18/07/2022
ਮਾਰਕੀਟ ਕਮੇਟੀ ਘਨੌਰ ਨੇ ਸੱਦਿਆ ਆਮ ਇਜਲਾਸ - ਅਨਾਜ ਮੰਡੀਆਂ 'ਚ ਆੜ੍ਹਤੀ ਤੇ ਕਿਸਾਨਾਂ ਨੂੰ ਆਉਂਦੀਆਂ ਦਿੱਕਤਾਂ ਅਤੇ ਫ਼ਸਲ ਦੀ ਸਾਂਭ-ਸੰਭਾਲ ਸਬੰਧੀ ਮੱਤੇ ਕੀਤੇ ਪਾਸ : ਚੇਅਰਮੈਨ ਬਲਜੀਤ ਸਿੰਘ ਗਿੱਲ ਘਨੌਰ, 18 ਜੁਲਾਈ ( ) ਅੱਜ ਮਾਰਕੀਟ ਕਮੇਟੀ ਦਫਤਰ, ਘਨੌਰ ਵਿਖੇ ਚੇਅਰਮੈਨ ਸ. ਬਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਅਨਾਜ ਮੰਡੀਆਂ ਵਿਚ ਫ਼ਸਲਾਂ ਦੀ ਖਰੀਦ ਸਮੇਂ ਆੜ੍ਹਤੀਆਂ, ਕਿਸਾਨਾਂ ਨੂੰ ਆਉਂਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਲਈ ਅਤੇ ਅਗਲੇਰੀ ਫ਼ਸਲ ਦੀ ਸਾਂਭ ਸੰਭਾਲ ਲਈ ਲੋੜੀਂਦੇ ਪ੍ਰਬੰਧਾਂ ਸਬੰਧੀ ਮਹੱਤਵਪੂਰਨ ਮਤੇ ਪਾਸ ਕਰਨ ਲਈ ਕਮੇਟੀ ਦਾ ਆਮ ਇਜਲਾਸ ਸੱਦਿਆ ਗਿਆ। ਜਿਸ ਸਬੰਧ 'ਚ ਚੇਅਰਮੈਨ ਸ. ਬਲਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਅਨਾਜ ਮੰਡੀ ਘਨੌਰ ਸਮੇਤ ਸਬ ਅਨਾਜ ਸੈਂਟਰ ਮਾੜੂ, ਕਪੂਰੀ, ਮਰਦਾਂਪੁਰ, ਸ਼ੰਭੂ, ਲੋਹ ਸਿੰਬਲੀ, ਸੀਲ, ਚਾਪੜ, ਅਜਰਾਵਰ ਤੇ ਮਡੌਲੀ ਮੰਡੀਆਂ ਦੀ ਮੌਜੂਦਾ ਸਥਿਤੀ ਅਤੇ ਸੁਧਾਰ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਚਰਚਾ ਕੀਤੀ ਗਈ ਤਾਂ ਜੋ ਅਗਲੇਰੀ ਫ਼ਸਲ ਦੀ ਆਮਦ, ਫ਼ਸਲ ਦੀ ਮੰਡੀਆਂ 'ਚ ਸੰਭਾਲ, ਖਰੀਦ ਪ੍ਰਬੰਧ, ਕਿਸਾਨਾਂ ਦੀ ਸੁਵਿਧਾ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਦਾ ਪੁਖਤਾ ਹੱਲ ਕੱਢਿਆ ਜਾ ਸਕੇ। ਇਸ ਮੌਕੇ ਚੇਅਰਮੈਨ ਸ. ਬਲਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੈਕਟਰੀ ਅਸ਼ਵਨੀ ਕੁਮਾਰ ਮਹਿਤਾ ਨੇ ਪ੍ਰਸਤਾਵ ਮਤੇ ਪੇਸ਼ ਕੀਤੇ ਅਤੇ ਜਿਨ੍ਹਾਂ ਨੂੰ ਮੌਕੇ 'ਤੇ ਹੀ ਅਕਾਊਂਟੈਂਟ ਜਤਿੰਦਰ ਸਿੰਘ, ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਸੁਪਰਵਾਈਜ਼ਰ ਕਰਮਜੀਤ ਸਿੰਘ, ਕਮੇਟੀ ਮੈਂਬਰ ਆਡ਼੍ਹਤੀ ਰਾਮ ਗੋਪਾਲ ਕਪੂਰੀ, ਸਰਪੰਚ ਹਰਜਿੰਦਰ ਸਿੰਘ ਪਿੱਪਲ ਮੰਘੌਲੀ, ਮੁਸ਼ਤਾਕ ਅਲੀ ਜੱਸੀ, ਤੋਲਾ ਸ਼ੇਰ ਖਾਨ, ਸਰਪੰਚ ਸੋਹਣ ਸਿੰਘ ਲੋਹਸਿੰਬਲੀ, ਸਰਪੰਚ ਚਮਕੌਰ ਸਿੰਘ ਮਜੌਲੀ, ਆਡ਼੍ਹਤੀ ਵਿਸ਼ਾਲ ਬਾਂਸਲ, ਕਲਰਕ ਹਰਿੰਦਰ ਸਿੰਘ ਅਤੇ ਅਮਨ ਸਿੰਘ ਨਾਲ ਮੀਟਿੰਗ ਵਿਚ ਪਾਸ ਕਰ ਦਿੱਤੇ ਗਏ। ਇਸ ਮੌਕੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਸਰਵਾਰਾ ਵੀ ਮਜੂਦ ਰਹੇ।
ਤਸਵੀਰ: ਮਾਰਕੀਟ ਕਮੇਟੀ ਦੇ ਆਮ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸ. ਬਲਜੀਤ ਸਿੰਘ ਗਿੱਲ।