Radio Haanji

Radio Haanji Radio Haanji is Australia’s top Punjabi & Hindi radio station, broadcasting 24/7 in Sydney and Melbourne.
(959)

Enjoy the best in music, news, podcasts, and entertainment. Listen anytime via our website, Android/iPhone app, or through our call-to-listen number. Radio Haanji is the only independent community radio station in Melbourne that broadcasts seven days a week, 24 hours a day, and brings Punjabi music, Hindi music, Hindi classic songs, top-ten countdowns, India and Punjab, cultural and religious prog

rams, interviews, talk-shows, and other community-related programs to the North Indian, Punjabi, and broader Indian communities. The radio covers a range of special music programs, from bhangra to Bollywood, old classics to contemporary pop and Hindi dance music. Disclaimer: http://www.haanji.com.au/disclaimer

Privacy Policy: http://www.haanji.com.au/privacy-policy

Terms Of Use: http://www.haanji.com.au/terms-of-use

ਚਮਕ ਹੈ ਮਿਹਰ ਕੀ ਚਮਕੌਰ, ਤੇਰੇ ਜ਼ਰੋਂ ਮੇਂਯਹੀਂ ਸੇ ਬਨ ਕੇ ਸਿਤਾਰੇ ਗਏ ਆਸਮਾਂ ਕੇ ਲੀਏ!ਵੱਡੇ ਸਾਹਿਬਜ਼ਾਦੇ ਅਤੇ ਚਮਕੌਰ ਦੀ ਗੜ੍ਹੀ ਦੇ ਸਮੂਹ ਸ਼ਹੀ...
22/12/2024

ਚਮਕ ਹੈ ਮਿਹਰ ਕੀ ਚਮਕੌਰ, ਤੇਰੇ ਜ਼ਰੋਂ ਮੇਂ
ਯਹੀਂ ਸੇ ਬਨ ਕੇ ਸਿਤਾਰੇ ਗਏ ਆਸਮਾਂ ਕੇ ਲੀਏ!

ਵੱਡੇ ਸਾਹਿਬਜ਼ਾਦੇ ਅਤੇ ਚਮਕੌਰ ਦੀ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟ-ਕੋਟ ਸਿਜਦਾ

ਵਿਕਟੋਰੀਆ ਸੂਬੇ ਵਿੱਚ ਮੁੱਖ ਵਿਰੋਧੀ ਧਿਰ ਦੇ ਮੁੱਖ ਨੇਤਾ ਵਜੋਂ John Pesutto ਦਾ ਭਵਿੱਖ ਇਸ ਵਕਤ ਦਾਅ 'ਤੇ ਲੱਗਿਆ ਹੋਇਆ ਹੈ।ਪਾਰਟੀ ਵਿੱਚ ਇੱਕ ਧ...
22/12/2024

ਵਿਕਟੋਰੀਆ ਸੂਬੇ ਵਿੱਚ ਮੁੱਖ ਵਿਰੋਧੀ ਧਿਰ ਦੇ ਮੁੱਖ ਨੇਤਾ ਵਜੋਂ John Pesutto ਦਾ ਭਵਿੱਖ ਇਸ ਵਕਤ ਦਾਅ 'ਤੇ ਲੱਗਿਆ ਹੋਇਆ ਹੈ।

ਪਾਰਟੀ ਵਿੱਚ ਇੱਕ ਧੜਾ Pesutto ਨੂੰ ਪ੍ਰਮੁੱਖ ਲੀਡਰ ਵੱਜੋਂ 2025 ਨਹੀਂ ਵਿਖਾਉਣਾ ਚਾਹੁੰਦਾ। ਇਸ ਧੜੇ ਦੀ ਅਗਵਾਈ Brad Battin ਕਰ ਰਹੇ ਹਨ।

ਹਾਲਾਂਕਿ John Pesutto ਦਾ ਕਹਿਣਾ ਹੈ ਕਿ ਉਹਨਾਂ ਨੇ ਪਾਰਟੀ ਰੂਮ ਬੈਠਕ 15 ਜਨਵਰੀ ਨੂੰ ਸੱਦੀ ਹੈ, ਪਰ ਬਾਗੀ ਧੜਾ ਅਗਲੇ ਸ਼ੁੱਕਰਵਾਰ ਹੀ ਮਾਮਲਾ ਮੁਕਾਉਣ ਦੇ ਰੌਂਅ ਵਿੱਚ ਹੈ।

ਅਸਲ ਵਿੱਚ ਸਾਰੀ ਕਹਾਣੀ ਮਈ 2023 ਵਿੱਚ ਸ਼ੁਰੂ ਹੋਈ, ਜਦੋਂ ਨਿਓ-ਨਾਜ਼ੀ ਇੱਕ ਰੈਲੀ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ 'ਤੇ John Pesutto ਨੇ Moira Deeming ਨਾਮ ਦੀ ਇੱਕ MP ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ। ਮਗਰੋਂ Deeming ਨੇ Pesutto ਖਿਲਾਫ਼ ਮਾਨਹਾਨੀ ਦਾ ਕੇਸ ਕੀਤਾ, ਜੋ ਬੀਤੇ ਮਹੀਨੇ ਹੀ Pesutto ਹਾਰ ਗਏ।

ਸਥਾਨਕ ਕੌਂਸਲ ਚੋਣਾਂ ਵਿੱਚ ਵੀ ਪਾਰਟੀ ਦਾ ਪਰਦਰਸ਼ਨ ਕੋਈ ਬਹੁਤਾ ਵਧੀਆ ਨਹੀਂ ਸੀ। ਫੈਡਰਲ ਵਿਰੋਧੀ ਧਿਰ ਨੇਤਾ Peter Dutton ਵੀ John Pesutto ਨਾਲ ਕਿਤੇ ਖੜ੍ਹੇ ਨਜ਼ਰ ਨਹੀਂ ਆ ਰਹੇ।

ਅੱਜ ਸੂਤਰਾਂ ਦੇ ਹਵਾਲੇ ਦੇ ਨਾਲ ਕਿਹਾ ਜਾ ਰਿਹਾ ਕਿ ਇਸ ਨਾਂ ਦੇ ਹੱਕ ਦੇ ਵਿੱਚ ਸਭ ਤੋਂ ਵਧੇਰੇ ਵੋਟਾਂ ਭੁਗਤੀਆਂ ਹਨ। ਜੇਕਰ ਆਸਟਰੇਲੀਆ ਦੀ ਨੈਸ਼ਨਲ ਮੀਡੀਆ ਦੀ ਵੀ ਗੱਲ ਕਰੀਏ ਤਾਂ ਇਸ ਟਾਈਮ ਤੇ ਇਸੇ ਨਾਂ ਦੇ ਹੀ ਸੰਕੇਤ ਮਿਲ ਰਹੇ ਹਨ। ਖੈਰ ਸ਼ੁਕਰਵਾਰ ਦੇ ਦਿਨ ਤੈਅ ਹੋ ਜਾਏਗਾ ਕਿ ਵਿਰੋਧੀ ਧਿਰ ਦੇ ਵਿੱਚ ਹੁਣ ਕੌਣ ਨੇਤਾ ਬਣ ਕੇ ਉਭਰਦਾ ਹੈ।

Brad Battin ਉਹੀ ਚਿਹਰਾ ਹੈ ਜਿੰਨਾਂ ਨੂੰ ਪਿਛਲੇ ਦਿਨੀ ਤੁਸੀਂ ਪੰਜਾਬ ਤੋਂ ਇਲਾਵਾ ਭਾਰਤ ਦੀਆਂ ਅਲੱਗ ਅਲੱਗ ਥਾਵਾਂ ਦੇ ਉੱਤੇ ਘੁੰਮਦਿਆਂ ਤਸਵੀਰਾਂ ਵਿੱਚ ਵੇਖਿਆ। ਖਾਸ ਕਰਕੇ ਦਰਬਾਰ ਸਾਹਿਬ ਫੇਰੀ ਦੇ ਉੱਤੇ ਇਹਨਾਂ ਦੀਆਂ ਤਸਵੀਰਾਂ Social Media ਤੇ ਕਾਫੀ ਘੁੰਮੀਆਂ ਸੀ।

ਅੰਦਾਜ਼ੇ ਹਨ ਕਿ ਅਗਲੇ ਹਫ਼ਤੇ ਤੱਕ ਵਿਕਟੋਰੀਆ ਵਿੱਚ ਲਿਬਰਲ ਪਾਰਟੀ ਅੰਦਰ leadership spill ਸਿਰੇ ਚੜ੍ਹ ਜਾਵੇਗਾ।

ਜਰਮਨੀ 'ਚ ਹੋਏ ਹਮਲੇ ਕਰਕੇ ਦੁਨੀਆਂ ਭਰ ਵਿੱਚ ਚਿੰਤਾ ਦਾ ਮਾਹੌਲਸਾਊਦੀ ਅਰਬ ਦਾ ਇੱਕ ਡਾਕਟਰ ਜਿਹੜਾ ਲੰਮੇ ਸਮੇਂ ਤੋਂ ਜਰਮਨੀ ਦੇ ਵਿੱਚ ਹੀ ਰਹਿ ਰਿਹਾ...
22/12/2024

ਜਰਮਨੀ 'ਚ ਹੋਏ ਹਮਲੇ ਕਰਕੇ ਦੁਨੀਆਂ ਭਰ ਵਿੱਚ ਚਿੰਤਾ ਦਾ ਮਾਹੌਲ

ਸਾਊਦੀ ਅਰਬ ਦਾ ਇੱਕ ਡਾਕਟਰ ਜਿਹੜਾ ਲੰਮੇ ਸਮੇਂ ਤੋਂ ਜਰਮਨੀ ਦੇ ਵਿੱਚ ਹੀ ਰਹਿ ਰਿਹਾ ਸੀ। ਉਸਨੇ ਆਪਣੀ BMW ਕਾਰ ਲੈ ਕੇ ਕ੍ਰਿਸਮਿਸ ਦੇ ਮੌਕੇ ਹੋਏ ਵੱਡੇ ਇਕੱਠ ਉੱਤੇ ਚਾੜ ਦਿੱਤੀ। ਇਸ ਹੋਏ ਵੱਡੇ ਹਮਲੇ ਦੇ ਵਿੱਚ ਫਿਲਹਾਲ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 50 ਤੋਂ 60 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਕਾਫੀ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਵਜ੍ਹਾ ਕਰਕੇ ਇਹਨਾਂ ਕ੍ਰਿਸਮਿਸ ਦੀਆਂ ਛੁੱਟੀਆਂ ਦੇ ਮੌਕੇ ਲੋਕਾਂ ਦੇ ਮਨਾਂ ਵਿੱਚ ਇੱਕ ਸਹਿਮ ਵਾਲਾ ਮਾਹੌਲ ਵੇਖਿਆ ਜਾ ਸਕਦਾ ਹੈ । ਇਸ ਦੇ ਨਾਲ ਨਾਲ ਦੁਨੀਆਂ ਭਰ ਦੇ ਵਿੱਚ ਇਹ ਵੀ ਚਿੰਤਾ ਜਤਾਈ ਜਾ ਰਹੀ ਹੈ ਕਿ ਇਹ ਇਸ ਤਰੀਕੇ ਦੇ ਹਮਲੇ ਕੋਈ ਹੋਰ ਰੂਪ ਅਖਤਿਆਰ ਨਾ ਕਰ ਜਾਣ।

ਦੱਸਿਆ ਜਾ ਰਿਹਾ ਹੈ ਕਿ ਇਹ ਤਾਲਿਬ ਨਾਂ ਦਾ ਬੰਦਾ ਸਾਊਦੀ ਨੇ ਕਈ ਵਾਰ ਵਾਪਸ ਮੰਗਿਆ ਸੀ ਪਰ ਜਰਮਨ ਨੇ ਨਹੀਂ ਦਿੱਤਾ।

ਇਸੇ ਹਮਲੇ ਤੋਂ ਬਾਦ ਐਲਾਨ ਮਸਕ ਦਾ ਜਰਮਨੀ ਬਾਰੇ ਵੱਡਾ ਬਿਆਨ ਸਾਹਮਣੇ ਆਇਆ। ਮਸਕ ਮੁਤਾਬਕ ਮੌਜੂਦਾ ਸਰਕਾਰ ਜਰਮਨੀ ਵਿੱਚ ਸੱਤਾ 'ਚ ਰਹੀ ਤਾਂ ਹਾਲਾਤ ਹੋਰ ਵੀ ਵਿਗੜ ਜਾਣਗੇ। ਓਹ ਸਰਕਾਰ ਚਲਾਉਣ ਵਿੱਚ ਅਸਮਰੱਥ ਹਨ।

ਦੱਸਦੇ ਜਾਈਏ ਕਿ ਜਰਮਨੀ ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ, ਇਹਨਾਂ ਹੀ ਚੋਣਾਂ ਨੂੰ ਲੈ ਕੇ ਐਲਨ ਮਸਕ ਦਾ ਵੀ ਵੱਡਾ ਬਿਆਨ ਕਿ ਸੱਜੇ ਪੱਖੀ ਵਿਚਾਰਧਾਰਾ ਵਾਲੀ AFP ਪਾਰਟੀ ਜਿੱਤਣੀ ਜਰੂਰੀ ਹੈ। ਮਸਕ ਜਿਹੜੇ ਕਿ ਲਗਾਤਾਰ ਵੇਖਣ ਚ ਆ ਰਿਹਾ ਕਿ ਹੁਣ ਦੁਨੀਆਂ ਭਰ ਦੀ ਰਾਜਨੀਤੀ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਉਹਨਾਂ ਦਾ ਇਹ ਕਹਿਣਾ ਕਿ ਜਰਮਨ ਦੀ ਮੌਜੂਦਾ ਸਰਕਾਰ ਜਰਮਨ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਨਹੀਂ ਚਲਾ ਪਾ ਰਹੀ।

ਦੱਸਦੇ ਜਾਈਏ ਕਿ ਇਹ ਸੱਜੇ ਪੱਖੀ ਪਾਰਟੀ AFP ਲਗਭਗ ਉਦਾਂ ਦੀ ਵਿਚਾਰਧਾਰਾ ਰੱਖਦੀ ਹੈ ਜਿੱਦਾਂ ਦੀ ਡੋਨਲਡ ਟਰੰਪ ਅਮਰੀਕਾ ਦੇ ਵਿੱਚ ਰੱਖਦੇ ਨੇ। ਇਹਨਾਂ ਦਾ ਸਭ ਤੋਂ ਵੱਡਾ ਵਾਅਦਾ ਇਹ ਹੈ ਕਿ ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਯੂਰਪ ਯੂਨੀਅਨ ਦੇ ਵਿੱਚੋਂ ਜਰਮਨ ਨੂੰ ਬਾਹਰ ਕਰ ਲਿਆ ਜਾਵੇਗਾ। ਹੁਣ ਸਮੱਸਿਆ ਇਹ ਕਿ ਜੇਕਰ ਯੁਰਪੀਅਨ ਯੂਨੀਅਨ ਵਿੱਚੋਂ ਜਰਮਨ ਵੀ ਕੱਢ ਲਿਆ ਜਾਂਦਾ ਹੈ ਤੇ ਪਿੱਛੇ ਯੂਰਪੀਅਨ ਯੂਨੀਅਨ ਦੇ ਵਿੱਚ ਬਚਦਾ ਵੀ ਕੀ ਆ।

ਸਫ਼ਰ-ਏ-ਸ਼ਹਾਦਤ: 7 ਪੋਹ ਦੀ ਚੜ੍ਹਦੀ ਸਵੇਰ       #
21/12/2024

ਸਫ਼ਰ-ਏ-ਸ਼ਹਾਦਤ: 7 ਪੋਹ ਦੀ ਚੜ੍ਹਦੀ ਸਵੇਰ
#

21/12/2024
Vanvaas is here! 🌟Catch the thrilling adventure on the big screen at your nearest theater! 🏞️🍿Don’t miss out—book your t...
21/12/2024

Vanvaas is here! 🌟

Catch the thrilling adventure on the big screen at your nearest theater! 🏞️🍿

Don’t miss out—book your tickets now! 🎫


2nd Annual Volleyball 🏐 Tournament - Organised By Pakenham Sports & Cultural Club And Westside Falcons.
21/12/2024

2nd Annual Volleyball 🏐 Tournament - Organised By Pakenham Sports & Cultural Club And Westside Falcons.

6 ਪੋਹ ਨੂੰ, ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਪਰਿਵਾਰ ਅਤੇ ਸਾਰੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਜੀ ਦੁਆਰਾ ਵਸਾਇਆ ਅਨੰਦਪੁਰ ਸਾਹਿਬ ਛੱਡ ਦਿੱਤ...
21/12/2024

6 ਪੋਹ ਨੂੰ, ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਪਰਿਵਾਰ ਅਤੇ ਸਾਰੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਜੀ ਦੁਆਰਾ ਵਸਾਇਆ ਅਨੰਦਪੁਰ ਸਾਹਿਬ ਛੱਡ ਦਿੱਤਾ

ਸੁਪਰੀਮ ਕੋਰਟ ਦਾ ਵੱਡਾ ਆਦੇਸ਼. ਜਗਜੀਤ ਡੱਲੇਵਾਲ ਨੂੰ ਹਸਪਤਾਲ ਕਰਵਾਉ ਦਾਖ਼ਲ!
21/12/2024

ਸੁਪਰੀਮ ਕੋਰਟ ਦਾ ਵੱਡਾ ਆਦੇਸ਼. ਜਗਜੀਤ ਡੱਲੇਵਾਲ ਨੂੰ ਹਸਪਤਾਲ ਕਰਵਾਉ ਦਾਖ਼ਲ!

ਆਸਟ੍ਰੇਲੀਆ ਵਿੱਚ ਅੱਜ Summer Solstice ਹੈ, ਜਿਸ ਦਾ ਮਤਲਬ ਅੱਜ ਵੱਡਾ ਦਿਨ ਹੈ, ਅਜਿਹਾ ਕਿਉਂ ਹੈ ਅਤੇ ਦਿਨ ਦੀ ਲੰਬਾਈ ਕੀ ਹੈ? ਆਓ ਜਾਣੀਏ 👇ਦਿਨ ...
21/12/2024

ਆਸਟ੍ਰੇਲੀਆ ਵਿੱਚ ਅੱਜ Summer Solstice ਹੈ, ਜਿਸ ਦਾ ਮਤਲਬ ਅੱਜ ਵੱਡਾ ਦਿਨ ਹੈ, ਅਜਿਹਾ ਕਿਉਂ ਹੈ ਅਤੇ ਦਿਨ ਦੀ ਲੰਬਾਈ ਕੀ ਹੈ? ਆਓ ਜਾਣੀਏ 👇

ਦਿਨ ਦੇ 24 ਘੰਟਿਆ ਦੇ ਸਫਰ ਵਿੱਚ ਧਰਤੀ ਸਾਲ ਵਿੱਚ ਇੱਕ ਦਿਨ ਸੂਰਜ ਵੱਲ ਝੁੱਕ ਕੇ ਗੁਜ਼ਰਦੀ ਹੈ। Southern Hemisphere ਯਾਨੀ ਦੱਖਣੀ ਧੁਰੇ ਵਿੱਚ ਇਹ ਦਿਨ 21 ਤੋਂ 23 ਦਸੰਬਰ ਦੇ ਦਰਮਿਆਨ ਹੁੰਦਾ ਹੈ, ਹਾਲਾਂਕਿ ਆਸਟ੍ਰੇਲੀਆ ਜੋ ਕਿ ਦੱਖਣੀ ਧੁਰੇ ‘ਤੇ ਮੌਜੂਦ ਹੈ, ਇੱਥੇ summer solstice ਵਾਪਰਦਾ ਹੈ ਅਤੇ ਉੱਤਰੀ ਧੁਰੇ ਦੇ ਦੇਸ਼ (ਜਿਵੇਂ ਭਾਰਤ) winter solstice ਚੋਂ ਗੁਜ਼ਰਦੇ ਹਨ, ਓਥੇ ਅੱਜ ਦੇ ਦਿਨ ਦੀ ਲੰਬਾਈ ਛੋਟੀ ਹੋ ਜਾਂਦੀ ਹੈ।

ਕਿਸ ਸ਼ਹਿਰ ਵਿੱਚ ਅੱਜ ਸੂਰਜ ਕਿੰਨਾ ਸਮਾਂ ਪ੍ਰਕਾਸ਼ ਕਰੇਗਾ, ਵੇਖੋ ਸੂਚੀ

☀️ Hobart: 15 hours and 21 minutes

☀️ Melbourne: 14 hours and 47 minutes

☀️ Canberra: 14 hours and 33 minutes

☀️ Adelaide: 14 hours and 31 minutes

☀️ Sydney: 14 hours and 24 minutes

☀️ Perth: 14 hours and 14 minutes

☀️ Brisbane: 13 hours and 52 minutes

☀️ Darwin: 12 hours and 51 minutes

ਪੰਜਾਬ 'ਚ ਪੋਹ ਦੀ ਠੰਢ ਨੇ ਠਾਰੇ ਲੋਕ
21/12/2024

ਪੰਜਾਬ 'ਚ ਪੋਹ ਦੀ ਠੰਢ ਨੇ ਠਾਰੇ ਲੋਕ

ਆਸਟ੍ਰੇਲੀਆ ਵਿੱਚ ਅੱਜ Summer Solstice ਹੈ, ਜਿਸ ਦਾ ਮਤਲਬ ਅੱਜ ਵੱਡਾ ਦਿਨ ਹੈ, ਅਜਿਹਾ ਕਿਉਂ ਹੈ ਅਤੇ ਦਿਨ ਦੀ ਲੰਬਾਈ ਕੀ ਹੈ? ਆਓ ਜਾਣੀਏ 👇ਦਿਨ ...
20/12/2024

ਆਸਟ੍ਰੇਲੀਆ ਵਿੱਚ ਅੱਜ Summer Solstice ਹੈ, ਜਿਸ ਦਾ ਮਤਲਬ ਅੱਜ ਵੱਡਾ ਦਿਨ ਹੈ, ਅਜਿਹਾ ਕਿਉਂ ਹੈ ਅਤੇ ਦਿਨ ਦੀ ਲੰਬਾਈ ਕੀ ਹੈ? ਆਓ ਜਾਣੀਏ 👇

ਦਿਨ ਦੇ 24 ਘੰਟਿਆ ਦੇ ਸਫਰ ਵਿੱਚ ਧਰਤੀ ਸਾਲ ਵਿੱਚ ਇੱਕ ਦਿਨ ਸੂਰਜ ਵੱਲ ਝੁੱਕ ਕੇ ਗੁਜ਼ਰਦੀ ਹੈ। Southern Hemisphere ਯਾਨੀ ਦੱਖਣੀ ਧੁਰੇ ਵਿੱਚ ਇਹ ਦਿਨ 21 ਤੋਂ 23 ਦਸੰਬਰ ਦੇ ਦਰਮਿਆਨ ਹੁੰਦਾ ਹੈ, ਹਾਲਾਂਕਿ ਆਸਟ੍ਰੇਲੀਆ ਜੋ ਕਿ ਦੱਖਣੀ ਧੁਰੇ 'ਤੇ ਮੌਜੂਦ ਹੈ, ਇੱਥੇ summer solstice ਵਾਪਰਦਾ ਹੈ ਅਤੇ ਉੱਤਰੀ ਧੁਰੇ ਦੇ ਦੇਸ਼ (ਜਿਵੇਂ ਭਾਰਤ) winter solstice ਚੋਂ ਗੁਜ਼ਰਦੇ ਹਨ, ਓਥੇ ਅੱਜ ਦੇ ਦਿਨ ਦੀ ਲੰਬਾਈ ਛੋਟੀ ਹੋ ਜਾਂਦੀ ਹੈ।

ਕਿਸ ਸ਼ਹਿਰ ਵਿੱਚ ਅੱਜ ਸੂਰਜ ਕਿੰਨਾ ਸਮਾਂ ਪ੍ਰਕਾਸ਼ ਕਰੇਗਾ, ਵੇਖੋ ਸੂਚੀ

☀️ Hobart: 15 hours and 21 minutes

☀️ Melbourne: 14 hours and 47 minutes

☀️ Canberra: 14 hours and 33 minutes

☀️ Adelaide: 14 hours and 31 minutes

☀️ Sydney: 14 hours and 24 minutes

☀️ Perth: 14 hours and 14 minutes

☀️ Brisbane: 13 hours and 52 minutes

☀️ Darwin: 12 hours and 51 minutes

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,ਯਹੀਂ ਸੇ ਬ...
20/12/2024

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਤਾਰੇ ਗਏ ਸਮਾੱ ਕੇ ਲੀਯੇ ।

ਗੁਰੂ ਗੋਬਿੰਦ ਕੇ ਲਖ਼ਤ-ਏ-ਜਿਗਰ ਅਜੀਤ ਜੁਝਾਰ,
ਫ਼ਲਕ ਪਿ ਇਕ, ਯਹਾਂ ਦੋ ਚਾਂਦ ਹੈਂ ਜ਼ਿਯਾ ਕੇ ਲੀਯੇ।
ਦੱਕਨ ਮੇਂ ਦੂਰ ਮਰਕਦ ਹੈ ਹਜ਼ੂਰ ਸਾਹਿਬ ਕਾ,
ਪਹੁੰਚਨਾ ਜਿਸ ਜਗਹ ਮੁਸ਼ਕਿਲ ਹੈ ਮੈ-ਨਵਾ ਕੇ ਲੀਯੇ।

ਭਟਕਤੇ ਫਿਰਤੇ ਹੈਂ ਕਯੋਂ ਹੱਜ ਕਰੇਂ ਯਹਾਂ ਆ ਕਰ,
ਯਿਹ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲੀਯੇ।

ਲਿਖਤ: ਗੰਜ-ਏ-ਸ਼ਹੀਦਾਂ (ਅੱਲ੍ਹਾ ਯਾਰ ਖ਼ਾਂ ਜੋਗੀ)
_______________________________________________
ਸ਼ਹੀਦੀ ਹਫ਼ਤੇ ਦਾ ਇਤਿਹਾਸ ਕੁਮੈਂਟ ਸੈਕਸ਼ਨ ਵਿੱਚ ਦਿੱਤੇ ਲਿੰਕ 'ਤੇ ਜਾਕੇ ਪੜ੍ਹੋ 👇

Melton ਸ਼ੁਰੇਮਾਰੀ ਚ ਇੱਕ ਦੀ ਮੌਤ ਅਤੇ ਦੋ ਦੀ ਹਾਲਤ ਗੰਭੀਰਅੱਜ ਸ਼ਾਮੀ 7 ਕੁ ਵਜੇ ਦੇ ਕਰੀਬ ਮੈਲਟਨ ਦੇ ਉੱਤਰੀ ਇਲਾਕੇ ਕੋਰਨਯੋਗ (McBurnie Dr, ...
20/12/2024

Melton ਸ਼ੁਰੇਮਾਰੀ ਚ ਇੱਕ ਦੀ ਮੌਤ ਅਤੇ ਦੋ ਦੀ ਹਾਲਤ ਗੰਭੀਰ

ਅੱਜ ਸ਼ਾਮੀ 7 ਕੁ ਵਜੇ ਦੇ ਕਰੀਬ ਮੈਲਟਨ ਦੇ ਉੱਤਰੀ ਇਲਾਕੇ ਕੋਰਨਯੋਗ (McBurnie Dr, Kurunjang VIC) ਵਿੱਚ ਵੱਡੀ ਗਿਣਤੀ ਚ ਨੌਜਵਾਨਾਂ ਦਾ ਇਕੱਠ ਵੇਖਿਆ ਗਿਆ, ਜਿੰਨਾ ਦੇ ਹੱਥਾਂ ਵਿੱਚ ਤੇਜਧਾਰ ਹਥਿਆਰ ਵੀ ਦੱਸੇ ਜਾ ਰਹੇ ਹਨ। ਸੁਣਨ ਦੇ ਵਿੱਚ ਆ ਰਿਹਾ ਕਿ ਇਹ ਦੋ ਗੁੱਟਾਂ ਦੀ ਆਪਸੀ ਲੜਾਈ ਸੀ ,ਇਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਤੇ ਦੋ ਨੂੰ ਜਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ| ਕੰਸਰਨਡ ਸਿਟੀਜਨ ਪੇਜ ਦੇ ਉੱਤੇ ਜਾਣਕਾਰੀ ਸਾਂਝੀ ਕਰਦਿਆ ਲਿਖਿਆ ਗਿਆ ਕਿ ਇਹ ਦੋ ਗੁੱਟਾਂ ਦੀ ਸ਼ਾਇਦ ਆਪਸੀ ਲੜਾਈ ਸੀ ਜਿਹਦੇ ਵਿੱਚ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਕਿਉਂਕਿ ਕਾਫੀ ਲੋਕਾਂ ਦੇ ਵਿੱਚ ਡਰ ਤੇ ਸਹਿਮ ਪਾਇਆ ਗਿਆ ਸੀ। ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਸਰਕਾਰ ਦੇ ਕੋਲੋਂ ਕਿ ਏਦਾ ਦੀਆਂ ਗਤੀਵਿਧੀਆਂ ਵਿਕਟੋਰੀਆ ਦੇ ਵਿੱਚ ਜਲਦ ਤੋਂ ਜਲਦ ਰੋਕੀਆਂ ਜਾਣ। ਉਧਰ ਪੁਲਿਸ ਦਾ ਇਹ ਕਹਿਣਾ ਕਿ ਇਸ ਮਸਲੇ ਦੇ ਵਿੱਚ ਫਿਲਹਾਲ ਛਾਣਬੀਣ ਚੱਲ ਰਹੀ ਹੈ।


News Credit: Concerned Citizens Page

lCelebrate this Christmas with Baby John! 🎄✨ Select cinemas will be open on Christmas Day, and we’ve attached the sessio...
20/12/2024

lCelebrate this Christmas with Baby John! 🎄✨ Select cinemas will be open on Christmas Day, and we’ve attached the session times artwork for your convenience. Don’t miss out on the holiday magic! 🎬



For more information visit mindblowingfilms.com




ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਅਚਾਨਕ ਹੋਏ ਬੇਹੋਸ਼
20/12/2024

ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਅਚਾਨਕ ਹੋਏ ਬੇਹੋਸ਼

ਕੀ ਪੰਜਾਬੀ ਡਰਾਈਵਰਾਂ ਨੂੰ ਆਸਟ੍ਰੇਲੀਆ ਵਿੱਚ ਨਸਲਵਾਦ ਦਾ ਸਾਮਣਾ ਕਰਨਾ ਪੈ ਰਿਹਾ ਹੈ? ਅਗਰ ਹਾਂ ਤਾਂ ਇਸਦੇ ਕੀ ਸੰਭਾਵੀ ਹੱਲ ਹੋ ਸਕਦੇ ਹਨ? In thi...
20/12/2024

ਕੀ ਪੰਜਾਬੀ ਡਰਾਈਵਰਾਂ ਨੂੰ ਆਸਟ੍ਰੇਲੀਆ ਵਿੱਚ ਨਸਲਵਾਦ ਦਾ ਸਾਮਣਾ ਕਰਨਾ ਪੈ ਰਿਹਾ ਹੈ? ਅਗਰ ਹਾਂ ਤਾਂ ਇਸਦੇ ਕੀ ਸੰਭਾਵੀ ਹੱਲ ਹੋ ਸਕਦੇ ਹਨ?

In this episode of Haanji Melbourne, hosts Ranjodh Singh and Preetinder Singh Grewal discuss the pressing issue of racism faced by Punjabi truck drivers in Australia. Through real-life stories, expert insights, and listener call-ins, the discussion sheds light on the challenges these drivers encounter on the road and in the workplace. The show aims to raise awareness, empower affected individuals, and explore actionable solutions to combat discrimination. Join the conversation and share your thoughts on creating a more inclusive and respectful community for all. Podcast link in the comment box

Address

Level 1, 203, William Street, St Albans
Melbourne, VIC
3021

Alerts

Be the first to know and let us send you an email when Radio Haanji posts news and promotions. Your email address will not be used for any other purpose, and you can unsubscribe at any time.

Contact The Business

Send a message to Radio Haanji:

Videos

Share

Radio Haanji 1674AM

We are the first free air 24/7 Indian radio in Sydney & Melbourne. We are the most listened radio amongst the INDIAN radio community. We began the radio with a fantastic group of RJ’s and have since grown rapidly into a larger family alongside our loyal and devoted listeners. Download Android App: https://play.google.com/store/apps/details?id=com.stem.radio.haanji&hl=en

Download iOs App: https://itunes.apple.com/in/app/haanji-radio/id1121783432?mt=8 Disclaimer: http://www.haanji.com.au/disclaimer Privacy Policy: http://www.haanji.com.au/privacy-policy Terms Of Use: http://www.haanji.com.au/terms-of-use