ਸ਼ਹੀਦ ੳੂਧਮ ਸਿੰਘ ਸੁਨਾਮ Saheed Udham Singh

  • Home
  • ਸ਼ਹੀਦ ੳੂਧਮ ਸਿੰਘ ਸੁਨਾਮ Saheed Udham Singh

ਸ਼ਹੀਦ ੳੂਧਮ ਸਿੰਘ ਸੁਨਾਮ Saheed Udham Singh 1899-1940
ਨੀਂ ਆਜ਼ਾਦੀਏ ਬੈਠ ਗਈ ਹਵੇਲੀਆਂ 'ਚ ਜਾ :( :(

13/09/2023

ਯੁੱਗ ਪਲਟਾਉਣ ਚ ਮਸਰੂਫ਼ ਲੋਕ ਬੁਖਾਰ ਨਾਲ ਨਹੀਂ ਮਰਿਆ ਕਰਦੇ :- ਅਵਤਾਰ ਸਿੰਘ ਪਾਸ਼

13/09/2023
15/08/2023

15 ਅਗਸਤ 1947 ਅੱਜ ਦੀ ਤਰੀਕ ਭਾਰਤ ਆਜਾਦ ਹੋਇਆ ਤੇ ਸਾਡੇ ਪੰਜਾਬ ਦੀ ਵੰਡ ਹੋਈ ।

21/01/2023

‘ਖੂਨੀ ਡੋਰ’ ਦੀ ਲਪੇਟ 'ਚ ਆਈ ਕੁੜੀ ਲੜ ਰਹੀ ਜ਼ਿੰਦਗੀ ਦੀ ਜੰਗ

Bhagwant Mann CMO Punjab
15/01/2023

Bhagwant Mann CMO Punjab

ਪਲਾਸਟਿਕ ਡੋਰ ਦੀ ਲਪੇਟ 'ਚ ਆਇਆ 4 ਸਾਲਾ ਬੱਚਾ ਹੋਇਆ ਜ਼ਖ਼ਮੀ

05/09/2022

ਕੱਲ ਤਾ ਸਿਰਫ਼ ਕੈਚ ਈ ਛੱਡਿਆ ਸੀ
ਜੇ ਕਿਤੇ ਸਰਦਾਰਾ ਨੇ ਬਾਡਰ ਛੱਡਤਾ ਤੁਸੀ ਬਾਥਰੂਮ ਵੀ ਡਰ ਡਰ ਜਾਇਆ ਕਰੋਗੇ

31/08/2022

ਭਈਆਂ ਨੂੰ ਛੋਟਾ ਸਮਝਨ ਵਾਲਿਆਂ ਨੂੰ ਸੁਣੇਹਾ । ਛੇ ਸਾਲ ਠਹਿਰੋ । ਤੁਹਾਡੇ ਪੁਲਿਸ ਕਮਿਸ਼ਨਰ, ਡੀ ਸੀ , ਬੈਂਕ ਅਧਿਕਾਰੀ , ਜੱਜ ਆਦਿ ਸੱਭ ਭਈਏ ਹੋਣ ਗੇ । ਉਹ ਵਿਦਿਆ ਦੀ ਸੇਧ ਸਹੀ ਰੱਖ ਕੇ , ਮਿਹਨਤ ਕਰ ਕੇ ਆਈ ਏ ਐਸ, ਆਈ ਪੀ ਐਸ, ਬੈਂਕ ਪੀ ਓ ਤੇ ਹੋਰ ਉੱਚ ਅਹੁਦਿਆਂ ਲਈ ਮੁਕਾਬਲਾ ਕਰ ਪੰਜਾਬ ਤੇ ਰਾਜ ਕਰਨ ਦੇ ਸਮਰੱਥ ਹੋ ਰਹੇ ਹਨ । ਤੁਸੀਂ ਆਈ ਲੈਟ ਕਰ ਕੇ ਵਿਦੇਸ਼ ਜਾਣ ਨੂੰ ਤਰੱਕੀ ਮੰਨਦੇ ਹੋ । ਉਹ ਬਿਹਾਰ ਝਾਰਖੰਡ ਛੱਡ ਕੇ ਪੰਜਾਬ ਤੇ ਰਾਜ ਕਰਨ ਨੂੰ ਤਰੱਕੀ ਮੰਨਦੇ ਹਨ । ਇਸ ਸੱਚਾਈ ਤੋਂ ਪੰਜਾਬੀ ਅੱਖਾਂ ਨਹੀਂ ਫੇਰ ਰਹੇ ਬਲਕਿ ਹੱਸ ਕੇ ਪ੍ਰਵਾਨ ਕਰ ਰਹੇ ਹਨ । ਅਸੀਂ ਜਾਤ ਪਾਤ ਧਰਮ ਅਧਰਮ ਨਿੰਦਾ ਚੁਗਲੀ ਵਿੱਚ ਵਿਅਰਥ ਸਮਾਂ ਗੁਆ ਰਹੇ ਹਾਂ। ਵਿਦਿਆ ਦੀ ਸੇਧ ਮਿੱਥੇ ਬਿਨਾਂ ਰਾਜ ਕਰਨ ਦੇ ਨਾਅਰੇ ਲਗਾਉਣੇ ਛੱਡਨੇ ਪੈਣਗੇ । ਮਾਨਵਤਾ ਨਾਲ ਜੁੜੇ ਰਹੋ, ਮਿਹਨਤ ਕਰੋ ।
via Rupinder Jalal

15/08/2022

ਪੰਜਾਬ ਦੇ ਇਤਿਹਾਸ ਦੀ ਕਾਲੀ ਤਾਰੀਖ ਜਿਸ ਦਿਨ ਭਾਰਤ ਤਾ ਆਜਦ ਹੋ ਗਿਆ ਪਰ ਪੰਜਾਬ ਦੀ ਵੰਡ ਹੋ ਗਈ ।

12/08/2022

⚠ਆਪਣੇ ਬੱਚਿਆਂ ਵੱਲ ਧਿਆਨ ਦੇਵੋ 👇

1.ਆਪਣੇ ਬੱਚੇ ਜਾਂ ਬੱਚੀ ਨੂੰ ਕਦੇ ਵੀ ਕਿਸੇ ਦੀ ਗੋਦੀ ਵਿੱਚ ਨਾ ਬੈਠਣ ਦੇਵੋ, ਭਾਵੇਂ ਕੁਝ ਵੀ ਹੋ ਜਾਏ ਚਾਹੇ ਕੋਈ ਸਕਾ ਰਿਸ਼ਤੇਦਾਰ ਕਿਉਂ ਨਾ ਹੋਵੇ।
2.ਜਦੋਂ ਬੱਚੇ ਸੋਝੀ ਵਿੱਚ ਆ ਜਾਣ ਕਦੇ ਵੀ ਉਹਨਾਂ ਸਾਹਮਣੇ ਕੱਪੜੇ ਨਾ ਬਦਲੋ।
3. ਕਦੇ ਵੀ ਖੇਡ ਖੇਡ ਵਿੱਚ ਉਮਰ ਵਿੱਚ ਵੱਡੇ ਕਿਸੇ ਵੀ ਇਨਸਾਨ ਨੂੰ ਆਪਣੇ ਬੱਚੇ ਪ੍ਰਤੀ ਮੇਰੀ ਵਾਈਫ ਜਾਂ ਹਸਬੈਂਡ ਲਫ਼ਜ਼ ਬੁਆ ਵਰਤਣ ਦੇਵੋ।
4. ਜਦੋਂ ਵੀ ਤੁਹਾਡੇ ਬੱਚੇ ਇੱਕਲੇ ਖੇਡਣ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਖੇਡਦੇ ਹਨ। ਬੱਚੇ ਅਕਸਰ ਖੇਡ ਖੇਡ ਵਿੱਚ ਹੀ ਵੱਡੇ ਉਮਰ ਵਾਲਿਆਂ ਵੱਲੋਂ ਸੋਸ਼ਣ ਦਾ ਸ਼ਿਕਾਰ ਹੁੰਦੇ ਹਨ।

5. ਕਦੇ ਵੀ ਬੱਚੇ ਨੂੰ ਉਸ ਆਦਮੀ ਔਰਤ ਕੋਲ ਨਾ ਭੇਜੋ ਜਿਸ ਨਾਲ ਜਾਣਾ ਵਧੀਆ ਨਾ ਲੱਗੇ, ਤੇ ਓਥੇ ਵੀ ਧਿਆਨ ਰੱਖੋ ਜਿਥੇ ਉਹ ਕੁਝ ਜ਼ਿਆਦਾ ਹੀ ਜਾਣਾ ਸ਼ੁਰੂ ਕਰ ਦੇਵੇ।

6.ਜੇਕਰ ਬੱਚਾ ਅਚਾਨਕ ਗੁਮਸੁੰਮ ਰਹਿਣਾ ਸ਼ੁਰੂ ਕਰ ਦੇਵੇ ਤਾਂ ਉਹਨੂੰ ਧਿਆਨ ਨਾਲ ਸੁਣਕੇ , ਗੱਲਾਂ ਕਰਕੇ ਉਹਨੂੰ ਸਮਝੋ ਕਿ ਉਹ ਇਹ ਕਿਉਂ ਕਰ ਰਿਹਾ ਹੈ।

7. ਇੱਕ ਉਮਰ ਮਗਰੋਂ ਸੈਕਸ ਬਾਰੇ ਸਹੀ ਜਾਣਕਾਰੀ ਦੇਣੀ ਬੱਚਿਆਂ ਨੂੰ ਜਰੂਰੀ ਹੈ, ਨਹੀਂ ਤਾਂ ਸਮਾਜ ਤੇ ਗੰਦੀਆਂ ਫ਼ਿਲਮਾਂ/ਗੰਦਾ ਸਹਿਤ ਵੱਲੋਂ ਉਨ੍ਹਾਂ ਦੇ ਦਿਮਾਗ ਵਿੱਚ ਕਚਰਾ ਭਰ ਦਿੱਤਾ ਜਾਵੇਗਾ।

8. ਬੱਚੇ ਕੀ ਵੇਖ ਰਹੇ ਹਨ ਇਸ ਵੱਲ ਖ਼ਾਸ ਖਿਆਲ ਕਰੋ।

9. ਕੇਬਲ, ਇੰਟਰਨੈੱਟ ਉੱਪਰ ਨਿਗਰਾਨੀ ਲਗਾ ਕੇ ਰੱਖੋ ਤਾਂ ਜੋ ਉਹ ਐਡਲਟ ਸੂਚਨਾ ਤੇ ਭੈੜੇ ਲੋਕਾਂ ਪਾਸੋਂ ਦੂਰ ਰਹਿਣ।

10. ਆਪਣੇ ਬੱਚਿਆਂ ਨੂੰ ਤਿੰਨ ਸਾਲ ਦੀ ਉਮਰ ਮਗਰੋਂ ਸਰੀਰਕ ਅੰਗਾਂ ਦੀ ਸਫ਼ਾਈ ਬਾਰੇ ਖੁੱਲ੍ਹ ਕੇ ਦੱਸੋ ਤੇ ਇਹ ਵੀ ਕਿ ਕੋਈ ਵੀ ਹੋਰ ਵਿਅਕਤੀ ਇਸ ਨੂੰ ਕਦੇ ਵੀ ਨਾ ਛੂਹੇ।

11. ਐਸੀਆਂ ਫ਼ਿਲਮਾਂ , ਕਿਤਾਬਾਂ, ਗੀਤ, ਦੋਸਤ, ਪਰਿਵਾਰ ਬੱਚਿਆਂ ਤੋਂ ਦੂਰ ਰੱਖੋ ਜੋ ਬੱਚਿਆਂ ਨੂੰ ਮਾਨਸਿਕ ਤੌਰ ਤੇ ਤੰਗ ਕਰਨ।
12.ਬੱਚਿਆਂ ਵਿੱਚ ਕੁਦਰਤੀ ਸੋਚ ਨੂੰ ਵਿਗਿਆਨਕ ਢੰਗ ਨਾਲ ਸਮਝਣ ਦੀ ਆਦਤ ਪਾਓ, ਰੱਬ, ਸ਼ਰਧਾ, ਬਾਬੇ ,ਸ਼ੈਤਾਨ, ਆਤਮਾ, ਭੂਤ ,ਪ੍ਰੇਤ, ਜਾਦੂ ਟੂਣੇ, ਆਦਿ ਗੱਲਾਂ ਵਿੱਚ ਲਿਆ ਕੇ ਉਹਨਾਂ ਦੀ ਸੋਝੀ ਨੂੰ ਪ੍ਰਭਾਵਿਤ ਨਾ ਕਰੋ,ਅਕਸਰ ਕੁਝ ਲੋਕ ਇਹੋ ਗੱਲਾਂ ਨਾਲ ਬੱਚਿਆ ਦਾ ਸੋਸ਼ਣ ਕਰਦੇ ਹਨ।
13. ਬੱਚੇ ਜੇਕਰ ਕਿਸੇ ਖਾਸ ਵਿਅਕਤੀ ਬਾਰੇ ਸ਼ਿਕਾਇਤ ਕਰਨ ਤਾਂ ਉਸ ਕੋਲ ਕਦੇ ਵੀ ਦੁਬਾਰਾ ਨਾ ਭੇਜੋ ਤੇ ਹਮੇਸ਼ਾ ਹੀ ਸੋਚੋ ਕਿ ਉਹ ਕਿਉਂ ਇੰਝ ਕਰ ਰਹੇ ਹਨ।
14. ਬੱਚੇ ਸਾਹਮਣੇ ਕਦੇ ਵੀ ਸੈਕਸੂਅਲ ਐਕਟ, ਗੱਲ, ਜਾਂ ਡਬਲ ਮੀਨਿੰਗ ਚੁਟਕਲੇ ਨਾ ਸੁਣਾਓ, ਨਾ ਹੀ ਕਿਸੇ ਹੋਰ ਨੂੰ ਸੁਣਾਉਣ ਦੇਵੋ।
ਬੱਚੇ ਛੇਤੀ ਹੀ ਸਮਝ ਜਾਂਦੇ ਹਨ। ਜੇ ਨਾ ਸਮਝਣ ਜਦੋਂ ਉਹ ਵੱਡੇ ਹੋ ਜਾਂਦੇ ਹਨ ਉਦੋਂ ਉਹਨਾਂ ਨੂੰ ਇਹ ਗੱਲਾਂ ਤੰਗ ਕਰਦੀਆਂ ਹਨ। ਖਾਸ ਕਰਕੇ ਜਦੋਂ ਐਸੀ ਕੋਈ ਗੱਲ ਕਿਸੇ ਸਕੇ ਰਿਸ਼ਤੇਦਾਰ ਨੇ ਕੀਤੀ ਹੋਵੇ।
16. ਵਿਆਹ ਬਾਹਰੋਂ ਰਿਸ਼ਤੇ ਬੱਚਿਆਂ ਤੇ ਸਭ ਤੋਂ ਬੁਰਾ ਅਸਰ ਪਾਉਂਦੇ ਹਨ। ਇਹ ਰਿਸ਼ਤੇ ਰੱਖਣ ਵਾਲੇ ਲੋਕ ਅਕਸਰ ਬੱਚਿਆਂ ਨੂੰ ਨਾਲ ਲੈ ਕੇ ਜਾਂ ਸਾਹਮਣੇ ਜਾਂ ਸੁੱਤੇ ਹੋਏ ਮੰਨ ਕੇ ਮਿਲਦੇ ਰਹਿੰਦੇ ਹਨ। ਉਹਨਾ ਨੂੰ ਲਗਦਾ ਕਿ ਇਹਦੇ ਬਾਰੇ ਇਹਨੂੰ ਕ਼ੀ ਪਤਾ। ਪਰ ਇਹ ਰਿਸ਼ਤੇ ਮੁੰਡੇ ਤੇ ਕੁੜੀਆਂ ਦੋਵਾਂ ਉੱਤੇ ਬੁਰਾ ਅਸਰ ਛੱਡਦੇ ਹਨ। ਨਾ ਸਿਰਫ਼ ਉਹਨਾਂ ਦੇ ਆਤਮ ਵਿਸ਼ਵਾਸ ਉੱਤੇ ਸਗੋਂ ਉਹਨਾਂ ਦੇ ਮਾਨਸਿਕ ਸਿਹਤ ਉੱਤੇ ਤੇ ਸੈਕਸ ਬਾਰੇ ਤਾਂ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕ਼ੀ ਕੁਝ ਬੰਨ੍ਹਿਆ ਜਾਂਦਾ ਹੈ।

ਇਹਨਾਂ ਗੱਲਾਂ ਨੂੰ ਜਿਹਨਾਂ ਹੋ ਸਕੇ ਧਿਆਨ ਵਿੱਚ ਰੱਖੋ।
ਹਮੇਸ਼ਾਂ ਯਾਦ ਰੱਖੋ ਕਿਸੇ ਵੀ "ਇੱਕ ਘਟਨਾ ਦੀ ਤਕਲੀਫ਼ ਉਮਰ ਭਰ ਰਹੇਗੀ ...."

21/07/2022

1. ਤ੍ਰਾਸਦੀ ਇਹ ਆ ਕਿ ਪੰਜਾਬ ਚ ਕੰਮ ਨਹੀਂ ਪਰ ਕਹਿੰਦੇ 63 ਲੱਖ ਬਿਹਾਰੀ ਮਜਦੂਰ ਪੰਜਾਬ ਚ ਕੰਮ ਕਰ ਰਿਹਾ!

2. ਤ੍ਰਾਸਦੀ ਇਹ ਆ ਕਿ ਪੰਜਾਬ ਕਰਜਈ ਹੈ ਪਰ ਕਹਿੰਦੇ 20 ਕਰੋੜ ਦਾ ਚਿੱਟਾ ਨਿੱਤ ਪੰਜਾਬ ਪੀ ਰਿਹਾ!

3. ਤ੍ਰਾਸਦੀ ਇਹ ਆ ਕਿ ਪੰਜਾਬ ਚ ਪੜ੍ਹਾਈ ਦੀ ਹਾਲਤ ਬੁਰੀ ਹੈ ਪਰ ਕਹਿੰਦੇ 27 ਹਜ਼ਾਰ ਕਰੋੜ ਰੁਪਿਆ ਬਾਹਰ ਭੇਜਿਆ ਜਾ ਰਿਹਾ ਹਰ ਸਾਲ!

4. ਤ੍ਰਾਸਦੀ ਇਹ ਆ ਕਿ ਪੰਜਾਬ ਹੱਥ ਕਦੇ ਸਿਆਸਤ ਨਹੀਂ ਆਈ ਕੇਂਦਰ ਦੀ ਕਠਪੁਤਲੀ ਰਿਹਾ! ਪਰ ਕਹਿੰਦੇ 20 ਸਾਲ ਤੋਂ ਉਪਰ ਅਕਾਲੀਆਂ ( ਪੰਜਾਬ ਦੀ ਆਪਣੀ ਪਾਰਟੀ) ਕੋਲ ਰਾਜ ਰਿਹਾ!

5. ਤ੍ਰਾਸਦੀ ਇਹ ਹੈ ਕਿ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਪਰ ਕਹਿੰਦੇ ਝੋਨੇ ਲਈ ਪੱਕੇ ਕੀਤੀ ਜਮੀਨ 4 ਫੁੱਟ ਤੋਂ ਬਾਅਦ ਸੁੱਕੀ ਪਈ ਰਹਿੰਦੀ ਬੂੰਦ ਨਹੀਂ ਰਿਸਦੀ ਨੀਚੇ!

6. ਤ੍ਰਾਸਦੀ ਇਹ ਹੈ ਕਿ ਪੰਜਾਬ ਚ ਕੁੜੀਆਂ ਸੇਫ਼ ਨਹੀਂ ਪਰ ਕਹਿੰਦੇ ਹਰ ਦੂਜਾ ਤੀਜਾ ਮੁੰਡਾ ਨਿੱਤ ਕੁੜੀ ਛੇੜਨ ਲਈ ਹੀ ਨਿੱਕਲਦਾ ਘਰੋਂ!

7. ਤ੍ਰਾਸਦੀ ਇਹ ਹੈ ਕਿ ਪੰਜਾਬ ਚ ਨੌਕਰੀਆਂ ਲੱਗ ਨਹੀਂ ਰਹੀਆਂ ਪਰ ਕਹਿੰਦੇ ਹੁਣ IELTS ਹੀ ਆਖ਼ਿਰੀ ਮੰਜਿਲ ਹੈ ਵਿਦਿਆਰਥੀਆਂ ਦੀ!

8. ਤ੍ਰਾਸਦੀ ਇਹ ਹੈ ਕਿ ਪੰਜਾਬ ਕੈਂਸਰ ਦਾ ਮਰੀਜ ਹੋ ਗਿਆ ਪਰ ਕਹਿੰਦੇ ਕੋਈ ਘਰ ਨਹੀਂ ਬਚਿਆ ਜਿੱਥੇ ਕੋਈ ਫਸਲ ਬਿਨ ਰੇਹ/ਸਪਰੇ ਤੋਂ ,ਖਾਣਾ ਰਿਫਾਇੰਡ ਬਿਨਾਂ , ਭਾਂਡੇ ਬਿਨ ਸਾਬੁਣ ਤੇ ਰੇਤੇ ਨਾਲ ਮਾਂਝਦੇ ਹੋਵਣ!

9. ਤ੍ਰਾਸਦੀ ਇਹ ਹੈ ਕਿ ਬੁੱਢਾ ਹੋ ਰਿਹਾ ਪੰਜਾਬ ਪਰ ਕਹਿੰਦੇ ਜਵਾਨੀ ਜਿਉਣਾ ਹੀ ਨਹੀਂ ਚਾਹੁੰਦੀ!

10. ਤ੍ਰਾਸਦੀ ਇਹ ਹੈ ਸਿਰਫ਼ ਮੈਂ-ਮੈਂ ਤੇ ਮੇਰਾ-ਮੇਰੀ ਹੀ ਬਾਕੀ ਰਹਿ ਗਈ ਪੰਜਾਬ ਵਿੱਚ! ਪਰ ਕਹਿੰਦੇ ਸਰਬਤ ਦਾ ਭਲਾ ਹੁਣ ਮੰਗਦਾ ਕੌਣ ਹੈ ??

11. ਤ੍ਰਾਸਦੀ ਇਹ ਹੈ ਕਿ ਹਰ ਪਿੰਡ ਦੇ ਬਾਹਰ ਸਾਧ ਬੈਠੇ ਜਾਂ ਡੇਰੇ ਨੇ ਪਰ ਕਹਿੰਦੇ ਸਰਬਤ ਸਾਂਝੇ ਗੁਰੂਘਰ ਵੀ ਚੌਧਰੀਆਂ ਨੇ ਮੱਲ੍ਹ ਲਏ!

ਤ੍ਰਾਸਦੀ ਇਹ ਹੈ ਕਿ ਰਾਜਨੀਤਿਕ ਲੋਕ ... ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਅਤੇ ਟੈਕਸ ਭਰਨ ਵਾਲੇ ਪੰਜਾਬੀ ਪੁੱਤਾਂ ਨੂੰ ਮਾਰ ਰਹੇ ਨੇ .....ਤੇ ਓਨਾ ਦੇ ਕਾਤਲਾਂ ਨੂੰ ਪ੍ਰਾਹੁਣਿਆਂ ਆਂਗੂੰ ਸੇਵਾ ਕਰਕੇ ਪਾਲ ਰਹੇ ਨੇ..!!

ਤ੍ਰਾਸਦੀ ਇਹ ਹੈ ਕਿਸੇ ਰਾਜਨੀਤਕ ਬੰਦੇ ਦਾ ਘਰ ਨਹੀਂ ਉੱਜੜਦਾ,ਸਿਰਫ ਧਰਮਾਂ ਅਤੇ ਗੱਡੇ ਮੁਰਦਿਆਂ ਪਿੱਛੇ ਸਾਡਾ ਬੌਧਿਕ ਵਿਨਾਸ਼ ਕੀਤਾ ਜਾ ਰਿਹਾ..!!

17/07/2022

ਕਹਿੰਦੇ ਭਗਤ ਸਿੰਘ ਨੂੰ ਸ਼ਹੀਦ ਨੀ ਮੰਨਦੇ ,
ਸਿੱਖਾਂ ਦੇ ਅਾਪੂ ਬਣੇ ਵਿਦਵਾਨ ।
ਸੂਰਮਾ ਬੰਬ ਜਿੱਥੇ ਸੁੱਟ ਅਾੲਿਅਾ ਸੀ,
ਮਿਨਤਾਂ ਕਰੇ ਲਿਜਾਣ ਨੂੰ ਕਿਰਪਾਨ।
ਕਹਿੰਦੇ ਕਾਨੂੰਨ ਭਾਰਤ ਦਾ ਨਹੀਂ ਮੰਨਦੇ ,
ਅੈੱਪੀ ਦੀ ਕੁਰਸੀ ਲੲੀ ਚੁੱਕ ਲੈਦੇ ਸੰਵਿਧਾਨ।
ੲੇਹੌ ਜੇ ਦੋਗਲਿਅਾਂ ਬਾਰੇ ਸੋਚ ਕੇ,
ਸੰਗਾਂ ਸ਼ਰਮਾਂ ਕਿੱਧਰ ਨੂੰ ਜਾਣ।
ਗੋਰਿਅਾ ਦਾ ਦਿੱਤਾ ਖਾਵਦੇ,
ਗੱਦਾਰ ਅਰੂੜ ਸਿੳੁ ਦੀ ਸੰਤਾਨ।
ਜੀਹਦੇ ਗੱਦਾਰੀ ਵਿੱਚ ਖੂਨ ਦੇ ,
`ਸਿੱਧੂਅਾਂ´ ਬਣੇ ਫਿਰਨ ਮਹਾਨ।
ੲੇਜੰਸੀਅਾਂ ਦੇ ਤਲਵੇ ਚੱਟਦੇ,
ਕਿੱਥੋ ਲੈ ਦੇਣਗੇ ਖਾਲਿਸਤਾਨ।
ਮੂਸੇਅਾਲੇ ਦੀ ਮੌਤ ਦਾ ਫਾੲਿਦਾ ਹੋਗਿਅਾ,
ੲਿਹ ਕਹਿ ਕੇ ਮੁਸਕਾਣ।
ਲਾਸ਼ਾ ਤੇ ਅਾ ਕੁਰਸੀ ਲੈਂਦੇ ,
ਲੋਕੋ ਗਿਰਝਾਂ ਦੀ ਕਰੋ ਪਹਿਚਾਣ,
ਹੁਣ ਤਾਂ ਗਿਰਝਾਂ ਲਵੋ ਪਹਿਚਾਣ .........

17/07/2022

ਮੋਹ ਮੱਤੇਵਾੜ ਜੰਗਲ ਦਾ ਕਰਦਾ
ਮੋਟਰ ਤੋ ਨਿੰਮ ਵੇਚਕੇ........

ਪੱਟ ਪਿੱਪਲ਼ ਗਲੀ ਚੋ ਪਾਮ ਲਾਏ
ਹੁਣ ਖੰਭਿਆ ਤੇ ਲਾਵੇ ਆਲ੍ਹਣੇ......

ਲੇਖ ਪਾਣੀ ਦਿਆਂ ਮੁੱਦਿਆਂ ਤੇ ਲਿਖਦਾ
ਬਹਿਕੇ ਅੰਗਰੇਜ਼ੀ ਸੀਟ ਤੇ......

ਵੀਹ ਕਿੱਲੇ ਤੇ ਕਾਰਡ ਆਟੇ ਦਾਲ ਦਾ
ਚੋਰ ਦੱਸੇ ਮੰਤਰੀ ਨੂੰ...........

ਨਾਂ ਨਰੇਗਾ ਦੇ ਰਜ਼ਿਸਟਰ ਚ ਬੋਲੇ
ਨੂੰਹ ਵੱਡੇ ਜ਼ਿਮੀਂਦਾਰ ਦੀ.......

ਬਾਪੂ ਮਰੇ ਦਾ ਵੀ ਚਾਅ ਫਿਰੇ ਚੜਿਆ
ਸਸਕਾਰ ਉੱਤੇ ਆਊ ਮੰਤਰੀ........

ਲੜ ਹੱਕ ਸਰਕਾਰ ਤੋ ਮੰਗਦਾ
ਤੇ ਰੇਪ ਕਰੇ ਪੱਠਿਆ ਵੱਟੇ........

ਪਿੰਡੋਂ ਮਜ਼ਦੂਰ ਫਾਹਾ ਲੈ ਗਿਆ
ਤੇ ਦੁਖ ਕਰੇ ਸ਼ੁਸ਼ਾਤ ਸਿੰਘ ਦਾ.......

ਛਿੱਟੇ ਮੰਤਰੀ ਦੇ ਸੁਬਾ ਸ਼ਾਮ ਮਾਰਦਾ
ਗੀਤ ਸੁਣੇ ਅਣਖਾਂ ਦੇ...........ਸਿਰਾ ਸੱਚੇ ਵਿਅੰਗ ਲਿਖਤ ਬਾਈ ✍️

ਮਾਹਟਰ ਡਾਇਰੀਜ਼

ਭਾਰਤ ਵਿਚ ਸਰਕਾਰੀ ਨੌਕਰੀ ਕਰਕੇ  ਜਾਂਦੇ ਅੰਗਰੇਜ਼ ਅਫਸਰਾਂ ਨੂੰ ਇੰਗਲੈਂਡ ਵਾਪਸ ਆਉਣ 'ਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸੀ। ਤਰਕ ਇਹ ਸੀ ਕਿ...
16/06/2022

ਭਾਰਤ ਵਿਚ ਸਰਕਾਰੀ ਨੌਕਰੀ ਕਰਕੇ ਜਾਂਦੇ ਅੰਗਰੇਜ਼ ਅਫਸਰਾਂ ਨੂੰ ਇੰਗਲੈਂਡ ਵਾਪਸ ਆਉਣ 'ਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸੀ। ਤਰਕ ਇਹ ਸੀ ਕਿ ਉਹ ਇੱਕ ਗੁਲਾਮ ਦੇਸ਼ 'ਤੇ ਰਾਜ ਕਰਕੇ ਗਏ ਸਨ, ਜਿਸ ਨਾਲ ਉਨ੍ਹਾਂ ਦੇ ਰਵੱਈਏ ਅਤੇ ਵਿਵਹਾਰ ਵਿੱਚ ਜ਼ਰੂਰ ਫਰਕ ਪੈਂਦਾ ਸੀ। ਜੇਕਰ ਉਹਨਾਂ ਨੂੰ ਇੱਥੇ ਅਜਿਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਉਹ ਆਜ਼ਾਦ ਬ੍ਰਿਟਿਸ਼ ਨਾਗਰਿਕਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੇਗਾ।
ਇਸ ਨੂੰ ਸਮਝਣ ਲਈ ਹੇਠਾਂ ਦਿੱਤਾ ਵਾਕ ਪੜ੍ਹੋ
ਇੱਕ ਬ੍ਰਿਟਿਸ਼ ਔਰਤ ਜਿਸਦਾ ਪਤੀ ਬ੍ਰਿਟਿਸ਼ ਸ਼ਾਸਨ ਦੌਰਾਨ ਪਾਕਿਸਤਾਨ ਅਤੇ ਭਾਰਤ ਵਿੱਚ ਸਿਵਲ ਸਰਵਿਸ ਅਫਸਰ( IAS ) ਸੀ। ਔਰਤ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਤਾਏ। ਵਾਪਸੀ 'ਤੇ ਉਸ ਨੇ ਆਪਣੀਆਂ ਯਾਦਾਂ 'ਤੇ ਆਧਾਰਿਤ ਇਕ ਖੂਬਸੂਰਤ ਕਿਤਾਬ ਲਿਖੀ।

ਔਰਤ ਨੇ ਲਿਖਿਆ ਕਿ ਜਦੋਂ ਮੇਰੇ ਪਤੀ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਤਾਂ ਮੇਰਾ ਬੇਟਾ ਕਰੀਬ ਚਾਰ ਸਾਲ ਦਾ ਸੀ ਅਤੇ ਮੇਰੀ ਬੇਟੀ ਇੱਕ ਸਾਲ ਦੀ ਸੀ। ਉਹ ਕਈ ਏਕੜ ਵਿੱਚ ਬਣੀ ਇੱਕ ਹਵੇਲੀ ਵਿੱਚ ਰਹਿੰਦੇ ਸੀ, ਜਿਸਦੀ ਮਲਕੀਅਤ ਡਿਪਟੀ ਕਲੈਕਟਰ ਦੀ ਸੀ। ਸੈਂਕੜੇ ਲੋਕ ਡੀਸੀ ਦੇ ਘਰ ਅਤੇ ਪਰਿਵਾਰ ਦੀ ਸੇਵਾ ਵਿੱਚ ਲੱਗੇ ਹੋਏ ਸਨ। ਹਰ ਰੋਜ਼ ਪਾਰਟੀਆਂ ਹੁੰਦੀਆਂ ਸਨ, ਜ਼ਿਲ੍ਹੇ ਦੇ ਵੱਡੇ-ਵੱਡੇ ਜ਼ਿਮੀਂਦਾਰ ਸਾਨੂੰ ਆਪਣੇ ਸ਼ਿਕਾਰ ਸਮਾਗਮਾਂ ਵਿੱਚ ਬੁਲਾ ਕੇ ਮਾਣ ਮਹਿਸੂਸ ਕਰਦੇ ਸਨ, ਅਤੇ ਹਰ ਕੋਈ ਜਿਸ ਲਈ ਅਸੀਂ ਜਾਂਦੇ ਸੀ, ਇਸ ਨੂੰ ਮਾਣ ਸਮਝਦੇ ਸਨ। ਸਾਡਾ ਮਾਣ ਅਤੇ ਸ਼ਾਨ ਇੰਨਾ ਸੀ ਕਿ ਮਹਾਰਾਣੀ ਅਤੇ ਸ਼ਾਹੀ ਪਰਿਵਾਰ ਨੂੰ ਵੀ ਬ੍ਰਿਟੇਨ ਵਿਚ ਸ਼ਾਇਦ ਹੀ ਕੋਈ ਐਨਾ ਜਾਣਦਾ ਹੋਏ ।
ਰੇਲ ਸਫ਼ਰ ਦੌਰਾਨ ਨਵਾਬੀ ਟੌਹਰ ਨਾਲ ਭਰਿਆ ਇੱਕ ਆਲੀਸ਼ਾਨ ਡੱਬਾ ਡਿਪਟੀ ਕਮਿਸ਼ਨਰ ਦੇ ਪਰਿਵਾਰ ਲਈ ਰਾਖਵਾਂ ਹੁੰਦਾ ਸੀ। ਜਦੋਂ ਅਸੀਂ ਰੇਲਗੱਡੀ ਵਿਚ ਚੜ੍ਹਦੇ ਤਾਂ ਇਕ ਚਿੱਟੇ ਕੱਪੜਿਆਂ ਵਾਲਾ ਡਰਾਈਵਰ ਦੋਵੇਂ ਹੱਥ ਬੰਨ੍ਹ ਕੇ ਸਾਡੇ ਸਾਹਮਣੇ ਖੜ੍ਹਾ ਹੁੰਦਾ। ਅਤੇ ਯਾਤਰਾ ਸ਼ੁਰੂ ਕਰਨ ਦੀ ਇਜਾਜ਼ਤ ਮੰਗਦਾ। ਇਜਾਜ਼ਤ ਮਿਲਣ ਤੋਂ ਬਾਅਦ ਹੀ ਟਰੇਨ ਚੱਲਦੀ ਸੀ।

ਇੱਕ ਵਾਰ ਜਦੋਂ ਅਸੀਂ ਸਫ਼ਰ ਲਈ ਰੇਲ ਗੱਡੀ ਵਿੱਚ ਚੜ੍ਹੇ ਤਾਂ ਰਵਾਇਤ ਅਨੁਸਾਰ ਡਰਾਈਵਰ ਨੇ ਆ ਕੇ ਇਜਾਜ਼ਤ ਮੰਗੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਮੇਰਾ ਬੇਟਾ ਕਿਸੇ ਕਾਰਨ ਕਰਕੇ ਬੁਰੇ ਮੂਡ ਵਿੱਚ ਸੀ। ਉਸ ਨੇ ਡਰਾਈਵਰ ਨੂੰ ਗੱਡੀ ਨਾ ਚਲਾਉਣ ਲਈ ਕਿਹਾ। ਡਰਾਈਵਰ ਨੇ ਝੁਕ ਕੇ ਕਿਹਾ, “ਜੋ ਹੁਕਮ ਛੋਟੇ ਸਰਕਾਰ, ਕੁਝ ਸਮੇਂ ਬਾਅਦ ਸਟੇਸ਼ਨ ਮਾਸਟਰ ਸਮੇਤ ਸਾਰਾ ਸਟਾਫ਼ ਇਕੱਠਾ ਹੋ ਗਿਆ ਅਤੇ ਮੇਰੇ ਚਾਰ ਸਾਲਾ ਬੇਟੇ ਤੋਂ ਭੀਖ ਵਾਂਗ ਇਜਾਜ਼ਤ ਮੰਗਣੀ ਸ਼ੁਰੂ ਕਰ ਦਿੱਤੀ ਪਰ ਉਸ ਨੇ ਰੇਲ ਗੱਡੀ ਨੂੰ ਚਲਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਆਖ਼ਰਕਾਰ ਬੜੀ ਮੁਸ਼ਕਲ ਨਾਲ ਮੈਂ ਆਪਣੇ ਬੇਟੇ ਨੂੰ ਕਈ ਚਾਕਲੇਟਾਂ ਦੇ ਵਾਅਦੇ 'ਤੇ ਰੇਲਗੱਡੀ 'ਤੇ ਚੜ੍ਹਨ ਲਈ ਮਨਾ ਲਿਆ ਅਤੇ ਸਫ਼ਰ ਸ਼ੁਰੂ ਹੋ ਗਿਆ |

ਕੁਝ ਮਹੀਨਿਆਂ ਬਾਅਦ, ਔਰਤ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਯੂਕੇ ਵਾਪਸ ਪਰਤੀ। ਉਹ ਸਮੁੰਦਰੀ ਜਹਾਜ਼ ਰਾਹੀਂ ਲੰਡਨ ਪਹੁੰਚੇ, ਵੇਲਜ਼ ਦੀ ਇੱਕ ਕਾਉਂਟੀ, ਮੇਥੀ ਵਿਖੇ ਉਸ ਦਾ ਠਹਿਰਾਉ ਦੀ, ਜਿੱਥੇ ਉਸ ਨੂੰ ਰੇਲਗੱਡੀ ਰਾਹੀਂ ਜਾਣਾ ਪੈਂਦਾ ਸੀ। ਮਹਿਲਾ ਆਪਣੀ ਬੇਟੀ ਅਤੇ ਬੇਟੇ ਨੂੰ ਸਟੇਸ਼ਨ 'ਤੇ ਬੈਂਚ 'ਤੇ ਬਿਠਾ ਕੇ ਟਿਕਟ ਲੈਣ ਗਈ ਤਾਂ ਲੰਬੀ ਕਤਾਰ ਕਾਰਨ ਕਾਫੀ ਦੇਰ ਹੋ ਚੁੱਕੀ ਸੀ, ਜਿਸ ਕਾਰਨ ਮਹਿਲਾ ਦਾ ਬੇਟਾ ਕਾਫੀ ਪਰੇਸ਼ਾਨ ਸੀ। ਜਦੋਂ ਉਹ ਟਰੇਨ 'ਚ ਚੜ੍ਹਿਆ ਤਾਂ ਆਲੀਸ਼ਾਨ ਕੰਪਾਊਂਡ ਦੀ ਬਜਾਏ ਪਹਿਲੀ ਸ਼੍ਰੇਣੀ ਦੀਆਂ ਸੀਟਾਂ ਦੇਖ ਕੇ ਬੱਚਾ ਫਿਰ ਗੁੱਸੇ 'ਚ ਆ ਗਿਆ। ਜਦੋਂ ਰੇਲਗੱਡੀ ਸਮੇਂ ਸਿਰ ਸਫਰ ਕਰਨ ਲੱਗੀ ਤਾਂ ਬੱਚੇ ਨੇ ਚੀਕਾਂ ਮਾਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। "ਉਹ ਉੱਚੀ-ਉੱਚੀ ਕਹਿ ਰਿਹਾ ਸੀ, ਇਹ ਡਰਾਈਵਰ ਕਿਹੋ ਜਿਹਾ ਉੱਲੂ ਹੈ। ਇਸ ਨੇ ਸਾਡੀ ਇਜਾਜ਼ਤ ਤੋਂ ਬਿਨਾਂ ਰੇਲਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਮੈਂ ਪਾਪਾ ਨੂੰ ਕਹਾਂਗਾ ਕਿ ਉਹ ਇਸਨੂੰ ਜੁੱਤੀਆ ਮਾਰੇ ।" ਔਰਤ ਨੂੰ ਬੱਚੇ ਨੂੰ ਸਮਝਾਉਣਾ ਔਖਾ ਹੋ ਰਿਹਾ ਸੀ ਕਿ "ਇਹ ਉਸ ਦੇ ਪਿਤਾ ਦਾ ਜ਼ਿਲ੍ਹਾ ਨਹੀਂ ਹੈ, ਇਹ ਆਜ਼ਾਦ ਦੇਸ਼ ਹੈ, ਇੱਥੇ ਡਿਪਟੀ ਕਮਿਸ਼ਨਰ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਅਤੇ ਰਾਜੇ ਵਰਗੇ ਤੀਜੇ ਦਰਜੇ ਦੇ ਸਰਕਾਰੀ ਅਧਿਕਾਰੀ ਕੋਲ ਅਜਿਹੀ ਤਾਕਤ ਨਹੀਂ ਹੈ। ਲੋਕਾਂ ਉੱਤੇ ਫ਼ਾਲਤੂ ਹੁਕਮ ਚਲਾਉਣ ਦੀ ਸ਼ਕਤੀ,ਖੁਦ ਦੇ ਦੀ ਹਉਮੈ ਨੂੰ ਸੰਤੁਸ਼ਟ ਕਰਨ ਲਈ।

ਅੱਜ ਸਪੱਸ਼ਟ ਹੈ ਕਿ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢ ਦਿੱਤਾ ਹੈ। ਪਰ ਅਸੀਂ ਅੱਜ ਤੱਕ ਗੁਲਾਮੀ ਨੂੰ ਖਤਮ ਨਹੀਂ ਕੀਤਾ। ਅੱਜ ਵੀ ਸਾਨੂੰ ਵੀ ਆਈਪੀ ਲਈ ਘੰਟਿਆਂਬੱਧੀ ਸੜਕਾਂ 'ਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਹੋਣਾ ਪੈਂਦਾ। ਇਸ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਸਾਰੇ ਪੱਖਪਾਤਾਂ ਅਤੇ ਵਿਸ਼ਵਾਸਾਂ ਨੂੰ ਪਾਸੇ ਰੱਖ ਕੇ ਸਾਰੇ ਪ੍ਰੋਟੋਕੋਲ ਲੈਣ ਵਾਲਿਆਂ ਦਾ ਵਿਰੋਧ ਕਰਨਾ। ਸਭ ਤੋਂ ਜ਼ਰੂਰੀ ਗੱਲ ਇਹ ਗੁਲਾਮ ਮਾਨਸਿਕਤਾ ਨੂੰ ਤਿਆਗਣਾ ਤੇ ਲੀਡਰਾਂ ਅੱਗੇ ਬਿਨ੍ਹਾਂ ਗੱਲੋਂ ਵਿਛ ਵਿਛ ਜਾਣਾ...

ਨਹੀਂ ਤਾਂ ਸਿਰਫ ਆਜ਼ਾਦੀ ਦਿਵਸ ਮਨਾ ਕੇ ਲੋਕ ਆਪਣੇ ਆਪ ਨੂੰ ਧੋਖਾ ਦਿੰਦੇ ਹਨ ਕਿ ਅਸੀਂ ਆਜ਼ਾਦ ਹਾਂ, ਜਿਹਨ ਵਿੱਚੋ ਗੁਲਾਮੀ ਕੱਢਣੀ ਜਰੂਰੀ ਹੈ।

ਨਕਲ

ਜਦੋਂ ਪੁੱਤ ਈ ਨਾ ਰਹੇ! ਸਿਰ ‘ਤੇ ਪੱਗਾਂ ਵੀ ਕਿੱਥੋਂ ਰਹਿਣਗੀਆਂ! ਪਹਿਲਾਂ ਸਰਕਾਰ ਨੇ ਨਕਸਲਾਈਟ ਕਹਿ ਕੇ ਮਾਰੇ। ਫੇਰ ਕੁੱਝ ਸੈਣੀ-ਗਿੱਲਾਂ ਨੇ ਮਾਰੇ ...
31/05/2022

ਜਦੋਂ ਪੁੱਤ ਈ ਨਾ ਰਹੇ! ਸਿਰ ‘ਤੇ ਪੱਗਾਂ ਵੀ ਕਿੱਥੋਂ ਰਹਿਣਗੀਆਂ! ਪਹਿਲਾਂ ਸਰਕਾਰ ਨੇ ਨਕਸਲਾਈਟ ਕਹਿ ਕੇ ਮਾਰੇ। ਫੇਰ ਕੁੱਝ ਸੈਣੀ-ਗਿੱਲਾਂ ਨੇ ਮਾਰੇ ਕੁੱਝ ‘ਸਿੰਘ ਸੂਰਮਿਆਂ’ ਨੇ। ਉੱਥੋਂ ਨਿਕਲੇ ਅਕਾਲੀਆਂ-ਕਾਂਗਰਸੀਆਂ ਨੇ ਚਿੱਟੇ ‘ਚ ਡੋਬ ਕੇ ਮਾਰ ਦਿੱਤੇ। ਹੁਣ ਜਿੰਨੇ ਕੁ ਬਚੇ ਨੇ, ਉਹ ਗੈਂਗਾਂ ਹੱਥੋਂ ਮਾਰੇ ਜਾਣਗੇ।

ਤੇਰੇ ਸਿਰ ਦੀ ਪੱਗ ਲੱਥੀ ਐ, ਲੱਥੀ ਰਹਿਣੀ ਐ ਪੰਜਾਬ ਸਿਆਂ!

Pali Bhupinder singh

Sidhu Moose Wala

09/05/2022

*ਜਮੀਨਾਂ ਆਲੇ ਜੱਟ* *ਕੌੜਾ ਸੱਚ*

ਬਾਣੀਏ ਦੀ 20x10 ਦੀ ਦੁਕਾਨ ਅੱਗੇ 10 ਕਿੱਲਿਆ ਆਲੇ ਜੱਟ ਦੀ ਨਵੀਂ ਲਈ ਗੱਡੀ swift dezire ਦਾ horn ਵੱਜਿਆ, ਤਾਂ ਬਾਣੀਆਂ ਆਪਣੇ ਰੱਸੀ ਨਾਲ ਬੰਨੇ ਹੋਏ ਚਸ਼ਮੇ ਦੇ ਉੱਪਰ ਦੀ ਝਾਕਿਆ !
"ਆਜਾ 22 ਆਜਾ ਮਲਕੀਤ ਸੀਆਂ ਆਜਾ ! ਵਧਾਈਆਂ ਭਾਈ ਵਧਾਈਆਂ ਮੁੰਡਾ ਵਿਆਹ ਲਿਆ ਨਾਲੇ ਗੱਡੀ ਵੀ ਲੇ ਲਈ, ਬੜੀ ਤਰੱਕੀ ਕਰ ਲਈ ਬੱਲੇ ਬੱਲੇ ਭਾਈ"
ਮਲਕੀਤ ਸਿੰਘ ਨੂੰ ਸਮਝ ਨੀ ਆਇਆ ਵੀ ਬਾਣੀਆਂ ਤਰੀਫਾਂ ਕਰ ਰਿਹਾ ਕੇ ਟਿੱਚਰਾਂ
"ਆ ਚੱਕ ਲੱਸੀ" 2 ਲੀਟਰ ਆਲਾ ਡੋਲੂ ਬਾਣੀਏ ਦੇ ਅੱਗੇ ਰੱਖ ਕੇ ਮੁੰਡਾ ਮੁੜ ਗਿਆ । ਨਾਲੇ ਜਾਂਦਾ ਹੋਇਆ ਕਹਿੰਦਾ "ਬਾਪੂ ਤੂੰ ਬੈਠ, ਮੈਂ ਅਉਣਾ ।" ਜਾਂਦੀ ਹੋਈ ਗੱਡੀ ਚ ਵੱਜਦਾ ਸਾਉੰਡ ਬਾਣੀਆਂ ਦੀਆ ਦੁਕਾਨਾਂ ਹਿਲਾਉਂਦਾ ਸੀ !
"ਹੋਰ ਫੇਰ ਮਲਕੀਤ ਸੀਆਂ ਘਰੇ ਖੈਰ ਸੁਖ ਭਾਈ? "
" ਬਸ ਮੇਹਰ ਆ ਮਾਲਕ ਦੀ । ਬਾਕੀ ਤੇਨੂੰ ਪਤਾ ਹੀ ਆ ਜੱਟਾਂ ਦਾ ਹਾਲ । ਤੁਸੀਂ ਵਧੀਆ ਬੈਠੇ zero ਤੇ zero ਚਾਹੜੀ ਜਾਨੇ ਓ" ਕਹਿ ਕੇ ਮਲਕੀਤ ਸਿੰਘ ਝੂਠਾ ਜਹਿਆਂ ਹੱਸਿਆ ।
"ਸਾਡਾ ਤਾਂ ਗੂਠਾ ਤੁਹਾਡੀ ਬਹਿ ਤੇ ਗਿੱਜ ਗਿਆ ।" ਹੱਥੋਂ ਹੱਥ ਮਲਕੀਤ ਸਿੰਘ ਨੇ ਕਰਜ਼ੇ ਵਰਗਾ ਜਵਾਬ ਦਿੱਤਾ ਅਤੇ ਦੱਸ ਵੀ ਦਿੱਤਾ ਕਿ ਉਹ ਕਿੰਵੇ ਆਇਆ !
"ਹੈ ...ਹੈ ...ਹੈ... ਕਾਹਨੂੰ ਮਸ਼ਕਰੀਆਂ ਕਰਦਾ ਮਲਕੀਤ ਸੀਆਂ । ਅਸੀਂ ਜੱਟਾਂ ਦੀ ਕੀ ਰੀਸ ਕਰਣੀ । ਥੋਡੇ ਆਸਰੇ ਅਸੀਂ ਹਾਂ, ਲੈ ਦੱਸ " ਬਾਣੀਆਂ ਵੀ ਸਾਰੀ ਗੱਲ ਸਮਝ ਕੇ ਅੰਦਰੋਂ ਹਸਿਆ ।
" ਤੇਨੂੰ ਪਤਾ ਤੇਰਾ ਤੇ ਮੇਰਾ ਬਾਪੂ ਪੱਕੇ ਆੜੀ ਸੀ । ਕਹਿੰਦੇ ਓਹਨੇ 4 ਡੱਬੇ ਰੱਖ ਦੁਕਾਨ ਤੋਰ ਲੀ ਤੇ ਮੇਰਾ ਬਾਪੂ ਵੜ ਗਿਆ ਖੇਤੀ ਚ । ਸਾਨੂੰ ਵੀ ਕੁੱਟ ਕੁੱਟ ਲਾਈ ਰੱਖ ਦਾ ਸੀ ਨਾਲ । ਭਲੇ ਵੇਲਿਆਂ ਦੀ ਗੱਲ ਆ, ਜਮੀਨ ਵੀ ਬਣਾਇ ਸੀ ਓਹਨੇ । ਪਰ ਮੈਂ ਤਾਂ ਓਹੀਓ ਰਿਹਾ, ਛੋਟਾ ਹੁੰਦਾ ਦਾਣੇ ਦੇ ਕੇ ਚੀਜ਼ਾਂ ਲੈਂਦਾ ਸੀ ਤੇ ਆ ਹੁਣ ਆਹ ਗੂਠੇ ਲਾ ਕੇ ।" ਦਸਦਾ ਦਸਦਾ ਮਲਕੀਤ ਸਿੰਘ ਉਦਾਸ ਹੋ ਗਿਆ ।
"ਸਮੇ ਦਾ ਗੇੜ ਆ ਭਾਈ । ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ।" ਬਾਣੀਏ ਨੇਂ ਹੰਢਿਆ ਹੋਇਆ ਜਵਾਬ ਦਿੱਤਾ ।
"ਯਾਰ ਦਸ ਤੁਸੀਂ ਕਿਦਾਂ ਕਮਾ ਲੈਨੇ ਓ? ਸਾਥੋਂ ਕਿਉਂ ਨੀ ਪੂਰੀ ਪੈਂਦੀ? "ਮਲਕੀਤ ਸਿੰਘ ਬਾਣੀਏ ਦੇ ਨੇੜੇ ਨੂੰ ਹੋ ਗਿਆ ।
" ਮੰਨੇਗਾ ਤਾਂ ਦੱਸੂ ।" ਬਾਣੀਆਂ ਦਿਲੋਂ ਸਮਝਾਉਣਾ ਚਾਉਂਦਾ ਸੀ
ਏਨੇ ਮੋਬਾਇਲ ਦੀ ਰਿੰਗ ਵੱਜ ਗਈ ।
"ਹਾਂ ਪੁੱਤ" ਬਾਣੀਆਂ ਕੁੜੀ ਦੀ call ਚੱਕ ਕੇ ਬੋਲਿਆ ।
" ਪਾਪਾ ਜੀ! ਅੱਜ ਫਿਰ ਓਹੀਓ ਗੱਡੀ ਵਾਲਾ ਉੱਚੀ ਉੱਚੀ ਗਾਣੇ ਲਾ ਕੇ ਗਲੀ ਚ ਗੇੜੇ ਦੇ ਰਿਹਾ, ਜੋ tution time ਤੰਗ ਕਰਦਾ ਹੁੰਦਾ !"
"ਪੁੱਤ ਤੂੰ ਨੰਬਰ note ਕਰ ਕੇ ਦਸ ਮੈਂ ਕਰਦਾ ਇਹਦਾ ਕੁਜ !"
Ok ਕਹਿ ਕੇ ਕੁੜੀ ਨੇ ਫੋਨ ਕੱਟ ਦਿੱਤਾ । ਨਾਲ ਦੀ ਨਾਲ messeage ਆ ਗਿਆ ਕੁੜੀ ਦਾ ।ਨੰਬਰ ਪੜ ਕੇ
ਬਾਣੀਆਂ ਤੈਸ਼ ਚ ਆ ਗਿਆ ।
"ਇਹ ਆ ਵਜ੍ਹਾ ਮਲਕੀਤ ਸੀਆਂ, ਸਮਝਿਆ ! " ਮੋਬਾਇਲ ਅਨਪੜ੍ਹ ਮਲਕੀਤ ਸਿੰਘ ਦੇ ਅੱਗੇ ਕਰਕੇ ਬੋਲਿਆ, " ਆ ਕਿਸ਼ਤਾਂ ਤੇ ਗੱਡੀਆਂ ਲੈ ਕੇ ਦਿੰਨੇ ਓ । ਫੇਰ ਏ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜਣ ਲਈ ਨਿਤ ਲਾੜੇ ਬਣ ਕੇ ਨਿਕਲ ਦੇ ਆ ।
ਗੁੱਸਾ ਨਾਂ ਕਰਿ ਭਾਈ ਇਕ ਗੱਲ ਪੁੱਛਾਂ ?"
"ਪੁੱਛ" ਮਲਕੀਤ ਸਿੰਘ ਢਿੱਲੀ ਜਾਹੀ ਆਵਾਜ਼ ਚ ਬੋਲਿਆ ।
"ਕਿੰਨੇ ਦੀ ਲੀ ਆ ਗੱਡੀ? 8 9 ਲੱਖ ਦੀ ਤਾਂ ਪੈ ਹੀ ਜਾਉ ।, 15 ਲੱਖ ਤੇਰੇ ਤੇ ਕਰਜ਼ਾ, ਉਹ ਲਾਹ ਦਿੰਦਾ ! ਕੁਜ ਸੌਖਾ ਹੋ ਜਾਂਦਾ । ਖੂਹ ਚ ਤੂੰ ਪਹਿਲਾਂ ਹੀ ਸੀ ਟੋਆ ਹੋਰ ਪੁੱਟ ਲਿਆ ।"
ਮਲਕੀਤ ਸਿੰਘ ਦਿਆਂ ਅੱਖਾਂ ਧਰਤੀ ਚ ਗੱਡੀਆਂ ਗਿਆ ਸੁਣ ਕੇ । ਉਸਨੂੰ ਆਪਣੇ ਮੁੰਡੇ ਤੇ ਗੁੱਸਾ ਆਇਆ, ਪਰ ਪਾਣੀ ਦੀ ਘੁੱਟ ਵਾਂਗ ਲੰਗ ਗਿਆ ਸੰਭਲ ਕੇ ਬੋਲਿਆ, "ਉਹ ਤਾਂ ਮੁੰਡੇ ਦੇ ਸੌਹਰਿਆ ਨੇ ਦਿੱਤਾ ਸੀ ਲੱਖ ਕ੍ ਕੁਜ । ਮੁੰਡਾ ਕਹਿੰਦਾ ਕਿਸ਼ਤਾਂ ਭਰ ਦਿਆਂਗੇ ਨਵੀਂ ਗੱਡੀ ਲੈ ਲੈਣੇ । ਕਿੱਧਰ ਬਹੂ ਬੱਸਾਂ ਚ ਧੱਕੇ ਖਾਂਦੀ ਹ ਤਾਹੀਂ ਅੱਕ ਚੱਬ ਲਿਆ ।" ਮਲਕੀਤ ਸਿੰਘ ਨੇ ਵਜ੍ਹਾ ਦੱਸ ਦਿੱਤੀ ।
"ਮੁੰਡਾ ਕਿੰਨੇ ਕਮਾਉਂਦਾ ਮਹੀਨੇ ਦੇ, ਜਾ ਫੇਰ ਬਹੂ? ਜਿਹਨਾਂ ਗੱਡੀ ਚ ਆਉਣ ਜਾਣ ਕਰਨਾ ?"
"ਕਮਾਉਂਦਾ ਸਵਾਹ ਡੱਕਾ ਨੀ ਤੋੜਦਾ । ਕੀ ਦੱਸੀਏ ਭਰਾਵਾਂ ਕਲ ਨੂੰ ਪਹਿਲੀ ਕਿਸ਼ਤ ਦੇਣੀ, ਤਾਹੀ ਤੇਰੇ ਕੋਲ ਆਇਆ ।" ਮਲਕੀਤ ਸਿੰਘ ਨੇ ਭੇਦ ਖੋਲ ਦਿੱਤਾ ।
ਕੋਈ ਨਾ ਪੇਹੈ ਤੇਨੂੰ ਦੇ ਕੇ ਤੋਰੁ । ਪਰ ਇਕ ਗੱਲ ਆ ਕਿਸ਼ਤ ਤੁਸੀਂ ਬੰਨ ਲਈ 10000 ਦੀ, ਸੌਹਰੇ ਜਾਣਾ 6 ਮਹੀਨੇ ਤੋਂ । ਬਾਕੀ time ਇਹਦਾ ਕਿ ਕਰੋਂਗੇ ...ਅਚਾਰ ਪਉਗੇ?"
ਮਲਕੀਤ ਸਿੰਘ ਕੋਲ ਜਵਾਬ ਨਹੀ ਸੀ ਕੋਈ ਦੱਸਣ ਨੂੰ ਕਿ ਓਹ ਕਿ ਕੰਮ ਆਊਗੀ !
"ਪੜਿਆ ਕਿੰਨਾ ਮੁੰਡਾ ?"
"ਪਤਾ ਨੀ ਕਾਲਜ ਤਾਂ ਹਜੇ ਵੀ ਤੁਰਿਆ ਫਿਰਦਾ ਕਰਦਾ ਪਤਾ ਨਈਂ ਕੀ ਆ ?"
"ਸੌਹਰੇ ਜਾਣ ਲਈ ਗੱਡੀ ਕਿਰਾਏ ਤੇ ਵੀ ਜਾ ਸਕਦੀ ਨਾਲ ਜਾਉ ਡਰਾਈਵਰ । ਮੇਰਾ ਏਨਾ ਕੰਮ ਆ, ਹਜੇ ਤੱਕ ਆਵਦੀ ਗੱਡੀ ਨੀ ਲਈ । ਪੱਕੀ ਕਰਿ ਹੋਇ ਗੱਡੀ, ਇਕ call ਤੇ gate ਚ ਆ ਖੜ੍ਹਦੀ । ਤੁਸੀਂ ਬੇਵਜ੍ਹਾ ਫਜ਼ੂਲ ਖਰਚਦੇ ਆ ਬਿਨਾਂ ਮਤਲਬ ਤੋਂ ਘਰ ਭਰਨ ਲਈ ਚੀਜ਼ਾਂ ਖਰੀਦ ਦੇ ਓੰ, ਫੇਰ ਓਹਨਾ ਨੂ ਸਾਂਭਣ ਲਇ ਘਰ ਵੱਡੇ ਕਰੀ ਜਾਨੈ ਓ। ਉੱਤੋਂ ਵੇਹਲੜ ਮੁੰਡਿਆਂ ਨੂੰ ਪੁੱਛਦੇ ਰਤਾ ਨੀ ਕੇ ਫਿਰਦੇ ਕਿੱਥੇ ਨੇ । ਫੇਰ ਕਮਾਈ ਥੋਡੀ ਓਹਨੀ ਆ । ਉਹ ਤਾਂ ਵਧੀ ਨਾਂ, ਹਾਂ ਓਸੇ ਖੇਤ ਚ ਬੰਦੇ ਜਰੂਰ ਵੱਧ ਗਏ ਓ । ਫ਼ੇਰ ਹੱਥੀਂ ਕੋਈ ਕੱਮ ਨੀ ਕਰਦੇ । ਬਈਏ ਸੈੱਟ ਕਰਤੇ ਤੁਹਾਡੀ ਚੌਧਰ ਨੇਂ ਤਾਂ ।"
ਮਲਕੀਤ ਸਿੰਘ ਦੇ ਬਾਣੀਏ ਦੀਆਂ ਗੱਲਾਂ ਚਪੇੜਾਂ ਵਾਂਗ ਵੱਜ ਰਹੀਆਂ ਸੀ । ਪਰ ਓਹ ਕੌੜੇ ਕੌੜੇ ਘੁੱਟ ਲੰਗਾਈ ਜਾ ਰਿਹਾ ਸੀ ।
"ਜ਼ਿਹਨੀ ਚਾਦਰ ਓਹਨੇ ਕੂ ਪੈਰ ਪਸਾਰੀਏ ਮਲਕੀਤ ਸੀਆਂ। ਕੀ ਭੁਚਾਲ ਆਇਆ ਸੀ ਮੁੰਡਾ ਵਿਹਾਉਣ ਨੂੰ? 20-21 ਸਾਲਾਂ ਦਾ ਹਗਾ, ਅਕਲ਼ ਓਹਨੂੰ ਰਾਈ ਦੀ ਨੀ । ਡੱਕਾ ਉਹ ਤੋੜਦਾ ਨਹੀਂ, ਉੱਤੋਂ ਗੱਡੀ ਲੈ ਤੀ । ਤੇਲ ਨੇ ਪੇਹੈ ਫੂਕਣ ਲਾ ਦਿੱਤਾ, ਫੇਰ ਖਾਣ ਪੀਣ ਵੀ ਲੱਗ ਜਾਉ । ਦੇਈ ਜਾਈੰ, ਗੂਠਾ ਲਾਇ ਜਾਈ । ਕੰਡੇ ਆਪੇ ਬੀਜਦੇ ਓ ਤੁਸੀਂ ਫੁਕਰਪੁਣੇ ਚ, ਤੇ ਵੱਢਣੇ ਵੀ ਆਪ ਨੂੰ ਹੀ ਪੈਣੇ । ਸਿਆਣਿਆਂ ਕਿਹਾ ਭਾਈ ਭੁੱਖ ਇਕ ਰੋਟੀ ਦੀ ਹੋਵੇ ਨਾਂ ਮਲਕੀਤ ਸੀਆਂ, ਇਕੋ ਪਕਾਈਏ । 4 ਪੱਕਾ ਕੇ ਸੁੱਟੋਗੇ ਤਾਂ ਕਣਕ ਮੁਕਦੀ time ਨੀ ਲਾਉਂਦੀ ।"ਮਲਕੀਤ ਸਿੰਘ ਨੂੰ ਬਾਣੀਏ ਦੀਆਂ ਗੱਲਾਂ ਸੁਣ ਕੇ ਤਾਪ ਚੜ ਗਿਆ ।
ਬਾਣੀਏ ਨੇਂ ਬਹੀ ਅੱਗੇ ਕਰਤੀ । ਮਲਕੀਤ ਸਿੰਘ ਦਾ ਗੂਠਾ ਜੋ ਪਹਿਲਾ ਕਦੇ ਗੌਲਿਆ ਨੀ ਸੀ ਅੱਜ ਚੱਕ ਨਾ ਹੋਇਆ ।
"ਛੱਡ ਰਹਿਣ ਦੇ ਯਾਰ" ਕਹਿ ਕੇ ਖੜਾ ਹੋ ਗਿਆ । ਬਾਹਰ ਮੁੰਡੇ ਨੇ ਗੱਡੀ ਦਾ horn ਫੇਰ ਮਾਰਿਆ ਤਾਂ ਮਲਕੀਤ ਸਿੰਘ ਭਾਰੇ ਹੋਏ ਪੌਰਾ ਤੇ ਤੁਰ ਪਿਆ ।
ਬਾਣੀਆਂ ਵੀ ਨਾਲੇ ਬਾਹਰ ਆ ਗਿਆ ਮੁੰਡੇ ਕੋਲ ਆ ਕੇ ਕਹਿੰਦਾ, "ਪੁੱਤ ਅਪਣੀ ਮਾਂ ( ਜਮੀਨ ) ਗਹਿਣੇ ਕਰਕੇ ਆਸ਼ੀਕੀ ਨੀ ਕਰੀ ਦੀ । ਧੀਆਂ ਭੈਣਾਂ ਸਬ ਦਿਆਂ ਸਾਂਝੀਆਂ ਹੁੰਦੀਆਂ । ਮਲਕੀਤ ਸੀਆਂ ਸਮਝਾਈ ਘਰੇ ਜਾ ਕੇ ਮੁੰਡੇ ਨੂੰ ।" ਮਲਕੀਤ ਸਿੰਘ ਦੀ ਝੁਕੀ ਹੋਈ ਗਰਦਣ ਉਸਦੀ ਹਾਲਤ ਦੱਸ ਰਹੀ ਸੀ ।
*copy*

ਕੁਦਰਤ ਨਾਲ ਖਿਲਵਾੜ
02/05/2022

ਕੁਦਰਤ ਨਾਲ ਖਿਲਵਾੜ

ਬਹੁਤ ਡੂੰਘੀ ਗੱਲ ਛੁਪੀ ਹੈ ਇਸ ਤਸਵੀਰ ਚ
29/04/2022

ਬਹੁਤ ਡੂੰਘੀ ਗੱਲ ਛੁਪੀ ਹੈ ਇਸ ਤਸਵੀਰ ਚ

LIKE AND SHARE
08/04/2022

LIKE AND SHARE

ਮੁਫਤ ਮੁਫਤ ਕਰਨ ਵਾਲਿਉ ਦੇਖਿਉ ਕਿਤੇ ਸ੍ਰੀਲੰਕਾ ਵਾਗੂੰ ਤੁਸੀ ਵੀ ਆਪਣਾ ਦੀਵਾਲਾ ਨਾ ਕਢਵਾ ਲਿਉ......ਕਰਜਾ ਬਹੁਤ ਐ ਪੰਜਾਬ ਸਿਰਕਰਜ਼ਾ ਤੇ ਮੁਫ਼ਤ ਮ...
07/04/2022

ਮੁਫਤ ਮੁਫਤ ਕਰਨ ਵਾਲਿਉ ਦੇਖਿਉ ਕਿਤੇ ਸ੍ਰੀਲੰਕਾ ਵਾਗੂੰ ਤੁਸੀ ਵੀ ਆਪਣਾ ਦੀਵਾਲਾ ਨਾ ਕਢਵਾ ਲਿਉ......ਕਰਜਾ ਬਹੁਤ ਐ ਪੰਜਾਬ ਸਿਰ
ਕਰਜ਼ਾ ਤੇ ਮੁਫ਼ਤ ਮੁਫ਼ਤ ਮੰਗਣ ਵਾਲੇ ਇੱਕ ਵਾਰ ਸ੍ਰੀਲੰਕਾ ਵੱਲ ਧਿਆਨ ਮਾਰ ਲੈਣ
ਲੀਡਰ ਕੁਝ ਵੀ ਆਪਣੀ ਜੇਬ ਚੋ ਨਹੀ ਦਿੰਦੇ ਲੋਕਾ ਦਾ ਸਿਰ ਤੇ ਲੋਕਾ ਦੀਆ ਹੀ ਜੁੱਤੀਆ ਹੁੰਦੀਆਂ ਨੇ
ਕਰਜੇ ਨੇ ਸ੍ਰੀਲੰਕਾ ਦਾ ਦਿਵਾਲਾ ਕੱਢ ਦਿੱਤਾ ਲੋਕਾ ਕੋਲ ਖਾਣ ਪੀਣ ਨੂੰ ਵੀ ਕੁਝ ਨਹੀਂ ਇੱਕ ਲੀਟਰ ਦੁੱਧ 1100 ਨੂੰ ਵਿਕ ਰਿਹਾ ਚੌਲ 600ਨੂੰ ਕਿੱਲੋ ਪਾਣੀ 500 ਨੂੰ ਬੋਤਲ। ਲੋਕਾ ਨੇ ਗੱਡੀਆ ਸੜਕਾਂ ਤੇ ਰੋਕ ਦਿੱਤੀਆਂ ਕਿਉਂਕਿ ਤੇਲ ਪਵਾਉਣ ਲਈ ਪੈਸੇ ਨਹੀਂ ਤੇਲ 400ਨੂੰ ਲੀਟਰ ਮਿਲ ਰਿਹਾ ।ਇੱਥੋਂ ਤੱਕ ਬੁਰਾ ਹਾਲ ਹੋ ਗਿਆ ਕਿ ਬੱਚਿਆ ਦੇ ਪੇਪਰ ਲੈਣ ਲਈ ਪੇਪਰ ਸੀਟਾਂ ਖਰੀਦਣ ਲਈ ਪੈਸਾ ਨਹੀਂ । ਸਰਕਾਰ ਦੇ ਸਾਰੇ ਮੰਤਰੀ ਆਪਣੇ ਅਹੁਦੇ ਛੱਡ ਕੇ ਭੱਜ ਗਏ
ਇਹ ਸਭ ਕੁਝ ਹੋਣ ਦਾ ਕਾਰਨ ਕੀ ਹੈ ਸਰਕਾਰ ਕਹਿ ਰਹੀ ਹੈ ਕੋਰੋਨਾ ਕਰਕੇ ਦੇਸ ਆਰਥਿਕ ਸੰਕਟ ਵਿੱਚ ਆ ਗਿਆ ਪਰ ਕੋਰੋਨਾ ਤਾਂ ਸਾਰੀ ਦੁਨੀਆ ਵਿੱਚ ਆਇਆ
ਅਸਲ ਕਾਰਨ ਹੈ ਸਰਕਾਰਾਂ ਦੁਆਰਾ ਲਿਆ ਗਿਆ ਕਰਜ਼ਾ ਵੋਟਾਂ ਦੇ ਲਾਲਚ ਵਿੱਚ ਲੋਕਾ ਨੂੰ ਮੁਫ਼ਤ ਦੀਆ ਹੱਦ ਤੋ ਵੱਧ ਸਹੂਲਤਾਂ ਦੇਣਾ ।ਸ੍ਰੀ ਲੰਕਾ ਸਰਕਾਰ ਲੋਕਾ ਨੂੰ ਗੁਮਰਾਹ ਕਰਕੇ ਕਰਜ਼ਾ ਚੱਕੀ ਆਈ ਜਿੰਨਾ ਚਿਰ ਕਰਜ਼ਾ ਮਿਲੀ ਗਿਆ ਦੱਬੀ ਆਈ ਕੰਮ ਨੂੰ ।ਲੰਕਾ ਸਰਕਾਰ ਨੂੰ ਚੀਨ ਦਾ ਕਰਜ਼ਾ ਉਤਾਰਨ ਲਈ ਆਪਣੀ ਇੱਕ ਬੰਦਰਗਾਹ ਵੀ ਚੀਨ ਨੂੰ ਵੇਚਣੀ ਪਈ । ਹੁਣ ਹਾਲਤ ਇਹ ਬਣ ਗਏ ਕਰਜ਼ਾ ਸ੍ਰੀ ਲੰਕਾ ਦੀ ਅਰਥ ਵਿਵਸਥਾ ਨਾਲ਼ੋਂ ਜ਼ਿਆਦਾ ਵੱਧ ਗਿਆ ।ਭਾਵ ਸਰਕਾਰ ਦੀ ਅਮਦਨ ਘੱਟ ਗਈ ਕਰਜ਼ੇ ਦਾ ਬੋਝ ਜ਼ਿਆਦਾ ਹੋ ਗਿਆ । ਸਰਕਾਰ ਨੇ ਲੋਕਾ ਤੇ ਟੈਕਸ ਵਧਾ ਕੇ ਕੰਮ ਨੂੰ ਚਾਲੂ ਰੱਖਿਆ ਪਰ ਟੈਕਸ ਵੀ ਲੋਕ ਕਿੰਨਾ ਕਿ ਚਿਰ ਸਹਿਣ ਕਰਦੇ ਲੋਕਾ ਦੀਆ ਟੈਕਸ ਨੇ ਵੀ ਧਾਹਾਂ ਮਰਵਾ ਦਿੱਤੀਆਂ ਆਖਰ ਨੂੰ ਸਭ ਰਸਤੇ ਬੰਦ ਹੋ ਗਏ ।
ਇਹ ਸਾਡੇ ਲਈ ਸਾਡੇ ਪੰਜਾਬ ਲਈ ਇੱਕ ਉਦਾਹਰਣ ਹੈ ਜੇਕਰ ਅਸੀਂ ਵੀ ਏਦਾਂ ਹੀ ਕਰਜ਼ਾ ਚੱਕੀ ਆਏ ਹਲਾਤ ਸਾਡੇ ਵੀ ਇਸ ਤਰਾਂ ਬਣ ਸਕਦੇ ਨੇ ਪੰਜਾਬ 3 ਲੱਖ ਕਰੋੜ ਦਾ ਕਰਜਾਈ ਹੈ ਨਵੀਂ ਸਰਕਾਰ ਕੇਂਦਰ ਤੋ ਇੱਕ ਲੱਖ ਕਰੋੜ ਹੋਰ ਮੰਗ ਰਹੀ ਹੈ । ਪੰਜਾਬ ਦੀ ਅਰਥ ਵਿਵਸਥਾ ਦਾ 45% ਹਿੱਸਾ ਨੇ ਕਰਜ਼ੇ ਦਾ ਵਿਆਜ ਮੋੜਣ ਵਿੱਚ ਖਰਚ ਹੋ ਰਿਹਾ ਹੈ । ਜੇਕਰ ਇੱਕ ਲੱਖ ਕਰੋੜ ਹੋਰ ਮਿਲਦਾ 60% ਪੰਜਾਬ ਦੀ ਅਰਥ ਵਿਵਸਥਾ ਵਿਆਜ ਮੋੜਣ ਵਿੱਚ ਖਰਚ ਹੋਵੇਗੀ 40% ਨਾਲ ਪੰਜਾਬ ਕਿਵੇਂ ਚੱਲੇਗਾ ਲੋਕਾ ਤੇ ਟੈਕਸ ਵਧਣਗੇ ਹਰੇਕ ਚੀਜ਼ ਮਹਿੰਗੀ ਹੋਵੇਗੀ ਭਾਵ ਪੰਜਾਬ ਦੇ ਗਲ ਤੱਕ ਕਰਜ਼ਾ ਪਹੁੰਚ ਗਿਆ ਹੈ ਜੇਕਰ ਸਾਡੀ ਸਰਕਾਰ ਤੇ ਅਸੀਂ ਨਾ ਸੰਭਲ਼ੇ ਸਾਡਾ ਸਿਰ ਕਰਜ਼ੇ ਚ ਡੁੱਬਣ ਲੱਗਿਆ ਜ਼ਿਆਦਾ ਵਕਤ ਨਹੀਂ ਲੱਗੇਗ

01/04/2022

ਬੁਲਟ ਦੇ ਪਟਾਕੇ , ਪ੍ਰੈਸ਼ਰ ਹੌਰਨ ਅਤੇ ਟਰੈਕਟਰਾਂ ਤੇ ਬੁਫਰ ਲਗਾਉਣ ਵਾਲਿਆਂ ਨੂੰ ਜਾਣਾ ਪੈ ਸਕਦਾ ਜੇਲ੍ਹ
ਹੁਣ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਦੇ ਪਾਵੇਗੀ ਪੁਲਸ ਪਟਾਕੇ
ਜੇ ਹੁਣ ਵੀ ਨਾ ਟਲੇ ਤਾਂ........ਲੱਖਾਂ ਰੁਪਏ ਜੁਰਮਾਨੇ ਦੇ ਨਾਲ ਨਾਲ ਹੋ ਸਕਦੀ 6 ਸਾਲ ਦੀ ਕੈਦ

ਹੈਗੀ ਵੈਸੇ ਇਹ ਖਾਨਾਪੂਰਤੀ ਹੀ ਹੈ ਕਰਨਾ ਕਰਵਾਉਣਾ ਕੁਛ ਵੀ ਨੀ ਪ੍ਸਾਸਨ ਨੇ ।

01/04/2022

ਹੁਣ ਕਬੱਡੀ ਨੂੰ ਰਹਿਣ ਦਿਓ ਰਫ਼ਲਾਂ ਨਾਲ ਮੁਕਾਬਲੇ ਕਰਵਾਓ ਜਿਹੜਾ ਬਚ ਗਿਆ ਜੇਤੂ, ਨਾਲੇ ਵੱਡੇ ਦਲੇਰਾ ਦੀ ਦਲੇਰੀ ਦਾ ਪਤਾ ਲੱਗ ਜਾਊ ਸੱਭ ਨੂੰ ।

30/03/2022

1 ਕਰੋੜ ਦੀ ਕੋਠੀ ਦੇ ਵਿਹੜੇ ਵਿੱਚ ਖੜੀ 20 ਲੱਖ ਦੀ ਗੱਡੀ ਮੂਹਰੇ ਲੱਗੇ 1 ਲੱਖ ਦੇ ਗੇਟ ਸਾਹਮਣੇ ਜਦੋਂ ਫ਼ਰੀ ਰਾਸ਼ਨ ਦੀ ਗੱਡੀ ਖੜਿਆ ਕਰੂ ਤਾਂ ਸ਼ਰਮ ਜਹੀ ਤਾਂ ਆਇਆ ਕਰੂ ਹਨਾ

28/03/2022

ਦੁੱਖ ਇਸ ਗੱਲ ਦਾ ਨਹੀਂ ਕੇ ਦੁਸ਼ਮਣ ਤਾਕਤਵਰ ਹੈ ਅਫਸੋਸ ਇਸ ਗੱਲ ਦਾ ਕਿ ਆਪਣੇ ਹੀ ਪੰਜਾਬ ਨੂੰ ਬਰਬਾਦ ਕਰ ਰਹੇ ਹਨ ਇਸ ਝਾਂਸੇ ਵਿਚ ਆ ਕੇ
ਕੇ ਪੰਜਾਬ ਅੱਪ ਗ੍ਰੇਡ ਹੋ ਰਿਹਾ ਹੈ

28/03/2022

ਸੁਨਣ ਚ ਆਇਆ ਕੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਚੰਡੀਗੜ ਵੀ ਕੇਦਰ ਦੀ ਸਰਕਾਰ ਨੇ ਪੰਜਾਬ ਤੋ ਖੋਹ ਲਿਆ ਹੈ ।

ਕਰੋਨਾ ਵੇਲੇ ਰੈਲੀਆ ਇਹਦੀਆ ਬਿਨਾ ਮਾਸਕ ਤੋ ਹੁੰਦੀਆ ਰਹੀਆ ਤੇ ਅੱਜ ਪਤੰਦਰ ਮਾਸਕ ਲਾਈ ਫਿਰਦਾ
24/03/2022

ਕਰੋਨਾ ਵੇਲੇ ਰੈਲੀਆ ਇਹਦੀਆ ਬਿਨਾ ਮਾਸਕ ਤੋ ਹੁੰਦੀਆ ਰਹੀਆ ਤੇ ਅੱਜ ਪਤੰਦਰ ਮਾਸਕ ਲਾਈ ਫਿਰਦਾ

23/03/2022

ਕੋਈ ਵੀ ਅਧਿਕਾਰੀ ਜਾਂ ਰੇਹੜੀਆਂ ਅਤੇ ਦੁਕਾਨਾਂ ਵਾਲਿਆਂ ਕੋਲੋਂ ਹਫਤਾ ਮੰਗਦਾ ਹੈ ਜਾਂ ਰਿਸ਼ਵਤ ਮੰਗਦਾ ਹੈ ਤਾਂ ਪੰਜਾਬ ਸਰਕਾਰ ਦੇ ਐਂਟੀ ਕੁਰਪਸ਼ਨ ਬਿਓਰੋ ਨੂੰ ਇਸ ਨੰਬਰ ਤੇ ਵਟਸਐਪ ਕਰੋ ਕੋਈ ਵੀ ਫੋਨ ਰਿਕਾਰਡਿੰਗ ਜਾਂ ਵੀਡਿਓ ਰਿਕਾਰਡਿੰਗ ਵੀ ਹੋ ਸਕਦੀ ਹੈ

9501200200

Bhagwant Mann Aam Aadmi Party - Punjab
20/03/2022

Bhagwant Mann Aam Aadmi Party - Punjab

12/03/2022

ਪੰਜਾਬੀਓ ਇਸ ਗੱਲ ਤੇ ਗੌਰ ਕਰਿਓ

10/03/2022

ਅੱਜ ਦੇ ਮੌਸਮ ਦਾ ਹਾਲ ,
ਪੰਜਾਬ ਚ ਬਾਦਲ ਸਾਫ ।

ਦੱਸਦੇ ਕਿ ਅਸਲ ਨਸ਼ਾ ਸੱਤਾ ਦੀ ਕੁਰਸੀ ਦਾ ਹੁੰਦਾ ਏ॥॥ ਕਹਿੰਦੇ ਹੁੰਦੇ ਜੇ ਰੱਬ ਤੋ ਬਾਅਦ ਕਿਸੇ ਕੋਲ ਸਭਤੋ ਵੱਧ ਪਾਵਰ ਹੁੰਦੀ ਏ ਤਾ ਉਹ ਸੂਬੇ ਦਾ ਮੁ...
10/03/2022

ਦੱਸਦੇ ਕਿ ਅਸਲ ਨਸ਼ਾ ਸੱਤਾ ਦੀ ਕੁਰਸੀ ਦਾ ਹੁੰਦਾ ਏ॥॥ ਕਹਿੰਦੇ ਹੁੰਦੇ ਜੇ ਰੱਬ ਤੋ ਬਾਅਦ ਕਿਸੇ ਕੋਲ ਸਭਤੋ ਵੱਧ ਪਾਵਰ ਹੁੰਦੀ ਏ ਤਾ ਉਹ ਸੂਬੇ ਦਾ ਮੁੱਖ ਮੰਤਰੀ ਹੁੰਦਾ॥॥

ਬਾਦਲ ਸਾਬ ਸ਼ਾਇਦ ਏਹੀ ਦਿਨ ਵਿਖਾਉਣ ਲਈ ਬਾਬਾ ਤੁਹਾਨੂੰ ਸਹੀ ਸਲਾਮਤ ਰੱਖ ਰਿਹਾ ਸੀ…॥॥
ਪੰਜ ਵਾਰ ਸੂਬੇ ਦੇ CM ਰਹਿ ਚੁੱਕੇ ਇਨਸਾਨ ਲਈ ਉਮਰ ਦੇ ਆਖਰੀ ਪੜਾਅ ਚ MLA ਦੀ ਸੀਟ ਜਿੱਤਣ ਲਈ ਤਰਲਿਆਂ ਤੇ ਆ ਜਾਣਾ “ਕਲਾ ਦਾ ਵਰਤਣਾ” ਹੀ ਹੁੰਦਾ ਏ॥

Address


Website

Alerts

Be the first to know and let us send you an email when ਸ਼ਹੀਦ ੳੂਧਮ ਸਿੰਘ ਸੁਨਾਮ Saheed Udham Singh posts news and promotions. Your email address will not be used for any other purpose, and you can unsubscribe at any time.

Contact The Business

Send a message to ਸ਼ਹੀਦ ੳੂਧਮ ਸਿੰਘ ਸੁਨਾਮ Saheed Udham Singh:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share