Bhaini Mehraj Tv

  • Home
  • Bhaini Mehraj Tv

Bhaini Mehraj Tv Contact information, map and directions, contact form, opening hours, services, ratings, photos, videos and announcements from Bhaini Mehraj Tv, Digital creator, .

Bhaini Mehraj District & Tehsil Barnala Punjab .......... 148106 India

10/01/2025

ਗੂਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਭੈਣੀ ਮਹਿਰਾਜ ਬਰਨਾਲਾ ਵਿਖੇ (10 - 01 - 2025 ) ਬਹੁਤ ਹੀ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ

10/01/2025
ਅੱਜ ਪਿੰਡ ਭੈਣੀ ਮਹਿਰਾਜ ਦੀ ਸੁਸਾਇਟੀ ਦੀ ਚੋਣ ਸਰਪੰਚ ਜਤਿੰਦਰ ਸਿੰਘ ਢਿੱਲੋਂ,ਸਮੂਹ ਗਰਾਮ ਪੰਚਾਇਤ ਅਤੇ ਨਗਰ ਦੇ ਸਹਿਯੋਗ ਨਾਲ ਸਰਬਸੰਮਤੀ ਨਾਲ ਚੁਣੀ...
07/01/2025

ਅੱਜ ਪਿੰਡ ਭੈਣੀ ਮਹਿਰਾਜ ਦੀ ਸੁਸਾਇਟੀ ਦੀ ਚੋਣ ਸਰਪੰਚ ਜਤਿੰਦਰ ਸਿੰਘ ਢਿੱਲੋਂ,ਸਮੂਹ ਗਰਾਮ ਪੰਚਾਇਤ ਅਤੇ ਨਗਰ ਦੇ ਸਹਿਯੋਗ ਨਾਲ ਸਰਬਸੰਮਤੀ ਨਾਲ ਚੁਣੀ ਗਈ ਹੈ।
ਜਿਸ ਵਿੱਚ ਅਵਤਾਰ ਸਿੰਘ ਮਾਨ ਪ੍ਰਧਾਨ
ਅਮਨਦੀਪ ਸਿੰਘ ਢਿੱਲੋਂ ਮੀਤ ਪ੍ਰਧਾਨ
ਮੈਂਬਰ ਸਾਹਿਬਾਨ
1 ਕੇਸਰ ਸਿੰਘ ਪੁੱਤਰ ਵੀਰ ਸਿੰਘ
2 ਕਰਮ ਸਿੰਘ ਪੁੱਤਰ ਚੈਚਲ ਸਿੰਘ
3 ਮਨਿੰਦਰ ਸਿੰਘ ਪੁੱਤਰ ਅਵਤਾਰ ਸਿੰਘ
4 ਦਰਸਨ ਸਿੰਘ ਪੁੱਤਰ ਜਰਨੈਲ ਸਿੰਘ
5 ਜਗਜੀਤ ਸਿੰਘ ਪੁੱਤਰ ਬਲਕਾਰ ਸਿੰਘ
6 ਕਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ
7 ਚਮਕੌਰ ਸਿੰਘ ਪੁੱਤਰ ਗੁਰਸੇਵਕ ਸਿੰਘ
8 ਅਵਤਾਰ ਸਿੰਘ ਪੁੱਤਰ ਲਾਭ ਸਿੰਘ
9 ਨਿੰਕਾ ਸਿੰਘ ਪੁੱਤਰ ਮੱਲ ਸਿੰਘ
10 ਅਮਰਜੀਤ ਕੌਰ ਪਤਨੀ ਛੱਜੂ ਸਿੰਘ
11 ਹਰਪਾਲ ਕੌਰ ਪਤਨੀ ਮੈਗਲ ਸਿੰਘ

ਸਾਰੇ ਨਗਰ ਦਾ ਧੰਨਵਾਦ 🙏

06/01/2025

ਆਪ ਸਭ ਨੂੰ ਪਤਾ ਹੈ ਕਿ ਆਪਾ ਕੁਝ ਟਾਈਮ ਪਹਿਲਾਂ ਆਪਣੇ ਪਿੰਡ ਵਿੱਚ ਘੁੰਮਦੇ ਅਗਿਆਤ ਵਿਅਕਤੀ ਦਾ ਜਿਕਰ ਕੀਤਾ ਸੀ। ਸੋ ਇਹ ਪਰਸੋ ਰਾਤ 2.00 ਵਜੇ ਸਹੀ ਅਤੇ ਸਚ ਸਾਬਤ ਹੋਈਆ । ਇਕ ਅਣਪਛਾਤਾ ਵਿਆਕਤੀ ਕੰਧ ਕੋਠੇ ਟੱਪਣ ਤੋਂ ਬਾਅਦ ਸਰਪੰਚ ਸਰਵਨ ਸਿੰਘ ਲਹਿਰੀ ਦੇ ਘਰ ਵਿਚ ਦਾਖਲ ਹੁੰਦਾ ਹੈ। ਬਰਾਂਡੇ ਵਾਲੇ ਗੇਟ ਦੀ ਜਾਲੀ ਵਢ ਤੋੜ ਕੇ ਅੰਦਰ ਲੱਗਿਆ ਕੁੰਡਾ ਖੋਲ੍ਹ ਲੈਂਦਾ ਹੈ। ਸਾਰੇ ਘਰ ਦੇ ਕਮਰਿਆਂ ਦੀ ਫਰੋਲਾ ਫਰਾਲੀ ਕਰਨ ਤੋਂ ਬਾਅਦ ਅਲਮਾਰੀ ਵਿੱਚ ਪਏ ਲਗਭਗ 3000 ਰੁਪਏ ਚੁਰਾ ਲੈਦਾ ਹੈ ਇਸ ਤੋ ਬਾਅਦ ਸਾਰੇ ਘਰ ਦੇ ਕਮਰਿਆਂ ਵਿੱਚੋਂ ਸੇਫ ਮੰਨੇ ਜਾਦੇ ਕਮਰੇ ਵਿੱਚ ਵੜ ਜਾਦਾ ਹੈ ਅਤੇ ਅਖ ਖੁਲਣ ਅਤੇ ਹਿੱਲ ਜੁਲ ਹੋਣ ਤੇ ਕੋਠੇ ਉਪਰ ਦੀ ਗਲੀ ਵਿੱਚ ਛਾਲ ਮਾਰ ਕੇ ਭਜ ਜਾਦਾ ਹੈ ਕੋਸ਼ਿਸ਼ ਕਰਨ ਤੇ ਫੜਿਆ ਨਹੀਂ ਗਿਆ । ਸੁਕਰ ਹੈ ਕਿ ਕੋਈ ਜਾਨੀ ਨੁਕਸਾਨ ਹੋਣ ਤੋ ਬਚਾ ਹੋਇਆ। ਕਿਰਪਾ ਕਰਕੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਦਸਣਾ। ਸੁਚੇਤ ਰਹੋ ਅਤੇ ਆਪਣੇ ਘਰਾਂ ਨੂੰ ਜਿੰਦਾ ਕੁੰਡਾ ਜਰੂਰ ਲਗਾ ਕੇ ਰੱਖੋ। ਕਿਸੇ ਵਿਅਕਤੀ ਦੇ ਦੱਸਣ ਅਨੁਸਾਰ ਕਿ ਅਸੀਂ ਡਾਕਟਰ ਕੋਲ ਰਾਤ 1.30 ਵਜੇ ਬੱਚੇ ਨੂੰ ਦਵਾਈ ਦਵਾਉਣ ਗਏ ਸੀ ਤਾ ਕੁੰਨਰਾ ਵਾਲੀ ਸੜਕ ਤੋ ਬੰਦਾ ਆ ਰਿਹਾ ਸੀ ਅਤੇ ਮੂੰਹ ਸਿਰ ਬੰਨਿਆ ਹੋਇਆ ਸੀ। ਪਤਾ ਨੀ ਉਹੀ ਸੀ ਜਾ ਕੋਈ ਹੋਰ । ਸਾਵਧਾਨ ਰਹਿਣ ਦੀ ਬਹੁਤ ਲੋੜ ਹੈ।
ਦੂਜੀ ਘਟਨਾ

ਰਾਤੀਂ ਤਿੰਨ ਅਣਪਛਾਤੇ ਬੰਦੇ ਆਪਣੀ ਮਸਤੂਆਣਾ ਪਿੰਡੀ ਵਿੱਚ ਦਰਬਾਰਾ ਸਿੰਘ (ਜੀਤੂ ਕੇ) ਦੇ ਘਰ ਆ ਗਏ ਸੀ ਜਿਨ੍ਹਾਂ ਦਾ ਪਰਿਵਾਰ ਨੂੰ ਪਤਾ ਲੱਗਣ ਤੇ ਭਜ ਗਏ ਨਹੀਂ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਕਰ ਸਕਦੇ ਸੀ ਲੋਕਾਂ ਦੇ ਦੱਸਣ ਅਨੁਸਾਰ ਕੈਮਰਿਆਂ ਵਿੱਚ ਸਿਰਫ ਤਿੰਨ ਬੰਦੇ ਦਿਖਾਈ ਦੇ ਰਹੇ ਹਨ ਪਰ ਮੂੰਹ ਸਿਰ ਬੰਨੇ ਹੋਣ ਕਰਕੇ ਉਹਨਾਂ ਦੀ ਪਛਾਣ ਅਤੇ ਹੁਲੀਏ ਦਾ ਪਤਾ ਨਹੀਂ ਲਗ ਰਿਹਾ। ਇਸ ਤਰ੍ਹਾਂ ਦੀਆਂ ਵਧ ਰਹੀਆਂ ਘਟਨਾਵਾਂ ਸਾਰੇ ਹੀ ਪਿੰਡ ਲਈ ਬਹੁਤ ਚਿੰਤਾਜਨਕ ਹਨ। ਇਹ ਹਰ ਰੋਜ ਵਾਪਰ ਰਹੀਆਂ ਘਟਨਾਵਾਂ ਕਿਸੇ ਪਰਿਵਾਰ ਲਈ ਘਾਤਕ ਸਿੱਧ ਹੋਣ ਇਸ ਤੋ ਪਹਿਲਾਂ ਇਹਨਾਂ ਦਾ ਕੋਈ ਨਾ ਕੋਈ ਠੋਸ ਹਲ ਕੱਢਣਾ ਬਹੁਤ ਜਰੂਰੀ ਹੈ।

ਹੇਠ ਲਿਖੇ ਘਰਾਂ ਵਿੱਚ ਪਿਛਲੇ ਸਮੇਂ ਸ਼ਰਾਰਤੀ ਅਨਸਰ ਦੇਖੇ ਗਏ :-

ਜਥੇ: ਹਮੀਰ ਸਿੰਘ ਧਿਆਨੇਕੇ , ਧੰਨਾ ਸਿੰਘ ਸੂਜੇਕਾ, ਸਾਬਕਾ ਸਰਪੰਚ ਸਰਵਾਨ ਸਿੰਘ ਲਹਿਰੀ , ਰਘਵੀਰ ਸਿੰਘ , ਬਾਵਾ ਸਿੰਘ ਹਲਵਾਈ, ਗੁਰਦਿੱਤ ਸਿੰਘ ਬਾਠ , ਬਹਾਦਰ ਸਿੰਘ ਮਾਹਲੋ ਕਾ , ਹਰਦੇਵ ਸਿੰਘ ਹਵੇਲੀ ਵਾਲੇ ਤੇ ਅੱਜ ਦਰਬਾਰਾ ਸਿੰਘ ਜੀਤੂ ਕੇ ( ਮਸਤੂਆਣਾ ਪਿੰਡੀ ) ਬਾਕੀ ਜੇ ਕੋਈ ਰਹਿ ਗਿਆ ਹੋਵੇ ਤਾਂ ਕਮੈਟ ਵਿੱਚ ਜ਼ਰੂਰ ਦੱਸੋ

ਕੀ ਆਪਾਂ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੇ ਹਾਂ ਜਦੋਂ ਕਿਸੇ ਦਾ ਜਾਨੀ ਨੁਕਸਾਨ ਹੋਇਆ ਫਿਰ ਧਰਨਾ ਲਗਾਵਾਂਗੇ ਜਾਂ ਫਿਰ ਟਰਾਲਿਆ ਭਰ ਥਾਨੇ , ਡੀ.ਸੀ ਦਫਤਰ ਘੇਰਾਂਗੇ ਜਾ ਇਹ ਅੱਗ ਆਪਣੇ ਘਰ ਆਉਣ ਦੀ ਉਡੀਕ ਕਰ ਰਹੇ ਹੋ ।

ਧੰਨਵਾਦ
Barnala PolicecSangrur PolicecSAANJH Punjab Policece

ਸਾਹਿਬਜ਼ਾਦੇ ਦੀ ਸ਼ਹੀਦੀ ਸਭਾ ਨੂੰ ਸਮਰਪਿਤ ਨਗਰ ਪਿੰਡ ਭੈਣੀ ਮਹਿਰਾਜ ਵਾਸੀਆਂ ਵੱਲੋਂ ਬਠਿੰਡਾ ਚੰਡੀਗੜ੍ਹ ਮੇਨ ਰੋਡ ਉਪਰ ਪੁਰਾਣੀ ਪੁਲਿਸ ਚੌਕੀ ਉਪਰ ...
25/12/2024

ਸਾਹਿਬਜ਼ਾਦੇ ਦੀ ਸ਼ਹੀਦੀ ਸਭਾ ਨੂੰ ਸਮਰਪਿਤ ਨਗਰ ਪਿੰਡ ਭੈਣੀ ਮਹਿਰਾਜ ਵਾਸੀਆਂ ਵੱਲੋਂ ਬਠਿੰਡਾ ਚੰਡੀਗੜ੍ਹ ਮੇਨ ਰੋਡ ਉਪਰ ਪੁਰਾਣੀ ਪੁਲਿਸ ਚੌਕੀ ਉਪਰ ਸੰਗਤਾਂ ਲਈ ਲੰਗਰ ਲਗਾਇਆ ਗਿਆ ਅਤੇ ਨਾਲ ਹੀ ਦਵਾਈਆਂ ਦਾ ਲੰਗਰ ਲਗਾਇਆ ਗਿਆ।

ਪਿੰਡ ਭੈਣੀ ਮਹਿਰਾਜ ਦੀ ਪੰਚਾਇਤ 🙏🏻 🙏🙏🙏🙏🙏
17/12/2024

ਪਿੰਡ ਭੈਣੀ ਮਹਿਰਾਜ ਦੀ ਪੰਚਾਇਤ 🙏🏻 🙏🙏🙏🙏🙏

ਆਪਣੇ ਵੱਡੇ ਵੀਰ ਸੁਖਵਿੰਦਰ ਸਿੰਘ ਮਾਨ ਆੜ੍ਹਤੀਆ ਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਅਫ਼ਸਰ ਕਾਲੋਨੀ ਵਾਰਡ ਨੰਬਰ 04 ਸੰਗਰੂਰ ਤੋਂ MC ਦੀ ਟਿਕਟ ਨਾਲ਼ ...
14/12/2024

ਆਪਣੇ ਵੱਡੇ ਵੀਰ ਸੁਖਵਿੰਦਰ ਸਿੰਘ ਮਾਨ ਆੜ੍ਹਤੀਆ ਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਅਫ਼ਸਰ ਕਾਲੋਨੀ ਵਾਰਡ ਨੰਬਰ 04 ਸੰਗਰੂਰ ਤੋਂ MC ਦੀ ਟਿਕਟ ਨਾਲ਼ ਨਿਵਾਜਣ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ।

ਜਿੱਤ ਦੀਆਂ ਦੁਆਵਾਂ ਨੇ ਬਾਈ ਜੀ ❤️ ਸਾਰੇ ਦੇਉ ਸਾਥ ਜਿਸ ਤਰੀਕੇ ਨਾਲ ਵੀ ਦੇ ਸਕਦੇ ਹੋ 🙏🏻

ਸਮਾਜਿਕ ਵਿਗਿਆਨ ਤੇ ਅੰਗਰੇਜ਼ੀ ਵਿਸੇ ਦਾ ਵਿਦਿਅਕ ਮੇਲਾਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ (ਸੈਕੰਡਰੀ) ਅਫ਼ਸਰ ਸ੍ਰੀਮਤੀ ...
11/12/2024

ਸਮਾਜਿਕ ਵਿਗਿਆਨ ਤੇ ਅੰਗਰੇਜ਼ੀ ਵਿਸੇ ਦਾ ਵਿਦਿਅਕ ਮੇਲਾ

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ (ਸੈਕੰਡਰੀ) ਅਫ਼ਸਰ ਸ੍ਰੀਮਤੀ ਮਲਕਾ ਰਾਣੀ ਅਤੇ ਉੱਪ-ਜਿਲ੍ਹਾ ਸਿੱਖਿਆ ਅਫਸਰ ਸ. ਬਰਜਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਕੂਲ ਇੰਚਾਰਜ ਸ੍ਰੀਮਤੀ ਕੁਲਦੀਪ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਮਹਿਰਾਜ ਵਿਖੇ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦਾ ਮੇਲਾ ਲਗਾਇਆ ਗਿਆ । ਇਸ ਮੇਲੇ ਵਿੱਚ ਸਮਾਜਿਕ ਵਿਗਿਆਨ ਅਧਿਆਪਕਾਂ ਮੈਡਮ‌ ਰਾਜ ਕੌਰ, ਮੈਡਮ ਕੁਲਦੀਪ ਕੌਰ, ਅੰਤਰਜੀਤ ਭੱਠਲ ਵੱਲੋਂ ਵੱਖ-ਵੱਖ ਸਮਾਜਿਕ ਵਿਗਿਆਨ ਮਾਡਲ ਅਤੇ ਕਿਰਿਆਵਾਂ ਦੀ ਤਿਆਰੀ ਕਰਵਾਈ ਗਈ । ਇਸੇ ਤਰ੍ਹਾਂ ਮੈਡਮ ਮੀਨਾਕਸ਼ੀ ਅਤੇ ਸ.ਜਤਿੰਦਰ ਸਿੰਘ ਵੱਲੋਂ ਅੰਗਰੇਜ਼ੀ ਵਿਸ਼ੇ ਦੀਆਂ ਚਾਰਟ,ਮਾਡਲ, ਕਿਰਿਆਵਾਂ ਤਿਆਰ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਆਪਣੇ ਮਾਡਲ ਅਤੇ ਕਿਰਿਆਵਾਂ ਨੂੰ ਪੇਸ਼ ਕੀਤਾ ।
ਮੇਲੇ ਵਿੱਚ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਈ.ਵੀ.ਐੱਮ ਮਸ਼ੀਨ, ਪਾਣੀ ਸ਼ੁੱਧੀਕਰਨ ਯੰਤਰ, ਜਵਾਲਾਮੁੱਖੀ, ਕੁਤੁਬਮੀਨਾਰ ਅਤੇ
ਅੰਗਰੇਜ਼ੀ ਵਿਸੇ ਦੇ ਪਾਟਸ ਆਫ਼ ਸਪੀਚ, ਬੋਲਣ ਦੀ ਕਲਾ ਵਿਕਸਿਤ ਕਰਨ ਲਈ ਤਿਆਰ ਕੀਤੇ ਮਾਡਲ ਖਿੱਚ ਦਾ ਕੇਂਦਰ ਰਹੇ । ਮੇਲੇ ਵਿੱਚ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਦੀਆਂ ਲਗਭਗ 60 ਕਿਰਿਆਵਾਂ ਪੇਸ਼ ਕੀਤੀਆਂ ਗਈਆਂ ਜਿਨਾਂ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਕੁੱਲ 150 ਵਿਦਿਆਰਥੀਆਂ ਨੇ ਭਾਗ ਲਿਆ। ਵਿਸ਼ੇਸ਼ ਤੌਰ ਤੇ ਮੇਲੇ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਬਰਜਿੰਦਰਪਾਲ ਸਿੰਘ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਹੋਏ | ਮੇਲੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਦੇ‌ ਮਾਪਿਆਂ ਅਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਕਿਰਿਆਵਾਂ ਦਾ ਆਨੰਦ ਮਾਣਿਆ । ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ।

ਗਣਿਤ ਅਤੇ ਸਾਇੰਸ ਮੇਲਾ ਸਸਸਸ ਭੈਣੀ ਮਹਿਰਾਜ ਬਰਨਾਲਾ
11/12/2024

ਗਣਿਤ ਅਤੇ ਸਾਇੰਸ ਮੇਲਾ
ਸਸਸਸ ਭੈਣੀ ਮਹਿਰਾਜ ਬਰਨਾਲਾ

ਲਓ ਬਈ ਮਿੱਤਰੋ !!! ਖੇਡ ਪ੍ਰੇਮੀਆਂ ਲਈ ਭੈਣੀ ਮਹਿਰਾਜ ਆਲਿਆਂ ਨੇ ਰੱਖਿਆ ਕ੍ਰਿਕਟ ਦਾ ਟੂਰਨਾਮੈਂਟ। 11ਦਸੰਬਰ ਦਿਨ ਬੁੱਧਵਾਰ ਤੋਂ ਸ਼ੁਰੂ ਹੋ ਜਾਵੇਗਾ...
11/12/2024

ਲਓ ਬਈ ਮਿੱਤਰੋ !!! ਖੇਡ ਪ੍ਰੇਮੀਆਂ ਲਈ ਭੈਣੀ ਮਹਿਰਾਜ ਆਲਿਆਂ ਨੇ ਰੱਖਿਆ ਕ੍ਰਿਕਟ ਦਾ ਟੂਰਨਾਮੈਂਟ।
11ਦਸੰਬਰ ਦਿਨ ਬੁੱਧਵਾਰ ਤੋਂ ਸ਼ੁਰੂ ਹੋ ਜਾਵੇਗਾ ਭੈਣੀ ਮਹਿਰਾਜ ਆਲਿਆਂ ਦਾ ਕ੍ਰਿਕਟ ਕੱਪ। ਆਪ ਸਭ ਨੇ ਹੁੰਮ ਹੁਮਾ ਕੇ ਖੇਡ ਮੇਲੇ ਵਿੱਚ ਜ਼ਰੂਰ ਪਹੁੰਚਣਾ।
ਅਸੀਂ ਉਡੀਕਾਂਗੇ ਤੁਹਾਡੀਆਂ ਪੈੜਾਂ ਨੂੰ। ਗਰਾਊਂਡ ਉਡੀਕੇਗਾ ਚੌਕੇ ਛੱਕਿਆਂ ਤੇ ਪੈਂਦੀਆਂ ਕਿਲਕਾਰੀਆਂ ਨੂੰ।
ਜ਼ਰੂਰ ਪਹੁੰਚਣਾ ਜੀ 🙏

ਸ਼ਹੀਦ ਜਸਵੀਰ ਸਿੰਘ ਫ਼ੌਜੀ ਜੀ ਭੈਣੀ ਮਹਿਰਾਜ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਪਰਿਵਾਰ ਵੱਲੋ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ, ਜਿਨ੍ਹਾਂ ਦੇ ਭੋਗ 15...
11/12/2024

ਸ਼ਹੀਦ ਜਸਵੀਰ ਸਿੰਘ ਫ਼ੌਜੀ ਜੀ ਭੈਣੀ ਮਹਿਰਾਜ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਪਰਿਵਾਰ ਵੱਲੋ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ, ਜਿਨ੍ਹਾਂ ਦੇ ਭੋਗ 15/12/24 ਨੂੰ ਪੈਣਗੇ। ਸੋ ਸਭ ਨੂੰ ਬੇਨਤੀ ਹੈ ਕਿ ਦਰਸ਼ਨ ਦੇਣ ਦੀ ਕਿਰਲਪਤਾ ਕਰਨੀ 🙏।https://maps.app.goo.gl/jfznmkbjpkfhefha8

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।
06/12/2024

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।

06/12/2024

ਸ਼ਹੀਦੀ ਦਿਵਸ। ਨਗਰ ਕੀਰਤਨ ਸਜਾਇਆ ਗਿਆ। ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਵਸ਼। (6 December 2024)

Bhaini Mehraj Barnala
03/12/2024

Bhaini Mehraj Barnala

🙏🙏🙏🙏 ਸੱਦਾ ਸਾਰਿਆਂ ਨੂੰ  🙏🙏🙏🙏
01/12/2024

🙏🙏🙏🙏 ਸੱਦਾ ਸਾਰਿਆਂ ਨੂੰ 🙏🙏🙏🙏

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਤਪ ਅਸਥਾਨ ਬਾਬਾ ਲੱਖੂ ਦਾਸ ਜੀ ਪਿੰਡ ਭੈਣੀ ਮਹਿਰਾਜ ਜ਼ਿਲ੍ਹਾ ਬਰਨਾਲਾ ਵਿਖੇ।                         ਨੋਵੇ...
28/11/2024

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਤਪ ਅਸਥਾਨ ਬਾਬਾ ਲੱਖੂ ਦਾਸ ਜੀ ਪਿੰਡ ਭੈਣੀ ਮਹਿਰਾਜ ਜ਼ਿਲ੍ਹਾ ਬਰਨਾਲਾ ਵਿਖੇ। ਨੋਵੇਂ ਪਾਤਸ਼ਾਹ ਹਿੰਦ ਦੀ ਚਾਦਰ ਸੀ੍ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਲਾਨਾ ਜੋੜ ਮੇਲਾ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਆਖੰਡ ਪਾਠ ਸਾਹਿਬ ਦੇ ਪ੍ਰਕਾਸ਼ ਮਿਤੀ 03 ਦਿਸੰਬਰ 2024 ਦਿਨ ਮੰਗਲਵਾਰ ਨੂੰ ਅਤੇ 05 ਦਿਸੰਬਰ 2024 ਦਿਨ ਵੀਰਵਾਰ ਨੂੰ ਭੋਗ ਪਾਏ ਜਾਣਗੇ। 06 ਦਿਸੰਬਰ 2024 ਦਿਨ ਸ਼ੁੱਕਰਵਾਰ ਨੂੰ ਪਿੰਡ ਭੈਣੀ ਮਹਿਰਾਜ ਵਿਚ ਨਗਰ ਕੀਰਤਨ ਸਜਾਇਆ ਜਾਵੇਗਾ। ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਖੰਡ ਪਾਠ ਸਾਹਿਬ ਅਤੇ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਾਓ। 🙏 ਬੇਨਤੀ 🙏 ਤਪ ਅਸਥਾਨ ਬਾਬਾ ਲੱਖੂ ਦਾਸ ਜੀ

25/11/2024

ਭੈਣੀ ਮਹਿਰਾਜ ਵੋਟਾਂ ਦਾ ਲੇਖਾ ਜੋਖਾ
ਆਪ --640
ਕਾਂਗਰਸ --609
ਭਾਜਪਾ --282
ਸੰਧੂ--142
ਬਾਠ --137

ਜ਼ਿਮਨੀ ਚੋਣ ਬਰਨਾਲਾ ਤੋਂ ਉਮੀਦਵਾਰ 20 ਨਵੰਬਰ 2024 ਨੂੰ ਆਪਣਾ ਕੀਮਤੀ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰੋਂ।
16/11/2024

ਜ਼ਿਮਨੀ ਚੋਣ ਬਰਨਾਲਾ ਤੋਂ ਉਮੀਦਵਾਰ 20 ਨਵੰਬਰ 2024 ਨੂੰ ਆਪਣਾ ਕੀਮਤੀ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰੋਂ।

Address


Alerts

Be the first to know and let us send you an email when Bhaini Mehraj Tv posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share