05/01/2025
ਅਜਕਲ ਕੀ ਹੋ ਰਿਹਾ ਪੰਜਾਬ ਵਿੱਚ ਆਹਾ ਜਿਹੜਾ ਡਰਾਮਾ ਜਥੇਦਾਰਾਂ ਅਤੇ ਬਾਦਲਾਂ ਨੇ ਰੱਲਕੇ ਖੇਡਿਆ ਇਹ ਬਹੁਤ ਸ਼ਰਮਨਾਕ ਹੈ ਲੋਕ ਬਹੁਤ ਸਿਆਣੇ ਨੇ ਕੋਈ ਕਮਲਾਂ ਨਹੀਂ ਅੱਜ ਦੇ ਸਮੇਂ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਸੁਖਬੀਰ ਬਾਦਲ ਅਤੇ ਇੰਨਾਂ ਦੇ ਟੋਲੇ ਨੇ ਰੱਜਕੇ ਗੁਨਾਹ ਅਤੇ ਪਾਪ ਕੀਤੇ ਆਪਣੀ ਮਰਜੀ ਨਾਲ ਵੋਟਾਂ ਲੈਣ ਦੇ ਚੱਕਰ ਵਿੱਚ ਗੁਰੁ ਗ੍ਰੰਥ ਸਾਹਿਬ ਦੀ ਬੇਪਤੀ ਕਰਵਾਈ ਬਹਿਬਲਕਲਾਂ ਅਤੇ ਬਰਗਾੜੀ ਵਿਚ ਬੇਦੋਸ਼ੇ ਮਾਂਵਾਂ ਦੇ ਪੁੱਤ ਪੁਲਿਸ ਦੀ ਗੋਲੀ ਨਾਲ ਮਰਵਾ ਦਿੱਤੇ ਗੁਰੁ ਸਾਹਿਬ ਦੇ ਅੰਗ ਵੀ ਪਾੜੇ ਗਏ ਕਈ ਅੰਗ ਰੁੜ੍ਹੀਆਂ ਅਤੇ ਗਲੀਆਂ ਵਿਚ ਖਿਲਾਰੇ ਗਏ ਜੋ ਕੀ ਨਾਂ ਮਾਫੀ ਯੋਗ ਬਹੁਤ ਭੈੜਾ ਅਤੇ ਬੱਜਰ ਗੁਨਾਹ ਹੈ ਪਿਛਲੇ ਪੰਦਰਾਂ ਸਾਲ ਤੱਕ ਅਕਾਲੀ ਲਾਣਾ ਝੂਠ ਬੋਲਦਾ ਰਿਹਾ ਕੀ ਅਸੀ ਇਹ ਸੱਭ ਨਹੀਂ ਕੀਤਾ ਪਰ ਹੁੰਣ ਸਬੂਤ ਅਤੇ ਗਵਾਹ ਹੌਲੀ ਹੌਲੀ ਸਾਹਮਣੇ ਆਉਣੇ ਸ਼ੁਰੁ ਹੋ ਗਏ ਸੀ ਬਾਦਲ ਜੁੰਡਲੀ ਨੁੰ ਪਤਾ ਸੀ ਜੇਕਰ ਇਹ ਸੱਭ ਭੇਦ ਖੁਲ ਗਏ ਤਾਂ ਲੋਜਾਂ ਤੋ ਛਿੱਤਰ ਬਹੁਤ ਪੈਣਗੇ ਜਿਹੜੇ ਕੇਸ ਪੈਣਗੇ ਉਹ ਅਲੱਗ .. ਬਾਦਲ ਜੁੰਡਲੀ ਨੇ ਜਥੇਦਾਰਾਂ ਨਾਲ ਰਲਕੇ ਵੇਖੋ ਕਿੱਡਾ ਵੱਡਾ ਡਰਾਮਾ ਖੇਡਿਆ ਅਕਾਲ ਤਖ਼ਤ ਅੱਗੇ ਜਾਕੇ ਸਾਰੇ ਗੁਨਾਹ ਕਬੂਲ ਕਰ ਲਏ ਜੋਕੀ ਅੱਗੇ ਜਾਕੇ ਕਬੁਲ ਕਰਨੇ ਵੀ ਪੈਣੇ ਸੀ ਪਰ ਇੰਨਾਂ ਦੀ ਚਲਾਕੀ ਵੇਖੋ ਸਾਰੇ ਕੇਸਾਂ ਅਤੇ ਗੁਨਾਹਾਂ ਜਾਨ ਛੁਡਾਉਣ ਲਈ ਜਥੇਦਾਰ ਅੱਗੇ ਗਲਤੀ ਮੰਨ ਲਈ ਤੇ ਅੱਗੋਂ ਜਥੇਦਾਰ ਨੇ ਵੀ ਐਡੇ ਵਡੇ ਗੁਨਾਹਾਂ ਦੀ ਸਜ਼ਾ ਕੀ ਦਿੱਤੀ ਸਿਰਫ ਦੋ ਤਿੰਨ ਦਿਨ ਬਰਛਾ ਫੜਕੇ ਸੁਖਬੀਰ ਗੁਰੁ ਘਰ ਸੇਵਾ ਕਰੇ ਇਹ ਸਾਰੀ ਅਕਾਲੀ ਜੁੰਡਲੀ ਕਿਸੇ ਨੁੰ ਬਾਥਰੂਮ ਦੀ ਸੇਵਾ ਕਿਸੇ ਨੁੰ ਝਾੜੂ ਮਾਰਨ ਦੀ ਸੇਵਾ .. ਇਸ ਤਰ੍ਹਾਂ ਦੀਆਂ ਮਾਮੁਲੀ ਸਜ਼ਾਵਾਂ ਦੇਕੇ ਗੁਨਾਹ ਮੁਆਫ਼ੀ ਕਰ ਦਿੱਤੇ ..ਦੋਸਤੋ ਆਪਣੇ ਸੁਝਾਅ ਦੇਕੇ ਦਸਿੳ ਕੀ ਦੋ ਤਿੰਨ ਦਿਨ ਗੁਰੁ ਘਰ ਮਾਮੁਲੀ ਸੇਵਾ ਕਰਕੇ ਜਿਹੜੇ ਮਾਂਵਾਂ ਦੇ ਪੁੱਤ ਮਾਰ ਦਿੱਤੇ ੳਨਾਂ ਕਤਲ ਮਾਫ ਹੋ ਸਕਦੇ ਨੇ ..ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕੀਤੀ ਮਾਫ਼ ਹੋ ਸਕਦੀ ਹੈ ਸੋਂਦੇ ਸਾਧ ਨੁੰ ਗੁਰੁ ਗੋਬਿੰਦ ਸਿੰਘ ਵਰਗਾ ਰੁਪ ਬਣਾੳਣ ਤੇ ਮਾਫ਼ ਕਰਨ ਵਾਲਾ ਗੁਨਾਹ ਮਾਫ਼ ਹੋ ਸਕਦਾ ਹੈ ..ਇਹ ਸਜ਼ਾ ਕੋਈ ਸਜ਼ਾ ਨਹੀਂ ਐਡੇ ਵਡੇ ਪਾਪ ਕਰਨ ਦੀ ਸਜ਼ਾ ਅਸਲ ਵਿੱਚ ਇੰਨਾਂ ਨੁੰ ਸਿੱਖ ਪੰਥ ਵਿਚੋ ਛੇਕਣਾ ਬਣਦਾ ਸੀ ਅਤੇ ਜਿਹੜੇ ਨਾਵਾ ਦੇ ਪੁੱਤ ਮਾਰੇ ਉਸ ਕੇਸ ਵਿੱਚ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ ਗੁਰੁ ਗ੍ਰੰਥ ਸਾਹਿਬ ਦੀ ਘੋਰ ਬੇਪਤੀ ਕਰਨ ਦੇ ਦੋਸ਼ ਵਿਚ ਸੁਖਬੀਰ ਬਾਦਲ ੳਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਆਪਣੇ ਚਮਚੇ ਜਥੇਦਾਰਾਂ ਨਾਲ ਸੈਟਿੰਗ ਕਰਕੇ ਆਪ ਹੀ ਗੁਨਾਹ ਮੰਨ ਲਈ ਆਪ ਹੀ ਸਜ਼ਾਵਾਂ ਤੈਅ ਕਰ ਦਿੱਤਿਆਂ ਆਪ ਹੀ ਮਰਜੀ ਨਾਲ ਸਜ਼ਾ ਵੀ ਭੁਗਤ ਲਈ ਕੀ ਇਹ ਸੱਭ ਇਸ ਤਰਾਂ ਕਰਨਾਂ ਉਹ ਵੀ ਗੁਰੁ ਦੀ ਹਜ਼ੂਰੀ ਵਿੱਚ ਇਹ ਉਨ੍ਹਾਂ ਪਿੱਛਲੇ ਗੁਨਾਹਾਂ ਤੋ ਵੀ ਵੱਡਾ ਪਾਪ ਹੈ ਪੰਦਰਾਂ ਸਾਲ ਗੁਰੁ ਘਰ ਦੀ ਹਜ਼ੂਰੀ ਵਿੱਚ ਬੈਠਕੇ ਸੋਹਾਂ ਖਾਂਦੇ ਰਹੇ ਕੀ ਅਸੀਂ ਇਹ ਸੱਭ ਨਹੀਂ ਕੀਤਾ … ਹੁਣ ਜਦੋਂ ਪਾਣੀ ਸਿਰ ੳਪਰੋ ਲੰਗ ਗਿਆ ਤਾਂ ਆਪ ਹੀ ਗੁਨਾਹ ਮੰਨ ਲਏ ਤੇ ਆਪ ਹੀ ਆਪਣੀ ਮਰਜ਼ੀ ਨਾਲ ਸਜ਼ਾ ਭੁਗਤ ਲਈ ਦੋਸਤੋ ਕੁਮੈਂਟ ਕਰਕੇ ਦਸਿੳ ਬੇਦੋਸ਼ੇ ਮਾਂਵਾ ਦੇ ਪੁੱਤ ਮਾਰਨੇ ਗੁਰੁ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਅਤੇ ਹੋਰ ਅਨੇਕਾਂ ਬੱਜਰ ਗੁਨਾਹ ਸਿਰਫ ਦੋ ਦਿਨ ਗੁਰੁ ਘਰ ਸੇਵਾ ਕਰਕੇ ਮਾਫ ਹੋ ਸਕਦੇ ਨੇ ..ਇੰਨਾਂ ਦੇ ਮਨਾਂ ਵਿਚ ਗੁਰੁ ਗ੍ਰੰਥ ਸਾਹਿਬ ਲਈ ਸਤਿਕਾਰ ਸਿਰਫ ਐਨਾ ਕੁ ਹੈ ਕੀ ਦੋ ਤਿੰਨ ਸੇਵਾਵਾਂ ਕਰਕੇ ਗੁਰੁ ਸਾਹਿਬ ਦੀ ਬੇਪਤੀ ਦਾ ਹਿਸਾਬ ਬਰਾਬਰ ਕਰ ਦਿੱਤਾ .. ਅਸਲ ਵਿਚ ਇਹ ਗੁਨਾਹ ਐਡਾ ਵਡਾ ਹੈ ਕੀ ਸਾਰੀ ੳਮਰ ਸੁਖਬੀਰ ਬਾਦਲ ਗੁਰੁ ਸਾਹਿਬ ਅੱਗੇ ਨੱਕ ਨਾਲ ਲਕੀਰਾਂ ਕਡੇ ਤਾਂ ਵੀ ਇਹ ਗੁਨਾਹ ਨਹੀ ਬਕਸ਼ਿਆ ਸਕਦਾ .. ਜਿਹੜੇ ਚਾਰ ਬੇਕਸੂਰ ਨੋਜਵਾਨ ਮਾਰੇ ੳਨਾਂ ਦਾ ਕੀ ..ਵੇਖੋ ਕਿੰਨੇ ਨੀਚ ਨੇ ਇਹ ਦੋ ਤਿੰਨ ਦਿਨ ਸੇਵਾ ਕਰਕੇ ਚਾਰ ਕਤਲ ਵੀ ਮਾਫ਼ ਕਰਵਾ ਲਏ .. ਸਿੱਖ ਪੰਥ ਨੂੰ ਚਾਹੀਦਾ ਆਹ ਸਾਰੀ ਬਾਦਲ ਜੁੰਡਲੀ ਵਿੱਚੇ ਇੰਨਾਂ ਦੇ ਜਥੇਦਾਰ ਸੱਭ ਨੁੰ ਇੱਕ ਚੁਰਾਹੇ ਵਿੱਚ ਖੜੇ ਕਰਕੇ ਇੰਨਾਂ ਦਾ ਮੂੰਹ ਕਾਲਾ ਕੀਤਾ ਜਾਵੇ ਇੰਨਾਂ ਨੇ ਗੁਰੁ ਗ੍ਰੰਥ ਸਾਹਿਬ ਨੁੰ ਇੱਕ ਮਜ਼ਾਕ ਬਣਾਕੇ ਰੱਖਿਆ ਹੋਇਆ ਹੈ ਜਥੇਦਾਰ ਕੋਣ ਹੁੰਦਾ ਹੈ ਇੰਨਾਂ ਨੂੰ ਮਾਫ਼ ਕਰਨ ਵਾਲਾ ਇਹ ਫੈਸਲਾ ਸਿੱਖ ਕੋਮ ਨੇ ਕਰਨਾ ਸੀ ਅਤੇ ਕਾਨੂੰਨ ਮੁਤਾਬਕ ਕਤਲ ਅਤੇ ਬੇਅਦਬੀ ਦੀ ਸਜ਼ਾ ਵੀ ਸਖ਼ਤ ਹੋਣੀ ਚਾਹੀਦੀ ਸੀ ਤਾਂ ਜੋ ਕੋਈ ਅੱਗੇ ਤੋਂ ਇਸ ਤਰਾਂ ਦੀ ਗਲਤੀ ਕਰਨ ਦੀ ਹਿੰਮਤ ਨਾਂ ਕਰੇ ..ਬਾਕੀ ਸਾਰੇ ਦੋਸਤਾਂ ਨੁੰ ਬੇਨਤੀ ਹੈ ਕੀ ਆਪਣੇ ਸੁਝਾਅ ਜਰੁਰ ਦਿੳ