01/06/2024
ਪੰਜਾਬ 'ਚ ਵਸਦੇ ਭੈਣੋਂ-ਭਰਾਵੋ, ਚੰਗੀ ਸਰਕਾਰ ਬਨਾਉਣ ਵਿਚ ਹਿੱਸੇਦਾਰ ਬਣੋ !!
ਅੱਜ 1 ਜੂਨ ਸ਼ਨੀਵਾਰ ਨੂੰ ਵੋਟ ਪਾਉਣ ਜਰੂਰ ਜਾਇਉ !!
ਪੰਜਾਬ 'ਚ ਰਹਿ ਰਹੇ ਸਾਰੇ ਵੀਰਾਂ ਭੈਣਾਂ-ਭਰਾਵਾਂ ਨੂੰ ਅਪੀਲ ਹੈ ਕਿ 1 ਜੂਨ ਸ਼ਨੀਵਾਰ ਨੂੰ ਪਾਰਲੀਮੈਂਟ ਦੀਆਂ ਹੋ ਰਹੀਆਂ ਚੋਣਾਂ ਵਿਚ ਆਪਣੀ ਵੋਟ ਜ਼ਰੂਰ ਪਾਉਣ ਦੀ ਕ੍ਰਿਪਾਲਤਾ ਕਰਨੀ। ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਉਹ ਵੋਟ ਪਾਉਣ ਜ਼ਰੂਰ ਜਾਣ ਤੇ ਸਰਕਾਰ ਬਨਾਉਣ 'ਚ ਆਪਣਾ ਬਣਦਾ ਹਿੱਸਾ ਪਾਉਣ। ਦੇਸ਼ ਵਿਚ ਜਿੰਨੇ ਦੁੱਖ-ਸੁੱਖ ਹਨ ਉਹ ਸਭ ਦੇਸ਼ ਵਾਸੀਆਂ ਦੇ ਸਾਂਝੇ ਹਨ, ਇਹ ਦੇਸ਼ ਸਾਡਾ ਹੈ। ਸਾਡੀ ਜਨਮ ਭੂਮੀ ਅਤੇ ਕਰਮ-ਭੂਮੀ ਹੈ । ਚੰਗੀ ਸਰਕਾਰ ਬਣੀ ਤਾਂ ਦੁੱਖ ਘਟਣਗੇ ਦੇਸ਼ ਤਰੱਕੀ ਕਰੇਗਾ। ਸਭ ਦਾ ਭਵਿੱਖ (ਸਾਡੇ ਬੱਚਿਆਂ ਦਾ ਵੀ) ਚੰਗੇਰਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਜੋ ਹਰ ਰੋਜ਼ ਪੰਜਾਬ ਚੋਂ ਜਹਾਜ ਭਰ ਭਰ ਵਿਦੇਸ਼ਾਂ ਨੂੰ ਜਾ ਰਿਹਾ ਹੋ ਸਕਦਾ ਸਾਡੇ ਬੱਚੇ ਅੱਗੇ ਤੋਂ ਪ੍ਰਵਾਸ ਨਾ ਕਰਨ ਇਥੇ ਹੀ ਚੰਗਾ ਭਵਿੱਖ ਮਿਲ ਸਕੇ।
ਇਸ ਮੌਕੇ ਨੂੰ ਵਰਤੋ, ਸਮਾਜ ਦਾ ਅੰਗ ਬਣ ਕੇ ਸਮਾਜੀ-ਸਾਂਝ ਵਿਚ ਵਾਧਾ ਕਰੋ। ਮਿਲੇ ਹੋਏ ਅਧਿਕਾਰ ਦੀ ਆਪਣੀ ਸੂਝ-ਸਿਆਣਪ ਤੇ ਸਿਆਸੀ ਸਮਝਦਾਰੀ ਅਨੁਸਾਰ ਵਰਤੋਂ ਕਰੋ।
ਚੋਣਾਂ ਵਿਚ ਹਿੱਸਾ ਲੈ ਰਹੀਆਂ ਲੋਕਰਾਜੀ ਸਿਆਸੀ ਪਾਰਟੀਆਂ ਵਲੋਂ ਭਵਿੱਖ ਦੇ ਅਗਲੇ ਪੰਜ ਸਾਲਾਂ ਵਾਸਤੇ ਪੇਸ਼ ਕੀਤੇ ਜਾ ਰਹੇ ਏਜੰਡੇ ਬਾਰੇ ਜਾਣੋ ਅਤੇ ਖੁਦ ਫੈਸਲਾ ਕਰੋ ਕਿ ਤੁਸੀਂ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ, ਕੀ ਤੁਸੀਂ ਉਸ ਪਾਰਟੀ ਦੇ ਚੋਣਾਂ ਵਾਸਤੇ ਦਿੱਤੇ ਪ੍ਰੋਗਰਾਮ ਨਾਲ ਸਹਿਮਤ ਹੋ। ਇਹ ਪਾਰਟੀਆਂ ਹਨ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਬੀਜੇਪੀ, ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੀਪੀਆਈ , ਅਤੇ ਹੋਰ ਪਾਰਟੀਆਂ ਅਤੇ ਅਜ਼ਾਦ ਉਮੀਦਵਾਰ।
ਬੇਨਤੀ ਹੈ ਕਿ ਜਿਹੜੀ ਪਾਰਟੀ ਸਮਾਜ ਅੰਦਰ ਪਾੜੇ ਪਾਉਣ ਦਾ ਕੰਮ ਕਰੇ ਜਿਵੇਂ (ਫਾਸ਼ੀਵਾਦੀ) ਜ਼ਹਿਰੀ, ਨਫਰਤੀ ਪ੍ਰਚਾਰ ਕਰਦੀ ਹੈ ਉਹ ਭਾਈਚਾਰੇ ਨੂੰ ਤੋੜਦੀ ਹੈ, ਉਹ ਆਪਣੇ ਆਪ ਨੂੰ ਅਲਟਰਨੇਟਿਵ ਵੀ ਦੱਸਦੀ ਹੈ ਉਸ ਨੂੰ ਵੋਟ ਨਾ ਪਾਇਉ। ਨਫਰਤ ਨੂੰ ਨਕਾਰਨ ਵਾਸਤੇ ਆਪਣੇ ਹੋਰ ਭੈਣਾਂ-ਭਰਾਵਾਂ ਨੂੰ ਵੀ ਇਸ ਬਾਰੇ ਸੁਚੇਤ ਕਰੋ, ਯਾਦ ਰੱਖੋ ਅਸੀਂ ਨਫਰਤਾਂ ਦੇ ਖਿਲਾਫ ਮੁਹੱਬਤਾਂ ਦਾ ਸੁਨੇਹਾ ਦੇਣਾ ਹੈ ।
ਇਸ ਵਾਰ ਵੱਡੇ ਉਲਟ ਫੇਰ ਹੋਣ ਦੀਆਂ ਬਹੁਤ ਸੰਭਾਵਨਾਵਾਂ ਹਨ, ਲੋਕਪੱਖੀ ਸਰਕਾਰ ਬਣੇ , ਇਸ ਦੇ ਭਾਗੀਦਾਰ ਬਣੋ। ਕਾਮੇ-ਕਿਰਤੀਆਂ, ਮਜ਼ਦੂਰਾਂ, ਮੁਲਾਜ਼ਮਾ, ਕਿਸਾਨਾਂ ਦੇ ਦੁੱਖ ਦੂਰ ਕਰਨ ਵਾਲੀ ਸਰਕਾਰ ਆਵੇ। ਵਿੱਦਿਆ, ਸਿਹਤ ਅਤੇ ਵਾਤਾਵਰਣ ਅੰਦਰਲੀਆਂ ਘਾਟਾਂ ਦੂਰ ਕਰਨ ਨੂੰ ਸਰਕਾਰ ਪਹਿਲ ਦੇਵੇ। ਪੰਜਾਬ ਪੱਖੀ ਗੱਲ ਕਰੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ। ਪੰਜਾਬ ਦੇ ਪਾਣੀ, ਧਰਤੀ, ਹਵਾ, ਮਿੱਟੀ ਦੀ ਗੱਲ ਹੋਵੇ ਜੋ ਇਹਨਾਂ ਚੀਜ਼ਾਂ ਨੂੰ ਬਚਾਵੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਹੋਵੇ।
ਛੋਟੇ ਵਪਾਰ ਅਤੇ ਛੋਟੀਆਾਂ ਸਨਅਤਾਂ ਜਿੱਥੇ ਲੱਖਾਂ ਲੋਕ ਕੰਮ ਕਰਦੇ ਹਨ, ਇਸ ਖੇਤਰ ਨੂੰ ਉਤਸ਼ਾਹਿਤ ਕੀਤਾ ਜਾਵੇ, ਜਿਸ ਨਾਲ ਹੋਰ ਲੱਖਾਂ ਕੰਮ ਦੀਆਂ ਥਾਵਾਂ (Jobs) ਪੈਦਾ ਹੋਣਗੀਆਂ, ਕੰਮ ਕਰਨ ਵਾਲਿਆਂ ਨੂੰ ਯੋਗ ਤਨਖਾਹ/ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਸਰਕਾਰ ਵਲੋਂ ਮਿਲਦੀ ਮੱਦਦ ਵਲ ਨਾ ਦੇਖਣਾ ਪਵੇ। ਮੁਫ਼ਤ ਬਿਜਲੀ, ਰਾਸ਼ਨ ਬੰਦ ਹੋਵੇ ਤਾਂ ਜੋ ਦੇਸ਼ ਤੇ ਹੋਰ ਬੋਝ ਨਾ ਬਣੇਂ।
ਪੈਨਸ਼ਨ ਲੈਣ ਵਾਲਿਆਂ ਨੂੰ ਇੱਜ਼ਤਦਾਰ ਜ਼ਿੰਦਗੀ ਜੀਊਣਯੋਗ ਪੈਨਸ਼ਨ ਮਿਲੇ। ਮਹਿੰਗਾਈ ਦਰ ਅਤੇ ਸਿੱਕੇ ਦੇ ਪਸਾਰ ਦਾ ਖਿਆਲ ਕਰਦਿਆਂ ਸਮੇਂ ਸਮੇਂ ਪੈਨਸ਼ਨ ਵਿਚ ਵਾਧਾ ਹੋਵੇ। ਹਥਿਆਰਾਂ, ਜੰਗੀ ਸਮਾਨ ਤੇ ਜ਼ਿੰਦਗੀਆਂ ਬਰਬਾਦ ਕਰਨ 'ਤੇ ਵੱਧੋ ਵੱਧ ਮੁਨਾਫੇ ਦੀ ਹੋੜ ਦੇ ਲੋਭ ਵਿਚ ਖਰਚ ਕੀਤੇ ਜਾ ਰਹੇ ( ਦਰਅਸਲ ਬਰਬਾਦ ਕੀਤੇ ਜਾ ਰਹੇ) ਅਰਬਾਂ ਰੁਪਏ ਮੌਤ ਵੰਡਣ ਵਾਸਤੇ ਨਹੀਂ, ਇਸ ਦੀ ਥਾਂ ਲੋਕ ਭਲਾਈ ਸਕੀਮਾਂ ਲਈ ਵਰਤੇ ਜਾਣ। ਲੋਕਾਂ ਦੀਆਂ ਜੀਊਣਯੋਗ ਹਾਲਤਾਂ ਪਹਿਲਾਂ ਤੋਂ ਬਿਹਤਰ ਹੋਣ ਹੁਣ ਤੁਹਾਡੇ ਹੱਥ ਹੈ, ਇਹ ਵੀ ਤੁਹਾਡੀ ਵੋਟ 'ਤੇ ਹੀ ਨਿਰਭਰ ਕਰਦਾ ਹੈ ਕਿ ਸਰਕਾਰ ਚੰਗੀ ਬਣਦੀ ਹੈ ਜਾਂ ਨਹੀਂ।
*ਤੁਹਾਡਾ ਆਪਣਾ*
ਬਲਵਿੰਦਰ ਸਿੰਘ ਧਾਲੀਵਾਲ
+91 89996 08000, 99141 88618