Patiala update news

  • Home
  • Patiala update news

Patiala update news Photography is my Passion & i love nature's photography

09/12/2023

ਜੈ ਮਾਤਾ ਦੀ ਭਗਤੋ
जै मां काली की
🙏All plz follow and Like the page 🙏

ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਆਰਤੀ ਦੇ ਦਰਸ਼ਨ ਕਰੋ ਜੀ

ਮਾਤਾ ਰਾਨੀ ਸਭ ਦੀਆਂ ਮਨੋਕਾਮਨਾ ਪੁਰੀਆ ਕਰਣ ਜੀ
Patiala update page ਨੁੰ Follow ਜਰੂਰ ਕਰੋ ਜੀ ਰੋਜ ਦਰਸ਼ਨ ਦੇ ਲਈ 🙏

ਸ਼ੇਅਰ ਜਰੂਰ ਕਰੋ ਜੀ ਹੋਰ ਭਗਤ ਵੀ ਦਰਸ਼ਨ ਕਰ ਸਕਣ
ਜੈ ਮਾਤਾ ਦੀ

*ਅੱਜ ਕੱਲ ਧੁੰਧ ਦੇ ਮੌਸਮ ਦੇ ਲਈ ਜਰੂਰ ਪੜੋ ਅਤੇ ਸ਼ੇਅਰ ਕਰੋ*ਸੰਸਾਰ ਵਿੱਚ ਜਨਮ ਲੈਣ ਵਾਸਤੇ ਮਾਤਾ ਜੀ ਦੇ ਪੇਟ ਵਿੱਚ 9 ਮਹੀਨੇ ਰੁਕ ਸਕਦੇ ਹਾਂ ।ਤੁਰ...
08/12/2023

*ਅੱਜ ਕੱਲ ਧੁੰਧ ਦੇ ਮੌਸਮ ਦੇ ਲਈ ਜਰੂਰ ਪੜੋ ਅਤੇ ਸ਼ੇਅਰ ਕਰੋ*

ਸੰਸਾਰ ਵਿੱਚ ਜਨਮ ਲੈਣ ਵਾਸਤੇ ਮਾਤਾ ਜੀ ਦੇ ਪੇਟ ਵਿੱਚ 9 ਮਹੀਨੇ ਰੁਕ ਸਕਦੇ ਹਾਂ ।
ਤੁਰਨ ਵਾਸਤੇ 2 ਸਾਲ
ਸਕੂਲ ਵਿੱਚ ਦਾਖਲਾ ਲੈਣ ਲਈ 3 ਸਾਲ
ਵੋਟ ਪਾਉਣ ਲਈ 18 ਸਾਲ
ਨੌਕਰੀ ਵਾਸਤੇ 22 ਸਾਲ
ਵਿਆਹ ਵਾਸਤੇ 25 ਤੋਂ 30 ਸਾਲ
ਇਸ ਲਈ ਅਨੇਕਾਂ ਮੌਕਿਆਂ ਵਾਸਤੇ ਅਸੀਂ ਲੰਬੇ ਸਮੇਂ ਵਾਸਤੇ ਉਡੀਕ ਕਰਦੇ ਹਾਂ ਪ੍ਰੰਤੂ•••••!!
ਗੱਡੀ ਓਵਰਟੇਕ ਕਰਦੇ ਸਮੇਂ ਸਿਰਫ 25-30 ਸਕਿੰਟ ਵੀ ਨਹੀਂ ਰੁਕਦੇ •••••!!
ਫੇਰ ਹਾਦਸਾ ਹੋਣ ਤੋਂ ਬਾਅਦ ਜੇ ਜਿਉਂਦੇ ਰਹੇ ਤਾਂ ਹਾਦਸੇ ਨੂੰ ਨਿਬੇੜਨ ਲਈ ਕਈ ਘੰਟੇ, ਹਸਪਤਾਲ ਵਿੱਚ ਕਈ ਦਿਨ, ਮਹੀਨੇ ਜਾਂ ਫਿਰ ਸਾਲ ਲੱਗ ਜਾਂਦੇ ਹਨ ?
ਕੁੱਝ ਸਕਿੰਟਾਂ ਦੀ ਗੜਬੜੀ ਕਿੰਨੇ ਖ਼ਤਰਨਾਕ ਨਤੀਜੇ ਲਿਆ ਸਕਦੀ ਹੈ ।
ਜਾਣ ਵਾਲੇ ਚਲੇ ਜਾਂਦੇ ਹਨ, ਪਿੱਛੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਵਿਰਲਾਪ ਬਾਰੇ ਕਦੇ ਵਿਚਾਰ ਕੀਤਾ? ਕਦੇ ਨਹੀਂ ਕੀਤਾ। ਜਰਾ ਸੋਚੋ !
ਇਸ ਲਈ ਆਪਣੀ ਗੱਡੀ ਸਹੀ ਰਫਤਾਰ, ਸਹੀ ਲੇਨ ਵਿੱਚ ਚਲਾਓ ਅਤੇ ਅਪਣੇ ਟਿਕਾਣੇ ਤੇ ਸੁਰੱਖਿਅਤ ਪਹੁੰਚੋ ।
ਤੁਹਾਡਾ ਮਾਸੂਮ ਪਰਿਵਾਰ ਤੁਹਾਡੀ ਉਡੀਕ ਕਰ ਰਿਹਾ ॥

ਪਟਿਆਲਾ ਅਪਡੇਟ ਨਿਓਜ਼ ਭਾਰਤ ਭੂਸ਼ਣ ਸ਼ਰਮਾ
9815133982

06/12/2023

ਸਰਕਾਰੀ ਦਫ਼ਤਰੀ ਬਾਬੂਆਂ ਨੇ ਕੰਮ ਛੋੜ ਹੜਤਾਲ 11 ਦਸੰਬਰ ਤੱਕ ਵਧਾਈ

1 ਮਹੀਨੇ ਤੋਂ ਲਗਾਤਾਰ ਹੜਤਾਲ ਤੇ ਚਲ ਰਹੇ ਨੇ ਸਰਕਾਰੀ ਮੁਲਾਜ਼ਮ

ਸਰਕਾਰੀ ਪੱਧਰ ਤੇ ਹੁਣ ਤੱਕ ਹੋਈਆਂ ਸਾਰੀਆਂ ਮੀਟਿੰਗ ਰਹੀਆਂ ਬੇਸਿੱਟਾ

03/12/2023
ਪਟਿਆਲਾਪੰਜਾਬ ਸਕੂਲ ਦਾ ਸਮਾਂ ਬਦਲਿਆ  ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ਼੍ਹਣ ਦਾ ਸਮਾਂ ਸਵੇਰੇ 9:30...
02/12/2023

ਪਟਿਆਲਾ

ਪੰਜਾਬ ਸਕੂਲ ਦਾ ਸਮਾਂ ਬਦਲਿਆ

ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ਼੍ਹਣ ਦਾ ਸਮਾਂ ਸਵੇਰੇ 9:30 ਵਜੇ ਛੁੱਟੀ ਦਾ ਸਮਾਂ 3:30 ਵਜੇ ਕੀਤਾ

ਹੁਕਮ ਸੋਮਵਾਰ 04/12/2023 ਤੋਂ 23/12/2023 ਤੱਕ ਸਾਰੇ ਸਕੂਲਾਂ 'ਤੇ ਇਕਸਾਰ ਲਾਗੂ ਰਹਿਣਗੇ
ਪਟਿਆਲਾ ਅਪਡੇਟ ਨਿਓਜ਼ ✍️

30/11/2023

ਪਟਿਆਲਾ

ਪਟਿਆਲਾ ਹੈਰੀਟੇਜ ਫੈਸਟੀਵਲ ਦੇ ਦੂਜੇ ਗੁਲਦਾਉਦੀ ਸ਼ੋਅ ਤੇ ਲਗੇਗਾ ਅਮਰੂਦ ਮੇਲਾ

-ਬਾਰਾਂਦਰੀ ਬਾਗ 'ਚ 15 ਦਸੰਬਰ ਨੂੰ ਗੁਲਦਾਉਦੀ ਤੇ ਅਮਰੂਦ ਦੀਆਂ ਵੱਖੋ-ਵੱਖ ਕਿਸਮਾਂ ਦੀ ਲੱਗੇਗੀ ਨੁਮਾਇਸ਼

-ਵਿਰਾਸਤੀ ਖਾਣੇ, ਆਰਗੈਨਿਕ ਤੇ ਅਮਰੂਦ ਤੋਂ ਬਣੀਆਂ ਵਸਤਾਂ ਸਮੇਤ ਬੱਚਿਆਂ ਦਾ ਕੋਨਾ ਹੋਵੇਗਾ ਖਿਚ ਦਾ ਕੇਂਦਰ ਪਟਿਆਲਾ, 30 ਨਵੰਬਰ: ਭਾਰਤ ਭੂਸ਼ਣ

ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਵਜੋਂ ਦੂਜੇ ਗੁਲਦਾਉਦੀ ਸ਼ੋਅ ਅਤੇ ਅਮਰੂਦ ਮੇਲੇ ਦਾ ਪੋਸਟਰ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੋ ਦਿਨਾਂ ਮੇਲੇ ਦਾ ਉਦਘਾਟਨ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ 15 ਦਸੰਬਰ ਨੂੰ ਇੱਥੇ ਬਾਰਾਂਦਰੀ ਬਾਗ ਵਿਖੇ ਕਰਨਗੇ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਲੋਕ ਕਲਾਵਾਂ, ਲੋਕ ਮੇਲਿਆਂ ਅਤੇ ਪੰਜਾਬ ਦੀ ਵਿਰਾਸਤ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਅਰੰਭੇ ਹਨ, ਇਸ ਤਹਿਤ ਪਟਿਆਲਾ ਵਿਖੇ ਇਹ ਮੇਲਾ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 15 ਤੇ 16 ਦਸੰਬਰ ਨੂੰ ਬਾਰਾਂਦਰੀ ਦੇ ਚਿਲਡਰਨ ਪਾਰਕ ਵਿਖੇ ਬਾਗਬਾਨ ਫੁੱਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ 'ਚ ਐਂਟਰੀਆਂ ਦਰਜ ਕਰਵਾਉਣਗੇ, ਜਿਨ੍ਹਾਂ 'ਚੋਂ ਉਤਮ ਕਿਸਮ ਦੇ ਫੁੱਲਾਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਜਦੋਂਕਿ ਅਮਰੂਦ ਮੇਲੇ 'ਚ ਬਾਗਬਾਨ ਅਮਰੂਦ ਦੀਆਂ ਵੱਖ-ਵੱਖ ਕਿਸਮਾਂ ਸਮੇਤ ਅਮਰੂਦ ਤੋਂ ਬਣੇ ਪਦਾਰਥਾਂ ਦੀ ਦਿਲਕਸ਼ ਨੁਮਾਇਸ਼ ਲਗਾਉਣਗੇ।

ਇਸ ਮੇਲੇ 'ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਸਟਾਲਾਂ, ਆਰਗੈਨਿਕ ਖਾਣੇ, ਅਮਰੂਦ ਤੋਂ ਬਣੀ ਬਰਫ਼ੀ, ਜੈਮ ਤੇ ਹੋਰ ਪਦਾਰਥਾਂ ਸਮੇਤ ਵੱਖ-ਵੱਖ ਖੇਤੀ ਤੇ ਬਾਗਬਾਨੀ ਉਤਪਾਦਾਂ ਦੀਆਂ ਸਟਾਲਾਂ ਤੋਂ ਇਲਾਵਾ ਬੱਚਿਆਂ ਲਈ ਵਿਸ਼ੇਸ਼ ਕੋਨਾ ਖਿਚ ਦਾ ਕੇਂਦਰ ਹੋਵੇਗਾ।

30/11/2023

कांग्रेस के पूर्व कैबिनेट मंत्री साधु सिंह धर्मसोत के घर
ईडी की टीम ने आज सुबह-सुबह अमलोह में छापा मारा।

29/11/2023

ਭਾਰਤ ਦੀ ਵੰਡ ਤੋਂ ਪਹਿਲਾਂ ਇਤਿਹਾਸਕ ਸ਼ਹਿਰ ਰਾਵਲਪਿੰਡੀ ਵਿੱਚ 1932 ਵਿੱਚ ਗੁਰੂ ਪਰਵ ਦੇ ਮੌਕੇ 'ਤੇ ਹਿੰਦੂ ਅਤੇ ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਦੇਸ਼ ਦੇ ਬਟਵਾਰੇ ਵਿੱਚ ਅਸੀਂ ਕੀ ਗੁਆਇਆ ਹੈ, ਇਹ ਜ਼ਰੂਰ ਦੇਖਣਾ ਅਤੇ ਸੋਚਣਾ ਚਾਹੀਦਾ ਹੈ! ਬਹੁਤ ਹੀ ਘੱਟ ਵੀਡੀਓ!

29/11/2023

[ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦੇ ਪੰਜਵੇਂ ਸੈਸ਼ਨ, 2023 ਦਾ ਦੂਜਾ ਦਿਨ।
********************
[Live] 2nd day of 5th session of 16th Punjab Vidhan Sabha, 2023

28/11/2023

ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ ਮੁਲਾਜਮਾ ਦੇ ਹੱਕ ਵਿੱਚ ਬੋਲੇ ਅਤੇ ਪੰਜਾਬ ਸਰਕਾਰ ਤੇ ਚੁਕੇ ਸਵਾਲ
ਸੁਨੋ .....

27/11/2023

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਪ੍ਰਕਾਸ਼ ਦਿਹਾਡੇ ਦੀ ਸਾਰੀ ਸੰਗਤ ਨੂੰ ਮੁਬਾਰਕਾਂ ਹੋਣ ਜੀ

ਗੁਰਦੁਆਰਾ ਸ਼੍ਰੀ ਦੁਖਨਿਵਾਰਣ ਸਾਹਿਬ ਜੀ ਦੇ ਦਰਸ਼ਣ ਕਰੋ
ਵਾਹਿਗੁਰੂ ਵਾਹਿਗੁਰੂ ਜੀ

27/11/2023

ਵਾਹਿਗੁਰੂ ਵਾਹਿਗੁਰੂ ਜੀ

26/11/2023

ਜੈ ਮਾਤਾ ਦੀ ਭਗਤੋ
जै मां काली की
🙏All plz follow the page 🙏

ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਆਰਤੀ ਦੇ ਦਰਸ਼ਨ ਕਰੋ ਜੀ

ਮਾਤਾ ਰਾਨੀ ਸਭ ਦੀਆਂ ਮਨੋਕਾਮਨਾ ਪੁਰੀਆ ਕਰਣ ਜੀ
Patiala update page ਨੁੰ Follow ਜਰੂਰ ਕਰੋ ਜੀ ਰੋਜ ਦਰਸ਼ਨ ਦੇ ਲਈ 🙏

ਸ਼ੇਅਰ ਜਰੂਰ ਕਰੋ ਜੀ ਹੋਰ ਭਗਤ ਵੀ ਦਰਸ਼ਨ ਕਰ ਸਕਣ
ਜੈ ਮਾਤਾ ਦੀ
ॐ गणपति गणेश जी महाराज ॐ श्री कालिका देवीयोः नमोः जय माँ काली पटियाले वाली ,तु,ही तु
जय माँ राज राजेश्वरी जी, जय श्री राधे जय श्री श्याम🙏जय बाबा भैरव जी,

जय माता रानी जी की
प्रातः काल दर्शन श्री काली माता जी मंदिर पटियाला
माता रानी सभी भक्तो की मनोकामना पूर्ण करे

25/11/2023

ਜੈ ਮਾਤਾ ਦੀ ਭਗਤੋ
जै मां काली की
🙏All plz follow the page 🙏

ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਆਰਤੀ ਦੇ ਦਰਸ਼ਨ ਕਰੋ ਜੀ

ਮਾਤਾ ਰਾਨੀ ਸਭ ਦੀਆਂ ਮਨੋਕਾਮਨਾ ਪੁਰੀਆ ਕਰਣ ਜੀ
Patiala update page ਨੁੰ Follow ਜਰੂਰ ਕਰੋ ਜੀ ਰੋਜ ਦਰਸ਼ਨ ਦੇ ਲਈ 🙏

ਸ਼ੇਅਰ ਜਰੂਰ ਕਰੋ ਜੀ ਹੋਰ ਭਗਤ ਵੀ ਦਰਸ਼ਨ ਕਰ ਸਕਣ
ਜੈ ਮਾਤਾ ਦੀ

ਕਿਸ ਕਿਸ ਨੂੰ ਯਾਦ ਹੈ ਇਹ ਨੋਟ ...........?
23/11/2023

ਕਿਸ ਕਿਸ ਨੂੰ ਯਾਦ ਹੈ ਇਹ ਨੋਟ ...........?

22/11/2023

ਸੂਬੇ ਦਾ ਪਹਿਲਾ ਕਬੱਡੀ ਤੇ ਖੋ ਖੋ ਦਾ ਇੰਡੋਰ ਗਰਾਊਂਡ ਘਨੌਰ 'ਚ ਬਣੇਗਾ

-ਚੋਟੀ ਦੇ ਖਿਡਾਰੀ ਪੈਦਾ ਕਰਨ ਲਈ ਪੰਜਾਬ ਖੇਡ ਨਰਸਰੀ ਦੇ ਰਾਹ 'ਤੇ

-ਇੱਕ ਕਰੋੜ ਰੁਪਏ ਦੀ ਲਾਗਤ ਨਾਲ ਘਨੌਰ ਵਿਖੇ ਬਣਨ ਵਾਲੀ ਖੇਡ ਨਰਸਰੀ ਲਈ ਸਮਝੌਤਾ ਹੋਇਆ ਸਹੀ ਬੱਧ

-ਸੂਬੇ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਜੇਤੂ ਬਣਾਉਣ ਲਈ ਖੇਡ ਨਰਸਰੀ ਸਾਬਤ ਹੋਵੇਗੀ ਮੀਲ ਪੱਥਰ : ਗੁਰਲਾਲ ਘਨੌਰ

-ਖੇਡ ਨਰਸਰੀ 'ਚ ਖਿਡਾਰੀਆਂ ਨੂੰ ਮਾਹਰ ਕੋਚਾਂ ਰਾਹੀਂ ਦਿੱਤੀ ਜਾਵੇਗੀ ਟਰੇਨਿੰਗ: ਡਿਪਟੀ ਕਮਿਸ਼ਨਰ

-30 ਜੂਨ ਤੱਕ ਸਟੇਟ ਆਫ਼ ਦੀ ਆਰਟ ਖੇਡ ਨਰਸਰੀ ਖਿਡਾਰੀਆਂ ਨੂੰ ਕੀਤੀ ਜਾਵੇਗੀ ਸਮਰਪਿਤ

ਪਟਿਆਲਾ, 22 ਨਵੰਬਰ: ਭਾਰਤ ਭੂਸ਼ਣ ਸ਼ਰਮਾ
ਪੰਜਾਬ ਦੇ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਤੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਪਟਿਆਲਾ ਜ਼ਿਲ੍ਹੇ 'ਚ ਐਮ.ਐਲ.ਏ ਘਨੌਰ ਗੁਰਲਾਲ ਘਨੌਰ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਯਤਨਾਂ ਸਦਕਾ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੂਬੇ ਦੀ ਪਹਿਲੀ ਖੇਡ ਨਰਸਰੀ ਦਾ ਸਮਝੌਤਾ ਅੱਜ ਬੈਕਟਰਜ਼ ਫੂਡ ਸਪੈਸ਼ਲਿਸਟ ਲਿਮਟਿਡ ਅਤੇ ਖੇਡ ਵਿਭਾਗ ਵੱਲੋਂ ਸਹੀ ਬੱਧ ਕੀਤਾ ਗਿਆ।
ਅੱਜ ਇਥੇ ਵਿਧਾਇਕ ਗੁਰਲਾਲ ਘਨੌਰ ਨੇ ਸਮਝੌਤਾ ਸਹੀ ਬੱਧ ਹੋਣ 'ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡ ਨਰਸਰੀ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਜੇਤੂ ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਬੈਕਟਰਜ਼ ਫੂਡ ਸਪੈਸ਼ਲਿਸਟ ਲਿਮਟਿਡ ਵੱਲੋਂ ਆਪਣੇ ਸੀ.ਐਸ.ਆਰ ਫ਼ੰਡ ਰਾਹੀਂ 50 ਲੱਖ ਰੁਪਏ ਦੇਣ ਅਤੇ ਪੰਜਾਬ ਦੇ ਖੇਡ ਵਿਭਾਗ ਵੱਲੋਂ 50 ਲੱਖ ਰੁਪਏ ਲਗਾਉਣ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪਿੰਡਾਂ ਦੇ ਬੱਚਿਆਂ ਨੂੰ ਆਪਣੀ ਖੇਡ ਨਿਖਾਰਨ ਲਈ ਮੌਕੇ ਪ੍ਰਦਾਨ ਹੋਣਗੇ। ਉਨ੍ਹਾਂ ਕਿਹਾ ਕਿ ਘਨੌਰ ਵਿਖੇ ਇਹ ਪੰਜਾਬ ਦਾ ਪਹਿਲਾ ਕਬੱਡੀ ਅਤੇ ਖੋ ਖੋ ਦਾ ਇੰਡੋਰ ਮੈਟ ਗਰਾਊਂਡ ਹੋਵੇਗਾ, ਜਿਥੇ ਖਿਡਾਰੀ ਟਰੇਨਿੰਗ ਪ੍ਰਾਪਤ ਕਰ ਸਕਣਗੇ।
ਯੂਨੀਵਰਸਿਟੀ ਕਾਲਜ ਘਨੌਰ ਵਿਖੇ ਬਣਨ ਵਾਲੇ 4650 ਵਰਗ ਫੁੱਟ ਦੇ ਜ਼ਿਮਨੇਅਜੀਅਮ ਹਾਲ ਕਮ ਖੇਡ ਨਰਸਰੀ 'ਤੇ ਖੁਸ਼ੀ ਦਾ ਪ੍ਰਗਟਾਵਾਂ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਖੇਡ ਸਭਿਆਚਾਰ ਪੈਦਾ ਕਰਨ ਲਈ ਪੰਜਾਬ ਦੇ ਹਰੇਕ ਜ਼ਿਲ੍ਹੇ 'ਚ ਘੱਟੋ ਘੱਟ 5 ਖੇਡ ਨਰਸਰੀਆਂ ਬਣਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸ ਤਹਿਤ ਘਨੌਰ ਵਿਖੇ ਆਪਣੇ ਤਰ੍ਹਾਂ ਦੀ ਵਿਲੱਖਣ ਸਟੇਟ ਆਫ਼ ਦੀ ਆਰਟ ਖੇਡ ਨਰਸਰੀ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਸਪੋਰਟਸ ਟਰੇਨਿੰਗ ਲਈ ਵੱਖ ਵੱਖ ਖੇਡਾਂ ਲਈ ਮਾਹਰ ਕੋਚ ਵੀ ਦਿੱਤੇ ਜਾਣਗੇ ਅਤੇ ਇਹ 30 ਜੂਨ 2024 ਤੱਕ ਬਣਕੇ ਖਿਡਾਰੀਆਂ ਨੂੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸੀ.ਐਸ.ਆਰ ਫ਼ੰਡ ਰਾਹੀਂ ਤਿਆਰ ਹੋਣ ਵਾਲੀ ਇਸ ਖੇਡ ਨਰਸਰੀ ਦਾ ਘਨੌਰ ਦੇ ਖਿਡਾਰੀਆਂ ਨੂੰ ਵੱਡਾ ਲਾਭ ਹੋਵੇਗਾ।
ਇਸ ਮੌਕੇ ਬੈਕਟਰਜ਼ ਫੂਡ ਸਪੈਸ਼ਲਿਸਟ ਲਿਮਟਿਡ ਦੇ ਕਾਰਜਕਾਰੀ ਡਾਇਰੈਕਟਰ ਪ੍ਰਵੀਨ ਕੁਮਾਰ ਗੋਇਲ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ 'ਚ ਖੇਡ ਸਟੇਡੀਅਮ ਬਣਨ ਨਾਲ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਹੋਣਗੇ। ਉਨ੍ਹਾਂ ਕਿਹਾ ਕਿ ਬੈਕਟਰਜ਼ ਫੂਡ ਸਪੈਸ਼ਲਿਸਟ ਲਿਮਟਿਡ ਵੱਲੋਂ ਸੀ.ਐਸ.ਆਰ. ਫ਼ੰਡ ਰਾਹੀਂ 50 ਲੱਖ ਰੁਪਏ ਇਸ ਖੇਡ ਨਰਸਰੀ ਲਈ ਦਿੱਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਜੀ.ਐਮ. ਡੀ.ਆਈ.ਸੀ. ਅੰਗਦ ਸਿੰਘ ਸੋਹੀ, ਐਕਸੀਅਨ ਪੀ.ਡਬਲਿਊ.ਡੀ. ਮਨਪ੍ਰੀਤ ਸਿੰਘ ਦੂਆ ਵੀ ਮੌਜੂਦ ਸਨ।

22/11/2023

ਪਟਿਆਲਾ ਬਿਜਲੀ ਬੰਦ ਸੰਬੰਧੀ ਜਾਣਕਾਰੀ। ਪਟਿਆਲਾ ਅਪਡੇਟ ਨਿਓਜ਼ 21-11-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਗਰਿਡ ਅਬਲੋਵਾਲ ਤੋਂ ਚਲਦੇ 11 ਕੇ ਵੀ ਵਿਕਾਸ ਨਗਰ, ਦਸ਼ਮੇਸ਼ ਨਗਰ ਫੀਡਰ ਦੀ 220 ਕੇ. ਵੀ ਗਰਿੱਡ ਅਬਲੋਵਾਲ ਵਿੱਖੇ ਜ਼ਰੂਰੀ ਮੁਰੰਮਤ ਕਰਨ ਲਈ ਇਹਨਾਂ ਫੀਡਰਾਂ ਅਧੀਨ ਪੈਂਦੇ ਇਲਾਕੇ ,ਰਣਜੀਤ ਨਗਰ , ਵਿਕਾਸ ਨਗਰ, ਚੀਮਾ ਚੌਕ, ਆਨੰਦ ਨਗਰ ਬੀ, ਕਾਸ਼ੀ ਵਿਹਾਰ, ਸੁਖਦੇਵ ਨਗਰ ਦੀ ਬਿਜਲੀ ਸਪਲਾਈ ਮਿਤੀ 22-11-2023 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਬੰਦ ਰਹੇਗੀ ਜੀ। ਜਾਰੀ ਕਰਤਾ:- ਗੁਰਮੀਤ ਸਿੰਘ ਬਾਗੜੀ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਪਟਿਆਲਾ। ਮੋਬਾਇਲ ਨੰ 9646110048

21/11/2023

punjabi university...

Address


Telephone

9815133982

Website

Alerts

Be the first to know and let us send you an email when Patiala update news posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share