿਆ। ਅੱਜ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਬਾਕੀ ਦੀਆਂ ਦੋ ਲੜਕੀਆਂ ਅਤੇ ਪੁਰਸ਼ (ਪੁਲਿਸ ਨੇ ਹਾਲੇ ਕਿਸੇ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ) ਨੂੰ ਮੌਕੇ 'ਤੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ।

ਮੀਡੀਆ ਮੁਤਾਬਕ ਪਰਿਵਾਰਾਂ ਪੰਜਾਬ ਦੇ ਫਗਵਾੜਾ ਨਾਲ ਸਬੰਧਿਤ ਹੈ।

01/25/2024

ਭਾਨਾ ਸਿੱਧੂ ਦੀ ਹੋਈ ਜ਼ਮਾਨਤ।
ਕੱਲ ਹੋਵੇਗਾ ਰਿਹਾਅ।

01/24/2024

ਬੈੰਕ ਆਫ ਕੈਨੇਡਾ ਨੇ ਵਿਆਜ਼ ਦਰਾਂ ਚੌਥੀ ਵਾਰ ਵੀ 5.0 %'ਤੇ ਸਥਿਰ ਰੱਖੀਆ

ਬਲਾਤਕਾਰ ਤੇ ਕਤਲਾਂ ਦੇ ਘਿਨੌਣੇ‌ ਦੋਸ਼ ਸਾਬਤ ਹੋਣ ਤੋਂ ਬਾਅਦ ਸਜ਼ਾ ਕੱਟ ਰਿਹਾ ਸੌਦਾ ਸਾਧ ਨੌਵੀਂ ਵਾਰ ਪੈਰੋਲ ਤੇ ਬਾਹਰ ਆ ਰਿਹਾ। ਏਸ ਵਾਰ ਤਾਂ 29 ...
01/24/2024

ਬਲਾਤਕਾਰ ਤੇ ਕਤਲਾਂ ਦੇ ਘਿਨੌਣੇ‌ ਦੋਸ਼ ਸਾਬਤ ਹੋਣ ਤੋਂ ਬਾਅਦ ਸਜ਼ਾ ਕੱਟ ਰਿਹਾ ਸੌਦਾ ਸਾਧ ਨੌਵੀਂ ਵਾਰ ਪੈਰੋਲ ਤੇ ਬਾਹਰ ਆ ਰਿਹਾ। ਏਸ ਵਾਰ ਤਾਂ 29 ਦਿਨਾਂ ਦੇ ਅੰਦਰ ਹੀ 50 ਦਿਨਾਂ ਲਈ ਬਾਹਰ ਆ ਰਿਹਾ।

ਪੰਜਾਬ ਦੀ ਕੇਜਰੀਵਾਲ ਸਰਕਾਰ ਨੇ ਸੱਚਾ ਸੌਦਾ ਦੁਆਰਾ ਕੀਤੇ ਬਲਾਤਕਾਰਾਂ ਤੇ ਕਤਲਾਂ ਪ੍ਰਤੀ ਸ਼ਰਧਾ ਭਾਵਨਾ ਦਿਖਾਉਂਦੇ,ਬੇ ਅਦਬੀ ਕੇਸ ਚਲਾਉਣ ਤੇ ਰੋਕ ਲਗਾ ਦਿੱਤੀ ਆ। 92 ਸੀਟਾਂ ਦੇਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਏਹ 2024 ਦਾ ਪਹਿਲਾ ਤੋਹਫਾ।

01/24/2024

ਲੱਗਦੈ ਲਾਈਟ ਤੇ ਸੂਰਜ ਵਿਚਾਲੇ ਸ਼ਰਤ ਲੱਗ ਗਈ ਐ ਕਿ ਭਲਾਂ ਪੰਜਾਬ ਵਿੱਚੋਂ ਕੌਣ ਜ਼ਿਆਦਾ ਗਾਇਬ ਰਹਿੰਦੈ !

01/24/2024

Ac ਵਾਲੀ ਮੈਂਡਮ ਪੂਰੀ ਗਰਮ ਹੋਈ ਫਿਰਦੀ ਆ
ਕਹਿੰਦੀ ਮੈਂ ਤਾਂ ਆਪਣੇ ਸਕੇ ਬੰਦੇ ਨੂੰ ਨੀ ਬਖਸਿਆ ਤੂੰ ਕਿਹੜੇ ਬਾਗ ਦੀ ਮੂਲੀ ਆਂ।🤣

ਖੰਡਾ ਅਤੇ ਲਿਟਵੀਨੈਂਕੋ1 ਨਵੰਬਰ 2006 ਨੂੰ ਇੰਗਲੈਂਡ ਵਿੱਚ ਰਹਿ ਰਹੇ ਸਾਬਕਾ ਰੂਸੀ ਜਾਸੂਸ ਐਲੈਗਜ਼ੈਂਡਰ ਲਿਟਵੀਨੈਂਕੋ ਨੂੰ ਲੰਡਨ ਵਿੱਚ ਕਿਸੇ ਤਰੀਕੇ...
01/23/2024

ਖੰਡਾ ਅਤੇ ਲਿਟਵੀਨੈਂਕੋ

1 ਨਵੰਬਰ 2006 ਨੂੰ ਇੰਗਲੈਂਡ ਵਿੱਚ ਰਹਿ ਰਹੇ ਸਾਬਕਾ ਰੂਸੀ ਜਾਸੂਸ ਐਲੈਗਜ਼ੈਂਡਰ ਲਿਟਵੀਨੈਂਕੋ ਨੂੰ ਲੰਡਨ ਵਿੱਚ ਕਿਸੇ ਤਰੀਕੇ ਜ਼ਹਿਰ ਦੇ ਦਿੱਤੀ ਗਈ। ਜ਼ਹਿਰ ਦੇਣ ਲਈ ਪਰਮਾਣੂ ਪਦਾਰਥ polonium-210 ਦੀ ਵਰਤੋਂ ਕੀਤੀ ਗਈ।

ਦੁਨੀਆ ਭਰ ਵਿੱਚ ਕਈ ਸਾਬਕਾ ਜਸੂਸਾਂ ਤੇ ਵਿਰੋਧੀਆਂ ਨੂੰ ਮਾਰਨ ਲਈ Ricin ਵੀ ਵਰਤੀ ਜਾਂਦੀ ਰਹੀ ਹੈ। ਇਨ੍ਹਾਂ ਦੀ ਵਰਤੋਂ ਨਾਲ ਛੇਤੀ ਕੀਤਿਆਂ ਪਤਾ ਨਹੀਂ ਲਗਦਾ ਕਿ ਕਿਸੇ ਨੇ ਜ਼ਹਿਰ ਦਿੱਤੀ ਹੈ ਤੇ ਬੰਦੇ ਦੀ ਕੁਦਰਤੀ ਮੌਤ ਹੋਈ ਲੱਗਣ ਲੱਗਦੀ ਹੈ।

ਐਲੈਗਜ਼ੈਂਡਰ ਲਿਟਵੀਨੈਂਕੋ ਨੂੰ 1 ਨਵੰਬਰ 2006 ਨੂੰ ਇਹ ਜ਼ਹਿਰ ਦਿੱਤੀ ਗਈ ਤੇ ਉਸ ਨੂੰ ਜ਼ਹਿਰ ਦੇਣ ਬਾਰੇ ਤੁਰੰਤ ਸ਼ੱਕ ਹੋਣ ਕਾਰਨ 22 ਦਿਨ ਬਰਤਾਨਵੀ ਸਰਕਾਰ ਵਲੋਂ ਉਸਨੂੰ ਬਚਾਉਣ ਦੀ ਪੁਰਜ਼ੋਰ ਕੋਸ਼ਿਸ਼ ਚਲਦੀ ਰਹੀ ਪਰ ਉਹ 23 ਨਵੰਬਰ 2006 ਨੂੰ ਪ੍ਰਾਣ ਤਿਆਗ ਗਿਆ।

ਹੁਣ ਉਸਦੇ ਵਕੀਲ ਮਾਈਕਲ ਪੋਲੈਕ ਨੇ ਦਾਅਵਾ ਕੀਤਾ ਹੈ ਕਿ ਸਿੱਖ ਕਾਰਕੁੰਨ ਭਾਈ ਅਵਤਾਰ ਸਿੰਘ ਖੰਡਾ ਨੂੰ ਵੀ ਇਸੇ ਤਰੀਕੇ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਉਸਨੇ ਬਰਤਾਨਵੀ ਗ੍ਰਹਿ ਸਕੱਤਰ ਜੇਮਜ਼ ਕਲੈਵਰਲੀ ਨੂੰ ਇਸ ਬਾਰੇ ਲਿਖਿਆ ਹੈ ਤੇ ਕਿਹਾ ਹੈ ਕਿ ਬਰਤਾਨਵੀ ਏਜੰਸੀਆਂ ਨੇ ਮੌਕੇ ਸਿਰ ਸਹੀ ਜਾਂਚ ਨਹੀਂ ਕੀਤੀ ਅਤੇ ਇਸ ਨੂੰ ਬਹੁਤ ਹਲਕਾ ਲਿਆ।

ਖੰਡਾ ਅਤੇ ਲਿਟਵੀਨੈਂਕੋ ਦੇ ਕੇਸ ਵਿੱਚ ਵੱਡਾ ਫਰਕ ਇਹੀ ਹੈ ਕਿ ਲਿਟਵੀਨੈਂਕੋ ਨੂੰ ਬਚਾਉਣ ਲਈ ਬਰਤਾਨੀਆ ਸਰਕਾਰ ਨੇ ਪੂਰੀ ਵਾਹ ਲਾ ਦਿੱਤੀ ਜਦਕਿ ਖੰਡਾ ਮਾਮਲੇ 'ਚ ਬਰਤਾਨੀਆ ਸਰਕਾਰ ਨੇ ਗੱਲ ਗੌਲ਼ੀ ਹੀ ਨਹੀਂ। (ਹੋ ਸਕਦਾ ਗੱਲ ਦੱਬੀ ਜ਼ਰੂਰ ਹੋਵੇ)

ਹੌਲੀ-ਹੌਲੀ ਗੱਲ ਓਧਰ ਨੂੰ ਜਾ ਰਹੀ, ਜਿੱਧਰ ਸਿੱਖ ਪਹਿਲਾਂ ਹੀ ਯਕੀਨ ਨਾਲ ਕਹਿ ਰਹੇ ਹਨ ਕਿ ਭਾਈ ਅਵਤਾਰ ਸਿੰਘ ਖੰਡਾ ਨੂੰ ਭਾਰਤ ਨੇ ਖਤਮ ਕੀਤਾ। ਸੱਚ ਬਾਹਰ ਤਾਂ ਆ ਕੇ ਹੀ ਰਹਿਣਾ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

(ਬੇਨਤੀਃ ਮੇਰੀ ਫੇਸਬੁੱਕ ਪੰਜਾਬ ਅਤੇ ਭਾਰਤ ਵਿੱਚ ਬੈਨ ਹੈ। ਮੇਰੀਆਂ ਪੋਸਟਾਂ ਸ਼ੇਅਰ ਕਰਨ ਨਾਲੋਂ ਕਾਪੀ ਕਰਕੇ ਆਪਣੀ ਫੇਸਬੁੱਕ ‘ਤੇ ਪਾ ਲਿਆ ਕਰੋ, ਪੰਜਾਬ ਅਤੇ ਭਾਰਤ ਵਾਲੇ ਪੜ੍ਹ-ਦੇਖ ਸਕਣਗੇ।)

01/23/2024

ਫੈਡਰਲ ਕੋਰਟ ਦਾ ਅਹਿਮ ਫੈਸਲਾ - ਲਿਬਰਲ ਸਰਕਾਰ ਨੇ ਕਰੋਨਾ ਦੌਰਾਨ ਟਰੱਕ ਮਾਰਚ ਨੂੰ ਹਟਾਉਣ ਲਈ ਐਂਮਰਜੈਂਸੀ ਐਕਟ ਲਗਾ ਕਿ ਚਾਰਟਰ ਦੀ ਉਲੰਘਣਾ ਕੀਤੀ

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਲਈ ਚੋਣ planner ਜਾਰੀ ਕਰ ਦਿੱਤਾ ਹੈ। ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਸਮਾਂ 16 ਅਪ੍ਰੈਲ 2024...
01/23/2024

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਲਈ ਚੋਣ planner ਜਾਰੀ ਕਰ ਦਿੱਤਾ ਹੈ। ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਸਮਾਂ 16 ਅਪ੍ਰੈਲ 2024 ਨਿਸ਼ਚਿਤ ਕੀਤਾ ਗਿਆ ਹੈ। ਨੋਟੀਫਿਕੇਸ਼ਨ ਤੋਂ ਲੈ ਕੇ ਵੋਟਿੰਗ ਤੱਕ ਦੀ ਚੋਣ ਪ੍ਰਕਿਰਿਆ 16 ਅਪ੍ਰੈਲ ਤੱਕ ਪੂਰੀ ਕਰ ਲਈ ਜਾਵੇ।

Address

Edmonton, AB

Alerts

Be the first to know and let us send you an email when Pendu Canada ਪੇਂਡੂ ਕੇਨੈਡਾ posts news and promotions. Your email address will not be used for any other purpose, and you can unsubscribe at any time.

Videos

Share