Sandaur Khabarnama

  • Home
  • Sandaur Khabarnama

Sandaur Khabarnama ਜਿਲਾ ਮਾਲੇਰਕੋਟਲਾ ਨਾਲ ਸੰਬੰਧਿਤ ਸਰਗਰਮੀਆਂ ਦੀ ਜਾਣਕਾਰੀ ਤੇ ਤਾਜ਼ਾ ਖਬਰਾਂ

04/06/2023
30/09/2022
ਪੰਜਾਬ ਨੰਬਰਦਾਰ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮੀਟਿੰਗ ਚ ਵਿਚਾਰੇ ਮਸਲੇਮਾਲੇਰਕੋਟਲਾ, 14 ਸਤੰਬਰ  (ਭੁਪਿੰਦਰ ਗਿੱਲ) -ਪੰਜਾਬ ਨੰਬਰਦਾਰ ਯੂਨੀਅਨ ਰ...
14/09/2022

ਪੰਜਾਬ ਨੰਬਰਦਾਰ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮੀਟਿੰਗ ਚ ਵਿਚਾਰੇ ਮਸਲੇ
ਮਾਲੇਰਕੋਟਲਾ, 14 ਸਤੰਬਰ (ਭੁਪਿੰਦਰ ਗਿੱਲ) -ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ,, 643 ਜਿਲਾ ਮਾਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਜਿਲਾ ਪ੍ਧਾਨ ਸ ਰਾਜ ਸਿੰਘ ਦੁੱਲਮਾਂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਐਕਟਿੰਗ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ , ਸੂਬਾ ਜਨਰਲ ਸਕੱਤਰ ਹਰਬੰਸ ਸਿੰਘ ਈਸਰਹੇਲ ਅਤੇ ਰਣ ਸਿੰਘ ਮਹਿਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸ ਰਾਜ ਸਿੰਘ ਦੁਲਮਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ ਅਤੇ ਸਮੁੱਚੇ ਨੰਬਰਦਾਰਾਂ ਨੂੰ ਇੱਕਮੁੱਠ ਹੋ ਕੇ ਆਪਣੀਆਂ ਮੰਗਾਂ ਦੀ ਖਾਤਰ ਸੰਘਰਸ਼ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਚੌਂਦਾ ਤਹਿਸੀਲ ਪ੍ਧਾਨ ਬਿੱਕਰ ਸਿੰਘ ਤੋਂ ਇਲਾਵਾ ਬਲਜਿੰਦਰ ਸਿੰਘ ਹੁਸੈਨਪੁਰਾ ਅਤੇ ਚਮਕੌਰ ਸਿੰਘ ਮਦੇਵੀ ਵੀ ਹਾਜ਼ਰ ਸਨ।

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ   ਵਿਖੇ ਨਵੇਂ ਸੈਸ਼ਨ ਦੀ ਸੁਰੂਆਤਸੰਦੌੜ 29 ਅਗਸਤ ( ਭੁਪਿੰਦਰ ਗਿੱਲ)ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲ...
29/08/2022

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਨਵੇਂ ਸੈਸ਼ਨ ਦੀ ਸੁਰੂਆਤ
ਸੰਦੌੜ 29 ਅਗਸਤ ( ਭੁਪਿੰਦਰ ਗਿੱਲ)ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਵਿਖੇ ਨਵੇਂ ਸੈਸ਼ਨ ਦੀ ਸੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਕੀਤੀ ਗਈ । ਇਸ ਮੌਕੇ ਕਾਲਜ ਦੇ ਨਵੇਂ ਦਾਖ਼ਲ ਹੋਏ ਤਕਰੀਬਨ 400 ਵਿਦਿਆਰਥੀਆਂ ਨੇ ਖ਼ੁਦ ਪੂਰੇ ਸਮਾਗਮ ਦਾ ਆਯੋਜਨ ਕੀਤਾ ਤੇ ਕੀਰਤਨ ਕਰਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ। ਕਾਲਜ ਵਿੱਚ ਸੈਸ਼ਨ 2022-23 ਦੇ ਸ਼ੁਭ ਆਰੰਭ ਤੇ ਸੁੱਖ ਸ਼ਾਤੀ ਲਈ ਕਰਵਾਏ ਪਾਠ ਉਪਰੰਤ ਬੱਚਿਆਂ ਨੂੰ ਕਾਲਜ ਦੇ ਹਾਲ ਵਿੱਚ ਬੱਚਿਆਂ ਨੂੰ ਕਾਲਜ ਕਮੇਟੀ ਦੇ ਜਨਰਲ ਸਕੱਤਰ ਸ. ਸਤਵੰਤ ਸਿੰਘ, ਪ੍ਰਿੰਸੀਪਲ ਡਾ ਰਜਿੰਦਰ ਕੁਮਾਰ ਤੇ ਕੁਝ ਸਟਾਫ਼ ਦੇ ਪ੍ਰੋ ਸਹਿਬਾਨਾਂ ਨੇ ਸੰਬੋਧਨ ਕੀਤਾ । ਕਾਲਜ ਦੇ ਪ੍ਰੋਫ਼ੈਸਰਾਂ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਰਹਿ ਕੇ ਇਸਦੇ ਨਿਯਮਾਂ, ਲੋੜੀਂਦੀਆਂ ਗੱਲਾਂ ਤੇ ਕਾਲਜ ਦੀਆਂ ਆਉਣ ਵਾਲੀਂ ਗਤੀਵਿਧੀਆਂ (ਅਕਾਦਮਿਕ ਕਲੰਡਰ) ਤੋ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ । ਕਾਲਜ ਦੇ ਪ੍ਰਿੰਸੀਪਲ ਡਾ ਰਜਿੰਦਰ ਕੁਮਾਰ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਓਹਨਾਂ ਨੂੰ ਆਪਣੇ ਚੰਗੇ ਭਵਿੱਖ ਲਈ ਪੜ੍ਹਾਈ ਦੇ ਨਾਲ ਨਾਲ ਅਨੁਸਾਸ਼ਨ ਤੇ ਕਾਲਜ ਸੱਭਿਆਚਾਰਕ ਆਦਿ ਗਤੀਵਿਧੀਆਂ ਲਈ ਵੀ ਪ੍ਰੇਰਿਤ ਕੀਤਾ ਜੋ ਉਹਨਾਂ ਦਾ ਜ਼ਿੰਦਗੀ ਵਿੱਚ ਕੰਮ ਆਉਣਗੀਆਂ । ਕਾਲਜ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸ ਸਤਵੰਤ ਸਿੰਘ ਨੇ ਵਿਦਿਆਰਥੀਆਂ ਨੂ ਪੜ੍ਹਾਈ ਵੱਲ ਪ੍ਰੇਰਿਤ ਕਰਦਿਆਂ ਕਾਮਨਾ ਕੀਤੀ ਕਿ ਖਿੱਤੇ ਦਾ ਕੋਈ ਵੀ ਵਿਦਿਆਰਥੀ ਘਰਾਂ ਵਿੱਚ ਬੈਠਾ ਕਿਸੇ ਵੀ ਕਾਰਨ ਕਰਕੇ ਕਾਲਜ ਦੀ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ ਉਹਨਾਂ ਨਾ ਨਫ਼ਾ- ਨਾ ਨੁਰਸਾਨ ਦੇ ਫ਼ਲਸਫੇ ਤੇ ਚਲਦੇ ਇਸ ਕਾਲਜ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਤੇ ਬੱਚਿਆਂ ਨੂੰ ਸਰਕਾਰ ਦੁਆਰਾ ਕਰਵਾਏ ਗਏ ਖੇਡ ਮੇਲੇ ਲਈ ਪ੍ਰੇਰਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਕਰਮਜੀਤ ਸਿੰਘ ਜਨਾਬ, ਸਖਮਹਿੰਦਰ ਸਿੰਘ, ਸ ਸੁਰਿੰਦਰ ਸਿੰਘ ਚੌਧਰੀ ਸੰਦੌੜ ਤੋਂ ਇਲਾਵਾ ਕਾਲਜ ਦਾ ਸਟਾਫ਼ ਵੀ ਹਾਜਿਰ ਰਿਹਾ।

ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਵਿਖੇ ਮੇਜਰ ਧਿਆਨਚੰਦ ਜੀ ਦੀ ਯਾਦ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆਸੰਦੌੜ 29  ਅਗਸਤ (ਭੁਪਿੰਦਰ ਗਿੱਲ)-   ਗੁਰ...
29/08/2022

ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਵਿਖੇ ਮੇਜਰ ਧਿਆਨਚੰਦ ਜੀ ਦੀ ਯਾਦ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ
ਸੰਦੌੜ 29 ਅਗਸਤ (ਭੁਪਿੰਦਰ ਗਿੱਲ)- ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਵਿਖੇ ਮੇਜਰ ਧਿਆਨਚੰਦ ਜੀ ਦੀ ਯਾਦ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਵੱਖ ਵੱਖ ਕਿਸਮ ਦੀਆਂ ਖੇਡਾਂ ਖੇਡ ਇਸ ਦਿਵਸ ਦੀ ਖੁਸ਼ੀ ਮਨਾਈ। ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਰਾਣੀ ਨੇ ਦੱਸਿਆ ਕਿ ਭਾਰਤ ਵਿਚ ਪਹਿਲਾ ਰਾਸ਼ਟਰੀ ਖੇਡ ਦਿਵਸ 29 ਅਗਸਤ 2012 ਮਨਾਇਆ ਗਿਆ। ਭਾਰਤੀ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਖੇਡਾਂ ਪ੍ਰਤੀ ਭਾਵਨਾ ਨੂੰ ਤਦ ਹੀ ਯਾਦ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਪੈਦਾ ਕਰਾਂਗੇ। ਚੰਗੀ ਸਿਹਤ ਨਾਲ ਹੀ ਚੰਗੇ ਰਾਸ਼ਟਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਮੂਹ ਸਟਾਫ ਜਿਸ ਵਿਚ ਸ੍ਰ ਅਵਤਾਰ ਸਿੰਘ, ਮੈਡਮ ਹਰਪ੍ਰੀਤ ਕੌਰ, ਮੈਡਮ ਰਮਨਦੀਪ ਕੌਰ ਅਤੇ ਲਵਪ੍ਰੀਤ ਕੌਰ ਹਾਜ਼ਰ ਸਨ।

ਗੁਰੂ ਹਰ ਰਾਏ ਮਾਡਰਨ ਸਕੂਲ ਝਨੇਰ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ  ਮਲੇਰਕੋਟਲਾ 27 ਅਗਸਤ( ਭੁਪਿੰਦਰ ਗਿੱਲ  )-ਖੇਡਾਂ ਦਾ ਵਿਦਿਆਰ...
27/08/2022

ਗੁਰੂ ਹਰ ਰਾਏ ਮਾਡਰਨ ਸਕੂਲ ਝਨੇਰ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ
ਮਲੇਰਕੋਟਲਾ 27 ਅਗਸਤ( ਭੁਪਿੰਦਰ ਗਿੱਲ )-ਖੇਡਾਂ ਦਾ ਵਿਦਿਆਰਥੀਆਂ ਦੇ ਜੀਵਨ ਵਿੱਚ ਖ਼ਾਸ ਸਥਾਨ ਹੁੰਦਾ ਹੈ। ਇਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ। ਇਸੇ ਲਈ ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵੱਲੋਂ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਸੰਦੌੜ ਜੋਨ ਪੱਧਰੀ ਖੇਡਾਂ ਵਿੱਚ ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਨੇ ਅੰਡਰ- 17 ਵਿੱਚ ਲੜਕੇ ਅਤੇ ਲੜਕੀਆਂ ਨੇ ਜੋਨ ਪੱਧਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਪੱਧਰ ਵਿੱਚ ਸਥਾਨ ਬਣਾ ਲਿਆ ਹੈ।
ਅੰਡਰ-14 ਵਿੱਚ ਲੜਕੀਆਂ ਵਿਚੋਂ ਤਾਨੀਆ ਸ਼ੇਖੋਂ ਅਤੇ ਲੜਕਿਆਂ ਵਿਚੋਂ ਪਰਦੀਪ ਸਿੰਘ ਤੇ ਇੰਦਰਵੀਰ ਸਿੰਘ ਜ਼ਿਲ੍ਹਾ ਪੱਧਰ ਲਈ ਚੁਣੇ ਗਏ। ਸਕੂਲ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਰਾਣੀ ਨੇ ਵਿਦਿਆਰਥੀਆਂ ਅਤੇ ਟੀਮ ਇੰਚਾਰਜ ਸ੍ਰ ਰਣਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੀ ਸੰਸਥਾ ਹਰ ਖੇਤਰ ਵਿੱਚ ਭਾਵੇਂ ਉਹ ਵਿਦਿਅਕ, ਸਭਿਆਚਾਰਕ ਅਤੇ ਖੇਡਾਂ ਹੋਣ, ਹਰ ਖੇਤਰ ਵਿਚ ਅੱਗੇ ਹੈ ਜਿਸ ਦਾ ਸਿਹਰਾ ਮਿਹਨਤੀ ਸਟਾਫ ਨੂੰ ਜਾਂਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਅਵਤਾਰ ਸਿੰਘ, ਮੈਡਮ ਹਰਪ੍ਰੀਤ ਕੌਰ ਅਤੇ ਮੈਡਮ ਮਨਿੰਦਰ ਕੌਰ ਵੀ ਹਾਜ਼ਰ ਸਨ।

ਬੀਤੇ ਦਿਨੀਂ ਸ ਮਹਿੰਦਰ ਸਿੰਘ ਨੰਬਰਦਾਰ ਪਿੰਡ ਹਕੀਮਪੁਰ ਖਟੜਾ ਜੀ ਦੀ ਮੌਤ ਹੋ ਗਈ ਸੀ ਨੰਬਰਦਾਰ ਯੂਨੀਅਨ ਮਲੇਰਕੋਟਲਾ  ਜਿਲਾ ਪ੍ਰਧਾਨ ਰਾਜ ਸਿੰਘ ਦੁਲ...
27/08/2022

ਬੀਤੇ ਦਿਨੀਂ ਸ ਮਹਿੰਦਰ ਸਿੰਘ ਨੰਬਰਦਾਰ ਪਿੰਡ ਹਕੀਮਪੁਰ ਖਟੜਾ ਜੀ ਦੀ ਮੌਤ ਹੋ ਗਈ ਸੀ ਨੰਬਰਦਾਰ ਯੂਨੀਅਨ ਮਲੇਰਕੋਟਲਾ ਜਿਲਾ ਪ੍ਰਧਾਨ ਰਾਜ ਸਿੰਘ ਦੁਲਮਾ ਤੇ ਖਜਾਨਚੀ ਦਰਸ਼ਨ ਸਿੰਘ ਖਟੜਾ ਤਹਿਸੀਲ ਪ੍ਰਧਾਨ ਬਿੱਕਰ ਸਿੰਘ ਰਾਣਵਾਂ ਤੇ ਹੋਰ ਸਮੂਹ ਨੰਬਰਦਾਰ ਸਹਿਬਾਨਾਂ ਵੱਲੋਂ ਨੰਬਰਦਾਰ ਦੇ ਬੇਟੇ ਬਲਜੀਤ ਸਿੰਘ ਨੂੰ ਪੱਗ ਦੀ ਰਸਮ ਅਦਾ ਕੀਤੀ

ਮਾਨ ਸਰਕਾਰ ਦੁਆਰਾ  ਏ ਜੀ ਦਫ਼ਤਰ ਵਿੱਚ ਰਾਖਵਾਂਕਰਨ ਲਾਗੂ ਕਰਨਾ ਪ੍ਰਸ਼ੰਸਾਯੋਗ ਕਦਮ - ਜਗਰਾਜ ਸਿੰਘ ਫੌਜੇਵਾਲਮਲੇਰਕੋਟਲਾ 22 ਅਗਸਤ( ਭੁਪਿੰਦਰ ਗਿੱਲ  ...
22/08/2022

ਮਾਨ ਸਰਕਾਰ ਦੁਆਰਾ ਏ ਜੀ ਦਫ਼ਤਰ ਵਿੱਚ ਰਾਖਵਾਂਕਰਨ ਲਾਗੂ ਕਰਨਾ ਪ੍ਰਸ਼ੰਸਾਯੋਗ ਕਦਮ - ਜਗਰਾਜ ਸਿੰਘ ਫੌਜੇਵਾਲ
ਮਲੇਰਕੋਟਲਾ 22 ਅਗਸਤ( ਭੁਪਿੰਦਰ ਗਿੱਲ )-ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਰਾਖਵਾਂਕਰਨ ਲਾਗੂ ਕਰਨ ਦਾ ਫ਼ੈਸਲਾ ਇਕ ਇਤਿਹਾਸਕ ਕਦਮ ਹੈ ਅਤੇ ਉਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਹ ਘੱਟ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਜਗਰਾਜ ਸਿੰਘ ਫੌਜੇਵਾਲ ਨੇ ਅੱਜ ਇੱਥੇ ਜਾਰੀ ਇਕ ਪ੍ਰੈੱਸ ਨੋਟ ਨਹੀਂ ਕੀਤਾ ।ਸ ਜਗਰਾਜ ਸਿੰਘ ਫੌਜੇਵਾਲ ਨੇ ਕਿਹਾ ਕਿ ਆਪ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਪਣੇ ਕੀਤੇ ਵਾਅਦੇ ਅਨੁਸਾਰ ਸਾਰੇ ਵਾਅਦੇ ਪੂਰੇ ਕਰ ਰਹੀ ਹੈ ।ਸ ਫੌਜੇਵਾਲ ਨੇ ਕਿਹਾ ਕਿ ਆਪ ਸਰਕਾਰ ਦੇ ਇਸ ਫ਼ੈਸਲੇ ਨਾਲ ਪੂਰੇ ਸਮਾਜ ਦਾ ਸਿਰ ਸਨਮਾਨ ਨਾਲ ਉੱਚਾ ਹੋਇਆ ਹੈ ਅਤੇ ਮਾਣ ਸਰਕਾਰ ਦੁਆਰਾ ਇਹ ਫ਼ੈਸਲਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਤੇ ਚੱਲਦਿਆਂ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਆਪ ਸਰਕਾਰ ਦੁਆਰਾ ਪੰਜਾਬ ਅੰਦਰ ਕੀਤੇ ਜਾ ਰਹੇ ਇਤਿਹਾਸਕ ਕੰਮਾਂ ਦੇ ਚਲਦਿਆਂ , ਅੱਜ ਪੰਜਾਬ ਫਿਰ ਤੋਂ ਆਪਣੇ ਪੈਰਾਂ ਤੇ ਖੜ੍ਹਾ ਹੋ ਰਿਹਾ ਹੈ ਅਤੇ ਜਲਦੀ ਹੀ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਜਾਵੇਗਾ ।ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਆਪ ਆਗੂ ਮੌਜੂਦ ਸਨ ।

ਸਿਵਲ ਹਸਪਤਾਲ ਵਿੱਚ ਡਾਕਟਰ ਹੇਮੰਤ ਕੁਮਾਰ ਵੱਲੋਂ ਗੋਡੇ ਬਦਲਣ ਦੇ ਸਫਲਤਾਪੂਰਵਕ ਇਲਾਜ ਸਦਕਾ ਸਮੂਹ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤਮਾਲੇਰਕੋਟਲਾ,1...
12/08/2022

ਸਿਵਲ ਹਸਪਤਾਲ ਵਿੱਚ ਡਾਕਟਰ ਹੇਮੰਤ ਕੁਮਾਰ ਵੱਲੋਂ ਗੋਡੇ ਬਦਲਣ ਦੇ ਸਫਲਤਾਪੂਰਵਕ ਇਲਾਜ ਸਦਕਾ ਸਮੂਹ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ
ਮਾਲੇਰਕੋਟਲਾ,12 ਅਗਸਤ (ਭੁਪਿੰਦਰ ਗਿੱਲ)- ਸਿਵਲ ਸਰਜਨ ਡਾਕਟਰ ਮੁਕੇਸ਼ ਚੰਦਰ ਦੀ ਯੋਗ ਅਗਵਾਈ ਅਧੀਨ ਜ਼ਿਲ੍ਹਾ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਹੱਡੀਆਂ ਦੇ ਵਿਭਾਗ ਦੇ ਇੰਚਾਰਜ ਡਾਕਟਰ ਹੇਮੰਤ ਕੁਮਾਰ ਵੱਲੋਂ ਮਰੀਜ਼ਾਂ ਦੇ ਗੋਡਿਆਂ ਦੇ ਜੋੜਾਂ ਦੀ ਸਫਲ ਸਰਜਰੀ ਕਰਕੇ ਗੋਡੇ ਬਦਲਣ ਦੇ ਸਫਲਤਾਪੂਰਵਕ ਇਲਾਜ ਸਦਕਾ ਸਮੂਹ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋ ਰਿਹਾ ਹੈ। ਸਰਜਨ ਡਾਕਟਰ ਹੇਮੰਤ ਕੁਮਾਰ ਵੱਲੋਂ ਅਪਣੀ ਟੀਮ ਨਾਲ ਵੱਖ ਵੱਖ ਹੱਡੀਆਂ ਦੇ ਰੋਗਾਂ ਦੇ ਮਰੀਜਾਂ ਦਾ ਇਲਾਜ਼ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ।ਜਿਸ ਵਿੱਚ ਗੰਭੀਰ ਸਰਜਰੀ ਜਿਸ ਵਿੱਚ ਚੂਲੇ ਅਤੇ ਗੋਡੇ ਬਦਲਣਾ ਆਦਿ ਦਾ ਬਹੁਤ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਹੈ।ਡਾ ਹੇਮੰਤ ਕੁਮਾਰ ਦੇ ਇਸ ਉਪਰਾਲੇ ਨਾਲ ਜ਼ਿਲ੍ਹਾ ਮਲੇਰਕੋਟਲਾ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਲਾਭ ਹੋ ਰਿਹਾ ਹੈ। ਪਹਿਲਾ ਮਰੀਜਾਂ ਨੂੰ ਚੂਲੇ ਅਤੇ ਗੋਡੇ ਬਦਲਵਾਉਣ ਲਈ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਸੀ ਜਿੱਥੇ ਮਰੀਜਾਂ ਦਾ ਪੈਸਾ ਅਤੇ ਸਮਾਂ ਦੋਵੇਂ ਖਰਾਬ ਹੁੰਦੇ ਸਨ। ਡੀ ਐਮ ਸੀ ਡਾਕਟਰ ਗੀਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੱਡੀਆਂ ਦੇ ਰੋਗ਼ਾ ਦੇ ਮਾਹਿਰ ਡਾਕਟਰ ਹੇਮੰਤ ਕੁਮਾਰ ਵੱਲੋਂ ਸਰਕਾਰੀ ਹਸਤਾਲ ਮਲੇਰਕੋਟਲਾ ਵਿੱਚ ਹੁਣ ਤੱਕ ਲਗਭਗ ਦੋ ਤੋਂ ਤਿੰਨ ਸੌ ਲੋਕਾਂ ਦੀ ਮੇਜ਼ਰ ਸਰਜਰੀ ਕਰਕੇ ਚੂਲੇ ਅਤੇ ਗੋਡੇ ਬਦਲਣ ਦੇ ਸਫਲ ਅਪਰੇਸ਼ਨ ਕਰਕੇ ਮਰੀਜਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੇ ਹਨ। ਜ਼ਿਲ੍ਹਾ ਮਲੇਰਕੋਟਲਾ ਦੇ ਗ਼ਰੀਬ ਲੋਕਾਂ ਨੂੰ ਇਸ ਦਾ ਬਹੁਤ ਲਾਭ ਹੋ ਰਿਹਾ ਹੈ ਅਤੇ ਸਰਕਾਰੀ ਹਸਪਤਾਲ ਦੇ ਹੱਡੀਆਂ ਦੇ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।ਇਸ ਮੌਕੇ ਉਨਾਂ ਦੇ ਨਾਲ ਏ ਸੀ ਐਸ ਡਾਕਟਰ ਸਜੀਲਾ ਖਾਨ, ਐਸ ਐਮ ਓ ਡਾਕਟਰ ਜਯੋਤੀ ਕਪੂਰ ਅਤੇ ਮਾਸ ਮੀਡੀਆ ਅਫਸਰ ਦਲਜੀਤ ਸਿੰਘ ਵੀ ਮੌਜੂਦ ਸਨ।

10/08/2022

ਜ਼ਿਲ੍ਹਾ ਮਲੇਰਕੋਟਲਾ ਦਾ ਪਹਿਲਾ ਏਅਰ ਕੰਡੀਸ਼ਨ ਸਕੂਲ
ਸਰਕਾਰੀ ਪ੍ਰਾਇਮਰੀ ਸਕੂਲ ਫਰਵਾਲੀ

ਗੁਰੂ ਸੇਵਕ ਪਰਿਵਾਰ ਵੱਲੋਂ ਲੰਗਰ ਲਾਇਆ ਗਿਆਮਲੇਰਕੋਟਲਾ 9 ਅਗਸਤ (ਭੁਪਿੰਦਰ ਗਿੱਲ) -ਗੁਰੂ ਸੇਵਕ ਪਰਿਵਾਰ ਮਾਲੇਰਕੋਟਲਾ ਵਲੋਂ ਜੈਨ ਮੁਨੀ ਸ਼੍ਰੀ ਅਰੁ...
09/08/2022

ਗੁਰੂ ਸੇਵਕ ਪਰਿਵਾਰ ਵੱਲੋਂ ਲੰਗਰ ਲਾਇਆ ਗਿਆ

ਮਲੇਰਕੋਟਲਾ 9 ਅਗਸਤ (ਭੁਪਿੰਦਰ ਗਿੱਲ) -ਗੁਰੂ ਸੇਵਕ ਪਰਿਵਾਰ ਮਾਲੇਰਕੋਟਲਾ ਵਲੋਂ ਜੈਨ ਮੁਨੀ ਸ਼੍ਰੀ ਅਰੁਣ ਚੰਦਰ ਜੀ ਮਹਾਰਾਜ ਦੇ ਪ੍ਰਵਚਨਾਂ ਦੇ ਸਮਾਗਮ ਕਰਵਾਏ ਗਏ।ਸਮਾਗਮ ਉਪਰੰਤ ਗੁਰੂ ਸੇਵਕ ਪਰਿਵਾਰ ਵੱਲੋਂ ਲੰਗਰ ਲਾਇਆ ਗਿਆ। ਇਸ ਮੌਕੇ ਪਰਦੀਪ ਜੈਨ, ਮੁਨੀਸ਼ ਜੈਨ, ਮਨੀ, ਮੋਹਿਤ ਜੈਨ, ਵਰੁਣ ਜੈਨ, ਪੰਕਜ ਜੈਨ ਸਹਿਲ ਜੈਨ, ਨਮਨ ਜੈਨ, ਅਭਿ ਜੈਨ ਕੇਸ਼ਵ ਜੈਨ ਨੇ ਸੇਵਾ ਨਿਭਾਈ।

08/08/2022

ਧਲੇਰ ਕਲਾਂ ਵਿਖੇ ਪੰਜ ਗਾਵਾਂ ਦੀ ਲੰਪੀ ਵਾਇਰਸ ਬਿਮਾਰੀ ਨਾਲ ਮੌਤ

ਪੰਜਾਬ ਨੰਬਰਦਾਰ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮੀਟਿੰਗ ਚ ਵਿਚਾਰੇ ਮਸਲੇਮਾਲੇਰਕੋਟਲਾ, 8 ਅਗਸਤ (ਭੁਪਿੰਦਰ ਗਿੱਲ) -ਪੰਜਾਬ ਨੰਬਰਦਾਰ ਯੂਨੀਅਨ ਰਜਿਸ...
08/08/2022

ਪੰਜਾਬ ਨੰਬਰਦਾਰ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮੀਟਿੰਗ ਚ ਵਿਚਾਰੇ ਮਸਲੇ
ਮਾਲੇਰਕੋਟਲਾ, 8 ਅਗਸਤ (ਭੁਪਿੰਦਰ ਗਿੱਲ) -ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ,, 643 ਜਿਲਾ ਮਾਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਜਿਲਾ ਪ੍ਧਾਨ ਸ ਰਾਜ ਸਿੰਘ ਦੁੱਲਮਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਬਾਦ ਵਿੱਚ ਮਾਲੇਰਕੋਟਲਾ ਦੇ ਨਵ ਨਿਯੁਕਤ ਤਹਿਸੀਲਦਾਰ ਮਨਜੀਤ ਸਿੰਘ ਨੂੰ ਉਨ੍ਹਾਂ ਦੇ ਦਫਤਰ ਚ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ ਅਤੇ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਵਿਚਾਰ ਕੀਤੀ ਗਈ। ਇਸ ਮੌਕੇ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਚੌਂਦਾ ਤਹਿਸੀਲ ਪ੍ਧਾਨ ਬਿੱਕਰ ਸਿੰਘ ਤੋਂ ਇਲਾਵਾ ਬਲਜਿੰਦਰ ਸਿੰਘ ਹੁਸੈਨਪੁਰਾ ਅਤੇ ਚਮਕੌਰ ਸਿੰਘ ਮਦੇਵੀ ਵੀ ਹਾਜ਼ਰ ਸਨ।

ਪਸ਼ੂਆਂ ਚ ਫੈਲੀ ਲੰਪੀ ਵਾਇਰਸ ਬਿਮਾਰੀ ਨਾਲ ਬਿਮਾਰੀ ਨਾਲ  ਪਿੰਡ ਧਲੇਰ ਕਲਾਂ ਵਿਖੇ 5 ਪਸ਼ੂਆਂ ਦੀ ਮੌਤਮਾਲੇਰਕੋਟਲਾ,8 ਅਗਸਤ (ਭੁਪਿੰਦਰ ਗਿੱਲ)-ਪਸ਼ੂਆਂ ...
08/08/2022

ਪਸ਼ੂਆਂ ਚ ਫੈਲੀ ਲੰਪੀ ਵਾਇਰਸ ਬਿਮਾਰੀ ਨਾਲ ਬਿਮਾਰੀ ਨਾਲ ਪਿੰਡ ਧਲੇਰ ਕਲਾਂ ਵਿਖੇ 5 ਪਸ਼ੂਆਂ ਦੀ ਮੌਤ
ਮਾਲੇਰਕੋਟਲਾ,8 ਅਗਸਤ (ਭੁਪਿੰਦਰ ਗਿੱਲ)-ਪਸ਼ੂਆਂ ਚ ਫੈਲੀ ਲੰਪੀ ਵਾਇਰਸ ਬਿਮਾਰੀ ਨਾਲ ਬਿਮਾਰੀ ਨਾਲ ਪਿੰਡ ਧਲੇਰ ਕਲਾਂ ਦੇ ਕਿਸਾਨ ਕਰਮਜੀਤ ਸਿੰਘ 15 ਪਸ਼ੂ ਲਪੇਟ ਚ ਆ ਗਏ ਹਨ ਜਿੰਨਾਂ ਵਿੱਚੋ ਪੰਜ ਮਰ ਚੁੱਕੇ ਹਨ ਅਤੇ ਤਿੰਨ ਸੀਰੀਅਸ ਹਨ। ਇਸ ਸਬੰਧੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਅਹਿਮਦਗੜ੍ਹ ਮਲੇਰ ਕੋਟਲਾ ਦੇ ਸੀਨੀਅਰ ਮੀਤ ਪ੍ਰਧਾਨ ਡਾ ਅਮਰਜੀਤ ਸਿੰਘ ਧਲੇਰ ਤੇ ਕੈਸ਼ੀਅਰ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡਾ ਵਿਚ ਚੱਲ ਰਹੀ ਭਿਆਨਕ ਬਿਮਾਰੀ ਨਾਲ ਪਸ਼ੂ ਮਰ ਰਹੇ ਉਸ ਦੇ ਇਲਾਜ ਲਈ ਕੋਈ ਸਰਕਾਰ ਪ੍ਰਬੰਧ ਨਹੀ ਕਰ ਰਹੀ ਬਲਾਕ ਅਹਿਮਦਗੜ੍ਹ ਵਿੱਚ ਇਸ ਬਿਮਾਰੀ ਨਾਲ ਸਾਰੇ ਪਿੰਡਾ ਧਲੇਰ ਕਲਾ ਕਿਸਾਨ ਕਰਮਜੀਤ ਸਿੰਘ 15 ਪਸ਼ੂ ਰੁਕ ਗਏ ਉਹਨਾ ਵਿੱਚੋ ਪੰਜ ਮਰ ਚੁੱਕੇ ਹਨ ਤਿੰਨ ਚਾਰ ਸੀਰੀਅਸ ਹਨ ਉਸ ਤੋ ਇਲਾਵਾ ਸਾਰੇ ਪਿੰਡ ਵਿੱਚ ਚਾਰ ਪੰਜ ਰੋਜ ਮਰ ਰਹੇ ਹਨ ਇਸ ਤੋ ਇਲਾਵਾ ਝਨੇਰ, ਧਲੇਰ ਖੁਰਦ, ਕੰਗਣਵਾਲ ,ਸੰਦੌੜ, ਖੁਰਦ, ਦੁੱਲਵਾ ਕਲਾ, ਕਾਸਾਪੁਰ, ਮਹੋਲੀਆ, ਫਰਵਾਲੀ, ਬਿਸ਼ਨਗੜ੍ਹ, ਪਿੰਡਾ ਵਿਚ ਬਹੁਤ ਬਿਮਾਰੀ ਦਾ ਜੋਰ ਹੈ ਹਰ ਪਿੰਡ ਅਨੇਕਾ ਪਸ਼ੂ ਮਰ ਰਹੇ ਹਨ ਪਿੰਡ ਝਨੇਰ ਵਿੱਚ ਇੱਕ ਪਸ਼ੂ ਹਸਪਤਾਲ ਹੈ ਸਿਰਫ ਦੋ ਹੀ ਡਾਕਟਰ ਸਹਿਬਾਨ ਹਨ ਅਨੇਕਾ ਪਿੰਡ ਹਨ ਸਾਰੇ ਕਵਰ ਕਰਨੇ ਔਖੇ ਹਨ ਮਲੇਰ ਕੋਟਲੇ ਦੇ ਐਮ ਐਲ ਏ ਤੇ ਸਰਕਾਰ ਨੂੰ ਚਾਹੀਦਾ ਹੈ ਸਾਰੇ ਪਿੰਡਾ ਡਾਕਟਰਾ ਦੀਆ ਟੀਮਾ ਪੱਕੇ ਤੌਰ ਤੇ ਬਿਠਾਵੇ ਜਿਨਾ ਚਿਰ ਠੀਕ ਨਹੀ ਹੁੰਦੀ ਇਸ ਸਮੇ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਸੇਰ ਸਿੰਘ ਮਹੋਲੀ, ਰਜਿੰਦਰ ਸਿੰਘ ਭੋਗੀਵਾਲ, ਰਵਿੰਦਰ ਸਿੰਘ ਕਾਸਾਪੁਰ, ਡੀ ਸੀ ਛੱਨਾ, ਸਵਰਨਜੀਤ ਸਿੰਘ, ਨਛੱਤਰ ਸਿੰਘ, ਇਕਬਾਲ ਸਿੰਘ, ਜਗਰੂਪ ਸਿੰਘ ਬੇਅੰਤ ਸਿੰਘ, ਹੁਸ਼ਿਆਰ ਸਿੰਘ ਆਦਿ ਹਾਜ਼ਰ ਸਨ।

06/08/2022

Lumpi virus in animal's now in Sandaur

31/07/2022

ਸੰਦੌੜ ਵਿਖੇ ਭਾਰੀ ਬਾਰਿਸ਼

ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਭੈਅ ਮੁਕਤ ਮਾਹੌਲ ਪੈਦਾ ਕਰਨ ਲਈ ਜਨਤਕ ਸਥਾਨਾਂ, ਬਜਾਰਾਂ ਵਿਖੇ ਫਲੈਗ ਮਾਰਚ ਅਤੇ ਬੱਸ ਅੱਡਿਆ ,ਰੇਲਵੇ ਸਟੇਸ਼ਨ...
26/07/2022

ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਭੈਅ ਮੁਕਤ ਮਾਹੌਲ ਪੈਦਾ ਕਰਨ ਲਈ ਜਨਤਕ ਸਥਾਨਾਂ, ਬਜਾਰਾਂ ਵਿਖੇ ਫਲੈਗ ਮਾਰਚ ਅਤੇ ਬੱਸ ਅੱਡਿਆ ,ਰੇਲਵੇ ਸਟੇਸ਼ਨਾਂ ਦੀ ਚੈਕਿੰਗ

ਨਸ਼ਿਆਂ ਅਤੇ ਅਪਰਾਥਿਕ ਗਤੀਵਿਧੀਆਂ ਜੜ੍ਹ ਤੋਂ ਖਾਤਮ ਕਰਨਾ ਜ਼ਿਲ੍ਹਾ ਪੁਲਿਸ ਦੀ
ਮੁੱਖ ਤਰਜੀਹ : ਅਵਨੀਤ ਕੌਰ

ਮਾਲੇਰਕੋਟਲਾ 26 ਜੁਲਾਈ (ਭੁਪਿੰਦਰ ਗਿੱਲ) - ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਭੈਅ ਮੁਕਤ ਮਾਹੌਲ ਪੈਦਾ ਕਰਨ ਲਈ ਅੱਜ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜਨਾਂ ਦੇ ਜਨਤਕ ਸਥਾਨਾਂ, ਬਜਾਰਾਂ ਵਿਖੇ ਫਲੈਗ ਮਾਰਚ ਕੀਤਾ ਗਿਆ ਅਤੇ ਬੱਸ ਅੱਡਿਆਂ,ਰੇਲਵੇਂ ਸਟੇਸ਼ਨਾਂ ਅਤੇ ਹੋਰ ਨਾਲ ਲਗਦੇ ਅੰਤਰ ਜ਼ਿਲ੍ਹਾਂ ਸੀਮਾਵਾ ਤੇ ਵਿਸ਼ੇਸ ਚੈਕਿੰਗ ਮੁਹਿੰਮ ਆਰੰਭੀ ਗਈ । ਸਰਚ ਅਪਰੇਸ਼ਨ ਅਤੇ ਫਲੈਗ ਮਾਰਚ ਦੌਰਾਨ ਐਸ.ਪੀ. (ਐਚ) ਸ੍ਰੀ ਕੁਲਦੀਪ ਸਿੰਘ ਸੋਹੀ, ਐਸ.ਪੀ.(ਡੀ) ਸ੍ਰੀ ਜਗਦੀਸ ਬਿਸ਼ਨੋਈ , ਡੀ.ਐਸ.ਪੀ.(ਐਚ) ਸ੍ਰੀ ਰਾਮ ਜੀ, ਡੀ.ਐਸ.ਪੀ.ਮਾਲੇਰਕੋਟਲਾ ਸ੍ਰੀ ਕੁਲਦੀਪ ਸਿੰਘ ਡੀ.ਐਸ.ਪੀ.( ਸਪੈਸ਼ਲ ਬ੍ਰਾਂਚ)ਸ੍ਰੀ ਰਣਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।

ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ 'ਚੋਂ ਨਸ਼ਿਆਂ ਅਤੇ ਅਪਰਾਕਧਿਕ ਗਤੀਵਿਧੀਆਂ ਜੜ੍ਹ ਤੋਂ ਖਾਤਮਾ ਕਰਨਾ ਜ਼ਿਲ੍ਹਾ ਪੁਲਿਸ ਦੀ ਮੁੱਖ ਤਰਜੀਹ ਹੈ । ਪੰਜਾਬ ਪੁਲਿਸ ਨਸ਼ਿਆਂ ਤੇ ਅਪਰਾਕਧਿਕ ਗਤੀਵਿਧੀਆਂ ਵਿਰੁੱਧ ਦਿਨ-ਰਾਤ ਇੱਕ ਕਰਕੇ ਠੋਸ ਕਾਰਵਾਈ ਕਰਨ ਲਈ ਵਚਨਬੱਧ ਹੈ। ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਦੇ ਆਮ ਨਾਗਰਿਕਾਂ ਨਾਲ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਉਨ੍ਹਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਇਹ ਫਲੈਗ ਮਾਰਚ ਅਤੇ ਵਿਸ਼ੇਸ ਚੈਕਿੰਗ ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਐਸ.ਐਚ.ਓਜ਼ ਆਪਣੇ ਥਾਣਿਆਂ 'ਚ ਲੋਕਾਂ ਨੂੰ ਮਿਲਣਾ ਅਤੇ ਆਪਣੇ ਇਲਾਕਿਆਂ ਅੰਦਰ ਪੁਲਿਸ ਵਰਦੀ 'ਚ ਮੌਜੂਦ ਰਹਿਣਾ ਯਕੀਨੀ ਬਣਾਉਣ।

ਸ੍ਰੀਮਤੀ ਸਿੱਧੂ ਨੇ ਸੋਸ਼ਲ ਮੀਡੀਆ ਨੂੰ ਗੰਭੀਰਤਾ ਨਾਲ ਮੋਨੀਟਰਿੰਗ ਕਰਨ ਦੀ ਹਦਾਇਤਾਂ ਪਹਿਲਾ ਹੀ ਜਾਰੀ ਕੀਤੀਆ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸਮਾਜ ਵਿਰੋਧੀ ਤੱਤਾਂ 'ਤੇ ਨਿਗਰਾਨੀ ਰੱਖਦੇ ਹੋਏ ਚੌਕਸੀ ਵਰਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਸੰਵੇਦਨਸ਼ੀਲ ਮੁੱਦੇ 'ਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਅਤੇ ਮਸਲੇ ਨੂੰ ਗੰਭੀਰ ਰੂਪ ਅਖ਼ਤਿਆਰ ਕਰਨ ਤੋਂ ਪਹਿਲਾ ਸਮੇਂ ਸਿਰ ਕੰਟਰੋਲ ਕੀਤਾ ਜਾ ਸਕੇ ।

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਹੋਕੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਬਾਰੇ ਪੁਲਿਸ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਕੇ ਗ਼ਲਤ ਅਤੇ ਤੱਥਹੀਣ ਜਾਪਦੀ ਸੂਚਨਾ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੁਸ਼ਟੀ ਜਰੂਰ ਕੀਤੀ ਜਾਵੇ।

23/07/2022

ਕੁਠਾਲੇ ਵਾਲਿਆਂ ਘੇਰਿਆ ਥਾਣਾ ਅਤੇ ਰੋਡ ਕੀਤਾ ਜਾਮ

ਸ੍ਰੀਮਤੀ ਅਵਨੀਤ ਕੌਰ ਨੇ ਬਤੌਰ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਾਲੇਰਕੋਟਲਾ  ਦਾ ਅਹੁਦਾ ਸੰਭਾਲਿਆ  ਮਾਲੇਰਕੋਟਲਾ ,22 ਭੁਪਿੰਦਰ ਗਿਲ਼)-ਪੰਜਾਬ ਦੀ ...
22/07/2022

ਸ੍ਰੀਮਤੀ ਅਵਨੀਤ ਕੌਰ ਨੇ ਬਤੌਰ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਾਲੇਰਕੋਟਲਾ ਦਾ ਅਹੁਦਾ ਸੰਭਾਲਿਆ

ਮਾਲੇਰਕੋਟਲਾ ,22 ਭੁਪਿੰਦਰ ਗਿਲ਼)-ਪੰਜਾਬ ਦੀ ਪਹਿਲੀ ਓਲੰਪੀਅਨ ਨਿਸ਼ਾਨੇਬਾਜ਼ ਅਤੇ ਅਰਜੁਨ ਐਵਾਰਡੀ ਸ੍ਰੀਮਤੀ ਅਵਨੀਤ ਕੌਰ ਸਿੱਧੂ ਪੀਪੀਐਸ ਅਧਿਕਾਰੀ 2011 ਨੇ ਅੱਜ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਾਲੇਰਕੋਟਲਾ ਦਾ ਕਾਰਜ ਭਾਰ ਸੰਭਾਲਿਆ । ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਾਲੇਰਕੋਟਲਾ ਤੋਂ ਪਹਿਲਾ ਫਰੀਦਕੋਟ ਵਿਖੇ ਬਤੌਰ ਐਸ.ਐਸ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਸਨ। ਜ਼ਿਕਰਯੋਗ ਹੈ ਕਿ ਸ੍ਰੀਮਤੀ ਅਵਨੀਤ ਕੌਰ ਸਿੱਧੂ ਪੀਪੀਐਸ ਮਾਲੇਰਕੋਟਲਾ ਦੇ ਚੋਥੇ ਮਹਿਲਾ ਸੀਨੀਅਰ ਕਪਤਾਨ ਪੁਲਿਸ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਣਗੇ । ਇਨ੍ਹਾਂ ਤੋਂ ਪਹਿਲਾਂ ਪੰਜਾਬ ਦੇ 23ਵੇਂ ਜ਼ਿਲ੍ਹੇ ਮਾਲੇਰਕੋਟਲਾ ਵਿਖੇ ਸ੍ਰੀਮਤੀ ਕੰਵਰਦੀਪ ਕੌਰ ਪਹਿਲੇ, ਡਾ. ਰਵਜੋਤ ਗਰੇਵਾਲ ਦੂਜੇ ਅਤੇ ਸ੍ਰੀਮਤੀ ਅਲਕਾ ਮੀਨਾ ਤੀਜੇ ਐਸ.ਐਸ.ਪੀ. ਵਜੋਂ ਤਾਇਨਾਤ ਰਹਿ ਚੁੱਕੇ ਹਨ ।
ਇਥੇ ਵਰਨਯੋਗ ਹੈ ਕਿ ਸ੍ਰੀਮਤੀ ਅਵਨੀਤ ਕੌਰ ਸਿੱਧੂ ਅੱਵਲ ਨੰਬਰ ਦੀ ਨਿਸ਼ਾਨੇਬਾਜ਼ ਹਨ,ਜਿਨ੍ਹਾਂ ਨੇ ਮਾਲਵੇ ਦੇ ਟਿੱਬਿਆਂ ਤੋਂ ਮੈਲਬਰਨ ਦੀਆਂ ਸ਼ੂਟਿੰਗ ਰੇਂਜਾਂ ਅਤੇ ਬਠਿੰਡਾ ਤੋਂ ਬੀਜਿੰਗ ਤੱਕ ਆਪਣੇ ਪੱਕੇ ਨਿਸ਼ਾਨਿਆਂ ਦੀ ਧਾਕ ਜਮਾਈ। ਰਾਸ਼ਟਰ ਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੇ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਹਨ । ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਿੱਚ ਵੀ ਅੱਵਲ, ਅਰਜੁਨਾ ਐਵਾਰਡ ਜਿੱਤਣ ਵਾਲੀ ਵੀ ਪਲੇਠੀ ਪੰਜਾਬਣ ਨਿਸ਼ਾਨੇਬਾਜ਼ ਹਨ ।
2011 ਬੈਚ ਦੇ ਪੀ.ਪੀ.ਐਸ , ਸ੍ਰੀਮਤੀ ਅਵਨੀਤ ਕੌਰ ਐਸ.ਐਸ.ਪੀ ਫਰੀਦਕੋਟ ਅਤੇ ਫਾਜ਼ਿਲਕਾ ਬਤੌਰ ਐਸ.ਪੀ ਤੋਂ ਇਲਾਵਾ ਵੱਖ ਵੱਖ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ। ਅਹੁਦਾ ਸੰਭਾਲਣ ਉਪਰੰਤ ਗੈਰ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੇ ਕੰਮ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੇ ਜਾਣਗੇ ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ । ਹਰੇਕ ਨਾਗਰਿਕ ਦਾ ਉਨ੍ਹਾਂ ਦੇ ਦਫ਼ਤਰ ਵਿਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਨਿਆਂ ਦਵਾਉਣਾ ਪੁਲਿਸ ਪ੍ਰਸ਼ਾਸਨ ਦੀ ਪਹਿਲ ਹੋਵੇਗੀ ਅਤੇ ਥਾਣਿਆਂ, ਪੁਲਿਸ ਚੌਂਕੀਆਂ ਅਤੇ ਪੁਲਿਸ ਵਿਭਾਗ ਦੇ ਦਫ਼ਤਰਾਂ ਵਿਚ ਲੋਕਾਂ ਦੀ ਹਰ ਮੁਸ਼ਕਿਲ ਹੱਲ ਕਰਨੀ ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਨਕੇਲ ਹੋਰ ਕੱਸੀ ਜਾਵੇਗੀ ਅਤੇ ਜ਼ਿਲ੍ਹੇ ਅੰਦਰ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਪੁਲਿਸ ਪ੍ਰਸ਼ਾਸਨ ਦੀ ਪ੍ਰਮੁੱਖਤਾ ਹੋਵੇਗੀ। ਅਹੁਦਾ ਸੰਭਾਲਣ ਉਪਰੰਤ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਐਸ.ਐਸ.ਪੀ ਮਾਲੇਰਕੋਟਲਾ ਨੇ ਅਧਿਕਾਰੀਆਂ ਨੂੰ ਇਕ ਟੀਮ ਵਜੋਂ ਜ਼ਿਲ੍ਹੇ ਅੰਦਰ ਸੇਵਾਵਾਂ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਐਸ.ਪੀ. (ਐਚ) ਸ੍ਰੀ ਕੁਲਦੀਪ ਸਿੰਘ ਸੋਹੀ, ਡੀ.ਐਸ.ਪੀ.ਮਾਲੇਰਕੋਟਲਾ ਸ੍ਰੀ ਕੁਲਦੀਪ ਸਿੰਘ, ਡੀ.ਐਸ.ਪੀ (ਕਰਾਇਮ ਅਗੇਂਸਟ ਵੂਮਨ ਐਂਡ ਚਾਇਲਡ) ਸ੍ਰੀ ਦਵਿੰਦਰ ਸਿੰਘ, ਡੀ.ਐਸ.ਪੀ.( ਸਪੈਸ਼ਲ ਬ੍ਰਾਂਚ)ਸ੍ਰੀ ਰਣਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ । ਸ੍ਰੀਮਤੀ ਅਵਨੀਤ ਕੌਰ ਦਾ ਪੁਲਿਸ ਲਾਇਨ ਪੁੱਜਣ ਤੇ ਪੁਲਿਸ ਮੁਲਾਜ਼ਮਾਂ ਵਲੋਂ ਸਲਾਮੀ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ।

ਡੇਂਗੂ ਬਚਾਅ ਮੁਹਿੰਮ ਜੋਰਾਂ ਤੇ ਮਾਣਕੀ ਦੇ ਸਰਪੰਚ ਨੇ ਸਿਹਤ ਵਿਭਾਗ  ਨਾਲ ਘਰ ਘਰ ਜਾ ਕਿ ਕੀਤਾ ਲੋਕਾਂ ਨੂੰ ਜਾਗਰੂਕ   ਸੰਦੌੜ  22 ਜੁਲਾਈ   (ਭੁਪਿ...
22/07/2022

ਡੇਂਗੂ ਬਚਾਅ ਮੁਹਿੰਮ ਜੋਰਾਂ ਤੇ
ਮਾਣਕੀ ਦੇ ਸਰਪੰਚ ਨੇ ਸਿਹਤ ਵਿਭਾਗ ਨਾਲ ਘਰ ਘਰ ਜਾ ਕਿ ਕੀਤਾ ਲੋਕਾਂ ਨੂੰ ਜਾਗਰੂਕ
ਸੰਦੌੜ 22 ਜੁਲਾਈ (ਭੁਪਿੰਦਰ ਗਿੱਲ ) ਸਿਵਲ ਸਰਜਨ ਮਾਲੇਰਕੋਟਲਾ ਡਾ. ਮੁਕੇਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਦੀ ਨਿਗਰਾਨੀ ਹੇਠ ਚੱਲ ਰਹੇ ਨੈਸ਼ਨਲ ਵੈਕਟਰਮ ਵੌਰਨ ਡਜੀਜ਼ ਕੰਟਰੋਲ ਪ੍ਰੋਗਰਾਂਮ ਅਧੀਨ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਐਮ. ਐਸ. ਭਸੀਨ ਦੀ ਅਗਵਾਈ ਹੇਠ ਬਲਾਕ ਭਰ ਦੇ ਸਾਰੇ ਸਬ ਸੈਂਟਰਾਂ ਦੇ ਸਿਹਤ ਕਾਮੇ ਫੀਲਡ ਵਿੱਚ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਦੇ ਲਈ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਓਥੇ ਘਰਾਂ ਵਿੱਚ ਲਾਰਵਾ ਨਰੀਖਣ ਕਰਕੇ ਉਸਦੇ ਨੁਕਸਾਨ ਬਾਰੇ ਵੀ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਇਸ ਮੌਕੇ ਅੱਜ ਸਬ ਸੈਂਟਰ ਮਿੱਠੇਵਾਲ ਅਤੇ ਕਸਬਾ ਭਰਾਲ ਦੀ ਟੀਮ ਵੱਲੋਂ ਪਿੰਡ ਮਾਣਕੀ ਵਿਖੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਦਲਜੀਤ ਸਿੰਘ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਲਈ ਜਾਗਰੂਕ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਸਿਹਤ ਕਰਮਚਾਰੀ ਰਾਜੇਸ਼ ਰਿਖੀ ਨੇ ਕਿਹਾ ਕਿ ਬਾਰਿਸ਼ ਤੋਂ ਬਾਅਦ ਲਾਰਵਾ ਮਿਲਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਕਿਉਂਕਿ ਬਾਰਿਸ਼ ਦਾ ਪਾਣੀ ਵਾਧੂ ਬਰਤਨਾਂ ਅਤੇ ਟੁੱਟੇ ਫੁੱਟੇ ਸਮਾਨ ਵਿੱਚ ਭਰ ਜਾਂਦਾ ਹੈ ਅਤੇ ਉੱਥੇ ਹੀ ਲਾਰਵਾ ਬਣ ਜਾਂਦਾ ਹੈ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿਹਾ ਕਿ ਘਰਾਂ ਵਿੱਚ ਵਾਧੂ ਪਏ ਬਰਤਨਾਂ ਅਤੇ ਕਬਾੜ ਆਦਿ ਵਿੱਚ ਜੇਕਰ ਬਾਰਿਸ਼ ਦਾ ਪਾਣੀ ਭਰ ਗਿਆ ਹੈ ਤਾਂ ਉਸਨੂੰ ਤੁਰੰਤ ਖਾਲੀ ਕੀਤਾ ਜਾਵੇ ਇਹ ਮਨੁੱਖਾਂ ਲਈ ਖਤਰਨਾਕ ਸਿੱਧ ਹੋ ਸਕਦਾ ਹੈ, ਉਹਨਾਂ ਕਿਹਾ ਕਿ ਘਰਾਂ ਵਿੱਚ ਕੂਲਰਾਂ, ਫਰਿਜਾਂ, ਹੌਦੀਆਂ ਵਿੱਚ ਵੀ ਸਫ਼ਾਈ ਜਰੂਰ ਰੱਖੀ ਜਾਣੀ ਚਾਹੀਦੀ ਹੈ ਅਤੇ ਮੱਛਰ ਤੇ ਕੱਟਣ ਤੋਂ ਬਚਾਅ ਲਈ, ਪੂਰੇ ਸ਼ਰੀਰ ਨੂੰ ਢਕ ਕਿ ਰੱਖਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਮੱਛਰਦਾਨੀ ਤੇ ਮੱਛਰ ਤੋਂ ਬਚਾਅ ਲਈ ਤੇਲ, ਕਰੀਮ ਆਦਿ ਦਾ ਪ੍ਰਯੋਗ ਵੀ ਕਰਨਾ ਚਾਹੀਦਾ ਹੈ, ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਬੁਖਾਰ ਹੁੰਦਾਂ ਹੈ ਤਾਂ ਉਹ ਬੀਟ ਦੌਰਾਨ ਆਏ ਸਿਹਤ ਵਰਕਰ ਜਾਂ ਨੇੜੇ ਦੇ ਸਿਹਤ ਕੇਂਦਰ ਵਿੱਚ ਖੁਦ ਜਾ ਕਿ ਖੂਨ ਦੀ ਜਾਂਚ ਜਰੂਰ ਕਰਵਾਉਣ ਤਾਂ ਜੋ ਸਮੇਂ ਸਿਰ ਡਾਕਟਰੀ ਸਲਾਹ ਲਈ ਜਾ ਸਕੇ, ਇਸ ਮੌਕੇ ਬਹੁਮੰਤਵੀ ਸਿਹਤ ਕਾਮੇ ਕੁਲਵੰਤ ਸਿੰਘ ਗਿੱਲ, ਦੀਦਾਰ ਸਿੰਘ, ਜਗਤਾਰ ਸਿੰਘ, ਪਰਮਜੀਤ ਸਿੰਘ, ਕਮਲਜੀਤ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ ।
ਕੈਪਸ਼ਨ - ਇੱਕ ਘਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਮੌਕੇ ਸਰਪੰਚ ਦਲਜੀਤ ਸਿੰਘ, ਸਿਹਤ ਕਰਮਚਾਰੀ ਰਾਜੇਸ਼ ਰਿਖੀ ਅਤੇ ਕੁਲਵੰਤ ਸਿੰਘ ਨਾਲ
( )

ਸੀ ਆਈ ਏ ਸਟਾਫ ਪੁਲਿਸ ਮਾਲੇਰਕੋਟਲਾ ਵੱਲੋਂ  4 ਪਿਸਟਲ ਅਤੇ 14 ਰੌਂਦਾਂ ਸਮੇਤ ਦੋ ਕਾਬੂਮਾਲੇਰਕੋਟਲਾ, 19 ਜੁਲਾਈ (ਭੁਪਿੰਦਰ ਗਿੱਲ) -ਸ਼ੀ੍ਮਤੀ ਅਲਕਾ ...
19/07/2022

ਸੀ ਆਈ ਏ ਸਟਾਫ ਪੁਲਿਸ ਮਾਲੇਰਕੋਟਲਾ ਵੱਲੋਂ 4 ਪਿਸਟਲ ਅਤੇ 14 ਰੌਂਦਾਂ ਸਮੇਤ ਦੋ ਕਾਬੂ
ਮਾਲੇਰਕੋਟਲਾ, 19 ਜੁਲਾਈ (ਭੁਪਿੰਦਰ ਗਿੱਲ) -ਸ਼ੀ੍ਮਤੀ ਅਲਕਾ ਮੀਨਾ ਐਸ ਐਸ ਪੀ ਮਾਲੇਰਕੋਟਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੀ੍ ਅਨਿਲ ਕੁਮਾਰ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਵੱਲੋਂ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਅੱਜ ਉਸ ਵਕਤ ਸਫਲਤਾ ਮਿਲੀ ਜਦੋਂ ਉਪ ਪੁਲਿਸ ਕਪਤਾਨ ਮਾਲੇਰਕੋਟਲਾ ਕੁਲਦੀਪ ਸਿੰਘ ਦੀ ਨਿਗਰਾਨੀ ਵਿੱਚ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਇੰਚਾਰਜ ਸੀ ਆਈ ਏ ਸਟਾਫ ਮਾਹੋਰਾਣਾ ਵੱਲੋਂ ਸਮੇਤ ਪੁਲਿਸ ਟੀਮ ਨੇ ਮਾਨਾ ਫਾਟਕ ਨੇੜੇ ਚੈਕਿੰਗ ਦੌਰਾਨ ਜੇਲ ਵਿੱਚ ਬੰਦ ਬੂਟਾ ਖਾਨ ਉਰਫ ਬੱਗਾ ਖਾਨ ਗਰੁੱਪ ਨਾਲ ਸਬੰਧਤ ਦੋ ਮੈਂਬਰਾਂ ਮੁਹੰਮਦ ਅਸ਼ਰਫ ਉਰਫ ਬੱਗਾ ਪੁੱਤਰ ਮੁਹੰਮਦ ਅਸਲਮ ਵਾਸੀ ਰਹਿਮਾਨੀ ਬਸਤੀ ਅਤੇ ਸਿਮਰਨਪੀ੍ਤ ਪੁੱਤਰ ਰਮੇਸ਼ ਕੁਮਾਰ ਵਾਸੀ ਉੱਪਲਖੇੜੀ ਥਾਣਾ ਅਮਰਗੜ੍ਹ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਰਿਵਾਲਵਰ ਦੇਸੀ 32 ਬੋਰ ਸਮੇਤ 5 ਜਿੰਦਾ ਰੌਂਦ, 2 ਪਿਸਟਲ ਦੇਸੀ 32 ਬੋਰ ਸਮੇਤ 8 ਜਿੰਦਾ ਰੌਂਦ, 32 ਬੋਰ ਅਤੇ ਇੱਕ ਦੇਸੀ ਕੱਟਾ 315 ਬੋਰ ਬਰਾਮਦ ਕਰਕੇ ਮੁਕੱਦਮਾ ਨੰਬਰ 118 ਮਿਤੀ 18 /7/20220ਅਧੀਨ ਧਾਰਾ 25/54/59 ਥਾਣਾ ਸਿਟੀ -2 ਮਾਲੇਰਕੋਟਲਾ ਵਿਖੇ ਦਰਜ ਕੀਤਾ ਗਿਆ ਹੈ। ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਤਫਤੀਸ਼ ਜਾਰੀ ਹੈ।

19/07/2022

ਜਿਲਾ ਬਦਲ ਗਿਆ
ਲੋਕ ਅਨਜਾਣ ਹਨ ਨਿਯਮਾਂ ਤੋਂ, ਜਿਲੇ ਦੇ ਨਾਂ ਬਦਲੀ ਲਈ ਕੱਢ ਰਹੇ ਗੇੜੇ। ਸਰਕਾਰ ਜੀ ਕਰੋ ਗੌਰ ਜੀ

14/07/2022
ਸ ਮਾਨ ਕੱਲ ਸੰਦੌੜ ਵਿਖੇ ਕਰਨਗੇ ਧੰਨਵਾਦੀ ਦੌਰਾਸੰਦੌੜ/ਮਾਲੇਰਕੋਟਲਾ,12 ਜੁਲਾਈ( ਭੁਪਿੰਦਰ ਗਿੱਲ)-ਲੋਕ ਸਭਾ ਹਲਕਾ ਸੰਗਰੂਰ ਤੋਂ ਨਵੇਂ ਚੁਣੇ ਗਏ ਮੈਂ...
12/07/2022

ਸ ਮਾਨ ਕੱਲ ਸੰਦੌੜ ਵਿਖੇ ਕਰਨਗੇ ਧੰਨਵਾਦੀ ਦੌਰਾ
ਸੰਦੌੜ/ਮਾਲੇਰਕੋਟਲਾ,12 ਜੁਲਾਈ( ਭੁਪਿੰਦਰ ਗਿੱਲ)-ਲੋਕ ਸਭਾ ਹਲਕਾ ਸੰਗਰੂਰ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਕੱਲ 13 ਤਰੀਕ 9 ਵਜੇ ਸਵੇਰੇ ਪਿੰਡ ਸੰਦੌੜ(ਮਲੇਰਕੋਟਲਾ) ਵਿਖੇ ਸੰਗਤਾਂ ਦਾ ਧੰਨਵਾਦ ਕਰਨ ਲਈ ਆ ਰਹੇ ਹਨ। ਉਕਤ ਜਾਣਕਾਰੀ ਜਿਲਾ ਪ੍ਹਧਾਨ ਹਰਦੇਵ ਸਿੰਘ ਪੱਪੂ ਕਲਿਆਣ ਨੇ ਮੀਡੀਆ ਨੂੰ ਜਾਰੀ ਇੱਕ ਬਿਆਨ ਰਾਹੀਂ ਦਿੱਤੀ।

ਪੰਜਾਬ ਨੰਬਰਦਾਰਾ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮੀਟਿੰਗ ਆਯੋਜਿਤਮਾਲੇਰਕੋਟਲਾ, 11 ਜੁਲਾਈ( ਭੁਪਿੰਦਰ ਗਿੱਲ) -ਪੰਜਾਬ ਨੰਬਰਦਾਰਾ ਯੂਨੀਅਨ ਜਿਲਾ ਮਾ...
11/07/2022

ਪੰਜਾਬ ਨੰਬਰਦਾਰਾ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮੀਟਿੰਗ ਆਯੋਜਿਤ

ਮਾਲੇਰਕੋਟਲਾ, 11 ਜੁਲਾਈ( ਭੁਪਿੰਦਰ ਗਿੱਲ) -ਪੰਜਾਬ ਨੰਬਰਦਾਰਾ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮਾਸਿਕ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਲੇਰਕੋਟਲਾ ਵਿਖੇ ਹੋਈ। ਉਕਤ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਿਲਾ ਪ੍ਧਾਨ ਨੰਬਰਦਾਰ ਰਾਜ ਸਿੰਘ ਦੁੱਲਮਾ, ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ ਕੰਗਣਵਾਲ ਅਤੇ ਤਹਿਸੀਲ ਪ੍ਧਾਨ ਬਿੱਕਰ ਸਿੰਘ ਰਾੜਵਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਨੰਬਰਦਾਰਾ ਦੀਆਂ ਹੱਕੀ ਮੰਗਾਂ ਸਬੰਧੀ ਚਰਚਾ ਕੀਤੀ ਗਈ ਅਤੇ ਮੱਤੇਵਾੜਾ ਦੇ ਜੰਗਲ ਬਚਾਉਣ ਲਈ ਲੋਕ ਸੰਘਰਸ਼ ਨਾਲ ਸਹਿਮਤ ਹੁੰਦੇ ਹੋਏ , ਲੋਕ ਸੰਘਰਸ਼ ਅੱਗੇ ਪੰਜਾਬ ਸਰਕਾਰ ਵੱਲੋਂ ਯੋਜਨਾ ਰੱਦ ਕਰਨ ਨੂੰ ਲੋਕ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਗਿਆ। ਬਾਦ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਮਾਲੇਰਕੋਟਲਾ ਦੇ ਨਵੇਂ ਬਦਲ ਕੇ ਆਏ ਐਸ ਡੀ ਐਮ ਸ ਕਰਨਦੀਪ ਸਿੰਘ ਨੂੰ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ ਗਿਆ ਅਤੇ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ। ਇਸ ਸਮੇਂ ਦਰਸ਼ਨ ਸਿੰਘ ਖੱਟੜਾ, ਅੱਛਰੂ ਸਿੰਘ ਹਿੰਮਤਾਂ, ਹੇਮ ਰਾਜ ਐਹਨੌ, ਬਲਜਿੰਦਰ ਸਿੰਘ ਹੁਸੈਨਪੁਰਾ, ਮੁਹੰਮਦ ਸਦੀਕ ਭੈਣੀ ਕੰਬੌਆ, ਭਰਪੂਰ ਸਿੰਘ ਸੇਹਕੇ, ਅਮਰੀਕ ਸਿੰਘ ਤੇ ਕੁਲਵਿੰਦਰ ਸਿੰਘ ਹਥੌਆਹਥੌਆ ਤੋਂ ਇਲਾਵਾ ਚਮਕੌਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੰਬਰਦਾਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ।

ਪੰਜਾਬ ਨੰਬਰਦਾਰਾ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮੀਟਿੰਗ ਕੱਲਮਾਲੇਰਕੋਟਲਾ, 10 ਜੁਲਾਈ( ਭੁਪਿੰਦਰ ਗਿੱਲ) -ਪੰਜਾਬ ਨੰਬਰਦਾਰਾ ਯੂਨੀਅਨ ਜਿਲਾ ਮਾਲੇਰ...
10/07/2022

ਪੰਜਾਬ ਨੰਬਰਦਾਰਾ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮੀਟਿੰਗ ਕੱਲ
ਮਾਲੇਰਕੋਟਲਾ, 10 ਜੁਲਾਈ( ਭੁਪਿੰਦਰ ਗਿੱਲ) -ਪੰਜਾਬ ਨੰਬਰਦਾਰਾ ਯੂਨੀਅਨ ਜਿਲਾ ਮਾਲੇਰਕੋਟਲਾ ਦੀ ਮਾਸਿਕ ਮੀਟਿੰਗ ਕੱਲ 11 ਜੁਲਾਈ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਲੇਰਕੋਟਲਾ ਵਿਖੇ ਹੋਵੇਗੀ। ਉਕਤ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਰਾਜ ਸਿੰਘ ਦੁੱਲਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਨੰਬਰਦਾਰਾ ਦੀਆਂ ਹੱਕੀ ਮੰਗਾਂ ਸਬੰਧੀ ਚਰਚਾ ਕੀਤੀ ਜਾਵੇਗੀ।

ਸਰਕਾਰੀ ਹਾਈ ਸਕੂਲ  ਫਰਵਾਲੀ ਦਾ ਦਸਵੀਂ ਸ਼੍ਰੇਣੀ ਦਾ ਨਤੀਜਾ 100 ਪ੍ਰਤੀਸ਼ਤ ਵਧੀਆ ਰਿਹਾ। ਸੰਦੋੜ, 6 ਜੁਲਾਈ -(ਭੁਪਿੰਦਰ ਗਿੱਲ) -ਪੰਜਾਬ ਸਕੂਲ ਸਿੱ...
06/07/2022

ਸਰਕਾਰੀ ਹਾਈ ਸਕੂਲ ਫਰਵਾਲੀ ਦਾ ਦਸਵੀਂ ਸ਼੍ਰੇਣੀ ਦਾ ਨਤੀਜਾ 100 ਪ੍ਰਤੀਸ਼ਤ ਵਧੀਆ ਰਿਹਾ।

ਸੰਦੋੜ, 6 ਜੁਲਾਈ -(ਭੁਪਿੰਦਰ ਗਿੱਲ) -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਦਸਵੀਂ ਦੇ ਨਤੀਜਿਆ ਵਿੱਚ ਸਰਕਾਰੀ ਹਾਈ ਸਕੂਲ ਫਰਵਾਲੀ ਦਾ ਸ਼ੈਸਨ 2021-22 ਦਾ ਦਸਵੀਂ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਹਾਈ ਸਕੂਲ ਫਰਵਾਲੀ ਦੇ ਹੈੱਡ ਮਾਸਟਰ ਮੁਹੰਮਦ ਇਮਰਾਨ ਨੇ ਦਸਵੀਂ ਜਮਾਤ ਦੇ ਆਏ ਨਤੀਜਿਆਂ ਬਾਰੇ ਦੱਸਿਆ ਕਿ ਜਿਸ ਵਿੱਚ ਰਮਨਦੀਪ ਕੌਰ ਪੁੱਤਰੀ ਅਮਰ ਸਿੰਘ ਨੇ 575/650 (88.4%)ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਮਨਜੋਤ ਕੌਰ ਪੁੱਤਰੀ ਹਰਪਾਲ ਸਿੰਘ ਨੇ 569/650(87.5%)ਦੂਜਾ ਸਥਾਨ ਅਤੇ ਸਿਮਰਨ ਕੌਰ ਪੁੱਤਰੀ ਗੁਰਜੰਟ ਸਿੰਘ ਨੇ (86.7%)ਨੇ 564/650 ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਬਿਨਾਂ ਬਾਕੀ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮਿਹਨਤ ਲਈ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਚੰਗੇ ਨਤੀਜਿਆਂ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਪਿੰਡ ਦੇ ਸਰਪੰਚ ਗੁਰਮੁੱਖ ਸਿੰਘ ਗਰੇਵਾਲ ਨੇ ਸਰਕਾਰੀ ਹਾਈ ਸਕੂਲ ਫਰਵਾਲੀ ਦੇ ਹੈੱਡ ਮਾਸਟਰ ਮੁਹੰਮਦ ਇਮਰਾਨ ਅਤੇ ਸਕੂਲ ਦੇ ਸਮੂਹ ਸਟਾਫ਼ ਦਾ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਮਿਹਨਤੀ ਅਤੇ ਲਗਨ ਨਾਲ ਵਧੀਆ ਸੇਵਾਵਾਂ ਦੇਣ ਲਈ ਧੰਨਵਾਦ ਕੀਤਾ ਅਤੇ ਹਮੇਸ਼ਾ ਹੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਮਾਨ ਸਨਮਾਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਹੋਰ ਵਧੇਰੇ ਧਿਆਨ ਵੀ ਦਿੱਤਾ ਜਾਵੇਗਾ।

ਜ਼ਿਲਾ ਪੁਲਿਸ ਮਾਲੇਰਕੋਟਲਾ ਵੱਲੋ ਸਮਾਜ ਵਿਰੋਧੀ ਅਨਸਰਾਂ ਅਤੇ ਸਮੱਗਲਰਾ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਨਸ਼ੀਲੇ ਪਦਾਰਥ ਬਰਾਮਦਮਾਲੇਰਕੋਟਲਾ 5ਜੁਲਾਈ ...
05/07/2022

ਜ਼ਿਲਾ ਪੁਲਿਸ ਮਾਲੇਰਕੋਟਲਾ ਵੱਲੋ ਸਮਾਜ ਵਿਰੋਧੀ ਅਨਸਰਾਂ ਅਤੇ ਸਮੱਗਲਰਾ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਨਸ਼ੀਲੇ ਪਦਾਰਥ ਬਰਾਮਦ
ਮਾਲੇਰਕੋਟਲਾ 5ਜੁਲਾਈ (ਭੁਪਿੰਦਰ ਗਿੱਲ)-: ਮੁੱਖ ਮੰਤਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਹਿੱਤ ਜ਼ਿਲਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ ਦੇ ਦਿਸ਼ਾ ਨਿਰਦੇਸਾਂ ਹੇਠ ਰਮਨੀਸ ਕੁਮਾਰ ਪੀ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ ਦੀ ਅਗਵਾਈ ਹੇਠ ਜ਼ਿਲਾ ਪੁਲਿਸ ਮਾਲੇਰਕੋਟਲਾ ਵੱਲੋ ਸਮਾਜ ਵਿਰੋਧੀ ਅਨਸਰਾਂ ਅਤੇ ਸਮੱਗਲਰਾ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਜ਼ਿਲੇ ਅੰਦਰ ਵੱਖ-ਵੱਖ ਥਾਣਿਆ ਵਿਚ 8 ਮੁਕੱਦਮੇ ਦਰਜ ਕਰਕੇ 8 ਨੂੰ ਗਿ੍ਰਫਤਾਰ ਕਰਕੇ ਉਹਨਾਂ ਪਾਸੋਂ ਨਸੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਸਬੰਧੀ ਜਾਰੀ ਪ੍ਰੈਸ ਵਿੱਚ ਦੱਸਿਆ ਗਿਆ ਕਿ ਥਾਣਾ ਸਹਿਰੀ-1 ਦੇ ਮੁੱਖ ਅਫਸਰ ਨੇ ਕੁਲਬੀਰ ਸਿੰਘ ਉਰਫ ਟਿੰਕੂ ਵਾਸੀ ਮਾਲੇਰਕੋਟਲਾ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 400 ਗ੍ਰਾਮ ਗਾਂਜਾ ਬਰਾਮਦ ਕਰਵਾਇਆ ਅਤੇ ਗਿਆ ਹੈ। ਥਾਣਾ ਸਹਿਰੀ-2 ਦੇ ਮੁੱਖ ਅਫਸਰ ਨੇ ਹਾਰੂਨ ਵਾਸੀ ਮਾਲੇਰਕੋਟਲਾ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 250 ਨਸ਼ੀਲੀਆਂ ਗੋਲੀਆਂ, ਮੁਹੰਮਦ ਆਰਿਫ ਵਾਸੀ ਮਾਲੇਰਕੋਟਲਾ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 15 ਗ੍ਰਾਮ ਚਿੱਟਾ (ਹੈਰੋਇਨ) ਅਤੇ ਮੁਹੰਮਦ ਆਰਿਫ ਉਰਫ ਨੋਨਾ ਵਾਸੀ ਮਾਲੇਰਕੋਟਲਾ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 60 ਗ੍ਰਾਮ ਚਿੱਟਾ (ਹੈਰੋਇਨ) ਸਮੇਤ 9500/-ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ ਹੈ। ਇਸੇ ਤਰਾਂ ਮੁੱਖ ਅਫਸਰ, ਥਾਣਾ ਸੰਦੌੜ ਵੱਲੋਂ ਜੁਵੈਦਾ ਬੇਗਮ ਵਾਸੀ ਬਿਸ਼ਨਗੜ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 400 ਨਸ਼ੀਲੀਆਂ ਗੋਲੀਆਂ ਅਤੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਵਾਸੀ ਭੁੱਲਰਾਂ, ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ ਹਨ , ਮੁੱਖ ਅਫਸਰ, ਥਾਣਾ ਸਿਟੀ ਅਹਿਮਦਗੜ ਵੱਲੋਂ ਮੁਹੰਮਦ ਅਲਤਾਫ ਵਾਸੀ ਮਾਲੇਰਕੋਟਲਾ ਦੇ ਕਬਜਾ ਵਿੱਚੋਂ 250 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ ਹਨ ਅਤੇ ਮੁੱਖ ਅਫਸਰ, ਥਾਣਾ ਅਮਰਗੜ ਵੱਲੋਂ ਦੀਪਾਂ ਵਾਸੀ ਬਾਗੜੀਆਂ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 06 ਗ੍ਰਾਮ ਹੈਰੋਇਨ/ਚਿੱਟਾ ਬ੍ਰਾਮਦ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਥਾਣਾ ਸਹਿਰੀ-2 ਦੇ ਮੁੱਖ ਅਫਸਰ ਵੱਲੋਂ ਪੈਸੇ ਲਗਾਕੇ ਜੂਆ ਖੇਡ ਰਹੇ 04 ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਪਾਸੋਂ 4700/-ਰੁਪਏ ਸਮੇਤ 52 ਪੱਤੇ ਤਾਸ਼ ਬ੍ਰਾਮਦ ਕਰਵਾਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

ਪੰਜਾਬ ਦੇ ਵਿਕਾਸ ਲਈ ਭਾਜਪਾ ਵਚਨਬੱਧ   -ਕੇਵਲ ਸਿੰਘ ਢਿੱਲੋਸੁੱਖਾ ਧਾਲੀਵਾਲ ਭਾਜਪਾ ਜਿਲਾ ਮਾਲੇਰਕੋਟਲਾ ਦਿਹਾਤੀ ਦੇ ਪ੍ਧਾਨ ਨਿਯੁਕਤਮਾਲੇਰਕੋਟਲਾ, 4...
04/07/2022

ਪੰਜਾਬ ਦੇ ਵਿਕਾਸ ਲਈ ਭਾਜਪਾ ਵਚਨਬੱਧ -ਕੇਵਲ ਸਿੰਘ ਢਿੱਲੋ
ਸੁੱਖਾ ਧਾਲੀਵਾਲ ਭਾਜਪਾ ਜਿਲਾ ਮਾਲੇਰਕੋਟਲਾ ਦਿਹਾਤੀ ਦੇ ਪ੍ਧਾਨ ਨਿਯੁਕਤ
ਮਾਲੇਰਕੋਟਲਾ, 4 ਜੁਲਾਈ( ਭੁਪਿੰਦਰ ਗਿੱਲ) -ਪੰਜਾਬ ਦੇ ਸਰਵਪੱਖੀ ਵਿਕਾਸ ਲਈ ਭਾਜਪਾ ਵਚਨਬੱਧ ਹੈ ਅਤੇ ਦੇਸ ਦੇ ਪ੍ਧਾਨ ਮੰਤਰੀ ਸ਼ੀ੍ ਨਰਿੰਦਰ ਮੋਦੀ ਦੀ ਪੰਜਾਬ ਦੇ ਲੋਕਾਂ ਪ੍ਤੀ ਸਨੇਹ ਭਾਵਨਾ ਹੈ ਅਤੇ ਮੋਦੀ ਚਾਹੁੰਦੇ ਹਨ ਕਿ ਪੰਜਾਬ ਦੀ ਕਿਸਾਨੀ ਅਤੇ ਖੇਤ ਮਜਦੂਰਾਂ ਦੀ ਆਰਥਿਕ ਹਾਲਤ ਮਜਬੂਤ ਹੋਵੇ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਸ ਕੇਵਲ ਸਿੰਘ ਢਿੱਲੋਂ ਵੱਲੋਂ ਅੱਜ ਨੇੜਲੇ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਸ ਢਿੱਲੋਂ ਨੇ ਸਮੁੱਚੇ ਪੰਜਾਬੀਆਂ ਨੂੰ ਸ਼ੀ੍ ਮੋਦੀ ਦਾ ਡਟਕੇ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਹੀ ਪੰਜਾਬ ਦੇ ਬਿਹਤਰ ਭਵਿੱਖ ਦੀ ਉਸਾਰੀ ਕਰ ਸਕਦੀ ਹੈ।ਪੰਜਾਬ ਦੀ ਮੌਜੂਦਾ ਆਪ ਸਰਕਾਰ ਤੇ ਸਖਤ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਰਿਮੋਟ ਸਰਕਾਰ ਨੇ ਪੰਜਾਬ ਨੂੰ ਗੈਂਗਸਟਰਾਂ ਦੀ ਰਾਜਧਾਨੀ ਬਣਾ ਦਿੱਤਾ ਹੈ ਅਤੇ ਪੰਜਾਬ ਨੂੰ ਹੁਣ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ੀ੍ ਯੋਗੀ ਵਰਗੇ ਭਾਜਪਾ ਮੁੱਖ ਮੰਤਰੀ ਦੀ ਲੋੜ ਹੈ ਤਾਂ ਜੋ ਪੰਜਾਬ ਅੰਦਰੋਂ ਡਰ ਭੈਅ ਦਾ ਖਾਤਮਾ ਹੋ ਸਕੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਝੂਠੀ ਅਤੇ ਜਦ ਡਰਾਮੇਬਾਜ ਹੈ। ਪੰਜਾਬ ਦੇ ਖਜਾਨੇ ਨੂੰ ਕੇਜਰੀਵਾਲ ਦੀ ਵਾਹ ਵਾਹ ਲਈ ਗੁਜਰਾਤ, ਹਿਮਾਚਲ ਚ ਇਸਤਿਹਾਰਾਂ ਰਾਹੀਂ ਲੁਟਾਇਆ ਜਾ ਰਿਹਾ ਹੈ।ਇਸ ਸਮੇਂ ਉਨ੍ਹਾਂ ਸ ਸੁਖਵੀਰ ਸਿੰਘ ਸੁੱਖਾ ਧਾਲੀਵਾਲ ਦਸੌਂਧਾ ਸਿੰਘ ਵਾਲਾ ਨੂੰ ਭਾਜਪਾ ਜਿਲਾ ਮਾਲੇਰਕੋਟਲਾ ਦਿਹਾਤੀ ਦਾ ਪ੍ਧਾਨ ਅਤੇ ਸਰਪੰਚ ਜੰਗੀਰ ਸਿੰਘ ਧਲੇਰ ਨੂੰ ਭਾਜਪਾ(ਐਸ ਸੀ ਵਿੰਗ) ਸਰਕਲ ਸੰਦੌੜ ਦਾ ਪ੍ਧਾਨ ਨਿਯੁਕਤ ਕੀਤਾ ਗਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ।

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ, ਸੰਦੌੜ ਵੱਲੋਂ ਪ੍ਰਾਸਪੈਕਟਸ (ਦਾਖ਼ਲਾ ਪੁਸਤਿਕਾ) ਰਿਲੀਜਮਾਲੇਰਕੋਟਲਾ01 ਜੁਲਾਈ( ਭੁਪਿੰਦਰ ਗਿੱਲ)-ਸੰਤ ਬਾਬਾ ਅ...
01/07/2022

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ, ਸੰਦੌੜ ਵੱਲੋਂ ਪ੍ਰਾਸਪੈਕਟਸ (ਦਾਖ਼ਲਾ ਪੁਸਤਿਕਾ) ਰਿਲੀਜ

ਮਾਲੇਰਕੋਟਲਾ01 ਜੁਲਾਈ( ਭੁਪਿੰਦਰ ਗਿੱਲ)-ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ, ਸੰਦੌੜ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਾਸਪੈਕਟਸ (ਦਾਖ਼ਲਾ ਪੁਸਤਿਕਾ) ਰਿਲੀਜ ਕੀਤੀ ਗਈ ਅਤੇ ਦਾਖ਼ਲੇ ਸਬੰਧੀ ਦਾਖ਼ਲਾ ਸੈੱਲ ਬਣਾਇਆ ਗਿਆ । ਇਸ ਸਮੇਂ ਕਾਲਜ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਜਨਾਬ ਤੋਂ ਇਲਾਵਾ ਜਨਰਲ ਸਕੱਤਰ ਸ. ਸਤਵੰਤ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਕੀ ਅਤੇ ਕਾਲਜ ਸਟਾਫ਼ ਨੂੰ ਵਧਾਈ ਦਿੱਤੀ । ਇਸ ਮੌਕੇ ਓਹਨਾਂ ਕਾਲਜ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਵਿਦਿਆਰਥੀਆਂ ਦੇ ਇਸ ਸੰਸਥਾ ਨਾਲ ਲੰਮੇ ਸਮੇਂ ਤੋਂ ਜੁੜੇ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਸਹਿਯੋਗ ਕਰਨ ਦੀ ਵੀ ਸਲਾਂਘਾ ਕੀਤੀ ।ਇਸ ਮੌਕੇ ਕਾਲਜ ਕਮੇਟੀ ਮੈਂਬਰਾਂ ਵਿੱਚੋਂ ਸੁਰਿੰਦਰ ਸਿੰਘ ਚੌਧਰੀ ਸੰਦੌੜ ਅਤੇ ਭੁਪਿੰਦਰ ਸਿੰਘ ਵੀ ਹਾਜ਼ਿਰ ਰਹੇ । ਪ੍ਰਿੰਸੀਪਲ ਪ੍ਰੋ ਰਜਿੰਦਰ ਕੁਮਾਰ ਨੇ ਵੀ ਸਮਾਜ ਵਿੱਚੋਂ ਕੋਵਿਡ ਦੇ ਖ਼ਤਮ ਹੋਂ ਅਤੇ ਕਾਲਜ ਆਫ਼ਲਾਈਨ ਲਗਦੇ ਰਹਿਣ ਦੀ ਕਾਮਨਾ ਕੀਤੀ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਕਾਲਜ ਵਿੱਚ ਦਾਖ਼ਲਾ ਲੈ ਕੇ ਉੱਚ ਸਿੱਖਿਆ ਪ੍ਰਾਪਤ ਕਰਨ ।ਉਹਨਾਂ ਜਨਰਲ, ਐਸ. ਸੀ, ਬੀ.ਸੀ. ਕੈਟਾਗਿਰੀ ਦੇ ਗਰੀਬ ਪਰਿਵਾਰ ਦੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ ਰਾਹਤ ਦੇਣ ਦੀ ਗੱਲ ਆਖੀ ।ਇਸ ਮੌਕੇ ਡਾ. ਕਰਮਜੀਤ ਕੌਰ, ਡਾ. ਕਰਮਜੀਤ ਸਿੰਘ, ਪ੍ਰੋ ਗੁਰਪ੍ਰੀਤ ਸਿੰਘ, ਡਾ. ਬਚਿੱਤਰ ਸਿੰਘ, ਪ੍ਰੋ ਸਵਰਨਜੀਤ ਸਿੰਘ, ਡਾ. ਕਪਿਲ ਦੇਵ ਗੋਇਲ, ਪ੍ਰੋ. ਪਰਦੀਪ ਕੌਰ, ਹਰਮੀਤ ਸਿੰਘ ਅਤੇ ਸਮੂਹ ਸਟਾਫ਼ ਵੀ ਹਾਜਿਰ ਰਹੇ।

*ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜਿਲ੍ਹਾ ਬਠਿੰਡਾ ਵੱਲੋਂ ਸਿਹਤ ਕਾਮਿਆਂ ਦੇ ਕੱਟੇ ਭੱਤਿਆਂ ਨੂੰ ਬਹਾਲ ਕਰਵਾਉਣ ਲਈ ਮੰਗ ਪੱਤਰ ਸਿਵਲ ਸਰਜਨ ਰਾਹੀਂ...
23/06/2022

*ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜਿਲ੍ਹਾ ਬਠਿੰਡਾ ਵੱਲੋਂ ਸਿਹਤ ਕਾਮਿਆਂ ਦੇ ਕੱਟੇ ਭੱਤਿਆਂ ਨੂੰ ਬਹਾਲ ਕਰਵਾਉਣ ਲਈ ਮੰਗ ਪੱਤਰ ਸਿਵਲ ਸਰਜਨ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ*🚩🚩🚩🚩
*ਜੇ ਸਰਕਾਰ ਨੇ ਸਿਹਤ ਕਾਮਿਆਂ ਦੇ ਭੱਤੇ ਬਹਾਲ ਨਾ ਕੀਤੇ ਤਾਂ ਜਥੇਬੰਦੀ ਸਘੰਰਸ਼ ਕਰਨ ਲਈ ਤਿਆਰ*🚩🚩🚩🚩
ਮਾਲੇਰਕੋਟਲਾ/ਬਠਿੰਡਾ 23 ਜੂਨ ( ਭੁਪਿੰਦਰ ਗਿੱਲ ) ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਫੈਸਲੇ ਦੇ ਅਨੁਸਾਰ ਅੱਜ ਜਥੇਬੰਦੀ ਦੀ ਬਠਿੰਡਾ ਇਕਾਈ ਵੱਲੋਂ ਸਿਵਲ ਸਰਜਨ ਬਠਿੰਡਾ ਰਾਹੀਂ ਸਿਹਤ ਕਾਮਿਆਂ ਦੇ ਕੱਟੇ ਹੋਏ ਭੱਤਿਆਂ ਨੂੰ ਬਹਾਲ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਨਵੰਬਰ 21 ਵਿੱਚ ਸਿਹਤ ਕਾਮਿਆਂ ਦੇ ਭੱਤੇ ਐਫ ਟੀ ਏ,ਵਰਦੀ ਅਤੇ ਡਾਇਟ ਅਲਾਊਂਸ ,ਪੇਂਡੂ ਭੱਤਾ ਅਤੇ ਐਚ ਆਰ ਏ ਵਰਗੇ ਭੱਤਿਆਂ ਤੇ ਕੈਂਚੀ ਫੇਰੀ ਸੀ। ਜਿਸ ਕਾਰਨ ਸਿਹਤ ਕਾਮਿਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਵਿਰੋਧ ਕੀਤਾ ਸੀ।ਪੰਜਾਬ ਦੀ ਆਪ ਸਰਕਾਰ ਨੂੰ ਵੀ ਇਸ ਸੰਬੰਧੀ ਅਨੇਕਾਂ ਵਾਰ ਮੰਗ ਪੱਤਰ ਭੇਜੇ ਜਾ ਚੁੱਕੇ ਹਨ ।ਇਸ ਸੰਬੰਧੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਮਸਲੇ ਦੇ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਹੈ।ਜਥੇਬੰਦੀ ਦੇ ਬੁਲਾਰੇ ਸਾਥੀ ਜਸਵਿੰਦਰ ਸ਼ਰਮਾ ਅਤੇ ਭੁਪਿੰਦਰਪਾਲ ਕੌਰ ਨੇ ਦੱਸਿਆ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਦੀ ਹਮਦਰਦ ਹੋਣ ਦਾ ਦਾਅਵਾ ਕਰ ਰਹੀ ਹੈ ਤੇ ਦੂਜੇ ਪਾਸੇ ਮੁਲਾਜ਼ਮਾਂ ਮਜ਼ਦੂਰਾਂ ਦੀਆਂ ਮੰਗਾ ਪ੍ਰਤੀ ਲਗਾਤਾਰ ਚੁੱਪ ਧਾਰ ਕੇ ਬੈਠੀ ਹੈ।ਇੱਕ ਪਾਸੇ ਅਗਨੀਪਥ ਵਰਗੀਆਂ ਯੋਜਨਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।ਦੂਜੇ੍ ਪਾਸੇ ਪੰਜਾਬ ਦੇ ਬੇਰੁਜ਼ਗਾਰ ਬੱਚਿਆਂ ਦੇ ਨਾਲ ਕੋਝਾ ਮਜ਼ਾਕ ਕਰਦੇ ਹੋਏ ਮੁਹੱਲਾ ਕਲੀਨਿਕਾ ਵਿੱਚ ਠੇਕਾ ਭਰਤੀ ਤੋ ਵੀ ਥੱਲੇ ਜਾ ਕੇ ਮਾਣਮੱਤੇ ਤੇ ਭਰਤੀ ਕੀਤੀ ਜਾ ਰਹੀ ਹੈ।ਅਸਲ ਵਿੱਚ ਆਪ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਵੀ ਦੋ ਕਦਮ ਅੱਗੇ ਤੁਰ ਕੇ ਸਿਹਤ ਵਿਭਾਗ ਦੇ ਮੌਜੂਦਾ ਢਾਂਚੇ ਨੂੰ ਤਹਿਸ ਨਹਿਸ ਕਰਕੇ ਸਿਹਤ ਵਿਭਾਗ ਦਾ ਨਿੱਜੀਕਰਨ ਕਰਨ ਦੇ ਰਾਹ ਤੁਰੀ ਹੋਈ ਹੈ।ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਸਿਹਤ ਵਿਭਾਗ ਦੀਆਂ ਲੈਬੋਰਟਰੀਆਂ ਨਿੱਜੀ ਕੰਪਨੀਆਂ ਦੇ ਹਵਾਲੇ ਕੀਤੀਆ ਜਾ ਰਹੀਆਂ ਹਨ।ਜਥੇਬੰਦੀ ਨਿੱਜੀਕਰਨ ਦੇ ਇਸ ਵਰਤਾਰੇ ਦਾ ਵਿਰੋਧ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਸਿਹਤ ਕਾਮਿਆਂ ਦੇ ਕੱਟੇ ਭੱਤੇ ਬਹਾਲ ਕੀਤੇ ਜਾਣ,ਸਿਹਤ ਵਿਭਾਗ ਦੀਆਂ ਲੈਬੋਰਟਰੀਆਂ ਨੁੰ ਕ੍ਰਸਨਾ ਡਾਇਗਨੋਸਟਿਕ ਤੋਂ ਵਾਪਸ ਸਿਹਤ ਮਹਿਕਮੇ ਨੂੰ ਦਿੱਤੀ ਜਾਵੇ ਅਤੇ ਮੁਹੱਲਾ ਕਲੀਨਿਕ ਦੇ ਵਿੱਚ ਜੋ ਸਟਾਫ ਭਰਤੀ ਕਰਨਾ ਹੈ ਉਸ ਵਿੱਚ ਰੈਗੁਲਰ ਸਟਾਫ ਦੀ ਭਰਤੀ ਕੀਤੀ ਜਾਵੇ।ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ ਨੂੰ ਪੰਜਾਬ ਦੇ ਅਧਿਕਾਰ ਖੇਤਰ ਹੇਠ ਲਿਆਉਣ ਦੇ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਪੰਜਾਬ ਨਾਲ ਅਤੇ ਪੰਜਾਬ ਲੋਕਾਂ ਨਾਲ ਹੋ ਰਹੀ ਧੱਕੇਸਾਹੀ ਨੂੰ ਰੋਕਿਆ ਜਾ ਸਕੇ।ਅੱਜ ਦੇ ਇਸ ਇਕੱਠ ਨੂੰ ਸਾਥੀ ਭੁਪਿੰਦਰ ਸਿੰਘ ਬਾਹੀਆ,ਮੁਨੀਸ਼ ਕੁਮਾਰ,ਰਣਜੀਤ ਕੌਰ,ਕੁਲਵਿੰਦਰ ਸਿੰਘ,ਪ੍ਰਭਜੋਤ ਸਿੰਘ,ਰਮਨਦੀਪ ਸਿੰਘ,ਅਮਨਦੀਪ ਕੁਮਾਰ,ਪਰਮਿੰਦਰ ਕੌਰ,ਸ਼ਿਵਪਾਲ ਸਿੰਘ,ਮਲਕੀਤ ਸਿੰਘ ਭਗਤਾ,ਸੁਖਮੰਦਰ ਸਿੰਘ ,ਗੁਲਸ਼ਨ ਖਾਨ,ਰਮਨਦੀਪ ਸਿੰਘ ਨਥਾਨਾ,ਜਗਦੀਸ ਕੌਰ,ਸੀਨਾ ਬੀਬੀ,ਬਲਵਿੰਦਰ ਕੌਰ,ਅਨੀਤਾ ਸੌਣੀ,ਜਸਵੰਤ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 120ਵਾਂ ਦਿਨ ਪਿੰਡ ਛਾਪਾ ਨੇ ਭਰੀ ਹਾਜ਼ਰੀ  ਜਿਸ ਸਿੱਖ ਕੌਮ ਨੂੰ ਗਿਦੜੋਂ ਸ਼ੇਰ ਬਣਾਇਆ ਹੋ...
20/06/2022

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 120ਵਾਂ ਦਿਨ ਪਿੰਡ ਛਾਪਾ ਨੇ ਭਰੀ ਹਾਜ਼ਰੀ

ਜਿਸ ਸਿੱਖ ਕੌਮ ਨੂੰ ਗਿਦੜੋਂ ਸ਼ੇਰ ਬਣਾਇਆ ਹੋਵੇ ਉਹ ਕਦੇ ਕਿਸੇ ਦੀ ਗੁਲਾਮੀ ਨਹੀ ਸਹਿੰਦੀ : ਦੇਵ ਸਰਾਭਾ

ਸਰਾਭਾ 20 ਜੂਨ (ਭੁਪਿੰਦਰ ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 120ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀਜਥੇਦਾਰ ਮੁਖ਼ਤਿਆਰ ਸਿੰਘ ਛਾਪਾ,ਸ਼ਿੰਗਾਰਾ ਸਿੰਘ ਛਾਪਾ,ਢਾਡੀ ਕਰਨੈਲ ਸਿੰਘ ਛਾਪਾ,ਗੁਰਦੀਪ ਸਿੰਘ ਅਲੀਪੁਰ ਖਾਲਸਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਬਲਦੇਵ ਸਿੰਘ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੋ ਵੀ ਸਰਕਾਰਾਂ ਭਾਰਤ ਤੇ ਰਾਜ ਕਰਦੀਆਂ ਉਹ ਸਭ ਤੋਂ ਪਹਿਲਾਂ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਦੇ ਸੁਪਨੇ ਦੇਖਦੇ ਹਨ ।ਪਰ ਉਹ ਸਿੱਖਾਂ ਦਾ ਇਤਿਹਾਸ ਪੜ੍ਹਨਾ ਸ਼ਾਇਦ ਭੁੱਲ ਜਾਂਦੀਆਂ ਹਨ।ਜਿਨ੍ਹਾਂ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪੂਰਾ ਪਰਿਵਾਰ ਸਮੁੱਚੀ ਕੌਮ ਤੋਂ ਨਿਸ਼ਾਵਰ ਕਰ ਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਜਿਸ ਸਿੱਖ ਕੌਮ ਨੂੰ ਗਿਦੜੋਂ ਸ਼ੇਰ ਬਣਾਇਆ ਹੋਵੇ ਉਹ ਕਦੇ ਕਿਸੇ ਦੀ ਗੁਲਾਮੀ ਨਹੀ ਸਹਿੰਦੀ।ਉਨ੍ਹਾਂ ਅੱਗੇ ਆਖਿਆ ਕਿ ਜੇਕਰ ਸਿੱਖ ਕੌਮ ਨੂੰ ਕਦੇ ਕਦਾਈਂ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਉਹ ਸਿੱਖ ਕੌਮ ਦੀਆਂ ਆਪਣੀਆਂ ਗ਼ਲਤੀਆਂ ਦਾ ਕਾਰਨ ਹੈ।ਜਿਵੇਂ ਕਿ ਸੰਗਰੂਰ ਦੀ ਜ਼ਿਮਨੀ ਚੋਣ 'ਚ ਸਿੱਖ ਕੌਮ ਦੇ ਦੋ ਉਮੀਦਵਾਰ ਅਲੱਗ ਅਲੱਗ ਚੋਣ ਲੜ ਰਹੇ ਹਨ।ਜਿਸ ਦਾ ਫ਼ਾਇਦਾ ਗੰਗੂ ਤੇ ਚੰਦੂ ਦੇ ਵਾਰਸ ਹਿੰਦੂਤਵੀਆਂ ਨੂੰ ਹੋਣ ਦੀ ਸੰਭਾਵਨਾ । ਏਸੇ ਕਰਕੇ ਸਿੱਖ ਕੌਮ ਜਿੱਤੀ ਹੋਈ ਬਾਜ਼ੀ ਹਾਰ ਜਾਂਦੀ ਹੈ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚਾ ਭੁੱਖ ਹਡ਼ਤਾਲ ਤੋਂ ਜ਼ਿਮਨੀ ਚੋਣ ਲੜ ਰਹੇ ਸਿੱਖ ਉਮੀਦਵਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਕ ਮੰਚ ਇਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੋਣ ਲੜਨ ਤਾਂ ਜੋ ਜਿੱਤ ਸਮੁੱਚੀ ਸਿੱਖ ਕੌਮ ਦੀ ਹੋਵੇ ਨਹੀਂ ਤਾਂ ਈ ਵੀ ਐਮ ਮਸ਼ੀਨ ਦਾ ਯਾਦੂ ਦੇਖ ਕੇ ਹੈਰਾਨ ਹੋਵਾਂਗੇ ।ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ, ਸੁਮਨਜੀਤ ਸਿੰਘ ਸੋਨੀ ਸਰਾਭਾ,ਕਲਾਰਕ ਸੁਖਦੇਵ ਸਿੰਘ ਸਰਾਭਾ,ਹਰਜਿੰਦਰ ਸਿੰਘ ਬਰ੍ਹਮੀ,ਭਿੰਦਰ ਸਿੰਘ ਬਿੱਲੂ ਸਰਾਭਾ,ਅਮਰਜੀਤ ਸਿੰਘ ਸਰਾਭਾ ਇਕਬਾਲ ਸਿੰਘ ਭਗਤ ਸਰਾਭਾ,ਚਰਨਜੀਤ ਸਿੰਘ ਸਰਾਭ,ਗਿਆਨੀ ਇੰਦਰਜੀਤ ਸਿੰਘ ਸਰਾਭਾ, ਹਰੀ ਸਿੰਘ ਝੱਜ ਟੂਸੇ ,ਬਲਦੇਵ ਸਿੰਘ ਈਸਨਪਰ ,ਅੱਛਰਾ ਸਿੰਘ ਸਰਾਭਾ ਤੋਂ ਇਲਾਵਾ ਬਹੁਜਨ ਸੁਰੱਖਿਆ ਦਲ ਪੰਜਾਬ ਆਗੂ ਰਣਜੀਤ ਸਿੰਘ ਢੈਪਈ ਆਦਿ ਹਾਜ਼ਰੀ ਭਰੀ ।

ਸੰਦੌੜ ਕਾਂਗਰਸ ਦੀ ਵੱਡੀ ਵਿਕਟ ਡਿੱਗੀਕਾਂਗਰਸੀ ਆਗੂ ਸੁੱਖਾ ਧਾਲੀਵਾਲ ਪ੍ਧਾਨ ਟਰੱਕ ਯੂਨੀਅਨ ਸੰਦੌੜ ਹੱਥ ਨੂੰ ਛੱਡਕੇ ਕਮਲ ਨਾਲ ਜੋੜਿਆ ਨਾਤਾਮਾਲੇਰਕੋ...
19/06/2022

ਸੰਦੌੜ ਕਾਂਗਰਸ ਦੀ ਵੱਡੀ ਵਿਕਟ ਡਿੱਗੀ
ਕਾਂਗਰਸੀ ਆਗੂ ਸੁੱਖਾ ਧਾਲੀਵਾਲ ਪ੍ਧਾਨ ਟਰੱਕ ਯੂਨੀਅਨ ਸੰਦੌੜ ਹੱਥ ਨੂੰ ਛੱਡਕੇ ਕਮਲ ਨਾਲ ਜੋੜਿਆ ਨਾਤਾ
ਮਾਲੇਰਕੋਟਲਾ 19 ਜੂਨ ( ਭੁਪਿੰਦਰ ਗਿੱਲ) -ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਸਰਕਲ ਸੰਦੌੜ ਚ ਕਾਂਗਰਸ ਪਾਰਟੀ ਨੂੰ ਉਸ ਵਕਤ ਜੋਰਦਾਰ ਝਟਕਾ ਲੱਗਿਆ ਜਦੋਂ ਸਰਕਲ ਸੰਦੌੜ ਦੇ ਧੱਕੜ ਕਾਗਰਸੀ ਆਗੂ ਅਤੇ ਟਰੱਕ ਯੂਨੀਅਨ ਸੰਦੌੜ ਦੇ ਪ੍ਧਾਨ ਸ ਸੁਖਵੀਰ ਸਿੰਘ ਸੁੱਖਾ ਧਾਲੀਵਾਲ ਨੇ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਚ ਸ਼ਾਮਲ ਹੋ ਕੇ ਕਮਲ ਨਾਲ ਨਾਤਾ ਜੋੜ ਲਿਆ। ਕੇਂਦਰੀ ਮੰਤਰੀ ਗਜੇਂਦਰ ਸਿੰਘ ਵੱਲੋਂ ਸੁੱਖਾ ਧਾਲੀਵਾਲ ਨੂੰ ਭਾਜਪਾ ਚ ਸ਼ਾਮਲ ਕੀਤਾ ਗਿਆ।ਇਸ ਮੌਕੇ ਪੰਜਾਬ ਭਾਜਪਾ ਪ੍ਧਾਨ ਅਸ਼ਵਨੀ ਸ਼ਰਮਾਂ, ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ, ਰਾਣਾ ਗੁਰਜੀਤ ਸਿੰਘ ਸੋਢੀ,ਬਿੰਦੂ ਸਿੰਗਲਾ ਮਾਲੇਰਕੋਟਲਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂਆਂ ਹਾਜਰ ਸਨ।ਇਸ ਮੌਕੇ ਹੋਰ ਵੀ ਕਾਗਰਸੀ ਆਗੂ ਭਾਜਪਾ ਚ ਸ਼ਾਮਲ ਹੋਏ।

ਅਲ-ਫਲਾਹ ਪਬਲਿਕ ਸੀਨੀਅਰ ਸਕੈਡਰੀ ਸਕੂਲ ਦੀ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰਸੌਫੀਆ ਨੇ 600 'ਚੋਂ 584 ਅੰਕ ਪ੍ਰਾਪਤ ਕਰਕੇ ਕੀਤਾ ਪਹਿਲਾ ਸਥਾ...
07/06/2022

ਅਲ-ਫਲਾਹ ਪਬਲਿਕ ਸੀਨੀਅਰ ਸਕੈਡਰੀ ਸਕੂਲ ਦੀ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਸੌਫੀਆ ਨੇ 600 'ਚੋਂ 584 ਅੰਕ ਪ੍ਰਾਪਤ ਕਰਕੇ ਕੀਤਾ ਪਹਿਲਾ ਸਥਾਨ ਪ੍ਰਾਪਤ
ਮਾਲੇਰਕੋਟਲਾ 07 ਜੂਨ ( ਭੁਪਿੰਦਰ ਗਿੱਲ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਅਨੁਸਾਰ ਅਲ-ਫਲਾਹ ਪਬਲਿਕ ਸੀਨੀਅਰ ਸਕੈਡਰੀ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਰਿਹਾਨਾ ਨਕਵੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੋਰਡ ਦੀ ਅੱਠਵੀਂ ਦੀ ਪ੍ਰੀਖਿਆ 'ਚ ਹਾਜ਼ਰ ਹੋਏ ਵਿਦਿਆਰਥੀਆਂ 'ਚੋਂ ਸਕੂਲ ਦੀ ਵਿਦਿਆਰਥਣ ਸੋਫੀਆ ਪੁੱਤਰੀ ਮੁਹੰਮਦ ਮੁਸ਼ਤਾਕ ਨੇ 600 'ਚੋ 584 (97.33%) ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਆਹਦ ਪੁੱਤਰ ਮੁਹੰਮਦ ਸ਼ੱਬੀਰ ਨੇ 600 'ਚੋਂ 566 (94.33%) ਅਤੇ ਉਸਬਾ ਨੇ ਵੀ 600 'ਚੋਂ 566 (94.33%) ਪ੍ਰਾਪਤ ਕਰਕੇ ਦੋਵਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਮੁਹੰਮਦ ਫਰਹਾਨ ਪੁੱਤਰ ਮੁਹੰਮਦ ਸਕੀਲ ਨੇ 600 'ਚੋਂ 563(93.83%), ਸਨਾ ਪੁੱਤਰੀ ਮੁਹੰਮਦ ਸ਼ਹਿਬਾਜ ਨੇ 600 'ਚੋਂ 563 (93.83%) ਅੰਕ ਪ੍ਰਾਪਤ ਕਰਕੇ ਦੋਵੇਂ ਤੀਜਾ ਸਥਾਨ ਪ੍ਰਾਪਤ ਕੀਤਾ ਹਨ। ਇਸ ਮੌਕੇ ਅਲ-ਫਲਾਹ ਐਜੂਕੇਸ਼ਨਲ ਟਰੱਸਟ (ਰਜਿ) ਦੇ ਚੇਅਰਮੈਨ ਐਡਵੋਕੇਟ ਅਜ਼ਮਤ ਅਲੀ ਖਾਂ, ਸਕੱਤਰ ਸਾਬਰ ਅਲੀ ਜੁਬੈਰੀ, ਮੈਨੇਜ਼ਰ ਮੁਹੰਮਦ ਅਸ਼ਰਫ ਢਿਲੋਂ, ਮੁਹੰਮਦ ਸਲੀਮ ਬਖਸ਼ੀ, ਚੌਧਰੀ ਮੁਹੰਮਦ ਯਾਮੀਨ, ਚੌਧਰੀ ਉਮਰਦੀਨ, ਡਾ.ਮੁਹੰਮਦ ਰਮਜ਼ਾਨ, ਮੁਹੰਮਦ ਯਾਸੀਨ, ਪ੍ਰਿੰਸੀਪਲ ਮੁਹੰਮਦ ਖਲੀਲ, ਮੁਹੰਮਦ ਇਕਬਾਲ, ਐਡਵੋਕੇਟ ਜਾਵੇਦ ਫਾਰੂਕੀ, ਹਾਜੀ ਵਲੀ ਮੁਹੰਮਦ, ਮੁਹੰਮਦ ਇਕਬਾਲ ਫਾਰੂਕੀ, ਸ਼ਾਹਿਦ ਪਰਵੇਜ, ਮੁਹੰਮਦ ਹਨੀਫ, ਮਾਸਟਰ ਅਬਦੁੱਲ ਹਮੀਦ ਅਤੇ ਅਬਦੁੱਲ ਸ਼ਕੂਰ ਨੇ ਸਕੂਲ ਪ੍ਰਿੰਸੀਪਲ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਪੇਸ਼ ਕੀਤੀ ਹੈ।

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਸੰਦੌੜ 4 ਜੂਨ (ਭੁਪਿੰਦਰ ਗਿੱਲ    ) -   ਸੰਤ ਬਾਬਾ ਅਤਰ...
04/06/2022

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ
ਸੰਦੌੜ 4 ਜੂਨ (ਭੁਪਿੰਦਰ ਗਿੱਲ ) - ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਹ ਸਮਾਗਮ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਸਤਵੰਤ ਸਿੰਘ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਮਹਿਲ ਕਲਾਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐੱਮ. ਐੱਲ. ਏ. ਸ. ਕੁਲਵੰਤ ਸਿੰਘ ਪੰਡੋਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਜਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਕਾਲਜ ਦੀਆਂ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਤੋਂ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਆਪਣੀ ਜ਼ਿੰਦਗੀ ਦੇ ਅਹਿਮ ਪਲਾਂ ਦਾ ਜ਼ਿਕਰ ਕਰਦਿਆਂ ਉਹਨਾਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਆਖਿਆ ਅਤੇ ਆਪਣੀਆਂ ਮੰਜ਼ਿਲਾਂ ਵੱਲ ਵਧਣ ਲਈ ਪ੍ਰੇਰਿਆ ਉਹਨਾਂ ਆਪਣੇ ਰਾਜਨੀਤੀ ਵਿਚ ਸੱਚੀ ਸੁੱਚੀ ਰਾਜਨੀਤੀ ਕਰਨ ਅਤੇ ਆਪਣੇ ਇਲਾਕੇ ਅਤੇ ਆਪਣੇ ਪੰਜਾਬ ਪ੍ਰਤੀ ਅਣਥੱਕ ਮਿਹਨਤ ਕਰਦੇ ਰਹਿਣ ਦੀ ਗੱਲ ਆਖਦਿਆਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਨਵੇਂ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ । ਇਸ ਮੌਕੇ ਉਹਨਾਂ ਨੇ ਪੜਾਈ, ਖੇਡਾਂ, ਲੋਕ ਕਲਾਵਾਂ, ਲੋਕ ਖੇਡਾਂ ਆਦਿ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਕਾਲਜ ਕਮੇਟੀ ਦੇ ਜਨਰਲ ਸਕੱਤਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਲਗਾਤਾਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਅਤੇ ਵਿਸ਼ੇਸ਼ ਕਿਸਮ ਦੀ ਪ੍ਰਾਪਤੀ ਵਾਲੇ ਵਿਦਿਆਰਥੀ ਨੂੰ ਉਹਨਾਂ ਨਿੱਜੀ ਤੌਰ ਤੇ ਵੀ ਇਨਾਮ ਦੇਣ ਦੀ ਗੱਲ ਕਹੀ ਇਸ ਤੋਂ ਇਲਾਵਾ ਉਹਨਾਂ ਨੇ ਖ਼ਿੱਤੇ ਦੇ ਗ਼ਰੀਬ ਵਿਦਿਆਰਥੀਆਂ ਪ੍ਰਤੀ ਵਿਸ਼ੇਸ਼ ਕੰਮ ਕਰ ਰਹੇ ਕਾਲਜ ਲਈ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ। ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਮਲਕੀਤ ਸਿੰਘ, ਪ੍ਰੋ. ਮੋਹਨ ਸਿੰਘ, ਅਬਦੁਲ ਸਤਾਰ ਸੁਪਰਡੈਂਟ muncipal ਕਾਰਪੋਰੇਸ਼ਨ ਲੁਧਿਆਣਾ ਅਤੇ ਡਾ ਕੁਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਾਲਜ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਇਸ ਵਿਸ਼ੇਸ਼ ਮੌਕੇ ਸੰਦੌੜ ਟਰੱਕ ਯੂਨੀਅਨ ਦੇ ਪ੍ਰਧਾਨ ਸ ਸੰਤੋਖ ਸਿੰਘ, ਜੱਸੂ ਫਰਵਾਲੀ ਜ਼ਿਲ੍ਹਾ ਯੂਥ ਸਕੱਤਰ ਆਮ ਆਦਮੀ ਪਾਰਟੀ, ਜਗਰਾਜ ਸਿੰਘ ਫੌਜੇਵਾਲ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਸਰਪੰਚ, ਪੱਤਰਕਾਰ ਅਤੇ ਹੋਰ ਸੰਸਥਾ ਨਾਲ ਜੁੜੇ ਸੱਜਣਾ ਨੇ ਵੀ ਇਸ ਸਮਾਗਮ ਵਿਚ ਸਿਰਕਤ ਕੀਤੀ। ਇਸ ਮੌਕੇ ਕਾਲਜ ਕਮੇਟੀ ਦੇ ਮੈਂਬਰ ਕਰਮਜੀਤ ਸਿੰਘ ਜਨਾਬ, ਲਾਭ ਸਿੰਘ, ਭੁਪਿੰਦਰ ਸਿੰਘ ਕਾਲਜ ਸਟਾਫ਼ ਡਾ. ਕਰਮਜੀਤ ਕੌਰ, ਡਾ ਬਚਿੱਤਰ ਸਿੰਘ, ਡਾ ਕਰਮਜੀਤ ਸਿੰਘ, ਡਾ ਹਰਮਨ ਅਤੇ ਸਮੂਹ ਸਟਾਫ਼ ਵੀ ਹਾਜ਼ਿਰ ਰਿਹਾ]।

Address

=

Telephone

9914063899

Website

Alerts

Be the first to know and let us send you an email when Sandaur Khabarnama posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share